WWW 5abi.com  ਪੰਨਿਆ ਵਿੱਚ ਸ਼ਬਦ ਭਾਲ (ਹਿੰਦਿਕ ਵਿਧੀ ਨਾਲ)
ਵਿਸ਼ੇਸ ਮੁਲਾਕਾਤ…
ਗਾਇਕੀ, ਗੀਤਕਾਰੀ ਅਤੇ ਪੇਸ਼ਕਾਰੀ ਦਾ ਸੁਮੇਲ - ਬੂਟਾ ਸੋਨੀ
ਗੁਰਬਾਜ ਗਿੱਲ, ਬਠਿੰਡਾ


ਬੂਟਾ ਸੋਨੀ

ਪੰਜਾਬੀ ਗਾਇਕੀ ਦਾ ਖੇਤਰ ਬਹੁਤ ਵਿਸ਼ਾਲ ਹੈ, ਇਸ ਵਿੱਚ ਹਰ ਰੋਜ਼ ਨਵੇਂ ਮੁਸਾਫਿਰ ਆਉਦੇ ਜਾਂਦੇ ਰਹਿੰਦੇ ਨੇ, ਕਿਉਂਕਿ ਉਹ ਲੋਕ ਬਿਨਾਂ ਮਿਹਨਤ ਕੀਤੇ ਪੈਸੇ ਦੇ ਸਿਰ ‘ਤੇ ਇਸ ਖੇਤਰ ਵਿੱਚ ਉੱਤਰਦੇ ਹਨ ਅਤੇ ਚੈਨਲਾਂ ਵਾਲਿਆਂ ਨੂੰ ਪੈਸੇ ਦੇ ਕੇ ਚਾਰ ਕੁ ਦਿਨ ਟੀ. ਵੀ. ਉੱਤੇ ਲਾਲਾ-ਲਾਲਾ ਕਰਵਾ ਛੱਡਦੇ ਨੇ… ਜਿੰਨਾਂ ਦਾ ਬਾਅਦ ਵਿੱਚ ਪਤਾ ਹੀ ਨਹੀਂ ਚੱਲਦਾ ਕਿ ਵਿਚਾਰੇ ਕਿਹੜੇ ਵਹਿਣਾ ਚ’ ਵਹਿ ਗਏ ਪਰ ਜੋ ਲੋਕ ਮਿਹਨਤ ਕਰਕੇ ਰਿਆਜ਼ ਕਰਕੇ ਇਸ ਖੇਤਰ ਵਿੱਚ ਆਉਦੇ ਨੇ ਜਿੱਦਾਂ ਕਿ, “ਦੋ ਪੈਰ ਘੱਟ ਤੁਰਨਾ, ਪਰ ਤੁਰਨਾ ਮੜਕ ਦੇ ਨਾਲ…” ਕਹਿਣ ਵਾਂਗੂੰ ਜਨਾਬ ਉਹੀ ਲੋਕ ਸਫਲਤਾ ਦੇ ਝੰਡੇ ਗੱਡਦੇ ਹਨ। ਅਜਿਹਾ ਹੀ ਇੱਕ ਕਲਾਕਾਰ ਹੈ ਜਿਸ ‘ਤੇ ਬੜੀਆਂ ਹਨੇਰੀਆਂ-ਝੱਖੜ ਬੁੱਲੇ ਵਗੇ ਪਰ ਉਹਨੇ ਟੱਸ ਤੋਂ ਮੱਸ ਨਹੀਂ ਕੀਤੀ। ਕਦੇ ਮਿਹਨਤ ਦਾ ਪੱਲਾ ਕਦੇ ਨਹੀਂ ਛੱਡਿਆ ਅਤੇ ਆਪਣੇ ਪੰਜਾਬੀ ਸੱਭਿਅਚਾਰ ਨਾਲ ਜੁੜਿਆ ਰਿਹਾ ਅਤੇ ਸਦਾ ਹੀ ਜੁੜਿਆ ਰਹੇਗਾ। ਉਹ ਹੈ ਸ਼ਹਿਦ ਨਾਲੋਂ ਮਿੱਠੀ ਅਵਾਜ਼ ਦੇ ਮਾਲਿਕ ਗਾਇਕ ਬੂਟਾ ਸੋਨੀ ਨਾਲ ਗੁਰਬਾਜ ਗਿੱਲ ਦੁਆਰਾ ਕੀਤੀ ਇੱਕ ਵਿਸ਼ੇਸ ਮੁਲਾਕਾਤ ਨੂੰ ਅਸੀਂ ਆਪਣੇ ਪਾਠਕਾਂ ਦੇ ਰੂ-ਬ-ਰੂ ਕਰਦੇ ਬੇਹੱਦ ਮਾਣ ਮਹਿਸੂਸ ਕਰ ਰਹੇ ਹਾਂ :

ਮੁਲਾਕਾਤ ਨੂੰ ਇੱਕ ਰਸਮੀ ਸੁਆਲ ਨਾਲ ਸੁਰੂ ਕਰਨ ਲੱਗੇ ਹਾਂ, ਤੁਹਾਡਾ ਜਨਮ ਕਦੋਂ ਤੇ ਕਿੱਥੇ ਹੋਇਆ ਅਤੇ ਗਾਇਕੀ ਦਾ ਸ਼ੌਂਕ ਕਿਵੇ ਪਿਆ?
ਸਭ ਤੋਂ ਪਹਿਲਾ ਤਾਂ ਜੀ ਪੰਜਾਬੀ ਜ਼ੁਬਾਨ ਦਾ ਅਦਬ ਕਰਨ ਵਾਲੇ ਦੇਸ਼-ਵਿਦੇਸ਼ ਵਿੱਚ ਵੱਸਦੇ ਸਮੂਹ ਸੱਜਣਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਪ੍ਰਵਾਨ ਕਰਨਾ ਜੀ। ਮੇਰਾ ਜਨਮ ਪਿੰਡ ਕੋਟ ਬਖਤੂ (ਬਠਿੰਡਾ) ਵਿਖੇ 25 ਮਈ 1975 ਨੂੰ ਪਿਤਾ ਸਵ. ਸ. ਬਿਹਾਰੀ ਸਿੰਘ ਦੇ ਘਰ ਹੋਇਆ। ਅਸੀ ਜੀ 4 ਭੈਣ ਭਾਈ ਹਾਂ, ਸਭ ਤੋਂ ਵੱਡਾ ਮੈਂ ਹਾਂ, ਦੋ ਭੈਣਾਂ ਅਤੇ ਇੱਕ ਬਹਾਦਰ ਸਿੰਘ ਸੋਨੀ, ਜੋ ਮੇਰੇ ਨਾਲ ਮੇਰੇ ਗਰੁੱਪ ਵਿੱਚ ਹੀ ਮੇਰੇ ਹਰ ਸਮੇਂ ਸਾਥ ਦੇ ਰਿਹਾ। ਗਾਇਕੀ ਤੇ ਲੇਖਣੀ ਦਾ ਸ਼ੌਂਕ ਮੈਨੂੰ ਸੁਰਤ ਸੰਭਾਲਦੇ ਸਕੂਲ ਟਾਇਮ ਤੋਂ ਹੀ ਮੇਰੇ ਨਾਲ-ਨਾਲ ਚੱਲਦਾ ਆ ਰਿਹਾ।

ਗਾਇਕੀ ਖੇਤਰ ਚ’ ਵਿਚਰਦਿਆਂ ਕੋਈ ਉਸਤਾਦ ਵੀ ਧਾਰਿਆ ਜਾਂ ਫਿਰ……?
ਬਿਲਕੁੱਲ ਜੀ “ਸਿਆਣੇ ਕਹਿੰਦੇ ਆਂ ਸ਼ਾਹ ਬਿਨਾਂ ਪਤ ਨਹੀਂ ਤੇ ਗੁਰੂ ਬਿਨਾਂ ਗਤ ਨਹੀਂ” ਮੈਂ ਬਕਾਇਦਾ ਰਸਮੀ ਤੌਰ ‘ਤੇ ਮੇਰੇ ਉਸਤਾਦ ਗੁਰੂ ਜੀ ਜਨਾਬ ਗਮਦੂਰ ਹਾਂਸ ਰਾਜੇਆਣਾ ਨਾਲ ਗੁਰੂ-ਸਿਸ਼ ਪ੍ਰੰਪਰਾ ਵੀ ਕੀਤੀ ਐ ਤੇ ਅੱਜ ਵੀ ਜਿੰਨਾਂ ਕੁ ਉਹਨਾਂ ਕੋਲ ਟਾਇਮ ਹੁੰਦਾ ਉਦੋ ਸਿੱਖਦਾ ਆ ਰਿਹਾ ਅਤੇ ਸਾਰੀ ਉਮਰ ਸਿੱਖਣ ਦੀ ਕੋਸਿਸ਼ ਆਂ, ਜੋ ਜਾਰੀ ਵੀ ਐਂ ਕਿਉਕਿ ਸੰਗੀਤ ਤਾਂ ਸਮੁੰਦਰ ਆਂ ਬਾਬਾ ਜੀ…ਇੱਕ ਗੱਲ ਹੋਰ ਜੋ ਮੈਂ ਤੁਹਾਡੇ ਨਾਲ ਕਰਨਾ ਜ਼ਰੂਰੀ ਸਮਝਦਾ ਕੇ ਮੇਰੇ ਆਦਰਸ਼ ਗੁਰੂ ਜੀ ਗੁਰਦਾਸ ਮਾਨ ਨੇ ਮੈਂ ਜਿਆਦਾ ਉਹਨਾਂ ਦੇ ਲਾਇਵ ਵੀਡੀਓ ਦੇਖਦਾ, ਲਾਇਵ ਸ਼ੌਅ ਦੇਖਦਾ ਜੋ ਮੇਰੇ ਜ਼ਿੰਦਗੀ ਦਾ ਇੱਕ ਅੰਗ ਵਾਂਗ ਹਨ। ਔਰ ਬਾਬਾ ਜੀ ਗੁਰਦਾਸ ਮਾਨ ਸਾਹਬ ਬਾਰੇ ਮੈਂ ਜਿੰਨਾਂ ਕੁ ਬੋਲਾਂ ਮੇਰੇ ਕੋਲ ਉਹਨਾਂ ਦੀ ਤਾਰੀਫ ਲਈ ਸ਼ਬਦ ਨਹੀਂ, ਉਹਨਾਂ ਦੀ ਤਾਰੀਫ ਕਰਨਾ ਸੂਰਜ ਨੂੰ ਦੀਵਾ ਦਿਖਉਣ ਵਾਲੀ ਗੱਲ ਐ।

