WWW 5abi.com  ਪੰਨਿਆ ਵਿੱਚ ਸ਼ਬਦ ਭਾਲ (ਹਿੰਦਿਕ ਵਿਧੀ ਨਾਲ)
ਪੂਰਨ ਸਿੰਘ ਪਾਂਧੀ ਦੀ ‘ਸੰਗੀਤ ਦੀ ਦੁਨੀਆਂ’
ਉਜਾਗਰ ਸਿੰਘ, ਪਟਿਆਲਾ


 

‘ਸੰਗੀਤ ਦੀ ਦੁਨੀਆਂ’ ਪੂਰਨ ਸਿੰਘ ਪਾਂਧੀ ਦੇ ਜੀਵਨ ਦੇ ਅਥਾਹ ਤਜ਼ਰਬੇ ਦੀ ਪ੍ਰਤੀਕ ਪੁਸਤਕ ਜਾਪਦੀ ਹੈ। ਉਹ ਆਪਣੀ ਉਮਰ ਦੇ 36 ਸਾਲ ਪੰਜਾਬੀ ਦਾ ਅਧਿਆਪਕ ਰਿਹਾ ਪ੍ਰੰਤੂ ਉਸ ਨੇ ਕਾਲਾਸੀਕਲ  ਗਾਇਕੀ ਦਾ ਡਿਪਲੋਮਾ  ਕੀਤਾ ਹੋਇਆ ਸੀ। ਉਹ ਆਪਣੇ ਕਿੱਤੇ ਦੇ ਨਾਲ ਵਾਇਲਨ, ਦਿਲਰੁਬਾ ਅਤੇ ਹੋਰ ਬਹੁਤ ਸਾਰੇ ਸਾਜਾਂ ਦਾ ਮਾਹਿਰ ਰਿਹਾ ਹੈ। ਨੌਕਰੀ ਤੋਂ ਸੇਵਾ ਮੁਕਤੀ ਤੋਂ ਬਾਅਦ ਉਹ ਕੈਨੇਡਾ ਪ੍ਰਵਾਸ ਕਰ ਗਿਆ ਪ੍ਰੰਤੂ ਆਪਣੇ ਵਿਰਸੇ ਨਾਲ ਉਹ ਪੂਰੀ ਤਰਾਂ ਗੜੁਚ ਰਿਹਾ ਹੈ, ਇਸ ਕਰਕੇ ਹੁਣ ਤੱਕ ਉਸ ਨੇ ਪੰਜਾਬੀ ਭਾਸ਼ਾ ਵਿਚ 9 ਪੁਸਤਕਾਂ ਪ੍ਰਕਾਸ਼ਤ ਕੀਤੀਆਂ ਹਨ, ਸੰਗੀਤ ਦੀ ਦੁਨੀਆਂ ਉਸਦੀ 10ਵੀਂ ਪੁਸਤਕ ਹੈ।

ਇਸ ਪੁਸਤਕ ਵਿਚ 25 ਚੈਪਟਰ  ਹਨ। ਭਾਰਤ ਦੀ ਸੰਸਕ੍ਰਿਤੀ ਵਿਚ ਜਦੋਂ ਤੋਂ ਸੰਗੀਤ ਸ਼ੁਰੂ ਹੋਇਆ ਹੈ ਉਦੋਂ ਤੋ ਦੇ ਹੀ ਇਸ ਦੇ ਵਿਕਾਸ ਨੂੰ ਵੱਖ ਵੱਖ ਚੈਪਟਰਾਂ  ਵਿਚ ਦਰਸਾਇਆ ਗਿਆ ਹੈ। ਸੰਗੀਤ ਕੀ ਹੁੰਦਾ ਹੈ? ਇਹ ਕਿਵੇਂ ਪੈਦਾ ਹੁੰਦਾ ਹੈ, ਆਦਿ ਦਾ ਵਰਨਣ ਕੀਤਾ ਗਿਆ ਹੈ। ਪੂਰਨ ਸਿੰਘ ਪਾਂਧੀ ਨੇ ਸੰਗੀਤ ਨੂੰ ਪਰਮਾਤਮਾ ਦੀ ਪ੍ਰਾਪਤੀ ਦਾ ਸਾਧਨ ਕਿਹਾ ਹੈ। ਪ੍ਰਮਾਤਮਾ ਤੱਕ ਪਹੁੰਚਣ ਦਾ ਵਸੀਲਾ ਬਣਾਇਆ ਹੈ। ਸੰਗੀਤ ਦੀਆਂ ਸੁਰੀਲੀਆਂ ਰੂਹਾਂ ਦੇ ਕਰਤਵ ਵੀ ਸੁਰੀਲੇ ਹੀ ਹੁੰਦੇ ਹਨ। ਸੰਗੀਤ ਦੀ ਧੁਨੀ ਆਨੰਦ ਦੀ ਪ੍ਰਾਪਤੀ ਦਾ ਸਾਧਨ ਹੈ। ਸੰਗੀਤਮਈ ਆਵਾਜ਼ ਨਾਦ ਹੁੰਦੀ ਹੈ। ਜਦੋਂ ਇਨਸਾਨ ਇਕਾਗਰ ਚਿਤ ਹੋ ਕੇ ਸਵਰਗ ਤੇ ਨਰਕ, ਖ਼ੁਸ਼ੀ ਤੇ ਗ਼ਮੀ, ਆਨੰਦ ਤੇ ਕਰੁਣਤਾ, ਦਿਨ ਤੇ ਰਾਤ, ਗਰਮੀ ਤੇ ਸਰਦੀ, ਤਰਲ ਤੇ ਠੋਸ, ਅੱਗ ਤੇ ਪਾਣੀ, ਸਵੇਰ ਤੇ ਸ਼ਾਮ, ਚੰਗੇ ਤੇ ਬੁਰੇ, ਪਵਿਤਰ ਅਤੇ ਅਪਵਿਤਰ, ਦੁਸ਼ਮਣ ਤੇ ਦੋਸਤ, ਜ਼ਿੰਦਗੀ ਤੇ ਮੌਤ ਦੇ ਅੰਤਰ ਬਾਰੇ ਸੋਚਦਾ ਹੈ ਤਾਂ ਉਸਦੇ ਮਨ ਵਿਚ ਸੰਗੀਤ ਦੀ ਧੁਨ ਸਰਸਰਾਹਟ ਪੈਦਾ ਕਰਦੀ ਹੈ। ਸੰਗੀਤ ਦੀ ਕਿਸਮ ਭਾਵੇਂ ਕੋਈ ਹੋਵੇ ਪ੍ਰੰਤੂ ਉਹ ਸਭ ਨੂੰ ਬਰਾਬਰ ਅਨੰਦ ਦਿੰਦਾ ਹੈ।

