|
|
ਗੁਰੂਆਂ, ਪੀਰਾਂ-ਫਕੀਰਾਂ ਦੀ ਚਰਨ-ਛੋਹ ਪ੍ਰਾਪਤ ਜਿਲਾ ਫਤਿਹਗੜ੍ਹ ਸਾਹਿਬ ਦੇ
ਪਿੰਡ ਸੈਂਪਲਾ ਵਿਖੇ ਸ੍ਰ: ਨਰਾਤਾ ਸਿੰਘ ਦੇ ਘਰ ਮਾਤਾ ਮਹਿੰਦਰ ਕੌਰ ਦੀ ਪਾਕਿ
ਕੁੱਖੋਂ ਜਨਮੇ ਕਾਲਾ ਸੈਂਪਲੇ ਵਾਲਾ, ਗੀਤਕਾਰੀ ਖੇਤਰ ਵਿਚ ਕੋਈ ਨਵਾਂ ਨਾਂਓਂ ਨਹੀਂ।
'ਸਦਾ ਰਹਿੰਦੇ ਓ ਅਮੀਰਾਂ ਵੱਲ ਤੱਕਦੇ ਗਰੀਬਾਂ ਨੂੰ ਵੀ ਤੱਕਿਆ ਕਰੋ' ਸੁਪਰ ਹਿੱਟ
ਹੋਏ ਗੀਤ ਨਾਲ ਚੰਗੀ ਪਛਾਣ ਬਣਾ ਚੁੱਕਾ ਹੈ ਇਹ ਸਖਸ਼। ਗਲੇ ਵਿਚ ਦਮ, ਸੁਰੀਲਾ-ਪਨ,
ਮਿਠਾਸ ਅਤੇ ਹਰਕਤਾਂ ਹੋਣ ਕਰਕੇ ਹੁਣ ਗਾਇਕੀ ਵਾਲੇ ਪਾਸੇ ਨੂੰ ਵੀ ਉਸ ਨੇ ਕਈ ਗੀਤਾਂ
ਨਾਲ ਲੋਕ-ਗਾਇਕਾਂ ਵਿਚ ਦਾਖਲਾ ਲੈ ਲਿਆ ਹੈ। ਹੁਣੇ ਹੁਣ ਜਿਨ੍ਹਾਂ ਦੋ ਗੀਤਾਂ ਨਾਲ ਉਸ
ਨੇ ਹਾਜਰੀ ਲਗਵਾਈ ਹੈ, ਉਨ੍ਹਾਂ ਵਿਚੋਂ ਇਕ ਗੀਤ, 'ਚਾਰ ਦਿਨਾਂ ਦਾ ਮੇਲਾ' ਲਿਖਿਆ
ਹੈ, ਗੀਤਕਾਰ ਗੁਰਿੰਦਰ ਗਿੱਲ ਇਟਲੀ ਨੇ, ਜਦ ਕਿ ਦੂਜਾ ਗੀਤ, 'ਸੱਜਣ ਸਾਡਾ' ਲਿਖਿਆ
ਹੈ, ਗੀਤਕਾਰ ਰਾਜੂ ਨਾਹਰ ਤੇ ਕਾਲਾ ਸੈਂਪਲੇ ਵਾਲੇ ਨੇ। ਇਨ੍ਹਾਂ ਗੀਤਾਂ ਨੂੰ ਇੰਨੀ
ਮਿਹਨਤ ਨਾਲ ਤਿਆਰ ਕਰਕੇ ਕਾਲੇ ਨੇ ਪੇਸ਼ ਕੀਤਾ ਹੈ ਕਿ ਇੱਕ ਸਫਲ ਗਾਇਕ ਹੋਣ ਦਾ ਚੰਗਾ
ਸਬੂਤ ਦਿੱਤਾ ਹੈ, ਉਸ ਨੇ। ਅੱਗੋਂ, ਇਨ੍ਹਾਂ ਗੀਤਾਂ ਨੂੰ ਸੰਗੀਤਕ ਧੁਨਾਂ ਦਿੰਦਿਆਂ
ਪ੍ਰਸਿੱਧ ਸੰਗੀਤਕਾਰ ਲਾਲੀ ਧਾਲੀਵਾਲ (ਲਾਲ ਕਮਲ) ਜੀ ਨੇ ਵੀ ਪੂਰਾ ਪੂਰਾ ਇਨਸਾਫ ਮਰ
ਦਿਖਾਇਆ ਹੈ, ਕਾਲੇ ਦੀ ਗਾਇਕੀ ਨਾਲ। ਲਾਲੀ ਧਾਲੀਵਾਲ ਤੇ ਗੁਰਿੰਦਰ ਗਿੱਲ ਇਟਲੀ ਦੀ
ਪੇਸ਼ਕਸ਼ ਹੇਠ, 'ਜ੍ਸ਼ਨ ਐਂਡ ਰਿਕਾਰਡਜ ਕੰਪਨੀ' ਵੱਲੋਂ ਮਾਰਕੀਟ ਵਿਚ ਉਤਾਰੇ ਇਹਨਾਂ
ਦੋਨੋ ਗੀਤਾਂ ਬਾਰੇ ਕਲਾ ਦੇ ਪਾਰਖੂਆਂ ਦੀ ਭਵਿੱਖ-ਬਾਣੀ ਹੈ ਕਿ ਕਾਲੇ ਸੈਂਪਲੇ ਵਾਲੇ
ਦੀ ਇਹ ਕੋਸ਼ਿਸ਼, ਬਿਨਾਂ ਸ਼ੱਕ ਉਸ ਨੂੰ ਲੋਕ-ਗਾਇਕਾਂ ਦੀ ਕਤਾਰ ਵਿਚ ਖੜ੍ਹਾ ਹੋਣ ਦਾ
ਪੂਰਨ ਮਾਣ ਜਰੂਰ ਬਖਸ਼ੇਗੀ। ਦੂਜੇ ਪਾਸੇ, ਸਰੋਤਿਆਂ ਵਲੋਂ ਫੋਨ ਸੁਨੇਹਿਆਂ ਦੁਆਰਾ ਮਿਲ
ਰਹੀ ਹੱਲਾ-ਸ਼ੇਰੀ ਅਤੇ ਥਾਪੜੇ ਤੋਂ ਕਾਲਾ ਖੁਦ ਵੀ ਕਾਫੀ ਆਸਾਂ-ਉਮੀਦਾਂ ਲਗਾਈ ਬੈਠਾ
ਹੈ।