ਸੰਗੀਤਕ ਖੇਤਰ ਚ’ ਵਿੱਚਰਦਿਆਂ ਕਿੰਨੀਆਂ ਕੁ ਤਕਲੀਫਾਂ ਦਾ ਸਾਹਮਣਾ ਕਰਨਾ ਪਿਆ?
(ਸੋਚਦੇ ਹੋਏ)…ਅੱਜ ਦੇ ਟਾਇਮ ’ਚ ਕੰਡਿਆਂ ਤੇ ਤੁਰਨਾ, ਘਰ ਫੂਕ ਕੇ ਤਮਾਸਾ ਵੇਖਣਾ ਇਸ ਤੋਂ ਵੀ ਅੱਗੇ ਕੀ ਆਖੀਏ ਬੱਸ ਜੀ ਤਕਲੀਫਾਂ ਦਾ ਸਾਹਮਣਾ ਕਰਨਾ ਪਿਆ… ਨਹੀਂ ਕਹਿ ਸਕਦੇ ਅੱਜ ਵੀ ਮੈਂ ਤਾਂ ਸੰਘਰਸ ਹੀ ਕਰ ਰਿਹਾ ਜੀ (ਹੱਸਦੇ ਹੋਏ) ਜ਼ਿੰਦਗੀ ਸੰਘਰਸ ਦਾ ਦੂਜਾ ਨਾਮ ਐ। ਸੋ ਮੇਰਾ ਅੱਜ ਵੀ ਸੰਘਰਸ ਜਾਰੀ ਆ ਜੀ।

ਮਾਰਕੀਟ ਚ’ ਪਹਿਲੀ ਵਾਰੀ ਕਦੋਂ ਤੇ ਕਿਵੇ ਹਾਜ਼ਰੀ ਲੱਗੀ, ਕੈਸਿਟ ਕਰਵਾਉਣ ਦਾ ਸਬੱਬ ਕਦੋਂ ਤੇ ਕਿਵੇ ਹੋਇਆ?
ਮੇਰੀ ਸ਼ੁਰੂਆਤ ਸਕੂਲ ਟਾਇਮ ਤੇ 15 ਅਗਸਤ 26 ਜਨਵਰੀ ਦੇ ਪ੍ਰੋਗਰਾਮਾਂ ਤੋਂ ਸ਼ੁਰੂ ਹੋਈ। ਹੋਲੀ-ਹੋਲੀ ਬਠਿੰਡਾ ਦੀ ਜੀ ਟੋਨ ਰਿਕਾਰਡਿੰਗ ਕੰਪਨੀ ਦੇ ਮਾਲਕ ਕਮਲ ਅਰੋੜਾ ਜੀ ਅਤੇ ਬਾਈ ਜਸਵੰਤ ਮਾਨ ਜੀ, ਬਾਈ ਗੁਰਜੀਤ ਸਿੰਘ ਅਰਪਨ ਡੀਜੀਟਲ ਰਿਕਾਰਡਿੰਗ ਸਟੂਡੀਓ ਵਾਲੇ ਵੀਰ ਦੀ ਬਦੌਲਤ ਪਲੇਠੀ ਧਾਰਮਿਕ ਡਿਊਟ ਕੈਸਿਟ “ਪੀਰ ਮੇਰਾ ਪੁੱਤਾਂ ਦੀਆਂ ਦੇਵੇ ਜੋੜੀਆਂ” ਤੋਂ ਸ਼ੁਰੂ ਹੋਈ। ਜੋ ਕਿ ਕਲੀਆਂ ਦੇ ਬਾਦਸ਼ਾਹ ਜਨਾਬ ਕੁਲਦੀਪ ਮਾਣਕ ਜੀ ਦੁਆਰਾ ਰਲੀਜ਼ ਕੀਤੀ ਗਈ ਜਿਸ ਨਾਲ ਮੇਰੀ ਸੰਗੀਤਕ ਖੇਤਰ ਚ’ ਸੁਰੂਆਤ ਹੋਈ ਫੇਰ ਮਲਟੀ ਨੰਬਰ ਚ’ ਮੇਰਾ ਇੱਕ ਬੀਟ ਸੌਂਗ ਸੀ ਜਿਸ ਨਾਲ ਇੱਕ ਵਾਰ ਫਿਰ ਚਰਚਾ ਚ’ ਆ ਗਿਆ ਬਾਕੀ ਬਾਈ ਗੇਜਾ ਸੰਧੂ ਗੀਤਕਾਰ, ਗੀਤਕਾਰ ਮੱਖਣ ਨਾਹਰ, ਗੀਤਕਾਰ ਭਿੰਦਰ ਆਜਮਵਾਲਾ, ਡਾ. ਕਾਕਾ ਆਜਮਵਾਲਾ, ਗੀਤਕਾਰ ਬੂਟਾ ਸ਼ੌਕੀ ਕੋਟ ਬਖਤੂ ਵਾਲਾ, ਗੀਤਕਾਰ ਕੀਮਾ ਭੁੱਲਰ, ਪ੍ਰਸਿੱਧ ਗੀਤਕਾਰ ਕ੍ਰਿਪਾਲ ਮਾਹਣਾ ਜੀ ਉਹਨਾਂ ਦਾ ਮੇਰੇ ਸਿਰ ‘ਤੇ ਹਮੇਸ਼ਾ ਮੇਹਰ ਦਾ ਹੱਥ ਰਿਹਾ। ਗਾਇਕ ਪਾਲੀ ਬਾਈ (ਸੁਖਪਾਲ ਪਾਲੀ) ਬਾਈ ਨਾਲ ਮੈਂ ਕੋਰਸ ਤੋਂ ਆਪਣਾ ਸਫਰ ਸੁਰੂ ਕਰਕੇ ਹੋਲੀ-ਹੋਲੀ ਪਿੰਡਾਂ ਚ’ ਲੱਗਣ ਵਾਲੇ ਸਭਿਆਚਾਰਕ ਮੇਲੇਆਂ ਤੇ ਜਾ-ਜਾ ਕੇ ਆਪਣੀ ਪਹਿਚਾਣ ਬਣਾਈ ਐ ਜੀ ਨਾ ਕਿ ਰਾਤੋਂ-ਰਾਤ ਉੱਠ ਕੇ ਸਿੱਧਾ ਚੈਨਲਾਂ ਤੇ ਇੰਟਰੀ ਮਾਰ ਦਿੱਤੀ। ਮੇਰੇ ਦਾਦਾ ਗੁਰੂ ਜੀ ਜਨਾਬ ਗੁਰਤੇਜ ਕਾਬਲ ਜੀ ਦਾ ਵੀ ਸਪੈਸ਼ਲ ਥੈਕਸ਼ ਕਰਦਾ ਜਿੰਨਾ ਏਸ ਨਿਮਾਣੇ ਨੂੰ ਆਪਣਾ ਬੱਚਾ ਸਮਝਕੇ ਹਮੇਸ਼ਾ ਆਪਣਾ ਹੱਥ ਮੇਰੇ ਸਿਰ ਤੇ ਰੱਖਿਆ ਮੇਲੇਆਂ ਤੇ ਮੈਨੁੰ ਨਾਲ ਲੈ ਕੇ ਜਾਣਾ, ਟਾਇਮ ਦੁਆਉਣਾ ਬਕਾਇਦਾ…ਮੈਨੂੰ ਉਹ ਦਿਨ ਕਦੇ ਵੀ ਨਹੀਂ ਭੁੱਲਣੇ…………

ਸੰਗੀਤਕ ਖੇਤਰ ਵਿੱਚ ਵਿਚਰਦਿਆਂ ਸ਼ੁਰੂ-ਸ਼ੁਰੂ ਚ’ ਕੋਈ ਦਿੱਕਤ ਤਾਂ ਨਹੀਂ ਆਈ?
(ਹੱਸਦੇ ਹੋਏ) ਬਾਬਾ ਜੀ ਮੇਰੇ ਘਰ ਮੇਰਾ ਰੱਜ ਕੇ ਵਿਰੋਧ ਕੀਤਾ ਗਿਆ। ਮੈਂ ਸੁਨਿਆਰ ਕਾਸਟ ਨੂੰ ਬਿਲੌਂਗ ਕਰਦਾ, ਮੇਰੀ ਮੇਰੇ ਪਿੰਡ ਜਵੈਲਰੀ ਦੀ ਦੁਕਾਨ ਸੀ ਤੇ ਘਰੋਂ ਮੇਰਾ ਧਿਆਨ ਦੁਕਾਨ ਤੇ ਨਾ ਰਹਿਣਾ, ਸਗੋਂ ਹਰ ਸਮੇਂ ਤਾਰ ਇੱਕੋ ਥਾਂ ਵੱਜੀ ਜਾਣੀ… ਘਰੋਂ ਫੈਸਲਾ ਹੋਇਆ ਕਿ ਜਾਂ ਤਾਂ ਦੁਕਾਨ ਖੁੱਲੇਗੀ, ਨਹੀਂ ਫਿਰ ਘਰ ਛੱਡਣਾ ਪਵੇਗਾ।

