WWW 5abi.com  ਪੰਨਿਆ ਵਿੱਚ ਸ਼ਬਦ ਭਾਲ (ਹਿੰਦਿਕ ਵਿਧੀ ਨਾਲ)
'ਦ ਬਲੱਡ ਸਟਰੀਟ' ਦੇਸ਼ ਦੀ ਹਰ ਉਸ ਗਲ਼ੀ ਦੀ ਕਹਾਣੀ ਹੈ, ਜਿਸਨੇ ਆਪਣੇ ਹੀ ਦੇਸ਼ ਅੰਦਰ ਰਫ਼ਿਊਜ਼ੀ ਹੋਣ ਵਰਗਾ ਸੰਤਾਪ ਭੋਗਿਆ ਹੈ – ਦਰਸ਼ਨ ਦਰਵੇਸ਼
ਭੂਪਿੰਦਰ ਪੰਨ੍ਹੀਵਾਲੀਆ (ਪੱਤਰਕਾਰ), ਪੰਜਾਬ

 


 

ਫਿਲਮ ਨਿਰਦੇਸ਼ਕ ਦਰਸ਼ਨ ਦਰਵੇਸ਼ ਦੇ ਕੁਸ਼ਲ ਨਿਰਦੇਸ਼ਨ ਵਿੱਚ ਬਣੀ ਪੰਜਾਬੀ ਫਿਲਮ 'ਦ ਬਲੱਡ ਸਟਰੀਟ' ਜਿਹੜੀ 20 ਅਕਤੂਬਰ 2014 ਨੂੰ ਵਰਲਡ ਵਾਈਡ ਰਿਲੀਣ ਹੋਣ ਜਾ ਰਹੀ ਹੈ, ਪੰਜਾਬ ਦੇ ਲੋਕਾˆ ਦੀਆਂ ਭਾਵਨਾਵਾˆ ਦੀ ਤਰਜ਼ਮਾਨੀ ਕਰੇਗੀ ਕਿਉˆਕਿ ਇਸ ਫਿਲਮ ਦੀ ਕਹਾਣੀ ਪੰਜਾਬ ਦੇ ਮਾੜੇ ਦੌਰ ਵਿੱਚ ਜ਼ੁਲਮ ਦਾ ਸ਼ਿਕਾਰ ਹੋਏ ਲੋਕਾˆ ਦੀ ਹੈ। ਜੋ ਸਰਕਾਰੀ ਜ਼ੁਲਮ ਨਾਲ ਦੋ ਚਾਰ ਹੁੰਦੇ ਰਹੇ ਅਤੇ ਕਈ ਪਰਿਵਾਰ ਇਸ ਤਰਾˆ ਵੀ ਜ਼ੁਲਮ ਦਾ ਸ਼ਿਕਾਰ ਹੋਏ ਕਿ ਉਹਨਾˆ ਦਾ ਮਾਤਮ ਕਰਨ ਵਾਲਾ ਵੀ ਕੋਈ ਨਾਲ ਬਚਿਆ।ਦਰਸ਼ਨ ਦਰਵੇਸ਼ ਜਾਂ ਫਿਲਮ ਦੇ ਕਿਰਦਾਰਾਂ ਮੁਤਾਬਕ ਇਹ ਵੀ ਕਹਿ ਸਕਦੇ ਹਾਂ ਕਿ 'ਦ ਬਲੱਡ ਸਟਰੀਟ' ਦੇਸ਼ ਦੀ ਹਰ ਉਸ ਗਲ਼ੀ ਦੀ ਕਹਾਣੀ ਹੈ, ਜਿਸਨੇ ਆਪਣੇ ਹੀ ਦੇਸ਼ ਅੰਦਰ ਰਫ਼ਿਊਜ਼ੀ ਹੋਣ ਵਰਗਾ ਸੰਤਾਪ ਭੋਗਿਆ ਹੈ। ਹਰ ਉਸ ਰਾਜ ਦਾ ਸੰਤਾਪ ਹੈ ਜਿਸ ਦੇ ਮੱਥੇ ਉੱਪਰ ਘੱਟ ਗਿਣਤੀ ਵਰਗਾ ਦਾਗ਼ ਲੱਗਾ ਹੋਇਆ ਹੈ। ਹਰ ਉਸ ਮਾਂ ਦੀ ਕਹਾਣੀ ਹੈ ਜਿਹੜੀ ਆਪਣਾ ਸਭ ਕੁੱਝ ਗੁਆ ਕੇ ਜਿਊਂਦੀ ਤਾਂ ਹੈ ਲੇਕਿਨ ਕਿਸੇ ਵੀ ਕਾਲ਼ੇ ਦੌਰ ਤੋਂ ਲੈ ਕੇ ਉਸ ਅੰਦਰ ਮਰਦੀ ਮਾਂ ਕਿਸੇ ਨੂੰ ਵੀ ਨਜ਼ਰ ਨਹੀਂ ਆਉਂਦੀ। ਇਸ ਤਰਾˆ ਦੀ ਰੌˆਗਟੇ ਖੜੇ ਕਰਨ ਵਾਲੀ ਕਹਾਣੀ ਦੇ ਲੇਖਕ, ਪਟਕਥਾ ਅਤੇ ਸੰਵਾਦ ਲੇਖਕ ਵੀ ਖੁਦ ਦਰਸ਼ਨ ਦਰਵੇਸ਼ ਹੀ ਹਨ ਜਿਹਨਾˆ ਨੇ ਉਸ ਦੌਰ ਵਿੱਚ ਵਾਪਰੀਆˆ ਘਟਨਾਵਾˆ ਦਾ ਬਾਰੀਕੀ ਨਾਲ ਅਧਿਐਨ ਕੀਤਾ ਅਤੇ ਉਸ ਤੋˆ ਬਾਅਦ ਉਹਨਾˆ ਨੂੰ ਫਿਲਮੀ ਕਹਾਣੀ ਦਾ ਰੂਪ ਦਿੱਤਾ।

