ਮੈਂ ਕਲਮਕਾਰੀ ਕਿਉਂ ਕਰਦਾ ਹਾਂ, ਮੈਂ ਬੁੱਤ-ਤਰਾਸ਼ੀ ਕਿਉਂ ਕਰਦਾ ਹਾਂ,
ਮੈਂ ਚਿੱਤਰਕਾਰੀ ਕਿਉਂ ਕਰਦਾਂ ਹਾਂ, ਮੈਂ ਨਾਟਕ ਕਿਉਂ ਕਰਦਾ ਹਾਂ। ਇਸ ਸਵਾਲ ਦਾ
ਜਵਾਬ ਦੇਣਾਂ ਉਨਾਂ ਹੀ ਮੁਸ਼ਕਿਲ ਹੈ ਜਿਨਾਂ, ਜੇ ਕੋਈ ਸੂਰਜ ਨੂੰ ਪੁੱਛੇ ਉਹ ਕਿਉਂ
ਚਮਕਦਾ ਹੈ। ਕੋਈ ਚੰਦ ਨੂੰ ਪ੍ਰਸ਼ਨ ਕਰੇ, ਉਹ ਰਿਸ਼ਮਾਂ ਕਿਉਂ ਬਖੇਰਦਾ ਹੈ। ਫੁੱਲ ਨੂੰ
ਸਵਾਲ ਕਰੇ ਉਹ ਮਹਿਕ ਕਿਉਂ ਵੰਡਦਾ ਹੈ। ਫੇਰ ਵੀ ਇਸ ਸਵਾਲ ਦਾ ਜਵਾਬ ਦੇਣ ਦਾ
ਯਤਨ ਜ਼ਰੂਰ ਕਰਾਂਗਾ, ਮੈਂ ਨਾਟਕ ਕਿਉਂ ਕਰਦਾ ਹਾਂ। ਇਕ ਤਾਂ ਬਹੁਤ ਹੀ ਆਮ ਅਤੇ ਸਧਾਰਣ
ਜਿਹਾ ਹੈ ਜਵਾਬ ਹੈ, “ ਮੈਂ ਨਾਟਕਾਂ ਰਾਹੀਂ ਸਮਾਜ ਵਿਚ ਤਬਦੀਲੀ ਲਿਆਉਣ ਚਾਹੁੰਦਾ
ਹਾਂ, ਮੈਂ ਨਾਟਕਾਂ ਰਾਹੀਂ ਸਮਾਜਿਕ ਬੁਰਾਈਆਂ ਜ਼ਾਤ-ਪਾਤ, ਦਾਜ-ਦਹੇਜ, ਮਾਦਾ ਭਰੂਣ
ਹੱਤਿਆ, ਨਸ਼ਿਆਂ ਆਦਿ ਦਾ ਫਸਤਾ ਵੱਢਣਾ ਚਾਹੁੰਦਾ ਹਾਂ, ਦੂਰ ਕਰਨਾ ਲੋਚਦਾ ਹਾਂ। ਮੈਂ
ਨਾਟਕਾਂ ਰਾਹੀਂ ਸਮਾਜ ਵਿਚ ਦੱਬੇ-ਕੁਚੱਲੇ, ਲਤਾੜੇ ਅਤੇ ਸ਼ੌਸ਼ਿਤ ਵਰਗ ਦੀ ਹਾਲਤ ਵਿਚ
ਤਬਦੀਲੀ ਲਿਆਉਣ ਚਾਹੁੰਦਾ ਹਾਂ, ਸੁਧਾਰ ਲਿਆਉਣ ਚਾਹੁੰਦਾ ਹਾਂ।”
ਬੇਸ਼ਕ ਮੇਰੇ
ਨਾਟਕ ਕਰਨ ਦੇ ਇਹ ਸਭ ਕਾਰਣ ਤਾਂ ਹਨ ਹੀ। ਪਰ ਮੇਰੇ ਨਾਟਕ ਕਰਨ ਦਾ ਭੇਦ ਅਤੇ ਇਕ ਕਾਰਣ
ਇਹ ਹੈ ਕਿ ਮੈਂਨੂੰ ਨਾਟਕ ਕਰਨ ਤੋਂ ਇਲਾਵਾ ਹੋਰ ਕੁੱਝ ਕਰਨਾ ਆਉਂਦਾ ਹੀ ਨਹੀਂ। ਜੇ
ਮੈਂ ਨਾਟਕ ਨਾ ਕਰ ਰਿਹਾ ਹੁੰਦਾ ਤਾਂ ਸ਼ਾਇਦ ਕੁੱਝ ਨਾ ਕਰ ਰਿਹਾ ਹੁੰਦਾ। ਜੋ ਕੁੱਝ
ਨਹੀਂ ਕਰਦਾ ਉਸ ਨੂੰ ਵਿਹਲਾ ਕਿਹਾ ਜਾਂਦਾ ਹੈ। ਵਿਹਲਾ ਮਨ ਸ਼ੈਤਾਨ ਦਾ ਘਰ ਕਿਹਾ
ਜਾਂਦਾ ਹੈ। ਮੈਂ ਸ਼ਾਇਦ ਸ਼ੈਤਾਨ ਹੁੰਦਾ, ਮੈਂ ਸ਼ਇਦ ਵਿਗੜੈਲ ਹੁੰਦਾ, ਝਗੜੈਲ
ਹੁੰਦਾ। ਵਿਗੜੈਲਾਂ, ਝਗੜੈਲਾਂ ਦੀ ਉਮਰ ਵੀ ਬਹੁੱਤੀ ਲੰਮੀ ਨਹੀਂ ਹੁੰਦੀ। ਮੈਂ ਵੀ
ਸ਼ਾਇਦ ਕਤਲ ਕਰਕੇ ਜੇਲ ਵਿਚ ਹੁੰਦਾ ਜਾਂ ਖੁੱਦ ਕਤਲ ਹੋ ਗਿਆ ਹੁੰਦਾ।
ਦੂਜੇ ਮੇਰੇ
ਤਾਇਆ ਜੀ ਸੰਤੋਖ ਸਿੰਘ ਧੀਰ ਅਤੇ ਡੈਡੀ ਰਿਪੁਦਮਨ ਸਿੰਘ ਰੂਪ ਨੇ ਪਹਿਲਾਂ ਹੀ ਸਾਹਿਤ
ਦੀਆਂ ਹੋਰ ਵਿਧਾਵਾਂ ਨਾਵਲ, ਕਹਾਣੀ, ਕਵਿਤਾ ਅਤੇ ਵਾਰਤਿਕ ’ਤੇ ਕਬਜ਼ਾ ਕੀਤਾ ਹੋਇਆ
ਹੈ। ਇਸ ਲਈ ਮੇਰੇ ਕੋਲ ਨਾਟਕ ਕਰਨ ਤੋਂ ਇਲਾਵਾ ਹੋਰ ਕੋਈ ਚਾਰਾ ਵੀ ਨਹੀਂ।
ਤੀਸਰੇ
ਨਾਟਕ ਦਾ ਡੰਗ ਤਿੱਖਾ ਹੁੰਦਾ ਹੈ। ਇਸ ਦਾ ਅਸਰ ਸਾਹਿਤ ਦੀਆਂ ਹੋਰ ਵਿਧਾਵਾਂ ਤੋਂ
ਵਧੇਰੇ ਹੁੰਦਾ ਹੈ। ਕਿਤਾਬ ਨੂੰ ਤਾਂ ਇਕ ਵੇਲੇ ਇਕ ਹੀ ਪਾਠਕ ਮਾਣ ਸਕਦਾ ਹੈ, ਅਸਰ
ਕਬੂਲ ਸਕਦਾ ਹੈ ਪਰ ਨਾਟਕ ਨੂੰ ਸੈਂਕੜਿਆਂ ਤੋਂ ਲੈ ਕੇ ਕਈ ਹਜ਼ਾਰਾਂ ਜਾਂ ਅਣਗਿਣਤ
ਦਰਸ਼ਕ ਦੇਖ ਸਕਦੇ ਹਨ, ਪ੍ਰਭਾਵ ਕਬੂਲ ਸਕਦੇ ਹਨ।ਇਹ ਵਿਚਾਰ ਮੇਰਾ ਨਹੀਂ ਇਹ ਰਾਏ
ਮਰਹੂਮ ਲੇਖਕ ਰਾਮ ਸਰੂਪ ਅਣਖੀ ਨੇ ਇਕ ਸਾਹਿੱਤਕ ਇੱਕਤਰਤਾਂ ਦੌਰਾਨ ਪ੍ਰਗਟ ਕੀਤੇ।
ਚੌਥੇ ਸਾਹਿੱਤਕ ਹਲਕੇ ਨਾਟਕ ਅਕਸਰ ਨੂੰ ਦੂਜੇ, ਤੀਜੇ, ਚੌਥੇ ਦਰਜੇ ਦੀ
ਸਾਹਿੱਤਕ ਵਿਧਾ ਮੰਨਦੇ ਹਨ। ਉਨਾਂ ਨੂੰ ਸ਼ਾਇਦ ਇਹ ਨਹੀਂ ਪਤਾ, ਨਾਵਲ, ਕਹਾਣੀ, ਕਵਿਤਾ
ਅਤੇ ਵਾਰਤਿਕ ਲਿਖਣ ਲਈ ਕਾਗਜ਼, ਕਲਮ ਬਹਤੀ ਗੱਲ ਇਕਾਂਤ ਲੋੜੀਂਦਾ ਹੈ। ਅਖ਼ਬਾਰ ਜਾਂ
ਰਸਾਲੇ ਵਿਚ ਛਪੀ। ਕਿਤਾਬ ਛਪਵਾਈ, ਰਿਲੀਜ਼, ਗੌਸ਼ਟੀ ਚੱਲ ਮੇਰੇ ਭਾਈ। ਖੇਲ ਖਤਮ ਪੈਸਾ
ਹਜ਼ਮ।
ਪਰ ਨਾਟਕ ਲਿਖ ਕੇ ਸ਼ੁਰੂ ਹੁੰਦਾ ਹੈ ਦੁਸ਼ਵਾਰੀਆਂ ਦਾ ਦੌਰ, ਖਜੱਲ-ਖੁਆਰੀਆਂ
ਦਾ ਦੌਰ, ਕਲਾਕਾਰਾਂ ਦੀ ਭਾਲ, ਰਹਿਰਸਲ ਲਈ ਥਾਂ ਦੀ ਇੰਤਜ਼ਾਮ, ਨਾਟਕ ਕਰਨ ਲਈ ਮੰਚ
ਅਤੇ ਵਿੱਤੀ ਸਾਧਨਾਂ ਦਾ ਬੰਦੋਬਸਤ। ਗੱਲ ਇਥੇ ਨਹੀਂ ਮੁੱਕਦੀ, ਨਾਟਕ ਲਈ ਦਰਸ਼ਕਾਂ ਅਤੇ
ਨਾਟ-ਆਲੋਚਕਾਂ ਦਾ ਉਪਰਾਲਾ ਵੀ ਕਰਨਾ ਪੈਂਦਾ ਹੈ। ਕਿਉਂਕਿ ਨਾਟਕ ਦੀ ਸਹੀ ਪਰਖ ਦਰਸ਼ਕ
ਅਤੇ ਨਾਟ-ਅਲੋਚਕ ਹੀ ਕਰਦਾ ਹੈ। ਕਿਉਂਕਿ ਮੈਂ ਦੁਸ਼ਵਾਰੀਆਂ ਅਤੇ ਖਜੱਲ-ਖੁਆਰੀਆਂ ਦਾ
ਸ਼ੌਕੀਨ ਬੱਚਪਨ ਤੋਂ ਹੀ ਰਿਹਾਂ ਹਾਂ,ਇਸ ਲਈ ਮੇਰਾ ਨਾਟਕ ਕਰਨ ਦਾ ਇਕ ਕਾਰਣ ਇਹ ਵੀ
ਕਿਹਾ ਜਾ ਸਕਦਾ ਹੈ।
ਜਿਨਾਂ ਅਹਿਮ ਸਵਾਲ ਮੈਂ ਨਾਟਕ ਕਿਉਂ ਕਰਦਾ ਹਾਂ ਹੈ? ਉਨਾਂ
