ਜਰਗ,
ਜੌੜੇਪੁਲ 29 ਨਵੰਬਰ - ਤੇਰੇ ਵੰਗਾਂ ਮੇਚ
ਨਾ ਆਈਆਂ, ਵਾਰਦਾਤ ਹੁੰਦੀ ਦਾ ਪਤਾ ਨੀ ਲੱਗਦਾ ਆਦਿ ਹਿੱਟ ਗੀਤਾਂ ਨਾਲ ਚਰਚਾ ‘ਚ
ਰਹਿਣ ਵਾਲਾ ਗਾਇਕ ਸੁਖਵਿੰਦਰ ਸੁੱਖੀ ਜਲਦੀ ਹੀ ਲੈ ਕੇ ਆ ਰਿਹਾ ਹੈ।
ਕੈਸਿਟ ‘ਪਰਖ ਦ ਟੈਸਟ’ ਗਾਇਕ ਸੁਖਵਿੰਦਰ ਸੁੱਖੀ ਨੇ ਕੈਸਿਟ ਬਾਰੇ ਜਾਣਕਾਰੀ
ਦਿੰਦਿਆ ਰੌਣੀ ਵਿਖੇ ਆਪਣੇ ਨਜ਼ਦੀਕੀ ਦੌਸਤ ਕੁਲਦੀਪ ਰਾਣਾ ਰੌਣੀ ਦੇ ਗ੍ਰਹਿ ਵਿਖੇ
‘‘ਪਹਿਰੇਦਾਰ’’ ਦੇ ਪੱਤਰਕਾਰ ਨਰਪਿੰਦਰ ਬੈਨੀਪਾਲ ਨੂੰ ਦੱਸਿਆਂ ਕਿ ਜਲਦ ਹੀ ਰਿਲਿਜ਼
ਹੋਣ ਵਾਲੀ ਕੈਸਿਟ ‘ਪਰਖ ਦ ਟੈਸਟ’ ਨੂੰ ਪੰਜਾਬ ਦੀ ਨਾਮਵਰ ਕੰਪਨੀ ਗੋਇਲ ਮਿਊਜ਼ਿਕ
ਵੱਲੋਂ ਰਿਲਿਜ਼ ਕੀਤਾ ਜਾਂ ਰਿਹਾ ਹੈ।
ਕੈਸਿਟ ਵਿੱਚ ਕੁਲ ਅੱਠ ਗੀਤ ਹਨ। ਜਿਨਾਂ ਨੂੰ ਪੰਜਾਬ ਦੇ ਨਾਮਵਰ ਗੀਤਕਾਰ ਜੈਲੀ
ਮਨਜੀਤਪੁਰੀ, ਕਰਮਜੀਤ ਸੰਧੂ,
ਅਮਰਜੀਤ ਘੋਲੀਆ, ਪੰਮਾ ਮਲਿਆਣਾ,
ਦਵਿੰਦਰ ਬੈਨੀਪਾਲ (ਕੈਨੇਡਾ) ਰਾਣਾ ਭਗਵਾਨਪੁਰੀ,
ਮਨਪ੍ਰੀਤ ਟਿਵਾਣਾ ਅਤੇ ਰਛਪਾਲ ਪਾਲੀ ਜੀ ਨੇ ਲਿਖੇ ਹਨ। ਇਸ ਕੈਸਿਟ ਦੇ ਤਿੰਨ
ਵੀਡੀਓ ਪ੍ਰਮੋਦ ਰਾਣਾ ਸ਼ਰਮਾ ਅਤੇ ਐਚ. ਢਿੱਲੋਂ
ਵੀਡੀਓ ਡਾਇਰੈਕਟਰ ਨੇ ਦਿੱਲੀ ਅਤੇ ਪੰਜਾਬ ਦੀਆਂ ਵੱਖ-ਵੱਖ ਖੂਬਸੂਰਤ ਲੋਕੇਸ਼ਨਾ ਤੇ
ਫ਼ਿਲਮਾਏ ਗਏ ਹਨ। ਉਹਨਾਂ ਨੇ ਕਿਹਾ ਕਿ ਮੈਂ ਆਸ ਕਰਦਾ ਹਾਂ ਕਿ ਸਰੋਤਿਆਂ ਨੇ ਜਿਸ
ਤਰਾਂ ਮੇਰੀਆਂ ਪਹਿਲੀਆਂ ਕੈਸਿਟਾਂ ਨੂੰ ਪਿਆਰ ਦਿੱਤਾਂ ਹੈ ਉਸੇ ਤਰਾਂ ਇਸ ਕੈਸਿਟ ਨੂੰ
ਵੀ ਪਿਆਰ ਦੇਣਗੇ।
ਇਸ ਮੌਕੇ ਤੇ ਲੋਕ ਗਾਇਕ ਤੇਜਿੰਦਰ ਸੋਨੀ,
ਗੀਤਕਾਰ ਜੋਗਿੰਦਰ ਆਜ਼ਦ ਜਰਗ, ਗੁਰਿੰਦਰ ਬੱਲ,
ਭੋਲਾ ਨਿਜਾਪੁਰ, ਮਾਸਟਰ ਗਿਆਨ ਚੰਦ,
ਮਾਸਟਰ ਇੰਦਰਦਾਸ ਭਰਥਲਾ, ਚੋਬਰ ਸਿੰਘ,
ਸੁਖਵਿੰਦਰ ਸਿੰਘ ਰੌਣੀ ਅਤੇ ਰਣਜੀਤ ਧੀਮਾਨ ਹਾਜਰ ਸਨ। |