WWW 5abi.com  ਪੰਨਿਆ ਵਿੱਚ ਸ਼ਬਦ ਭਾਲ (ਹਿੰਦਿਕ ਵਿਧੀ ਨਾਲ)
ਡਫ਼ਲੀ ‘ਚੋਂ ਨਿੱਕਲੀ ਇੱਕ ਫ਼ਿਲਮ ਦੀ ਗੱਲ ਕਰਦਿਆਂ!
ਮਨਦੀਪ ਖੁਰਮੀ ਹਿੰਮਤਪੁਰਾ, ਯੂ ਕੇ


 
 

ਅਲਾਦੀਨ ਵਾਲੇ ਚਿਰਾਗ ‘ਚੋਂ ਜਿੰਨ ਨਿੱਕਲਣ ਦੀਆਂ ਰੌਚਕ ਕਹਾਣੀਆਂ ਜਰੂਰ ਸੁਣੀਆਂ ਹੋਣਗੀਆਂ ਤੁਸੀਂ। ਚਿਰਾਗ ਨੂੰ ਰਗੜੋ ਤੇ ਹੂ ਹੂ ਹਾ ਹਾ ਹਾ ਕਰਦਾ ਵੱਡੀਆਂ ਵੱਡੀਆਂ ਤੱਕਲੇ ਵਰਗੀਆਂ ਮੁੱਛਾਂ ਵਾਲਾ ਤੇ ਮੱਟ ਜਿੱਡੇ ਢਿੱਡ ਵਾਲਾ ਜਿੰਨ ਰਗੜਨ ਵਾਲੇ ਅੱਗੇ ਬੀਬਾ ਰਾਣਾ ਬਣਿਆ ਖੜਾ ਹੋਵੇ। ਇਸ ਲਿਖਤ ਦਾ ਸਿਰਲੇਖ ਪੜ ਕੇ ਇੱਕ ਵਾਰ ਤੁਸੀਂ ਵੀ ਹੱਸੋਗੇ ਕਿ ਇਹ ਕੀ ਜੱਭਲੀ ਹੋਈ ਕਿ ਡਫ਼ਲੀ ‘ਚੋਂ ਨਿੱਕਲੀ ਇੱਕ ਫ਼ਿਲਮ ਦੀ ਗੱਲ ਕਰਦਿਆਂ! ਡਫ਼ਲੀ ਨਾ ਹੋ ਗਈ, ਅਲਾਦੀਨ ਦਾ ਚਿਰਾਗ ਹੀ ਹੋ ਗਿਆ? ਕੋਈ ਸ਼ੱਕ ਨਹੀਂ ਕਿ ਜੇ ਡਫ਼ਲੀ ਨੂੰ ਸੱਚੀ ਸੁੱਚੀ ਨੀਅਤ ਨਾਲ, ਲੋਕ ਹਿਤਾਂ ਲਈ, ਸਮਾਜਿਕ ਬੇਹਤਰੀ ਲਈ ਵਜਾਇਆ ਜਾਵੇ ਤਾਂ ਬਹੁਤ ਕੁੱਝ ਦੇ ਸਕਦੀ ਹੈ।

ਚੱਲੋ ਛੱਡੋ ਪਰੇ ਰੁੱਖੀਆਂ ਜਿਹੀਆਂ ਤੇ ਸਿਆਣੀਆਂ ਜਿਹੀਆਂ ਗੱਲਾਂ ਨੂੰ। ਆਓ ਇੱਕ ਨੁੱਕੜ ਨਾਟਕ ਦੀ ਗੱਲ ਕਰੀਏ। ਓਹ ਨੁੱਕੜ ਨਾਟਕ, ਜਿਸਨੂੰ ਪਰਿਆਂ, ਸੱਥਾਂ, ਗਲੀਆਂ, ਮੁਹੱਲਿਆਂ, ਸਕੂਲਾਂ, ਕਾਲਜਾਂ ‘ਚ ਖੇਡਣ ਵਾਲੇ ਕਲਾਕਾਰਾਂ ਅੱਗੇ ਹਾਈ ਫਾਈ ਕੁਆਲਿਟੀ ਦੇ ਮਾਈਕ ਨਹੀਂ ਲੱਗੇ ਹੁੰਦੇ ਸਗੋਂ ਕਲਾਕਾਰ ਖੁਦ ਹੀ ਉੱਚੀ ਉੱਚੀ ਸੰਘ ਪਾੜ ਕੇ ਦੂਰ ਦੂਰ ਬੈਠਿਆਂ ਦੇ ਕੰਨਾਂ ‘ਚ ਵੀ ਆਵਾਜ਼ ਪਹੁੰਚਾਉਣ ਦੀ ਕੋਸ਼ਿਸ਼ ‘ਚ ਹੁੰਦੇ ਹਨ। ਇੱਕ ਅਖ਼ਾੜੇ ਦੌਰਾਨ ਗਾਉਂਦਾ ਗਾਇਕ ਤਾਂ ਰਿਕਾਰਡ ਕੀਤੀ ਸੀਡੀ ਲਾ ਕੇ ਸਿਰਫ਼ ਬੁੱਲ ਹਿਲਾ ਕੇ, ਬਾਂਦਰ ਟਪੂਸੀਆਂ ਮਾਰ ਕੇ ਮਨੋਰੰਜਨ ਦੇ ਨਾਂ ‘ਤੇ ਦੋ ਤਿੰਨ ਘੰਟਿਆਂ ਦੇ ਹਜਾਰਾਂ ਰੁਪਈਏ ਡੁੱਕ ਕੇ ਤੁਰਦਾ ਬਣਦੈ ਪਰ ਨੁੱਕੜ ਨਾਟਕ ਦੇ ਕਲਾਕਾਰ ਜੇ ਡਫ਼ਲੀ ਵੀ ਵਜਾਉਂਦੇ ਹਨ ਤਾਂ ਓਹ ਵੀ ਖੁਦ, ਜੇ ਗਾਉਂਦੇ ਹਨ ਤਾਂ ਓਹ ਵੀ ਖੁਦ। ਫਰਕ ਸਿਰਫ ਇਹੀ ਹੁੰਦੈ ਕਿ ਵੱਡੇ ਵੱਡੇ ਕਲਾਕਾਰਾਂ ਨੂੰ ਅਸੀਂ ਬੁੱਕ ਕਰਕੇ, ਲੇਲੜੀਆਂ ਕੱਢ ਕੱਢ ਮੰਗਵਾਉਂਦੇ ਹਾਂ। ਫਿਰ ਓਹ ਸਾਡੀਆਂ ਧੀਆਂ ਭੈਣਾਂ ਦੀ ਪੱਤ ਲੁੱਟਣ ਵਰਗੇ ਬੋਲ ਗਾ ਕੇ, ਸਾਡਾ ‘ਮਨੋਰੰਜਨ’ ਕਰਕੇ ਤੁਰਦੇ ਬਣਦੇ ਹਨ ਤੇ ਨੁੱਕੜ ਨਾਟਕ ਵਾਲੇ ਕਲਾਕਾਰਾਂ ਨੂੰ ਸੱਦਾ ਦੇ ਕੇ ਬੁਲਾਉਣਾ ਨਹੀਂ ਪੈਂਦਾ, ਉਹਨਾਂ ਨੂੰ ਸਾਈ ਦੇ ਕੇ ਬੁੱਕ ਨਹੀਂ ਕਰਨਾ ਪੈਂਦਾ। ਓਹ ਤਾਂ ਖੁਦ ਗਲੀਓ ਗਲੀਏ ਤੁਰੇ ਫਿਰਦੇ ਸਾਡੇ ਕੋਲ ਖੁਦ ਪਹੁੰਚਦੇ ਹਨ। ਸਾਡੇ ਕੋਲੋਂ 15-20 ਫੁੱਟ ਉੱਚੀ ਤੇ 30-40 ਫੁੱਟ ਦੂਰ ਵਾਲੀ ਸਟੇਜ ਤੋਂ ਗਾਇਕਾਂ/ਫਿਲਮਾਂ ਵਾਲਿਆਂ ਵਾਂਗ ਨਹੀਂ ਮਿਲਦੇ ਸਗੋਂ ਸਾਡੇ ਕੋਲ ਖੜ ਕੇ ਅਦਾਕਾਰੀ ਕਰਦੇ ਹਨ। ਲੋਕਾਂ ਦਾ ਇੱਕ ਘੇਰਾ ਬਣਦੈ, ਵਿਚਾਲੇ ਖੜੇ ਨੁੱਕੜ ਕਲਾਕਾਰ ਆਪਣੀ ਗੱਲ ਕਹਿੰਦੇ ਹਨ। ਅਖੀਰ ‘ਚ ਆਪਣੀ ਡਫ਼ਲੀ ਲੋਕਾਂ ਅੱਗੇ ਰੱਖ ਦਿੰਦੇ ਹਨ ਕਿ ਜੇ ਨਾਟਕ ਰਾਹੀਂ ਦਿੱਤਾ ਸੁਨੇਹਾ ਚੰਗਾ ਲੱਗਾ ਤਾਂ ਡਫ਼ਲੀ Ḕਚ ਤਿਲ ਫੁੱਲ ਭੇਟਾ ਰੱਖ ਸਕਦੇ ਹੋ ਨਹੀਂ ਤਾਂ ਠਜੋਗੀ ਚਲਦੇ ਭਲੇ, ਨਗਰੀ ਵਸਦੀ ਭਲੀ।ਠ ਇਹ ਓਹ ਕਲਾਕਾਰ ਹੁੰਦੇ ਹਨ ਜੋ ਸਮਾਜ ਨੂੰ ਦਿੰਦੇ ਬਹੁਤ ਕੁੱਝ ਹਨ ਪਰ ਆਪਣੇ ਲਈ ਬਹੁਤ ਥੋੜਾ, ਸਿਰਫ ਪੇਟ ਨੂੰ ਝੁਲਕਾ ਦੇਣ ਲਈ ਹੀ ਮੰਗਦੇ ਹਨ।