ਹੀ ਮੱਹਤਵਪੂਰਣ ਪ੍ਰਸ਼ਨ ਹੈ ਮੈਂ ਨਾਟਕ ਕਿਵੇਂ ਕਰਨ ਲੱਗਿਆ? ਦੋਵੇਂ ਸਵਾਲ ਇਕ ਦੂਜੇ
ਬਿਨਾਂ ਅਧੂਰੇ ਹਨ। ਮੈਂ ਕਿਸੇ ਵਿਉਂਤਬੰਦੀ ਬੰਦੀ ਨਾਲ ਨਾਟਕ ਕਰਨਾ ਸ਼ੁਰੂ ਨਹੀਂ
ਕੀਤਾ। ਸਕੂਲ ਤੋਂ ਕਾਲਜ ਦਾਖਿਲ ਹੋ ਗਿਆ। ਕਾਲਜ ਦੇ ਚਾਰ ਸਾਲਾਂ ਵਿਚੋਂ ਪਹਿਲੇ ਸਾਰ
ਸਾਲ ਤੋਰੇ-ਫੇਰੇ ਵਿਚ ਹੀ ਲੰਘਗੇ। ਮਟਰ ਗਸ਼ਤੀ ਵਿਚ, ਅਵਾਰਾਗਰਦੀ ਵਿਚ। 1981 ਅਖੀਰਲੇ
ਸਾਲ ਖ਼ਿਆਲ ਆਇਆ ਕਾਲਜ ਵਿਚ ਪੜਾਈ ਤੋਂ ਇਲਾਵਾ ਵੀ ਕੁੱਝ ਕਰੀਦਾ ਹੈ। ਹੁਣ ਸਵਾਲ ਪੈਦਾ
ਹੋ ਗਿਆ ਕੀਤਾ ਕੀ ਜਾਵੇ। ਇਕ ਦਿਨ ਨੋਟਿਸ ਬੋਰਡ ’ਤੇ ਸੂਚਨਾਂ ਪੜੀ, ਜਿਹੜੇ
ਵਿਦਿਆਰਥੀ ਨਾਟਕ ਕਰਨਾ ਚਾਹੁੰਦੇ ਹਨ ਉਹ ਫਲਾਣੀ ਤਾਰੀਖ ਨੂੰ, ਫਲਾਣੀ ਥਾਂ, ਫਲਾਣੇ
ਪ੍ਰੋਫੈਸਰ ਨੂੰ ਮਿਲਣ। ਮੈਂ ਸੋਚਿਆਂ ਆਹ ਠੀਕ ਐ। ਪੀਰੀਅਰਡ ਲਾਓਣ ਤੋਂ ਬਚਾ ਕੇ ਮਹੀਨਾਂ
ਢੇਡ ਮਹੀਨਾਂ, ਚਾਹ ਸਮੋਸੇ ਮੁਫਤ ਸਭ ਤੋਂ ਬੜੀ ਗੱਲ ਨਾਲ ਕੁੜੀਆਂ ਵੀ ਹੋਣਗੀਆਂ। ਇਕ
ਪੰਥ, ਕਈ ਕਾਜ।ਨਾਲੇ ਪੂੰਨ, ਨਾਲੇ ਫਲੀਆਂ।
ਬਚਪਨ ਵਿਚ ਰਾਮ ਲੀਲਾਂ ਦੇਖਣ ਦਾ ਸ਼ੌਕ
ਸੀ। ਕਈ ਵਾਰ ਘਰ ਦੱਸਕੇ, ਕਈ ਵਾਰ ਸਰਹਾਣੇ ’ਤੇ ਚਾਦਰ ਪਾਕੇ ਜਾਣਾ। ਗੋਬਿੰਦਗੜ
ਕਿਉਂਕਿ ਅਮੀਰ ਸ਼ਹਿਰ ਸੀ ਇਸ ਲਈ ਰਾਮ ਲੀਲਾ ਦੇ ਕਲਾਕਾਰ ਮਥਰਾ ਤੋਂ ਸੱਦੇ
ਜਾਂਦੇ। ਉਨਾਂ ਪਹਿਲਾਂ ਰਾਮ ਲੀਲਾ ਕਰਨੀ ਫੇਰ ਕ੍ਰਿਸ਼ਣ ਲੀਲਾ। ਦੋ ਤਿੰਨ ਮਹੀਨੇ
ਕਲਾਕਾਰਾਂ ਨੇ ਮੰਦਰ ਵਿਚ ਹੀ ਠਹਿਰਨਾ। ਦਿਨੇ ਰਹਿਰਸਲ ਕਰਨੀ। ਮੈਂ ਦਿਨ ਵਿਚ ਰਹਿਰਸਲ
ਵੀ ਦੇਖਣ ਚਲੇ ਜਾਣਾ। ਕਈ ਵਾਰ ਉਨਾਂ ਸਾਨੂੰ ਜੁਆਕਾਂ ਨੂੰ ਬਾਰਕ ਕੱਢਕੇ ਅੰਦਰੋ ਕੁੰਡੀ
ਮਾਰ ਲੈਣੀ। ਬਾਕੀਆਂ ਨੇ ਤਾਂ ਚਲੇ ਜਾਣਾਂ ਪਰ ਮੈਂ ਰਹਿਰਸਲ ਫੇਰ ਵੀ ਦੇਖਣੀ, ਬਿਰਲਾਂ
ਥਾਣੀ। ਮੁਹਾਲੀ ਆਕੇ ਵੀ ਇਹ ਰਾਮ ਲੀਲਾ ਦੇਖਣ ਦਾ ਝੱਸ ਰਿਹਾ ਸਗੋਂ ਸਟੇਜ ਦੇ ਪਿਛੇ ਵੀ
ਜਾ ਵੜਨਾਂ। ਮੌਕਾ ਤਾੜ ਕੇ ਸਟੇਜ ਦਾ ਪਰਦਾ ਚੁੱਕ ਕੇ ਝਾਤੀ ਵੀ ਮਾਰ ਲੈਣੀ ਤਾਂਕੀ
ਲੋਕ ਸਮਝਣ ਮੈਂ ਵੀ ਰਾਮ ਲੀਲਾ ਵਾਲਿਆਂ ਨਾਲ ਆਂ।
1990 ਵਿਚ 'ਟੈਗੋਰ ਥੀਏਟਰ' ਇਕ
ਕੱਲਬ ਬਣਾਕੇ ਕਰਵਾਏ ਸਭਿਆਚਾਰਕ ਸਮਾਗਮ ਦੌਰਾਨ ਬੇਤਾਹਾਸ਼ਾ ਭੀੜ ਵੱਲੋਂ ਹੋ-ਹੱਲਾ ਅਤੇ
ਭੰਨ ਤੋੜ ਤੋਂ ਬਾਦ ਤਾਇਆ ਜੀ ਅਤੇ ਡੈਡੀ ਵੱਲੋਂ ਹੋਈ ਰਾਤ ਦੇ ਬਾਰਾਂ-ਇਕ ਵਜੇ
ਤੱਕ ਕੁੱਤੇ ਹੋਈ ਖਾਣੀ ਨੇ ਮੈਂਨੂੰ ਮੁੜ ਨਾਟਕਾਂ ਵੱਲ ਮੋੜਿਆਂ।“ਜਦ ਤੂੰ ਇਨੇ ਵਧੀਆ
ਨਾਟਕਾਂ ’ਚ ਰੋਲ ਕਰਦੇ, ਫੇਰ ਤੂੰ ਕਿਉਂਕਿ ਇਨਾਂ ਕੰਜਰਾਂ ਨੂੰ ਪੈਸੇ ’ਕਠੇ ਕਰ ਕਰ
ਦਈ ਜਾਨੈ।”
ਨਾਟਕ ਬਾਬਤ ਮੇਰਾ ਉਦੋਂ ਤੱਕ ਇਹ ਵਿਚਾਰ ਸੀ ਕਿ ਨਾਟਕ ਕਰਨਾ ਬਹੁਤਾ
ਖ਼ਰਚੀਲਾ ਨਹੀਂ ਹੁੰਦਾ। ਇਕ ਮੰਜਾ ਰੱਖਿਆ, ਪੀੜੀ ਰੱਖੀ, ਛੋਟੀ ਮੋਟੀ ਰਸੋਈ ਦਾ
ਪ੍ਰਭਾਵ। ਬੱਸ ਹੋ ਗਿਆ ਨਾਟਕ। ਟੈਗੋਰ ਥੀਏਟਰ ਡਾ. ਆਤਮਜੀਤ ਦਾ ਨਾਟਕ ‘ਮੁੱਸਲੀ’ ਨਾਟਕ
ਦੇਖਣ ਦਾ ਸਬੱਬ ਬਣਿਆ। ਨਾਟਕ ਦੇਖਕ ਕੇ ਤਹਿ ਕਰ ਲਿਆ, ਜੇ ਨਾਟਕ ਕਰੁੰਗਾ ਤਾਂ ਇਹੋ
ਜਿਹਾ। ਨਾਟਕ ਵਿਚ ਰੌਸ਼ਨੀ ਪ੍ਰਭਾਵ, ਸੰਗੀਤ, ਸੈਟ, ਪਹਿਰਾਵਾ ਸਭ ਕਮਾਲ।
ਨਾਟਕ
ਕਰਨ ਲਈ ਇਕ ਨਾਟ-ਮੰਡਲੀ ਦੀ ਲੋੜ ਸੀ। 1991 ਵਿਚ ਸਰਘੀ ਕਲਾ ਕੇਂਦਰ ਬਣਾ ਲਿਆ। ਨਾਟਕ
ਕਰਨ ਲਈ ਨਾਟਕ ਦੀ ਲੋੜ ਹੁੰਦੀ ਹੈ। ਕਹਾਣੀ ਚੁਣ ਲਈ ‘ਡੈਣ’। ਤਾਇਆ ਜੀ ਦੀ। ਕਹਾਣੀ
ਨੂੰ ਨਾਟਕੀ ਰੂਪ ਦੇਣ ’ਤੇ ਕੰਮ ਖੜ ਗਿਆ। ਤਾਇਆ ਜੀ ਨੇ ਇਕ ਨਾਟ-ਕਰਮੀ ਦੀ ਦੱਸ
ਪਾਈ। ਮੈਂ 1991 ਦੇ ਜਨਵਰੀ ਕਿ ਫਰਵਰੀ ਮਹੀਨੇ ਉਸ ਨਾਟ-ਕਰਮੀ ਨੂੰ ਮਿਲਣ ਚਲਾ
ਗਿਆ। ਮੈਂ ਆਪਣੀ ਜਾਣ-ਪਹਿਚਾਣ ਸੰਤੋਖ ਸਿੰਘ ਧੀਰ ਦੇ ਭਤੀਜੇ ਵੱਜੋਂ ਕਰਵਾਈ। ਹੈ ਵੀ
ਮੇਰੀ ਪਹਿਚਾਣ ਉਦੋਂ ਧੀਰ ਦਾ ਭਤੀਜਾ ਜਾਂ ਰੂਪ ਦਾ ਲੜਕਾ ਹੀ ਸੀ। ਚਾਹ ਪਾਣੀ ਦੌਰਾਨ
ਮੈਂ ਆਪਣੇ ਆਉਣ ਦਾ ਮਕਸਦ ਦੱਸਿਆ। ਉਨਾਂ ਕਹਾਣੀ ਦੀ ਫੋਟੋ ਕਾਪੀ ਲੈ ਲਈ। ਮਹੀਨੇ ਦੋ
ਮਹੀਨੇ ਤੱਕ ਕਹਾਣੀ “ਡੈਣ” ਦਾ ਨਾਟਕੀ ਰੁਪਾਂਤਰ ਤਿਆਰ ਹੋ ਜਾਣ ਦਾ ਵਾਅਦਾ ਕੀਤਾ। ਮੈਂ
ਦੋ ਮਹੀਨੇ ਬਾਦ ਗਿਆ। ਉਨਾਂ ਮਹੀਨੇ ਬਾਦ ਆਉਣ ਲਈ ਕਿਹਾ, ਮਹੀਨੇ ਬਾਅਦ ਗਿਆ। ਫੇਰ
