WWW 5abi.com  ਪੰਨਿਆ ਵਿੱਚ ਸ਼ਬਦ ਭਾਲ (ਹਿੰਦਿਕ ਵਿਧੀ ਨਾਲ)
29 ਅਕਤੂਬਰ ਲਈ
ਪੰਜਾਬੀ ਨਾਟਕ ਦੀ ਨਕੜਦਾਦੀ: ਨੌਰਾ ਰਿਚਰਡ
ਰਣਜੀਤ ਸਿੰਘ ਪ੍ਰੀਤ, ਬਠਿੰਡਾ


  ਨੌਰਾ ਰਿਚਰਡ

ਪੰਜਾਬੀ ਨਾਟਕ ਦੀ ਜਨਮਦਾਤੀ, 1911 ਤੋਂ 1971 ਤੱਕ 60 ਵਰੇ ਪੰਜ ਦਰਿਆਵਾਂ ਦੀ ਧਰਤੀ’ਤੇ ਵਸਣ ਵਾਲੀ, ਛੋਟੀ ਉਮਰ ਵਿੱਚ ਹੀ ਕਾਮਯਾਬੀ ਨਾਲ ਸਟੇਜ ਨਾਟਕਾਂ ਵਿੱਚ ਅਦਾਕਾਰੀ ਦਿਖਾਉਂਣ ਵਾਲੀ, ਪੰਜਾਬੀ ਸਭਿਆਚਾਰ ਨੂੰ ਪਿਆਰਨ ਸਤਿਕਾਰਨ ਵਾਲੀ ਅਤੇ ਪੰਜਾਬੀਆਂ ਦੀ ਲੇਡੀ ਗਰੇਗਰੀ ਅਖਵਾਉਂਣ ਵਾਲੀ ਹੀ ਸੀ ਨੌਰਾ ਮੈਰੀ ਹੁਟਮਨੂ ਜਿਸ ਦਾ ਜਨਮ ਆਇਰਲੈਂਡ ਵਿੱਚ 29 ਅਕਤੂਬਰ 1876 ਨੂੰ ਹੋਇਆ । ਹੋਰਨਾਂ ਥਾਵਾਂ ਤੋਂ ਇਲਾਵਾ ਇਸ ਨੇ ਬੈਲਜੀਅਮ, ਆਕਸਫੋਰਡ ਯੂਨੀਵਰਸਿਟੀ ਅਤੇ ਸਿਡਨੀ ਤੋਂ ਵੀ ਸਿਖਿਆ ਪ੍ਰਾਪਤ ਕੀਤੀ ਅਤੇ 1911 ਵਿੱਚ ਪੰਜਾਬ ਆ ਗਈ । ਏਥੇ ਇਸ ਨੇ ਸਟੇਜ ਨਾਟਕਾਂ ਦਾ ਅਗਾਜ਼ ਕਰਿਆ ਅਤੇ ਇਸ ਦੇ ਹੀ ਸ਼ਗਿਰਦ ਈਸ਼ਵਰ ਚੰਦਰ ਨੰਦਾ ਨੇ ਪਹਿਲਾ ਪੰਜਾਬੀ ਨਾਟਕ ਦੁਲਹਨ ਜਿਸ ਦਾ ਨਾਅ ਸੁਭੱਦਰਾ ਵੀ ਸੀ 1914 ਵਿੱਚ ਲਿਖਿਆ । ਜਿਸ ਦੀ ਸਟੇਜ ਪੇਸ਼ਕਾਰੀ ਨੇ ਦਰਸ਼ਕਾਂ ਨੂੰ ਕੀਲ ਕੇ ਰੱਖ ਦਿੱਤਾ ।

