WWW 5abi.com  ਪੰਨਿਆ ਵਿੱਚ ਸ਼ਬਦ ਭਾਲ (ਹਿੰਦਿਕ ਵਿਧੀ ਨਾਲ)
ਫ਼ਿਲਮੀ ਸੰਗੀਤ ਦੇ ਮਹਾਨ ਪਿੱਠਵਰਤੀ ਗਾਇਕ ਮੰਨਾ ਡੇ
ਡਾ. ਰਵਿੰਦਰ ਕੌਰ ਰਵੀ, ਪਟਿਆਲਾ


ਮੰਨਾ ਡੇ

ਫ਼ਿਲਮੀ ਸੰਗੀਤ ਦੇ ਇਤਿਹਾਸ `ਚ ਮਸ਼ਹੂਰ ਪਿੱਠਵਰਤੀ ਗਾਇਕ ਮੰਨਾ ਡੇ ਇਕ ਅਜਿਹੀ ਵਿੱਲਖਣ ਸ਼ਖਸੀਅਤ ਦੇ ਮਾਲਕ ਸਨ, ਜਿਨ੍ਹਾਂ ਦੀ ਸੰਗੀਤਕ ਦੇਣ ਉਪਰ ਸਮੁੱਚੇ ਭਾਰਤ ਵਾਸੀਆਂ ਨੂੰ ਬੇਹੱਦ ਮਾਣ ਹੈ।

ਪਦਮ ਸ਼੍ਰੀ, ਪਦਮ ਭੂਸ਼ਣ ਅਤੇ ਦਾਦਾ ਸਾਹਿਬ ਫਾਲਕੇ ਸ਼ਾਨਾਮਤੇ ਪੁਰਸਕਾਰਾਂ ਨਾਲ ਨਿਵਾਜੇ ਜਾ ਚੁੱਕੇ ਮੰਨਾ ਡੇ (ਬਚਪਨ ਦਾ ਨਾਂ ਪ੍ਰਬੋਧ ਚੰਦਰ ਡੇ) ਦਾ ਜਨਮ ਕਲਕੱਤਾ ਮਹਾਨਗਰੀ `ਚ ਮਾਤਾ ਮਹਾਮਾਯਾ ਦੀ ਕੁੱਖੋਂ ਪਿਤਾ ਪੂਰਨਾ ਚੰਦ੍ਰਾ ਡੇ ਦੇ ਘਰ 1 ਮਈ 1919 ਈ. ਨੂੰ ਹੋਇਆ। ਆਪਣੀ ਸਕੂਲ ਦੀ ਪੜਾਈ ਦੌਰਾਨ ਹੀ ਉਸਦਾ ਝੁਕਾਅ ਸੰਗੀਤ ਵੱਲ ਹੋਇਆ ਅਤੇ ਆਪਣੇ ਹੀ ਪਰਿਵਾਰ ਵਿਚੋਂ ਪ੍ਰਸਿੱਧ ਸਗੀਤਾਚਾਰੀਆਂ ਕ੍ਰਿਸ਼ਨਾ ਚੰਦ੍ਰਾ ਡੇ ਤੋਂ ਬੇਹੱਦ ਪ੍ਰਭਾਵਿਤ ਹੋਏ। ਸਕੂਲ, ਕਾਲਜ ਦੀ ਸਟੇਜਾਂ ਤੇ ਆਪਣੀ ਕਲਾ ਦੇ ਜ਼ੌਹਰ ਵਿਖਾਉਂਦਿਆਂ, ਵਿਦਿਆ ਸਾਗਰ ਕਾਲਿਜ ਤੋਂ ਗਰੈਜੂਏਸ਼ਨ ਕਰਨ ਤੋਂ ਬਾਦ ਉਨ੍ਹਾਂ ਕ੍ਰਿਸ਼ਨ ਚੰਦ੍ਰਾ ਡੇ ਤੋਂ ਇਲਾਵਾ ਅਤੇ ਉਸਤਾਦ ਦਬੀਰ ਖਾਨ ਵਰਗੇ ਹੋਰ ਗਈ ਮਹਾਨ ਉਸਤਾਦਾਂ ਪਾਸੋਂ ਹੀ ਸੰਗੀਤ ਦੀਆਂ ਬਾਰੀਕੀਆ ਦਾ ਗਿਆਨ ਹਾਸਲ ਕੀਤਾ।

