ਕਲਾ ਕਿਸੇ ਸਰਕਾਰ, ਸੰਸਥਾ, ਵਿਰਾਸਤ ਅਤੇ ਸਮਾਜ ਦੀ ਮੁਥਾਜ ਨਹੀਂ ਹੁੰਦੀ, ਇਹ
ਕੁਦਰਤ ਦਾ ਗਹਿਣਾ ਹੈ, ਜਿਹੜਾ ਕਲਾਕਾਰ ਦੇ ਖ਼ੂਨ ਵਿਚ ਹੀ ਹੁੰਦਾ ਹੈ। ਕਲਾ ਆਪ
ਮੁਹਾਰੇ ਵਿਕਸਤ ਹੁੰਦੀ ਰਹਿੰਦੀ ਹੈ ਪ੍ਰੰਤੂ ਇਸਨੂੰ ਨਿਖ਼ਾਰਨ ਲਈ ਰਿਆਜ਼ ਅਤੇ ਸੁਚੱਜੀ
ਅਗਵਾਈ ਦੀ ਲੋੜ ਹੁੰਦੀ ਹੈ। ਕਈ ਇਨਸਾਨ ਐਸੇ ਹੁੰਦੇ ਹਨ ਜਿਹੜੇ ਆਪਣੀ ਸਮਾਜਕ,
ਪਰਿਵਾਰਿਕ ਅਤੇ ਦੁਨਿਆਵੀ ਜ਼ਿੰਦਗੀ ਨਾਲੋਂ ਆਪਣੀ ਕਲਾਤਮਿਕ ਪ੍ਰਵਿਰਤੀ ਨੂੰ ਸੰਤੁਸ਼ਟ
ਕਰਨ ਨੂੰ ਤਰਜ਼ੀਹ ਦਿੰਦੇ ਹਨ। ਉਹ ਫ਼ਕਰ ਕਿਸਮ ਦੇ ਹਮੇਸ਼ਾ ਹੀ ਆਪਣੀ ਕਲਾ ਨੂੰ ਪ੍ਰਣਾਏ
ਰਹਿੰਦੇ ਹਨ। ਉਹ ਉਠਦਿਆਂ, ਬੈਠਦਿਆਂ, ਖਾਂਦਿਆਂ, ਪੀਂਦਿਆ ਅਤੇ ਸਮਾਜ ਵਿਚ ਵਿਚਰਦਿਆਂ
ਕਲਾ ਵਿਚ ਹੀ ਸਮੋਏ ਰਹਿੰਦੇ ਹਨ।
ਅਜਿਹੇ ਕਲਾਕਾਰਾਂ ਵਿਚ ਪੰਜਾਬੀ ਸਭਿਆਚਾਰ, ਸਭਿਅਤਾ, ਪਹਿਰਾਵਾ ਅਤੇ ਪਰੰਪਰਾਵਾਂ
ਤੇ ਪਹਿਰਾ ਦੇਣ ਵਾਲੇ ਸਰਬਕਲਾ ਸੰਪੂਰਨ ਇਨਸਾਨ ਅਤੇ ਕਲਾਕਾਰ ਹਨ, ਪ੍ਰਮਿੰਦਰਪਾਲ ਕੌਰ
ਜਿਹੜੇ ਕਲਾ ਨੂੰ ਸਮੁੱਚੇ ਤੌਰ ਤੇ ਸਮਰਪਤ ਹਨ। ਕਲਾ ਉਨਾਂ ਦੇ ਰੋਮ ਰੋਮ ਵਿਚ ਰਸੀ
ਹੋਈ ਹੈ। ਖਾਸ ਤੌਰ ਤੇ ਰੰਗਮੰਚ ਦੀ ਉਹ ਲੱਟੂ ਹੈ। ਨਾਟਕ ਤਿਆਰ ਕਰਨੇ ਉਨਾਂ ਦੀ
ਨਿਰਦੇਸ਼ਨਾ ਕਰਨੀ ਅਤੇ ਆਪ ਹੀ ਉਨਾਂ ਨਾਟਕਾਂ ਵਿਚ ਨਾਇਕਾ ਦੀ ਭੂਮਿਕਾ ਨਿਭਾਉਣੀ ਉਸਦੀ
ਜ਼ਿੰਦਗੀ ਦਾ ਅਹਿਮ ਹਿੱਸਾ ਹੈ। ਘਰ ਫ਼ੂਕ ਤਮਾਸ਼ਾ ਵੇਖਣ ਵਾਲੀ ਨਾਇਕਾ ਹੈ। ਉਸਦੇ
ਨਾਟਕਾਂ ਦੇ ਵਿਸ਼ੇ ਹਮੇਸ਼ਾ ਵਿਲੱਖਣ ਅਤੇ ਸਮਾਜਿਕ ਬੁਰਾਈਆਂ ਦੇ ਵਿਰੁਧ ਹੁੰਦੇ ਹਨ।
ਖਾਸ ਤੌਰ ਤੇ ਇਸਤਰੀ ਜਾਤੀ ਤੇ ਹੋ ਰਹੀਆਂ ਘਿਨਾਉਣੀਆਂ ਹਰਕਤਾਂ ਦਾ ਪਰਦਾ ਫਾਸ ਕਰਨ
ਵਾਲੇ ਹੁੰਦੇ ਹਨ। ਉਹ ਅਜਿਹੇ ਵਿਸ਼ੇ ਚੁਣਦੀ ਹੈ ਜਿਨਾਂ ਦੇ ਕਈ ਵਾਰ ਆਮ ਲੋਕ ਨਾਮ ਲੈਣ
ਤੋਂ ਵੀ ਝਿਜਕਦੇ ਹਨ। ਬਲਾਤਕਾਰ, ਨਸ਼ੇ, ਵਿਧਵਾ ਇਸਤਰੀਆਂ ਦਾ ਜੀਉਣਾ ਅਤੇ ਦਾਜ ਆਦਿ।
ਪ੍ਰੰਤੂ ਉਨਾਂ ਵਿਚ ਇੱਕ ਖ਼ੂਬੀ ਇਹ ਵੀ ਹੈ ਕਿ ਉਸਨੇ ਪਹਿਲਾਂ ਆਪਣੇ ਪਰਿਵਾਰ ਨੂੰ
ਆਪਣੇ ਪੈਰਾਂ ਤੇ ਖੜਾ ਕੀਤਾ ਅਤੇ ਫਿਰ ਆਪਣੀ ਪ੍ਰਵਿਰਤੀ ਨੂੰ ਅਮਲੀ ਰੂਪ ਦੇਣ ਲਈ
ਆਪਣੇ ਆਪ ਨੂੰ ਸਮਰਪਤ ਕੀਤਾ।
ਪ੍ਰਮਿੰਦਰ ਪਾਲ ਕੌਰ ਦਾ ਜਨਮ ਪਿਤਾ ਅਵਤਾਰ ਸਿੰਘ ਅਤੇ ਮਾਤਾ ਸੁਖਵੰਤ ਕੌਰ ਦੇ ਘਰ
ਪਟਿਆਲਾ ਜਿਲੇ ਦੇ ਨਾਭਾ ਸ਼ਹਿਰ ਵਿਚ 16 ਜਨਵਰੀ 1950 ਨੂੰ ਹੋਇਆ। ਆਪ ਨੇ ਗ੍ਰੈਜੂਏਸ਼ਨ
