WWW 5abi.com  ਪੰਨਿਆ ਵਿੱਚ ਸ਼ਬਦ ਭਾਲ (ਹਿੰਦਿਕ ਵਿਧੀ ਨਾਲ)
ਗੀਤਕਾਰਾਂ ਵਿਚ ਇਕ ਹੋਰ ਸਿਰ-ਕੱਢਵਾਂ ਨਾਓਂ-ਹਰਬੰਸ ਲੈਮਬਰ
ਪ੍ਰੀਤਮ ਲੁਧਿਆਣਵੀ, ਚੰਡੀਗੜ੍ਹ

 


 

ਜਿਲਾ ਲੁਧਿਆਣਾ ਦੇ ਪਿੰਡ ਮਹਿਮਾ ਸਿੰਘ ਵਾਲਾ ਵਿਚ ਜਨਵਰੀ 1951 ਨੂੰ ਜਨਮੇ ਹਰਬੰਸ ਲੈਂਮਬਰ ਨੂੰ ਆਪਣੇ ਪਿੰਡ ਦੀ ਜਨਮ-ਭੂਮੀ ਉਤੇ ਇਸ ਗੱਲ ਦਾ ਵਿਸ਼ੇਸ਼ ਗੌਰਵ ਹੈ ਕਿ ਇਹ ਪਿੰਡ 'ਬਿਆਸ ਵਾਲੇ' ਮਹਾਂਰਾਜ ਸਾਵਣ ਸਿੰਘ ਅਤੇ ਮਹਾਂਰਾਜ ਚਰਨ ਸਿੰਘ ਜੀ ਦਾ ਜੱਦੀ ਪਿੰਡ ਹੈ। ਇਵੇਂ ਹੀ ਬੰਨੇ-ਚੰਨੇ 'ਤੇ ਘੁੱਗ ਵਸਦੇ ਪਿੰਡ ਨਾਰੰਗਵਾਲ ਦੀ ਭੂਮੀ ਨੂੰ ਭਾਈ ਸਾਹਿਬ ਭਾਈ ਰਣਧੀਰ ਸਿੰਘ ਜੀ, ਜਸਟਿਸ ਗੁਰਨਾਮ ਸਿੰਘ, ਸਾਬਕਾ ਤੇ ਸਵ: ਮੁੱਖ ਮੰਤਰੀ, ਪੰਜਾਬ ਜੀ ਅਤੇ ਗੀਤਕਾਰ ਸ੍ਰ. ਲਾਲ ਸਿੰਘ ਲਾਲੀ ਵਰਗੀਆਂ ਹਸਤੀਆਂ ਦੀ ਜਨਮ-ਭੂਮੀ ਹੋਣ ਦਾ ਗੌਰਵ ਹਾਸਲ ਹੈ। ਇਹ ਐਸੀਆਂ ਧਾਰਮਿਕ, ਵਿਦਵਾਨ, ਸਿਆਸੀ ਅਤੇ ਸੱਭਿਆਚਾਰਕ ਖੇਤਰ ਦੀਆਂ ਸਖਸ਼ੀਅਤਾਂ ਹੋ ਨਿੱਬੜੀਆਂ ਹਨ, ਜਿਨਾਂ ਨੂੰ ਕਿ ਦੁਨੀਆਂ ਭਰ ਵਿਚ ਪ੍ਰਸਿੱਧੀ ਪ੍ਰਾਪਤ ਹੋਣ ਸਦਕਾ ਸਿਰਫ ਪੰਜਾਬ ਦੇ ਇਤਿਹਾਸ ਵਿਚ ਹੀ ਨਹੀ ਬਲਕਿ ਪੂਰੇ ਭਾਰਤ ਭਰ ਦੇ ਇਤਿਹਾਸ ਵਿਚ ਸੁਨਹਿਰੀ ਅੱਖਰਾਂ ਵਿਚ ਜਿਕਰ ਕੀਤਾ ਜਾਣਾ ਬਣਦਾ ਹੈ।

ਬਾਪੂ ਦੀ ਕਬੀਲਦਾਰੀ ਦੇ ਝੰਬੇ ਹੋਏ ਅਤੇ ਵੱਡੇ ਭਰਾ ਦੇ ਪਰਿਵਾਰ ਨੂੰ ਪਾਲਣ ਦੀਆਂ ਜਿੰਮੇਵਾਰੀਆਂ ਨਿਭਾਉਣ ਵਾਲੇ ਹਰਬੰਸ ਨੇ ਦੱਸਿਆ ਕਿ ਉਹ ਹਮੇਸ਼ਾਂ ਓਦਰਿਆ ਓਦਰਿਆ ਜਿਹਾ ਹੀ ਰਹਿੰਦਾ ਸੀ। ਕਦੀ ਵੀ ਮਨ ਵਿਚ ਖੁਸ਼ੀ ਜਾਂ ਚਾਅ ਮਹਿਸੂਸ ਨਾ ਹੁੰਦਾ। ਆਰਥਿਕ ਤੰਗੀਆਂ-ਤੁਰਸ਼ੀਆਂ ਦੀ ਮਾਰ ਝੱਲਦਾ ਹੋਇਆ ਉਹ ਸਕੂਲ ਦੀ ਸਿੱਖਿਆ ਪੂਰੀ ਕਰਨ ਉਪਰੰਤ ਜਿਵੇਂ-ਕਿਵੇਂ ਕਾਲਜ ਪੜਨ ਜਾ ਲੱਗਾ। ਕਲਮੀ-ਸ਼ੌਕ ਬਚਪਨ ਤੋਂ ਹੀ ਸੀ, ਜਿਹੜਾ ਕਿ ਕਾਲਿਜ ਵਿਚ ਜਾ ਕੇ ਹੋਰ ਵੀ ਵਧ ਗਿਆ। ਫਿਰ, ਵਧੀਆ ਸਾਹਿਤ ਪੜਨਾ ਅਤੇ ਕਲਮ ਚਲਾਉਣਾ ਨਾਲ-ਨਾਲ ਚੱਲਣ ਲੱਗੇ। ਮਿਹਨਤ, ਲਗਨ ਅਤੇ ਸ਼ੌਕ ਨਾਲ ਜੋ ਪਲੇਠੀ ਰਚਨਾ ਲਿਖੀ, ਉਹ ਸੀ-

'ਦਿਲ ਬਾਗ ਉਜਾੜ ਵੈਰਾਨ ਕੀਤਾ,
ਲਾਉਣੀ ਪੰਛੀਆਂ ਵਿਚ ਗੁਲਜਾਰ ਕਿੱਥੋਂ।
ਫੁੱਲ ਭੋਂਇ ਡਿੱਗੇ, ਫਲ ਪੱਕਣੇ ਕੀ,
ਵਿਚ ਪਤਝੜ ਦੇ ਆਉਣੀ ਬਹਾਰ ਕਿਥੋਂ।

ਇਹ ਰਚਨਾ ਗੋਬਿੰਦ ਨੈਸ਼ਨਲ ਕਾਲਜ, ਨਾਰੰਗਵਾਲ ਦੇ ਸਲਾਨਾ ਛਪਦੇ ਮੈਗਜੀਨ ਦਾ ਸ਼ਿੰਗਾਰ ਬਣੀ। ਜਵਾਨ ਉਮਰ ਨਾਲ ਟੱਕਰ ਲੈਂਦੀ ਹੋਈ ਰਚਨਾ ਨੇ ਖੂਬ ਵਾਹ-ਵਾਹ ਖੱਟੀ, ਜਿਸ ਸਦਕਾ ਹਰਬੰਸ ਦੇ ਵੀ ਹੌਸਲੇ ਬੁਲੰਦ ਹੋ ਗਏ ਅਤੇ ਉਸਦੀ ਕਲਮ ਦੇ ਵੀ। ਮਨ ਵਿਚ ਤਰੰਗਾਂ ਉਠਣ ਲੱਗੀਆਂ ਕਿ ਇਕ ਤੋਂ ਬਾਅਦ ਹੋਰ ਇਕ ਵਧੀਆ ਚੀਜ ਲਿਖੀ ਜਾਵੇ। ਜਿਵੇਂ-ਜਿਵੇਂ ਮਨ 'ਚ ਵਲਵਲੇ ਉਠਦੇ, ਉਹ ਉਨਾਂ ਨੂੰ ਕਲਮ-ਬੰਦ ਕਰਨ ਵੱਲ ਨੂੰ ਹੋ ਤੁਰਿਆ।