ਸੰਨ 1942 `ਚ ਮੁੰਬਈ ਪਹੁੰਚ ਪਿਠਵਰੱਤੀ ਗਾਇਕ ਵਜੋਂ ਮੰਨਾ ਡੇ ਨੇ ਅਜਿਹਾ ਗੌਰਵ ਮਈ ਸਫਰ ਆਰੰਭ ਕੀਤਾ ਕਿ ਉਨ੍ਹਾਂ ਫਿਰ ਕਦੇ ਪਿੱਛੇ ਮੁੜ ਕੇ ਨਹੀਂ ਵੇਖਿਆ। ਮੂਲ ਰੂਪ ਵਿਚ ਬੇਸ਼ੱਕ ਉਹ ਇਕ ਬੰਗਾਲੀ ਗਾਇਕ ਸਨ, ਪਰ ਹਿੰਦੀ, ਗੁਜਰਾਤੀ, ਮਰਾਠੀ, ਮਲਿਆਲਮ, ਕੰਨੜ, ਆਸਾਮੀ ਅਤੇ ਪੰਜਾਬੀ ਆਦਿ ਸਮੇਤ ਵੀ ਕਈ ਭਾਸ਼ਾਵਾਂ ਵਿਚ ਉਨ੍ਹਾਂ ਲਗਭਗ 4000 ਗੀਤ ਰਿਕਾਰਡ ਕਰਵਾਏ ਅਤੇ ਪ੍ਰਿਥਵੀ ਰਾਜ ਕਪੂਰ, ਬਲਰਾਜ ਸਾਹਨੀ, ਰਾਜ ਕਪੂਰ, ਪ੍ਰਾਣ, ਰਾਜੇਸ਼ ਖੰਨਾ, ਅਮੀਤਾਬ ਬਚਨ ਸਮੇਤ ਬਾਲੀ ਬੁੱਡ ਦੀਆਂ ਕਈ ਮਹਾਨ ਹਸਤੀਆਂ ਤੇ ਉਨ੍ਹਾਂ ਦੇ ਗੀਤ ਫਿਲਮਾਏ ਗਏ।

ਉਨ੍ਹਾਂ ਦਾ ਵਿਆਹ 18 ਦਸੰਬਰ 1953 ਦੌਰਾਨ ਸਲੋਚਨਾ ਕੁਮਾਰਨ ਨਾਲ ਹੋਇਆ ਜਿਸ ਦੀ ਕੁਖੋਂ ਦੋ ਬੇਟੀਆਂ, ਸ਼ੁਰੋਮਾ ਡੇ (1956) ਅਤੇ ਸ਼ੁਮੀਤਾ ਡੇ (1968) ਨੇ ਜਨਮ ਲਿਆ।