ਉਨਾਂ ਪੰਦਰਾ ਦਿਨ ਬਾਦ ਆਉਂਣ ਨੂੰ ਕਿਹਾ, ਪੰਦਰਾਂ ਦਿਨ ਬਾਅਦ ਗਿਆ। ਪੰਦਰਾਂ ਦਿਨ
ਬਾਅਦ ਫੇਰ ਆਉਂਣ ਨੂੰ ਕਿਹਾ। ਕਰਦੇ ਕਰਦੇ ਨਾਟਕ ਦੇ ਮੰਚਣ ਦੀ ਤਾਰੀਖ ਨਜ਼ਦੀਕ ਆਉਣ
ਲੱਗੀ। ਦੋ ਤਿੰਨ ਵਾਰ ਫੋਨ ਵੀ ਕੀਤੇ ਪਰ ਖੈਰ ਨੀ ਪਈ ਪੱਲੇ। ਮੈਂ ਸੋਚਿਆਂ, ਆਪੇ ਕਿਉਂ
ਨਾ ਕਰਾਂ ਯਤਨ। ਪਰ ਲਿਖਾਂ ਕਿਵੇ ਇਹੀ ਸਮਝ ਨਾ ਆਵੇ। ਸਮਝ ਆਵੇ ਕਿਵੇਂ ਜੇ ਪਹਿਲਾਂ
ਕੁੱਝ ਲਿਖਿਆ ਹੋਵੇ ਤਾਂਹੀ ਆਵੇ ਸਮਝ। ਇਕ ਦਿਨ ਆਈ.ਸੀ ਨੰਦਾ ਦਾ ਇਕ ਨਾਟਕ ਸਾਮਹਣੇ
ਰੱਖ ਲਿਆ। ਨਾਲ ਰੱਖ ਲਈ ਕਹਾਣੀ “ਡੈਣ”।ਜਿਵੇਂ ਜਿਵੇਂ ਨਾਟਕ ਵਿਚ ਲਿਖਿਆ ਹੋਇਆ ਸੀ
ਲਿਖੀ ਗਿਆ। ਦ੍ਰਿਸ਼ ਪਹਿਲਾ, ਮੰਚ ’ਤੇ ਰੌਸ਼ਨੀ ਹੁੰਦੀ ਹੈ ਆਦਿ ਆਦਿ। ਜਿੰਨੇ ਕਹਾਣੀ
ਵਿਚ ਵਾਰਤਾਲਾਪ ਸਨ, ਜਿੰਨੇ ਦ੍ਰਿਸ਼ ਬਣਦੇ ਸਨ। ਉਨਾਂ ਕੁ ਹੀ ਕਹਾਣੀ ਨੂੰ ਨਾਟਕੀ ਰੂਪ
ਦੇ ਦਿੱਤਾ।“ ਭਾਪਾ ਜੀ ਮੈਂ ਨਾਟਕ ਲਿਖ ਲਿਆ।” ਮੈਂ ਤਾਇਆ ਜੀ ਨੂੰ ਜਾ ਕੇ ਕਿਹਾ।
“ਨਾਟਕ! ਕਿਹੜਾ ਨਾਟਕ ਲਿਖ ਲਿਆ ਤੂੰ!! ਦੇਖੀ ਕੋਈ ਘਰ ’ਚ ਰਹਿ ਨਾ ਜਾਵੇ ਲਿਖੇ
ਬਿਨਾਂ।” ਤਾਇਆ ਜੀ ਨੇ ਹੱਸਦੇ ਕਿਹਾ। ਨਾਟਕ ਪੜ੍ਹ ਕੇ ਕਹਿਣ ਲੱਗੇ, “ਹੈ ਤਾਂ ਠੀਕ,
ਪਰ ਛੋਟੇ, ਕੁੱਝ ਵੱਡਾ ਚਾਹੀਦੈ, ਇਹ ਤਾਂ ਤੀਹ-ਪੈਤੀ ਮਿੰਟ ਦਾ ਹੋਊ ਮਸਾਂ ।” “ਹੁਣ
ਫੇਰ ਕੀ ਕਰਾਂ।” ਮੈਂ ਕਿਹਾ। “ਇਹ ਦੇਖਣਾਂ ਤੇਰਾ ਕੰਮ ਐਂ। ਮੈਂ ਤਾਂ ਆਪਣੀ
ਕਹਾਣੀ ਦੇ ’ਤੀ।ਇਕ ਗੱਲ ਹੋਰ, ਮੇਰੀ ਕਹਾਣੀ ਮੇਰੀ ਹੀ ਰਹਿਣ ਚਾਹੀਦੀ ਹੈ। ਕਿਤੇ ਉਈਂ
ਸੁਆਹ ਉਡਾ ਕੇ ਰੱਖ ਦਮੇਂ।” ਤਾਇਆ ਜੀ ਨੇ ਉਂਗਲੀ ਖੜੀ ਕਰਕੇ ਕਿਹਾ। ਨਾਟਕ ਵਿਚ
ਜ਼ਰੂਰੀ ਵਾਧਾ ਅਤੇ ਤਬਦੀਲੀਆਂ ਕਰਕੇ ਰਹਿਰਸਲ ਸ਼ੁਰੂ ਕਰ ਦਿੱਤੀ।ਨਾਟਕ ਡੈਣ ਨੂੰ
ਖਚਾ-ਖਚ ਭਰੇ ਟੈਗੋਰ ਥੀਏਟਰ ਵਿਚ ਦਰਸ਼ਕਾਂ ਅਤੇ ਨਾਟ-ਆਲੋਚਕਾਂ ਦੀ ਭਰਵੀਂ ਦਾਦ
ਮਿਲੀ।ਇਸ ਤਰਾਂ ਸਰਘੀ ਕਲਾ ਕੇਂਦਰ ਦੀ ਨਾਟ-ਮੰਡਲੀ ਦੇ ਤੌਰ ’ਤੇ ਅਤੇ ਮੇਰੀ
ਰੁਪਾਂਤਰਕਾਰ ਅਤੇ ਨਾਟਕਕਾਰ ਵੱਜੋ ਪਹਿਚਾਣ ਬਣੀ। ਨਾਟ-ਕਰਮੀ ਤੋਂ ਇਲਾਵਾ, ਜਿਸ ਤਰਾਂ ਮੈਂ ਨਾਟਕਕਾਰ ਮਜ਼ਬੂਰੀ ਵਿਚ ਬਣਿਆਂ, ਉਵੇਂ ਹੀ
ਨਾਟ-ਨਿਰਦੇਸ਼ਕ ਵੀ ਮੱਲੋ-ਜ਼ੋਰੀ ਹੀ ਬਣਨਾ ਪਿਆ। ਮੇਰੇ ਰੁਪਾਂਤਰ ਨਾਟਕ 'ਡੈਣ', ਮੇਰਾ
ਉਜੜਿਆ ਗੁਆਂਢੀ ਅਤੇ ਭਾਬੀ ਮੈਨਾ ਦੇ ਨਿਰਦੇਸ਼ਕ ਹੋਰ ਸਨ। ਭਾਬੀ ਮੈਨਾ ਨਾਟਕ
ਦੇ ਹੋਰ ਮੰਚਣ ਕਰਨ ਦਾ ਸਬੱਬ ਬਣਿਆਂ। ਨਿਰਦੇਸ਼ਕ ਨੂੰ ਪੁੱਛ ਕੇ ਸਾਰੇ ਮੰਚਣਾਂ ਦੀਆਂ
ਤਾਰੀਖਾਂ ਤਹਿ ਕਰ ਦਿੱਤੀਆਂ। ਨਾਟਕ ਦੀ ਰਹਿਰਸਲ ਵੀ ਸ਼ੁਰੂ ਕਰ ਦਿੱਤੀ। ਨਿਰਦੇਸ਼ਕ ਸਾਹਿਬ
ਨੇ ਦੋ ਚਾਰ ਦਿਨ ਰਹਿਰਸਲ ਸਾਂਭਣ ਲਈ ਕਿਹਾ। ਪਰ ਆਇਆ ਦਸ ਦਿਨ ਨੀ।ਨਾਟਕ ਦੇ ਮੰਚਣ ਵਿਚ
ਸਿਰਫ਼ ਚਾਰ ਦਿਨ ਬਾਕੀ ਸਨ। ਨਿਰਦੇਸ਼ਕ ਦੇ ਘਰ ਜਾਣਾ। ਘਰੇ ਨਾ ਮਿਲਣਾਂ। ਫੋਨ ਕਰਨਾ।
ਕੋਈ ਜਵਾਬ ਨਾ। ਥੱਕ-ਹੰਭ ਕੇ ਨਾਟਕ ਦੇ ਨਿਰਦੇਸ਼ਨ ਦੀ ਜ਼ੁੰਮੇਵਾਰੀ ਵੀ ਸਾਂਭਣੀ ਪਈ। ਉਸ
ਤੋਂ ਬਾਅਦ ਮੈਂ ਨਾਟਕ ਲਿਖਣ ਦੇ ਨਾਲ ਨਾਲ ਨਿਰਦੇਸ਼ਨ ਦੀ ਜ਼ੁੰਮੇਵਾਰੀ ਵੀ ਸੰਭਾਲ
ਲਈ।ਫੇਰ ਚੱਲ ਸੋ ਚੱਲ।
ਆਪਣੇ ਨਾਟ-ਲੇਖਣੀ ਦੇ 30 ਸਾਲਾਂ ਦੇ ਸਫਰ ਦੌਰਾਨ
ਡੈਣ, ਮੇਰਾ ਉਜੜਿਆ ਗੁਆਂਢੀ, ਕਹਾਣੀ ਇਕ ਪਿੰਡ ਦੀ (ਸੰਤੋਖ ਸਿੰਘ ਧੀਰ ਕਹਾਣੀਆਂ
ਡੈਣ, ਮੇਰਾ ਉਜੜਿਆ ਗੁਆਂਢੀ ਅਤੇ ਕੋਈ ਇਕ ਸਵਾਰ, ਸਾਂਝੀ ਕੰਧ, ਭੇਤ ਆਲੀ ਗੱਲ, ਸਵੇਰ
ਹੋਣ ਤੱਕ, ਗੱਲਾਂ ਲਈ ਗੱਲਾਂ ’ਤੇ ਅਧਾਰਿਤ), ਭਾਬੀ ਮੈਨਾ (ਸਰਦਾਰ ਗੁਬਖਸ ਸਿੰਘ
ਪ੍ਰੀਤਲੜੀ ਦੀ ਕਹਾਣੀ ਭਾਬੀ ਮੈਨਾ ’ਤੇ ਅਧਾਰਿਤ) ਮੁੱਖ ਮਹਿਮਾਨ, ਫ਼ਰੀਡਮ ਫ਼ਾਇਟਰ,
ਸੌਰੀ, ਮਸਤਾਨੇ, ਸਿਰ ਦੀਜੈ ਕਾਣਿ ਨਾ ਕੀਜੈ, ਸੁੰਨਾ ਵਿਹੜਾ, ਬਲਖ਼ ਨਾ ਬੁਖ਼ਾਰੇ,
ਖੁਸਰੇ, ਦਫਤਰ, ਬੇਰੀਆਂ, ਸਰਦਾਰ, ਜਹਾਜ਼, ਕੱਫਣ, ਦੇਸੀ ਅਤੇ ਜ਼ੋਰ ਲਗਾ ਕੇ ਹਈ ਸ਼ਾਅ
ਡੇਢ ਦਰਜਨ ਦੇ ਕਰੀਬ ਮੌਲਿਕ ਅਤੇ ਰੁਪਾਂਤਰਤ ਨਾਟਕ ਲਿਖੇ ਅਤੇ ਪੰਜਾਬ ਅਤੇ ਪੰਜਾਬੋਂ
ਬਾਹਰ ਮੰਚਣ ਵੀ ਕੀਤੇ।
ਫ਼ਰੀਡਮ ਫ਼ਾਇਟਰ ਨੂੰ ਗੁਰੁ ਨਾਨਕ ਦੇਵ ਯੂਨੀਵਰਸਟੀ ਤੋਂ ਆਈ.
