|
|
|
ਤਪਦੀ ਹਿੱਕ 'ਤੇ ਸੀਤ ਬੂੰਦ ਵਰਗਾ ਮੇਰਾ ਬਾਈ ਸਰਦਾਰ
ਸੋਹੀ
ਸ਼ਿਵਚਰਨ ਜੱਗੀ ਕੁੱਸਾ, ਲੰਡਨ ।
20/01/2018 |
|
|
|
ਜੰਗਲਾਂ ਵਿੱਚ ਭਟਕਦੀ ਫ਼ਿਰਦੀ ਸ਼ਾਹਣੀ ਕੌਲਾਂ ਨੇ ਕਦੇ ਤਰਲਾ ਪਾਇਆ ਸੀ, "ਵੀਰੋ
ਊਠਾਂ ਵਾਲ਼ਿਓ ਵੇ, ਪਾਣੀ ਪੀ ਜਾਓ ਦੋ ਪਲ ਬਹਿ ਕੇ... ਕੌਲਾਂ ਡੱਕੇ ਚੁਗਦੀ ਦਾ, ਜਾਇਓ
ਵੇ ਇੱਕ ਸੁਨੇਹਾਂ ਲੈ ਕੇ...!" ਮੇਰੇ ਪ੍ਰਮ-ਮਿੱਤਰ ਦੇਵ ਥਰੀਕੇ ਦੇ ਲਿਖੇ ਅਤੇ ਮੇਰੇ
ਵਿੱਛੜ ਗਏ ਯਾਰ ਕੁਲਦੀਪ ਮਾਣਕ ਦੇ ਗਾਏ ਇਸ ਵੈਰਾਗਮਈ ਗੀਤ ਵਿੱਚ ਦੁਖਿਆਰੀ ਕੌਲਾਂ ਦੇ
ਦਿਲ ਦੀ ਹੂਕ ਸੀ, ਪੀੜ ਸੀ, ਇੱਕ ਰੂਹ ਝੰਜੋੜਨ ਵਾਲ਼ਾ ਸੁਨੇਹਾਂ ਅਤੇ ਆਪਣੇ ਵਤਨ ਦੇ
ਵੀਰਾਂ ਤੋਂ ਸਿਰ 'ਤੇ ਹੱਥ ਰੱਖਣ ਦੀ ਆਸ ਸੀ। ਤਾਂ ਹੀ ਤਾਂ ਉਸ ਨੇ ਆਪਣੇ ਵਤਨ ਦੇ
ਵੀਰ ਪਹਿਚਾਣ ਕੇ ਅਵਾਜ਼ ਮਾਰੀ ਸੀ। ਨਹੀਂ ਤਾਂ ਜੰਗਲ ਵਿੱਚ ਡੱਕੇ ਚੁਗਦੀ ਕੌਲਾਂ ਨੂੰ
ਬਥੇਰੇ 'ਰਾਹੀ' ਜਾਂ 'ਕਾਫ਼ਲੇ' ਹਰ ਰੋਜ਼ ਅਤੇ ਸਾਰਾ ਦਿਨ ਮਿਲ਼ਦੇ ਹੋਣਗੇ? ਪਰ ਹਾਕ ਉਸ
ਨੇ ਆਪਣੇ ਦੇਸ਼ ਦਾ ਪਹਿਰਾਵਾ ਅਤੇ ਬੋਲ-ਬਾਣੀ ਸੁਣ ਕੇ "ਊਠਾਂ ਵਾਲ਼ੇ ਵੀਰਾਂ" ਨੂੰ ਹੀ
ਮਾਰੀ ਸੀ। ਸ਼ਾਹਣੀ ਕੌਲਾਂ ਅਤੇ ਊਠਾਂ ਵਾਲ਼ੇ ਵੀਰਾਂ ਦੇ ਰਿਸ਼ਤੇ ਵਰਗਾ ਰਿਸ਼ਤਾ ਮੇਰਾ
ਵਿਸ਼ਵ-ਪ੍ਰਸਿੱਧ ਕਲਾਕਾਰ, ਬਾਈ ਸਰਦਾਰ ਸੋਹੀ ਨਾਲ਼ ਹੈ! ਮੈਂ ਕਦੇ ਉਸ ਨੂੰ ਕਲਾਕਾਰ
ਨਹੀਂ, ਹਮੇਸ਼ਾ ਆਪਣਾ ਵੱਡਾ ਭਾਈ ਮੰਨਿਆਂ ਹੈ!
ਦੁਨੀਆਂ ਦੀ ਪ੍ਰਚੱਲਤ ਧਾਰਨਾ ਹੈ ਕਿ ਜਿੱਥੇ ਪੈਸਾ ਅਤੇ ਪ੍ਰਸਿੱਧੀ ਆ ਜਾਂਦੀ ਹੈ,
ਨਿਮਰਤਾ ਅਤੇ ਨਰਮਾਈ ਓਥੋਂ ਪੋਲੇ ਪੈਰੀਂ ਬਾਹਰ ਖਿਸਕ ਜਾਂਦੀ ਹੈ, ਪਰ ਸਰਦਾਰ ਸੋਹੀ
ਨੇ ਇਸ ਧਾਰਨਾ ਨੂੰ ਮਿੱਧ ਕੇ, ਇਹ ਸਬੂਤ ਦੇ ਦਿੱਤਾ ਹੈ ਕਿ ਜ਼ਰੂਰੀ ਨਹੀਂ ਕਿ ਹਰ
ਪ੍ਰਸਿੱਧ ਵਿਅਕਤੀ ਆਕੜਕੰਨ੍ਹਾਂ ਹੋਵੇ! ਅੱਠੇ ਪਹਿਰ ਖਿੜਿਆ ਰਹਿਣ ਵਾਲ਼ਾ ਸਰਦਾਰ ਸੋਹੀ
ਹਰ ਇੱਕ ਨੂੰ ਭੱਜ ਕੇ ਜੱਫ਼ੀ ਪਾਉਣ ਵਾਲ਼ਾ, ਮੋਹ ਦੀ ਮੂਰਤ ਬਾਈ ਹੈ। ਇੱਕ ਦਿਨ ਉਸ ਨੇ
ਮੈਨੂੰ ਵੱਟਸਐਪ ਉਪਰ ਆਪਣੀ ਬੜੀ ਗੰਭੀਰ ਜਿਹੀ ਇੱਕ ਫ਼ੋਟੋ ਭੇਜੀ। ਦੇਖ ਕੇ ਮੈਂ
ਪੁੱਛਿਆ, "ਬਾਈ ਜੀ, ਬੜੇ ਤਣਾਓ ਜਿਹੇ ਵਿੱਚ ਲੱਗ ਰਹੇ ਹੋ...?" ਅੱਗਿਓਂ ਬਾਈ ਹੱਸ
ਕੇ ਕਹਿੰਦਾ, "ਫ਼ਿਲਮ ਦੀ ਵਾਰਤਾਲਾਪ ਚੇਤੇ ਨੀ ਹੋ ਰਹੀ, ਜੱਗੀ!" ਤਾਂ ਮੈਂ ਹੱਸਦਿਆਂ
ਕਿਹਾ, "ਪੈੱਗ ਸ਼ੈੱਗ ਲਾ ਕੇ ਦਿਮਾਗ ਸਾਣ 'ਤੇ ਲਾ ਲੈਣਾ ਸੀ...!" ਹੱਸ ਕੇ ਕਹਿੰਦਾ,
"ਬੱਸ ਐਹਥੋਂ ਈ ਤਾਂ ਮੈਂ ਮਾਰ ਖਾਨੈਂ, ਜੱਗੀ ਸਿਆਂ!" ਮੇਰੇ ਕਹਿਣ ਦਾ ਮਤਲਬ ਸਰਦਾਰ
ਸੋਹੀ ਜਿੰਨਾਂ ਮਰਜ਼ੀ ਕੰਮ ਦੇ ਦਬਾਓ ਹੇਠ ਹੋਵੇ, ਹੱਸਣਾ-ਖੇਡਣਾ ਉਹ ਕਦੇ ਵੀ ਨਹੀਂ
