|
|
ਅੱਥਰੇ ਬਲਦ ਵਾਂਗ ਲੀਹ ਪਾੜ ਕੇ ਨਵੀਂ ਲੀਹ ਬਨਾਉਣ ਵਾਲਾ
ਜਨੂੰਨੀ ਅਦਾਕਾਰ ਹੈ ਹਰਸ਼ਰਨ ਸਿੰਘ - ਇੱਕ ਲਘੂ ਫਿਲਮ
'ਚ ਨਿਭਾ ਰਿਹੈ ਛੇ ਕਿਰਦਾਰ
ਮਨਦੀਪ ਖੁਰਮੀ ਹਿੰਮਤਪੁਰਾ, ਯੂ ਕੇ |
|
|
|
ਕਈਆਂ ਨੂੰ ਕਲਾਕਾਰ ਦਾ ਰੁਤਬਾ ਵਿਰਾਸਤ ਵਿੱਚ ਮਿਲ ਜਾਂਦਾ ਹੈ ਪਰ ਅਸਲ ਕਲਾਕਾਰ
ਕਿਹਾ ਹੀ ਉਸਨੂੰ ਜਾ ਸਕਦੈ ਜਿਸਨੇ ਜ਼ਿੰਦਗੀ ਦੇ ਹਰ ਕਿਰਦਾਰ ਨੂੰ ਖੁਦ ਜੀਵਿਆ ਹੋਵੇ।
ਕਹਿੰਦੇ ਹਨ ਕਿ ਕੱਚੇ ਪਹਿਆਂ 'ਚ ਬਣੀ ਬਣਾਈ ਲੀਹ 'ਚੋਂ ਤਾਂ ਮੌਲਾ ਬਲਦ ਵੀ ਗੱਡਾ
ਖਿੱਚ ਲਿਜਾਂਦੈ ਪਰ ਜ਼ੋਰ ਉਸ ਬਲਦ ਦਾ ਪਰਖਿਆ ਜਾਂਦੈ ਜਿਹੜਾ ਬਣੀ ਬਣਾਈ ਲੀਹ ਨੂੰ ਪਾੜ
ਕੇ ਚੱਲਦਾ ਹੋਵੇ। ਕਲਾ ਤਾਂ ਤਪੱਸਿਆ, ਸਾਧਨਾ, ਅਣਖਿੱਝ ਹੋ ਕੇ ਕੀਤੀ ਮਿਹਨਤ ਦਾ
ਬਦਲਵਾਂ ਰੂਪ ਹੁੰਦੀ ਹੈ। ਅਜਿਹੀ ਹੀ ਵਰ੍ਹਿਆਂ-ਬੱਧੀ ਤਪੱਸਿਆ ਕਰਕੇ ਮਿਹਨਤ ਦੀ
ਕੁਠਾਲੀ ਵਿੱਚ ਢਲ ਕੇ ਸੋਨੇ ਵਾਂਗ ਚਮਕੇ ਅਤੇ ਕਲਾਤਮਿਕ ਖੇਤਰ ਵਿੱਚ ਲੀਹ ਪਾੜ ਕੇ
ਚੱਲਣ ਵਾਲੇ ਨੌਜਵਾਨ ਕਲਾਕਾਰ ਦਾ ਨਾਂ ਹੀ ਹੈ ਹਰਸ਼ਰਨ ਸਿੰਘ।
ਇਹ ਉਹੀ ਹਰਸ਼ਰਨ ਸਿੰਘ ਹੈ, ਜਿਸਨੇ ਸਾਹਿਤ ਜਗਤ ਦੀ ਨਾਮਵਾਰ ਹਸਤੀ ਗੁਰਬਚਨ ਸਿੰਘ
ਭੁੱਲਰ ਦੀ ਕਹਾਣੀ 'ਖ਼ੂਨ' 'ਤੇ ਆਧਾਰਿਤ ਅਮਰਦੀਪ ਸਿੰਘ ਗਿੱਲ ਵੱਲੋਂ ਤਿਆਰ ਕੀਤੀ ਗਈ
ਲਘੂ ਫਿਲਮ ਵਿੱਚ "ਬਲਬੀਰੇ" ਦੇ ਪਾਤਰ ਨੂੰ ਖੁਦ ਜੀਵਿਆ ਹੈ। ਉਸ ਪਾਤਰ ਵਿੱਚ ਅਜਿਹਾ
ਰਚਿਆ ਕਿ ਹੁਣ ਲੱਭਣਾ ਮੁਸ਼ਕਿਲ ਹੋ ਗਿਆ ਹੈ ਕਿ ਹਰਸ਼ਰਨ ਕੌਣ ਹੈ ਤੇ ਬਲਬੀਰਾ ਕੌਣ?
