WWW 5abi.com  ਪੰਨਿਆ ਵਿੱਚ ਸ਼ਬਦ ਭਾਲ (ਹਿੰਦਿਕ ਵਿਧੀ ਨਾਲ)
ਗੀਤਕਾਰੀ ਦਾ ਬਾਦਸ਼ਾਹ - ਲਾਲ ਸਿੰਘ ਲਾਲੀ
ਪ੍ਰੀਤਮ ਲੁਧਿਆਣਵੀ, ਚੰਡੀਗੜ੍ਹ

 


ਲਾਲ ਸਿੰਘ ਲਾਲੀ

ਬਾਦਸ਼ਾਹ ਉਹ ਨਹੀ ਜੋ ਕਿ ਰਾਜ-ਸਿੰਘਾਸ਼ਨ ਉਤੇ ਬੈਠਾ ਹੋਵੇ, ਬਾਦਸ਼ਾਹ ਉਹ ਹੁੰਦੈ ਜੋ ਲੋਕ-ਦਿਲਾਂ ਉਤੇ ਹਕੂਮਤ ਕਰਨੀ ਜਾਣਦਾ ਹੋਵੇ, ਆਪਣੇ ਕਿਸੇ ਵੀ ਪ੍ਰਕਾਰ ਦੇ ਹੁਨਰ ਦੁਆਰਾ। ਅਜਿਹੇ ਬਾਦਸ਼ਾਹ-ਲੋਕ ਆਪਣੇ ਤਾਜਾਂ ਨੂੰ ਆਪਣੇ ਕੱਪੜਿਆਂ ਅੰਦਰ ਲੁਕਾ ਕੇ ਰੱਖਦੇ ਹਨ| ਬਾਹਰੋਂ ਬੜੇ ਸਾਦ-ਮੁਰਾਦੇ ਜਿਹੇ ਲਿਬਾਸ ਵਿਚ ਆਪਣੀ ਮਸਤੀ 'ਚ ਮਸਤ-ਅਲਮਸਤ ਰਹਿੰਦੇ ਹਨ। ਐਸੇ ਬਾਦਸ਼ਾਹਾਂ ਅੱਗੇ ਸੀਸ ਝੁਕਾਉਣ ਲਈ ਕਿਸੇ ਤਰਾਂ ਦੀ ਉਚੇਚ ਦੀ ਲੋੜ ਨਹੀ ਪੈਂਦੀ, ਸਗੋਂ ਉਸ ਦੀ ਲਾ-ਜੁਵਾਬ ਕਲਾ ਮੂਹਰੇ ਆਪ-ਮੁਹਾਰੇ ਹੀ ਅਦਬ ਨਾਲ ਝੁਕ ਜਾਂਦਾ ਹੈ ਸੀਸ।

ਮੇਰਾ ਇਸ਼ਾਰਾ ਹੈ ਗੀਤਕਾਰੀ ਦੇ ਓਸ ਬਾਦਸ਼ਾਹ, ਯਨੀ ਲਾਲ ਸਿੰਘ ਲਾਲੀ ਜੀ ਵਲ, ਜਿਨ੍ਹਾਂ ਦੇ ਸਦਾ-ਬਹਾਰ ਗੀਤ ਸਾਢੇ ਚਾਰ ਦਹਾਕੇ ਪਹਿਲੇ ਹੀ ਗੂੰਜ ਉਠੇ ਸਨ, 'ਤਵਿਆਂ ਦੇ ਯੁੱਗ' ਵਿਚ। ਉਮਰ ਦੀਆਂ ਬਹੱਤਰ ਰੁੱਤਾਂ ਮਾਣ ਚੁੱਕੇ ਲਾਲੀ ਜੀ ਦੀ ਕਲਮ ਵਿਚ, ਉਮਰ ਦੇ ਬਦਲਾਵ ਨਾਲ ਸੁਰ ਜਰੂਰ ਰੁਮਾਂਟਿਕ ਤੋਂ ਬਦਲ ਕੇ ਸਮਾਜ-ਸੁਧਾਰਿਕ ਸੋਚ ਭਾਰੂ ਹੋ ਗਈ ਹੈ, ਪਰ ਜੋਸ਼-ਖਰੋਸ਼ ਵਿਚ ਰਤਾ ਜਿੰਨਾ ਵੀ ਫਰਕ ਨਹੀ ਪਿਆ, ਬਲਕਿ ਵਧਿਆ ਹੀ ਹੈ: ਕਿਉਂਕਿ ਪਹਿਲੇ ਤਾਂ ਉਹ ਗੀਤਾਂ ਦੀ ਸਿਰਜਣਾ ਹੀ ਕਰਦੇ ਸਨ, ਪਰ ਹੁਣ ਕਾਫੀ ਦੇਰ ਤੋਂ ਗੀਤਕਾਰੀ ਦੇ ਨਾਲ-ਨਾਲ, ਅਖਬਾਰਾਂ ਅਤੇ ਮੈਗਜੀਨਾਂ ਵਿਚ ਉਨ੍ਹਾਂ ਦੀਆਂ ਮਿੰਨੀ ਕਹਾਣੀਆਂ ਅਤੇ ਲੇਖ ਵੀ ਪੜ੍ਹਨ ਨੂੰ ਮਿਲਦੇ ਆ ਰਹੇ ਹਨ।

ਲਾਲੀ ਜੀ ਦੀ ਗੀਤਕਾਰੀ, ਜਿਸ ਵਿਚ ਕਿ ਦਰਿਆਵਾਂ ਦੇ ਵਗਦੇ ਪਾਣੀਆਂ ਦੀ ਰਵਾਨੀ ਜਿਹੀ ਰਵਾਨਗੀ ਠਾਠਾਂ ਮਾਰ ਰਹੀ ਹੁੰਦੀ ਹੈ ਅਤੇ ਜਿਸ ਵਿਚ ਪੇਂਡੂ ਜੀਵਨ ਅਤੇ ਸੱਭਿਆਚਾਰ ਦਾ ਚਿਤਰਨ ਵਾ-ਕਮਾਲ ਹੁੰਦਾ ਹੈ, ਉਸ ਜਾਦੂ-ਭਰੀ ਕਲਮ 'ਚੋਂ ਨਿਕਲੇ ਅਨਗਿਣਤ ਗੀਤ ਲੋਕ-ਜੁਬਾਨਾਂ ਉਤੇ ਚੜ੍ਹ ਕੇ ਸਦਾ-ਬਹਾਰ ਗੀਤ ਹੋ ਨਿੱਬੜੇ ਹਨ।

ਉਨ੍ਹਾਂ ਪੁਰਾਣੇ ਸਮਿਆਂ ਵਿਚ, ਜਦੋਂ ਕਿ ਪਿੰਡਾਂ ਵਿਚ ਕਿਸੇ ਦੇ ਘਰ ਵਿਆਹ ਜਾਂ ਕੁੜਮਾਈ ਮੌਕੇ ਸਪੀਕਰ ਵੱਜਣ ਦੀ ਅਵਾਜ ਕੰਨੀ ਪੈਂਦਿਆਂ ਹੀ ਸਾਰਾ ਪਿੰਡ ਪਲਾਂ ਵਿਚ ਹੀ ਉਸ ਘਰ ਵਿਚ ਮੇਲੇ ਦੀ ਤਰਾਂ ਜੁੜ ਜਾਇਆ ਕਰਬਦਾ ਸੀ: ਫਿਰ ਫਰਮਾਇਸ਼ਾਂ ਨਾਲ 'ਕੁੱਤੇ ਵਾਲਾ ਤਵਾ' (ਐਚ. ਐਮ. ਵੀ.) ਲੁਆ-ਲੁਆ ਕੇ ਗੀਤ ਸੁਣਿਆ ਕਰਦੇ ਸਨ। ਗੀਤਕਾਰ ਵੀ ਉਨ੍ਹੀ ਦਿਨੀ ਗਿਣਤੀ ਦੇ ਹੀ ਹੋਇਆ ਕਰਦੇ ਸਨ| ਉਨ੍ਹਾਂ ਦਿਨਾਂ ਵਿਚ, 'ਮੈਨੂੰ ਰੇਸ਼ਮੀ ਰੁਮਾਲ ਵਾਂਗੂੰ ਰੱਖ ਮੁੰਡਿਆ', 'ਮੁੰਡਾ ਲੰਬੜਾ ਦਾ ਬੋਲੀ ਨੀ ਉਹ ਹੋਰ ਬੋਲਦਾ' ਅਤੇ 'ਤੇਰਾ ਗਲਗਲ ਵਰਗਾ ਰੰਗ ਜੱਟੀਏ', ਆਦਿ ਗੀਤ ਜਿੱਧਰ-ਕਿੱਧਰ ਵੀ ਜਾਓ, ਦਿਨ ਵਿਚ ਅਕਸਰ ਕਈ-ਕਈ ਬਾਰ ਕੰਨੀ ਪੈ ਜਾਇਆ ਕਰਦੇ ਸਨ। ਕਿਸੇ ਪਾਸਿਓਂ ਪਿੰਡ ਵਿਚ ਨਕਲਾਂ, ਰਾਸਾਂ ਜਾਂ ਡਰਾਮਿਆਂ ਦੇ ਅਖਾੜਿਆਂ ਵਿਚ ਨੱਚਦੇ ਨਚਾਰਾਂ ਵਲੋਂ ਘੋਟ-ਘੋਟ ਕੇ ਸੁਣਾਏ ਜਾਂਦੇ ਬੋਲ ਕੰਨੀ ਪੈ ਜਾਂਦੇ। ਕਿਸੇ ਪਾਸਿਓਂ ਲਾਗ-ਪਾਸ ਦੇ ਪਿੰਡਾਂ ਦੇ ਬਨੇਰਿਆਂ ਉਤੇ ਵੱਜਦੇ ਤਵਿਆਂ ਦੀ ਹਵਾ 'ਚ ਲਹਿਰਾਉਂਦੀ ਆਉਂਦੀ ਅਵਾਜ ਮੱਲੋ-ਮੱਲੀ ਕੰਨਾਂ ਵਿਚ ਧਸ ਜਾਂਦੀ ਅਤੇ ਕਿਸੇ ਪਾਸਿਓ ਘਰਾਂ ਵਿਚ ਵੱਜਦੇ ਰੇਡੀਓ, ਗਲੀ-ਬਜਾਰਾਂ 'ਚੋਂ ਲੰਘਦੇ ਨੂੰ ਕੀਲ ਕੇ ਖੜ੍ਹਾ ਕਰ ਲੈਂਦੇ। ਗੱਲ ਕੀ, ਤਵਿਆਂ ਦੇ ਓਸ ਯੁੱਗ ਵਿਚ ਵਾਯੂ-ਮੰਡਲ ਵਿਚ 'ਲਾਲੀ' 'ਲਾਲੀ' ਦੀ ਗੂੰਜਦੀ ਅਵਾਜ ਜਾਣੋਂ ਅੰਬਰਾਂ ਨੂੰ ਹੀ ਜਾ ਛੂਹੀ ਸੀ, ਇਕ ਬਾਰ ਤਾਂ।

