WWW 5abi.com  ਪੰਨਿਆ ਵਿੱਚ ਸ਼ਬਦ ਭਾਲ (ਹਿੰਦਿਕ ਵਿਧੀ ਨਾਲ)

23 ਦਸੰਬਰ ਬਰਸੀ 'ਤੇ 
ਸੁਹਣੀ-ਸੁਰੀਲੀ-ਸੁਰ ਸੰਗੀਤ ਦਾ ਸੁਮੇਲ; ਮਲਕਾ-ਇ-ਤਰੰਨਮ ਨੂਰਜਹਾਂ
ਰਣਜੀਤ ਸਿੰਘ ਪ੍ਰੀਤ

 


ਗਾਇਕੀ ਅਤੇ ਐਕਟਿੰਗ ਖ਼ੇਤਰ ਵਿੱਚ ਦੁਨੀਆਂ ਤੋਂ ਲੋਹਾ ਮੰਨਵਾਉਣ ਵਾਲੀ, ਸੁਹਣੀ-ਸੁਰੀਲੀ-ਸੁਰ ਸੰਗੀਤ ਦਾ ਸੁਮੇਲ, ਦੱਖਣੀ ਏਸ਼ੀਆ ਦੀ ਨਾਮਵਰ ਸਖ਼ਸ਼ੀਅਤ ਨੂਰਜਹਾਂ, ਜਿਸਦਾ ਮੁੱਢਲਾ ਨਾਂਅ ਅੱਲਾ ਵਸਾਈ ਸੀ, ਦਾ ਜਨਮ ਕਸੂਰ ਸ਼ਹਿਰ ਦੇ ਇੱਕ ਭੀੜ ਭੜੱਕੇ ਵਾਲੇ, ਅਤੇ ਲੋਕਾਂ ਦੀਆਂ ਨਜ਼ਰਾਂ ਵਿੱਚ ਨਾ ਚੰਗੀ ਦਿਖ ਵਾਲੇ, ਭੀੜੇ ਜਿਹੇ ਮੁਹੱਲੇ ਵਿੱਚ 21ਸਤੰਬਰ 1926 ਨੂੰ ਇੱਕ ਪੰਜਾਬੀ ਸੰਗੀਤਕ ਘਰਾਣੇ ਵਿੱਚ ਫ਼ਤਿਹ ਬੀਬੀ ਅਤੇ ਮਦਦ ਅਲੀ ਦੇ ਘਰ ਹੋਇਆ ਅੱਲਾ ਵਸਾਈ ਦੇ ਇਸ ਤੋਂ ਬਿਨਾਂ 10 ਹੋਰ ਭੈਣ-ਭਰਾ ਵੀ ਸਨ