ਕਿਸੇ ਕਲਾਕਾਰ ਦੀ ਕਲਾਕਾਰੀ ਦੀ ਅਸਲ ਪਰਖ ਹੀ ਉਦੋਂ ਹੁੰਦੀ ਹੈ ਜਦੋਂ ਪਾਤਰ ਨੂੰ
ਪਰਦੇ 'ਤੇ ਕਲਾ ਰਾਹੀਂ ਜੀਵਿਤ ਕਰਦਿਆਂ ਕਲਾ ਦਾ ਮੁਲੰਮਾ ਨਜ਼ਰ ਨਾ ਆਵੇ ਸਗੋਂ ਸ਼ੁੱਧਤਾ
ਹੀ ਸ਼ੁੱਧਤਾ ਚਾਰੇ ਪਾਸੇ ਪਸਰੀ ਦਿਸੇ। ਕਲਾ ਨਾਂ ਦੀ ਕਸਤੂਰੀ ਹੁੰਦੀ ਤਾਂ ਹਰ ਕਿਸੇ
ਦੇ ਅੰਦਰ ਹੈ ਪਰ ਲੱਭੀ ਮਿਹਨਤ ਕਰਕੇ ਹੀ ਜਾ ਸਕਦੀ ਹੈ। ਇਸੇ ਦੌੜ ਵਿੱਚ ਹੀ ਹਰਸ਼ਰਨ
ਵੀ ਬਾਬਾ ਫਰੀਦ ਸਾਹਿਬ ਜੀ ਦੀ ਚਰਨ ਛੋਹ ਪ੍ਰਾਪਤ ਧਰਤੀ 'ਤੋਂ ਉੱਠ ਕੇ ਕਲਾ ਨਗਰੀ
ਮੁੰਬਈ ਜਾ ਪਹੁੰਚਿਆ। ਹਰਸ਼ਰਨ ਅੰਦਰ ਇੱਕ ਕਲਾਕਾਰ ਅੰਗੜਾਈਆਂ ਲੈ ਰਿਹਾ ਸੀ, ਜੋ
ਉਸਨੂੰ ਟਿਕ ਕੇ ਨਾ ਬੈਠਣ ਦਿੰਦਾ। ਕਿਸੇ ਵੇਲੇ ਫੌਜੀ ਬਣਨ ਦੀ ਇੱਛਾ ਪਾਲੀ ਬੈਠਾ
ਹਰਸ਼ਰਨ ਜਲੰਧਰ ਦੂਰਦਰਸ਼ਨ ਵਿਖੇ ਆਡੀਸ਼ਨ ਕੀ ਦੇ ਬੈਠਾ ਕਿ ਜ਼ਿੰਦਗੀ ਨਵਾਂ ਮੋੜ ਅਖਤਿਆਰ
ਕਰ ਗਈ। ਬਰਜਿੰਦਰਾ ਕਾਲਜ ਫਰੀਦਕੋਟ 'ਚ ਪ੍ਰੋ: ਸਾਧੂ ਸਿੰਘ (ਹੁਣ ਮੈਂਬਰ
ਪਾਰਲੀਮੈਂਟ) ਜੀ ਦੀ ਦੇਖ ਰੇਖ 'ਚ ਪਹਿਲਾ ਨਾਟਕ "ਛਵੀਆਂ ਦੀ ਰੁੱਤ" ਖੇਡਿਆ। ਸੁਦਰਸ਼ਨ
ਮੈਣੀ ਜੀ ਕੋਲੋਂ ਕਲਾ ਦੀਆਂ ਬਾਰੀਕੀਆਂ ਸਿੱਖੀਆਂ। ਪੰਜਾਬ ਯੂਨੀਵਰਸਿਟੀ ਚੰਡੀਗੜ੍ਹ
ਤੋਂ ਉਸਤਾਦਾਂ ਦੀ ਦੇਖਰੇਖ ਹੇਠ ਐੱਮ ਏ ਥੀਏਟਰ ਕੀਤੀ। ਨਾਮਵਾਰ ਸੰਗੀਤ ਕੰਪਨੀਆਂ ਦੇ
ਗੀਤ ਵੀਡੀਓ ਕਰਨ ਦੇ ਨਾਲ ਨਾਲ ਲਿਸ਼ਕਾਰਾ ਚੈੱਨਲ ਤੇ ਜ਼ੀ ਅਲਫਾ
ਪੰਜਾਬੀ ਦੇ ਲੜੀਵਾਰ ਨਾਟਕ ਕੀਤੇ। 2006 'ਚ ਮੁੰਬਈ ਜਾ ਟਿਕਾਣਾ ਮੱਲਿਆ ਤਾਂ ਸਭ ਤੋਂ
ਪਹਿਲਾਂ ਅਭਿਸ਼ੇਕ ਬੱਚਨ ਦੇ ਨਾਲ ਆਈਡੀਆ ਨੈਟਵਰਕ ਕੰਪਨੀ ਦੀ ਇਸ਼ਤਿਹਾਰ ਫਿਲਮ ਕੀਤੀ ਤੇ
ਬਾਅਦ 'ਚ ਨਾਲਾਇਕ, ਚੱਕ ਜਵਾਨਾ, ਸਿਮਰਨ, ਪੰਜਾਬ 1984 ਆਦਿ ਫਿਲਮਾਂ 'ਚ ਯਾਦਗਾਰੀ
ਭੂਮਿਕਾਵਾਂ ਕੀਤੀਆਂ।
