WWW 5abi.com  ਪੰਨਿਆ ਵਿੱਚ ਸ਼ਬਦ ਭਾਲ (ਹਿੰਦਿਕ ਵਿਧੀ ਨਾਲ)
ਭਾਰਤੀ ਸਿਨੇਮਾ ਦਾ 100 ਸਾਲ
ਫੱਕਰ ਕਲਾਕਾਰ ਸੀ ਪ੍ਰਿਥਵੀ ਰਾਜ ਕਪੂਰ
ਹਰਬੀਰ ਸਿੰਘ ਭੰਵਰ, ਲੁਧਿਆਣਾ


ਥੀਏਟਰ ਤੇ ਫਿਲਮੀ ਜਗਤ ਦਾ ਮਹਾਨ ਅਦਾਕਾਰ ਪ੍ਰਿਥਵੀ ਰਜ ਕਪੂਰ ਇਕ ਫੱਕਰ ਤਬੀਅਤ ਦਾ ਮਾਲਕ ਸੀ। ਇਹ ਉਸ ਦਾ ਹੀ ਪ੍ਰਤਾਪ ਹੈ ਕਿ ਅਜ ਵੀ ਵਾਲੀਵੁੱਡ ਉਸ ਦੀ ਚੌਥੀ ਪੀੜ੍ਹੀ ਵੀ ਇਕ ਵਿਸ਼ੇਸ਼ ਥਾਂ ਰਖਦੀ ਹੈ, ਸ਼ਾਇਦ ਇਹੋ ਇਕ ਕਲਾਕਾਰ ਹੈ ਜਿਸ ਦੀ ਅੱਜ ਚੌਥੀ ਪੀੜ੍ਹੀ ਅਭਿਨੇ ਕਰਨ ਦੀ ਇਸ ਮਹਾਨ ਕਲਾਕਾਰ ਦੀ ਪ੍ਰਥਾ ਜਾਰੀ ਰਖ ਰਹੀ ਹੈ। ਵੈਸੇ ਤਾਂ ‘ਕੋਣ ਬਣੇਗਾ ਕਟੋੜਪਤੀ?” ਸਟੇਜ ਸ਼ੋਅ ਵਿਚ ਪੁਛੇ ਗਏ ਇਕ ਸਵਾਲ ਅਨੁਸਾਰ ਪ੍ਰਿਥਵੀ ਰਾਜ ਕਪੂਰ ਦੇ ਪਿਤਾ ਨੇ ਵੀ ਇਕ ਫਿਲ਼ਮ ਵਿਚ ਇਕ ਪਿਤਾ ਦਾ ਰੋਲ ਅਦਾ ਕੀਤਾ ਸੀ।

ਇਸ ਲੇਖਕ ਨੂੰ ਸ੍ਰੀ ਕਪੂਰ ਨੂੰ ਬਹੁਤ ਨੇੜੇ ਤੋੰ ਦੇਖਣ ਦਾ ਸੁਭਾਗ ਪ੍ਰਾਪਤ ਹੋਇਆ ਹੈ। ਉਹ 1960-ਵਿਆਂ ਵਿਚ ਪੰਜਾਬੀ ਨਾਟਕ ਦੀ ਨੱਕੜਦਾਦੀ ਮਿਸਿਜ਼ ਨੋਰ੍ਹਾ ਰਿੱਚਰਡਜ਼ ਅਤੇ ਆਪਣੇ ਮਿੱਤਰ ਨਾਮਵਰ ਚਿੱਤਰਕਾਰ ਪਦਮ ਸ੍ਰੀ ਸੋਭਾ ਸਿੰਘ ਨੂੰ ਮਿਲਣ ਲਈ ਅਕਸਰ ਅੰਦਰੇਟਾ ਜ਼ਿਲਾ ਕਾਂਗੜਾ ਆਇਆ ਕਰਦੇ ਸਨ ਤੇ ਕਈ ਕਈ ਦਿਨ ਉਥੇ ਰਹਿੰਦੇ ਸਨ। ਸ੍ਰੀ ਕਪੂਰ ਨੂੰ ਗਲਾਂ ਕਰਨ ਦਾ ਬੜਾ ਭੁਸ ਸੀ, ਮਿਸਿਜ਼ ਨੋਰਾ ਨੂੰ ਉੱਚਾ ਸੁਣਾਈ ਦਿੰਦਾ ਸੀ ਤੇ ਉਨ੍ਹਾਂ ਦੀਆਂ ਗਲਾਂ ਸੁਣ ਨਹੀਂ ਸਕਦੇ ਸਨ, ਇਸ ਲਈ ਦਿਨ ਵੇਲੇ ਬਹੁਤਾ ਚਿੱਤਰਕਾਰ ਵਲ ਹੀ ਰਹਿੰਦੇ।ਚਿੱਤਰਕਾਰ ਜੋ ਇਕ ਬੁੱਤ ਤਰਾਸ਼ ਵੀ ਸਨ, ਨੇ ਸ੍ਰੀ ਕਪੂਰ ਨੂੰ ਸਾਹਮਣੇ ਬਿਠਾਕੇ ਉਨਾਂ ਦਾ ਬੁੱਤ ਵੀ ਬਣਾਇਆ ਸੀ, ਜੋ ਅਜ ਵੀ ਸ.ਸੋਭਾ ਸਿੰਘ ਆਰਟ ਗੈਲਰੀ ਦੇ ਬਾਹਰ ਲਗਾ ਹੋਇਆ ਹੈ। ਇਹ ਲੇਖਕ ਇਸ ਬੁੱਤ ਦੇ ਤਰਾਸ਼ੇ ਜਾਣ ਦੇ ਸਮੇਂ ਤੋਂ ਅਖੀਰਲੀ ਛੋਹ ਤਕ ਬਹੁਤਾ ਸਮਾਂ ਚਸ਼ਮਦੀਦ ਗਵਾਹ ਰਿਹਾ ਹੈ।