ਯੂਨੀਟਾਰੀਅਨ ਕ੍ਰਿਸਚੀਅਨ ਅੰਗਰੇਜੀ ਦੇ ਅਧਿਆਪਕ ਫਿਲਿਪ ਅਰਨਿਸਟ ਰਿਚਰਡ ਨਾਲ ਵਿਆਹ ਉਪਰੰਤ ਉਹ ਨੌਰਾ ਰਿਚਰਡ ਅਖਵਾਉਂਣ ਲੱਗੀ । ਜਦ ਫਿਲਿਪ ਰਿਚਰਡ ਨੇ ਅੰਗਰੇਜੀ ਸਾਹਿਤ ਦੇ ਟੀਚਰ ਵਜੋਂ ਲਾਹੌਰ ਦੇ ਦਿਆਲ ਸਿੰਘ ਕਾਲਜ ਵਿੱਚ ਨੌਕਰੀ ਕਰਨਾ ਪ੍ਰਵਾਨ ਕਰ ਲਿਆ ਤਾਂ ਨੌਰਾ ਰਿਚਰਡ ਵੀ 1908 ਵਿੱਚ ਉਹਨਾਂ ਦੇ ਨਾਲ ਹੀ ਭਾਰਤ ਆ ਗਈ । ਉਸ ਸਮੇ ਲਾਹੌਰ ਸਾਹਿਤਕ ਕੇਂਦਰ ਵਜੋਂ ਮਕਬੂਲ ਸੀ ਜਿੱਥੇ ਨੌਰਾ ਕਾਲਜ ਦੀਆਂ ਸਾਹਿਤਕ ਸਰਗਰਮੀਆਂ ਵਿੱਚ ਸ਼ਾਮਲ ਹੋਣ ਲੱਗੀ ਉੱਥੇ ਹੋਮ ਰੂਲ ਅੰਦੋਲਨ ਸਮੇ ਵੀ ਉਹ ਡਾਕਟਰ ਐਨੀ ਬੇਸੈਂਟ ਦੇ ਨਾਲ ਰਹੀ । ਪਰ ਨੌਰਾ ਨੂੰ ਉਦੋਂ ਮੁਸ਼ਕਲਾਂ ਨੇ ਆ ਘੇਰਾ ਘੱਤਿਆ ਜਦ ਉਹਦੇ ਪਤੀ ਦੀ 1920 ਵਿੱਚ ਮ੍ਰਿਤੂ ਹੋ ਗਈ । ਦੁਖੀ ਮਨ ਨਾਲ ਨੌਰਾ ਵਾਪਸ ਇੰਗਲੈਂਡ ਪਰਤ ਗਈ । ਉੱਥੇ ਭਾਰਤੀਆਂ ਬਾਰੇ ਬੁਰਾ ਪ੍ਰਚਾਰ ਸੁਣ ਕੇ, ਜਦ ਵਿਰੋਧ ਕੀਤਾ ਤਾਂ ਸਜ਼ਾ ਵੀ ਭੁਗਤਣੀ ਪਈ । ਇੱਕ ਵਾਰ ਫਿਰ 1924 ਵਿੱਚ ਉਹ ਭਾਰਤ ਆ ਗਈ ਅਤੇ ਕਾਂਗੜਾ ਘਾਟੀ ਵਿੱਚ ਪੇਂਡੂ ਮਹੌਲ ਵਰਗਾ ਅੰਦਰੇਟਾ ਵਿਖੇ ਘਰ ਬਣਾ ਲਿਆ, ਜਿਸ ਨੂੰ ਚਮੇਲੀ ਨਿਵਾਸ ਕਿਹਾ ਜਾਣ ਲੱਗਿਆ । ਫੁੱਲਾਂ ਬੂਟਿਆਂ ਵਾਲੀ ਇਹ ਜਗਾ ਉਹਨੂੰ ਪਸੰਦ ਆਈ ਅਤੇ ਵੁੱਡ ਲੈਂਡ ਇਸਟੇਟ ਵੀ ਕਿਹਾ ਜਾਦਾਂ ਰਿਹਾ । ਏਥੇ ਹੀ ਡਰਾਮਾ ਸਕੂਲ ਚਾਲੂ ਕਰਿਆ । ਜਿਸ ਵਿੱਚ ਨਾਮਵਰ ਨਾਟਕਕਾਰ ਆਈ ਸੀ ਨੰਦਾ,ਬਲਵੰਤ ਗਾਰਗੀ,ਗੁਰਸ਼ਰਨ ਸਿੰਘ ਵਰਗਿਆਂ ਨੇ ਵੀ ਤਰਬੀਅਤ ਹਾਸਲ ਕੀਤੀ ।