ਸੰਗੀਤ ਕਿਸੇ ਵੀ ਹਰਕਤ, ਰਗੜ, ਚੋਟ ਜਾਂ ਫੂਕ ਤੋਂ ਪੈਦਾ ਹੁੰਦਾ ਹੈ। ਪ੍ਰਕ੍ਰਿਤੀ ਦੀ ਹਰ ਰਚਨਾ ਵਿਚ ਸੰਗੀਤ ਦੇ ਸੂਖ਼ਮ ਤੱਤ ਹੁੰਦੇ ਹਨ। ਟੱਲ, ਢੋਲ, ਚਿਮਟਾ, ਖੜਤਾਲ, ਬੰਸਰੀ, ਢੱਡ-ਸਾਰੰਗੀ, ਰਬਾਬ, ਵਾਜਾ, ਇਕਤਾਰਾ, ਡਮਰੂ, ਸੰਖ਼, ਝਾਂਜਰਾਂ, ਚੂੜੀਆਂ, ਗਿੱਧਾ, ਭੰਗੜਾ, ਇਹ ਸਾਰੀਆਂ ਵਸਤਾਂ ਸੰਗੀਤ ਦੀਆਂ ਰਸੀਲੀਆਂ ਧੁਨਾ ਪੈਦਾ ਕਰਦੀਆਂ ਹਨ। ਇਨਾਂ ਦੇ ਅਨੰਦ ਵਿਚ ਹੀ ਪਰਮਾਤਮਾ ਮਿਲਦਾ ਹੈ। ਪਾਂਧੀ ਅਨੁਸਾਰ ਮਨੁੱਖੀ ਗਿਆਨ ਇੰਦਰੀਆਂ ਦਾ ਸੰਗੀਤ ਨਾਲ ਗੂੜਾ ਸੰਬੰਧ ਹੈ। ਹਰ ਆਵਾਜ਼, ਆਹਟ, ਰੰਗ ਅਤੇ ਸ਼ਬਦ ਸੰਗੀਤ ਪੈਦਾ ਕਰਦੇ ਹਨ। ਜਦੋਂ ਮਨੁੱਖੀ ਰੂਹ ਰੱਜੀ ਹੁੰਦੀ ਹੈ ਤਾਂ ਸੁਰੀਲਾ ਸੰਗੀਤ ਪੈਦਾ ਹੁੰਦਾ ਹੈ। ਕਲਾ ਅਤੇ ਕੋਮਲ ਕਲਾਵਾਂ ਮਨੁੱਖੀ ਮਨਾਂ ਦੇ ਸਾਹਾਂ ਵਿਚ ਸਮੋਈਆਂ ਹੋਈਆਂ ਹੁੰਦੀਆਂ ਹਨ। ਕਲਾ ਦੇ ਕਈ ਰੂਪ ਹਨ, ਜਿਵੇਂ ਕਵਿਤਾ, ਬੁਤ ਤਰਾਸ਼ੀ, ਸ਼ਿਲਪ ਕਲਾ, ਨ੍ਰਿਤ, ਸੰਗੀਤ, ਹੱਥ ਕਰਘਾ ਜਿਸ ਵਿਚ ਦਰੀਆਂ, ਘੇਸ, ਸਿਲਾਈ ਅਤੇ ਕਢਾਈ ਆਦਿ ਸ਼ਾਮਲ ਹਨ। ਲਲਿਤ ਕਲਾ ਇਸ ਤੋਂ ਵੀ ਸੂਖ਼ਮ ਹੁੰਦੀ ਹੈ। ਇਨਾਂ ਸਾਰੀਆਂ ਕਲਾਵਾਂ ਦਾ ਸੰਬੰਧ ਸੰਗੀਤ ਨਾਲ ਹੈ। ਸੰਗੀਤ ਨੂੰ ਸੁਰੀਲਾ ਬਣਾਉਣ ਲਈ ਰਿਆਜ਼ ਅਤਿਅੰਤ ਜ਼ਰੂਰੀ ਹੈ। ਰਿਆਜ਼ ਤੋਂ ਬਿਨਾ ਸੰਗੀਤ ਸੁਰੀਲਾ ਹੋ ਹੀ ਨਹੀਂ ਸਕਦਾ। ਜਿਵੇਂ ਸਖਤ ਲਕੜ ਨੂੰ ਪਹਿਲਾਂ ਕੁਹਾੜੇ ਨਾਲ ਫਿਰ ਖਰਾਦਣ ਨਾਲ ਅੰਤ ਵਿਚ ਰੰਦੇ ਨਾਲ ਤਰਾਸ਼ਣ ਦੀ ਲੋੜ ਹੁੰਦੀ ਹੈ, ਉਸੇ ਤਰਾਂ ਸੰਗੀਤ ਨੂੰ ਸੁਰੀਲਾ ਬਣਾਉਣ ਲਈ ਵਾਰ ਵਾਰ ਰਿਆਜ਼ ਕਰਨਾ ਜ਼ਰੂਰੀ ਹੈ। ਪੂਰਨ ਸਿੰਘ ਪਾਂਧੀ ਅਨੁਸਾਰ ਕਈ ਲੋਕ ਕਿਸੇ ਕੰਮ ਨੂੰ ਵਾਰ ਵਾਰ ਕਰਨ ਨੂੰ ਹੀ ਰਿਆਜ਼ ਕਹਿੰਦੇ ਹਨ। ਅਸਲ ਵਿਚ ਰਿਆਜ਼ ਤਾਂ ਇਕਾਗਰ ਚਿਤ ਹੋ ਕੇ ਰੂਹ ਨਾਲ ਕਿਸੇ ਸਥਾਪਤ ਪੈਮਾਨੇ ਨਾਲ ਕੀਤਾ ਜਾਂਦਾ ਹੈ,ਨਾ ਕਿ ਵਾਰ ਵਾਰ ਕਰਨ ਨਾਲ। ਕਈ ਰਾਗੀ, ਢਾਡੀ ਜਾਂ ਕੀਰਤਨੀਏ ਕਹਿੰਦੇ ਹਨ ਕਿ ਅਸੀਂ ਤਾਂ ਹਰ ਰੋਜ ਆਪਣੇ ਪ੍ਰੋਗਰਾਮ, ਕੀਰਤਨ ਕਰਦੇ ਰਹਿੰਦੇ ਹਾਂ, ਇਸ ਨਾਲ ਸਾਡਾ ਰਿਆਜ਼ ਹੋ ਜਾਂਦਾ ਹੈ। ਇਹ ਬਿਲਕੁਲ ਗ਼ਲਤ ਹੈ। ਰਿਆਜ਼ ਵਿਓਪਾਰ ਨਾਲ ਨਹੀਂ ਹੁੰਦਾ। ਜਿਵੇਂ ਸਿਹਤਮੰਦ ਸਰੀਰ ਬਣਾਉਣ ਲਈ ਸੱਚੇ ਦਿਲੋਂ ਕਿਸੇ ਪ੍ਰਣਾਲੀ ਅਧੀਨ ਵਰਜਿਸ ਕਰਨੀ ਜ਼ਰੂਰੀ ਹੁੰਦੀ ਹੈ ਉਸੇ ਤਰਾਂ ਸੰਗੀਤ ਲਈ ਰਿਆਜ਼ ਬਹੁਤ ਹੀ ਜ਼ਰੂਰੀ ਹੈ। ਰਿਆਜ਼ ਸਾਧਨਾ ਨਾਲ ਕੀਤਾ ਜਾਂਦਾ ਹੈ।