ਇਸ ਫਿਲਮ ਦੇ ਨਿਰਮਾਤਾ ਕੈਨੇਡਾ ਵਾਸੀ ਸ੍ਰ. ਜਸਵੀਰ ਸਿੰਘ ਬੋਪਾਰਾਏ ਹਨ ਜਿਹਨਾˆ ਨੇ ਆਪਣੇ ਬੈਨਰ “ਹਰ ਜੀਅ ਮੂਵੀਜ਼ ਇੰਟਰਨੈਸ਼ਨਲ” ਰਾਹੀਂ ਇਸ ਫਿਲਮ ਦੇ ਪ੍ਰੋਜੈਕਟ ਨੂੰ ਵਪਾਰ ਦੇ ਨਾਲ ਨਾਲ ਸੇਵਾ ਦੇ ਰੂਪ ਵਿੱਚ ਅਪਣਾ ਕੇ ਆਪਣਾ ਵਡਮੁੱਲਾ ਯੋਗਦਾਨ ਦਿੱਤਾ ਹੈ।

ਇਸ ਫਿਲਮ ਦੇ ਨਾਇਕ ਦੇ ਰੂਪ ਵਿੱਚ ਸੋਨਪ੍ਰੀਤ ਜਵੰਧਾ ਜਦ ਕਿ ਨਾਇਕਾ ਦੇ ਰੂਪ ਵਿੱਚ ਬਿੰਨੀ ਸਿੰਘ ਨੇ ਭੂਮਿਕਾ ਨਿਭਾਈ ਹੈ ਇਸ ਤੋˆ ਇਲਾਵਾ ਕਰਮਜੀਤ ਬਰਾੜ, ਕੁਲ ਸਿੱਧੂ, ਜਸਬੀਰ ਸਿੰਘ ਬੋਪਾਰਾਏ, ਕੁੱਲੂ ਪਨੇਸਰ, ਗੁਰਮੀਤ ਬਰਾੜ, ਸਤਵਿੰਦਰ ਕੌਰ, ਕੇ ਐੱਨ ਐੱਸ ਸੇਖੋਂ, ਮਹਾਂਬੀਰ ਭੁੱਲਰ, ਹਰਜੀਤ ਭੁੱਲਰ, ਰੂਪਨ ਖੰਗੂੜਾ, ਦਮਨ ਢਿੱਲੋਂ, ਨਰਿੰਦਰ ਢਿੱਲੋਂ, ਸੇਮੀ ਮਾਨਸਾ, ਕਰਨ ਭੀਖੀ, ਸਤੀਸ਼ ਠੁਕਰਾਲ ਸੋਨੀ, ਕੁਲਵੰਤ ਖੱਟੜਾ, ਦਰਸ਼ਨ ਬਾਵਾ, ਸੁਖਵਿੰਦਰ ਰਾਜ, ਜੱਸ ਲੌਂਗੋਵਾਲ, ਅਭੀਜੀਤ ਜਟਾਣਾਂ, ਨਗਿੰਦਰ ਗੱਖੜ, ਇੰਦਰਜੀਤ ਸੁਜਾਪੁਰ, ਪਰਮਿੰਦਰ ਗਿੱਲ, ਚਰਨਜੀਤ ਸੰਧੂ ਅਤੇ ਸਰਦਾਰ ਸੋਹੀ ਨੇ ਮੁੱਖ ਭੂਮਿਕਾਵਾˆ ਨਿਭਾਈਆˆ ਹਨ। ਇਸ ਫਿਲਮ ਦੀ ਸ਼ੂਟਿੰਗ ਪੰਜਾਬ ਦੇ ਜ਼ਿਲਾ ਮਾਨਸਾ ਦੇ ਪਿੰਡਾਂ ਕਿਸ਼ਨਗੜ੍ਹ ਫਰਵਾਹੀ, ਫਫੜੇ ਭਾਈ ਕੇ, ਬੋੜਾਵਾਲ, ਬੁਢਲਾਡਾ, ਬੀਰੋਕੇ ਕਲਾਂ, ਗੁਰਨੇ ਕਲਾਂ, ਗੁਰਦੁਆਰਾ ਸੂਲੀਸਰ ਸਾਹਿਬ ਆਦਿ ਵਿੱਚ ਹੋਈ ਹੈ।