ਫਿਰ 'ਮੈਨੂੰ ਰੇਸ਼ਮੀ ਰੁਮਾਲ ਵਾਂਗ ਰੱਖ ਮੁੰਡਿਆ' ਅਤੇ 'ਮੁੰਡਾ ਲੰਬੜਾਂ ਦਾ ਬੋਲੀ ਨੀ ਉਹ ਹੋਰ ਬੋਲਦਾ' ਵਰਗੇ ਲਾ-ਜੁਵਾਬ ਸੱਭਿਆਚਾਰਕ ਗੀਤ ਜਦ ਉਸ ਨੇ ਪਿੰਡਾਂ ਦੇ ਬਨੇਰਿਆਂ ਉਤੇ ਜਾਂ ਸ਼ਹਿਰ ਦੀਆਂ ਗਲੀਆਂ- ਬਜਾਰਾਂ ਵਿਚ ਗੂੰਜਦੇ ਸੁਣਨੇ ਤਾਂ ਉਸ ਦੇ ਕਲਮੀ ਵਲਵਲੇ ਹੋਰ ਵੀ ਕਹਿਰਾਂ ਦਾ ਜੋਸ਼ ਭਰ ਕੇ ਰੱਖ ਦਿੰਦੇ। ਆਖਰ ਉਹ ਸੁਭਾਗੀ ਘੜੀ ਵੀ ਆ ਗਈ, ਜਦ ਉਹ ਇਨਾਂ ਗੀਤਾਂ ਦੇ ਰਚੇਤਾ ਦੇ ਰੂ-ਬ-ਰੂ ਜਾ ਹੋਇਆ। ਉਹ ਉਸਦੀ ਮਨ-ਪਸੰਦ ਚਹੇਤੀ ਹਸਤੀ ਸੀ-- ਗੀਤਕਾਰ ਸ੍ਰ.ਲਾਲ ਸਿੰਘ ਲਾਲੀ। ਹਰਬੰਸ ਨੇ ਲਾਲੀ ਜੀ ਦੇ ਦਰਸ਼ਨ ਕੀਤੇ ਤਾਂ ਜਾਣੋ ਬਾਗੋ-ਬਾਗ ਹੋ ਗਿਆ। ਉਸ ਨੇ ਆਪਣੇ ਲਿਖਣ ਦਾ ਸ਼ੌਕ ਲਾਲੀ ਸਾਹਿਬ ਜੀ ਅੱਗੇ ਰੱਖਿਆ ਅਤੇ ਇਕ ਸ਼ਗਿਰਦ ਵਾਂਗ ਉਨਾਂ ਦੇ ਕਦਮੀ ਜਾ ਵਿਛਿਆ। ਅੱਗੋਂ ਲਾਲੀ ਜੀ ਨੇ ਵੀ ਖਿੜੇ ਮੱਥੇ ਹਰਬੰਸ ਲੈਮਬਰ ਨੂੰ ਥਾਪਨਾ ਦਿੱਤੀ। ਉਸ ਦਿਨ ਤੋਂ ਬਾਅਦ ਹਰਬੰਸ ਲੈਮਬਰ ਤਾ ਜਾਣੋ ਬਸ ਲਾਲੀ ਜੀ ਦਾ ਹੀ ਹੋ ਕੇ ਗਿਆ। ਜਿੰਨੀ ਰੂਹ ਅਤੇ ਲਗਨ ਨਾਲ ਕਲਮੀ ਬਾਰੀਕੀਆਂ ਸਿੱਖਣ ਦੀ ਹਰਬੰਸ ਨੇ ਇੱਛਾ ਦਰਸਾਈ, ਅੱਗੋਂ ਕਲਮ ਦੇ ਸ਼ਹਿਨਸ਼ਾਹ ਲਾਲੀ ਹੋਰਾਂ ਨੇ ਵੀ ਉਸ ਤੋਂ ਕੁਝ ਨਾ ਛੁਪਾਇਆ। ਗੀਤਕਾਰੀ ਦਾ ਵਜਨ-ਤੋਲ ਅਤੇ ਲਿਖਣ-ਤਰੀਕਾ ਸਮਝਾਉਣ ਦੀ ਕੋਈ ਕਸਰ ਬਾਕੀ ਨਾ ਛੱਡੀ। ਹਰਬੰਸ ਨੇ ਮੁਲਾਕਾਤ ਦੌਰਾਨ ਦੱਸਿਆ ਕਿ ਉਸ ਦਿਨ ਤੋਂ ਲੈਕੇ ਅੱਜ ਤੱਕ ਵੱਡੇ ਭਰਾਵਾਂ ਅਤੇ ਉਸਤਾਦਾਂ ਵਾਂਗ ਲਾਲੀ ਜੀ ਦਾ ਅਸ਼ੀਰਵਾਦ ਭਰਿਆ ਹੱਥ ਉਨਾਂ ਦੇ ਸਿਰ ਤੇ ਚਲਿਆ ਆ ਰਿਹਾ ਹੈ। ਗੱਲ ਜਾਰੀ ਰੱਖਦਿਆਂ ਹਰਬੰਸ ਨੇ ਕਿਹਾ, 'ਫਿਰ ਮੇਰੀ ਉਂਗਲ ਫੜਕੇ ਉਸਤਾਦ ਜੀ ਨੇ ਮੈਨੂੰ ਸ਼੍ਰੋਮਣੀ ਪੰਜਾਬੀ ਲਿਖਾਰੀ ਸਭਾ ਪੰਜਾਬ (ਰਜਿ) ਵਿਚ ਲਿਜਾ ਸ਼ਾਮਲ ਕੀਤਾ। ਇਹ ਇਕ ਐਸਾ ਪਲੇਟਫਾਰਮ ਸੀ ਜਿਸ ਵਿਚ ਨਵੀਆਂ ਕਲਮਾਂ ਲਈ ਸਿੱਖਣ ਦੇ ਬਹੁਤ ਮੌਕੇ ਮਿਲਦੇ ਸਨ। ਮੈਨੂੰ ਵੀ ਸਿੱਖਣ ਦੇ ਮੌਕੇ ਮਿਲਣ ਲੱਗੇ। ਜਿੱਥੇ ਮੇਰੀਆਂ ਰਚਨਾਵਾਂ ਪਹਿਲੇ ਅਖਬਾਰਾਂ-ਮੈਗਜੀਨਾਂ ਵਿਚ ਹੀ ਛਪਦੀਆਂ ਸਨ, ਹੁਣ ਉਥੇ ਇਸ ਸੰਸਥਾ ਦੀਆਂ ਸੈਕੜਿਆਂ ਕਲਮਾਂ ਦੀ ਗਿਣਤੀ ਵਾਲੀਆਂ ਭਾਰੀਆਂ ਸਾਂਝੀਆਂ ਪ੍ਰਕਾਸ਼ਨਾਵਾਂ ਵਿਚ ਵੀ ਛਪਣ ਲੱਗੀਆਂ। ਨਤੀਜੇ ਵਜੋ ਮੇਰੀ ਕਲਮ ਨੂੰ ਇਸ ਸੰਸਥਾਂ ਦੇ ਕਾਵਿ-ਸੰਗ੍ਰਹਿ, 'ਸਾਂਝੀਆਂ ਲਹਿਰਾਂ', 'ਮਹਿਕਦੀਆਂ ਕਲਮਾਂ', 'ਕਲਮਾਂ ਦੇ ਵਣਜਾਰੇ', 'ਕਲਮਾਂ ਦੀ ਪਰਵਾਜ', 'ਕਲਮਾਂ ਦੇ ਸਿਰਨਾਂਵੇ' ਅਤੇ 'ਕਲਮਾਂ ਦਾ ਸਫਰ' ਆਦਿ ਦੇ ਨਾਲ-ਨਾਲ ਇਸ ਸੰਸਥਾ ਵਲੋਂ ਸਾਹਿਤਕਾਰਾਂ ਦੀ ਕੱਢੀ ਗਈ ਟੈਲੀਫੂਨ ਡਾਇਰੈਕਟਰੀ ਅਤੇ ਸਮੇਂ-ਸਮੇਂ ਤੇ ਕੱਢੇ ਗਏ ਅਨੇਕਾਂ ਸੋਵੀਨਰਾਂ ਵਿਚ ਛਪਣ ਦਾ ਮਾਣ ਹਾਸਲ ਹੋਇਆ।'

