WWW 5abi.com  ਪੰਨਿਆ ਵਿੱਚ ਸ਼ਬਦ ਭਾਲ (ਹਿੰਦਿਕ ਵਿਧੀ ਨਾਲ)
ਸ਼ਾਸਤਰੀ ਸੁਰਾਂ ਦਾ ਸੁਰੀਲਾ ਲੋਕ-ਗਾਇਕ: ਰਹਿਮਤ ਅਲੀ
ਪ੍ਰੀਤਮ ਲੁਧਿਆਣਵੀ, ਚੰਡੀਗੜ੍ਹ

 


 

'ਡਾਂਗ ਵੱਜੀ ਦਾ ਗਿਲਾ ਨਾ ਕੋਈ, ਧੋਖੇਬਾਜ ਹੋਣ ਯਾਰ ਨਾ', 'ਮਾੜੇ ਹੋ ਗਏ ਲੋਕ ਤੇ ਕਹਿੰਦੇ ਫਿਰਨ ਜਮਾਨੇ ਨੂੰ', 'ਜੀਹਦੇ ਠੋਕਰ ਦਿਲਾਂ ਨੂੰ ਜਾਵੇ ਵੱਜ ਨੀ' ਅਤੇ, 'ਹੀਰ', ਵਰਗੇ ਹਿੱਟ ਗੀਤਾਂ ਨੂੰ ਸੁਰੀਲੀ ਅਵਾਜ ਦੇਣ ਵਾਲਾ, ਉੱਘੇ ਸੰਗੀਤਕਾਰ ਮਾਸਟਰ ਰਣਜੀਤ ਸਿੰਘ ਜੀ ਦਾ ਲਾਡਲਾ ਸ਼ਗਿਰਦ, ਲੋਕ-ਗਾਇਕ ਰਹਿਮਤ ਅਲੀ ਇਕ ਐਸਾ ਲੋਕ-ਪ੍ਰਿਯਤਾ ਖੱਟ ਚੁੱਕਾ ਅਕਸ ਹੈ, ਜਿਸਦਾ ਨਾਂਓਂ ਹੀ ਉਸ ਦਾ ਸਿਰਨਾਵਾਂ ਬਣ ਗੁਜਰਿਆ ਹੈ। ਆਪਣੀ ਨਿਵੇਕਲੀ ਗਾਇਕੀ ਨੂੰ ਮਨਮੋਹਕ ਕਲਾਸੀਕਲ ਰੰਗਾਂ ਨਾਲ ਸ਼ਿੰਗਾਰ ਕੇ ਆਪਣੀ ਅੱਡਰੀ ਪਛਾਣ ਕਾਇਮ ਕਰਨ ਵਾਲਾ ਮਧੁਰ ਤੇ ਦਮਦਾਰ ਅਵਾਜ ਦਾ ਮਾਲਕ ਅਲੀ 2007 ਤੋਂ ਗਾਇਕੀ ਦੇ ਸਫਰ ਤੇ ਮਸਤ ਕਦਮੀ ਤੁਰਿਆ ਚਲਿਆ ਆ ਰਿਹਾ ਹੈ। ਲੋਕ-ਗਾਇਕੀ ਦੇ ਥੰਮ੍ਹ ਕਰਤਾਰ ਰਮਲਾ ਜੀ ਨਾਲ ਉਸ ਨੇ ਲਗਭਗ 4 ਸਾਲ ਸਟੇਜਾਂ ਉਤੇ ਕੋਰਸ ਦਿੱਤਾ। ਇਸ ਲੰਮੇ ਅਰਸੇ ਦੌਰਾਨ ਜਿੱਥੇ ਉਸ ਨੇ ਸਰੋਤਿਆਂ-ਦਰਸ਼ਕਾਂ ਦੀ ਨਬਜ ਪਛਾਣਨ ਦੇ ਗੁਰ ਸਿੱਖੇ, ਉਥੇ ਸਟੇਜੀ ਬਾਰੀਕੀਆਂ ਦੇ ਨਾਲ-ਨਾਲ ਗੀਤ-ਸੰਗੀਤ ਦੀਆਂ ਬਾਰੀਕੀਆਂ ਨੂੰ ਵੀ ਆਪਣੇ ਜਿਹਨ 'ਚ ਬਿਠਾਇਆ। 'ਨਾ ਵੇ ਪੀਰਾਂ ਨਾ', 'ਠੋਕਰਾਂ', 'ਮਾੜੇ ਲੋਕ', 'ਡਾਂਗ' ਅਤੇ 'ਪੀਰਾਂ ਨੂੰ ਸਲਾਮਾਂ' ਆਦਿ ਕੈਸਿਟਾਂ/ਐਲਬੰਮਾਂ ਮਾਰਕੀਟ ਵਿਚ ਪਹੁੰਚਾਉਣ ਵਾਲਾ ਇਹ ਸੁਰੀਲਾ ਗਾਇਕ, 'ਅਵਾਜ ਪੰਜਾਬ ਦੀ' ਵਿਚ ਵੀ ਆਪਣੀ ਸੁਰੀਲੀ ਅਵਾਜ ਦੇ ਜੌਹਰ ਦਿਖਾ ਚੁੱਕਾ ਹੈ।