ਫਿਲਮ ‘ਦ ਬਲੱਡ ਸਟਰੀਟ’ ਦੀ ਖ਼ਾਸ ਗੱਲ ਇਹ ਹੈ ਕਿ ਇਸ ਫਿਲਮ ਵਿੱਚ ਪੰਜਾਬ ਦੇ ਸਾਧਾਰਣ ਲੋਕਾˆ ਦੀ ਜ਼ਿੰਦਗੀ ਨੂੰ ਬਾਖੂਬੀ ਪੇਸ਼ ਕੀਤਾ ਹੈ ਕਿ ਉਹਨਾˆ ਦੀਆਂ ਕੀ ਸਮੱਸਿਆਵਾˆ ਹਨ ਅਤੇ ਉਹ ਇਹਨਾˆ ਸਮੱਸਿਆਵਾˆ ਨਾਲ ਦੋ ਚਾਰ ਕਿਵੇˆ ਹੁੰਦੇ ਹਨ। ਇਸ ਤਰਾˆ ਜ਼ਿੰਦਗੀ ਨੂੰ ਉਹੀ ਨਿਰਦੇਸ਼ਕ ਸ਼ਿੱਦਤ ਨਾਲ ਮਹਿਸੂਸ ਕਰ ਸਕਦਾ ਹੈ ਜਿਸ ਨੇ ਖੁਦ ਇਹ ਜ਼ਿੰਦਗੀ ਭੋਗੀ ਹੋਵੇ। ਦਰਸ਼ਨ ਦਰਵੇਸ਼ ਦਾ ਬਚਪਨ ਪਿੰਡਾˆ ਵਿੱਚ ਹੀ ਬੀਤਿਆ ਅਤੇ ਉਹਨਾˆ ਪੰਜਾਬ ਦੇ ਮਾੜੇ ਦਿਨਾˆ ਨੂੰ ਵੀ ਆਪਣੇ ਅੱਖੀˆ ਦੇਖਿਆ ਅਤੇ ਲੋਕਾˆ ਤੋˆ ਉਹ ਕਹਾਣੀਆˆ ਸੁਣੀਆˆ ਜੋ ਬਿਲਕੁਲ ਸੱਚੀਆˆ ਸਨ ਕਿਸੇ ਕਲਪਨਾ 'ਤੇ ਨਹੀˆ ਖੜ੍ਹੀਆˆ ਸਨ। ਇਸ ਸੱਚ ਨੂੰ ਲੋਕਾˆ ਸਾਹਮਣੇ ਲੈ ਕੇ ਆਉਣ ਦੀ ਰੀਝ ਵੀ ਉਸ ਦੇ ਮਨ ਵਿੱਚ ਸੀ ਅਤੇ ਉਸ ਨੇ ਇਸ ਫਿਲਮ ਰਾਹੀˆ ਇਸ ਸੱਚ ਬਿਆਨ ਕਰਨ ਦੀ ਕੋਸ਼ਿਸ਼ ਕੀਤੀ ਹੈ।