ਸਰਕਾਰੀ ਗਰਲਜ਼ ਕਾਲਜ ਪਟਿਆਲਾ ਤੋਂ ਪਾਸ ਕੀਤੀ। ਆਪ ਨੇ ਐਮ.ਏ. ਸੰਗੀਤ ਵਿਚ ਵੀ ਦਾਖਲਾ
ਲੈ ਲਿਆ ਸੀ ਪ੍ਰੰਤੂ 24 ਦਸੰਬਰ 1972 ਵਿਚ ਆਪ ਦਾ ਵਿਆਹ ਗੁਰਬਖਸ਼ ਸਿੰਘ ਨਾਲ ਹੋ ਗਿਆ
ਤੇ ਆਪ ਨੂੰ ਅੱਗੋਂ ਆਪਣੀ ਪੜਾਈ ਛੱਡਣੀ ਪਈ ਪ੍ਰੰਤੂ ਉਸਨੇ ਨਾਟਕਾਂ ਨਾਲ ਆਪਣੀ ਸਾਂਝ
ਬਰਕਰਾਰ ਰੱਖੀ। ਗੁਰਬਖਸ਼ ਸਿੰਘ ਬਟਾਲਾ ਦੇ ਨੇੜੇ ਬਹਾਦਰਪੁਰਾ ਪਿੰਡ ਦਾ ਰਹਿਣ ਵਾਲਾ
ਸੀ ਅਤੇ ਰੁੜਕੀ ਤੋਂ ਉਸ ਨੇ ਐਮ.ਐਸ.ਸੀ. ਕੈਮਿਸਟਰੀ
ਕਰਕੇ ਲੈਕਚਰਾਰ ਲੱਗ ਗਏ। ਉਹ ਵਿਗਿਆਨਕ ਸੋਚ ਦਾ ਮਾਲਕ ਸੀ। ਪ੍ਰਮਿੰਦਰ ਪਾਲ ਕੌਰ
ਕੋਮਲ ਕਲਾ ਵਾਲੀ ਕਲਾਕਾਰ ਸੀ। ਉਹ 1975 ਵਿਚ ਪੰਜਾਬ ਰਾਜ ਬਿਜਲੀ ਬੋਰਡ ਵਿਚੋਂ
ਸੀਨੀਅਰ ਅਕਾਊਂਟਸ ਆਫੀਸਰ ਦੇ ਅਹੁਦੇ ਤੋਂ ਸੇਵਾ ਮੁਕਤ ਹੋਏ ਹਨ। ਆਪ ਨੂੰ ਸਕੂਲ ਦੇ
ਸਮੇਂ ਤੋਂ ਹੀ ਨੱਚਣ ਦਾ ਸ਼ੌਕ ਸੀ। ਇਸ ਲਈ ਸਕੂਲ ਦੇ ਸਭਿਆਚਾਰਕ ਪ੍ਰੋਗਰਾਮਾਂ ਵਿਚ ਆਪ
ਨੇ ਹਿੱਸਾ ਲੈਣਾ ਸ਼ੁਰੂ ਕਰ ਦਿੱਤਾ। ਇਸ ਤੋਂ ਇਲਾਵਾ ਸਕੂਲ ਦੇ ਮੋਨੋ ਐਕਟਿੰਗ, ਭਾਸ਼ਣ
ਪ੍ਰਤੀਯੋਗਤਾ ਅਤੇ ਗਿੱਧੇ ਦੇ ਮੁਕਾਬਲਿਆਂ ਵਿਚ ਵੀ ਹਿੱਸਾ ਲੈਣਾ ਸ਼ੁਰੂ ਕੀਤਾ, ਜਿਸ
ਕਰਕੇ ਅਧਿਆਪਕਾਂ ਨੇ ਆਪ ਨੂੰ ਸਾਰੇ ਸਭਿਆਚਾਰਕ ਪ੍ਰੋਗਰਾਮਾਂ ਖਾਸ ਤੌਰ ਤੇ ਨਾਟਕਾਂ
ਵਿਚ ਹਿੱਸਾ ਲੈਣ ਲਈ ਪ੍ਰੇਰਿਆ। ਬਸ ਫਿਰ ਤਾਂ ਆਪ ਨੂੰ ਆਪਣੀ ਕਲਾ ਦੇ ਜੌਹਰ ਵਿਖਾਉਣ
ਦਾ ਮੌਕਾ ਮਿਲ ਗਿਆ।
ਵਿਮੈਨ
ਕਾਲਜ ਵਿਚ ਆਪ ਦੀ ਕਲਾ ਨੂੰ ਚੰਗਾ ਮੌਕਾ ਮਿਲਿਆ ਜਦੋਂ ਆਪ ਨੂੰ 15 ਅਗਸਤ ਅਤੇ 26
ਜਨਵਰੀ ਦੇ ਸਮਾਗਮਾਂ ਵਿਚ ਸ਼ਾਮਲ ਕੀਤਾ ਜਾਣ ਲੱਗ ਪਿਆ। ਆਪ ਨੂੰ 26 ਜਨਵਰੀ 1969 ਵਿਚ
ਰਾਜ ਪੱਧਰ ਦੇ ਪ੍ਰੋਗਰਾਮ ਵਿਚ ਫੋਕ ਡਾਨਸਜ਼ ਵਿਚ ਚੰਗੀ ਕਲਾ ਦੇ ਜ਼ੌਹਰ ਵਿਖਾਉਣ ਕਰਕੇ
ਸਟੇਟ ਕਲਰ ਮਿਲਿਆ, ਜਿਸਤੋਂ ਬਾਅਦ ਆਪਦੀ ਕਲਾ ਵਿਚ ਹੋਰ ਨਿਖਾਰ ਆ ਗਿਆ। ਯੂਨੀਵਰਸਿਟੀ
ਦੇ ਯੂਥ ਫ਼ੈਸਟੀਵਲਾਂ ਦਾ ਵੀ ਆਪ ਸ਼ਿੰਗਾਰ ਹੁੰਦੀ ਸੀ। ਪੰਜਾਬੀ ਯੂਨੀਵਰਸਿਟੀ ਨੇ ਆਪ
ਨੂੰ ਮੋਨੋ ਐਕਟਿੰਗ ਵਿਚ ਸੋਨੇ ਦਾ ਤਮਗ਼ਾ ਪ੍ਰਦਾਨ ਕੀਤਾ। ਇਸ ਉਤਸ਼ਾਹ ਨਾਲ ਆਪ ਨੇ
ਨਾਟਕਾਂ ਵਿਚ ਰੋਲ ਕਰਨਾ ਸ਼ੁਰੂ ਕਰ ਦਿੱਤਾ ਅਤੇ 1987 ਵਿਚ ਆਈ.ਸੀ.ਨੰਦਾ ਦਾ ਨਾਟਕ
ਕਿਰਾਏਦਾਰ ਆਪ ਨਿਰਦੇਸ਼ਤ ਕੀਤਾ ਅਤੇ ਉਸ ਵਿਚ ਆਪ ਨੇ ਐਕਟਿੰਗ ਵੀ ਕੀਤੀ। ਇਸ ਤੋਂ