ਸਾਂਈਂ ਮੀਤੇ ਸ਼ਾਹ (ਪਿਤਾ) ਅਤੇ ਚਰਨਜੀਤ (ਮਾਤਾ) ਜੀ ਦਾ ਲਾਡਲਾ, ਪਿੰਡ ਆਧਨੀਆ ਦਾ ਜੰਮਪਲ ਰਹਿਮਤ ਦੱਸਦਾ ਹੈ ਕਿ ਉਸ ਨੇ ਦਸਵੀਂ ਤੱਕ ਦੀ ਪੜ੍ਹਾਈ ਆਪਣੇ ਦੇ ਡਾਇਮੰਡ ਪਬਲਿਕ ਸਕੂਲ ਤੋਂ, ਪਲੱਸ-2 ਭਗਤਾ ਭਾਈਕਾ ਤੋਂ, ਬੀ. ਏ. ਗੁਰੂ ਨਾਨਕ ਦੇਵ ਯੂਨੀਵਰਸਿਟੀ ਤੋਂ ਅਤੇ ਵੋਕਲ ਕਲਾਸੀਕਲ ਦਾ ਡਿਪਲੋਮਾ ਚੰਡੀਗੜ੍ਹ ਦੇ ਪ੍ਰਾਚੀਨ ਕਲਾ ਕੇਂਦਰ ਤੋਂ ਕੀਤਾ।

ਇਸ ਖੇਤਰ ਵਿਚ ਵਿਚਰਨ ਦਾ ਜਿੱਥੇ ਉਹ ਸਭ ਤੋਂ ਵੱਡਾ ਅਸ਼ੀਰਵਾਦ ਓਸ ਪਰਮ-ਪਿਤਾ ਪ੍ਰਮਾਤਮਾ ਦਾ ਮੰਨਦਾ ਹੈ, ਉਥੇ ਉਹ ਆਪਣੇ ਉਸਤਾਦ ਅਤੇ ਰਮਲਾ ਜੀ ਦੇ ਨਾਲ-ਨਾਲ ਆਪਣੇ ਪਰਿਵਾਰ ਅਤੇ ਪਿੰਡ ਆਧਨੀਆ ਦੇ ਹਰਪਾਲ ਮਾਨ (ਉੱਘੇ ਲੇਖਕ), ਵੈਦ ਬੋਹੜ ਖੁੱਡੀਆਂ, ਦਿਲਬਰ ਦਰਵੇਸ਼ (ਬਠਿੰਡਾ) ਅਤੇ ਲੋਕ-ਗਾਇਕ ਬਲਬੀਰ ਚੋਟੀਆਂ ਦੇ ਮਿਲੇ ਸਹਿਯੋਗ ਲਈ ਉਨ੍ਹਾਂ ਦਾ ਵੀ ਰਿਣੀ ਮਹਿਸੂਸ ਕਰਦਾ ਹੈ। ਇਕ ਸਵਾਲ ਦਾ ਜੁਵਾਬ ਦਿੰਦਿਆਂ ਉਸ ਕਿਹਾ, 'ਮੈਂ ਜਲਦੀ ਹੀ ਆਉਣ ਵਾਲੇ ਸਮੇਂ ਵਿਚ ਸੁਪ੍ਰਸਿੱਧ ਗੀਤਕਾਰ ਜਿੰਦ ਸਵਾੜਾ ਅਤੇ ਕਰਮਜੀਤ ਪੁਰੀ ਦੀ ਕਲਮ 'ਚੋਂ ਨਿਕਲੇ ਗੀਤਾਂ ਨੂੰ ਰਿਕਾਰਡਿੰਗ ਦਾ ਜਾਮਾ ਪਹਿਨਾਕੇ ਸਰੋਤਿਆਂ ਦੀ ਕਚਹਿਰੀ ਵਿਚ ਲੈਕੇ ਆ ਰਿਹਾ ਹਾਂ। ਇਹ ਮੇਰੀ ਚਿਰੋਕਣੀ ਤਮੰਨਾ ਹੈ।' ਗਾਇਕੀ-ਖੇਤਰ ਵਿਚ ਪੱਕੇ ਪੈਰੀਂ ਨਿਕਲੇ ਰਹਿਮਤ ਨੇ ਅੱਗੇ ਕਿਹਾ, 'ਮੈਂ ਕਰਜਦਾਰ ਹਾਂ, ਦੇਸ਼-ਵਿਦੇਸ਼ ਦੇ ਉਨ੍ਹਾਂ ਸਮੂਹ ਸਰੋਤਿਆਂ ਤੇ ਦਰਸ਼ਕਾਂ ਦਾ, ਜੋ ਮੈਨੂੰ ਅੱਗੇ ਵਧਣ ਲਈ ਥਾਪੜਾ ਅਤੇ ਅਸੀਸਾਂ ਦਿੰਦੇ ਨਹੀਂ ਥੱਕਦੇ। ਮੇਰੀ ਹਮੇਸ਼ਾਂ ਕੋਸ਼ਿਸ਼ ਹੋਵੇਗੀ ਕਿ ਮੈਂ ਪੰਜਾਬੀ ਮਾਂ-ਬੋਲੀ ਦੇ ਵੱਡਮੁੱਲੇ ਸੱਭਿਆਚਾਰਕ ਵਿਰਸੇ ਨੂੰ ਸੰਭਾਲਣ ਲਈ ਆਪਣੇ ਆਖਰੀ ਸਾਹ ਤੱਕ ਲਾ ਦੇਵਾਂ ਅਤੇ ਰੱਬ ਵਰਗੇ ਸਰੋਤਿਆਂ ਦੀਆਂ ਆਸਾਂ ਉਤੇ ਖਰਾ ਉਤਰ ਸਕਾਂ, ਜਿਹੋ ਜਿਹੀਆਂ ਆਸਾਂ-ਉਮੀਦਾਂ ਲਾ ਰਹੇ ਹਨ, ਉਹ ਮੇਰੇ ਤੋਂ।'

