WWW 5abi.com  ਪੰਨਿਆ ਵਿੱਚ ਸ਼ਬਦ ਭਾਲ (ਹਿੰਦਿਕ ਵਿਧੀ ਨਾਲ)

ਯਾਦਾਂ ਬਿਖ਼ੇਰ ਕੇ ਤੁਰ ਗਈ ਪੰਜਾਬੀ ਗਾਇਕਾ ਪੁਸ਼ਪਾ ਹੰਸ
ਰਣਜੀਤ ਸਿੰਘ ਪ੍ਰੀਤ

 


ਪਦਮਸ਼੍ਰੀ, ਪੰਜਾਬੀ ਭੂਸ਼ਣ ਤੇ ਕਲਪਨਾ ਚਾਵਲਾ ਐਕਸੀਲੈਂਸੀ ਐਵਾਰਡ ਨਾਲ ਸਨਮਾਨਿਤ ਪੰਜਾਬੀ ਲੋਕ ਗੀਤ ਗਾਇਕਾ ਪੁਸ਼ਪਾ ਹੰਸ ਦਾ ਜਨਮ 30 ਨਵੰਬਰ 1917 ਨੂੰ  ਫਾਜ਼ਿਲਕਾ (ਪੰਜਾਬ) ਵਿਖੇ ਮਾਤਾ ਜਨਕ ਰਾਣੀ ਕਪੂਰ ਅਤੇ ਪਿਤਾ ਰਤਨ ਲਾਲ ਕਪੂਰ ਦੇ ਘਰ ਹੋਇਆ। ਰਤਨ ਲਾਲ ਕਪੂਰ ਜੀ ਪੇਸ਼ੇ ਵਜੋਂ ਵਕੀਲ ਸਨ। ਉਹਨਾਂ ਪੁਸ਼ਪਾ ਹੰਸ ਨੂੰ ਮੁੱਢਲੀ ਪੜ੍ਹਾਈ ਫ਼ਾਜਿਲਕਾ ਤੋਂ ਦਿਵਾਉਣ ਉਪਰੰਤ, ਲਾਹੌਰ ਯੂਨੀਵਰਸਿਟੀ ਤੋਂ ਸੰਗੀਤ ਦੀ ਬੈਚੂਲਰ ਡਿਗਰੀ ਕਰਵਾਈ ਅਤੇ ਫਿਰ ਕਰੀਬ 10 ਸਾਲ ਉਹ ਨਾਮੀ ਭਾਰਤੀ ਸੰਗੀਤ ਘਰਾਣੇ ਪਟਵਰਧਨ ਤੋਂ ਲਾਹੌਰ ਵਿਖੇ ਸ਼ਾਸ਼ਤਰੀ ਸੰਗੀਤ ਦੀ ਸਿਖਿਆ ਹਾਸਲ ਕਰਦੀ ਰਹੀ। ਇਸ ਪੰਜਾਬੀ ਗਾਇਕਾ ਨੇ ਆਪਣਾ ਗਾਇਕੀ ਕੈਰੀਅਰ ਲਾਹੌਰ ਰੇਡੀਓ ਸਟੇਸ਼ਨ ਤੋਂ ਸ਼ੁਰੂ ਕੀਤਾ। ਪੁਸ਼ਪਾ ਹੰਸ ਨੇ ਸ਼ਿਵ ਕੁਮਾਰ ਬਟਾਲਵੀ ਦੇ ਬ੍ਰਿਹੋਂ ਪਰੋਤੇ ਗੀਤਾਂ ਨੂੰ ਗਾ ਕੇ ਪੰਨਾ ਲਾਲ ਦੇ ਸੰਗੀਤ ਤਹਿਤ ਫ਼ਿਲਿਪਸ ਕੰਪਨੀ ਰਾਹੀਂ ਪਹਿਲੀ ਐਲਬਮ ਸ਼ਿਵ ਬਟਾਲਵੀ ਦੇ ਗੀਤ ਟਾਈਟਲ ਨਾਲ ਖ਼ੂਬਸੂਰਤ ਆਵਾਜ਼ ਦਾ ਲਿਬਾਸ ਦਿੱਤਾ। ਸਰਕਾਰੀ ਤੌਰ ਤੇ ਬਣੀਆਂ ਡਾਕੂਮੈਂਟਰੀ ਲਈ ਵੀ ਉਸਦੀ ਚੋਣ ਕੀਤੀ ਗਈ ਅਤੇ ਉਸ ਨੇ ਵਧੀਆ ਨਿਭਾਅ ਕਰਦਿਆਂ ਮਧੁਰ ਆਵਾਜ਼ ਦਾ ਜਾਦੂ ਬਿਖੇਰਿਆ । ਉਹ ਹਰ ਮਹਿਫ਼ਲ ਅਤੇ ਵਿਆਹਾਂ ਮੌਕੇ ਮੁਹਰੇ ਹੁੰਦੀ, ਲੋਕ ਉਸਦੀ ਆਵਾਜ਼ ਸੁਣਨ ਨੂੰ ਤਰਸਦੇ ਰਹਿੰਦੇ ।