ਗੁਰੂ ਕਾਲ ਤੋਂ ਹੀ ਸੰਗੀਤ ਦੀ ਪਰੰਪਰਾ ਚਲਦੀ ਆ ਰਹੀ ਹੈ। ਗੁਰਬਾਣੀ ਵਿਚ ਵੀ 31 ਰਾਗ ਹਨ ਅਤੇ 29 ਮਿਸ਼ਰਤ ਰਾਗ ਹਨ। ਇਸ ਪ੍ਰਕਾਰ ਕੁਲ 60 ਰਾਗਾਂ ਵਿਚ ਗੁਰਬਾਣੀ ਹੈ। ਗੁਰੂ ਨਾਨਕ ਦੇਵ ਜੀ ਨਾਲ ਭਾਈ ਮਰਦਾਨਾ ਰਬਾਬ ਵਜਾਉਂਦੇ ਸਨ। ਉਨਾਂ ਇਹ ਵੀ ਲਿਖਿਆ ਹੈ ਕਿ ਇਨਾਂ ਰਾਗਾਂ ਵਿਚ 9 ਰਸ ਹੁੰਦੇ ਹਨ, ਜਿਹੜੇ ਸੰਗੀਤ ਨੂੰ ਹੋਰ ਸੁਰੀਲਾ ਬਣਾਉਂਦੇ ਹਨ। ਅਸਲ ਵਿਚ ਅਨੰਦ ਅਤੇ ਵਿਸਮਾਦੀ ਅਵਸਥਾ ਹੀ ਸੰਗੀਤ ਹੈ। ਸੁਰ, ਲੈਅ ਅਤੇ ਤਾਲ ਦੀ ਮਨਮੋਹਕ ਧੁਨੀ ਹੀ ਸੰਗੀਤ ਪੈਦਾ ਕਰਦੀ ਹੈ। ਇਹ ਕੁਦਰਤ ਦਾ ਕਲਾਤਮਕ ਚਿੰਨ ਹੈ, ਜਿਹੜਾ ਇਨਸਾਨ ਨੂੰ ਹਸਾ ਅਤੇ ਰੁਆ ਸਕਦਾ ਹੈ। ਸੰਗੀਤ ਨੂੰ ਆਤਮਾ ਅਤੇ ਪਰਮਾਤਮਾ ਦਾ ਸੁਮੇਲ ਵੀ ਕਿਹਾ ਜਾ ਸਕਦਾ ਹੈ। ਹਰ ਦੇਸ਼, ਕੌਮ ਅਤੇ ਉਨਾਂ ਦੇ ਧਰਮਾ ਦਾ ਆਪੋ ਆਪਣਾ ਸੰਗੀਤ ਹੁੰਦਾ ਹੈ ਪ੍ਰੰਤੂ ਇਹ ਸੰਗੀਤ ਅਧਿਆਤਮਕ ਅਤੇ ਰੋਮਾਂਟਿਕ ਦੋ ਤਰਾਂ ਦਾ ਹੁੰਦਾ ਹੈ। ਪੂਰਨ ਸਿੰਘ ਪਾਂਧੀ ਕੀਰਤਨੀਆਂ ਅਤੇ ਰਾਗੀਆਂ ਦਾ ਜ਼ਿਕਰ ਕਰਦਾ ਹੋਇਆ ਕਹਿੰਦਾ ਹੈ ਕਿ ਸਾਡੇ ਬਹੁਤੇ ਕੀਰਤਨੀਆਂ ਅਤੇ ਰਾਗੀਆਂ ਨੂੰ ਰਾਗਾਂ ਬਾਰੇ ਡੂੰਘੀ ਜਾਣਕਾਰੀ ਨਹੀਂ, ਜਦੋਂ ਕਿ ਰਾਗ ਸੰਗੀਤ ਦੀ ਬੁਨਿਆਦ ਹਨ ਕਿਉਂਕਿ ਹਰ ਚੀਜ਼ ਦਾ ਕੋਈ ਵਿਧੀ ਵਿਧਾਨ ਹੁੰਦਾ ਹੈ। ਕਿਸੇ ਦੇ ਮੁਖ਼ਾਰਬਿੰਦ ਚੋਂ ਨਿਕਲੀ ਮਨਾ ਨੂੰ ਮੋਹਿਤ ਕਰਨ ਵਾਲੀ ਸੁਰੀਲੀ ਆਵਾਜ਼ ਨੂੰ ਅਲਾਪ ਕਿਹਾ ਜਾਂਦਾ ਹੈ, ਪ੍ਰੰਤੂ ਦੁਖ ਦੀ ਗੱਲ ਹੈ ਕਿ ਅੱਜ ਕਲ ਅਲਾਪ ਅਰਥਾਤ ਆਵਾਜ਼ ਨਾਲੋਂ ਸਾਜ਼ ਅੱਗੇ ਹਨ। ਆਵਾਜ਼ ਨਹੀਂ ਸੁਣਦੀ ਸਾਜ ਜ਼ਿਆਦਾ ਰੌਲਾ ਪਾਉਂਦੇ ਹਨ।

