|
ਗੀਤਕਾਰ ਗੈਰੀ ਟਰਾਂਟੋ ਹਠੂਰ |
ਗੀਤ, ਸਾਹਿਤ ਦਾ ਅਜਿਹਾ ਰੂਪ ਹੈ ਜਿਹੜਾ ਲਿਖਣ
ਵਾਲੇ ਦੀ ਮਾਨਸਿਕਤਾ ਦਾ ਪ੍ਰਗਟਾਵਾ ਕਰਦਾ ਹੈ ਕਿਉਂਕਿ ਗੀਤ ਵਿਚ ਦਰਿਆ ਦੇ ਪਾਣੀ ਦੀ
ਤਰਾਂ ਸਵੱਛਤਾ, ਰਵਾਨਗੀ, ਮਿਠਾਸ, ਸਰੋਦ ਅਤੇ ਦਿਲਾਂ ਨੂੰ ਟੁੰਬਣ ਵਾਲੀ ਜੁੰਬਸ
ਹੁੰਦੀ ਹੈ। ਅੱਜ ਕਲ ਦੇ ਗੀਤ ਸੰਗੀਤ ਵਿਚ ਅਜੀਬ ਤਰਾਂ ਦੀਆਂ ਤਬਦੀਲੀਆਂ ਆ ਗਈਆਂ ਹਨ,
ਜਿਹੋ ਜਿਹਾ ਸਮਾਜ ਹੁੰਦਾ ਹੈ, ਉਹੋ ਜਿਹੇ ਹੀ ਗੀਤਕਾਰ ਅਤੇ ਗਾਇਕ ਹੁੰਦੇ ਹਨ। ਆਮ
ਤੌਰ ਤੇ ਬਹੁਤੇ ਗੀਤਕਾਰ ਰੋਮਾਂਟਿਕ ਗੀਤ
ਹੀ ਲਿਖਦੇ ਹਨ। ਰੋਮਾਂਟਿਕ ਗੀਤ ਵੀ
ਕਈ ਵਾਰ ਚੰਗਾ ਸੁਨੇਹਾ ਦੇ ਜਾਂਦੇ ਹਨ, ਜੇਕਰ ਉਨਾਂ ਵਿਚ ਲੱਚਰਤਾ ਨਾ ਹੋਵੇ। ਨੌਜਵਾਨ
ਵਰਗ ਵੀ ਰੋਮਾਂਟਿਕ ਗੀਤਾਂ ਨੂੰ
ਪਸੰਦ ਕਰਦਾ ਹੈ। ਪੌਪ ਸੰਗੀਤ ਤੇ
ਰੋਮਾਂਟਿਕ ਗੀਤ ਲਿਖਣ ਦਾ ਜ਼ਮਾਨਾ ਹੈ।
ਢੋਲ ਢਮੱਕੇ ਨੂੰ ਤਰਜੀਹ ਦਿੱਤੀ ਜਾਂਦੀ ਹੈ। ਸਾਜ਼ਾਂ ਦੀ ਬਹੁਤ ਅਵਾਜ਼ ਹੁੰਦੀ ਹੈ। ਲੋਕ
ਵੀ ਅਜਿਹੇ ਗੀਤਾਂ ਦਾ ਹੀ ਅਨੰਦ ਮਾਣਦੇ ਹਨ ਪ੍ਰੰਤੂ ਫਿਰ ਵੀ ਕੁਝ ਕੁ ਗੀਤਕਾਰ
ਸਮਾਜਿਕ ਕਦਰਾਂ ਕੀਮਤਾਂ 'ਤੇ ਪਹਿਰਾ ਦੇਣ ਅਤੇ
ਸਮਾਜਿਕ ਸਰੋਕਾਰਾਂ ਨਾਲ ਸੰਬੰਧਤ ਗੀਤ ਲਿਖਦੇ ਹਨ, ਜਿਹੜੇ ਮਨਪ੍ਰਚਾਵਾ ਵੀ ਕਰਦੇ ਹਨ
ਪ੍ਰੰਤੂ ਪਰਿਵਾਰ ਵਿਚ ਬੈਠਕੇ ਸੁਣੇ ਵੀ ਜਾ ਸਕਦੇ ਹਨ ਅਤੇ ਸਮਾਜ ਨੂੰ ਸੇਧ ਦੇਣ ਦਾ
ਕੰਮ ਵੀ ਕਰਦੇ ਹਨ। ਗੁਰਬਖ਼ਸ਼ ਸਿੰਘ ਬੁੱਟਰ ਉਰਫ਼ ਗੈਰੀ ਟਰਾਂਟੋ ਹਠੂਰ ਇੱਕ ਅਜਿਹਾ ਹੀ
ਗੀਤਕਾਰ ਹੈ, ਜਿਹੜਾ ਪੰਜਾਬੀ ਸਭਿਅਚਾਰ ਅਤੇ ਸਭਿਅਤਾ ਨੂੰ ਮੁਖ ਰੱਖਕੇ ਗੀਤ ਲਿਖਦਾ
ਹੈ।
ਗੈਰੀ ਟਰਾਂਟੋ ਦਾ ਜਨਮ ਸਿਕੰਦਰ ਸਿੰਘ ਬੁੱਟਰ ਦੇ ਘਰ ਮਾਤਾ ਰਣਧੀਰ ਕੌਰ ਬੁੱਟਰ
ਦੀ ਕੁਖੋਂ ਲੁਧਿਆਣਾ ਜਿਲੇ ਦੇ ਪਿੰਡ ਹਠੂਰ ਵਿਖੇ ਹੋਇਆ। ਲਾਲਾ ਲਾਜਪਤ ਰਾਏ
ਡੀ.ਏ.ਵੀ.ਕਾਲਜ ਜਗਰਾਓਂ ਤੋਂ ਬੀ.ਏ.ਪਾਸ ਕੀਤੀ। ਆਪ ਦਾ ਵਿਆਹ 1997 ਵਿਚ ਹੋ ਗਿਆ।
ਵਿਆਹ ਤੋਂ ਬਾਅਦ 1998 ਵਿਚ ਆਪ ਕੈਨੇਡਾ ਪਰਵਾਸ ਕਰ ਗਏ। ਆਪ ਦੇ ਦੋ ਲੜਕੀਆਂ ਅਤੇ