ਫਾਜ਼ਿਲਕਾ ਤੋਂ ਦਿੱਲੀ ਜਾ ਵਸੀ ਪੁਸ਼ਪਾ ਹੰਸ ਨੇ ਪੰਜਾਬੀ-ਹਿੰਦੀ ਗੀਤਾਂ ਰਾਹੀਂ ਕਈ ਮੀਲ ਪੱਥਰ ਕਾਇਮ ਕੀਤੇ । ਵਡੇਰੀ ਉਮਰ ਹੋਣ ਤੇ ਵੀ ਉਸ ਨੇ ਟੀ ਵੀ, ਸਟੇਜ ਪ੍ਰੋਗਰਾਮ ਅਤੇ ਕੈਸਿਟ ਜਗਤ ਵਿੱਚ ਆਪਣਾ ਵਿਸ਼ੇਸ਼ ਮੁਕਾਮ ਬਣਾਈ ਰੱਖਿਆ। ਦੁਨੀਆਂ ਦੇ ਕਈ ਹਿੱਸਿਆਂ ਵਿੱਚ ਆਪਣੇ ਫ਼ਨ ਦਾ ਮੁਜਾਹਿਰਾ ਵੀ ਕੀਤਾ। ਅਮਰੀਕਾ ,ਕੈਨੇਡਾ, ਇੰਗਲੈਂਡ ਦੇ ਟੂਰ ਲਾਉਣ ਵਾਲੀ ਇਸ ਗਾਇਕਾ ਨੇ ਸੁਨੀਲ ਦੱਤ ਦੀ ਅਜੰਤਾ ਆਰਟਸ ਮੰਡਲੀ ਨਾਲ ਮਿਲਕੇ ਸੀਮਾਂਵਰਤੀ ਖੇਤਰਾਂ ਵਿੱਚ ,ਮੋਰਚਿਆਂ ਤੇ ਡਟੇ ਫ਼ੌਜੀ ਵੀਰਾਂ ਲਈ ਵੀ ਪ੍ਰੌਗਰਾਮ ਪੇਸ਼ ਕੀਤੇ। ਇਸ ਕਾਰਜ ਲਈ ਉਸ ਨੂੰ ਉਸ ਦੇ ਪਤੀ ਹੰਸ ਰਾਜ ਚੋਪੜਾ ਨੇ ਵੀ ਬਹੁਤ ਉਤਸ਼ਾਹਤ ਕੀਤਾ । ਪੁਸ਼ਪਾ ਹੰਸ 17 ਸਾਲ ਦਾ ਈਵਸ ਵੀਕਲੀ ਜਿਸ ਦਾ ਸਬੰਧ ਔਰਤਾਂ ਦੀ ਜੀਵਨ ਸ਼ੈਲੀ ਨਾਲ ਸੀ , ਦੀ ਉਹ ਮੁ੍ਖ ਸੰਪਾਦਕ ਵੀ ਰਹੀ। ਪੰਜਾਬੀ ਅਕਾਦਮੀ ਦਿੱਲੀ ਵੱਲੋਂ ਦੋ ਸੂਫ਼ੀ ਸੰਤਾਂ ਹਜ਼ਰਤ ਨਿਜ਼ਾਮੂਦੀਨ ਔਲੀਆ ਅਤੇ ਅਮੀਰ ਖੁਸਰੋ ਤੇ ਅਧਾਰਤ ਡਾਕੂਮੈਟਰੀ ਮੂਵੀਜ਼ ਤਿਆਰ ਕਰਨ ਸਮੇਂ ਵੀ ਉਸਦਾ ਵਿਸ਼ੇਸ਼ ਯੋਗਦਾਨ ਰਿਹਾ । 

