WWW 5abi.com  ਪੰਨਿਆ ਵਿੱਚ ਸ਼ਬਦ ਭਾਲ (ਹਿੰਦਿਕ ਵਿਧੀ ਨਾਲ)
ਛਿੱਤਰ ਥੋਹਰਾਂ 'ਚ ਉੱਗਿਆ ਗੁਲਾਬ ਦਾ ਫੁੱਲ - ਗਿੱਲ ਰੌਂਤਾ
ਮਿੰਟੂ ਬਰਾੜ, ਆਸਟ੍ਰੇਲੀਆ


 

ਹਜ਼ਾਰਾਂ ਲੇਖਾਂ 'ਚ ਤੇ ਦਲੀਲਾਂ 'ਚ ਵਰਤਿਆ ਜਾਂਦਾ ਵਿਸ਼ਵ ਪ੍ਰਸਿੱਧ ਇਹ ਕਥਨ ਕਿ ਮੈਨੂੰ ਇਹ ਦੱਸੋ ਕਿ ਤੁਹਾਡੇ ਮੁਲਕ ਦੇ ਨੌਜਵਾਨਾਂ ਦੇ ਮੂੰਹ 'ਤੇ ਕਿਹੋ ਜਿਹੇ ਗੀਤ ਹਨ ਤੇ ਮੈਂ ਤੁਹਾਡੇ ਦੇਸ਼ ਦਾ ਭਵਿੱਖ ਦੱਸਾਂਗਾ ਤੋਂ ਫੇਰ ਗੱਲ ਸ਼ੁਰੂ ਕਰਦੇ ਹਾਂ। ਅੱਜ ਪੰਜਾਬ ਦਾ ਗੀਤਕਾਰ ਜੋ ਸਿਰਜ ਰਿਹਾ ਤੇ ਜੋ ਨੌਜਵਾਨ ਸੁਣ ਰਿਹਾ, ਉਸ ਬਾਰੇ ਤਾਂ ਹੁਣ ਗੱਲ ਕਰਨ ਨੂੰ ਵੀ ਦਿਲ ਨਹੀਂ ਕਰਦਾ। ਜਵਾਨੀ ਨੂੰ ਕੁਰਾਹੇ ਪਾਉਣ ਦਾ ਦੋਸ਼ ਭਾਵੇਂ ਸਿਆਸੀ ਲੋਕਾਂ 'ਤੇ ਪਾਈਏ ਤੇ ਭਾਵੇਂ ਅਜੋਕੇ ਗਾਇਕਾਂ ਤੇ ਗੀਤਕਾਰਾਂ 'ਤੇ, ਕੋਈ ਅਹਿਮੀਅਤ ਨਹੀਂ ਰੱਖਦਾ। ਕਿਉਂ ਜੋ ਇਹਨਾਂ ਲੋਕਾਂ ਕੋਲ ਇੱਕ ਬੜਾ ਹੀ ਸਾਰਥਿਕ ਬਹਾਨਾ ਹੈ ਕਿ ਜੋ ਲੋਕ ਸੁਣਦੇ ਹਨ ਅਸੀਂ ਪਰੋਸਦੇ ਹਾਂ। ਹੈ ਕੋਈ ਜਵਾਬ ਇਸ ਗੱਲ ਦਾ ਕਿਸੇ ਕੋਲ ?

ਤਕਰੀਬਨ ਪਿਛਲੇ ਪੰਜ ਛੇ ਵਰ੍ਹਿਆਂ ਦੀ ਇੱਕ ਮੁਹਿੰਮ, ਵਿਰਲੇ ਟਾਂਵੇਂ ਸੁਹਿਰਦ ਗਾਇਕ ਗੀਤਕਾਰ ਨੂੰ ਛੱਡ ਕੇ, ਬਾਕੀਆਂ ਵੱਲੋਂ ਪਰੋਸੀ ਜਾ ਰਹੀ ਅਜੋਕੀ ਬੇਮਤਲਬੀ ਗਾਇਕੀ ਤੇ ਗੀਤਕਾਰੀ ਖ਼ਿਲਾਫ਼ ਵਿੱਢੀ ਹੋਈ ਸੀ, ਜਿਸ ਦੇ ਨਤੀਜੇ ਭਾਵੇਂ ਆਏ ਹਨ ਤੇ ਆ ਵੀ ਰਹੇ ਹਨ। ਪਰ ਇਸ ਸਾਰੀ ਮੁਹਿੰਮ ਦੌਰਾਨ ਨੌਜਵਾਨਾਂ ਦੀ ਨਾਰਾਜ਼ਗੀ ਦਾ ਸਾਹਮਣਾ ਵੱਲੋਂ ਕਰਨਾ ਪਿਆ ਉਹ ਤੁਸੀਂ ਆਨਲਾਈਨ ਜਾ ਕੇ ਪੜ੍ਹ ਸਕਦੇ ਹੋ ਕਿ ਜੋ ਹਜ਼ਾਰਾਂ ਗਾਲ੍ਹਾ ਹਨੀ ਸਿੰਘ ਦੀ ਇੰਟਰਵਿਊ ਦੇ ਥੱਲੇ ਸਾਨੂੰ ਪਈਆਂ ਹਨ। ਉਨ੍ਹਾਂ 'ਚੋਂ ਜੇ ਇੱਕ ਗਾਲ੍ਹ ਵੀ ਕਦੇ ਕੋਈ ਦੇ ਦੇਵੇ ਤਾਂ ਬਰਦਾਸ਼ਤ ਕਰਨੀ ਮੁਸ਼ਕਿਲ ਹੁੰਦੀ ਹੈ। ਇਹ ਤਾਂ ਬੱਸ ਜਨੂੰਨ ਸਮਝ ਕੇ ਅੱਖੋਂ ਪਰੋਖੇ ਕਰ ਦਿੰਦੇ ਰਹੇ। ਕਦੇ-ਕਦੇ ਘਰ ਦੇ ਜਾਂ ਕੋਈ ਯਾਰ ਮਿੱਤਰ ਵੱਲੋਂ ਇਹ ਸੁਣਨ ਨੂੰ ਮਿਲਦਾ ਹੈ ਕਿਊਂ! ਸਰਦਾ ਨਹੀਂ ਤੁਹਾਨੂੰ ਦੁਨੀਆ ਤੋਂ ਗਾਲ੍ਹਾਂ ਖਾਏ ਬਿਨਾਂ?
ਸੌ ਇਹਨਾਂ ਗੱਲਾਂ ਨੂੰ ਧਿਆਨ 'ਚ ਰੱਖਦਿਆਂ ਪਿਛਲੇ ਸਾਲ ਕੁ ਤੋਂ ਮਾੜੇ ਨੂੰ ਭੰਡਣਾ ਛੱਡ ਕੇ ਚੰਗੇ ਨੂੰ ਸਲਾਹੁਣ ਤੇ ਫੈਲਾਉਣਾ ਦੇ ਫ਼ਾਰਮੂਲੇ 'ਤੇ ਕੰਮ ਸ਼ੁਰੂ ਕੀਤਾ ਹੈ। ਹੁਣ ਗੱਲ ਆਉਂਦੀ ਹੈ ਕਿ ਚੰਗਾ ਮਿਲਦਾ ਕਿਥੋਂ ਹੈ ਜੋ ਫੈਲਾਅ ਸਕੀਏ? ਸਵਾਲ ਜਾਇਜ਼ ਹੈ ਕਿ ਚੰਗਾ ਲੱਭਣਾ ਵੀ ਕੋਈ ਸੁਖਾਲਾ ਨਹੀਂ।

ਉਪਰੋਕਤ ਸਵਾਲ ਦੇ ਜਵਾਬ 'ਚ ਜੇ ਮੈਂ ਕਹਾਂ ਕਿ ਹਾਂ ਇਸ ਦਾ ਜਵਾਬ ਹੈ ਤੇ ਸਮੇਂ ਸਮੇਂ ਸਿਰ ਚਪੇੜਾਂ ਵਾਂਗ ਮਿਲਦਾ ਰਿਹਾ ਹੈ ਇਹਨਾਂ ਅਖੌਤੀਆਂ ਨੂੰ। ਜਦੋਂ ਇਹੋ ਜਿਹਾ ਜਵਾਬ ਅੱਜ ਦੀ ਪੀੜ੍ਹੀ ਦੇ ਇੱਕ ਨੌਜਵਾਨ ਬਾਰੇ ਆਵੇ ਤਾਂ ਗੱਲ ਵੱਖਰੀ ਹੁੰਦੀ ਹੈ। ਅਜਿਹੇ ਹੀ ਇਕ ਕਲਾਕਾਰ ਨਾਲ ਅੱਜ ਸ਼ਬਦਾਂ ਜ਼ਰੀਏ ਤੁਹਾਨੂੰ ਮਿਲਾਉਂਦੇ ਹਾਂ, ਜਿਸ ਨੂੰ ਗੀਤਕਾਰੀ ਦੇ ਪਿੜ ਵਿੱਚ ਚੰਗੀ ਲੱਭਤ ਮਾਣ ਨਾਲ ਕਹਿ ਸਕਦੇ ਹਾਂ।