ਇਕ ਹੋਰ ਸਵਾਲ ਦਾ ਜੁਵਾਬ ਦਿੰਦਿਆਂ ਹਰਬੰਸ ਨੇ ਕਿਹਾ, 'ਇਸ ਮੁਕਾਮ ਨੂੰ ਹਾਸਲ ਕਰਨ ਦਾ ਸਿਹਰਾ ਜਿੱਥੇ ਮੈਂ ਆਪਣੇ ਉਸਤਾਦਾਂ ਵਰਗੀ ਹਸਤੀ ਲਾਲ ਸਿੰਘ ਲਾਲੀ ਜੀ ਦੇ ਨਾਲ-ਨਾਲ ਮੇਰਾ ਉਤਸ਼ਾਹ ਅਤੇ ਹੌਸਲਾ ਵਧਾਉਣ ਵਾਲੇ ਆਪਣੇ ਪਰਿਵਾਰ ਸਿਰ ਦਿੰਦਾ ਹਾਂ, ਉਥੇ ਇਸ ਸਫਰ ਦੌਰਾਨ ਜਿਨਾਂ ਦੀ ਸੰਗਤ ਨੇ ਮੇਰੀ ਕਲਮ ਨੂੰ ਹੱਲਾ-ਸ਼ੇਰੀ ਦਿੰਦਿਆਂ ਤੁਰਨ ਦਾ ਬੱਲ ਬਖਸ਼ਿਆਂ ਉਨਾਂ ਨੂੰ ਵੀ ਹਮੇਸ਼ਾਂ ਯਾਦ ਰੱਖਦਾ ਹਾਂ, ਜਿਨਾਂ ਵਿਚ ਕ੍ਰਿਸ਼ਨ ਰਾਹੀ, ਪਿਆਰਾ ਸਿੰਘ ਰਾਹੀ, ਪ੍ਰਿੰ: ਨਸੀਬ ਸਿੰਘ ਸੇਵਕ, ਜਸਪਾਲ ਸਿੰਘ ਕੰਵਲ, ਜਰਨੈਲ ਹਸਨਪੁਰੀ, ਸ਼ਮਸ਼ੇਰ ਸਿੰਘ ਪਾਲ, ਸੁਖਵੰਤ ਜੜਤੌਲੀ, ਅਨੋਖ ਸਿੰਘ ਪਵਾਰ, ਅਮੋਲਕ ਸਿੰਘ, ਧਰਮਿੰਦਰ ਸਿੰਘ, ਕੁਲਵਿੰਦਰ ਕੌਰ ਮਹਿਕ ਅਤੇ ਵਰਿੰਦਰ ਕੌਰ ਰੰਧਾਵਾ ਆਦਿ ਦਾ ਵਿਸ਼ੇਸ਼ ਜਿਕਰ ਕੀਤੇ ਬਗੈਰ ਰਿਹਾ ਨਹੀ ਜਾ ਸਕਦਾ।'

ਲੈਮਬਰ ਇਨਾਂ ਵਿਚਾਰਾਂ ਦਾ ਹੈ ਕਿ, ਸਮਾਂ ਅਤੇ ਸੋਚ ਬਦਲਦੇ ਰਹਿੰਦੇ ਹਨ। ਮਾੜਾ ਸਮਾਂ ਆਉਣ ਤੇ ਇਨਸਾਨ ਬੱਲ-ਹੀਣ ਅਤੇ ਬੁੱਧੀ-ਹੀਣ ਹੋ ਜਾਂਦਾ ਹੈ, ਜਿਸ ਕਾਰਨ ਉਸਦੀ ਸੋਚ ਵੀ ਮਾੜੀ ਹੋ ਜਾਂਦੀ ਹੈ। 23 ਮਾਰਚ, 2010 ਦਾ ਉਸ ਦੇ ਅਤੇ ਉਸਦੇ ਪਰਿਵਾਰ ਦੇ ਲਈ ਵੀ ਇਕ ਮਾੜਾ ਅਤੇ ਕਾਲਾ ਦਿਨ ਆਇਆ। ਮਾਨੋ ਦੁੱਖਾਂ ਦਾ ਪਹਾੜ ਹੀ ਆ ਡਿੱਗਾ। ਜਿਵੇਂ ਨਿਵੇਕਲੇ ਖੜੇ ਬੂਟੇ ਨੂੰ ਤੇਜ ਤੂਫਾਨ ਜੜੋਂ ਹਿਲਾ ਕੇ ਧਰਤੀ ਉਤੇ ਪਟਕਾ ਮਾਰਦਾ ਹੈ, ਇਵੇਂ ਹੀ 23 ਮਾਰਚ ਦਾ ਆਇਆ ਕਾਲਾ ਤੂਫਾਨ ਉਸਦੇ ਪਲੇਠੀ ਦੇ 29 ਸਾਲਾ ਨੌਜਵਾਨ ਲਾਡਲੇ ਪੁੱਤਰ ਨੂੰ ਪਰਿਵਾਰਕ-ਬਾਗ ਵਿਚੋਂ ਪੁੱਟ ਉਲੱਦਕੇ ਮੂਧੇ ਮੂੰਹ ਪਾ ਗਿਆ। ਪੁੱਤਰ ਦੀ ਲੰਬੀ ਬੀਮਾਰੀ ਪਿੱਛੋਂ ਵਾਪਰਿਆ ਇਹ ਹਾਦਸਾ ਪਰਿਵਾਰ ਨੂੰ ਬੁਰੀ ਤਰਾਂ ਝੰਜੜਕੇ ਰੱਖ ਗਿਆ। ਪੱਲੇ, ਨਾ ਪੁੱਤਰ ਰਿਹਾ ਅਤੇ ਨਾ ਹੀ ਪੈਸਾ। ਸੁੱਧ ਵੀ ਮਾਰੀ ਗਈ ਅਤੇ ਬੁੱਧ ਵੀ ਮਾਰੀ ਗਈ।

ਹਰਬੰਸ ਨੇ ਕਿਹਾ, 'ਫਿਰ ਕਾਫੀ ਦੇਰ ਬਾਦ ਉਸ ਨੇ ਦੂਜੇ ਪੁੱਤਰ ਦੇ ਯਰੀਏ ਪੋਤਰੇ ਦਾ ਮੂੰਹ ਦੇਖਿਆ ਤਾਂ ਇੰਝ ਮਹਿਸੂਸ ਹੋਇਆ ਜਿਵੇਂ ਜਾਣ ਵਾਲਾ, ਛੋਟੇ ਪੈਰੀਂ ਪਰਿਵਾਰ 'ਚ ਵਾਪਿਸ ਆ ਗਿਆ ਹੋਵੇ।'

ਹਰਬੰਸ ਲੈਂਮਬਰ ਦੇ ਮਾਨ-ਸਨਮਾਨਾਂ ਦੀ ਗੱਲ ਚੱਲੀ ਤਾਂ ਉਸ ਕਿਹਾ, 'ਅਪ੍ਰੈਲ, 1989 ਨੂੰ ਚੰਡੀਗੜ ਦੇ ਟੈਗੋਰ ਥੀਏਟਰ ਵਿਚ ਜਨਾਬ ਜੇ. ਆਰ. ਕੁੰਡਲ, ਆਈ. ਏ. ਐਸ. ਜੀ ਦੇ ਕਰ-ਕਮਲਾਂ ਦੁਆਰਾ ਮੈਨੂੰ ਸ਼੍ਰੋਮਣੀ ਪੰਜਾਬੀ ਲਿਖਾਰੀ ਸਭਾ ਪੰਜਾਬ (ਰਜਿ.) ਦੁਆਰਾ ਪਹਿਲਾ ਸਨਮਾਨ 'ਸਾਂਝੀਆਂ ਲਹਿਰਾਂ' ਪੁਸਤਕ ਵਿਚ ਸ਼ਾਮਲ ਹੋਣ ਬਦਲੇ ਮਿਲਿਆ ਸੀ। ਉਸ ਉਪਰੰਤ ਤਾਂ ਇਸ ਸੰਸਥਾ ਨੇ ਸਮੇਂ-ਸਮੇਂ ਤੇ ਸਨਮਾਨ-ਪੱਤਰਾਂ ਅਤੇ ਯਾਦਗਾਰੀ ਚਿੰਨਾਂ ਦੀ ਬਸ ਜਾਣੋ ਝੜੀ ਹੀ ਲਗਾ ਦਿੱਤੀ।'