ਅਮਰਦੀਪ ਸਿੰਘ ਗਿੱਲ ਦੀ ਲਘੂ ਫਿਲਮ "ਖ਼ੂਨ" ਦਾ ਹਿੱਸਾ ਬਣਨ ਤੋਂ ਪਹਿਲਾਂ ਹਰਸ਼ਰਨ
2010 ਤੋਂ 2015 ਤੱਕ ਸਾਧੂਆਂ ਵਾਂਗ ਤਪ ਕਰਨ ਵਾਂਗ ਗੁਪਤਵਾਸ ਹੋ ਕੇ ਕਲਾ ਦੇ ਭੋਰੇ
'ਚ ਜਾ ਬੈਠਾ ਭਾਵ ਖਾਮੋਸ਼ ਹੋ ਗਿਆ। ਇਸ ਦੌਰ 'ਚ ਉਸਨੇ ਸਿਰਫ ਆਪਣੀ ਕਲਾ ਨੂੰ ਹੀ
ਨਹੀਂ ਚਮਕਾਇਆ ਸਗੋਂ ਗੀਤ, ਕਹਾਣੀਆਂ, ਸਕਰੀਨ ਪਲੇਅ, ਸਟੋਰੀ ਬੋਰਡ ਆਦਿ 'ਤੇ ਵੀ
ਸ਼ਲਾਘਾਯੋਗ ਕੰਮ ਕੀਤਾ। ਇਸ ਸਮੇਂ ਉਸਨੇ ਸਿੱਖਿਆਦਾਇਕ ਫਿਲਮ ਕਹਾਣੀਆਂ ਲਿਖੀਆਂ ਪਰ
ਤੱਤ-ਸਾਰ ਇਹ ਕੱਢਿਆ ਕਿ ਕਿਸੇ ਨੂੰ ਸਿੱਖਿਆ ਦੇਣੀ ਸੌਖਾ ਕੰਮ ਹੈ ਪਰ ਕਮਰਸ਼ੀਅਲ
ਪੱਖ ਨੂੰ ਨਾਲ ਰੱਖਦਿਆਂ ਹੋਇਆਂ ਸਿੱਖਿਆ ਦੇਣੀ ਵੀ ਸਾਧਨਾ ਦਾ ਅੰਗ ਹੈ। ਨਾਮੀ
ਨਿਰਦੇਸ਼ਕ ਸ਼ਿਆਮ ਬੈਨੇਗਲ ਨਾਲ ਬਤੌਰ ਸਹਾਇਕ ਨਿਰਦੇਸ਼ਕ ਕੰਮ ਕਰ ਚੁੱਕਾ ਹਰਸ਼ਰਨ ਫਿਲਮ
ਨਿਰਮਾਤਾ ਹੋਣ ਦਾ ਸੁਪਨਾ ਪਾਲੀ ਬੈਠਾ ਹੈ। ਪੇਂਟਿੰਗ ਤੇ ਸਕੈੱਚ
ਬਨਾਉਣਾ ਉਸਦੀ ਕਲਾ ਖੇਤਰ 'ਚ ਪਹਿਲੀ ਹਾਜਰੀ ਸੀ ਤੇ ਹਰ ਸਮੇਂ ਕੁੱਝ ਨਾ ਕੁੱਝ ਨਵਾਂ
ਕਰਦੇ ਰਹਿਣਾ ਉਸਦਾ ਜ਼ਜ਼ਬਾ ਹੈ। ਜਿੱਥੇ ਹਰਸ਼ਰਨ ਵੱਖ ਵੱਖ ਫਿਲਮਾਂ 'ਚ ਰੁੱਝਿਆ ਹੋਇਆ
ਹੈ, ਉੱਥੇ ਉਸ ਵੱਲੋਂ ਖੁਦ ਲਿਖੀਆਂ ਲਘੂ ਫਿਲਮਾਂ "ਆਪਾਧਾਪੀ" (ਹਿੰਦੀ) ਤੇ "ਨੋ
ਬਾਡੀ ਕਿਲਡ ਸਮਬਾਡੀ" (ਅੰਗਰੇਜੀ) ਨੂੰ ਉਹ ਖੁੱਲ੍ਹੀਆਂ ਅੱਖਾਂ ਨਾਲ ਦੇਖੇ ਸੁਪਨੇ
ਨੂੰ ਖੁਦ ਸੱਚ ਕਰਨ ਦੀ ਚਾਹਨਾ 'ਚ ਹੈ। ਫਿਲਮ ਵਿੱਚ ਦਰਸ਼ਕਾਂ ਨੇ ਕਿਸੇ ਕਲਾਕਾਰ ਨੂੰ
ਦੋਹਰੇ, ਤੀਹਰੇ ਕਿਰਦਾਰ ਨਿਭਾਉਂਦੇ ਜਰੂਰ ਦੇਖਿਆ ਹੋਵੇਗਾ ਪਰ "ਆਪਾਧਾਪੀ" ਵਿੱਚ
ਹਰਸ਼ਰਨ ਨੇ ਛੇ ਕਿਰਦਾਰ ਖੁਦ ਨਿਭਾਏ ਹਨ। ਹਰਸ਼ਰਨ ਨੇ ਹੁਣ ਤੱਕ ਦੀ ਉਡਾਰੀ ਆਪਣੀ
ਮਿਹਨਤ ਨਾਲ ਉਗਾਏ ਖੰਭਾਂ ਨਾਲ ਹੀ ਭਰੀ ਹੈ। ਉੱਚੇ ਅਸਮਾਨੀਂ ਭਰੀ ਕਲਾਤਮਿਕ ਉਡਾਰੀ