ਕਾਲਾ ਸੈਂਪਲੇ ਵਾਲਾ ਦੱਸਦਾ ਹੈ ਕਿ ਉਸ ਨੂੰ ਗਾਇਕੀ ਕਲਾ ਵਿਰਾਸਤ ਵਿਚ ਹੀ ਮਿਲੀ
ਹੈ: ਕਿਉਂਕਿ ਗਾਇਕੀ ਉਸ ਦਾ ਖਾਨਦਾਨੀ ਕਿੱਤਾ ਹੈ। ਉਸ ਦੇ ਦਾਦਾ ਸ੍ਰ: ਬਾਰੂ ਸਿੰਘ
ਜੀ, ਗੁੱਗਾ ਜਾਹਰ ਪੀਰ ਜੀ ਦੇ ਰਾਤ ਜਾਗਿਆਂ ਵਿੱਚ ਗਾਇਆ ਕਰਦੇ ਸਨ। ਉਸ ਪਿੱਛੋਂ
ਪਿਤਾ ਸ੍ਰ: ਨਰਾਤਾ ਸਿੰਘ ਅਤੇ ਤਾਇਆ ਸ੍ਰ: ਹਰਦਿਆਲ ਸਿੰਘ ਤੂੰਬੇ ਤੇ ਅਲਗੋਜਿਆਂ ਨਾਲ
ਮੇਲਿਆਂ ਤੇ ਖੂਬ ਰੰਗ ਬੰਨ੍ਹਿਆ ਕਰਦੇ ਸਨ। ਘਰ ਵਿਚ 24 ਘੰਟੇ ਸੰਗੀਤ-ਮਈ ਮਹੌਲ
ਚੱਲਦਾ ਰਹਿਣ ਸਦਕਾ ਕਾਲੇ ਦਾ ਬਾਲ-ਮਨ ਨੂੰ ਵੀ ਕਲਾ 'ਚ ਰੰਗਿਆ ਜਾਣਾ ਕੁਦਰਤੀ ਹੀ
ਸੀ, ਜਿਹੜਾ ਕਿ ਪੂਰੀ ਤਰਾਂ ਰੰਗਿਆ ਗਿਆ।
ਪੰਜਾਬੀ ਮਾਂ-ਬੋਲੀ ਦਾ ਲਾਡਲਾ ਗੀਤਕਾਰ ਅਤੇ ਗਾਇਕ ਕਾਲਾ ਸੈਂਪਲੇ ਵਾਲਾ
ਪ੍ਰਾਇਮਰੀ ਸਕੂਲ ਵਿੱਚ ਪੜ੍ਹਨ ਵਕਤ ਭਾਂਵੇਂ ਕਿ ਗੁਰਦਾਸ ਮਾਨ, ਲਾਲ ਚੰਦ ਯਮਲਾ ਜੱਟ,
ਸੁਰਿੰਦਰ ਛਿੰਦਾ ਅਤੇ ਕੁਲਦੀਪ ਮਾਣਕ ਵਰਗੇ ਗਾਇਕੀ ਦੇ ਸਭ ਫੁੰਨਕਾਰਾਂ ਦੀਆਂ ਨਕਲਾਂ
ਕਰਦਿਆਂ ਸੁਹਣੀਆਂ ਮੱਲਾਂ ਮਾਰਨ ਲੱਗ ਪਿਆ ਸੀ, ਪਰ ਗੁਰਦਾਸ ਮਾਨ ਦੇ ਗੀਤਾਂ ਤੋਂ ਤਾਂ
ਉਸ ਦਾ ਰੋਮ-ਰੋਮ ਪ੍ਰਭਾਵਿਤ ਸੀ। ਇਹੀ ਕਾਰਨ ਹੈ ਕਿ ਉਸ ਨੇ ਗੁਰਦਾਸ ਮਾਨ ਨਾਲ ਬੇਸ਼ੱਕ
ਉਸਤਾਦੀ-ਸ਼ਗਿਰਦੀ ਦੀ ਰਸਮ ਤਾਂ ਬਕਾਇਦਾ ਨਹੀ ਕੀਤੀ, ਪਰ ਉਸ ਨੇ ਦਿਲ-ਹੀ-ਦਿਲ ਗੁਰਦਾਸ
ਮਾਨ ਨੂੰ ਆਪਣਾ ਮੁਰਸ਼ਿਦ ਮੰਨ ਲਿਆ। ਬਸ, ਫਿਰ ਕੀ ਸੀ, ਉਸ ਨੇ ਵੀ ਆਪਣੇ ਮੁਰਸ਼ਦ ਦੇ
ਪਾਏ ਪੂਰਨਿਆਂ ਉਤੇ ਕਦਮ ਧਰਦਿਆਂ ਉਸੇ ਵਾਂਗ ਹੀ ਵਿਰਸੇ ਨੂੰ ਸੰਭਾਲਣ ਦੀਆਂ ਗੱਲਾਂ
ਕਰਨੀਆਂ ਸ਼ੁਰੂ ਕਰ ਦਿੱਤੀਆਂ। ਅੱਜ ਹੋਰ, ਕੱਲ ਹੋਰ, ਹੁੰਦੇ ਹੁੰਦੇ ਉਸ ਦੀ ਗੀਤਕਾਰੀ
ਵਿਚ ਵੀ ਚੰਗਾ ਨਿਖਾਰ ਆਇਆ ਅਤੇ ਅਵਾਜ ਵਿਚ ਵੀ। ਸਟੇਜ ਉਤੇ ਮਾਇਕ ਮੂਹਰੇ ਖੜ੍ਹਾ
ਆਪਣੇ ਮੁਰਸ਼ਿਦ ਦੀਆਂ ਨਕਲਾਂ ਕਰਦਾ ਕਰਦਾ ਉਹ ਕਈ ਬਾਰ ਤਾਂ ਉਹ ਉਹਦਿਆਂ ਰੰਗਾਂ ਵਿਚ
ਹੀ ਦੂਰ ਤੱਕ ਗੁਆਚ ਜਾਂਦਾ ਹੈ। ਇਕ ਸਵਾਲ ਦਾ ਜੁਵਾਬ ਦਿੰਦਿਆਂ ਕਾਲੇ ਨੇ ਕਿਹਾ,
'ਮੈਂ ਬੜੀ ਉਤਸੁਕਤਾ ਨਾਲ ਉਨ੍ਹਾਂ ਸੁਹਾਵਣੇ ਪਲਾਂ ਦੀ ਇੰਤਜਾਰ ਵਿਚ ਹਾਂ, ਜਿਨ੍ਹਾਂ
ਪਲਾਂ ਦੌਰਾਨ ਮੈਨੂੰ ਮੇਰੇ ਮੁਰਸ਼ਦ ਗੁਰਦਾਸ ਮਾਨ ਜੀ ਦੇ ਚਰਨਾ ਵਿਚ ਬੈਠਕੇ ਸ਼ਗਿਰਦੀ