ਬਾਅਦ ਆਪ ਨੇ ਅਨੇਕਾਂ ਨਾਟਕਾਂ ਵਿਚ ਐਕਟਿੰਗ ਕੀਤੀ। ਆਪ ਦੀ ਕਲਾ ਤੇ ਨਾਟਕ ਨਿਰਦੇਸ਼ਨ
ਦੀ ਪ੍ਰਤਿਭਾ ਨੂੰ ਵੇਖਕੇ ਪੰਜਾਬ ਰਾਜ ਬਿਜਲੀ ਬੋਰਡ ਨੇ ਆਪ ਨੂੰ ਡਿਪਟੀ ਡਾਇਰੈਕਟਰ
ਸਭਿਆਚਾਰਕ ਲਗਾ ਦਿੱਤਾ। ਇਸ ਤੋਂ ਬਾਅਦ ਆਪ ਨੂੰ ਰੇਡੀਓ ਅਤੇ ਟੀ.ਵੀ. ਨੇ ਵੀ ਏ.ਗਰੇਡ
ਕਲਾਕਾਰ ਪ੍ਰਵਾਣਤ ਕਰ ਦਿੱਤਾ। ਆਪ ਨੇ ਟੀ.ਵੀ., ਫਿਲਮਾਂ ਅਤੇ ਟੈਲੀ ਫਿਲਮਾਂ ਵਿਚ ਵੀ
ਕੰਮ ਕੀਤਾ। ਫਿਰ ਆਪ ਨੂੰ ਫਿਲਮਾਂ ਵਿਚ ਕੰਮ ਕਰਨ ਦੀਆਂ ਪੇਸ਼ਕਸ਼ਾਂ ਆਉਣ ਲੱਗ ਪਈਆਂ
ਪ੍ਰੰਤੂ ਆਪਦੇ ਪਤੀ ਗੁਰਬਖਸ਼ ਸਿੰਘ ਦੀ ਅਚਾਨਕ ਅਚਾਨਕ 24 ਦਸੰਬਰ 1977 ਨੂੰ ਦਿਲ ਫੇਲ
ਹੋਣ ਕਰਕੇ ਮੌਤ ਹੋ ਗਈ, ਜਿਸ ਕਰਕੇ ਆਪਣੇ ਛੋਟੇ ਬੱਚਿਆਂ ਦੀ ਪਰਵਰਿਸ਼ ਦੇ ਮੱਦੇ ਨਜ਼ਰ
ਆਪ ਨੇ ਪਟਿਆਲਾ ਤੋਂ ਬਾਹਰ ਜਾਣ ਤੋਂ ਇਨਕਾਰ ਕਰ ਦਿੱਤਾ। ਆਪ ਇੱਕ ਦਬੰਗ ਨਿਰਦੇਸ਼ਕ
ਅਤੇ ਕਲਾਕਾਰ ਹਨ। ਇਸਤਰੀਆਂ ਦੇ ਹੱਕਾਂ ਦੀ ਰਾਖੀ ਕਰਨ ਲਈ ਵਚਨਬੱਧ ਹੈ। ਆਪ ਨੂੰ
ਪੰਜਾਬੀ ਅਕਾਦਮੀ ਨਵੀਂ ਦਿੱਲੀ ਨੇ 1989 ਵਿਚ ਨਾਟਕ ‘ਕੰਧਾਂ ਤੋਂ ਬਿਨਾ’ ਅਤੇ 1992
ਵਿਚ ‘ਉਧਾਰੀ ਕੁੱਖ’ ਕਿਰਪਾਲ ਕਜਾਕ ਵਲੋਂ ਲਿਖੇ ਨਾਟਕਾਂ ਨੂੰ ਨਿਰਦੇਸ਼ਤ ਕਰਨ ਲਈ
ਸਰਵੋਤਮ ਨਿਰਦੇਸ਼ਕ ਦੇ ਅਵਾਰਡ ਦਿੱਤੇ ਗਏ। ਆਪ ਨੇ ਇੱਕ ਕਲਾਤਮਕ ਸੰਸਥਾ ਕਲਾਕ੍ਰਿਤੀ
ਬਣਾਈ ਹੋਈ ਹੈ, ਜਿਸਦੇ ਆਪ ਡਾਇਰੈਕਟਰ ਹਨ। ਆਪ ਇਸ ਸੰਸਥਾ ਵਲੋਂ ਪਿਛਲੇ 20 ਸਾਲਾਂ
ਤੋਂ ਇਸਤਰੀਆਂ ਦੀਆਂ ਸਮੱਸਿਆਵਾਂ ਜਿਹਨਾਂ ਵਿਚ ਦਾਜ, ਭਰੂਣ ਹੱਤਿਆ, ਬਲਾਤਕਾਰ ਵਰਗੇ
ਸੰਜੀਦਾ ਵਿਸ਼ਿਆਂ ਤੇ ਸੈਮੀਨਾਰ ਕਰਵਾਕੇ ਇਸਤਰੀਆਂ ਨੂੰ ਸਮਾਜਕ ਬੁਰਾਈਆਂ ਬਾਰੇ
ਜਾਗਰੂਕ ਕਰ ਰਹੇ ਹਨ। ਆਪ ਵਲੋਂ ਨਿਰਦੇਸ਼ਤ ਕੀਤੇ ਜਾਂਦੇ ਨਾਟਕਾਂ ਦੇ ਵਿਸ਼ੇ ਵੀ
ਵਿਲੱਖਣ ਹੁੰਦੇ ਹਨ, ਜਿਨਾਂ ਬਾਰੇ ਆਮ ਤੌਰ ਤੇ ਨਿਰਦੇਸ਼ਕ ਕੰਮ ਕਰਨ ਨੂੰ ਤੇ ਲੋਕ
ਸੁਣਨ ਨੂੰ ਤਿਆਰ ਨਹੀਂ ਹੁੰਦੇ। ਉਦਾਹਰਨ ਲਈ ਵਿਧਵਾ ਇਸਤਰੀਆਂ ਦੀ ਜ਼ਿੰਦਗੀ, ਜਦੋਜਹਿਦ
ਅਤੇ ਮੁਸ਼ਕਲਾਂ ਅਤੇ ਬਲਾਤਕਾਰ ਵਰਗੇ ਗੰਭੀਰ ਵਿਸ਼ਿਆਂ ਤੇ ਵੀ ਆਪ ਨੇ ਆਪਣੀ ਪ੍ਰਤਿਭਾ
ਨਾਲ ਨਾਟਕ ਨਿਰਦੇਸ਼ਤ ਕਰਕੇ ਨਾਮਣਾਂ ਖੱਟਿਆ ਹੈ। ਨਸ਼ਿਆਂ ਦੀ ਸਮਾਜਕ ਬੁਰਾਈ ਬਾਰੇ
ਆਪਦਾ ਨਿਰਦੇਸ਼ਤ ਕੀਤਾ ਨਾਟਕ ‘ਕੋਈ ਦਿਓ ਜਵਾਬ’ ਦੇ ਅਨੇਕਾਂ ਸ਼ੋ ਹੋ ਚੁੱਕੇ ਹਨ ਤੇ