ਬੀਤੇ ਸਾਲ ਜੂਨ 'ਚ ਕੈਨੇਡਾ ਜਾਣ ਦਾ ਸਬੱਬ ਬਣਿਆ। ਇਸੇ ਦੌਰਾਨ ਸਰੀ ਸ਼ਹਿਰ ਦੀ ਮਸ਼ਹੂਰ ਪੰਜਾਬੀ ਮਾਰਕੀਟ ਪਾਇਲ 'ਚ 'ਪੇਂਡੂ ਆਸਟ੍ਰੇਲੀਆ' ਦੇ ਫ਼ਿਲਮਾਂਕਣ 'ਚ ਲੱਗੇ ਹੋਏ ਸੀ ਕਿ ਐਡੀਲੇਡ ਤੋਂ ਕਰਨ ਬਰਾੜ ਦਾ ਫ਼ੋਨ ਆਇਆ ਖ਼ੈਰ ਸੁੱਖ ਪੁੱਛਣ ਲਈ, ਤਾਂ ਉਹ ਕਹਿੰਦਾ ਬਾਈ ਕੁੱਝ ਮਿੱਤਰ ਮਿਲਣ ਆਉਣਗੇ ਤੁਹਾਨੂੰ। ਮੈਂ ਹੁੰਗਾਰਾ ਭਰ ਦਿੱਤਾ। ਥੋੜ੍ਹੇ ਜਿਹੇ ਚਿਰ ਮਗਰੋਂ ਮਿਲਣ ਵਾਲੇ ਆ ਗਏ .. ਖਾਂਦੇ ਪੀਂਦੇ ਘਰਾਂ ਦੇ ਜੁਆਕਾਂ ਵਾਂਗ ਭਰਵੇਂ ਜੁੱਸੇ, ਵਾਲਾਂ ਨੂੰ ਗੂੰਦ ਜਿਹੀ ਲੱਗੀ, ਬਰਾਂਡਿਡ ਕੱਪੜੇ ਲੱਤਿਆਂ 'ਚ ਸਜੇ ਦੋ ਨੌਜਵਾਨ ਆਏ ਤੇ ਗੱਲਾਂ ਬਾਤਾਂ 'ਚ ਦੱਸਿਆ ਕਿ ਮੋਗੇ ਲਾਗੇ ਤੋਂ ਹਾਂ। ਹਾਲੇ ਤਿੰਨ ਕੁ ਵਰ੍ਹੇ ਪਹਿਲਾਂ ਆਏ ਹਾਂ। ਅਸੀਂ ਸੋਚਿਆ ਆਹ ਵਧੀਆ ਸੰਜੋਗ ਬਣੇਗਾ, ਜਿੱਥੇ ਅਸੀਂ ਪੁਰਾਣੇ ਲੋਕਾਂ ਦੀ ਕਾਮਯਾਬੀ ਫ਼ਿਲਮਾ ਲਵਾਂਗੇ, ਉੱਥੇ ਨਵੇਂ ਆਇਆਂ ਦੇ ਸੰਘਰਸ਼ ਨੂੰ ਵੀ ਦਿਖਾ ਸਕਾਂਗੇ। ਮੁੰਡਿਆਂ ਨੂੰ ਬੇਨਤੀ ਕੀਤੀ ਕਿ ਚਲੋ ਇਹੀ ਗੱਲਾਂ ਆਪਾਂ ਕੈਮਰੇ ਤੇ ਕਰੀਏ। ਚਲੋ ਜੀ ਦਸ ਕੁ ਮਿੰਟ 'ਚ ਉਨ੍ਹਾਂ ਦੇ ਤਜਰਬੇ ਕੈਦ ਕਰ ਅਸੀਂ ਮਾਰਕੀਟ ਦੇਖਣ ਲੱਗ ਪਏ। ਇਸੇ ਦੌਰਾਨ ਮਨਪ੍ਰੀਤ ਢੀਂਡਸਾ ਹੋਰੀਂ ਮੈਨੂੰ ਕਹਿੰਦੇ ਬਾਈ ਤੁਸੀਂ ਇਹਨਾਂ ਨਾਲ ਇਹਨਾਂ ਦੇ ਹਿੱਟ ਗੀਤ ਦੀ ਗੱਲ ਕਿਉਂ ਨਹੀਂ ਕੀਤੀ? ''ਮੈਂ ਸਮਝਿਆ ਨਹੀਂ ਮਨਪ੍ਰੀਤ?'' ਮੈਂ ਹੈਰਾਨ ਜਿਹਾ ਹੋ ਕੇ ਕਿਹਾ। ਤਾਂ ਮਨਪ੍ਰੀਤ ਨੇ ਮੈਨੂੰ ਹੌਲੀ ਜਿਹੇ ਦੱਸਿਆ ਕਿ ਇਹ ਉਹੀ ਮੁੰਡਾ ਜਿਸ ਦੀ ਚਰਚਾ ਅੱਜ ਕੱਲ੍ਹ ਚਾਰੇ ਪਾਸੇ ਹੈ 'ਕਾਂਵਾਂ ਵਾਲੀ ਪੰਚਾਇਤ' ਗੀਤ ਦਾ ਗੀਤਕਾਰ। ਇੱਕ ਪਾਸੇ ਮੈਨੂੰ ਹੈਰਾਨੀ ਜਿਹੀ ਲੱਗੀ ਕਿ ਉਹ ਐਨਾ ਪਰਪੱਕ ਗੀਤ ਤੇ ਇਹ ਨੌਜਵਾਨ ਮਸਾਂ ਪੰਝੀ ਕੁ ਸਾਲ ਦੇ ਗੇੜ 'ਚ! ਪਰ ਦੂਜੇ ਪਾਸੇ ਮੈਨੂੰ ਇਸ ਗੱਲ ਦੀ ਸ਼ਰਮ ਵੀ ਆਈ ਕਿ ਕੀ ਸੋਚਦੇ ਹੋਣਗੇ ਇਹ ਨੌਜਵਾਨ? ਕਿ ਮੈਨੂੰ ਸੱਚੀਂ ਇਹਨਾਂ ਬਾਰੇ ਪਤਾ ਨਹੀਂ ਕਿ ਮੈਂ ਡਰਾਮਾ ਕਰਦਾਂ! ਕਦੇ ਮੈਂ ਕਰਨ ਨੂੰ ਕੋਸਾਂ ਕਿ ਪਤੰਦਰ ਨੇ ਪਹਿਲਾਂ ਕਿਉਂ ਨਾ ਦੱਸਿਆ। ਜੇ ਮੈਨੂੰ ਪਤਾ ਹੁੰਦਾ ਮੈਂ ਇਹਨਾਂ ਮੁੰਡਿਆ ਨਾਲ ਇੰਜ ਦੀ ਗੱਲਬਾਤ ਥੋੜ੍ਹਾ ਕਰਨੀ ਸੀ? ਉਲਝਣਾਂ ਜਿਹੇ 'ਚ ਪਏ ਨੇ ਮੈਂ ਝਿਜਕਦੇ ਜਿਹੇ ਨੇ ਪਰ ਖੁੱਲ੍ਹੇ ਦਿਲ ਨਾਲ ਇਹਨਾਂ ਤੋਂ ਮਾਫ਼ੀ ਮੰਗੀ ਕਿ ਬਾਈ ਮੈਂ ਤੁਹਾਡਾ ਗਾਣਾ ਬਹੁਤ ਸੁਣਿਆ ਪਰ ਤੁਹਾਨੂੰ ਦੇਖਿਆ ਨਾ ਹੋਣ ਕਰਨ ਪਛਾਣ ਨਹੀਂ ਸਕਿਆ। ਦੁਬਾਰਾ ਕਲਾਵੇ 'ਚ ਲਿਆ ਤੇ ਉਸ ਵੱਲੋਂ ਕੀਤੇ ਕਾਰਜ ਲਈ ਸ਼ਾਬਾਸ਼ ਦਿੱਤੀ। ਦੁਬਾਰਾ ਗੱਲਬਾਤ ਰਿਕਾਰਡ ਕੀਤੀ। ਵਾਰ-ਵਾਰ ਇਹ ਸਵਾਲ ਕੀਤਾ ਕਿ ਅੱਜ ਜਦ ਜੰਮਦਾ ਜੁਆਕ ਲੱਚਰ ਗੀਤਾਂ ਦੀ ਗੁੜ੍ਹਤੀ ਲੈਂਦਾ ਹੈ ਤੇ ਤੁਹਾਡੀ ਉਮਰ ਤੱਕ ਪੁੱਜਦਾ ਪੁੱਜਦਾ ਤਾਂ ਪਤਾ ਨਹੀਂ ਕਿਹੜੇ ਕਿਹੜੇ ਚਿੱਕੜੀ ਟੋਭੇ ਗਾਹ ਆਉਂਦੈ, ਪਰ ਇਸ ਉਮਰ 'ਚ ਤੁਸੀਂ ਕਿਵੇਂ ਬਚ ਗਏ ਲੱਚਰਤਾ ਲਿਖਣ ਤੋਂ? ਇਸ ਗੱਲ 'ਤੇ ਗੁਰਵਿੰਦਰ ਗਿੱਲ ਜੋ ਕਿ ਅੱਜ ਕੱਲ੍ਹ ਸਭ ਦਾ ਚਹੇਤਾ ‘ਗਿੱਲ ਰੌਂਤਾ’ ਨਾਂ ਨਾਲ ਜਾਣਿਆ ਜਾਂਦਾ, ਨੇ ਦੱਸਿਆ ਕਿ ਬਾਈ ਬੱਸ ਕਿਵੇਂ ਈ ਸਮਝ ਲਵੋ। ਬੱਸ ਬਾਬੇ ਨੇ ਬਚਾ ਹੀ ਲਿਆ ਇਸ ਹਨੇਰੀ 'ਚ ਉੱਡਣ ਤੋਂ। ਗੱਲਾਂ-ਗੱਲਾਂ 'ਚ ਮੈਨੂੰ ਉਨ੍ਹਾਂ ਦੱਸਿਆ ਕਿ ਆਉਣ ਵਾਲੇ ਦਿਨਾਂ 'ਚ ਉਸ ਦੇ ਚਾਰ ਗੀਤ ਵਾਰਿਸ ਭਰਾ ਤੇ ਇੱਕ ਕਵੀਸ਼ਰੀ ਹਰਭਜਨ ਤੇ ਗੁਰਸੇਵਕ ਮਾਨ ਗਾ ਰਹੇ ਹਨ। ਪਹਿਲੇ ਹੱਲੇ ਗੱਲ ਸੰਘੋਂ ਉੱਤਰੀ ਨਹੀਂ ਪਰ ਦੂਜੇ ਦਿਨ ਉਸ ਵਕਤ ਇਸ 'ਤੇ ਮੋਹਰ ਵਾਰਿਸ ਭਰਾਵਾਂ ਦੇ ਘਰ ਓਦੋਂ ਲੱਗੀ ਜਦੋਂ ਅਸੀਂ ਉਨ੍ਹਾਂ ਨੂੰ ਮਿਲਣ ਗਏ ਤਾਂ ਉਨ੍ਹਾਂ ਨੇ ਦੱਸਿਆ ਕਿ ਉਹ ਇਸ ਵਾਰ ਚਾਰ ਗੀਤ ਇੱਕ ਨਵੇਂ ਮੁੰਡੇ ਗਿੱਲ ਰੌਂਤਾ ਦੇ ਗਾ ਰਹੇ ਹਨ। ਮੇਰੇ ਵਾਰਿਸ ਭਰਾਵਾਂ ਦੀ ਉਹ ਗੱਲ ਚੇਤੇ ਆਈ ਜੋ ਉਨ੍ਹਾਂ ਮੈਨੂੰ ਆਸਟ੍ਰੇਲੀਆ ਦੌਰੇ ਦੌਰਾਨ ਕਹੀ ਸੀ ਕਿ ਯਾਰ ਕੀ ਕਰੀਏ! ਅਸੀਂ ਸਾਲ 'ਚ ਅੱਠ ਦਸ ਗੀਤ ਕੱਢਣੇ ਹੁੰਦੇ ਹਨ ਦੋ ਚਾਰ ਸਾਡੇ ਆਪਣੇ ਹੁੰਦੇ ਹਨ, ਦੋ ਚਾਰ ਪੁਰਾਣੇ ਸਥਾਪਿਤ ਗੀਤਕਾਰਾਂ ਦੇ ਹੁੰਦੇ ਹਨ ਤੇ ਅਸੀਂ ਚਾਹੁੰਦੇ ਹੋਏ ਵੀ ਨਵੇਂ ਗੀਤਕਾਰ ਨੂੰ ਨਹੀਂ ਗਾ ਸਕਦੇ। ਬੱਸ ਜੇ ਕੋਈ ਸਿੱਧੀ ਸੀਨੇ ਵੱਜਣ ਵਾਲੀ ਗੱਲ ਆ ਜਾਵੇ ਤਾਂ ਭਲਾ ਗਾ ਲਈਏ। ਅਸੀਂ ਉੱਥੇ ਸੋਚਣ ਨੂੰ ਮਜਬੂਰ ਹੋ ਗਏ ਕਿ ਯਾਰ ਇੱਕ ਨਵੇਂ ਮੁੰਡੇ ਦੇ ਚਾਰ ਗੀਤ ਇਕੱਠੇ ਗਾਉਣ ਦਾ ਮਤਲਬ ਹੈ ਕਿ ਇਹ ਤਾਂ ਜ਼ਿਆਦਾ ਹੀ ਡੂੰਘੇ ਕਰਕੇ ਸੀਨੇ 'ਚ ਲੱਗੇ ਹੋਣਗੇ! ਅੱਜ ਜਦ ਬਹੁਤੇ ਗੀਤਕਾਰਾਂ, ਗਾਇਕਾਂ ਦੇ ਗੀਤ, ਗੀਤ ਕਾਹਨੂੰ, ਛਿੱਤਰ ਥੋਹਰਾਂ ਦੇ ਕੰਡਿਆਂ ਵਾਂਗੂੰ ਜਲੂਣ ਜਿਹੀ ਪੈਦਾ ਕਰਨ ਵਾਲੇ ਨੇ ਤਾਂ ਉਸ ਸਮੇਂ 'ਚ ਇਹ ਨਵਾਂ ਮੁੰਡਾ ਗੁਲਾਬ ਦੀ ਮਹਿਕ ਫੈਲਾਉਂਦਾ ਜਾਪਿਆ। ਜਗਿਆਸਾ ਜਿਹੀ ਪੈਦਾ ਹੋ ਗਈ ਕਿ ਦੇਖਦੇ ਹਾਂ ਕਿਹੜਾ ਧਮਾਕਾ ਹੁੰਦਾ।