ਦਾ ਅਸ਼ੀਰਵਾਦ ਹਾਸਲ ਹੋ ਸਕੇ।
ਕਾਲਾ ਆਪਣੀ ਖੁਸ਼-ਕਿਸਮਤੀ ਮੰਨਦਾ ਹੈ ਕਿ ਸਫਰ ਤੇ ਚੱਲਦੇ-ਚੱਲਦੇ ਉਸ ਦਾ ਮਿਲਾਪ
ਪ੍ਰਸਿੱਧ ਗਾਇਕ ਸਤਵਿੰਦਰ ਬੁੱਗਾ ਨਾਲ ਹੋਇਆ। ਬੁੱਗਾ ਜੀ ਨੂੰ ਕਾਲੇ ਦੀ ਕਲਮ ਵਿਚ
ਚੰਗਾ ਦਮ ਨਜਰੀ ਆਇਆ, ਜਿਸਦੇ ਨਤੀਜਨ ਸਤਵਿੰਦਰ ਬੁੱਗਾ ਨੇ ਕਾਲੇ ਦਾ ਲਿਖਿਆ ਗੀਤ
'ਸਦਾ ਰਹਿੰਦੇ ਓ ਅਮੀਰਾਂ ਵੱਲ ਤੱਕਦੇ ਗਰੀਬਾਂ ਨੂੰ ਵੀ ਤੱਕਿਆ ਕਰੋ' ਆਪਣੀ ਆਵਾਜ
ਵਿੱਚ ਅਤੇ ਸੰਗੀਤ ਸਮਰਾਟ ਜਨਾਬ ਚਰਨਜੀਤ ਆਹੂਜਾ ਦੇ ਜਾਦੂਮਈ ਸੰਗੀਤ ਵਿੱਚ ਰਿਕਾਰਡ
ਕਰਵਾ ਕੇ 'ਟਿਪਸ' ਕੰਪਨੀ ਵੱਲੋਂ ਮਾਰਕੀਟ ਵਿਚ ਉਤਾਰਿਆ। ਇਸ ਤੋਂ ਇਲਾਵਾ ਉਸਦੇ ਲਿਖੇ
ਗੀਤਾਂ ਨੂੰ ਜਸਵੀਰ ਬੱਗੜ, ਸੁਭਾਸ਼ ਭਾਟੀਆ ਤੇ ਪਰਮਜੀਤ ਪੰਮੀ ਆਦਿ ਕਈ
ਗਾਇਕ-ਕਲਾਕਾਰਾਂ ਨੇ ਵੀ ਆਪੋ-ਆਪਣੀ ਅਵਾਜ ਵਿੱਚ ਰਿਕਾਰਡਿੰਗ ਦਾ ਜਾਮਾ ਪਹਿਨਾਇਆ ਹੈ।
ਹਾਲ ਹੀ ਵਿਚ, 'ਜਸ਼ਨ ਐਂਡ ਰਿਕਾਰਡਜ ਕੰਪਨੀ' ਵੱਲੋਂ, ਗੀਤਕਾਰ ਰਾਜੂ ਨਾਹਰ ਦੀ
ਪੇਸ਼ਕਸ਼ ਹੇਠ ਮਾਰਕੀਟ ਵਿਚ ਉਤਾਰੀ ਗਈ ਮਲਟੀ ਟੇਪ 'ਟੁੱਟੀਆਂ ਮੁਹੱਬਤਾਂ' ਵਿੱਚ ਕਾਲੇ
ਨੇ ਅੱਜ ਦੇ ਮਾਹੌਲ ਦਾ ਗੀਤ 'ਅੱਜ ਦਾ ਇਸ਼ਕ ਨਿਆਰਾ, ਇਸ਼ਕ ਨੇ ਪੱਟਿਆ ਜੱਗ ਸਾਰਾ',
ਗਾਇਆ ਹੈ। ਇਨ੍ਹਾਂ ਬੋਲਾਂ ਨੂੰ ਕੰਪੋਜ ਵੀ ਕਾਲੇ ਨੇ ਖੁਦ ਹੀ ਕੀਤਾ ਹੈ।
ਕਾਲੇ ਦੀ ਕਲਮ ਦੀ ਇੱਥੇ ਹੀ ਬਸ ਨਹੀ, ਉਸ ਨੇ ਪੰਜਾਬੀ ਫਿਲਮਾਂ ਦੀਆਂ ਕਹਾਣੀਆਂ ਵੀ
ਲਿਖ ਰੱਖੀਆਂ ਹਨ। ਇਸ ਤੋਂ ਇਲਾਵਾ ਉਹ ਅਦਾਕਾਰੀ ਦਾ ਸ਼ੌਕ ਵੀ ਸੁਹਣੀ ਰੂਹ ਨਾਲ ਪਾਲ
ਰਿਹਾ ਹੈ।
ਆਪਣੀ ਜੀਵਨ-ਸਾਥਣ ਜਸਪ੍ਰੀਤ ਦੇ ਨਾਲ-ਨਾਲ ਤਿੰਨ ਲਾਡਲੀਆਂ ਬੇਟੀਆਂ ਅਮਨਪ੍ਰੀਤ,
ਮਹਿਕਪ੍ਰੀਤ, ਸਹਿਜਪ੍ਰੀਤ ਅਤੇ ਬੇਟਾ ਸੁਖਮਨਪ੍ਰੀਤ ਨਾਲ ਖੁਸ਼ੀਆਂ ਭਰੀ ਜ਼ਿੰਦਗੀ ਗੁਜਾਰ
ਰਿਹਾ ਕਾਲਾ ਦੱਸਦਾ ਹੈ ਕਿ ਉਸ ਨੂੰ ਗੀਤ-ਸੰਗੀਤ ਖੇਤਰ ਵਿਚ ਉਸਦੇ ਪਰਿਵਾਰ ਵਲੋਂ ਹਰ
ਵਕਤ ਭਰਵਾਂ ਸਹਿਯੋਗ ਮਿਲਦਾ ਹੈ।
ਰੱਬ ਕਰੇ ! ਕਲਾ ਦੇ ਪੁਜਾਰੀ, ਕਾਲਾ ਸੈਂਪਲੇ ਵਾਲਾ ਦੀ ਹਰ ਰੀਝ ਪੂਰੀ ਹੋਵੇ! ਉਸ ਦੇ
ਸੁਪਨਿਆਂ ਨੂੰ ਮਿੱਠੇ ਫਲ ਲੱਗਣ ! ਆਮੀਨ !
ਪ੍ਰੀਤਮ ਲੁਧਿਆਣਵੀ, ਚੰਡੀਗੜ੍ਹ (9876428641)
ਸੰਪਰਕ : ਕਾਲਾ ਸੈਂਪਲੇ ਵਾਲਾ, 9876998826
|
|
ਕਾਲਾ
ਸੈਂਪਲੇ ਵਾਲਾ - ਗੁਰਦਾਸ ਮਾਨ ਦੇ ਪੂਰਨਿਆਂ ਤੇ ਚੱਲ ਰਹੀ ਕਲਮ ਤੇ ਅਵਾਜ਼
ਪ੍ਰੀਤਮ ਲੁਧਿਆਣਵੀ, ਚੰਡੀਗੜ੍ਹ |
“ਦਿਲ
ਨਾਲ ਖੇਡੀ” ਗੀਤ ਨਾਲ ਚਰਚਾ ਚ ਗਾਇਕ ਸੋਹਣ ਸ਼ੰਕਰ
ਗੁਰਪ੍ਰੀਤ ਬੱਲ, ਰਾਜਪੁਰਾ |
ਛਿੱਤਰ
ਥੋਹਰਾਂ 'ਚ ਉੱਗਿਆ ਗੁਲਾਬ ਦਾ ਫੁੱਲ-ਗਿੱਲ ਰੌਂਤਾ
ਮਿੰਟੂ ਬਰਾੜ, ਆਸਟ੍ਰੇਲੀਆ |
ਬਹੁ-ਕਲਾਵਾਂ
ਦਾ ਧਾਰਨੀ ਨੌਜਵਾਨ - ਪਰਮਜੀਤ ਰਾਮਗੜੀਆ
ਪ੍ਰੀਤਮ ਲੁਧਿਆਣਵੀ, ਚੰਡੀਗੜ੍ਹ |
ਸ਼ਾਸਤਰੀ
ਸੁਰਾਂ ਦਾ ਸੁਰੀਲਾ ਲੋਕ-ਗਾਇਕ: ਰਹਿਮਤ ਅਲੀ
ਪ੍ਰੀਤਮ ਲੁਧਿਆਣਵੀ, ਚੰਡੀਗੜ੍ਹ |
ਮੰਜ਼ਲ
ਵਲ ਵਧ ਰਹੀ, ਸੁਰੀਲੀ ਅਵਾਜ਼ ਦੀ ਮਲਿਕਾ - ਮਿਸ ਸੰਜਨਾ
ਪ੍ਰੀਤਮ ਲੁਧਿਆਣਵੀ, ਚੰਡੀਗੜ੍ਹ |
ਯੁੱਗਾ
ਯੁੱਗਾ ਤੱਕ ਜੀਵਤ ਰਹੇਗੀ ਮਰਹੂਮ ਗਾਇਕਾ ਪਰਮਿੰਦਰ ਸੰਧੂ
ਗੁਰਪ੍ਰੀਤ “ਸਰਾਂ”, ਚੰਡੀਗੜ੍ਹ |
ਦਿਲਾਂ
ਦੀ ਧੜਕਣ ਬਣ ਰਹੀ ਗਾਇਕ ਜੋੜੀ - ਗੁਰਦੀਪ ਸਿੱਧੂ- ਬੀਬਾ ਰਜਨਦੀਪ
ਪ੍ਰੀਤਮ ਲੁਧਿਆਣਵੀ, ਚੰਡੀਗੜ੍ਹ |
ਮਨਦੀਪ
ਖੁਰਮੀ ਹਿੰਮਤਪੁਰਾ ਦਾ ਗੀਤ ਓਹੀ ਬੋਹੜ ਹੋਵੇਗਾ 13 ਜਨਵਰੀ ਨੂੰ ਲੋਕ ਅਰਪਣ
|
ਸੁਰੀਲੀ
ਤੇ ਬੁਲੰਦ ਅਵਾਜ ਦਾ ਮਾਲਕ - ਸੁੱਖ ਸਿੱਧੂ
ਪ੍ਰੀਤਮ ਲੁਧਿਆਣਵੀ, ਚੰਡੀਗੜ੍ਹ |
ਸਟੇਜ
ਦਾ ਧਨੀ ਮੰਚ ਸੰਚਾਲਕ ਅਤੇ ਅਦਾਕਾਰ : ਨਵਲ ਕਿਸ਼ੋਰ
ਉਜਾਗਰ ਸਿੰਘ, ਪਟਿਆਲਾ |
ਸਟੇਜ
ਦਾ ਧਨੀ ਮੰਚ ਸੰਚਾਲਕ ਅਤੇ ਅਦਾਕਾਰ : ਨਵਲ ਕਿਸ਼ੋਰ
ਉਜਾਗਰ ਸਿੰਘ, ਪਟਿਆਲਾ |
ਅਦਾਕਾਰੀ
ਅਤੇ ਨਿਰਦੇਸ਼ਨ ਦੀ ਜਾਦੂਗਰਨੀ: ਪ੍ਰਮਿੰਦਰ ਪਾਲ ਕੌਰ
ਉਜਾਗਰ ਸਿੰਘ, ਪਟਿਆਲਾ |
ਡਫ਼ਲੀ
‘ਚੋਂ ਨਿੱਕਲੀ ਇੱਕ ਫ਼ਿਲਮ ਦੀ ਗੱਲ ਕਰਦਿਆਂ!