ਇਕ ਲੜਕਾ ਹੈ। ਆਪ ਦਾ ਸਾਰਾ ਪਰਿਵਾਰ ਮਾਂ-ਬਾਪ ਸਮੇਤ ਦੋਵੇਂ ਭੈਣਾ ਟਰਾਂਟੋ
ਵਿਚ ਰਹਿ ਰਿਹਾ ਹੈ। ਘਰ ਦਾ ਮਾਹੌਲ ਬਿਲਕੁਲ ਪੰਜਾਬ ਦੀ ਤਰਾਂ ਹੈ ਤੇ ਪੂਰਾ ਪਰਿਵਾਰ
ਪੰਜਾਬੀ ਕਦਰਾਂ ਕੀਮਤਾਂ ਤੇ ਪਰਵਾਸ ਵਿਚ ਵੀ ਪਹਿਰਾ ਦੇ ਰਿਹਾ ਹੈ। ਆਪ ਦੇ ਤਿੰਨੋਂ
ਬੱਚੇ ਭਾਵੇਂ ਕੈਨੇਡਾ ਵਿਚ ਹੀ ਪੈਦਾ ਹੋਏ ਹਨ ਪ੍ਰੰਤੂ ਘਰ ਪਰਿਵਾਰ ਵਿਚ ਪੰਜਾਬੀ
ਭਾਸ਼ਾ ਵਿਚ ਗੱਲਾਂ ਬਾਤਾਂ ਕਰਦੇ ਹਨ। ਗੈਰੀ ਅਨੁਸਾਰ ਕੈਨੇਡਾ ਵਿਚ ਰਹਿੰਦਿਆਂ ਸਾਰਾ
ਪਰਿਵਾਰ ਪੰਜਾਬੀਅਤ ਨਾਲ ਪ੍ਰਣਾਇਆ ਹੋਇਆ ਹੈ। ਉਸਦੀ ਪਤਨੀ ਆਪ ਘਰ ਰਹਿਕੇ ਬੱਚਿਆਂ ਦੀ
ਵੇਖ ਭਾਲ ਕਰਦੀ ਹੈ ਤਾਂ ਜੋ ਉਹ ਪੰਜਾਬੀ ਵਿਰਸੇ ਨਾਲ ਜੁੜੇ ਰਹਿਣ।
ਗੀਤ ਲਿਖਣ ਦਾ ਸ਼ੌਕ ਆਪ ਨੂੰ ਪੰਜਾਬ ਤੋਂ ਪਰਵਾਸ ਵਿਚ ਜਾਣ ਦੇ ਵਿਛੋੜੇ ਤੋਂ ਪੈਦਾ
ਹੋਇਆ। ਪਰਵਾਸ ਵਿਚ ਜਾ ਕੇ ਹੀ ਉਸ ਨੇ ਲਿਖਣਾ ਸ਼ੁਰੂ ਕੀਤਾ। ਉਹ ਦਸਦਾ ਹੈ ਕਿ ਉਸਦੇ
ਮਾਪੇ ਇਹ ਨਹੀਂ ਸਨ ਚਾਹੁੰਦੇ ਕਿ ਉਹ ਗੀਤਕਾਰ ਬਣੇ ਪ੍ਰੰਤੂ ਉਸਦਾ ਪੰਜਾਬੀ ਸਭਿਆਚਾਰ
ਨਾਲ ਪਿਆਰ ਹੀ ਉਸਨੂੰ ਗੀਤਕਾਰ ਬਣਾਉਣ ਵਿਚ ਸਹਾਈ ਹੋਇਆ ਹੈ। ਉਸ ਨੇ ਮੰਗਲ ਹਠੂਰ
ਗੀਤਕਾਰ ਨੂੰ ਆਪਣਾ ਗੁਰੂ ਧਾਰਨ ਕੀਤਾ ਅਤੇ ਉਸ ਤੋਂ ਗੀਤ ਲਿਖਣ ਦੇ ਗੁਰ ਸਿਖੇ। ਉਹ
ਮੰਗਲ ਹਠੂਰ ਨੂੰ ਆਪਣਾ ਮਾਰਗ ਦਰਸ਼ਕ ਸਮਝਦਾ ਹੈ। ਮੰਗਲ ਹਠੂਰ ਨੇ ਉਸ ਨੂੰ ਗੀਤ ਲਿਖਣ
ਤੋਂ ਪਹਿਲਾਂ ਪੰਜਾਬੀ ਸਭਿਆਚਾਰ ਨਾਲ ਸੰਬੰਧਤ ਜਾਣਕਾਰੀ ਹਾਸਲ ਕਰਨ ਲਈ ਪੰਜਾਬੀ ਦੀਆਂ
ਪੁਸਤਕਾਂ ਪੜਨ ਦੀ ਪ੍ਰੇਰਨਾ ਦਿੱਤੀ, ਜਿਸ ਨੂੰ ਉਹ ਆਪਣਾ ਰਾਹ ਦਸੇਰਾ ਦੱਸਦਾ ਹੈ।
ਗੈਰੀ ਨੇ ਆਪਣੀ ਜਾਣਕਾਰੀ ਵਿਚ ਵਾਧਾ ਕਰਨ ਲਈ ਪੁਸਤਕਾਂ ਪੜੀਆਂ ਤਾਂ ਜੋ ਉਸ ਦੀ
ਸ਼ਬਦਾਵਲੀ ਵਿਚ ਵਾਧਾ ਹੋ ਸਕੇ। ਉਸ ਦੇ ਬਹੁਤੇ ਗੀਤ ਪੰਜਾਬੀ ਸਭਿਆਚਾਰ ਨਾਲ ਓਤ ਪੋਤ
ਹਨ, ਜਿਨਾਂ ਨੂੰ ਪਰਿਵਾਰਾਂ ਵਿਚ ਬੈਠਕੇ ਸੁਣਿਆਂ ਜਾ ਸਕਦਾ ਹੈ। ਕੁਝ ਕੁ ਗੀਤ ਆਪ ਦੇ
ਰੁਮਾਂਟਿਕ ਵੀ ਹਨ ਪ੍ਰੰਤੂ ਉਹ ਵੀ ਲੱਚਰਤਾ ਤੋਂ ਕੋਹਾਂ ਦੂਰ ਹਨ। ਗੈਰੀ
ਦਸਦਾ ਹੈ ਕਿ ਉਸਦੀ ਪਤਨੀ ਨੇ ਉਸ ਨੂੰ ਪਰਿਵਾਰ ਵਿਚ ਬੈਠਕੇ ਸੁਣਨ ਵਾਲੇ ਗੀਤਾਂ ਨੂੰ