ਪੰਜਾਹ ਅਤੇ ਸੱਠ ਦੇ ਦਹਾਕਿਆਂ `ਚ ਜੇਕਰ ਹਿੰਦੀ ਫਿਲਮਾਂ ਚ ਰਾਗ ਉਪਰ ਆਧਾਰਿਤ ਕੋਈ ਗੀਤ ਤਿਆਰ ਕਰਨਾ ਹੁੰਦਾ ਤਾਂ ਸੰਗੀਤਕਾਰਾਂ ਦੀ ਪਹਿਲੀ ਪਸੰਦ ਗਾਇਕ ਵਜੋਂ ਮੰਨਾ ਡੇ ਹੀ ਹੁੰਦੇ ਸਨ। ਹਜ਼ਾਰਾਂ ਗੀਤਾਂ ਨੂੰ ਆਪਣੀ ਮਧੁਰ ਆਵਾਜ਼ ਨਾਲ ਸਜਾਉਣ ਵਾਲੇ ਮੰਨਾ ਡੇ ਦੇ ਗੀਤ ‘ਜਿੰਦਗੀ ਕੈਸੀ ਪਹੇਲੀ’, ‘ਏਕ ਚਤੁਰ ਨਾਰ’, ‘ਕਸਮੇ ਵਾਅਦੇ ਪਿਆਰ ਵਫਾ’, ‘ਤੂੰ ਪਿਆਰ ਕਾ ਸਾਗਰ ਹੈ’, ‘ਐ ਮੇਰੀ ਜ਼ੋਹਰਾ ਜ਼ਬੀ’, ‘ਏ ਦੋਸਤੀ ਹਮ ਨਹੀਂ ਤੋੜੇਂਗੇ’, ‘ਤੁਝੇ ਸੂਰਜ ਕਹੂੰ ਯਾ ਚੰਦਾ’, ‘ਪਿਆਰ ਹੂਆ ਇਕਰਾਰ ਹੂਆ’, ‘ਲਾਗਾ ਚੁਨਰੀ ਮੇਂ ਦਾਗ’ ਆਦਿ ਕੁਝ ਅਜਿਹੇ ਸਦਾ ਬਹਾਰ ਗੀਤ ਹਨ ਜਿਹੜੇ ਕਈ ਪੀੜੀਆਂ ਵਲੋਂ ਲਗਾਤਾਰ ਪਸੰਦ ਕੀਤੇ ਗਏ ਅਤੇ ਪਸੰਦ ਕੀਤੇ ਜਾ ਰਹੇ ਹਨ।
ਸਮੇਂ ਸਮੇਂ ਅਨੁਸਾਰ ਫ਼ਿਲਮੀ ਸੰਗੀਤ ਵਿਚ ਅਨੇਕ ਪਰੀਵਰਤਨ ਆਏ। “ਬੈਜੂ ਬਾਵਰਾ” “ਬਸੰਤ ਬਹਾਰ”, “ਤਾਨਸੈਨ” ਵਰਗੀਆਂ ਫ਼ਿਲਮਾਂ ਨੇ ਸ਼੍ਰੋਤਿਆਂ ਦੇ ਮਨਾ ਵਿਚ ਸ਼ਾਸਤਰੀ ਸੰਗੀਤ ਦੀ ਰੁਚੀ ਪੈਦਾ ਕੀਤੀ। ਮੰਨਾ ਡੇ ਦੁਆਰਾ ਗਾਏ ਰਾਗਾਂ ਤੇ ਅਧਾਰਿਤ ਗੀਤਾਂ ਵਿਚ ਦਰਬਾਰੀ ਕਾਨੜਾ ਵਿਚ ‘ਝਨਕ ਝਨਕ ਤੋਰੀ ਬਾਜੇ ਪਾਯਲੀਆ’ ਫ਼ਿਲਮ ਮੇਰੇ ਹਜ਼ੂਰ ਦਾ ਗੀਤ, ਇਕ ਅਜਿਹਾ ਸਦਾ ਬਹਾਰ ਗੀਤ ਹੈ ਜਿਸ ਦੀ ਲੋਕਪ੍ਰਿਯਤਾ ਭਾਰਤ ਦੇ ਹਰ ਕੋਨੇ ਵਿਚ ਵੇਖਣ ਨੂੰ ਮਿਲੀ। ਉਨ੍ਹਾਂ ਵਲੋਂ ਗਾਇਆ ਫਿਲਮ “ਜਾਨੇ-ਅਨਜਾਨੇ” ਦਾ ਗੀਤ ‘ਛਮ ਛਮ ਬਾਜੇ ਰੇ ਪਾਯਲੀਆ’ ਫ਼ਿਲਮ ਸੰਗੀਤ ਦੇ ਇਤਿਹਾਸ `ਚ ਇਕ ਅਜਿਹਾ ਵਿੱਲਖਣ ਗੀਤ ਹੈ ਜਿਸ ਵਿਚ ਕਈ ਰਾਗਾਂ, ਆਡਾਨਾ, ਕਾਫੀ, ਚੰਦ੍ਰਕੌਂਸ, ਜਯਜਯਵੰਤੀ ਆਦਿ ਦਾ ਕਲਾਮਈ ਮਿਸ਼ਰਣ ਵੇਖਣ ਨੂੰ ਮਿਲਦਾ ਹੈ। ਇਸੀ ਤਰ੍ਹਾਂ ਫ਼ਿਲਮ “ਬਾਵਰਚੀ” ਦਾ ਮਦਨ ਮੋਹਨ ਵਲੋਂ ਸਵਰਬੱਧ ਕੀਤਾ ਗੀਤ ‘ਤੁਮ ਬਿਨ ਜੀਵਨ ਕੈਸਾ ਜੀਵਨ` ਵੀ ਕਈ ਰਾਗਾਂ ਭਿੰਨ ਸ਼ੜਜ, ਜ਼ੌਨਪੁਰੀ, ਆਡਾਨਾ ਆਦਿ ਉਪਰ ਅਧਾਰਿਤ ਹੈ। ਉਨ੍ਹਾਂ ਵਲੋਂ ਐਸ.ਡੀ. ਬਰਮਨ ਦੇ ਸੰਗੀਤ `ਚ ਗਾਇਆ ਫ਼ਿਲਮ “ਮੇਰੀ ਸੂਰਤ ਤੇਰੀ ਆਂਖੇ” ਦਾ ਬੇਹੱਦ ਲੋਕਪ੍ਰਿਯ ਗੀਤ “ਪੂਛੋ ਨਾ ਮੈਨੇ ਕੈਸੇ ਰੈਨ ਬਿਤਾਈ” ਰਾਗ ਅਹੀਰ-ਭੈਰਵ ਦੇ ਪ੍ਰਭਾਵਸ਼ਾਲੀ ਸਵਰਾਂ ਵਿਚ ਲਿਪੀਬੱਧ ਹੈ। ਇਸ ਰਾਗ ਦੇ ਪੁਰਵਾਂਗ ਵਿਚ ਭੈਰਵ ਅਤੇ ਉਤਰਾਂਗ ਵਿਚ ਕਾਫੀ ਰਾਗ ਦਾ ਮਿਸ਼ਰਣ ਹੁੰਦਾ ਹੈ। ਗੀਤ ਦੇ ਪਹਿਲੇ ਅੰਤਰੇ ਦੇ ਮੱਧ ਵਿਚ ਮਧੁਰ ਬੋਲ ਅਲਾਪ ਅਤੇ ਨਾਲ ਝੋਲ ਦੇ ਕੇ ਵਜਾਇਆ ਤਿੰਨ-ਤਾਲ ਦਾ ਠੇਕਾ ਬਹੁਤ ਹੀ ਮਨਮੋਹਕ ਤੇ ਆਨੰਦਮਈ ਹੈ। ਇਹੋ ਕਾਰਣ ਹੈ ਕਿ ਸ਼ੁੱਧ ਸ਼ਾਸਤਰੀ ਸੰਗੀਤ ਤੇ ਅਧਾਰਿਤ ਹੋਣ ਦੇ ਬਾਵਜੁਦ ਵੀ ਇਹ ਗੀਤ, ਅੱਜ ਵੀ ਜੀਵਤ ਅਤੇ ਲੋਕਾਂ ਦਾ ਪਸੰਦੀਦਾ ਗੀਤ ਹੈ।