ਹਿੰਦੀ, ਪੰਜਾਬੀ, ਸਿੰਧੀ ਅਤੇ ਉਰਦੂ ਜ਼ੁਬਾਂਨ ਵਿੱਚ 10 ਹਜ਼ਾਰ ਗੀਤ ਗਾਉਣ ਵਾਲੀ ਅੱਲਾ ਵਸਾਈ ਵੱਲੋਂ 5-6 ਸਾਲ ਦੀ ਉਮਰ ਵਿੱਚ ਗੁਣ-ਗੁਣਾਉਣਾਂ ਸ਼ੁਰੂ ਕਰਨ ਸਮੇ,ਅਹਿਮਦ ਰਸ਼ੀਦੀ ਦਾ ਵੀ ਵਿਸ਼ੇਸ਼ ਸਹਿਯੋਗ ਰਿਹਾ ਉਸ ਸਮੇ ਉਸਦੀ ਭੈਣ ਆਇਦਨ ਪਹਿਲਾਂ ਹੀ ਨਾਚ-ਗਾਣੇ ਦੀ ਸਿਖਿਆ ਲੈ ਰਹੀ ਸੀ ਅੱਲਾ ਵਸਾਈ ਦੀ ਅੰਮੀ ਜਾਨ ਨੇ ਉਸ ਦਾ ਰੁਝਾਨ ਵੇਖ ਉਸ ਨੂੰ ਸੰਗੀਤ ਸਿਖਿਆ ਲਈ ਉਸਤਾਦ ਗੁਲਾਮ ਅਲੀ ਖਾਂਨ ਦੇ ਹਵਾਲੇ ਕਰ ਦਿੱਤਾ ਅੱਲਾ ਵਸਾਈ ਨੇ ਹਿੰਦੁਸਤਾਨੀ ਕਲਾਸੀਕਲ ਮਿਊਜ਼ਿਕ, ਠੁਮਰੀ, ਧਰੁਪਦ ਅਤੇ ਖਿਆਲ ਦੀ ਚੰਗੀ ਸਿਖਿਆ ਹਾਸਲ ਕਰਕੇ ਇਸ ਦਾ ਵਧੀਆ ਨਿਭਾਅ ਕੀਤਾ ਨੌ ਸਾਲ ਦੀ ਉਮਰ ਵਿੱਚ ਪੰਜਾਬੀ ਸੰਗੀਤਕਾਰ ਗੁਲਾਮ ਅਹਿਮਦ ਚਿਸ਼ਤੀ ਨੇ ਲਹੌਰ ਵਿਖੇ ਪ੍ਰਫ਼ਾਰਮ ਕਰਨ ਲਈ ਗ਼ਜ਼ਲ, ਨਾਤ ਅਤੇ ਲੋਕ ਗੀਤਾਂ ਬਾਰੇ ਰਿਆਜ਼ ਕਰਵਾਇਆਇਥੇ ਹੀ ਅੱਲਾ ਵਸਾਈ ਨੇ ਆਪਣੀ ਭੈਣ ਨਾਲ ਨਾਚ ਅਤੇ ਗੀਤ ਪੇਸ਼ ਕੀਤੇਉਸ ਸਮੇ ਕੋਲਕਾਤਾ ਨੂੰ ਥੀਏਟਰ ਦਾ ਘਰ ਮੰਨਿਆਂ ਜਾਂਦਾ ਸੀ ਇਹ ਵੇਖ ਇਹ ਪਰਿਵਾਰ 1930 ਵਿੱਚ ਇੱਥੇ ਆ ਵਸਿਆਮੁਖਤਾਰ ਬੇਗਮ ਅਤੇ ਆਗਾ ਹਸ਼ਰ ਕਸ਼ਮੀਰੀ ਨਾਲ ਵੀ ਰਾਬਤਾ ਬਣਿਆਂ ਉਸ ਨੇ ਅੱਲਾ ਵਸਾਈ ਅਤੇ ਇਸ ਦੀਆਂ ਦੋ ਵੱਡੀਆਂ ਭੈਣਾਂ ਨੂੰ ਬਹੁਤ ਉਤਸ਼ਾਹਤ ਕਰਦਿਆਂ ਫ਼ਿਲਮ ਸਨਅਤ ਨਾਲ ਜੋੜਿਆਇਥੇ ਹੀ ਆਗਾ ਹਸ਼ਰ ਕਸ਼ਮੀਰੀ ਨੇ ਉਹਨਾਂ ਲਈ ਤੰਬੂ ਲਾ ਕੇ ਮਾਈਦਾਨ ਥੀਏਟਰ ਬਣਾਇਆਜਿਸ ਵਿੱਚ ਬਹੁਤ ਲੋਕ ਆਏ, ਅਤੇ ਇਸ ਮੌਕੇ ਉਸ ਦਾ ਸਟੇਜੀ ਨਾਂਅ ਅੱਲਾ ਵਸਾਈ ਤੋਂ ਬੇਬੀ ਨੂਰਜਹਾਂ ਰੱਖਿਆ ਗਿਆ 

ਨੂਰਜਹਾਂ ਦੀ ਕਾਰਗੁਜ਼ਾਰੀ ਤੋਂ ਪ੍ਰਭਾਵਿਤ ਹੋ ਕਿ ਸੰਗੀਤਕਾਰ ਗੁਲਾਮ ਹੈਦਰ ਨੇ ਉਸ ਨੂੰ ਕੇ ਡੀ ਮਹਿਰਾ ਦੀ 1935 ਵਿੱਚ ਬਣੀ ਪਹਿਲੀ ਫ਼ਿਲਮ ਸ਼ੀਲਾ (ਪਿੰਡ ਦੀ ਕੁੜੀ) 'ਚ ਛੋਟਾ ਜਿਹਾ ਰੋਲ ਦਿਵਾਇਆਇਸ ਫ਼ਿਲਮ ਨੇ ਕਾਮਯਾਬੀ ਦੇ ਝੰਡੇ ਗੱਡ ਦਿੱਤੇ ਕਈ ਗੀਤ ਵੀ ਲੋਕਾਂ ਦੀ ਜ਼ਬਾਂਨ 'ਤੇ ਚੜ ਗਏ ਫਿਰ 1936 ਵਿੱਚ ਨੂਰਜਹਾਂ ਨੇ ਏਸੇ ਕੰਪਨੀ ਦੀ ਫ਼ਿਲਮ ਮਿਸਰ ਕਾ ਸਿਤਾਰਾ” 'ਚ ਭੂਮਿਕਾ ਨਿਭਾਈਨੂਰਜਹਾਂ 1937 ਵਿੱਚ ਫ਼ਿਲਮ ਹੀਰ ਸਿਆਲਵਿੱਚ ਹੀਰ ਬਣਕੇ ਆਈ ਇਸ ਦੌਰਾਂਨ ਲਾਹੌਰ ਵੀ ਫ਼ਿਲਮ ਸਨਅਤ ਵਜੋਂ ਪ੍ਰਸਿੱਧ ਹੋ ਚੁਕਿਆ ਸੀ, ਇਹ ਵੇਖਦਿਆਂ 1938 ਵਿੱਚ ਉਹ ਲਾਹੌਰ ਜਾ ਪਹੁੰਚੀ ਗੁਲਾਮ ਹੈਦਰ ਨੇ 1939 ਵਿੱਚ ਦਲਸੁੱਖ ਐਲ ਪੰਚੋਲੀ ਦੀ ਫ਼ਿਲਮ ਗੁਲ ਬਕਵਾਲੀਲਈ ਜੋ ਗੀਤ ਸ਼ਾਲਾ ਜਵਾਨੀਆਂ ਮਾਣੇਨੂਰਜਹਾਂ ਲਈ ਤਿਆਰ ਕਰਵਾਇਆ, ਉਹ ਨੂਰਜਹਾ ਦਾ ਪਹਿਲਾ ਰਿਕਾਰਡ ਗੀਤ ਅਖਵਾਉਂਦਾ ਹੈ