ਫਿਲਮ 'ਦੀ ਬਲੱਡ ਸਟਰੀਟ' ਵਿੱਚ ਪੁਲੀਸ ਦੇ ਖੌਫ਼ ਦੀ ਕਹਾਣੀ ਹੈ ਅਤੇ ਇਸ ਵੀ ਦੱਸਿਆ ਗਿਆ ਹੈ ਕਿ ਉਸ ਦੌਰ ਵਿੱਚ ਕੋਈ ਕਾਨੂੰਨ ਨਹੀˆ ਸੀ ਸਗੋˆ ਪੁਲਸੀਆ ਰਾਜ ਸੀ। ਪੁਲੀਸ ਅਧਿਕਾਰੀ ਜਿਸ ਨੂੰ ਚਾਹੁੰਦੇ ਸਨ ਉਸ ਨੂੰ ਆਪਣੇ ਹਿਤਾˆ ਲਈ ਫੜ੍ਹ ਕੇ ਮਾਰ ਦਿੰਦੇ ਸਨ ਅਤੇ ਕਿਸੇ ਨੂੰ ਲੱਖਾˆ ਰੁਪਏ ਦੀ ਰਿਸ਼ਵਤ ਲੈ ਕੇ ਜੀਵਨ ਬਖਸ਼ ਦਿੰਦੇ ਸਨ। ਇਸ ਫਿਲਮ ਦਾ ਦੁਖਾਂਤ ਸ਼ਾਇਦ ਮੁਗਲੀਆ ਰਾਜ ਤੋਂ ਸ਼ੁਰੂ ਹੋਇਆ ਜਿਹੜਾ ਕਿ ਅੱਜ ਵੀ ਆਪਣੀਆਂ ਅੱਖਾਂ ਦਿਖਾਉਣ ਤੋਂ ਬਾਜ਼ ਨਹੀਂ ਆਇਆ। ਤਰੱਕੀ ਯਾਫ਼ਤਾ ਇਸ ਮੁਲਕ ਵਿੱਚ ਪੜ੍ਹੇ ਲਿਖੇ ਲੋਕਾਂ ਨੂੰ ਕੀ ਕੁੱਝ ਭੁਗਤਣਾ ਪੈਂਦਾ ਹੈ ਇਹ ਸਭ ਕੁੱਝ ਇਸ ਫਿਲਮ ਦੇ ਪਿੰਡੇ ਉੱਪਰ ਖੁਣਿਆ ਹੋਇਆ ਹੈ। ਅੱਜ ਦੇ ਦੌਰ ਦੀ ਨੌਜਵਾਨ ਪੀੜ੍ਹੀ ਜਦੋˆ ਇਸ ਫਿਲਮ ਨੂੰ ਦੇਖੇਗੀ ਤਾˆ ਉਸ ਦੇ ਰੌˆਗਟੇ ਖੜ੍ਹੇ ਹੋਣੇ ਲਾਜ਼ਮੀ ਹਨ। ਅੱਜ ਐਸ਼ ਪ੍ਰਸਤੀ ਦਾ ਦੌਰ ਹੈ ਅਤੇ ਉਸ ਸਮੇˆ ਸੰਘਰਸ਼ ਦਾ ਦੌਰ ਸੀ। ਕੁੱਲ ਮਿਲਾ ਕੇ ਇਹ ਫਿਲਮ ਨਿਸ਼ਚਿਤ ਰੂਪ ਵਿੱਚ ਪੰਜਾਬ ਦੇ ਲੋਕਾˆ ਦੀ ਦੱਬੀ ਹੋਈ ਆਵਾਜ਼ ਨੂੰ ਨਾਅਰੇ ਅਤੇ ਜੈਕਾਰੇ ਦੇ ਰੂਪ ਵਿੱਚ ਜ਼ਰੂਰ ਬੁਲੰਦ ਕਰੇਗੀ।

ਦਰਸ਼ਨ ਦਰਵੇਸ਼ ਨੇ ਚਾਹੇ ਕੋਈ ਕਵਿਤਾ ਲਿਖੀ, ਕਹਾਣੀ ਜਾਂ ਕੋਈ ਫਿਲਮ ਹਰ ਵਾਰ ਨਵਾਂ ਤਜੁਰਬਾ ਕਰਨ ਦੀ ਕੋਸ਼ਿਸ਼ ਕੀਤੀ ਹੈ। “ਵੱਤਰ” ਉਸਦੀ ਇੱਕ ਸ਼ਾਰਟ ਫਿਲਮ ਨੂੰ ਮਿਲੀ ਬੇਪਨਾਹ ਕਾਮਯਾਬੀ ਤੋਂ ਬਾਦ ‘ਦ ਬਲੱਡ ਸਟਰੀਟ’ ਵਿੱਚ ਵੀ ਉਹ ਵੱਧ ਤੋਂ ਵੱਧ ਰੰਗਮੰਚ ਦੇ ਕਲਾਕਾਰਾਂ ਨੂੰ ਫਿਲਮੀ ਪਰਦੇ ਉੱਪਰ ਲਿਆਕੇ ਉਹਨਾਂ ਦੀ ਕਲਾ ਪ੍ਰਤਿਭਾ ਦੇ ਦਰਸ਼ਨ ਦਰਸ਼ਨ ਲੋਕਾਂ ਨੂੰ ਕਰਵਾ ਰਿਹਾ ਹੈ ਅਤੇ ਉਸਦਾ ਇਹ ਤਜੁਰਬਾ ਉਸਦੇ ਪੰਜਾਬੀ ਟੀ ਵੀ ਲੜੀਵਾਰ “ਦਾਣੇ ਅਨਾਰ ਦੇ” ਤੋਂ ਲਗਾਤਾਰ ਜਾਰੀ ਹੈ।

ਭੂਪਿੰਦਰ ਪੰਨ੍ਹੀਵਾਲੀਆ (ਪੱਤਰਕਾਰ)