ਲਿਖਣ ਲਈ ਪ੍ਰੇਰਤ ਕੀਤਾ। ਉਹ ਮੰਨਦਾ ਹੈ ਗੀਤਕਾਰ ਬਣਨ ਵਿਚ ਉਸਦੀ ਪਤਨੀ ਦਾ ਸਹਿਯੋਗ
ਵਿਸ਼ੇਸ਼ ਹੈ। ਗੈਰੀ ਦਾ ਸਾਰਾ ਪਰਿਵਾਰ ਹੀ ਸਾਹਿਤਕ ਰੁਚੀਆਂ ਵਾਲਾ ਹੈ। ਉਸਨੇ ਬਹੁਤੇ
ਗੀਤ ਆਪਣੀ ਜ਼ਿੰਦਗੀ ਦੇ ਤਜ਼ਰਬਿਆਂ ਦੇ ਆਧਾਰਤ ਹੀ ਲਿਖੇ ਹਨ ਜੋ ਕਿ ਸਰੋਤਿਆਂ ਨੇ ਪਸੰਦ
ਕੀਤੇ ਹਨ। ਉਹ ਮਹਿਸੂਸ ਕਰਦਾ ਹੈ ਕਿ ਲੱਚਰ ਗਾਇਕੀ ਦੀ ਉਮਰ ਬਹੁਤ ਘੱਟ ਹੁੰਦੀ ਹੈ।
ਅਜਿਹੇ ਗੀਤ ਅਤੇ ਗਾਇਕੀ ਸਥਾਈ ਨਹੀਂ ਹੋ ਸਕਦੀ, ਉਹ ਵਕਤੀ ਤੌਰ ਤੇ ਮਨਪ੍ਰਚਾਵਾ ਤਾਂ
ਕਰਦੀ ਹੈ ਪ੍ਰੰਤੂ ਮਨ ਤੇ ਕੋਈ ਸਾਰਥਿਕ ਪ੍ਰਭਾਵ ਨਹੀਂ ਪਾਉਂਦੀ। ਪੜੇ ਲਿਖੇ ਲੋਕ ਹੁਣ
ਪਰਿਵਾਰਾਂ ਵਿਚ ਬੈਠਕੇ ਗੀਤ ਸੁਣਨ ਨੂੰ ਪਸੰਦ ਕਰਦੇ ਹਨ। ਆਪ ਦਾ ਪਹਿਲਾ ਗੀਤ 2006
ਵਿਚ ਮਿਸ ਪੂਜਾ ਅਤੇ ਹੈਰੀ ਸੰਧੂ ਨੇ ਗਾਇਆ ਜਿਸਦਾ ਆਪ ਨੂੰ ਭਰਪੂਰ ਹੁੰਘਾਰਾ ਮਿਲਿਆ।
ਗੈਰੀ ਟਰਾਂਟੋ ਨੇ ਆਪਣੀ ਟਰੱਕਾਂ ਦੀ ਨਵੀਂ ਕੰਪਨੀ ਫ਼ੋਕਸ ਸਥਾਪਤ ਕੀਤੀ ਹੈ। ਆਮ
ਤੌਰ ਤੇ ਟਰੱਕ ਚਲਾਉਣ ਵਾਲੇ ਡਰਾਇਵਰ ਲੱਚਰ ਕਿਸਮ ਦੇ ਗੀਤਾਂ ਨੂੰ ਪਸੰਦ ਕਰਦੇ ਹਨ
ਪ੍ਰੰਤੂ ਗੈਰੀ ਹਠੂਰ ਟਰੱਕ ਡਰਾਇਵਰ ਹੋਣ ਦੇ ਬਾਵਜੂਦ ਅਜਿਹੇ ਗੀਤਾਂ ਨੂੰ ਪਸੰਦ ਕਰਨਾ
ਤਾਂ ਇੱਕ ਪਾਸੇ ਉਹ ਉਨਾਂ ਦਾ ਕਟੜ ਵਿਰੋਧੀ ਹੈ। ਉਹ ਕਹਿੰਦਾ ਹੈ ਕਿ ਅਜਿਹੇ ਗੀਤਾਂ
ਦਾ ਸਮਾਜ ਨੂੰ ਕੋਈ ਲਾਭ ਨਹੀਂ ਜਿਹੜੇ ਪਰਿਵਾਰ ਵਿਚ ਬੈਠਕੇ ਸੁਣੇ ਹੀ ਨਹੀਂ ਜਾ
ਸਕਦੇ। ਉਸਦਾ ਇੱਕ ਗੀਤ ‘ ਬਾਬਾ ਨਾਨਕ ਬਖ਼ਸ਼ਿਆ ਨਾ, ਬੰਦਿਆ ਤੂੰ ਏਂ ਕੀਹਦਾ ਵਿਚਾਰਾ ’
ਰਣਜੀਤ ਮਣੀ ਨੇ ਗਾਇਆ। ਲੱਚਰ ਕਿਸਮ ਦੇ ਗੀਤਾਂ ਦੀ ਕਰੜੀ ਅਲੋਚਨਾ ਕਰਨ ਲਈ ਆਪ ਨੇ
ਇੱਕ ਗੀਤ ਲਿਖਿਆ ‘ ਕਹਿਣ ਚਮਕੀਲਾ ਬੜਾ ਮਾੜਾ ਗਾਉਂਦਾ ਸੀ, ਹੁਣ ਕਿਹੜਾ ਗੰਦ ਮੰਦ
ਘੱਟ ਗਾਉਂਦੇ ਨੇ ’ ਇਹ ਗੀਤ ਮੋਹਦੀਪ ਮਾਨ ਨੇ ਗਾਇਆ ਹੈ। ਉਸਦੇ ਇਕੱਲੇ ਦੇ ਗੀਤਾਂ
ਦੀਆਂ 5 ਸੀ.ਡੀਜ਼. ਆ ਚੁੱਕੀਆਂ ਹਨ, ਬਾਕੀ ਗੀਤ ਵੱਖ ਵੱਖ ਗਾਇਕਾਂ ਨੇ ਹੋਰ
ਸੀ.ਡੀਜ਼. ਵਿਚ ਗਾਏ ਹਨ। ਹੁਣ ਤੱਕ ਆਪ ਦੇ 100 ਦੇ ਲਗਪਗ ਗੀਤ ਦੋ