ਸ੍ਰੀ ਕਪੂਰ ਦਾ ਜਨਮ ਪਿਸ਼ਾਵਰ ਸ਼ਹਿਰ ਵਿਚ ਹੋਇਆ ਸੀ, ਉਨ੍ਹਾਂ ਦੀ ਪਿਤਾ ਪੁਰਖੀ ਹਵੇਲੀ ਅਜ ਵੀ ਪਿਸ਼ਾਵਰ ਵਿਚ ਮੌਜੂਦ ਹੈ, ਭਾਵੇਂ ਕਿ ਅਖ਼ਬਾਰੀ ਰਿਪੋਟਾਂ ਅੁਨੁਸਾਰ ਖਸਤਾ ਹਾਲਤ ਵਿਚ ਹੈ ਤੇ ਕਿਸੇ ਸਮੇਂ ਵੀ ਢਹਿ ਢੇਰੀ ਹੋ ਸਕਦੀ ਹੈ। ਉਨ੍ਹਾਂ ਆਪਣੀ ਕਾਲਜ ਦੀ ਵਿਦਿਆ ਲਾਹੌਰ ਤੋਂ ਲਈ, ਪ੍ਰੋ. ਜੈ ਦਿਆਲ ਜੋ ਅੰਦੇਰੇਟੇ ਹੀ ਰਹਿੰਦੇ ਸਨ, ਉਨ੍ਹਾਂ ਦੇ ਆਧਿਆਪਕ ਸਨ। ਪ੍ਰੋ. ਜੈ ਦਿਆਲ ਖੁਦ ਦਿਆਲ ਸਿੰਘ ਕਾਲਜ ਲਾਹੌਰ ਵਿਖੇ ਪ੍ਰੋ. ਪੀ. ਈ. ਰਿੱਚਰਡਜ਼ ਦੇ ਵਦਿਆਦਰਥੀ ਸਨ ਅਤੇ ਰੰਗ ਮੰਚ ਲਈ ਮਿਸਿਜ਼ ਨੋਰ੍ਹਾ ਰਿੱਚਰਡਜ਼ ਦੇ ਸ਼ਾਗਿਰਦ ਸਨ। ਇਸੇ ਕਾਰਨ ਬਲਵੰਤ ਗਾਰਗੀ ਮਿਸਿਜ਼ ਨੋਰਾ ਨੂੰ “ਨਾਟਕ ਦੀ ਨੱਕੜਦਾਦੀ” ਹੋਣ ਦਾ ਨਾਂਅ ਦਿਤਾ ਸੀ। ਸ੍ਰੀ ਕਪੂਰ ਦੇ ਮਿਸਿਜ਼ ਨੋਰ੍ਹਾ ਰਿੱਚਰਡਜ਼ ਤੇ ਚਿੱਤਰਕਾਰ ਸੋਭਾ ਸਿੰਘ ਨਾਲ ਲਾਹੌਰ ਵੇਲੇ ਤੋਂ ਨਿੱਘੇ ਸਬੰਧ ਸਨ। ਉਨ੍ਹਾਂ ਚਿੱਤਰਕਾਰ ਨਾਲ ਖਤ ਪੱਤਰ ਕਰਨ ਲਈ ਪੰਜਾਬੀ ਪੜ੍ਹਣੀ ਲਿਖਣੀ ਸੀ, ਵੇਸੇ ਦੋਨਾਂ ਨੇ ਸਕੂਲੀ ਸਿਖਿਆ ਉਰਦੂ ਵਿਚ ਪ੍ਰਾਪਤ ਕੀਤੀ ਸੀ। ਉਨ੍ਹਾਂ ਮੁੰਬਈ ਵਿਖੇ ਆਪਣੇ ਘਰ ਹਿੰਦੀ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੀੜ ਰਖੀ ਹੋਈ ਸੀ ਤੇ ਇਸ ਦਾ ਅਕਸਰ ਅਧਿਐਨ ਕਰਿਆ ਕਰਦੇ ਸਨ ਤੇ ਆਪਣੀ ਗਲਬਾਤ ਵਿਚ ਗੁਰਬਾਣੀ ਦਾ ਹਵਾਲਾ ਦਿਆ ਕਰਦੇ ਸਨ।

ਉਨ੍ਹਾ ਦਿਨਾਂ ਵਿਚ ਫਿਲਮ ‘ਮੁਗ਼ਲੇ-ਏ-ਆਜ਼ਮ’ ਚਲ ਚੁਕੀ ਸੀ ਜੋ ਬੜੀ ਹੀ ਮਕਬੂਲ ਹੋਈ ਸੀ। ਇਸ ਫਿਲਮ ਵਿਚ ਮੁਗ਼ਲੇ-ਏ-ਆਜ਼ਮ ਭਾਵ ਬਾਦਸ਼ਾਹ ਅਕਬਰ ਦਾ ਰੋਲ ਪ੍ਰਿਥਵੀ ਰਾਜ ਕਪੂਰ ਨੇ ਨਿਭਾਇਆ ਸੀ। ਉਹ ਆਪਣੀ ਕੰਪਣੀ ‘ਪ੍ਰਿਥਵੀ ਥੀਏਟਰ’ ਅਤੇ ਫਿਲਮਾਂ ਵਿਚ ਚਗੇ ਕਿਰਦਾਰ ਵਾਲੇ ਤੇ ਪਿਤਾ ਦੇ ਰੋਲ ਅਦਾ ਕਰਿਆ ਕਰਦੇ ਸਨ, ਆਪਣੇ ਰੋਲ ਵਿਚ ਆਪਣੀ ਰੂਹ ਫੂਕ ਦਿੰਦੇ ਸਨ। ਉਹ ਵਧੇਰੇ ਕਰਕੇ ਥੀਏਟਰ ਨੂੰ ਪਸੰਦ ਕਰਦੇ ਸਨ ਤੇ ਕਿਹਾ ਕਰਦੇ ਸਨ, “ਮਨੋਰੰਜਨ ਕਰਨ ਤੋਂ ਬਿਨਾ ਥੀਏਟਰ ਕੌਮੀ ਏਕਤਾ ਵੀ ਵਧਾਉਂਦਾ ਹੈ, ਜਦੋਂ ਕੋਈ ਨਾਟਕ ਖੇਡਿਆ ਜਾ ਰਿਹਾ ਹੋਵੇ, ਸਾਰੇ ਦਰਸ਼ਕ, ਭਾਵੇਂ ਕਿਸੇ ਵੀ ਧਰਮ ਨਾਲ ਸਬੰਧ ਰਖਦੇ ਹੋਣ, ਕਿਸੇ ਪਾਤਰ ਨਾਲ ਹਮਦਰਦੀ ਜਾ ਨਫ਼ਰਤ ਕਰਦੇ ਹਨ, ਇਕੱਠੇ ਹੱਸਦੇ ਹਨ ਜਾਂ ਰੋਂਦੇ ਹਨ।”