ਦਿੱਲੀ ਵਿੱਚ ਹੀ ਲੰਬੀ ਬੀਮਾਰੀ ਦੇ ਬਾਅਦ 93 ਵਰ੍ਹਿਆਂ ਦੀ ਪੁਸ਼ਪਾ ਹੰਸ ਦਾ 8 ਦਸੰਬਰ 2011 ਨੂੰ ਦਿਹਾਂਤ ਹੋ ਗਿਆ ਪੁਸ਼ਪਾ ਹੰਸ ਦੇ ਪ੍ਰਸਿੱਧ ਪੰਜਾਬੀ ਗੀਤ ' ਚੰਨਾ ਕਿੱਥਾਂ ਗੁਜਾਰੀ ਰਾਤ ਵੇ', ' ਗੱਲਾਂ ਦਿਲ ਦੀਆਂ ਦਿਲ ਵਿਚ ਰਹਿ ਗਈਆਂ ' ਤੇ ' ਤਾਰਿਆਂ ਤੋਂ ਪੁੱਛ ਚੰਨ ਵੇ'’ ਸਮੇਤ ਕਈ ਹਿੰਦੀ ਗੀਤ ਵੀ ਗਾਏ, ਜੋ ਬਹੁਤ ਮਕਬੂਲ ਹੋਏ ਖ਼ਾਸਕਰ 1948 ਵਿੱਚ ਵਿਨੋਦ ਵੱਲੋਂ ਤਿਆਰ ਕੀਤੀ ਪੰਜਾਬੀ ਫ਼ਿਲਮ ਚਮਨ ਦੇ ਗੀਤ ਚੰਨ ਕਿੱਥੇ ਗੁਜ਼ਾਰੀ ਰਾਤ ਵੇ ਨੇ ਉਸ ਨੂੰ ਫ਼ਰਸ਼ ਤੋਂ ਅਰਸ਼ ਤੇ ਪਹੁੰਚਾ ਦਿੱਤਾ ।  ਇਹੀ ਨਹੀਂ, ਪੁਸ਼ਪਾ ਹੰਸ ਨੇ ਬਾਲੀਵੁੱਡ ਵਿਚ 1949 ' ਚ ਵੀ. ਸ਼ਾਂਤਾ ਰਾਮ ਦੀ ' ਅਪਨਾ ਦੇਸ਼' ਅਤੇ 1950 'ਚ ਸੋਹਰਾਬ ਮੋਦੀ ਦੀ ' ਸ਼ੀਸ਼ ਮਹੱਲ ' ਤੋਂ ਇਲਾਵਾ  ਕਈ ਹੋਰ ਹਿੰਦੀ ਫਿਲਮਾਂ ਵਿਚ ਕੰਮ ਵੀ ਕੀਤਾ ,ਅਤੇ ਪਲੇਅਬੈਕ ਗਾਇਕਾ ਵਜੋਂ ਨਾਮਣਾ ਵੀ ਖੱਟਿਆ ਇਸ ਨਾਮਵਰ ਗਾਇਕਾ ਨੂੰ ਭਾਰਤ ਸਰਕਾਰ ਵੱਲੋਂ 26 ਜਨਵਰੀ 2007 ਦੇ ਰੀਪਬਲਿਕ ਡੇਅ ਮੌਕੇ ਪਦਮ ਸ਼੍ਰੀ ਐਵਾਰਡ ਦਿੱਤਾ ਗਿਆ । ਏਸੇ ਸਾਲ ਪੰਜਬੀ ਭੂਸ਼ਨ ਐਵਾਰਡ ਅਤੇ ਕਲਪਨਾ ਚਾਵਲਾ ਐਕਸੀਲੈਂਸ ਐਵਾਰਡ ਵੀ ਪੁਸ਼ਪਾ ਹੰਸ ਦੇ ਹਿੱਸੇ ਆਇਆ ।  ਉਸ ਵੱਲੋਂ ਗਾਏ ਇਹ ਪੰਜਾਬੀ-ਹਿੰਦੀ ਗੀਤ ਲੋਕ ਗੀਤਾਂ ਦਾ ਦਰਜਾ ਪ੍ਰਾਪਤ ਕਰਕੇ ਅੱਜ ਵੀ ਲੋਕਾਂ ਦੀ ਜ਼ੁਬਾਂਨ ਤੇ ਹਨ:-