1940 ਵਿੱਚ ਯਮਲਾ ਜੱਟ ਅਤੇ ਚੌਧਰੀਫ਼ਿਲਮਾਂ ਦੇ ਗੀਤ ਬਹੁਤ ਮਕਬੂਲ ਹੋਏ, ”ਕੱਚੀਆਂ ਕਲਮਾਂ ਨਾ ਤੋੜਅਤੇ ਬੱਸ ਬੱਸ ਵੇ ਢੋਲਣਾ, ਤੇਰੇ ਨਾਲ ਕੀ ਬੋਲਣਾ ਨੂੰ ਬਹੁਤ ਪਸੰਦ ਕੀਤਾ ਗਿਆ ਬੇਬੀ ਨੂਰਜਹਾਂ ਨੇ 1942 ਵਿੱਚ ਬੇਬੀ ਸ਼ਬਦ ਅਲੱਗ ਕਰ ਦਿੱਤਾ ਅਤੇ ਸਿਰਫ਼ ਨੂਰਜਹਾਂ ਹੀ ਅਖਵਾਉਣ ਲੱਗੀਏਸੇ ਸਾਲ ਪ੍ਰਾਣ ਨਾਲ ਉਸਦੀ ਨਾਮੀ ਫ਼ਿਲਮ ਖ਼ਾਨਦਾਨ ਆਈ, ਅਤੇ ਇਸ ਫ਼ਿਲਮ ਦੇ ਨਿਰਦੇਸ਼ਕ ਸ਼ੌਕਤ ਹੁਸੈਨ ਰਿਜ਼ਵੀ ਨਾਲ ਉਸ ਨੇ ਨਿਕਾਹ ਕਰ ਲਿਆ ਅਗਲੇ ਹੀ ਸਾਲ 1943 ਵਿੱਚ ਮੁੰਬਈ ਪਹੁੰਚੀ ਨੂਰਜਹਾਂ ਨੇ ਫ਼ਿਲਮ ਦੁਹਾਈਵਿੱਚ ਸ਼ਾਂਤਾ ਆਪਟੇ ਨਾਲ ਗਾਇਆ ਜੋ ਕਿ ਹੁਸਨ ਬਾਨੋ 'ਤੇ ਫ਼ਿਲਮਾਇਆ ਗਿਆ ਸੀਫ਼ਿਰ 1945 ਵਿੱਚ ਲਤਾ ਮੰਗੇਸ਼ਕਰ ਅਤੇ ਆਸ਼ਾ ਭੋਂਸਲੇ ਨਾਲ ਮੂਵੀ ਬੜੀ ਮਾਂ ਲਈ ਗਾਇਆ ਪਹਿਲੀ ਕਵਾਲੀ ਆਂਹੇਂ ਨਾ ਭਰੀਂ ਸ਼ਿਕਵਾ ਨਾ ਕੀਆਜ਼ੋਰਾਬਾਈ ਅੰਬਾਲਵੀ,ਅਤੇ ਅਮਿਰਬਾਈ ਕਰਨਾਟਕੀ ਨਾਲ ਰਿਕਾਰਡ ਕਰਵਾਈ

ਨੂਰਜਹਾਂ ਨੇ ਭਾਰਤ ਵਿੱਚ ਆਖ਼ਰੀ ਫ਼ਿਲਮ ਮਿਰਜ਼ਾ ਸਾਹਿਬਾਂ” 1947 ਵਿੱਚ ਕੀਤੀ ਇਸ ਫ਼ਿਲਮ ਵਿੱਚ ਪ੍ਰਿਥਵੀ ਰਾਜ ਕਪੂਰ ਦੇ ਭਰਾਤਾ ਤਰਲੋਕ ਕਪੂਰ ਵੀ ਸ਼ਾਮਲ ਸਨਪਰ ਕਲਾਸੀਕਲ ਫ਼ਿਲਮਾਂ ਲਾਲ ਹਵੇਲੀ,“ ਜ਼ੀਨਥ”, “ਬੜੀ ਮਾ,“ਗਾਓਂ ਕੀ ਗੋਰੀ,” ਲੋਕਾਂ ਨੂੰ ਅੱਜ ਵੀ ਚੇਤੇ ਹਨਇਸ ਕਲਾਕਾਰਾ ਨੇ 127 ਗੀਤ ਭਾਰਤੀ ਫ਼ਿਲਮਾਂ ਲਈ ਗਾਏਉਸ ਨੇ 1932 ਤੋਂ 1947 ਤੱਕ 12 ਚੁੱਪ ਫ਼ਿਲਮਾਂ ਅਤੇ 69 ਬੋਲਦੀਆਂ ਫ਼ਿਲਮਾਂ ਵਿੱਚ ਯੋਗਦਾਨ ਪਾਇਆ, ਉਸਦੀਆਂ 55 ਫ਼ਿਲਮਾਂ ਮੁੰਬਈ ਵਿੱਚ, 8 ਕੋਲਕਾਤਾ ਵਿੱਚ, 5 ਲਾਹੌਰ ਵਿੱਚ ਅਤੇ ਇੱਕ ਫ਼ਿਲਮ ਰੰਗੂਨ (ਨਵਾਂ ਨਾਅ ਯੰਗੂਨ) ਬਰਮਾਂ (ਨਵਾਂ ਨਾਂਅ ਮਿਆਂਮਾਰ) ਵਿੱਚ ਕੀਤੀਵੰਡ ਸਮੇ ਉਹ ਆਪਣੇ ਖਾਵੰਦ ਸ਼ੌਕਤ ਹੁਸੈਨ ਰਿਜ਼ਵੀ ਸਮੇਤ ਕਰਾਚੀ ਜਾ ਪਹੁੰਚੀ ਇਸ ਤੋਂ ਕਰੀਬ 4 ਕੁ ਵਰ੍ਹੇ ਬਾਅਦ ਮੀਆਂ-ਬੀਵੀ ਅਰਥਾਤ ਸ਼ਾਹਨੂਰਵੱਲੋਂ ਨਿਰਦੇਸ਼ਤ ਕੀਤੀ, ਪਹਿਲੀ ਪੰਜਾਬੀ ਫ਼ਿਲਮ ਚੰਨ ਵੇ ਵਿੱਚ 1951 ਨੂੰ ਉਹ ਪਹਿਲੀ ਵਾਰ ਪੰਜਾਬੀ ਫ਼ਿਲਮ ਵਿੱਚ ਹੀਰੋਇਨ ਵਜੋਂ  ਸੰਤੋਸ਼ ਕੁਮਾਰ ਨਾਲ ਆਈ, ਪਾਕਿਸਤਾਨ ਵਿੱਚ ਉਹ ਪਹਿਲੀ ਖ਼ਾਤੂਨ ਨਿਰਦੇਸ਼ਕਾ ਵੀ ਬਣੀਫਿਰ ਉਸਦੀ ਪਹਿਲੀ ਉਰਦੂ ਫ਼ਿਲਮ 1952 ,ਦੁਪੱਟਾਰਿਲੀਜ਼ ਹੋਈ ,ਜਿਸ ਨੇ ਦਰਸ਼ਕਾਂ ਦੇ ਮਨ ਮੋਹ ਲਏ ਇਸ ਦਾ ਗੀਤ ਚਾਂਦਨੀ ਰਾਤੇਂ , ਬਹੁਤ ਮਕਬੂਲ ਹੋਇਆਜੁਗਨੂੰਅਤੇ ਚੰਨ ਵੇ ਵਾਂਗ ਹੀ ਇਸ ਫ਼ਿਲਮ ਦਾ ਸੰਗੀਤ ਫ਼ਿਰੋਜ਼ ਨਿਜ਼ਾਮੀ ਨੇ ਦਿੱਤਾ ਸੀ