ਫੇਰ ਕੀ ਹੋਇਆ?
ਫੇਰ ਕੀ ਬਾਬਾ ਜੀ ਆਪਾਂ ਘਰ ਛੱਡ ਦਿੱਤਾ। ਡੋਰੀ ਰੱਬ ਤੇ ਛੱਡ ਕੇ ਕਈ ਮੁੰਡਿਆ ਰਲ ਕੇ ਇੱਕ ਚੁਬਾਰਾ ਕਿਰਾਏ ਤੇ ਲੈ ਲਿਆ ਉਹ ਦਿਨ ਯਾਦ ਆ ਮੈਨੂੰ ਉਸ ਟਾਇਮ ਸਭ ਤੋ ਵੱਧ ਸੰਭਾਲਿਆਂ ਬਾਈ ਬਿੰਦਰ ਨਿਮਾਣੇ ਨੇ……… ਤੇ ਮੇਰੇ ਲਈ ਰੱਬ ਬਣ ਬੋਹੜਿਆ… ਗੁਰੁ ਜੀ ਗਮਦੂਰ ਹਾਂਸ ਨੇ ਮੇਰੀ ਤਿਆਰੀ ਕਰਵਾਉਣੀ, ਬਾਈ ਚਮਨ ਗੋਨਿਆਣਾ ਐਕਟੋਪੈਡ ਮਾਸਟਰ ਨੇ ਮੇਰੀ ਪੂਰੀ-ਪੂਰੀ ਸਪੋਟ ਕੀਤੀ… ਬਾਈ ਜੈਲੀ ਜੇ ਜੇ ਪ੍ਰਸਿੱਧ ਢੋਲਕ ਮਾਸਟਰ, ਬਾਈ ਮੰਦਰੀ, ਡਾ. ਗੇਜਾ ਸੰਧੂ ਜੰਡਵਾਲੀਆਂ, ਡਾ. ਅਕਬਰ ਖਾਨ, ਜਨਾਬ ਐਲ ਸੀ ਲਾਲਾ, ਭੈਣ ਸੀਮਾ ਮੱਟੂ, ਮੱਖਣ ਨਾਹਰ ਤੇ ਪੇਸ਼ਕਾਰ ਤੇ ਗੀਤਕਾਰ ਬਾਈ ਸੁਖਚੈਨ ਢਾਣੀ ਰਾਮਪੁਰਾ, ਸੰਗੀਤਕਾਰ ਜੋੜੀ ਲਾਲ-ਕਮਲ ਜੀ, ਸੰਗੀਤਕਾਰ ਸਾਹਰੁਖ ਥਿੰਦ, ਬਾਈ ਐਸ ਪੀ ਮਾਨ, ਜਰਮਲਜੀਤ ਮਲੇਸ਼ੀਆ ਅਤੇ ਬਾਈ ਮਨਮੋਹਨ ਜੀ ਗੋਨਿਆਣਾ (ਲਵਲੀ ਸਟੂਡੀਓ) ਸਭ ਨੇ ਮੇਰਾ ਸਾਥ ਦਿੱਤਾ ਅਤੇ ਹੁਣ ਵੀ ਦੇ ਰਹੇ ਹਨ।

ਹੁਣ ਕੀ ਰਿਪੋਟ ਐ… ਘਰ ਦਾ ਕੀ ਮਾਹੌਲ ਚੱਲ ਰਿਹਾ?
ਲਗਭਗ 2-3 ਸਾਲ ਤਾਂ ਉਹਨਾਂ ਮੈਨੂੰ ਦੇਖਣਾ ਪਸੰਦ ਨਹੀਂ ਸੀ ਕੀਤਾ ਫੇਰ ਪ੍ਰਮਾਤਮਾ ਦੀ ਐਸੀ ਕਿਰਪਾ ਹੋਈ ਕਿ ਮੇਰੇ ਪਿੰਡ ਦਾ ਮੈਨੂੰ ਅਖਾੜਾ ਬੁੱਕ ਹੋ ਗਿਆ ਜਿੱਥੇ ਮੇਰੀ ਫੈਮਿਲੀ ਵੀ ਉਸ ਵਿਆਹ ਚ’ ਇਨਵਾਈਟ ਸੀ ਮੈਨੂੰ ਗਾਉਦਿਆਂ ਸੁਣਿਆ ਤਾਂ ਉਹਨਾਂ ਦੀਆਂ ਸਾਰੀਆ ਗਲਤ ਫਹਿਮੀਆਂ ਦੂਰ ਹੋ ਗਈਆਂ, ਜਿੱਥੇ ਮੇਰੇ ਮਾਤਾ ਜੀ ਨੇ ਮੈਨੂੰ ਬਹੁਤ ਪਿਆਰ ਦਿੱਤਾ ਤੇ ਮੁੜ ਘਰ ਬੁਲਾਲਿਆ।

ਕਿੱਦਾ ਦਾ ਗਾਉਣਾ ਪਸੰਦ ਕਰਦੇ ਓ?
ਬਿਲਕੁੱਲ ਠੀਕ ਕਿਹਾ ਜੀ ਮੈ ਫੋਕ ਕਲਾਕਾਰ ਹਾਂ ਬਾਬਾ ਜੀ ਗੁਰਦਾਸ ਮਾਨ ਸਾਹਬ ਨੂੰ ਸੁਨਣਾ ਪਸੰਦ ਕਰਦਾ… ਮੇਰੇ ਗੀਤਾਂ ਦੇ ਕੁਝ ਬੋਲ ਤੁਹਾਡੇ ਨਾਲ ਸਾਂਝੇ ਕਰ ਰਿਹਾ:

(1) ਇੱਕ ਭਲਿਆ ਦਾ ਸੰਗ, ਦੂਜਾ ਨਿਮਰਤਾ ਦਾ ਰੰਗ
ਭਾਈ ਹੁੰਦੇ ਸੱਜੇ ਅੰਗ, ਜੱਗੋ ਦੌਲਤ ਨਿਆਰੀ
ਮਾਪੇ ਹੁਸ਼ਨ ਜਵਾਨੀ ਮਿਲਦੇ ਨੇ ਇੱਕ ਵਾਰੀ………………

(2) ਮੰਦਰ ਮਸੀਤਾਂ ਵਿੱਚ ਲੱਭਨ ਨੂੰ ਰੱਬ ਮਾਂ
ਮਾਪਿਆਂ ਨੂੰ ਛੱਡ ਤੁਰ ਪੈਂਦਾ ਸਾਰਾ ਜੱਗ ਮਾਂ
ਤੇਰੇ ਕਦਮਾਂ ਦੇ ਵਿੱਚ ਜੰਨਤ ਮੈਂ ਵੇਖੀ
ਆਹ ਜੱਗ ਨਾਹੀਂ ਵਸੈ ਤੈਥੋ ਵੱਖ ਮੇਰੀ ਮਾਂ
ਪੁੱਛ ਲਿਆ ਜੇ ਮੈਥੋਂ ਕਿਸੇ ਰੱਬ ਕਿੱਥੇ ਰਹਿੰਦਾ
ਮੈਂ ਤਾਂ ਤੇਰੇ ਵੱਲ ਕਰ ਦੇਣਾ ਹੱਥ ਮੇਰੀ ਮਾਂ………………

(3) ਮੇਰੇ ਗੁੱਟ ਤੇ ਘੜੀ ਸਜਾਦੇ, ਗਲ ਨੂੰ ਰਾਣੀ ਹਾਰ ਕਰਾਦੇ
ਵੇ ਕਹਿੰਦੀ ਤੇਰੀ ਹੂਰ ਹਾਣੀਆਂ
ਚੰਡੀਗੜ੍ਹ ਕੋਠੀ ਪਾਦੇ ਏ ਸੀ ਲਾਦੇ ਪਿੰਡਾਂ ਵਿੱਚ ਉੱਡਦੀ ਧੂੜ ਹਾਣੀਆਂ………
ਤੇ ਬਾਈ ਗੁਰਵਿੰਦਰ ਬਰਾੜ ਦਾ ਆਹ ਗੀਤ:-
ਪਾਕੇ ਤੰਗ ਜਿਹੀ ਜੀਨ ਉੱਤੋ ਵਾਲ ਕਟਵਾਲੇ
ਸਾਰਾ ਮੁੱਕ ਗਿਆ ਯੱਬ ਪਰਾਂਦੀ ਦਾ
ਲੱਕ ਹਿੱਲੇ ਮਜਾਜਣ ਜਾਂਦੀ ਦਾ, ਵੇ ਲੱਕ ਹਿੱਲੇ ਮਜਾਜਣ ਜਾਂਦੀ ਦਾ………
ਏਦਾਂ ਦੇ ਗੀਤ ਗਾਉਣਾ ਜੀ ਜੋ ਪੂਰੇ ਪਰਿਵਾਰ ਚ’ ਬੈਠ ਕੇ ਸੁਣੇ ਜਾ ਸਕਣ।
ਆਪਣੀ ਗਾਇਕੀ ਦਾ ਰੰਗ ਕਿੱਥੇ-ਕਿੱਥੇ ਬਖੇਰਿਆ?
ਮੈਂ ਪੰਜਾਬ ਚ’ ਤਕਰੀਬਨ ਹਰ ਸੀਭਆਚਾਰਕ ਮੇਲੇ ਤੇ, ਹਰਿਆਣਾ, ਰਾਜਸਥਾਨ ਤੋ ਇਲਾਵਾ ਗੁਜਰਾਤ ਤੱਕ ਆਪਣੀ ਹਾਜ਼ਰੀ ਲੁਆਈ ਜੀ… ਅੱਗੇ ਗੁਰੂ ਨਾਨਕ ਪਾਤਸਾਹ ਕਿਰਪਾ ਕਰਨਗੇ। ਮੇਰੇ ਵੱਲੋਂ ਸੰਘਰਸ ਜਾਰੀ ਆਂ।