  • ਚੰਨ ਕਿਥਾਂ ਗੁਜ਼ਾਰੀ ਆਂ ਈ ਰਾਤ ਵੇ,ਮੇਰਾ ਜੀਅ ਦਲੀਲਾਂ ਦੇ ਵਾਸ ਵੇ ।
  • ਸਾਰੀ ਰਾਤ ਤੇਰਾ ਤੱਕ ਨੀਆਂ ਰਾਹ, ਤਾਰਿਆਂ ਤੋਂ ਪੁੱਛ ਚੰਨ ਵੇ ।
  • ਗੱਲਾਂ ਦਿਲ ਦੀਆਂ ਦਿਲ ਵਿੱਚ ਰਹਿ ਗਈਆਂ ।
  • ਚੰਨਾਂ ਮੇਰੀ ਬਾਂਹ ਛੱਡਦੇ ।
  •  ਚੁੰਨੀ ਦਾ ਪੱਲਾ ।
  • ਲੁੱਟੀ ਹੀਰ ਵੇ ਫ਼ਕੀਰ ਦੀ ।
  • ਆਦਮੀ ਵੋਹ ਹੈ ਮੁਸੀਬਤ ਸੇ ਪਰੇਸ਼ਾਨ ਨਾ ਹੋ ।
  • ਬੇ ਦਰਦ ਜ਼ਮਾਨਾ ਕਿਆ ਜਾਨੇ ।
  • ਭੂਲੇ ਜ਼ਮਾਨੇ ਯਾਦ ਨਾ ਕਰ ਯਾਦ ਨਾ ਕਰ ।
  • ਦਿਲ ਕਿਸੀ ਸੇ ਲਗਾਕਰ ਦੇਖ ਲੀਆ ।
  • ਦਿਲ ਏ ਨਾਦਾਂਨ ਤੁਝੇ ਕਿਆ ਹੂਆ ਹੈ ।
  • ਕੋਈ ਉਮੀਦ ਬਾਰ ਨਹੀਂ ਆਤੀ ।
  • ਮੇਰੀਆਂ ਖ਼ੁਸ਼ੀਆਂ ਕੇ ਸਵੇਰੇ ਕੀ ਕਭੀ ਸ਼ਾਮ ਨਾ ਹੋ ।
  • ਤਕਦੀਰ ਬਨਾਨੇ ਵਾਲੇ ਨੇ ਕੈਸੀ ਤਕਦੀਰ ਬਨਾਈ ਹੈ ।
  • ਤੁਹੇ ਦਿਲ ਕੀ ਕਸਮ ਤੁਹੇ ਦਿਲ ਕੀ ਕਸਮ ।
  • ਤੁ ਮਾਨੇ ਯਾ ਨਾ ਮਾਨੇ ।
  • ਤੁਮ ਦੇਖ ਰਹੇ ਹੋ ਕੇ ਮਿਟੇ ਸਾਰੇ ਸਹਾਰੇ ।

ਰਣਜੀਤ ਸਿੰਘ ਪ੍ਰੀਤ
ਭਗਤਾ-151206(ਬਠਿੰਡਾ)
ਮੁਬਾਇਲ ਸੰਪਰਕ
; 98157-07232

 

 


ਯਾਦਾਂ ਬਿਖ਼ੇਰ ਕੇ ਤੁਰ ਗਈ ਪੰਜਾਬੀ ਗਾਇਕਾ ਪੁਸ਼ਪਾ ਹੰਸ
ਰਣਜੀਤ ਸਿੰਘ ਪ੍ਰੀਤ
23 ਦਸੰਬਰ ਬਰਸੀ 'ਤੇ 
ਸੁਹਣੀ-ਸੁਰੀਲੀ-ਸੁਰ ਸੰਗੀਤ ਦਾ ਸੁਮੇਲ; ਮਲਕਾ-ਇ-ਤਰੰਨਮ ਨੂਰਜਹਾਂ
ਰਣਜੀਤ ਸਿੰਘ ਪ੍ਰੀਤ
ਤੁਰ ਗਏ ਦੀ ਉਦਾਸੀ ਏ
ਐ ਬਾਈ ਮਾਣਕ! ਅਲਵਿਦਾ ਤੇ ਆਖਰੀ ਸਲਾਮ!!