ਰੱਬ ਕਰੇ! ਕਲਾਸੀਕਲ ਸੁਰਾਂ ਦੇ ਸ਼ਹਿਨਸ਼ਾਹ ਰਹਿਮਤ ਅਲੀ ਦੇ ਅਧੂਰੇ ਸੁਪਨਿਆਂ ਨੂੰ ਸ਼ਹਿਦ ਤੋਂ ਮਿੱਠਾ, ਰਸੀਲਾ ਤੇ ਸੰਘਣਾ ਬੂਰ ਪਵੇ! ਅਮੀਨ!

 ਪ੍ਰੀਤਮ ਲੁਧਿਆਣਵੀ, ਚੰਡੀਗੜ੍ਹ (9876428641)
ਸੰਪਰਕ : ਰਹਿਮਤ ਅਲੀ, (8427850060)

07/02/2017

  ਸ਼ਾਸਤਰੀ ਸੁਰਾਂ ਦਾ ਸੁਰੀਲਾ ਲੋਕ-ਗਾਇਕ: ਰਹਿਮਤ ਅਲੀ
ਪ੍ਰੀਤਮ ਲੁਧਿਆਣਵੀ, ਚੰਡੀਗੜ੍ਹ
ਮੰਜ਼ਲ ਵਲ ਵਧ ਰਹੀ, ਸੁਰੀਲੀ ਅਵਾਜ਼ ਦੀ ਮਲਿਕਾ - ਮਿਸ ਸੰਜਨਾ
ਪ੍ਰੀਤਮ ਲੁਧਿਆਣਵੀ, ਚੰਡੀਗੜ੍ਹ
ਯੁੱਗਾ ਯੁੱਗਾ ਤੱਕ ਜੀਵਤ ਰਹੇਗੀ ਮਰਹੂਮ ਗਾਇਕਾ ਪਰਮਿੰਦਰ ਸੰਧੂ
ਗੁਰਪ੍ਰੀਤ “ਸਰਾਂ”, ਚੰਡੀਗੜ੍ਹ
ਦਿਲਾਂ ਦੀ ਧੜਕਣ ਬਣ ਰਹੀ ਗਾਇਕ ਜੋੜੀ - ਗੁਰਦੀਪ ਸਿੱਧੂ- ਬੀਬਾ ਰਜਨਦੀਪ
ਪ੍ਰੀਤਮ ਲੁਧਿਆਣਵੀ, ਚੰਡੀਗੜ੍ਹ
ਮਨਦੀਪ ਖੁਰਮੀ ਹਿੰਮਤਪੁਰਾ ਦਾ ਗੀਤ ਓਹੀ ਬੋਹੜ ਹੋਵੇਗਾ 13 ਜਨਵਰੀ ਨੂੰ ਲੋਕ ਅਰਪਣ
 