ਤਕਰੀਬਨ ਛੇ ਕੁ ਮਹੀਨੇ ਬਾਅਦ ਅੱਜ ਸਿੱਖ ਖੇਡਾਂ ਦੀਆਂ ਤਿਆਰੀਆਂ 'ਚ ਉਲਝਿਆ ਹੋਇਆ ਸੀ ਤੇ ਥਕਾਵਟ ਸਿਰ ਚੜ੍ਹੀ ਪਈ ਸੀ। ਸੋਚਿਆ ਦਸ ਮਿੰਟ ਸੋਸ਼ਲ ਮੀਡੀਆ ਤੇ ਗੇੜੀ ਲਾਉਂਦੇ ਹਾਂ। ਅਚਾਨਕ ਵਾਰਿਸ ਭਰਾਵਾਂ ਦਾ ਇੱਕ ਗੀਤ 'ਜਾਰੀ ਜੰਗ ਰੱਖਿਓ' ਘੁੰਮਦਾ ਦੇਖਿਆ। ਸੁਣਨ ਬਹਿ ਗਿਆ। ਸਿਰਫ਼ ਚਾਰ ਕੁ ਮਿੰਟ ਦੇ ਗੀਤ ਨੇ ਸਾਰਾ ਥਕੇਵਾਂ ਲਾਹ ਦਿੱਤਾ। ਬੜੀ ਖ਼ੁਸ਼ੀ ਹੋਈ ਜਦੋਂ ਪਤਾ ਲੱਗਿਆ ਕਿ ਇਹ 'ਗਿੱਲ ਰੌਂਤਾ' ਦਾ ਗੀਤ ਹੈ। ਐਨੀ ਕੁ ਸਕਾਰਾਤਮਿਕ ਸ਼ਬਦਾਵਲੀ ਕਿ ਥਕੇਵਾਂ ਕਿਧਰੇ ਗਿਆ। ਛੇਤੀ ਦੇਣੇ ਵਟਸਅੱਪ ਤੇ ਕਾਲ ਕੀਤੀ ਗਿੱਲ ਨੂੰ। ਕਹਿੰਦਾ ਪਿੰਡ ਆਇਆਂ ਹੋਇਆਂ ਬਾਈ, ਕਿਹੋ ਜਿਹਾ ਲੱਗਿਆ ਗੀਤ? ਮੈਂ ਕਿਹਾ ਯਾਰ ਅੱਕਿਆ ਥੱਕਿਆ ਬੈਠਾ ਸੀ ਪਰ ਹੁਣ ਤਾਂ ਇੰਜ ਲੱਗਦਾ ਕਿ ਕੰਧ 'ਚੋਂ ਦੀ ਲੰਘ ਜਾਵਾਂ। ਮੇਰੇ ਦਿਲ ਦੇ ਵਲਵਲੇ ਆਪ ਮੁਹਾਰੇ ਮੂੰਹ 'ਚੋਂ ਨਿਕਲ ਗਏ ਸਨ।