ਹੁਣ ਪਿਛਲੇ ਦਿਨੀ, ਆਲ ਇੰਡੀਆ ਰੇਡੀਓ ਸਟੇਸ਼ਨ, ਪਟਿਆਲਾ ਨੇ ਗੀਤਕਾਰੀ ਦੇ ਇਸ ਬਾਦਸ਼ਾਹ ਲਾਲੀ ਨੂੰ ਸਰੋਤਿਆਂ ਦੇ ਰੂ-ਬ-ਰੂ ਕਰਕੇ ਜਿੱਥੇ ਉਨ੍ਹਾਂ ਦੀ ਜੀਵਨੀ ਉਤੇ ਝਾਤ ਪੁਆਈ ਉਥੇ ਉਸ ਦੇ ਸਦਾ-ਬਹਾਰ ਗੀਤਾਂ ਨੂੰ ਵੀ ਉਨ੍ਹਾਂ ਨੇ ਖੁਭਕੇ ਯਾਦ ਕੀਤਾ। ਨਤੀਜਨ ਇਨ੍ਹਾਂ ਸਤਰਾਂ ਦੇ ਲੇਖਕ ਤੱਕ ਅਨਗਿਣਤ ਫਰਮਾਇਸ਼ਾਂ ਪੁੱਜੀਆਂ ਕਿ ਗੀਤਾਂ ਦੇ ਸਿਰਤਾਜ ਨਾਲ ਮੁਲਾਕਾਤ ਕਰਕੇ ਲਿਖਤੀ ਰੂਪ ਵਿਚ ਪਾਠਕਾਂ ਤੱਕ ਪਹੁੰਚਾਉਣ ਦਾ ਉਦਮ ਕੀਤਾ ਜਾਵੇ। ਸੋ, ਗੀਤਾਂ ਦੇ ਇਸ ਸ਼ਹਿਨਸ਼ਾਹ ਨਾਲ ਘੰਟਿਆਂ ਬੱਧੀ, ਉਨ੍ਹਾਂ ਦੇ ਗ੍ਰਹਿ ਨਾਰੰਗਵਾਲ ਵਿਖੇ, ਚਾਹ ਦੀਆਂ ਚੁਸਕੀਆਂ ਨਾਲ ਹੋਈ ਮੁਲਾਕਾਤ ਦੀ ਪੰਛੀ ਝਾਤ, ਪੇਸ਼ ਕਰਨ ਦੀ ਖੁਸ਼ੀ ਲੈ ਰਿਹਾ ਹਾਂ, ਪਿਆਰੇ ਪਾਠਕਾਂ ਲਈ-

?-- 'ਲਾਲੀ ਜੀ ਸਭ ਤੋਂ ਪਹਿਲੇ ਤਾਂ ਆਪਣੇ ਜਨਮ ਸਥਾਨ, ਮਾਤਾ ਪਿਤਾ, ਮੁੱਢਲੀ ਪੜ੍ਹਾਈ ਅਤੇ ਆਪਣੇ ਸ਼ੌਕ ਬਾਰੇ ਚਾਨਣਾ ਪਾਓ।'
0 -- 'ਮੇਰਾ ਜਨਮ ਜਿਲ੍ਹਾ ਲੁਧਿਆਣਾ ਦੇ ਪਿੰਡ ਨਾਰੰਗਵਾਲ ਵਿਖੇ ਮਾਤਾ ਠਾਕੁਰੀ ਕੌਰ ਅਤੇ ਪਿਤਾ ਸ੍ਰੀ ਮਾਈ ਦਿੱਤਾ ਸਿੰਘ ਜੀ ਦੇ ਗ੍ਰਹਿ ਵਿਖੇ ਹੋਇਆ। ਮੁੱਢਲੀ ਸਿੱਖਿਆ ਪਿੰਡ ਦੇ ਹੀ ਸਕੂਲ ਤੋਂ ਪ੍ਰਾਪਤ ਕੀਤੀ। ਜਿੱਥੋਂ ਤਕ ਬਚਪਨ ਦੇ ਸ਼ੌਕਾਂ ਦਾ ਸਬੰਧ ਹੈ, ਮੈਨੂੰ ਗਾਉਣ ਦਾ ਸ਼ੌਕ ਸੀ। ਸਕੂਲ ਵਿਚ ਪੜ੍ਹਦੇ ਸਮੇ, ਸਕੂਲੀ ਮੁਕਾਬਲਿਆਂ ਵਿਚ ਗਾਇਕੀ ਵਿਚ ਭਾਗ ਲੈਣ ਤੇ ਅਧਿਆਪਕਾਂ ਵਲੋਂ ਅਕਸਰ ਹੀ ਇਨਾਮ ਪ੍ਰਾਪਤ ਕਰਨ ਦਾ ਮਾਣ ਮਿਲਦਾ ਰਹਿੰਦਾ ਸੀ। ਇਸ ਗਾਇਕੀ ਦਾ ਭੂਤ ਮੇਰੇ ਸਿਰ ਇੰਨਾ ਸਵਾਰ ਰਹਿੰਦਾ ਸੀ ਕਿ ਦੂਰ-ਦੁਰਾਡੇ ਪਿੰਡਾਂ ਤੱਕ ਵੀ ਗਾਇਕਾਂ ਅਤੇ ਨਕਲੀਆਂ ਨੂੰ ਸੁਣਨ ਲਈ ਚਲੇ ਜਾਇਆ ਕਰਦੇ ਸੀ। ਰਾਤ ਨੂੰ ਵੀ ਘਰਦਿਆਂ ਤੋਂ ਚੋਰੀ ਛੁਪੇ ਦੂਰ-ਦੂਰ ਨਿਕਲ ਜਾਣਾ। ਮੰਜੇ ਉਤੇ ਰਜਾਈ ਇੰਝ ਵਿਛਾ ਕੇ ਜਾਣੀ ਕਿ ਉਸ ਵਿਚ ਲੁਕੇ ਹੋਏ ਹੋਣ ਦਾ ਹੀ ਭੁਲੇਖਾ ਪੈਂਦਾ ਰਵੇ ਅਤੇ ਫੜੇ ਜਾਣ ਤੇ ਕਈ ਬਾਰ ਘਰਦਿਆਂ ਤੋਂ ਮਾਰ-ਕੁੱਟ ਵੀ ਖਾਧੀ।'

?--'ਗੀਤਕਾਰੀ ਪਿੜ ਵਿਚ ਕਦੋਂ ਅਤੇ ਕਿਸ ਦੀ ਪ੍ਰੇਰਨਾ ਸਦਕਾ ਪੈਰ ਧਰਿਆ ?'
0-- 'ਗੀਤ ਲਿਖਣ ਦਾ ਸ਼ੌਕ 1961 ਵਿਚ ਆਪਣੇ ਵੱਡੇ ਵੀਰ ਅਜੀਤ ਪੰਛੀ, ਜਿਹੜੇ ਕਿ ਉਨ੍ਹਾਂ ਦਿਨਾਂ ਵਿਚ ਇਕ ਨਾਮਵਰ ਗੀਤਕਾਰ ਸਨ, ਦੀ ਕਲਮ ਤੋਂ ਪ੍ਰੇਰਿਤ ਹੋਕੇ ਅਚਾਨਕ ਹੀ ਜਾਗ ਪਿਆ।'

?--'ਸਭ ਤੋਂ ਪਹਿਲਾ ਗੀਤ, ਜਿਸ ਨੇ ਗੀਤਕਾਰ ਦੇ ਤੌਰ ਤੇ ਤੁਹਾਡੀ ਪਛਾਣ ਬਣਾਈ, ਕਿਹੜਾ ਸੀ ਅਤੇ ਉਹ ਕਿਸ ਅਵਾਜ ਅਤੇ ਕਿਸ ਕੰਪਨੀ ਦੁਆਰਾ ਰਿਕਾਰਡ ਕੀਤਾ ਗਿਆ ?'
0-- 'ਮੇਰਾ ਪਹਿਲਾ ਗੀਤ ਜੋ ਦੋ-ਗਾਣਾ ਸੀ, ਬੀਬੀ ਨਰਿੰਦਰ ਬੀਬਾ ਅਤੇ ਕਰਨੈਲ ਗਿੱਲ ਦੀ ਅਵਾਜ ਵਿਚ ਐਚ. ਐਮ. ਵੀ. ਕੰਪਨੀ ਦੁਆਰਾ ਰਿਕਾਰਡ ਹੋ ਕੇ ਮਾਰਕੀਟ ਵਿਚ ਆਇਆ ਸੀ 'ਸੁਣੋ ਲੰਬੜਾਂ ਦਾ ਮੁੰਡਾ ਬੋਲੀ ਹੋਰ ਬੋਲਦਾ'। ਇਸ ਪਹਿਲੇ ਗੀਤ ਨੇ ਹੀ ਧੰਨ-ਧੰਨ ਕਰਵਾ ਕੇ ਰੱਖ ਦਿੱਤੀ।'

?-- 'ਹੋਰ ਕਿਹੜੀਆਂ- ਕਿਹੜੀਆਂ ਕੰਪਨੀਆਂ ਵਿਚ ਤੁਹਾਡੇ ਗੀਤਾਂ ਨੂੰ ਰਿਕਾਰਡਿੰਗ ਦਾ ਮਾਣ ਮਿਲਿਆ ਹੈ ?'
0-- 'ਐਚ. ਐਮ. ਵੀ. ਦੇ ਨਾਲ-ਨਾਲ ਇੰਨਰੀਕੋ, ਕੈਟਰਿਕ ਅਤੇ ਚੀਮਾ ਕੰਪਨੀ ਚੰਡੀਗੜ੍ਹ ਆਦਿ ਦਾ ਨਾਮ ਵਿਸ਼ੇਸ਼ ਜਿਕਰ ਯੋਗ ਹੈ।'

?--'ਕੀ ਕਿਸੇ ਕੰਪਨੀ ਜਾਂ ਗਾਇਕ ਵਲੋਂ ਤੁਹਾਡੀ ਵਿੱਤੀ ਸਹਾਇਤਾ ਵੀ ਕੀਤੀ ਗਈ ਹੈ ?'
0--'ਕੇਵਲ ਐਚ. ਐਮ. ਵੀ. ਕੰਪਨੀ ਵਲੋਂ ਰਿਕਾਰਡ ਹੋਏ ਗੀਤਾਂ ਦੀ ਰਿਆਇਲਟੀ ਮਿਲਦੀ ਰਹੀ ਹੈ। ਗਾਇਕਾਂ ਵਲੋਂ ਢੇਰ ਸਾਰਾ ਪਿਆਰ ਅਤੇ ਸਤਿਕਾਰ ਮਿਲਿਆ ਹੈ।'

?--'ਲਾਲੀ ਜੀ, ਇਹ ਕਿਸ ਹੱਦ ਤੱਕ ਠੀਕ ਹੇ ਕਿ ਦੋ-ਗਾਣਿਆਂ ਵਿਚ ਅਸ਼ਲੀਲਤਾ ਸਪਸ਼ਟ ਝਲਕਾਰੇ ਮਾਰ ਰਹੀ ਹੁੰਦੀ ਹੈ ?'
?--'ਐਸੀ ਕੋਈ ਗੱਲ ਨਹੀ ਜੀ| ਪੁਰਾਣੇ ਦੋ-ਗਾਣਿਆਂ ਨੂੰ ਸੁਣਕੇ ਤਾਂ ਵੇਖੋ, ਸਰੂਰ ਆ ਜਾਂਦਾ ਹੈ। ਜਿਸ ਨੇ ਲੱਚਰ ਲਿਖਣਾ ਜਾਂ ਗਾਉਣਾ ਉਸ ਨੇ ਤਾਂ ਸੋਲ੍ਹੋ ਗੀਤਾਂ ਵਿਚ ਵੀ ਲਿਖ ਦੇਣਾ ਅਤੇ ਗਾ ਦੇਣਾ ਹੈ। ਜਿਵੇਂ ਅੱਜ ਕਲ ਅਸੀਂ ਵੇਖੀਦਾ ਹੀ ਹੈ ਕਿ ਅਸ਼ਲੀਲਤਾ ਕਿੰਨੀ ਵਧਦੀ ਜਾ ਰਹੀ ਹੈ, ਹਰ ਸੋਲ੍ਹੋ ਗੀਤਾਂ ਵਿਚ।'

