WWW 5abi.com  ਪੰਨਿਆ ਵਿੱਚ ਸ਼ਬਦ ਭਾਲ (ਹਿੰਦਿਕ ਵਿਧੀ ਨਾਲ)
 
ਸਾਗਰ ਸਰਹੱਦੀ ਨੂੰ ਚੇਤੇ ਕਰਦਿਆ……
ਦੂਸਰੇ ਦੀ ਪਾਟੀ ਬਿਆਈ ਦਾ ਦਰਦ ਵੀ ਮਹਿਸੂਸ ਕਰਨ ਵਾਲਾ - ਸਾਗਰ ਸਰਹੱਦੀ
ਸੰਜੀਵਨ ਸਿੰਘ, ਮੁਹਾਲੀ 
(04/05/2021)

 


 144
ਕਲਮਕਾਰ/ਕਲਾਕਾਰ/ਫ਼ਨਕਾਰ ਹੋਣ ਦੀ ਮੁੱਢਲੀ ਸ਼ਰਤ ਹੈ, ਉਹ ਸੰਵੇਦਨਸ਼ੀਲ ਹੋਵੇ, ਜਿਹੜਾ ਆਪਣੀ ਤਾਂ ਕੀ ਦੂਸਰੇ ਦੀ ਪਾਟੀ ਬਿਆਈ ਦਾ ਦਰਦ ਵੀ ਮਹਿਸੂਸ ਕਰਦਾ ਹੋਵੇ। ਆਪਣੀ ਤਾਂ ਕੀ ਸਾਰੀ ਮਨੁੱਖਤਾ ਦੀ ਪੀੜਾ ਨੂੰ ਆਪਣੀ ਪੀੜਾ ਸਮਝਦਾ ਹੋਵੇ।

ਸਾਗਰ ਸਰਹੱਦੀ ਨੇ ਫਨਕਾਰ ਹੋਣ ਦੀ ਮੁੱਢਲੀ ਸ਼ਰਤ ਪੂਰੀ ਕਰਦੇ ਹੋਰ ਦੀ ਪਾਟੀ ਬਿਆਈ ਦਾ ਦਰਦ ਵੀ ਮਹਿਸੂਸ ਕੀਤਾ, ਮਨੁੱਖੀ ਪੀੜਾ ਨੂੰ ਖੁੱਦ ਦੀ ਪੀੜਾ ਸਮਝੀ ਵੀ ਤੇ ਆਪਣੀ ਲੇਖਣੀ ਜ਼ਰੀਏ ਲੋਕਾਈ ਦੇ ਦੁੱਖਾਂ-ਤਕਲੀਫਾ ਨੂੰ ਹਰਨ ਦਾ ਯਤਨ ਵੀ ਕੀਤਾ।
 
ਅਜ਼ਾਦੀ ਤੋਂ ਚੋਦਾਂ ਸਾਲ ਪਹਿਲਾਂ 1933 ਵਿਚ ਜੇਠ ਦੇ ਤਪਦੇ ਮਹੀਨੇ ਸਾਗਰ ਸਰੱਹਦੀ ਵਰਗੇ ਕੁੰਦਨ ਦਾ ਜਨਮ  ਐਬਟਾਬਾਦ ਸ਼ਹਿਰ ਨੇੜੇ ਬੱਫਾ, ਵਿਖੇ ਪਿਤਾ ਥਾਨ ਸਿੰਘ ਤਲਵਾੜ ਤੇ ਮਾਤਾ ਪ੍ਰੇਮ ਦਾਈ ਦੇ ਘਰ ਹੋਇਆ। ਮਾਂ-ਪਿਓ ਨੇ ਉਨਾਂ ਦਾ ਨਾਂ ਗੰਗਾ ਸਾਗਰ ਰੱਖਿਆ ਪਰ ਸਰਹੱਦੀ ਸੂਬੇ ਨਾਲ ਸਬੰਧਤ ਹੋਣ ਕਰਕੇ ਗੰਗਾ ਸਾਗਰ ਨੇ ਆਪਣਾ ਨਾਂ ਸਾਗਰ ਸਰਹੱਦੀ ਰੱਖ ਲਿਆ।

ਦੇਸ਼ ਦੀ ਅਜ਼ਾਦੀ ਨੇ ਜਿੱਥੇ ਦੇਸ਼ ਵਾਸੀਆਂ ਅੰਦਰ ਜੋਸ਼, ੳਤਸ਼ਾਹ ਤੇ ਉਮੰਗ ਦਾ ਸੰਚਾਰ ਕੀਤਾ, ਉਥੇ ਹੀ ਭਾਰਤ ਦੇ ਜਿਸਮ ਉਪਰ ਲੀਕ ਵੀ ਵਾਹ ਦਿੱਤੀ। ਇਸ ਲੀਕ ਨੇ ਧਰਤੀ ਇਨਸਾਨੀ ਖੂਨ ਨਾਲ ਲੱਥ-ਪੱਥ ਕਰ ਦਿੱਤੀ। ਭਾਈ ਨੂੰ ਭਾਈ ਦੀ ਜਾਨ ਦਾ ਦੁਸ਼ਮਣ ਬਣਾ ਦਿੱਤਾ। ਇਕ ਦੀ ਧੀਅ ਸਾਰੇ ਪਿੰਡ ਦੀ ਧੀਅ ਦੀ ਸੋਚ ਨੂੰ ਮਧੋਲ ਕੇ ਰੱਖ ਦਿਤਾ। ਇਸ ਅਣ-ਮਨੁੱਖੀ ਵਰਤਾਰੇ ਨੇ ਸਾਗਰ ਸਰਹੱਦੀ ਦੀ ਰੂਹ ਵਲੂੰਦਰ ਕੇ ਰੱਖ ਦਿੱਤੀ। ਉਸ ਦੀ ਆਤਮਾ ਕੁਰਲਾ ਉਠੀ। ਆਪਣਾ-ਆਪਣਾ ਲੱਗਦਾ ਆਲਾ-ਦੁਆਲਾ, ਖੇਤ-ਖਲਿਆਣ ਰਾਤੋ-ਰਾਤ ਓਪਰੇ-ਓਪਰੇ, ਬੇਗ਼ਾਨੇ-ਬੇਗ਼ਾਨੇ ਜਾਪਣ ਲੱਗ ਪਏ। ਚਾਚੇ-ਤਾਏ, ਭਰਾ-ਭਰਜਾਈਆਂ, ਭਤੀਜੇ-ਭਤੀਜੀਆਂ ਪਲਾਂ ਵਿਚ ਹੀ ਹਿੰਦੁ-ਮੁਲਮਾਨ ਜਾਪਣ ਲੱਗ ਪਏ।

ਲੱਖਾਂ ਭਾਰਤੀਆਂ ਤੋਂ ਸ਼ਰਨਾਰਥੀ ਬਣੇ ਲੋਕਾਂ ਵਿਚ ਸਾਗਰ ਸਰਹੱਦੀ ਵੀ ਸ਼ੁਮਾਰ ਸੀ। ਇਨਸਾਨੀਅਤ ਵਿਰੋਧੀ ਤੱਤੀਆਂ ਹਵਾਵਾਂ ਦੇ ਥਪੇੜੇ ਸਹਿੰਦਾ ਸਰਹੱਦੀ ਨੇ ਪਹਿਲਾਂ ਦਿੱਲੀ ਤੇ ਫੇਰ ਬੰਬਈ ਟਿਕਾਣਾ ਬਣਾ ਲਿਆ। ਵੱਡੇ ਭਰਾ ਦੇ ਵੱਡੇ ਪ੍ਰੀਵਾਰ ਨਾਲ ਛੋਟੇ ਕਮਰੇ ਵਿਚ ਜਿਵੇਂ-ਕਿਵੇਂ ਸਾਗਰ ਸਰੱਹਦੀ ਜ਼ਿੰਦਗੀ ਤੋਰਨੀ ਸ਼ੁਰੂ ਕਰ ਦਿੰਦਾ ਹੈ।

ਮੁਲਕ ਦੀ ਵੰਡ ਦੌਰਾਨ ਸਰਹੱਦੀ ਦੇ ਜਿਸਮਾਨੀ ਫੱਟ ਤਾਂ ਭਾਵੇਂ ਸਮੇਂ ਨੇ ਭਰ ਦਿੱਤੇ ਪਰ ਰੂਹ ਦੇ ਜ਼ਖ਼ਮ ਸਾਰੀ ਉਮਰ ਨਾਸੂਰ ਬਣਕੇ ਰਿਸਦੇ ਰਹੇ। ਉਨਾਂ ਨੂੰ ਸਮਝ ਨਹੀ ਸੀ ਆਇਆ ਕਿ ਉਹ ਕਿਹੜੀਆਂ ਤਾਕਤਾਂ ਹਨ ਜੋ ਤੁਹਾਨੂੰ ਆਪਣੀ ਸਰਜ਼ਮੀਨ, ਆਪਣਾ ਘਰ-ਬਾਰ, ਆਪਣਾ ਪਿੰਡ ਛੱਡਣ ਲਈ ਮਜਬੂਰ ਕਰ ਦਿੰਦੀਆਂ ਹਨ। ਤੁਹਾਨੂੰ ਇਨਸਾਨ ਤੋਂ ਰਿਫਿਉਜ਼ੀ ਬਣਾ ਦਿੰਦੀਆਂ ਹਨ। ਸਾਗਰ ਸਰਹੱਦੀ ਸਾਰੀ ਉਮਰ ਉਜਾੜੇ ਦੇ ਦਰਦ ਨੂੰ ਭੁਲਾ ਨਹੀ ਸਕਿਆ। ਸਾਰੀ ਉਮਰ ਪਿੰਡ ਉਸ ਦੇ ਚੇਤਿਆਂ ਵਿਚ ਵੱਸਿਆ ਰਿਹਾ।
 
ਮਾਰਕਸਵਾਦੀਆਂ ਦੀ ਸੋਹਬਤ ਤੇ ਸੰਵੇਦਨਸ਼ੀਲਤਾ ਉਸ ਦਾ ਝੁਕਾਅ ਖੱਬੇ-ਪੱਖੀ ਵਿਚਾਰਧਾਰਾ ਵੱਲ ਕਰਨ ਵਿਚ ਸਹਾਈ ਹੁੰਦੀ ਹੈ। ਇਸੇ ਕਾਰਣ ਸਾਗਰ ਸਰਹੱਦੀ ਦੀ ਦਿਲਚਸਪੀ ਲੋਕ ਹਿਤੈਸ਼ੀ, ਸਾਫ-ਸੁਥਰੇ ਅਤੇ ਨਿਰੋਏ ਸਭਿਆਚਾਰ ਦੇ ਵਿਕਾਸ, ਪ੍ਰਚਾਰ ਅਤੇ ਪ੍ਰਸਾਰ ਲਈ ਯਤਨਸ਼ੀਲ ਇਪਟਾ  ਵੱਲ ਹੋਈ, ਜੋ 78 ਸਾਲ ਪਹਿਲਾਂ 1943 ਵਿਚ ਹਿੰਦੀ ਫਿਲਮੀਆਂ ਦੇ ਸਿਰਮੌਰ ਹਸਤਾਖਰ ਪ੍ਰਿਥਵੀ ਰਾਜ ਕਪੂਰ, ਕੈਫ਼ੀ ਆਜ਼ਮੀ, ਬਲਰਾਜ ਸਾਹਨੀ ਦੇ ਯਤਨਾ ਸਦਕਾ ਹੌਂਦ ਵਿਚ ਆਈ।