ਸੀ. ਨੰਦਾ ਐਵਾਰਡ ਵੀ ਪ੍ਰਾਪਤ ਹੋਇਆ ਅਤੇ ਇਸ ਨਾਟਕ ਦੇ ਕਨੈਡਾ ਵਿਚ ਵੀ ਮੰਚਣ ਹੋਏ ।
ਸੰਜੀਵਨ ਸਿੰਘ 94174-60656
|
|
ਮੈਂ
ਨਾਟਕ ਕਿਉਂ ਕਰਦਾ ਹਾਂ ਸੰਜੀਵਨ ਸਿੰਘ,
ਮੁਹਾਲੀ |
25
ਮਈ ਨੂੰ ਇਪਟਾ ਦੇ ਸਥਾਪਨਾ ਦਿਵਸ ਮੌਕੇ……
ਇਪਟਾ ਦੇ ਰੰਗਮੰਚੀ
ਤੇ ਸਮਾਜਿਕ ਸਰੋਕਾਰ ਸੰਜੀਵਨ
ਸਿੰਘ, ਮੁਹਾਲੀ |
ਦੂਸਰੇ
ਦੀ ਪਾਟੀ ਬਿਆਈ ਦਾ ਦਰਦ ਵੀ ਮਹਿਸੂਸ ਕਰਨ ਵਾਲਾ - ਸਾਗਰ ਸਰਹੱਦੀ
ਸੰਜੀਵਨ ਸਿੰਘ, ਮੁਹਾਲੀ |
ਨਿਰਮਾਤਾ ਜੱਗੀ
ਕੁੱਸਾ ਦੀ ਨਵੀਂ ਫਿਲਮ “ਪੁੱਠੇ ਪੈਰਾਂ ਵਾਲ਼ਾ” ...
(27/04/2021) |
ਸ਼ੁਰੂਆਤ
ਗਈ ਆ ਮਾਏ ਹੋ ਨੀ... ਡਾ. ਸਿਮਰਨ
ਸੇਠੀ, ਅਸਿਸਟੈਂਟ ਪ੍ਰੋਫੈਸਰ, ਦਿੱਲੀ ਯੂਨੀਵਰਸਿਟੀ |
ਅਜੋਕੀ
ਗਾਇਕੀ ਤੇ ਗੀਤਕਾਰੀ ਨੇ ਨਵੀਂ ਪਨੀਰੀ ਨੂੰ ਕੁਰਾਹੇ ਤੋਰਿਆ
ਰਣਜੀਤ 'ਚੱਕ ਤਾਰੇ ਵਾਲਾ' |
ਗਾਇਕੀ
ਖੇਤਰ ਦੀ ਸੰਭਾਵਨਾ ਦਾ ਨਾਂਅ ਹੈ 'ਪਰਵਿੰਦਰ ਮੂਧਲ'
ਮਨਦੀਪ ਖੁਰਮੀ ਹਿੰਮਤਪੁਰਾ, ਬਰਤਾਨੀਆ |
“ਕੁਝ
ਵੱਖਰੇ ਵਿਸਿ਼ਆਂ ‘ਤੇ ਝਾਤ ਪਾਉਂਦੀ ਹੈ ਫਿਲਮ ‘ਪੁੱਠੇ ਪੈਰਾਂ ਵਾਲ਼ਾ’....!”
ਮਨਦੀਪ ਖੁਰਮੀ ਹਿੰਮਤਪੁਰਾ, ਬਰਤਾਨੀਆ |
ਸਾਹਿਤ
ਤੇ ਸੱਭਿਆਚਾਰ ਦਾ ਹਰਫ਼ਨ ਮੌਲਾ : ਜਗਤਾਰ ਰਾਈਆਂ ਵਾਲਾ
ਪ੍ਰੀਤਮ ਲੁਧਿਆਣਵੀ, ਚੰਡੀਗੜ੍ਹ |
ਪੰਜਾਬੀ
ਮਾਂ-ਬੋਲੀ ਦੀ ਇਕ ਹੋਰ ਪੁਜਾਰਨ: ਸਿਮਰਨ ਕੌਰ ਧੁੱਗਾ
ਪ੍ਰੀਤਮ ਲੁਧਿਆਣਵੀ, ਚੰਡੀਗੜ |
ਗਾਇਕ,
ਗੀਤਕਾਰ ਤੇ ਕਹਾਣੀਕਾਰ ਦਾ ਸੁਮੇਲ: ਗਗਨ ਕਾਈਨੌਰ (ਮੋਰਿੰਡਾ)
ਪ੍ਰੀਤਮ ਲੁਧਿਆਣਵੀ, ਚੰਡੀਗੜ |
ਜਸ਼ਨ
ਐਨ ਰਿਕਾਰਡਸ ਦੀ ਸ਼ਾਨਦਾਰ ਪੇਸ਼ਕਸ਼, 'ਪੀਰਾਂ ਦੀ ਮੌਜ ਨਿਆਰੀ' ਰਿਲੀਜ
ਪ੍ਰੀਤਮ ਲੁਧਿਆਣਵੀ, ਚੰਡੀਗੜ |
ਬੋਹੜ
ਹੇਠ ਉੱਗਿਆ ਭਰਵਾਂ ਤੇ ਛਾਂਦਾਰ ਸਾਹਿਤਕ ਬੋਹੜ - ਡਾ: ਅਮਨਦੀਪ ਸਿੰਘ
ਟੱਲੇਵਾਲੀਆ ਮਨਦੀਪ ਖੁਰਮੀ ਹਿੰਮਤਪੁਰਾ,
ਲਿਵਰਪੂਲ |
ਸੱਪ
ਦੀ ਮਣੀਂ ਵਰਗਾ ਯਾਰ: ਫ਼ਿਲਮ ਨਿਰਦੇਸ਼ਕ ਸੁਖਮਿੰਦਰ ਧੰਜਲ
ਸ਼ਿਵਚਰਨ ਜੱਗੀ ਕੁੱਸਾ, ਲੰਡਨ |
ਸਾਫ਼-ਸੁਥਰੀ
ਸੱਭਿਆਚਾਰ ਗਾਇਕੀ ਦਾ ਪਹਿਰੇਦਾਰ- ਨਵੀ ਨਾਭਾ
ਪ੍ਰੀਤਮ ਲੁਧਿਆਣਵੀ, ਚੰਡੀਗੜ੍ਹ |
'ਤੇਰੇ
ਇਸ਼ਕ 'ਚ' ਸਿੰਗਲ ਟਰੈਕ ਜਲਦੀ ਹੋਵੇਗਾ ਰਿਲੀਜ਼
ਪ੍ਰੀਤਮ ਲੁਧਿਆਣਵੀ, ਚੰਡੀਗੜ੍ਹ |
ਉਭਰਦੀ
ਬਹੁ-ਪੱਖੀ ਕਲਾਕਾਰਾ - ਐਨੀ ਸਹਿਗਲ
ਪ੍ਰੀਤਮ ਲੁਧਿਆਣਵੀ, ਚੰਡੀਗੜ |
ਵਿਲੱਖਣ
ਪਹਿਚਾਣ ਬਣਾਉਣ ਵਾਲਾ –ਗਾਇਕ ਤੇ ਅਦਾਕਾਰ ਨਿਸ਼ਾਨ ਉੱਚੇਵਾਲਾ
ਗੁਰਬਾਜ ਗਿੱਲ, ਬਠਿੰਡਾ |
ਗਿੱਲ
ਫ਼ਿਲਮਜ਼ ਏਟਰਟੇਨਮੈਂਟ ਤੇ ਗੁਰਬਾਜ ਗਿੱਲ ਦੀ ਪੇਸ਼ਕਸ਼ ਗਾਇਕ ਹੀਰਾ ਜਸਪਾਲ ਦਾ
ਧਾਰਮਿਕ ਟਰੈਕ "ਮੇਰੇ ਖੁਆਜਾ ਪੀਰ ਜੀ" ਰਿਲੀਜ਼
ਗੁਰਬਾਜ ਗਿੱਲ, ਬਠਿੰਡਾ |
ਪੰਜਾਬੀ
ਗਾਇਕੀ ਦੇ ਅਸਮਾਨ ‘ਚ ਬਾਜ਼ ਵਰਗੀ ਉਡਾਣ ਦਾ ਨਾਂ ਹੈ ਭੁਪਿੰਦਰ ਸਿੱਧੂ
ਮਨਦੀਪ ਖੁਰਮੀ ਹਿੰਮਤਪੁਰਾ |
ਅਦਾਕਾਰ
ਅਤੇ ਵੀਡੀਓ ਡਾਇਰੈਕਟਰ ਨਿੱਤ-ਨਵੀਆਂ ਸੰਦਲੀ ਪੈੜ੍ਹਾਂ ਪਾ ਰਿਹੈ – ਗੱਗੀ ਸਾਰੋਂ
ਗੁਰਬਾਜ ਗਿੱਲ, ਬਠਿੰਡਾ |
'ਗੱਲ
ਭੀਮ ਤੇਰੇ ਉਪਕਾਰਾਂ ਦੀ' ਸਿੰਗਲ ਟਰੈਕ ਜਲਦੀ ਹੀ ਸਰੋਤਿਆਂ ਦੇ ਰੂਬਰੂ
ਪ੍ਰੀਤਮ ਲੁਧਿਆਣਵੀ, ਚੰਡੀਗੜ |
ਪਦਮ
ਸ੍ਰੀ ਗਾਇਕ ਹੰਸ ਰਾਜ ਹੰਸ ਦਾ ਟਰੈਕ "ਹੂਕ"
ਗੁਰਬਾਜ ਗਿੱਲ, ਬਠਿੰਡਾ |
'ਗੌਂਸ਼ਪਾਕ
ਪੀਰ ਮੇਰਾ' ਸਿੰਗਲ ਟਰੈਕ ਹੋਇਆ ਮੁਕੰਮਲ
ਪ੍ਰੀਤਮ ਲੁਧਿਆਣਵੀ, ਚੰਡੀਗੜ |
ਆਪਣਾ
ਪਿੰਡ ਆਪਣੇ ਖੇਤ ਆਪਣੀ ਮਿੱਟੀ ਦੀ ਗੱਲ ਕਰਦਾ ਗੀਤ ' ਪਿੰਡ ਦੀਆਂ ਗਲੀਆਂ ' ਲੈ
ਕੇ ਹਾਜ਼ਰ - ਬਾਈ ਅਮਰਜੀਤ" - ਗੁਰਪ੍ਰੀਤ
ਬੱਲ ਰਾਜਪੁਰਾ |
"11km"
ਗੀਤ ਨਾਲ ਚਰਚਾ ਚ ਗੁਰਜਾਨ ਗੁਰਪ੍ਰੀਤ
ਬੱਲ, ਰਾਜਪੁਰਾ |
ਜ਼ਿੰਦਗੀ
ਦੇ ਖੁਬਸੂਰਤ ਰੰਗਾਂ ਦੀ ਰੰਗਤ ‘ਚ ਰੰਗਿਆ "ਟਰੈਂਡਜ਼ ਮਿਊਜ਼ਿਕ" ਦਾ ਨਿਰਮਾਤਾ –
ਕਾਲਾ ਸ਼ਰਮਾ ਗੁਰਬਾਜ ਗਿੱਲ,
ਬਠਿੰਡਾ |
"ਕੁੱਸਾ
ਮੋਸ਼ਨ ਪਿਕਚਰਜ਼" ਦੇ ਬੈਨਰ ਹੇਠ ਜਲਦੀ ਦਸਤਕ ਦੇਵੇਗੀ ਫ਼ਿਲਮ "ਕੁੜੱਤਣ" |
ਪ੍ਰਾਹੁਣਾ
ਟਰੈਕ ਲੈ ਕੇ ਹਾਜ਼ਰ - ਮਾਣਕ ਪ੍ਰੀਤ/ਮਨਪ੍ਰੀਤ ਗੁਰਬਾਜ
ਗਿੱਲ, ਬਠਿੰਡਾ |