ਫੇਰ ਉਸ ਨਾਲ ਹਰਮਨ ਰੇਡੀਉ 'ਤੇ ਜਦੋਂ ਲਾਈਵ ਇੰਟਰਵਿਊ  ਕੀਤੀ ਤਾਂ ਇਸ ਪੱਚੀ-ਛੱਬੀ ਵਰ੍ਹਿਆਂ ਦੇ ਨੌਜਵਾਨ ਨੇ ਆਪਣੇ ਲਾਗ ਲਪੇਟ ਤੋਂ ਕੋਰੇ ਵਿਚਾਰਾਂ ਦੀ ਪਰਪੱਕਤਾ ਦਾ ਸਬੂਤ ਦਿੰਦਿਆਂ ਦੱਸਿਆ ਕਿ ਬਾਈ ਦੋ ਕੁ ਸਾਲ ਪਹਿਲਾਂ ਮਾਂ ਨੂੰ ਵੀ ਕੈਨੇਡਾ ਲੈ ਗਏ ਸੀ, ਇਸ ਵਾਅਦੇ ਨਾਲ ਕਿ ਹਰ ਸਾਲ ਦੋ ਤਿੰਨ ਮਹੀਨੇ ਪਿੰਡ ਜ਼ਰੂਰ ਆਇਆ ਕਰਾਂਗੇ। ਸੌ ਮਾਂ ਨੂੰ ਲੈ ਕੇ ਆਇਆਂ। ਅੱਜ ਜਦ ਹਰ ਪਾਸੇ ਲਾਲਾ..ਲਾਲਾ .. ਚੁੱਕਦੂੰ .. ਮਾਰ ਦੂੰ.. ਵੱਢ ਦੂੰ.. ਬੇਮਤਲਬੀ ਬਿਆਨਬਾਜ਼ੀ ਪਰੋਸੀ ਜਾ ਰਹੀ ਹੈ, ਨਕਾਰਾਤਮਿਕ ਸਮਾਂ ਜਾਪ ਰਿਹਾ ਹੈ ਤਾਂ ਓਸ ਢਹਿੰਦੀ ਕਲਾ ਵੱਲ ਲਿਜਾ ਰਹੇ ਸਮੇਂ 'ਚ ਇੱਕ ਨੌਜਵਾਨ ਦੀ ਕਲਮ 'ਚੋਂ ਨਿਕਲੇ ਏਨੇ ਸਕਾਰਾਤਮਿਕ ਸ਼ਬਦਾਂ ਪਿੱਛੇ ਦੇ ਕਾਰਨ ਬਾਰੇ ਪੁੱਛਣ 'ਤੇ ਕਹਿੰਦਾ, "ਬਾਈ ਚਾਰ ਕੁ ਸਾਲ ਦਾ ਸੀ ਜਦੋਂ ਬਾਪੂ ਜੀ ਸਰਦਾਰ ਦਰਸ਼ਨ ਸਿੰਘ ਗਿੱਲ ਇਸ ਫ਼ਾਨੀ ਜਹਾਨ ਨੂੰ ਅਲਵਿਦਾ ਕਹਿ ਗਏ ਸੀ। ਵੱਡੇ ਭਾਈ ਤਲਵਿੰਦਰ ਸਿੰਘ (ਰਾਜੂ ਗਿੱਲ) ਤੇ ਮਾਂ ਨੇ ਪਾਲ਼ਿਆ ਤੇ ਕਦੇ ਹੌਸਲਾ ਨਾ ਡੇਗਿਆ, ਨਾ ਡਿੱਗਣ ਦਿੱਤਾ। ਬੱਸ ਬਾਈ ਜੀਵਨ ਦੀ ਸਚਾਈ 'ਚੋਂ ਹੀ ਉਪਜੇ ਬੋਲ ਹਨ ਜੀ। ਜੇ ਮੇਰੇ ਪਰਿਵਾਰ ਨੇ ਜੰਗ ਜਾਰੀ ਨਾ ਰੱਖੀ ਹੁੰਦੀ ਤਾਂ ਅਸੀਂ ਕਿੱਥੋਂ ਜਿੱਤਣਾ ਸੀ? ਹੁਣ ਬਾਬਾ ਜੀ ਦੀ ਕਿਰਪਾ ਨਾਲ ਸਾਰੇ ਆਪੋ ਆਪਣੀ ਥਾਂ ਸੈੱਟ ਹਾਂ ਤੇ ਜੰਗ ਜਿੱਤੀ ਮਹਿਸੂਸ ਕਰ ਰਹੇ ਹਾਂ।" ਲੇਖਣੀ ਵਾਲੇ ਪਾਸੇ ਆਉਣ ਦਾ ਕਾਰਨ ਪੁੱਛਿਆ ਤਾਂ ਕਹਿੰਦਾ, "ਬਾਈ ਸੰਗਤ ਦਾ ਬਹੁਤ ਅਸਰ ਹੈ, ਕਾਲਜ 'ਚ ਮੇਰੇ ਆਲ਼ੇ ਦੁਆਲੇ ਲਿਖਣ ਪੜ੍ਹਨ ਵਾਲਿਆਂ ਦਾ ਮਾਹੌਲ ਸੀ, ਬੱਸ ਉਹ ਆਪਣੀ ਸੰਗਤ 'ਚ ਮੈਨੂੰ ਵੀ ਨਾਲ ਲੈ ਤੁਰੇ। ਉਸ ਤੋਂ ਬਾਅਦ ਬੱਸ ਜਨੂੰਨ ਜਿਹਾ ਬਣ ਗਿਆ ਕਿ ਜੇ ਇਹ ਕੰਮ ਫੜਿਆ ਤਾਂ ਇਸ ਦਾ ਦੂਜਾ ਸਿਰਾ ਦੇਖ ਕੇ ਮੁੜਨਾ। ਪਹਿਲਾ ਗਾਣਾ ਲਿਖਿਆ, ਗਵਾਇਆ, ਜੇਬ 'ਚੋਂ ਖ਼ਰਚਿਆ ਪਰ ਗੱਲ ਨਹੀਂ ਬਣੀ। ਬੱਸ ਇੱਕ ਗੱਲ ਚੰਗੀ ਹੋਈ ਕਿ ਹੌਸਲਾ ਨਹੀਂ ਡਿੱਗਿਆ ਤੇ ਹੋਰ ਮਜ਼ਬੂਤੀ ਨਾਲ ਫੇਰ ਸ਼ੁਰੂ ਹੋ ਗਿਆ। ਇੱਕ-ਇੱਕ ਕਰਕੇ ਗਾਇਕਾਂ ਦੇ ਗੇੜੇ ਕੱਢਦਿਆਂ ਨੇ ਇੱਕ ਦਿਨ ਐਮੀ ਵਿਰਕ ਨੂੰ ਕਾਲ ਕਰ ਲਈ, ਮੂਹਰੋਂ ਉਸ ਦਾ ਭਰਾ ਕਹਿੰਦੇ ਕਿ ਉਹ ਬਿਜ਼ੀ ਹਨ। ਪਰ ਆਪਾਂ ਉਨ੍ਹਾਂ ਨੂੰ ਕਿਹਾ ਬਾਈ ਤੁਸੀਂ ਉਨ੍ਹਾਂ ਨਾਲ ਗੱਲ ਕਰਾਉਣ ਨੂੰ ਰਹਿਣ ਦਿਓ ਮੈਂ ਤੁਹਾਨੂੰ ਚਾਰ ਬੋਲ ਸੁਣਾ ਦਿੰਦਾਂ, ਜੇ ਤੁਹਾਡੇ ਪਸੰਦ ਆਏ ਤਾਂ ਤੁਸੀਂ ਅਗਾਂਹ ਸੁਣਾ ਦਿਓ ਨਹੀਂ ਕੋਈ ਗੱਲ ਨਹੀਂ। ਉਨ੍ਹਾਂ ਨੂੰ ਗੱਲ ਚੰਗੀ ਲੱਗੀ ਦੂਜੇ ਦਿਨ ਐਮੀ ਬਾਈ ਦਾ ਫ਼ੋਨ ਆ ਗਿਆ, ਕਹਿੰਦੇ ਆਪਾਂ ਨੂੰ ਫ਼ਿਲਮ ਲਈ ਲੋਕ-ਤੱਥ ਚਾਹੀਦੇ ਆ। ਬੱਸ ਫੇਰ ਕਿ ਸੀ 'ਕਾਂਵਾਂ ਦੀ ਪੰਚਾਇਤ' ਗੀਤ ਦਾ ਜਨਮ ਹੋ ਗਿਆ ਤੇ ਇਸ ਗੀਤ ਨੇ ਗੁਰਵਿੰਦਰ ਗਿੱਲ ਦੇ ਅੰਦਰ ਬੈਠੇ ਗਿੱਲ ਰੌਂਤਾ ਨੂੰ ਲੋਕਾਂ ਦੇ ਦਿਲਾਂ 'ਚ ਬਠਾ ਦਿੱਤਾ। ਬੱਸ ਬਾਈ ਵਾਹਿਗੁਰੂ ਦੀ ਰਹਿਮਤ ਨਾਲ ਹਾਰ ਨਾ ਮੰਨਣ ਦੀ ਆਦਤ ਨੇ ਕੇਰਾਂ ਤਾਂ ਜੰਗ ਜਿਤਾ ਦਿੱਤੀ ਜੀ।"ਵਾਰਿਸਾ ਭਰਾਵਾਂ ਨਾਲ ਤੇ ਹਰਭਜਨ ਮਾਨ ਹੋਰਾਂ ਦੇ ਸੰਪਰਕ 'ਚ ਕਿਵੇਂ ਆਇਆ ਬਾਰੇ ਪੁੱਛਣ ਤੇ ਕਹਿੰਦਾ, "ਬਾਈ ਹਰਿੰਦਰ ਭੁੱਲਰ ਬਾਈ ਪੌੜੀ ਬਣਿਆ ਜੀ। ਉਨ੍ਹਾਂ ਨੂੰ ਬੇਨਤੀ ਕੀਤੀ ਸੀ ਕਿ ਇੱਕ ਵਾਰ ਵਾਰਿਸ ਭਰਾ ਮੇਰੇ ਗੀਤ ਸੁਣ ਲੈਣ, ਜੇ ਉਨ੍ਹਾਂ ਨੇ ਨਾਂਹ ਕਰ ਦਿੱਤੀ ਮੈਨੂੰ ਕੋਈ ਗਿਲਾ ਨਹੀਂ ਹੋਵੇਗਾ, ਪਰ ਮੇਰੇ ਗੀਤਾਂ ਨੂੰ ਪਹਿਲੀ ਨਜ਼ਰੇ ਦੇਖ ਸੁਣ ਕੇ ਉਨ੍ਹਾਂ ਮੈਨੂੰ ਸੀਨੇ ਨਾਲ ਲਾ ਲਿਆ।

ਜਦੋਂ ਮੈਂ ਪੁੱਛਿਆ ਕਿ ਲਿਖਣ ਲਿਖਾਉਣ ਤੋਂ ਬਿਨਾਂ ਹੋਰ ਕਿ ਸ਼ੌਕ ਪਾਲੇ ਨੇ? ਕਹਿੰਦਾ, ''ਬਾਈ ਜਦੋਂ ਮੈਂ ਨਿੱਕਾ ਹੁੰਦਾ ਸੀ ਤਾਂ ਮੈਨੂੰ ਆਪਣਾ ਵੱਡਾ ਭਰਾ ਅਤੇ ਕਾਮੇ ਖੇਤ 'ਚ ਕੰਮ ਕਰਦੇ ਬੜੇ ਚੰਗੇ ਲਗਦੇ ਤੇ ਮੈਨੂੰ ਇੰਜ ਮਹਿਸੂਸ ਹੁੰਦਾ ਕਿ ਕਦੇ ਮੈਂ ਵੀ ਇਹਨਾਂ ਵਾਂਗ ਖੇਤਾਂ 'ਚ ਕੰਮ ਕਰ ਸਕਾਂਗਾ? ਬੱਸ ਜਦੋਂ ਸੁਰਤ ਸੰਭਾਲੀ ਕੰਮ ਨੂੰ ਪੈ ਗਿਆ। ਹੱਥੀਂ ਕੰਮ ਕਰਨ ਦਾ ਜੋ ਆਨੰਦ ਆਉਂਦਾ ਬਾਈ ਉਹੋ ਜਿਹਾ ਤਾਂ ਗੀਤ ਲਿਖ ਕੇ ਵੀ ਨਹੀਂ ਆਉਂਦਾ। ਬਾਬੇ ਨਾਨਕ ਜੀ ਦੇ ਫ਼ਲਸਫ਼ੇ ਦੇ ਕਿਰਤ ਕਰੋ, ਨਾਮ ਜਪੋ ਤੇ ਵੰਡ ਛਕੋ ਦੇ ਨੇੜੇ ਨੇੜੇ ਜ਼ਿੰਦਗੀ ਗੁਜ਼ਾਰਨੀ ਚਾਹੁੰਦਾ ਹਾਂ।"

ਮੈਨੂੰ ਗਿੱਲ ਦੀਆਂ ਗੱਲਾਂ-ਬਾਤਾਂ ਦੌਰਾਨ ਕਈ ਵਾਰ ਮਹਿਸੂਸ ਹੋਇਆ ਕਿ ਆਪਣੀ ਉਮਰ ਤੋਂ ਅਗਾਂਹ ਦੀ ਗੱਲ ਕਰਦਾ। ਮੈਂ ਉਸ ਦੇ ਗੀਤਾਂ 'ਚੋਂ ਕਈ ਗੱਲਾਂ ਨੋਟ ਕੀਤੀਆਂ ਉਹ ਜਿੱਥੇ ਠੇਠ ਸ਼ਬਦਾਵਲੀ ਵਰਤਦਾ ਹੈ ਉੱਥੇ ਅੱਜ ਦੇ ਗੀਤਕਾਰਾਂ ਵਾਂਗ ਉਸ ਨੂੰ ਪਿਸਤੌਲ ਬੰਦੂਕਾਂ ਦੀ ਥਾਂ ਬੰਬ ਭਾਉਂਦੇ ਹਨ। ਇਹ ਵੱਖਰੀ ਗੱਲ ਹੈ ਕਿ ਉਸ ਨੇ ਲੋਕਾਂ ਨੂੰ ਲੋਕ-ਮਾਰੂ ਬੰਬਾਂ ਦੀ ਥਾਂ ਆਪਣੇ ਹੌਸਲੇ ਨੂੰ ਬੰਬ ਬਣਾਉਣ ਨੂੰ ਕਿਹਾ ਜਾਂ ਜਿਗਰੇ ਬੰਬ ਜਿਹੇ ਰੱਖਣ ਲਈ ਕਿਹਾ। ਉਸ ਦੇ ਗੀਤਾਂ ਦੇ ਬੋਲ ;