ਸੁਰੀਲੀ ਤੇ ਬੁਲੰਦ ਅਵਾਜ ਦਾ ਮਾਲਕ - ਸੁੱਖ ਸਿੱਧੂ
ਪ੍ਰੀਤਮ ਲੁਧਿਆਣਵੀ, ਚੰਡੀਗੜ੍ਹ
ਸਟੇਜ ਦਾ ਧਨੀ ਮੰਚ ਸੰਚਾਲਕ ਅਤੇ ਅਦਾਕਾਰ : ਨਵਲ ਕਿਸ਼ੋਰ
ਉਜਾਗਰ ਸਿੰਘ, ਪਟਿਆਲਾ
ਸਟੇਜ ਦਾ ਧਨੀ ਮੰਚ ਸੰਚਾਲਕ ਅਤੇ ਅਦਾਕਾਰ : ਨਵਲ ਕਿਸ਼ੋਰ
ਉਜਾਗਰ ਸਿੰਘ, ਪਟਿਆਲਾ
ਅਦਾਕਾਰੀ ਅਤੇ ਨਿਰਦੇਸ਼ਨ ਦੀ ਜਾਦੂਗਰਨੀ: ਪ੍ਰਮਿੰਦਰ ਪਾਲ ਕੌਰ
ਉਜਾਗਰ ਸਿੰਘ, ਪਟਿਆਲਾ
ਡਫ਼ਲੀ ‘ਚੋਂ ਨਿੱਕਲੀ ਇੱਕ ਫ਼ਿਲਮ ਦੀ ਗੱਲ ਕਰਦਿਆਂ!
ਮਨਦੀਪ ਖੁਰਮੀ ਹਿੰਮਤਪੁਰਾ, ਯੂ ਕੇ
ਸੁਰੀਲੀ ਅਤੇ ਦਮਦਾਰ ਅਵਾਜ ਦੀ ਮਲਿਕਾ --ਜੋਤੀ ਕੋਹੇਨੂਰ
ਪ੍ਰੀਤਮ ਲੁਧਿਆਣਵੀ, ਚੰਡੀਗੜ੍ਹ
ਪੰਜਾਬੀ ਫਿਲਮਾਂ ਦੀ ਉਭਰਦੀ ਖੂਬਸੂਰਤ ਲੇਖਿਕਾ ਤੇ ਅਦਾਕਾਰਾ ਗੁਰਪ੍ਰੀਤ ਸਰਾਂ
ਪ੍ਰੀਤਮ ਲੁਧਿਆਣਵੀ, ਚੰਡੀਗੜ੍ਹ
ਭੁੱਲੇ ਵਿਸਰੇ ਕਲਾਕਾਰ
ਸਮਾਜਿਕ ਸਰੋਕਾਰਾਂ ਅਤੇ ਪੰਜਾਬੀ ਪਰਿਵਾਰਾਂ ਦੇ ਗਾਇਕ: ਪੰਡਿਤ ਜੱਗੀ
ਉਜਾਗਰ ਸਿੰਘ, ਪਟਿਆਲਾ
'ਮਹਿੰਗੇ ਮੁੱਲ ਦੇ ਹੰਝੂ' ਦਾ ਰਚੇਤਾ-- ਜਸਪਾਲ ਵਧਾਈਆਂ
ਪ੍ਰੀਤਮ ਲੁਧਿਆਣਵੀ, ਚੰਡੀਗੜ੍ਹ
ਗੀਤਕਾਰੀ ਦਾ ਬਾਦਸ਼ਾਹ -ਲਾਲ ਸਿੰਘ ਲਾਲੀ
ਪ੍ਰੀਤਮ ਲੁਧਿਆਣਵੀ, ਚੰਡੀਗੜ੍ਹ
ਸਮਾਜਿਕਤਾ ਦੇ ਗੀਤ ਲਿਖਣ ਵਾਲਾ ਗੀਤਕਾਰ- ਰਮਨ ਕੱਦੋਂ
ਉਜਾਗਰ ਸਿੰਘ, ਪਟਿਆਲਾ
ਗੀਤਕਾਰੀ ਦਾ ਖੂਬਸੂਰਤ ਕਲਮੀ-ਚਸ਼ਮਾ - ਰਾਜੂ ਨਾਹਰ ਬਾਸੀਆਂ ਬੈਦਵਾਣ
ਪ੍ਰੀਤਮ ਲੁਧਿਆਣਵੀ, ਚੰਡੀਗੜ੍ਹ
ਪੰਜਾਬੀ ਗਾਇਕੀ ਵਿੱਚ ਇੱਕ ਨਵਾਂ ਦਮਦਾਰ ਚਿਹਰਾ - ਸੈਫ਼ੀ ਸੇਖੋਂ
ਹਰਬੰਸ ਬੁੱਟਰ ਕੈਨੇਡਾ
ਪੰਜਾਬੀ ਕਦਰਾਂ ਕੀਮਤਾਂ ਦਾ ਪਹਿਰੇਦਾਰ ਗੀਤਕਾਰ: ਗੈਰੀ ਟਰਾਂਟੋ ਹਠੂਰ
ਉਜਾਗਰ ਸਿੰਘ, ਪਟਿਆਲਾ
ਗਾਇਕੀ, ਸੰਗੀਤਕਾਰੀ ਤੇ ਅਦਾਕਾਰੀ ਦਾ ਖੂਬਸੂਰਤ ਮੁਜੱਸਮਾ- ਮਨੀ ਔਜਲਾ