ਤਿਆਗਦਾ। ਕਈ ਵਾਰ ਉਹ ਮੈਨੂੰ ਕਾਸ਼ਣੀ ਅੱਖ ਦੇ ਅਨੀਂਦਰੇ ਵਰਗਾ ਜਾਪਦਾ ਹੈ! ਉਸ ਦੇ
ਚਿਹਰੇ ਦੀ ਮੁਸਕੁਰਾਹਟ ਮਿੱਤਰਾਂ ਦੀ ਜਾਕਿਟ 'ਤੇ ਘੁੰਡ ਕੱਢ ਕੇ ਬੂਟੀਆਂ ਪਾਉਂਦੀ
ਹੈ! ਪਰਦੇ ਉਪਰ ਉਸ ਦੀ ਠੇਠ ਪੰਜਾਬੀ ਅਤੇ ਬੋਲਣ ਦੀ ਅਦਾ ਬੰਦੇ ਨੂੰ ਕਾਇਲ ਕਰਦੀ ਹੈ
ਅਤੇ ਇਹੀ ਉਸ ਦੀ ਕਾਮਯਾਬੀ ਦਾ ਅਨੋਖਾ ਰਾਜ ਹੈ। ਉਹ ਆਪਣੇ ਕਿਰਦਾਰ ਨੂੰ ਅੰਨ੍ਹੇ
ਵਾਲ਼ਾ ਜੱਫ਼ਾ ਨਹੀਂ ਮਾਰਦਾ, ਕਲਾ ਅਤੇ ਤਕਨੀਕ ਅਨੁਸਾਰ ਤੁਰਨ ਵਾਲ਼ਾ ਅਨੁਸਾਸ਼ਨੀ ਕਲਾਕਾਰ
ਹੈ।
ਸ਼ੋਹਰਤ ਅਤੇ ਮਹਿਮਾਂ ਸਰਦਾਰ ਸੋਹੀ ਨੂੰ ਰਜਾਈ ਨੱਪੀ ਪਏ ਨੂੰ ਨਹੀਂ ਮਿਲ਼ੀ, ਇਸ
ਪਿੱਛੇ ਉਸ ਦੀ ਲੰਮੀ ਘਾਲਣਾ ਅਤੇ ਸੰਘਰਸ਼ ਦਾ ਹੱਥ ਹੈ। ਅਸੀਂ ਹਰ ਰੋਜ਼ ਆਪਣੇ ਗੁਰੂ
ਅੱਗੇ ਨਤਮਸਤਕ ਹੋਣ ਵੇਲ਼ੇ "ਕਲਾ ਵਾਹਿਗੁਰੂ ਜੀ ਕੀ ਵਰਤੇ" ਦੀ ਅਰਦਾਸ ਕਰਦੇ ਹਾਂ।
ਗੁਰੂ ਦੀ ਵਰਤਾਈ ਕਲਾ ਦੇਖ ਕੇ ਅਸੀਂ ਸਰਸ਼ਾਰ ਵੀ ਹੁੰਦੇ ਹਾਂ ਅਤੇ ਆਤਮਿਕ ਸੰਤੁਸ਼ਟੀ
ਵੀ ਮਾਣਦੇ ਹਾਂ। ਇੱਕ ਆਨੰਦ ਸਟੇਜ਼ੀ ਕਲਾ ਦਾ ਵੀ ਹੁੰਦਾ ਹੈ ਅਤੇ ਸਟੇਜ਼ੀ ਕਲਾ ਦਾ
ਧਨੰਤਰ ਰਿਹਾ ਹੈ ਬਾਈ ਸਰਦਾਰ ਸੋਹੀ! ਥੀਏਟਰ ਕਲਾ ਦਾ ਬਾਦਸ਼ਾਹ, ਮਰਹੂਮ ਹਰਪਾਲ
ਟਿਵਾਣਾ ਹੋਰਾਂ ਦਾ ਜਗਾਇਆ ਇਹ ਦੀਪ, ਅੱਜ ਸੂਰਜ ਬਣ, ਦੁਨੀਆਂ ਭਰ ਦੇ ਪੰਜਾਬੀਆਂ ਲਈ
ਮਨੋਰੰਜਨ ਦਾ ਨੂਰ ਬਿਖ਼ੇਰ ਰਿਹਾ ਹੈ। ਪਿੰਡ ਟਿੱਬਾ, ਜਿਲ੍ਹਾ ਸੰਗਰੂਰ ਵਿੱਚ ਜਨਮੇ
ਬਾਈ ਸੋਹੀ ਨੇ 1975 ਵਿੱਚ ਨੀਨਾ ਟਿਵਾਣਾ ਅਤੇ ਮਰਹੂਮ ਹਰਪਾਲ ਟਿਵਾਣਾ ਜੀ ਨਾਲ਼
ਥੀਏਟਰ ਤੋਂ ਆਪਣੀ ਕਲਾ ਦੀ ਸ਼ੁਰੂਆਤ ਕੀਤੀ ਅਤੇ ਫ਼ਿਲਮ "ਲੌਂਗ ਦਾ ਲਿਸ਼ਕਾਰਾ" ਉਸ ਦੀ
ਪਹਿਲੀ ਫ਼ਿਲਮ ਸੀ। ਗੁਲਾਬੋ ਮਾਸੀ (ਨਿਰਮਲ ਰਿਸ਼ੀ) ਨਾਲ਼ "ਨਾਹਰੇ ਅਮਲੀ" ਦਾ ਰੋਲ ਕਰ
ਕੇ ਪੰਜਾਬੀ ਫ਼ਿਲਮੀ ਦੁਨੀਆਂ ਵਿੱਚ ਆਪਣੀ ਉਤਮ ਕਲਾ ਦਾ ਵਿਲੱਖਣ ਸਬੂਤ ਦਿੱਤਾ ਅਤੇ
ਫ਼ਿਰ ਪਿੱਛੇ ਮੁੜ ਕੇ ਨਹੀਂ ਦੇਖਿਆ, ਆਤਿਸ਼ਬਾਜ਼ੀ ਵਾਂਗ ਅਸਮਾਨ ਦੀ ਹਿੱਕ ਵੱਲ ਨੂੰ ਹੀ
ਗਿਆ। ਹੁਣ ਤੱਕ ਬਾਈ ਸੋਹੀ ਲੱਗਭਗ 50 ਪੰਜਾਬੀ ਫ਼ਿਲਮਾਂ ਵਿੱਚ ਆਪਣੀ ਕਲਾ ਦਾ ਲੋਹਾ
ਮੰਨਵਾ ਚੁੱਕਿਆ ਹੈ ਅਤੇ ਉਸ ਦਾ ਇਹ ਸਫ਼ਰ ਨਿਰੰਤਰ ਜਾਰੀ ਹੈ। ਪਰਦੇ ਉਪਰ ਅੜਬ, ਕਠੋਰ,
ਕਰੂਰ ਅਤੇ ਸਖ਼ਤ ਸੁਭਾਅ ਦਾ ਦਿਸਣ ਵਾਲ਼ਾ ਬਾਈ ਸੋਹੀ ਅਥਾਹ ਕੋਮਲ ਹਿਰਦੇ ਦਾ ਮਾਲਕ ਅਤੇ
ਯਾਰਾਂ ਦਾ ਯਾਰ ਹੈ।
ਥੀਏਟਰ ਕਲਾ ਦੇ ਮੁਜੱਸਮੇ, ਮਰਹੂਮ ਹਰਪਾਲ ਟਿਵਾਣਾ ਜੀ ਦੀ ਅੱਖ, ਕਲਾ ਲਈ ਪਾਰਖੂ
ਅੱਖ ਸੀ। ਸਰਦਾਰ ਸੋਹੀ ਤੋਂ ਪਹਿਲਾਂ ਪੰਜਾਬੀ ਅਤੇ ਹਿੰਦੀ ਫ਼ਿਲਮਾਂ ਦੇ ਧਰੂ ਤਾਰੇ