ਜਿਸਨੂੰ ਲੋਕਾਂ ਵਲੋਂ ਬੇਹਦ ਸਲਾਹਿਆ ਜਾ ਰਿਹਾ ਹੈ।
ਆਪ ਨੇ ਅਗਸਤ 1989 ਵਿਚ ਜਾਪਾਨ ਵਿਚ ਹੋਏ ਥੇਟਰ ਫੈਸਟੀਵਲ ਵਿਚ ਵੀ ਹਿੱਸਾ ਲਿਆ।
ਨੌਕਰੀਆਂ ਕਰ ਰਹੀਆਂ ਇਸਤਰੀਆਂ ਤੇ ਦਫਤਰਾਂ ਵਿਚ ਹੋ ਰਹੇ ਜ਼ੁਲਮਾਂ ਬਾਰੇ ਬਣੀਆਂ
ਕਮੇਟੀਆਂ ਦੇ ਵੀ ਆਪ ਮੈਂਬਰ ਹਨ। ਆਪ ਰੋਟਰੀ ਕਲੱਬ ਦੇ ਵੀ ਪ੍ਰਧਾਨ ਰਹੇ ਹਨ। ਆਪ ਨੂੰ
ਫਾਊਂਡੇਸ਼ਨ ਆਫ ਰੋਟਰੀ ਇੰਟਰਨੈਸ਼ਨਲ ਵਲੋਂ
ਪਾਲ ਹੈਰਿਸ ਫੈਲੋ ਆਫ ਦਾ ਰੋਟਰੀ ਵੀ
ਮਿਲੀ ਹੋਈ ਹੈ। ਆਪ ਆਪਣੀ ਸੰਸਥਾ ਰਾਹੀਂ ਗ਼ਰੀਬ ਲੜਕੀਆਂ ਦੇ ਵਿਆਹਾਂ ਅਤੇ ਸਕੂਲਾਂ
ਦੀਆਂ ਗ਼ਰੀਬ ਬੱਚੀਆਂ ਨੂੰ ਵਰਦੀਆਂ, ਕਾਪੀਆਂ ਕਿਤਾਬਾਂ ਆਦਿ ਦੇ ਕੇ ਵੀ ਸਮਾਜ ਸੇਵਾ
ਕਰ ਰਹੀ ਹੈ। ਪ੍ਰਮਿੰਦਰ ਪਾਲ ਕੌਰ ਇੱਕ ਸੰਸਥਾ ਤੋਂ ਵੀ ਵੱਧ ਕੰਮ ਕਰ ਰਹੀ ਹੈ।
ਪ੍ਰਮਿੰਦਰ ਪਾਲ ਕੌਰ ਦੀ ਸਭ ਤੋਂ ਵੱਡੀ ਖ਼ੂਬੀ, ਦਲੇਰੀ ਅਤੇ ਬਹਾਦਰੀ ਇਸੇ ਵਿਚ ਹੈ ਕਿ
ਉਸਨੇ ਜ਼ਿੰਦਗੀ ਦੀਆਂ ਠੋਕਰਾਂ, ਵਕਤ ਦੀਆਂ ਕਰੋਪੀਆਂ, ਸਮਾਜ ਦੀਆਂ ਪਾਬੰਦੀਆਂ, ਹਾਲਾਤ
ਦੀਆਂ ਮਜ਼ਬੂਰੀਆਂ, ਦਿਲ ਦੀਆਂ ਤਨਹਾਈਆਂ ਅਤੇ ਅਨੇਕਾਂ ਔਕੜਾਂ ਜਿਹੜੀਆਂ 27 ਸਾਲ ਦੀ
ਭਰ ਜਵਾਨੀ ਵਿਚ ਸਿਰ ਦੇ ਸਾਂਈ ਦਾ ਸਾਇਆ ਉੱਠ ਜਾਣ ਤੇ ਆਉਂਦੀਆਂ ਹਨ, ਦੇ ਬਾਵਜੂਦ ਵੀ
ਦਿਲ ਨਹੀਂ ਛੱਡਿਆ, ਹਥਿਆਰ ਨਹੀਂ ਸੁੱਟੇ ਅਤੇ ਨਾ ਹੀ ਹਾਰ ਮੰਨੀ ਹੈ, ਬਲਿਕ ਤਲਖ
ਹਕੀਕਤਾਂ ਦਾ ਮੁਕਾਬਲਾ ਕਰਦਿਆਂ ਜ਼ਿੰਦਗੀ ਨੂੰ ਖ਼ੁਸੀ ਖ਼ੁਸ਼ੀ ਜੀਵਿਆ ਅਤੇ ਬੱਚਿਆਂ ਦੀ
ਜ਼ਿੰਦਗੀ ਨੂੰ ਸੰਵਾਰਕੇ ਸੰਭਲਦੇ ਹੋਏ, ਉਨਾਂ ਨੂੰ ਸਮਾਜ ਵਿਚ ਇੱਜਤ ਤੇ ਮਾਣ ਨਾਲ
ਜੀਵਨ ਜਿਓਣ ਦਾ ਢੰਗ ਸਿਖਾਇਆ ਹੈ। ਹਮੇਸ਼ਾ ਚੜਦੀ ਕਲਾ ਵਿਚ ਜੀਵਨ ਜਿਓਣ ਨੂੰ ਅਪਣਾਇਆ
ਹੈ। ਅਸਲ ਵਿਚ ਉਨਾਂ ਹਾਲਾਤ ਨੂੰ ਹਰਾਕੇ ਸਮੁੱਚੀ ਇਸਤਰੀ ਜਾਤੀ ਦਾ ਮਾਰਗ ਦਰਸ਼ਨ ਕੀਤਾ
ਹੈ ਅਤੇ ਇਹ ਦੱਸਿਆ ਹੈ ਕਿ ਔਰਤ ਅਬਲਾ ਨਹੀਂ ਸਗੋਂ ਜ਼ਿੰਦਗੀ ਦੇ ਹਰ ਸੋਹਬੇ ਵਿਚ
ਸਫਲਤਾ ਪ੍ਰਾਪਤ ਕਰਨ ਦੇ ਸਮਰੱਥ ਹੈ।
ਸਾਬਕਾ ਜਿਲਾ ਲੋਕ ਸੰਪਰਕ ਅਧਿਕਾਰੀ
ujagarsingh48@yahoo.com
ਮੋ-94178 13072
|
|
ਅਦਾਕਾਰੀ
ਅਤੇ ਨਿਰਦੇਸ਼ਨ ਦੀ ਜਾਦੂਗਰਨੀ: ਪ੍ਰਮਿੰਦਰ ਪਾਲ ਕੌਰ
ਉਜਾਗਰ ਸਿੰਘ, ਪਟਿਆਲਾ |
ਡਫ਼ਲੀ
‘ਚੋਂ ਨਿੱਕਲੀ ਇੱਕ ਫ਼ਿਲਮ ਦੀ ਗੱਲ ਕਰਦਿਆਂ!