ਪ੍ਰੀਤਮ ਲੁਧਿਆਣਵੀ, ਚੰਡੀਗੜ੍ਹ
ਅੱਥਰੇ ਬਲਦ ਵਾਂਗ ਲੀਹ ਪਾੜ ਕੇ ਨਵੀਂ ਲੀਹ ਬਨਾਉਣ ਵਾਲਾ ਜਨੂੰਨੀ ਅਦਾਕਾਰ ਹੈ ਹਰਸ਼ਰਨ ਸਿੰਘ
ਮਨਦੀਪ ਖੁਰਮੀ ਹਿੰਮਤਪੁਰਾ, ਯੂ ਕੇ 
24 ਜਨਵਰੀ ਨੂੰ ਅੰਤਮ ਅਰਦਾਸ ਦੇ ਮੌਕੇ ‘ਤੇ
ਸਾਫ ਸੁਥਰੀ ਗਾਇਕੀ ਦੀ ਮਾਲਕ: ਮਨਪ੍ਰੀਤ ਅਖ਼ਤਰ
ਉਜਾਗਰ ਸਿੰਘ, ਪਟਿਆਲਾ
ਵਰਸੀ ਤੇ ਵਿਸ਼ੇਸ਼
ਨਈਂਓ ਲੱਭਣੇ ਲਾਲ ਗੁਆਚੇ
ਜਸਵਿੰਦਰ ਪੂਹਲੀ, ਬਠਿੰਡਾ
ਰੂਹ ਨੂੰ ਸਕੂਨ ਦੇਣ ਵਾਲਾ ਸੁਰੀਲਾ ਫ਼ਨਕਾਰ "ਵਨੀਤ ਸ਼ਰਾਫਤ"
ਗੁਰਪ੍ਰੀਤ ਬੱਲ, ਰਾਜਪੁਰਾ
ਬਲਾਤਕਾਰ ਪੀੜਤਾਂ ਦੇ ਹੱਕ ਬਾਰੇ ਗੱਲ ਕਰੇਗੀ ਬਲਰਾਜ ਸਿੱਧੂ ਦੀ ਲਘੂ ਫ਼ਿਲਮ “ਜਿੰਦਰਾ”
ਸੁਰਜੀਤ ਜੱਸਲ, ਫ਼ਿਲਮ ਪੱਤਰਕਾਰ
ਸੈਮੂਅਲ ਜੌਹਨ ਦੇ ਨਾਟਕਾਂ ਦੀ ਇਕ ਹੋਰ ਕਾਮਯਾਬ ਪੇਸ਼ਕਾਰੀ
ਨਵਦੀਪ ਸਿੱਧੂ, ਕਨੇਡਾ
ਪੂਰਨ ਸਿੰਘ ਪਾਂਧੀ ਦੀ ‘ਸੰਗੀਤ ਦੀ ਦੁਨੀਆਂ’
ਉਜਾਗਰ ਸਿੰਘ, ਪਟਿਆਲਾ
ਦੋਗਾਣਾ ਗਾਇਕੀ ਦਾ ਸਿਖਰ: ਮੁਹੰਮਦ ਸਦੀਕ
ਜਸਵਿੰਦਰ ਪੂਹਲੀ, ਬਠਿੰਡਾ
ਅਫ਼ਸੋਸ ਕਿ ਉਸਾਰੂ ਗਾਇਕੀ ਬਦਲੇ ਮਿਲੇ ਸਨਮਾਨ ਮਾਹਲੇ ਦੇ ਢਿੱਡ ਦੀ ਭੁੱਖ ਨਹੀਂ ਮਿਟਾ ਸਕੇ
ਮਨਦੀਪ ਖੁਰਮੀ ਹਿੰਮਤਪੁਰਾ, ਯੂ ਕੇ
ਫੱਕਰ ਕਲਾਕਾਰ ਸੀ ਪ੍ਰਿਥਵੀ ਰਾਜ ਕਪੂਰ
ਹਰਬੀਰ ਸਿੰਘ ਭੰਵਰ, ਲੁਧਿਆਣਾ
ਨਵਤੇਜ ਸੰਧੂ ਦੀ ਦਾਨਿਸ਼ਵਰਾਂ ਦੇ ਮਨਾਂ ‘ਚ ਸੁਆਲ ਬੀਜਦੀ ਫਿਲਮ “ਕੰਬਦੀ ਡਿਓੜੀ”
ਐੱਸ ਬਲਵੰਤ, ਯੂ ਕੇ 
'ਦ ਬਲੱਡ ਸਟਰੀਟ' ਦੇਸ਼ ਦੀ ਹਰ ਉਸ ਗਲ਼ੀ ਦੀ ਕਹਾਣੀ ਹੈ, ਜਿਸਨੇ ਆਪਣੇ ਹੀ ਦੇਸ਼ ਅੰਦਰ ਰਫ਼ਿਊਜ਼ੀ ਹੋਣ ਵਰਗਾ ਸੰਤਾਪ ਭੋਗਿਆ ਹੈ – ਦਰਸ਼ਨ ਦਰਵੇਸ਼
ਭੂਪਿੰਦਰ ਪੰਨ੍ਹੀਵਾਲੀਆ (ਪੱਤਰਕਾਰ), ਪੰਜਾਬ
ਭਾਰਤ ਦੀ ਨਿਰਤ ਕਲਾ: ਪਰੰਪਰਾ ਤੇ ਮਹੱਤਵ
ਡਾ. ਰਵਿੰਦਰ ਕੌਰ ਰਵੀ, ਪਟਿਆਲਾ