ਰਾਜ ਬੱਬਰ ਅਤੇ ਮਰਹੂਮ ਓਮ ਪੁਰੀ ਜੀ ਵੀ ਹਰਪਾਲ ਟਿਵਾਣਾ ਸਾਹਿਬ ਦੇ ਸ਼ਾਗਿਰਦ ਰਹਿ
ਚੁੱਕੇ ਹਨ। ਪਿਤਾ ਸ਼ਿਵਦੇਵ ਸਿੰਘ ਸੋਹੀ ਅਤੇ ਮਾਤਾ ਸਰੂਪ ਕੌਰ ਦੇ ਘਰ ਜਨਮਿਆਂ ਬਾਈ
ਸੋਹੀ ਗੁਰਦਾਸ ਮਾਨ ਅਤੇ ਗਿਰਜਾ ਸ਼ੰਕਰ ਦਾ ਸਟੇਜ਼ੀ ਸਮਕਾਲੀ ਰਹਿ ਚੁੱਕਿਆ ਹੈ ਅਤੇ ਇਹ
ਸਾਰੇ ਇਕੱਠੇ ਥੀਏਟਰ ਕਰਦੇ ਰਹੇ ਹਨ। ਇੱਕ ਭਰਾ ਅਤੇ ਚਾਰ ਭੈਣਾਂ ਦੇ ਭਰਾ ਸਰਦਾਰ
ਸੋਹੀ ਦੇ ਮਨ ਵਿੱਚ ਪਤਾ ਨਹੀਂ ਕੀ ਆਇਆ, ਉਸ ਨੇ ਥੀਏਟਰ ਕਰਦਿਆਂ ਹੀ ਪ੍ਰਣ ਕਰ ਲਿਆ
ਸੀ ਕਿ ਉਹ ਸ਼ਾਦੀ ਨਹੀਂ ਕਰਵਾਵੇਗਾ। ਉਮਰ ਦੇ ਛੇ ਦਹਾਕੇ ਪਾਰ ਕਰਨ ਤੋਂ ਬਾਅਦ ਵੀ
ਸਰਦਾਰ ਸੋਹੀ ਆਪਣੇ ਓਸੇ ਪ੍ਰਣ ਉਪਰ ਧੁੱਸ ਦੇਈ ਤੁਰਿਆ ਆ ਰਿਹਾ ਹੈ। ਜਦ ਵਿਆਹ ਨਾ
ਕਰਨ ਬਾਰੇ ਮੈਂ ਉਸ ਨੂੰ ਮਿੱਤਰਾਂ ਵਾਲ਼ਾ ਸੁਆਲ ਕੀਤਾ ਤਾਂ ਉਸ ਦਾ ਪ੍ਰਤੱਖ ਅਤੇ
ਬੇਬਾਕ ਉਤਰ ਸੀ, "ਮੈਂ 12 ਕੁ ਸਾਲ ਨਾਟਕ ਕੀਤੇ, ਥੀਏਟਰ ਵਿੱਚ ਪੈਸਾ ਨਹੀਂ ਸੀ, ਪਰ
ਥੀਏਟਰ ਮੇਰੇ ਲਈ ਸਭ ਕੁਛ ਸੀ, ਇਸ ਲਈ ਨਿੱਜੀ ਜ਼ਿੰਦਗੀ ਨਾਲ਼ੋਂ ਕਲਾ ਨੂੰ ਪਹਿਲ ਦਿੱਤੀ
ਅਤੇ ਇਕੱਲੇ ਰਹਿਣ ਦਾ ਮਨ ਬਣਾ ਲਿਆ, ਫ਼ਿਰ ਇਕੱਲੇ ਰਹਿਣ ਦੀ ਆਦਤ ਜਿਹੀ ਪੈ ਗਈ, ਹੁਣ
ਤਾਂ ਅਦਾਕਾਰੀ ਹੀ ਮੇਰੀ ਜ਼ਿੰਦਗੀ ਦਾ ਲਕਬ ਹੈ, ਤੇ ਇਸੇ ਖੇਤਰ ਨੂੰ ਮਜ਼ੇ ਨਾਲ ਜਿਉਂ
ਰਿਹਾ ਹਾਂ!" ਉਸ ਦੇ ਇਸ ਆਨੰਦ ਨੂੰ ਮੁਬਾਰਕਬਾਦ ਆਖਦਾ ਹੋਇਆ ਇਹੀ ਦੁਆ ਕਰਦਾ ਹਾਂ,
ਕਿ ਬਾਈ ਸੋਹੀ ਹਮੇਸ਼ਾ ਬੁਲੰਦੀਆਂ ਦੇ ਸਿਖਰਾਂ ਉਪਰ ਆਲ੍ਹਣੇ ਪਾਈ ਰੱਖੇ!
20/01/2018 |
|
|
|
|
ਤਪਦੀ
ਹਿੱਕ 'ਤੇ ਸੀਤ ਬੂੰਦ ਵਰਗਾ ਮੇਰਾ ਬਾਈ ਸਰਦਾਰ ਸੋਹੀ
ਸ਼ਿਵਚਰਨ ਜੱਗੀ ਕੁੱਸਾ, ਲੰਡਨ
|
ਗਾਇਕ
ਸੁਰਜੀਤ ਮਾਹੀ ਦੇ ਧਾਰਮਿਕ ਗੀਤ “ਪਰਿਵਾਰ ਵਿਛੋੜਾ” ਨੂੰ ਮਿਲ ਰਿਹਾ ਹੈ ਸੰਗਤਾਂ
ਦਾ ਭਰਭੂਰ ਪਿਆਰ
ਗੁਰਪ੍ਰੀਤ ਬੱਲ, ਰਾਜਪੁਰਾ |
ਰਹਿਮਤ
ਧਾਰਮਿਕ ਟਰੈਕ ਨਾਲ ਹੋਇਆ ਰੂ-ਬ-ਰੂ - ਦਵਿੰਦਰ ਬਰਾੜ
ਗੁਰਬਾਜ ਗਿੱਲ, ਬਠਿੰਡਾ
|
ਸਭਿਆਚਾਰਕ
ਮੇਲਿਆਂ ਦੀ ਸ਼ਾਨ “ਸਰਦਾਰਾ” ਟਰੈਕ ਲੈ ਕੇ ਰੂ-ਬ-ਰੂ – ਦਲਜੀਤ ਕੌਰ ਪਟਿਆਲਾ
ਗੁਰਬਾਜ ਗਿੱਲ, ਬਠਿੰਡਾ |
ਕਲੀਆਂ
ਦੇ ਬਾਦਸ਼ਾਹ ਨਹੀ! ਲ਼ੋਕ ਗਾਥਾਵਾਂ ਦੇ ਬਾਦਸ਼ਾਹ ਸਨ 'ਸ਼੍ਰੀ ਕੁਲਦੀਪ ਮਾਣਕ ਜੀ'
ਜਸਪ੍ਰੀਤ ਸਿੰਘ |
ਮਨਪ੍ਰੀਤ
ਸਿੰਘ ਬੱਧਨੀ ਕਲਾਂ ਦਾ ਸਿੰਗਲ ਟਰੈਕ “ਕਿਸਾਨ” ਸ੍ਰੀ ਗੁਰੂ ਸਿੰਘ ਸਭਾ ਸਾਊਥਾਲ
ਵਿਖੇ ਲੋਕ ਅਰਪਨ
ਮਨਪ੍ਰੀਤ ਸਿੰਘ ਬੱਧਨੀ ਕਲਾਂ, ਲੰਡਨ |
ਸੰਗੀਤਕ
ਖੇਤਰ ਚ’ ਵੱਖਰੀ ਪਹਿਚਾਣ ਬਣਾ ਰਿਹਾ “ਮਣਕੂ ਏਟਰਟੇਨਮੈਂਟ” ਦਾ ਨਿਰਮਾਤਾ
-ਜਸਵੀਰ ਮਣਕੂ
ਗੁਰਬਾਜ ਗਿੱਲ, ਬਠਿੰਡਾ
|
ਥੀਏਟਰ