ਮੰਨਾ ਡੇ ਨੇ ਮੁਹੰਮਦ ਰਫੀ, ਮੁਕੇਸ਼, ਆਸ਼ਾ ਭੌਂਸਲੇ, ਲਤਾ ਮੰਗੇਸ਼ਕਰ ਅਤੇ ਭੀਮ ਸੈਨ ਜੋਸ਼ੀ ਨਾਲ ਮਿਲ ਕੇ ਵੀ ਸ਼ਾਸਤਰੀ ਸੰਗੀਤ ਉਪਰ ਅਧਾਰਿਤ ਫ਼ਿਲਮੀ ਗੀਤ ਗਾਏ। ਪੰਜਾਬੀ ਫ਼ਿਲਮ “ਨਾਨਕ ਨਾਮ ਜਹਾਜ ਹੈ” ਵਿਚ ਐਸ. ਮਹਿੰਦਰ ਦੇ ਸੰਗੀਤ ਵਿਚ ਮੰਨਾ ਡੇ ਵਲੋਂ ਗਾਏ ਗੁਰਬਾਣੀ ਦੇ ਸ਼ਬਦ “ਗੁਰਾ ਇਕ ਦੇਹਿ ਬੁਝਾਈ” ਅਤੇ “ਹਮ ਮੈਲੇ ਤੁਮ ਉਜਲ ਕਰਤੇ” ਵੀ ਗੁਰਮਤਿ ਸੰਗੀਤ ਦੇ ਇਤਿਹਾਸ `ਚ ਇਕ ਮੀਲ ਪੱਥਰ ਸਾਬਿਤ ਹੋਏ ਹਨ। ਫ਼ਿਲਮੀ ਸ਼ਾਸਤਰੀ ਸੰਗੀਤ ਦੇ ਮਹਾਨ ਗਾਇਕ ਮੰਨਾ ਡੇ ਲੰਬੀ ਬਿਮਾਰੀ ਤੋਂ ਬਾਦ 24 ਅਕਤੂਬਰ 2013 ਦੀ ਸਵੇਰ 94 ਸਾਲ ਦੀ ਉਮਰ ਵਿਚ ਬੰਗਲੌਰ `ਚ ਇਸ ਫਾਨੀ ਸੰਸਾਰ ਨੂੰ ਬੇਸੱਕ ਸਰੀਰਕ ਤੌਰ ਤੇ ਅਲਵਿਦਾ ਕਹਿ ਗਏ ਪਰ ਆਪਣੀਆਂ ਗੌਰਵ ਮਈ ਪ੍ਰਾਪਤੀਆਂ ਸਦਕਾ ਸੰਗੀਤ ਪ੍ਰੇਮੀਆਂ ਦੇ ਦਿਲਾਂ `ਚ ਉਹ ਹਮੇਸ਼ਾ ਅਮਰ ਰਹਿਣਗੇ। ਉਨ੍ਹਾਂ ਦੇ ਮਧੁਰ ਗੀਤ ਉਨ੍ਹਾਂ ਦੀ ਮਿਠੀ ਯਾਦ ਨੂੰ ਹਮੇਸ਼ਾ ਤਾਜ਼ਾ ਰੱਖਣਗੇ।