ਪੰਜਾਬ ਦੇ ਪ੍ਰਸਿੱਧ ਅੱਖਾਂ ਦੇ ਮਾਹਰ ਡਾਕਟਰ ਰਮੇਸ਼ ਐਮ. ਡੀ. (ਸਟੇਟ ਅਵਾਰਡੀ), ਮੰਨਸੂਰਾਂ ਵਾਲੇ ਦੇ ਹਸਪਤਾਲ, ਮੰਨਸੂਰਾਂ ਵਿਖੇ ਮਰੀਜਾਂ ਦੀ ਸੇਵਾ ਕਰ ਰਹੇ ਹਰਬੰਸ ਲੈਂਮਬਰ ਨੇ ਦੱਸਿਆ ਕਿ ਡਾਕਟਰ ਸਾਹਿਬ ਵਲੋਂ, 'ਪੁਨਰਜੋਤ ਗੁਲਦਸਤਾ', ਮੈਗਜੀਨ ਕੱਢਿਆ ਜਾ ਰਿਹਾ ਹੈ, ਜਿਸ ਦੇ ਕਿਸੇ-ਨਾ-ਕਿਸੇ ਪੰਨੇ ਉਤੇ ਹਰਬੰਸ ਲੈਂਮਬਰ ਦਾ ਜਿਕਰ ਵੀ ਹੁੰਦਾ ਹੈ। ਉਨਾਂ ਨੇ ਸਮੂਹ ਲਿਖਾਰੀ-ਵਰਗ ਨੂੰ ਬੇਨਤੀ ਕੀਤੀ ਹੈ ਕਿ ਉਨਾਂ ਦੇ ਇਸ ਮੈਗਜੀਨ ਵਿਚ ਉਹ ਵੀ ਆਪਣਾ ਵੱਧ-ਤੋਂ-ਵੱਧ ਕਲਮੀ-ਯੋਗਦਾਨ ਪਾਉਣ। ਆਪਣੇ ਦੋ-ਸ਼ਬਦੀ ਸੰਦੇਸ਼ ਵਿਚ ਹਰਬੰਸ ਲੈਂਮਬਰ ਨੇ ਸਮਾਜ-ਸੇਵੀ ਸੰਸਥਾਵਾਂ, ਸਮਾਜ-ਸੇਵੀ ਸੱਜਣਾਂ ਅਤੇ ਸਾਹਿਤਕ-ਸੰਸਥਾਵਾਂ ਨੂੰ ਅਪੀਲ ਕੀਤੀ ਕਿ ਆਪਣੇ ਪਰਿਵਾਰ ਅਤੇ ਆਪਣੇ ਲਈ ਤਾਂ ਸਾਰੇ ਹੀ ਕਰਦੇ ਹਨ, ਪਰ ਦੂਜਿਆਂ ਲੋੜਵੰਦਾਂ ਦੇ ਦਰਦਾਂ ਨੂੰ ਸਮਝਦਿਆਂ, ਉਨਾਂ ਦੇ ਦਰਦਾਂ ਦੇ ਭਾਈਵਾਲ ਬਣ ਕੇ ਲੋੜਵੰਦ ਨੇਤਰਹੀਣਾਂ ਨੂੰ ਨੇਤਰ ਅਤੇ ਖੂਨ ਦਾਨ ਕਰਨ ਲਈ ਵੱਧ ਤੋਂ-ਵੱਧ ਪ੍ਰੇਰਿਤ ਕਰਨ, ਤਾਂ ਜੋ ਅਸੀਂ ਆਪਣਾ ਜੀਵਨ ਸਫਲਾ ਕਰਨ ਦੇ ਨਾਲ-ਨਾਲ ਦੂਜਿਆਂ ਦੇ ਕੰਮ ਵੀ ਆ ਸਕੀਏ।'

ਸਲਾਮ ਕਰਦਾ ਹਾਂ, ਹਰਬੰਸ ਲੈਂਮਬਰ ਦੀ ਉਚੀ-ਸੁੱਚੀ ਅਤੇ ਸਰਬੱਤ ਦੇ ਭਲੇ ਵਾਲੀ ਨਿੱਗਰ ਸੋਚ ਨੂੰ। ਮਾਲਕ ਉਨਾਂ ਦੇ ਕਲਮੀ-ਸ਼ੌਕ, ਮਿਹਨਤ ਅਤੇ ਲਗਨ ਨੂੰ ਭਰਵਾਂ ਬੂਰ ਪਾਵੇ ! ਆਮੀਨ !

ਪ੍ਰੀਤਮ ਲੁਧਿਆਣਵੀ, ਚੰਡੀਗੜ (9876428641)
ਸੰਪਰਕ : ਹਰਬੰਸ ਲੈਂਮਬਰ, ਮਹਿਮਾ ਸਿੰਘ ਵਾਲਾ, (ਲੁਧਿਆਣਾ) , (9872822058)