ਉਨ੍ਹਾ ਇਕ ਵਾਰੀ ਦੇਸ਼ ਵੰਡ ਵੇਲੇ ਦੀ ਗਲ ਸੁਣਾਈ ਜਦੋਂ ਪੰਜਾਬ ਨੂੰ ਕਿਸੇ ਚੰਦਰੇ ਦੀ ਨਜ਼ਰ ਲਗ ਗਈ ਸੀ, ਜਦੋਂ ਪੰਜ ਦਰਿਆਵਾਂ ਦੇ ਕਲਵਲ ਕਲਵਲ ਕਰਦੇ ਨਿਰਮਲ ਪਾਣੀਆਂ ਵਿਚ ਕਿਸੇ ਸ਼ੇਤਾਨ ਨੇ ਜ਼ਹਿਰ ਘੋਲ ਦਿਤੀ ਸੀ ਅਤੇ ਕਾਲੀ ਹਨੇਰੀ ਨੇ ਅਨੇਕਾਂ ਪੰਜਾਬੀਆ ਦੇ ਪੈਰ ਉਖੇੜ ਦਿਤੇ ਸਨ, ਧਾਰਮਿਕ ਕੱਟੜਤਾ ਵਿਚ ਅੰਨ੍ਹੇ ਹੋਏ ਭਰਾ ਆਪਣੇ ਹੀ ਭਰਾਵਾਂ ਦਾ ਵੈਰੀ ਹੋ ਗਏ, ਧਰਮ ਦੇ ਨਾਂਅ ‘ਤੇ ਆਪਣੇ ਹੀ ਭਰਾਵਾਂ ਤੇ ਗੁਆਂਢੀਆਂ ਦਾ ਕਤਲੇਆਮ ਸ਼ੁਰੂ ਕਰ ਦਿਤਾ ਸੀ। ਉਹ ਆਪਣੀ ‘ਪ੍ਰਿਥਵੀ ਥੀਏਟਰ’ ਕੰਪਣੀ ਦੇ ਸਟਾਫ ਨਾਲ ਪੰਜਾਬ ਵਿਚ ਫਿਰਕੂ ਏਕਤਾ ਤੇ ਆਪਸੀ ਸਦਭਾਵਨਾ ਦਾ ਸੰਦੇਸ਼ ਦੇਣ ਲਈ ਵੱਖ ਵੱਖ ਸ਼ਹਿਰਾਂ ਵਿਚ “ਪਠਾਨ” ਤੇ “ਦੀਵਾਰ” ਵਰਗੇ ਨਾਟਕ ਖੇਡ ਰਹੇ ਸਨ, ਜਿਨ੍ਹਾਂ ਨੂੰ ਪੰਜਾਬੀਆਂ ਦਾ ਭਰਵਾਂ ਹੂੰਗਾਰਾ ਮਿਲਿਆ ਸੀ। ਜਦੋਂ ਉਹ ਗੁਰੂ ਕੀ ਨਗਰੀ ਅੰਮ੍ਰਿਤਸਰ ਵਿਖੇ ਆਪਣੇ ਇਹ ਨਾਟਕ ਖੇਡਣ ਲਈ ਆਏ ਹੋਏ ਸਨ ਕਿ ਲਗਭਗ ਦਸ ਕੁ ਹਿੰਦੂਆਂ ਤੇ ਸਿੱਖਾਂ ਦਾ ਇਕ ਵਫ਼ਦ, ਜਿਸ ਦੀ ਅਗਵਾਈ ਇਕ ਬਜ਼ੁਰਗ ਸਰਦਾਰ ਕਰ ਰਿਹਾ ਸੀ, ਉਨ੍ਹਾ ਪਾਸ ਬੜੇ ਰੋਹ ਨਾਲ ਆਏ ਤੇ ਮੰਗ ਕੀਤੀ ਕਿ ਉਹ ਆਪਣ ਨਾਟ ਮੰਡਲੀ ਵਿਚੋਂ ਮੁਸਲਮਾਨ ਕਲਾਕਾਰਾਂ ਨੂੰ ਕੱਢ ਦੇਣ ਅਤੇ ‘ਪਠਾਨ’ ਨਾਟਕ ਦੀ ਪੇਸ਼ਕਾਰੀ ਵੀ ਬੰਦ ਕਰ ਦੇਣ। ਇਸ ਵਫ਼ਦ ਦੀ ਦਲੀਲ ਸੀ ਕਿ ਪਾਕਿਸਤਾਨ ਵਿਚ ਮੁਸਲਮਾਨਾਂ ਨੇ ਸਾਡੇ ਹਜ਼ਾਰਾਂ ਲੱਖਾ ਹੀ ਹਿੰਦੂ ਤੇ ਸਿੱਖ ਭਰਾਵਾਂ ਦਾ ਕਤਲੇਆਮ ਕੀਤਾ ਹੈ, ਉਨ੍ਹਾਂ ਦੇ ਘਰਾਂ ਦੀ ਲੁਟ ਮਾਰ ਕਰ ਕੇ ਅੱਗਾਂ ਲਗਾ ਦਿਤੀਆਂ ਹਨ, ਬੀਬੀਆਂ ਦੀ ਬੇਇਜ਼ਤੀ ਕੀਤੀ ਹੈ, ਮੰਦਰਾਂ ਤੇ ਗੁਰਦੁਆਰਿਆਂ ਦੀ ਪਵਿੱਤਰਤਾ ਭੰਗ ਕੀਤੀ ਹੈ। ਬੜੇ ਠਰਮ੍ਹੇ ਨਾਲ ਸ੍ਰੀ ਕਪੂਰ ਨੇ ਉਨ੍ਹਾਂ ਨੂੰ ਕਿਹਾ ਕਿ ਜੇਕਰ ਜਨੂਨੀ ਮੁਸਲਮਾਨਾਂ ਨੇ ਪਾਕਿਸਤਾਨ ਵਿਚ ਹਿੰਦੂ ਸਿੱਖਾਂ ਦਾ ਕਤਲੇਆਮ ਕੀਤਾ ਹੈ, ਤਾਂ ਇੱਧਰ ਚੜ੍ਹਦੇ ਪੰਜਾਬ ਵਿਚ ਜਨੂਨੀ ਹਿੰਦੂਆਂ ਤੇ ਸਿੱਖਾਂ ਨੇ ਵੀ ਮੁਸਲਮਾਨਾਂ ਦਾ ਕਤਲੇਆਮ ਕੀਤਾ ਹੈ, ਉਨ੍ਹਾਂ ਦੇ ਘਰਾ ਦੀ ਲੁਟ ਮਾਰ ਤੇ ਅੱਗਜ਼ਨੀ ਕੀਤੀ ਹੈ, ਮਸਜਿਦਾਂ ਢਾਹੀਆਂ ਹਨ। ਉਨ੍ਹਾਂ ਕਿਹਾ, “ ਮੈਂ ਆਪਣੀ ਨਾਟ ਕੰਪਣੀ ਵਿਚੋਂ ਮੁਸਲਮਾਨ ਕਲਾਕਾਰਾਂ ਨੂੰ ਕੱਢਣ ਬਾਰੇ ਸੋਚ ਸਕਦਾ ਹਾਂ ਜੇਕਰ ਤੁਸੀਂ ਸ੍ਰੀ ਹਰਿਮੰਦਰ ਸਾਹਿਬ ਦੀ ਸਾਈਂ ਮੀਆਂ ਮੀਰ ਵਲੋਂ ਰੱਖੀ ਗਈ ਨੀਂਹ ਕੱਢਣ ਅਤੇ ਪਾਵਨ ਸ੍ਰੀ ਗੁਰੁ ਗ੍ਰੰਥ ਸਾਹਿਬ ਵਿਚੋਂ ਬਾਬਾ ਫਰੀਦ ਦੀ ਬਾਣੀ ਕੱਢ ਸਕੋ।” ਇਹ ਜਵਾਬ ਸੁਣ ਕੇ ਸਾਰੇ ਇਕ ਦੰਮ ਚੁੱਪ ਹੋ ਗਏ, ਅਤੇ ਵਫ਼ਦ ਦੀ ਅਗਵਾਈ ਕਰ ਰਹੇ ਬਜ਼ੁਰਗ ਸਰਦਾਰ ਦੀਆਂ ਅੱਖਾਂ ਵਿਚੋਂ ਹੰਝੂ ਵਗ ਤੁਰੇ। ਉਹ ਸਾਰੇ ਮੁਆਫੀ ਮੰਗ ਕੇ ਵਾਪਸ ਚਲੇ ਗਏ।