ਨਵਾਂ ਕੀ ਕਰ ਰਹੇ ਹੋ ਜੀ?
ਬਿਲਕੁੱਲ ਜੀ ਮੇਰੇ ਵੀਰ ਜਰਮਲਜੀਤ ਮਲੇਸ਼ੀਆ, ਗੀਤਕਾਰ ਤੇ ਪੇਸ਼ਕਾਰ ਸੁਖਚੈਨ ਸਿੱਧੂ ਬਰਾੜ ਢਾਣੀ ਰਾਮਪੁਰਾ ਦੀ ਪੇਸ਼ਕਸ਼ ਹੇਠ “ਖੜੂ ਕਿਹੜਾ ਮੂਹਰੇ ਜੱਟ ਦੇ…”, “ਗਰਾਰੀਬਾਜ…”, ਦੌਲਤ ਕਮਾਈ ਐ ਜਾਂ ਸੌਹਰਤ ਕਮਾਈ ਐ…(ਸਟੂਡੀਓ ਲਾਈਵ), “ਘੈਂਟ ਸਰਦਾਰ…” ਤੇ “ਪੰਜਾਂ ਚੀਜਾਂ ਦੀ ਬਦੌਲਤ ਲੜਾਈ ਜੱਟ ਦੀ… ਇਹ ਨਵੇਂ ਟਰੈਕ ਜੋ ਟਰਨ ਬਾਈ ਟਰਨ ਰਿਲੀਜ਼ ਕਰਾਗੇ।

ਇੱਥੋ ਤੱਕ ਪਹੁੰਚਣ ਲਈ ਕਿੰਨਾਂ ਸੱਜਣਾਂ ਦਾ ਸਹਿਯੋਗ ਰਿਹਾ, ਜਿਕਰ ਕਰੋਗੇ?
ਬਿਲਕੁੱਲ ਜੀ, ਸੰਗੀਤਕਾਰ ਰਵੀ ਸ਼ੰਕਰ ਵੀਰਾ, ਐਡੀਟਰ ਰਾਜ ਮਾਨ ਜੀ, ਬਾਈ ਪੱਤਰਕਾਰ ਸੁਖਵਿੰਦਰ ਸੁੱਖਾ ਹਰਰਾਏਪੁਰ, ਬਾਈ ਹਾਕਮ ਬਖਤੜੀ ਵਾਲਾ, ਬੂਟਾ ਸ਼ੌਂਕੀ, ਹਰਪਾਲ ਕੁਹਾੜਿਆਂ ਵਾਲਾ, ਬਿੰਦਰ ਨਿਮਾਣਾ ਜੀ, ਕੇਵਲ ਗੰਗਾ, ਓਕਾਰ ਸਿੱਧੂ, ਡਾ. ਕਾਕਾ ਆਜਮਵਾਲੀਆਂ, ਭਿੰਦਰ ਪੰਜਾਬੀ, ਗੇਜਾ ਸੰਧੂ ਜੰਡਵਾਲੀਆਂ, ਕਾਕਾ ਖੇਮੂਆਣੀਆਂ, ਗੀਤਕਾਰ ਮੱਖਣ ਨਾਹਰ, ਗੁਰਪ੍ਰੀਤ ਸਿੱਧੂ ਰਾਈਆਂਵਾਲਾ ਗੋਨਿਆਣਾ ਤੋ ਬਾਈ ਐਸ ਪੀ ਮਾਨ, ਬਾਈ ਲਵਲੀ ਫੋਟੋਗ੍ਰਾਫਰ ਗੋਨਿਆਣਾ, ਬਾਈ ਗੁਰਵਿੰਦਰ ਬਰਾੜ, ਬਾਈ ਸੁਖਪਾਲ ਪਾਲੀ, ਬੀਬਾ ਸਪਨਾ ਬਰਾੜ, ਗੁਰੂ ਜੀ ਗਮਦੂਰ ਹਾਂਸ, ਨਾਟੀ ਗੋਨਿਆਣਾ, ਹਰਿੰਦਰ ਸੰਧੂ ਬਾਈ ਜੀ ਅਤੇ ਪਿੰਡ ਕੋਟ ਬਖਤੂ ਦੇ ਸਮੂਹ ਪਿੰਡ ਵਾਸੀਆਂ ਦਾ ਧੰਨਵਾਦੀ ਹਾਂ, ਜਿੰਨਾਂ ਏਸ ਨਿਮਾਣੇ ਨੂੰ ਸਮੇਂ-ਸਮੇਂ ਤੇ ਪਿਆਰ ਸਤਿਕਾਰ ਤੇ ਮਾਣ ਬਖਸਿਆ ਤੇ ਸਿਰ ਤੇ ਹੱਥ ਰੱਖਿਆ।
 

ਗੁਰਬਾਜ ਗਿੱਲ 98723-62507
{ਸੰਪਾਦਕ- ਜਸਟ ਪੰਜਾਬੀ}
ਨੇੜੇ ਬੱਸ ਸਟੈਂਡ, ਸਾਹਮਣੇ ਛੋਟਾ ਗੇਟ, ਬਠਿੰਡਾ (ਪੰਜਾਬ) -151001