ਇਪਟਾ ਦੇ ਕਲਾਵੇ ਵਿਚ ਨਰਗਿਸ ਦੱਤ, ਸਾਹਿਰ ਲੁਧਿਆਣਵੀ, ਮੁਲਕ ਰਾਜ ਆਨੰਦ, ਹੇਮੰਤ ਕੁਮਾਰ, ਮਨਾ ਡੇ, ਏ.ਕੇ.ਹੰਗਲ, ਉਤਪਲਦੱਤ, ਦੁਰਗਾ ਖੋਟੇ, ਸੰਜੀਵ ਕੁਮਾਰ, ਭੀਸ਼ਮ ਸਾਹਨੀ, ਸ਼ਬਾਨਾ ਆਜ਼ਮੀ ਵਰਗੇ ਅਣਗਿਤ ਅੰਤਰਰਾਸ਼ਟਰੀ ਅਤੇ ਰਾਸ਼ਟਰੀ ਪ੍ਰਸਿੱਧੀ ਦੇ ਫ਼ਨਕਾਰ ਵੀ ਆਏ।

ਇਪਟਾ ਨੇ ਆਪਣੀ ਸਥਾਪਨਾਂ ਮੌਕੇ ਹੀ ਐਲਾਨ ਕਰ ਦਿਤਾ ਸੀ ਕਿ ਕਲਾ ਸਿਰਫ਼ ਕਲਾ ਨਹੀਂ ਬਲਕਿ ਲੋਕਾਂ ਲਈ ਹੈ। ਭਾਂਵੇ ਬੰਗਾਲ ਦਾ ਹਿਰਦਾ ਹਿਲਾਊ ਅਕਾਲ ਹੋਵੇ, ਅਜ਼ਾਦੀ ਦੀ ਲੜਾਈ ਜਾਂ ਹੁਣ ਤਿੰਨ ਕਾਲੇ ਕਾਨੁੰਨਾਂ ਖ਼ਿਲਾਫ ਚੱਲ ਰਿਹਾ ਕਿਸਾਨ ਅੰਦੋਲਨ ਹੋਵੇ। ਇਪਟਾ ਨੇ ਹਮੇਸ਼ਾਂ ਹੀ ਆਪਣੀ ਜ਼ੁੰਮੇਵਾਰੀ ਮੁਹਰਲੀ ਕਤਾਰ ਵਿਚ ਰਹਿਕੇ ਦਲੇਰੀ, ਇਮਾਨਦਾਰੀ ਅਤੇ ਗੰਭੀਰਤਾ ਨਾਲ ਨਿਭਾਈ। ਇਪਟਾ ਦੀਆਂ ਸਮਾਜਿਕ ਸਰੋਕਾਰਾਂ ਦੀ ਬਾਤ ਪਾਉਂਦੀਆਂ ਰੰਗਮੰਚੀ ਤੇ ਸਭਿਆਚਾਰਕ ਗਤੀਵਿਧੀਆਂ ਉਪਰ ਹਮੇਸ਼ਾ ਹੀ ਹਾਕਿਮ ਦੀ ‘ਜ਼ਰਾੱ-ਨਿਵਾਜ਼ੀ’ ਰਹੀ।ਚਾਹੇ ਉਹ ਹਾਕਿਮ ਵਿਦੇਸ਼ੀ ਹੋਵੇ ਚਾਹੇ ਦੇਸੀ।

ਆਮ ਤੌਰ ’ਤੇ ਇਹ ਗੱਲ ਪ੍ਰਚਲਿਤ ਹੈ ਕਿ ਸਰਵਤੀ ਤੇ ਲਕਸ਼ਮੀ ਦਾ ਕਦੇ ਮੇਲ ਨਹੀਂ ਹੁੰਦਾ ਤੇ ਹੋਣਾ ਵੀ ਨਹੀਂ ਚਾਹੀਦਾ। ਕਲਮਕਾਰ/ਕਲਾਕਾਰ/ਫ਼ਨਕਾਰ ਦੀ ਜ਼ਿੰਦਗੀ ਫ਼ਾਕਿਆ ਤੇ ਤੰਗ-ਦਸਤੀਆਂ ਵਿਚ ਹੀ ਬੀਤਣੀ ਚਾਹੀਦੀ ਹੈ ਤਾਂ ਜੋ ਉਹ ਉਹ ਸਮਾਜ ਦੀ ਤੰਗੀਆਂ-ਤੁਰਸ਼ੀਆਂ, ਦੁੱਖਾਂ-ਤਕਲੀਫਾਂ ਤੇ ਦੁਸ਼ਵਾਰੀਆਂ ਦੀ ਬਾਤ ਵਧੇਰੇ ਸ਼ਿੱਦਤ ਨਾਲ ਪਾਅ ਸਕੇ। ਪਰ ਇਥੇ ਮੈਂ ਸ਼ਹੀਦ-ਏ-ਆਜ਼ਿਮ ਭਗਤ ਸਿੰਘ ਦਾ ਜ਼ਿਕਰ ਕਰਨਾ ਲਾਜ਼ਮੀ ਸਮਝਦਾ ਹਾਂ।

ਭਗਤ ਸਿੰਘ ਇਕ ਖੁਸ਼ਹਾਲ ਤੇ ਸਾਧਨ ਸੰਪਨ ਪ੍ਰੀਵਾਰ ਵਿਚ ਪੈਦਾ ਹੋਏ। ਜਿਨਾਂ ਨੂੰ ਕਿਸੇ ਵੀ ਕਿਸਮ ਦੀ ਦਿੱਕਤ-ਦੁਸ਼ਵਾਰੀ ਦਾ ਸਾਹਮਣਾ ਨਹੀ ਕਰਨਾ ਪਿਆ। ਆਰਿਥਕ ਔਕੜ ਦਾ ਤਾਂ ਕਦੇ ਵੀ ਨਹੀਂ ਪਰ ਭਗਤ ਸਿੰਘ ਨੇ ਸਮਾਜ ਦੇ ਸ਼ੌਸ਼ਿਤ ਤੇ ਪੀੜਤ ਵਰਗ ਦਾ ਦਰਦ ਵੀ ਮਹਿਸੂਸ ਕੀਤਾ ਤੇ ਉਨਾਂ ਦੇ ਪੱਖ ਵੀ ਖੜੇ ਵੀ, ਲੜੇ ਵੀ। ਹੱਸਣ-ਖੇਡਣ ਦੀ ਅਲੜ ਉਮਰੇ ਆਪਣੇ ਦੇਸ਼ ਦੀ ਅਜ਼ਾਦੀ ਖਾਤਿਰ ਸ਼ਹਾਦਤ ਵੀ ਦਿੱਤੀ।

ਸਾਗਰ ਸਰਹੱਦੀ ਇਪਟਾ ਦੀਆਂ ਸਭਿਆਚਰਾਕ ਤੇ ਸਮਾਜਿਕ ਸਰਗਰਮੀਆਂ ਵਿਚ ਹਮੇਸ਼ਾਂ ਹੀ ਮੁੱਢਲੀ ਕਤਾਰ ਵਿਚ ਰਹਿ ਕੇ ਸੁਹਿਰਦਤਾ ਤੇ ਈਮਾਨਦਾਰੀ ਨਾਲ ਸਰਗਰਮ ਰਹੇ। ਉਨਾਂ ਨਾਟਕ ਲਿਖੇ ਤੇ ਨਿਰਦੇਸ਼ਿਤ ਵੀ ਕੀਤੇ। ਉਨਾਂ ਦੇ ਪ੍ਰਸਿੱਧ ਨਾਟਕ ‘ਭਗਤ ਸਿੰਘ ਅਤੇ ਅਸ਼ਫਾਕੁੱਲਾ’ ਤੇ ‘ਰਾਜ ਦਰਬਾਰ’ ਦੇਸ਼ ਭਰ ਵਿਚ ਇਪਟਾ ਤੇ ਹੋਰ ਨਾਟ-ਮੰਡਲੀਆਂ ਵੱਲੋਂ ਦੇਸ਼-ਭਰ ਵਿਚ ਮੰਚਿਤ ਕੀਤੇ।

ਸਾਗਰ ਸਰਹਦੀ ਨੇ ਯਸ਼ ਚੋਪੜਾ ਦੀਆਂ ਫਿਲਮਾਂ ‘ਕਭੀ ਕਭੀ’, ‘ਸਿਲਸਿਲਾ’, ‘ਫਾਸਲੇ’ ਅਤੇ ‘ਚਾਂਦਨੀ’  ਵਰਗੀਆਂ ਪਿਆਰ ਦੀਆਂ ਗਾਥਾਵਾਂ ਵਿੱਚ ਆਪਣੇ ਸੰਵਾਦ ਅਤੇ ਸਕ੍ਰੀਨਪਲੇ ਲਈ ਮਸ਼ਹੂਰ ਹਨ, ਉਨਾਂ ਬਾਸੂ ਭੱਟਾਚਾਰੀਆ ਦੀ ਫਿਲਮ ‘ਅਨੁਭਵ’, ਰਾਜ ਕੰਵਰ ਦੀ ਫਿਲਮ ‘ਦੀਵਾਨਾ’ ਅਤੇ ਰਾਕੇਸ਼ ਰੋਸ਼ਨ ਦੀ ਫਿਲਮ ‘ਕਹੋ ਨਾ ਪਿਆਰ ਹੈ’ ਤੋਂ ਇਲਾਵਾ ‘ਬਜ਼ਾਰ’, ‘ਨੂਰੀ’, ‘ਫਾਸਲ’, ‘ਜ਼ਿੰਦਗੀ’, ‘ਦੂਸਰਾ ਆਦਮੀ’, ‘ਅਨੁਭਵ’, ‘ਕਰਮਯੋਗੀ’, ‘ਚੌਸਰ’ ਲਈ ਵੀ ਸੰਵਾਦ ਲਿਖੇ ਪਰ ਹਮੇਸ਼ਾ ਲਈ ਯਸ਼ ਚੋਪੜਾ ਨਾਲ ਜੁੜੇ ਰਹਿਣ ਲਈ ਜਾਣਿਆ ਜਾਂਦਾ ਸੀ।

ਇਨਾਂ ਫਿਲਮਾਂ ਵਿਚ ਅਮਿਤਾਭ ਬੱਚਨ, ਸੁਨੀਲ ਦੱਤ, ਸ਼ਸ਼ੀ ਕਪੂਰ, ਵਿਨੋਦ ਖੰਨਾ, ਰਾਖੀ, ਰਿਸ਼ੀ ਕਪੂਰ, ਜਯਾ ਭਾਦੂੜੀ, ਰੇਖਾ, ਸ਼੍ਰੀਦੇਵੀ ਅਤੇ ਪੂਨਮ ਢਿੱਲੋਂ ਵਰਗੇ ਕਮਸ਼ਰੀਅਲ ਫਿਲਮਾਂ ਦੇ ਦਿੱਗਜ ਕਲਾਕਾਰਾਂ ਨੇ ਵੀ ਅਦਕਾਰੀ ਦੇ ਜਲਵੇ ਬਿਖੇਰੇ ਅਤੇ ਯਥਾਰਥਵਾਦੀ ਫਿਲਮਾਂ ਵਿਚ ਨਾਮਣਾ ਖੱਟ ਚੁੱਕੇ ਨਸੀਰੂਦੀਨ ਸ਼ਾਹ, ਫਾਰੂਕ ਸ਼ੇਖ, ਦੀਪਤੀ ਨਵਲ, ਸਮਿਤਾ ਪਾਟਿਲ ਅਤੇ ਸੁਪ੍ਰੀਆ ਪਾਠਕ ਨੇ ਵੀ।