ਇੱਕ ਅਜਿਹੇ ਹੀ ਨੁੱਕੜ ਨਾਟਕ ਵਾਲੇ ਕਲਾਕਾਰਾਂ ਨੂੰ ਮੈਂ ਉਦੋਂ ਤੋਂ ਜਾਣਦਾ ਹਾਂ, ਜਦੋਂ ਉਹ ਬਹੁਤ ਨਿੱਕੇ ਨਿੱਕੇ ਜਾਣੀਕਿ ਉਂਗਲਾਂ ਫੜ ਕੇ ਤੁਰਨ ਵਾਲੇ ਹੁੰਦੇ ਸਨ ਤੇ ਮੈਂ ਉਹਨਾਂ ਤੋਂ ਥੋੜਾ ਜਿਹਾ ਉਡਾਰ। ਉਹਨਾਂ ਨਿਆਣਿਆਂ ਨੇ ਮੋਗਾ ਬੱਸ ਅੱਡੇ ‘ਚ ਬਣੇ ਕਾਮਰੇਡ ਨਛੱਤਰ ਸਿੰਘ ਯਾਦਗਾਰੀ ਭਵਨ ਦੀਆਂ ਪੌੜੀਆਂ ਚੜੀਆਂ ਤਾਂ ਰੰਗਮੰਚ ਦੀ ਉਂਗਲ ਫੜ ਲਈ। ਕਾਮਰੇਡ ਜਗਰੂਪ ਸਿੰਘ ਤੇ ਤਰਕਸ਼ੀਲ ਆਗੂ ਗੁਰਮੇਲ ਮੋਗਾ ਦੀਆਂ ਮੱਤਾਂ ਸਲਾਹਾਂ ਨੇ ਉਹਨਾਂ ਨੂੰ ਲੋਕਾਈ ਦੀਆਂ ਸਮੱਸਿਆਵਾਂ, ਦੁੱਖਾਂ ਤਕਲੀਫ਼ਾਂ ਦੇ ਰੂਬਰੂ ਕਰਵਾਇਆ। ਵਿਸ਼ੇਸ਼ ਜਿਕਰ ਨਿੱਕੇ ਵੀਰ ਇੰਦਰਜੀਤ ਮੋਗਾ ਤੇ ਦੀਪ ਜਗਦੀਪ ਦਾ ਕਰਨਾ ਚਾਹਾਂਗਾ ਜਿਹਨਾਂ ਨੇ ਰੈੱਡ ਆਰਟਸ ਨਾਂ ਦਾ ਇੱਕ ਗਰੁੱਪ ਬਣਾ ਕੇ ਆਖਿਰ ਕਦੋਂ ਤੱਕ? ਨਾਂ ਦਾ ਨੁੱਕੜ ਨਾਟਕ ਤਿਆਰ ਕੀਤਾ। ਜਿਸਦੀ ਪਹਿਲੀ ਪੇਸ਼ਕਾਰੀ ਦਾ ਸਿਹਰਾ ਬੱਲੀ ਬਲਜੀਤ, ਜੀਵਨ ਰਾਹੀ ਤੇ ਦੀਪਕ ਬੱਧਨੀ ਸਿਰ ਬੱਝਦਾ ਹੈ ਜਿਹਨਾਂ ਨੇ ਮੁਕਤਸਰ ਵਿਖੇ ਲੋਕਾਂ ਨੂੰ ਕੀਲ ਕੇ ਰੱਖ ਦਿੱਤਾ ਸੀ। ਜਿੱਥੇ ਵੀ ਦੋ ਚਾਰ ਜਣੇ ਖੜੇ ਦਿਸੇ, ਓਥੇ ਹੀ ਨਾਟਕ ਦੀ ਪੇਸ਼ਕਾਰੀ ਸ਼ੁਰੂ। ਇੱਕ ਟੀਮ ਤੋਂ ਕਈ ਟੀਮਾਂ ਬਣ ਗਈਆਂ। ਹਾਸੇ ਵਾਲੀਆਂ ਗੱਲਾਂ, ਰੁਆਉਣ ਵਾਲੀਆਂ ਗੱਲਾਂ, ਗੀਤਾਂ ਦੇ ਬੋਲ ਹਾਜਰੀਨ ਨੂੰ ਅਹਿਸਾਸ ਕਰਵਾਉਂਦੇ ਜਿਵੇਂ ਕੋਈ ਫਿਲਮ ਖੁਦ ਚੱਲ ਕੇ ਸੱਥ ਵਿੱਚ ਆ ਗਈ ਹੋਵੇ। ਇਸ ਨਾਟਕ ਦੀਆਂ ਕਈ ਹਜਾਰ ਪੇਸ਼ਕਾਰੀਆਂ ਹੋ ਗਈਆਂ। ਕਲਾਕਾਰਾਂ ਦੀ ਕਲਾ ਇੰਨੀ ਨਿੱਖਰ ਗਈ ਕਿ ਸਮਾਜ ਨੂੰ ਕੁੱਝ ਦੇਣ ਬਦਲੇ ਸਮਾਜ ਨੇ ਵੀ ਉਹਨਾਂ ਨੂੰ ਦਿਲ ਖੋਲ ਕੇ ਦੇਣਾ ਸ਼ੁਰੂ ਕੀਤਾ। ਇੱਕ ਵਿੱਦਿਅਕ ਸੰਸਥਾ ਦੇ ਵਿਹੜੇ ‘ਚ ਨੁੱਕੜ ਨਾਟਕ ਦੀ ਪੇਸ਼ਕਾਰੀ ਹੋਈ। ਕਲਾਕਾਰਾਂ ਨੇ ਆਪਣੀ ਡਫ਼ਲੀ ਹਾਜਰ ਵਿਦਿਅਰਥੀਆਂ, ਅਧਿਆਪਕਾਂ ਅੱਗੇ ਰੱਖ ਦਿੱਤੀ। ਉਮੀਦ ਇਹੀ ਹੁੰਦੀ ਸੀ ਕਿ ਡਫ਼ਲੀ ਵਿੱਚੋਂ ਅਗਲੇ ਪਿੰਡ ਜਾਂ ਸ਼ਹਿਰ ਜਾਣ ਜੋਕਰਾ ਤੇਲ-ਪਾਣੀ ਖਰਚਾ ਜਰੂਰ ਨਿੱਕਲੂਗਾ। ਪਰ ਕਲਾਕਾਰ ਹੈਰਾਨ ਕਿ ਡਫ਼ਲੀ ਵਿੱਚੋਂ ਤਾਂ ਫਿਲਮ ਨਿੱਕਲ ਆਈ? ਹੁਣ ਤੁਸੀਂ ਪਾਠਕ ਦੋਸਤ ਵੀ ਹੈਰਾਨ ਹੋਵੋਗੇ ਕਿ ਇਹ ਕਿਹੜੀ ਜਾਦੂਗਰੀ ਹੋਈ? ਇਹ ਵੀ ਸੋਚੋਗੇ ਕਿ ਕਿਸੇ ਨੇ ਡਫ਼ਲੀ ਵਿੱਚ ਫਿਲਮ ਦੀ ਸੀਡੀ ਰੱਖ ਦਿੱਤੀ ਹੋਣੀ ਐ। ਬਿਲਕੁਲ ਨਹੀਂ, ਐਸਾ ਕੁੱਝ ਵੀ ਨਹੀਂ ਸਗੋਂ ਉਸ ਨੁੱਕੜ ਨਾਟਕ ਨੂੰ ਫਿਲਮ ਦਾ ਰੂਪ ਦੇਣ ਲਈ ਬਾਬਾ ਕੁੰਦਨ ਸਿੰਘ ਕਾਲਜ ਮੰਦਰ ਮੁਹਾਰ ਦੇ ਪ੍ਰਿੰਸੀਪਲ ਸੁਰਜੀਤ ਸਿੰਘ ਸਿੱਧੂ ਨੇ 5 ਲੱਖ ਰੁਪਏ ਰੱਖ ਦਿੱਤੇ। ਉਹਨਾਂ ਨੇ ਭਾਂਪ ਲਿਆ ਸੀ ਕਿ ਇਹ ਕਲਾਕਾਰ ਲੋਕਾਂ ਦੀ ਬਿਹਤਰ ਜਿੰਦਗੀ ਲਈ ਬਾਤਾਂ ਪਾ ਰਹੇ ਹਨ, ਫਿਰ ਕਿਉਂ ਨਾ ਹੁੰਗਾਰਾ ਭਰਿਆ ਜਾਵੇ? ਕਲਾਕਾਰਾਂ ਨੇ ਆਪਣੇ ਖੰਭ ਤੋਲੇ, ਕਹਾਣੀ ਨੂੰ ਵਿਸਥਾਰ ਮਿਲਿਆ, ਕਲਾਕਾਰਾਂ ਨਾਲ ਰਾਬਤਾ ਹੋਇਆ, ਜੱਸੀ ਜਸਬੀਰ, ਕੰਵਰ ਗਰੇਵਾਲ, ਯੁਵਰਾਜ ਹੰਸ, ਹਰਸ਼ਦੀਪ ਕੌਰ, ਬਾਬਾ ਬੇਲੀ, ਗੁਰਜੀਤੀ ਜੀਤੀ ਵਰਗੇ ਗਾਇਕਾਂ ਨੇ ਬਿਨਾਂ ਧੇਲੀ ਲਏ ਵੀ ਗੀਤ ਗਾਉਣੇ ਮੰਨ ਲਏ। ਰੰਗਮੰਚ ਤੇ ਪੰਜਾਬੀ ਫਿਲਮਾਂ ਦੀ ਜਿੰਦਜਾਨ ਰਾਣਾ ਰਣਬੀਰ, ਗੁਰਚੇਤ ਚਿਤਰਕਾਰ, ਮਲਕੀਤ ਰੌਣੀ, ਅਨੀਤਾ ਮੀਤ, ਗੁਰਪ੍ਰੀਤ ਭੰਗੂ, ਰੁਪਿੰਦਰ ਰੂਪੀ ਸਮੇਤ ਨਾਮੀ ਕਲਾਕਾਰਾਂ ਨੇ ਵੀ ਅਦਾਕਾਰੀ ਕਰਨੀ ਮੰਨ ਲਈ। ਆਪਣੀ ਕਿਰਤ ਕਮਾਈ ਵਿੱਚੋਂ ਸੁਰਜੀਤ ਸਿੰਘ ਸਿੱਧੂ ਪਤਾ ਹੀ ਨਹੀਂ ਕਿੰਨੇ ਵਾਰ 5-5 ਲੱਖ ਰੁਪਏ ਪਾ ਕਰੋੜਾਂ ਰੁਪਏ ਨਾਲ ਬਣੀ ਇਸ ਫਿਲਮ ਦੇ ਪ੍ਰੋਡਿਊਸਰ ਬਣ ਕੇ ਨਾਲ ਖੜੇ। ਹੁਣ ਓਹ ਨੁੱਕੜ ਨਾਟਕ ਫਿਲਮ ਬਣਕੇ 25 ਨਵੰਬਰ ਨੂੰ ਸਾਡੀਆਂ ਬਰੂਹਾਂ ‘ਤੇ ਦਸਤਕ ਦੇਣ ਆ ਰਿਹੈ। ਕੋਈ ਵੇਲਾ ਸੀ ਜਦੋਂ ਗਰਮੀ ਸਰਦੀ ਦੀ ਪ੍ਰਵਾਹ ਨਾ ਕਰਦਿਆਂ ਨੁੱਕੜ ਕਲਾਕਾਰ ਸਾਡੇ ਕੋਲ ਚੱਲਕੇ ਆਪਣੀ ਗੱਲ ਸੁਨਾਉਣ ਆਉਂਦੇ ਸਨ, ਪਰ ਹੁਣ ਵੇਲਾ ਹੈ ਉਹਨਾਂ ਦੀ ਦੇਣ ਦਾ ਮੁੱਲ ਮੋੜਨ ਦਾ। ਜੇ ਅਸੀਂ ਮਾੜਿਆਂ ਨੂੰ ਭੰਡਦੇ ਨਹੀਂ ਥੱਕਦੇ ਤਾਂ ਸਾਡਾ ਫਰਜ਼ ਬਣਦੈ ਕਿ ਚੰਗਾ ਕਰਨ ਵਾਲਿਆਂ ਦੀ ਸਲਾਹੁਤਾ ਵੀ ਕੀਤੀ ਜਾਵੇ। ਆਓ, 25 ਨਵੰਬਰ ਨੂੰ ਆਪਣੇ ਨੇੜਲੇ ਸਿਨੇਮਾ ਘਰ ‘ਚ ਜਾ ਕੇ ਲੋਕਾਂ ਦੇ ਆਪਣੇ ਕਲਾਕਾਰਾਂ ਦੀ ਡਫ਼ਲੀ ‘ਚੋਂ ਨਿੱਕਲੀ ਫਿਲਮ ਨੂੰ ਬਣਦਾ ਪਿਆਰ ਦੇਈਏ। ਫਿਲਮ ਦਾ ਨਾਂ ਹੈ "ਪੰਜਾਬ 2016"। ਫਿਲਮ ਦੀ ਕਹਾਣੀ ਦਾ ਇੱਕ ਅੱਖਰ ਵੀ ਸਾਂਝਾ ਨਹੀਂ ਕਰਾਂਗਾ ਪਰ ਇਹ ਜਰੂਰ ਦੱਸਾਂਗਾ ਕਿ ਫਿਲਮ ਦੇ ਪੋਸਟਰ ਉੱਪਰ ਇੱਕ ਸਤਰ ਲਿਖੀ ਹੋਈ ਹੈ ਕਿ ਠਅਰਥੀਆਂ ਚੁੱਕਣ ਨਾਲੋਂ ਚੰਗਾ ਹੈ ਕਿ ਜਿੰਮੇਵਾਰੀਆਂ ਚੁੱਕ ਲਓ।ਠ ਜੇ ਇਸ ਸਤਰ ਨੂੰ ਪੜ ਕੇ ਵੀ ਫਿਲਮ ਦਾ ਵਿਸ਼ਾ ਵਸਤੂ ਖਾਨੇ ‘ਚ ਨਾ ਪਿਆ ਹੋਵੇ ਤਾਂ ਸਾਨੂੰ ਖੁਦ ਨੂੰ ਆਪਣੇ ਦਿਮਾਗਾਂ ‘ਤੇ ਤਰਸ ਖਾਣਾ ਪਵੇਗਾ।