25/08/2014
 

'ਦ ਬਲੱਡ ਸਟਰੀਟ' ਦੇਸ਼ ਦੀ ਹਰ ਉਸ ਗਲ਼ੀ ਦੀ ਕਹਾਣੀ ਹੈ, ਜਿਸਨੇ ਆਪਣੇ ਹੀ ਦੇਸ਼ ਅੰਦਰ ਰਫ਼ਿਊਜ਼ੀ ਹੋਣ ਵਰਗਾ ਸੰਤਾਪ ਭੋਗਿਆ ਹੈ – ਦਰਸ਼ਨ ਦਰਵੇਸ਼
ਭੂਪਿੰਦਰ ਪੰਨ੍ਹੀਵਾਲੀਆ (ਪੱਤਰਕਾਰ), ਪੰਜਾਬ
ਭਾਰਤ ਦੀ ਨਿਰਤ ਕਲਾ: ਪਰੰਪਰਾ ਤੇ ਮਹੱਤਵ
ਡਾ. ਰਵਿੰਦਰ ਕੌਰ ਰਵੀ, ਪਟਿਆਲਾ
ਸੂਖਮ ਭਾਵਨਾਵਾਂ ਦਾ ਪ੍ਰਤੀਕ ਲੋਕ ਸੰਗੀਤ
ਡਾ. ਰਵਿੰਦਰ ਕੌਰ ਰਵੀ, ਪਟਿਆਲਾ
ਪੰਜਾਬੀ ਸਿਨੇਮੇ ਵਿਚ ਨਵੇਂ ਮੋੜ ਅਤੇ ਮੀਲ ਪੱਥਰ ਦਾ ਨਾਮ ਹੈ ਫ਼ਿਲਮ "ਪੰਜਾਬ 1984"
ਹਰਦੀਪ ਮਾਨ ਜਮਸ਼ੇਰ ਅਸਟਰੀਆ
ਪੰਜਾਬ ਦੀ ਸੂਫ਼ੀ ਸੰਗੀਤ ਪਰੰਪਰਾ
ਡਾ. ਰਵਿੰਦਰ ਕੌਰ ਰਵੀ, ਪਟਿਆਲਾ
ਭਾਰਤੀ ਸੰਗੀਤ ਪਰੰਪਰਾ ਦੀਆਂ ਕੁਝ ਪੁਰਾਤਨ ਗਾਇਨ ਸ਼ੈਲੀਆਂ
ਡਾ. ਰਵਿੰਦਰ ਕੌਰ ਰਵੀ, ਪਟਿਆਲਾ
ਫ਼ਿਲਮੀ ਸੰਗੀਤ ਦੇ ਮਹਾਨ ਪਿੱਠਵਰਤੀ ਗਾਇਕ ਮੰਨਾ ਡੇ
ਡਾ. ਰਵਿੰਦਰ ਕੌਰ ਰਵੀ, ਪਟਿਆਲਾ
4 ਦਸੰਬਰ ਬਰਸੀ ’ਤੇ
ਸਦਾ ਬਹਾਰ ਫ਼ਿਲਮੀ ਅਦਾਕਾਰ ਸੀ ; ਦੇਵਾ ਆਨੰਦ
ਰਣਜੀਤ ਸਿੰਘ ਪ੍ਰੀਤ, ਬਠਿੰਡਾ
ਪੰਜਾਬੀ ਲੋਕ ਗੀਤਾਂ ਦਾ ਪ੍ਰਕਾਸ਼ ਵੰਡਣ ਵਾਲੀ ਪ੍ਰਕਾਸ਼ ਕੌਰ
ਰਣਜੀਤ ਸਿੰਘ ਪ੍ਰੀਤ, ਬਠਿੰਡਾ
29 ਅਕਤੂਬਰ ਲਈ
ਪੰਜਾਬੀ ਨਾਟਕ ਦੀ ਨਕੜਦਾਦੀ: ਨੌਰਾ ਰਿਚਰਡ
ਰਣਜੀਤ ਸਿੰਘ ਪ੍ਰੀਤ, ਬਠਿੰਡਾ
ਮਲਕਾ-ਇ-ਗ਼ਜ਼ਲ: ਬੇਗ਼ਮ ਅਖ਼ਤਰ
ਰਣਜੀਤ ਸਿੰਘ ਪ੍ਰੀਤ, ਬਠਿੰਡਾ
ਵਿਸ਼ੇਸ਼ ਮੁਲਾਕਾਤ
ਲੋਕ ਗਾਇਕ ਬਲਧੀਰ ਮਾਹਲਾ- ਜਿਸਨੇ ਗਾਇਨ ਕਲਾ ਨਾਲ ਦਗਾ ਨਹੀਂ ਕੀਤਾ, ਪਰ..?
ਮੁਲਾਕਾਤੀ: ਮਨਦੀਪ ਖੁਰਮੀ ਹਿੰਮਤਪੁਰਾ
ਕੈਨੇਡਾ ਡੇਅ ਨੂੰ ਸਮਰਪਿਤ ਐਲਬਮ ‘ਸਾਡਾ ਦੇਸ਼ ਕੈਨੇਡਾ‘ ਜਲਦੀ ਹੋਵੇਗੀ ਰਿਲੀਜ਼
ਕੁਲਜੀਤ ਸਿੰਘ, ਜੰਜੂਆ, ਟੋਰਾਂਟੋ
ਔਜਲਾ ਇਨੋਵੇਸ਼ਨ ਇੰਕ ਦੀ ਪੇਸ਼ਕਸ਼ "ਆਬ"
ਜੋਗਿੰਦਰ ਸੰਘੇੜਾ, ਕਨੇਡਾ
ਸਮਾਜਕ ਕਦਰਾਂ ਕੀਮਤਾਂ ਦਾ ਗੀਤਕਾਰ ਤੇ ਗਾਇਕ ਗੁਰਮਿੰਦਰ ਗੁਰੀ
ਉਜਾਗਰ ਸਿੰਘ, ਅਮਰੀਕਾ
‘ਸਾਡਾ ਹੱਕ’ ਤੇ ਪਾਬੰਧੀ ਲਾ ਕੇ ਪੰਜਾਬ ਸਰਕਾਰ ਨੇ ਕੀਤਾ ਲੋਕਾਂ ਦੀ ਭਾਵਨਾਵਾਂ ਦਾ ਕਤਲ
ਬਲਵਿੰਦਰ ਸਿੰਘ ਚਾਹਲ ‘ਮਾਧੋ ਝੰਡਾ’, ਇਟਲੀ