ਸਾਗਰ ਸਰਹੱਦੀ 1982 ਵਿਚ ਯਥਾਰਥਵਾਦੀ ਫਿਲਮ ‘ਬਜ਼ਾਰ’ ਰਾਹੀਂ ਨਾਲ ਡਾਇਰੈਕਟਰ ਬਣੇ। ਫਾਰੂਕ ਸ਼ੇਖ, ਸਮਿਤਾ ਪਾਟਿਲ, ਨਸੀਰੂਦੀਨ ਸ਼ਾਹ ਅਤੇ ਸੁਪ੍ਰੀਆ ਪਾਠਕ ਦੀ ਅਦਾਕਾਰੀ ਵਾਲੀ ਇਹ ਫਿਲਮ ਕਥਿਤ ਤੌਰ ’ਤੇ ਹੈਦਰਾਬਾਦ ਵਿਚ ਮੁਸਲਿਮ ਕੁੜੀਆਂ ਨੂੰ ਪੈਸੇ ਦੇ ਬਦਲੇ ਅਮੀਰ ਪਰਵਾਸੀਆਂ ਨਾਲ ਵਿਆਹ ਕਰਨ ਲਈ ਮਜਬੂਰ ਕਰਨ ਬਾਰੇ ਇਕ ਸੱਚੀ ਕਹਾਣੀ ’ਤੇ ਅਧਾਰਤ ਸੀ। ਫਿਲਮ ਦਾ ਸੰਗੀਤ ਅਤੇ ਗੀਤ ਵੀ ਕਾਫੀ ਚਰਚਿੱਤ ਹੋਏ। ਇਹ ਫਿਲਮ ਭਾਰਤ ਵਿਚ ਨਵੇਂ-ਯਥਾਰਥਵਾਦੀ ਸਿਨੇਮਾ ਦੀ ਇਕ ਵਿਸ਼ੇਸ਼ਤਾ ਵੀ ਮੰਨੀ ਗਈ ਅਤੇ  ਕਲਾ ਫਿਲਮਾਂ ਦੇ ਨਾਲ-ਨਾਲ ਵਪਾਰਕ ਸਫਲਤਾ ਵੀ ਸੀ। ਬਦਕਿਸਮਤੀ ਨਾਲ,  ਫਿਲਮ  ਸਫਲ ਹੋਣ ਦੇ ਬਾਵਜੂਦ, ਸਰਹੱਦੀ ਇੱਕ ਫਿਲਮ ਨਿਰਦੇਸ਼ਕ ਦੇ ਰੂਪ ਵਿੱਚ ਆਪਣਾ ਕੈਰੀਅਰ ਬਣਾਉਣ ਵਿਚ ਸਫਲ ਨਹੀਂ ਹੋ ਸਕੇ।

ਉਨਾਂ ਨਸੀਰੂਦੀਨ ਸ਼ਾਹ, ਸਮਿਤਾ ਪਾਟਿਲ, ਦੀਪਤੀ ਨਵਲ ਅਤੇ ਮਾਰਕ ਜ਼ੁਬਰ ਦੀ ਭੂਮਿਕਾ ਵਾਲੀ ‘ਤੇਰੇ ਸ਼ਹਿਰ ਮੇ’ ਨਾਂ ਦੀ ਫਿਲਮ ਦੀ ਯੋਜਨਾ ਬਣਾਈ ਸੀ, ਪਰ ਫਿਲਮ ਬਣ ਨਹੀਂ ਸਕੀ। ਉਨਾਂ ‘ਬਾਜ਼ਾਰ’ ਦਾ ਸੀਕਵਲ  ਬਣਾਉਣ ਬਾਰੇ ਵੀ ਸੋਚਿਆ ਸੀ ਪਰ ਆਪਣਾ ਸੁਪਨਾ ਸਾਕਾਰ ਹੁੰਦਾ ਨਹੀਂ ਵੇਖ ਸਕਿਆ। ਸਾਗਰ ਸਰਹੱਦੀ ਉਰਦੂ ਲੇਖਕ ਅਤੇ ਕਵੀ ਬਣਨ ਵਿੱਚ ਦਿਲਚਸਪੀ ਰੱਖਦਾ ਸੀ ਪਰ ਵਿੱਤੀ ਸੁਰੱਖਿਆ ਦੀ ਜ਼ਰੂਰਤ ਨੇ ਉਸਦਾ ਫਿਲਮਾਂ ਵੱਲ ਵਧੇਰੇ ਝੁਕਾਅ ਕਰ ਦਿੱਤਾ।

ਕਹਿੰਦੇ ਨੇ ਫਿਲਮ ਨਗਰੀ ਵਿਚ ਚੜ੍ਹਦੇ ਸੂਰਜ ਨੂੰ ਹੀ ਹਰ ਕੋਈ ਸਲਾਮ ਕਰਦਾ ਹੈ, ਡੁੱਬਦੇ ਵੱਲ ਸਾਰੇ ਪਿੱਠ ਕਰ ਲੈਂਦੇ ਹਨ ਹਾਲਾਂਕਿ ਡੁੱਬਦੇ ਸੂਰਜ ਦੀ ਭਾਅ ਮਾਰਦੀ ਲਾਲੀ ਦੀ ਖੂਬਸੂਰਤੀ ਵੇਖਣ ਯੋਗ ਹੁੰਦੀ ਹੈ। ਪਰ ਕੁਦਰਤ ਨੂੰ ਨਿਹਾਰਨ, ਕੁਦਰਤ ਨਾਲ ਇਕ-ਮਿੱਕ ਹੋਣ ਦਾ ਵਕਤ ਕਿਸ ਕੋਲ ਹੈ। ਉਹ ਵੀ ਮੁੰਬਈ ਵਰਗੇ ਤੇਜ਼-ਰਫਤਾਰੀ ਸ਼ਹਿਰ ਵਿਚ। ਫਿਲਮ ਨਗਰੀ ਨਾਲ ਜੁੜੇ ਮਿੱਤਰ ਦੀ ਜਦ ਤੂਤੀ ਬੋਲਦੀ ਹੈ ਤਾਂ ਉਸ ਦੀਆਂ ਸ਼ਾਮਾਂ ਵੀ ਰੰਗੀਨ ਤੇ ਰਾਤਾ ਵੀ। ਜਦ ਤੂਤੀ ਬੋਲਣੀ ਬੰਦ ਸ਼ਾਮਾਂ, ਰਾਤਾਂ ਤਾਂ ਕੀ ਸ਼ਿਖਰ ਦੁਪਿਹਰੇ ਹੀ ਸੰਨਾਟਾ ਛਾਅ ਜਾਂਦਾ ਹੈ।

ਏ.ਕੇ ਹੰਗਲ ਚਰਿੱਤਰ ਅਭਿਨੇਤਾ ਵੱਜੋਂ ਹਿੰਦੀ ਫਿਲਮਾਂ ਵਿਚ ਲੰਮਾ ਅਰਸਾ ਸਰਗਰਮ ਰਹੇ। ਫਿਲਮ ਜਗਤ ਦੀਆ ਤਕਰੀਬਨ ਸਾਰੀਆਂ ਦਿੱਗਜ ਹਸਤੀਆਂ ਨਾਲ ਕੰਮ ਵੀ ਕੀਤਾ ਅਤੇ ਅਖੀਰਲੇ ਕੁੱਝ ਸਾਲ ਇਪਟਾ  ਦੇ ਰਾਸ਼ਟਰੀ ਪ੍ਰਧਾਨ ਵੀ ਰਹੇ। ਪਰ ਉਨਾਂ ਦੀ ਅੰਤਿਮ ਰਸਮਾਂ ਵੇਲੇ ਤਕਰੀਬਨ ਸਾਰੇ ਹੀ ਦਿੱਗਜ ‘ਰੇਝੇਵਿਆਂ’ ਕਾਰਣ ਮਨਫ਼ੀ ਸਨ।

ਹੁਣ ਵੇਖਣਾ ਇਹ ਹੋਵੇਗਾ ਸਾਰੀ ਉਮਰ ਕਲਾ ਨੂੰ ਲੋਕਾਈ ਦੇ ਹਿੱਤਾਂ ਨੂੰ ਵਰਤਣ ਵਾਲੇ, ਲੋਕਾਂ ਦੇ ਹਿੱਤਾ ਨੂੰ ਪ੍ਰਣਾਏ ਹੋਏ, ਦੂਸਰੇ ਦੀ ਪਾਟੀ ਬਿਆਈ ਦਾ ਦਰਦ ਵੀ ਮਹਿਸੂਸ ਕਰਨ ਵਾਲੇ ਅਤੇ ਸਾਰੀ ਮਨੁੱਖਤਾ ਦੀ ਪੀੜਾ ਨੂੰ ਆਪਣੀ ਪੀੜਾ ਸਮਝਣ ਵਾਲੇ ਸਾਗਰ ਸਰਹੱਦੀ, ਜਿਨ੍ਹਾਂ ਫਿਲਮ ਦੇ ਖੇਤਰ ਵਿਚ ਨਵੀਆਂ ਪੈੜਾਂ ਪਾਈਆਂ, ਜਿਹੜੇ ਫਿਲਮ ਜਗਤ ਦੀਆ ਸਾਰੀਆਂ ਮੰਨੀਆਂ-ਪ੍ਰਮੰਨੀਆਂ ਹਸਤੀਆਂ ਨਾਲ ਵਿਚਰੇ, ਕਈਆਂ ਨੂੰ ਸਥਾਪਤ ਕਰਨ ਵਿਚ ਵੀ ਆਪਣਾ ਇਮਦਾਦ ਕੀਤੀ, ਉਨਾਂ ਦੀਆਂ ਅੰਤਿਮ ਰਸਮਾਂ ਵਿਚ ਸ਼ਮੂਲੀਅਤ ਕਿੰਨੀ ਕੁ ਅਤੇ ਕਿੰਨੀ ਸ਼ਿੱਦਤ ਨਾਲ ਹੁੰਦੀ ਹੈ।
 