ਉਹ ਅੰਦਰੇਟਾ ਵਿੱਚ ਹਰ ਸਾਲ ਮਾਰਚ ਮਹੀਨੇ ਹਫ਼ਤੇ ਦਾ ਪ੍ਰੋਗਰਾਮ ਕਰਵਾਇਆ ਕਰਦੀ ਸੀ । ਇਸ ਪ੍ਰੋਗਰਾਮ ਵਿੱਚ ਇਲਾਕੇ ਦੇ ਲੋਕ ਅਤੇ ਡਰਾਮਾ ਸਕੂਲ ਦੇ ਵਿਦਿਆਰਥੀ ਓਪਨ ਏਅਰ ਥਿਏਟਰ ਵਿੱਚ ਪਹੁੰਚ ਕੇ, ਉਹਦੇ ਨਾਟਕਾਂ ਦਾ ਹਿੱਸਾ ਬਣਨ ਦੇ ਨਾਲ ਨਾਲ ਸਟੇਜ ਪ੍ਰੋਗਰਾਮ ਦਾ ਆਨੰਦ ਵੀ ਮਾਣਿਆਂ ਕਰਦੇ ਸਨ । ਜਿਸ ਵਿੱਚ ਪ੍ਰਿਥਵੀ ਰਾਜ ਕਪੂਰ, ਬਲਰਾਜ ਸਾਹਨੀ ਵਰਗੇ ਕਲਾਕਾਰਾਂ ਦੀ ਹਾਜ਼ਰੀ ਵਿਸ਼ੇਸ਼ ਰਿਹਾ ਕਰਦੀ ਸੀ । ਅੰਦਰੇਟਾ ਦੀ ਮਸ਼ਹੂਰ ਹਸਤੀ ਭਾਦੇਸ਼ ਚੰਦਰ ਸਾਨਿਆਲ ਨੇ ਕਈ ਖੇਤਰਾਂ ਵਿੱਚ ਆਪਣਾ ਲੋਹਾ ਮਨਵਾਇਆ ਸੀ। ਚੰਮੇਲੀ ਨਿਵਾਸ ਦੇ ਨੇੜੇ ਹੀ ਪ੍ਰੌਫੈਸਰ ਜੈ ਦਿਆਲ, ਪੇਂਟਰ ਸੋਭਾ ਸਿੰਘ ਅਤੇ ਫਰੀਦਾ ਬੇਦੀ ਨੇ ਵੀ ਨਿਵਾਸ ਕਰ ਲਿਆ ਸੀ । ਇਸ ਤਰਾਂ ਅੰਦਰੇਟਾ ਕਲਚਰਲ ਕੇਂਦਰ ਵਜੋਂ ਮਸ਼ਹੂਰ ਹੋਇਆ ।

ਨੌਰਾ ਨੇ ਆਪਣਾ ਸਾਰਾ ਸਾਹਿਤਕ ਸਰਮਾਇਆ ਹਿਮਾਚਲ ਸਰਕਾਰ ਨੂੰ ਸੌਂਪਣ ਲਈ ਬੇਨਤੀ ਭੇਜੀ, ਪਰ ਜਦ ਕੋਈ ਜਵਾਬ ਨਾ ਆਇਆ ਤਾਂ ਉਹਨੇ ਸਾਰੀਆਂ ਕੀਮਤੀ ਚੀਜਾਂ ਪੰਜਾਬੀ ਯੂਨੀਵਰਸਿਟੀ ਦੇ ਸਪੁਰਦ ਕਰ ਦਿੱਤੀਆਂ । ਅਖ਼ੀਰਲਾ ਸਮਾਂ ਨੌਕਰਾਂ ਸਹਾਰੇ ਬਿਤਾਉਂਦੀ ਨੌਰਾ ਰਿਚਰਡ 3 ਮਾਰਚ 1971 ਨੂੰ ਇਸ ਦੁਨੀਆਂ ਤੋਂ ਸਦਾ ਸਦਾ ਲਈ ਕੂਚ ਕਰ ਗਈ । ਉਸਦੀ ਯਾਦਗਾਰ ਤੇ ਲਿਖੇ ਸ਼ਬਦ ਉਹਦੀ ਮਹਾਨਤਾ ਨੂੰ ਬਿਆਂਨ ਕਰਦੇ ਹਨ ਠ ਐ ਥੱਕੇ ਹੋਏ ਦਿਲ ਅਰਾਮ ਕਰ,ਤੇਰਾ ਕੰਮ ਹੋ ਗਿਆ ਹੈ ।