“ਗਾਂਧੀ
ਵਾਲੇ ਨੋਟ” ਲੈ ਕੇ ਜਲਦੀ ਹਾਜ਼ਰੀ ਲਵਾਏਗਾ – ਕੁਲਦੀਪ ਮੱਲਕੇ
ਗੁਰਬਾਜ ਗਿੱਲ, ਬਠਿੰਡਾ |
ਕਰਮਜੀਤ
ਅਨਮੋਲ ਤੇ ਗੁਰਬਿੰਦਰ ਮਾਨ ਦੇ ਗੀਤ “ਵੇਖੀਂ ਜਾਨੀ ਏ” ਨੂੰ ਸਰੋਤਿਆਂ ਵੱਲੋਂ
ਮਿਲ ਰਿਹਾ ਹੈ ਭਰਵਾਂ ਹੂੰਗਾਰਾ ਗੁਰਪ੍ਰੀਤ ਬੱਲ, ਰਾਜਪੁਰਾ
|
ਤਪਦੀ
ਹਿੱਕ 'ਤੇ ਸੀਤ ਬੂੰਦ ਵਰਗਾ ਮੇਰਾ ਬਾਈ ਸਰਦਾਰ ਸੋਹੀ
ਸ਼ਿਵਚਰਨ ਜੱਗੀ ਕੁੱਸਾ, ਲੰਡਨ
|
ਗਾਇਕ
ਸੁਰਜੀਤ ਮਾਹੀ ਦੇ ਧਾਰਮਿਕ ਗੀਤ “ਪਰਿਵਾਰ ਵਿਛੋੜਾ” ਨੂੰ ਮਿਲ ਰਿਹਾ ਹੈ ਸੰਗਤਾਂ
ਦਾ ਭਰਭੂਰ ਪਿਆਰ
ਗੁਰਪ੍ਰੀਤ ਬੱਲ, ਰਾਜਪੁਰਾ |
ਰਹਿਮਤ
ਧਾਰਮਿਕ ਟਰੈਕ ਨਾਲ ਹੋਇਆ ਰੂ-ਬ-ਰੂ - ਦਵਿੰਦਰ ਬਰਾੜ
ਗੁਰਬਾਜ ਗਿੱਲ, ਬਠਿੰਡਾ
|
ਸਭਿਆਚਾਰਕ
ਮੇਲਿਆਂ ਦੀ ਸ਼ਾਨ “ਸਰਦਾਰਾ” ਟਰੈਕ ਲੈ ਕੇ ਰੂ-ਬ-ਰੂ – ਦਲਜੀਤ ਕੌਰ ਪਟਿਆਲਾ
ਗੁਰਬਾਜ ਗਿੱਲ, ਬਠਿੰਡਾ |
ਕਲੀਆਂ
ਦੇ ਬਾਦਸ਼ਾਹ ਨਹੀ! ਲ਼ੋਕ ਗਾਥਾਵਾਂ ਦੇ ਬਾਦਸ਼ਾਹ ਸਨ 'ਸ਼੍ਰੀ ਕੁਲਦੀਪ ਮਾਣਕ ਜੀ'
ਜਸਪ੍ਰੀਤ ਸਿੰਘ |
ਮਨਪ੍ਰੀਤ
ਸਿੰਘ ਬੱਧਨੀ ਕਲਾਂ ਦਾ ਸਿੰਗਲ ਟਰੈਕ “ਕਿਸਾਨ” ਸ੍ਰੀ ਗੁਰੂ ਸਿੰਘ ਸਭਾ ਸਾਊਥਾਲ
ਵਿਖੇ ਲੋਕ ਅਰਪਨ
ਮਨਪ੍ਰੀਤ ਸਿੰਘ ਬੱਧਨੀ ਕਲਾਂ, ਲੰਡਨ |
ਸੰਗੀਤਕ
ਖੇਤਰ ਚ’ ਵੱਖਰੀ ਪਹਿਚਾਣ ਬਣਾ ਰਿਹਾ “ਮਣਕੂ ਏਟਰਟੇਨਮੈਂਟ” ਦਾ ਨਿਰਮਾਤਾ
-ਜਸਵੀਰ ਮਣਕੂ
ਗੁਰਬਾਜ ਗਿੱਲ, ਬਠਿੰਡਾ
|
ਥੀਏਟਰ
ਨੂੰ ਰੱਬ ਮੰਨਕੇ ਪੂਜਣ ਵਾਲੀ ਮੁਟਿਆਰ - ਬਾਨੀ ਸ਼ਰਮਾ
ਪ੍ਰੀਤਮ ਲੁਧਿਆਣਵੀ, ਚੰਡੀਗੜ |
ਬੱਬੂ
ਮਾਨ ਦੇ ਨਕਸ਼ੇ ਕਦਮ ’ਤੇ ਕਹਾਣੀਕਾਰ/ ਅਦਾਕਾਰ - ਬੱਬਰ ਗਿੱਲ
ਗੁਰਬਾਜ ਗਿੱਲ, ਬਠਿੰਡਾ
|
ਅਦਾਕਾਰੀ
'ਚ ਝੰਡੇ ਗੱਡ ਕੇ 'ਤਜ਼ਰਬਾ' ਟਰੈਕ ਲੈ ਕੇ ਹਾਜ਼ਿਰ ਦੋਗਾਣਾ ਜੋੜੀ -ਗੁਰਬਾਜ
ਗਿੱਲ-ਮਨਦੀਪ ਲੱਕੀ
ਪ੍ਰੀਤਮ ਲੁਧਿਆਣਵੀ, ਚੰਡੀਗੜ |
ਗਾਇਕੀ,
ਗੀਤਕਾਰੀ ਅਤੇ ਪੇਸ਼ਕਾਰੀ ਦਾ ਸੁਮੇਲ - ਬੂਟਾ ਸੋਨੀ
ਗੁਰਬਾਜ ਗਿੱਲ, ਬਠਿੰਡਾ
|
ਸੰਗੀਤਕ
ਖੇਤਰ ਦਾ ਸਮਰੱਥ ਸੰਗੀਤਕਾਰ – ਸ਼ਾਹਰੁਖ ਥਿੰਦ
ਗੁਰਬਾਜ ਗਿੱਲ, ਬਠਿੰਡਾ |
ਦਮਦਾਰ
ਤੇ ਦਿਲਕਸ਼ ਅਵਾਜ਼ ਦੇ ਮਾਲਕ - ਸੋਨੂੰ ਵਿਰਕ
ਗੁਰਬਾਜ ਗਿੱਲ, ਬਠਿੰਡਾ
|
“ਫੁੱਲਾਂ
ਵਾਲੀ ਕਾਰ” ਲੈ ਕੇ ਹਾਜ਼ਿਰ ਐ – ਗਿੱਲ ਕਮਲ
ਗੁਰਬਾਜ ਗਿੱਲ, ਬਠਿੰਡਾ |
“ਅੱਤ
ਦੀ ਸ਼ੌਕੀਨ” ਨਾਲ ਖੂਬ ਚਰਚਾ ਚ’ – ਦਲਜੀਤ ਕੌਰ ਪਟਿਆਲਾ
ਗੁਰਬਾਜ ਗਿੱਲ, ਬਠਿੰਡਾ
|
ਜਸਵਿੰਦਰ
ਬਰਾੜ ਨਾਲ ਮੁਲਾਕਾਤ
ਭਿੰਦਰ ਜਲਾਲਾਬਾਦੀ, ਲੰਡਨ |
ਦਿਨ-ਬ-ਦਿਨ
ਸਥਾਪਤੀ ਵੱਲ ਵੱਧ ਰਹੀ ਦੋਗਾਣਾ ਜੋੜੀ: ਰਾਜਦੀਪ ਸੰਧੂ-ਹੁਸਨਪ੍ਰੀਤ
ਗੁਰਬਾਜ ਗਿੱਲ, ਬਠਿੰਡਾ
|
ਦੋਗਾਣਾ
ਗਾਇਕੀ 'ਚ ਮਾਣਮੱਤੀ ਜੋੜੀ: ਬਲਵੀਰ ਅਤੇ ਜਸਮੀਨ ਚੋਟੀਆ
ਗੁਰਬਾਜ ਗਿੱਲ, ਬਠਿੰਡਾ |
ਅਦਾਕਾਰੀ
ਸਦਕਾ ਦਰਸ਼ਕਾਂ ਦੇ ਦਿਲਾਂ ਉਤੇ ਰਾਜ ਕਰ ਰਿਹਾ ਅਦਾਕਾਰ- ਗੁਰਪ੍ਰੀਤ ਧਾਲੀਵਾਲ
ਪ੍ਰੀਤਮ ਲੁਧਿਆਣਵੀ, ਚੰਡੀਗੜ੍ਹ |
ਗੀਤਕਾਰਾਂ
ਵਿਚ ਇਕ ਹੋਰ ਸਿਰ-ਕੱਢਵਾਂ ਨਾਓਂ-ਹਰਬੰਸ ਲੈਮਬਰ
ਪ੍ਰੀਤਮ ਲੁਧਿਆਣਵੀ, ਚੰਡੀਗੜ੍ਹ |
ਸੁੱਚਾ-ਜੈਲਾ
ਸ਼ੇਖੂਪੁਰੀਏ ਦਾ ਨਵਾਂ ਸਿੰਗਲ ਟਰੈਕ 'ਫਸਲਾਂ' ਰਿਲੀਜ਼
ਪ੍ਰੀਤਮ ਲੁਧਿਆਣਵੀ, ਚੰਡੀਗੜ੍ਹ |
ਫ਼ਿੰਨਲੈਂਡ
'ਚ 'ਲਹੌਰੀਏ' ਫ਼ਿਲਮ ਦੇਖਣ ਲਈ ਲੋਕਾਂ ਵਿਚ ਭਾਰੀ ਉਤਸ਼ਾਹ
ਵਿੱਕੀ ਮੋਗਾ, ਫ਼ਿੰਨਲੈਂਡ |
ਕਵਾਲੀ
'ਮੈਂ ਖੜਾ ਹੱਥ ਜੋੜ' ਰਿਲੀਜ਼
ਪ੍ਰੀਤਮ ਲੁਧਿਆਣਵੀ, ਚੰਡੀਗੜ੍ਹ |
'ਗੱਭਰੂ
ਜਵਾਨ' ਨੂੰ ਸਰੋਤਿਆਂ ਵੱਲੋਂ ਭਰਪੂਰ ਪਿਆਰ
ਪ੍ਰੀਤਮ ਲੁਧਿਆਣਵੀ, ਚੰਡੀਗੜ੍ਹ |
ਬਹੁਪੱਖੀ
ਕਲਾਵਾਂ ਦਾ ਧਨੀ -ਦਿਲਬਾਗ ਮੋਰਿੰਡਾ
ਗੁਰਪ੍ਰੀਤ ਬੱਲ, ਰਾਜਪੁਰਾ |
ਨਿੱਕੀ
ਉਮਰੇ ਵੱਡੀਆਂ ਮੱਲਾਂ ਮਾਰਨ ਵਾਲਾ ਕਲਮਕਾਰ– ਪਰਗਟ ਰਿਹਾਨ
ਪ੍ਰੀਤਮ ਲੁਧਿਆਣਵੀ, ਚੰਡੀਗੜ |
ਗਾਇਕ
ਕੁਲਵਿੰਦਰ ਬਿੱਲਾ ਅਤੇ ਰੁਪਾਲੀ ਦਾ ਫ਼ਿੰਨਲੈਂਡ ਦੇ ਹੇਲਸਿੰਕੀ-ਵਾਨਤਾ ਏਅਰਪੋਰਟ
ਪਹੁੰਚਣ ਤੇ ਨਿੱਘਾ ਸਵਾਗਤ
ਵਿੱਕੀ ਮੋਗਾ, ਫ਼ਿੰਨਲੈਂਡ |
ਸ਼ੇਖੂਪੁਰੀਏ
ਭਰਾਵਾਂ ਦਾ ਸਿੰਗਲ ਟਰੈਕ 'ਜੋਗੀਆ' ਰਿਲੀਜ਼
ਪ੍ਰੀਤਮ ਲੁਧਿਆਣਵੀ, ਚੰਡੀਗੜ |
ਡਾ.