ਨੂੰ ਰੱਬ ਮੰਨਕੇ ਪੂਜਣ ਵਾਲੀ ਮੁਟਿਆਰ - ਬਾਨੀ ਸ਼ਰਮਾ
ਪ੍ਰੀਤਮ ਲੁਧਿਆਣਵੀ, ਚੰਡੀਗੜ |
ਬੱਬੂ
ਮਾਨ ਦੇ ਨਕਸ਼ੇ ਕਦਮ ’ਤੇ ਕਹਾਣੀਕਾਰ/ ਅਦਾਕਾਰ - ਬੱਬਰ ਗਿੱਲ
ਗੁਰਬਾਜ ਗਿੱਲ, ਬਠਿੰਡਾ
|
ਅਦਾਕਾਰੀ
'ਚ ਝੰਡੇ ਗੱਡ ਕੇ 'ਤਜ਼ਰਬਾ' ਟਰੈਕ ਲੈ ਕੇ ਹਾਜ਼ਿਰ ਦੋਗਾਣਾ ਜੋੜੀ -ਗੁਰਬਾਜ
ਗਿੱਲ-ਮਨਦੀਪ ਲੱਕੀ
ਪ੍ਰੀਤਮ ਲੁਧਿਆਣਵੀ, ਚੰਡੀਗੜ |
ਗਾਇਕੀ,
ਗੀਤਕਾਰੀ ਅਤੇ ਪੇਸ਼ਕਾਰੀ ਦਾ ਸੁਮੇਲ - ਬੂਟਾ ਸੋਨੀ
ਗੁਰਬਾਜ ਗਿੱਲ, ਬਠਿੰਡਾ
|
ਸੰਗੀਤਕ
ਖੇਤਰ ਦਾ ਸਮਰੱਥ ਸੰਗੀਤਕਾਰ – ਸ਼ਾਹਰੁਖ ਥਿੰਦ
ਗੁਰਬਾਜ ਗਿੱਲ, ਬਠਿੰਡਾ |
ਦਮਦਾਰ
ਤੇ ਦਿਲਕਸ਼ ਅਵਾਜ਼ ਦੇ ਮਾਲਕ - ਸੋਨੂੰ ਵਿਰਕ
ਗੁਰਬਾਜ ਗਿੱਲ, ਬਠਿੰਡਾ
|
“ਫੁੱਲਾਂ
ਵਾਲੀ ਕਾਰ” ਲੈ ਕੇ ਹਾਜ਼ਿਰ ਐ – ਗਿੱਲ ਕਮਲ
ਗੁਰਬਾਜ ਗਿੱਲ, ਬਠਿੰਡਾ |
“ਅੱਤ
ਦੀ ਸ਼ੌਕੀਨ” ਨਾਲ ਖੂਬ ਚਰਚਾ ਚ’ – ਦਲਜੀਤ ਕੌਰ ਪਟਿਆਲਾ
ਗੁਰਬਾਜ ਗਿੱਲ, ਬਠਿੰਡਾ
|
ਜਸਵਿੰਦਰ
ਬਰਾੜ ਨਾਲ ਮੁਲਾਕਾਤ
ਭਿੰਦਰ ਜਲਾਲਾਬਾਦੀ, ਲੰਡਨ |
ਦਿਨ-ਬ-ਦਿਨ
ਸਥਾਪਤੀ ਵੱਲ ਵੱਧ ਰਹੀ ਦੋਗਾਣਾ ਜੋੜੀ: ਰਾਜਦੀਪ ਸੰਧੂ-ਹੁਸਨਪ੍ਰੀਤ
ਗੁਰਬਾਜ ਗਿੱਲ, ਬਠਿੰਡਾ
|
ਦੋਗਾਣਾ
ਗਾਇਕੀ 'ਚ ਮਾਣਮੱਤੀ ਜੋੜੀ: ਬਲਵੀਰ ਅਤੇ ਜਸਮੀਨ ਚੋਟੀਆ
ਗੁਰਬਾਜ ਗਿੱਲ, ਬਠਿੰਡਾ |
ਅਦਾਕਾਰੀ
ਸਦਕਾ ਦਰਸ਼ਕਾਂ ਦੇ ਦਿਲਾਂ ਉਤੇ ਰਾਜ ਕਰ ਰਿਹਾ ਅਦਾਕਾਰ- ਗੁਰਪ੍ਰੀਤ ਧਾਲੀਵਾਲ
ਪ੍ਰੀਤਮ ਲੁਧਿਆਣਵੀ, ਚੰਡੀਗੜ੍ਹ |
ਗੀਤਕਾਰਾਂ
ਵਿਚ ਇਕ ਹੋਰ ਸਿਰ-ਕੱਢਵਾਂ ਨਾਓਂ-ਹਰਬੰਸ ਲੈਮਬਰ
ਪ੍ਰੀਤਮ ਲੁਧਿਆਣਵੀ, ਚੰਡੀਗੜ੍ਹ |
ਸੁੱਚਾ-ਜੈਲਾ
ਸ਼ੇਖੂਪੁਰੀਏ ਦਾ ਨਵਾਂ ਸਿੰਗਲ ਟਰੈਕ 'ਫਸਲਾਂ' ਰਿਲੀਜ਼
ਪ੍ਰੀਤਮ ਲੁਧਿਆਣਵੀ, ਚੰਡੀਗੜ੍ਹ |
ਫ਼ਿੰਨਲੈਂਡ
'ਚ 'ਲਹੌਰੀਏ' ਫ਼ਿਲਮ ਦੇਖਣ ਲਈ ਲੋਕਾਂ ਵਿਚ ਭਾਰੀ ਉਤਸ਼ਾਹ
ਵਿੱਕੀ ਮੋਗਾ, ਫ਼ਿੰਨਲੈਂਡ |
ਕਵਾਲੀ
'ਮੈਂ ਖੜਾ ਹੱਥ ਜੋੜ' ਰਿਲੀਜ਼
ਪ੍ਰੀਤਮ ਲੁਧਿਆਣਵੀ, ਚੰਡੀਗੜ੍ਹ |
'ਗੱਭਰੂ
ਜਵਾਨ' ਨੂੰ ਸਰੋਤਿਆਂ ਵੱਲੋਂ ਭਰਪੂਰ ਪਿਆਰ
ਪ੍ਰੀਤਮ ਲੁਧਿਆਣਵੀ, ਚੰਡੀਗੜ੍ਹ |
ਬਹੁਪੱਖੀ
ਕਲਾਵਾਂ ਦਾ ਧਨੀ -ਦਿਲਬਾਗ ਮੋਰਿੰਡਾ
ਗੁਰਪ੍ਰੀਤ ਬੱਲ, ਰਾਜਪੁਰਾ |
ਨਿੱਕੀ
ਉਮਰੇ ਵੱਡੀਆਂ ਮੱਲਾਂ ਮਾਰਨ ਵਾਲਾ ਕਲਮਕਾਰ– ਪਰਗਟ ਰਿਹਾਨ
ਪ੍ਰੀਤਮ ਲੁਧਿਆਣਵੀ, ਚੰਡੀਗੜ |
ਗਾਇਕ
ਕੁਲਵਿੰਦਰ ਬਿੱਲਾ ਅਤੇ ਰੁਪਾਲੀ ਦਾ ਫ਼ਿੰਨਲੈਂਡ ਦੇ ਹੇਲਸਿੰਕੀ-ਵਾਨਤਾ ਏਅਰਪੋਰਟ
ਪਹੁੰਚਣ ਤੇ ਨਿੱਘਾ ਸਵਾਗਤ
ਵਿੱਕੀ ਮੋਗਾ, ਫ਼ਿੰਨਲੈਂਡ |
ਸ਼ੇਖੂਪੁਰੀਏ
ਭਰਾਵਾਂ ਦਾ ਸਿੰਗਲ ਟਰੈਕ 'ਜੋਗੀਆ' ਰਿਲੀਜ਼
ਪ੍ਰੀਤਮ ਲੁਧਿਆਣਵੀ, ਚੰਡੀਗੜ |
ਡਾ.