ਉਨ੍ਹਾਂ ਠੇਸ ਪੰਜਾਬੀ ਵਿਚ ਗਲਾਂ ਕਰਦੇ ਸਨ, ਗਲਬਾਤ ਵਿਚ ਪੰਜਾਬੀ ਮੁਹਾਵਰੇ, ਕਹਾਵਤਾ, ਟੋਟਕੇ, ਲੋਕ ਗੀਤ ਟੱਪੇ ਆਦਿ ਵੀ ਬੋਲ ਜਾਂਦੇ। ਉਹ ਫੱਕਰ ਕਿਸਮ ਦੇ ਕਲਾਕਾਰ ਸਨ, ਕੋਈ ਗਰੂਰ ਨਹੀਂ,ਪਿਡ ਦੇ ਲੋਕਾਂ ਨਾਲ ਇਕ ਦਮ ਘੁਲ ਮਿਲ ਜਾਂਦੇ, ਗੱਪਾਂ ਮਾਰਦੇ।

ਕੋਈ ਨਾ ਕੋਈ ਗਲ ਛੇੜੀ ਰਖਦੇ- ਫਿਲਮਾਂ ਵਿਚ ਆਪਣੀ ਅਦਾਕਾਰੀ ਦੀਆਂ, ਆਪਣੇ ਵੱਡੇ ਬੇਟੇ ਰਾਜ ਕਪੂਰ ਦੀਆਂ ਫਿਲਮਾ ਦੀਆਂ, ਪਿਸ਼ਾਵਰ ਤੇ ਲਾਹੌਰ ਦੀਆਂ, ਸਿਆਸਤ ਦੀਆਂ। ਉਨ੍ਹਾਂ ਦਿਨਾਂ ਵਿਚ ਪੰਜਾਬ ਦੀ ਸਿੱਖ ਸਿਆਸਤ ਵਿਚ ਸੰਤ ਫਤਹਿ ਸਿੰਘ ਦੀ ਚੜ੍ਹਤ ਦੀਆਂ ਖਬਰਾਂ ਆ ਰਹੀਆ ਸਨ ਤੇ ਮਾਸਟਰ ਤਾਰਾ ਸਿੰਘ ਦੇ ਪੱਤਨ ਵਲ ਜਾਣ ਵਲ ਇਸ਼ਾਰਾ ਕਰ ਰਹੀਆਂ ਸਨ।ਉਹ ਚਿੰਤਾਤੁਰ ਸਨ, ਕਹਿਣ ਲਗੇ, “ਮਾਸਟਰ ਜੀ ਦੀ ਸਿੱਖਾਂ ਤੇ ਪੰਜਾਬ ਵਾਸਤੇ ਬਹੁਤ ਵੱਡੀ ਸੇਵਾ ਹੈ, ਉਨ੍ਹਾ ਦਾ ਨਿਰਾਦਰ ਨਹੀਂ ਹੋਣਾ ਚਾਹੀਦਾ।”