ਇੱਕ ਸਿੰਗਰ ਅਤੇ ਅਦਾਕਾਰਾ ਵਜੋਂ 1961 ਵਿੱਚ ਫ਼ਿਲਮ ਮਿਰਜ਼ਾ ਗਾਲਿਬ ਕੀਤੀਫ਼ੈਜ਼ ਅਹਿਮਦ ਫੈਜ਼ ਦੇ ਬੋਲਾਂ ਮੁੱਝ ਸੇ ਪਹਿਲੀ ਸੀ ਮੁਹੱਬਤ ਮੇਰੇ ਮਹਿਬੂਬ ਨੇ ਆਜ ਮਾਂਗਨੂੰ ਕਮਾਲ ਦੀ ਤਰੰਨਮ 'ਚ ਪੇਸ਼ ਕਰਕੇ ਨਾਮਣਾ ਖੱਟਿਆਨੂਰਜਹਾਂ 1930 ਤੋਂ 1963 ਤੱਕ 33 ਸਾਲ ਫ਼ਿਲਮ ਜਗਤ ਦੀ ਅਹਿਮ ਹਸਤੀ ਬਣੀ ਰਹੀ ਫ਼ਿਲਮ ਅਨਮੋਲ ਘੜੀ ਜਿਸ ਦਾ ਸੰਗੀਤ ਨੌਸ਼ਾਦ ਨੇ ਦਿੱਤਾ ਸੀ, ਵਿਚਲੇ ਗੀਤ ਆਵਾਜ਼ ਦੇ ਕਹਾਂ ਹੈਂਜਵਾਂ ਹੈ ਮੁਹੱਬਤ” “ਮੇਰੇ ਬਚਪਨ ਕਿ ਸਾਥੀਅੱਜ ਵੀ ਤਰੋ-ਤਾਜਾ ਜਾਪਦੇ ਹਨ ਉਸਦੀ ਅਦਾਕਾਰਾ ਵਜੋਂ ਆਖ਼ਰੀ ਫ਼ਿਲਮ 1963 ਵਿੱਚ ਬਾਜ਼ੀਆਈਉਸਨੇ ਪਾਕਿਸਤਾਨ ਵਿੱਚ 14 ਫ਼ਿਲਮਾਂ ਬਣਾਈਆਂ ਜਿਨ੍ਹਾ ਵਿੱਚੋਂ 10 ਉਰਦੂ ਅਤੇ 4 ਪੰਜਾਬੀ ਫ਼ਿਲਮਾਂ ਹਨਨੂਰਜਹਾਂ ਨੂੰ 6 ਬੱਚਿਆਂ ਦੀ ਪ੍ਰਵਰਸ਼ ਲਈ ਅਤੇ ਆਪ ਤੋਂ 9 ਸਾਲ ਛੋਟੀ ਉਮਰ ਦੇ ਦੂਸਰੇ ਖ਼ਾਵੰਦ ਇਜ਼ਾਜ਼ ਦੁਰਾਨੀ ਦੇ ਕਹਿਣ 'ਤੇ ਫ਼ਿਲਮਾਂ ਤੋਂ ਕਿਨਾਰਾ ਕਰਨਾਂ ਪਿਆ 