ਭੀਮ ਰਾਓ ਜੀ ਨੂੰ ਸਮਰਪਿਤ ਗੀਤ, 'ਬਾਬਾ ਸਾਹਿਬ' ਰਿਲੀਜ਼
ਪ੍ਰੀਤਮ ਲੁਧਿਆਣਵੀ, ਚੰਡੀਗੜ |
ਸਿੰਗਲ
ਟਰੈਕ 'ਪੀ. ਜੀ.' ਨਾਲ ਖੂਬ ਚਰਚਾ ਵਿੱਚ, ਗਾਇਕਾ ਰਜਨਦੀਪ ਸਿੱਧੂ
ਪ੍ਰੀਤਮ ਲੁਧਿਆਣਵੀ, ਚੰਡੀਗੜ |
'ਸੋਹਣਾ
ਨੱਚਣ ਵਾਲੀਏ', ਲੈਕੇ ਹਾਜਰ ਹੈ- ਜੱਗੀ ਖਾਨ
ਪ੍ਰੀਤਮ ਲੁਧਿਆਣਵੀ, ਚੰਡੀਗੜ |
ਇੱਕ
ਨਿੱਕੀ ਫਿਲਮ “ਖਾਲੀ ਜੇਬ“ ਦੀ ਗੱਲ ਕਰਦਿਆਂ
ਮਨਦੀਪ ਖੁਰਮੀ ਹਿੰਮਤਪੁਰਾ, ਯੂ ਕੇ |
ਔਰਤ
ਦੀ ਤ੍ਰਾਸਦੀ ਅਤੇ ਧਰਮ ਦੇ ਅਖੌਤੀ ਠੇਕੇਦਾਰਾਂ ਉਪਰ ਕਰਾਰੀ ਚੋਟ ਕਰਦੀ ਹੈ ਫ਼ਿਲਮ
"ਸੀਬੋ"
ਗਿੱਲ ਮਨਵੀਰ ਸਿੰਘ, ਸਵੀਡਨ |
ਕਾਲਾ
ਸੈਂਪਲੇ ਵਾਲਾ - ਗੁਰਦਾਸ ਮਾਨ ਦੇ ਪੂਰਨਿਆਂ ਤੇ ਚੱਲ ਰਹੀ ਕਲਮ ਤੇ ਅਵਾਜ਼
ਪ੍ਰੀਤਮ ਲੁਧਿਆਣਵੀ, ਚੰਡੀਗੜ੍ਹ |
“ਦਿਲ
ਨਾਲ ਖੇਡੀ” ਗੀਤ ਨਾਲ ਚਰਚਾ ਚ ਗਾਇਕ ਸੋਹਣ ਸ਼ੰਕਰ
ਗੁਰਪ੍ਰੀਤ ਬੱਲ, ਰਾਜਪੁਰਾ |
ਛਿੱਤਰ
ਥੋਹਰਾਂ 'ਚ ਉੱਗਿਆ ਗੁਲਾਬ ਦਾ ਫੁੱਲ-ਗਿੱਲ ਰੌਂਤਾ
ਮਿੰਟੂ ਬਰਾੜ, ਆਸਟ੍ਰੇਲੀਆ |
ਬਹੁ-ਕਲਾਵਾਂ
ਦਾ ਧਾਰਨੀ ਨੌਜਵਾਨ - ਪਰਮਜੀਤ ਰਾਮਗੜੀਆ
ਪ੍ਰੀਤਮ ਲੁਧਿਆਣਵੀ, ਚੰਡੀਗੜ੍ਹ |
ਸ਼ਾਸਤਰੀ
ਸੁਰਾਂ ਦਾ ਸੁਰੀਲਾ ਲੋਕ-ਗਾਇਕ: ਰਹਿਮਤ ਅਲੀ
ਪ੍ਰੀਤਮ ਲੁਧਿਆਣਵੀ, ਚੰਡੀਗੜ੍ਹ |
ਮੰਜ਼ਲ
ਵਲ ਵਧ ਰਹੀ, ਸੁਰੀਲੀ ਅਵਾਜ਼ ਦੀ ਮਲਿਕਾ - ਮਿਸ ਸੰਜਨਾ
ਪ੍ਰੀਤਮ ਲੁਧਿਆਣਵੀ, ਚੰਡੀਗੜ੍ਹ |
ਯੁੱਗਾ
ਯੁੱਗਾ ਤੱਕ ਜੀਵਤ ਰਹੇਗੀ ਮਰਹੂਮ ਗਾਇਕਾ ਪਰਮਿੰਦਰ ਸੰਧੂ
ਗੁਰਪ੍ਰੀਤ “ਸਰਾਂ”, ਚੰਡੀਗੜ੍ਹ |
ਦਿਲਾਂ
ਦੀ ਧੜਕਣ ਬਣ ਰਹੀ ਗਾਇਕ ਜੋੜੀ - ਗੁਰਦੀਪ ਸਿੱਧੂ- ਬੀਬਾ ਰਜਨਦੀਪ
ਪ੍ਰੀਤਮ ਲੁਧਿਆਣਵੀ, ਚੰਡੀਗੜ੍ਹ |
ਮਨਦੀਪ
ਖੁਰਮੀ ਹਿੰਮਤਪੁਰਾ ਦਾ ਗੀਤ ਓਹੀ ਬੋਹੜ ਹੋਵੇਗਾ 13 ਜਨਵਰੀ ਨੂੰ ਲੋਕ ਅਰਪਣ
|
ਸੁਰੀਲੀ
ਤੇ ਬੁਲੰਦ ਅਵਾਜ ਦਾ ਮਾਲਕ - ਸੁੱਖ ਸਿੱਧੂ
ਪ੍ਰੀਤਮ ਲੁਧਿਆਣਵੀ, ਚੰਡੀਗੜ੍ਹ |
ਸਟੇਜ
ਦਾ ਧਨੀ ਮੰਚ ਸੰਚਾਲਕ ਅਤੇ ਅਦਾਕਾਰ : ਨਵਲ ਕਿਸ਼ੋਰ
ਉਜਾਗਰ ਸਿੰਘ, ਪਟਿਆਲਾ |
ਸਟੇਜ
ਦਾ ਧਨੀ ਮੰਚ ਸੰਚਾਲਕ ਅਤੇ ਅਦਾਕਾਰ : ਨਵਲ ਕਿਸ਼ੋਰ
ਉਜਾਗਰ ਸਿੰਘ, ਪਟਿਆਲਾ |
ਅਦਾਕਾਰੀ
ਅਤੇ ਨਿਰਦੇਸ਼ਨ ਦੀ ਜਾਦੂਗਰਨੀ: ਪ੍ਰਮਿੰਦਰ ਪਾਲ ਕੌਰ
ਉਜਾਗਰ ਸਿੰਘ, ਪਟਿਆਲਾ |
ਡਫ਼ਲੀ
‘ਚੋਂ ਨਿੱਕਲੀ ਇੱਕ ਫ਼ਿਲਮ ਦੀ ਗੱਲ ਕਰਦਿਆਂ!