04/11/2016


ਡਫ਼ਲੀ ‘ਚੋਂ ਨਿੱਕਲੀ ਇੱਕ ਫ਼ਿਲਮ ਦੀ ਗੱਲ ਕਰਦਿਆਂ!
ਮਨਦੀਪ ਖੁਰਮੀ ਹਿੰਮਤਪੁਰਾ, ਯੂ ਕੇ
ਸੁਰੀਲੀ ਅਤੇ ਦਮਦਾਰ ਅਵਾਜ ਦੀ ਮਲਿਕਾ --ਜੋਤੀ ਕੋਹੇਨੂਰ
ਪ੍ਰੀਤਮ ਲੁਧਿਆਣਵੀ, ਚੰਡੀਗੜ੍ਹ
ਪੰਜਾਬੀ ਫਿਲਮਾਂ ਦੀ ਉਭਰਦੀ ਖੂਬਸੂਰਤ ਲੇਖਿਕਾ ਤੇ ਅਦਾਕਾਰਾ ਗੁਰਪ੍ਰੀਤ ਸਰਾਂ
ਪ੍ਰੀਤਮ ਲੁਧਿਆਣਵੀ, ਚੰਡੀਗੜ੍ਹ
ਭੁੱਲੇ ਵਿਸਰੇ ਕਲਾਕਾਰ
ਸਮਾਜਿਕ ਸਰੋਕਾਰਾਂ ਅਤੇ ਪੰਜਾਬੀ ਪਰਿਵਾਰਾਂ ਦੇ ਗਾਇਕ: ਪੰਡਿਤ ਜੱਗੀ
ਉਜਾਗਰ ਸਿੰਘ, ਪਟਿਆਲਾ
'ਮਹਿੰਗੇ ਮੁੱਲ ਦੇ ਹੰਝੂ' ਦਾ ਰਚੇਤਾ-- ਜਸਪਾਲ ਵਧਾਈਆਂ
ਪ੍ਰੀਤਮ ਲੁਧਿਆਣਵੀ, ਚੰਡੀਗੜ੍ਹ
ਗੀਤਕਾਰੀ ਦਾ ਬਾਦਸ਼ਾਹ -ਲਾਲ ਸਿੰਘ ਲਾਲੀ
ਪ੍ਰੀਤਮ ਲੁਧਿਆਣਵੀ, ਚੰਡੀਗੜ੍ਹ
ਸਮਾਜਿਕਤਾ ਦੇ ਗੀਤ ਲਿਖਣ ਵਾਲਾ ਗੀਤਕਾਰ- ਰਮਨ ਕੱਦੋਂ
ਉਜਾਗਰ ਸਿੰਘ, ਪਟਿਆਲਾ
ਗੀਤਕਾਰੀ ਦਾ ਖੂਬਸੂਰਤ ਕਲਮੀ-ਚਸ਼ਮਾ - ਰਾਜੂ ਨਾਹਰ ਬਾਸੀਆਂ ਬੈਦਵਾਣ
ਪ੍ਰੀਤਮ ਲੁਧਿਆਣਵੀ, ਚੰਡੀਗੜ੍ਹ
ਪੰਜਾਬੀ ਗਾਇਕੀ ਵਿੱਚ ਇੱਕ ਨਵਾਂ ਦਮਦਾਰ ਚਿਹਰਾ - ਸੈਫ਼ੀ ਸੇਖੋਂ
ਹਰਬੰਸ ਬੁੱਟਰ ਕੈਨੇਡਾ
ਪੰਜਾਬੀ ਕਦਰਾਂ ਕੀਮਤਾਂ ਦਾ ਪਹਿਰੇਦਾਰ ਗੀਤਕਾਰ: ਗੈਰੀ ਟਰਾਂਟੋ ਹਠੂਰ
ਉਜਾਗਰ ਸਿੰਘ, ਪਟਿਆਲਾ
ਗਾਇਕੀ, ਸੰਗੀਤਕਾਰੀ ਤੇ ਅਦਾਕਾਰੀ ਦਾ ਖੂਬਸੂਰਤ ਮੁਜੱਸਮਾ- ਮਨੀ ਔਜਲਾ
ਪ੍ਰੀਤਮ ਲੁਧਿਆਣਵੀ, ਚੰਡੀਗੜ੍ਹ
ਅੱਥਰੇ ਬਲਦ ਵਾਂਗ ਲੀਹ ਪਾੜ ਕੇ ਨਵੀਂ ਲੀਹ ਬਨਾਉਣ ਵਾਲਾ ਜਨੂੰਨੀ ਅਦਾਕਾਰ ਹੈ ਹਰਸ਼ਰਨ ਸਿੰਘ
ਮਨਦੀਪ ਖੁਰਮੀ ਹਿੰਮਤਪੁਰਾ, ਯੂ ਕੇ 
24 ਜਨਵਰੀ ਨੂੰ ਅੰਤਮ ਅਰਦਾਸ ਦੇ ਮੌਕੇ ‘ਤੇ
ਸਾਫ ਸੁਥਰੀ ਗਾਇਕੀ ਦੀ ਮਾਲਕ: ਮਨਪ੍ਰੀਤ ਅਖ਼ਤਰ
ਉਜਾਗਰ ਸਿੰਘ, ਪਟਿਆਲਾ
ਵਰਸੀ ਤੇ ਵਿਸ਼ੇਸ਼
ਨਈਂਓ ਲੱਭਣੇ ਲਾਲ ਗੁਆਚੇ
ਜਸਵਿੰਦਰ ਪੂਹਲੀ, ਬਠਿੰਡਾ
ਰੂਹ ਨੂੰ ਸਕੂਨ ਦੇਣ ਵਾਲਾ ਸੁਰੀਲਾ ਫ਼ਨਕਾਰ "ਵਨੀਤ ਸ਼ਰਾਫਤ"
ਗੁਰਪ੍ਰੀਤ ਬੱਲ, ਰਾਜਪੁਰਾ
ਬਲਾਤਕਾਰ ਪੀੜਤਾਂ ਦੇ ਹੱਕ ਬਾਰੇ ਗੱਲ ਕਰੇਗੀ ਬਲਰਾਜ ਸਿੱਧੂ ਦੀ ਲਘੂ ਫ਼ਿਲਮ “ਜਿੰਦਰਾ”
ਸੁਰਜੀਤ ਜੱਸਲ, ਫ਼ਿਲਮ ਪੱਤਰਕਾਰ
ਸੈਮੂਅਲ ਜੌਹਨ ਦੇ ਨਾਟਕਾਂ ਦੀ ਇਕ ਹੋਰ ਕਾਮਯਾਬ ਪੇਸ਼ਕਾਰੀ
ਨਵਦੀਪ ਸਿੱਧੂ, ਕਨੇਡਾ
ਪੂਰਨ ਸਿੰਘ ਪਾਂਧੀ ਦੀ ‘ਸੰਗੀਤ ਦੀ ਦੁਨੀਆਂ’
ਉਜਾਗਰ ਸਿੰਘ, ਪਟਿਆਲਾ
ਦੋਗਾਣਾ ਗਾਇਕੀ ਦਾ ਸਿਖਰ: ਮੁਹੰਮਦ ਸਦੀਕ
ਜਸਵਿੰਦਰ ਪੂਹਲੀ, ਬਠਿੰਡਾ
ਅਫ਼ਸੋਸ ਕਿ ਉਸਾਰੂ ਗਾਇਕੀ ਬਦਲੇ ਮਿਲੇ ਸਨਮਾਨ ਮਾਹਲੇ ਦੇ ਢਿੱਡ ਦੀ ਭੁੱਖ ਨਹੀਂ ਮਿਟਾ ਸਕੇ