ਪਿਠਵਰਤੀ ਗਾਇਕਾ ਵਜੋਂ ਭਾਵੇਂ ਉਸ ਨੇ 1958 ਵਿੱਚ ਪਾਕਿਸਤਾਨੀ ਫ਼ਿਲਮ  ਜਾਨ ਏ ਬਹਾਰ ਲਈ ਕੈਸਾ ਨਸੀਬ ਲਾਈ ਥੀਗਾਇਆ ਸੀ ,ਜੋ ਮੁਸੱਰਤ ਨਜ਼ੀਰ 'ਤੇ ਫਿਲਮਾਇਆ ਗਿਆ ਸੀਫਿਰ 1960 ਵਿੱਚ ਫ਼ਿਲਮ ਸਲਮਾਂਲਈ ਗਾਇਆਨੂਰਜਹਾਂ ਨੂੰ 1957 ਵਿੱਚ ਪ੍ਰੈਜ਼ੀਡੈਂਟ ਐਵਾਰਡ ਮਿਲਿਆ, 1965 ਦੀ ਲੜਾਈ ਸਮੇ ਉਸ ਨੇ ਦੇਸ਼ ਭਗਤੀ ਦੇ ਗੀਤ ਪੇਸ਼ ਕਰਨ ਦਾ ਨਾਮਣਾ ਖੱਟਿਆ ਅਤੇ 1966 ਵਿੱਚ  ਪਾਕਿਸਤਾਨ ਦਾ ਸਭ ਤੋਂ ਵੱਡਾ ਐਵਾਰਡ ਤਮਗਾ ਇ ਇਮਤਿਆਜ਼ ਪ੍ਰਾਪਤ ਕੀਤਾ ਉਹ ਮਲਿਕਾ-ਇ-ਤਰੰਨਮ ਬਣੀ ਨੂਰਜਹਾਂ ਨੇ ਅਹਿਮਦ ਰਸ਼ਦੀ, ਮਹਿੰਦੀ ਹਸਨ, ਮਸੂਦ ਰਾਣਾ ਅਤੇ ਮੁਜ਼ੀਬ ਆਲਮ ਨਾਲ ਦੋ-ਗਾਣੇ ਵੀ ਗਾਏ ਭਾਰਤੀ ਸਿਨੇਮੇ ਦੇ ਗੋਲਡਨ ਜੁਬਲੀ ਸਮਾਰੋਹ ਸਮੇ ਉਹ 1982 ਨੂੰ ਭਾਰਤ ਆਈ, ਪ੍ਰਧਾਨ ਮੰਤਰੀ ਸ਼੍ਰੀਮਤੀ ਇੰਦਰਾ ਗਾਂਧੀ, ਦਲੀਪ ਕੁਮਾਰ, ਲਤਾ ਮੰਗੇਸ਼ਕਰ ਨੂੰ ਵੀ ਪਿਆਰ ਨਾਲ ਮਿਲੀ 1990 ਵਿੱਚ ਜਦ ਉਸ ਨੇ ਅਦਾਕਾਰਾ ਨੀਲੀ ਅਤੇ ਰੀਮਾਂ ਲਈ ਗਾਇਆ ਤਾ ਉਸਨੂੰ ਸਦਾ ਬਹਾਰ ਗਾਇਕਾ ਵਜੋਂ ਜਾਣਿਆਂ ਜਾਣ ਲੱਗਿਆ