ਮਨਦੀਪ ਖੁਰਮੀ ਹਿੰਮਤਪੁਰਾ, ਯੂ ਕੇ
|
ਸੁਰੀਲੀ
ਅਤੇ ਦਮਦਾਰ ਅਵਾਜ ਦੀ ਮਲਿਕਾ --ਜੋਤੀ ਕੋਹੇਨੂਰ
ਪ੍ਰੀਤਮ ਲੁਧਿਆਣਵੀ, ਚੰਡੀਗੜ੍ਹ |
ਪੰਜਾਬੀ
ਫਿਲਮਾਂ ਦੀ ਉਭਰਦੀ ਖੂਬਸੂਰਤ ਲੇਖਿਕਾ ਤੇ ਅਦਾਕਾਰਾ ਗੁਰਪ੍ਰੀਤ ਸਰਾਂ
ਪ੍ਰੀਤਮ ਲੁਧਿਆਣਵੀ, ਚੰਡੀਗੜ੍ਹ |
ਭੁੱਲੇ
ਵਿਸਰੇ ਕਲਾਕਾਰ
ਸਮਾਜਿਕ ਸਰੋਕਾਰਾਂ ਅਤੇ
ਪੰਜਾਬੀ ਪਰਿਵਾਰਾਂ ਦੇ ਗਾਇਕ: ਪੰਡਿਤ ਜੱਗੀ
ਉਜਾਗਰ ਸਿੰਘ, ਪਟਿਆਲਾ |
'ਮਹਿੰਗੇ
ਮੁੱਲ ਦੇ ਹੰਝੂ' ਦਾ ਰਚੇਤਾ-- ਜਸਪਾਲ ਵਧਾਈਆਂ
ਪ੍ਰੀਤਮ ਲੁਧਿਆਣਵੀ, ਚੰਡੀਗੜ੍ਹ |
ਗੀਤਕਾਰੀ
ਦਾ ਬਾਦਸ਼ਾਹ -ਲਾਲ ਸਿੰਘ ਲਾਲੀ
ਪ੍ਰੀਤਮ ਲੁਧਿਆਣਵੀ, ਚੰਡੀਗੜ੍ਹ |
ਸਮਾਜਿਕਤਾ
ਦੇ ਗੀਤ ਲਿਖਣ ਵਾਲਾ ਗੀਤਕਾਰ- ਰਮਨ ਕੱਦੋਂ
ਉਜਾਗਰ ਸਿੰਘ, ਪਟਿਆਲਾ |
ਗੀਤਕਾਰੀ
ਦਾ ਖੂਬਸੂਰਤ ਕਲਮੀ-ਚਸ਼ਮਾ - ਰਾਜੂ ਨਾਹਰ ਬਾਸੀਆਂ ਬੈਦਵਾਣ
ਪ੍ਰੀਤਮ ਲੁਧਿਆਣਵੀ, ਚੰਡੀਗੜ੍ਹ |
ਪੰਜਾਬੀ
ਗਾਇਕੀ ਵਿੱਚ ਇੱਕ ਨਵਾਂ ਦਮਦਾਰ ਚਿਹਰਾ - ਸੈਫ਼ੀ ਸੇਖੋਂ
ਹਰਬੰਸ ਬੁੱਟਰ ਕੈਨੇਡਾ |
ਪੰਜਾਬੀ
ਕਦਰਾਂ ਕੀਮਤਾਂ ਦਾ ਪਹਿਰੇਦਾਰ ਗੀਤਕਾਰ: ਗੈਰੀ ਟਰਾਂਟੋ ਹਠੂਰ
ਉਜਾਗਰ ਸਿੰਘ, ਪਟਿਆਲਾ |
ਗਾਇਕੀ,
ਸੰਗੀਤਕਾਰੀ ਤੇ ਅਦਾਕਾਰੀ ਦਾ ਖੂਬਸੂਰਤ ਮੁਜੱਸਮਾ- ਮਨੀ ਔਜਲਾ
ਪ੍ਰੀਤਮ ਲੁਧਿਆਣਵੀ, ਚੰਡੀਗੜ੍ਹ |
ਅੱਥਰੇ
ਬਲਦ ਵਾਂਗ ਲੀਹ ਪਾੜ ਕੇ ਨਵੀਂ ਲੀਹ ਬਨਾਉਣ ਵਾਲਾ ਜਨੂੰਨੀ ਅਦਾਕਾਰ ਹੈ ਹਰਸ਼ਰਨ
ਸਿੰਘ
ਮਨਦੀਪ ਖੁਰਮੀ ਹਿੰਮਤਪੁਰਾ, ਯੂ ਕੇ |
24
ਜਨਵਰੀ ਨੂੰ ਅੰਤਮ ਅਰਦਾਸ ਦੇ ਮੌਕੇ ‘ਤੇ
ਸਾਫ ਸੁਥਰੀ ਗਾਇਕੀ
ਦੀ ਮਾਲਕ: ਮਨਪ੍ਰੀਤ ਅਖ਼ਤਰ
ਉਜਾਗਰ ਸਿੰਘ, ਪਟਿਆਲਾ |
ਵਰਸੀ
ਤੇ ਵਿਸ਼ੇਸ਼
ਨਈਂਓ ਲੱਭਣੇ ਲਾਲ ਗੁਆਚੇ
ਜਸਵਿੰਦਰ ਪੂਹਲੀ, ਬਠਿੰਡਾ |
ਰੂਹ
ਨੂੰ ਸਕੂਨ ਦੇਣ ਵਾਲਾ ਸੁਰੀਲਾ ਫ਼ਨਕਾਰ "ਵਨੀਤ ਸ਼ਰਾਫਤ"
ਗੁਰਪ੍ਰੀਤ ਬੱਲ, ਰਾਜਪੁਰਾ |
ਬਲਾਤਕਾਰ
ਪੀੜਤਾਂ ਦੇ ਹੱਕ ਬਾਰੇ ਗੱਲ ਕਰੇਗੀ ਬਲਰਾਜ ਸਿੱਧੂ ਦੀ ਲਘੂ ਫ਼ਿਲਮ “ਜਿੰਦਰਾ”
ਸੁਰਜੀਤ ਜੱਸਲ, ਫ਼ਿਲਮ ਪੱਤਰਕਾਰ |
ਸੈਮੂਅਲ
ਜੌਹਨ ਦੇ ਨਾਟਕਾਂ ਦੀ ਇਕ ਹੋਰ ਕਾਮਯਾਬ ਪੇਸ਼ਕਾਰੀ
ਨਵਦੀਪ ਸਿੱਧੂ, ਕਨੇਡਾ
|
ਪੂਰਨ
ਸਿੰਘ ਪਾਂਧੀ ਦੀ ‘ਸੰਗੀਤ ਦੀ ਦੁਨੀਆਂ’
ਉਜਾਗਰ ਸਿੰਘ, ਪਟਿਆਲਾ |
ਦੋਗਾਣਾ
ਗਾਇਕੀ ਦਾ ਸਿਖਰ: ਮੁਹੰਮਦ ਸਦੀਕ
ਜਸਵਿੰਦਰ ਪੂਹਲੀ, ਬਠਿੰਡਾ |
ਅਫ਼ਸੋਸ
ਕਿ ਉਸਾਰੂ ਗਾਇਕੀ ਬਦਲੇ ਮਿਲੇ ਸਨਮਾਨ ਮਾਹਲੇ ਦੇ ਢਿੱਡ ਦੀ ਭੁੱਖ ਨਹੀਂ ਮਿਟਾ
ਸਕੇ
ਮਨਦੀਪ ਖੁਰਮੀ ਹਿੰਮਤਪੁਰਾ, ਯੂ ਕੇ |
ਫੱਕਰ
ਕਲਾਕਾਰ ਸੀ ਪ੍ਰਿਥਵੀ ਰਾਜ ਕਪੂਰ
ਹਰਬੀਰ ਸਿੰਘ ਭੰਵਰ, ਲੁਧਿਆਣਾ |
ਨਵਤੇਜ
ਸੰਧੂ ਦੀ ਦਾਨਿਸ਼ਵਰਾਂ ਦੇ ਮਨਾਂ ‘ਚ ਸੁਆਲ ਬੀਜਦੀ ਫਿਲਮ “ਕੰਬਦੀ ਡਿਓੜੀ”
ਐੱਸ ਬਲਵੰਤ, ਯੂ ਕੇ |
'ਦ
ਬਲੱਡ ਸਟਰੀਟ' ਦੇਸ਼ ਦੀ ਹਰ ਉਸ ਗਲ਼ੀ ਦੀ ਕਹਾਣੀ ਹੈ, ਜਿਸਨੇ ਆਪਣੇ ਹੀ ਦੇਸ਼ ਅੰਦਰ
ਰਫ਼ਿਊਜ਼ੀ ਹੋਣ ਵਰਗਾ ਸੰਤਾਪ ਭੋਗਿਆ ਹੈ – ਦਰਸ਼ਨ ਦਰਵੇਸ਼
ਭੂਪਿੰਦਰ ਪੰਨ੍ਹੀਵਾਲੀਆ (ਪੱਤਰਕਾਰ), ਪੰਜਾਬ |
ਭਾਰਤ
ਦੀ ਨਿਰਤ ਕਲਾ: ਪਰੰਪਰਾ ਤੇ ਮਹੱਤਵ
ਡਾ. ਰਵਿੰਦਰ ਕੌਰ ਰਵੀ, ਪਟਿਆਲਾ |
ਸੂਖਮ
ਭਾਵਨਾਵਾਂ ਦਾ ਪ੍ਰਤੀਕ ਲੋਕ ਸੰਗੀਤ
ਡਾ. ਰਵਿੰਦਰ ਕੌਰ ਰਵੀ, ਪਟਿਆਲਾ |
ਪੰਜਾਬੀ
ਸਿਨੇਮੇ ਵਿਚ ਨਵੇਂ ਮੋੜ ਅਤੇ ਮੀਲ ਪੱਥਰ ਦਾ ਨਾਮ ਹੈ ਫ਼ਿਲਮ "ਪੰਜਾਬ 1984"
ਹਰਦੀਪ ਮਾਨ ਜਮਸ਼ੇਰ ਅਸਟਰੀਆ |
ਪੰਜਾਬ
ਦੀ ਸੂਫ਼ੀ ਸੰਗੀਤ ਪਰੰਪਰਾ
ਡਾ. ਰਵਿੰਦਰ ਕੌਰ ਰਵੀ, ਪਟਿਆਲਾ |
ਭਾਰਤੀ ਸੰਗੀਤ
ਪਰੰਪਰਾ ਦੀਆਂ ਕੁਝ ਪੁਰਾਤਨ ਗਾਇਨ ਸ਼ੈਲੀਆਂ
ਡਾ. ਰਵਿੰਦਰ ਕੌਰ ਰਵੀ, ਪਟਿਆਲਾ |
ਫ਼ਿਲਮੀ ਸੰਗੀਤ ਦੇ ਮਹਾਨ
ਪਿੱਠਵਰਤੀ ਗਾਇਕ ਮੰਨਾ ਡੇ
ਡਾ. ਰਵਿੰਦਰ ਕੌਰ ਰਵੀ, ਪਟਿਆਲਾ |
4 ਦਸੰਬਰ ਬਰਸੀ ’ਤੇ
ਸਦਾ ਬਹਾਰ ਫ਼ਿਲਮੀ ਅਦਾਕਾਰ
ਸੀ ; ਦੇਵਾ ਆਨੰਦ
ਰਣਜੀਤ ਸਿੰਘ ਪ੍ਰੀਤ, ਬਠਿੰਡਾ |
ਪੰਜਾਬੀ ਲੋਕ ਗੀਤਾਂ ਦਾ
ਪ੍ਰਕਾਸ਼ ਵੰਡਣ ਵਾਲੀ ਪ੍ਰਕਾਸ਼ ਕੌਰ
ਰਣਜੀਤ ਸਿੰਘ ਪ੍ਰੀਤ, ਬਠਿੰਡਾ |
29 ਅਕਤੂਬਰ ਲਈ
ਪੰਜਾਬੀ ਨਾਟਕ ਦੀ
ਨਕੜਦਾਦੀ: ਨੌਰਾ ਰਿਚਰਡ
ਰਣਜੀਤ ਸਿੰਘ ਪ੍ਰੀਤ, ਬਠਿੰਡਾ |
ਮਲਕਾ-ਇ-ਗ਼ਜ਼ਲ: ਬੇਗ਼ਮ
ਅਖ਼ਤਰ
ਰਣਜੀਤ ਸਿੰਘ ਪ੍ਰੀਤ, ਬਠਿੰਡਾ |
ਵਿਸ਼ੇਸ਼ ਮੁਲਾਕਾਤ
ਲੋਕ ਗਾਇਕ ਬਲਧੀਰ ਮਾਹਲਾ-
ਜਿਸਨੇ ਗਾਇਨ ਕਲਾ ਨਾਲ ਦਗਾ ਨਹੀਂ ਕੀਤਾ, ਪਰ..?