ਨੋਰਾ ਰਿੱਚਰਡਜ਼: ਆਇਰਲੈਂਡ ਦੀ ਪੰਜਾਬਣ
ਹਰਬੀਰ ਸਿੰਘ ਭੰਵਰ, ਲੁਧਿਆਣਾ

ਛੋਟੀ ਉਮਰ ਦੀ ਵੱਡੀ ਚਿਤਰਕਾਰਾ; ਅੰਮ੍ਰਿਤਾ ਸ਼ੇਰਗਿੱਲ
ਰਣਜੀਤ ਸਿੰਘ ਪ੍ਰੀਤ, ਬਠਿੰਡਾ

ਸਮਾਜ ਦੇ ਪ੍ਰੰਪਰਾਵਾਦੀ ਅਸੂਲਾਂ ਨੂੰ ਟਿੱਚ ਸਮਝਣ ਵਾਲੀ; ਪਰਵੀਨ ਬਾਬੀ
ਰਣਜੀਤ ਸਿੰਘ ਪ੍ਰੀਤ, ਬਠਿੰਡਾ
4 ਜਨਵਰੀ 2012 ਨੂੰ ਚੱਲ ਵਸੀ ਸੀ
ਸੀਰਤ-ਸੂਰਤ ਦਾ ਸੁਮੇਲ ਸੀ : ਕਲਪਨਾ ਮੋਹਨ
ਰਣਜੀਤ ਸਿੰਘ ਪ੍ਰੀਤ, ਬਠਿੰਡਾ
30 ਨਵੰਬਰ ਪਹਿਲੀ ਬਰਸੀ ‘ਤੇ
ਲੋਕ ਗਾਥਾਵਾਂ ਦਾ ਸਿਰਨਾਵਾਂ: ਕੁਲਦੀਪ ਮਾਣਕ
ਰਣਜੀਤ ਸਿੰਘ ਪ੍ਰੀਤ, ਬਠਿੰਡਾ
ਪੰਜਾਬ ਦੀ ਕੋਇਲ: ਸੁਰਿੰਦਰ ਕੌਰ
ਰਣਜੀਤ ਸਿੰਘ ਪ੍ਰੀਤ, ਬਠਿੰਡਾ
17 ਨਵੰਬਰ ਬਰਸੀ ’ਤੇ (ਬਿੰਦਰੱਖੀਆ)
ਤਿੜਕੇ ਘੜੇ ਦਾ ਪਾਣੀ
ਰਣਜੀਤ ਸਿੰਘ ਪ੍ਰੀਤ, ਬਠਿੰਡਾ
ਇੱਕ ਫਿਲਮ ਦਾ ਰੀਵਿਊ ਇਸ ਸਿਰਫਿਰੇ ਵੱਲੋਂ ਵੀ....।
ਮਨਦੀਪ ਖੁਰਮੀ ਹਿੰਮਤਪੁਰਾ, ਇੰਗਲੈਂਡ
25 ਅਕਤੂਬਰ ਬਰਸੀ ’ਤੇ
ਦਰਦ-ਇ-ਇਸ਼ਕ ਦੀ ਦਾਸਤਾਂ: ਸਾਹਿਰ ਲੁਧਿਆਣਵੀ
ਰਣਜੀਤ ਸਿੰਘ ਪ੍ਰੀਤ, ਬਠਿੰਡਾ
14 ਸਤੰਬਰ ਦੇ ਸ਼ਰਧਾਂਜਲੀ ਸਮਾਰੋਹ ਮੌਕੇ ਵਿਸ਼ੇਸ਼;
ਪਾਣੀ ਵਿੱਚ ਮਾਰਾਂ ਡੀਟਾਂ,ਹੁਣ ਮੁੱਕੀਆਂ ਉਡੀਕਾਂ; ਹਾਕਮ ਸੂਫ਼ੀ
ਰਣਜੀਤ ਸਿੰਘ ਪ੍ਰੀਤ, ਬਠਿੰਡਾ