ਸੰਜੀਵਨ ਸਿੰਘ
#2249, ਫੇਜ਼-10, ਮੁਹਾਲੀ
94174-60656
 


  144ਦੂਸਰੇ ਦੀ ਪਾਟੀ ਬਿਆਈ ਦਾ ਦਰਦ ਵੀ ਮਹਿਸੂਸ ਕਰਨ ਵਾਲਾ - ਸਾਗਰ ਸਰਹੱਦੀ
ਸੰਜੀਵਨ ਸਿੰਘ, ਮੁਹਾਲੀ
movieਨਿਰਮਾਤਾ ਜੱਗੀ ਕੁੱਸਾ ਦੀ ਨਵੀਂ ਫਿਲਮ “ਪੁੱਠੇ ਪੈਰਾਂ ਵਾਲ਼ਾ” ...
(27/04/2021)
143ਸ਼ੁਰੂਆਤ ਗਈ ਆ ਮਾਏ ਹੋ ਨੀ...
ਡਾ. ਸਿਮਰਨ ਸੇਠੀ, ਅਸਿਸਟੈਂਟ ਪ੍ਰੋਫੈਸਰ, ਦਿੱਲੀ ਯੂਨੀਵਰਸਿਟੀ
142ਅਜੋਕੀ ਗਾਇਕੀ ਤੇ ਗੀਤਕਾਰੀ ਨੇ ਨਵੀਂ ਪਨੀਰੀ ਨੂੰ ਕੁਰਾਹੇ ਤੋਰਿਆ
ਰਣਜੀਤ 'ਚੱਕ ਤਾਰੇ ਵਾਲਾ' 
mudhalਗਾਇਕੀ ਖੇਤਰ ਦੀ ਸੰਭਾਵਨਾ ਦਾ ਨਾਂਅ ਹੈ 'ਪਰਵਿੰਦਰ ਮੂਧਲ'
ਮਨਦੀਪ ਖੁਰਮੀ ਹਿੰਮਤਪੁਰਾ, ਬਰਤਾਨੀਆ
140“ਕੁਝ ਵੱਖਰੇ ਵਿਸਿ਼ਆਂ ‘ਤੇ ਝਾਤ ਪਾਉਂਦੀ ਹੈ ਫਿਲਮ ‘ਪੁੱਠੇ ਪੈਰਾਂ ਵਾਲ਼ਾ’....!”
 ਮਨਦੀਪ ਖੁਰਮੀ ਹਿੰਮਤਪੁਰਾ, ਬਰਤਾਨੀਆ 
jagtarਸਾਹਿਤ ਤੇ ਸੱਭਿਆਚਾਰ ਦਾ ਹਰਫ਼ਨ ਮੌਲਾ :  ਜਗਤਾਰ ਰਾਈਆਂ ਵਾਲਾ
ਪ੍ਰੀਤਮ ਲੁਧਿਆਣਵੀ, ਚੰਡੀਗੜ੍ਹ  
dhugaਪੰਜਾਬੀ ਮਾਂ-ਬੋਲੀ ਦੀ ਇਕ ਹੋਰ ਪੁਜਾਰਨ: ਸਿਮਰਨ ਕੌਰ ਧੁੱਗਾ
ਪ੍ਰੀਤਮ ਲੁਧਿਆਣਵੀ, ਚੰਡੀਗੜ 
gaganਗਾਇਕ, ਗੀਤਕਾਰ ਤੇ ਕਹਾਣੀਕਾਰ ਦਾ ਸੁਮੇਲ: ਗਗਨ ਕਾਈਨੌਰ (ਮੋਰਿੰਡਾ)
ਪ੍ਰੀਤਮ ਲੁਧਿਆਣਵੀ, ਚੰਡੀਗੜ
jashanਜਸ਼ਨ ਐਨ ਰਿਕਾਰਡਸ ਦੀ ਸ਼ਾਨਦਾਰ ਪੇਸ਼ਕਸ਼, 'ਪੀਰਾਂ ਦੀ ਮੌਜ ਨਿਆਰੀ' ਰਿਲੀਜ
ਪ੍ਰੀਤਮ ਲੁਧਿਆਣਵੀ, ਚੰਡੀਗੜ
tallaywaliaਬੋਹੜ ਹੇਠ ਉੱਗਿਆ ਭਰਵਾਂ ਤੇ ਛਾਂਦਾਰ ਸਾਹਿਤਕ ਬੋਹੜ - ਡਾ: ਅਮਨਦੀਪ ਸਿੰਘ ਟੱਲੇਵਾਲੀਆ
ਮਨਦੀਪ ਖੁਰਮੀ ਹਿੰਮਤਪੁਰਾ, ਲਿਵਰਪੂਲ
dhanjalਸੱਪ ਦੀ ਮਣੀਂ ਵਰਗਾ ਯਾਰ: ਫ਼ਿਲਮ ਨਿਰਦੇਸ਼ਕ ਸੁਖਮਿੰਦਰ ਧੰਜਲ
ਸ਼ਿਵਚਰਨ ਜੱਗੀ ਕੁੱਸਾ, ਲੰਡਨ
nabhaਸਾਫ਼-ਸੁਥਰੀ ਸੱਭਿਆਚਾਰ ਗਾਇਕੀ ਦਾ ਪਹਿਰੇਦਾਰ-  ਨਵੀ ਨਾਭਾ
ਪ੍ਰੀਤਮ ਲੁਧਿਆਣਵੀ, ਚੰਡੀਗੜ੍ਹ   
132'ਤੇਰੇ ਇਸ਼ਕ 'ਚ'  ਸਿੰਗਲ ਟਰੈਕ ਜਲਦੀ ਹੋਵੇਗਾ ਰਿਲੀਜ਼
ਪ੍ਰੀਤਮ ਲੁਧਿਆਣਵੀ, ਚੰਡੀਗੜ੍ਹ
sehgalਉਭਰਦੀ ਬਹੁ-ਪੱਖੀ ਕਲਾਕਾਰਾ - ਐਨੀ  ਸਹਿਗਲ
ਪ੍ਰੀਤਮ ਲੁਧਿਆਣਵੀ, ਚੰਡੀਗੜ
uchewalaਵਿਲੱਖਣ ਪਹਿਚਾਣ ਬਣਾਉਣ ਵਾਲਾ –ਗਾਇਕ ਤੇ ਅਦਾਕਾਰ ਨਿਸ਼ਾਨ ਉੱਚੇਵਾਲਾ
ਗੁਰਬਾਜ ਗਿੱਲ, ਬਠਿੰਡਾ
khuajaਗਿੱਲ ਫ਼ਿਲਮਜ਼ ਏਟਰਟੇਨਮੈਂਟ ਤੇ ਗੁਰਬਾਜ ਗਿੱਲ ਦੀ ਪੇਸ਼ਕਸ਼ ਗਾਇਕ ਹੀਰਾ ਜਸਪਾਲ ਦਾ ਧਾਰਮਿਕ ਟਰੈਕ "ਮੇਰੇ ਖੁਆਜਾ ਪੀਰ ਜੀ" ਰਿਲੀਜ਼
ਗੁਰਬਾਜ ਗਿੱਲ, ਬਠਿੰਡਾ  
sidhuਪੰਜਾਬੀ ਗਾਇਕੀ ਦੇ ਅਸਮਾਨ ‘ਚ ਬਾਜ਼ ਵਰਗੀ ਉਡਾਣ ਦਾ ਨਾਂ ਹੈ ਭੁਪਿੰਦਰ ਸਿੱਧੂ
ਮਨਦੀਪ ਖੁਰਮੀ ਹਿੰਮਤਪੁਰਾ  
gaggiਅਦਾਕਾਰ ਅਤੇ ਵੀਡੀਓ ਡਾਇਰੈਕਟਰ ਨਿੱਤ-ਨਵੀਆਂ ਸੰਦਲੀ ਪੈੜ੍ਹਾਂ ਪਾ ਰਿਹੈ – ਗੱਗੀ ਸਾਰੋਂ
ਗੁਰਬਾਜ ਗਿੱਲ, ਬਠਿੰਡਾ
bheem'ਗੱਲ ਭੀਮ ਤੇਰੇ ਉਪਕਾਰਾਂ ਦੀ' ਸਿੰਗਲ ਟਰੈਕ ਜਲਦੀ ਹੀ ਸਰੋਤਿਆਂ ਦੇ ਰੂਬਰੂ
ਪ੍ਰੀਤਮ ਲੁਧਿਆਣਵੀ, ਚੰਡੀਗੜ
hansਪਦਮ ਸ੍ਰੀ ਗਾਇਕ ਹੰਸ ਰਾਜ ਹੰਸ ਦਾ ਟਰੈਕ "ਹੂਕ"
ਗੁਰਬਾਜ ਗਿੱਲ, ਬਠਿੰਡਾ
gauspak'ਗੌਂਸ਼ਪਾਕ ਪੀਰ ਮੇਰਾ' ਸਿੰਗਲ ਟਰੈਕ ਹੋਇਆ ਮੁਕੰਮਲ
ਪ੍ਰੀਤਮ ਲੁਧਿਆਣਵੀ, ਚੰਡੀਗੜ