ਦਰਜਨ ਤੋਂ ਵੱਧ ਗਾਇਕਾਂ ਨੇ ਗਾਏ ਹਨ, ਜਿਨਾਂ ਵਿਚ ਹਰਮਨ ਸਿੱਧੂ, ਗੁਰਮੇਲ ਮੱਲਕੇ,
ਦੀਪਕ ਢਿਲੋਂ, ਅਮਰਿਤਾ ਦੀਪਕ, ਗਗਨਦੀਪ ਸਿੱਧੂ, ਬਲਜੀਤ ਸੰਧੂ, ਹੈਪੀ ਅਰਮਾਨ, ਦਲੇਰ
ਗਿਲ, ਗੁਰਜੀਤ ਰਾਹਲ, ਪ੍ਰੀਤ ਹਠੂਰ, ਕੁਲਵਿੰਦਰ ਗਿੱਲ, ਦਰਸ਼ਨ ਖੇਲਾ, ਜਸਪਾਲ ਮਾਨ,
ਰਹੀਆ ਢਿਲੋਂ, ਸੰਧੂ ਕੁਲਜੀਤ ਅਤੇ ਜਤਿੰਦਰ ਜੀਤੂ ਨੇ ਗਾਏ ਹਨ। ਗੈਰੀ ਰੋਮਾਂਟਿਕ
ਗੀਤਾਂ ਨਾਲੋਂ ਇਸ਼ਕ ਹਕੀਕੀ ਦੀ ਗੱਲ ਜ਼ਿਆਦਾ ਕਰਦਾ ਹੈ, ਉਸਦੇ ਇੱਕ ਗੀਤ ਦੇ ਬੋਲ ਹਨ।
ਨਸ਼ਾ ਲਾ ਕੇ ਤੂੰ ਵੇਖ ਇਸ਼ਕ ਹਕੀਕੀ ਵਾਲਾ, ਤੇਰੀ ਰੂਹ ਤੱਕ ਰੰਗੀ ਜਾਊਗੀ।
ਨਾ ਦੂਰੀ ਵਾਲ ਜਿੰਨੀ ਵੀ ਸਹਿ ਹੋਣੀ, ਪਿਆਰ ਸੋਹਣੇ ਯਾਰ ਦਾ ਮੰਗੀ ਜਾਊਗੀ।
ਗੈਰੀ ਟਰਾਂਟੋ ਨੇ ਦੱਸਿਆ ਕਿ ਪੰਜਾਬੀ ਦੇ ਗਾਇਕ ਪੰਜਾਬੀ ਦੇ ਪ੍ਰਕਾਸ਼ਕਾਂ ਦੀ
ਤਰਾਂ ਜਿਵੇਂ ਉਹ ਲੇਖਕਾਂ ਤੋਂ ਪੈਸੇ ਲੈ ਕੇ ਉਨਾਂ ਦੀਆਂ ਪੁਸਤਕਾਂ ਪ੍ਰਕਾਸ਼ਤ ਕਰਦੇ
ਹਨ, ਉਸੇ ਤਰਾਂ ਸਥਾਪਤ ਗਾਇਕ ਵੀ ਗੀਤਕਾਰਾਂ ਤੋਂ ਉਨਾਂ ਦੇ ਗੀਤ ਗਾਉਣ ਲਈ ਪੈਸਿਆਂ
ਦੀ ਮੰਗ ਕਰਦੇ ਹਨ, ਜੋ ਸ਼ਰਮ ਵਾਲੀ ਗੱਲ ਹੈ। ਉਸ ਨੇ ਦੱਸਿਆ ਕਿ ਉਸ ਤੋਂ ਵੀ ਇੱਕ
ਸਥਾਪਤ ਗਾਇਕ ਨੇ ਉਸਦਾ ਗੀਤ ਗਾਉਣ ਲਈ ਪੈਸਿਆਂ ਦੀ ਮੰਗ ਕੀਤੀ ਸੀ ਪ੍ਰੰਤੂ ਉਸਨੇ
ਪੈਸੇ ਦੇਣ ਤੋਂ ਸਾਫ ਇਨਕਾਰ ਕਰ ਦਿੱਤਾ। ਉਹ ਦੱਸਦਾ ਹੈ ਕਿ ਕੁਝ ਨਵੇਂ ਗੀਤਕਾਰ ਆਪਣੇ
ਆਪ ਨੂੰ ਸਥਾਪਤ ਕਰਨ ਲਈ ਅਜਿਹੇ ਗਾਇਕਾਂ ਦਾ ਸਹਾਰਾ ਲੈਂਦੇ ਹਨ। ਗੈਰੀ ਦਾ ਇਸ ਸਮੇਂ
ਸਭ ਤੋਂ ਵੱਘ ਹਰਮਨ ਪਿਆਰਾ ਹੋਇਆ ਗੀਤ ਬਾਪੂ ਹੈ ਜਿਸਨੇ ਲੋਕਾਂ ਦੇ ਦਿਲਾਂ ਨੂੰ
ਟੁੰਬਿਆ ਹੈ। ਗੀਤਕਾਰਾਂ ਬਾਰੇ ਉਹ ਲਿਖਦਾ ਹੈ ਕਿ
ਕਿਸ ਨੇ ਕਿੰਨਾ ਦਰਦ ਹੈ ਦਿੱਤਾ, ਗੀਤਾਂ ਦੇ ਵਿਚ ਬਿਆਨ ਕਰੇ।
ਹਰ ਨਿੰਦਕ ਦੀ ਨਿੰਦਿਆ ਨੂੰ, ਗੈਰੀ ਸਿਰ ਮੱਥੇ ਪ੍ਰਵਾਨ ਕਰੇ।
ਉਜਾਗਰ ਸਿੰਘ
ਸਾਬਕਾ ਜਿਲਾ ਲੋਕ ਸੰਪਰਕ ਅਧਿਕਾਰੀ
ਮੋਬਾਈਲ-94178 13072 |
|
ਪੰਜਾਬੀ
ਕਦਰਾਂ ਕੀਮਤਾਂ ਦਾ ਪਹਿਰੇਦਾਰ ਗੀਤਕਾਰ: ਗੈਰੀ ਟਰਾਂਟੋ ਹਠੂਰ
ਉਜਾਗਰ ਸਿੰਘ, ਪਟਿਆਲਾ |
ਗਾਇਕੀ,