ਰਣਜੀਤ ਸਿੰਘ ਪ੍ਰੀਤ
ਭਗਤਾ (ਬਠਿੰਡਾ)-151206
ਸੰਪਰਕ;98157-07232

27/10/2013
 

  29 ਅਕਤੂਬਰ ਲਈ
ਪੰਜਾਬੀ ਨਾਟਕ ਦੀ ਨਕੜਦਾਦੀ: ਨੌਰਾ ਰਿਚਰਡ
ਰਣਜੀਤ ਸਿੰਘ ਪ੍ਰੀਤ, ਬਠਿੰਡਾ
ਮਲਕਾ-ਇ-ਗ਼ਜ਼ਲ: ਬੇਗ਼ਮ ਅਖ਼ਤਰ
ਰਣਜੀਤ ਸਿੰਘ ਪ੍ਰੀਤ, ਬਠਿੰਡਾ
ਵਿਸ਼ੇਸ਼ ਮੁਲਾਕਾਤ
ਲੋਕ ਗਾਇਕ ਬਲਧੀਰ ਮਾਹਲਾ- ਜਿਸਨੇ ਗਾਇਨ ਕਲਾ ਨਾਲ ਦਗਾ ਨਹੀਂ ਕੀਤਾ, ਪਰ..?
ਮੁਲਾਕਾਤੀ: ਮਨਦੀਪ ਖੁਰਮੀ ਹਿੰਮਤਪੁਰਾ
ਕੈਨੇਡਾ ਡੇਅ ਨੂੰ ਸਮਰਪਿਤ ਐਲਬਮ ‘ਸਾਡਾ ਦੇਸ਼ ਕੈਨੇਡਾ‘ ਜਲਦੀ ਹੋਵੇਗੀ ਰਿਲੀਜ਼
ਕੁਲਜੀਤ ਸਿੰਘ, ਜੰਜੂਆ, ਟੋਰਾਂਟੋ
ਔਜਲਾ ਇਨੋਵੇਸ਼ਨ ਇੰਕ ਦੀ ਪੇਸ਼ਕਸ਼ "ਆਬ"
ਜੋਗਿੰਦਰ ਸੰਘੇੜਾ, ਕਨੇਡਾ
ਸਮਾਜਕ ਕਦਰਾਂ ਕੀਮਤਾਂ ਦਾ ਗੀਤਕਾਰ ਤੇ ਗਾਇਕ ਗੁਰਮਿੰਦਰ ਗੁਰੀ
ਉਜਾਗਰ ਸਿੰਘ, ਅਮਰੀਕਾ
‘ਸਾਡਾ ਹੱਕ’ ਤੇ ਪਾਬੰਧੀ ਲਾ ਕੇ ਪੰਜਾਬ ਸਰਕਾਰ ਨੇ ਕੀਤਾ ਲੋਕਾਂ ਦੀ ਭਾਵਨਾਵਾਂ ਦਾ ਕਤਲ
ਬਲਵਿੰਦਰ ਸਿੰਘ ਚਾਹਲ ‘ਮਾਧੋ ਝੰਡਾ’, ਇਟਲੀ