ਸੂਖਮ ਭਾਵਨਾਵਾਂ ਦਾ ਪ੍ਰਤੀਕ ਲੋਕ ਸੰਗੀਤ
ਡਾ. ਰਵਿੰਦਰ ਕੌਰ ਰਵੀ, ਪਟਿਆਲਾ
ਪੰਜਾਬੀ ਸਿਨੇਮੇ ਵਿਚ ਨਵੇਂ ਮੋੜ ਅਤੇ ਮੀਲ ਪੱਥਰ ਦਾ ਨਾਮ ਹੈ ਫ਼ਿਲਮ "ਪੰਜਾਬ 1984"
ਹਰਦੀਪ ਮਾਨ ਜਮਸ਼ੇਰ ਅਸਟਰੀਆ
ਪੰਜਾਬ ਦੀ ਸੂਫ਼ੀ ਸੰਗੀਤ ਪਰੰਪਰਾ
ਡਾ. ਰਵਿੰਦਰ ਕੌਰ ਰਵੀ, ਪਟਿਆਲਾ
ਭਾਰਤੀ ਸੰਗੀਤ ਪਰੰਪਰਾ ਦੀਆਂ ਕੁਝ ਪੁਰਾਤਨ ਗਾਇਨ ਸ਼ੈਲੀਆਂ
ਡਾ. ਰਵਿੰਦਰ ਕੌਰ ਰਵੀ, ਪਟਿਆਲਾ
ਫ਼ਿਲਮੀ ਸੰਗੀਤ ਦੇ ਮਹਾਨ ਪਿੱਠਵਰਤੀ ਗਾਇਕ ਮੰਨਾ ਡੇ
ਡਾ. ਰਵਿੰਦਰ ਕੌਰ ਰਵੀ, ਪਟਿਆਲਾ
4 ਦਸੰਬਰ ਬਰਸੀ ’ਤੇ
ਸਦਾ ਬਹਾਰ ਫ਼ਿਲਮੀ ਅਦਾਕਾਰ ਸੀ ; ਦੇਵਾ ਆਨੰਦ
ਰਣਜੀਤ ਸਿੰਘ ਪ੍ਰੀਤ, ਬਠਿੰਡਾ
ਪੰਜਾਬੀ ਲੋਕ ਗੀਤਾਂ ਦਾ ਪ੍ਰਕਾਸ਼ ਵੰਡਣ ਵਾਲੀ ਪ੍ਰਕਾਸ਼ ਕੌਰ
ਰਣਜੀਤ ਸਿੰਘ ਪ੍ਰੀਤ, ਬਠਿੰਡਾ
29 ਅਕਤੂਬਰ ਲਈ
ਪੰਜਾਬੀ ਨਾਟਕ ਦੀ ਨਕੜਦਾਦੀ: ਨੌਰਾ ਰਿਚਰਡ
ਰਣਜੀਤ ਸਿੰਘ ਪ੍ਰੀਤ, ਬਠਿੰਡਾ
ਮਲਕਾ-ਇ-ਗ਼ਜ਼ਲ: ਬੇਗ਼ਮ ਅਖ਼ਤਰ
ਰਣਜੀਤ ਸਿੰਘ ਪ੍ਰੀਤ, ਬਠਿੰਡਾ
ਵਿਸ਼ੇਸ਼ ਮੁਲਾਕਾਤ
ਲੋਕ ਗਾਇਕ ਬਲਧੀਰ ਮਾਹਲਾ- ਜਿਸਨੇ ਗਾਇਨ ਕਲਾ ਨਾਲ ਦਗਾ ਨਹੀਂ ਕੀਤਾ, ਪਰ..?
ਮੁਲਾਕਾਤੀ: ਮਨਦੀਪ ਖੁਰਮੀ ਹਿੰਮਤਪੁਰਾ
ਕੈਨੇਡਾ ਡੇਅ ਨੂੰ ਸਮਰਪਿਤ ਐਲਬਮ ‘ਸਾਡਾ ਦੇਸ਼ ਕੈਨੇਡਾ‘ ਜਲਦੀ ਹੋਵੇਗੀ ਰਿਲੀਜ਼
ਕੁਲਜੀਤ ਸਿੰਘ, ਜੰਜੂਆ, ਟੋਰਾਂਟੋ
ਔਜਲਾ ਇਨੋਵੇਸ਼ਨ ਇੰਕ ਦੀ ਪੇਸ਼ਕਸ਼ "ਆਬ"
ਜੋਗਿੰਦਰ ਸੰਘੇੜਾ, ਕਨੇਡਾ
ਸਮਾਜਕ ਕਦਰਾਂ ਕੀਮਤਾਂ ਦਾ ਗੀਤਕਾਰ ਤੇ ਗਾਇਕ ਗੁਰਮਿੰਦਰ ਗੁਰੀ
ਉਜਾਗਰ ਸਿੰਘ, ਅਮਰੀਕਾ
‘ਸਾਡਾ ਹੱਕ’ ਤੇ ਪਾਬੰਧੀ ਲਾ ਕੇ ਪੰਜਾਬ ਸਰਕਾਰ ਨੇ ਕੀਤਾ ਲੋਕਾਂ ਦੀ ਭਾਵਨਾਵਾਂ ਦਾ ਕਤਲ
ਬਲਵਿੰਦਰ ਸਿੰਘ ਚਾਹਲ ‘ਮਾਧੋ ਝੰਡਾ’, ਇਟਲੀ