07/11/2017

ਗਾਇਕੀ, ਗੀਤਕਾਰੀ ਅਤੇ ਪੇਸ਼ਕਾਰੀ ਦਾ ਸੁਮੇਲ - ਬੂਟਾ ਸੋਨੀ
ਗੁਰਬਾਜ ਗਿੱਲ, ਬਠਿੰਡਾ
ਸੰਗੀਤਕ ਖੇਤਰ ਦਾ ਸਮਰੱਥ ਸੰਗੀਤਕਾਰ – ਸ਼ਾਹਰੁਖ ਥਿੰਦ
ਗੁਰਬਾਜ ਗਿੱਲ, ਬਠਿੰਡਾ
ਦਮਦਾਰ ਤੇ ਦਿਲਕਸ਼ ਅਵਾਜ਼ ਦੇ ਮਾਲਕ - ਸੋਨੂੰ ਵਿਰਕ
ਗੁਰਬਾਜ ਗਿੱਲ, ਬਠਿੰਡਾ
“ਫੁੱਲਾਂ ਵਾਲੀ ਕਾਰ” ਲੈ ਕੇ ਹਾਜ਼ਿਰ ਐ – ਗਿੱਲ ਕਮਲ
ਗੁਰਬਾਜ ਗਿੱਲ, ਬਠਿੰਡਾ
“ਅੱਤ ਦੀ ਸ਼ੌਕੀਨ” ਨਾਲ ਖੂਬ ਚਰਚਾ ਚ’ – ਦਲਜੀਤ ਕੌਰ ਪਟਿਆਲਾ
ਗੁਰਬਾਜ ਗਿੱਲ, ਬਠਿੰਡਾ
ਜਸਵਿੰਦਰ ਬਰਾੜ ਨਾਲ ਮੁਲਾਕਾਤ
ਭਿੰਦਰ ਜਲਾਲਾਬਾਦੀ, ਲੰਡਨ
ਦਿਨ-ਬ-ਦਿਨ ਸਥਾਪਤੀ ਵੱਲ ਵੱਧ ਰਹੀ ਦੋਗਾਣਾ ਜੋੜੀ: ਰਾਜਦੀਪ ਸੰਧੂ-ਹੁਸਨਪ੍ਰੀਤ
ਗੁਰਬਾਜ ਗਿੱਲ, ਬਠਿੰਡਾ
ਦੋਗਾਣਾ ਗਾਇਕੀ 'ਚ ਮਾਣਮੱਤੀ ਜੋੜੀ: ਬਲਵੀਰ ਅਤੇ ਜਸਮੀਨ ਚੋਟੀਆ
ਗੁਰਬਾਜ ਗਿੱਲ, ਬਠਿੰਡਾ
ਅਦਾਕਾਰੀ ਸਦਕਾ ਦਰਸ਼ਕਾਂ ਦੇ ਦਿਲਾਂ ਉਤੇ ਰਾਜ ਕਰ ਰਿਹਾ ਅਦਾਕਾਰ- ਗੁਰਪ੍ਰੀਤ ਧਾਲੀਵਾਲ
ਪ੍ਰੀਤਮ ਲੁਧਿਆਣਵੀ, ਚੰਡੀਗੜ੍ਹ
ਗੀਤਕਾਰਾਂ ਵਿਚ ਇਕ ਹੋਰ ਸਿਰ-ਕੱਢਵਾਂ ਨਾਓਂ-ਹਰਬੰਸ ਲੈਮਬਰ
ਪ੍ਰੀਤਮ ਲੁਧਿਆਣਵੀ, ਚੰਡੀਗੜ੍ਹ
ਸੁੱਚਾ-ਜੈਲਾ ਸ਼ੇਖੂਪੁਰੀਏ ਦਾ ਨਵਾਂ ਸਿੰਗਲ ਟਰੈਕ 'ਫਸਲਾਂ' ਰਿਲੀਜ਼
ਪ੍ਰੀਤਮ ਲੁਧਿਆਣਵੀ, ਚੰਡੀਗੜ੍ਹ
ਫ਼ਿੰਨਲੈਂਡ 'ਚ 'ਲਹੌਰੀਏ' ਫ਼ਿਲਮ ਦੇਖਣ ਲਈ ਲੋਕਾਂ ਵਿਚ ਭਾਰੀ ਉਤਸ਼ਾਹ
ਵਿੱਕੀ ਮੋਗਾ, ਫ਼ਿੰਨਲੈਂਡ
ਕਵਾਲੀ 'ਮੈਂ ਖੜਾ ਹੱਥ ਜੋੜ' ਰਿਲੀਜ਼
ਪ੍ਰੀਤਮ ਲੁਧਿਆਣਵੀ, ਚੰਡੀਗੜ੍ਹ
'ਗੱਭਰੂ ਜਵਾਨ' ਨੂੰ ਸਰੋਤਿਆਂ ਵੱਲੋਂ ਭਰਪੂਰ ਪਿਆਰ
ਪ੍ਰੀਤਮ ਲੁਧਿਆਣਵੀ, ਚੰਡੀਗੜ੍ਹ
ਬਹੁਪੱਖੀ ਕਲਾਵਾਂ ਦਾ ਧਨੀ -ਦਿਲਬਾਗ ਮੋਰਿੰਡਾ
ਗੁਰਪ੍ਰੀਤ ਬੱਲ, ਰਾਜਪੁਰਾ
ਨਿੱਕੀ ਉਮਰੇ ਵੱਡੀਆਂ ਮੱਲਾਂ ਮਾਰਨ ਵਾਲਾ ਕਲਮਕਾਰ– ਪਰਗਟ ਰਿਹਾਨ
ਪ੍ਰੀਤਮ ਲੁਧਿਆਣਵੀ, ਚੰਡੀਗੜ
ਗਾਇਕ ਕੁਲਵਿੰਦਰ ਬਿੱਲਾ ਅਤੇ ਰੁਪਾਲੀ ਦਾ ਫ਼ਿੰਨਲੈਂਡ ਦੇ ਹੇਲਸਿੰਕੀ-ਵਾਨਤਾ ਏਅਰਪੋਰਟ ਪਹੁੰਚਣ ਤੇ ਨਿੱਘਾ ਸਵਾਗਤ
ਵਿੱਕੀ ਮੋਗਾ, ਫ਼ਿੰਨਲੈਂਡ
ਸ਼ੇਖੂਪੁਰੀਏ ਭਰਾਵਾਂ ਦਾ ਸਿੰਗਲ ਟਰੈਕ 'ਜੋਗੀਆ' ਰਿਲੀਜ਼
ਪ੍ਰੀਤਮ ਲੁਧਿਆਣਵੀ, ਚੰਡੀਗੜ
ਡਾ. ਭੀਮ ਰਾਓ ਜੀ ਨੂੰ ਸਮਰਪਿਤ ਗੀਤ, 'ਬਾਬਾ ਸਾਹਿਬ' ਰਿਲੀਜ਼
ਪ੍ਰੀਤਮ ਲੁਧਿਆਣਵੀ, ਚੰਡੀਗੜ
ਸਿੰਗਲ ਟਰੈਕ 'ਪੀ. ਜੀ.' ਨਾਲ ਖੂਬ ਚਰਚਾ ਵਿੱਚ, ਗਾਇਕਾ ਰਜਨਦੀਪ ਸਿੱਧੂ
ਪ੍ਰੀਤਮ ਲੁਧਿਆਣਵੀ, ਚੰਡੀਗੜ
'ਸੋਹਣਾ ਨੱਚਣ ਵਾਲੀਏ', ਲੈਕੇ ਹਾਜਰ ਹੈ- ਜੱਗੀ ਖਾਨ
ਪ੍ਰੀਤਮ ਲੁਧਿਆਣਵੀ, ਚੰਡੀਗੜ
ਇੱਕ ਨਿੱਕੀ ਫਿਲਮ “ਖਾਲੀ ਜੇਬ“ ਦੀ ਗੱਲ ਕਰਦਿਆਂ
ਮਨਦੀਪ ਖੁਰਮੀ ਹਿੰਮਤਪੁਰਾ, ਯੂ ਕੇ
ਔਰਤ ਦੀ ਤ੍ਰਾਸਦੀ ਅਤੇ ਧਰਮ ਦੇ ਅਖੌਤੀ ਠੇਕੇਦਾਰਾਂ ਉਪਰ ਕਰਾਰੀ ਚੋਟ ਕਰਦੀ ਹੈ ਫ਼ਿਲਮ "ਸੀਬੋ"
ਗਿੱਲ ਮਨਵੀਰ ਸਿੰਘ, ਸਵੀਡਨ
ਕਾਲਾ ਸੈਂਪਲੇ ਵਾਲਾ - ਗੁਰਦਾਸ ਮਾਨ ਦੇ ਪੂਰਨਿਆਂ ਤੇ ਚੱਲ ਰਹੀ ਕਲਮ ਤੇ ਅਵਾਜ਼
ਪ੍ਰੀਤਮ ਲੁਧਿਆਣਵੀ, ਚੰਡੀਗੜ੍ਹ
“ਦਿਲ ਨਾਲ ਖੇਡੀ” ਗੀਤ ਨਾਲ ਚਰਚਾ ਚ ਗਾਇਕ ਸੋਹਣ ਸ਼ੰਕਰ
ਗੁਰਪ੍ਰੀਤ ਬੱਲ, ਰਾਜਪੁਰਾ
ਛਿੱਤਰ ਥੋਹਰਾਂ 'ਚ ਉੱਗਿਆ ਗੁਲਾਬ ਦਾ ਫੁੱਲ-ਗਿੱਲ ਰੌਂਤਾ
ਮਿੰਟੂ ਬਰਾੜ, ਆਸਟ੍ਰੇਲੀਆ
ਬਹੁ-ਕਲਾਵਾਂ ਦਾ ਧਾਰਨੀ ਨੌਜਵਾਨ - ਪਰਮਜੀਤ ਰਾਮਗੜੀਆ
ਪ੍ਰੀਤਮ ਲੁਧਿਆਣਵੀ, ਚੰਡੀਗੜ੍ਹ
ਸ਼ਾਸਤਰੀ ਸੁਰਾਂ ਦਾ ਸੁਰੀਲਾ ਲੋਕ-ਗਾਇਕ: ਰਹਿਮਤ ਅਲੀ
ਪ੍ਰੀਤਮ ਲੁਧਿਆਣਵੀ, ਚੰਡੀਗੜ੍ਹ
ਮੰਜ਼ਲ ਵਲ ਵਧ ਰਹੀ, ਸੁਰੀਲੀ ਅਵਾਜ਼ ਦੀ ਮਲਿਕਾ - ਮਿਸ ਸੰਜਨਾ
ਪ੍ਰੀਤਮ ਲੁਧਿਆਣਵੀ, ਚੰਡੀਗੜ੍ਹ
ਯੁੱਗਾ ਯੁੱਗਾ ਤੱਕ ਜੀਵਤ ਰਹੇਗੀ ਮਰਹੂਮ ਗਾਇਕਾ ਪਰਮਿੰਦਰ ਸੰਧੂ
ਗੁਰਪ੍ਰੀਤ “ਸਰਾਂ”, ਚੰਡੀਗੜ੍ਹ
ਦਿਲਾਂ ਦੀ ਧੜਕਣ ਬਣ ਰਹੀ ਗਾਇਕ ਜੋੜੀ - ਗੁਰਦੀਪ ਸਿੱਧੂ- ਬੀਬਾ ਰਜਨਦੀਪ
ਪ੍ਰੀਤਮ ਲੁਧਿਆਣਵੀ, ਚੰਡੀਗੜ੍ਹ
ਮਨਦੀਪ ਖੁਰਮੀ ਹਿੰਮਤਪੁਰਾ ਦਾ ਗੀਤ ਓਹੀ ਬੋਹੜ ਹੋਵੇਗਾ 13 ਜਨਵਰੀ ਨੂੰ ਲੋਕ ਅਰਪਣ
 