baiਆਪਣਾ ਪਿੰਡ ਆਪਣੇ ਖੇਤ ਆਪਣੀ ਮਿੱਟੀ ਦੀ ਗੱਲ ਕਰਦਾ ਗੀਤ ' ਪਿੰਡ ਦੀਆਂ ਗਲੀਆਂ ' ਲੈ ਕੇ ਹਾਜ਼ਰ - ਬਾਈ ਅਮਰਜੀਤ"  -  ਗੁਰਪ੍ਰੀਤ ਬੱਲ ਰਾਜਪੁਰਾ 
11km"11km" ਗੀਤ ਨਾਲ ਚਰਚਾ ਚ ਗੁਰਜਾਨ
ਗੁਰਪ੍ਰੀਤ ਬੱਲ, ਰਾਜਪੁਰਾ 
kalaਜ਼ਿੰਦਗੀ ਦੇ ਖੁਬਸੂਰਤ ਰੰਗਾਂ ਦੀ ਰੰਗਤ ‘ਚ ਰੰਗਿਆ "ਟਰੈਂਡਜ਼ ਮਿਊਜ਼ਿਕ" ਦਾ ਨਿਰਮਾਤਾ – ਕਾਲਾ ਸ਼ਰਮਾ
ਗੁਰਬਾਜ ਗਿੱਲ, ਬਠਿੰਡਾ
kussa"ਕੁੱਸਾ ਮੋਸ਼ਨ ਪਿਕਚਰਜ਼" ਦੇ ਬੈਨਰ ਹੇਠ ਜਲਦੀ ਦਸਤਕ ਦੇਵੇਗੀ ਫ਼ਿਲਮ "ਕੁੜੱਤਣ"   praunaਪ੍ਰਾਹੁਣਾ ਟਰੈਕ ਲੈ ਕੇ ਹਾਜ਼ਰ - ਮਾਣਕ ਪ੍ਰੀਤ/ਮਨਪ੍ਰੀਤ
 ਗੁਰਬਾਜ ਗਿੱਲ,  ਬਠਿੰਡਾ
malke“ਗਾਂਧੀ ਵਾਲੇ ਨੋਟ” ਲੈ ਕੇ ਜਲਦੀ ਹਾਜ਼ਰੀ ਲਵਾਏਗਾ – ਕੁਲਦੀਪ ਮੱਲਕੇ
ਗੁਰਬਾਜ ਗਿੱਲ,  ਬਠਿੰਡਾ
vekhiਕਰਮਜੀਤ ਅਨਮੋਲ ਤੇ ਗੁਰਬਿੰਦਰ ਮਾਨ ਦੇ ਗੀਤ “ਵੇਖੀਂ ਜਾਨੀ ਏ” ਨੂੰ ਸਰੋਤਿਆਂ ਵੱਲੋਂ ਮਿਲ ਰਿਹਾ ਹੈ ਭਰਵਾਂ ਹੂੰਗਾਰਾ ਗੁਰਪ੍ਰੀਤ ਬੱਲ,  ਰਾਜਪੁਰਾ 
ਪਦੀ ਹਿੱਕ 'ਤੇ ਸੀਤ ਬੂੰਦ ਵਰਗਾ ਮੇਰਾ ਬਾਈ ਸਰਦਾਰ ਸੋਹੀ
ਸ਼ਿਵਚਰਨ ਜੱਗੀ ਕੁੱਸਾ, ਲੰਡਨ
ਗਾਇਕ ਸੁਰਜੀਤ ਮਾਹੀ ਦੇ ਧਾਰਮਿਕ ਗੀਤ “ਪਰਿਵਾਰ ਵਿਛੋੜਾ” ਨੂੰ ਮਿਲ ਰਿਹਾ ਹੈ ਸੰਗਤਾਂ ਦਾ ਭਰਭੂਰ ਪਿਆਰ
ਗੁਰਪ੍ਰੀਤ ਬੱਲ, ਰਾਜਪੁਰਾ
ਰਹਿਮਤ ਧਾਰਮਿਕ ਟਰੈਕ ਨਾਲ ਹੋਇਆ ਰੂ-ਬ-ਰੂ - ਦਵਿੰਦਰ ਬਰਾੜ
ਗੁਰਬਾਜ ਗਿੱਲ, ਬਠਿੰਡਾ
ਸਭਿਆਚਾਰਕ ਮੇਲਿਆਂ ਦੀ ਸ਼ਾਨ “ਸਰਦਾਰਾ” ਟਰੈਕ ਲੈ ਕੇ ਰੂ-ਬ-ਰੂ – ਦਲਜੀਤ ਕੌਰ ਪਟਿਆਲਾ
ਗੁਰਬਾਜ ਗਿੱਲ, ਬਠਿੰਡਾ
ਕਲੀਆਂ ਦੇ ਬਾਦਸ਼ਾਹ ਨਹੀ! ਲ਼ੋਕ ਗਾਥਾਵਾਂ ਦੇ ਬਾਦਸ਼ਾਹ ਸਨ 'ਸ਼੍ਰੀ ਕੁਲਦੀਪ ਮਾਣਕ ਜੀ'
ਜਸਪ੍ਰੀਤ ਸਿੰਘ
ਮਨਪ੍ਰੀਤ ਸਿੰਘ ਬੱਧਨੀ ਕਲਾਂ ਦਾ ਸਿੰਗਲ ਟਰੈਕ “ਕਿਸਾਨ” ਸ੍ਰੀ ਗੁਰੂ ਸਿੰਘ ਸਭਾ ਸਾਊਥਾਲ ਵਿਖੇ ਲੋਕ ਅਰਪਨ
ਮਨਪ੍ਰੀਤ ਸਿੰਘ ਬੱਧਨੀ ਕਲਾਂ, ਲੰਡਨ
ਸੰਗੀਤਕ ਖੇਤਰ ਚ’ ਵੱਖਰੀ ਪਹਿਚਾਣ ਬਣਾ ਰਿਹਾ “ਮਣਕੂ ਏਟਰਟੇਨਮੈਂਟ” ਦਾ ਨਿਰਮਾਤਾ -ਜਸਵੀਰ ਮਣਕੂ
ਗੁਰਬਾਜ ਗਿੱਲ, ਬਠਿੰਡਾ
ਥੀਏਟਰ ਨੂੰ ਰੱਬ ਮੰਨਕੇ ਪੂਜਣ ਵਾਲੀ ਮੁਟਿਆਰ - ਬਾਨੀ ਸ਼ਰਮਾ
ਪ੍ਰੀਤਮ ਲੁਧਿਆਣਵੀ, ਚੰਡੀਗੜ
ਬੱਬੂ ਮਾਨ ਦੇ ਨਕਸ਼ੇ ਕਦਮ ’ਤੇ ਕਹਾਣੀਕਾਰ/ ਅਦਾਕਾਰ - ਬੱਬਰ ਗਿੱਲ
ਗੁਰਬਾਜ ਗਿੱਲ, ਬਠਿੰਡਾ
ਅਦਾਕਾਰੀ 'ਚ ਝੰਡੇ ਗੱਡ ਕੇ 'ਤਜ਼ਰਬਾ' ਟਰੈਕ ਲੈ ਕੇ ਹਾਜ਼ਿਰ ਦੋਗਾਣਾ ਜੋੜੀ -ਗੁਰਬਾਜ ਗਿੱਲ-ਮਨਦੀਪ ਲੱਕੀ
ਪ੍ਰੀਤਮ ਲੁਧਿਆਣਵੀ, ਚੰਡੀਗੜ
ਗਾਇਕੀ, ਗੀਤਕਾਰੀ ਅਤੇ ਪੇਸ਼ਕਾਰੀ ਦਾ ਸੁਮੇਲ - ਬੂਟਾ ਸੋਨੀ
ਗੁਰਬਾਜ ਗਿੱਲ, ਬਠਿੰਡਾ
ਸੰਗੀਤਕ ਖੇਤਰ ਦਾ ਸਮਰੱਥ ਸੰਗੀਤਕਾਰ – ਸ਼ਾਹਰੁਖ ਥਿੰਦ
ਗੁਰਬਾਜ ਗਿੱਲ, ਬਠਿੰਡਾ
ਦਮਦਾਰ ਤੇ ਦਿਲਕਸ਼ ਅਵਾਜ਼ ਦੇ ਮਾਲਕ - ਸੋਨੂੰ ਵਿਰਕ
ਗੁਰਬਾਜ ਗਿੱਲ, ਬਠਿੰਡਾ
“ਫੁੱਲਾਂ ਵਾਲੀ ਕਾਰ” ਲੈ ਕੇ ਹਾਜ਼ਿਰ ਐ – ਗਿੱਲ ਕਮਲ
ਗੁਰਬਾਜ ਗਿੱਲ, ਬਠਿੰਡਾ
“ਅੱਤ ਦੀ ਸ਼ੌਕੀਨ” ਨਾਲ ਖੂਬ ਚਰਚਾ ਚ’ – ਦਲਜੀਤ ਕੌਰ ਪਟਿਆਲਾ
ਗੁਰਬਾਜ ਗਿੱਲ, ਬਠਿੰਡਾ
ਜਸਵਿੰਦਰ ਬਰਾੜ ਨਾਲ ਮੁਲਾਕਾਤ
ਭਿੰਦਰ ਜਲਾਲਾਬਾਦੀ, ਲੰਡਨ
ਦਿਨ-ਬ-ਦਿਨ ਸਥਾਪਤੀ ਵੱਲ ਵੱਧ ਰਹੀ ਦੋਗਾਣਾ ਜੋੜੀ: ਰਾਜਦੀਪ ਸੰਧੂ-ਹੁਸਨਪ੍ਰੀਤ