14/07/2017

ਗੀਤਕਾਰਾਂ ਵਿਚ ਇਕ ਹੋਰ ਸਿਰ-ਕੱਢਵਾਂ ਨਾਓਂ-ਹਰਬੰਸ ਲੈਮਬਰ
ਪ੍ਰੀਤਮ ਲੁਧਿਆਣਵੀ, ਚੰਡੀਗੜ੍ਹ
ਸੁੱਚਾ-ਜੈਲਾ ਸ਼ੇਖੂਪੁਰੀਏ ਦਾ ਨਵਾਂ ਸਿੰਗਲ ਟਰੈਕ 'ਫਸਲਾਂ' ਰਿਲੀਜ਼
ਪ੍ਰੀਤਮ ਲੁਧਿਆਣਵੀ, ਚੰਡੀਗੜ੍ਹ
ਫ਼ਿੰਨਲੈਂਡ 'ਚ 'ਲਹੌਰੀਏ' ਫ਼ਿਲਮ ਦੇਖਣ ਲਈ ਲੋਕਾਂ ਵਿਚ ਭਾਰੀ ਉਤਸ਼ਾਹ
ਵਿੱਕੀ ਮੋਗਾ, ਫ਼ਿੰਨਲੈਂਡ
ਕਵਾਲੀ 'ਮੈਂ ਖੜਾ ਹੱਥ ਜੋੜ' ਰਿਲੀਜ਼
ਪ੍ਰੀਤਮ ਲੁਧਿਆਣਵੀ, ਚੰਡੀਗੜ੍ਹ
'ਗੱਭਰੂ ਜਵਾਨ' ਨੂੰ ਸਰੋਤਿਆਂ ਵੱਲੋਂ ਭਰਪੂਰ ਪਿਆਰ
ਪ੍ਰੀਤਮ ਲੁਧਿਆਣਵੀ, ਚੰਡੀਗੜ੍ਹ
ਬਹੁਪੱਖੀ ਕਲਾਵਾਂ ਦਾ ਧਨੀ -ਦਿਲਬਾਗ ਮੋਰਿੰਡਾ
ਗੁਰਪ੍ਰੀਤ ਬੱਲ, ਰਾਜਪੁਰਾ
ਨਿੱਕੀ ਉਮਰੇ ਵੱਡੀਆਂ ਮੱਲਾਂ ਮਾਰਨ ਵਾਲਾ ਕਲਮਕਾਰ– ਪਰਗਟ ਰਿਹਾਨ
ਪ੍ਰੀਤਮ ਲੁਧਿਆਣਵੀ, ਚੰਡੀਗੜ
ਗਾਇਕ ਕੁਲਵਿੰਦਰ ਬਿੱਲਾ ਅਤੇ ਰੁਪਾਲੀ ਦਾ ਫ਼ਿੰਨਲੈਂਡ ਦੇ ਹੇਲਸਿੰਕੀ-ਵਾਨਤਾ ਏਅਰਪੋਰਟ ਪਹੁੰਚਣ ਤੇ ਨਿੱਘਾ ਸਵਾਗਤ
ਵਿੱਕੀ ਮੋਗਾ, ਫ਼ਿੰਨਲੈਂਡ
ਸ਼ੇਖੂਪੁਰੀਏ ਭਰਾਵਾਂ ਦਾ ਸਿੰਗਲ ਟਰੈਕ 'ਜੋਗੀਆ' ਰਿਲੀਜ਼
ਪ੍ਰੀਤਮ ਲੁਧਿਆਣਵੀ, ਚੰਡੀਗੜ
ਡਾ. ਭੀਮ ਰਾਓ ਜੀ ਨੂੰ ਸਮਰਪਿਤ ਗੀਤ, 'ਬਾਬਾ ਸਾਹਿਬ' ਰਿਲੀਜ਼
ਪ੍ਰੀਤਮ ਲੁਧਿਆਣਵੀ, ਚੰਡੀਗੜ
ਸਿੰਗਲ ਟਰੈਕ 'ਪੀ. ਜੀ.' ਨਾਲ ਖੂਬ ਚਰਚਾ ਵਿੱਚ, ਗਾਇਕਾ ਰਜਨਦੀਪ ਸਿੱਧੂ
ਪ੍ਰੀਤਮ ਲੁਧਿਆਣਵੀ, ਚੰਡੀਗੜ
'ਸੋਹਣਾ ਨੱਚਣ ਵਾਲੀਏ', ਲੈਕੇ ਹਾਜਰ ਹੈ- ਜੱਗੀ ਖਾਨ
ਪ੍ਰੀਤਮ ਲੁਧਿਆਣਵੀ, ਚੰਡੀਗੜ
ਇੱਕ ਨਿੱਕੀ ਫਿਲਮ “ਖਾਲੀ ਜੇਬ“ ਦੀ ਗੱਲ ਕਰਦਿਆਂ
ਮਨਦੀਪ ਖੁਰਮੀ ਹਿੰਮਤਪੁਰਾ, ਯੂ ਕੇ
ਔਰਤ ਦੀ ਤ੍ਰਾਸਦੀ ਅਤੇ ਧਰਮ ਦੇ ਅਖੌਤੀ ਠੇਕੇਦਾਰਾਂ ਉਪਰ ਕਰਾਰੀ ਚੋਟ ਕਰਦੀ ਹੈ ਫ਼ਿਲਮ "ਸੀਬੋ"
ਗਿੱਲ ਮਨਵੀਰ ਸਿੰਘ, ਸਵੀਡਨ
ਕਾਲਾ ਸੈਂਪਲੇ ਵਾਲਾ - ਗੁਰਦਾਸ ਮਾਨ ਦੇ ਪੂਰਨਿਆਂ ਤੇ ਚੱਲ ਰਹੀ ਕਲਮ ਤੇ ਅਵਾਜ਼
ਪ੍ਰੀਤਮ ਲੁਧਿਆਣਵੀ, ਚੰਡੀਗੜ੍ਹ
“ਦਿਲ ਨਾਲ ਖੇਡੀ” ਗੀਤ ਨਾਲ ਚਰਚਾ ਚ ਗਾਇਕ ਸੋਹਣ ਸ਼ੰਕਰ
ਗੁਰਪ੍ਰੀਤ ਬੱਲ, ਰਾਜਪੁਰਾ
ਛਿੱਤਰ ਥੋਹਰਾਂ 'ਚ ਉੱਗਿਆ ਗੁਲਾਬ ਦਾ ਫੁੱਲ-ਗਿੱਲ ਰੌਂਤਾ
ਮਿੰਟੂ ਬਰਾੜ, ਆਸਟ੍ਰੇਲੀਆ
ਬਹੁ-ਕਲਾਵਾਂ ਦਾ ਧਾਰਨੀ ਨੌਜਵਾਨ - ਪਰਮਜੀਤ ਰਾਮਗੜੀਆ
ਪ੍ਰੀਤਮ ਲੁਧਿਆਣਵੀ, ਚੰਡੀਗੜ੍ਹ
ਸ਼ਾਸਤਰੀ ਸੁਰਾਂ ਦਾ ਸੁਰੀਲਾ ਲੋਕ-ਗਾਇਕ: ਰਹਿਮਤ ਅਲੀ
ਪ੍ਰੀਤਮ ਲੁਧਿਆਣਵੀ, ਚੰਡੀਗੜ੍ਹ
ਮੰਜ਼ਲ ਵਲ ਵਧ ਰਹੀ, ਸੁਰੀਲੀ ਅਵਾਜ਼ ਦੀ ਮਲਿਕਾ - ਮਿਸ ਸੰਜਨਾ
ਪ੍ਰੀਤਮ ਲੁਧਿਆਣਵੀ, ਚੰਡੀਗੜ੍ਹ
ਯੁੱਗਾ ਯੁੱਗਾ ਤੱਕ ਜੀਵਤ ਰਹੇਗੀ ਮਰਹੂਮ ਗਾਇਕਾ ਪਰਮਿੰਦਰ ਸੰਧੂ
ਗੁਰਪ੍ਰੀਤ “ਸਰਾਂ”, ਚੰਡੀਗੜ੍ਹ
ਦਿਲਾਂ ਦੀ ਧੜਕਣ ਬਣ ਰਹੀ ਗਾਇਕ ਜੋੜੀ - ਗੁਰਦੀਪ ਸਿੱਧੂ- ਬੀਬਾ ਰਜਨਦੀਪ
ਪ੍ਰੀਤਮ ਲੁਧਿਆਣਵੀ, ਚੰਡੀਗੜ੍ਹ
ਮਨਦੀਪ ਖੁਰਮੀ ਹਿੰਮਤਪੁਰਾ ਦਾ ਗੀਤ ਓਹੀ ਬੋਹੜ ਹੋਵੇਗਾ 13 ਜਨਵਰੀ ਨੂੰ ਲੋਕ ਅਰਪਣ
 