ਉਨਾਂ ਕਿਹਾ ਕਿ ਸੰਗੀਤ ਦੀਆਂ ਵੀ ਗਾਇਨ ਸ਼ੈਲੀਆਂ ਹੁੰਦੀਆਂ ਹਨ। ਕਲਾਸੀਕਲ  ਗਾਇਕੀ ਦੀਆਂ ਵੀ ਆਪਣੀਆਂ ਸ਼ੈਲੀਆਂ ਹੁੰਦੀਆਂ ਹਨ। ਪਾਂਧੀ ਨੇ ਆਪਣੀ ਪੁਸਤਕ ਵਿਚ ਪੁਰਾਤਨ ਚੋਟੀ ਦੇ ਗਾਇਕਾਂ ਦੀ ਸੂਚੀ ਵੀ ਦਿੱਤੀ ਹੈ। ਉਨਾਂ ਗਾਇਕੀ ਦੇ ਸਫਰ ਨੂੰ ਵੀ ਦਰਸਾਇਆ ਹੈ, ਜਿਸ ਵਿਚ ਪ੍ਰਾਚੀਨ ਕਾਲ, ਮੱਧ ਕਾਲ, ਆਧੁਨਿਕ ਕਾਲ, ਭਗਤੀ ਅੰਦੋਲਨ ਅਤੇ ਭਾਰਤੀ ਸੰਗੀਤ ਦੇ ਘਰਾਣਿਆਂ ਦਾ ਵੀ ਜ਼ਿਕਰ ਕੀਤਾ ਹੈ। ਇਹ ਪੁਸਤਕ ਸੰਗੀਤ ਦੇ ਸ਼ਰਧਾਲੂਆਂ ਅਤੇ ਸੰਗੀਤਕਾਰਾਂ ਲਈ ਵੀ ਲਾਭਦਾਇਕ ਹੋ ਸਕਦੀ ਹੈ। ਖ਼ਾਸ ਤੌਰ ਤੇ ਸੰਗੀਤ ਦੇ ਵਿਦਿਆਰਥੀਆਂ ਲਈ ਭਰਪੂਰ ਜਾਣਕਾਰੀ ਪ੍ਰਦਾਨ ਕਰੇਗੀ। ਆਮ ਤੌਰ ਤੇ ਰਾਗੀਆਂ ਅਤੇ ਕੀਰਤਨੀਆਂ ਬਾਰੇ ਕਿੰਤੂ ਪ੍ਰੰਤੂ ਨਹੀਂ ਕੀਤਾ ਜਾਂਦਾ ਪ੍ਰੰਤੂ ਪੂਰਨ ਸਿੰਘ ਪਾਂਧੀ ਨੇ ਕਚਘਰੜ ਕੀਰਤਨੀਆਂ ਅਤੇ ਰਾਗੀਆਂ ਨੂੰ ਚੇਤਾਵਨੀ ਦਿੰਦਿਆਂ ਲਿਖਿਆ ਹੈ ਕਿ ਉਹ ਗੁਰਬਾਣੀ ਦੀ ਵਿਚਾਰਧਾਰਾ ਦਾ ਪ੍ਰਚਾਰ ਕਰਨ ਦੀ ਥਾਂ ਤੇ ਸਾਖੀਆਂ ਦਾ ਵਧੇਰੇ ਵਿਖਿਆਨ ਕਰਦੇ ਹਨ,ਸਾਖੀਆਂ ਵਿਚ ਤਾਂ ਕਰਾਮਾਤਾਂ ਦਾ ਪ੍ਰਗਟਾਵਾ ਹੁੰਦਾ ਹੈ ਜਦੋਂ ਕਿ ਸਿਖ ਗੁਰੂ ਤਾਂ ਕਰਾਮਾਤਾਂ ਦੇ ਵਿਰੁਧ ਸਨ। ਉਹ ਤਾਂ ਕੀਰਤਨ ਦੀ ਥਾਂ ਜ਼ਿਆਦਾ ਸਮਾ ਸਾਖੀਆਂ ਸੁਣਾਉਣ ਤੇ ਹੀ ਲਾ ਦਿੰਦੇ ਹਨ। ਜਿਵੇਂ ਗੁਰਬਾਣੀ ਵਿਚ ਅੰਕਿਤ ਹੈ ਕਿ ਕਲਯੁਗ ਵਿਚ ਕੀਰਤਨ ਪ੍ਰਧਾਨਾ। ਜੇ ਸਾਡੇ ਕੀਰਤਨੀਏਂ ਅਤੇ ਰਾਗੀ ਇਸੇ ਤਰਾਂ ਕੀਰਤਨ ਕਰਨਗੇ ਤਾਂ ਉਹ ਸਿਖ ਧਰਮ ਦਾ ਗ਼ਲਤ ਪ੍ਰਚਾਰ ਕਰਕੇ ਸਿਖ ਧਰਮ ਨੂੰ ਨੁਕਸਾਨ ਪਹੁੰਚਾ ਰਹੇ ਹਨ। ਉਨਾਂ ਅੱਗੋਂ ਲਿਖਿਆ ਕਿ ਕੀਰਤਨ ਵਿਚ ਕੀਰਤਨੀਆਂ ਦੀ ਸ਼ਰਧਾ ਭਾਵਨਾ ਦੀ ਥਾਂ ਤੇ ਵਿਓਪਾਰ ਪ੍ਰਧਾਨ ਹੋ ਗਿਆ ਹੈ। ਉਹ ਸੌਦੇਬਾਜ਼ੀ ਕਰਦੇ ਹਨ ਜਿਵੇਂ ਵਿਓਪਾਰ ਵਿਚ ਕੀਤੀ ਜਾਂਦੀ ਹੈ। ਉਹ ਘੜੀ ਵੇਖਕੇ ਕੀਰਤਨ ਕਰਦੇ ਹਨ। ਉਨਾਂ ਦੇ ਕੀਰਤਨ ਵਿਚ ਮਿਠਾਸ ਨਹੀਂ ਹੁੰਦੀ।

