|
ਅੰਮ੍ਰਿਤਾ ਸ਼ੇਰਗਿੱਲ
|
ਵਿਆਹ ਵਰਗੇ ਅਹਿਮ ਫ਼ੈਸਲੇ ਸਮੇ ਵੀ ਸਮਾਜ ਦੀ ਪ੍ਰਵਾਹ ਕਰੇ ਬਿਨਾਂ ਦਿਲ ਦੀ ਆਵਾਜ਼
ਸੁਣਨ ਵਾਲੀ, 20 ਵੀਂ ਸਦੀ ਦੀ ਪ੍ਰਤਿਭਾਸ਼ੀਲ ਚਿਤਰਕਾਰਾ, ਬਚਪਨ ਤੋਂ ਹੀ
ਕਲਾ, ਸੰਗੀਤ, ਅਭਿਨੈ ਨਾਲ ਯਰਾਨਾ ਪਾਉਂਣ ਵਾਲੀ, ਪੰਜ ਕੁ ਸਾਲ ਦੀ ਉਮਰ ਵਿੱਚ ਮਾਂ
ਕੋਲੋਂ ਸੁਣੀਆਂ ਕਹਾਣੀਆਂ, ਪਰੀ ਕਥਾਵਾਂ ਦੇ ਚਿਤਰ ਉਲੀਕ ਕੇ ਉਸਨੂੰ ਦਿਖਾਣ ਵਾਲੀ, 8
ਸਾਲ ਦੀ ਉਮਰ ਵਿੱਚ ਹੀ ਪਿਆਨੋ, ਵਾਇਲਨ ਉੱਤੇ ਹੱਥ ਅਜਮਾਉਂਣ ਵਾਲੀ, ਕੈਨਵਸ ਦਾ ਸਾਥ
ਨਿਭਾਉਂਣ ਵਾਲੀ, ਭਾਰਤ ਦੀ ਫਰੀਦਾ ਕਾਹਲੋ ਅਖਵਾਉਂਣ ਵਾਲੀ, ਆਪਣੇ ਕੰਮ ਰਾਹੀਂ ਵੱਖਰਤਾ
ਉਦਾਸੀ ਅਤੇ ਗਹਿਰੀ ਚੁੱਪ ਸਿਰਜਣ ਵਾਲੀ, ਲਘੂ-ਚਿਤਰ ਸ਼ੈਲੀਆਂ ਬਸੈਲੀ, ਕਾਂਗੜਾ,
ਰਾਜਸਥਾਨ, ਮੁਗਲ ਨੂੰ ਚਿਤਰਿਤ ਕਰਨ ਵਾਲੀ, ਵਿਮਨ ਏਟ ਬਾਥ (1940), ਵਿਮਨ ਏਟ
ਚਾਰਪਾਈ (1940) ਚਿਤਰਾਂ ਰਾਹੀਂ ਖਾਸ ਸ਼ੈਲੀ ਉਭਾਰਨ ਵਾਲੀ ਅੰਮ੍ਰਿਤਾ ਸ਼ੇਰਗਿੱਲ ਦਾ
ਜਨਮ ਪੰਜਾਬੀ ਪਰਿਵਾਰ ਦੇ ਜੰਮਪਲ ਨੌਕਰੀ ਕਰਤਾ, ਸੰਸਕ੍ਰਿਤ ਅਤੇ ਫਾਰਸੀ ਦੇ ਵਿਦਵਾਨ
ਉਮਰਾਓ ਸਿੰਘ ਸ਼ੇਰਗਿੱਲ ਮਜੀਠੀਆ ਦੇ ਘਰ ਹੰਗਰੀ ਮੂਲ ਦੀ ਯਹੂਦੀ ਪੇਰਾ ਗਾਇਕਾ ਮਾਂ
ਮਾਰੀਆ ਐਂਟੋਨੀ ਗੋਟਸਮਨ ਦੀ ਕੁਖੋਂ ਬੁਡਾਪੈਸਟ (ਹੰਗਰੀ) ਵਿਖੇ 30 ਜਨਵਰੀ 1913 ਨੂੰ
ਹੋਇਆ ਇਸ ਪਰਿਵਾਰ ਵਿੱਚ ਦੂਸਰੀ ਲੜਕੀ ਇੰਦਰਾ ਸੁੰਦਰਮ 13 ਮਾਰਚ 1914 ਨੂੰ ਪੈਦਾ
ਹੋਈ। ਜਦ ਮਾਰੀਆ ਐਂਟੋਨੀ ਰਾਜਕੁਮਾਰੀ ਬੰਬਾ ਨਾਲ ਭਾਰਤ ਆ ਕੇ ਗਾਇਆ ਤਾਂ ਉਮਰਾਓ ਸਿੰਘ
ਨਾਲ ਬਣੀ ਨੇੜਤਾ 4 ਫਰਵਰੀ 1912 ਨੂੰ ਵਿਆਹ ਵਿੱਚ ਬਦਲ ਗਈ ।