?-- 'ਇਸ ਅਸ਼ਲੀਲਤਾਂ ਦੇ ਕੈਂਸਰ ਨੂੰ ਦੂਰ ਕਿਵੇਂ ਕੀਤਾ ਜਾ ਸਕਦਾ ਹੈ, ਲਾਲੀ ਜੀ ?'
0--'ਮੈਨੂੰ ਯਾਦ ਹੈ ਕਿ 1968 ਵਿਚ, ਬੀਬੀ ਨਰਿੰਦਰ ਬੀਬਾ ਜੀ ਦੇ ਗ੍ਰਹਿ ਵਿਖੇ ਲੁਧਿਆਣਾ ਵਿਚ ਗਾਇਕਾਂ ਅਤੇ ਗੀਤਕਾਰਾਂ ਦੀ ਇਕ ਮੀਟਿੰਗ ਹੋਈ ਸੀ, ਜਿਸ ਵਿਚ ਲਾਲ ਚੰਦ ਯਮਲਾ ਜੱਟ, ਗੁਰਚਰਨ ਗਰੇਵਾਲ, ਕੇ. ਦੀਪ, ਕਰਨੈਲ ਗਿੱਲ, ਮੁਹੰਮਦ ਸਦੀਕ-ਰਣਜੀਤ ਕੌਰ, ਦੀਦਾਰ ਸੰਧੂ, ਇੰਦਰਜੀਤ ਹਸਨਪੁਰੀ, ਨੰਦ ਲਾਲ ਨੂਰਪੁਰੀ, ਬਾਬੂ ਸਿੰਘ ਮਾਨ ਮਰਾੜਾਂ ਵਾਲਾ, ਗੁਰਦੇਵ ਸਿੰਘ ਮਾਨ ਆਦਿ ਦੇ ਨਾਲ-ਨਾਲ ਮੈਂ ਵੀ ਸ਼ਾਮਲ ਸੀ। ਸਭਨਾਂ ਨੇ ਰਲਕੇ ਸਹੁੰ ਖਾਧੀ ਸੀ ਕਿ ਲੱਚਰ ਗੀਤ ਨਾ ਹੀ ਕੋਈ ਲਿਖੇਗਾ ਅਤੇ ਨਾ ਹੀ ਕੋਈ ਗਾਇਕ ਲੱਚਰ ਗਾਵੇਗਾ। ਇਹ ਤਾਂ ਉਨ੍ਹਾਂ ਦਿਨਾਂ ਦੀ ਗੱਲ ਹੈ ਜਦੋਂ ਕਿ ਗੀਤਕਾਰੀ ਅਤੇ ਗਾਇਕੀ ਵਿਚ ਲੱਚਰਤਾ ਕਣਕ ਦੀ ਫਸਲ ਵਿਚ ਕਿਤੇ-ਕਿਤੇ 'ਕਾਂਗਿਆਰੀ' ਦਿਸਣ ਵਾਂਗ ਹੀ ਸੀ। ਪਰ, ਅੱਜ ਕਲ ਜੋ ਮਹੌਲ ਚੱਲ ਰਿਹਾ ਹੈ, ਮੈਨੂੰ ਡਰ ਲੱਗਦੈ ਕਿ ਕਿਤੇ ਕੋਈ ਐਸਾ ਦਿਨ ਹੀ ਨਾ ਆ ਜਾਵੇ ਕਿ 'ਕਾਂਗਿਆਰੀ' ਵਿਚ ਕਿਤੇ-ਕਿਤੇ ਹੀ ਕਣਕ ਨਜਰੀ ਆਵੇ। ਤੁਸੀਂ ਸੁਣਿਆ ਹੋਵੇਗਾ ਕਿ ਪਿੱਛੇ ਜਿਹੇ ਆਪਣੇ-ਆਪ ਨੂੰ ਇਕ ਨਾਮਵਰ ਅਖਵਾਂਉਂਦੇ ਗਾਇਕ ਵਲੋਂ ਕਿਸੇ ਇਕ ਕਾਲਿਜ ਦੀ ਸਟੇਜ ਉਤੇ ਅਸ਼ਲੀਲ ਗੀਤਾਂ ਤੋਂ ਗੁਰੇਜ ਨਾ ਕਰਨ ਤੇ ਉਸ ਹੱਥੋਂ ਸਰੋਤਿਆਂ ਨੇ ਮਾਇਕ ਹੀ ਖੋਹ ਲਿਆ ਸੀ ਅਤੇ ਉਸ ਨੂੰ ਬੁਰਾ ਭਲਾ ਆਖ ਕੇ ਭਜਾ ਦਿੱਤਾ ਸੀ| ਇਕ ਉਹ ਵੀ ਸਰੋਤੇ ਹੀ ਸਨ ਅਤੇ ਇਕ ਐਸੇ ਵੀ ਸਰੋਤੇ ਹੁੰਦੇ ਹਨ ਜਿਹੜੇ ਕਿ ਗਾਇਕ ਨੂੰ ਮਜਬੂਰ ਕਰਕੇ ਉਸ ਤੋਂ ਫਰਮਾਇਸ਼ਾਂ ਨਾਲ ਸੁਣਦੇ ਹਨ, ਲੱਚਰ। ਇਕ ਤਾਂ ਸਰੋਤਿਆਂ ਨੂੰ ਖੁਦ ਨੂੰ ਆਪਣਾ ਟੇਸਟ ਬਦਲਣਾ ਪਵੇਗਾ, ਦੂਜਾ ਫਿਰ ਜੋ ਸਰਕਾਰ ਅੱਖਾਂ ਅਤੇ ਕੰਨ ਬੰਦ ਕਰੀ ਬੈਠੀ ਹੈ, ਉਸ ਨੂੰ ਵੀ ਜਾਗ ਪੈਣ ਦੀ ਅਤੀ ਜਰੂਰਤ ਹੈ। ਇਸਤੋਂ ਇਲਾਵਾ ਲੇਖਕ ਸਭਾਵਾਂ ਨੂੰ ਵੀ ਆਪਣੇ ਫਰਜ ਨਿਭਾਉਣ ਦੀ ਲੋੜ ਹੈ।'

?--'ਤੁਸੀਂ ਲੇਖਕ ਸਭਾਵਾਂ ਦੀ ਗੱਲ ਕੀਤੀ ਹੈ, ਸੁਣਿਐ ਤੁਸੀਂ ਸ਼੍ਰੋਮਣੀ ਪੰਜਾਬੀ ਲਿਖਾਰੀ ਸਭਾ ਪੰਜਾਬ (ਰਜਿ.) ਦੇ ਪ੍ਰਧਾਨ ਹੋ, ਤੁਸੀਂ ਅਜਿਹੇ ਕੀ ਕਦਮ ਚੁੱਕੇ ਹਨ ਆਪਣੀ ਸੰਸਥਾ ਵਿਚ ?'
0-- 'ਅਸੀਂ ਆਪਣੀ ਸੰਸਥਾ ਵਿਚ ਸਮੇਂ-ਸਮੇ ਤੇ ਮਤਾ ਪਾਸ ਕਰਦੇ ਰਹੀਦੈ ਕਿ ਸੰਸਥਾ ਦਾ ਕੋਈ ਵੀ ਮੈਂਬਰ ਨਾ ਤਾਂ ਲੱਚਰ ਰਚਨਾਵਾਂ ਲਿਖੇਗਾ ਅਤੇ ਨਾ ਹੀ ਕੋਈ ਗਾਇਕ ਲੱਚਰ ਗੀਤ ਗਾਵੇਗਾ। ਇਵੇਂ ਹੀ ਅਸੀਂ ਇਹ ਵੀ ਮਤਾ ਪਾਸ ਕਰੀਦਾ ਹੈ ਕਿ ਸ਼ਰਾਬ ਪੀ ਕੇ ਕੋਈ ਵੀ ਸਟੇਜ ਉਪਰ ਨਹੀ ਚੜ੍ਹੇਗਾ। ਮੈਨੂੰ ਇਹ ਕਹਿੰਦਿਆਂ ਫਖਰ ਅਤੇ ਮਾਣ ਮਹਿਸੂਸ ਹੁੰਦਾ ਹੈ ਕਿ ਸਾਡੇ ਲੇਖਕ, ਗਾਇਕ ਅਤੇ ਸੰਸਥਾ ਨਾਲ ਜੁੜੇ ਹੋਰ ਕਲਾ ਪ੍ਰੇਮੀ ਇਨ੍ਹਾਂ ਅਸੂਲਾਂ ਉਤੇ ਪੂਰਾ ਪਹਿਰਾ ਦੇ ਰਹੇ ਹਨ।'

?--'ਕੀ ਤੁਹਾਡੀ ਸੰਸਥਾ ਨੇ ਕੋਈ ਸਾਂਝੀ ਪ੍ਰਕਾਸ਼ਨਾ ਦਾ ਵੀ ਉਪਰਾਲਾ ਕੀਤਾ ?'
0--'ਸਾਡੀ ਸੰਸਥਾ ਨੇ ਛੇ ਸਾਂਝੇ ਕਾਵਿ-ਸੰਗ੍ਰਹਿ ਅਤੇ ਇਕ ਟੈਲੀਫੂਨ ਡਾਇਰੈਕਟਰੀ ਸਾਹਿਤ ਦੀ ਝੋਲੀ ਪਾਏ ਹਨ। ਪਹਿਲੇ ਸੰਗ੍ਰਹਿ ਵਿਚ ਕਲਮਾਂ- 32, ਦੂਜੇ ਵਿਚ -42, ਤੀਜੇ ਵਿਚ- 52, ਚੌਥੇ ਵਿਚ-152, ਪੰਜਵੇਂ ਵਿਚ-252 ਅਤੇ ਛੇਵੇਂ ਕਾਵਿ-ਸੰਗ੍ਰਹਿ ਵਿਚ 287 ਕਲਮਾਂ ਸ਼ਾਮਲ ਕੀਤੀਆਂ ਹਨ। ਹੁਣ ਸੱਤਵਾਂ ਕਾਵਿ-ਸੰਗ੍ਰਹਿ ਟਾਈਪ ਅਧੀਨ ਹੈ, ਜਿਸ ਦੇ ਲਈ 150 ਕਲਮਾਂ ਪਹੁੰਚ ਗਈਆਂ ਹਨ, ਜਦ ਕਿ ਤਿੰਨ ਸੌ ਇਕ ਦਾ ਟੀਚਾ ਹੈ ਇਸ ਸੰਗ੍ਰਹਿ ਦਾ।'

?-- 'ਲਾਲੀ ਜੀ, ਸੁਣਿਐ ਕਈ ਗੀਤਕਾਰ ਬੋਤਲ, ਮੁਰਗਾ ਜਾਂ ਨੋਟ ਲਏ ਬਗੈਰ ਗਾਇਕਾਂ ਨੂੰ ਗੀਤ ਨਹੀਂ ਦਿੰਦੇ। ਤੁਸੀਂ ਕੀ ਲੈਂਦੇ ਹੋ, ਗੀਤਾਂ ਦੇ ਇਵਜਾਨੇ ਵਿਚ ?'
0--'ਸੁਣਿਐ ਜਰੂਰ ਹੈ ਕਿ ਗੀਤਕਾਰ, ਗੀਤ ਦਾ ਇਵਜਾਨਾ ਲੈਂਦੇ ਹਨ| ਪਰ, ਮੈਂ ਤਾਂ ਕਦੀ ਸੋਚਿਆ ਵੀ ਨਹੀਂ ਕਿ ਪੁੱਤਾਂ ਵਰਗੀ ਰਚਨਾ ਨੂੰ ਕਿਸੇ ਪਾਸ ਵੇਚਾਂ ਜਾਂ ਇਵਜਾਨਾ ਲਵਾਂ।'