ਮਨਦੀਪ ਖੁਰਮੀ ਹਿੰਮਤਪੁਰਾ, ਯੂ ਕੇ
|
ਸੁਰੀਲੀ
ਅਤੇ ਦਮਦਾਰ ਅਵਾਜ ਦੀ ਮਲਿਕਾ --ਜੋਤੀ ਕੋਹੇਨੂਰ
ਪ੍ਰੀਤਮ ਲੁਧਿਆਣਵੀ, ਚੰਡੀਗੜ੍ਹ |
ਪੰਜਾਬੀ
ਫਿਲਮਾਂ ਦੀ ਉਭਰਦੀ ਖੂਬਸੂਰਤ ਲੇਖਿਕਾ ਤੇ ਅਦਾਕਾਰਾ ਗੁਰਪ੍ਰੀਤ ਸਰਾਂ
ਪ੍ਰੀਤਮ ਲੁਧਿਆਣਵੀ, ਚੰਡੀਗੜ੍ਹ |
ਭੁੱਲੇ
ਵਿਸਰੇ ਕਲਾਕਾਰ
ਸਮਾਜਿਕ ਸਰੋਕਾਰਾਂ ਅਤੇ
ਪੰਜਾਬੀ ਪਰਿਵਾਰਾਂ ਦੇ ਗਾਇਕ: ਪੰਡਿਤ ਜੱਗੀ
ਉਜਾਗਰ ਸਿੰਘ, ਪਟਿਆਲਾ |
'ਮਹਿੰਗੇ
ਮੁੱਲ ਦੇ ਹੰਝੂ' ਦਾ ਰਚੇਤਾ-- ਜਸਪਾਲ ਵਧਾਈਆਂ
ਪ੍ਰੀਤਮ ਲੁਧਿਆਣਵੀ, ਚੰਡੀਗੜ੍ਹ |
ਗੀਤਕਾਰੀ
ਦਾ ਬਾਦਸ਼ਾਹ -ਲਾਲ ਸਿੰਘ ਲਾਲੀ
ਪ੍ਰੀਤਮ ਲੁਧਿਆਣਵੀ, ਚੰਡੀਗੜ੍ਹ |
ਸਮਾਜਿਕਤਾ
ਦੇ ਗੀਤ ਲਿਖਣ ਵਾਲਾ ਗੀਤਕਾਰ- ਰਮਨ ਕੱਦੋਂ
ਉਜਾਗਰ ਸਿੰਘ, ਪਟਿਆਲਾ |
ਗੀਤਕਾਰੀ
ਦਾ ਖੂਬਸੂਰਤ ਕਲਮੀ-ਚਸ਼ਮਾ - ਰਾਜੂ ਨਾਹਰ ਬਾਸੀਆਂ ਬੈਦਵਾਣ
ਪ੍ਰੀਤਮ ਲੁਧਿਆਣਵੀ, ਚੰਡੀਗੜ੍ਹ |
ਪੰਜਾਬੀ
ਗਾਇਕੀ ਵਿੱਚ ਇੱਕ ਨਵਾਂ ਦਮਦਾਰ ਚਿਹਰਾ - ਸੈਫ਼ੀ ਸੇਖੋਂ
ਹਰਬੰਸ ਬੁੱਟਰ ਕੈਨੇਡਾ |
ਪੰਜਾਬੀ
ਕਦਰਾਂ ਕੀਮਤਾਂ ਦਾ ਪਹਿਰੇਦਾਰ ਗੀਤਕਾਰ: ਗੈਰੀ ਟਰਾਂਟੋ ਹਠੂਰ
ਉਜਾਗਰ ਸਿੰਘ, ਪਟਿਆਲਾ |
ਗਾਇਕੀ,
ਸੰਗੀਤਕਾਰੀ ਤੇ ਅਦਾਕਾਰੀ ਦਾ ਖੂਬਸੂਰਤ ਮੁਜੱਸਮਾ- ਮਨੀ ਔਜਲਾ
ਪ੍ਰੀਤਮ ਲੁਧਿਆਣਵੀ, ਚੰਡੀਗੜ੍ਹ |
ਅੱਥਰੇ
ਬਲਦ ਵਾਂਗ ਲੀਹ ਪਾੜ ਕੇ ਨਵੀਂ ਲੀਹ ਬਨਾਉਣ ਵਾਲਾ ਜਨੂੰਨੀ ਅਦਾਕਾਰ ਹੈ ਹਰਸ਼ਰਨ
ਸਿੰਘ
ਮਨਦੀਪ ਖੁਰਮੀ ਹਿੰਮਤਪੁਰਾ, ਯੂ ਕੇ |
24
ਜਨਵਰੀ ਨੂੰ ਅੰਤਮ ਅਰਦਾਸ ਦੇ ਮੌਕੇ ‘ਤੇ
ਸਾਫ ਸੁਥਰੀ ਗਾਇਕੀ
ਦੀ ਮਾਲਕ: ਮਨਪ੍ਰੀਤ ਅਖ਼ਤਰ
ਉਜਾਗਰ ਸਿੰਘ, ਪਟਿਆਲਾ |
ਵਰਸੀ
ਤੇ ਵਿਸ਼ੇਸ਼
ਨਈਂਓ ਲੱਭਣੇ ਲਾਲ ਗੁਆਚੇ
ਜਸਵਿੰਦਰ ਪੂਹਲੀ, ਬਠਿੰਡਾ |
ਰੂਹ
ਨੂੰ ਸਕੂਨ ਦੇਣ ਵਾਲਾ ਸੁਰੀਲਾ ਫ਼ਨਕਾਰ "ਵਨੀਤ ਸ਼ਰਾਫਤ"
ਗੁਰਪ੍ਰੀਤ ਬੱਲ, ਰਾਜਪੁਰਾ |
ਬਲਾਤਕਾਰ
ਪੀੜਤਾਂ ਦੇ ਹੱਕ ਬਾਰੇ ਗੱਲ ਕਰੇਗੀ ਬਲਰਾਜ ਸਿੱਧੂ ਦੀ ਲਘੂ ਫ਼ਿਲਮ “ਜਿੰਦਰਾ”
ਸੁਰਜੀਤ ਜੱਸਲ, ਫ਼ਿਲਮ ਪੱਤਰਕਾਰ |
ਸੈਮੂਅਲ
ਜੌਹਨ ਦੇ ਨਾਟਕਾਂ ਦੀ ਇਕ ਹੋਰ ਕਾਮਯਾਬ ਪੇਸ਼ਕਾਰੀ
ਨਵਦੀਪ ਸਿੱਧੂ, ਕਨੇਡਾ