ਸ੍ਰੀ ਗੁਰੂ ਨਾਨਕ ਦੇਵ ਜੀ ਦੇ 500-ਸਾਲਾ ਪ੍ਰਕਾਸ਼ ਪੁਰਬ ਸਮੇਂ 1969 ਵਿਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਲਈ ਗੁਰੂ ਨਾਨਕ ਦੇਵ ਜੀ ਦੀ ਤਸਵੀਰ, ਜੋ ਬੜੀ ਹੀ ਮਕਬੂਲ ਹੋਈ, ਛਪਵਾਉਣ ਲਈ ਚਿੱਤਰਕਾਰ ਸੋਭਾ ਸਿੰਘ ਨਾਲ ਮੈਂ ਵੀ ਮੁਬਈ ਗਿਆ ਹੋਇਆ ਸੀ। ਅਸੀਂ ਦੀਵਾਲੀ ਵਾਲ ਦਿਨ ਸ੍ਰੀ ਕਪੂਰ ਦੇ ਘਰ ਉਨ੍ਹਾਂ ਨੂੰ ਸ਼ੁਭ ਇਛਾਵਾਂ ਤੇ ਵਧਾਈ ਦੇਣ ਲਈ ਉਨ੍ਹਾਂ ਦੇ ਘਰ ਗਏ। ਸਾਡੇ ਉਥੇ ਬੇਠਿਆਂ ਹੀ ਉਨ੍ਹਾਂ ਪਾਸ ‘ਪ੍ਰਿਥਵੀ ਥੀਏਟਰ’ ਦੇ ਕਲਾਕਾਰ ਉਨ੍ਹਾਂ ਨੂੰ ਵਧਾਈ ਦੇਣ ਤੇ ਉਨ੍ਹਾਂ ਦਾ ਅਸ਼ੀਰਵਾਦ ਲੈਣ ਲਈ ਆਏ। ਉਹ ਬਾਹਰ ਲਾਅਨ ਵਿਚ ਆਕੇ ਸਭ ਨੂੰ ਮਿਲੇ, ਗਲਬਾਤ ਕੀਤੀ ਤੇ ਅਪਣਾ ਅਸ਼ੀਰਵਾਦ ਦਿਤਾ। ਇਨ੍ਹਾਂ ਸਭਨਾ ਕਲਾਕਾਰਾਂ ਨੇ ਸ੍ਰੀ ਕਪੀਰ ਦੇ ਪੈਰੀਂ ਹੱਥ ਲਗਾ ਕੇ ਚਰਨ ਬੰਦਨਾ ਕੀਤੀ। ਉਨ੍ਹਾਂ ਦਿਨਾਂ ਵਿਚ ਪੰਜਾਬੀ ਧਾਰਨਿਕ ਫਿਲਮ ‘ਨਾਨਕ ਨਾਮ ਜਹਾਜ਼ ਹੈ’ ਦੀ ਸ਼ੂਟਿੰਗ ਚਲ ਰਹੀ ਸੀ। ਉਨ੍ਹਾਂ ਅਗਲੇ ਦਿਨ ਸਾਨੂੰ ਸਬੰਧਤ ਸਟੁਡੀਓ ਵਿਚ ਆਉਣ ਦਾ ਸੱਦਾ ਦਿਤਾ। ਅਸੀਂ ਗਏ ਤਾਂ ‘ਮੇਕ-ਅੱਪ ਮੈਨ’ ਉਨ੍ਹਾ ਦੇ ਚਿਹਰੇ ‘ਤੇ ਨਕਲੀ ਦਾਹੜ੍ਹੀ ਲਗਾ ਰਿਹਾ ਸੀ, ਦੁਆ ਸਲਾਮ ਕਰਕੇ ਮੈਂ ਸਰਸਰੀ ਕਿਹਾ, “ਦਾਹੜੀ ਲਗਵਾ ਰਹੇ ?” ਨਕਲੀ ਦਾਹੜੀ ਲਗਾਉਣ ਵੇਲੇ ਸਾਲੂਸ਼ਨ ਵਲ ਇਸ਼ਾਰਾ ਕਰਦੇ ਹੋਏ ਉਹ ਕਹਿਣ ਲਗੇ,“ਪੁੱਤਰਾ, ਬੜਾ ਦਰਦ ਹੁੰਦੀ ਏ।” ਇਸ ਉਪਰੰਤ ਵਿਆਹ ਦਾ ਸੀਨ ਫਿਲਮਾਉਣਾ ਸੀ, ਮੇਰੇ ਸਮੇਤੇ ਜਿਤਨੇ 5-7 ਵਿਆਕਤੀ ਹੋਰ ਸਨ, ਸਾਨੂੰ ਨਵ-ਵਿਆਹੁਤ ਜੋੜੀ ਉਤੇ ਗੁਲਾਬ ਦੀਆਂ ਫੁੱਲ ਪਤੀਆਂ ਦੀ ਪੁਸ਼ਪ ਬਰਖਾ ਲਈ ਖੜਾ ਕਰ ਲਿਆ ਗਿਆ। ਪਿਛੋਂ ਉਹ ਹਾਸੇ ਨਾਲ ਚਿੱਤਰਕਾਰ ਸੋਭਾ ਸਿੰਘ ਨੂੰ ਮੇਰੇ ਵਲ ਇਸ਼ਾਰਾ ਕਰਕੇ ਕਹਿਣ ਲਗੇ, “ਲਓ ਜੀ, ਇਹ ਮੁਡਾ ਵੀ ਅਜ ਅਦਾਕਾਰ ਬਣ ਗਿਆ ਏ।”

ਮੈਂ ਉਨ੍ਹਾਂ ਦਿਨਾਂ ਵਿਚ ਅੰਦਰੇਟੇ ਲਾਗੇ ਸਰਕਰੀ ਹਾਈ ਸਕੂਲ ਪਪਰੋਲਾ ਵਿਖੇ ਪੰਜਾਬੀ ਟੀਚਰ ਵਜੋਂ ਕੰਮ ਕਰ ਰਿਹਾ ਸੀ।ਸਵੇਰੇ ਸਵੇਰੇ ਸਕੂਲ ਜਾਣ ਲਗਾ ਤਾਂ ਕੁਦਰਤੀ ਉਹ ਸਾਡੇ ਘਰ ਆ ਗਏ, ਮੇਰੀ ਪਤਨੀ ਖਾਣਾ ਬਣਾ ਰਹੀ ਸੀ, ਉਨ੍ਹਾਂ ਬੋਲੀ ਪਾਈ, “ ਨੀ ਭਾਵੇਂ ਸੜ ਜਾਏ ਤੱਵੇ ਉਤੇ ਰੋਟੀ, ਇਕ ਵਾਰੀ ਜਾਂਦੇ ਦੀ ਪਿੱਠ ਵੇਖ ਲਾਂ।” ਇਹ ਉਨ੍ਹਾ ਦੇ ਸਹਿਜ ਸੁਬਾਅ ਅਤੇ ਸਾਦਗੀ ਦਾ ਇਕ ਪਰਮਾਣ ਸੀ।