ਨਾਟਕ ‘ਸੰਤਾਪ’ ਅਤੇ ‘ਸੋ ਕਿਉ ਮੰਦਾ ਆਖੀਐ’ ਦੀਆਂ ਪੇਸ਼ਕਾਰੀਆਂ 23 ਸਤੰਬਰ ਨੂੰ
ਕੁਲਜੀਤ ਸਿੰਘ ਜੰਜੂਆ, ਟਰਾਂਟੋ
ਹਾਕਮ ਸੂਫੀ ਵੀ ਇਸ ਸੰਸਾਰ ਨੂੰ ਸਦਾ ਲਈ ਅਲਵਿਦਾ ਕਹਿ ਗਏ
ਰਣਜੀਤ ਸਿੰਘ ਪ੍ਰੀਤ, ਬਠਿੰਡਾ
ਨਹੀਂ ਰਹੇ ਸ਼ੋਅਲੇ ਫ਼ਿਲਮ ਦੇ ਰਹੀਮ ਚਾਚਾ –ਏ.ਕੇ.ਹੰਗਲ
ਰਣਜੀਤ ਸਿੰਘ ਪ੍ਰੀਤ
13 ਮਈ ਬਰਸੀ ‘ਤੇ ਵਿਸ਼ੇਸ਼
ਸਦਾ ਬਹਾਰ ਗੀਤਾਂ ਦਾ ਰਚਣਹਾਰਾ ਨੰਦ ਲਾਲ ਨੂਰਪੁਰੀ
ਰਣਜੀਤ ਸਿੰਘ ਪ੍ਰੀਤ
31 ਜਨਵਰੀ ਬਰਸੀ ਤੇ  
ਸੂਰਤ-ਸੀਰਤ,ਸੁਰ-ਸੰਗੀਤ ਦਾ ਸੁਮੇਲ : ਸੁਰੱਈਆ
ਰਣਜੀਤ ਸਿੰਘ ਪ੍ਰੀਤ
ਗੀਤਕਾਰੀ ਦਾ ਯੁੱਗ ਅਤੇ ਦਰਵੇਸ਼ ਮੂਰਤ ਬਾਈ ‘ਦੇਵ ਥਰੀਕੇ ਵਾਲਾ’
ਸ਼ਿਵਚਰਨ ਜੱਗੀ ਕੁੱਸਾ
ਸੂਰਤ-ਸੀਰਤ ਦਾ ਸੁਮੇਲ ਸੀ ; ਅਦਾਕਾਰਾ ਕਲਪਨਾ ਮੋਹਨ
ਰਣਜੀਤ ਸਿੰਘ ਪ੍ਰੀਤ
ਬਿਖ਼ੜੇ ਰਾਹਾਂ ਦਾ ਪਾਂਧੀ ਸੀ- ਮੇਜਰ ਰਾਜਸਥਾਨੀ
ਰਣਜੀਤ ਸਿੰਘ ਪ੍ਰੀਤ
ਯਾਦਾਂ ਬਿਖ਼ੇਰ ਕੇ ਤੁਰ ਗਈ ਪੰਜਾਬੀ ਗਾਇਕਾ ਪੁਸ਼ਪਾ ਹੰਸ
ਰਣਜੀਤ ਸਿੰਘ ਪ੍ਰੀਤ
23 ਦਸੰਬਰ ਬਰਸੀ 'ਤੇ 
ਸੁਹਣੀ-ਸੁਰੀਲੀ-ਸੁਰ ਸੰਗੀਤ ਦਾ ਸੁਮੇਲ; ਮਲਕਾ-ਇ-ਤਰੰਨਮ ਨੂਰਜਹਾਂ
ਰਣਜੀਤ ਸਿੰਘ ਪ੍ਰੀਤ
ਤੁਰ ਗਏ ਦੀ ਉਦਾਸੀ ਏ
ਐ ਬਾਈ ਮਾਣਕ! ਅਲਵਿਦਾ ਤੇ ਆਖਰੀ ਸਲਾਮ!!