ਮਨਦੀਪ ਖੁਰਮੀ ਹਿੰਮਤਪੁਰਾ, ਯੂ ਕੇ
|
ਸੁਰੀਲੀ
ਅਤੇ ਦਮਦਾਰ ਅਵਾਜ ਦੀ ਮਲਿਕਾ --ਜੋਤੀ ਕੋਹੇਨੂਰ
ਪ੍ਰੀਤਮ ਲੁਧਿਆਣਵੀ, ਚੰਡੀਗੜ੍ਹ |
ਪੰਜਾਬੀ
ਫਿਲਮਾਂ ਦੀ ਉਭਰਦੀ ਖੂਬਸੂਰਤ ਲੇਖਿਕਾ ਤੇ ਅਦਾਕਾਰਾ ਗੁਰਪ੍ਰੀਤ ਸਰਾਂ
ਪ੍ਰੀਤਮ ਲੁਧਿਆਣਵੀ, ਚੰਡੀਗੜ੍ਹ |
ਭੁੱਲੇ
ਵਿਸਰੇ ਕਲਾਕਾਰ
ਸਮਾਜਿਕ ਸਰੋਕਾਰਾਂ ਅਤੇ
ਪੰਜਾਬੀ ਪਰਿਵਾਰਾਂ ਦੇ ਗਾਇਕ: ਪੰਡਿਤ ਜੱਗੀ
ਉਜਾਗਰ ਸਿੰਘ, ਪਟਿਆਲਾ |
'ਮਹਿੰਗੇ
ਮੁੱਲ ਦੇ ਹੰਝੂ' ਦਾ ਰਚੇਤਾ-- ਜਸਪਾਲ ਵਧਾਈਆਂ
ਪ੍ਰੀਤਮ ਲੁਧਿਆਣਵੀ, ਚੰਡੀਗੜ੍ਹ |
ਗੀਤਕਾਰੀ
ਦਾ ਬਾਦਸ਼ਾਹ -ਲਾਲ ਸਿੰਘ ਲਾਲੀ
ਪ੍ਰੀਤਮ ਲੁਧਿਆਣਵੀ, ਚੰਡੀਗੜ੍ਹ |
ਸਮਾਜਿਕਤਾ
ਦੇ ਗੀਤ ਲਿਖਣ ਵਾਲਾ ਗੀਤਕਾਰ- ਰਮਨ ਕੱਦੋਂ
ਉਜਾਗਰ ਸਿੰਘ, ਪਟਿਆਲਾ |
ਗੀਤਕਾਰੀ
ਦਾ ਖੂਬਸੂਰਤ ਕਲਮੀ-ਚਸ਼ਮਾ - ਰਾਜੂ ਨਾਹਰ ਬਾਸੀਆਂ ਬੈਦਵਾਣ
ਪ੍ਰੀਤਮ ਲੁਧਿਆਣਵੀ, ਚੰਡੀਗੜ੍ਹ |
ਪੰਜਾਬੀ
ਗਾਇਕੀ ਵਿੱਚ ਇੱਕ ਨਵਾਂ ਦਮਦਾਰ ਚਿਹਰਾ - ਸੈਫ਼ੀ ਸੇਖੋਂ
ਹਰਬੰਸ ਬੁੱਟਰ ਕੈਨੇਡਾ |
ਪੰਜਾਬੀ
ਕਦਰਾਂ ਕੀਮਤਾਂ ਦਾ ਪਹਿਰੇਦਾਰ ਗੀਤਕਾਰ: ਗੈਰੀ ਟਰਾਂਟੋ ਹਠੂਰ
ਉਜਾਗਰ ਸਿੰਘ, ਪਟਿਆਲਾ |
ਗਾਇਕੀ,
ਸੰਗੀਤਕਾਰੀ ਤੇ ਅਦਾਕਾਰੀ ਦਾ ਖੂਬਸੂਰਤ ਮੁਜੱਸਮਾ- ਮਨੀ ਔਜਲਾ
ਪ੍ਰੀਤਮ ਲੁਧਿਆਣਵੀ, ਚੰਡੀਗੜ੍ਹ |
ਅੱਥਰੇ
ਬਲਦ ਵਾਂਗ ਲੀਹ ਪਾੜ ਕੇ ਨਵੀਂ ਲੀਹ ਬਨਾਉਣ ਵਾਲਾ ਜਨੂੰਨੀ ਅਦਾਕਾਰ ਹੈ ਹਰਸ਼ਰਨ
ਸਿੰਘ
ਮਨਦੀਪ ਖੁਰਮੀ ਹਿੰਮਤਪੁਰਾ, ਯੂ ਕੇ |
24
ਜਨਵਰੀ ਨੂੰ ਅੰਤਮ ਅਰਦਾਸ ਦੇ ਮੌਕੇ ‘ਤੇ
ਸਾਫ ਸੁਥਰੀ ਗਾਇਕੀ
ਦੀ ਮਾਲਕ: ਮਨਪ੍ਰੀਤ ਅਖ਼ਤਰ
ਉਜਾਗਰ ਸਿੰਘ, ਪਟਿਆਲਾ |
ਵਰਸੀ
ਤੇ ਵਿਸ਼ੇਸ਼
ਨਈਂਓ ਲੱਭਣੇ ਲਾਲ ਗੁਆਚੇ
ਜਸਵਿੰਦਰ ਪੂਹਲੀ, ਬਠਿੰਡਾ |
ਰੂਹ
ਨੂੰ ਸਕੂਨ ਦੇਣ ਵਾਲਾ ਸੁਰੀਲਾ ਫ਼ਨਕਾਰ "ਵਨੀਤ ਸ਼ਰਾਫਤ"
ਗੁਰਪ੍ਰੀਤ ਬੱਲ, ਰਾਜਪੁਰਾ |
ਬਲਾਤਕਾਰ
ਪੀੜਤਾਂ ਦੇ ਹੱਕ ਬਾਰੇ ਗੱਲ ਕਰੇਗੀ ਬਲਰਾਜ ਸਿੱਧੂ ਦੀ ਲਘੂ ਫ਼ਿਲਮ “ਜਿੰਦਰਾ”
ਸੁਰਜੀਤ ਜੱਸਲ, ਫ਼ਿਲਮ ਪੱਤਰਕਾਰ |
ਸੈਮੂਅਲ
ਜੌਹਨ ਦੇ ਨਾਟਕਾਂ ਦੀ ਇਕ ਹੋਰ ਕਾਮਯਾਬ ਪੇਸ਼ਕਾਰੀ
ਨਵਦੀਪ ਸਿੱਧੂ, ਕਨੇਡਾ