ਦਾ ਅਸਲ ਆਨੰਦ ਵੀ ਫੇਰ ਹੀ ਹੈ ਜੇ ਖੰਭ ਉਧਾਰੇ ਨਾ ਹੋਣ। ਅੱਜ ਹਰਸ਼ਰਨ ਸਿੰਘ ਆਪਣੀ
ਕਲਾ ਖੇਤਰ 'ਚ ਕੀਤੀ ਤਪੱਸਿਆ ਸਦਕਾ ਏਨੀ ਕੁ ਕਾਬਲੀਅਤ ਜਰੂਰ ਰੱਖਦੈ ਕਿ ਵੱਡੀ ਤੋਂ
ਵੱਡੀ ਫਿਲਮ 'ਚ ਵੀ ਆਪਣੀ ਕਲਾ ਦਾ ਝੰਡਾ ਗੱਡ ਸਕਦੈ।
ਮਨਦੀਪ ਖੁਰਮੀ ਹਿੰਮਤਪੁਰਾ {ਯੂ.ਕੇ.}
ਮੋ: 00447519112312
ਮੁੱਖ ਸੰਚਾਲਕ, "ਹਿੰਮਤਪੁਰਾ ਡੌਟ ਕੌਮ"
www.HIMMATPURA.com
{ਵਿਸ਼ਵ ਭਰ ਦੇ ਪੰਜਾਬੀ ਅਖ਼ਬਾਰਾਂ ਦਾ ਸੰਗ੍ਰਹਿ} |
31/01/2016 |
|
|
|
|
|
ਅੱਥਰੇ
ਬਲਦ ਵਾਂਗ ਲੀਹ ਪਾੜ ਕੇ ਨਵੀਂ ਲੀਹ ਬਨਾਉਣ ਵਾਲਾ ਜਨੂੰਨੀ ਅਦਾਕਾਰ ਹੈ ਹਰਸ਼ਰਨ
ਸਿੰਘ
ਮਨਦੀਪ ਖੁਰਮੀ ਹਿੰਮਤਪੁਰਾ, ਯੂ ਕੇ |
24
ਜਨਵਰੀ ਨੂੰ ਅੰਤਮ ਅਰਦਾਸ ਦੇ ਮੌਕੇ ‘ਤੇ
ਸਾਫ ਸੁਥਰੀ ਗਾਇਕੀ
ਦੀ ਮਾਲਕ: ਮਨਪ੍ਰੀਤ ਅਖ਼ਤਰ
ਉਜਾਗਰ ਸਿੰਘ, ਪਟਿਆਲਾ |
ਵਰਸੀ
ਤੇ ਵਿਸ਼ੇਸ਼
ਨਈਂਓ ਲੱਭਣੇ ਲਾਲ ਗੁਆਚੇ
ਜਸਵਿੰਦਰ ਪੂਹਲੀ, ਬਠਿੰਡਾ |
ਰੂਹ
ਨੂੰ ਸਕੂਨ ਦੇਣ ਵਾਲਾ ਸੁਰੀਲਾ ਫ਼ਨਕਾਰ "ਵਨੀਤ ਸ਼ਰਾਫਤ"
ਗੁਰਪ੍ਰੀਤ ਬੱਲ, ਰਾਜਪੁਰਾ |
ਬਲਾਤਕਾਰ
ਪੀੜਤਾਂ ਦੇ ਹੱਕ ਬਾਰੇ ਗੱਲ ਕਰੇਗੀ ਬਲਰਾਜ ਸਿੱਧੂ ਦੀ ਲਘੂ ਫ਼ਿਲਮ “ਜਿੰਦਰਾ”
ਸੁਰਜੀਤ ਜੱਸਲ, ਫ਼ਿਲਮ ਪੱਤਰਕਾਰ |
ਸੈਮੂਅਲ
ਜੌਹਨ ਦੇ ਨਾਟਕਾਂ ਦੀ ਇਕ ਹੋਰ ਕਾਮਯਾਬ ਪੇਸ਼ਕਾਰੀ
ਨਵਦੀਪ ਸਿੱਧੂ, ਕਨੇਡਾ
|
ਪੂਰਨ
ਸਿੰਘ ਪਾਂਧੀ ਦੀ ‘ਸੰਗੀਤ ਦੀ ਦੁਨੀਆਂ’
ਉਜਾਗਰ ਸਿੰਘ, ਪਟਿਆਲਾ |
ਦੋਗਾਣਾ
ਗਾਇਕੀ ਦਾ ਸਿਖਰ: ਮੁਹੰਮਦ ਸਦੀਕ
ਜਸਵਿੰਦਰ ਪੂਹਲੀ, ਬਠਿੰਡਾ |
ਅਫ਼ਸੋਸ
ਕਿ ਉਸਾਰੂ ਗਾਇਕੀ ਬਦਲੇ ਮਿਲੇ ਸਨਮਾਨ ਮਾਹਲੇ ਦੇ ਢਿੱਡ ਦੀ ਭੁੱਖ ਨਹੀਂ ਮਿਟਾ
ਸਕੇ
ਮਨਦੀਪ ਖੁਰਮੀ ਹਿੰਮਤਪੁਰਾ, ਯੂ ਕੇ |