ਸੁਰੀਲੀ ਤੇ ਬੁਲੰਦ ਅਵਾਜ ਦਾ ਮਾਲਕ - ਸੁੱਖ ਸਿੱਧੂ
ਪ੍ਰੀਤਮ ਲੁਧਿਆਣਵੀ, ਚੰਡੀਗੜ੍ਹ
ਸਟੇਜ ਦਾ ਧਨੀ ਮੰਚ ਸੰਚਾਲਕ ਅਤੇ ਅਦਾਕਾਰ : ਨਵਲ ਕਿਸ਼ੋਰ
ਉਜਾਗਰ ਸਿੰਘ, ਪਟਿਆਲਾ
ਸਟੇਜ ਦਾ ਧਨੀ ਮੰਚ ਸੰਚਾਲਕ ਅਤੇ ਅਦਾਕਾਰ : ਨਵਲ ਕਿਸ਼ੋਰ
ਉਜਾਗਰ ਸਿੰਘ, ਪਟਿਆਲਾ
ਅਦਾਕਾਰੀ ਅਤੇ ਨਿਰਦੇਸ਼ਨ ਦੀ ਜਾਦੂਗਰਨੀ: ਪ੍ਰਮਿੰਦਰ ਪਾਲ ਕੌਰ
ਉਜਾਗਰ ਸਿੰਘ, ਪਟਿਆਲਾ
ਡਫ਼ਲੀ ‘ਚੋਂ ਨਿੱਕਲੀ ਇੱਕ ਫ਼ਿਲਮ ਦੀ ਗੱਲ ਕਰਦਿਆਂ!
ਮਨਦੀਪ ਖੁਰਮੀ ਹਿੰਮਤਪੁਰਾ, ਯੂ ਕੇ
ਸੁਰੀਲੀ ਅਤੇ ਦਮਦਾਰ ਅਵਾਜ ਦੀ ਮਲਿਕਾ --ਜੋਤੀ ਕੋਹੇਨੂਰ
ਪ੍ਰੀਤਮ ਲੁਧਿਆਣਵੀ, ਚੰਡੀਗੜ੍ਹ
ਪੰਜਾਬੀ ਫਿਲਮਾਂ ਦੀ ਉਭਰਦੀ ਖੂਬਸੂਰਤ ਲੇਖਿਕਾ ਤੇ ਅਦਾਕਾਰਾ ਗੁਰਪ੍ਰੀਤ ਸਰਾਂ
ਪ੍ਰੀਤਮ ਲੁਧਿਆਣਵੀ, ਚੰਡੀਗੜ੍ਹ
ਭੁੱਲੇ ਵਿਸਰੇ ਕਲਾਕਾਰ
ਸਮਾਜਿਕ ਸਰੋਕਾਰਾਂ ਅਤੇ ਪੰਜਾਬੀ ਪਰਿਵਾਰਾਂ ਦੇ ਗਾਇਕ: ਪੰਡਿਤ ਜੱਗੀ
ਉਜਾਗਰ ਸਿੰਘ, ਪਟਿਆਲਾ
'ਮਹਿੰਗੇ ਮੁੱਲ ਦੇ ਹੰਝੂ' ਦਾ ਰਚੇਤਾ-- ਜਸਪਾਲ ਵਧਾਈਆਂ
ਪ੍ਰੀਤਮ ਲੁਧਿਆਣਵੀ, ਚੰਡੀਗੜ੍ਹ
ਗੀਤਕਾਰੀ ਦਾ ਬਾਦਸ਼ਾਹ -ਲਾਲ ਸਿੰਘ ਲਾਲੀ
ਪ੍ਰੀਤਮ ਲੁਧਿਆਣਵੀ, ਚੰਡੀਗੜ੍ਹ
ਸਮਾਜਿਕਤਾ ਦੇ ਗੀਤ ਲਿਖਣ ਵਾਲਾ ਗੀਤਕਾਰ- ਰਮਨ ਕੱਦੋਂ
ਉਜਾਗਰ ਸਿੰਘ, ਪਟਿਆਲਾ
ਗੀਤਕਾਰੀ ਦਾ ਖੂਬਸੂਰਤ ਕਲਮੀ-ਚਸ਼ਮਾ - ਰਾਜੂ ਨਾਹਰ ਬਾਸੀਆਂ ਬੈਦਵਾਣ
ਪ੍ਰੀਤਮ ਲੁਧਿਆਣਵੀ, ਚੰਡੀਗੜ੍ਹ
ਪੰਜਾਬੀ ਗਾਇਕੀ ਵਿੱਚ ਇੱਕ ਨਵਾਂ ਦਮਦਾਰ ਚਿਹਰਾ - ਸੈਫ਼ੀ ਸੇਖੋਂ
ਹਰਬੰਸ ਬੁੱਟਰ ਕੈਨੇਡਾ
ਪੰਜਾਬੀ ਕਦਰਾਂ ਕੀਮਤਾਂ ਦਾ ਪਹਿਰੇਦਾਰ ਗੀਤਕਾਰ: ਗੈਰੀ ਟਰਾਂਟੋ ਹਠੂਰ
ਉਜਾਗਰ ਸਿੰਘ, ਪਟਿਆਲਾ
ਗਾਇਕੀ, ਸੰਗੀਤਕਾਰੀ ਤੇ ਅਦਾਕਾਰੀ ਦਾ ਖੂਬਸੂਰਤ ਮੁਜੱਸਮਾ- ਮਨੀ ਔਜਲਾ
ਪ੍ਰੀਤਮ ਲੁਧਿਆਣਵੀ, ਚੰਡੀਗੜ੍ਹ
ਅੱਥਰੇ ਬਲਦ ਵਾਂਗ ਲੀਹ ਪਾੜ ਕੇ ਨਵੀਂ ਲੀਹ ਬਨਾਉਣ ਵਾਲਾ ਜਨੂੰਨੀ ਅਦਾਕਾਰ ਹੈ ਹਰਸ਼ਰਨ ਸਿੰਘ
ਮਨਦੀਪ ਖੁਰਮੀ ਹਿੰਮਤਪੁਰਾ, ਯੂ ਕੇ 
24 ਜਨਵਰੀ ਨੂੰ ਅੰਤਮ ਅਰਦਾਸ ਦੇ ਮੌਕੇ ‘ਤੇ
ਸਾਫ ਸੁਥਰੀ ਗਾਇਕੀ ਦੀ ਮਾਲਕ: ਮਨਪ੍ਰੀਤ ਅਖ਼ਤਰ
ਉਜਾਗਰ ਸਿੰਘ, ਪਟਿਆਲਾ
ਵਰਸੀ ਤੇ ਵਿਸ਼ੇਸ਼
ਨਈਂਓ ਲੱਭਣੇ ਲਾਲ ਗੁਆਚੇ
ਜਸਵਿੰਦਰ ਪੂਹਲੀ, ਬਠਿੰਡਾ
ਰੂਹ ਨੂੰ ਸਕੂਨ ਦੇਣ ਵਾਲਾ ਸੁਰੀਲਾ ਫ਼ਨਕਾਰ "ਵਨੀਤ ਸ਼ਰਾਫਤ"
ਗੁਰਪ੍ਰੀਤ ਬੱਲ, ਰਾਜਪੁਰਾ
ਬਲਾਤਕਾਰ ਪੀੜਤਾਂ ਦੇ ਹੱਕ ਬਾਰੇ ਗੱਲ ਕਰੇਗੀ ਬਲਰਾਜ ਸਿੱਧੂ ਦੀ ਲਘੂ ਫ਼ਿਲਮ “ਜਿੰਦਰਾ”
ਸੁਰਜੀਤ ਜੱਸਲ, ਫ਼ਿਲਮ ਪੱਤਰਕਾਰ
ਸੈਮੂਅਲ ਜੌਹਨ ਦੇ ਨਾਟਕਾਂ ਦੀ ਇਕ ਹੋਰ ਕਾਮਯਾਬ ਪੇਸ਼ਕਾਰੀ
ਨਵਦੀਪ ਸਿੱਧੂ, ਕਨੇਡਾ
ਪੂਰਨ ਸਿੰਘ ਪਾਂਧੀ ਦੀ ‘ਸੰਗੀਤ ਦੀ ਦੁਨੀਆਂ’
ਉਜਾਗਰ ਸਿੰਘ, ਪਟਿਆਲਾ
ਦੋਗਾਣਾ ਗਾਇਕੀ ਦਾ ਸਿਖਰ: ਮੁਹੰਮਦ ਸਦੀਕ
ਜਸਵਿੰਦਰ ਪੂਹਲੀ, ਬਠਿੰਡਾ
ਅਫ਼ਸੋਸ ਕਿ ਉਸਾਰੂ ਗਾਇਕੀ ਬਦਲੇ ਮਿਲੇ ਸਨਮਾਨ ਮਾਹਲੇ ਦੇ ਢਿੱਡ ਦੀ ਭੁੱਖ ਨਹੀਂ ਮਿਟਾ ਸਕੇ
ਮਨਦੀਪ ਖੁਰਮੀ ਹਿੰਮਤਪੁਰਾ, ਯੂ ਕੇ
ਫੱਕਰ ਕਲਾਕਾਰ ਸੀ ਪ੍ਰਿਥਵੀ ਰਾਜ ਕਪੂਰ
ਹਰਬੀਰ ਸਿੰਘ ਭੰਵਰ, ਲੁਧਿਆਣਾ
ਨਵਤੇਜ ਸੰਧੂ ਦੀ ਦਾਨਿਸ਼ਵਰਾਂ ਦੇ ਮਨਾਂ ‘ਚ ਸੁਆਲ ਬੀਜਦੀ ਫਿਲਮ “ਕੰਬਦੀ ਡਿਓੜੀ”
ਐੱਸ ਬਲਵੰਤ, ਯੂ ਕੇ 
'ਦ ਬਲੱਡ ਸਟਰੀਟ' ਦੇਸ਼ ਦੀ ਹਰ ਉਸ ਗਲ਼ੀ ਦੀ ਕਹਾਣੀ ਹੈ, ਜਿਸਨੇ ਆਪਣੇ ਹੀ ਦੇਸ਼ ਅੰਦਰ ਰਫ਼ਿਊਜ਼ੀ ਹੋਣ ਵਰਗਾ ਸੰਤਾਪ ਭੋਗਿਆ ਹੈ – ਦਰਸ਼ਨ ਦਰਵੇਸ਼
ਭੂਪਿੰਦਰ ਪੰਨ੍ਹੀਵਾਲੀਆ (ਪੱਤਰਕਾਰ), ਪੰਜਾਬ
ਭਾਰਤ ਦੀ ਨਿਰਤ ਕਲਾ: ਪਰੰਪਰਾ ਤੇ ਮਹੱਤਵ
ਡਾ. ਰਵਿੰਦਰ ਕੌਰ ਰਵੀ, ਪਟਿਆਲਾ
ਸੂਖਮ ਭਾਵਨਾਵਾਂ ਦਾ ਪ੍ਰਤੀਕ ਲੋਕ ਸੰਗੀਤ
ਡਾ. ਰਵਿੰਦਰ ਕੌਰ ਰਵੀ, ਪਟਿਆਲਾ
ਪੰਜਾਬੀ ਸਿਨੇਮੇ ਵਿਚ ਨਵੇਂ ਮੋੜ ਅਤੇ ਮੀਲ ਪੱਥਰ ਦਾ ਨਾਮ ਹੈ ਫ਼ਿਲਮ "ਪੰਜਾਬ 1984"
ਹਰਦੀਪ ਮਾਨ ਜਮਸ਼ੇਰ ਅਸਟਰੀਆ
ਪੰਜਾਬ ਦੀ ਸੂਫ਼ੀ ਸੰਗੀਤ ਪਰੰਪਰਾ
ਡਾ. ਰਵਿੰਦਰ ਕੌਰ ਰਵੀ, ਪਟਿਆਲਾ
ਭਾਰਤੀ ਸੰਗੀਤ ਪਰੰਪਰਾ ਦੀਆਂ ਕੁਝ ਪੁਰਾਤਨ ਗਾਇਨ ਸ਼ੈਲੀਆਂ
ਡਾ. ਰਵਿੰਦਰ ਕੌਰ ਰਵੀ, ਪਟਿਆਲਾ
ਫ਼ਿਲਮੀ ਸੰਗੀਤ ਦੇ ਮਹਾਨ ਪਿੱਠਵਰਤੀ ਗਾਇਕ ਮੰਨਾ ਡੇ
ਡਾ. ਰਵਿੰਦਰ ਕੌਰ ਰਵੀ, ਪਟਿਆਲਾ
4 ਦਸੰਬਰ ਬਰਸੀ ’ਤੇ
ਸਦਾ ਬਹਾਰ ਫ਼ਿਲਮੀ ਅਦਾਕਾਰ ਸੀ ; ਦੇਵਾ ਆਨੰਦ
ਰਣਜੀਤ ਸਿੰਘ ਪ੍ਰੀਤ, ਬਠਿੰਡਾ
ਪੰਜਾਬੀ ਲੋਕ ਗੀਤਾਂ ਦਾ ਪ੍ਰਕਾਸ਼ ਵੰਡਣ ਵਾਲੀ ਪ੍ਰਕਾਸ਼ ਕੌਰ
ਰਣਜੀਤ ਸਿੰਘ ਪ੍ਰੀਤ, ਬਠਿੰਡਾ
29 ਅਕਤੂਬਰ ਲਈ
ਪੰਜਾਬੀ ਨਾਟਕ ਦੀ ਨਕੜਦਾਦੀ: ਨੌਰਾ ਰਿਚਰਡ
ਰਣਜੀਤ ਸਿੰਘ ਪ੍ਰੀਤ, ਬਠਿੰਡਾ
ਮਲਕਾ-ਇ-ਗ਼ਜ਼ਲ: ਬੇਗ਼ਮ ਅਖ਼ਤਰ
ਰਣਜੀਤ ਸਿੰਘ ਪ੍ਰੀਤ, ਬਠਿੰਡਾ
ਵਿਸ਼ੇਸ਼ ਮੁਲਾਕਾਤ
ਲੋਕ ਗਾਇਕ ਬਲਧੀਰ ਮਾਹਲਾ- ਜਿਸਨੇ ਗਾਇਨ ਕਲਾ ਨਾਲ ਦਗਾ ਨਹੀਂ ਕੀਤਾ, ਪਰ..?
ਮੁਲਾਕਾਤੀ: ਮਨਦੀਪ ਖੁਰਮੀ ਹਿੰਮਤਪੁਰਾ
ਕੈਨੇਡਾ ਡੇਅ ਨੂੰ ਸਮਰਪਿਤ ਐਲਬਮ ‘ਸਾਡਾ ਦੇਸ਼ ਕੈਨੇਡਾ‘ ਜਲਦੀ ਹੋਵੇਗੀ ਰਿਲੀਜ਼
ਕੁਲਜੀਤ ਸਿੰਘ, ਜੰਜੂਆ, ਟੋਰਾਂਟੋ
ਔਜਲਾ ਇਨੋਵੇਸ਼ਨ ਇੰਕ ਦੀ ਪੇਸ਼ਕਸ਼ "ਆਬ"
ਜੋਗਿੰਦਰ ਸੰਘੇੜਾ, ਕਨੇਡਾ
ਸਮਾਜਕ ਕਦਰਾਂ ਕੀਮਤਾਂ ਦਾ ਗੀਤਕਾਰ ਤੇ ਗਾਇਕ ਗੁਰਮਿੰਦਰ ਗੁਰੀ
ਉਜਾਗਰ ਸਿੰਘ, ਅਮਰੀਕਾ
‘ਸਾਡਾ ਹੱਕ’ ਤੇ ਪਾਬੰਧੀ ਲਾ ਕੇ ਪੰਜਾਬ ਸਰਕਾਰ ਨੇ ਕੀਤਾ ਲੋਕਾਂ ਦੀ ਭਾਵਨਾਵਾਂ ਦਾ ਕਤਲ
ਬਲਵਿੰਦਰ ਸਿੰਘ ਚਾਹਲ ‘ਮਾਧੋ ਝੰਡਾ’, ਇਟਲੀ