ਸੁਰੀਲੀ ਤੇ ਬੁਲੰਦ ਅਵਾਜ ਦਾ ਮਾਲਕ - ਸੁੱਖ ਸਿੱਧੂ
ਪ੍ਰੀਤਮ ਲੁਧਿਆਣਵੀ, ਚੰਡੀਗੜ੍ਹ
ਸਟੇਜ ਦਾ ਧਨੀ ਮੰਚ ਸੰਚਾਲਕ ਅਤੇ ਅਦਾਕਾਰ : ਨਵਲ ਕਿਸ਼ੋਰ
ਉਜਾਗਰ ਸਿੰਘ, ਪਟਿਆਲਾ
ਸਟੇਜ ਦਾ ਧਨੀ ਮੰਚ ਸੰਚਾਲਕ ਅਤੇ ਅਦਾਕਾਰ : ਨਵਲ ਕਿਸ਼ੋਰ
ਉਜਾਗਰ ਸਿੰਘ, ਪਟਿਆਲਾ
ਅਦਾਕਾਰੀ ਅਤੇ ਨਿਰਦੇਸ਼ਨ ਦੀ ਜਾਦੂਗਰਨੀ: ਪ੍ਰਮਿੰਦਰ ਪਾਲ ਕੌਰ
ਉਜਾਗਰ ਸਿੰਘ, ਪਟਿਆਲਾ
ਡਫ਼ਲੀ ‘ਚੋਂ ਨਿੱਕਲੀ ਇੱਕ ਫ਼ਿਲਮ ਦੀ ਗੱਲ ਕਰਦਿਆਂ!
ਮਨਦੀਪ ਖੁਰਮੀ ਹਿੰਮਤਪੁਰਾ, ਯੂ ਕੇ
ਸੁਰੀਲੀ ਅਤੇ ਦਮਦਾਰ ਅਵਾਜ ਦੀ ਮਲਿਕਾ --ਜੋਤੀ ਕੋਹੇਨੂਰ
ਪ੍ਰੀਤਮ ਲੁਧਿਆਣਵੀ, ਚੰਡੀਗੜ੍ਹ
ਪੰਜਾਬੀ ਫਿਲਮਾਂ ਦੀ ਉਭਰਦੀ ਖੂਬਸੂਰਤ ਲੇਖਿਕਾ ਤੇ ਅਦਾਕਾਰਾ ਗੁਰਪ੍ਰੀਤ ਸਰਾਂ
ਪ੍ਰੀਤਮ ਲੁਧਿਆਣਵੀ, ਚੰਡੀਗੜ੍ਹ
ਭੁੱਲੇ ਵਿਸਰੇ ਕਲਾਕਾਰ
ਸਮਾਜਿਕ ਸਰੋਕਾਰਾਂ ਅਤੇ ਪੰਜਾਬੀ ਪਰਿਵਾਰਾਂ ਦੇ ਗਾਇਕ: ਪੰਡਿਤ ਜੱਗੀ
ਉਜਾਗਰ ਸਿੰਘ, ਪਟਿਆਲਾ
'ਮਹਿੰਗੇ ਮੁੱਲ ਦੇ ਹੰਝੂ' ਦਾ ਰਚੇਤਾ-- ਜਸਪਾਲ ਵਧਾਈਆਂ
ਪ੍ਰੀਤਮ ਲੁਧਿਆਣਵੀ, ਚੰਡੀਗੜ੍ਹ
ਗੀਤਕਾਰੀ ਦਾ ਬਾਦਸ਼ਾਹ -ਲਾਲ ਸਿੰਘ ਲਾਲੀ
ਪ੍ਰੀਤਮ ਲੁਧਿਆਣਵੀ, ਚੰਡੀਗੜ੍ਹ
ਸਮਾਜਿਕਤਾ ਦੇ ਗੀਤ ਲਿਖਣ ਵਾਲਾ ਗੀਤਕਾਰ- ਰਮਨ ਕੱਦੋਂ
ਉਜਾਗਰ ਸਿੰਘ, ਪਟਿਆਲਾ
ਗੀਤਕਾਰੀ ਦਾ ਖੂਬਸੂਰਤ ਕਲਮੀ-ਚਸ਼ਮਾ - ਰਾਜੂ ਨਾਹਰ ਬਾਸੀਆਂ ਬੈਦਵਾਣ
ਪ੍ਰੀਤਮ ਲੁਧਿਆਣਵੀ, ਚੰਡੀਗੜ੍ਹ
ਪੰਜਾਬੀ ਗਾਇਕੀ ਵਿੱਚ ਇੱਕ ਨਵਾਂ ਦਮਦਾਰ ਚਿਹਰਾ - ਸੈਫ਼ੀ ਸੇਖੋਂ
ਹਰਬੰਸ ਬੁੱਟਰ ਕੈਨੇਡਾ
ਪੰਜਾਬੀ ਕਦਰਾਂ ਕੀਮਤਾਂ ਦਾ ਪਹਿਰੇਦਾਰ ਗੀਤਕਾਰ: ਗੈਰੀ ਟਰਾਂਟੋ ਹਠੂਰ
ਉਜਾਗਰ ਸਿੰਘ, ਪਟਿਆਲਾ
ਗਾਇਕੀ, ਸੰਗੀਤਕਾਰੀ ਤੇ ਅਦਾਕਾਰੀ ਦਾ ਖੂਬਸੂਰਤ ਮੁਜੱਸਮਾ- ਮਨੀ ਔਜਲਾ
ਪ੍ਰੀਤਮ ਲੁਧਿਆਣਵੀ, ਚੰਡੀਗੜ੍ਹ
ਅੱਥਰੇ ਬਲਦ ਵਾਂਗ ਲੀਹ ਪਾੜ ਕੇ ਨਵੀਂ ਲੀਹ ਬਨਾਉਣ ਵਾਲਾ ਜਨੂੰਨੀ ਅਦਾਕਾਰ ਹੈ ਹਰਸ਼ਰਨ ਸਿੰਘ
ਮਨਦੀਪ ਖੁਰਮੀ ਹਿੰਮਤਪੁਰਾ, ਯੂ ਕੇ 
24 ਜਨਵਰੀ ਨੂੰ ਅੰਤਮ ਅਰਦਾਸ ਦੇ ਮੌਕੇ ‘ਤੇ
ਸਾਫ ਸੁਥਰੀ ਗਾਇਕੀ ਦੀ ਮਾਲਕ: ਮਨਪ੍ਰੀਤ ਅਖ਼ਤਰ
ਉਜਾਗਰ ਸਿੰਘ, ਪਟਿਆਲਾ
ਵਰਸੀ ਤੇ ਵਿਸ਼ੇਸ਼
ਨਈਂਓ ਲੱਭਣੇ ਲਾਲ ਗੁਆਚੇ
ਜਸਵਿੰਦਰ ਪੂਹਲੀ, ਬਠਿੰਡਾ
ਰੂਹ ਨੂੰ ਸਕੂਨ ਦੇਣ ਵਾਲਾ ਸੁਰੀਲਾ ਫ਼ਨਕਾਰ "ਵਨੀਤ ਸ਼ਰਾਫਤ"
ਗੁਰਪ੍ਰੀਤ ਬੱਲ, ਰਾਜਪੁਰਾ
ਬਲਾਤਕਾਰ ਪੀੜਤਾਂ ਦੇ ਹੱਕ ਬਾਰੇ ਗੱਲ ਕਰੇਗੀ ਬਲਰਾਜ ਸਿੱਧੂ ਦੀ ਲਘੂ ਫ਼ਿਲਮ “ਜਿੰਦਰਾ”
ਸੁਰਜੀਤ ਜੱਸਲ, ਫ਼ਿਲਮ ਪੱਤਰਕਾਰ
ਸੈਮੂਅਲ ਜੌਹਨ ਦੇ ਨਾਟਕਾਂ ਦੀ ਇਕ ਹੋਰ ਕਾਮਯਾਬ ਪੇਸ਼ਕਾਰੀ
ਨਵਦੀਪ ਸਿੱਧੂ, ਕਨੇਡਾ
ਪੂਰਨ ਸਿੰਘ ਪਾਂਧੀ ਦੀ ‘ਸੰਗੀਤ ਦੀ ਦੁਨੀਆਂ’