ਫੱਕਰ
ਕਲਾਕਾਰ ਸੀ ਪ੍ਰਿਥਵੀ ਰਾਜ ਕਪੂਰ
ਹਰਬੀਰ ਸਿੰਘ ਭੰਵਰ, ਲੁਧਿਆਣਾ |
ਨਵਤੇਜ
ਸੰਧੂ ਦੀ ਦਾਨਿਸ਼ਵਰਾਂ ਦੇ ਮਨਾਂ ‘ਚ ਸੁਆਲ ਬੀਜਦੀ ਫਿਲਮ “ਕੰਬਦੀ ਡਿਓੜੀ”
ਐੱਸ ਬਲਵੰਤ, ਯੂ ਕੇ |
'ਦ
ਬਲੱਡ ਸਟਰੀਟ' ਦੇਸ਼ ਦੀ ਹਰ ਉਸ ਗਲ਼ੀ ਦੀ ਕਹਾਣੀ ਹੈ, ਜਿਸਨੇ ਆਪਣੇ ਹੀ ਦੇਸ਼ ਅੰਦਰ
ਰਫ਼ਿਊਜ਼ੀ ਹੋਣ ਵਰਗਾ ਸੰਤਾਪ ਭੋਗਿਆ ਹੈ – ਦਰਸ਼ਨ ਦਰਵੇਸ਼
ਭੂਪਿੰਦਰ ਪੰਨ੍ਹੀਵਾਲੀਆ (ਪੱਤਰਕਾਰ), ਪੰਜਾਬ |
ਭਾਰਤ
ਦੀ ਨਿਰਤ ਕਲਾ: ਪਰੰਪਰਾ ਤੇ ਮਹੱਤਵ
ਡਾ. ਰਵਿੰਦਰ ਕੌਰ ਰਵੀ, ਪਟਿਆਲਾ |
ਸੂਖਮ
ਭਾਵਨਾਵਾਂ ਦਾ ਪ੍ਰਤੀਕ ਲੋਕ ਸੰਗੀਤ
ਡਾ. ਰਵਿੰਦਰ ਕੌਰ ਰਵੀ, ਪਟਿਆਲਾ |
ਪੰਜਾਬੀ
ਸਿਨੇਮੇ ਵਿਚ ਨਵੇਂ ਮੋੜ ਅਤੇ ਮੀਲ ਪੱਥਰ ਦਾ ਨਾਮ ਹੈ ਫ਼ਿਲਮ "ਪੰਜਾਬ 1984"
ਹਰਦੀਪ ਮਾਨ ਜਮਸ਼ੇਰ ਅਸਟਰੀਆ |
ਪੰਜਾਬ
ਦੀ ਸੂਫ਼ੀ ਸੰਗੀਤ ਪਰੰਪਰਾ
ਡਾ. ਰਵਿੰਦਰ ਕੌਰ ਰਵੀ, ਪਟਿਆਲਾ |
ਭਾਰਤੀ ਸੰਗੀਤ
ਪਰੰਪਰਾ ਦੀਆਂ ਕੁਝ ਪੁਰਾਤਨ ਗਾਇਨ ਸ਼ੈਲੀਆਂ
ਡਾ. ਰਵਿੰਦਰ ਕੌਰ ਰਵੀ, ਪਟਿਆਲਾ |
ਫ਼ਿਲਮੀ ਸੰਗੀਤ ਦੇ ਮਹਾਨ
ਪਿੱਠਵਰਤੀ ਗਾਇਕ ਮੰਨਾ ਡੇ
ਡਾ. ਰਵਿੰਦਰ ਕੌਰ ਰਵੀ, ਪਟਿਆਲਾ |
4 ਦਸੰਬਰ ਬਰਸੀ ’ਤੇ
ਸਦਾ ਬਹਾਰ ਫ਼ਿਲਮੀ ਅਦਾਕਾਰ
ਸੀ ; ਦੇਵਾ ਆਨੰਦ
ਰਣਜੀਤ ਸਿੰਘ ਪ੍ਰੀਤ, ਬਠਿੰਡਾ |
ਪੰਜਾਬੀ ਲੋਕ ਗੀਤਾਂ ਦਾ
ਪ੍ਰਕਾਸ਼ ਵੰਡਣ ਵਾਲੀ ਪ੍ਰਕਾਸ਼ ਕੌਰ
ਰਣਜੀਤ ਸਿੰਘ ਪ੍ਰੀਤ, ਬਠਿੰਡਾ |
29 ਅਕਤੂਬਰ ਲਈ
ਪੰਜਾਬੀ ਨਾਟਕ ਦੀ
ਨਕੜਦਾਦੀ: ਨੌਰਾ ਰਿਚਰਡ
ਰਣਜੀਤ ਸਿੰਘ ਪ੍ਰੀਤ, ਬਠਿੰਡਾ |
ਮਲਕਾ-ਇ-ਗ਼ਜ਼ਲ: ਬੇਗ਼ਮ
ਅਖ਼ਤਰ
ਰਣਜੀਤ ਸਿੰਘ ਪ੍ਰੀਤ, ਬਠਿੰਡਾ |
ਵਿਸ਼ੇਸ਼ ਮੁਲਾਕਾਤ
ਲੋਕ ਗਾਇਕ ਬਲਧੀਰ ਮਾਹਲਾ-
ਜਿਸਨੇ ਗਾਇਨ ਕਲਾ ਨਾਲ ਦਗਾ ਨਹੀਂ ਕੀਤਾ, ਪਰ..?