ਡਾ. ਰਵਿੰਦਰ ਕੌਰ ਰਵੀ
ਅਸੀਸਟੈਂਟ ਪ੍ਰੋਫੈਸਰ ਸੰਗੀਤ ਵਿਭਾਗ,
ਪੰਜਾਬੀ ਯੂਨੀਵਰਸਿਟੀ ਪਟਿਆਲਾ
raviravinderkaur28@gmail.com

21/12/2013

 


ਫ਼ਿਲਮੀ ਸੰਗੀਤ ਦੇ ਮਹਾਨ ਪਿੱਠਵਰਤੀ ਗਾਇਕ ਮੰਨਾ ਡੇ
ਡਾ. ਰਵਿੰਦਰ ਕੌਰ ਰਵੀ, ਪਟਿਆਲਾ
4 ਦਸੰਬਰ ਬਰਸੀ ’ਤੇ
ਸਦਾ ਬਹਾਰ ਫ਼ਿਲਮੀ ਅਦਾਕਾਰ ਸੀ ; ਦੇਵਾ ਆਨੰਦ
ਰਣਜੀਤ ਸਿੰਘ ਪ੍ਰੀਤ, ਬਠਿੰਡਾ
ਪੰਜਾਬੀ ਲੋਕ ਗੀਤਾਂ ਦਾ ਪ੍ਰਕਾਸ਼ ਵੰਡਣ ਵਾਲੀ ਪ੍ਰਕਾਸ਼ ਕੌਰ
ਰਣਜੀਤ ਸਿੰਘ ਪ੍ਰੀਤ, ਬਠਿੰਡਾ
29 ਅਕਤੂਬਰ ਲਈ
ਪੰਜਾਬੀ ਨਾਟਕ ਦੀ ਨਕੜਦਾਦੀ: ਨੌਰਾ ਰਿਚਰਡ
ਰਣਜੀਤ ਸਿੰਘ ਪ੍ਰੀਤ, ਬਠਿੰਡਾ
ਮਲਕਾ-ਇ-ਗ਼ਜ਼ਲ: ਬੇਗ਼ਮ ਅਖ਼ਤਰ
ਰਣਜੀਤ ਸਿੰਘ ਪ੍ਰੀਤ, ਬਠਿੰਡਾ
ਵਿਸ਼ੇਸ਼ ਮੁਲਾਕਾਤ
ਲੋਕ ਗਾਇਕ ਬਲਧੀਰ ਮਾਹਲਾ- ਜਿਸਨੇ ਗਾਇਨ ਕਲਾ ਨਾਲ ਦਗਾ ਨਹੀਂ ਕੀਤਾ, ਪਰ..?
ਮੁਲਾਕਾਤੀ: ਮਨਦੀਪ ਖੁਰਮੀ ਹਿੰਮਤਪੁਰਾ
ਕੈਨੇਡਾ ਡੇਅ ਨੂੰ ਸਮਰਪਿਤ ਐਲਬਮ ‘ਸਾਡਾ ਦੇਸ਼ ਕੈਨੇਡਾ‘ ਜਲਦੀ ਹੋਵੇਗੀ ਰਿਲੀਜ਼
ਕੁਲਜੀਤ ਸਿੰਘ, ਜੰਜੂਆ, ਟੋਰਾਂਟੋ
ਔਜਲਾ ਇਨੋਵੇਸ਼ਨ ਇੰਕ ਦੀ ਪੇਸ਼ਕਸ਼ "ਆਬ"
ਜੋਗਿੰਦਰ ਸੰਘੇੜਾ, ਕਨੇਡਾ
ਸਮਾਜਕ ਕਦਰਾਂ ਕੀਮਤਾਂ ਦਾ ਗੀਤਕਾਰ ਤੇ ਗਾਇਕ ਗੁਰਮਿੰਦਰ ਗੁਰੀ
ਉਜਾਗਰ ਸਿੰਘ, ਅਮਰੀਕਾ
‘ਸਾਡਾ ਹੱਕ’ ਤੇ ਪਾਬੰਧੀ ਲਾ ਕੇ ਪੰਜਾਬ ਸਰਕਾਰ ਨੇ ਕੀਤਾ ਲੋਕਾਂ ਦੀ ਭਾਵਨਾਵਾਂ ਦਾ ਕਤਲ
ਬਲਵਿੰਦਰ ਸਿੰਘ ਚਾਹਲ ‘ਮਾਧੋ ਝੰਡਾ’, ਇਟਲੀ