ਸੰਗੀਤਕਾਰੀ ਤੇ ਅਦਾਕਾਰੀ ਦਾ ਖੂਬਸੂਰਤ ਮੁਜੱਸਮਾ- ਮਨੀ ਔਜਲਾ
ਪ੍ਰੀਤਮ ਲੁਧਿਆਣਵੀ, ਚੰਡੀਗੜ੍ਹ |
ਅੱਥਰੇ
ਬਲਦ ਵਾਂਗ ਲੀਹ ਪਾੜ ਕੇ ਨਵੀਂ ਲੀਹ ਬਨਾਉਣ ਵਾਲਾ ਜਨੂੰਨੀ ਅਦਾਕਾਰ ਹੈ ਹਰਸ਼ਰਨ
ਸਿੰਘ
ਮਨਦੀਪ ਖੁਰਮੀ ਹਿੰਮਤਪੁਰਾ, ਯੂ ਕੇ |
24
ਜਨਵਰੀ ਨੂੰ ਅੰਤਮ ਅਰਦਾਸ ਦੇ ਮੌਕੇ ‘ਤੇ
ਸਾਫ ਸੁਥਰੀ ਗਾਇਕੀ
ਦੀ ਮਾਲਕ: ਮਨਪ੍ਰੀਤ ਅਖ਼ਤਰ
ਉਜਾਗਰ ਸਿੰਘ, ਪਟਿਆਲਾ |
ਵਰਸੀ
ਤੇ ਵਿਸ਼ੇਸ਼
ਨਈਂਓ ਲੱਭਣੇ ਲਾਲ ਗੁਆਚੇ
ਜਸਵਿੰਦਰ ਪੂਹਲੀ, ਬਠਿੰਡਾ |
ਰੂਹ
ਨੂੰ ਸਕੂਨ ਦੇਣ ਵਾਲਾ ਸੁਰੀਲਾ ਫ਼ਨਕਾਰ "ਵਨੀਤ ਸ਼ਰਾਫਤ"
ਗੁਰਪ੍ਰੀਤ ਬੱਲ, ਰਾਜਪੁਰਾ |
ਬਲਾਤਕਾਰ
ਪੀੜਤਾਂ ਦੇ ਹੱਕ ਬਾਰੇ ਗੱਲ ਕਰੇਗੀ ਬਲਰਾਜ ਸਿੱਧੂ ਦੀ ਲਘੂ ਫ਼ਿਲਮ “ਜਿੰਦਰਾ”
ਸੁਰਜੀਤ ਜੱਸਲ, ਫ਼ਿਲਮ ਪੱਤਰਕਾਰ |
ਸੈਮੂਅਲ
ਜੌਹਨ ਦੇ ਨਾਟਕਾਂ ਦੀ ਇਕ ਹੋਰ ਕਾਮਯਾਬ ਪੇਸ਼ਕਾਰੀ
ਨਵਦੀਪ ਸਿੱਧੂ, ਕਨੇਡਾ
|
ਪੂਰਨ
ਸਿੰਘ ਪਾਂਧੀ ਦੀ ‘ਸੰਗੀਤ ਦੀ ਦੁਨੀਆਂ’
ਉਜਾਗਰ ਸਿੰਘ, ਪਟਿਆਲਾ |
ਦੋਗਾਣਾ
ਗਾਇਕੀ ਦਾ ਸਿਖਰ: ਮੁਹੰਮਦ ਸਦੀਕ
ਜਸਵਿੰਦਰ ਪੂਹਲੀ, ਬਠਿੰਡਾ |
ਅਫ਼ਸੋਸ
ਕਿ ਉਸਾਰੂ ਗਾਇਕੀ ਬਦਲੇ ਮਿਲੇ ਸਨਮਾਨ ਮਾਹਲੇ ਦੇ ਢਿੱਡ ਦੀ ਭੁੱਖ ਨਹੀਂ ਮਿਟਾ
ਸਕੇ
ਮਨਦੀਪ ਖੁਰਮੀ ਹਿੰਮਤਪੁਰਾ, ਯੂ ਕੇ |
ਫੱਕਰ
ਕਲਾਕਾਰ ਸੀ ਪ੍ਰਿਥਵੀ ਰਾਜ ਕਪੂਰ
ਹਰਬੀਰ ਸਿੰਘ ਭੰਵਰ, ਲੁਧਿਆਣਾ |
ਨਵਤੇਜ
ਸੰਧੂ ਦੀ ਦਾਨਿਸ਼ਵਰਾਂ ਦੇ ਮਨਾਂ ‘ਚ ਸੁਆਲ ਬੀਜਦੀ ਫਿਲਮ “ਕੰਬਦੀ ਡਿਓੜੀ”
ਐੱਸ ਬਲਵੰਤ, ਯੂ ਕੇ |
'ਦ
ਬਲੱਡ ਸਟਰੀਟ' ਦੇਸ਼ ਦੀ ਹਰ ਉਸ ਗਲ਼ੀ ਦੀ ਕਹਾਣੀ ਹੈ, ਜਿਸਨੇ ਆਪਣੇ ਹੀ ਦੇਸ਼ ਅੰਦਰ
ਰਫ਼ਿਊਜ਼ੀ ਹੋਣ ਵਰਗਾ ਸੰਤਾਪ ਭੋਗਿਆ ਹੈ – ਦਰਸ਼ਨ ਦਰਵੇਸ਼
ਭੂਪਿੰਦਰ ਪੰਨ੍ਹੀਵਾਲੀਆ (ਪੱਤਰਕਾਰ), ਪੰਜਾਬ |
ਭਾਰਤ
ਦੀ ਨਿਰਤ ਕਲਾ: ਪਰੰਪਰਾ ਤੇ ਮਹੱਤਵ
ਡਾ. ਰਵਿੰਦਰ ਕੌਰ ਰਵੀ, ਪਟਿਆਲਾ |
ਸੂਖਮ
ਭਾਵਨਾਵਾਂ ਦਾ ਪ੍ਰਤੀਕ ਲੋਕ ਸੰਗੀਤ
ਡਾ. ਰਵਿੰਦਰ ਕੌਰ ਰਵੀ, ਪਟਿਆਲਾ |
ਪੰਜਾਬੀ
ਸਿਨੇਮੇ ਵਿਚ ਨਵੇਂ ਮੋੜ ਅਤੇ ਮੀਲ ਪੱਥਰ ਦਾ ਨਾਮ ਹੈ ਫ਼ਿਲਮ "ਪੰਜਾਬ 1984"