ਗੁਰਬਾਜ ਗਿੱਲ, ਬਠਿੰਡਾ
ਦੋਗਾਣਾ ਗਾਇਕੀ 'ਚ ਮਾਣਮੱਤੀ ਜੋੜੀ: ਬਲਵੀਰ ਅਤੇ ਜਸਮੀਨ ਚੋਟੀਆ
ਗੁਰਬਾਜ ਗਿੱਲ, ਬਠਿੰਡਾ
ਅਦਾਕਾਰੀ ਸਦਕਾ ਦਰਸ਼ਕਾਂ ਦੇ ਦਿਲਾਂ ਉਤੇ ਰਾਜ ਕਰ ਰਿਹਾ ਅਦਾਕਾਰ- ਗੁਰਪ੍ਰੀਤ ਧਾਲੀਵਾਲ
ਪ੍ਰੀਤਮ ਲੁਧਿਆਣਵੀ, ਚੰਡੀਗੜ੍ਹ
ਗੀਤਕਾਰਾਂ ਵਿਚ ਇਕ ਹੋਰ ਸਿਰ-ਕੱਢਵਾਂ ਨਾਓਂ-ਹਰਬੰਸ ਲੈਮਬਰ
ਪ੍ਰੀਤਮ ਲੁਧਿਆਣਵੀ, ਚੰਡੀਗੜ੍ਹ
ਸੁੱਚਾ-ਜੈਲਾ ਸ਼ੇਖੂਪੁਰੀਏ ਦਾ ਨਵਾਂ ਸਿੰਗਲ ਟਰੈਕ 'ਫਸਲਾਂ' ਰਿਲੀਜ਼
ਪ੍ਰੀਤਮ ਲੁਧਿਆਣਵੀ, ਚੰਡੀਗੜ੍ਹ
ਫ਼ਿੰਨਲੈਂਡ 'ਚ 'ਲਹੌਰੀਏ' ਫ਼ਿਲਮ ਦੇਖਣ ਲਈ ਲੋਕਾਂ ਵਿਚ ਭਾਰੀ ਉਤਸ਼ਾਹ
ਵਿੱਕੀ ਮੋਗਾ, ਫ਼ਿੰਨਲੈਂਡ
ਕਵਾਲੀ 'ਮੈਂ ਖੜਾ ਹੱਥ ਜੋੜ' ਰਿਲੀਜ਼
ਪ੍ਰੀਤਮ ਲੁਧਿਆਣਵੀ, ਚੰਡੀਗੜ੍ਹ
'ਗੱਭਰੂ ਜਵਾਨ' ਨੂੰ ਸਰੋਤਿਆਂ ਵੱਲੋਂ ਭਰਪੂਰ ਪਿਆਰ
ਪ੍ਰੀਤਮ ਲੁਧਿਆਣਵੀ, ਚੰਡੀਗੜ੍ਹ
ਬਹੁਪੱਖੀ ਕਲਾਵਾਂ ਦਾ ਧਨੀ -ਦਿਲਬਾਗ ਮੋਰਿੰਡਾ
ਗੁਰਪ੍ਰੀਤ ਬੱਲ, ਰਾਜਪੁਰਾ
ਨਿੱਕੀ ਉਮਰੇ ਵੱਡੀਆਂ ਮੱਲਾਂ ਮਾਰਨ ਵਾਲਾ ਕਲਮਕਾਰ– ਪਰਗਟ ਰਿਹਾਨ
ਪ੍ਰੀਤਮ ਲੁਧਿਆਣਵੀ, ਚੰਡੀਗੜ
ਗਾਇਕ ਕੁਲਵਿੰਦਰ ਬਿੱਲਾ ਅਤੇ ਰੁਪਾਲੀ ਦਾ ਫ਼ਿੰਨਲੈਂਡ ਦੇ ਹੇਲਸਿੰਕੀ-ਵਾਨਤਾ ਏਅਰਪੋਰਟ ਪਹੁੰਚਣ ਤੇ ਨਿੱਘਾ ਸਵਾਗਤ
ਵਿੱਕੀ ਮੋਗਾ, ਫ਼ਿੰਨਲੈਂਡ
ਸ਼ੇਖੂਪੁਰੀਏ ਭਰਾਵਾਂ ਦਾ ਸਿੰਗਲ ਟਰੈਕ 'ਜੋਗੀਆ' ਰਿਲੀਜ਼
ਪ੍ਰੀਤਮ ਲੁਧਿਆਣਵੀ, ਚੰਡੀਗੜ
ਡਾ. ਭੀਮ ਰਾਓ ਜੀ ਨੂੰ ਸਮਰਪਿਤ ਗੀਤ, 'ਬਾਬਾ ਸਾਹਿਬ' ਰਿਲੀਜ਼
ਪ੍ਰੀਤਮ ਲੁਧਿਆਣਵੀ, ਚੰਡੀਗੜ
ਸਿੰਗਲ ਟਰੈਕ 'ਪੀ. ਜੀ.' ਨਾਲ ਖੂਬ ਚਰਚਾ ਵਿੱਚ, ਗਾਇਕਾ ਰਜਨਦੀਪ ਸਿੱਧੂ
ਪ੍ਰੀਤਮ ਲੁਧਿਆਣਵੀ, ਚੰਡੀਗੜ
'ਸੋਹਣਾ ਨੱਚਣ ਵਾਲੀਏ', ਲੈਕੇ ਹਾਜਰ ਹੈ- ਜੱਗੀ ਖਾਨ
ਪ੍ਰੀਤਮ ਲੁਧਿਆਣਵੀ, ਚੰਡੀਗੜ
ਇੱਕ ਨਿੱਕੀ ਫਿਲਮ “ਖਾਲੀ ਜੇਬ“ ਦੀ ਗੱਲ ਕਰਦਿਆਂ
ਮਨਦੀਪ ਖੁਰਮੀ ਹਿੰਮਤਪੁਰਾ, ਯੂ ਕੇ
ਔਰਤ ਦੀ ਤ੍ਰਾਸਦੀ ਅਤੇ ਧਰਮ ਦੇ ਅਖੌਤੀ ਠੇਕੇਦਾਰਾਂ ਉਪਰ ਕਰਾਰੀ ਚੋਟ ਕਰਦੀ ਹੈ ਫ਼ਿਲਮ "ਸੀਬੋ"
ਗਿੱਲ ਮਨਵੀਰ ਸਿੰਘ, ਸਵੀਡਨ
ਕਾਲਾ ਸੈਂਪਲੇ ਵਾਲਾ - ਗੁਰਦਾਸ ਮਾਨ ਦੇ ਪੂਰਨਿਆਂ ਤੇ ਚੱਲ ਰਹੀ ਕਲਮ ਤੇ ਅਵਾਜ਼
ਪ੍ਰੀਤਮ ਲੁਧਿਆਣਵੀ, ਚੰਡੀਗੜ੍ਹ
“ਦਿਲ ਨਾਲ ਖੇਡੀ” ਗੀਤ ਨਾਲ ਚਰਚਾ ਚ ਗਾਇਕ ਸੋਹਣ ਸ਼ੰਕਰ
ਗੁਰਪ੍ਰੀਤ ਬੱਲ, ਰਾਜਪੁਰਾ
ਛਿੱਤਰ ਥੋਹਰਾਂ 'ਚ ਉੱਗਿਆ ਗੁਲਾਬ ਦਾ ਫੁੱਲ-ਗਿੱਲ ਰੌਂਤਾ
ਮਿੰਟੂ ਬਰਾੜ, ਆਸਟ੍ਰੇਲੀਆ
ਬਹੁ-ਕਲਾਵਾਂ ਦਾ ਧਾਰਨੀ ਨੌਜਵਾਨ - ਪਰਮਜੀਤ ਰਾਮਗੜੀਆ
ਪ੍ਰੀਤਮ ਲੁਧਿਆਣਵੀ, ਚੰਡੀਗੜ੍ਹ
ਸ਼ਾਸਤਰੀ ਸੁਰਾਂ ਦਾ ਸੁਰੀਲਾ ਲੋਕ-ਗਾਇਕ: ਰਹਿਮਤ ਅਲੀ
ਪ੍ਰੀਤਮ ਲੁਧਿਆਣਵੀ, ਚੰਡੀਗੜ੍ਹ
ਮੰਜ਼ਲ ਵਲ ਵਧ ਰਹੀ, ਸੁਰੀਲੀ ਅਵਾਜ਼ ਦੀ ਮਲਿਕਾ - ਮਿਸ ਸੰਜਨਾ
ਪ੍ਰੀਤਮ ਲੁਧਿਆਣਵੀ, ਚੰਡੀਗੜ੍ਹ
ਯੁੱਗਾ ਯੁੱਗਾ ਤੱਕ ਜੀਵਤ ਰਹੇਗੀ ਮਰਹੂਮ ਗਾਇਕਾ ਪਰਮਿੰਦਰ ਸੰਧੂ
ਗੁਰਪ੍ਰੀਤ “ਸਰਾਂ”, ਚੰਡੀਗੜ੍ਹ
ਦਿਲਾਂ ਦੀ ਧੜਕਣ ਬਣ ਰਹੀ ਗਾਇਕ ਜੋੜੀ - ਗੁਰਦੀਪ ਸਿੱਧੂ- ਬੀਬਾ ਰਜਨਦੀਪ
ਪ੍ਰੀਤਮ ਲੁਧਿਆਣਵੀ, ਚੰਡੀਗੜ੍ਹ
ਮਨਦੀਪ ਖੁਰਮੀ ਹਿੰਮਤਪੁਰਾ ਦਾ ਗੀਤ ਓਹੀ ਬੋਹੜ ਹੋਵੇਗਾ 13 ਜਨਵਰੀ ਨੂੰ ਲੋਕ ਅਰਪਣ
 