ਨੋਰਾ ਰਿੱਚਰਡਜ਼: ਆਇਰਲੈਂਡ ਦੀ ਪੰਜਾਬਣ
ਹਰਬੀਰ ਸਿੰਘ ਭੰਵਰ, ਲੁਧਿਆਣਾ

ਛੋਟੀ ਉਮਰ ਦੀ ਵੱਡੀ ਚਿਤਰਕਾਰਾ; ਅੰਮ੍ਰਿਤਾ ਸ਼ੇਰਗਿੱਲ
ਰਣਜੀਤ ਸਿੰਘ ਪ੍ਰੀਤ, ਬਠਿੰਡਾ

ਸਮਾਜ ਦੇ ਪ੍ਰੰਪਰਾਵਾਦੀ ਅਸੂਲਾਂ ਨੂੰ ਟਿੱਚ ਸਮਝਣ ਵਾਲੀ; ਪਰਵੀਨ ਬਾਬੀ
ਰਣਜੀਤ ਸਿੰਘ ਪ੍ਰੀਤ, ਬਠਿੰਡਾ
4 ਜਨਵਰੀ 2012 ਨੂੰ ਚੱਲ ਵਸੀ ਸੀ
ਸੀਰਤ-ਸੂਰਤ ਦਾ ਸੁਮੇਲ ਸੀ : ਕਲਪਨਾ ਮੋਹਨ
ਰਣਜੀਤ ਸਿੰਘ ਪ੍ਰੀਤ, ਬਠਿੰਡਾ
30 ਨਵੰਬਰ ਪਹਿਲੀ ਬਰਸੀ ‘ਤੇ
ਲੋਕ ਗਾਥਾਵਾਂ ਦਾ ਸਿਰਨਾਵਾਂ: ਕੁਲਦੀਪ ਮਾਣਕ
ਰਣਜੀਤ ਸਿੰਘ ਪ੍ਰੀਤ, ਬਠਿੰਡਾ
ਪੰਜਾਬ ਦੀ ਕੋਇਲ: ਸੁਰਿੰਦਰ ਕੌਰ
ਰਣਜੀਤ ਸਿੰਘ ਪ੍ਰੀਤ, ਬਠਿੰਡਾ
17 ਨਵੰਬਰ ਬਰਸੀ ’ਤੇ (ਬਿੰਦਰੱਖੀਆ)
ਤਿੜਕੇ ਘੜੇ ਦਾ ਪਾਣੀ
ਰਣਜੀਤ ਸਿੰਘ ਪ੍ਰੀਤ, ਬਠਿੰਡਾ
ਇੱਕ ਫਿਲਮ ਦਾ ਰੀਵਿਊ ਇਸ ਸਿਰਫਿਰੇ ਵੱਲੋਂ ਵੀ....।
ਮਨਦੀਪ ਖੁਰਮੀ ਹਿੰਮਤਪੁਰਾ, ਇੰਗਲੈਂਡ
25 ਅਕਤੂਬਰ ਬਰਸੀ ’ਤੇ
ਦਰਦ-ਇ-ਇਸ਼ਕ ਦੀ ਦਾਸਤਾਂ: ਸਾਹਿਰ ਲੁਧਿਆਣਵੀ
ਰਣਜੀਤ ਸਿੰਘ ਪ੍ਰੀਤ, ਬਠਿੰਡਾ
14 ਸਤੰਬਰ ਦੇ ਸ਼ਰਧਾਂਜਲੀ ਸਮਾਰੋਹ ਮੌਕੇ ਵਿਸ਼ੇਸ਼;
ਪਾਣੀ ਵਿੱਚ ਮਾਰਾਂ ਡੀਟਾਂ,ਹੁਣ ਮੁੱਕੀਆਂ ਉਡੀਕਾਂ; ਹਾਕਮ ਸੂਫ਼ੀ
ਰਣਜੀਤ ਸਿੰਘ ਪ੍ਰੀਤ, ਬਠਿੰਡਾ
ਨਾਟਕ ‘ਸੰਤਾਪ’ ਅਤੇ ‘ਸੋ ਕਿਉ ਮੰਦਾ ਆਖੀਐ’ ਦੀਆਂ ਪੇਸ਼ਕਾਰੀਆਂ 23 ਸਤੰਬਰ ਨੂੰ
ਕੁਲਜੀਤ ਸਿੰਘ ਜੰਜੂਆ, ਟਰਾਂਟੋ
ਹਾਕਮ ਸੂਫੀ ਵੀ ਇਸ ਸੰਸਾਰ ਨੂੰ ਸਦਾ ਲਈ ਅਲਵਿਦਾ ਕਹਿ ਗਏ
ਰਣਜੀਤ ਸਿੰਘ ਪ੍ਰੀਤ, ਬਠਿੰਡਾ
ਨਹੀਂ ਰਹੇ ਸ਼ੋਅਲੇ ਫ਼ਿਲਮ ਦੇ ਰਹੀਮ ਚਾਚਾ –ਏ.ਕੇ.ਹੰਗਲ
ਰਣਜੀਤ ਸਿੰਘ ਪ੍ਰੀਤ
13 ਮਈ ਬਰਸੀ ‘ਤੇ ਵਿਸ਼ੇਸ਼
ਸਦਾ ਬਹਾਰ ਗੀਤਾਂ ਦਾ ਰਚਣਹਾਰਾ ਨੰਦ ਲਾਲ ਨੂਰਪੁਰੀ
ਰਣਜੀਤ ਸਿੰਘ ਪ੍ਰੀਤ
31 ਜਨਵਰੀ ਬਰਸੀ ਤੇ  
ਸੂਰਤ-ਸੀਰਤ,ਸੁਰ-ਸੰਗੀਤ ਦਾ ਸੁਮੇਲ : ਸੁਰੱਈਆ
ਰਣਜੀਤ ਸਿੰਘ ਪ੍ਰੀਤ
ਗੀਤਕਾਰੀ ਦਾ ਯੁੱਗ ਅਤੇ ਦਰਵੇਸ਼ ਮੂਰਤ ਬਾਈ ‘ਦੇਵ ਥਰੀਕੇ ਵਾਲਾ’
ਸ਼ਿਵਚਰਨ ਜੱਗੀ ਕੁੱਸਾ
ਸੂਰਤ-ਸੀਰਤ ਦਾ ਸੁਮੇਲ ਸੀ ; ਅਦਾਕਾਰਾ ਕਲਪਨਾ ਮੋਹਨ
ਰਣਜੀਤ ਸਿੰਘ ਪ੍ਰੀਤ
ਬਿਖ਼ੜੇ ਰਾਹਾਂ ਦਾ ਪਾਂਧੀ ਸੀ- ਮੇਜਰ ਰਾਜਸਥਾਨੀ
ਰਣਜੀਤ ਸਿੰਘ ਪ੍ਰੀਤ
ਯਾਦਾਂ ਬਿਖ਼ੇਰ ਕੇ ਤੁਰ ਗਈ ਪੰਜਾਬੀ ਗਾਇਕਾ ਪੁਸ਼ਪਾ ਹੰਸ
ਰਣਜੀਤ ਸਿੰਘ ਪ੍ਰੀਤ
23 ਦਸੰਬਰ ਬਰਸੀ 'ਤੇ 
ਸੁਹਣੀ-ਸੁਰੀਲੀ-ਸੁਰ ਸੰਗੀਤ ਦਾ ਸੁਮੇਲ; ਮਲਕਾ-ਇ-ਤਰੰਨਮ ਨੂਰਜਹਾਂ
ਰਣਜੀਤ ਸਿੰਘ ਪ੍ਰੀਤ
ਤੁਰ ਗਏ ਦੀ ਉਦਾਸੀ ਏ
ਐ ਬਾਈ ਮਾਣਕ! ਅਲਵਿਦਾ ਤੇ ਆਖਰੀ ਸਲਾਮ!!