ਉਜਾਗਰ ਸਿੰਘ, ਪਟਿਆਲਾ
ਦੋਗਾਣਾ ਗਾਇਕੀ ਦਾ ਸਿਖਰ: ਮੁਹੰਮਦ ਸਦੀਕ
ਜਸਵਿੰਦਰ ਪੂਹਲੀ, ਬਠਿੰਡਾ
ਅਫ਼ਸੋਸ ਕਿ ਉਸਾਰੂ ਗਾਇਕੀ ਬਦਲੇ ਮਿਲੇ ਸਨਮਾਨ ਮਾਹਲੇ ਦੇ ਢਿੱਡ ਦੀ ਭੁੱਖ ਨਹੀਂ ਮਿਟਾ ਸਕੇ
ਮਨਦੀਪ ਖੁਰਮੀ ਹਿੰਮਤਪੁਰਾ, ਯੂ ਕੇ
ਫੱਕਰ ਕਲਾਕਾਰ ਸੀ ਪ੍ਰਿਥਵੀ ਰਾਜ ਕਪੂਰ
ਹਰਬੀਰ ਸਿੰਘ ਭੰਵਰ, ਲੁਧਿਆਣਾ
ਨਵਤੇਜ ਸੰਧੂ ਦੀ ਦਾਨਿਸ਼ਵਰਾਂ ਦੇ ਮਨਾਂ ‘ਚ ਸੁਆਲ ਬੀਜਦੀ ਫਿਲਮ “ਕੰਬਦੀ ਡਿਓੜੀ”
ਐੱਸ ਬਲਵੰਤ, ਯੂ ਕੇ 
'ਦ ਬਲੱਡ ਸਟਰੀਟ' ਦੇਸ਼ ਦੀ ਹਰ ਉਸ ਗਲ਼ੀ ਦੀ ਕਹਾਣੀ ਹੈ, ਜਿਸਨੇ ਆਪਣੇ ਹੀ ਦੇਸ਼ ਅੰਦਰ ਰਫ਼ਿਊਜ਼ੀ ਹੋਣ ਵਰਗਾ ਸੰਤਾਪ ਭੋਗਿਆ ਹੈ – ਦਰਸ਼ਨ ਦਰਵੇਸ਼
ਭੂਪਿੰਦਰ ਪੰਨ੍ਹੀਵਾਲੀਆ (ਪੱਤਰਕਾਰ), ਪੰਜਾਬ
ਭਾਰਤ ਦੀ ਨਿਰਤ ਕਲਾ: ਪਰੰਪਰਾ ਤੇ ਮਹੱਤਵ
ਡਾ. ਰਵਿੰਦਰ ਕੌਰ ਰਵੀ, ਪਟਿਆਲਾ
ਸੂਖਮ ਭਾਵਨਾਵਾਂ ਦਾ ਪ੍ਰਤੀਕ ਲੋਕ ਸੰਗੀਤ
ਡਾ. ਰਵਿੰਦਰ ਕੌਰ ਰਵੀ, ਪਟਿਆਲਾ
ਪੰਜਾਬੀ ਸਿਨੇਮੇ ਵਿਚ ਨਵੇਂ ਮੋੜ ਅਤੇ ਮੀਲ ਪੱਥਰ ਦਾ ਨਾਮ ਹੈ ਫ਼ਿਲਮ "ਪੰਜਾਬ 1984"
ਹਰਦੀਪ ਮਾਨ ਜਮਸ਼ੇਰ ਅਸਟਰੀਆ
ਪੰਜਾਬ ਦੀ ਸੂਫ਼ੀ ਸੰਗੀਤ ਪਰੰਪਰਾ
ਡਾ. ਰਵਿੰਦਰ ਕੌਰ ਰਵੀ, ਪਟਿਆਲਾ
ਭਾਰਤੀ ਸੰਗੀਤ ਪਰੰਪਰਾ ਦੀਆਂ ਕੁਝ ਪੁਰਾਤਨ ਗਾਇਨ ਸ਼ੈਲੀਆਂ
ਡਾ. ਰਵਿੰਦਰ ਕੌਰ ਰਵੀ, ਪਟਿਆਲਾ
ਫ਼ਿਲਮੀ ਸੰਗੀਤ ਦੇ ਮਹਾਨ ਪਿੱਠਵਰਤੀ ਗਾਇਕ ਮੰਨਾ ਡੇ
ਡਾ. ਰਵਿੰਦਰ ਕੌਰ ਰਵੀ, ਪਟਿਆਲਾ
4 ਦਸੰਬਰ ਬਰਸੀ ’ਤੇ
ਸਦਾ ਬਹਾਰ ਫ਼ਿਲਮੀ ਅਦਾਕਾਰ ਸੀ ; ਦੇਵਾ ਆਨੰਦ
ਰਣਜੀਤ ਸਿੰਘ ਪ੍ਰੀਤ, ਬਠਿੰਡਾ
ਪੰਜਾਬੀ ਲੋਕ ਗੀਤਾਂ ਦਾ ਪ੍ਰਕਾਸ਼ ਵੰਡਣ ਵਾਲੀ ਪ੍ਰਕਾਸ਼ ਕੌਰ
ਰਣਜੀਤ ਸਿੰਘ ਪ੍ਰੀਤ, ਬਠਿੰਡਾ
29 ਅਕਤੂਬਰ ਲਈ
ਪੰਜਾਬੀ ਨਾਟਕ ਦੀ ਨਕੜਦਾਦੀ: ਨੌਰਾ ਰਿਚਰਡ
ਰਣਜੀਤ ਸਿੰਘ ਪ੍ਰੀਤ, ਬਠਿੰਡਾ
ਮਲਕਾ-ਇ-ਗ਼ਜ਼ਲ: ਬੇਗ਼ਮ ਅਖ਼ਤਰ
ਰਣਜੀਤ ਸਿੰਘ ਪ੍ਰੀਤ, ਬਠਿੰਡਾ
ਵਿਸ਼ੇਸ਼ ਮੁਲਾਕਾਤ
ਲੋਕ ਗਾਇਕ ਬਲਧੀਰ ਮਾਹਲਾ- ਜਿਸਨੇ ਗਾਇਨ ਕਲਾ ਨਾਲ ਦਗਾ ਨਹੀਂ ਕੀਤਾ, ਪਰ..?
ਮੁਲਾਕਾਤੀ: ਮਨਦੀਪ ਖੁਰਮੀ ਹਿੰਮਤਪੁਰਾ
ਕੈਨੇਡਾ ਡੇਅ ਨੂੰ ਸਮਰਪਿਤ ਐਲਬਮ ‘ਸਾਡਾ ਦੇਸ਼ ਕੈਨੇਡਾ‘ ਜਲਦੀ ਹੋਵੇਗੀ ਰਿਲੀਜ਼
ਕੁਲਜੀਤ ਸਿੰਘ, ਜੰਜੂਆ, ਟੋਰਾਂਟੋ
ਔਜਲਾ ਇਨੋਵੇਸ਼ਨ ਇੰਕ ਦੀ ਪੇਸ਼ਕਸ਼ "ਆਬ"
ਜੋਗਿੰਦਰ ਸੰਘੇੜਾ, ਕਨੇਡਾ
ਸਮਾਜਕ ਕਦਰਾਂ ਕੀਮਤਾਂ ਦਾ ਗੀਤਕਾਰ ਤੇ ਗਾਇਕ ਗੁਰਮਿੰਦਰ ਗੁਰੀ
ਉਜਾਗਰ ਸਿੰਘ, ਅਮਰੀਕਾ
‘ਸਾਡਾ ਹੱਕ’ ਤੇ ਪਾਬੰਧੀ ਲਾ ਕੇ ਪੰਜਾਬ ਸਰਕਾਰ ਨੇ ਕੀਤਾ ਲੋਕਾਂ ਦੀ ਭਾਵਨਾਵਾਂ ਦਾ ਕਤਲ
ਬਲਵਿੰਦਰ ਸਿੰਘ ਚਾਹਲ ‘ਮਾਧੋ ਝੰਡਾ’, ਇਟਲੀ