ਚੀਰ ਦਿੰਦੇ ਆ ਪਹਾੜ ਹੁੰਦਾ ਜਿਨ੍ਹਾਂ ਨੂੰ ਜਨੂੰਨ ,
ਰਹਿ ਕੇ ਮੰਜ਼ਲਾਂ ਤੋਂ ਦੂਰ ਕਿੱਥੇ ਮਿਲਦਾ ਸਰੂਰ
ਹਾਰਦੇ ਨਹੀਂ ਹੁੰਦੇ ਕਦੇ ਮਰਦ ਦਲੇਰ
ਬੱਸ ਹੌਸਲੇ ਬਣਾ ਕੇ ਤੁਸੀਂ ਬੰਬ ਰੱਖਿਓ
ਅਸੀਂ ਜਿੱਤਾਂਗੇ ਜ਼ਰੂਰ ਜਾਰੀ ਜੰਗ ਰੱਖਿਓ
ਇੱਕ ਹੋਰ ਗੀਤ ਦੇ ਬੋਲ;
ਗ਼ੁਲਾਮੀ ਦੇ ਸੰਗਲ਼ਾਂ ਨੂੰ ਜੀ ਜੀ ਕਹਿ ਕੇ ਨਹੀਂ ਲਾਹੀਦਾ
ਪੰਗਾ ਜੇ ਹਕੂਮਤ ਨਾਲ ਹੋਵੇ ਬੰਬ ਜਿਗਰਾ ਚਾਹੀਦਾ
ਜੇ ਕੋਈ ਕਰ ਕੇ ਨਾ ਖਾਣ ਦੇਵੇ ਤਾਂ ਕੋਠੇ ਟੱਪਣੇ ਜ਼ਰੂਰੀ ਆ
ਲਿਖਣ ਲਈ ਸ਼ਾਂਤੀ ਦੀ ਲੋੜ ਨਹੀਂ ਹੁੰਦੀ ਭਾਂਬੜ ਮੱਚਣੇ ਜ਼ਰੂਰੀ ਆ

ਰੇਡੀਓ 'ਤੇ ਹੋਈ ਗੱਲਬਾਤ ਨੂੰ ਸਮੇਟਦਿਆਂ ਅਖੀਰ 'ਚ ਗਿੱਲ ਰੌਂਤਾ ਨੂੰ ਜਦੋਂ ਸੁਨੇਹਾ ਦੇਣ ਲਈ ਕਿਹਾ ਤਾਂ ਕਹਿੰਦਾ- ਮੇਰੇ ਹਾਣ ਦੇ ਗੀਤਕਾਰ ਵੀਰੋ ਤੁਸੀਂ ਭੁਲੇਖੇ 'ਚ ਹੋ ਕਿ ਚੰਗਾ ਸੁਣਨ ਵਾਲੇ ਥੋੜ੍ਹੇ ਨੇ, ਪਰ ਮੇਰਾ ਇਹ ਭੁਲੇਖਾ ਦੂਰ ਹੋ ਚੁੱਕਿਐ। ਮੈਂ ਵੀ ਨੱਚਣ ਗਾਉਣਾ ਪਸੰਦ ਕਰਦਾ ਹਾਂ, ਆਉਣ ਵਾਲੇ ਦਿਨਾਂ 'ਚ ਮੇਰੇ ਇਹੋ ਜਿਹੇ ਗੀਤ ਵੀ ਕਈ ਕਲਾਕਾਰਾਂ ਦੀ ਆਵਾਜ਼ 'ਚ ਆ ਰਹੇ ਹਨ। ਪਰ ਇਹੋ ਜਿਹੇ ਗੀਤ ਲਿਖਣ ਵੇਲੇ ਵੀ ਆਪਣੇ ਦੁਆਲੇ ਇੱਕ ਦਾਇਰਾ ਬਣਾ ਕੇ ਲਿਖੇ ਹਨ ਤੇ ਮੇਰੇ ਪਰਿਵਾਰ ਦੀ ਪ੍ਰਵਾਨਗੀ ਤੋਂ ਬਾਅਦ ਉਹ ਗਾਇਕਾਂ ਨੂੰ ਦਿੱਤੇ ਹਨ।

ਗੱਲਾਂ ਤਾਂ ਹੋਰ ਬਹੁਤ ਕਰਨ ਵਾਲੀਆਂ ਗਿੱਲ ਬਾਰੇ ਪਰ ਹਾਲੇ ਉਸ ਦਾ ਪੈਂਡਾ ਲੰਮਾ ਹੈ, ਤੇ ਇਸ ਸੋਹਣੇ ਸਾਫ਼ ਸੁਥਰੇ ਰਾਹ 'ਤੇ ਉਸ ਦੇ ਸਫ਼ਰ ਦੀ ਸ਼ੁਰੂਆਤ ਹੈ, ਇਹ ਮੁੰਡਾ ਕਦੇ ਥਿੜਕੇ ਨਾ, ਦਿਲ 'ਚੋਂ ਦੁਆ ਨਿਕਲਦੀ ਹੈ, ਪਰ ਇਕ ਅਜੀਬ ਕਿਹਾ ਧੁੜਕੂ ਵੀ ਹੈ ਕਿ ਕਿਧਰੇ ਸਮੇਂ ਦੇ ਥਪੇੜੇ ਤੇ ਕਾਮਯਾਬੀ ਇਸ ਨੌਜਵਾਨ ਦੇ ਸਿਰ ਨੂੰ ਨਾ ਚੜ੍ਹ ਜਾਵੇ। ਫ਼ਿਲਹਾਲ ਉਸ ਦੇ ਹੁਣ ਤੱਕ ਦੇ ਸਾਫ਼ ਸੁਥਰੇ ਸਫ਼ਰ ਨੂੰ ਸਲਾਮ ਹੈ ਤੇ ਉਸ ਦੀ ਕਾਮਯਾਬੀ ਦੀ ਦੁਆ ਵਾਹਿਗੁਰੂ ਕੋਲ ਕਰਾਂਗੇ ਤੇ ਗਿੱਲ ਰੌਂਤਾ ਦੇ ਗੀਤ ,

ਗੱਲ ਨਹੀਂ ਗ਼ਰੀਬ ਦੀ ਕਰੀਦੀ ਚੱਬ ਕੇ
ਸ਼ਾਹ ਨਹੀਂ ਬਣੀਦਾ ਸ਼ਾਮਲਾਟ ਦੱਬ ਕੇ
ਮੰਗਤੇ ਦਾ ਕਦੇ ਨਈ ਮਜ਼ਾਕ ਉਡਾਈ ਦਾ
ਲਗਦਾ ਨਹੀਂ ਪਤਾ ਆਪਣੇ ਤੇ ਆਈ ਦਾ
ਕਰੀਦੀ ਸਿਫ਼ਤ ਸਦਾ ਬੰਦੇ ਗੁਣੀ ਦੀ
ਕਾਂਵਾਂ ਵਾਲੀ ਕਦੇ ਨਈ ਪੰਚਾਇਤ ਚੁਣੀ ਦੀ।

ਇਹਨਾਂ ਹੀ ਬੋਲਾਂ 'ਤੇ ਪੂਰਾ ਉੱਤਰਦਿਆਂ ਆਪਾਂ ਇਹ ਕੁੱਝ ਸ਼ਬਦ ਗਿੱਲ ਰੌਂਤਾ ਬਾਰੇ ਝਰੀਟ ਦਿੱਤੇ ਨੇ, ਭਲਕ ਨੂੰ ਜੇ ਕਿਤੇ ਇਹ ਗੁਣੀ ਬੰਦਾ ਦੁਨਿਆਵੀ ਤਿਲ੍ਹਕਣ 'ਚ ਤਿਲ੍ਹਕ ਕੇ ਔਗੁਣੀਂ ਬਣਨ ਦੇ ਰਾਹ ਤੁਰੇਗਾ ਤਾਂ ਇਹੋ ਜਿਹੇ ਲੇਖ ਉਸ ਦੇ ਭਟਕਣ ਵੱਲ ਜਾਂਦੇ ਕਦਮਾਂ ਨੂੰ ਮੋੜਾ ਪਾਉਣ 'ਚ ਕਾਮਯਾਬ ਜ਼ਰੂਰ ਹੋਣਗੇ। ਇਹੋ ਜਿਹਾ ਸਮਾਂ ਨਾ ਹੀ ਆਵੇ ਇਸ ਕਾਮਨਾ ਨਾਲ ਗਿੱਲ ਰੌਂਤਾ ਨੂੰ ਪੰਜਾਬੀ ਗਾਇਕੀ ਦੇ ਪਿੜ 'ਚ ਖੁੱਲ੍ਹੇ ਦਿਲ ਨਾਲ ਜੀ ਆਇਆਂ ਕਹਿੰਦੇ ਹਾਂ..।