|
ਪੂਰਨ
ਸਿੰਘ ਪਾਂਧੀ ਦੀ ‘ਸੰਗੀਤ ਦੀ ਦੁਨੀਆਂ’
ਉਜਾਗਰ ਸਿੰਘ, ਪਟਿਆਲਾ |
ਦੋਗਾਣਾ
ਗਾਇਕੀ ਦਾ ਸਿਖਰ: ਮੁਹੰਮਦ ਸਦੀਕ
ਜਸਵਿੰਦਰ ਪੂਹਲੀ, ਬਠਿੰਡਾ |
ਅਫ਼ਸੋਸ
ਕਿ ਉਸਾਰੂ ਗਾਇਕੀ ਬਦਲੇ ਮਿਲੇ ਸਨਮਾਨ ਮਾਹਲੇ ਦੇ ਢਿੱਡ ਦੀ ਭੁੱਖ ਨਹੀਂ ਮਿਟਾ
ਸਕੇ
ਮਨਦੀਪ ਖੁਰਮੀ ਹਿੰਮਤਪੁਰਾ, ਯੂ ਕੇ |
ਫੱਕਰ
ਕਲਾਕਾਰ ਸੀ ਪ੍ਰਿਥਵੀ ਰਾਜ ਕਪੂਰ
ਹਰਬੀਰ ਸਿੰਘ ਭੰਵਰ, ਲੁਧਿਆਣਾ |
ਨਵਤੇਜ
ਸੰਧੂ ਦੀ ਦਾਨਿਸ਼ਵਰਾਂ ਦੇ ਮਨਾਂ ‘ਚ ਸੁਆਲ ਬੀਜਦੀ ਫਿਲਮ “ਕੰਬਦੀ ਡਿਓੜੀ”
ਐੱਸ ਬਲਵੰਤ, ਯੂ ਕੇ |
'ਦ
ਬਲੱਡ ਸਟਰੀਟ' ਦੇਸ਼ ਦੀ ਹਰ ਉਸ ਗਲ਼ੀ ਦੀ ਕਹਾਣੀ ਹੈ, ਜਿਸਨੇ ਆਪਣੇ ਹੀ ਦੇਸ਼ ਅੰਦਰ
ਰਫ਼ਿਊਜ਼ੀ ਹੋਣ ਵਰਗਾ ਸੰਤਾਪ ਭੋਗਿਆ ਹੈ – ਦਰਸ਼ਨ ਦਰਵੇਸ਼
ਭੂਪਿੰਦਰ ਪੰਨ੍ਹੀਵਾਲੀਆ (ਪੱਤਰਕਾਰ), ਪੰਜਾਬ |
ਭਾਰਤ
ਦੀ ਨਿਰਤ ਕਲਾ: ਪਰੰਪਰਾ ਤੇ ਮਹੱਤਵ
ਡਾ. ਰਵਿੰਦਰ ਕੌਰ ਰਵੀ, ਪਟਿਆਲਾ |
ਸੂਖਮ
ਭਾਵਨਾਵਾਂ ਦਾ ਪ੍ਰਤੀਕ ਲੋਕ ਸੰਗੀਤ
ਡਾ. ਰਵਿੰਦਰ ਕੌਰ ਰਵੀ, ਪਟਿਆਲਾ |
ਪੰਜਾਬੀ
ਸਿਨੇਮੇ ਵਿਚ ਨਵੇਂ ਮੋੜ ਅਤੇ ਮੀਲ ਪੱਥਰ ਦਾ ਨਾਮ ਹੈ ਫ਼ਿਲਮ "ਪੰਜਾਬ 1984"
ਹਰਦੀਪ ਮਾਨ ਜਮਸ਼ੇਰ ਅਸਟਰੀਆ |
ਪੰਜਾਬ
ਦੀ ਸੂਫ਼ੀ ਸੰਗੀਤ ਪਰੰਪਰਾ
ਡਾ. ਰਵਿੰਦਰ ਕੌਰ ਰਵੀ, ਪਟਿਆਲਾ |
ਭਾਰਤੀ ਸੰਗੀਤ
ਪਰੰਪਰਾ ਦੀਆਂ ਕੁਝ ਪੁਰਾਤਨ ਗਾਇਨ ਸ਼ੈਲੀਆਂ
ਡਾ. ਰਵਿੰਦਰ ਕੌਰ ਰਵੀ, ਪਟਿਆਲਾ |
ਫ਼ਿਲਮੀ ਸੰਗੀਤ ਦੇ ਮਹਾਨ
ਪਿੱਠਵਰਤੀ ਗਾਇਕ ਮੰਨਾ ਡੇ
ਡਾ. ਰਵਿੰਦਰ ਕੌਰ ਰਵੀ, ਪਟਿਆਲਾ |
4 ਦਸੰਬਰ ਬਰਸੀ ’ਤੇ
ਸਦਾ ਬਹਾਰ ਫ਼ਿਲਮੀ ਅਦਾਕਾਰ
ਸੀ ; ਦੇਵਾ ਆਨੰਦ
ਰਣਜੀਤ ਸਿੰਘ ਪ੍ਰੀਤ, ਬਠਿੰਡਾ |
ਪੰਜਾਬੀ ਲੋਕ ਗੀਤਾਂ ਦਾ
ਪ੍ਰਕਾਸ਼ ਵੰਡਣ ਵਾਲੀ ਪ੍ਰਕਾਸ਼ ਕੌਰ
ਰਣਜੀਤ ਸਿੰਘ ਪ੍ਰੀਤ, ਬਠਿੰਡਾ |
29 ਅਕਤੂਬਰ ਲਈ
ਪੰਜਾਬੀ ਨਾਟਕ ਦੀ
ਨਕੜਦਾਦੀ: ਨੌਰਾ ਰਿਚਰਡ
ਰਣਜੀਤ ਸਿੰਘ ਪ੍ਰੀਤ, ਬਠਿੰਡਾ |
ਮਲਕਾ-ਇ-ਗ਼ਜ਼ਲ: ਬੇਗ਼ਮ
ਅਖ਼ਤਰ
ਰਣਜੀਤ ਸਿੰਘ ਪ੍ਰੀਤ, ਬਠਿੰਡਾ |
ਵਿਸ਼ੇਸ਼ ਮੁਲਾਕਾਤ
ਲੋਕ ਗਾਇਕ ਬਲਧੀਰ ਮਾਹਲਾ-
ਜਿਸਨੇ ਗਾਇਨ ਕਲਾ ਨਾਲ ਦਗਾ ਨਹੀਂ ਕੀਤਾ, ਪਰ..?