ਮੁਲਾਕਾਤੀ: ਮਨਦੀਪ ਖੁਰਮੀ ਹਿੰਮਤਪੁਰਾ |
ਕੈਨੇਡਾ
ਡੇਅ ਨੂੰ ਸਮਰਪਿਤ ਐਲਬਮ ‘ਸਾਡਾ ਦੇਸ਼ ਕੈਨੇਡਾ‘ ਜਲਦੀ ਹੋਵੇਗੀ ਰਿਲੀਜ਼
ਕੁਲਜੀਤ ਸਿੰਘ,
ਜੰਜੂਆ,
ਟੋਰਾਂਟੋ
|
ਔਜਲਾ
ਇਨੋਵੇਸ਼ਨ ਇੰਕ ਦੀ ਪੇਸ਼ਕਸ਼ "ਆਬ"
ਜੋਗਿੰਦਰ ਸੰਘੇੜਾ,
ਕਨੇਡਾ |
ਸਮਾਜਕ ਕਦਰਾਂ
ਕੀਮਤਾਂ ਦਾ ਗੀਤਕਾਰ ਤੇ ਗਾਇਕ ਗੁਰਮਿੰਦਰ ਗੁਰੀ
ਉਜਾਗਰ ਸਿੰਘ, ਅਮਰੀਕਾ |
‘ਸਾਡਾ ਹੱਕ’
ਤੇ ਪਾਬੰਧੀ ਲਾ ਕੇ ਪੰਜਾਬ ਸਰਕਾਰ ਨੇ ਕੀਤਾ ਲੋਕਾਂ ਦੀ ਭਾਵਨਾਵਾਂ ਦਾ ਕਤਲ
ਬਲਵਿੰਦਰ ਸਿੰਘ ਚਾਹਲ ‘ਮਾਧੋ ਝੰਡਾ’, ਇਟਲੀ |
ਨੋਰਾ ਰਿੱਚਰਡਜ਼: ਆਇਰਲੈਂਡ
ਦੀ ਪੰਜਾਬਣ ਹਰਬੀਰ ਸਿੰਘ ਭੰਵਰ,
ਲੁਧਿਆਣਾ
|
ਛੋਟੀ ਉਮਰ ਦੀ
ਵੱਡੀ ਚਿਤਰਕਾਰਾ; ਅੰਮ੍ਰਿਤਾ ਸ਼ੇਰਗਿੱਲ
ਰਣਜੀਤ ਸਿੰਘ ਪ੍ਰੀਤ, ਬਠਿੰਡਾ
|
ਸਮਾਜ ਦੇ ਪ੍ਰੰਪਰਾਵਾਦੀ
ਅਸੂਲਾਂ ਨੂੰ ਟਿੱਚ ਸਮਝਣ ਵਾਲੀ; ਪਰਵੀਨ ਬਾਬੀ
ਰਣਜੀਤ ਸਿੰਘ ਪ੍ਰੀਤ, ਬਠਿੰਡਾ
|
4 ਜਨਵਰੀ 2012 ਨੂੰ ਚੱਲ ਵਸੀ ਸੀ
ਸੀਰਤ-ਸੂਰਤ ਦਾ ਸੁਮੇਲ ਸੀ :
ਕਲਪਨਾ ਮੋਹਨ
ਰਣਜੀਤ ਸਿੰਘ ਪ੍ਰੀਤ, ਬਠਿੰਡਾ |
30 ਨਵੰਬਰ ਪਹਿਲੀ ਬਰਸੀ ‘ਤੇ
ਲੋਕ ਗਾਥਾਵਾਂ ਦਾ ਸਿਰਨਾਵਾਂ:
ਕੁਲਦੀਪ ਮਾਣਕ
ਰਣਜੀਤ ਸਿੰਘ ਪ੍ਰੀਤ, ਬਠਿੰਡਾ |
ਪੰਜਾਬ ਦੀ ਕੋਇਲ:
ਸੁਰਿੰਦਰ ਕੌਰ
ਰਣਜੀਤ ਸਿੰਘ ਪ੍ਰੀਤ, ਬਠਿੰਡਾ |
17 ਨਵੰਬਰ ਬਰਸੀ ’ਤੇ (ਬਿੰਦਰੱਖੀਆ)
ਤਿੜਕੇ ਘੜੇ ਦਾ ਪਾਣੀ
ਰਣਜੀਤ ਸਿੰਘ ਪ੍ਰੀਤ, ਬਠਿੰਡਾ |
ਇੱਕ ਫਿਲਮ ਦਾ ਰੀਵਿਊ ਇਸ
ਸਿਰਫਿਰੇ ਵੱਲੋਂ ਵੀ....।
ਮਨਦੀਪ ਖੁਰਮੀ ਹਿੰਮਤਪੁਰਾ, ਇੰਗਲੈਂਡ |