ਮਨਦੀਪ ਖੁਰਮੀ ਹਿੰਮਤਪੁਰਾ, ਯੂ ਕੇ
ਫੱਕਰ ਕਲਾਕਾਰ ਸੀ ਪ੍ਰਿਥਵੀ ਰਾਜ ਕਪੂਰ
ਹਰਬੀਰ ਸਿੰਘ ਭੰਵਰ, ਲੁਧਿਆਣਾ
ਨਵਤੇਜ ਸੰਧੂ ਦੀ ਦਾਨਿਸ਼ਵਰਾਂ ਦੇ ਮਨਾਂ ‘ਚ ਸੁਆਲ ਬੀਜਦੀ ਫਿਲਮ “ਕੰਬਦੀ ਡਿਓੜੀ”
ਐੱਸ ਬਲਵੰਤ, ਯੂ ਕੇ 
'ਦ ਬਲੱਡ ਸਟਰੀਟ' ਦੇਸ਼ ਦੀ ਹਰ ਉਸ ਗਲ਼ੀ ਦੀ ਕਹਾਣੀ ਹੈ, ਜਿਸਨੇ ਆਪਣੇ ਹੀ ਦੇਸ਼ ਅੰਦਰ ਰਫ਼ਿਊਜ਼ੀ ਹੋਣ ਵਰਗਾ ਸੰਤਾਪ ਭੋਗਿਆ ਹੈ – ਦਰਸ਼ਨ ਦਰਵੇਸ਼
ਭੂਪਿੰਦਰ ਪੰਨ੍ਹੀਵਾਲੀਆ (ਪੱਤਰਕਾਰ), ਪੰਜਾਬ
ਭਾਰਤ ਦੀ ਨਿਰਤ ਕਲਾ: ਪਰੰਪਰਾ ਤੇ ਮਹੱਤਵ
ਡਾ. ਰਵਿੰਦਰ ਕੌਰ ਰਵੀ, ਪਟਿਆਲਾ
ਸੂਖਮ ਭਾਵਨਾਵਾਂ ਦਾ ਪ੍ਰਤੀਕ ਲੋਕ ਸੰਗੀਤ
ਡਾ. ਰਵਿੰਦਰ ਕੌਰ ਰਵੀ, ਪਟਿਆਲਾ
ਪੰਜਾਬੀ ਸਿਨੇਮੇ ਵਿਚ ਨਵੇਂ ਮੋੜ ਅਤੇ ਮੀਲ ਪੱਥਰ ਦਾ ਨਾਮ ਹੈ ਫ਼ਿਲਮ "ਪੰਜਾਬ 1984"
ਹਰਦੀਪ ਮਾਨ ਜਮਸ਼ੇਰ ਅਸਟਰੀਆ
ਪੰਜਾਬ ਦੀ ਸੂਫ਼ੀ ਸੰਗੀਤ ਪਰੰਪਰਾ
ਡਾ. ਰਵਿੰਦਰ ਕੌਰ ਰਵੀ, ਪਟਿਆਲਾ
ਭਾਰਤੀ ਸੰਗੀਤ ਪਰੰਪਰਾ ਦੀਆਂ ਕੁਝ ਪੁਰਾਤਨ ਗਾਇਨ ਸ਼ੈਲੀਆਂ
ਡਾ. ਰਵਿੰਦਰ ਕੌਰ ਰਵੀ, ਪਟਿਆਲਾ
ਫ਼ਿਲਮੀ ਸੰਗੀਤ ਦੇ ਮਹਾਨ ਪਿੱਠਵਰਤੀ ਗਾਇਕ ਮੰਨਾ ਡੇ
ਡਾ. ਰਵਿੰਦਰ ਕੌਰ ਰਵੀ, ਪਟਿਆਲਾ
4 ਦਸੰਬਰ ਬਰਸੀ ’ਤੇ
ਸਦਾ ਬਹਾਰ ਫ਼ਿਲਮੀ ਅਦਾਕਾਰ ਸੀ ; ਦੇਵਾ ਆਨੰਦ
ਰਣਜੀਤ ਸਿੰਘ ਪ੍ਰੀਤ, ਬਠਿੰਡਾ
ਪੰਜਾਬੀ ਲੋਕ ਗੀਤਾਂ ਦਾ ਪ੍ਰਕਾਸ਼ ਵੰਡਣ ਵਾਲੀ ਪ੍ਰਕਾਸ਼ ਕੌਰ
ਰਣਜੀਤ ਸਿੰਘ ਪ੍ਰੀਤ, ਬਠਿੰਡਾ
29 ਅਕਤੂਬਰ ਲਈ
ਪੰਜਾਬੀ ਨਾਟਕ ਦੀ ਨਕੜਦਾਦੀ: ਨੌਰਾ ਰਿਚਰਡ
ਰਣਜੀਤ ਸਿੰਘ ਪ੍ਰੀਤ, ਬਠਿੰਡਾ
ਮਲਕਾ-ਇ-ਗ਼ਜ਼ਲ: ਬੇਗ਼ਮ ਅਖ਼ਤਰ
ਰਣਜੀਤ ਸਿੰਘ ਪ੍ਰੀਤ, ਬਠਿੰਡਾ
ਵਿਸ਼ੇਸ਼ ਮੁਲਾਕਾਤ
ਲੋਕ ਗਾਇਕ ਬਲਧੀਰ ਮਾਹਲਾ- ਜਿਸਨੇ ਗਾਇਨ ਕਲਾ ਨਾਲ ਦਗਾ ਨਹੀਂ ਕੀਤਾ, ਪਰ..?
ਮੁਲਾਕਾਤੀ: ਮਨਦੀਪ ਖੁਰਮੀ ਹਿੰਮਤਪੁਰਾ
ਕੈਨੇਡਾ ਡੇਅ ਨੂੰ ਸਮਰਪਿਤ ਐਲਬਮ ‘ਸਾਡਾ ਦੇਸ਼ ਕੈਨੇਡਾ‘ ਜਲਦੀ ਹੋਵੇਗੀ ਰਿਲੀਜ਼
ਕੁਲਜੀਤ ਸਿੰਘ, ਜੰਜੂਆ, ਟੋਰਾਂਟੋ
ਔਜਲਾ ਇਨੋਵੇਸ਼ਨ ਇੰਕ ਦੀ ਪੇਸ਼ਕਸ਼ "ਆਬ"
ਜੋਗਿੰਦਰ ਸੰਘੇੜਾ, ਕਨੇਡਾ
ਸਮਾਜਕ ਕਦਰਾਂ ਕੀਮਤਾਂ ਦਾ ਗੀਤਕਾਰ ਤੇ ਗਾਇਕ ਗੁਰਮਿੰਦਰ ਗੁਰੀ
ਉਜਾਗਰ ਸਿੰਘ, ਅਮਰੀਕਾ
‘ਸਾਡਾ ਹੱਕ’ ਤੇ ਪਾਬੰਧੀ ਲਾ ਕੇ ਪੰਜਾਬ ਸਰਕਾਰ ਨੇ ਕੀਤਾ ਲੋਕਾਂ ਦੀ ਭਾਵਨਾਵਾਂ ਦਾ ਕਤਲ
ਬਲਵਿੰਦਰ ਸਿੰਘ ਚਾਹਲ ‘ਮਾਧੋ ਝੰਡਾ’, ਇਟਲੀ