ਮੁਲਾਕਾਤੀ: ਮਨਦੀਪ ਖੁਰਮੀ ਹਿੰਮਤਪੁਰਾ |
ਕੈਨੇਡਾ
ਡੇਅ ਨੂੰ ਸਮਰਪਿਤ ਐਲਬਮ ‘ਸਾਡਾ ਦੇਸ਼ ਕੈਨੇਡਾ‘ ਜਲਦੀ ਹੋਵੇਗੀ ਰਿਲੀਜ਼
ਕੁਲਜੀਤ ਸਿੰਘ,
ਜੰਜੂਆ,
ਟੋਰਾਂਟੋ
|
ਔਜਲਾ
ਇਨੋਵੇਸ਼ਨ ਇੰਕ ਦੀ ਪੇਸ਼ਕਸ਼ "ਆਬ"
ਜੋਗਿੰਦਰ ਸੰਘੇੜਾ,
ਕਨੇਡਾ |
ਸਮਾਜਕ ਕਦਰਾਂ
ਕੀਮਤਾਂ ਦਾ ਗੀਤਕਾਰ ਤੇ ਗਾਇਕ ਗੁਰਮਿੰਦਰ ਗੁਰੀ
ਉਜਾਗਰ ਸਿੰਘ, ਅਮਰੀਕਾ |
‘ਸਾਡਾ ਹੱਕ’
ਤੇ ਪਾਬੰਧੀ ਲਾ ਕੇ ਪੰਜਾਬ ਸਰਕਾਰ ਨੇ ਕੀਤਾ ਲੋਕਾਂ ਦੀ ਭਾਵਨਾਵਾਂ ਦਾ ਕਤਲ
ਬਲਵਿੰਦਰ ਸਿੰਘ ਚਾਹਲ ‘ਮਾਧੋ ਝੰਡਾ’, ਇਟਲੀ |
ਨੋਰਾ ਰਿੱਚਰਡਜ਼: ਆਇਰਲੈਂਡ
ਦੀ ਪੰਜਾਬਣ ਹਰਬੀਰ ਸਿੰਘ ਭੰਵਰ,
ਲੁਧਿਆਣਾ
|
ਛੋਟੀ ਉਮਰ ਦੀ
ਵੱਡੀ ਚਿਤਰਕਾਰਾ; ਅੰਮ੍ਰਿਤਾ ਸ਼ੇਰਗਿੱਲ
ਰਣਜੀਤ ਸਿੰਘ ਪ੍ਰੀਤ, ਬਠਿੰਡਾ
|
ਸਮਾਜ ਦੇ ਪ੍ਰੰਪਰਾਵਾਦੀ
ਅਸੂਲਾਂ ਨੂੰ ਟਿੱਚ ਸਮਝਣ ਵਾਲੀ; ਪਰਵੀਨ ਬਾਬੀ
ਰਣਜੀਤ ਸਿੰਘ ਪ੍ਰੀਤ, ਬਠਿੰਡਾ
|
4 ਜਨਵਰੀ 2012 ਨੂੰ ਚੱਲ ਵਸੀ ਸੀ
ਸੀਰਤ-ਸੂਰਤ ਦਾ ਸੁਮੇਲ ਸੀ :
ਕਲਪਨਾ ਮੋਹਨ
ਰਣਜੀਤ ਸਿੰਘ ਪ੍ਰੀਤ, ਬਠਿੰਡਾ |
30 ਨਵੰਬਰ ਪਹਿਲੀ ਬਰਸੀ ‘ਤੇ
ਲੋਕ ਗਾਥਾਵਾਂ ਦਾ ਸਿਰਨਾਵਾਂ:
ਕੁਲਦੀਪ ਮਾਣਕ
ਰਣਜੀਤ ਸਿੰਘ ਪ੍ਰੀਤ, ਬਠਿੰਡਾ |
ਪੰਜਾਬ ਦੀ ਕੋਇਲ:
ਸੁਰਿੰਦਰ ਕੌਰ
ਰਣਜੀਤ ਸਿੰਘ ਪ੍ਰੀਤ, ਬਠਿੰਡਾ |
17 ਨਵੰਬਰ ਬਰਸੀ ’ਤੇ (ਬਿੰਦਰੱਖੀਆ)
ਤਿੜਕੇ ਘੜੇ ਦਾ ਪਾਣੀ
ਰਣਜੀਤ ਸਿੰਘ ਪ੍ਰੀਤ, ਬਠਿੰਡਾ |
ਇੱਕ ਫਿਲਮ ਦਾ ਰੀਵਿਊ ਇਸ
ਸਿਰਫਿਰੇ ਵੱਲੋਂ ਵੀ....।
ਮਨਦੀਪ ਖੁਰਮੀ ਹਿੰਮਤਪੁਰਾ, ਇੰਗਲੈਂਡ |
25 ਅਕਤੂਬਰ ਬਰਸੀ ’ਤੇ
ਦਰਦ-ਇ-ਇਸ਼ਕ ਦੀ
ਦਾਸਤਾਂ: ਸਾਹਿਰ ਲੁਧਿਆਣਵੀ
ਰਣਜੀਤ ਸਿੰਘ ਪ੍ਰੀਤ,
ਬਠਿੰਡਾ |
14 ਸਤੰਬਰ ਦੇ ਸ਼ਰਧਾਂਜਲੀ ਸਮਾਰੋਹ ਮੌਕੇ ਵਿਸ਼ੇਸ਼;
ਪਾਣੀ
ਵਿੱਚ ਮਾਰਾਂ ਡੀਟਾਂ,ਹੁਣ ਮੁੱਕੀਆਂ ਉਡੀਕਾਂ; ਹਾਕਮ ਸੂਫ਼ੀ
ਰਣਜੀਤ ਸਿੰਘ ਪ੍ਰੀਤ, ਬਠਿੰਡਾ |
ਨਾਟਕ ‘ਸੰਤਾਪ’ ਅਤੇ
‘ਸੋ ਕਿਉ ਮੰਦਾ ਆਖੀਐ’ ਦੀਆਂ ਪੇਸ਼ਕਾਰੀਆਂ 23 ਸਤੰਬਰ ਨੂੰ
ਕੁਲਜੀਤ ਸਿੰਘ ਜੰਜੂਆ, ਟਰਾਂਟੋ |
ਹਾਕਮ ਸੂਫੀ ਵੀ ਇਸ ਸੰਸਾਰ
ਨੂੰ ਸਦਾ ਲਈ ਅਲਵਿਦਾ ਕਹਿ ਗਏ
ਰਣਜੀਤ ਸਿੰਘ ਪ੍ਰੀਤ, ਬਠਿੰਡਾ |
ਨਹੀਂ ਰਹੇ ਸ਼ੋਅਲੇ
ਫ਼ਿਲਮ ਦੇ ਰਹੀਮ ਚਾਚਾ –ਏ.ਕੇ.ਹੰਗਲ
ਰਣਜੀਤ ਸਿੰਘ ਪ੍ਰੀਤ |