?--'ਪੁਰਾਣੀ ਤੇ ਅਜੋਕੀ ਗੀਤਕਾਰੀ ਵਿਚ ਢੇਰ ਸਾਰਾ ਅੰਤਰ ਆ ਗਿਆ ਹੈ| ਇਹ ਕਿਓਂ ?'
0--'ਇਕ ਤਾਂ ਪੁਰਾਣੇ ਗਾਇਕ ਵਧੀਆ ਅਤੇ ਸਾਫ-ਸੁਥਰੀ ਗੀਤਕਾਰੀ ਹੀ ਪਸੰਦ ਕਰਿਆ ਕਰਦੇ ਸਨ ਅਤੇ ਦੂਜੇ ਫਿਰ ਉਸ ਵਕਤ ਰਿਕਾਰਡਿੰਗ ਲਈ ਵੀ ਇਕੋ ਹੀ ਹੁੰਦੀ ਸੀ- ਐਚ. ਐਮ. ਵੀ. ਕੰਪਨੀ। ਉਸ ਦਾ ਆਪਣਾ ਨਿਵੇਕਲਾ ਹੀ ਪੱਧਰ ਸੀ। ਗੀਤ ਦੇ ਅੱਖਰ-ਅੱਖਰ ਉਤੇ ਕੰਪਨੀ ਵਲੋਂ ਵਿਚਾਰ-ਵਿਟਾਂਦਰਾ ਹੁੰਦਾ ਸੀ| ਉਸ ਵਿਚ ਰਿਕਾਰਡਿੰਗ ਕਰਵਾਉਣਾ ਕੋਈ ਖਾਲਾ ਜੀ ਦਾ ਵਾੜਾ ਨਹੀਂ ਸੀ, ਹੁੰਦਾ। ਆਪਣੇ ਆਪ ਨੂੰ ਕਹਿੰਦੇ-ਕਹਾਉਂਦੇ ਗਾਇਕ ਵੀ ਇੰਟਰਵਿਊ ਵਿਚੋਂ ਰਹਿ ਜਾਂਦੇ ਸਨ। ਜਦ ਕਿ ਦੂਜੇ ਪਾਸੇ ਅੱਜ ਦਾ ਜਮਾਨਾ ਹੈ, ਅੱਜ ਇਕ ਦੋ ਗੀਤ ਲਿਖ ਕੇ ਅਤੇ ਇਕ ਦੋ ਗੀਤ ਗਾ ਕੇ ਹੀ ਹਰ ਕੋਈ ਸਟਾਰ ਸਮਝਣ ਲੱਗ ਜਾਂਦਾ ਹੈ, ਆਪਣੇ ਆਪ ਨੂੰ। ਢੇਰ ਸਾਰਾ ਅੰਤਰ ਆਵੇ ਨਾ ਤਾਂ ਹੋਰ ਕੀ ਹੋਵੇ, ਲੁਧਿਆਣਵੀ ਜੀ।'

?--'ਵੈਸੇ ਤਾਂ ਤੁਹਾਡੇ ਅਨਗਿਣਤ ਗੀਤ ਮਕਬੂਲ ਹੋਏ, ਸੁਣੀਦੇ ਹਨ, ਪਰ ਸਭ ਤੋਂ ਵੱਧ ਅੰਬਰਾਂ ਨੂੰ ਕਿਹੜੇ ਛੋਹੇ ਹਨ, ਤੁਹਾਡੇ ਗੀਤ?'
0--'ਮੁੰਡਾ ਲੰਬੜਾਂ ਦਾ ਬੋਲੀ ਨੀ ਉਹ ਹੋਰ ਬੋਲਦਾ', 'ਮੈਨੂੰ ਰੇਸ਼ਮੀ ਰੁਮਾਲ ਵਾਂਗ ਰੱਖ ਮੁੰਡਿਆ', 'ਤੇਰਾ ਗਲਗਲ ਵਰਗਾ ਰੰਗ ਜੱਟੀਏ', 'ਅੱਖਾਂ ਜਾ ਲੱਗੀਆਂ ਘੁੰਡ ਚੀਰ ਮੁਡਿਆ' ਅਤੇ 'ਤੇਰਾ ਵੀਰ ਬੜਾ ਪੱਤੇਵਾਜ ਨਣਦੇ' ਆਦਿ ਹਨ।'

?--'ਕੀ ਤੁਸੀਂ ਆਪਣੇ ਗੀਤਾਂ ਦਾ ਕੋਈ ਨਿੱਜੀ ਸੰਗ੍ਰਹਿ ਵੀ ਛਪਵਾਇਆ ?'
0--ਜੀ ਹਾਂ। 'ਤੇਰਾ ਗਲਗਲ ਵਰਗਾ ਰੰਗ ਜੱਟੀਏ' ਅਤੇ 'ਗੀਤਾਂ ਭਰੀ ਚੰਗੇਰ' ਮੇਰੇ ਨਿੱਜੀ ਕਾਵਿ-ਸੰਗ੍ਰਹਿ ਹਨ, ਜਦ ਕਿ ਦੋ ਦਰਜਨ ਤੋਂ ਵੱਧ ਸਾਝੀਆਂ ਪ੍ਰਕਾਸ਼ਨਾਵਾਂ ਵਿਚ ਹਾਜਰੀ ਲਗਾਉਣ ਦਾ ਸੁਭਾਗ ਹਾਸਲ ਹੋ ਚੁੱਕਾ ਹੈ।'

?--'ਲਾਲੀ ਜੀ, ਹੁਣ ਤੱਕ ਕਿੰਨੇ ਕੁ ਗੀਤ ਲਿਖ ਚੁੱਕੇ ਹੋ ਅਤੇ ਕਿੰਨੀ ਕੁ ਰਿਕਾਰਡਿੰਗ ਹੋਈ ਹੈ ?'
0-- 'ਮੈਂ ਹਜਾਰ ਦੇ ਕਰੀਬ ਗੀਤ ਲਿਖ ਚੁੱਕਾ ਹਾਂ, ਜਿਨ੍ਹਾਂ ਵਿਚੋਂ ਦੋ ਸੌ ਦੇ ਕਰੀਬ ਗੀਤ ਰਿਕਾਰਡ ਹੋ ਚੁੱਕੇ ਹਨ।'

?-- 'ਕੋਈ ਵੇਲਾ ਸੀ, ਤੁਹਾਡੀ ਕਲਮ ਦੀ ਪੂਰੀ 'ਗੁੱਡੀ' ਚੜ੍ਹੀ ਹੋਈ ਸੀ, ਜਦ ਕਿ ਅੱਜ ਦੇ ਮੀਡੀਆ ਵਿਚ ਤੁਹਾਡੇ 'ਦਰਸ਼ਨ-ਮੇਲੇ', ਹਾੜ੍ਹੀ-ਸੌਣੀ ਹੀ ਹੁੰਦੇ ਹਨ, ਐਸਾ ਕਿਉਂ ?'
0--'ਲੁਧਿਆਣਵੀ ਜੀ, ਮੈਂ ਬਹੁਤ ਸਾਰੇ ਐਸੇ ਵਧੀਆ-ਵਧੀਆ ਗੀਤਕਾਰਾਂ ਅਤੇ ਗਾਇਕਾਂ ਨੂੰ ਜਾਣਦਾ ਹਾਂ, ਜਿਨ੍ਹਾਂ ਨੂੰ ਮੀਡੀਆ ਨੇੜੇ ਖੰਘਣ ਵੀ ਨਹੀ ਦਿੰਦਾ ਅਤੇ ਦੂਜੇ ਪਾਸੇ ਕਈ ਐਸੇ ਵੀ ਵੇਖੀ-ਸੁਣੀਦੇ ਹਨ ਜਿਨ੍ਹਾਂ ਦੇ ਨਾ ਤਾਂ ਕੋਈ ਸ਼ਬਦਾਂ ਵਿਚ ਹੀ ਜਾਨ ਹੁੰਦੀ ਹੈ ਅਤੇ ਨਾ ਹੀ ਉਹ ਗਾਇਕ ਸੁਰ-ਤਾਲ ਦੀ ਪੂਰੀ ਸੂਝ-ਬੂਝ ਰੱਖਦੇ ਹੁੰਦੇ ਹਨ। ਉਨ੍ਹਾਂ ਕੋਲ ਹੁੰਦਾ ਹੈ ਤਾਂ ਸਿਰਫ ਇਕ ਪੈਸਾ ਹੀ। ਸੋ, ਮੇਰੇ ਵਰਗੇ ਗਰੀਬ ਕੋਲ ਨਾ ਹੀ 'ਪਹੁੰਚ' ਜੋਗੀ 'ਹਿੰਮਤ' ਹੋਵੇ ਅਤੇ ਨਾ ਹੀ ਤੁਸੀਂ ਸਾਨੂੰ ਮੀਡੀਆ ਉਤੇ ਵੇਖ ਸਕੋਂ। ਇਹ ਮੇਰੇ ਲਈ ਹੀ ਨਹੀ, ਬਲਕਿ ਹੱਕਦਾਰ ਹਰੇਕ ਲੇਖਕ ਅਤੇ ਗਾਇਕ ਵਾਸਤੇ ਮੰਦ-ਭਾਗੀ ਗੱਲ ਹੈ।'

?-- 'ਸਾਹਿਤਕ ਅਤੇ ਸੱਭਿਆਚਾਰਕ ਵਿਰਸਾ ਮਾਲੋ-ਮਾਲ ਕਰਨ ਵਿਚ ਯੋਗਦਾਨ ਪਾਉਣ ਵਾਲਿਆ ਨੂੰ ਕੀ ਸਰਕਾਰ ਵਲੋਂ ਕੋਈ ਪੈਨਸ਼ਨ ਦੇ ਰੂਪ ਵਿਚ ਵਿੱਤੀ ਸਹਾਇਤਾ ਵੀ ਮਿਲਦੀ ਹੈ ?'
0--'ਨਹੀਂ ਜੀ| ਵੈਸੇ, ਜਿਨ੍ਹਾਂ ਲੇਖਕਾਂ ਅਤੇ ਗਾਇਕਾਂ ਨੇ ਉਮਰ ਭਰ ਹੋਰ ਕੋਈ ਕੰਮ-ਧੰਦਾ ਨਹੀ ਅਪਣਾਇਆ ਅਤੇ ਪੂਰੀ ਇਮਾਨਦਾਰੀ ਨਾਲ ਉਨ੍ਹਾਂ ਦੀਆਂ ਸੇਵਾਵਾਂ ਸਾਹਿਤ ਤੇ ਸੱਭਿਆਚਾਰ ਨੂੰ ਸਮਰਪਿਤ ਰਹੀਆਂ ਹਨ, ਉਨ੍ਹਾਂ ਨੂੰ ਉਨ੍ਹਾਂ ਦੀਆਂ ਪ੍ਰਾਪਤੀਆਂ ਮੁਤਾਬਿਕ ਸਰਕਾਰ ਵਲੋਂ ਪੈਨਸ਼ਨ ਲਾਈ ਜਾਣੀ ਜਰੂਰੀ ਹੈ।'

?-- 'ਤੁਹਾਡੇ ਖਿਆਲ ਮੁਤਾਬਿਕ ਕੀ ਕੈਸਿਟ-ਕਲਚਰ ਨੇ ਗੀਤਕਾਰੀ ਅਤੇ ਗਾਇਕੀ ਖੇਤਰ ਵਿਚ ਚੰਗੇ ਪ੍ਰਭਾਵ ਪਾਏ ਹਨ ਜਾਂ ਮੰਦੇ ?'
0--'ਕੈਸਿਟ-ਕਲਚਰ ਨੇ ਕਲਚਰ ਵਿਚ ਵਾਧਾ ਤਾਂ ਜਰੂਰ ਕੀਤਾ ਹੈ, ਪਰ ਜੇਕਰ ਇਸਦੇ ਪੱਧਰ ਵੱਲ ਜਾਈਏ ਤਾਂ ਸੱਤਿਆਨਾਸ ਕਰਕੇ ਰੱਖ ਦਿੱਤਾ ਹੈ, ਇਸ ਨੇ ਕਲਚਰ ਦਾ। ਐਚ. ਐਮ. ਵੀ. ਕੰਪਨੀ ਜਿੱਥੇ ਗਾਇਕਾਂ ਅਤੇ ਗੀਤਕਾਰਾਂ ਨੂੰ ਬਣਦਾ-ਸਰਦਾ ਇਵਜਾਨਾ ਦਿੰਦੀ ਸੀ, ਉਥੇ ਉਨ੍ਹਾਂ ਨੂੰ ਸਰੋਤਿਆਂ ਦੇ ਰੂ-ਬ-ਰੂ ਵੀ ਕਰਦੀ ਸੀ। ਗਾਇਕ ਵੀ ਬਕਾਇਦਾ ਜਾਨ ਮਾਰ ਕੇ ਰਿਆਜ਼ ਕਰਿਆ ਕਰਦੇ ਸਨ। ਪਰ ਹੁਣ ਤਾਂ ਪੈਸੇ ਦੀ ਖੇਡ੍ਹ ਬਣ ਕੇ ਰਹਿ ਗਈ ਹੈ, ਸਾਰੀ। ਪੈਸਾ ਖਰਚੋ, ਰਾਤੋ-ਰਾਤ ਕੈਸਿਟ ਕੱਢੋ ਅਤੇ ਦਿਨ ਚੜ੍ਹਦੇ ਨੂੰ 'ਸਟਾਰ' ਬਣ ਜਾਓ। ਫਿਰ, ਕੰਪਨੀ ਦੀ ਕੋਈ ਸਿਰਦਰਦੀ ਨਹੀ। ਕੰਪਨੀ, ਬੇਬੇ ਦੇ ਨਾਮ ਤੇ ਖੋਲ੍ਹ ਲਵੋ ਤੇ ਚਾਹੇ ਬਾਪੂ ਦੇ ਨਾਮ ਤੇ।'