25 ਅਕਤੂਬਰ ਬਰਸੀ ’ਤੇ
ਦਰਦ-ਇ-ਇਸ਼ਕ ਦੀ
ਦਾਸਤਾਂ: ਸਾਹਿਰ ਲੁਧਿਆਣਵੀ
ਰਣਜੀਤ ਸਿੰਘ ਪ੍ਰੀਤ,
ਬਠਿੰਡਾ |
14 ਸਤੰਬਰ ਦੇ ਸ਼ਰਧਾਂਜਲੀ ਸਮਾਰੋਹ ਮੌਕੇ ਵਿਸ਼ੇਸ਼;
ਪਾਣੀ
ਵਿੱਚ ਮਾਰਾਂ ਡੀਟਾਂ,ਹੁਣ ਮੁੱਕੀਆਂ ਉਡੀਕਾਂ; ਹਾਕਮ ਸੂਫ਼ੀ
ਰਣਜੀਤ ਸਿੰਘ ਪ੍ਰੀਤ, ਬਠਿੰਡਾ |
ਨਾਟਕ ‘ਸੰਤਾਪ’ ਅਤੇ
‘ਸੋ ਕਿਉ ਮੰਦਾ ਆਖੀਐ’ ਦੀਆਂ ਪੇਸ਼ਕਾਰੀਆਂ 23 ਸਤੰਬਰ ਨੂੰ
ਕੁਲਜੀਤ ਸਿੰਘ ਜੰਜੂਆ, ਟਰਾਂਟੋ |
ਹਾਕਮ ਸੂਫੀ ਵੀ ਇਸ ਸੰਸਾਰ
ਨੂੰ ਸਦਾ ਲਈ ਅਲਵਿਦਾ ਕਹਿ ਗਏ
ਰਣਜੀਤ ਸਿੰਘ ਪ੍ਰੀਤ, ਬਠਿੰਡਾ |
ਨਹੀਂ ਰਹੇ ਸ਼ੋਅਲੇ
ਫ਼ਿਲਮ ਦੇ ਰਹੀਮ ਚਾਚਾ –ਏ.ਕੇ.ਹੰਗਲ
ਰਣਜੀਤ ਸਿੰਘ ਪ੍ਰੀਤ |
13 ਮਈ ਬਰਸੀ ‘ਤੇ ਵਿਸ਼ੇਸ਼
ਸਦਾ ਬਹਾਰ ਗੀਤਾਂ ਦਾ
ਰਚਣਹਾਰਾ ਨੰਦ ਲਾਲ ਨੂਰਪੁਰੀ
ਰਣਜੀਤ ਸਿੰਘ ਪ੍ਰੀਤ |
31 ਜਨਵਰੀ
ਬਰਸੀ ‘ਤੇ
ਸੂਰਤ-ਸੀਰਤ,ਸੁਰ-ਸੰਗੀਤ ਦਾ ਸੁਮੇਲ : ਸੁਰੱਈਆ
ਰਣਜੀਤ ਸਿੰਘ ਪ੍ਰੀਤ |
ਗੀਤਕਾਰੀ ਦਾ ਯੁੱਗ
ਅਤੇ ਦਰਵੇਸ਼ ਮੂਰਤ ਬਾਈ ‘ਦੇਵ ਥਰੀਕੇ ਵਾਲਾ’
ਸ਼ਿਵਚਰਨ ਜੱਗੀ ਕੁੱਸਾ |
ਸੂਰਤ-ਸੀਰਤ ਦਾ ਸੁਮੇਲ
ਸੀ ; ਅਦਾਕਾਰਾ ਕਲਪਨਾ ਮੋਹਨ
ਰਣਜੀਤ ਸਿੰਘ ਪ੍ਰੀਤ |
ਬਿਖ਼ੜੇ ਰਾਹਾਂ ਦਾ ਪਾਂਧੀ ਸੀ- ਮੇਜਰ ਰਾਜਸਥਾਨੀ
ਰਣਜੀਤ ਸਿੰਘ ਪ੍ਰੀਤ |
ਯਾਦਾਂ ਬਿਖ਼ੇਰ ਕੇ ਤੁਰ
ਗਈ ਪੰਜਾਬੀ ਗਾਇਕਾ ਪੁਸ਼ਪਾ ਹੰਸ
ਰਣਜੀਤ ਸਿੰਘ ਪ੍ਰੀਤ |
23
ਦਸੰਬਰ ਬਰਸੀ
'ਤੇ
ਸੁਹਣੀ-ਸੁਰੀਲੀ-ਸੁਰ ਸੰਗੀਤ ਦਾ ਸੁਮੇਲ;
ਮਲਕਾ-ਇ-ਤਰੰਨਮ ਨੂਰਜਹਾਂ
ਰਣਜੀਤ ਸਿੰਘ ਪ੍ਰੀਤ |
ਤੁਰ
ਗਏ ਦੀ ਉਦਾਸੀ ਏ…
ਐ ਬਾਈ ਮਾਣਕ!