|
ਪੂਰਨ
ਸਿੰਘ ਪਾਂਧੀ ਦੀ ‘ਸੰਗੀਤ ਦੀ ਦੁਨੀਆਂ’
ਉਜਾਗਰ ਸਿੰਘ, ਪਟਿਆਲਾ |
ਦੋਗਾਣਾ
ਗਾਇਕੀ ਦਾ ਸਿਖਰ: ਮੁਹੰਮਦ ਸਦੀਕ
ਜਸਵਿੰਦਰ ਪੂਹਲੀ, ਬਠਿੰਡਾ |
ਅਫ਼ਸੋਸ
ਕਿ ਉਸਾਰੂ ਗਾਇਕੀ ਬਦਲੇ ਮਿਲੇ ਸਨਮਾਨ ਮਾਹਲੇ ਦੇ ਢਿੱਡ ਦੀ ਭੁੱਖ ਨਹੀਂ ਮਿਟਾ
ਸਕੇ
ਮਨਦੀਪ ਖੁਰਮੀ ਹਿੰਮਤਪੁਰਾ, ਯੂ ਕੇ |
ਫੱਕਰ
ਕਲਾਕਾਰ ਸੀ ਪ੍ਰਿਥਵੀ ਰਾਜ ਕਪੂਰ
ਹਰਬੀਰ ਸਿੰਘ ਭੰਵਰ, ਲੁਧਿਆਣਾ |
ਨਵਤੇਜ
ਸੰਧੂ ਦੀ ਦਾਨਿਸ਼ਵਰਾਂ ਦੇ ਮਨਾਂ ‘ਚ ਸੁਆਲ ਬੀਜਦੀ ਫਿਲਮ “ਕੰਬਦੀ ਡਿਓੜੀ”
ਐੱਸ ਬਲਵੰਤ, ਯੂ ਕੇ |
'ਦ
ਬਲੱਡ ਸਟਰੀਟ' ਦੇਸ਼ ਦੀ ਹਰ ਉਸ ਗਲ਼ੀ ਦੀ ਕਹਾਣੀ ਹੈ, ਜਿਸਨੇ ਆਪਣੇ ਹੀ ਦੇਸ਼ ਅੰਦਰ
ਰਫ਼ਿਊਜ਼ੀ ਹੋਣ ਵਰਗਾ ਸੰਤਾਪ ਭੋਗਿਆ ਹੈ – ਦਰਸ਼ਨ ਦਰਵੇਸ਼
ਭੂਪਿੰਦਰ ਪੰਨ੍ਹੀਵਾਲੀਆ (ਪੱਤਰਕਾਰ), ਪੰਜਾਬ |
ਭਾਰਤ
ਦੀ ਨਿਰਤ ਕਲਾ: ਪਰੰਪਰਾ ਤੇ ਮਹੱਤਵ
ਡਾ. ਰਵਿੰਦਰ ਕੌਰ ਰਵੀ, ਪਟਿਆਲਾ |
ਸੂਖਮ
ਭਾਵਨਾਵਾਂ ਦਾ ਪ੍ਰਤੀਕ ਲੋਕ ਸੰਗੀਤ
ਡਾ. ਰਵਿੰਦਰ ਕੌਰ ਰਵੀ, ਪਟਿਆਲਾ |
ਪੰਜਾਬੀ
ਸਿਨੇਮੇ ਵਿਚ ਨਵੇਂ ਮੋੜ ਅਤੇ ਮੀਲ ਪੱਥਰ ਦਾ ਨਾਮ ਹੈ ਫ਼ਿਲਮ "ਪੰਜਾਬ 1984"
ਹਰਦੀਪ ਮਾਨ ਜਮਸ਼ੇਰ ਅਸਟਰੀਆ |
ਪੰਜਾਬ
ਦੀ ਸੂਫ਼ੀ ਸੰਗੀਤ ਪਰੰਪਰਾ
ਡਾ. ਰਵਿੰਦਰ ਕੌਰ ਰਵੀ, ਪਟਿਆਲਾ |
ਭਾਰਤੀ ਸੰਗੀਤ
ਪਰੰਪਰਾ ਦੀਆਂ ਕੁਝ ਪੁਰਾਤਨ ਗਾਇਨ ਸ਼ੈਲੀਆਂ
ਡਾ. ਰਵਿੰਦਰ ਕੌਰ ਰਵੀ, ਪਟਿਆਲਾ |
ਫ਼ਿਲਮੀ ਸੰਗੀਤ ਦੇ ਮਹਾਨ
ਪਿੱਠਵਰਤੀ ਗਾਇਕ ਮੰਨਾ ਡੇ
ਡਾ. ਰਵਿੰਦਰ ਕੌਰ ਰਵੀ, ਪਟਿਆਲਾ |
4 ਦਸੰਬਰ ਬਰਸੀ ’ਤੇ
ਸਦਾ ਬਹਾਰ ਫ਼ਿਲਮੀ ਅਦਾਕਾਰ
ਸੀ ; ਦੇਵਾ ਆਨੰਦ
ਰਣਜੀਤ ਸਿੰਘ ਪ੍ਰੀਤ, ਬਠਿੰਡਾ |
ਪੰਜਾਬੀ ਲੋਕ ਗੀਤਾਂ ਦਾ
ਪ੍ਰਕਾਸ਼ ਵੰਡਣ ਵਾਲੀ ਪ੍ਰਕਾਸ਼ ਕੌਰ
ਰਣਜੀਤ ਸਿੰਘ ਪ੍ਰੀਤ, ਬਠਿੰਡਾ |
29 ਅਕਤੂਬਰ ਲਈ
ਪੰਜਾਬੀ ਨਾਟਕ ਦੀ
ਨਕੜਦਾਦੀ: ਨੌਰਾ ਰਿਚਰਡ
ਰਣਜੀਤ ਸਿੰਘ ਪ੍ਰੀਤ, ਬਠਿੰਡਾ |
ਮਲਕਾ-ਇ-ਗ਼ਜ਼ਲ: ਬੇਗ਼ਮ
ਅਖ਼ਤਰ
ਰਣਜੀਤ ਸਿੰਘ ਪ੍ਰੀਤ, ਬਠਿੰਡਾ |
ਵਿਸ਼ੇਸ਼ ਮੁਲਾਕਾਤ
ਲੋਕ ਗਾਇਕ ਬਲਧੀਰ ਮਾਹਲਾ-
ਜਿਸਨੇ ਗਾਇਨ ਕਲਾ ਨਾਲ ਦਗਾ ਨਹੀਂ ਕੀਤਾ, ਪਰ..?