ਸ਼ਿਵਚਰਨ ਜੱਗੀ ਕੁੱਸਾ
ਮਧੁਬਾਲਾ 1951 ਵਿਚ
ਧੰਨਵਾਦ: ਰਵਿੰਦਰ ਰਵੀ
ਛੈਣੀਂ ਵਰਗੀ ਅਵਾਜ਼ ਦਾ ਮਾਲਕ ਬਾਈ ਕੁਲਦੀਪ ਮਾਣਕ
ਸ਼ਿਵਚਰਨ ਜੱਗੀ ਕੁੱਸਾ
ਕਵੀਸ਼ਰੀ ਦਾ ਥੰਮ੍ਹ-ਰਣਜੀਤ ਸਿੰਘ ਸਿੱਧਵਾਂ ਕਰਨੈਲ ਸਿੰਘ ਪਾਰਸ ਤੇ ਰਣਜੀਤ ਸਿੰਘ ਸਿੱਧਵਾਂ ਦੀ ਇਕ ਪੁਰਾਣੀ ਤਸਵੀਰ
ਅਲੀ ਰਾਜਪੁਰਾ
ਚਿੱਤਰਕਲਾ ਦਾ ਅਮਿੱਟ ਹਸਤਾਖਰ: ਅੱਛਰ ਸਿੰਘ
ਬਲਰਾਜ ਸਿੰਘ ਸਿੱਧੂ, ਯੂ. ਕੇ.
ਪਾਇਰੇਸੀ ਕਰਕੇ ਆਖ਼ਰੀ ਸਾਹਾਂ ’ਤੇ ਹਨ ਮਿਊਜ਼ਿਕ ਕੰਪਨੀਆਂ ਜਾਂ ‘ਪਾਇਰੇਸੀ ਲੱਕਵਾਗ੍ਰਸਤ’ ਮਿਊਜ਼ਿਕ ਕੰਪਨੀਆਂ ਆਖ਼ਰੀ ਸਾਹਾਂ ’ਤੇ
ਜਰਨੈਲ ਘੁਮਾਣ
ਤਪਦੇ ਹਿਰਦਿਆਂ ’ਤੇ ਕਣੀਆਂ ਦਾ ਅਹਿਸਾਸ ਕਰਵਾਉਂਦੀ ਸ਼ਾਇਰ ਚੌਹਾਨ ਦੀ ਐਲਬਮ – ਅੰਬਰ ਮੋੜ ਦਿਓ
ਰਘਵੀਰ ਸਿੰਘ ਚੰਗਾਲ
ਵਗਦੀ ਪਈ ਸਵਾਂਅ ਢੋਲਾ.. ਬਲਰਾਜ ਸਾਹਨੀ ਦੀਆਂ ਪ੍ਰੀਤਨਗਰ ਵਿਚ ਬਿਖਰੀਆਂ ਯਾਦਾਂ
ਜਤਿੰਦਰ ਸਿੰਘ ਔਲ਼ਖ