ਅੰਮ੍ਰਿਤਾ ਨੇ ਪੈਰਿਸ ਅਤੇ ਫਲੋਰੈਂਸ ਦੇ ਸਾਂਤਾ ਅਨੁੰਜਿਆਤਾ ਆਰਟ ਸਕੂਲ ਵਿੱਚੋਂ
ਟ੍ਰੇਨਿੰਗ ਲਈ ਇਸ ਤੋਂ ਪਹਿਲਾਂ ਉਸ ਨੇ ਗਰੈਂਡ ਚਾਊਮੀਅਰ ਵਿੱਚ ਪੀਅਰੇ ਵੇਲੰਟ ਦੇ
ਅਤੇ ਇਕੋਲ ਡੇਸ ਬੀਉਕਸ-ਆਰਟਸ ਵਿੱਚ ਲਿਊਸਿਅਨ ਸਾਇਮਨ ਦੇ ਮਾਰਗਦਰਸ਼ਨ ਵਿੱਚ ਅਭਿਆਸ ਵੀ
ਕੀਤਾ ਸੀ ਅਖ਼ੀਰ ਮਾਰੀਆ ਦੋਹਾਂ ਧੀਆਂ ਨੂੰ ਲੈ ਕੇ 24 ਜੂਨ 1924 ਨੂੰ ਵਾਪਸ ਆ ਗਈ। ਇਹ
ਪਰਿਵਾਰ 1928 ਤੱਕ ਸਮਰ ਹਿਲ ਸ਼ਿਮਲਾ ਵਿਚ ਹੀ ਰਿਹਾ। ਅੰਮ੍ਰਿਤਾ ਨੇ 21 ਸਾਲ ਦੀ ਉਮਰ
ਵਿੱਚ 1934 ਨੂੰ ਸਮਰ ਹਿੱਲ ਸ਼ਿਮਲਾ ਵਿਖੇ ਸਟੁਡੀਓ ਬਣਾਇਆ, ਵਿਦੇਸ਼ੀ ਚਿਤਰਕਾਰਾਂ ਦੇ
ਮੁਢਲੇ ਪ੍ਰਭਾਵ ਨੂੰ ਲਾਂਭੇ ਕਰਦਿਆਂ, ਭਾਰਤੀ ਰਿਵਾਇਤਾਂ ਨੂੰ ਅਪਣਾਉਂਦਿਆਂ 1936
ਵਿੱਚ ਅਜੰਤਾ ਅਤੇ ਪਹਾੜੀ ਭਾਰਤੀ ਚਿਤਰਕਲਾ ਨੂੰ ਸਮਝਿਆ ਯਥਾਰਥ ਦੇ ਨਜ਼ਦੀਕ ਹੋ ਕੇ
ਭਾਰਤੀ ਪੇਂਡੂ ਔਰਤ ਨੂੰ ਚਿਤਰਿਤ ਕਰਿਆ ਦੱਖਣ ਭਾਰਤੀ ਬ੍ਰਹਮਚਾਰੀ ਅਤੇ ਦੱਖਣ ਭਾਰਤੀ
ਪੇਂਡੂ, ਬਾਜ਼ਾਰ ਵੱਲ ਜਾਂਦੇ ਹੋਏ ਕੇਲੇ ਵੇਚਣ ਵਾਲਾ ਚਿਤਰ ਆਦਿ ਉਸਦੀ ਤਬਦੀਲੀ ਦਾ
ਹੁੰਗਾਰਾ ਭਰਦੇ ਹਨ। ਚਾਰਕੋਲ ਜਾਂ ਜਲ-ਰੰਗਾਂ ਦੀ ਵਰਤੋਂ ਕਰਨ ਵਾਲੀ ਅੰਮ੍ਰਿਤਾ ਜਦ
ਕਲਾ ਸੰਸਾਰ ਵਿਚ ਦਾਖ਼ਲ ਹੋਈ ਤਾਂ ਉਸ ਵੇਲੇ ਕਿਸੇ ਇਸਤਰੀ ਚਿਤਰਕਾਰ ਦਾ ਕੋਈ ਨਾਂਅ
-ਨਿਸ਼ਾਨ ਨਹੀਂ ਸੀ।
ਉਹ 1929 ਤੋਂ 1934 ਤੱਕ ਪੈਰਿਸ ਰਹੀ ਜਿੱਥੇ ਪਿਅਰ ਵਾਅਲਾਂ
ਅਤੇ ਪੈਰਿਸ ਦੀ ਰਾਸ਼ਟਰੀ ਕਲਾ ਯੂਨੀਵਰਸਟੀ (ਇਕੋਲ ਨੇਸ਼ਨਾਲ ਦੀ ਬੋ ਆਰਸ) ਵਿਚ ਦਾਖਲਾ
ਵੀ ਲਿਆ ਉਸਨੂੰ ਪ੍ਰੋਫੈਸਰ ਸਿਮੋਂ ਦੀ ਭਰਪੂਰ ਮਦਦ ਵੀ ਮਿਲੀਯੰਗ ਗਰਲਜ਼‘ ਨਾਂ ਦੀ