ਨੋਰਾ ਰਿੱਚਰਡਜ਼: ਆਇਰਲੈਂਡ ਦੀ ਪੰਜਾਬਣ
ਹਰਬੀਰ ਸਿੰਘ ਭੰਵਰ, ਲੁਧਿਆਣਾ

ਛੋਟੀ ਉਮਰ ਦੀ ਵੱਡੀ ਚਿਤਰਕਾਰਾ; ਅੰਮ੍ਰਿਤਾ ਸ਼ੇਰਗਿੱਲ
ਰਣਜੀਤ ਸਿੰਘ ਪ੍ਰੀਤ, ਬਠਿੰਡਾ

ਸਮਾਜ ਦੇ ਪ੍ਰੰਪਰਾਵਾਦੀ ਅਸੂਲਾਂ ਨੂੰ ਟਿੱਚ ਸਮਝਣ ਵਾਲੀ; ਪਰਵੀਨ ਬਾਬੀ
ਰਣਜੀਤ ਸਿੰਘ ਪ੍ਰੀਤ, ਬਠਿੰਡਾ
4 ਜਨਵਰੀ 2012 ਨੂੰ ਚੱਲ ਵਸੀ ਸੀ
ਸੀਰਤ-ਸੂਰਤ ਦਾ ਸੁਮੇਲ ਸੀ : ਕਲਪਨਾ ਮੋਹਨ
ਰਣਜੀਤ ਸਿੰਘ ਪ੍ਰੀਤ, ਬਠਿੰਡਾ
30 ਨਵੰਬਰ ਪਹਿਲੀ ਬਰਸੀ ‘ਤੇ
ਲੋਕ ਗਾਥਾਵਾਂ ਦਾ ਸਿਰਨਾਵਾਂ: ਕੁਲਦੀਪ ਮਾਣਕ
ਰਣਜੀਤ ਸਿੰਘ ਪ੍ਰੀਤ, ਬਠਿੰਡਾ
ਪੰਜਾਬ ਦੀ ਕੋਇਲ: ਸੁਰਿੰਦਰ ਕੌਰ
ਰਣਜੀਤ ਸਿੰਘ ਪ੍ਰੀਤ, ਬਠਿੰਡਾ
17 ਨਵੰਬਰ ਬਰਸੀ ’ਤੇ (ਬਿੰਦਰੱਖੀਆ)
ਤਿੜਕੇ ਘੜੇ ਦਾ ਪਾਣੀ
ਰਣਜੀਤ ਸਿੰਘ ਪ੍ਰੀਤ, ਬਠਿੰਡਾ
ਇੱਕ ਫਿਲਮ ਦਾ ਰੀਵਿਊ ਇਸ ਸਿਰਫਿਰੇ ਵੱਲੋਂ ਵੀ....।
ਮਨਦੀਪ ਖੁਰਮੀ ਹਿੰਮਤਪੁਰਾ, ਇੰਗਲੈਂਡ
25 ਅਕਤੂਬਰ ਬਰਸੀ ’ਤੇ
ਦਰਦ-ਇ-ਇਸ਼ਕ ਦੀ ਦਾਸਤਾਂ: ਸਾਹਿਰ ਲੁਧਿਆਣਵੀ
ਰਣਜੀਤ ਸਿੰਘ ਪ੍ਰੀਤ, ਬਠਿੰਡਾ
14 ਸਤੰਬਰ ਦੇ ਸ਼ਰਧਾਂਜਲੀ ਸਮਾਰੋਹ ਮੌਕੇ ਵਿਸ਼ੇਸ਼;
ਪਾਣੀ ਵਿੱਚ ਮਾਰਾਂ ਡੀਟਾਂ,ਹੁਣ ਮੁੱਕੀਆਂ ਉਡੀਕਾਂ; ਹਾਕਮ ਸੂਫ਼ੀ
ਰਣਜੀਤ ਸਿੰਘ ਪ੍ਰੀਤ, ਬਠਿੰਡਾ
ਨਾਟਕ ‘ਸੰਤਾਪ’ ਅਤੇ ‘ਸੋ ਕਿਉ ਮੰਦਾ ਆਖੀਐ’ ਦੀਆਂ ਪੇਸ਼ਕਾਰੀਆਂ 23 ਸਤੰਬਰ ਨੂੰ
ਕੁਲਜੀਤ ਸਿੰਘ ਜੰਜੂਆ, ਟਰਾਂਟੋ
ਹਾਕਮ ਸੂਫੀ ਵੀ ਇਸ ਸੰਸਾਰ ਨੂੰ ਸਦਾ ਲਈ ਅਲਵਿਦਾ ਕਹਿ ਗਏ
ਰਣਜੀਤ ਸਿੰਘ ਪ੍ਰੀਤ, ਬਠਿੰਡਾ
ਨਹੀਂ ਰਹੇ ਸ਼ੋਅਲੇ ਫ਼ਿਲਮ ਦੇ ਰਹੀਮ ਚਾਚਾ –ਏ.ਕੇ.ਹੰਗਲ
ਰਣਜੀਤ ਸਿੰਘ ਪ੍ਰੀਤ
13 ਮਈ ਬਰਸੀ ‘ਤੇ ਵਿਸ਼ੇਸ਼
ਸਦਾ ਬਹਾਰ ਗੀਤਾਂ ਦਾ ਰਚਣਹਾਰਾ ਨੰਦ ਲਾਲ ਨੂਰਪੁਰੀ
ਰਣਜੀਤ ਸਿੰਘ ਪ੍ਰੀਤ
31 ਜਨਵਰੀ ਬਰਸੀ ਤੇ  
ਸੂਰਤ-ਸੀਰਤ,ਸੁਰ-ਸੰਗੀਤ ਦਾ ਸੁਮੇਲ : ਸੁਰੱਈਆ
ਰਣਜੀਤ ਸਿੰਘ ਪ੍ਰੀਤ
ਗੀਤਕਾਰੀ ਦਾ ਯੁੱਗ ਅਤੇ ਦਰਵੇਸ਼ ਮੂਰਤ ਬਾਈ ‘ਦੇਵ ਥਰੀਕੇ ਵਾਲਾ’
ਸ਼ਿਵਚਰਨ ਜੱਗੀ ਕੁੱਸਾ
ਸੂਰਤ-ਸੀਰਤ ਦਾ ਸੁਮੇਲ ਸੀ ; ਅਦਾਕਾਰਾ ਕਲਪਨਾ ਮੋਹਨ
ਰਣਜੀਤ ਸਿੰਘ ਪ੍ਰੀਤ
ਬਿਖ਼ੜੇ ਰਾਹਾਂ ਦਾ ਪਾਂਧੀ ਸੀ- ਮੇਜਰ ਰਾਜਸਥਾਨੀ
ਰਣਜੀਤ ਸਿੰਘ ਪ੍ਰੀਤ
ਯਾਦਾਂ ਬਿਖ਼ੇਰ ਕੇ ਤੁਰ ਗਈ ਪੰਜਾਬੀ ਗਾਇਕਾ ਪੁਸ਼ਪਾ ਹੰਸ
ਰਣਜੀਤ ਸਿੰਘ ਪ੍ਰੀਤ
23 ਦਸੰਬਰ ਬਰਸੀ 'ਤੇ 
ਸੁਹਣੀ-ਸੁਰੀਲੀ-ਸੁਰ ਸੰਗੀਤ ਦਾ ਸੁਮੇਲ; ਮਲਕਾ-ਇ-ਤਰੰਨਮ ਨੂਰਜਹਾਂ
ਰਣਜੀਤ ਸਿੰਘ ਪ੍ਰੀਤ
ਤੁਰ ਗਏ ਦੀ ਉਦਾਸੀ ਏ
ਐ ਬਾਈ ਮਾਣਕ! ਅਲਵਿਦਾ ਤੇ ਆਖਰੀ ਸਲਾਮ!!