ਸਾਲ 1986 ਵਿੱਚ ਉਹ ਉੱਤਰੀ ਅਮਰੀਕਾ ਦੌਰੇ 'ਤੇ ਸੀ ਤਾਂ ਉਸ ਨੂੰ ਦਿਲ ਦੇ ਦਰਦ ਦੀ ਸਮੱਸਿਆ ਆ ਗਈ ਸਰਜਰੀ ਕਰਦਿਆਂ 2000 ਵਿੱਚ ਪੇਸ ਮੇਕਰ ਲਗਾਇਆ ਗਿਆ ਪਰ ਕਰਾਚੀ ਦੇ ਹਸਪਤਾਲ ਵਿੱਚ ਸਨਿਚਰਵਾਰ ਬਾਅਦ ਦੁਪਹਿਰ 23 ਦਸੰਬਰ 2000 ਨੂੰ ਨੂਰਜਹਾਂ ਦਾ ਨੂਰ ਸਦਾ ਸਦਾ ਲਈ ਇਸ ਜਗਤ ਤੋਂ ਚਲਾ ਗਿਆ.। ਪਰ ਅੱਜ ਉਹ ਆਪਣੀ ਜਾਨਦਾਰ ਕਲਾ ਸਹਾਰੇ ਜਿੰਦਾ ਹੈ, ਭਾਵੇ ਉਸਦਾ ਵਜੂਦ ਸਾਡੇ ਸੰਗ ਨਹੀ ਵੀ ਹੈ।

ਰਣਜੀਤ ਸਿੰਘ ਪ੍ਰੀਤ
ਭਗਤਾ-151206(ਬਠਿੰਡਾ)
ਮੁਬਾਇਲ ਸੰਪਰਕ
; 98157-07232

 


  23 ਦਸੰਬਰ ਬਰਸੀ 'ਤੇ 
ਸੁਹਣੀ-ਸੁਰੀਲੀ-ਸੁਰ ਸੰਗੀਤ ਦਾ ਸੁਮੇਲ; ਮਲਕਾ-ਇ-ਤਰੰਨਮ ਨੂਰਜਹਾਂ
ਰਣਜੀਤ ਸਿੰਘ ਪ੍ਰੀਤ
ਤੁਰ ਗਏ ਦੀ ਉਦਾਸੀ ਏ
ਐ ਬਾਈ ਮਾਣਕ! ਅਲਵਿਦਾ ਤੇ ਆਖਰੀ ਸਲਾਮ!!