ਸੁਰੀਲੀ ਤੇ ਬੁਲੰਦ ਅਵਾਜ ਦਾ ਮਾਲਕ - ਸੁੱਖ ਸਿੱਧੂ
ਪ੍ਰੀਤਮ ਲੁਧਿਆਣਵੀ, ਚੰਡੀਗੜ੍ਹ
ਸਟੇਜ ਦਾ ਧਨੀ ਮੰਚ ਸੰਚਾਲਕ ਅਤੇ ਅਦਾਕਾਰ : ਨਵਲ ਕਿਸ਼ੋਰ
ਉਜਾਗਰ ਸਿੰਘ, ਪਟਿਆਲਾ
ਸਟੇਜ ਦਾ ਧਨੀ ਮੰਚ ਸੰਚਾਲਕ ਅਤੇ ਅਦਾਕਾਰ : ਨਵਲ ਕਿਸ਼ੋਰ
ਉਜਾਗਰ ਸਿੰਘ, ਪਟਿਆਲਾ
ਅਦਾਕਾਰੀ ਅਤੇ ਨਿਰਦੇਸ਼ਨ ਦੀ ਜਾਦੂਗਰਨੀ: ਪ੍ਰਮਿੰਦਰ ਪਾਲ ਕੌਰ
ਉਜਾਗਰ ਸਿੰਘ, ਪਟਿਆਲਾ
ਡਫ਼ਲੀ ‘ਚੋਂ ਨਿੱਕਲੀ ਇੱਕ ਫ਼ਿਲਮ ਦੀ ਗੱਲ ਕਰਦਿਆਂ!
ਮਨਦੀਪ ਖੁਰਮੀ ਹਿੰਮਤਪੁਰਾ, ਯੂ ਕੇ
ਸੁਰੀਲੀ ਅਤੇ ਦਮਦਾਰ ਅਵਾਜ ਦੀ ਮਲਿਕਾ --ਜੋਤੀ ਕੋਹੇਨੂਰ
ਪ੍ਰੀਤਮ ਲੁਧਿਆਣਵੀ, ਚੰਡੀਗੜ੍ਹ
ਪੰਜਾਬੀ ਫਿਲਮਾਂ ਦੀ ਉਭਰਦੀ ਖੂਬਸੂਰਤ ਲੇਖਿਕਾ ਤੇ ਅਦਾਕਾਰਾ ਗੁਰਪ੍ਰੀਤ ਸਰਾਂ
ਪ੍ਰੀਤਮ ਲੁਧਿਆਣਵੀ, ਚੰਡੀਗੜ੍ਹ
ਭੁੱਲੇ ਵਿਸਰੇ ਕਲਾਕਾਰ
ਸਮਾਜਿਕ ਸਰੋਕਾਰਾਂ ਅਤੇ ਪੰਜਾਬੀ ਪਰਿਵਾਰਾਂ ਦੇ ਗਾਇਕ: ਪੰਡਿਤ ਜੱਗੀ
ਉਜਾਗਰ ਸਿੰਘ, ਪਟਿਆਲਾ
'ਮਹਿੰਗੇ ਮੁੱਲ ਦੇ ਹੰਝੂ' ਦਾ ਰਚੇਤਾ-- ਜਸਪਾਲ ਵਧਾਈਆਂ
ਪ੍ਰੀਤਮ ਲੁਧਿਆਣਵੀ, ਚੰਡੀਗੜ੍ਹ
ਗੀਤਕਾਰੀ ਦਾ ਬਾਦਸ਼ਾਹ -ਲਾਲ ਸਿੰਘ ਲਾਲੀ
ਪ੍ਰੀਤਮ ਲੁਧਿਆਣਵੀ, ਚੰਡੀਗੜ੍ਹ
ਸਮਾਜਿਕਤਾ ਦੇ ਗੀਤ ਲਿਖਣ ਵਾਲਾ ਗੀਤਕਾਰ- ਰਮਨ ਕੱਦੋਂ
ਉਜਾਗਰ ਸਿੰਘ, ਪਟਿਆਲਾ
ਗੀਤਕਾਰੀ ਦਾ ਖੂਬਸੂਰਤ ਕਲਮੀ-ਚਸ਼ਮਾ - ਰਾਜੂ ਨਾਹਰ ਬਾਸੀਆਂ ਬੈਦਵਾਣ
ਪ੍ਰੀਤਮ ਲੁਧਿਆਣਵੀ, ਚੰਡੀਗੜ੍ਹ
ਪੰਜਾਬੀ ਗਾਇਕੀ ਵਿੱਚ ਇੱਕ ਨਵਾਂ ਦਮਦਾਰ ਚਿਹਰਾ - ਸੈਫ਼ੀ ਸੇਖੋਂ
ਹਰਬੰਸ ਬੁੱਟਰ ਕੈਨੇਡਾ
ਪੰਜਾਬੀ ਕਦਰਾਂ ਕੀਮਤਾਂ ਦਾ ਪਹਿਰੇਦਾਰ ਗੀਤਕਾਰ: ਗੈਰੀ ਟਰਾਂਟੋ ਹਠੂਰ
ਉਜਾਗਰ ਸਿੰਘ, ਪਟਿਆਲਾ
ਗਾਇਕੀ, ਸੰਗੀਤਕਾਰੀ ਤੇ ਅਦਾਕਾਰੀ ਦਾ ਖੂਬਸੂਰਤ ਮੁਜੱਸਮਾ- ਮਨੀ ਔਜਲਾ
ਪ੍ਰੀਤਮ ਲੁਧਿਆਣਵੀ, ਚੰਡੀਗੜ੍ਹ
ਅੱਥਰੇ ਬਲਦ ਵਾਂਗ ਲੀਹ ਪਾੜ ਕੇ ਨਵੀਂ ਲੀਹ ਬਨਾਉਣ ਵਾਲਾ ਜਨੂੰਨੀ ਅਦਾਕਾਰ ਹੈ ਹਰਸ਼ਰਨ ਸਿੰਘ
ਮਨਦੀਪ ਖੁਰਮੀ ਹਿੰਮਤਪੁਰਾ, ਯੂ ਕੇ 
24 ਜਨਵਰੀ ਨੂੰ ਅੰਤਮ ਅਰਦਾਸ ਦੇ ਮੌਕੇ ‘ਤੇ
ਸਾਫ ਸੁਥਰੀ ਗਾਇਕੀ ਦੀ ਮਾਲਕ: ਮਨਪ੍ਰੀਤ ਅਖ਼ਤਰ
ਉਜਾਗਰ ਸਿੰਘ, ਪਟਿਆਲਾ
ਵਰਸੀ ਤੇ ਵਿਸ਼ੇਸ਼
ਨਈਂਓ ਲੱਭਣੇ ਲਾਲ ਗੁਆਚੇ
ਜਸਵਿੰਦਰ ਪੂਹਲੀ, ਬਠਿੰਡਾ
ਰੂਹ ਨੂੰ ਸਕੂਨ ਦੇਣ ਵਾਲਾ ਸੁਰੀਲਾ ਫ਼ਨਕਾਰ "ਵਨੀਤ ਸ਼ਰਾਫਤ"
ਗੁਰਪ੍ਰੀਤ ਬੱਲ, ਰਾਜਪੁਰਾ
ਬਲਾਤਕਾਰ ਪੀੜਤਾਂ ਦੇ ਹੱਕ ਬਾਰੇ ਗੱਲ ਕਰੇਗੀ ਬਲਰਾਜ ਸਿੱਧੂ ਦੀ ਲਘੂ ਫ਼ਿਲਮ “ਜਿੰਦਰਾ”
ਸੁਰਜੀਤ ਜੱਸਲ, ਫ਼ਿਲਮ ਪੱਤਰਕਾਰ
ਸੈਮੂਅਲ ਜੌਹਨ ਦੇ ਨਾਟਕਾਂ ਦੀ ਇਕ ਹੋਰ ਕਾਮਯਾਬ ਪੇਸ਼ਕਾਰੀ
ਨਵਦੀਪ ਸਿੱਧੂ, ਕਨੇਡਾ
ਪੂਰਨ ਸਿੰਘ ਪਾਂਧੀ ਦੀ ‘ਸੰਗੀਤ ਦੀ ਦੁਨੀਆਂ’
ਉਜਾਗਰ ਸਿੰਘ, ਪਟਿਆਲਾ
ਦੋਗਾਣਾ ਗਾਇਕੀ ਦਾ ਸਿਖਰ: ਮੁਹੰਮਦ ਸਦੀਕ
ਜਸਵਿੰਦਰ ਪੂਹਲੀ, ਬਠਿੰਡਾ
ਅਫ਼ਸੋਸ ਕਿ ਉਸਾਰੂ ਗਾਇਕੀ ਬਦਲੇ ਮਿਲੇ ਸਨਮਾਨ ਮਾਹਲੇ ਦੇ ਢਿੱਡ ਦੀ ਭੁੱਖ ਨਹੀਂ ਮਿਟਾ ਸਕੇ
ਮਨਦੀਪ ਖੁਰਮੀ ਹਿੰਮਤਪੁਰਾ, ਯੂ ਕੇ
ਫੱਕਰ ਕਲਾਕਾਰ ਸੀ ਪ੍ਰਿਥਵੀ ਰਾਜ ਕਪੂਰ
ਹਰਬੀਰ ਸਿੰਘ ਭੰਵਰ, ਲੁਧਿਆਣਾ
ਨਵਤੇਜ ਸੰਧੂ ਦੀ ਦਾਨਿਸ਼ਵਰਾਂ ਦੇ ਮਨਾਂ ‘ਚ ਸੁਆਲ ਬੀਜਦੀ ਫਿਲਮ “ਕੰਬਦੀ ਡਿਓੜੀ”
ਐੱਸ ਬਲਵੰਤ, ਯੂ ਕੇ 
'ਦ ਬਲੱਡ ਸਟਰੀਟ' ਦੇਸ਼ ਦੀ ਹਰ ਉਸ ਗਲ਼ੀ ਦੀ ਕਹਾਣੀ ਹੈ, ਜਿਸਨੇ ਆਪਣੇ ਹੀ ਦੇਸ਼ ਅੰਦਰ ਰਫ਼ਿਊਜ਼ੀ ਹੋਣ ਵਰਗਾ ਸੰਤਾਪ ਭੋਗਿਆ ਹੈ – ਦਰਸ਼ਨ ਦਰਵੇਸ਼
ਭੂਪਿੰਦਰ ਪੰਨ੍ਹੀਵਾਲੀਆ (ਪੱਤਰਕਾਰ), ਪੰਜਾਬ
ਭਾਰਤ ਦੀ ਨਿਰਤ ਕਲਾ: ਪਰੰਪਰਾ ਤੇ ਮਹੱਤਵ
ਡਾ. ਰਵਿੰਦਰ ਕੌਰ ਰਵੀ, ਪਟਿਆਲਾ
ਸੂਖਮ ਭਾਵਨਾਵਾਂ ਦਾ ਪ੍ਰਤੀਕ ਲੋਕ ਸੰਗੀਤ
ਡਾ. ਰਵਿੰਦਰ ਕੌਰ ਰਵੀ, ਪਟਿਆਲਾ
ਪੰਜਾਬੀ ਸਿਨੇਮੇ ਵਿਚ ਨਵੇਂ ਮੋੜ ਅਤੇ ਮੀਲ ਪੱਥਰ ਦਾ ਨਾਮ ਹੈ ਫ਼ਿਲਮ "ਪੰਜਾਬ 1984"
ਹਰਦੀਪ ਮਾਨ ਜਮਸ਼ੇਰ ਅਸਟਰੀਆ
ਪੰਜਾਬ ਦੀ ਸੂਫ਼ੀ ਸੰਗੀਤ ਪਰੰਪਰਾ
ਡਾ. ਰਵਿੰਦਰ ਕੌਰ ਰਵੀ, ਪਟਿਆਲਾ
ਭਾਰਤੀ ਸੰਗੀਤ ਪਰੰਪਰਾ ਦੀਆਂ ਕੁਝ ਪੁਰਾਤਨ ਗਾਇਨ ਸ਼ੈਲੀਆਂ
ਡਾ. ਰਵਿੰਦਰ ਕੌਰ ਰਵੀ, ਪਟਿਆਲਾ
ਫ਼ਿਲਮੀ ਸੰਗੀਤ ਦੇ ਮਹਾਨ ਪਿੱਠਵਰਤੀ ਗਾਇਕ ਮੰਨਾ ਡੇ
ਡਾ. ਰਵਿੰਦਰ ਕੌਰ ਰਵੀ, ਪਟਿਆਲਾ
4 ਦਸੰਬਰ ਬਰਸੀ ’ਤੇ
ਸਦਾ ਬਹਾਰ ਫ਼ਿਲਮੀ ਅਦਾਕਾਰ ਸੀ ; ਦੇਵਾ ਆਨੰਦ
ਰਣਜੀਤ ਸਿੰਘ ਪ੍ਰੀਤ, ਬਠਿੰਡਾ
ਪੰਜਾਬੀ ਲੋਕ ਗੀਤਾਂ ਦਾ ਪ੍ਰਕਾਸ਼ ਵੰਡਣ ਵਾਲੀ ਪ੍ਰਕਾਸ਼ ਕੌਰ
ਰਣਜੀਤ ਸਿੰਘ ਪ੍ਰੀਤ, ਬਠਿੰਡਾ
29 ਅਕਤੂਬਰ ਲਈ
ਪੰਜਾਬੀ ਨਾਟਕ ਦੀ ਨਕੜਦਾਦੀ: ਨੌਰਾ ਰਿਚਰਡ
ਰਣਜੀਤ ਸਿੰਘ ਪ੍ਰੀਤ, ਬਠਿੰਡਾ
ਮਲਕਾ-ਇ-ਗ਼ਜ਼ਲ: ਬੇਗ਼ਮ ਅਖ਼ਤਰ
ਰਣਜੀਤ ਸਿੰਘ ਪ੍ਰੀਤ, ਬਠਿੰਡਾ
ਵਿਸ਼ੇਸ਼ ਮੁਲਾਕਾਤ
ਲੋਕ ਗਾਇਕ ਬਲਧੀਰ ਮਾਹਲਾ- ਜਿਸਨੇ ਗਾਇਨ ਕਲਾ ਨਾਲ ਦਗਾ ਨਹੀਂ ਕੀਤਾ, ਪਰ..?
ਮੁਲਾਕਾਤੀ: ਮਨਦੀਪ ਖੁਰਮੀ ਹਿੰਮਤਪੁਰਾ
ਕੈਨੇਡਾ ਡੇਅ ਨੂੰ ਸਮਰਪਿਤ ਐਲਬਮ ‘ਸਾਡਾ ਦੇਸ਼ ਕੈਨੇਡਾ‘ ਜਲਦੀ ਹੋਵੇਗੀ ਰਿਲੀਜ਼
ਕੁਲਜੀਤ ਸਿੰਘ, ਜੰਜੂਆ, ਟੋਰਾਂਟੋ
ਔਜਲਾ ਇਨੋਵੇਸ਼ਨ ਇੰਕ ਦੀ ਪੇਸ਼ਕਸ਼ "ਆਬ"
ਜੋਗਿੰਦਰ ਸੰਘੇੜਾ, ਕਨੇਡਾ
ਸਮਾਜਕ ਕਦਰਾਂ ਕੀਮਤਾਂ ਦਾ ਗੀਤਕਾਰ ਤੇ ਗਾਇਕ ਗੁਰਮਿੰਦਰ ਗੁਰੀ
ਉਜਾਗਰ ਸਿੰਘ, ਅਮਰੀਕਾ
‘ਸਾਡਾ ਹੱਕ’ ਤੇ ਪਾਬੰਧੀ ਲਾ ਕੇ ਪੰਜਾਬ ਸਰਕਾਰ ਨੇ ਕੀਤਾ ਲੋਕਾਂ ਦੀ ਭਾਵਨਾਵਾਂ ਦਾ ਕਤਲ
ਬਲਵਿੰਦਰ ਸਿੰਘ ਚਾਹਲ ‘ਮਾਧੋ ਝੰਡਾ’, ਇਟਲੀ