ਪੂਰਨ ਸਿੰਘ ਪਾਂਧੀ ਦੀ ਪੁਸਤਕ ਵਿਚ ਚੋਟੀ ਦੇ ਰਾਗੀਆਂ ਦਾ ਵੀ ਜ਼ਿਕਰ ਕੀਤਾ ਗਿਆ ਹੈ ਜਿਹੜੇ ਕੀਰਤਨ ਕਰਨ ਲਈ ਮਿਹਨਤਾਨਾ ਨਹੀਂ ਲੈਂਦੇ ਸਨ। ਉਨਾਂ ਦੀ ਆਵਾਜ਼ ਸੁਰੀਲੀ ਹੁੰਦੀ ਸੀ । ਉਨਾਂ ਦਾ ਕੀਰਤਨ ਸੁਣਨ ਵਾਲਿਆਂ ਨੂੰ ਮੰਤਰ ਮੁਗਧ ਕਰ ਦਿੰਦਾ ਸੀ। ਉਨਾਂ ਭਾਈ ਮਨਸ਼ਾ ਸਿੰਘ ਰਾਗੀ ਦਾ ਜ਼ਿਕਰ ਕਰਦਿਆਂ ਲਿਖਿਆ ਹੈ ਕਿ ਮਹਾਰਾਜਾ ਰਣਜੀਤ ਸਿੰਘ ਨੇ ਭਾਈ ਮਨਸ਼ਾ ਸਿੰਘ ਦੇ ਕੀਰਤਨ ਤੋਂ ਖ਼ੁਸ਼ ਹੋ ਕੇ ਉਸ ਨੂੰ ਜਾਗੀਰ ਦੇਣ ਲਈ ਕਿਹਾ ਤਾਂ ਭਾਈ ਮਨਸ਼ਾ ਸਿੰਘ ਨੇ ਜਾਗੀਰ ਲੈਣ ਤੋਂ ਇਨਕਾਰ ਕਰ ਦਿੱਤਾ। ਅੱਜ ਕਲ ਦੇ ਰਾਗੀ ਅਜਿਹਾ ਨਹੀਂ ਕਰਦੇ ਸਗੋਂ ਉਹ ਤਾਂ ਕੀਰਤਨ ਨੂੰ ਵਿਓਪਾਰ ਦੇ ਤੌਰ ਤੇ ਲੈਂਦੇ ਹਨ। ਉਹ ਵਿਸ਼ੇਸ਼ ਤੌਰ ਤੇ ਲਿਖਦੇ ਹਨ ਕਿ 1947 ਤੋਂ ਬਾਅਦ ਕੀਰਤਨੀਆਂ ਵਿਚ ਗਿਰਾਵਟ ਆ ਗਈ। ਸ਼ਰਧਾ ਘੱਟ ਗਈ। ਕਲਾ ਵਿਹੁਣ ਲੋਕ ਇਸ ਖੇਤਰ ਵਿਚ ਸ਼ਾਮਲ ਹੋ ਗਏ ਹਨ। ਇਸ ਦਾ ਜ਼ਿੰਮੇਵਾਰ ਉਹ ਗੁਰਦੁਆਰਾ ਸਾਹਿਬਾਨ ਦੀਆਂ ਪ੍ਰਬੰਧਕ ਕਮੇਟੀਆਂ ਨੂੰ ਮੰਨਦੇ ਹਨ। ਪੂਰਨ ਸਿੰਘ ਇਸ ਗਿਰਾਵਟ ਦਾ ਇੱਕ ਹੋਰ ਮੁਖ ਕਾਰਨ ਸੰਤ ਬਾਬਿਆਂ ਦਾ ਠਾਠ ਬਾਠ ਨਾਲ ਸ਼ਾਮ ਹੋ ਜਾਣਾ ਵੀ ਮੰਨਦੇ ਹਨ। ਸੰਤ ਬਾਬਿਆਂ ਦਾ ਮੁਖ ਜ਼ੋਰ ਵਧੀਆ ਕਾਰਾਂ ਅਤੇ ਸੁੰਦਰ ਪੁਸ਼ਾਕਾਂ ਹਨ।

ਅਖ਼ੀਰ ਵਿਚ ਕਿਹਾ ਜਾ ਸਕਦਾ ਹੈ ਕਿ ਪੂਰਨ ਸਿੰਘ ਪਾਂਧੀ ਦੀ ਇਹ ਪੁਸਤਕ ਸੰਗੀਤ ਵਿਚ ਆ ਰਹੀ ਗਿਰਾਵਟ ਨੂੰ ਰੋਕਣ ਲਈ ਦਿੱਤੀ ਗਈ ਚੇਤਾਵਨੀ ਹੈ। ਜੇਕਰ ਸਿਖਾਂ ਨੇ ਇਸ ਪਾਸੇ ਧਿਆਨ ਨਾ ਦਿੱਤਾ ਤਾਂ ਭਵਿਖ ਵਿਚ ਸਾਡਾ ਸੰਗੀਤ ਨੀਰਸ ਰਹਿ ਜਾਵੇਗਾ। ਗੁਰੂ ਸਾਹਿਬਾਨ ਵੱਲੋਂ ਦੱਸੇ ਮਾਰਗ ਤੋਂ ਅਸੀਂ ਭੱਟਕ ਜਾਵਾਂਗੇ। ਪੂਰਨ ਸਿੰਘ ਪਾਂਧੀ ਦੀ ਪੁਸਤਕ ਇੱਕ ਸ਼ਲਾਘਾਯੋਗ ਉਦਮ ਹੈ।