?--'ਪੌਪ' ਗਾਇਕਾਂ ਦਾ ਕਹਿਣਾ ਕਿੱਥੋਂ ਤੱਕ ਦਰੁਸਤ ਹੈ ਕਿ ਉਨ੍ਹਾਂ ਦੀ ਪੌਪ-ਗਾਇਕੀ ਸਦਕਾ ਪੰਜਾਬੀ ਮਾਂ-ਬੋਲੀ ਨੂੰ ਸੰਸਾਰ ਭਰ ਵਿਚ ਪ੍ਰਸਿੱਧੀ ਮਿਲ ਰਹੀ ਹੈ ?'
0--'ਲੁਧਿਆਣਵੀ ਜੀ, 1969 ਵਿਚ ਮੇਰਾ ਲਿਖਿਆ ਗੀਤ 'ਸੁਣੋ ਲੰਬੜਾਂ ਦਾ ਮੁੰਡਾ ਬੋਲੀ ਹੋਰ ਬੋਲਦਾ' 'ਮਾਸਕੋ' ਤੋਂ ਰੀਲੇਅ ਹੁੰਦਾ ਰਿਹਾ ਹੈ। ਮੇਰੇ ਸਮ-ਕਾਲੀ ਗੀਤਕਾਰਾਂ, ਗਾਇਕਾਂ ਦੇ ਗੀਤ ਵੀ ਵਿਦੇਸ਼ਾਂ ਤੋਂ ਰੀਲੇਅ ਹੁੰਦੇ ਰਹੇ ਹਨ। 'ਪੌਪ' ਗਾਇਕੀ ਤਾਂ ਕੱਲ੍ਹ ਜੰਮੀ ਹੈ, ਜਦੋ ਕਿ ਇਸਤੋਂ ਢੇਰ ਸਮਾਂ ਪਹਿਲਾਂ ਦੁਨੀਆਂ ਭਰ ਵਿਚ ਪੰਜਾਬੀ ਲੋਕ ਗੀਤਾਂ ਦੀ ਬੱਲੇ-ਬੱਲੇ ਸੀ। ਐਚ. ਐਮ. ਵੀ. ਵਲੋਂ ਤਿਆਰ ਕੀਤੇ ਐਲ. ਪੀ. ਰਿਕਾਰਡ ਉਸ ਵੇਲੇ ਵਿਦੇਸ਼ਾਂ ਵਿਚ ਵਿਕਦੇ ਸਨ। ਹਾਂ, ਇਕ ਗੱਲ ਜਰੂਰ ਹੈ ਕਿ ਉਦੋਂ ਬੇ-ਅਰਥੇ ਜਿਹੇ ਗੀਤਾਂ ਨੂੰ ਅਰਥ-ਭਰਪੂਰ ਬਣਾਉਣ ਲਈ ਗਾਇਕੀ ਦੇ ਨਾਲ-ਨਾਲ ਅੱਧ-ਨਗਨ ਕੁੜੀਆਂ ਨੂੰ ਨਚਾਉਣ ਦਾ ਸਹਾਰਾ ਲੈਕੇ ਕਿਸੇ ਵੀ ਪੰਜਾਬੀ ਗਾਇਕ ਨੇ ਪੇਸ਼ਕਾਰੀ ਦੇਣ ਦੀ ਲੋੜ ਮਹਿਸੂਸ ਨਹੀ ਸੀ ਕੀਤੀ। ਸੋ, ਅਜੋਕੇ 'ਪੌਪ' ਅਖਵਾਉਂਦੇ ਗਾਇਕਾਂ ਨੇ ਇਹ 'ਮੱਲ' ਜਰੂਰ ਮਾਰ ਵਿਖਾਈ ਹੈ।'

?--'ਲਾਲੀ ਜੀ, ਪੁਰਾਣੇ ਗੀਤਕਾਰ ਅਤੇ ਗਾਇਕ ਐਸਾ ਕਿਉਂ ਨਹੀਂ ਸੀ ਕਰਦੇ ?'
0--'ਜਦੋਂ ਗੀਤਕਾਰੀ ਅਤੇ ਗਾਇਕੀ ਵਿਚ ਹੀ ਪੂਰਾ ਦਮ ਸੀ ਤਾਂ ਐਸੇ ਅਸ਼ਲੀਲਤਾ ਭਰੇ ਸਹਾਰੇ ਦੀ ਜਰੂਰਤ ਹੀ ਕਿਉਂ ਪੈਣੀ ਸੀ ਭਲਾ! ਵੈਸੇ ਵੀ ਅੱਜ ਕਲ ਤਾਂ ਪੈਸੇ ਅਤੇ ਫੋਕੀ ਸ਼ੁਹਰਤ ਖੱਟਣ ਦਾ ਇਹ ਇਕ ਵਸੀਲਾ ਹੈ। ਪੈਸਾ ਅਤੇ ਫੌਕੀ ਸ਼ੁਹਰਤ ਕਮਾਉਣੀ ਸੌਖੀ ਹੈ, ਪਰ 'ਇੱਜਤ' ਕਮਾਉਣੀ ਬਹੁਤ ਔਖੀ ਹੈ।'

?--' 'ਪੌਪ' ਗਾਇਕੀ ਦੀ ਉਮਰ ਕਿੰਨੀ ਕੁ ਹੈ ਲਾਲੀ ਜੀ?'
0--'ਉਮਰ' ? 'ਉਮਰ' ਬਸ ਅੱਖ ਦਾ ਝਿਲਕਾਰਾ ਹੀ ਸਮਝੋ। ਜੇਕਰ ਇਹ ਹਨੇਰੀ ਵਾਂਗਰਾਂ ਚੜ੍ਹਦੀ ਹੈ ਤਾਂ ਤੂਫਾਨ ਵਾਂਗਰਾਂ ਹੇਠਾਂ ਉਤਰਦੀ ਹੈ।'

?--'ਜਮਾਨੇ ਦੀ ਹਵਾ' ਮੁਤਾਬਿਕ ਕੀ ਤੁਸੀਂ ਵੀ 'ਪੌਪ' ਗਾਇਕਾਂ ਵਾਸਤੇ ਲਿਖੇ ਹਨ ਕੋਈ ਗੀਤ ?'
0--'ਲੁਧਿਆਣਵੀ ਜੀ, ਮੇਰੇ ਲਿਖਣ ਦਾ ਮੇਰਾ ਆਪਣਾ ਹੀ ਸਟਾਈਲ ਹੈ| ਮੈਂ ਆਪਣੀ ਪਸੰਦ ਹੀ ਲਿਖਦਾ ਹਾਂ| ਪੌਪ ਲਿਖਣ ਵਲ ਕਲਮ ਮੂੰਹ ਹੀ ਨਹੀ ਕਰਦੀ।'

?--'ਤੁਹਾਡੀ ਕਲਮ ਨੂੰ ਹੁਣ ਤੱਕ ਵੱਧ ਤੋਂ ਵੱਧ ਹੌਸਲਾ ਅਤੇ ਸਹਿਯੋਗ ਕਿਸ ਸਖਸ਼ੀਅਤ ਵਲੋਂ ਮਿਲਿਆ ਹੈ।
0--ਮੇਰੇ ਹਰਮਨ-ਪਿਆਰੇ ਗਾਇਕ, ਜਿਨ੍ਹਾਂ ਨੇ ਮੇਰੇ ਗੀਤ ਗਾਏ, ਦੇ ਨਾਲ-ਨਾਲ ਵੀਰ (ਸਵ: ਡਾਕਟਰ ਅਜੀਤ ਪੰਛੀ), ਮੇਰੇ ਸਮੁੱਚੇ ਪਰਿਵਾਰ ਅਤੇ ਸ਼੍ਰੋਮਣੀ ਪੰਜਾਬੀ ਲਿਖਾਰੀ ਸਭਾ ਪੰਜਾਬ (ਰਜਿ.) ਵਲੋਂ ਬਹੁਤ ਹੌਸਲਾ ਅਤੇ ਸਹਿਯੋਗ ਮਿਲਿਆ ਹੈ ?'

?--'ਤੁਹਾਡੇ ਮਨ-ਪਸੰਦੀ ਦੇ ਗੀਤਕਾਰ ਅਤੇ ਗਾਇਕ ਕਿਹੜੇ-ਕਿਹੜੇ ਸਨ ਜਾਂ ਹਨ?'
0--'ਗੀਤਕਾਰਾਂ ਵਿਚ ਬਾਬੂ ਸਿੰਘ ਮਾਨ, ਗੁਰਦੇਵ ਸਿੰਘ ਮਾਨ, ਇੰਦਰਜੀਤ ਹਸਨਪੁਰੀ, ਲਾਲ ਚੰਦ ਯਮਲਾ ਜੱਟ, ਗੁਰਦਾਸ ਮਾਨ, ਨੰਦ ਲਾਲ ਨੂਰਪੁਰੀ ਅਤੇ ਅਜੀਤ ਪੰਛੀ ਹਨ। ਗਾਇਕਾਂ ਵਿਚ ਬੀਬੀ ਨਰਿੰਦਰ ਬੀਬਾ, ਗੁਰਦਾਸ ਮਾਨ, ਕਰਨੈਲ ਗਿੱਲ, ਹੰਸ ਰਾਜ ਹੰਸ, ਹਾਕਮ ਬਖਤੜੀ ਵਾਲਾ, ਪਾਲੀ ਦੇਤਵਾਲੀਆ, ਸਰਦੂਲ ਸਿਕੰਦਰ ਅਤੇ ਲਾਲ ਚੰਦ ਯਮਲਾ ਜੱਟ ਹਨ।'