# 194-ਸੀ,
ਭਾਈ ਰਣਧੀਰ ਸਿੰਘ ਨਗਰ,
ਲੁਧਿਆਣਾ,
ਮੋ: 98762-95829

17/09/2014

ਆਪਣੇ ਬੁੱਤ ਲਾਗੇ ਪ੍ਰਿਥਵੀ ਰਾਜ ਕਪੂਰ ਤੇ ਚਿੱਤਰਕਾਰ ਸੋਭਾ ਸਿੰਘ


ਫੱਕਰ ਕਲਾਕਾਰ ਸੀ ਪ੍ਰਿਥਵੀ ਰਾਜ ਕਪੂਰ
ਹਰਬੀਰ ਸਿੰਘ ਭੰਵਰ, ਲੁਧਿਆਣਾ
ਨਵਤੇਜ ਸੰਧੂ ਦੀ ਦਾਨਿਸ਼ਵਰਾਂ ਦੇ ਮਨਾਂ ‘ਚ ਸੁਆਲ ਬੀਜਦੀ ਫਿਲਮ “ਕੰਬਦੀ ਡਿਓੜੀ”
ਐੱਸ ਬਲਵੰਤ, ਯੂ ਕੇ 
'ਦ ਬਲੱਡ ਸਟਰੀਟ' ਦੇਸ਼ ਦੀ ਹਰ ਉਸ ਗਲ਼ੀ ਦੀ ਕਹਾਣੀ ਹੈ, ਜਿਸਨੇ ਆਪਣੇ ਹੀ ਦੇਸ਼ ਅੰਦਰ ਰਫ਼ਿਊਜ਼ੀ ਹੋਣ ਵਰਗਾ ਸੰਤਾਪ ਭੋਗਿਆ ਹੈ – ਦਰਸ਼ਨ ਦਰਵੇਸ਼
ਭੂਪਿੰਦਰ ਪੰਨ੍ਹੀਵਾਲੀਆ (ਪੱਤਰਕਾਰ), ਪੰਜਾਬ
ਭਾਰਤ ਦੀ ਨਿਰਤ ਕਲਾ: ਪਰੰਪਰਾ ਤੇ ਮਹੱਤਵ
ਡਾ. ਰਵਿੰਦਰ ਕੌਰ ਰਵੀ, ਪਟਿਆਲਾ
ਸੂਖਮ ਭਾਵਨਾਵਾਂ ਦਾ ਪ੍ਰਤੀਕ ਲੋਕ ਸੰਗੀਤ
ਡਾ. ਰਵਿੰਦਰ ਕੌਰ ਰਵੀ, ਪਟਿਆਲਾ
ਪੰਜਾਬੀ ਸਿਨੇਮੇ ਵਿਚ ਨਵੇਂ ਮੋੜ ਅਤੇ ਮੀਲ ਪੱਥਰ ਦਾ ਨਾਮ ਹੈ ਫ਼ਿਲਮ "ਪੰਜਾਬ 1984"
ਹਰਦੀਪ ਮਾਨ ਜਮਸ਼ੇਰ ਅਸਟਰੀਆ
ਪੰਜਾਬ ਦੀ ਸੂਫ਼ੀ ਸੰਗੀਤ ਪਰੰਪਰਾ
ਡਾ. ਰਵਿੰਦਰ ਕੌਰ ਰਵੀ, ਪਟਿਆਲਾ
ਭਾਰਤੀ ਸੰਗੀਤ ਪਰੰਪਰਾ ਦੀਆਂ ਕੁਝ ਪੁਰਾਤਨ ਗਾਇਨ ਸ਼ੈਲੀਆਂ
ਡਾ. ਰਵਿੰਦਰ ਕੌਰ ਰਵੀ, ਪਟਿਆਲਾ
ਫ਼ਿਲਮੀ ਸੰਗੀਤ ਦੇ ਮਹਾਨ ਪਿੱਠਵਰਤੀ ਗਾਇਕ ਮੰਨਾ ਡੇ
ਡਾ. ਰਵਿੰਦਰ ਕੌਰ ਰਵੀ, ਪਟਿਆਲਾ
4 ਦਸੰਬਰ ਬਰਸੀ ’ਤੇ
ਸਦਾ ਬਹਾਰ ਫ਼ਿਲਮੀ ਅਦਾਕਾਰ ਸੀ ; ਦੇਵਾ ਆਨੰਦ
ਰਣਜੀਤ ਸਿੰਘ ਪ੍ਰੀਤ, ਬਠਿੰਡਾ
ਪੰਜਾਬੀ ਲੋਕ ਗੀਤਾਂ ਦਾ ਪ੍ਰਕਾਸ਼ ਵੰਡਣ ਵਾਲੀ ਪ੍ਰਕਾਸ਼ ਕੌਰ
ਰਣਜੀਤ ਸਿੰਘ ਪ੍ਰੀਤ, ਬਠਿੰਡਾ
29 ਅਕਤੂਬਰ ਲਈ
ਪੰਜਾਬੀ ਨਾਟਕ ਦੀ ਨਕੜਦਾਦੀ: ਨੌਰਾ ਰਿਚਰਡ
ਰਣਜੀਤ ਸਿੰਘ ਪ੍ਰੀਤ, ਬਠਿੰਡਾ
ਮਲਕਾ-ਇ-ਗ਼ਜ਼ਲ: ਬੇਗ਼ਮ ਅਖ਼ਤਰ
ਰਣਜੀਤ ਸਿੰਘ ਪ੍ਰੀਤ, ਬਠਿੰਡਾ
ਵਿਸ਼ੇਸ਼ ਮੁਲਾਕਾਤ
ਲੋਕ ਗਾਇਕ ਬਲਧੀਰ ਮਾਹਲਾ- ਜਿਸਨੇ ਗਾਇਨ ਕਲਾ ਨਾਲ ਦਗਾ ਨਹੀਂ ਕੀਤਾ, ਪਰ..?
ਮੁਲਾਕਾਤੀ: ਮਨਦੀਪ ਖੁਰਮੀ ਹਿੰਮਤਪੁਰਾ
ਕੈਨੇਡਾ ਡੇਅ ਨੂੰ ਸਮਰਪਿਤ ਐਲਬਮ ‘ਸਾਡਾ ਦੇਸ਼ ਕੈਨੇਡਾ‘ ਜਲਦੀ ਹੋਵੇਗੀ ਰਿਲੀਜ਼
ਕੁਲਜੀਤ ਸਿੰਘ, ਜੰਜੂਆ, ਟੋਰਾਂਟੋ
ਔਜਲਾ ਇਨੋਵੇਸ਼ਨ ਇੰਕ ਦੀ ਪੇਸ਼ਕਸ਼ "ਆਬ"
ਜੋਗਿੰਦਰ ਸੰਘੇੜਾ, ਕਨੇਡਾ
ਸਮਾਜਕ ਕਦਰਾਂ ਕੀਮਤਾਂ ਦਾ ਗੀਤਕਾਰ ਤੇ ਗਾਇਕ ਗੁਰਮਿੰਦਰ ਗੁਰੀ
ਉਜਾਗਰ ਸਿੰਘ, ਅਮਰੀਕਾ
‘ਸਾਡਾ ਹੱਕ’ ਤੇ ਪਾਬੰਧੀ ਲਾ ਕੇ ਪੰਜਾਬ ਸਰਕਾਰ ਨੇ ਕੀਤਾ ਲੋਕਾਂ ਦੀ ਭਾਵਨਾਵਾਂ ਦਾ ਕਤਲ
ਬਲਵਿੰਦਰ ਸਿੰਘ ਚਾਹਲ ‘ਮਾਧੋ ਝੰਡਾ’, ਇਟਲੀ