21/04/2015

  ਪੂਰਨ ਸਿੰਘ ਪਾਂਧੀ ਦੀ ‘ਸੰਗੀਤ ਦੀ ਦੁਨੀਆਂ’
ਉਜਾਗਰ ਸਿੰਘ, ਪਟਿਆਲਾ
ਦੋਗਾਣਾ ਗਾਇਕੀ ਦਾ ਸਿਖਰ: ਮੁਹੰਮਦ ਸਦੀਕ
ਜਸਵਿੰਦਰ ਪੂਹਲੀ, ਬਠਿੰਡਾ
ਅਫ਼ਸੋਸ ਕਿ ਉਸਾਰੂ ਗਾਇਕੀ ਬਦਲੇ ਮਿਲੇ ਸਨਮਾਨ ਮਾਹਲੇ ਦੇ ਢਿੱਡ ਦੀ ਭੁੱਖ ਨਹੀਂ ਮਿਟਾ ਸਕੇ
ਮਨਦੀਪ ਖੁਰਮੀ ਹਿੰਮਤਪੁਰਾ, ਯੂ ਕੇ
ਫੱਕਰ ਕਲਾਕਾਰ ਸੀ ਪ੍ਰਿਥਵੀ ਰਾਜ ਕਪੂਰ
ਹਰਬੀਰ ਸਿੰਘ ਭੰਵਰ, ਲੁਧਿਆਣਾ
ਨਵਤੇਜ ਸੰਧੂ ਦੀ ਦਾਨਿਸ਼ਵਰਾਂ ਦੇ ਮਨਾਂ ‘ਚ ਸੁਆਲ ਬੀਜਦੀ ਫਿਲਮ “ਕੰਬਦੀ ਡਿਓੜੀ”
ਐੱਸ ਬਲਵੰਤ, ਯੂ ਕੇ 
'ਦ ਬਲੱਡ ਸਟਰੀਟ' ਦੇਸ਼ ਦੀ ਹਰ ਉਸ ਗਲ਼ੀ ਦੀ ਕਹਾਣੀ ਹੈ, ਜਿਸਨੇ ਆਪਣੇ ਹੀ ਦੇਸ਼ ਅੰਦਰ ਰਫ਼ਿਊਜ਼ੀ ਹੋਣ ਵਰਗਾ ਸੰਤਾਪ ਭੋਗਿਆ ਹੈ – ਦਰਸ਼ਨ ਦਰਵੇਸ਼
ਭੂਪਿੰਦਰ ਪੰਨ੍ਹੀਵਾਲੀਆ (ਪੱਤਰਕਾਰ), ਪੰਜਾਬ
ਭਾਰਤ ਦੀ ਨਿਰਤ ਕਲਾ: ਪਰੰਪਰਾ ਤੇ ਮਹੱਤਵ
ਡਾ. ਰਵਿੰਦਰ ਕੌਰ ਰਵੀ, ਪਟਿਆਲਾ
ਸੂਖਮ ਭਾਵਨਾਵਾਂ ਦਾ ਪ੍ਰਤੀਕ ਲੋਕ ਸੰਗੀਤ
ਡਾ. ਰਵਿੰਦਰ ਕੌਰ ਰਵੀ, ਪਟਿਆਲਾ
ਪੰਜਾਬੀ ਸਿਨੇਮੇ ਵਿਚ ਨਵੇਂ ਮੋੜ ਅਤੇ ਮੀਲ ਪੱਥਰ ਦਾ ਨਾਮ ਹੈ ਫ਼ਿਲਮ "ਪੰਜਾਬ 1984"
ਹਰਦੀਪ ਮਾਨ ਜਮਸ਼ੇਰ ਅਸਟਰੀਆ
ਪੰਜਾਬ ਦੀ ਸੂਫ਼ੀ ਸੰਗੀਤ ਪਰੰਪਰਾ
ਡਾ. ਰਵਿੰਦਰ ਕੌਰ ਰਵੀ, ਪਟਿਆਲਾ
ਭਾਰਤੀ ਸੰਗੀਤ ਪਰੰਪਰਾ ਦੀਆਂ ਕੁਝ ਪੁਰਾਤਨ ਗਾਇਨ ਸ਼ੈਲੀਆਂ
ਡਾ. ਰਵਿੰਦਰ ਕੌਰ ਰਵੀ, ਪਟਿਆਲਾ
ਫ਼ਿਲਮੀ ਸੰਗੀਤ ਦੇ ਮਹਾਨ ਪਿੱਠਵਰਤੀ ਗਾਇਕ ਮੰਨਾ ਡੇ
ਡਾ. ਰਵਿੰਦਰ ਕੌਰ ਰਵੀ, ਪਟਿਆਲਾ
4 ਦਸੰਬਰ ਬਰਸੀ ’ਤੇ
ਸਦਾ ਬਹਾਰ ਫ਼ਿਲਮੀ ਅਦਾਕਾਰ ਸੀ ; ਦੇਵਾ ਆਨੰਦ
ਰਣਜੀਤ ਸਿੰਘ ਪ੍ਰੀਤ, ਬਠਿੰਡਾ
ਪੰਜਾਬੀ ਲੋਕ ਗੀਤਾਂ ਦਾ ਪ੍ਰਕਾਸ਼ ਵੰਡਣ ਵਾਲੀ ਪ੍ਰਕਾਸ਼ ਕੌਰ
ਰਣਜੀਤ ਸਿੰਘ ਪ੍ਰੀਤ, ਬਠਿੰਡਾ
29 ਅਕਤੂਬਰ ਲਈ
ਪੰਜਾਬੀ ਨਾਟਕ ਦੀ ਨਕੜਦਾਦੀ: ਨੌਰਾ ਰਿਚਰਡ
ਰਣਜੀਤ ਸਿੰਘ ਪ੍ਰੀਤ, ਬਠਿੰਡਾ
ਮਲਕਾ-ਇ-ਗ਼ਜ਼ਲ: ਬੇਗ਼ਮ ਅਖ਼ਤਰ
ਰਣਜੀਤ ਸਿੰਘ ਪ੍ਰੀਤ, ਬਠਿੰਡਾ
ਵਿਸ਼ੇਸ਼ ਮੁਲਾਕਾਤ
ਲੋਕ ਗਾਇਕ ਬਲਧੀਰ ਮਾਹਲਾ- ਜਿਸਨੇ ਗਾਇਨ ਕਲਾ ਨਾਲ ਦਗਾ ਨਹੀਂ ਕੀਤਾ, ਪਰ..?
ਮੁਲਾਕਾਤੀ: ਮਨਦੀਪ ਖੁਰਮੀ ਹਿੰਮਤਪੁਰਾ
ਕੈਨੇਡਾ ਡੇਅ ਨੂੰ ਸਮਰਪਿਤ ਐਲਬਮ ‘ਸਾਡਾ ਦੇਸ਼ ਕੈਨੇਡਾ‘ ਜਲਦੀ ਹੋਵੇਗੀ ਰਿਲੀਜ਼
ਕੁਲਜੀਤ ਸਿੰਘ, ਜੰਜੂਆ, ਟੋਰਾਂਟੋ
ਔਜਲਾ ਇਨੋਵੇਸ਼ਨ ਇੰਕ ਦੀ ਪੇਸ਼ਕਸ਼ "ਆਬ"
ਜੋਗਿੰਦਰ ਸੰਘੇੜਾ, ਕਨੇਡਾ
ਸਮਾਜਕ ਕਦਰਾਂ ਕੀਮਤਾਂ ਦਾ ਗੀਤਕਾਰ ਤੇ ਗਾਇਕ ਗੁਰਮਿੰਦਰ ਗੁਰੀ
ਉਜਾਗਰ ਸਿੰਘ, ਅਮਰੀਕਾ
‘ਸਾਡਾ ਹੱਕ’ ਤੇ ਪਾਬੰਧੀ ਲਾ ਕੇ ਪੰਜਾਬ ਸਰਕਾਰ ਨੇ ਕੀਤਾ ਲੋਕਾਂ ਦੀ ਭਾਵਨਾਵਾਂ ਦਾ ਕਤਲ
ਬਲਵਿੰਦਰ ਸਿੰਘ ਚਾਹਲ ‘ਮਾਧੋ ਝੰਡਾ’, ਇਟਲੀ