ਨੋਰਾ ਰਿੱਚਰਡਜ਼: ਆਇਰਲੈਂਡ ਦੀ ਪੰਜਾਬਣ
ਹਰਬੀਰ ਸਿੰਘ ਭੰਵਰ, ਲੁਧਿਆਣਾ

ਛੋਟੀ ਉਮਰ ਦੀ ਵੱਡੀ ਚਿਤਰਕਾਰਾ; ਅੰਮ੍ਰਿਤਾ ਸ਼ੇਰਗਿੱਲ
ਰਣਜੀਤ ਸਿੰਘ ਪ੍ਰੀਤ, ਬਠਿੰਡਾ

ਸਮਾਜ ਦੇ ਪ੍ਰੰਪਰਾਵਾਦੀ ਅਸੂਲਾਂ ਨੂੰ ਟਿੱਚ ਸਮਝਣ ਵਾਲੀ; ਪਰਵੀਨ ਬਾਬੀ
ਰਣਜੀਤ ਸਿੰਘ ਪ੍ਰੀਤ, ਬਠਿੰਡਾ
4 ਜਨਵਰੀ 2012 ਨੂੰ ਚੱਲ ਵਸੀ ਸੀ
ਸੀਰਤ-ਸੂਰਤ ਦਾ ਸੁਮੇਲ ਸੀ : ਕਲਪਨਾ ਮੋਹਨ
ਰਣਜੀਤ ਸਿੰਘ ਪ੍ਰੀਤ, ਬਠਿੰਡਾ
30 ਨਵੰਬਰ ਪਹਿਲੀ ਬਰਸੀ ‘ਤੇ
ਲੋਕ ਗਾਥਾਵਾਂ ਦਾ ਸਿਰਨਾਵਾਂ: ਕੁਲਦੀਪ ਮਾਣਕ
ਰਣਜੀਤ ਸਿੰਘ ਪ੍ਰੀਤ, ਬਠਿੰਡਾ
ਪੰਜਾਬ ਦੀ ਕੋਇਲ: ਸੁਰਿੰਦਰ ਕੌਰ
ਰਣਜੀਤ ਸਿੰਘ ਪ੍ਰੀਤ, ਬਠਿੰਡਾ
17 ਨਵੰਬਰ ਬਰਸੀ ’ਤੇ (ਬਿੰਦਰੱਖੀਆ)
ਤਿੜਕੇ ਘੜੇ ਦਾ ਪਾਣੀ
ਰਣਜੀਤ ਸਿੰਘ ਪ੍ਰੀਤ, ਬਠਿੰਡਾ
ਇੱਕ ਫਿਲਮ ਦਾ ਰੀਵਿਊ ਇਸ ਸਿਰਫਿਰੇ ਵੱਲੋਂ ਵੀ....।
ਮਨਦੀਪ ਖੁਰਮੀ ਹਿੰਮਤਪੁਰਾ, ਇੰਗਲੈਂਡ
25 ਅਕਤੂਬਰ ਬਰਸੀ ’ਤੇ
ਦਰਦ-ਇ-ਇਸ਼ਕ ਦੀ ਦਾਸਤਾਂ: ਸਾਹਿਰ ਲੁਧਿਆਣਵੀ
ਰਣਜੀਤ ਸਿੰਘ ਪ੍ਰੀਤ, ਬਠਿੰਡਾ
14 ਸਤੰਬਰ ਦੇ ਸ਼ਰਧਾਂਜਲੀ ਸਮਾਰੋਹ ਮੌਕੇ ਵਿਸ਼ੇਸ਼;
ਪਾਣੀ ਵਿੱਚ ਮਾਰਾਂ ਡੀਟਾਂ,ਹੁਣ ਮੁੱਕੀਆਂ ਉਡੀਕਾਂ; ਹਾਕਮ ਸੂਫ਼ੀ
ਰਣਜੀਤ ਸਿੰਘ ਪ੍ਰੀਤ, ਬਠਿੰਡਾ
ਨਾਟਕ ‘ਸੰਤਾਪ’ ਅਤੇ ‘ਸੋ ਕਿਉ ਮੰਦਾ ਆਖੀਐ’ ਦੀਆਂ ਪੇਸ਼ਕਾਰੀਆਂ 23 ਸਤੰਬਰ ਨੂੰ
ਕੁਲਜੀਤ ਸਿੰਘ ਜੰਜੂਆ, ਟਰਾਂਟੋ
ਹਾਕਮ ਸੂਫੀ ਵੀ ਇਸ ਸੰਸਾਰ ਨੂੰ ਸਦਾ ਲਈ ਅਲਵਿਦਾ ਕਹਿ ਗਏ
ਰਣਜੀਤ ਸਿੰਘ ਪ੍ਰੀਤ, ਬਠਿੰਡਾ
ਨਹੀਂ ਰਹੇ ਸ਼ੋਅਲੇ ਫ਼ਿਲਮ ਦੇ ਰਹੀਮ ਚਾਚਾ –ਏ.ਕੇ.ਹੰਗਲ
ਰਣਜੀਤ ਸਿੰਘ ਪ੍ਰੀਤ
13 ਮਈ ਬਰਸੀ ‘ਤੇ ਵਿਸ਼ੇਸ਼
ਸਦਾ ਬਹਾਰ ਗੀਤਾਂ ਦਾ ਰਚਣਹਾਰਾ ਨੰਦ ਲਾਲ ਨੂਰਪੁਰੀ
ਰਣਜੀਤ ਸਿੰਘ ਪ੍ਰੀਤ
31 ਜਨਵਰੀ ਬਰਸੀ ਤੇ  
ਸੂਰਤ-ਸੀਰਤ,ਸੁਰ-ਸੰਗੀਤ ਦਾ ਸੁਮੇਲ : ਸੁਰੱਈਆ
ਰਣਜੀਤ ਸਿੰਘ ਪ੍ਰੀਤ
ਗੀਤਕਾਰੀ ਦਾ ਯੁੱਗ ਅਤੇ ਦਰਵੇਸ਼ ਮੂਰਤ ਬਾਈ ‘ਦੇਵ ਥਰੀਕੇ ਵਾਲਾ’
ਸ਼ਿਵਚਰਨ ਜੱਗੀ ਕੁੱਸਾ
ਸੂਰਤ-ਸੀਰਤ ਦਾ ਸੁਮੇਲ ਸੀ ; ਅਦਾਕਾਰਾ ਕਲਪਨਾ ਮੋਹਨ
ਰਣਜੀਤ ਸਿੰਘ ਪ੍ਰੀਤ
ਬਿਖ਼ੜੇ ਰਾਹਾਂ ਦਾ ਪਾਂਧੀ ਸੀ- ਮੇਜਰ ਰਾਜਸਥਾਨੀ
ਰਣਜੀਤ ਸਿੰਘ ਪ੍ਰੀਤ
ਯਾਦਾਂ ਬਿਖ਼ੇਰ ਕੇ ਤੁਰ ਗਈ ਪੰਜਾਬੀ ਗਾਇਕਾ ਪੁਸ਼ਪਾ ਹੰਸ
ਰਣਜੀਤ ਸਿੰਘ ਪ੍ਰੀਤ
23 ਦਸੰਬਰ ਬਰਸੀ 'ਤੇ 
ਸੁਹਣੀ-ਸੁਰੀਲੀ-ਸੁਰ ਸੰਗੀਤ ਦਾ ਸੁਮੇਲ; ਮਲਕਾ-ਇ-ਤਰੰਨਮ ਨੂਰਜਹਾਂ
ਰਣਜੀਤ ਸਿੰਘ ਪ੍ਰੀਤ
ਤੁਰ ਗਏ ਦੀ ਉਦਾਸੀ ਏ
ਐ ਬਾਈ ਮਾਣਕ! ਅਲਵਿਦਾ ਤੇ ਆਖਰੀ ਸਲਾਮ!!