13 ਮਈ ਬਰਸੀ ‘ਤੇ ਵਿਸ਼ੇਸ਼
ਸਦਾ ਬਹਾਰ ਗੀਤਾਂ ਦਾ
ਰਚਣਹਾਰਾ ਨੰਦ ਲਾਲ ਨੂਰਪੁਰੀ
ਰਣਜੀਤ ਸਿੰਘ ਪ੍ਰੀਤ |
31 ਜਨਵਰੀ
ਬਰਸੀ ‘ਤੇ
ਸੂਰਤ-ਸੀਰਤ,ਸੁਰ-ਸੰਗੀਤ ਦਾ ਸੁਮੇਲ : ਸੁਰੱਈਆ
ਰਣਜੀਤ ਸਿੰਘ ਪ੍ਰੀਤ |
ਗੀਤਕਾਰੀ ਦਾ ਯੁੱਗ
ਅਤੇ ਦਰਵੇਸ਼ ਮੂਰਤ ਬਾਈ ‘ਦੇਵ ਥਰੀਕੇ ਵਾਲਾ’
ਸ਼ਿਵਚਰਨ ਜੱਗੀ ਕੁੱਸਾ |
ਸੂਰਤ-ਸੀਰਤ ਦਾ ਸੁਮੇਲ
ਸੀ ; ਅਦਾਕਾਰਾ ਕਲਪਨਾ ਮੋਹਨ
ਰਣਜੀਤ ਸਿੰਘ ਪ੍ਰੀਤ |
ਬਿਖ਼ੜੇ ਰਾਹਾਂ ਦਾ ਪਾਂਧੀ ਸੀ- ਮੇਜਰ ਰਾਜਸਥਾਨੀ
ਰਣਜੀਤ ਸਿੰਘ ਪ੍ਰੀਤ |
ਯਾਦਾਂ ਬਿਖ਼ੇਰ ਕੇ ਤੁਰ
ਗਈ ਪੰਜਾਬੀ ਗਾਇਕਾ ਪੁਸ਼ਪਾ ਹੰਸ
ਰਣਜੀਤ ਸਿੰਘ ਪ੍ਰੀਤ |
23
ਦਸੰਬਰ ਬਰਸੀ
'ਤੇ
ਸੁਹਣੀ-ਸੁਰੀਲੀ-ਸੁਰ ਸੰਗੀਤ ਦਾ ਸੁਮੇਲ;
ਮਲਕਾ-ਇ-ਤਰੰਨਮ ਨੂਰਜਹਾਂ
ਰਣਜੀਤ ਸਿੰਘ ਪ੍ਰੀਤ |
ਤੁਰ
ਗਏ ਦੀ ਉਦਾਸੀ ਏ…
ਐ ਬਾਈ ਮਾਣਕ!
ਅਲਵਿਦਾ ਤੇ ਆਖਰੀ
ਸਲਾਮ!!
ਸ਼ਿਵਚਰਨ ਜੱਗੀ
ਕੁੱਸਾ
|
ਮਧੁਬਾਲਾ
1951 ਵਿਚ
ਧੰਨਵਾਦ: ਰਵਿੰਦਰ ਰਵੀ |
ਛੈਣੀਂ ਵਰਗੀ ਅਵਾਜ਼ ਦਾ ਮਾਲਕ
ਬਾਈ ਕੁਲਦੀਪ ਮਾਣਕ
ਸ਼ਿਵਚਰਨ ਜੱਗੀ ਕੁੱਸਾ |
ਕਵੀਸ਼ਰੀ ਦਾ
ਥੰਮ੍ਹ-ਰਣਜੀਤ ਸਿੰਘ ਸਿੱਧਵਾਂ ਕਰਨੈਲ ਸਿੰਘ ਪਾਰਸ ਤੇ ਰਣਜੀਤ ਸਿੰਘ ਸਿੱਧਵਾਂ
ਦੀ ਇਕ ਪੁਰਾਣੀ ਤਸਵੀਰ
ਅਲੀ ਰਾਜਪੁਰਾ |
ਚਿੱਤਰਕਲਾ ਦਾ
ਅਮਿੱਟ ਹਸਤਾਖਰ: ਅੱਛਰ ਸਿੰਘ
ਬਲਰਾਜ ਸਿੰਘ ਸਿੱਧੂ, ਯੂ. ਕੇ. |
ਪਾਇਰੇਸੀ ਕਰਕੇ ਆਖ਼ਰੀ ਸਾਹਾਂ ’ਤੇ ਹਨ ਮਿਊਜ਼ਿਕ ਕੰਪਨੀਆਂ ਜਾਂ ‘ਪਾਇਰੇਸੀ
ਲੱਕਵਾਗ੍ਰਸਤ’ ਮਿਊਜ਼ਿਕ ਕੰਪਨੀਆਂ ਆਖ਼ਰੀ ਸਾਹਾਂ ’ਤੇ
ਜਰਨੈਲ ਘੁਮਾਣ |
ਤਪਦੇ ਹਿਰਦਿਆਂ ’ਤੇ ਕਣੀਆਂ ਦਾ ਅਹਿਸਾਸ ਕਰਵਾਉਂਦੀ ਸ਼ਾਇਰ ਚੌਹਾਨ ਦੀ ਐਲਬਮ –
ਅੰਬਰ ਮੋੜ ਦਿਓ
ਰਘਵੀਰ ਸਿੰਘ ਚੰਗਾਲ |
ਵਗਦੀ ਪਈ
ਸਵਾਂਅ ਢੋਲਾ.. ਬਲਰਾਜ ਸਾਹਨੀ ਦੀਆਂ ਪ੍ਰੀਤਨਗਰ ਵਿਚ ਬਿਖਰੀਆਂ ਯਾਦਾਂ
ਜਤਿੰਦਰ ਸਿੰਘ ਔਲ਼ਖ |
ਜਲਦ ਰਿਲੀਜ਼ ਹੋਣ ਜਾ ਰਹੀ ਹੈ-‘ਇੱਕ ਕੁੜੀ ਪੰਜਾਬ ਦੀ’
ਦਰਸ਼ਨ ਦਰਵੇਸ਼
|
ਅਦਾਕਾਰੀ ਦੇ ਜਨੂੰਨ ਦਾ ਨਾਂਅ–ਮਨਮੀਤ ਮਾਨ
ਦਰਸ਼ਨ ਦਰਵੇਸ਼ |
‘ਇੱਕ
ਤੂੰ ਹੋਵੇਂ ਇੱਕ ਮੈਂ ਹੋਵਾਂ’ ਦੋਗਾਣ ਐਲਬਮ ਦੇ ਨਾਲ-ਸਰਦੂਲ ਤੇ ਨੂਰੀ
ਨਰਪਿੰਦਰ ਸਿੰਘ ਬੈਨੀਪਾਲ |
‘ਪਰਖ ਦ ਟੈਸਟ’ ਲੈ ਕੇ ਹਾਜ਼ਰ ਹੋ ਰਿਹਾ ਹੈ-ਸੁਖਵਿੰਦਰ ਸੁੱਖੀ
ਨਰਪਿੰਦਰ ਸਿੰਘ ਬੈਨੀਪਾਲ
|
|