ਅਲਵਿਦਾ ਤੇ ਆਖਰੀ
ਸਲਾਮ!!
ਸ਼ਿਵਚਰਨ ਜੱਗੀ
ਕੁੱਸਾ
|
ਮਧੁਬਾਲਾ
1951 ਵਿਚ
ਧੰਨਵਾਦ: ਰਵਿੰਦਰ ਰਵੀ |
ਛੈਣੀਂ ਵਰਗੀ ਅਵਾਜ਼ ਦਾ ਮਾਲਕ
ਬਾਈ ਕੁਲਦੀਪ ਮਾਣਕ
ਸ਼ਿਵਚਰਨ ਜੱਗੀ ਕੁੱਸਾ |
ਕਵੀਸ਼ਰੀ ਦਾ
ਥੰਮ੍ਹ-ਰਣਜੀਤ ਸਿੰਘ ਸਿੱਧਵਾਂ ਕਰਨੈਲ ਸਿੰਘ ਪਾਰਸ ਤੇ ਰਣਜੀਤ ਸਿੰਘ ਸਿੱਧਵਾਂ
ਦੀ ਇਕ ਪੁਰਾਣੀ ਤਸਵੀਰ
ਅਲੀ ਰਾਜਪੁਰਾ |
ਚਿੱਤਰਕਲਾ ਦਾ
ਅਮਿੱਟ ਹਸਤਾਖਰ: ਅੱਛਰ ਸਿੰਘ
ਬਲਰਾਜ ਸਿੰਘ ਸਿੱਧੂ, ਯੂ. ਕੇ. |
ਪਾਇਰੇਸੀ ਕਰਕੇ ਆਖ਼ਰੀ ਸਾਹਾਂ ’ਤੇ ਹਨ ਮਿਊਜ਼ਿਕ ਕੰਪਨੀਆਂ ਜਾਂ ‘ਪਾਇਰੇਸੀ
ਲੱਕਵਾਗ੍ਰਸਤ’ ਮਿਊਜ਼ਿਕ ਕੰਪਨੀਆਂ ਆਖ਼ਰੀ ਸਾਹਾਂ ’ਤੇ
ਜਰਨੈਲ ਘੁਮਾਣ |
ਤਪਦੇ ਹਿਰਦਿਆਂ ’ਤੇ ਕਣੀਆਂ ਦਾ ਅਹਿਸਾਸ ਕਰਵਾਉਂਦੀ ਸ਼ਾਇਰ ਚੌਹਾਨ ਦੀ ਐਲਬਮ –
ਅੰਬਰ ਮੋੜ ਦਿਓ
ਰਘਵੀਰ ਸਿੰਘ ਚੰਗਾਲ |
ਵਗਦੀ ਪਈ
ਸਵਾਂਅ ਢੋਲਾ.. ਬਲਰਾਜ ਸਾਹਨੀ ਦੀਆਂ ਪ੍ਰੀਤਨਗਰ ਵਿਚ ਬਿਖਰੀਆਂ ਯਾਦਾਂ
ਜਤਿੰਦਰ ਸਿੰਘ ਔਲ਼ਖ |
ਜਲਦ ਰਿਲੀਜ਼ ਹੋਣ ਜਾ ਰਹੀ ਹੈ-‘ਇੱਕ ਕੁੜੀ ਪੰਜਾਬ ਦੀ’
ਦਰਸ਼ਨ ਦਰਵੇਸ਼
|
ਅਦਾਕਾਰੀ ਦੇ ਜਨੂੰਨ ਦਾ ਨਾਂਅ–ਮਨਮੀਤ ਮਾਨ
ਦਰਸ਼ਨ ਦਰਵੇਸ਼ |
‘ਇੱਕ
ਤੂੰ ਹੋਵੇਂ ਇੱਕ ਮੈਂ ਹੋਵਾਂ’ ਦੋਗਾਣ ਐਲਬਮ ਦੇ ਨਾਲ-ਸਰਦੂਲ ਤੇ ਨੂਰੀ
ਨਰਪਿੰਦਰ ਸਿੰਘ ਬੈਨੀਪਾਲ |
‘ਪਰਖ ਦ ਟੈਸਟ’ ਲੈ ਕੇ ਹਾਜ਼ਰ ਹੋ ਰਿਹਾ ਹੈ-ਸੁਖਵਿੰਦਰ ਸੁੱਖੀ
ਨਰਪਿੰਦਰ ਸਿੰਘ ਬੈਨੀਪਾਲ
|
|
|
|
|
|
|
|
|
|
|