ਸ਼ਿਵਚਰਨ ਜੱਗੀ ਕੁੱਸਾ
ਮਧੁਬਾਲਾ 1951 ਵਿਚ
ਧੰਨਵਾਦ: ਰਵਿੰਦਰ ਰਵੀ
ਛੈਣੀਂ ਵਰਗੀ ਅਵਾਜ਼ ਦਾ ਮਾਲਕ ਬਾਈ ਕੁਲਦੀਪ ਮਾਣਕ
ਸ਼ਿਵਚਰਨ ਜੱਗੀ ਕੁੱਸਾ
ਕਵੀਸ਼ਰੀ ਦਾ ਥੰਮ੍ਹ-ਰਣਜੀਤ ਸਿੰਘ ਸਿੱਧਵਾਂ ਕਰਨੈਲ ਸਿੰਘ ਪਾਰਸ ਤੇ ਰਣਜੀਤ ਸਿੰਘ ਸਿੱਧਵਾਂ ਦੀ ਇਕ ਪੁਰਾਣੀ ਤਸਵੀਰ
ਅਲੀ ਰਾਜਪੁਰਾ
ਚਿੱਤਰਕਲਾ ਦਾ ਅਮਿੱਟ ਹਸਤਾਖਰ: ਅੱਛਰ ਸਿੰਘ
ਬਲਰਾਜ ਸਿੰਘ ਸਿੱਧੂ, ਯੂ. ਕੇ.
ਪਾਇਰੇਸੀ ਕਰਕੇ ਆਖ਼ਰੀ ਸਾਹਾਂ ’ਤੇ ਹਨ ਮਿਊਜ਼ਿਕ ਕੰਪਨੀਆਂ ਜਾਂ ‘ਪਾਇਰੇਸੀ ਲੱਕਵਾਗ੍ਰਸਤ’ ਮਿਊਜ਼ਿਕ ਕੰਪਨੀਆਂ ਆਖ਼ਰੀ ਸਾਹਾਂ ’ਤੇ
ਜਰਨੈਲ ਘੁਮਾਣ
ਤਪਦੇ ਹਿਰਦਿਆਂ ’ਤੇ ਕਣੀਆਂ ਦਾ ਅਹਿਸਾਸ ਕਰਵਾਉਂਦੀ ਸ਼ਾਇਰ ਚੌਹਾਨ ਦੀ ਐਲਬਮ – ਅੰਬਰ ਮੋੜ ਦਿਓ
ਰਘਵੀਰ ਸਿੰਘ ਚੰਗਾਲ
ਵਗਦੀ ਪਈ ਸਵਾਂਅ ਢੋਲਾ.. ਬਲਰਾਜ ਸਾਹਨੀ ਦੀਆਂ ਪ੍ਰੀਤਨਗਰ ਵਿਚ ਬਿਖਰੀਆਂ ਯਾਦਾਂ
ਜਤਿੰਦਰ ਸਿੰਘ ਔਲ਼ਖ

ਜਲਦ ਰਿਲੀਜ਼ ਹੋਣ ਜਾ ਰਹੀ ਹੈ-‘ਇੱਕ ਕੁੜੀ ਪੰਜਾਬ ਦੀ’
ਦਰਸ਼ਨ ਦਰਵੇਸ਼

ਅਦਾਕਾਰੀ ਦੇ ਜਨੂੰਨ ਦਾ ਨਾਂਅ–ਮਨਮੀਤ ਮਾਨ
ਦਰਸ਼ਨ ਦਰਵੇਸ਼
‘ਇੱਕ ਤੂੰ ਹੋਵੇਂ ਇੱਕ ਮੈਂ ਹੋਵਾਂ’ ਦੋਗਾਣ ਐਲਬਮ ਦੇ ਨਾਲ-ਸਰਦੂਲ ਤੇ ਨੂਰੀ
ਨਰਪਿੰਦਰ ਸਿੰਘ ਬੈਨੀਪਾਲ

‘ਪਰਖ ਦ ਟੈਸਟ’ ਲੈ ਕੇ ਹਾਜ਼ਰ ਹੋ ਰਿਹਾ ਹੈ-ਸੁਖਵਿੰਦਰ ਸੁੱਖੀ
ਨਰਪਿੰਦਰ ਸਿੰਘ ਬੈਨੀਪਾਲ

hore-arrow1gif.gif (1195 bytes)


Terms and Conditions
Privacy Policy
© 1999-2012, 5abi.com

www.5abi.com
[ ਸਾਡਾ ਮਨੋਰਥ ][ ਈਮੇਲ ][ ਹੋਰ ਸੰਪਰਕ ][ ਸਾਹਿਤ ][ ਮਾਨਵ ਚੇਤਨਾ ]
[ ਵਿਗਿਆਨ ][ ਕਲਾ/ਕਲਾਕਾਰ ][ ਫਿਲਮਾਂ ][ ਖੇਡਾਂ ][ ਪੁਸਤਕਾਂ ][ ਇਤਿਹਾਸ ][ ਜਾਣਕਾਰੀ ]

darya1.gif (3186 bytes)
©1999-2012, 5abi.com