ਨੋਰਾ ਰਿੱਚਰਡਜ਼: ਆਇਰਲੈਂਡ ਦੀ ਪੰਜਾਬਣ
ਹਰਬੀਰ ਸਿੰਘ ਭੰਵਰ, ਲੁਧਿਆਣਾ

ਛੋਟੀ ਉਮਰ ਦੀ ਵੱਡੀ ਚਿਤਰਕਾਰਾ; ਅੰਮ੍ਰਿਤਾ ਸ਼ੇਰਗਿੱਲ
ਰਣਜੀਤ ਸਿੰਘ ਪ੍ਰੀਤ, ਬਠਿੰਡਾ

ਸਮਾਜ ਦੇ ਪ੍ਰੰਪਰਾਵਾਦੀ ਅਸੂਲਾਂ ਨੂੰ ਟਿੱਚ ਸਮਝਣ ਵਾਲੀ; ਪਰਵੀਨ ਬਾਬੀ
ਰਣਜੀਤ ਸਿੰਘ ਪ੍ਰੀਤ, ਬਠਿੰਡਾ
4 ਜਨਵਰੀ 2012 ਨੂੰ ਚੱਲ ਵਸੀ ਸੀ
ਸੀਰਤ-ਸੂਰਤ ਦਾ ਸੁਮੇਲ ਸੀ : ਕਲਪਨਾ ਮੋਹਨ
ਰਣਜੀਤ ਸਿੰਘ ਪ੍ਰੀਤ, ਬਠਿੰਡਾ
30 ਨਵੰਬਰ ਪਹਿਲੀ ਬਰਸੀ ‘ਤੇ
ਲੋਕ ਗਾਥਾਵਾਂ ਦਾ ਸਿਰਨਾਵਾਂ: ਕੁਲਦੀਪ ਮਾਣਕ
ਰਣਜੀਤ ਸਿੰਘ ਪ੍ਰੀਤ, ਬਠਿੰਡਾ
ਪੰਜਾਬ ਦੀ ਕੋਇਲ: ਸੁਰਿੰਦਰ ਕੌਰ
ਰਣਜੀਤ ਸਿੰਘ ਪ੍ਰੀਤ, ਬਠਿੰਡਾ
17 ਨਵੰਬਰ ਬਰਸੀ ’ਤੇ (ਬਿੰਦਰੱਖੀਆ)
ਤਿੜਕੇ ਘੜੇ ਦਾ ਪਾਣੀ
ਰਣਜੀਤ ਸਿੰਘ ਪ੍ਰੀਤ, ਬਠਿੰਡਾ
ਇੱਕ ਫਿਲਮ ਦਾ ਰੀਵਿਊ ਇਸ ਸਿਰਫਿਰੇ ਵੱਲੋਂ ਵੀ....।
ਮਨਦੀਪ ਖੁਰਮੀ ਹਿੰਮਤਪੁਰਾ, ਇੰਗਲੈਂਡ
25 ਅਕਤੂਬਰ ਬਰਸੀ ’ਤੇ
ਦਰਦ-ਇ-ਇਸ਼ਕ ਦੀ ਦਾਸਤਾਂ: ਸਾਹਿਰ ਲੁਧਿਆਣਵੀ
ਰਣਜੀਤ ਸਿੰਘ ਪ੍ਰੀਤ, ਬਠਿੰਡਾ
14 ਸਤੰਬਰ ਦੇ ਸ਼ਰਧਾਂਜਲੀ ਸਮਾਰੋਹ ਮੌਕੇ ਵਿਸ਼ੇਸ਼;
ਪਾਣੀ ਵਿੱਚ ਮਾਰਾਂ ਡੀਟਾਂ,ਹੁਣ ਮੁੱਕੀਆਂ ਉਡੀਕਾਂ; ਹਾਕਮ ਸੂਫ਼ੀ
ਰਣਜੀਤ ਸਿੰਘ ਪ੍ਰੀਤ, ਬਠਿੰਡਾ
ਨਾਟਕ ‘ਸੰਤਾਪ’ ਅਤੇ ‘ਸੋ ਕਿਉ ਮੰਦਾ ਆਖੀਐ’ ਦੀਆਂ ਪੇਸ਼ਕਾਰੀਆਂ 23 ਸਤੰਬਰ ਨੂੰ
ਕੁਲਜੀਤ ਸਿੰਘ ਜੰਜੂਆ, ਟਰਾਂਟੋ
ਹਾਕਮ ਸੂਫੀ ਵੀ ਇਸ ਸੰਸਾਰ ਨੂੰ ਸਦਾ ਲਈ ਅਲਵਿਦਾ ਕਹਿ ਗਏ
ਰਣਜੀਤ ਸਿੰਘ ਪ੍ਰੀਤ, ਬਠਿੰਡਾ
ਨਹੀਂ ਰਹੇ ਸ਼ੋਅਲੇ ਫ਼ਿਲਮ ਦੇ ਰਹੀਮ ਚਾਚਾ –ਏ.ਕੇ.ਹੰਗਲ
ਰਣਜੀਤ ਸਿੰਘ ਪ੍ਰੀਤ
13 ਮਈ ਬਰਸੀ ‘ਤੇ ਵਿਸ਼ੇਸ਼
ਸਦਾ ਬਹਾਰ ਗੀਤਾਂ ਦਾ ਰਚਣਹਾਰਾ ਨੰਦ ਲਾਲ ਨੂਰਪੁਰੀ
ਰਣਜੀਤ ਸਿੰਘ ਪ੍ਰੀਤ
31 ਜਨਵਰੀ ਬਰਸੀ ਤੇ  
ਸੂਰਤ-ਸੀਰਤ,ਸੁਰ-ਸੰਗੀਤ ਦਾ ਸੁਮੇਲ : ਸੁਰੱਈਆ
ਰਣਜੀਤ ਸਿੰਘ ਪ੍ਰੀਤ
ਗੀਤਕਾਰੀ ਦਾ ਯੁੱਗ ਅਤੇ ਦਰਵੇਸ਼ ਮੂਰਤ ਬਾਈ ‘ਦੇਵ ਥਰੀਕੇ ਵਾਲਾ’
ਸ਼ਿਵਚਰਨ ਜੱਗੀ ਕੁੱਸਾ
ਸੂਰਤ-ਸੀਰਤ ਦਾ ਸੁਮੇਲ ਸੀ ; ਅਦਾਕਾਰਾ ਕਲਪਨਾ ਮੋਹਨ
ਰਣਜੀਤ ਸਿੰਘ ਪ੍ਰੀਤ
ਬਿਖ਼ੜੇ ਰਾਹਾਂ ਦਾ ਪਾਂਧੀ ਸੀ- ਮੇਜਰ ਰਾਜਸਥਾਨੀ
ਰਣਜੀਤ ਸਿੰਘ ਪ੍ਰੀਤ
ਯਾਦਾਂ ਬਿਖ਼ੇਰ ਕੇ ਤੁਰ ਗਈ ਪੰਜਾਬੀ ਗਾਇਕਾ ਪੁਸ਼ਪਾ ਹੰਸ
ਰਣਜੀਤ ਸਿੰਘ ਪ੍ਰੀਤ
23 ਦਸੰਬਰ ਬਰਸੀ 'ਤੇ 
ਸੁਹਣੀ-ਸੁਰੀਲੀ-ਸੁਰ ਸੰਗੀਤ ਦਾ ਸੁਮੇਲ; ਮਲਕਾ-ਇ-ਤਰੰਨਮ ਨੂਰਜਹਾਂ
ਰਣਜੀਤ ਸਿੰਘ ਪ੍ਰੀਤ
ਤੁਰ ਗਏ ਦੀ ਉਦਾਸੀ ਏ
ਐ ਬਾਈ ਮਾਣਕ! ਅਲਵਿਦਾ ਤੇ ਆਖਰੀ ਸਲਾਮ!!