ਹਰਦੀਪ ਮਾਨ ਜਮਸ਼ੇਰ ਅਸਟਰੀਆ |
ਪੰਜਾਬ
ਦੀ ਸੂਫ਼ੀ ਸੰਗੀਤ ਪਰੰਪਰਾ
ਡਾ. ਰਵਿੰਦਰ ਕੌਰ ਰਵੀ, ਪਟਿਆਲਾ |
ਭਾਰਤੀ ਸੰਗੀਤ
ਪਰੰਪਰਾ ਦੀਆਂ ਕੁਝ ਪੁਰਾਤਨ ਗਾਇਨ ਸ਼ੈਲੀਆਂ
ਡਾ. ਰਵਿੰਦਰ ਕੌਰ ਰਵੀ, ਪਟਿਆਲਾ |
ਫ਼ਿਲਮੀ ਸੰਗੀਤ ਦੇ ਮਹਾਨ
ਪਿੱਠਵਰਤੀ ਗਾਇਕ ਮੰਨਾ ਡੇ
ਡਾ. ਰਵਿੰਦਰ ਕੌਰ ਰਵੀ, ਪਟਿਆਲਾ |
4 ਦਸੰਬਰ ਬਰਸੀ ’ਤੇ
ਸਦਾ ਬਹਾਰ ਫ਼ਿਲਮੀ ਅਦਾਕਾਰ
ਸੀ ; ਦੇਵਾ ਆਨੰਦ
ਰਣਜੀਤ ਸਿੰਘ ਪ੍ਰੀਤ, ਬਠਿੰਡਾ |
ਪੰਜਾਬੀ ਲੋਕ ਗੀਤਾਂ ਦਾ
ਪ੍ਰਕਾਸ਼ ਵੰਡਣ ਵਾਲੀ ਪ੍ਰਕਾਸ਼ ਕੌਰ
ਰਣਜੀਤ ਸਿੰਘ ਪ੍ਰੀਤ, ਬਠਿੰਡਾ |
29 ਅਕਤੂਬਰ ਲਈ
ਪੰਜਾਬੀ ਨਾਟਕ ਦੀ
ਨਕੜਦਾਦੀ: ਨੌਰਾ ਰਿਚਰਡ
ਰਣਜੀਤ ਸਿੰਘ ਪ੍ਰੀਤ, ਬਠਿੰਡਾ |
ਮਲਕਾ-ਇ-ਗ਼ਜ਼ਲ: ਬੇਗ਼ਮ
ਅਖ਼ਤਰ
ਰਣਜੀਤ ਸਿੰਘ ਪ੍ਰੀਤ, ਬਠਿੰਡਾ |
ਵਿਸ਼ੇਸ਼ ਮੁਲਾਕਾਤ
ਲੋਕ ਗਾਇਕ ਬਲਧੀਰ ਮਾਹਲਾ-
ਜਿਸਨੇ ਗਾਇਨ ਕਲਾ ਨਾਲ ਦਗਾ ਨਹੀਂ ਕੀਤਾ, ਪਰ..?
ਮੁਲਾਕਾਤੀ: ਮਨਦੀਪ ਖੁਰਮੀ ਹਿੰਮਤਪੁਰਾ |
ਕੈਨੇਡਾ
ਡੇਅ ਨੂੰ ਸਮਰਪਿਤ ਐਲਬਮ ‘ਸਾਡਾ ਦੇਸ਼ ਕੈਨੇਡਾ‘ ਜਲਦੀ ਹੋਵੇਗੀ ਰਿਲੀਜ਼
ਕੁਲਜੀਤ ਸਿੰਘ,
ਜੰਜੂਆ,
ਟੋਰਾਂਟੋ
|
ਔਜਲਾ
ਇਨੋਵੇਸ਼ਨ ਇੰਕ ਦੀ ਪੇਸ਼ਕਸ਼ "ਆਬ"
ਜੋਗਿੰਦਰ ਸੰਘੇੜਾ,
ਕਨੇਡਾ |
ਸਮਾਜਕ ਕਦਰਾਂ
ਕੀਮਤਾਂ ਦਾ ਗੀਤਕਾਰ ਤੇ ਗਾਇਕ ਗੁਰਮਿੰਦਰ ਗੁਰੀ
ਉਜਾਗਰ ਸਿੰਘ, ਅਮਰੀਕਾ |
‘ਸਾਡਾ ਹੱਕ’
ਤੇ ਪਾਬੰਧੀ ਲਾ ਕੇ ਪੰਜਾਬ ਸਰਕਾਰ ਨੇ ਕੀਤਾ ਲੋਕਾਂ ਦੀ ਭਾਵਨਾਵਾਂ ਦਾ ਕਤਲ
ਬਲਵਿੰਦਰ ਸਿੰਘ ਚਾਹਲ ‘ਮਾਧੋ ਝੰਡਾ’, ਇਟਲੀ |
ਨੋਰਾ ਰਿੱਚਰਡਜ਼: ਆਇਰਲੈਂਡ
ਦੀ ਪੰਜਾਬਣ ਹਰਬੀਰ ਸਿੰਘ ਭੰਵਰ,
ਲੁਧਿਆਣਾ
|
ਛੋਟੀ ਉਮਰ ਦੀ
ਵੱਡੀ ਚਿਤਰਕਾਰਾ; ਅੰਮ੍ਰਿਤਾ ਸ਼ੇਰਗਿੱਲ
ਰਣਜੀਤ ਸਿੰਘ ਪ੍ਰੀਤ, ਬਠਿੰਡਾ
|
ਸਮਾਜ ਦੇ ਪ੍ਰੰਪਰਾਵਾਦੀ
ਅਸੂਲਾਂ ਨੂੰ ਟਿੱਚ ਸਮਝਣ ਵਾਲੀ; ਪਰਵੀਨ ਬਾਬੀ
ਰਣਜੀਤ ਸਿੰਘ ਪ੍ਰੀਤ, ਬਠਿੰਡਾ
|
4 ਜਨਵਰੀ 2012 ਨੂੰ ਚੱਲ ਵਸੀ ਸੀ
ਸੀਰਤ-ਸੂਰਤ ਦਾ ਸੁਮੇਲ ਸੀ :
ਕਲਪਨਾ ਮੋਹਨ
ਰਣਜੀਤ ਸਿੰਘ ਪ੍ਰੀਤ, ਬਠਿੰਡਾ |