ਨੋਰਾ ਰਿੱਚਰਡਜ਼: ਆਇਰਲੈਂਡ ਦੀ ਪੰਜਾਬਣ
ਹਰਬੀਰ ਸਿੰਘ ਭੰਵਰ, ਲੁਧਿਆਣਾ

ਛੋਟੀ ਉਮਰ ਦੀ ਵੱਡੀ ਚਿਤਰਕਾਰਾ; ਅੰਮ੍ਰਿਤਾ ਸ਼ੇਰਗਿੱਲ
ਰਣਜੀਤ ਸਿੰਘ ਪ੍ਰੀਤ, ਬਠਿੰਡਾ

ਸਮਾਜ ਦੇ ਪ੍ਰੰਪਰਾਵਾਦੀ ਅਸੂਲਾਂ ਨੂੰ ਟਿੱਚ ਸਮਝਣ ਵਾਲੀ; ਪਰਵੀਨ ਬਾਬੀ
ਰਣਜੀਤ ਸਿੰਘ ਪ੍ਰੀਤ, ਬਠਿੰਡਾ
4 ਜਨਵਰੀ 2012 ਨੂੰ ਚੱਲ ਵਸੀ ਸੀ
ਸੀਰਤ-ਸੂਰਤ ਦਾ ਸੁਮੇਲ ਸੀ : ਕਲਪਨਾ ਮੋਹਨ
ਰਣਜੀਤ ਸਿੰਘ ਪ੍ਰੀਤ, ਬਠਿੰਡਾ
30 ਨਵੰਬਰ ਪਹਿਲੀ ਬਰਸੀ ‘ਤੇ
ਲੋਕ ਗਾਥਾਵਾਂ ਦਾ ਸਿਰਨਾਵਾਂ: ਕੁਲਦੀਪ ਮਾਣਕ
ਰਣਜੀਤ ਸਿੰਘ ਪ੍ਰੀਤ, ਬਠਿੰਡਾ
ਪੰਜਾਬ ਦੀ ਕੋਇਲ: ਸੁਰਿੰਦਰ ਕੌਰ
ਰਣਜੀਤ ਸਿੰਘ ਪ੍ਰੀਤ, ਬਠਿੰਡਾ
17 ਨਵੰਬਰ ਬਰਸੀ ’ਤੇ (ਬਿੰਦਰੱਖੀਆ)
ਤਿੜਕੇ ਘੜੇ ਦਾ ਪਾਣੀ
ਰਣਜੀਤ ਸਿੰਘ ਪ੍ਰੀਤ, ਬਠਿੰਡਾ
ਇੱਕ ਫਿਲਮ ਦਾ ਰੀਵਿਊ ਇਸ ਸਿਰਫਿਰੇ ਵੱਲੋਂ ਵੀ....।
ਮਨਦੀਪ ਖੁਰਮੀ ਹਿੰਮਤਪੁਰਾ, ਇੰਗਲੈਂਡ
25 ਅਕਤੂਬਰ ਬਰਸੀ ’ਤੇ
ਦਰਦ-ਇ-ਇਸ਼ਕ ਦੀ ਦਾਸਤਾਂ: ਸਾਹਿਰ ਲੁਧਿਆਣਵੀ
ਰਣਜੀਤ ਸਿੰਘ ਪ੍ਰੀਤ, ਬਠਿੰਡਾ
14 ਸਤੰਬਰ ਦੇ ਸ਼ਰਧਾਂਜਲੀ ਸਮਾਰੋਹ ਮੌਕੇ ਵਿਸ਼ੇਸ਼;
ਪਾਣੀ ਵਿੱਚ ਮਾਰਾਂ ਡੀਟਾਂ,ਹੁਣ ਮੁੱਕੀਆਂ ਉਡੀਕਾਂ; ਹਾਕਮ ਸੂਫ਼ੀ
ਰਣਜੀਤ ਸਿੰਘ ਪ੍ਰੀਤ, ਬਠਿੰਡਾ
ਨਾਟਕ ‘ਸੰਤਾਪ’ ਅਤੇ ‘ਸੋ ਕਿਉ ਮੰਦਾ ਆਖੀਐ’ ਦੀਆਂ ਪੇਸ਼ਕਾਰੀਆਂ 23 ਸਤੰਬਰ ਨੂੰ
ਕੁਲਜੀਤ ਸਿੰਘ ਜੰਜੂਆ, ਟਰਾਂਟੋ
ਹਾਕਮ ਸੂਫੀ ਵੀ ਇਸ ਸੰਸਾਰ ਨੂੰ ਸਦਾ ਲਈ ਅਲਵਿਦਾ ਕਹਿ ਗਏ
ਰਣਜੀਤ ਸਿੰਘ ਪ੍ਰੀਤ, ਬਠਿੰਡਾ
ਨਹੀਂ ਰਹੇ ਸ਼ੋਅਲੇ ਫ਼ਿਲਮ ਦੇ ਰਹੀਮ ਚਾਚਾ –ਏ.ਕੇ.ਹੰਗਲ
ਰਣਜੀਤ ਸਿੰਘ ਪ੍ਰੀਤ
13 ਮਈ ਬਰਸੀ ‘ਤੇ ਵਿਸ਼ੇਸ਼
ਸਦਾ ਬਹਾਰ ਗੀਤਾਂ ਦਾ ਰਚਣਹਾਰਾ ਨੰਦ ਲਾਲ ਨੂਰਪੁਰੀ
ਰਣਜੀਤ ਸਿੰਘ ਪ੍ਰੀਤ
31 ਜਨਵਰੀ ਬਰਸੀ ਤੇ  
ਸੂਰਤ-ਸੀਰਤ,ਸੁਰ-ਸੰਗੀਤ ਦਾ ਸੁਮੇਲ : ਸੁਰੱਈਆ
ਰਣਜੀਤ ਸਿੰਘ ਪ੍ਰੀਤ
ਗੀਤਕਾਰੀ ਦਾ ਯੁੱਗ ਅਤੇ ਦਰਵੇਸ਼ ਮੂਰਤ ਬਾਈ ‘ਦੇਵ ਥਰੀਕੇ ਵਾਲਾ’
ਸ਼ਿਵਚਰਨ ਜੱਗੀ ਕੁੱਸਾ
ਸੂਰਤ-ਸੀਰਤ ਦਾ ਸੁਮੇਲ ਸੀ ; ਅਦਾਕਾਰਾ ਕਲਪਨਾ ਮੋਹਨ
ਰਣਜੀਤ ਸਿੰਘ ਪ੍ਰੀਤ
ਬਿਖ਼ੜੇ ਰਾਹਾਂ ਦਾ ਪਾਂਧੀ ਸੀ- ਮੇਜਰ ਰਾਜਸਥਾਨੀ
ਰਣਜੀਤ ਸਿੰਘ ਪ੍ਰੀਤ
ਯਾਦਾਂ ਬਿਖ਼ੇਰ ਕੇ ਤੁਰ ਗਈ ਪੰਜਾਬੀ ਗਾਇਕਾ ਪੁਸ਼ਪਾ ਹੰਸ
ਰਣਜੀਤ ਸਿੰਘ ਪ੍ਰੀਤ
23 ਦਸੰਬਰ ਬਰਸੀ 'ਤੇ 
ਸੁਹਣੀ-ਸੁਰੀਲੀ-ਸੁਰ ਸੰਗੀਤ ਦਾ ਸੁਮੇਲ; ਮਲਕਾ-ਇ-ਤਰੰਨਮ ਨੂਰਜਹਾਂ
ਰਣਜੀਤ ਸਿੰਘ ਪ੍ਰੀਤ
ਤੁਰ ਗਏ ਦੀ ਉਦਾਸੀ ਏ
ਐ ਬਾਈ ਮਾਣਕ! ਅਲਵਿਦਾ ਤੇ ਆਖਰੀ ਸਲਾਮ!!