ਸ਼ਿਵਚਰਨ ਜੱਗੀ ਕੁੱਸਾ
ਮਧੁਬਾਲਾ 1951 ਵਿਚ
ਧੰਨਵਾਦ: ਰਵਿੰਦਰ ਰਵੀ
ਛੈਣੀਂ ਵਰਗੀ ਅਵਾਜ਼ ਦਾ ਮਾਲਕ ਬਾਈ ਕੁਲਦੀਪ ਮਾਣਕ
ਸ਼ਿਵਚਰਨ ਜੱਗੀ ਕੁੱਸਾ
ਕਵੀਸ਼ਰੀ ਦਾ ਥੰਮ੍ਹ-ਰਣਜੀਤ ਸਿੰਘ ਸਿੱਧਵਾਂ ਕਰਨੈਲ ਸਿੰਘ ਪਾਰਸ ਤੇ ਰਣਜੀਤ ਸਿੰਘ ਸਿੱਧਵਾਂ ਦੀ ਇਕ ਪੁਰਾਣੀ ਤਸਵੀਰ
ਅਲੀ ਰਾਜਪੁਰਾ
ਚਿੱਤਰਕਲਾ ਦਾ ਅਮਿੱਟ ਹਸਤਾਖਰ: ਅੱਛਰ ਸਿੰਘ
ਬਲਰਾਜ ਸਿੰਘ ਸਿੱਧੂ, ਯੂ. ਕੇ.
ਪਾਇਰੇਸੀ ਕਰਕੇ ਆਖ਼ਰੀ ਸਾਹਾਂ ’ਤੇ ਹਨ ਮਿਊਜ਼ਿਕ ਕੰਪਨੀਆਂ ਜਾਂ ‘ਪਾਇਰੇਸੀ ਲੱਕਵਾਗ੍ਰਸਤ’ ਮਿਊਜ਼ਿਕ ਕੰਪਨੀਆਂ ਆਖ਼ਰੀ ਸਾਹਾਂ ’ਤੇ
ਜਰਨੈਲ ਘੁਮਾਣ
ਤਪਦੇ ਹਿਰਦਿਆਂ ’ਤੇ ਕਣੀਆਂ ਦਾ ਅਹਿਸਾਸ ਕਰਵਾਉਂਦੀ ਸ਼ਾਇਰ ਚੌਹਾਨ ਦੀ ਐਲਬਮ – ਅੰਬਰ ਮੋੜ ਦਿਓ
ਰਘਵੀਰ ਸਿੰਘ ਚੰਗਾਲ
ਵਗਦੀ ਪਈ ਸਵਾਂਅ ਢੋਲਾ.. ਬਲਰਾਜ ਸਾਹਨੀ ਦੀਆਂ ਪ੍ਰੀਤਨਗਰ ਵਿਚ ਬਿਖਰੀਆਂ ਯਾਦਾਂ
ਜਤਿੰਦਰ ਸਿੰਘ ਔਲ਼ਖ

ਜਲਦ ਰਿਲੀਜ਼ ਹੋਣ ਜਾ ਰਹੀ ਹੈ-‘ਇੱਕ ਕੁੜੀ ਪੰਜਾਬ ਦੀ’
ਦਰਸ਼ਨ ਦਰਵੇਸ਼

ਅਦਾਕਾਰੀ ਦੇ ਜਨੂੰਨ ਦਾ ਨਾਂਅ–ਮਨਮੀਤ ਮਾਨ
ਦਰਸ਼ਨ ਦਰਵੇਸ਼
‘ਇੱਕ ਤੂੰ ਹੋਵੇਂ ਇੱਕ ਮੈਂ ਹੋਵਾਂ’ ਦੋਗਾਣ ਐਲਬਮ ਦੇ ਨਾਲ-ਸਰਦੂਲ ਤੇ ਨੂਰੀ
ਨਰਪਿੰਦਰ ਸਿੰਘ ਬੈਨੀਪਾਲ

‘ਪਰਖ ਦ ਟੈਸਟ’ ਲੈ ਕੇ ਹਾਜ਼ਰ ਹੋ ਰਿਹਾ ਹੈ-ਸੁਖਵਿੰਦਰ ਸੁੱਖੀ
ਨਰਪਿੰਦਰ ਸਿੰਘ ਬੈਨੀਪਾਲ

hore-arrow1gif.gif (1195 bytes)


Terms and Conditions
Privacy Policy
© 1999-2012, 5abi.com

www.5abi.com
[ ਸਾਡਾ ਮਨੋਰਥ ][ ਈਮੇਲ ][ ਹੋਰ ਸੰਪਰਕ ][ ਸਾਹਿਤ ][ ਮਾਨਵ ਚੇਤਨਾ ]
[ ਵਿਗਿਆਨ ][ ਕਲਾ/ਕਲਾਕਾਰ ][ ਫਿਲਮਾਂ ][ ਖੇਡਾਂ ][ ਪੁਸਤਕਾਂ ][ ਇਤਿਹਾਸ ][ ਜਾਣਕਾਰੀ ]

darya1.gif (3186 bytes)
©1999-2012, 5abi.com