ਭੀਮ ਰਾਓ ਜੀ ਨੂੰ ਸਮਰਪਿਤ ਗੀਤ, 'ਬਾਬਾ ਸਾਹਿਬ' ਰਿਲੀਜ਼
ਪ੍ਰੀਤਮ ਲੁਧਿਆਣਵੀ, ਚੰਡੀਗੜ |
ਸਿੰਗਲ
ਟਰੈਕ 'ਪੀ. ਜੀ.' ਨਾਲ ਖੂਬ ਚਰਚਾ ਵਿੱਚ, ਗਾਇਕਾ ਰਜਨਦੀਪ ਸਿੱਧੂ
ਪ੍ਰੀਤਮ ਲੁਧਿਆਣਵੀ, ਚੰਡੀਗੜ |
'ਸੋਹਣਾ
ਨੱਚਣ ਵਾਲੀਏ', ਲੈਕੇ ਹਾਜਰ ਹੈ- ਜੱਗੀ ਖਾਨ
ਪ੍ਰੀਤਮ ਲੁਧਿਆਣਵੀ, ਚੰਡੀਗੜ |
ਇੱਕ
ਨਿੱਕੀ ਫਿਲਮ “ਖਾਲੀ ਜੇਬ“ ਦੀ ਗੱਲ ਕਰਦਿਆਂ
ਮਨਦੀਪ ਖੁਰਮੀ ਹਿੰਮਤਪੁਰਾ, ਯੂ ਕੇ |
ਔਰਤ
ਦੀ ਤ੍ਰਾਸਦੀ ਅਤੇ ਧਰਮ ਦੇ ਅਖੌਤੀ ਠੇਕੇਦਾਰਾਂ ਉਪਰ ਕਰਾਰੀ ਚੋਟ ਕਰਦੀ ਹੈ ਫ਼ਿਲਮ
"ਸੀਬੋ"
ਗਿੱਲ ਮਨਵੀਰ ਸਿੰਘ, ਸਵੀਡਨ |
ਕਾਲਾ
ਸੈਂਪਲੇ ਵਾਲਾ - ਗੁਰਦਾਸ ਮਾਨ ਦੇ ਪੂਰਨਿਆਂ ਤੇ ਚੱਲ ਰਹੀ ਕਲਮ ਤੇ ਅਵਾਜ਼
ਪ੍ਰੀਤਮ ਲੁਧਿਆਣਵੀ, ਚੰਡੀਗੜ੍ਹ |
“ਦਿਲ
ਨਾਲ ਖੇਡੀ” ਗੀਤ ਨਾਲ ਚਰਚਾ ਚ ਗਾਇਕ ਸੋਹਣ ਸ਼ੰਕਰ
ਗੁਰਪ੍ਰੀਤ ਬੱਲ, ਰਾਜਪੁਰਾ |
ਛਿੱਤਰ
ਥੋਹਰਾਂ 'ਚ ਉੱਗਿਆ ਗੁਲਾਬ ਦਾ ਫੁੱਲ-ਗਿੱਲ ਰੌਂਤਾ
ਮਿੰਟੂ ਬਰਾੜ, ਆਸਟ੍ਰੇਲੀਆ |
ਬਹੁ-ਕਲਾਵਾਂ
ਦਾ ਧਾਰਨੀ ਨੌਜਵਾਨ - ਪਰਮਜੀਤ ਰਾਮਗੜੀਆ
ਪ੍ਰੀਤਮ ਲੁਧਿਆਣਵੀ, ਚੰਡੀਗੜ੍ਹ |
ਸ਼ਾਸਤਰੀ
ਸੁਰਾਂ ਦਾ ਸੁਰੀਲਾ ਲੋਕ-ਗਾਇਕ: ਰਹਿਮਤ ਅਲੀ
ਪ੍ਰੀਤਮ ਲੁਧਿਆਣਵੀ, ਚੰਡੀਗੜ੍ਹ |
ਮੰਜ਼ਲ
ਵਲ ਵਧ ਰਹੀ, ਸੁਰੀਲੀ ਅਵਾਜ਼ ਦੀ ਮਲਿਕਾ - ਮਿਸ ਸੰਜਨਾ
ਪ੍ਰੀਤਮ ਲੁਧਿਆਣਵੀ, ਚੰਡੀਗੜ੍ਹ |
ਯੁੱਗਾ
ਯੁੱਗਾ ਤੱਕ ਜੀਵਤ ਰਹੇਗੀ ਮਰਹੂਮ ਗਾਇਕਾ ਪਰਮਿੰਦਰ ਸੰਧੂ
ਗੁਰਪ੍ਰੀਤ “ਸਰਾਂ”, ਚੰਡੀਗੜ੍ਹ |
ਦਿਲਾਂ
ਦੀ ਧੜਕਣ ਬਣ ਰਹੀ ਗਾਇਕ ਜੋੜੀ - ਗੁਰਦੀਪ ਸਿੱਧੂ- ਬੀਬਾ ਰਜਨਦੀਪ
ਪ੍ਰੀਤਮ ਲੁਧਿਆਣਵੀ, ਚੰਡੀਗੜ੍ਹ |
ਮਨਦੀਪ
ਖੁਰਮੀ ਹਿੰਮਤਪੁਰਾ ਦਾ ਗੀਤ ਓਹੀ ਬੋਹੜ ਹੋਵੇਗਾ 13 ਜਨਵਰੀ ਨੂੰ ਲੋਕ ਅਰਪਣ
|
ਸੁਰੀਲੀ
ਤੇ ਬੁਲੰਦ ਅਵਾਜ ਦਾ ਮਾਲਕ - ਸੁੱਖ ਸਿੱਧੂ
ਪ੍ਰੀਤਮ ਲੁਧਿਆਣਵੀ, ਚੰਡੀਗੜ੍ਹ |
ਸਟੇਜ
ਦਾ ਧਨੀ ਮੰਚ ਸੰਚਾਲਕ ਅਤੇ ਅਦਾਕਾਰ : ਨਵਲ ਕਿਸ਼ੋਰ
ਉਜਾਗਰ ਸਿੰਘ, ਪਟਿਆਲਾ |
ਸਟੇਜ
ਦਾ ਧਨੀ ਮੰਚ ਸੰਚਾਲਕ ਅਤੇ ਅਦਾਕਾਰ : ਨਵਲ ਕਿਸ਼ੋਰ
ਉਜਾਗਰ ਸਿੰਘ, ਪਟਿਆਲਾ |
ਅਦਾਕਾਰੀ
ਅਤੇ ਨਿਰਦੇਸ਼ਨ ਦੀ ਜਾਦੂਗਰਨੀ: ਪ੍ਰਮਿੰਦਰ ਪਾਲ ਕੌਰ
ਉਜਾਗਰ ਸਿੰਘ, ਪਟਿਆਲਾ |
ਡਫ਼ਲੀ
‘ਚੋਂ ਨਿੱਕਲੀ ਇੱਕ ਫ਼ਿਲਮ ਦੀ ਗੱਲ ਕਰਦਿਆਂ!