30 ਨਵੰਬਰ ਪਹਿਲੀ ਬਰਸੀ ‘ਤੇ
ਲੋਕ ਗਾਥਾਵਾਂ ਦਾ ਸਿਰਨਾਵਾਂ:
ਕੁਲਦੀਪ ਮਾਣਕ
ਰਣਜੀਤ ਸਿੰਘ ਪ੍ਰੀਤ, ਬਠਿੰਡਾ |
ਪੰਜਾਬ ਦੀ ਕੋਇਲ:
ਸੁਰਿੰਦਰ ਕੌਰ
ਰਣਜੀਤ ਸਿੰਘ ਪ੍ਰੀਤ, ਬਠਿੰਡਾ |
17 ਨਵੰਬਰ ਬਰਸੀ ’ਤੇ (ਬਿੰਦਰੱਖੀਆ)
ਤਿੜਕੇ ਘੜੇ ਦਾ ਪਾਣੀ
ਰਣਜੀਤ ਸਿੰਘ ਪ੍ਰੀਤ, ਬਠਿੰਡਾ |
ਇੱਕ ਫਿਲਮ ਦਾ ਰੀਵਿਊ ਇਸ
ਸਿਰਫਿਰੇ ਵੱਲੋਂ ਵੀ....।
ਮਨਦੀਪ ਖੁਰਮੀ ਹਿੰਮਤਪੁਰਾ, ਇੰਗਲੈਂਡ |
25 ਅਕਤੂਬਰ ਬਰਸੀ ’ਤੇ
ਦਰਦ-ਇ-ਇਸ਼ਕ ਦੀ
ਦਾਸਤਾਂ: ਸਾਹਿਰ ਲੁਧਿਆਣਵੀ
ਰਣਜੀਤ ਸਿੰਘ ਪ੍ਰੀਤ,
ਬਠਿੰਡਾ |
14 ਸਤੰਬਰ ਦੇ ਸ਼ਰਧਾਂਜਲੀ ਸਮਾਰੋਹ ਮੌਕੇ ਵਿਸ਼ੇਸ਼;
ਪਾਣੀ
ਵਿੱਚ ਮਾਰਾਂ ਡੀਟਾਂ,ਹੁਣ ਮੁੱਕੀਆਂ ਉਡੀਕਾਂ; ਹਾਕਮ ਸੂਫ਼ੀ
ਰਣਜੀਤ ਸਿੰਘ ਪ੍ਰੀਤ, ਬਠਿੰਡਾ |
ਨਾਟਕ ‘ਸੰਤਾਪ’ ਅਤੇ
‘ਸੋ ਕਿਉ ਮੰਦਾ ਆਖੀਐ’ ਦੀਆਂ ਪੇਸ਼ਕਾਰੀਆਂ 23 ਸਤੰਬਰ ਨੂੰ
ਕੁਲਜੀਤ ਸਿੰਘ ਜੰਜੂਆ, ਟਰਾਂਟੋ |
ਹਾਕਮ ਸੂਫੀ ਵੀ ਇਸ ਸੰਸਾਰ
ਨੂੰ ਸਦਾ ਲਈ ਅਲਵਿਦਾ ਕਹਿ ਗਏ
ਰਣਜੀਤ ਸਿੰਘ ਪ੍ਰੀਤ, ਬਠਿੰਡਾ |
ਨਹੀਂ ਰਹੇ ਸ਼ੋਅਲੇ
ਫ਼ਿਲਮ ਦੇ ਰਹੀਮ ਚਾਚਾ –ਏ.ਕੇ.ਹੰਗਲ
ਰਣਜੀਤ ਸਿੰਘ ਪ੍ਰੀਤ |
13 ਮਈ ਬਰਸੀ ‘ਤੇ ਵਿਸ਼ੇਸ਼
ਸਦਾ ਬਹਾਰ ਗੀਤਾਂ ਦਾ
ਰਚਣਹਾਰਾ ਨੰਦ ਲਾਲ ਨੂਰਪੁਰੀ
ਰਣਜੀਤ ਸਿੰਘ ਪ੍ਰੀਤ |
31 ਜਨਵਰੀ
ਬਰਸੀ ‘ਤੇ
ਸੂਰਤ-ਸੀਰਤ,ਸੁਰ-ਸੰਗੀਤ ਦਾ ਸੁਮੇਲ : ਸੁਰੱਈਆ
ਰਣਜੀਤ ਸਿੰਘ ਪ੍ਰੀਤ |
ਗੀਤਕਾਰੀ ਦਾ ਯੁੱਗ
ਅਤੇ ਦਰਵੇਸ਼ ਮੂਰਤ ਬਾਈ ‘ਦੇਵ ਥਰੀਕੇ ਵਾਲਾ’
ਸ਼ਿਵਚਰਨ ਜੱਗੀ ਕੁੱਸਾ |
ਸੂਰਤ-ਸੀਰਤ ਦਾ ਸੁਮੇਲ
ਸੀ ; ਅਦਾਕਾਰਾ ਕਲਪਨਾ ਮੋਹਨ
ਰਣਜੀਤ ਸਿੰਘ ਪ੍ਰੀਤ |
ਬਿਖ਼ੜੇ ਰਾਹਾਂ ਦਾ ਪਾਂਧੀ ਸੀ- ਮੇਜਰ ਰਾਜਸਥਾਨੀ
ਰਣਜੀਤ ਸਿੰਘ ਪ੍ਰੀਤ |
ਯਾਦਾਂ ਬਿਖ਼ੇਰ ਕੇ ਤੁਰ
ਗਈ ਪੰਜਾਬੀ ਗਾਇਕਾ ਪੁਸ਼ਪਾ ਹੰਸ
ਰਣਜੀਤ ਸਿੰਘ ਪ੍ਰੀਤ |
23
ਦਸੰਬਰ ਬਰਸੀ
'ਤੇ
ਸੁਹਣੀ-ਸੁਰੀਲੀ-ਸੁਰ ਸੰਗੀਤ ਦਾ ਸੁਮੇਲ;
ਮਲਕਾ-ਇ-ਤਰੰਨਮ ਨੂਰਜਹਾਂ
ਰਣਜੀਤ ਸਿੰਘ ਪ੍ਰੀਤ |
ਤੁਰ
ਗਏ ਦੀ ਉਦਾਸੀ ਏ…
ਐ ਬਾਈ ਮਾਣਕ!