ਨੋਰਾ ਰਿੱਚਰਡਜ਼: ਆਇਰਲੈਂਡ ਦੀ ਪੰਜਾਬਣ
ਹਰਬੀਰ ਸਿੰਘ ਭੰਵਰ, ਲੁਧਿਆਣਾ

ਛੋਟੀ ਉਮਰ ਦੀ ਵੱਡੀ ਚਿਤਰਕਾਰਾ; ਅੰਮ੍ਰਿਤਾ ਸ਼ੇਰਗਿੱਲ
ਰਣਜੀਤ ਸਿੰਘ ਪ੍ਰੀਤ, ਬਠਿੰਡਾ

ਸਮਾਜ ਦੇ ਪ੍ਰੰਪਰਾਵਾਦੀ ਅਸੂਲਾਂ ਨੂੰ ਟਿੱਚ ਸਮਝਣ ਵਾਲੀ; ਪਰਵੀਨ ਬਾਬੀ
ਰਣਜੀਤ ਸਿੰਘ ਪ੍ਰੀਤ, ਬਠਿੰਡਾ
4 ਜਨਵਰੀ 2012 ਨੂੰ ਚੱਲ ਵਸੀ ਸੀ
ਸੀਰਤ-ਸੂਰਤ ਦਾ ਸੁਮੇਲ ਸੀ : ਕਲਪਨਾ ਮੋਹਨ
ਰਣਜੀਤ ਸਿੰਘ ਪ੍ਰੀਤ, ਬਠਿੰਡਾ
30 ਨਵੰਬਰ ਪਹਿਲੀ ਬਰਸੀ ‘ਤੇ
ਲੋਕ ਗਾਥਾਵਾਂ ਦਾ ਸਿਰਨਾਵਾਂ: ਕੁਲਦੀਪ ਮਾਣਕ
ਰਣਜੀਤ ਸਿੰਘ ਪ੍ਰੀਤ, ਬਠਿੰਡਾ
ਪੰਜਾਬ ਦੀ ਕੋਇਲ: ਸੁਰਿੰਦਰ ਕੌਰ
ਰਣਜੀਤ ਸਿੰਘ ਪ੍ਰੀਤ, ਬਠਿੰਡਾ
17 ਨਵੰਬਰ ਬਰਸੀ ’ਤੇ (ਬਿੰਦਰੱਖੀਆ)
ਤਿੜਕੇ ਘੜੇ ਦਾ ਪਾਣੀ
ਰਣਜੀਤ ਸਿੰਘ ਪ੍ਰੀਤ, ਬਠਿੰਡਾ
ਇੱਕ ਫਿਲਮ ਦਾ ਰੀਵਿਊ ਇਸ ਸਿਰਫਿਰੇ ਵੱਲੋਂ ਵੀ....।
ਮਨਦੀਪ ਖੁਰਮੀ ਹਿੰਮਤਪੁਰਾ, ਇੰਗਲੈਂਡ
25 ਅਕਤੂਬਰ ਬਰਸੀ ’ਤੇ
ਦਰਦ-ਇ-ਇਸ਼ਕ ਦੀ ਦਾਸਤਾਂ: ਸਾਹਿਰ ਲੁਧਿਆਣਵੀ
ਰਣਜੀਤ ਸਿੰਘ ਪ੍ਰੀਤ, ਬਠਿੰਡਾ
14 ਸਤੰਬਰ ਦੇ ਸ਼ਰਧਾਂਜਲੀ ਸਮਾਰੋਹ ਮੌਕੇ ਵਿਸ਼ੇਸ਼;
ਪਾਣੀ ਵਿੱਚ ਮਾਰਾਂ ਡੀਟਾਂ,ਹੁਣ ਮੁੱਕੀਆਂ ਉਡੀਕਾਂ; ਹਾਕਮ ਸੂਫ਼ੀ
ਰਣਜੀਤ ਸਿੰਘ ਪ੍ਰੀਤ, ਬਠਿੰਡਾ
ਨਾਟਕ ‘ਸੰਤਾਪ’ ਅਤੇ ‘ਸੋ ਕਿਉ ਮੰਦਾ ਆਖੀਐ’ ਦੀਆਂ ਪੇਸ਼ਕਾਰੀਆਂ 23 ਸਤੰਬਰ ਨੂੰ
ਕੁਲਜੀਤ ਸਿੰਘ ਜੰਜੂਆ, ਟਰਾਂਟੋ
ਹਾਕਮ ਸੂਫੀ ਵੀ ਇਸ ਸੰਸਾਰ ਨੂੰ ਸਦਾ ਲਈ ਅਲਵਿਦਾ ਕਹਿ ਗਏ
ਰਣਜੀਤ ਸਿੰਘ ਪ੍ਰੀਤ, ਬਠਿੰਡਾ
ਨਹੀਂ ਰਹੇ ਸ਼ੋਅਲੇ ਫ਼ਿਲਮ ਦੇ ਰਹੀਮ ਚਾਚਾ –ਏ.ਕੇ.ਹੰਗਲ
ਰਣਜੀਤ ਸਿੰਘ ਪ੍ਰੀਤ
13 ਮਈ ਬਰਸੀ ‘ਤੇ ਵਿਸ਼ੇਸ਼
ਸਦਾ ਬਹਾਰ ਗੀਤਾਂ ਦਾ ਰਚਣਹਾਰਾ ਨੰਦ ਲਾਲ ਨੂਰਪੁਰੀ
ਰਣਜੀਤ ਸਿੰਘ ਪ੍ਰੀਤ
31 ਜਨਵਰੀ ਬਰਸੀ ਤੇ  
ਸੂਰਤ-ਸੀਰਤ,ਸੁਰ-ਸੰਗੀਤ ਦਾ ਸੁਮੇਲ : ਸੁਰੱਈਆ
ਰਣਜੀਤ ਸਿੰਘ ਪ੍ਰੀਤ
ਗੀਤਕਾਰੀ ਦਾ ਯੁੱਗ ਅਤੇ ਦਰਵੇਸ਼ ਮੂਰਤ ਬਾਈ ‘ਦੇਵ ਥਰੀਕੇ ਵਾਲਾ’
ਸ਼ਿਵਚਰਨ ਜੱਗੀ ਕੁੱਸਾ
ਸੂਰਤ-ਸੀਰਤ ਦਾ ਸੁਮੇਲ ਸੀ ; ਅਦਾਕਾਰਾ ਕਲਪਨਾ ਮੋਹਨ
ਰਣਜੀਤ ਸਿੰਘ ਪ੍ਰੀਤ
ਬਿਖ਼ੜੇ ਰਾਹਾਂ ਦਾ ਪਾਂਧੀ ਸੀ- ਮੇਜਰ ਰਾਜਸਥਾਨੀ
ਰਣਜੀਤ ਸਿੰਘ ਪ੍ਰੀਤ
ਯਾਦਾਂ ਬਿਖ਼ੇਰ ਕੇ ਤੁਰ ਗਈ ਪੰਜਾਬੀ ਗਾਇਕਾ ਪੁਸ਼ਪਾ ਹੰਸ
ਰਣਜੀਤ ਸਿੰਘ ਪ੍ਰੀਤ
23 ਦਸੰਬਰ ਬਰਸੀ 'ਤੇ 
ਸੁਹਣੀ-ਸੁਰੀਲੀ-ਸੁਰ ਸੰਗੀਤ ਦਾ ਸੁਮੇਲ; ਮਲਕਾ-ਇ-ਤਰੰਨਮ ਨੂਰਜਹਾਂ
ਰਣਜੀਤ ਸਿੰਘ ਪ੍ਰੀਤ
ਤੁਰ ਗਏ ਦੀ ਉਦਾਸੀ ਏ
ਐ ਬਾਈ ਮਾਣਕ! ਅਲਵਿਦਾ ਤੇ ਆਖਰੀ ਸਲਾਮ!!