ਸ਼ਿਵਚਰਨ ਜੱਗੀ ਕੁੱਸਾ
ਮਧੁਬਾਲਾ 1951 ਵਿਚ
ਧੰਨਵਾਦ: ਰਵਿੰਦਰ ਰਵੀ
ਛੈਣੀਂ ਵਰਗੀ ਅਵਾਜ਼ ਦਾ ਮਾਲਕ ਬਾਈ ਕੁਲਦੀਪ ਮਾਣਕ
ਸ਼ਿਵਚਰਨ ਜੱਗੀ ਕੁੱਸਾ
ਕਵੀਸ਼ਰੀ ਦਾ ਥੰਮ੍ਹ-ਰਣਜੀਤ ਸਿੰਘ ਸਿੱਧਵਾਂ ਕਰਨੈਲ ਸਿੰਘ ਪਾਰਸ ਤੇ ਰਣਜੀਤ ਸਿੰਘ ਸਿੱਧਵਾਂ ਦੀ ਇਕ ਪੁਰਾਣੀ ਤਸਵੀਰ
ਅਲੀ ਰਾਜਪੁਰਾ
ਚਿੱਤਰਕਲਾ ਦਾ ਅਮਿੱਟ ਹਸਤਾਖਰ: ਅੱਛਰ ਸਿੰਘ
ਬਲਰਾਜ ਸਿੰਘ ਸਿੱਧੂ, ਯੂ. ਕੇ.
ਪਾਇਰੇਸੀ ਕਰਕੇ ਆਖ਼ਰੀ ਸਾਹਾਂ ’ਤੇ ਹਨ ਮਿਊਜ਼ਿਕ ਕੰਪਨੀਆਂ ਜਾਂ ‘ਪਾਇਰੇਸੀ ਲੱਕਵਾਗ੍ਰਸਤ’ ਮਿਊਜ਼ਿਕ ਕੰਪਨੀਆਂ ਆਖ਼ਰੀ ਸਾਹਾਂ ’ਤੇ
ਜਰਨੈਲ ਘੁਮਾਣ
ਤਪਦੇ ਹਿਰਦਿਆਂ ’ਤੇ ਕਣੀਆਂ ਦਾ ਅਹਿਸਾਸ ਕਰਵਾਉਂਦੀ ਸ਼ਾਇਰ ਚੌਹਾਨ ਦੀ ਐਲਬਮ – ਅੰਬਰ ਮੋੜ ਦਿਓ
ਰਘਵੀਰ ਸਿੰਘ ਚੰਗਾਲ
ਵਗਦੀ ਪਈ ਸਵਾਂਅ ਢੋਲਾ.. ਬਲਰਾਜ ਸਾਹਨੀ ਦੀਆਂ ਪ੍ਰੀਤਨਗਰ ਵਿਚ ਬਿਖਰੀਆਂ ਯਾਦਾਂ
ਜਤਿੰਦਰ ਸਿੰਘ ਔਲ਼ਖ

ਜਲਦ ਰਿਲੀਜ਼ ਹੋਣ ਜਾ ਰਹੀ ਹੈ-‘ਇੱਕ ਕੁੜੀ ਪੰਜਾਬ ਦੀ’
ਦਰਸ਼ਨ ਦਰਵੇਸ਼

ਅਦਾਕਾਰੀ ਦੇ ਜਨੂੰਨ ਦਾ ਨਾਂਅ–ਮਨਮੀਤ ਮਾਨ
ਦਰਸ਼ਨ ਦਰਵੇਸ਼
‘ਇੱਕ ਤੂੰ ਹੋਵੇਂ ਇੱਕ ਮੈਂ ਹੋਵਾਂ’ ਦੋਗਾਣ ਐਲਬਮ ਦੇ ਨਾਲ-ਸਰਦੂਲ ਤੇ ਨੂਰੀ
ਨਰਪਿੰਦਰ ਸਿੰਘ ਬੈਨੀਪਾਲ

‘ਪਰਖ ਦ ਟੈਸਟ’ ਲੈ ਕੇ ਹਾਜ਼ਰ ਹੋ ਰਿਹਾ ਹੈ-ਸੁਖਵਿੰਦਰ ਸੁੱਖੀ
ਨਰਪਿੰਦਰ ਸਿੰਘ ਬੈਨੀਪਾਲ

hore-arrow1gif.gif (1195 bytes)


Terms and Conditions
Privacy Policy
© 1999-2011, 5abi.com

www.5abi.com
[ ਸਾਡਾ ਮਨੋਰਥ ][ ਈਮੇਲ ][ ਹੋਰ ਸੰਪਰਕ ][ ਅਨੰਦ ਕਰਮਨ ][ ਮਾਨਵ ਚੇਤਨਾ ]
[ ਵਿਗਿਆਨ ][ ਕਲਾ/ਕਲਾਕਾਰ ][ ਫਿਲਮਾਂ ][ ਖੇਡਾਂ ][ ਪੁਸਤਕਾਂ ][ ਇਤਿਹਾਸ ][ ਜਾਣਕਾਰੀ ]

darya1.gif (3186 bytes)
©1999-2011, 5abi.com