ਅਲਵਿਦਾ ਤੇ ਆਖਰੀ
ਸਲਾਮ!!
ਸ਼ਿਵਚਰਨ ਜੱਗੀ
ਕੁੱਸਾ
|
ਮਧੁਬਾਲਾ
1951 ਵਿਚ
ਧੰਨਵਾਦ: ਰਵਿੰਦਰ ਰਵੀ |
ਛੈਣੀਂ ਵਰਗੀ ਅਵਾਜ਼ ਦਾ ਮਾਲਕ
ਬਾਈ ਕੁਲਦੀਪ ਮਾਣਕ
ਸ਼ਿਵਚਰਨ ਜੱਗੀ ਕੁੱਸਾ |
ਕਵੀਸ਼ਰੀ ਦਾ
ਥੰਮ੍ਹ-ਰਣਜੀਤ ਸਿੰਘ ਸਿੱਧਵਾਂ ਕਰਨੈਲ ਸਿੰਘ ਪਾਰਸ ਤੇ ਰਣਜੀਤ ਸਿੰਘ ਸਿੱਧਵਾਂ
ਦੀ ਇਕ ਪੁਰਾਣੀ ਤਸਵੀਰ
ਅਲੀ ਰਾਜਪੁਰਾ |
ਚਿੱਤਰਕਲਾ ਦਾ
ਅਮਿੱਟ ਹਸਤਾਖਰ: ਅੱਛਰ ਸਿੰਘ
ਬਲਰਾਜ ਸਿੰਘ ਸਿੱਧੂ, ਯੂ. ਕੇ. |
ਪਾਇਰੇਸੀ ਕਰਕੇ ਆਖ਼ਰੀ ਸਾਹਾਂ ’ਤੇ ਹਨ ਮਿਊਜ਼ਿਕ ਕੰਪਨੀਆਂ ਜਾਂ ‘ਪਾਇਰੇਸੀ
ਲੱਕਵਾਗ੍ਰਸਤ’ ਮਿਊਜ਼ਿਕ ਕੰਪਨੀਆਂ ਆਖ਼ਰੀ ਸਾਹਾਂ ’ਤੇ
ਜਰਨੈਲ ਘੁਮਾਣ |
ਤਪਦੇ ਹਿਰਦਿਆਂ ’ਤੇ ਕਣੀਆਂ ਦਾ ਅਹਿਸਾਸ ਕਰਵਾਉਂਦੀ ਸ਼ਾਇਰ ਚੌਹਾਨ ਦੀ ਐਲਬਮ –
ਅੰਬਰ ਮੋੜ ਦਿਓ
ਰਘਵੀਰ ਸਿੰਘ ਚੰਗਾਲ |
ਵਗਦੀ ਪਈ
ਸਵਾਂਅ ਢੋਲਾ.. ਬਲਰਾਜ ਸਾਹਨੀ ਦੀਆਂ ਪ੍ਰੀਤਨਗਰ ਵਿਚ ਬਿਖਰੀਆਂ ਯਾਦਾਂ
ਜਤਿੰਦਰ ਸਿੰਘ ਔਲ਼ਖ |
ਜਲਦ ਰਿਲੀਜ਼ ਹੋਣ ਜਾ ਰਹੀ ਹੈ-‘ਇੱਕ ਕੁੜੀ ਪੰਜਾਬ ਦੀ’
ਦਰਸ਼ਨ ਦਰਵੇਸ਼
|
ਅਦਾਕਾਰੀ ਦੇ ਜਨੂੰਨ ਦਾ ਨਾਂਅ–ਮਨਮੀਤ ਮਾਨ
ਦਰਸ਼ਨ ਦਰਵੇਸ਼ |
‘ਇੱਕ
ਤੂੰ ਹੋਵੇਂ ਇੱਕ ਮੈਂ ਹੋਵਾਂ’ ਦੋਗਾਣ ਐਲਬਮ ਦੇ ਨਾਲ-ਸਰਦੂਲ ਤੇ ਨੂਰੀ
ਨਰਪਿੰਦਰ ਸਿੰਘ ਬੈਨੀਪਾਲ |
‘ਪਰਖ ਦ ਟੈਸਟ’ ਲੈ ਕੇ ਹਾਜ਼ਰ ਹੋ ਰਿਹਾ ਹੈ-ਸੁਖਵਿੰਦਰ ਸੁੱਖੀ
ਨਰਪਿੰਦਰ ਸਿੰਘ ਬੈਨੀਪਾਲ
|
|