ਸ਼ਿਵਚਰਨ ਜੱਗੀ ਕੁੱਸਾ
ਮਧੁਬਾਲਾ 1951 ਵਿਚ
ਧੰਨਵਾਦ: ਰਵਿੰਦਰ ਰਵੀ
ਛੈਣੀਂ ਵਰਗੀ ਅਵਾਜ਼ ਦਾ ਮਾਲਕ ਬਾਈ ਕੁਲਦੀਪ ਮਾਣਕ
ਸ਼ਿਵਚਰਨ ਜੱਗੀ ਕੁੱਸਾ
ਕਵੀਸ਼ਰੀ ਦਾ ਥੰਮ੍ਹ-ਰਣਜੀਤ ਸਿੰਘ ਸਿੱਧਵਾਂ ਕਰਨੈਲ ਸਿੰਘ ਪਾਰਸ ਤੇ ਰਣਜੀਤ ਸਿੰਘ ਸਿੱਧਵਾਂ ਦੀ ਇਕ ਪੁਰਾਣੀ ਤਸਵੀਰ
ਅਲੀ ਰਾਜਪੁਰਾ
ਚਿੱਤਰਕਲਾ ਦਾ ਅਮਿੱਟ ਹਸਤਾਖਰ: ਅੱਛਰ ਸਿੰਘ
ਬਲਰਾਜ ਸਿੰਘ ਸਿੱਧੂ, ਯੂ. ਕੇ.
ਪਾਇਰੇਸੀ ਕਰਕੇ ਆਖ਼ਰੀ ਸਾਹਾਂ ’ਤੇ ਹਨ ਮਿਊਜ਼ਿਕ ਕੰਪਨੀਆਂ ਜਾਂ ‘ਪਾਇਰੇਸੀ ਲੱਕਵਾਗ੍ਰਸਤ’ ਮਿਊਜ਼ਿਕ ਕੰਪਨੀਆਂ ਆਖ਼ਰੀ ਸਾਹਾਂ ’ਤੇ
ਜਰਨੈਲ ਘੁਮਾਣ
ਤਪਦੇ ਹਿਰਦਿਆਂ ’ਤੇ ਕਣੀਆਂ ਦਾ ਅਹਿਸਾਸ ਕਰਵਾਉਂਦੀ ਸ਼ਾਇਰ ਚੌਹਾਨ ਦੀ ਐਲਬਮ – ਅੰਬਰ ਮੋੜ ਦਿਓ
ਰਘਵੀਰ ਸਿੰਘ ਚੰਗਾਲ
ਵਗਦੀ ਪਈ ਸਵਾਂਅ ਢੋਲਾ.. ਬਲਰਾਜ ਸਾਹਨੀ ਦੀਆਂ ਪ੍ਰੀਤਨਗਰ ਵਿਚ ਬਿਖਰੀਆਂ ਯਾਦਾਂ
ਜਤਿੰਦਰ ਸਿੰਘ ਔਲ਼ਖ

ਜਲਦ ਰਿਲੀਜ਼ ਹੋਣ ਜਾ ਰਹੀ ਹੈ-‘ਇੱਕ ਕੁੜੀ ਪੰਜਾਬ ਦੀ’
ਦਰਸ਼ਨ ਦਰਵੇਸ਼

ਅਦਾਕਾਰੀ ਦੇ ਜਨੂੰਨ ਦਾ ਨਾਂਅ–ਮਨਮੀਤ ਮਾਨ
ਦਰਸ਼ਨ ਦਰਵੇਸ਼
‘ਇੱਕ ਤੂੰ ਹੋਵੇਂ ਇੱਕ ਮੈਂ ਹੋਵਾਂ’ ਦੋਗਾਣ ਐਲਬਮ ਦੇ ਨਾਲ-ਸਰਦੂਲ ਤੇ ਨੂਰੀ
ਨਰਪਿੰਦਰ ਸਿੰਘ ਬੈਨੀਪਾਲ

‘ਪਰਖ ਦ ਟੈਸਟ’ ਲੈ ਕੇ ਹਾਜ਼ਰ ਹੋ ਰਿਹਾ ਹੈ-ਸੁਖਵਿੰਦਰ ਸੁੱਖੀ
ਨਰਪਿੰਦਰ ਸਿੰਘ ਬੈਨੀਪਾਲ

hore-arrow1gif.gif (1195 bytes)


Terms and Conditions
Privacy Policy
© 1999-2012, 5abi.com

www.5abi.com
[ ਸਾਡਾ ਮਨੋਰਥ ][ ਈਮੇਲ ][ ਹੋਰ ਸੰਪਰਕ ][ ਸਾਹਿਤ ][ ਮਾਨਵ ਚੇਤਨਾ ]
[ ਵਿਗਿਆਨ ][ ਕਲਾ/ਕਲਾਕਾਰ ][ ਫਿਲਮਾਂ ][ ਖੇਡਾਂ ][ ਪੁਸਤਕਾਂ ][ ਇਤਿਹਾਸ ][ ਜਾਣਕਾਰੀ ]

darya1.gif (3186 bytes)
©1999-2012, 5abi.com