?-- 'ਕੋਈ ਮਾਨ-ਸਨਮਾਨ?'
0--'ਰੱਬ ਵਰਗੇ ਸਰੋਤਿਆਂ ਦੇ ਆਉਂਦੇ ਪ੍ਰਸੰਸਾ ਭਰੇ ਪੱਤਰ, ਟੈਲੀਫੂਨ ਅਤੇ ਤੁਹਾਡੇ ਜਿਹੇ ਪੱਤਰਕਾਰ ਵੀਰਾਂ ਵਲੋਂ ਗਾਹੇ-ਬ-ਗਾਹੇ ਮੇਰੇ ਜਿਹੇ ਨਿਮਾਣੇ ਦੀ ਸਾਰ ਲੈਣੀ ਮੇਰੇ ਲਈ ਕਿਸੇ ਵੀ ਮਾਣ-ਸਨਮਾਨ ਤੋਂ ਘੱਟ ਨਹੀ। ਵੈਸੇ ਕਈ ਸਮਾਜ-ਸੇਵੀ ਅਤੇ ਲੇਖਕ-ਸਭਾਵਾਂ ਵਲੋਂ ਪਬਲਿਕ ਤੌਰ ਤੇ ਵੀ ਮੈਨੂੰ ਸਨਮਾਨਿਤ ਕੀਤਾ ਗਿਆ ਹੈ, ਜਿਨ੍ਹਾਂ ਵਿਚੋਂ ਹੁਣੇ-ਹੁਣੇ ਹੀ 'ਭਾਈ ਦਿੱਤ ਸਿੰਘ ਪੱਤ੍ਰਿਕਾ' ਨੇ ਜਿੱਥੇ ਮੈਨੂੰ 'ਭਾਈ ਦਿੱਤ ਸਿੰਘ ਫਖਰ-ਏ-ਕੌਮ' ਐਵਾਰਡ ਨਾਲ ਸਨਮਾਨਿਤ ਕੀਤਾ ਹੈ, ਉਥੇ ਇਸ ਪੱਤ੍ਰਿਕਾ ਨੇ ਮੈਨੂੰ 'ਸਾਹਿਤਕ ਸਲਾਹਕਾਰ ਬੋਰਡ' ਵਿਚ 'ਸਰਪ੍ਰਸਤ' ਚੁਣ ਕੇ ਵੀ ਮੇਰਾ ਮਾਣ ਵਧਾਇਆ ਹੈ।'

?--'ਗੀਤਕਾਰੀ ਖੇਤਰ ਵਿਚ ਜੋ ਤੁਸੀਂ ਮੱਲਾਂ ਮਾਰੀਆਂ ਹਨ, ਕੀ ਤੁਸੀਂ ਉਨ੍ਹਾਂ ਤੋਂ ਸੰਤੁਸ਼ਟ ਹੋ ?'
0--'ਹਾਂ ਜੀ| ਸੰਤੁਸ਼ਟ ਹਾਂ। ਮੈਨੂੰ ਦੇਸ਼ ਅਤੇ ਵਿਦੇਸ਼ ਵਿਚ ਬਹੁਤ ਪ੍ਰਸਿੱਧੀ ਮਿਲੀ ਹੈ, ਗੀਤਕਾਰੀ ਖੇਤਰ ਵਿਚ। ਮੇਰੇ ਪਿੰਡ ਦਾ ਇਕ ਵਿਅੱਕਤੀ 1971 ਵਿਚ ਰੂਸ ਗਿਆ ਸੀ, ਉਸ ਨੇ ਮੈਨੂੰ ਆਣਕੇ ਦੱਸਿਆ, ਵੀਰ ਜੀ, ਉਥੇ ਆਪ ਜੀ ਦੇ ਗੀਤ ਬੜੇ ਚਾਅ ਨਾਲ ਸੁਣੇ ਜਾਂਦੇ ਹਨ।'

?--'ਭਵਿੱਖ ਵਿਚ ਤੁਹਾਡੀ ਕਲਮ ਦੇ ਕੀ ਨਿਸ਼ਾਨੇ ਹਨ ?'
0--'ਮੈਂ ਆਪਣੀ ਗੀਤਾਂ ਰਾਹੀਂ ਪੰਜਾਬੀ ਸੱਭਿਆਚਾਰ ਦੀ ਝੋਲੀ ਵੱਧ ਤੋਂ ਵੱਧ ਭਰਨੀ ਚਾਹੁੰਦਾ ਹਾਂ ਅਤੇ ਨਵੇਂ ਗੀਤਕਾਰ ਜੋ ਮੈਥੋਂ ਸਲਾਹ-ਮਸ਼ਵਰਾ ਮੰਗਦੇ ਹਨ, ਨੂੰ ਤਨੋ- ਮਨੋ ਸਾਥ ਦੇਕੇ ਉਨ੍ਹਾਂ ਦੀ ਸੇਵਾ ਕਰਨੀ ਚਾਹੁੰਦਾ ਹਾਂ।'

?--'ਜਿੰਦਗੀ ਦੀ ਕੋਈ ਅਭੁੱਲ ਯਾਦ?'
0--'ਜਦੋਂ ਮੇਰਾ ਪਹਿਲਾ ਗੀਤ ਸਰੋਤਿਆਂ ਦੀ ਫਰਮਾਇਸ਼ ਤੇ ਐਤਵਾਰ ਨੂੰ ਤਿੰਨ- ਤਿੰਨ ਪ੍ਰੋਗਰਾਮਾਂ ਵਿਚ ਵੱਜਦਾ ਮੈਂ ਸੁਣਿਆ ਕਰਦਾ ਸੀ ਤਾਂ ਮੈਨੂੰ ਅਥਾਹ ਖੁਸ਼ੀ ਮਿਲਦੀ ਸੀ। ਮੇਰੀ ਮਾਂ ਦੀ ਅੱਡੀ ਜਮੀਨ ਉਤੇ ਨਹੀ ਸੀ ਲੱਗਿਆ ਕਰਦੀ, ਜਦੋਂ ਉਹ ਭੱਜੀ ਫਿਰਦੀ ਘਰ-ਘਰ ਦੱਸਿਆ ਕਰਦੀ ਸੀ। ਫਿਰ, ਉਹ ਦਿਨ, ਜਦੋਂ ਨਰਿੰਦਰ ਬੀਬਾ ਜੀ ਦੇ ਘਰ ਬੈਠਿਆਂ ਸਵ: ਲਾਲ ਚੰਦ ਯਮਲਾ ਜੱਟ ਅਤੇ ਬਾਬੂ ਸਿੰਘ ਮਾਨ ਮਰਾੜਾਂ ਵਾਲਾ ਨੇ ਮੇਰੇ ਗੀਤਾਂ ਦੀ ਤਰੀਫ ਕੀਤੀ ਸੀ, 'ਅਨਦਾੜ੍ਹੀਆ ਜਿਹਾ ਮੁੰਡਾ ਬਹੁਤ ਵਧੀਆ ਲਿਖਦਾ ਹੈ', ਸੁਣ ਕੇ ਖੁਸ਼ੀ ਵਿਚ ਮੇਰੇ ਹੰਝੂ ਟਪਕ ਆਏ ਸਨ। ਉਹ ਪੱਲ ਮੇਰੇ ਲਈ ਅਭੁੱਲ ਯਾਦਾਂ ਬਣ ਕੇ ਰਹਿ ਗਏ ਹਨ।'

?--'ਲਾਲੀ ਜੀ, ਪੁਰਾਣੇ ਗਾਇਕਾਂ ਵਿਚੋਂ ਤਾਂ ਸ਼ਾਇਦ ਹੀ ਕੋਈ ਗਾਇਕ ਬਚਿਆ ਹੋਵੇ ਜਿਸ ਨੇ ਤੁਹਾਡੇ ਗੀਤ ਨਾ ਰਿਕਾਰਡ ਕਰਵਾਏ ਹੋਣ, ਪਰ ਅੱਜ ਦੀ ਪੀੜ੍ਹੀ ਚੋਂ ਵੀ ਕੋਈ ਹਨ ?'
0--'ਅੱਜ ਦੀ ਪੀੜ੍ਹੀ ਵਿਚੋਂ ਰਸ਼ਪਾਲ ਰਸੀਲਾ-ਮਨਮੋਹਣ ਮੋਹਣੀ, ਹਾਕਮ ਬਖਤੜੀ ਵਾਲਾ, ਬੀਬੀ ਦਲਜੀਤ ਕੌਰ, ਪਾਲੀ ਦੇਤਵਾਲੀਆ, ਗੁਰਵਿੰਦਰ ਗੁਰੀ ਅਤੇ ਕ੍ਰਿਸ਼ਨ ਰਾਹੀ ਵਿਸ਼ੇਸ਼ ਵਰਣਨ ਯੋਗ ਗਾਇਕ ਹਨ।'

?--'ਲੇਖਕਾਂ ਅਤੇ ਗਾਇਕਾਂ ਲਈ ਕੋਈ ਸੰਦੇਸ਼ ?'
0--'ਮੇਰਾ ਤਾਂ ਲੇਖਕਾਂ ਅਤੇ ਗਾਇਕ ਭੈਣਾਂ ਅਤੇ ਵੀਰਾਂ ਨੂੰ ਇਹੋ ਸੰਦੇਸ਼ ਹੈ ਕਿ ਮੇਰੇ ਵੀਰੋ ਤੇ ਭੈਣੋ, ਲਿਖੋ ਭਾਂਵੇਂ ਥੋੜ੍ਹਾ, ਗਾਵੋ ਭਾਂਵੇ ਥੋੜ੍ਹਾ : ਪਰ ਉਹ ਹੀ ਲਿਖੋ ਅਤੇ ਉਹ ਹੀ ਗਾਵੋ ਜਿਸ ਦਾ ਅਨੰਦ ਅਸੀਂ ਪਰਿਵਾਰ ਵਿਚ ਬਹਿ ਕੇ ਮਾਣ ਸਕੀਏ ਤਾਂ ਜੋ ਮਾਣ ਕੀਤੇ ਜਾਣ ਵਾਲੇ ਸਾਡੇ ਵਿਰਸੇ ਵੱਲ ਕੋਈ ਉਂਗਲ ਨਾ ਕਰ ਸਕੇ ਅਤੇ ਆਉਣ ਵਾਲੀਆਂ ਪੀੜ੍ਹੀਆਂ ਵੀ ਤੁਹਾਨੂੰ ਯਾਦ ਰੱਖਣ।'

ਲਾਲੀ ਸਾਹਿਬ, ਤੁਹਾਡਾ ਲੱਖ-ਲੱਖ ਧੰਨਵਾਦ! ਇੰਨਾ ਟਾਈਮ ਦਿੱਤਾ| ਸ਼ਾਲ੍ਹਾ ! ਤੁਸੀਂ ਤੰਦਰੁਸਤੀਆਂ ਮਾਣੋਂ ਅਤੇ ਯੁੱਗਾਂ ਤੋੜੀ ਉਮਰਾਂ ਭੋਗੋਂ!! ਆਮੀਨ!

-ਪ੍ਰੀਤਮ ਲੁਧਿਆਣਵੀ, ਚੰਡੀਗੜ੍ਹ (9876428641)
ਸੰਪਰਕ : ਲਾਲ ਸਿੰਘ ਲਾਲੀ, ਨਾਰੰਗਵਾਲ (ਲੁਧਿਆਣਾ) (9914610083)