ਪੇਂਟਿੰਗ ਨਾਲ 1934 ਵਿਚ ਗਰਾਂਡ ਸੋਲੇਨ ਸੰਸਥਾ ਦੀ ਮੈਂਬਰ ਬਣਨ ਵਾਲੀ ਏਸ਼ੀਆ ਦੀ
ਪਹਿਲੀ ਲੜਕੀ ਅੰਮ੍ਰਿਤਾ ਨੇ ਸਤੰਬਰ 1935 ਵਿਚ ਸ਼ਿਮਲਾ ਆਰਟ ਸੁਸਾਇਟੀ ਦੀ ਸਾਲਾਨਾ
ਨੁਮਾਇਸ਼ ਲਈ ਦਸ ਕਿਰਤਾਂ ਭੇਜੀਆਂ ਜਿੰਨ੍ਹਾਂ ਵਿੱਚੋਂ ਜਦ ਪੰਜ ਵਾਪਸ ਆ ਗਈਆਂ ਤਾਂ ਉਸ
ਨੂੰ ਗੁੱਸਾ ਚੜ੍ਹ ਗਿਆ ਅਤੇ ਉਸ ਨੇ ਸੰਸਥਾ ਵਲੋਂ ਦਿੱਤੇ ਗਏ ‘ਮਹਾਰਾਜਾ ਫਰੀਦਕੋਟ
ਇਨਾਮ’ ਨੂੰ ਮੋੜਦਿਆਂ ਵਿਰੋਧ ਵਜੋਂ ਖ਼ਤ ਵੀ ਲਿਖਿਆ । ਜਿਸ ਨੂੰ ਸ਼ਿਮਲਾ ਫਾਈਨ ਆਰਟ
ਸੁਸਾਇਟੀ ਦੇ ਨਿਰਣਾਇਕਾਂ ਨੇ ਸੰਭਾਲ ਕੇ ਰੱਖਿਆ ਹੋਇਆ ਹੈ। ਮਾਰਚ 1936 ਅਤੇ ਨਵੰਬਰ
1938 ਦੇ ਇਨਾਮ ਸਨਮਾਨ ਉਸ ਦਾ ਹੌਂਸਲਾ ਬਣੇ ਉਸ ਨੇ ਆਪਣੇ 30 ਚਿਤਰਾਂ ਦੀ ਪਹਿਲੀ
ਪ੍ਰਦਰਸ਼ਨੀ 1937 ਨੂੰ ਲਾਹੌਰ ਵਿੱਚ ਲਾਈ, ਅਗਲੇ ਸਾਲ 18 ਜੁਲਾਈ 1938 ਨੂੰ
ਅੰਮ੍ਰਿਤਾ
ਨੇ ਵਿਰੋਧਾਂ ਦੇ ਬਾਵਜੂਦ ਆਪਣੇ ਹੰਗੇਰੀਅਨ ਚਚੇਰੇ/ਮਸੇਰੇ ਭਰਾ ਡਾਕਟਰ ਵਿਕਟਰ ਇਗਾਨ
ਨਾਲ ਵਿਆਹ ਕਰਵਾ ਲਿਆ। ਫਿਰ ਉਹ ਆਪਣੇ ਪੁਸ਼ਤੈਨੀ ਘਰ ਗੋਰਖਪੁਰ ਵਿੱਚ ਜਾ ਵਸੀ। ਉਧਰ
ਮਾਰੀਆ ਅਤੇ ਮਰਹੂਮ ਪਹਿਲੀ ਪੱਤਨੀ ਤੋਂ 4 ਬੱਚਿਆਂ ਦੇ ਪਿਤਾ ਉਮਰਾਓ ਸਿੰਘ ਦਰਮਿਆਂਨ
ਕੜਵਾਹਟ ਵੀ ਮਾੜੀ ਰਹੀ । ਆਪਣੇ ਪਤੀ ਨਾਲ ਲਾਹੌਰ ਗਈ ਅੰਮ੍ਰਿਤਾ 5 ਦਸੰਬਰ 1941 ਨੂੰ
ਅਚਾਨਕ ਹੀ 28 ਵਰ੍ਹਿਆਂ ਦੀ ਉਮਰ ਵਿੱਚ ਚੱਲ ਵਸੀ।
ਉਸਦੀਆਂ ਯਾਦਾਂ ਨੂੰ ਅੱਜ ਵੀ ਭਾਰਤ
ਵਿੱਚ ਅਦਬ ਨਾਲ ਸੰਭਾਲਿਆ ਪਿਆ ਏ ਜੋ ਉਸ ਦੀ ਯਾਦ ਦਿਵਾਉਂਦੀਆ ਆ ਰਹੀਆਂ ਨੇ ਅਤੇ
ਦਿਵਾਉਂਦੀਆਂ ਹੀ ਰਹਿਣਗੀਆਂ।
ਰਣਜੀਤ ਸਿੰਘ ਪ੍ਰੀਤ
ਭਗਤਾ (ਬਠਿੰਡਾ)-151206
ਬੇ-ਤਾਰ;-9815707232 |