mintubrar@gmail.com
+61 434 289 905

09/02/2017

  ਛਿੱਤਰ ਥੋਹਰਾਂ 'ਚ ਉੱਗਿਆ ਗੁਲਾਬ ਦਾ ਫੁੱਲ-ਗਿੱਲ ਰੌਂਤਾ
ਮਿੰਟੂ ਬਰਾੜ, ਆਸਟ੍ਰੇਲੀਆ
ਬਹੁ-ਕਲਾਵਾਂ ਦਾ ਧਾਰਨੀ ਨੌਜਵਾਨ - ਪਰਮਜੀਤ ਰਾਮਗੜੀਆ
ਪ੍ਰੀਤਮ ਲੁਧਿਆਣਵੀ, ਚੰਡੀਗੜ੍ਹ
ਸ਼ਾਸਤਰੀ ਸੁਰਾਂ ਦਾ ਸੁਰੀਲਾ ਲੋਕ-ਗਾਇਕ: ਰਹਿਮਤ ਅਲੀ
ਪ੍ਰੀਤਮ ਲੁਧਿਆਣਵੀ, ਚੰਡੀਗੜ੍ਹ
ਮੰਜ਼ਲ ਵਲ ਵਧ ਰਹੀ, ਸੁਰੀਲੀ ਅਵਾਜ਼ ਦੀ ਮਲਿਕਾ - ਮਿਸ ਸੰਜਨਾ
ਪ੍ਰੀਤਮ ਲੁਧਿਆਣਵੀ, ਚੰਡੀਗੜ੍ਹ
ਯੁੱਗਾ ਯੁੱਗਾ ਤੱਕ ਜੀਵਤ ਰਹੇਗੀ ਮਰਹੂਮ ਗਾਇਕਾ ਪਰਮਿੰਦਰ ਸੰਧੂ
ਗੁਰਪ੍ਰੀਤ “ਸਰਾਂ”, ਚੰਡੀਗੜ੍ਹ
ਦਿਲਾਂ ਦੀ ਧੜਕਣ ਬਣ ਰਹੀ ਗਾਇਕ ਜੋੜੀ - ਗੁਰਦੀਪ ਸਿੱਧੂ- ਬੀਬਾ ਰਜਨਦੀਪ
ਪ੍ਰੀਤਮ ਲੁਧਿਆਣਵੀ, ਚੰਡੀਗੜ੍ਹ
ਮਨਦੀਪ ਖੁਰਮੀ ਹਿੰਮਤਪੁਰਾ ਦਾ ਗੀਤ ਓਹੀ ਬੋਹੜ ਹੋਵੇਗਾ 13 ਜਨਵਰੀ ਨੂੰ ਲੋਕ ਅਰਪਣ
 
ਸੁਰੀਲੀ ਤੇ ਬੁਲੰਦ ਅਵਾਜ ਦਾ ਮਾਲਕ - ਸੁੱਖ ਸਿੱਧੂ
ਪ੍ਰੀਤਮ ਲੁਧਿਆਣਵੀ, ਚੰਡੀਗੜ੍ਹ
ਸਟੇਜ ਦਾ ਧਨੀ ਮੰਚ ਸੰਚਾਲਕ ਅਤੇ ਅਦਾਕਾਰ : ਨਵਲ ਕਿਸ਼ੋਰ
ਉਜਾਗਰ ਸਿੰਘ, ਪਟਿਆਲਾ
ਸਟੇਜ ਦਾ ਧਨੀ ਮੰਚ ਸੰਚਾਲਕ ਅਤੇ ਅਦਾਕਾਰ : ਨਵਲ ਕਿਸ਼ੋਰ
ਉਜਾਗਰ ਸਿੰਘ, ਪਟਿਆਲਾ
ਅਦਾਕਾਰੀ ਅਤੇ ਨਿਰਦੇਸ਼ਨ ਦੀ ਜਾਦੂਗਰਨੀ: ਪ੍ਰਮਿੰਦਰ ਪਾਲ ਕੌਰ
ਉਜਾਗਰ ਸਿੰਘ, ਪਟਿਆਲਾ
ਡਫ਼ਲੀ ‘ਚੋਂ ਨਿੱਕਲੀ ਇੱਕ ਫ਼ਿਲਮ ਦੀ ਗੱਲ ਕਰਦਿਆਂ!
ਮਨਦੀਪ ਖੁਰਮੀ ਹਿੰਮਤਪੁਰਾ, ਯੂ ਕੇ
ਸੁਰੀਲੀ ਅਤੇ ਦਮਦਾਰ ਅਵਾਜ ਦੀ ਮਲਿਕਾ --ਜੋਤੀ ਕੋਹੇਨੂਰ
ਪ੍ਰੀਤਮ ਲੁਧਿਆਣਵੀ, ਚੰਡੀਗੜ੍ਹ
ਪੰਜਾਬੀ ਫਿਲਮਾਂ ਦੀ ਉਭਰਦੀ ਖੂਬਸੂਰਤ ਲੇਖਿਕਾ ਤੇ ਅਦਾਕਾਰਾ ਗੁਰਪ੍ਰੀਤ ਸਰਾਂ
ਪ੍ਰੀਤਮ ਲੁਧਿਆਣਵੀ, ਚੰਡੀਗੜ੍ਹ
ਭੁੱਲੇ ਵਿਸਰੇ ਕਲਾਕਾਰ
ਸਮਾਜਿਕ ਸਰੋਕਾਰਾਂ ਅਤੇ ਪੰਜਾਬੀ ਪਰਿਵਾਰਾਂ ਦੇ ਗਾਇਕ: ਪੰਡਿਤ ਜੱਗੀ
ਉਜਾਗਰ ਸਿੰਘ, ਪਟਿਆਲਾ
'ਮਹਿੰਗੇ ਮੁੱਲ ਦੇ ਹੰਝੂ' ਦਾ ਰਚੇਤਾ-- ਜਸਪਾਲ ਵਧਾਈਆਂ
ਪ੍ਰੀਤਮ ਲੁਧਿਆਣਵੀ, ਚੰਡੀਗੜ੍ਹ
ਗੀਤਕਾਰੀ ਦਾ ਬਾਦਸ਼ਾਹ -ਲਾਲ ਸਿੰਘ ਲਾਲੀ
ਪ੍ਰੀਤਮ ਲੁਧਿਆਣਵੀ, ਚੰਡੀਗੜ੍ਹ
ਸਮਾਜਿਕਤਾ ਦੇ ਗੀਤ ਲਿਖਣ ਵਾਲਾ ਗੀਤਕਾਰ- ਰਮਨ ਕੱਦੋਂ
ਉਜਾਗਰ ਸਿੰਘ, ਪਟਿਆਲਾ
ਗੀਤਕਾਰੀ ਦਾ ਖੂਬਸੂਰਤ ਕਲਮੀ-ਚਸ਼ਮਾ - ਰਾਜੂ ਨਾਹਰ ਬਾਸੀਆਂ ਬੈਦਵਾਣ
ਪ੍ਰੀਤਮ ਲੁਧਿਆਣਵੀ, ਚੰਡੀਗੜ੍ਹ
ਪੰਜਾਬੀ ਗਾਇਕੀ ਵਿੱਚ ਇੱਕ ਨਵਾਂ ਦਮਦਾਰ ਚਿਹਰਾ - ਸੈਫ਼ੀ ਸੇਖੋਂ
ਹਰਬੰਸ ਬੁੱਟਰ ਕੈਨੇਡਾ
ਪੰਜਾਬੀ ਕਦਰਾਂ ਕੀਮਤਾਂ ਦਾ ਪਹਿਰੇਦਾਰ ਗੀਤਕਾਰ: ਗੈਰੀ ਟਰਾਂਟੋ ਹਠੂਰ
ਉਜਾਗਰ ਸਿੰਘ, ਪਟਿਆਲਾ
ਗਾਇਕੀ, ਸੰਗੀਤਕਾਰੀ ਤੇ ਅਦਾਕਾਰੀ ਦਾ ਖੂਬਸੂਰਤ ਮੁਜੱਸਮਾ- ਮਨੀ ਔਜਲਾ
ਪ੍ਰੀਤਮ ਲੁਧਿਆਣਵੀ, ਚੰਡੀਗੜ੍ਹ
ਅੱਥਰੇ ਬਲਦ ਵਾਂਗ ਲੀਹ ਪਾੜ ਕੇ ਨਵੀਂ ਲੀਹ ਬਨਾਉਣ ਵਾਲਾ ਜਨੂੰਨੀ ਅਦਾਕਾਰ ਹੈ ਹਰਸ਼ਰਨ ਸਿੰਘ
ਮਨਦੀਪ ਖੁਰਮੀ ਹਿੰਮਤਪੁਰਾ, ਯੂ ਕੇ 
24 ਜਨਵਰੀ ਨੂੰ ਅੰਤਮ ਅਰਦਾਸ ਦੇ ਮੌਕੇ ‘ਤੇ
ਸਾਫ ਸੁਥਰੀ ਗਾਇਕੀ ਦੀ ਮਾਲਕ: ਮਨਪ੍ਰੀਤ ਅਖ਼ਤਰ
ਉਜਾਗਰ ਸਿੰਘ, ਪਟਿਆਲਾ
ਵਰਸੀ ਤੇ ਵਿਸ਼ੇਸ਼
ਨਈਂਓ ਲੱਭਣੇ ਲਾਲ ਗੁਆਚੇ