ਸ਼ਿਵਚਰਨ ਜੱਗੀ ਕੁੱਸਾ
ਮਧੁਬਾਲਾ 1951 ਵਿਚ
ਧੰਨਵਾਦ: ਰਵਿੰਦਰ ਰਵੀ
ਛੈਣੀਂ ਵਰਗੀ ਅਵਾਜ਼ ਦਾ ਮਾਲਕ ਬਾਈ ਕੁਲਦੀਪ ਮਾਣਕ
ਸ਼ਿਵਚਰਨ ਜੱਗੀ ਕੁੱਸਾ
ਕਵੀਸ਼ਰੀ ਦਾ ਥੰਮ੍ਹ-ਰਣਜੀਤ ਸਿੰਘ ਸਿੱਧਵਾਂ ਕਰਨੈਲ ਸਿੰਘ ਪਾਰਸ ਤੇ ਰਣਜੀਤ ਸਿੰਘ ਸਿੱਧਵਾਂ ਦੀ ਇਕ ਪੁਰਾਣੀ ਤਸਵੀਰ
ਅਲੀ ਰਾਜਪੁਰਾ
ਚਿੱਤਰਕਲਾ ਦਾ ਅਮਿੱਟ ਹਸਤਾਖਰ: ਅੱਛਰ ਸਿੰਘ
ਬਲਰਾਜ ਸਿੰਘ ਸਿੱਧੂ, ਯੂ. ਕੇ.
ਪਾਇਰੇਸੀ ਕਰਕੇ ਆਖ਼ਰੀ ਸਾਹਾਂ ’ਤੇ ਹਨ ਮਿਊਜ਼ਿਕ ਕੰਪਨੀਆਂ ਜਾਂ ‘ਪਾਇਰੇਸੀ ਲੱਕਵਾਗ੍ਰਸਤ’ ਮਿਊਜ਼ਿਕ ਕੰਪਨੀਆਂ ਆਖ਼ਰੀ ਸਾਹਾਂ ’ਤੇ
ਜਰਨੈਲ ਘੁਮਾਣ
ਤਪਦੇ ਹਿਰਦਿਆਂ ’ਤੇ ਕਣੀਆਂ ਦਾ ਅਹਿਸਾਸ ਕਰਵਾਉਂਦੀ ਸ਼ਾਇਰ ਚੌਹਾਨ ਦੀ ਐਲਬਮ – ਅੰਬਰ ਮੋੜ ਦਿਓ
ਰਘਵੀਰ ਸਿੰਘ ਚੰਗਾਲ
ਵਗਦੀ ਪਈ ਸਵਾਂਅ ਢੋਲਾ.. ਬਲਰਾਜ ਸਾਹਨੀ ਦੀਆਂ ਪ੍ਰੀਤਨਗਰ ਵਿਚ ਬਿਖਰੀਆਂ ਯਾਦਾਂ
ਜਤਿੰਦਰ ਸਿੰਘ ਔਲ਼ਖ

ਜਲਦ ਰਿਲੀਜ਼ ਹੋਣ ਜਾ ਰਹੀ ਹੈ-‘ਇੱਕ ਕੁੜੀ ਪੰਜਾਬ ਦੀ’
ਦਰਸ਼ਨ ਦਰਵੇਸ਼

ਅਦਾਕਾਰੀ ਦੇ ਜਨੂੰਨ ਦਾ ਨਾਂਅ–ਮਨਮੀਤ ਮਾਨ
ਦਰਸ਼ਨ ਦਰਵੇਸ਼
‘ਇੱਕ ਤੂੰ ਹੋਵੇਂ ਇੱਕ ਮੈਂ ਹੋਵਾਂ’ ਦੋਗਾਣ ਐਲਬਮ ਦੇ ਨਾਲ-ਸਰਦੂਲ ਤੇ ਨੂਰੀ
ਨਰਪਿੰਦਰ ਸਿੰਘ ਬੈਨੀਪਾਲ

‘ਪਰਖ ਦ ਟੈਸਟ’ ਲੈ ਕੇ ਹਾਜ਼ਰ ਹੋ ਰਿਹਾ ਹੈ-ਸੁਖਵਿੰਦਰ ਸੁੱਖੀ
ਨਰਪਿੰਦਰ ਸਿੰਘ ਬੈਨੀਪਾਲ

hore-arrow1gif.gif (1195 bytes)


Terms and Conditions
Privacy Policy
© 1999-2012, 5abi.com

www.5abi.com
[ ਸਾਡਾ ਮਨੋਰਥ ][ ਈਮੇਲ ][ ਹੋਰ ਸੰਪਰਕ ][ ਸਾਹਿਤ ][ ਮਾਨਵ ਚੇਤਨਾ ]
[ ਵਿਗਿਆਨ ][ ਕਲਾ/ਕਲਾਕਾਰ ][ ਫਿਲਮਾਂ ][ ਖੇਡਾਂ ][ ਪੁਸਤਕਾਂ ][ ਇਤਿਹਾਸ ][ ਜਾਣਕਾਰੀ ]

darya1.gif (3186 bytes)
©1999-2012, 5abi.com