ਸ਼ਿਵਚਰਨ ਜੱਗੀ ਕੁੱਸਾ
ਮਧੁਬਾਲਾ 1951 ਵਿਚ
ਧੰਨਵਾਦ: ਰਵਿੰਦਰ ਰਵੀ
ਛੈਣੀਂ ਵਰਗੀ ਅਵਾਜ਼ ਦਾ ਮਾਲਕ ਬਾਈ ਕੁਲਦੀਪ ਮਾਣਕ
ਸ਼ਿਵਚਰਨ ਜੱਗੀ ਕੁੱਸਾ
ਕਵੀਸ਼ਰੀ ਦਾ ਥੰਮ੍ਹ-ਰਣਜੀਤ ਸਿੰਘ ਸਿੱਧਵਾਂ ਕਰਨੈਲ ਸਿੰਘ ਪਾਰਸ ਤੇ ਰਣਜੀਤ ਸਿੰਘ ਸਿੱਧਵਾਂ ਦੀ ਇਕ ਪੁਰਾਣੀ ਤਸਵੀਰ
ਅਲੀ ਰਾਜਪੁਰਾ
ਚਿੱਤਰਕਲਾ ਦਾ ਅਮਿੱਟ ਹਸਤਾਖਰ: ਅੱਛਰ ਸਿੰਘ
ਬਲਰਾਜ ਸਿੰਘ ਸਿੱਧੂ, ਯੂ. ਕੇ.
ਪਾਇਰੇਸੀ ਕਰਕੇ ਆਖ਼ਰੀ ਸਾਹਾਂ ’ਤੇ ਹਨ ਮਿਊਜ਼ਿਕ ਕੰਪਨੀਆਂ ਜਾਂ ‘ਪਾਇਰੇਸੀ ਲੱਕਵਾਗ੍ਰਸਤ’ ਮਿਊਜ਼ਿਕ ਕੰਪਨੀਆਂ ਆਖ਼ਰੀ ਸਾਹਾਂ ’ਤੇ
ਜਰਨੈਲ ਘੁਮਾਣ
ਤਪਦੇ ਹਿਰਦਿਆਂ ’ਤੇ ਕਣੀਆਂ ਦਾ ਅਹਿਸਾਸ ਕਰਵਾਉਂਦੀ ਸ਼ਾਇਰ ਚੌਹਾਨ ਦੀ ਐਲਬਮ – ਅੰਬਰ ਮੋੜ ਦਿਓ
ਰਘਵੀਰ ਸਿੰਘ ਚੰਗਾਲ
ਵਗਦੀ ਪਈ ਸਵਾਂਅ ਢੋਲਾ.. ਬਲਰਾਜ ਸਾਹਨੀ ਦੀਆਂ ਪ੍ਰੀਤਨਗਰ ਵਿਚ ਬਿਖਰੀਆਂ ਯਾਦਾਂ
ਜਤਿੰਦਰ ਸਿੰਘ ਔਲ਼ਖ

ਜਲਦ ਰਿਲੀਜ਼ ਹੋਣ ਜਾ ਰਹੀ ਹੈ-‘ਇੱਕ ਕੁੜੀ ਪੰਜਾਬ ਦੀ’
ਦਰਸ਼ਨ ਦਰਵੇਸ਼

ਅਦਾਕਾਰੀ ਦੇ ਜਨੂੰਨ ਦਾ ਨਾਂਅ–ਮਨਮੀਤ ਮਾਨ
ਦਰਸ਼ਨ ਦਰਵੇਸ਼
‘ਇੱਕ ਤੂੰ ਹੋਵੇਂ ਇੱਕ ਮੈਂ ਹੋਵਾਂ’ ਦੋਗਾਣ ਐਲਬਮ ਦੇ ਨਾਲ-ਸਰਦੂਲ ਤੇ ਨੂਰੀ
ਨਰਪਿੰਦਰ ਸਿੰਘ ਬੈਨੀਪਾਲ

‘ਪਰਖ ਦ ਟੈਸਟ’ ਲੈ ਕੇ ਹਾਜ਼ਰ ਹੋ ਰਿਹਾ ਹੈ-ਸੁਖਵਿੰਦਰ ਸੁੱਖੀ
ਨਰਪਿੰਦਰ ਸਿੰਘ ਬੈਨੀਪਾਲ

hore-arrow1gif.gif (1195 bytes)


Terms and Conditions
Privacy Policy
© 1999-2011, 5abi.com

www.5abi.com
[ ਸਾਡਾ ਮਨੋਰਥ ][ ਈਮੇਲ ][ ਹੋਰ ਸੰਪਰਕ ][ ਅਨੰਦ ਕਰਮਨ ][ ਮਾਨਵ ਚੇਤਨਾ ]
[ ਵਿਗਿਆਨ ][ ਕਲਾ/ਕਲਾਕਾਰ ][ ਫਿਲਮਾਂ ][ ਖੇਡਾਂ ][ ਪੁਸਤਕਾਂ ][ ਇਤਿਹਾਸ ][ ਜਾਣਕਾਰੀ ]

darya1.gif (3186 bytes)
©1999-2011, 5abi.com