ਮਨਦੀਪ ਖੁਰਮੀ ਹਿੰਮਤਪੁਰਾ, ਯੂ ਕੇ
|
ਸੁਰੀਲੀ
ਅਤੇ ਦਮਦਾਰ ਅਵਾਜ ਦੀ ਮਲਿਕਾ --ਜੋਤੀ ਕੋਹੇਨੂਰ
ਪ੍ਰੀਤਮ ਲੁਧਿਆਣਵੀ, ਚੰਡੀਗੜ੍ਹ |
ਪੰਜਾਬੀ
ਫਿਲਮਾਂ ਦੀ ਉਭਰਦੀ ਖੂਬਸੂਰਤ ਲੇਖਿਕਾ ਤੇ ਅਦਾਕਾਰਾ ਗੁਰਪ੍ਰੀਤ ਸਰਾਂ
ਪ੍ਰੀਤਮ ਲੁਧਿਆਣਵੀ, ਚੰਡੀਗੜ੍ਹ |
ਭੁੱਲੇ
ਵਿਸਰੇ ਕਲਾਕਾਰ
ਸਮਾਜਿਕ ਸਰੋਕਾਰਾਂ ਅਤੇ
ਪੰਜਾਬੀ ਪਰਿਵਾਰਾਂ ਦੇ ਗਾਇਕ: ਪੰਡਿਤ ਜੱਗੀ
ਉਜਾਗਰ ਸਿੰਘ, ਪਟਿਆਲਾ |
'ਮਹਿੰਗੇ
ਮੁੱਲ ਦੇ ਹੰਝੂ' ਦਾ ਰਚੇਤਾ-- ਜਸਪਾਲ ਵਧਾਈਆਂ
ਪ੍ਰੀਤਮ ਲੁਧਿਆਣਵੀ, ਚੰਡੀਗੜ੍ਹ |
ਗੀਤਕਾਰੀ
ਦਾ ਬਾਦਸ਼ਾਹ -ਲਾਲ ਸਿੰਘ ਲਾਲੀ
ਪ੍ਰੀਤਮ ਲੁਧਿਆਣਵੀ, ਚੰਡੀਗੜ੍ਹ |
ਸਮਾਜਿਕਤਾ
ਦੇ ਗੀਤ ਲਿਖਣ ਵਾਲਾ ਗੀਤਕਾਰ- ਰਮਨ ਕੱਦੋਂ
ਉਜਾਗਰ ਸਿੰਘ, ਪਟਿਆਲਾ |
ਗੀਤਕਾਰੀ
ਦਾ ਖੂਬਸੂਰਤ ਕਲਮੀ-ਚਸ਼ਮਾ - ਰਾਜੂ ਨਾਹਰ ਬਾਸੀਆਂ ਬੈਦਵਾਣ
ਪ੍ਰੀਤਮ ਲੁਧਿਆਣਵੀ, ਚੰਡੀਗੜ੍ਹ |
ਪੰਜਾਬੀ
ਗਾਇਕੀ ਵਿੱਚ ਇੱਕ ਨਵਾਂ ਦਮਦਾਰ ਚਿਹਰਾ - ਸੈਫ਼ੀ ਸੇਖੋਂ
ਹਰਬੰਸ ਬੁੱਟਰ ਕੈਨੇਡਾ |
ਪੰਜਾਬੀ
ਕਦਰਾਂ ਕੀਮਤਾਂ ਦਾ ਪਹਿਰੇਦਾਰ ਗੀਤਕਾਰ: ਗੈਰੀ ਟਰਾਂਟੋ ਹਠੂਰ
ਉਜਾਗਰ ਸਿੰਘ, ਪਟਿਆਲਾ |
ਗਾਇਕੀ,
ਸੰਗੀਤਕਾਰੀ ਤੇ ਅਦਾਕਾਰੀ ਦਾ ਖੂਬਸੂਰਤ ਮੁਜੱਸਮਾ- ਮਨੀ ਔਜਲਾ
ਪ੍ਰੀਤਮ ਲੁਧਿਆਣਵੀ, ਚੰਡੀਗੜ੍ਹ |
ਅੱਥਰੇ
ਬਲਦ ਵਾਂਗ ਲੀਹ ਪਾੜ ਕੇ ਨਵੀਂ ਲੀਹ ਬਨਾਉਣ ਵਾਲਾ ਜਨੂੰਨੀ ਅਦਾਕਾਰ ਹੈ ਹਰਸ਼ਰਨ
ਸਿੰਘ
ਮਨਦੀਪ ਖੁਰਮੀ ਹਿੰਮਤਪੁਰਾ, ਯੂ ਕੇ |
24
ਜਨਵਰੀ ਨੂੰ ਅੰਤਮ ਅਰਦਾਸ ਦੇ ਮੌਕੇ ‘ਤੇ
ਸਾਫ ਸੁਥਰੀ ਗਾਇਕੀ
ਦੀ ਮਾਲਕ: ਮਨਪ੍ਰੀਤ ਅਖ਼ਤਰ
ਉਜਾਗਰ ਸਿੰਘ, ਪਟਿਆਲਾ |
ਵਰਸੀ
ਤੇ ਵਿਸ਼ੇਸ਼
ਨਈਂਓ ਲੱਭਣੇ ਲਾਲ ਗੁਆਚੇ
ਜਸਵਿੰਦਰ ਪੂਹਲੀ, ਬਠਿੰਡਾ |
ਰੂਹ
ਨੂੰ ਸਕੂਨ ਦੇਣ ਵਾਲਾ ਸੁਰੀਲਾ ਫ਼ਨਕਾਰ "ਵਨੀਤ ਸ਼ਰਾਫਤ"
ਗੁਰਪ੍ਰੀਤ ਬੱਲ, ਰਾਜਪੁਰਾ |
ਬਲਾਤਕਾਰ
ਪੀੜਤਾਂ ਦੇ ਹੱਕ ਬਾਰੇ ਗੱਲ ਕਰੇਗੀ ਬਲਰਾਜ ਸਿੱਧੂ ਦੀ ਲਘੂ ਫ਼ਿਲਮ “ਜਿੰਦਰਾ”
ਸੁਰਜੀਤ ਜੱਸਲ, ਫ਼ਿਲਮ ਪੱਤਰਕਾਰ |
ਸੈਮੂਅਲ
ਜੌਹਨ ਦੇ ਨਾਟਕਾਂ ਦੀ ਇਕ ਹੋਰ ਕਾਮਯਾਬ ਪੇਸ਼ਕਾਰੀ
ਨਵਦੀਪ ਸਿੱਧੂ, ਕਨੇਡਾ
|
ਪੂਰਨ
ਸਿੰਘ ਪਾਂਧੀ ਦੀ ‘ਸੰਗੀਤ ਦੀ ਦੁਨੀਆਂ’
ਉਜਾਗਰ ਸਿੰਘ, ਪਟਿਆਲਾ |
ਦੋਗਾਣਾ
ਗਾਇਕੀ ਦਾ ਸਿਖਰ: ਮੁਹੰਮਦ ਸਦੀਕ
ਜਸਵਿੰਦਰ ਪੂਹਲੀ, ਬਠਿੰਡਾ |
ਅਫ਼ਸੋਸ
ਕਿ ਉਸਾਰੂ ਗਾਇਕੀ ਬਦਲੇ ਮਿਲੇ ਸਨਮਾਨ ਮਾਹਲੇ ਦੇ ਢਿੱਡ ਦੀ ਭੁੱਖ ਨਹੀਂ ਮਿਟਾ
ਸਕੇ
ਮਨਦੀਪ ਖੁਰਮੀ ਹਿੰਮਤਪੁਰਾ, ਯੂ ਕੇ |
ਫੱਕਰ
ਕਲਾਕਾਰ ਸੀ ਪ੍ਰਿਥਵੀ ਰਾਜ ਕਪੂਰ
ਹਰਬੀਰ ਸਿੰਘ ਭੰਵਰ, ਲੁਧਿਆਣਾ |
ਨਵਤੇਜ
ਸੰਧੂ ਦੀ ਦਾਨਿਸ਼ਵਰਾਂ ਦੇ ਮਨਾਂ ‘ਚ ਸੁਆਲ ਬੀਜਦੀ ਫਿਲਮ “ਕੰਬਦੀ ਡਿਓੜੀ”
ਐੱਸ ਬਲਵੰਤ, ਯੂ ਕੇ |
'ਦ
ਬਲੱਡ ਸਟਰੀਟ' ਦੇਸ਼ ਦੀ ਹਰ ਉਸ ਗਲ਼ੀ ਦੀ ਕਹਾਣੀ ਹੈ, ਜਿਸਨੇ ਆਪਣੇ ਹੀ ਦੇਸ਼ ਅੰਦਰ
ਰਫ਼ਿਊਜ਼ੀ ਹੋਣ ਵਰਗਾ ਸੰਤਾਪ ਭੋਗਿਆ ਹੈ – ਦਰਸ਼ਨ ਦਰਵੇਸ਼
ਭੂਪਿੰਦਰ ਪੰਨ੍ਹੀਵਾਲੀਆ (ਪੱਤਰਕਾਰ), ਪੰਜਾਬ |
ਭਾਰਤ
ਦੀ ਨਿਰਤ ਕਲਾ: ਪਰੰਪਰਾ ਤੇ ਮਹੱਤਵ
ਡਾ. ਰਵਿੰਦਰ ਕੌਰ ਰਵੀ, ਪਟਿਆਲਾ |
ਸੂਖਮ
ਭਾਵਨਾਵਾਂ ਦਾ ਪ੍ਰਤੀਕ ਲੋਕ ਸੰਗੀਤ
ਡਾ. ਰਵਿੰਦਰ ਕੌਰ ਰਵੀ, ਪਟਿਆਲਾ |
ਪੰਜਾਬੀ
ਸਿਨੇਮੇ ਵਿਚ ਨਵੇਂ ਮੋੜ ਅਤੇ ਮੀਲ ਪੱਥਰ ਦਾ ਨਾਮ ਹੈ ਫ਼ਿਲਮ "ਪੰਜਾਬ 1984"
ਹਰਦੀਪ ਮਾਨ ਜਮਸ਼ੇਰ ਅਸਟਰੀਆ |
ਪੰਜਾਬ
ਦੀ ਸੂਫ਼ੀ ਸੰਗੀਤ ਪਰੰਪਰਾ
ਡਾ. ਰਵਿੰਦਰ ਕੌਰ ਰਵੀ, ਪਟਿਆਲਾ |
ਭਾਰਤੀ ਸੰਗੀਤ
ਪਰੰਪਰਾ ਦੀਆਂ ਕੁਝ ਪੁਰਾਤਨ ਗਾਇਨ ਸ਼ੈਲੀਆਂ
ਡਾ. ਰਵਿੰਦਰ ਕੌਰ ਰਵੀ, ਪਟਿਆਲਾ |
ਫ਼ਿਲਮੀ ਸੰਗੀਤ ਦੇ ਮਹਾਨ
ਪਿੱਠਵਰਤੀ ਗਾਇਕ ਮੰਨਾ ਡੇ
ਡਾ. ਰਵਿੰਦਰ ਕੌਰ ਰਵੀ, ਪਟਿਆਲਾ |
4 ਦਸੰਬਰ ਬਰਸੀ ’ਤੇ
ਸਦਾ ਬਹਾਰ ਫ਼ਿਲਮੀ ਅਦਾਕਾਰ
ਸੀ ; ਦੇਵਾ ਆਨੰਦ
ਰਣਜੀਤ ਸਿੰਘ ਪ੍ਰੀਤ, ਬਠਿੰਡਾ |
ਪੰਜਾਬੀ ਲੋਕ ਗੀਤਾਂ ਦਾ
ਪ੍ਰਕਾਸ਼ ਵੰਡਣ ਵਾਲੀ ਪ੍ਰਕਾਸ਼ ਕੌਰ
ਰਣਜੀਤ ਸਿੰਘ ਪ੍ਰੀਤ, ਬਠਿੰਡਾ |
29 ਅਕਤੂਬਰ ਲਈ
ਪੰਜਾਬੀ ਨਾਟਕ ਦੀ
ਨਕੜਦਾਦੀ: ਨੌਰਾ ਰਿਚਰਡ
ਰਣਜੀਤ ਸਿੰਘ ਪ੍ਰੀਤ, ਬਠਿੰਡਾ |
ਮਲਕਾ-ਇ-ਗ਼ਜ਼ਲ: ਬੇਗ਼ਮ
ਅਖ਼ਤਰ
ਰਣਜੀਤ ਸਿੰਘ ਪ੍ਰੀਤ, ਬਠਿੰਡਾ |
ਵਿਸ਼ੇਸ਼ ਮੁਲਾਕਾਤ
ਲੋਕ ਗਾਇਕ ਬਲਧੀਰ ਮਾਹਲਾ-
ਜਿਸਨੇ ਗਾਇਨ ਕਲਾ ਨਾਲ ਦਗਾ ਨਹੀਂ ਕੀਤਾ, ਪਰ..?