ਮੁਲਾਕਾਤੀ: ਮਨਦੀਪ ਖੁਰਮੀ ਹਿੰਮਤਪੁਰਾ |
ਕੈਨੇਡਾ
ਡੇਅ ਨੂੰ ਸਮਰਪਿਤ ਐਲਬਮ ‘ਸਾਡਾ ਦੇਸ਼ ਕੈਨੇਡਾ‘ ਜਲਦੀ ਹੋਵੇਗੀ ਰਿਲੀਜ਼
ਕੁਲਜੀਤ ਸਿੰਘ,
ਜੰਜੂਆ,
ਟੋਰਾਂਟੋ
|
ਔਜਲਾ
ਇਨੋਵੇਸ਼ਨ ਇੰਕ ਦੀ ਪੇਸ਼ਕਸ਼ "ਆਬ"
ਜੋਗਿੰਦਰ ਸੰਘੇੜਾ,
ਕਨੇਡਾ |
ਸਮਾਜਕ ਕਦਰਾਂ
ਕੀਮਤਾਂ ਦਾ ਗੀਤਕਾਰ ਤੇ ਗਾਇਕ ਗੁਰਮਿੰਦਰ ਗੁਰੀ
ਉਜਾਗਰ ਸਿੰਘ, ਅਮਰੀਕਾ |
‘ਸਾਡਾ ਹੱਕ’
ਤੇ ਪਾਬੰਧੀ ਲਾ ਕੇ ਪੰਜਾਬ ਸਰਕਾਰ ਨੇ ਕੀਤਾ ਲੋਕਾਂ ਦੀ ਭਾਵਨਾਵਾਂ ਦਾ ਕਤਲ
ਬਲਵਿੰਦਰ ਸਿੰਘ ਚਾਹਲ ‘ਮਾਧੋ ਝੰਡਾ’, ਇਟਲੀ |
ਨੋਰਾ ਰਿੱਚਰਡਜ਼: ਆਇਰਲੈਂਡ
ਦੀ ਪੰਜਾਬਣ ਹਰਬੀਰ ਸਿੰਘ ਭੰਵਰ,
ਲੁਧਿਆਣਾ
|
ਛੋਟੀ ਉਮਰ ਦੀ
ਵੱਡੀ ਚਿਤਰਕਾਰਾ; ਅੰਮ੍ਰਿਤਾ ਸ਼ੇਰਗਿੱਲ
ਰਣਜੀਤ ਸਿੰਘ ਪ੍ਰੀਤ, ਬਠਿੰਡਾ
|
ਸਮਾਜ ਦੇ ਪ੍ਰੰਪਰਾਵਾਦੀ
ਅਸੂਲਾਂ ਨੂੰ ਟਿੱਚ ਸਮਝਣ ਵਾਲੀ; ਪਰਵੀਨ ਬਾਬੀ
ਰਣਜੀਤ ਸਿੰਘ ਪ੍ਰੀਤ, ਬਠਿੰਡਾ
|
4 ਜਨਵਰੀ 2012 ਨੂੰ ਚੱਲ ਵਸੀ ਸੀ
ਸੀਰਤ-ਸੂਰਤ ਦਾ ਸੁਮੇਲ ਸੀ :
ਕਲਪਨਾ ਮੋਹਨ
ਰਣਜੀਤ ਸਿੰਘ ਪ੍ਰੀਤ, ਬਠਿੰਡਾ |
30 ਨਵੰਬਰ ਪਹਿਲੀ ਬਰਸੀ ‘ਤੇ
ਲੋਕ ਗਾਥਾਵਾਂ ਦਾ ਸਿਰਨਾਵਾਂ:
ਕੁਲਦੀਪ ਮਾਣਕ
ਰਣਜੀਤ ਸਿੰਘ ਪ੍ਰੀਤ, ਬਠਿੰਡਾ |
ਪੰਜਾਬ ਦੀ ਕੋਇਲ:
ਸੁਰਿੰਦਰ ਕੌਰ
ਰਣਜੀਤ ਸਿੰਘ ਪ੍ਰੀਤ, ਬਠਿੰਡਾ |
17 ਨਵੰਬਰ ਬਰਸੀ ’ਤੇ (ਬਿੰਦਰੱਖੀਆ)
ਤਿੜਕੇ ਘੜੇ ਦਾ ਪਾਣੀ
ਰਣਜੀਤ ਸਿੰਘ ਪ੍ਰੀਤ, ਬਠਿੰਡਾ |
ਇੱਕ ਫਿਲਮ ਦਾ ਰੀਵਿਊ ਇਸ
ਸਿਰਫਿਰੇ ਵੱਲੋਂ ਵੀ....।
ਮਨਦੀਪ ਖੁਰਮੀ ਹਿੰਮਤਪੁਰਾ, ਇੰਗਲੈਂਡ |
25 ਅਕਤੂਬਰ ਬਰਸੀ ’ਤੇ
ਦਰਦ-ਇ-ਇਸ਼ਕ ਦੀ
ਦਾਸਤਾਂ: ਸਾਹਿਰ ਲੁਧਿਆਣਵੀ
ਰਣਜੀਤ ਸਿੰਘ ਪ੍ਰੀਤ,
ਬਠਿੰਡਾ |
14 ਸਤੰਬਰ ਦੇ ਸ਼ਰਧਾਂਜਲੀ ਸਮਾਰੋਹ ਮੌਕੇ ਵਿਸ਼ੇਸ਼;
ਪਾਣੀ
ਵਿੱਚ ਮਾਰਾਂ ਡੀਟਾਂ,ਹੁਣ ਮੁੱਕੀਆਂ ਉਡੀਕਾਂ; ਹਾਕਮ ਸੂਫ਼ੀ
ਰਣਜੀਤ ਸਿੰਘ ਪ੍ਰੀਤ, ਬਠਿੰਡਾ |
ਨਾਟਕ ‘ਸੰਤਾਪ’ ਅਤੇ
‘ਸੋ ਕਿਉ ਮੰਦਾ ਆਖੀਐ’ ਦੀਆਂ ਪੇਸ਼ਕਾਰੀਆਂ 23 ਸਤੰਬਰ ਨੂੰ
ਕੁਲਜੀਤ ਸਿੰਘ ਜੰਜੂਆ, ਟਰਾਂਟੋ |
ਹਾਕਮ ਸੂਫੀ ਵੀ ਇਸ ਸੰਸਾਰ
ਨੂੰ ਸਦਾ ਲਈ ਅਲਵਿਦਾ ਕਹਿ ਗਏ
ਰਣਜੀਤ ਸਿੰਘ ਪ੍ਰੀਤ, ਬਠਿੰਡਾ |
ਨਹੀਂ ਰਹੇ ਸ਼ੋਅਲੇ
ਫ਼ਿਲਮ ਦੇ ਰਹੀਮ ਚਾਚਾ –ਏ.ਕੇ.ਹੰਗਲ
ਰਣਜੀਤ ਸਿੰਘ ਪ੍ਰੀਤ |