ਨੋਰਾ ਰਿੱਚਰਡਜ਼: ਆਇਰਲੈਂਡ ਦੀ ਪੰਜਾਬਣ
ਹਰਬੀਰ ਸਿੰਘ ਭੰਵਰ, ਲੁਧਿਆਣਾ

ਛੋਟੀ ਉਮਰ ਦੀ ਵੱਡੀ ਚਿਤਰਕਾਰਾ; ਅੰਮ੍ਰਿਤਾ ਸ਼ੇਰਗਿੱਲ
ਰਣਜੀਤ ਸਿੰਘ ਪ੍ਰੀਤ, ਬਠਿੰਡਾ

ਸਮਾਜ ਦੇ ਪ੍ਰੰਪਰਾਵਾਦੀ ਅਸੂਲਾਂ ਨੂੰ ਟਿੱਚ ਸਮਝਣ ਵਾਲੀ; ਪਰਵੀਨ ਬਾਬੀ
ਰਣਜੀਤ ਸਿੰਘ ਪ੍ਰੀਤ, ਬਠਿੰਡਾ
4 ਜਨਵਰੀ 2012 ਨੂੰ ਚੱਲ ਵਸੀ ਸੀ
ਸੀਰਤ-ਸੂਰਤ ਦਾ ਸੁਮੇਲ ਸੀ : ਕਲਪਨਾ ਮੋਹਨ
ਰਣਜੀਤ ਸਿੰਘ ਪ੍ਰੀਤ, ਬਠਿੰਡਾ
30 ਨਵੰਬਰ ਪਹਿਲੀ ਬਰਸੀ ‘ਤੇ
ਲੋਕ ਗਾਥਾਵਾਂ ਦਾ ਸਿਰਨਾਵਾਂ: ਕੁਲਦੀਪ ਮਾਣਕ
ਰਣਜੀਤ ਸਿੰਘ ਪ੍ਰੀਤ, ਬਠਿੰਡਾ
ਪੰਜਾਬ ਦੀ ਕੋਇਲ: ਸੁਰਿੰਦਰ ਕੌਰ
ਰਣਜੀਤ ਸਿੰਘ ਪ੍ਰੀਤ, ਬਠਿੰਡਾ
17 ਨਵੰਬਰ ਬਰਸੀ ’ਤੇ (ਬਿੰਦਰੱਖੀਆ)
ਤਿੜਕੇ ਘੜੇ ਦਾ ਪਾਣੀ
ਰਣਜੀਤ ਸਿੰਘ ਪ੍ਰੀਤ, ਬਠਿੰਡਾ
ਇੱਕ ਫਿਲਮ ਦਾ ਰੀਵਿਊ ਇਸ ਸਿਰਫਿਰੇ ਵੱਲੋਂ ਵੀ....।
ਮਨਦੀਪ ਖੁਰਮੀ ਹਿੰਮਤਪੁਰਾ, ਇੰਗਲੈਂਡ
25 ਅਕਤੂਬਰ ਬਰਸੀ ’ਤੇ
ਦਰਦ-ਇ-ਇਸ਼ਕ ਦੀ ਦਾਸਤਾਂ: ਸਾਹਿਰ ਲੁਧਿਆਣਵੀ
ਰਣਜੀਤ ਸਿੰਘ ਪ੍ਰੀਤ, ਬਠਿੰਡਾ
14 ਸਤੰਬਰ ਦੇ ਸ਼ਰਧਾਂਜਲੀ ਸਮਾਰੋਹ ਮੌਕੇ ਵਿਸ਼ੇਸ਼;
ਪਾਣੀ ਵਿੱਚ ਮਾਰਾਂ ਡੀਟਾਂ,ਹੁਣ ਮੁੱਕੀਆਂ ਉਡੀਕਾਂ; ਹਾਕਮ ਸੂਫ਼ੀ
ਰਣਜੀਤ ਸਿੰਘ ਪ੍ਰੀਤ, ਬਠਿੰਡਾ
ਨਾਟਕ ‘ਸੰਤਾਪ’ ਅਤੇ ‘ਸੋ ਕਿਉ ਮੰਦਾ ਆਖੀਐ’ ਦੀਆਂ ਪੇਸ਼ਕਾਰੀਆਂ 23 ਸਤੰਬਰ ਨੂੰ
ਕੁਲਜੀਤ ਸਿੰਘ ਜੰਜੂਆ, ਟਰਾਂਟੋ
ਹਾਕਮ ਸੂਫੀ ਵੀ ਇਸ ਸੰਸਾਰ ਨੂੰ ਸਦਾ ਲਈ ਅਲਵਿਦਾ ਕਹਿ ਗਏ
ਰਣਜੀਤ ਸਿੰਘ ਪ੍ਰੀਤ, ਬਠਿੰਡਾ
ਨਹੀਂ ਰਹੇ ਸ਼ੋਅਲੇ ਫ਼ਿਲਮ ਦੇ ਰਹੀਮ ਚਾਚਾ –ਏ.ਕੇ.ਹੰਗਲ
ਰਣਜੀਤ ਸਿੰਘ ਪ੍ਰੀਤ
13 ਮਈ ਬਰਸੀ ‘ਤੇ ਵਿਸ਼ੇਸ਼
ਸਦਾ ਬਹਾਰ ਗੀਤਾਂ ਦਾ ਰਚਣਹਾਰਾ ਨੰਦ ਲਾਲ ਨੂਰਪੁਰੀ
ਰਣਜੀਤ ਸਿੰਘ ਪ੍ਰੀਤ
31 ਜਨਵਰੀ ਬਰਸੀ ਤੇ  
ਸੂਰਤ-ਸੀਰਤ,ਸੁਰ-ਸੰਗੀਤ ਦਾ ਸੁਮੇਲ : ਸੁਰੱਈਆ
ਰਣਜੀਤ ਸਿੰਘ ਪ੍ਰੀਤ
ਗੀਤਕਾਰੀ ਦਾ ਯੁੱਗ ਅਤੇ ਦਰਵੇਸ਼ ਮੂਰਤ ਬਾਈ ‘ਦੇਵ ਥਰੀਕੇ ਵਾਲਾ’
ਸ਼ਿਵਚਰਨ ਜੱਗੀ ਕੁੱਸਾ
ਸੂਰਤ-ਸੀਰਤ ਦਾ ਸੁਮੇਲ ਸੀ ; ਅਦਾਕਾਰਾ ਕਲਪਨਾ ਮੋਹਨ
ਰਣਜੀਤ ਸਿੰਘ ਪ੍ਰੀਤ
ਬਿਖ਼ੜੇ ਰਾਹਾਂ ਦਾ ਪਾਂਧੀ ਸੀ- ਮੇਜਰ ਰਾਜਸਥਾਨੀ
ਰਣਜੀਤ ਸਿੰਘ ਪ੍ਰੀਤ
ਯਾਦਾਂ ਬਿਖ਼ੇਰ ਕੇ ਤੁਰ ਗਈ ਪੰਜਾਬੀ ਗਾਇਕਾ ਪੁਸ਼ਪਾ ਹੰਸ
ਰਣਜੀਤ ਸਿੰਘ ਪ੍ਰੀਤ
23 ਦਸੰਬਰ ਬਰਸੀ 'ਤੇ 
ਸੁਹਣੀ-ਸੁਰੀਲੀ-ਸੁਰ ਸੰਗੀਤ ਦਾ ਸੁਮੇਲ; ਮਲਕਾ-ਇ-ਤਰੰਨਮ ਨੂਰਜਹਾਂ
ਰਣਜੀਤ ਸਿੰਘ ਪ੍ਰੀਤ
ਤੁਰ ਗਏ ਦੀ ਉਦਾਸੀ ਏ
ਐ ਬਾਈ ਮਾਣਕ! ਅਲਵਿਦਾ ਤੇ ਆਖਰੀ ਸਲਾਮ!!