28/08/2016

  ਗੀਤਕਾਰੀ ਦਾ ਬਾਦਸ਼ਾਹ -ਲਾਲ ਸਿੰਘ ਲਾਲੀ
ਪ੍ਰੀਤਮ ਲੁਧਿਆਣਵੀ, ਚੰਡੀਗੜ੍ਹ
ਸਮਾਜਿਕਤਾ ਦੇ ਗੀਤ ਲਿਖਣ ਵਾਲਾ ਗੀਤਕਾਰ- ਰਮਨ ਕੱਦੋਂ
ਉਜਾਗਰ ਸਿੰਘ, ਪਟਿਆਲਾ
ਗੀਤਕਾਰੀ ਦਾ ਖੂਬਸੂਰਤ ਕਲਮੀ-ਚਸ਼ਮਾ - ਰਾਜੂ ਨਾਹਰ ਬਾਸੀਆਂ ਬੈਦਵਾਣ
ਪ੍ਰੀਤਮ ਲੁਧਿਆਣਵੀ, ਚੰਡੀਗੜ੍ਹ
ਪੰਜਾਬੀ ਗਾਇਕੀ ਵਿੱਚ ਇੱਕ ਨਵਾਂ ਦਮਦਾਰ ਚਿਹਰਾ - ਸੈਫ਼ੀ ਸੇਖੋਂ
ਹਰਬੰਸ ਬੁੱਟਰ ਕੈਨੇਡਾ
ਪੰਜਾਬੀ ਕਦਰਾਂ ਕੀਮਤਾਂ ਦਾ ਪਹਿਰੇਦਾਰ ਗੀਤਕਾਰ: ਗੈਰੀ ਟਰਾਂਟੋ ਹਠੂਰ
ਉਜਾਗਰ ਸਿੰਘ, ਪਟਿਆਲਾ
ਗਾਇਕੀ, ਸੰਗੀਤਕਾਰੀ ਤੇ ਅਦਾਕਾਰੀ ਦਾ ਖੂਬਸੂਰਤ ਮੁਜੱਸਮਾ- ਮਨੀ ਔਜਲਾ
ਪ੍ਰੀਤਮ ਲੁਧਿਆਣਵੀ, ਚੰਡੀਗੜ੍ਹ
ਅੱਥਰੇ ਬਲਦ ਵਾਂਗ ਲੀਹ ਪਾੜ ਕੇ ਨਵੀਂ ਲੀਹ ਬਨਾਉਣ ਵਾਲਾ ਜਨੂੰਨੀ ਅਦਾਕਾਰ ਹੈ ਹਰਸ਼ਰਨ ਸਿੰਘ
ਮਨਦੀਪ ਖੁਰਮੀ ਹਿੰਮਤਪੁਰਾ, ਯੂ ਕੇ 
24 ਜਨਵਰੀ ਨੂੰ ਅੰਤਮ ਅਰਦਾਸ ਦੇ ਮੌਕੇ ‘ਤੇ
ਸਾਫ ਸੁਥਰੀ ਗਾਇਕੀ ਦੀ ਮਾਲਕ: ਮਨਪ੍ਰੀਤ ਅਖ਼ਤਰ
ਉਜਾਗਰ ਸਿੰਘ, ਪਟਿਆਲਾ
ਵਰਸੀ ਤੇ ਵਿਸ਼ੇਸ਼
ਨਈਂਓ ਲੱਭਣੇ ਲਾਲ ਗੁਆਚੇ
ਜਸਵਿੰਦਰ ਪੂਹਲੀ, ਬਠਿੰਡਾ
ਰੂਹ ਨੂੰ ਸਕੂਨ ਦੇਣ ਵਾਲਾ ਸੁਰੀਲਾ ਫ਼ਨਕਾਰ "ਵਨੀਤ ਸ਼ਰਾਫਤ"
ਗੁਰਪ੍ਰੀਤ ਬੱਲ, ਰਾਜਪੁਰਾ
ਬਲਾਤਕਾਰ ਪੀੜਤਾਂ ਦੇ ਹੱਕ ਬਾਰੇ ਗੱਲ ਕਰੇਗੀ ਬਲਰਾਜ ਸਿੱਧੂ ਦੀ ਲਘੂ ਫ਼ਿਲਮ “ਜਿੰਦਰਾ”
ਸੁਰਜੀਤ ਜੱਸਲ, ਫ਼ਿਲਮ ਪੱਤਰਕਾਰ
ਸੈਮੂਅਲ ਜੌਹਨ ਦੇ ਨਾਟਕਾਂ ਦੀ ਇਕ ਹੋਰ ਕਾਮਯਾਬ ਪੇਸ਼ਕਾਰੀ
ਨਵਦੀਪ ਸਿੱਧੂ, ਕਨੇਡਾ
ਪੂਰਨ ਸਿੰਘ ਪਾਂਧੀ ਦੀ ‘ਸੰਗੀਤ ਦੀ ਦੁਨੀਆਂ’
ਉਜਾਗਰ ਸਿੰਘ, ਪਟਿਆਲਾ
ਦੋਗਾਣਾ ਗਾਇਕੀ ਦਾ ਸਿਖਰ: ਮੁਹੰਮਦ ਸਦੀਕ
ਜਸਵਿੰਦਰ ਪੂਹਲੀ, ਬਠਿੰਡਾ
ਅਫ਼ਸੋਸ ਕਿ ਉਸਾਰੂ ਗਾਇਕੀ ਬਦਲੇ ਮਿਲੇ ਸਨਮਾਨ ਮਾਹਲੇ ਦੇ ਢਿੱਡ ਦੀ ਭੁੱਖ ਨਹੀਂ ਮਿਟਾ ਸਕੇ
ਮਨਦੀਪ ਖੁਰਮੀ ਹਿੰਮਤਪੁਰਾ, ਯੂ ਕੇ
ਫੱਕਰ ਕਲਾਕਾਰ ਸੀ ਪ੍ਰਿਥਵੀ ਰਾਜ ਕਪੂਰ
ਹਰਬੀਰ ਸਿੰਘ ਭੰਵਰ, ਲੁਧਿਆਣਾ
ਨਵਤੇਜ ਸੰਧੂ ਦੀ ਦਾਨਿਸ਼ਵਰਾਂ ਦੇ ਮਨਾਂ ‘ਚ ਸੁਆਲ ਬੀਜਦੀ ਫਿਲਮ “ਕੰਬਦੀ ਡਿਓੜੀ”
ਐੱਸ ਬਲਵੰਤ, ਯੂ ਕੇ 
'ਦ ਬਲੱਡ ਸਟਰੀਟ' ਦੇਸ਼ ਦੀ ਹਰ ਉਸ ਗਲ਼ੀ ਦੀ ਕਹਾਣੀ ਹੈ, ਜਿਸਨੇ ਆਪਣੇ ਹੀ ਦੇਸ਼ ਅੰਦਰ ਰਫ਼ਿਊਜ਼ੀ ਹੋਣ ਵਰਗਾ ਸੰਤਾਪ ਭੋਗਿਆ ਹੈ – ਦਰਸ਼ਨ ਦਰਵੇਸ਼
ਭੂਪਿੰਦਰ ਪੰਨ੍ਹੀਵਾਲੀਆ (ਪੱਤਰਕਾਰ), ਪੰਜਾਬ
ਭਾਰਤ ਦੀ ਨਿਰਤ ਕਲਾ: ਪਰੰਪਰਾ ਤੇ ਮਹੱਤਵ
ਡਾ. ਰਵਿੰਦਰ ਕੌਰ ਰਵੀ, ਪਟਿਆਲਾ
ਸੂਖਮ ਭਾਵਨਾਵਾਂ ਦਾ ਪ੍ਰਤੀਕ ਲੋਕ ਸੰਗੀਤ
ਡਾ. ਰਵਿੰਦਰ ਕੌਰ ਰਵੀ, ਪਟਿਆਲਾ
ਪੰਜਾਬੀ ਸਿਨੇਮੇ ਵਿਚ ਨਵੇਂ ਮੋੜ ਅਤੇ ਮੀਲ ਪੱਥਰ ਦਾ ਨਾਮ ਹੈ ਫ਼ਿਲਮ "ਪੰਜਾਬ 1984"
ਹਰਦੀਪ ਮਾਨ ਜਮਸ਼ੇਰ ਅਸਟਰੀਆ
ਪੰਜਾਬ ਦੀ ਸੂਫ਼ੀ ਸੰਗੀਤ ਪਰੰਪਰਾ
ਡਾ. ਰਵਿੰਦਰ ਕੌਰ ਰਵੀ, ਪਟਿਆਲਾ
ਭਾਰਤੀ ਸੰਗੀਤ ਪਰੰਪਰਾ ਦੀਆਂ ਕੁਝ ਪੁਰਾਤਨ ਗਾਇਨ ਸ਼ੈਲੀਆਂ
ਡਾ. ਰਵਿੰਦਰ ਕੌਰ ਰਵੀ, ਪਟਿਆਲਾ
ਫ਼ਿਲਮੀ ਸੰਗੀਤ ਦੇ ਮਹਾਨ ਪਿੱਠਵਰਤੀ ਗਾਇਕ ਮੰਨਾ ਡੇ
ਡਾ. ਰਵਿੰਦਰ ਕੌਰ ਰਵੀ, ਪਟਿਆਲਾ
4 ਦਸੰਬਰ ਬਰਸੀ ’ਤੇ
ਸਦਾ ਬਹਾਰ ਫ਼ਿਲਮੀ ਅਦਾਕਾਰ ਸੀ ; ਦੇਵਾ ਆਨੰਦ
ਰਣਜੀਤ ਸਿੰਘ ਪ੍ਰੀਤ, ਬਠਿੰਡਾ
ਪੰਜਾਬੀ ਲੋਕ ਗੀਤਾਂ ਦਾ ਪ੍ਰਕਾਸ਼ ਵੰਡਣ ਵਾਲੀ ਪ੍ਰਕਾਸ਼ ਕੌਰ
ਰਣਜੀਤ ਸਿੰਘ ਪ੍ਰੀਤ, ਬਠਿੰਡਾ
29 ਅਕਤੂਬਰ ਲਈ
ਪੰਜਾਬੀ ਨਾਟਕ ਦੀ ਨਕੜਦਾਦੀ: ਨੌਰਾ ਰਿਚਰਡ
ਰਣਜੀਤ ਸਿੰਘ ਪ੍ਰੀਤ, ਬਠਿੰਡਾ
ਮਲਕਾ-ਇ-ਗ਼ਜ਼ਲ: ਬੇਗ਼ਮ ਅਖ਼ਤਰ
ਰਣਜੀਤ ਸਿੰਘ ਪ੍ਰੀਤ, ਬਠਿੰਡਾ
ਵਿਸ਼ੇਸ਼ ਮੁਲਾਕਾਤ
ਲੋਕ ਗਾਇਕ ਬਲਧੀਰ ਮਾਹਲਾ- ਜਿਸਨੇ ਗਾਇਨ ਕਲਾ ਨਾਲ ਦਗਾ ਨਹੀਂ ਕੀਤਾ, ਪਰ..?
ਮੁਲਾਕਾਤੀ: ਮਨਦੀਪ ਖੁਰਮੀ ਹਿੰਮਤਪੁਰਾ
ਕੈਨੇਡਾ ਡੇਅ ਨੂੰ ਸਮਰਪਿਤ ਐਲਬਮ ‘ਸਾਡਾ ਦੇਸ਼ ਕੈਨੇਡਾ‘ ਜਲਦੀ ਹੋਵੇਗੀ ਰਿਲੀਜ਼
ਕੁਲਜੀਤ ਸਿੰਘ, ਜੰਜੂਆ, ਟੋਰਾਂਟੋ
ਔਜਲਾ ਇਨੋਵੇਸ਼ਨ ਇੰਕ ਦੀ ਪੇਸ਼ਕਸ਼ "ਆਬ"
ਜੋਗਿੰਦਰ ਸੰਘੇੜਾ, ਕਨੇਡਾ
ਸਮਾਜਕ ਕਦਰਾਂ ਕੀਮਤਾਂ ਦਾ ਗੀਤਕਾਰ ਤੇ ਗਾਇਕ ਗੁਰਮਿੰਦਰ ਗੁਰੀ
ਉਜਾਗਰ ਸਿੰਘ, ਅਮਰੀਕਾ
‘ਸਾਡਾ ਹੱਕ’ ਤੇ ਪਾਬੰਧੀ ਲਾ ਕੇ ਪੰਜਾਬ ਸਰਕਾਰ ਨੇ ਕੀਤਾ ਲੋਕਾਂ ਦੀ ਭਾਵਨਾਵਾਂ ਦਾ ਕਤਲ
ਬਲਵਿੰਦਰ ਸਿੰਘ ਚਾਹਲ ‘ਮਾਧੋ ਝੰਡਾ’, ਇਟਲੀ