ਨੋਰਾ ਰਿੱਚਰਡਜ਼: ਆਇਰਲੈਂਡ ਦੀ ਪੰਜਾਬਣ
ਹਰਬੀਰ ਸਿੰਘ ਭੰਵਰ, ਲੁਧਿਆਣਾ

ਛੋਟੀ ਉਮਰ ਦੀ ਵੱਡੀ ਚਿਤਰਕਾਰਾ; ਅੰਮ੍ਰਿਤਾ ਸ਼ੇਰਗਿੱਲ
ਰਣਜੀਤ ਸਿੰਘ ਪ੍ਰੀਤ, ਬਠਿੰਡਾ

ਸਮਾਜ ਦੇ ਪ੍ਰੰਪਰਾਵਾਦੀ ਅਸੂਲਾਂ ਨੂੰ ਟਿੱਚ ਸਮਝਣ ਵਾਲੀ; ਪਰਵੀਨ ਬਾਬੀ
ਰਣਜੀਤ ਸਿੰਘ ਪ੍ਰੀਤ, ਬਠਿੰਡਾ
4 ਜਨਵਰੀ 2012 ਨੂੰ ਚੱਲ ਵਸੀ ਸੀ
ਸੀਰਤ-ਸੂਰਤ ਦਾ ਸੁਮੇਲ ਸੀ : ਕਲਪਨਾ ਮੋਹਨ
ਰਣਜੀਤ ਸਿੰਘ ਪ੍ਰੀਤ, ਬਠਿੰਡਾ
30 ਨਵੰਬਰ ਪਹਿਲੀ ਬਰਸੀ ‘ਤੇ
ਲੋਕ ਗਾਥਾਵਾਂ ਦਾ ਸਿਰਨਾਵਾਂ: ਕੁਲਦੀਪ ਮਾਣਕ
ਰਣਜੀਤ ਸਿੰਘ ਪ੍ਰੀਤ, ਬਠਿੰਡਾ
ਪੰਜਾਬ ਦੀ ਕੋਇਲ: ਸੁਰਿੰਦਰ ਕੌਰ
ਰਣਜੀਤ ਸਿੰਘ ਪ੍ਰੀਤ, ਬਠਿੰਡਾ
17 ਨਵੰਬਰ ਬਰਸੀ ’ਤੇ (ਬਿੰਦਰੱਖੀਆ)
ਤਿੜਕੇ ਘੜੇ ਦਾ ਪਾਣੀ
ਰਣਜੀਤ ਸਿੰਘ ਪ੍ਰੀਤ, ਬਠਿੰਡਾ
ਇੱਕ ਫਿਲਮ ਦਾ ਰੀਵਿਊ ਇਸ ਸਿਰਫਿਰੇ ਵੱਲੋਂ ਵੀ....।
ਮਨਦੀਪ ਖੁਰਮੀ ਹਿੰਮਤਪੁਰਾ, ਇੰਗਲੈਂਡ
25 ਅਕਤੂਬਰ ਬਰਸੀ ’ਤੇ
ਦਰਦ-ਇ-ਇਸ਼ਕ ਦੀ ਦਾਸਤਾਂ: ਸਾਹਿਰ ਲੁਧਿਆਣਵੀ
ਰਣਜੀਤ ਸਿੰਘ ਪ੍ਰੀਤ, ਬਠਿੰਡਾ
14 ਸਤੰਬਰ ਦੇ ਸ਼ਰਧਾਂਜਲੀ ਸਮਾਰੋਹ ਮੌਕੇ ਵਿਸ਼ੇਸ਼;
ਪਾਣੀ ਵਿੱਚ ਮਾਰਾਂ ਡੀਟਾਂ,ਹੁਣ ਮੁੱਕੀਆਂ ਉਡੀਕਾਂ; ਹਾਕਮ ਸੂਫ਼ੀ
ਰਣਜੀਤ ਸਿੰਘ ਪ੍ਰੀਤ, ਬਠਿੰਡਾ
ਨਾਟਕ ‘ਸੰਤਾਪ’ ਅਤੇ ‘ਸੋ ਕਿਉ ਮੰਦਾ ਆਖੀਐ’ ਦੀਆਂ ਪੇਸ਼ਕਾਰੀਆਂ 23 ਸਤੰਬਰ ਨੂੰ
ਕੁਲਜੀਤ ਸਿੰਘ ਜੰਜੂਆ, ਟਰਾਂਟੋ
ਹਾਕਮ ਸੂਫੀ ਵੀ ਇਸ ਸੰਸਾਰ ਨੂੰ ਸਦਾ ਲਈ ਅਲਵਿਦਾ ਕਹਿ ਗਏ
ਰਣਜੀਤ ਸਿੰਘ ਪ੍ਰੀਤ, ਬਠਿੰਡਾ
ਨਹੀਂ ਰਹੇ ਸ਼ੋਅਲੇ ਫ਼ਿਲਮ ਦੇ ਰਹੀਮ ਚਾਚਾ –ਏ.ਕੇ.ਹੰਗਲ
ਰਣਜੀਤ ਸਿੰਘ ਪ੍ਰੀਤ
13 ਮਈ ਬਰਸੀ ‘ਤੇ ਵਿਸ਼ੇਸ਼
ਸਦਾ ਬਹਾਰ ਗੀਤਾਂ ਦਾ ਰਚਣਹਾਰਾ ਨੰਦ ਲਾਲ ਨੂਰਪੁਰੀ
ਰਣਜੀਤ ਸਿੰਘ ਪ੍ਰੀਤ
31 ਜਨਵਰੀ ਬਰਸੀ ਤੇ  
ਸੂਰਤ-ਸੀਰਤ,ਸੁਰ-ਸੰਗੀਤ ਦਾ ਸੁਮੇਲ : ਸੁਰੱਈਆ
ਰਣਜੀਤ ਸਿੰਘ ਪ੍ਰੀਤ
ਗੀਤਕਾਰੀ ਦਾ ਯੁੱਗ ਅਤੇ ਦਰਵੇਸ਼ ਮੂਰਤ ਬਾਈ ‘ਦੇਵ ਥਰੀਕੇ ਵਾਲਾ’
ਸ਼ਿਵਚਰਨ ਜੱਗੀ ਕੁੱਸਾ
ਸੂਰਤ-ਸੀਰਤ ਦਾ ਸੁਮੇਲ ਸੀ ; ਅਦਾਕਾਰਾ ਕਲਪਨਾ ਮੋਹਨ
ਰਣਜੀਤ ਸਿੰਘ ਪ੍ਰੀਤ
ਬਿਖ਼ੜੇ ਰਾਹਾਂ ਦਾ ਪਾਂਧੀ ਸੀ- ਮੇਜਰ ਰਾਜਸਥਾਨੀ
ਰਣਜੀਤ ਸਿੰਘ ਪ੍ਰੀਤ
ਯਾਦਾਂ ਬਿਖ਼ੇਰ ਕੇ ਤੁਰ ਗਈ ਪੰਜਾਬੀ ਗਾਇਕਾ ਪੁਸ਼ਪਾ ਹੰਸ
ਰਣਜੀਤ ਸਿੰਘ ਪ੍ਰੀਤ
23 ਦਸੰਬਰ ਬਰਸੀ 'ਤੇ 
ਸੁਹਣੀ-ਸੁਰੀਲੀ-ਸੁਰ ਸੰਗੀਤ ਦਾ ਸੁਮੇਲ; ਮਲਕਾ-ਇ-ਤਰੰਨਮ ਨੂਰਜਹਾਂ
ਰਣਜੀਤ ਸਿੰਘ ਪ੍ਰੀਤ
ਤੁਰ ਗਏ ਦੀ ਉਦਾਸੀ ਏ
ਐ ਬਾਈ ਮਾਣਕ! ਅਲਵਿਦਾ ਤੇ ਆਖਰੀ ਸਲਾਮ!!

ਸ਼ਿਵਚਰਨ ਜੱਗੀ ਕੁੱਸਾ
ਮਧੁਬਾਲਾ 1951 ਵਿਚ
ਧੰਨਵਾਦ: ਰਵਿੰਦਰ ਰਵੀ
ਛੈਣੀਂ ਵਰਗੀ ਅਵਾਜ਼ ਦਾ ਮਾਲਕ ਬਾਈ ਕੁਲਦੀਪ ਮਾਣਕ
ਸ਼ਿਵਚਰਨ ਜੱਗੀ ਕੁੱਸਾ
ਕਵੀਸ਼ਰੀ ਦਾ ਥੰਮ੍ਹ-ਰਣਜੀਤ ਸਿੰਘ ਸਿੱਧਵਾਂ ਕਰਨੈਲ ਸਿੰਘ ਪਾਰਸ ਤੇ ਰਣਜੀਤ ਸਿੰਘ ਸਿੱਧਵਾਂ ਦੀ ਇਕ ਪੁਰਾਣੀ ਤਸਵੀਰ
ਅਲੀ ਰਾਜਪੁਰਾ
ਚਿੱਤਰਕਲਾ ਦਾ ਅਮਿੱਟ ਹਸਤਾਖਰ: ਅੱਛਰ ਸਿੰਘ
ਬਲਰਾਜ ਸਿੰਘ ਸਿੱਧੂ, ਯੂ. ਕੇ.
ਪਾਇਰੇਸੀ ਕਰਕੇ ਆਖ਼ਰੀ ਸਾਹਾਂ ’ਤੇ ਹਨ ਮਿਊਜ਼ਿਕ ਕੰਪਨੀਆਂ ਜਾਂ ‘ਪਾਇਰੇਸੀ ਲੱਕਵਾਗ੍ਰਸਤ’ ਮਿਊਜ਼ਿਕ ਕੰਪਨੀਆਂ ਆਖ਼ਰੀ ਸਾਹਾਂ ’ਤੇ
ਜਰਨੈਲ ਘੁਮਾਣ
ਤਪਦੇ ਹਿਰਦਿਆਂ ’ਤੇ ਕਣੀਆਂ ਦਾ ਅਹਿਸਾਸ ਕਰਵਾਉਂਦੀ ਸ਼ਾਇਰ ਚੌਹਾਨ ਦੀ ਐਲਬਮ – ਅੰਬਰ ਮੋੜ ਦਿਓ
ਰਘਵੀਰ ਸਿੰਘ ਚੰਗਾਲ
ਵਗਦੀ ਪਈ ਸਵਾਂਅ ਢੋਲਾ.. ਬਲਰਾਜ ਸਾਹਨੀ ਦੀਆਂ ਪ੍ਰੀਤਨਗਰ ਵਿਚ ਬਿਖਰੀਆਂ ਯਾਦਾਂ
ਜਤਿੰਦਰ ਸਿੰਘ ਔਲ਼ਖ

ਜਲਦ ਰਿਲੀਜ਼ ਹੋਣ ਜਾ ਰਹੀ ਹੈ-‘ਇੱਕ ਕੁੜੀ ਪੰਜਾਬ ਦੀ’
ਦਰਸ਼ਨ ਦਰਵੇਸ਼

ਅਦਾਕਾਰੀ ਦੇ ਜਨੂੰਨ ਦਾ ਨਾਂਅ–ਮਨਮੀਤ ਮਾਨ
ਦਰਸ਼ਨ ਦਰਵੇਸ਼
‘ਇੱਕ ਤੂੰ ਹੋਵੇਂ ਇੱਕ ਮੈਂ ਹੋਵਾਂ’ ਦੋਗਾਣ ਐਲਬਮ ਦੇ ਨਾਲ-ਸਰਦੂਲ ਤੇ ਨੂਰੀ
ਨਰਪਿੰਦਰ ਸਿੰਘ ਬੈਨੀਪਾਲ

‘ਪਰਖ ਦ ਟੈਸਟ’ ਲੈ ਕੇ ਹਾਜ਼ਰ ਹੋ ਰਿਹਾ ਹੈ-ਸੁਖਵਿੰਦਰ ਸੁੱਖੀ
ਨਰਪਿੰਦਰ ਸਿੰਘ ਬੈਨੀਪਾਲ

hore-arrow1gif.gif (1195 bytes)


Terms and Conditions
Privacy Policy
© 1999-2012, 5abi.com

www.5abi.com
[ ਸਾਡਾ ਮਨੋਰਥ ][ ਈਮੇਲ ][ ਹੋਰ ਸੰਪਰਕ ][ ਸਾਹਿਤ ][ ਮਾਨਵ ਚੇਤਨਾ ]
[ ਵਿਗਿਆਨ ][ ਕਲਾ/ਕਲਾਕਾਰ ][ ਫਿਲਮਾਂ ][ ਖੇਡਾਂ ][ ਪੁਸਤਕਾਂ ][ ਇਤਿਹਾਸ ][ ਜਾਣਕਾਰੀ ]

darya1.gif (3186 bytes)
©1999-2012, 5abi.com