ਮੁਲਾਕਾਤੀ: ਮਨਦੀਪ ਖੁਰਮੀ ਹਿੰਮਤਪੁਰਾ |
ਕੈਨੇਡਾ
ਡੇਅ ਨੂੰ ਸਮਰਪਿਤ ਐਲਬਮ ‘ਸਾਡਾ ਦੇਸ਼ ਕੈਨੇਡਾ‘ ਜਲਦੀ ਹੋਵੇਗੀ ਰਿਲੀਜ਼
ਕੁਲਜੀਤ ਸਿੰਘ,
ਜੰਜੂਆ,
ਟੋਰਾਂਟੋ
|
ਔਜਲਾ
ਇਨੋਵੇਸ਼ਨ ਇੰਕ ਦੀ ਪੇਸ਼ਕਸ਼ "ਆਬ"
ਜੋਗਿੰਦਰ ਸੰਘੇੜਾ,
ਕਨੇਡਾ |
ਸਮਾਜਕ ਕਦਰਾਂ
ਕੀਮਤਾਂ ਦਾ ਗੀਤਕਾਰ ਤੇ ਗਾਇਕ ਗੁਰਮਿੰਦਰ ਗੁਰੀ
ਉਜਾਗਰ ਸਿੰਘ, ਅਮਰੀਕਾ |
‘ਸਾਡਾ ਹੱਕ’
ਤੇ ਪਾਬੰਧੀ ਲਾ ਕੇ ਪੰਜਾਬ ਸਰਕਾਰ ਨੇ ਕੀਤਾ ਲੋਕਾਂ ਦੀ ਭਾਵਨਾਵਾਂ ਦਾ ਕਤਲ
ਬਲਵਿੰਦਰ ਸਿੰਘ ਚਾਹਲ ‘ਮਾਧੋ ਝੰਡਾ’, ਇਟਲੀ |
ਨੋਰਾ ਰਿੱਚਰਡਜ਼: ਆਇਰਲੈਂਡ
ਦੀ ਪੰਜਾਬਣ ਹਰਬੀਰ ਸਿੰਘ ਭੰਵਰ,
ਲੁਧਿਆਣਾ
|
ਛੋਟੀ ਉਮਰ ਦੀ
ਵੱਡੀ ਚਿਤਰਕਾਰਾ; ਅੰਮ੍ਰਿਤਾ ਸ਼ੇਰਗਿੱਲ
ਰਣਜੀਤ ਸਿੰਘ ਪ੍ਰੀਤ, ਬਠਿੰਡਾ
|
ਸਮਾਜ ਦੇ ਪ੍ਰੰਪਰਾਵਾਦੀ
ਅਸੂਲਾਂ ਨੂੰ ਟਿੱਚ ਸਮਝਣ ਵਾਲੀ; ਪਰਵੀਨ ਬਾਬੀ
ਰਣਜੀਤ ਸਿੰਘ ਪ੍ਰੀਤ, ਬਠਿੰਡਾ
|
4 ਜਨਵਰੀ 2012 ਨੂੰ ਚੱਲ ਵਸੀ ਸੀ
ਸੀਰਤ-ਸੂਰਤ ਦਾ ਸੁਮੇਲ ਸੀ :
ਕਲਪਨਾ ਮੋਹਨ
ਰਣਜੀਤ ਸਿੰਘ ਪ੍ਰੀਤ, ਬਠਿੰਡਾ |
30 ਨਵੰਬਰ ਪਹਿਲੀ ਬਰਸੀ ‘ਤੇ
ਲੋਕ ਗਾਥਾਵਾਂ ਦਾ ਸਿਰਨਾਵਾਂ:
ਕੁਲਦੀਪ ਮਾਣਕ
ਰਣਜੀਤ ਸਿੰਘ ਪ੍ਰੀਤ, ਬਠਿੰਡਾ |
ਪੰਜਾਬ ਦੀ ਕੋਇਲ:
ਸੁਰਿੰਦਰ ਕੌਰ
ਰਣਜੀਤ ਸਿੰਘ ਪ੍ਰੀਤ, ਬਠਿੰਡਾ |
17 ਨਵੰਬਰ ਬਰਸੀ ’ਤੇ (ਬਿੰਦਰੱਖੀਆ)
ਤਿੜਕੇ ਘੜੇ ਦਾ ਪਾਣੀ
ਰਣਜੀਤ ਸਿੰਘ ਪ੍ਰੀਤ, ਬਠਿੰਡਾ |
ਇੱਕ ਫਿਲਮ ਦਾ ਰੀਵਿਊ ਇਸ
ਸਿਰਫਿਰੇ ਵੱਲੋਂ ਵੀ....।
ਮਨਦੀਪ ਖੁਰਮੀ ਹਿੰਮਤਪੁਰਾ, ਇੰਗਲੈਂਡ |
25 ਅਕਤੂਬਰ ਬਰਸੀ ’ਤੇ
ਦਰਦ-ਇ-ਇਸ਼ਕ ਦੀ
ਦਾਸਤਾਂ: ਸਾਹਿਰ ਲੁਧਿਆਣਵੀ
ਰਣਜੀਤ ਸਿੰਘ ਪ੍ਰੀਤ,
ਬਠਿੰਡਾ |
14 ਸਤੰਬਰ ਦੇ ਸ਼ਰਧਾਂਜਲੀ ਸਮਾਰੋਹ ਮੌਕੇ ਵਿਸ਼ੇਸ਼;
ਪਾਣੀ
ਵਿੱਚ ਮਾਰਾਂ ਡੀਟਾਂ,ਹੁਣ ਮੁੱਕੀਆਂ ਉਡੀਕਾਂ; ਹਾਕਮ ਸੂਫ਼ੀ
ਰਣਜੀਤ ਸਿੰਘ ਪ੍ਰੀਤ, ਬਠਿੰਡਾ |
ਨਾਟਕ ‘ਸੰਤਾਪ’ ਅਤੇ
‘ਸੋ ਕਿਉ ਮੰਦਾ ਆਖੀਐ’ ਦੀਆਂ ਪੇਸ਼ਕਾਰੀਆਂ 23 ਸਤੰਬਰ ਨੂੰ
ਕੁਲਜੀਤ ਸਿੰਘ ਜੰਜੂਆ, ਟਰਾਂਟੋ |
ਹਾਕਮ ਸੂਫੀ ਵੀ ਇਸ ਸੰਸਾਰ
ਨੂੰ ਸਦਾ ਲਈ ਅਲਵਿਦਾ ਕਹਿ ਗਏ
ਰਣਜੀਤ ਸਿੰਘ ਪ੍ਰੀਤ, ਬਠਿੰਡਾ |
ਨਹੀਂ ਰਹੇ ਸ਼ੋਅਲੇ
ਫ਼ਿਲਮ ਦੇ ਰਹੀਮ ਚਾਚਾ –ਏ.ਕੇ.ਹੰਗਲ
ਰਣਜੀਤ ਸਿੰਘ ਪ੍ਰੀਤ |
13 ਮਈ ਬਰਸੀ ‘ਤੇ ਵਿਸ਼ੇਸ਼