ਨੋਰਾ ਰਿੱਚਰਡਜ਼: ਆਇਰਲੈਂਡ ਦੀ ਪੰਜਾਬਣ
ਹਰਬੀਰ ਸਿੰਘ ਭੰਵਰ, ਲੁਧਿਆਣਾ

ਛੋਟੀ ਉਮਰ ਦੀ ਵੱਡੀ ਚਿਤਰਕਾਰਾ; ਅੰਮ੍ਰਿਤਾ ਸ਼ੇਰਗਿੱਲ
ਰਣਜੀਤ ਸਿੰਘ ਪ੍ਰੀਤ, ਬਠਿੰਡਾ

ਸਮਾਜ ਦੇ ਪ੍ਰੰਪਰਾਵਾਦੀ ਅਸੂਲਾਂ ਨੂੰ ਟਿੱਚ ਸਮਝਣ ਵਾਲੀ; ਪਰਵੀਨ ਬਾਬੀ
ਰਣਜੀਤ ਸਿੰਘ ਪ੍ਰੀਤ, ਬਠਿੰਡਾ
4 ਜਨਵਰੀ 2012 ਨੂੰ ਚੱਲ ਵਸੀ ਸੀ
ਸੀਰਤ-ਸੂਰਤ ਦਾ ਸੁਮੇਲ ਸੀ : ਕਲਪਨਾ ਮੋਹਨ
ਰਣਜੀਤ ਸਿੰਘ ਪ੍ਰੀਤ, ਬਠਿੰਡਾ
30 ਨਵੰਬਰ ਪਹਿਲੀ ਬਰਸੀ ‘ਤੇ
ਲੋਕ ਗਾਥਾਵਾਂ ਦਾ ਸਿਰਨਾਵਾਂ: ਕੁਲਦੀਪ ਮਾਣਕ
ਰਣਜੀਤ ਸਿੰਘ ਪ੍ਰੀਤ, ਬਠਿੰਡਾ
ਪੰਜਾਬ ਦੀ ਕੋਇਲ: ਸੁਰਿੰਦਰ ਕੌਰ
ਰਣਜੀਤ ਸਿੰਘ ਪ੍ਰੀਤ, ਬਠਿੰਡਾ
17 ਨਵੰਬਰ ਬਰਸੀ ’ਤੇ (ਬਿੰਦਰੱਖੀਆ)
ਤਿੜਕੇ ਘੜੇ ਦਾ ਪਾਣੀ
ਰਣਜੀਤ ਸਿੰਘ ਪ੍ਰੀਤ, ਬਠਿੰਡਾ
ਇੱਕ ਫਿਲਮ ਦਾ ਰੀਵਿਊ ਇਸ ਸਿਰਫਿਰੇ ਵੱਲੋਂ ਵੀ....।
ਮਨਦੀਪ ਖੁਰਮੀ ਹਿੰਮਤਪੁਰਾ, ਇੰਗਲੈਂਡ
25 ਅਕਤੂਬਰ ਬਰਸੀ ’ਤੇ
ਦਰਦ-ਇ-ਇਸ਼ਕ ਦੀ ਦਾਸਤਾਂ: ਸਾਹਿਰ ਲੁਧਿਆਣਵੀ
ਰਣਜੀਤ ਸਿੰਘ ਪ੍ਰੀਤ, ਬਠਿੰਡਾ
14 ਸਤੰਬਰ ਦੇ ਸ਼ਰਧਾਂਜਲੀ ਸਮਾਰੋਹ ਮੌਕੇ ਵਿਸ਼ੇਸ਼;
ਪਾਣੀ ਵਿੱਚ ਮਾਰਾਂ ਡੀਟਾਂ,ਹੁਣ ਮੁੱਕੀਆਂ ਉਡੀਕਾਂ; ਹਾਕਮ ਸੂਫ਼ੀ
ਰਣਜੀਤ ਸਿੰਘ ਪ੍ਰੀਤ, ਬਠਿੰਡਾ
ਨਾਟਕ ‘ਸੰਤਾਪ’ ਅਤੇ ‘ਸੋ ਕਿਉ ਮੰਦਾ ਆਖੀਐ’ ਦੀਆਂ ਪੇਸ਼ਕਾਰੀਆਂ 23 ਸਤੰਬਰ ਨੂੰ
ਕੁਲਜੀਤ ਸਿੰਘ ਜੰਜੂਆ, ਟਰਾਂਟੋ
ਹਾਕਮ ਸੂਫੀ ਵੀ ਇਸ ਸੰਸਾਰ ਨੂੰ ਸਦਾ ਲਈ ਅਲਵਿਦਾ ਕਹਿ ਗਏ
ਰਣਜੀਤ ਸਿੰਘ ਪ੍ਰੀਤ, ਬਠਿੰਡਾ
ਨਹੀਂ ਰਹੇ ਸ਼ੋਅਲੇ ਫ਼ਿਲਮ ਦੇ ਰਹੀਮ ਚਾਚਾ –ਏ.ਕੇ.ਹੰਗਲ
ਰਣਜੀਤ ਸਿੰਘ ਪ੍ਰੀਤ
13 ਮਈ ਬਰਸੀ ‘ਤੇ ਵਿਸ਼ੇਸ਼
ਸਦਾ ਬਹਾਰ ਗੀਤਾਂ ਦਾ ਰਚਣਹਾਰਾ ਨੰਦ ਲਾਲ ਨੂਰਪੁਰੀ
ਰਣਜੀਤ ਸਿੰਘ ਪ੍ਰੀਤ
31 ਜਨਵਰੀ ਬਰਸੀ ਤੇ  
ਸੂਰਤ-ਸੀਰਤ,ਸੁਰ-ਸੰਗੀਤ ਦਾ ਸੁਮੇਲ : ਸੁਰੱਈਆ
ਰਣਜੀਤ ਸਿੰਘ ਪ੍ਰੀਤ
ਗੀਤਕਾਰੀ ਦਾ ਯੁੱਗ ਅਤੇ ਦਰਵੇਸ਼ ਮੂਰਤ ਬਾਈ ‘ਦੇਵ ਥਰੀਕੇ ਵਾਲਾ’
ਸ਼ਿਵਚਰਨ ਜੱਗੀ ਕੁੱਸਾ
ਸੂਰਤ-ਸੀਰਤ ਦਾ ਸੁਮੇਲ ਸੀ ; ਅਦਾਕਾਰਾ ਕਲਪਨਾ ਮੋਹਨ
ਰਣਜੀਤ ਸਿੰਘ ਪ੍ਰੀਤ
ਬਿਖ਼ੜੇ ਰਾਹਾਂ ਦਾ ਪਾਂਧੀ ਸੀ- ਮੇਜਰ ਰਾਜਸਥਾਨੀ
ਰਣਜੀਤ ਸਿੰਘ ਪ੍ਰੀਤ
ਯਾਦਾਂ ਬਿਖ਼ੇਰ ਕੇ ਤੁਰ ਗਈ ਪੰਜਾਬੀ ਗਾਇਕਾ ਪੁਸ਼ਪਾ ਹੰਸ
ਰਣਜੀਤ ਸਿੰਘ ਪ੍ਰੀਤ
23 ਦਸੰਬਰ ਬਰਸੀ 'ਤੇ 
ਸੁਹਣੀ-ਸੁਰੀਲੀ-ਸੁਰ ਸੰਗੀਤ ਦਾ ਸੁਮੇਲ; ਮਲਕਾ-ਇ-ਤਰੰਨਮ ਨੂਰਜਹਾਂ
ਰਣਜੀਤ ਸਿੰਘ ਪ੍ਰੀਤ
ਤੁਰ ਗਏ ਦੀ ਉਦਾਸੀ ਏ
ਐ ਬਾਈ ਮਾਣਕ! ਅਲਵਿਦਾ ਤੇ ਆਖਰੀ ਸਲਾਮ!!

ਸ਼ਿਵਚਰਨ ਜੱਗੀ ਕੁੱਸਾ
ਮਧੁਬਾਲਾ 1951 ਵਿਚ
ਧੰਨਵਾਦ: ਰਵਿੰਦਰ ਰਵੀ
ਛੈਣੀਂ ਵਰਗੀ ਅਵਾਜ਼ ਦਾ ਮਾਲਕ ਬਾਈ ਕੁਲਦੀਪ ਮਾਣਕ
ਸ਼ਿਵਚਰਨ ਜੱਗੀ ਕੁੱਸਾ
ਕਵੀਸ਼ਰੀ ਦਾ ਥੰਮ੍ਹ-ਰਣਜੀਤ ਸਿੰਘ ਸਿੱਧਵਾਂ ਕਰਨੈਲ ਸਿੰਘ ਪਾਰਸ ਤੇ ਰਣਜੀਤ ਸਿੰਘ ਸਿੱਧਵਾਂ ਦੀ ਇਕ ਪੁਰਾਣੀ ਤਸਵੀਰ
ਅਲੀ ਰਾਜਪੁਰਾ
ਚਿੱਤਰਕਲਾ ਦਾ ਅਮਿੱਟ ਹਸਤਾਖਰ: ਅੱਛਰ ਸਿੰਘ
ਬਲਰਾਜ ਸਿੰਘ ਸਿੱਧੂ, ਯੂ. ਕੇ.
ਪਾਇਰੇਸੀ ਕਰਕੇ ਆਖ਼ਰੀ ਸਾਹਾਂ ’ਤੇ ਹਨ ਮਿਊਜ਼ਿਕ ਕੰਪਨੀਆਂ ਜਾਂ ‘ਪਾਇਰੇਸੀ ਲੱਕਵਾਗ੍ਰਸਤ’ ਮਿਊਜ਼ਿਕ ਕੰਪਨੀਆਂ ਆਖ਼ਰੀ ਸਾਹਾਂ ’ਤੇ
ਜਰਨੈਲ ਘੁਮਾਣ
ਤਪਦੇ ਹਿਰਦਿਆਂ ’ਤੇ ਕਣੀਆਂ ਦਾ ਅਹਿਸਾਸ ਕਰਵਾਉਂਦੀ ਸ਼ਾਇਰ ਚੌਹਾਨ ਦੀ ਐਲਬਮ – ਅੰਬਰ ਮੋੜ ਦਿਓ
ਰਘਵੀਰ ਸਿੰਘ ਚੰਗਾਲ
ਵਗਦੀ ਪਈ ਸਵਾਂਅ ਢੋਲਾ.. ਬਲਰਾਜ ਸਾਹਨੀ ਦੀਆਂ ਪ੍ਰੀਤਨਗਰ ਵਿਚ ਬਿਖਰੀਆਂ ਯਾਦਾਂ
ਜਤਿੰਦਰ ਸਿੰਘ ਔਲ਼ਖ

ਜਲਦ ਰਿਲੀਜ਼ ਹੋਣ ਜਾ ਰਹੀ ਹੈ-‘ਇੱਕ ਕੁੜੀ ਪੰਜਾਬ ਦੀ’
ਦਰਸ਼ਨ ਦਰਵੇਸ਼

ਅਦਾਕਾਰੀ ਦੇ ਜਨੂੰਨ ਦਾ ਨਾਂਅ–ਮਨਮੀਤ ਮਾਨ
ਦਰਸ਼ਨ ਦਰਵੇਸ਼
‘ਇੱਕ ਤੂੰ ਹੋਵੇਂ ਇੱਕ ਮੈਂ ਹੋਵਾਂ’ ਦੋਗਾਣ ਐਲਬਮ ਦੇ ਨਾਲ-ਸਰਦੂਲ ਤੇ ਨੂਰੀ
ਨਰਪਿੰਦਰ ਸਿੰਘ ਬੈਨੀਪਾਲ

‘ਪਰਖ ਦ ਟੈਸਟ’ ਲੈ ਕੇ ਹਾਜ਼ਰ ਹੋ ਰਿਹਾ ਹੈ-ਸੁਖਵਿੰਦਰ ਸੁੱਖੀ
ਨਰਪਿੰਦਰ ਸਿੰਘ ਬੈਨੀਪਾਲ

hore-arrow1gif.gif (1195 bytes)


Terms and Conditions
Privacy Policy
© 1999-2012, 5abi.com

www.5abi.com
[ ਸਾਡਾ ਮਨੋਰਥ ][ ਈਮੇਲ ][ ਹੋਰ ਸੰਪਰਕ ][ ਸਾਹਿਤ ][ ਮਾਨਵ ਚੇਤਨਾ ]
[ ਵਿਗਿਆਨ ][ ਕਲਾ/ਕਲਾਕਾਰ ][ ਫਿਲਮਾਂ ][ ਖੇਡਾਂ ][ ਪੁਸਤਕਾਂ ][ ਇਤਿਹਾਸ ][ ਜਾਣਕਾਰੀ ]

darya1.gif (3186 bytes)
©1999-2012, 5abi.com