ਮੁਲਾਕਾਤੀ: ਮਨਦੀਪ ਖੁਰਮੀ ਹਿੰਮਤਪੁਰਾ |
ਕੈਨੇਡਾ
ਡੇਅ ਨੂੰ ਸਮਰਪਿਤ ਐਲਬਮ ‘ਸਾਡਾ ਦੇਸ਼ ਕੈਨੇਡਾ‘ ਜਲਦੀ ਹੋਵੇਗੀ ਰਿਲੀਜ਼
ਕੁਲਜੀਤ ਸਿੰਘ,
ਜੰਜੂਆ,
ਟੋਰਾਂਟੋ
|
ਔਜਲਾ
ਇਨੋਵੇਸ਼ਨ ਇੰਕ ਦੀ ਪੇਸ਼ਕਸ਼ "ਆਬ"
ਜੋਗਿੰਦਰ ਸੰਘੇੜਾ,
ਕਨੇਡਾ |
ਸਮਾਜਕ ਕਦਰਾਂ
ਕੀਮਤਾਂ ਦਾ ਗੀਤਕਾਰ ਤੇ ਗਾਇਕ ਗੁਰਮਿੰਦਰ ਗੁਰੀ
ਉਜਾਗਰ ਸਿੰਘ, ਅਮਰੀਕਾ |
‘ਸਾਡਾ ਹੱਕ’
ਤੇ ਪਾਬੰਧੀ ਲਾ ਕੇ ਪੰਜਾਬ ਸਰਕਾਰ ਨੇ ਕੀਤਾ ਲੋਕਾਂ ਦੀ ਭਾਵਨਾਵਾਂ ਦਾ ਕਤਲ
ਬਲਵਿੰਦਰ ਸਿੰਘ ਚਾਹਲ ‘ਮਾਧੋ ਝੰਡਾ’, ਇਟਲੀ |
ਨੋਰਾ ਰਿੱਚਰਡਜ਼: ਆਇਰਲੈਂਡ
ਦੀ ਪੰਜਾਬਣ ਹਰਬੀਰ ਸਿੰਘ ਭੰਵਰ,
ਲੁਧਿਆਣਾ
|
ਛੋਟੀ ਉਮਰ ਦੀ
ਵੱਡੀ ਚਿਤਰਕਾਰਾ; ਅੰਮ੍ਰਿਤਾ ਸ਼ੇਰਗਿੱਲ
ਰਣਜੀਤ ਸਿੰਘ ਪ੍ਰੀਤ, ਬਠਿੰਡਾ
|
ਸਮਾਜ ਦੇ ਪ੍ਰੰਪਰਾਵਾਦੀ
ਅਸੂਲਾਂ ਨੂੰ ਟਿੱਚ ਸਮਝਣ ਵਾਲੀ; ਪਰਵੀਨ ਬਾਬੀ
ਰਣਜੀਤ ਸਿੰਘ ਪ੍ਰੀਤ, ਬਠਿੰਡਾ
|
4 ਜਨਵਰੀ 2012 ਨੂੰ ਚੱਲ ਵਸੀ ਸੀ
ਸੀਰਤ-ਸੂਰਤ ਦਾ ਸੁਮੇਲ ਸੀ :
ਕਲਪਨਾ ਮੋਹਨ
ਰਣਜੀਤ ਸਿੰਘ ਪ੍ਰੀਤ, ਬਠਿੰਡਾ |
30 ਨਵੰਬਰ ਪਹਿਲੀ ਬਰਸੀ ‘ਤੇ
ਲੋਕ ਗਾਥਾਵਾਂ ਦਾ ਸਿਰਨਾਵਾਂ:
ਕੁਲਦੀਪ ਮਾਣਕ
ਰਣਜੀਤ ਸਿੰਘ ਪ੍ਰੀਤ, ਬਠਿੰਡਾ |
ਪੰਜਾਬ ਦੀ ਕੋਇਲ:
ਸੁਰਿੰਦਰ ਕੌਰ
ਰਣਜੀਤ ਸਿੰਘ ਪ੍ਰੀਤ, ਬਠਿੰਡਾ |
17 ਨਵੰਬਰ ਬਰਸੀ ’ਤੇ (ਬਿੰਦਰੱਖੀਆ)
ਤਿੜਕੇ ਘੜੇ ਦਾ ਪਾਣੀ
ਰਣਜੀਤ ਸਿੰਘ ਪ੍ਰੀਤ, ਬਠਿੰਡਾ |
ਇੱਕ ਫਿਲਮ ਦਾ ਰੀਵਿਊ ਇਸ
ਸਿਰਫਿਰੇ ਵੱਲੋਂ ਵੀ....।
ਮਨਦੀਪ ਖੁਰਮੀ ਹਿੰਮਤਪੁਰਾ, ਇੰਗਲੈਂਡ |
25 ਅਕਤੂਬਰ ਬਰਸੀ ’ਤੇ
ਦਰਦ-ਇ-ਇਸ਼ਕ ਦੀ
ਦਾਸਤਾਂ: ਸਾਹਿਰ ਲੁਧਿਆਣਵੀ
ਰਣਜੀਤ ਸਿੰਘ ਪ੍ਰੀਤ,
ਬਠਿੰਡਾ |
14 ਸਤੰਬਰ ਦੇ ਸ਼ਰਧਾਂਜਲੀ ਸਮਾਰੋਹ ਮੌਕੇ ਵਿਸ਼ੇਸ਼;
ਪਾਣੀ
ਵਿੱਚ ਮਾਰਾਂ ਡੀਟਾਂ,ਹੁਣ ਮੁੱਕੀਆਂ ਉਡੀਕਾਂ; ਹਾਕਮ ਸੂਫ਼ੀ
ਰਣਜੀਤ ਸਿੰਘ ਪ੍ਰੀਤ, ਬਠਿੰਡਾ |
ਨਾਟਕ ‘ਸੰਤਾਪ’ ਅਤੇ
‘ਸੋ ਕਿਉ ਮੰਦਾ ਆਖੀਐ’ ਦੀਆਂ ਪੇਸ਼ਕਾਰੀਆਂ 23 ਸਤੰਬਰ ਨੂੰ
ਕੁਲਜੀਤ ਸਿੰਘ ਜੰਜੂਆ, ਟਰਾਂਟੋ |
ਹਾਕਮ ਸੂਫੀ ਵੀ ਇਸ ਸੰਸਾਰ
ਨੂੰ ਸਦਾ ਲਈ ਅਲਵਿਦਾ ਕਹਿ ਗਏ
ਰਣਜੀਤ ਸਿੰਘ ਪ੍ਰੀਤ, ਬਠਿੰਡਾ |
ਨਹੀਂ ਰਹੇ ਸ਼ੋਅਲੇ
ਫ਼ਿਲਮ ਦੇ ਰਹੀਮ ਚਾਚਾ –ਏ.ਕੇ.ਹੰਗਲ
ਰਣਜੀਤ ਸਿੰਘ ਪ੍ਰੀਤ |
13 ਮਈ ਬਰਸੀ ‘ਤੇ ਵਿਸ਼ੇਸ਼
ਸਦਾ ਬਹਾਰ ਗੀਤਾਂ ਦਾ
ਰਚਣਹਾਰਾ ਨੰਦ ਲਾਲ ਨੂਰਪੁਰੀ
ਰਣਜੀਤ ਸਿੰਘ ਪ੍ਰੀਤ |
31 ਜਨਵਰੀ
ਬਰਸੀ ‘ਤੇ
ਸੂਰਤ-ਸੀਰਤ,ਸੁਰ-ਸੰਗੀਤ ਦਾ ਸੁਮੇਲ : ਸੁਰੱਈਆ
ਰਣਜੀਤ ਸਿੰਘ ਪ੍ਰੀਤ |
ਗੀਤਕਾਰੀ ਦਾ ਯੁੱਗ
ਅਤੇ ਦਰਵੇਸ਼ ਮੂਰਤ ਬਾਈ ‘ਦੇਵ ਥਰੀਕੇ ਵਾਲਾ’
ਸ਼ਿਵਚਰਨ ਜੱਗੀ ਕੁੱਸਾ |
ਸੂਰਤ-ਸੀਰਤ ਦਾ ਸੁਮੇਲ
ਸੀ ; ਅਦਾਕਾਰਾ ਕਲਪਨਾ ਮੋਹਨ
ਰਣਜੀਤ ਸਿੰਘ ਪ੍ਰੀਤ |
ਬਿਖ਼ੜੇ ਰਾਹਾਂ ਦਾ ਪਾਂਧੀ ਸੀ- ਮੇਜਰ ਰਾਜਸਥਾਨੀ
ਰਣਜੀਤ ਸਿੰਘ ਪ੍ਰੀਤ |
ਯਾਦਾਂ ਬਿਖ਼ੇਰ ਕੇ ਤੁਰ
ਗਈ ਪੰਜਾਬੀ ਗਾਇਕਾ ਪੁਸ਼ਪਾ ਹੰਸ
ਰਣਜੀਤ ਸਿੰਘ ਪ੍ਰੀਤ |
23
ਦਸੰਬਰ ਬਰਸੀ
'ਤੇ
ਸੁਹਣੀ-ਸੁਰੀਲੀ-ਸੁਰ ਸੰਗੀਤ ਦਾ ਸੁਮੇਲ;
ਮਲਕਾ-ਇ-ਤਰੰਨਮ ਨੂਰਜਹਾਂ
ਰਣਜੀਤ ਸਿੰਘ ਪ੍ਰੀਤ |
ਤੁਰ
ਗਏ ਦੀ ਉਦਾਸੀ ਏ…
ਐ ਬਾਈ ਮਾਣਕ!
ਅਲਵਿਦਾ ਤੇ ਆਖਰੀ
ਸਲਾਮ!!
ਸ਼ਿਵਚਰਨ ਜੱਗੀ
ਕੁੱਸਾ
|
ਮਧੁਬਾਲਾ
1951 ਵਿਚ
ਧੰਨਵਾਦ: ਰਵਿੰਦਰ ਰਵੀ |
ਛੈਣੀਂ ਵਰਗੀ ਅਵਾਜ਼ ਦਾ ਮਾਲਕ
ਬਾਈ ਕੁਲਦੀਪ ਮਾਣਕ
ਸ਼ਿਵਚਰਨ ਜੱਗੀ ਕੁੱਸਾ |
ਕਵੀਸ਼ਰੀ ਦਾ
ਥੰਮ੍ਹ-ਰਣਜੀਤ ਸਿੰਘ ਸਿੱਧਵਾਂ ਕਰਨੈਲ ਸਿੰਘ ਪਾਰਸ ਤੇ ਰਣਜੀਤ ਸਿੰਘ ਸਿੱਧਵਾਂ
ਦੀ ਇਕ ਪੁਰਾਣੀ ਤਸਵੀਰ
ਅਲੀ ਰਾਜਪੁਰਾ |
ਚਿੱਤਰਕਲਾ ਦਾ
ਅਮਿੱਟ ਹਸਤਾਖਰ: ਅੱਛਰ ਸਿੰਘ
ਬਲਰਾਜ ਸਿੰਘ ਸਿੱਧੂ, ਯੂ. ਕੇ. |
ਪਾਇਰੇਸੀ ਕਰਕੇ ਆਖ਼ਰੀ ਸਾਹਾਂ ’ਤੇ ਹਨ ਮਿਊਜ਼ਿਕ ਕੰਪਨੀਆਂ ਜਾਂ ‘ਪਾਇਰੇਸੀ
ਲੱਕਵਾਗ੍ਰਸਤ’ ਮਿਊਜ਼ਿਕ ਕੰਪਨੀਆਂ ਆਖ਼ਰੀ ਸਾਹਾਂ ’ਤੇ
ਜਰਨੈਲ ਘੁਮਾਣ |
ਤਪਦੇ ਹਿਰਦਿਆਂ ’ਤੇ ਕਣੀਆਂ ਦਾ ਅਹਿਸਾਸ ਕਰਵਾਉਂਦੀ ਸ਼ਾਇਰ ਚੌਹਾਨ ਦੀ ਐਲਬਮ –
ਅੰਬਰ ਮੋੜ ਦਿਓ
ਰਘਵੀਰ ਸਿੰਘ ਚੰਗਾਲ |
ਵਗਦੀ ਪਈ
ਸਵਾਂਅ ਢੋਲਾ.. ਬਲਰਾਜ ਸਾਹਨੀ ਦੀਆਂ ਪ੍ਰੀਤਨਗਰ ਵਿਚ ਬਿਖਰੀਆਂ ਯਾਦਾਂ
ਜਤਿੰਦਰ ਸਿੰਘ ਔਲ਼ਖ |
ਜਲਦ ਰਿਲੀਜ਼ ਹੋਣ ਜਾ ਰਹੀ ਹੈ-‘ਇੱਕ ਕੁੜੀ ਪੰਜਾਬ ਦੀ’
ਦਰਸ਼ਨ ਦਰਵੇਸ਼
|
ਅਦਾਕਾਰੀ ਦੇ ਜਨੂੰਨ ਦਾ ਨਾਂਅ–ਮਨਮੀਤ ਮਾਨ
ਦਰਸ਼ਨ ਦਰਵੇਸ਼ |
‘ਇੱਕ
ਤੂੰ ਹੋਵੇਂ ਇੱਕ ਮੈਂ ਹੋਵਾਂ’ ਦੋਗਾਣ ਐਲਬਮ ਦੇ ਨਾਲ-ਸਰਦੂਲ ਤੇ ਨੂਰੀ
ਨਰਪਿੰਦਰ ਸਿੰਘ ਬੈਨੀਪਾਲ |
‘ਪਰਖ ਦ ਟੈਸਟ’ ਲੈ ਕੇ ਹਾਜ਼ਰ ਹੋ ਰਿਹਾ ਹੈ-ਸੁਖਵਿੰਦਰ ਸੁੱਖੀ
ਨਰਪਿੰਦਰ ਸਿੰਘ ਬੈਨੀਪਾਲ
|
|