ਸ਼ਿਵਚਰਨ ਜੱਗੀ ਕੁੱਸਾ
ਮਧੁਬਾਲਾ 1951 ਵਿਚ
ਧੰਨਵਾਦ: ਰਵਿੰਦਰ ਰਵੀ
ਛੈਣੀਂ ਵਰਗੀ ਅਵਾਜ਼ ਦਾ ਮਾਲਕ ਬਾਈ ਕੁਲਦੀਪ ਮਾਣਕ
ਸ਼ਿਵਚਰਨ ਜੱਗੀ ਕੁੱਸਾ
ਕਵੀਸ਼ਰੀ ਦਾ ਥੰਮ੍ਹ-ਰਣਜੀਤ ਸਿੰਘ ਸਿੱਧਵਾਂ ਕਰਨੈਲ ਸਿੰਘ ਪਾਰਸ ਤੇ ਰਣਜੀਤ ਸਿੰਘ ਸਿੱਧਵਾਂ ਦੀ ਇਕ ਪੁਰਾਣੀ ਤਸਵੀਰ
ਅਲੀ ਰਾਜਪੁਰਾ
ਚਿੱਤਰਕਲਾ ਦਾ ਅਮਿੱਟ ਹਸਤਾਖਰ: ਅੱਛਰ ਸਿੰਘ
ਬਲਰਾਜ ਸਿੰਘ ਸਿੱਧੂ, ਯੂ. ਕੇ.
ਪਾਇਰੇਸੀ ਕਰਕੇ ਆਖ਼ਰੀ ਸਾਹਾਂ ’ਤੇ ਹਨ ਮਿਊਜ਼ਿਕ ਕੰਪਨੀਆਂ ਜਾਂ ‘ਪਾਇਰੇਸੀ ਲੱਕਵਾਗ੍ਰਸਤ’ ਮਿਊਜ਼ਿਕ ਕੰਪਨੀਆਂ ਆਖ਼ਰੀ ਸਾਹਾਂ ’ਤੇ
ਜਰਨੈਲ ਘੁਮਾਣ
ਤਪਦੇ ਹਿਰਦਿਆਂ ’ਤੇ ਕਣੀਆਂ ਦਾ ਅਹਿਸਾਸ ਕਰਵਾਉਂਦੀ ਸ਼ਾਇਰ ਚੌਹਾਨ ਦੀ ਐਲਬਮ – ਅੰਬਰ ਮੋੜ ਦਿਓ
ਰਘਵੀਰ ਸਿੰਘ ਚੰਗਾਲ
ਵਗਦੀ ਪਈ ਸਵਾਂਅ ਢੋਲਾ.. ਬਲਰਾਜ ਸਾਹਨੀ ਦੀਆਂ ਪ੍ਰੀਤਨਗਰ ਵਿਚ ਬਿਖਰੀਆਂ ਯਾਦਾਂ
ਜਤਿੰਦਰ ਸਿੰਘ ਔਲ਼ਖ

ਜਲਦ ਰਿਲੀਜ਼ ਹੋਣ ਜਾ ਰਹੀ ਹੈ-‘ਇੱਕ ਕੁੜੀ ਪੰਜਾਬ ਦੀ’
ਦਰਸ਼ਨ ਦਰਵੇਸ਼

ਅਦਾਕਾਰੀ ਦੇ ਜਨੂੰਨ ਦਾ ਨਾਂਅ–ਮਨਮੀਤ ਮਾਨ
ਦਰਸ਼ਨ ਦਰਵੇਸ਼
‘ਇੱਕ ਤੂੰ ਹੋਵੇਂ ਇੱਕ ਮੈਂ ਹੋਵਾਂ’ ਦੋਗਾਣ ਐਲਬਮ ਦੇ ਨਾਲ-ਸਰਦੂਲ ਤੇ ਨੂਰੀ
ਨਰਪਿੰਦਰ ਸਿੰਘ ਬੈਨੀਪਾਲ

‘ਪਰਖ ਦ ਟੈਸਟ’ ਲੈ ਕੇ ਹਾਜ਼ਰ ਹੋ ਰਿਹਾ ਹੈ-ਸੁਖਵਿੰਦਰ ਸੁੱਖੀ
ਨਰਪਿੰਦਰ ਸਿੰਘ ਬੈਨੀਪਾਲ

hore-arrow1gif.gif (1195 bytes)


Terms and Conditions
Privacy Policy
© 1999-2012, 5abi.com

www.5abi.com
[ ਸਾਡਾ ਮਨੋਰਥ ][ ਈਮੇਲ ][ ਹੋਰ ਸੰਪਰਕ ][ ਸਾਹਿਤ ][ ਮਾਨਵ ਚੇਤਨਾ ]
[ ਵਿਗਿਆਨ ][ ਕਲਾ/ਕਲਾਕਾਰ ][ ਫਿਲਮਾਂ ][ ਖੇਡਾਂ ][ ਪੁਸਤਕਾਂ ][ ਇਤਿਹਾਸ ][ ਜਾਣਕਾਰੀ ]

darya1.gif (3186 bytes)
©1999-2012, 5abi.com