13 ਮਈ ਬਰਸੀ ‘ਤੇ ਵਿਸ਼ੇਸ਼
ਸਦਾ ਬਹਾਰ ਗੀਤਾਂ ਦਾ
ਰਚਣਹਾਰਾ ਨੰਦ ਲਾਲ ਨੂਰਪੁਰੀ
ਰਣਜੀਤ ਸਿੰਘ ਪ੍ਰੀਤ |
31 ਜਨਵਰੀ
ਬਰਸੀ ‘ਤੇ
ਸੂਰਤ-ਸੀਰਤ,ਸੁਰ-ਸੰਗੀਤ ਦਾ ਸੁਮੇਲ : ਸੁਰੱਈਆ
ਰਣਜੀਤ ਸਿੰਘ ਪ੍ਰੀਤ |
ਗੀਤਕਾਰੀ ਦਾ ਯੁੱਗ
ਅਤੇ ਦਰਵੇਸ਼ ਮੂਰਤ ਬਾਈ ‘ਦੇਵ ਥਰੀਕੇ ਵਾਲਾ’
ਸ਼ਿਵਚਰਨ ਜੱਗੀ ਕੁੱਸਾ |
ਸੂਰਤ-ਸੀਰਤ ਦਾ ਸੁਮੇਲ
ਸੀ ; ਅਦਾਕਾਰਾ ਕਲਪਨਾ ਮੋਹਨ
ਰਣਜੀਤ ਸਿੰਘ ਪ੍ਰੀਤ |
ਬਿਖ਼ੜੇ ਰਾਹਾਂ ਦਾ ਪਾਂਧੀ ਸੀ- ਮੇਜਰ ਰਾਜਸਥਾਨੀ
ਰਣਜੀਤ ਸਿੰਘ ਪ੍ਰੀਤ |
ਯਾਦਾਂ ਬਿਖ਼ੇਰ ਕੇ ਤੁਰ
ਗਈ ਪੰਜਾਬੀ ਗਾਇਕਾ ਪੁਸ਼ਪਾ ਹੰਸ
ਰਣਜੀਤ ਸਿੰਘ ਪ੍ਰੀਤ |
23
ਦਸੰਬਰ ਬਰਸੀ
'ਤੇ
ਸੁਹਣੀ-ਸੁਰੀਲੀ-ਸੁਰ ਸੰਗੀਤ ਦਾ ਸੁਮੇਲ;
ਮਲਕਾ-ਇ-ਤਰੰਨਮ ਨੂਰਜਹਾਂ
ਰਣਜੀਤ ਸਿੰਘ ਪ੍ਰੀਤ |
ਤੁਰ
ਗਏ ਦੀ ਉਦਾਸੀ ਏ…
ਐ ਬਾਈ ਮਾਣਕ!
ਅਲਵਿਦਾ ਤੇ ਆਖਰੀ
ਸਲਾਮ!!
ਸ਼ਿਵਚਰਨ ਜੱਗੀ
ਕੁੱਸਾ
|
ਮਧੁਬਾਲਾ
1951 ਵਿਚ
ਧੰਨਵਾਦ: ਰਵਿੰਦਰ ਰਵੀ |
ਛੈਣੀਂ ਵਰਗੀ ਅਵਾਜ਼ ਦਾ ਮਾਲਕ
ਬਾਈ ਕੁਲਦੀਪ ਮਾਣਕ
ਸ਼ਿਵਚਰਨ ਜੱਗੀ ਕੁੱਸਾ |
ਕਵੀਸ਼ਰੀ ਦਾ
ਥੰਮ੍ਹ-ਰਣਜੀਤ ਸਿੰਘ ਸਿੱਧਵਾਂ ਕਰਨੈਲ ਸਿੰਘ ਪਾਰਸ ਤੇ ਰਣਜੀਤ ਸਿੰਘ ਸਿੱਧਵਾਂ
ਦੀ ਇਕ ਪੁਰਾਣੀ ਤਸਵੀਰ
ਅਲੀ ਰਾਜਪੁਰਾ |
ਚਿੱਤਰਕਲਾ ਦਾ
ਅਮਿੱਟ ਹਸਤਾਖਰ: ਅੱਛਰ ਸਿੰਘ
ਬਲਰਾਜ ਸਿੰਘ ਸਿੱਧੂ, ਯੂ. ਕੇ. |
ਪਾਇਰੇਸੀ ਕਰਕੇ ਆਖ਼ਰੀ ਸਾਹਾਂ ’ਤੇ ਹਨ ਮਿਊਜ਼ਿਕ ਕੰਪਨੀਆਂ ਜਾਂ ‘ਪਾਇਰੇਸੀ
ਲੱਕਵਾਗ੍ਰਸਤ’ ਮਿਊਜ਼ਿਕ ਕੰਪਨੀਆਂ ਆਖ਼ਰੀ ਸਾਹਾਂ ’ਤੇ
ਜਰਨੈਲ ਘੁਮਾਣ |
ਤਪਦੇ ਹਿਰਦਿਆਂ ’ਤੇ ਕਣੀਆਂ ਦਾ ਅਹਿਸਾਸ ਕਰਵਾਉਂਦੀ ਸ਼ਾਇਰ ਚੌਹਾਨ ਦੀ ਐਲਬਮ –
ਅੰਬਰ ਮੋੜ ਦਿਓ
ਰਘਵੀਰ ਸਿੰਘ ਚੰਗਾਲ |
ਵਗਦੀ ਪਈ
ਸਵਾਂਅ ਢੋਲਾ.. ਬਲਰਾਜ ਸਾਹਨੀ ਦੀਆਂ ਪ੍ਰੀਤਨਗਰ ਵਿਚ ਬਿਖਰੀਆਂ ਯਾਦਾਂ
ਜਤਿੰਦਰ ਸਿੰਘ ਔਲ਼ਖ |
ਜਲਦ ਰਿਲੀਜ਼ ਹੋਣ ਜਾ ਰਹੀ ਹੈ-‘ਇੱਕ ਕੁੜੀ ਪੰਜਾਬ ਦੀ’
ਦਰਸ਼ਨ ਦਰਵੇਸ਼
|
ਅਦਾਕਾਰੀ ਦੇ ਜਨੂੰਨ ਦਾ ਨਾਂਅ–ਮਨਮੀਤ ਮਾਨ
ਦਰਸ਼ਨ ਦਰਵੇਸ਼ |
‘ਇੱਕ
ਤੂੰ ਹੋਵੇਂ ਇੱਕ ਮੈਂ ਹੋਵਾਂ’ ਦੋਗਾਣ ਐਲਬਮ ਦੇ ਨਾਲ-ਸਰਦੂਲ ਤੇ ਨੂਰੀ
ਨਰਪਿੰਦਰ ਸਿੰਘ ਬੈਨੀਪਾਲ |
‘ਪਰਖ ਦ ਟੈਸਟ’ ਲੈ ਕੇ ਹਾਜ਼ਰ ਹੋ ਰਿਹਾ ਹੈ-ਸੁਖਵਿੰਦਰ ਸੁੱਖੀ
ਨਰਪਿੰਦਰ ਸਿੰਘ ਬੈਨੀਪਾਲ
|
|