ਨੋਰਾ ਰਿੱਚਰਡਜ਼: ਆਇਰਲੈਂਡ ਦੀ ਪੰਜਾਬਣ
ਹਰਬੀਰ ਸਿੰਘ ਭੰਵਰ, ਲੁਧਿਆਣਾ

ਛੋਟੀ ਉਮਰ ਦੀ ਵੱਡੀ ਚਿਤਰਕਾਰਾ; ਅੰਮ੍ਰਿਤਾ ਸ਼ੇਰਗਿੱਲ
ਰਣਜੀਤ ਸਿੰਘ ਪ੍ਰੀਤ, ਬਠਿੰਡਾ

ਸਮਾਜ ਦੇ ਪ੍ਰੰਪਰਾਵਾਦੀ ਅਸੂਲਾਂ ਨੂੰ ਟਿੱਚ ਸਮਝਣ ਵਾਲੀ; ਪਰਵੀਨ ਬਾਬੀ
ਰਣਜੀਤ ਸਿੰਘ ਪ੍ਰੀਤ, ਬਠਿੰਡਾ
4 ਜਨਵਰੀ 2012 ਨੂੰ ਚੱਲ ਵਸੀ ਸੀ
ਸੀਰਤ-ਸੂਰਤ ਦਾ ਸੁਮੇਲ ਸੀ : ਕਲਪਨਾ ਮੋਹਨ
ਰਣਜੀਤ ਸਿੰਘ ਪ੍ਰੀਤ, ਬਠਿੰਡਾ
30 ਨਵੰਬਰ ਪਹਿਲੀ ਬਰਸੀ ‘ਤੇ
ਲੋਕ ਗਾਥਾਵਾਂ ਦਾ ਸਿਰਨਾਵਾਂ: ਕੁਲਦੀਪ ਮਾਣਕ
ਰਣਜੀਤ ਸਿੰਘ ਪ੍ਰੀਤ, ਬਠਿੰਡਾ
ਪੰਜਾਬ ਦੀ ਕੋਇਲ: ਸੁਰਿੰਦਰ ਕੌਰ
ਰਣਜੀਤ ਸਿੰਘ ਪ੍ਰੀਤ, ਬਠਿੰਡਾ
17 ਨਵੰਬਰ ਬਰਸੀ ’ਤੇ (ਬਿੰਦਰੱਖੀਆ)
ਤਿੜਕੇ ਘੜੇ ਦਾ ਪਾਣੀ
ਰਣਜੀਤ ਸਿੰਘ ਪ੍ਰੀਤ, ਬਠਿੰਡਾ
ਇੱਕ ਫਿਲਮ ਦਾ ਰੀਵਿਊ ਇਸ ਸਿਰਫਿਰੇ ਵੱਲੋਂ ਵੀ....।
ਮਨਦੀਪ ਖੁਰਮੀ ਹਿੰਮਤਪੁਰਾ, ਇੰਗਲੈਂਡ
25 ਅਕਤੂਬਰ ਬਰਸੀ ’ਤੇ
ਦਰਦ-ਇ-ਇਸ਼ਕ ਦੀ ਦਾਸਤਾਂ: ਸਾਹਿਰ ਲੁਧਿਆਣਵੀ
ਰਣਜੀਤ ਸਿੰਘ ਪ੍ਰੀਤ, ਬਠਿੰਡਾ
14 ਸਤੰਬਰ ਦੇ ਸ਼ਰਧਾਂਜਲੀ ਸਮਾਰੋਹ ਮੌਕੇ ਵਿਸ਼ੇਸ਼;
ਪਾਣੀ ਵਿੱਚ ਮਾਰਾਂ ਡੀਟਾਂ,ਹੁਣ ਮੁੱਕੀਆਂ ਉਡੀਕਾਂ; ਹਾਕਮ ਸੂਫ਼ੀ
ਰਣਜੀਤ ਸਿੰਘ ਪ੍ਰੀਤ, ਬਠਿੰਡਾ
ਨਾਟਕ ‘ਸੰਤਾਪ’ ਅਤੇ ‘ਸੋ ਕਿਉ ਮੰਦਾ ਆਖੀਐ’ ਦੀਆਂ ਪੇਸ਼ਕਾਰੀਆਂ 23 ਸਤੰਬਰ ਨੂੰ
ਕੁਲਜੀਤ ਸਿੰਘ ਜੰਜੂਆ, ਟਰਾਂਟੋ
ਹਾਕਮ ਸੂਫੀ ਵੀ ਇਸ ਸੰਸਾਰ ਨੂੰ ਸਦਾ ਲਈ ਅਲਵਿਦਾ ਕਹਿ ਗਏ
ਰਣਜੀਤ ਸਿੰਘ ਪ੍ਰੀਤ, ਬਠਿੰਡਾ
ਨਹੀਂ ਰਹੇ ਸ਼ੋਅਲੇ ਫ਼ਿਲਮ ਦੇ ਰਹੀਮ ਚਾਚਾ –ਏ.ਕੇ.ਹੰਗਲ
ਰਣਜੀਤ ਸਿੰਘ ਪ੍ਰੀਤ
13 ਮਈ ਬਰਸੀ ‘ਤੇ ਵਿਸ਼ੇਸ਼
ਸਦਾ ਬਹਾਰ ਗੀਤਾਂ ਦਾ ਰਚਣਹਾਰਾ ਨੰਦ ਲਾਲ ਨੂਰਪੁਰੀ
ਰਣਜੀਤ ਸਿੰਘ ਪ੍ਰੀਤ
31 ਜਨਵਰੀ ਬਰਸੀ ਤੇ  
ਸੂਰਤ-ਸੀਰਤ,ਸੁਰ-ਸੰਗੀਤ ਦਾ ਸੁਮੇਲ : ਸੁਰੱਈਆ
ਰਣਜੀਤ ਸਿੰਘ ਪ੍ਰੀਤ
ਗੀਤਕਾਰੀ ਦਾ ਯੁੱਗ ਅਤੇ ਦਰਵੇਸ਼ ਮੂਰਤ ਬਾਈ ‘ਦੇਵ ਥਰੀਕੇ ਵਾਲਾ’
ਸ਼ਿਵਚਰਨ ਜੱਗੀ ਕੁੱਸਾ
ਸੂਰਤ-ਸੀਰਤ ਦਾ ਸੁਮੇਲ ਸੀ ; ਅਦਾਕਾਰਾ ਕਲਪਨਾ ਮੋਹਨ
ਰਣਜੀਤ ਸਿੰਘ ਪ੍ਰੀਤ
ਬਿਖ਼ੜੇ ਰਾਹਾਂ ਦਾ ਪਾਂਧੀ ਸੀ- ਮੇਜਰ ਰਾਜਸਥਾਨੀ
ਰਣਜੀਤ ਸਿੰਘ ਪ੍ਰੀਤ
ਯਾਦਾਂ ਬਿਖ਼ੇਰ ਕੇ ਤੁਰ ਗਈ ਪੰਜਾਬੀ ਗਾਇਕਾ ਪੁਸ਼ਪਾ ਹੰਸ
ਰਣਜੀਤ ਸਿੰਘ ਪ੍ਰੀਤ
23 ਦਸੰਬਰ ਬਰਸੀ 'ਤੇ 
ਸੁਹਣੀ-ਸੁਰੀਲੀ-ਸੁਰ ਸੰਗੀਤ ਦਾ ਸੁਮੇਲ; ਮਲਕਾ-ਇ-ਤਰੰਨਮ ਨੂਰਜਹਾਂ
ਰਣਜੀਤ ਸਿੰਘ ਪ੍ਰੀਤ
ਤੁਰ ਗਏ ਦੀ ਉਦਾਸੀ ਏ
ਐ ਬਾਈ ਮਾਣਕ! ਅਲਵਿਦਾ ਤੇ ਆਖਰੀ ਸਲਾਮ!!

ਸ਼ਿਵਚਰਨ ਜੱਗੀ ਕੁੱਸਾ
ਮਧੁਬਾਲਾ 1951 ਵਿਚ
ਧੰਨਵਾਦ: ਰਵਿੰਦਰ ਰਵੀ
ਛੈਣੀਂ ਵਰਗੀ ਅਵਾਜ਼ ਦਾ ਮਾਲਕ ਬਾਈ ਕੁਲਦੀਪ ਮਾਣਕ
ਸ਼ਿਵਚਰਨ ਜੱਗੀ ਕੁੱਸਾ
ਕਵੀਸ਼ਰੀ ਦਾ ਥੰਮ੍ਹ-ਰਣਜੀਤ ਸਿੰਘ ਸਿੱਧਵਾਂ ਕਰਨੈਲ ਸਿੰਘ ਪਾਰਸ ਤੇ ਰਣਜੀਤ ਸਿੰਘ ਸਿੱਧਵਾਂ ਦੀ ਇਕ ਪੁਰਾਣੀ ਤਸਵੀਰ
ਅਲੀ ਰਾਜਪੁਰਾ
ਚਿੱਤਰਕਲਾ ਦਾ ਅਮਿੱਟ ਹਸਤਾਖਰ: ਅੱਛਰ ਸਿੰਘ
ਬਲਰਾਜ ਸਿੰਘ ਸਿੱਧੂ, ਯੂ. ਕੇ.
ਪਾਇਰੇਸੀ ਕਰਕੇ ਆਖ਼ਰੀ ਸਾਹਾਂ ’ਤੇ ਹਨ ਮਿਊਜ਼ਿਕ ਕੰਪਨੀਆਂ ਜਾਂ ‘ਪਾਇਰੇਸੀ ਲੱਕਵਾਗ੍ਰਸਤ’ ਮਿਊਜ਼ਿਕ ਕੰਪਨੀਆਂ ਆਖ਼ਰੀ ਸਾਹਾਂ ’ਤੇ
ਜਰਨੈਲ ਘੁਮਾਣ
ਤਪਦੇ ਹਿਰਦਿਆਂ ’ਤੇ ਕਣੀਆਂ ਦਾ ਅਹਿਸਾਸ ਕਰਵਾਉਂਦੀ ਸ਼ਾਇਰ ਚੌਹਾਨ ਦੀ ਐਲਬਮ – ਅੰਬਰ ਮੋੜ ਦਿਓ
ਰਘਵੀਰ ਸਿੰਘ ਚੰਗਾਲ
ਵਗਦੀ ਪਈ ਸਵਾਂਅ ਢੋਲਾ.. ਬਲਰਾਜ ਸਾਹਨੀ ਦੀਆਂ ਪ੍ਰੀਤਨਗਰ ਵਿਚ ਬਿਖਰੀਆਂ ਯਾਦਾਂ
ਜਤਿੰਦਰ ਸਿੰਘ ਔਲ਼ਖ

ਜਲਦ ਰਿਲੀਜ਼ ਹੋਣ ਜਾ ਰਹੀ ਹੈ-‘ਇੱਕ ਕੁੜੀ ਪੰਜਾਬ ਦੀ’
ਦਰਸ਼ਨ ਦਰਵੇਸ਼

ਅਦਾਕਾਰੀ ਦੇ ਜਨੂੰਨ ਦਾ ਨਾਂਅ–ਮਨਮੀਤ ਮਾਨ
ਦਰਸ਼ਨ ਦਰਵੇਸ਼
‘ਇੱਕ ਤੂੰ ਹੋਵੇਂ ਇੱਕ ਮੈਂ ਹੋਵਾਂ’ ਦੋਗਾਣ ਐਲਬਮ ਦੇ ਨਾਲ-ਸਰਦੂਲ ਤੇ ਨੂਰੀ
ਨਰਪਿੰਦਰ ਸਿੰਘ ਬੈਨੀਪਾਲ

‘ਪਰਖ ਦ ਟੈਸਟ’ ਲੈ ਕੇ ਹਾਜ਼ਰ ਹੋ ਰਿਹਾ ਹੈ-ਸੁਖਵਿੰਦਰ ਸੁੱਖੀ
ਨਰਪਿੰਦਰ ਸਿੰਘ ਬੈਨੀਪਾਲ

hore-arrow1gif.gif (1195 bytes)


Terms and Conditions
Privacy Policy
© 1999-2019 5abi.com

www.5abi.com
[ ਸਾਡਾ ਮਨੋਰਥ ][ ਈਮੇਲ ][ ਹੋਰ ਸੰਪਰਕ ][ ਸਾਹਿਤ ][ ਮਾਨਵ ਚੇਤਨਾ ]
[ ਵਿਗਿਆਨ ][ ਕਲਾ/ਕਲਾਕਾਰ ][ ਫਿਲਮਾਂ ][ ਖੇਡਾਂ ][ ਪੁਸਤਕਾਂ ][ ਇਤਿਹਾਸ ][ ਜਾਣਕਾਰੀ ]

darya1.gif (3186 bytes)
©1999-2019, 5abi.com