ਜਸਵਿੰਦਰ ਪੂਹਲੀ, ਬਠਿੰਡਾ
ਰੂਹ ਨੂੰ ਸਕੂਨ ਦੇਣ ਵਾਲਾ ਸੁਰੀਲਾ ਫ਼ਨਕਾਰ "ਵਨੀਤ ਸ਼ਰਾਫਤ"
ਗੁਰਪ੍ਰੀਤ ਬੱਲ, ਰਾਜਪੁਰਾ
ਬਲਾਤਕਾਰ ਪੀੜਤਾਂ ਦੇ ਹੱਕ ਬਾਰੇ ਗੱਲ ਕਰੇਗੀ ਬਲਰਾਜ ਸਿੱਧੂ ਦੀ ਲਘੂ ਫ਼ਿਲਮ “ਜਿੰਦਰਾ”
ਸੁਰਜੀਤ ਜੱਸਲ, ਫ਼ਿਲਮ ਪੱਤਰਕਾਰ
ਸੈਮੂਅਲ ਜੌਹਨ ਦੇ ਨਾਟਕਾਂ ਦੀ ਇਕ ਹੋਰ ਕਾਮਯਾਬ ਪੇਸ਼ਕਾਰੀ
ਨਵਦੀਪ ਸਿੱਧੂ, ਕਨੇਡਾ
ਪੂਰਨ ਸਿੰਘ ਪਾਂਧੀ ਦੀ ‘ਸੰਗੀਤ ਦੀ ਦੁਨੀਆਂ’
ਉਜਾਗਰ ਸਿੰਘ, ਪਟਿਆਲਾ
ਦੋਗਾਣਾ ਗਾਇਕੀ ਦਾ ਸਿਖਰ: ਮੁਹੰਮਦ ਸਦੀਕ
ਜਸਵਿੰਦਰ ਪੂਹਲੀ, ਬਠਿੰਡਾ
ਅਫ਼ਸੋਸ ਕਿ ਉਸਾਰੂ ਗਾਇਕੀ ਬਦਲੇ ਮਿਲੇ ਸਨਮਾਨ ਮਾਹਲੇ ਦੇ ਢਿੱਡ ਦੀ ਭੁੱਖ ਨਹੀਂ ਮਿਟਾ ਸਕੇ
ਮਨਦੀਪ ਖੁਰਮੀ ਹਿੰਮਤਪੁਰਾ, ਯੂ ਕੇ
ਫੱਕਰ ਕਲਾਕਾਰ ਸੀ ਪ੍ਰਿਥਵੀ ਰਾਜ ਕਪੂਰ
ਹਰਬੀਰ ਸਿੰਘ ਭੰਵਰ, ਲੁਧਿਆਣਾ
ਨਵਤੇਜ ਸੰਧੂ ਦੀ ਦਾਨਿਸ਼ਵਰਾਂ ਦੇ ਮਨਾਂ ‘ਚ ਸੁਆਲ ਬੀਜਦੀ ਫਿਲਮ “ਕੰਬਦੀ ਡਿਓੜੀ”
ਐੱਸ ਬਲਵੰਤ, ਯੂ ਕੇ 
'ਦ ਬਲੱਡ ਸਟਰੀਟ' ਦੇਸ਼ ਦੀ ਹਰ ਉਸ ਗਲ਼ੀ ਦੀ ਕਹਾਣੀ ਹੈ, ਜਿਸਨੇ ਆਪਣੇ ਹੀ ਦੇਸ਼ ਅੰਦਰ ਰਫ਼ਿਊਜ਼ੀ ਹੋਣ ਵਰਗਾ ਸੰਤਾਪ ਭੋਗਿਆ ਹੈ – ਦਰਸ਼ਨ ਦਰਵੇਸ਼
ਭੂਪਿੰਦਰ ਪੰਨ੍ਹੀਵਾਲੀਆ (ਪੱਤਰਕਾਰ), ਪੰਜਾਬ
ਭਾਰਤ ਦੀ ਨਿਰਤ ਕਲਾ: ਪਰੰਪਰਾ ਤੇ ਮਹੱਤਵ
ਡਾ. ਰਵਿੰਦਰ ਕੌਰ ਰਵੀ, ਪਟਿਆਲਾ
ਸੂਖਮ ਭਾਵਨਾਵਾਂ ਦਾ ਪ੍ਰਤੀਕ ਲੋਕ ਸੰਗੀਤ
ਡਾ. ਰਵਿੰਦਰ ਕੌਰ ਰਵੀ, ਪਟਿਆਲਾ
ਪੰਜਾਬੀ ਸਿਨੇਮੇ ਵਿਚ ਨਵੇਂ ਮੋੜ ਅਤੇ ਮੀਲ ਪੱਥਰ ਦਾ ਨਾਮ ਹੈ ਫ਼ਿਲਮ "ਪੰਜਾਬ 1984"
ਹਰਦੀਪ ਮਾਨ ਜਮਸ਼ੇਰ ਅਸਟਰੀਆ
ਪੰਜਾਬ ਦੀ ਸੂਫ਼ੀ ਸੰਗੀਤ ਪਰੰਪਰਾ
ਡਾ. ਰਵਿੰਦਰ ਕੌਰ ਰਵੀ, ਪਟਿਆਲਾ
ਭਾਰਤੀ ਸੰਗੀਤ ਪਰੰਪਰਾ ਦੀਆਂ ਕੁਝ ਪੁਰਾਤਨ ਗਾਇਨ ਸ਼ੈਲੀਆਂ
ਡਾ. ਰਵਿੰਦਰ ਕੌਰ ਰਵੀ, ਪਟਿਆਲਾ
ਫ਼ਿਲਮੀ ਸੰਗੀਤ ਦੇ ਮਹਾਨ ਪਿੱਠਵਰਤੀ ਗਾਇਕ ਮੰਨਾ ਡੇ
ਡਾ. ਰਵਿੰਦਰ ਕੌਰ ਰਵੀ, ਪਟਿਆਲਾ
4 ਦਸੰਬਰ ਬਰਸੀ ’ਤੇ
ਸਦਾ ਬਹਾਰ ਫ਼ਿਲਮੀ ਅਦਾਕਾਰ ਸੀ ; ਦੇਵਾ ਆਨੰਦ
ਰਣਜੀਤ ਸਿੰਘ ਪ੍ਰੀਤ, ਬਠਿੰਡਾ
ਪੰਜਾਬੀ ਲੋਕ ਗੀਤਾਂ ਦਾ ਪ੍ਰਕਾਸ਼ ਵੰਡਣ ਵਾਲੀ ਪ੍ਰਕਾਸ਼ ਕੌਰ
ਰਣਜੀਤ ਸਿੰਘ ਪ੍ਰੀਤ, ਬਠਿੰਡਾ
29 ਅਕਤੂਬਰ ਲਈ
ਪੰਜਾਬੀ ਨਾਟਕ ਦੀ ਨਕੜਦਾਦੀ: ਨੌਰਾ ਰਿਚਰਡ
ਰਣਜੀਤ ਸਿੰਘ ਪ੍ਰੀਤ, ਬਠਿੰਡਾ
ਮਲਕਾ-ਇ-ਗ਼ਜ਼ਲ: ਬੇਗ਼ਮ ਅਖ਼ਤਰ
ਰਣਜੀਤ ਸਿੰਘ ਪ੍ਰੀਤ, ਬਠਿੰਡਾ
ਵਿਸ਼ੇਸ਼ ਮੁਲਾਕਾਤ
ਲੋਕ ਗਾਇਕ ਬਲਧੀਰ ਮਾਹਲਾ- ਜਿਸਨੇ ਗਾਇਨ ਕਲਾ ਨਾਲ ਦਗਾ ਨਹੀਂ ਕੀਤਾ, ਪਰ..?
ਮੁਲਾਕਾਤੀ: ਮਨਦੀਪ ਖੁਰਮੀ ਹਿੰਮਤਪੁਰਾ
ਕੈਨੇਡਾ ਡੇਅ ਨੂੰ ਸਮਰਪਿਤ ਐਲਬਮ ‘ਸਾਡਾ ਦੇਸ਼ ਕੈਨੇਡਾ‘ ਜਲਦੀ ਹੋਵੇਗੀ ਰਿਲੀਜ਼
ਕੁਲਜੀਤ ਸਿੰਘ, ਜੰਜੂਆ, ਟੋਰਾਂਟੋ
ਔਜਲਾ ਇਨੋਵੇਸ਼ਨ ਇੰਕ ਦੀ ਪੇਸ਼ਕਸ਼ "ਆਬ"
ਜੋਗਿੰਦਰ ਸੰਘੇੜਾ, ਕਨੇਡਾ
ਸਮਾਜਕ ਕਦਰਾਂ ਕੀਮਤਾਂ ਦਾ ਗੀਤਕਾਰ ਤੇ ਗਾਇਕ ਗੁਰਮਿੰਦਰ ਗੁਰੀ
ਉਜਾਗਰ ਸਿੰਘ, ਅਮਰੀਕਾ
‘ਸਾਡਾ ਹੱਕ’ ਤੇ ਪਾਬੰਧੀ ਲਾ ਕੇ ਪੰਜਾਬ ਸਰਕਾਰ ਨੇ ਕੀਤਾ ਲੋਕਾਂ ਦੀ ਭਾਵਨਾਵਾਂ ਦਾ ਕਤਲ
ਬਲਵਿੰਦਰ ਸਿੰਘ ਚਾਹਲ ‘ਮਾਧੋ ਝੰਡਾ’, ਇਟਲੀ