ਸ਼ਿਵਚਰਨ ਜੱਗੀ ਕੁੱਸਾ
ਮਧੁਬਾਲਾ 1951 ਵਿਚ
ਧੰਨਵਾਦ: ਰਵਿੰਦਰ ਰਵੀ
ਛੈਣੀਂ ਵਰਗੀ ਅਵਾਜ਼ ਦਾ ਮਾਲਕ ਬਾਈ ਕੁਲਦੀਪ ਮਾਣਕ
ਸ਼ਿਵਚਰਨ ਜੱਗੀ ਕੁੱਸਾ
ਕਵੀਸ਼ਰੀ ਦਾ ਥੰਮ੍ਹ-ਰਣਜੀਤ ਸਿੰਘ ਸਿੱਧਵਾਂ ਕਰਨੈਲ ਸਿੰਘ ਪਾਰਸ ਤੇ ਰਣਜੀਤ ਸਿੰਘ ਸਿੱਧਵਾਂ ਦੀ ਇਕ ਪੁਰਾਣੀ ਤਸਵੀਰ
ਅਲੀ ਰਾਜਪੁਰਾ
ਚਿੱਤਰਕਲਾ ਦਾ ਅਮਿੱਟ ਹਸਤਾਖਰ: ਅੱਛਰ ਸਿੰਘ
ਬਲਰਾਜ ਸਿੰਘ ਸਿੱਧੂ, ਯੂ. ਕੇ.
ਪਾਇਰੇਸੀ ਕਰਕੇ ਆਖ਼ਰੀ ਸਾਹਾਂ ’ਤੇ ਹਨ ਮਿਊਜ਼ਿਕ ਕੰਪਨੀਆਂ ਜਾਂ ‘ਪਾਇਰੇਸੀ ਲੱਕਵਾਗ੍ਰਸਤ’ ਮਿਊਜ਼ਿਕ ਕੰਪਨੀਆਂ ਆਖ਼ਰੀ ਸਾਹਾਂ ’ਤੇ
ਜਰਨੈਲ ਘੁਮਾਣ
ਤਪਦੇ ਹਿਰਦਿਆਂ ’ਤੇ ਕਣੀਆਂ ਦਾ ਅਹਿਸਾਸ ਕਰਵਾਉਂਦੀ ਸ਼ਾਇਰ ਚੌਹਾਨ ਦੀ ਐਲਬਮ – ਅੰਬਰ ਮੋੜ ਦਿਓ
ਰਘਵੀਰ ਸਿੰਘ ਚੰਗਾਲ
ਵਗਦੀ ਪਈ ਸਵਾਂਅ ਢੋਲਾ.. ਬਲਰਾਜ ਸਾਹਨੀ ਦੀਆਂ ਪ੍ਰੀਤਨਗਰ ਵਿਚ ਬਿਖਰੀਆਂ ਯਾਦਾਂ
ਜਤਿੰਦਰ ਸਿੰਘ ਔਲ਼ਖ

ਜਲਦ ਰਿਲੀਜ਼ ਹੋਣ ਜਾ ਰਹੀ ਹੈ-‘ਇੱਕ ਕੁੜੀ ਪੰਜਾਬ ਦੀ’
ਦਰਸ਼ਨ ਦਰਵੇਸ਼

ਅਦਾਕਾਰੀ ਦੇ ਜਨੂੰਨ ਦਾ ਨਾਂਅ–ਮਨਮੀਤ ਮਾਨ
ਦਰਸ਼ਨ ਦਰਵੇਸ਼
‘ਇੱਕ ਤੂੰ ਹੋਵੇਂ ਇੱਕ ਮੈਂ ਹੋਵਾਂ’ ਦੋਗਾਣ ਐਲਬਮ ਦੇ ਨਾਲ-ਸਰਦੂਲ ਤੇ ਨੂਰੀ
ਨਰਪਿੰਦਰ ਸਿੰਘ ਬੈਨੀਪਾਲ

‘ਪਰਖ ਦ ਟੈਸਟ’ ਲੈ ਕੇ ਹਾਜ਼ਰ ਹੋ ਰਿਹਾ ਹੈ-ਸੁਖਵਿੰਦਰ ਸੁੱਖੀ
ਨਰਪਿੰਦਰ ਸਿੰਘ ਬੈਨੀਪਾਲ

hore-arrow1gif.gif (1195 bytes)


Terms and Conditions
Privacy Policy
© 1999-2012, 5abi.com

www.5abi.com
[ ਸਾਡਾ ਮਨੋਰਥ ][ ਈਮੇਲ ][ ਹੋਰ ਸੰਪਰਕ ][ ਸਾਹਿਤ ][ ਮਾਨਵ ਚੇਤਨਾ ]
[ ਵਿਗਿਆਨ ][ ਕਲਾ/ਕਲਾਕਾਰ ][ ਫਿਲਮਾਂ ][ ਖੇਡਾਂ ][ ਪੁਸਤਕਾਂ ][ ਇਤਿਹਾਸ ][ ਜਾਣਕਾਰੀ ]

darya1.gif (3186 bytes)
©1999-2012, 5abi.com