ਸਦਾ ਬਹਾਰ ਗੀਤਾਂ ਦਾ
ਰਚਣਹਾਰਾ ਨੰਦ ਲਾਲ ਨੂਰਪੁਰੀ
ਰਣਜੀਤ ਸਿੰਘ ਪ੍ਰੀਤ |
31 ਜਨਵਰੀ
ਬਰਸੀ ‘ਤੇ
ਸੂਰਤ-ਸੀਰਤ,ਸੁਰ-ਸੰਗੀਤ ਦਾ ਸੁਮੇਲ : ਸੁਰੱਈਆ
ਰਣਜੀਤ ਸਿੰਘ ਪ੍ਰੀਤ |
ਗੀਤਕਾਰੀ ਦਾ ਯੁੱਗ
ਅਤੇ ਦਰਵੇਸ਼ ਮੂਰਤ ਬਾਈ ‘ਦੇਵ ਥਰੀਕੇ ਵਾਲਾ’
ਸ਼ਿਵਚਰਨ ਜੱਗੀ ਕੁੱਸਾ |
ਸੂਰਤ-ਸੀਰਤ ਦਾ ਸੁਮੇਲ
ਸੀ ; ਅਦਾਕਾਰਾ ਕਲਪਨਾ ਮੋਹਨ
ਰਣਜੀਤ ਸਿੰਘ ਪ੍ਰੀਤ |
ਬਿਖ਼ੜੇ ਰਾਹਾਂ ਦਾ ਪਾਂਧੀ ਸੀ- ਮੇਜਰ ਰਾਜਸਥਾਨੀ
ਰਣਜੀਤ ਸਿੰਘ ਪ੍ਰੀਤ |
ਯਾਦਾਂ ਬਿਖ਼ੇਰ ਕੇ ਤੁਰ
ਗਈ ਪੰਜਾਬੀ ਗਾਇਕਾ ਪੁਸ਼ਪਾ ਹੰਸ
ਰਣਜੀਤ ਸਿੰਘ ਪ੍ਰੀਤ |
23
ਦਸੰਬਰ ਬਰਸੀ
'ਤੇ
ਸੁਹਣੀ-ਸੁਰੀਲੀ-ਸੁਰ ਸੰਗੀਤ ਦਾ ਸੁਮੇਲ;
ਮਲਕਾ-ਇ-ਤਰੰਨਮ ਨੂਰਜਹਾਂ
ਰਣਜੀਤ ਸਿੰਘ ਪ੍ਰੀਤ |
ਤੁਰ
ਗਏ ਦੀ ਉਦਾਸੀ ਏ…
ਐ ਬਾਈ ਮਾਣਕ!
ਅਲਵਿਦਾ ਤੇ ਆਖਰੀ
ਸਲਾਮ!!
ਸ਼ਿਵਚਰਨ ਜੱਗੀ
ਕੁੱਸਾ
|
ਮਧੁਬਾਲਾ
1951 ਵਿਚ
ਧੰਨਵਾਦ: ਰਵਿੰਦਰ ਰਵੀ |
ਛੈਣੀਂ ਵਰਗੀ ਅਵਾਜ਼ ਦਾ ਮਾਲਕ
ਬਾਈ ਕੁਲਦੀਪ ਮਾਣਕ
ਸ਼ਿਵਚਰਨ ਜੱਗੀ ਕੁੱਸਾ |
ਕਵੀਸ਼ਰੀ ਦਾ
ਥੰਮ੍ਹ-ਰਣਜੀਤ ਸਿੰਘ ਸਿੱਧਵਾਂ ਕਰਨੈਲ ਸਿੰਘ ਪਾਰਸ ਤੇ ਰਣਜੀਤ ਸਿੰਘ ਸਿੱਧਵਾਂ
ਦੀ ਇਕ ਪੁਰਾਣੀ ਤਸਵੀਰ
ਅਲੀ ਰਾਜਪੁਰਾ |
ਚਿੱਤਰਕਲਾ ਦਾ
ਅਮਿੱਟ ਹਸਤਾਖਰ: ਅੱਛਰ ਸਿੰਘ
ਬਲਰਾਜ ਸਿੰਘ ਸਿੱਧੂ, ਯੂ. ਕੇ. |
ਪਾਇਰੇਸੀ ਕਰਕੇ ਆਖ਼ਰੀ ਸਾਹਾਂ ’ਤੇ ਹਨ ਮਿਊਜ਼ਿਕ ਕੰਪਨੀਆਂ ਜਾਂ ‘ਪਾਇਰੇਸੀ
ਲੱਕਵਾਗ੍ਰਸਤ’ ਮਿਊਜ਼ਿਕ ਕੰਪਨੀਆਂ ਆਖ਼ਰੀ ਸਾਹਾਂ ’ਤੇ
ਜਰਨੈਲ ਘੁਮਾਣ |
ਤਪਦੇ ਹਿਰਦਿਆਂ ’ਤੇ ਕਣੀਆਂ ਦਾ ਅਹਿਸਾਸ ਕਰਵਾਉਂਦੀ ਸ਼ਾਇਰ ਚੌਹਾਨ ਦੀ ਐਲਬਮ –
ਅੰਬਰ ਮੋੜ ਦਿਓ
ਰਘਵੀਰ ਸਿੰਘ ਚੰਗਾਲ |
ਵਗਦੀ ਪਈ
ਸਵਾਂਅ ਢੋਲਾ.. ਬਲਰਾਜ ਸਾਹਨੀ ਦੀਆਂ ਪ੍ਰੀਤਨਗਰ ਵਿਚ ਬਿਖਰੀਆਂ ਯਾਦਾਂ
ਜਤਿੰਦਰ ਸਿੰਘ ਔਲ਼ਖ |
ਜਲਦ ਰਿਲੀਜ਼ ਹੋਣ ਜਾ ਰਹੀ ਹੈ-‘ਇੱਕ ਕੁੜੀ ਪੰਜਾਬ ਦੀ’
ਦਰਸ਼ਨ ਦਰਵੇਸ਼
|
ਅਦਾਕਾਰੀ ਦੇ ਜਨੂੰਨ ਦਾ ਨਾਂਅ–ਮਨਮੀਤ ਮਾਨ
ਦਰਸ਼ਨ ਦਰਵੇਸ਼ |
‘ਇੱਕ
ਤੂੰ ਹੋਵੇਂ ਇੱਕ ਮੈਂ ਹੋਵਾਂ’ ਦੋਗਾਣ ਐਲਬਮ ਦੇ ਨਾਲ-ਸਰਦੂਲ ਤੇ ਨੂਰੀ
ਨਰਪਿੰਦਰ ਸਿੰਘ ਬੈਨੀਪਾਲ |
‘ਪਰਖ ਦ ਟੈਸਟ’ ਲੈ ਕੇ ਹਾਜ਼ਰ ਹੋ ਰਿਹਾ ਹੈ-ਸੁਖਵਿੰਦਰ ਸੁੱਖੀ
ਨਰਪਿੰਦਰ ਸਿੰਘ ਬੈਨੀਪਾਲ
|
|
|
|
|
|
|
|
|
|
|