ਨੋਰਾ ਰਿੱਚਰਡਜ਼: ਆਇਰਲੈਂਡ ਦੀ ਪੰਜਾਬਣ
ਹਰਬੀਰ ਸਿੰਘ ਭੰਵਰ, ਲੁਧਿਆਣਾ

ਛੋਟੀ ਉਮਰ ਦੀ ਵੱਡੀ ਚਿਤਰਕਾਰਾ; ਅੰਮ੍ਰਿਤਾ ਸ਼ੇਰਗਿੱਲ
ਰਣਜੀਤ ਸਿੰਘ ਪ੍ਰੀਤ, ਬਠਿੰਡਾ

ਸਮਾਜ ਦੇ ਪ੍ਰੰਪਰਾਵਾਦੀ ਅਸੂਲਾਂ ਨੂੰ ਟਿੱਚ ਸਮਝਣ ਵਾਲੀ; ਪਰਵੀਨ ਬਾਬੀ
ਰਣਜੀਤ ਸਿੰਘ ਪ੍ਰੀਤ, ਬਠਿੰਡਾ
4 ਜਨਵਰੀ 2012 ਨੂੰ ਚੱਲ ਵਸੀ ਸੀ
ਸੀਰਤ-ਸੂਰਤ ਦਾ ਸੁਮੇਲ ਸੀ : ਕਲਪਨਾ ਮੋਹਨ
ਰਣਜੀਤ ਸਿੰਘ ਪ੍ਰੀਤ, ਬਠਿੰਡਾ
30 ਨਵੰਬਰ ਪਹਿਲੀ ਬਰਸੀ ‘ਤੇ
ਲੋਕ ਗਾਥਾਵਾਂ ਦਾ ਸਿਰਨਾਵਾਂ: ਕੁਲਦੀਪ ਮਾਣਕ
ਰਣਜੀਤ ਸਿੰਘ ਪ੍ਰੀਤ, ਬਠਿੰਡਾ
ਪੰਜਾਬ ਦੀ ਕੋਇਲ: ਸੁਰਿੰਦਰ ਕੌਰ
ਰਣਜੀਤ ਸਿੰਘ ਪ੍ਰੀਤ, ਬਠਿੰਡਾ
17 ਨਵੰਬਰ ਬਰਸੀ ’ਤੇ (ਬਿੰਦਰੱਖੀਆ)
ਤਿੜਕੇ ਘੜੇ ਦਾ ਪਾਣੀ
ਰਣਜੀਤ ਸਿੰਘ ਪ੍ਰੀਤ, ਬਠਿੰਡਾ
ਇੱਕ ਫਿਲਮ ਦਾ ਰੀਵਿਊ ਇਸ ਸਿਰਫਿਰੇ ਵੱਲੋਂ ਵੀ....।
ਮਨਦੀਪ ਖੁਰਮੀ ਹਿੰਮਤਪੁਰਾ, ਇੰਗਲੈਂਡ
25 ਅਕਤੂਬਰ ਬਰਸੀ ’ਤੇ
ਦਰਦ-ਇ-ਇਸ਼ਕ ਦੀ ਦਾਸਤਾਂ: ਸਾਹਿਰ ਲੁਧਿਆਣਵੀ
ਰਣਜੀਤ ਸਿੰਘ ਪ੍ਰੀਤ, ਬਠਿੰਡਾ
14 ਸਤੰਬਰ ਦੇ ਸ਼ਰਧਾਂਜਲੀ ਸਮਾਰੋਹ ਮੌਕੇ ਵਿਸ਼ੇਸ਼;
ਪਾਣੀ ਵਿੱਚ ਮਾਰਾਂ ਡੀਟਾਂ,ਹੁਣ ਮੁੱਕੀਆਂ ਉਡੀਕਾਂ; ਹਾਕਮ ਸੂਫ਼ੀ
ਰਣਜੀਤ ਸਿੰਘ ਪ੍ਰੀਤ, ਬਠਿੰਡਾ
ਨਾਟਕ ‘ਸੰਤਾਪ’ ਅਤੇ ‘ਸੋ ਕਿਉ ਮੰਦਾ ਆਖੀਐ’ ਦੀਆਂ ਪੇਸ਼ਕਾਰੀਆਂ 23 ਸਤੰਬਰ ਨੂੰ
ਕੁਲਜੀਤ ਸਿੰਘ ਜੰਜੂਆ, ਟਰਾਂਟੋ
ਹਾਕਮ ਸੂਫੀ ਵੀ ਇਸ ਸੰਸਾਰ ਨੂੰ ਸਦਾ ਲਈ ਅਲਵਿਦਾ ਕਹਿ ਗਏ
ਰਣਜੀਤ ਸਿੰਘ ਪ੍ਰੀਤ, ਬਠਿੰਡਾ
ਨਹੀਂ ਰਹੇ ਸ਼ੋਅਲੇ ਫ਼ਿਲਮ ਦੇ ਰਹੀਮ ਚਾਚਾ –ਏ.ਕੇ.ਹੰਗਲ
ਰਣਜੀਤ ਸਿੰਘ ਪ੍ਰੀਤ
13 ਮਈ ਬਰਸੀ ‘ਤੇ ਵਿਸ਼ੇਸ਼
ਸਦਾ ਬਹਾਰ ਗੀਤਾਂ ਦਾ ਰਚਣਹਾਰਾ ਨੰਦ ਲਾਲ ਨੂਰਪੁਰੀ
ਰਣਜੀਤ ਸਿੰਘ ਪ੍ਰੀਤ
31 ਜਨਵਰੀ ਬਰਸੀ ਤੇ  
ਸੂਰਤ-ਸੀਰਤ,ਸੁਰ-ਸੰਗੀਤ ਦਾ ਸੁਮੇਲ : ਸੁਰੱਈਆ
ਰਣਜੀਤ ਸਿੰਘ ਪ੍ਰੀਤ
ਗੀਤਕਾਰੀ ਦਾ ਯੁੱਗ ਅਤੇ ਦਰਵੇਸ਼ ਮੂਰਤ ਬਾਈ ‘ਦੇਵ ਥਰੀਕੇ ਵਾਲਾ’
ਸ਼ਿਵਚਰਨ ਜੱਗੀ ਕੁੱਸਾ
ਸੂਰਤ-ਸੀਰਤ ਦਾ ਸੁਮੇਲ ਸੀ ; ਅਦਾਕਾਰਾ ਕਲਪਨਾ ਮੋਹਨ
ਰਣਜੀਤ ਸਿੰਘ ਪ੍ਰੀਤ
ਬਿਖ਼ੜੇ ਰਾਹਾਂ ਦਾ ਪਾਂਧੀ ਸੀ- ਮੇਜਰ ਰਾਜਸਥਾਨੀ
ਰਣਜੀਤ ਸਿੰਘ ਪ੍ਰੀਤ
ਯਾਦਾਂ ਬਿਖ਼ੇਰ ਕੇ ਤੁਰ ਗਈ ਪੰਜਾਬੀ ਗਾਇਕਾ ਪੁਸ਼ਪਾ ਹੰਸ
ਰਣਜੀਤ ਸਿੰਘ ਪ੍ਰੀਤ
23 ਦਸੰਬਰ ਬਰਸੀ 'ਤੇ 
ਸੁਹਣੀ-ਸੁਰੀਲੀ-ਸੁਰ ਸੰਗੀਤ ਦਾ ਸੁਮੇਲ; ਮਲਕਾ-ਇ-ਤਰੰਨਮ ਨੂਰਜਹਾਂ
ਰਣਜੀਤ ਸਿੰਘ ਪ੍ਰੀਤ
ਤੁਰ ਗਏ ਦੀ ਉਦਾਸੀ ਏ
ਐ ਬਾਈ ਮਾਣਕ! ਅਲਵਿਦਾ ਤੇ ਆਖਰੀ ਸਲਾਮ!!

ਸ਼ਿਵਚਰਨ ਜੱਗੀ ਕੁੱਸਾ
ਮਧੁਬਾਲਾ 1951 ਵਿਚ
ਧੰਨਵਾਦ: ਰਵਿੰਦਰ ਰਵੀ
ਛੈਣੀਂ ਵਰਗੀ ਅਵਾਜ਼ ਦਾ ਮਾਲਕ ਬਾਈ ਕੁਲਦੀਪ ਮਾਣਕ
ਸ਼ਿਵਚਰਨ ਜੱਗੀ ਕੁੱਸਾ
ਕਵੀਸ਼ਰੀ ਦਾ ਥੰਮ੍ਹ-ਰਣਜੀਤ ਸਿੰਘ ਸਿੱਧਵਾਂ ਕਰਨੈਲ ਸਿੰਘ ਪਾਰਸ ਤੇ ਰਣਜੀਤ ਸਿੰਘ ਸਿੱਧਵਾਂ ਦੀ ਇਕ ਪੁਰਾਣੀ ਤਸਵੀਰ
ਅਲੀ ਰਾਜਪੁਰਾ
ਚਿੱਤਰਕਲਾ ਦਾ ਅਮਿੱਟ ਹਸਤਾਖਰ: ਅੱਛਰ ਸਿੰਘ
ਬਲਰਾਜ ਸਿੰਘ ਸਿੱਧੂ, ਯੂ. ਕੇ.
ਪਾਇਰੇਸੀ ਕਰਕੇ ਆਖ਼ਰੀ ਸਾਹਾਂ ’ਤੇ ਹਨ ਮਿਊਜ਼ਿਕ ਕੰਪਨੀਆਂ ਜਾਂ ‘ਪਾਇਰੇਸੀ ਲੱਕਵਾਗ੍ਰਸਤ’ ਮਿਊਜ਼ਿਕ ਕੰਪਨੀਆਂ ਆਖ਼ਰੀ ਸਾਹਾਂ ’ਤੇ
ਜਰਨੈਲ ਘੁਮਾਣ
ਤਪਦੇ ਹਿਰਦਿਆਂ ’ਤੇ ਕਣੀਆਂ ਦਾ ਅਹਿਸਾਸ ਕਰਵਾਉਂਦੀ ਸ਼ਾਇਰ ਚੌਹਾਨ ਦੀ ਐਲਬਮ – ਅੰਬਰ ਮੋੜ ਦਿਓ
ਰਘਵੀਰ ਸਿੰਘ ਚੰਗਾਲ
ਵਗਦੀ ਪਈ ਸਵਾਂਅ ਢੋਲਾ.. ਬਲਰਾਜ ਸਾਹਨੀ ਦੀਆਂ ਪ੍ਰੀਤਨਗਰ ਵਿਚ ਬਿਖਰੀਆਂ ਯਾਦਾਂ
ਜਤਿੰਦਰ ਸਿੰਘ ਔਲ਼ਖ

ਜਲਦ ਰਿਲੀਜ਼ ਹੋਣ ਜਾ ਰਹੀ ਹੈ-‘ਇੱਕ ਕੁੜੀ ਪੰਜਾਬ ਦੀ’
ਦਰਸ਼ਨ ਦਰਵੇਸ਼

ਅਦਾਕਾਰੀ ਦੇ ਜਨੂੰਨ ਦਾ ਨਾਂਅ–ਮਨਮੀਤ ਮਾਨ
ਦਰਸ਼ਨ ਦਰਵੇਸ਼
‘ਇੱਕ ਤੂੰ ਹੋਵੇਂ ਇੱਕ ਮੈਂ ਹੋਵਾਂ’ ਦੋਗਾਣ ਐਲਬਮ ਦੇ ਨਾਲ-ਸਰਦੂਲ ਤੇ ਨੂਰੀ
ਨਰਪਿੰਦਰ ਸਿੰਘ ਬੈਨੀਪਾਲ

‘ਪਰਖ ਦ ਟੈਸਟ’ ਲੈ ਕੇ ਹਾਜ਼ਰ ਹੋ ਰਿਹਾ ਹੈ-ਸੁਖਵਿੰਦਰ ਸੁੱਖੀ
ਨਰਪਿੰਦਰ ਸਿੰਘ ਬੈਨੀਪਾਲ

hore-arrow1gif.gif (1195 bytes)


Terms and Conditions
Privacy Policy
© 1999-2012, 5abi.com

www.5abi.com
[ ਸਾਡਾ ਮਨੋਰਥ ][ ਈਮੇਲ ][ ਹੋਰ ਸੰਪਰਕ ][ ਸਾਹਿਤ ][ ਮਾਨਵ ਚੇਤਨਾ ]
[ ਵਿਗਿਆਨ ][ ਕਲਾ/ਕਲਾਕਾਰ ][ ਫਿਲਮਾਂ ][ ਖੇਡਾਂ ][ ਪੁਸਤਕਾਂ ][ ਇਤਿਹਾਸ ][ ਜਾਣਕਾਰੀ ]

darya1.gif (3186 bytes)
©1999-2012, 5abi.com