ਜਲਦ ਰਿਲੀਜ਼ ਹੋਣ ਜਾ ਰਹੀ ਹੈ-‘ਇੱਕ ਕੁੜੀ ਪੰਜਾਬ ਦੀ’
ਦਰਸ਼ਨ ਦਰਵੇਸ਼

ਅਦਾਕਾਰੀ ਦੇ ਜਨੂੰਨ ਦਾ ਨਾਂਅ–ਮਨਮੀਤ ਮਾਨ
ਦਰਸ਼ਨ ਦਰਵੇਸ਼
‘ਇੱਕ ਤੂੰ ਹੋਵੇਂ ਇੱਕ ਮੈਂ ਹੋਵਾਂ’ ਦੋਗਾਣ ਐਲਬਮ ਦੇ ਨਾਲ-ਸਰਦੂਲ ਤੇ ਨੂਰੀ
ਨਰਪਿੰਦਰ ਸਿੰਘ ਬੈਨੀਪਾਲ

‘ਪਰਖ ਦ ਟੈਸਟ’ ਲੈ ਕੇ ਹਾਜ਼ਰ ਹੋ ਰਿਹਾ ਹੈ-ਸੁਖਵਿੰਦਰ ਸੁੱਖੀ
ਨਰਪਿੰਦਰ ਸਿੰਘ ਬੈਨੀਪਾਲ

hore-arrow1gif.gif (1195 bytes)


Terms and Conditions
Privacy Policy
© 1999-2012, 5abi.com

www.5abi.com
[ ਸਾਡਾ ਮਨੋਰਥ ][ ਈਮੇਲ ][ ਹੋਰ ਸੰਪਰਕ ][ ਸਾਹਿਤ ][ ਮਾਨਵ ਚੇਤਨਾ ]
[ ਵਿਗਿਆਨ ][ ਕਲਾ/ਕਲਾਕਾਰ ][ ਫਿਲਮਾਂ ][ ਖੇਡਾਂ ][ ਪੁਸਤਕਾਂ ][ ਇਤਿਹਾਸ ][ ਜਾਣਕਾਰੀ ]

darya1.gif (3186 bytes)
©1999-2012, 5abi.com