ਸ਼ਿਵਚਰਨ ਜੱਗੀ ਕੁੱਸਾ
ਮਧੁਬਾਲਾ 1951 ਵਿਚ
ਧੰਨਵਾਦ: ਰਵਿੰਦਰ ਰਵੀ
ਛੈਣੀਂ ਵਰਗੀ ਅਵਾਜ਼ ਦਾ ਮਾਲਕ ਬਾਈ ਕੁਲਦੀਪ ਮਾਣਕ
ਸ਼ਿਵਚਰਨ ਜੱਗੀ ਕੁੱਸਾ
ਕਵੀਸ਼ਰੀ ਦਾ ਥੰਮ੍ਹ-ਰਣਜੀਤ ਸਿੰਘ ਸਿੱਧਵਾਂ ਕਰਨੈਲ ਸਿੰਘ ਪਾਰਸ ਤੇ ਰਣਜੀਤ ਸਿੰਘ ਸਿੱਧਵਾਂ ਦੀ ਇਕ ਪੁਰਾਣੀ ਤਸਵੀਰ
ਅਲੀ ਰਾਜਪੁਰਾ
ਚਿੱਤਰਕਲਾ ਦਾ ਅਮਿੱਟ ਹਸਤਾਖਰ: ਅੱਛਰ ਸਿੰਘ
ਬਲਰਾਜ ਸਿੰਘ ਸਿੱਧੂ, ਯੂ. ਕੇ.
ਪਾਇਰੇਸੀ ਕਰਕੇ ਆਖ਼ਰੀ ਸਾਹਾਂ ’ਤੇ ਹਨ ਮਿਊਜ਼ਿਕ ਕੰਪਨੀਆਂ ਜਾਂ ‘ਪਾਇਰੇਸੀ ਲੱਕਵਾਗ੍ਰਸਤ’ ਮਿਊਜ਼ਿਕ ਕੰਪਨੀਆਂ ਆਖ਼ਰੀ ਸਾਹਾਂ ’ਤੇ
ਜਰਨੈਲ ਘੁਮਾਣ
ਤਪਦੇ ਹਿਰਦਿਆਂ ’ਤੇ ਕਣੀਆਂ ਦਾ ਅਹਿਸਾਸ ਕਰਵਾਉਂਦੀ ਸ਼ਾਇਰ ਚੌਹਾਨ ਦੀ ਐਲਬਮ – ਅੰਬਰ ਮੋੜ ਦਿਓ
ਰਘਵੀਰ ਸਿੰਘ ਚੰਗਾਲ
ਵਗਦੀ ਪਈ ਸਵਾਂਅ ਢੋਲਾ.. ਬਲਰਾਜ ਸਾਹਨੀ ਦੀਆਂ ਪ੍ਰੀਤਨਗਰ ਵਿਚ ਬਿਖਰੀਆਂ ਯਾਦਾਂ
ਜਤਿੰਦਰ ਸਿੰਘ ਔਲ਼ਖ

ਜਲਦ ਰਿਲੀਜ਼ ਹੋਣ ਜਾ ਰਹੀ ਹੈ-‘ਇੱਕ ਕੁੜੀ ਪੰਜਾਬ ਦੀ’
ਦਰਸ਼ਨ ਦਰਵੇਸ਼

ਅਦਾਕਾਰੀ ਦੇ ਜਨੂੰਨ ਦਾ ਨਾਂਅ–ਮਨਮੀਤ ਮਾਨ
ਦਰਸ਼ਨ ਦਰਵੇਸ਼
‘ਇੱਕ ਤੂੰ ਹੋਵੇਂ ਇੱਕ ਮੈਂ ਹੋਵਾਂ’ ਦੋਗਾਣ ਐਲਬਮ ਦੇ ਨਾਲ-ਸਰਦੂਲ ਤੇ ਨੂਰੀ
ਨਰਪਿੰਦਰ ਸਿੰਘ ਬੈਨੀਪਾਲ

‘ਪਰਖ ਦ ਟੈਸਟ’ ਲੈ ਕੇ ਹਾਜ਼ਰ ਹੋ ਰਿਹਾ ਹੈ-ਸੁਖਵਿੰਦਰ ਸੁੱਖੀ
ਨਰਪਿੰਦਰ ਸਿੰਘ ਬੈਨੀਪਾਲ

hore-arrow1gif.gif (1195 bytes)


Terms and Conditions
Privacy Policy
© 1999-2012, 5abi.com

www.5abi.com
[ ਸਾਡਾ ਮਨੋਰਥ ][ ਈਮੇਲ ][ ਹੋਰ ਸੰਪਰਕ ][ ਸਾਹਿਤ ][ ਮਾਨਵ ਚੇਤਨਾ ]
[ ਵਿਗਿਆਨ ][ ਕਲਾ/ਕਲਾਕਾਰ ][ ਫਿਲਮਾਂ ][ ਖੇਡਾਂ ][ ਪੁਸਤਕਾਂ ][ ਇਤਿਹਾਸ ][ ਜਾਣਕਾਰੀ ]

darya1.gif (3186 bytes)
©1999-2012, 5abi.com