ਕ੍ਰਿਸਮਸ ਨੂੰ ਅੰਗਰੇਜ਼ੀ ਭਾਸ਼ਾ ਵਿੱਚ ਐਕਸ-ਮਸ ਕਿਹਾ ਜਾਂਦਾ ਹੈ। ਕ੍ਰਿਸਮਸ
ਅੰਗਰੇਜ਼ੀ ਦੇ ਸ਼ਬਦ ਦਾ ਆਰੰਭ ਗਰੀਕ ਭਾਸ਼ਾ ਤੋਂ ਹੋਇਆ ਮੰਨਿਆ ਜਾਂਦਾ ਹੈ। ਕ੍ਰਿਸਮਸ
ਦਾ ਦਿਨ ਇੱਕ ਤਿਉਹਾਰ ਦੀ ਤਰਾਂ ਮਨਾਇਆ ਜਾਂਦਾ ਹੈ। ਇਸ ਤਿਉਹਾਰ ਨੂੰ 25 ਦਸੰਬਰ
ਨੂੰ ਮਨਾਇਆ ਜਾਂਦਾ ਹੈ। ਇਸ ਦਿਨ ਨੂੰ ਹੀ ਈਸਾਈ ਧਰਮ ਦੇ ਮਸੀਹਾ ‘‘ਜੀਸਸ ਈਸਾ
ਮਸੀਹ’’ ਦਾ ਜਨਮ ਵੀ ਹੋਇਆ ਮੰਨਿਆ ਜਾਂਦਾ ਹੈ। ਆਪ ਜੀ ਨੂੰ ਜੀਸਸ ਕ੍ਰਾਇਸਟ ਵੀ
ਕਿਹਾ ਜਾਂਦਾ ਹੈ। ਯੂਰਪੀ ਲੋਕਾਂ ਨੇ ਐਕਸ-ਮਸ ਦੇ ਪਹਿਲੇ ਅੱਖਰ ਐਕਸ ਨੂੰ ਕਰਾਇਸਟ
ਦੇ ਪਹਿਲੇ ਪਹਿਲੇ ਵਰਣ ਦੇ ਤੌਰ ਤੇ ਵਰਤਨਾ ਸ਼ੁਰੂ ਕਰ ਦਿੱਤਾ ਸੀ। ਜਿਹੜੇ ਲੋਕਾਂ
ਯੂਰਪੀ ਨਹੀਂ ਜਾਣਦੇ ਸਨ ਉਨਾਂ ਨੂੰ ਐਕਸ-ਮਸ ਦਾ ਸ਼ਬਦ ਅਪਮਾਨ-ਜਨਕ ਲੱਗਦਾ ਸੀ ।
ਆਪ ਜੀ ਦੀ ਮਾਤਾ ਦਾ ਨਾਂ ਮੇਰੀ ਜਿਸ ਨੂੰ ਮਰੀਅਮ ਦੇ ਨਾਮ ਨਾਲ ਵੀ
ਜਾਣਿਆਂ ਜਾਂਦਾ ਹੈ ਅਤੇ ਪਿਤਾ ਯੂਸਫ ਮਸੀਹ ਹੈ। ਇਨਾਂ ਨੂੰ ਪਰਮਾਤਮਾਂ ਦਾ
ਪੁੱਤਰ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ, ਜਿਨਾਂ ਨੂੰ ਸੱਚ ਦੇ ਪ੍ਰਚਾਰ ਕਰਕੇ
ਸ਼ੂਲੀ ਚੜਾਇਆ ਗਿਆ ਸੀ। ਇਸ ਦਿਨ ਨੂੰ ਇੱਕ ਵੱਡੇ ਦਿਨ ਦੇ ਤੌਰ ਤੇ ਵੀ ਮਨਾਇਆ
ਜਾਂਦਾ ਹੈ। ਇਸ ਤਿਉਹਾਰ ਨੂੰ 25 ਦਸੰਬਰ ਨੂੰ ਮਨਾਉਣ ਦਾ ਸਿਲਸਿਲਾ ਚੌਥੀ ਸਦੀ ਤੋਂ
ਹੀ ਸ਼ੁਰੂ ਹੋਇਆ ਹੈ।
ਭਾਂਵੇਂ ਕਿ ਇਸ ਤਿਉਹਾਰ ਨੂੰ ਮਨਾਉਣ ਦਾ ਸਮਾ ਬਸੰਤ ਰੁੱਤ ਆਉਣ ਤੋਂ ਹੈ ਪਰ ਇਸ
ਦਿਨ ਨੂੰ 25 ਦਸੰਬਰ ਨੂੰ ਮਨਾਉਣ ਦਾ ਸਮਾਂ ਤਹਿ ਕਰ ਦਿੱਤਾ ਗਿਆ ਹੈ। ਇਸ ਪਿੱਛੇ
ਵੀ ਕੋਈ ਭੇਦ ਜ਼ਰੂਰ ਛੁਪਿਆ ਹੋਇਆ ਹੋਵੇਗਾ। ਇਸ ਦਿਨ ਨੂੰ ਮਨਾਉਣ ਉੱਪਰ ਬਸਤੀਵਾਦੀ
ਦਿਨਾਂ ਵਿੱਚ ਬੈਨ ਲੱਗ ਗਿਆ ਸੀ। ਪਰ ਉਸ ਤੋਂ ਬਾਅਦ ਅੱਜ ਵੀ ਇਹ ਦਿਨ
ਵੱਡੇ ਦਿਨ ਦੇ ਤੌਰ ਤੇ ਪੂਰੇ ਸੰਸਾਰ ਵਿੱਚ ਮਨਾਇਆ ਜਾਂਦਾ ਹੈ।
ਜੀਸਸ ਕ੍ਰਾਇਸਟ ਦੇ ਜਨਮ ਤੋਂ 200 ਸਾਲ ਪੂਰਵ ਦ੍ਰਵਿੜ ਲੋਕ ਅਮਰਵੇਲ ਦਾ
ਪ੍ਰਯੋਗ ਸਰਦ ਰੁੱਤ ਦੇ ਆਉਣ ਦੀ ਖ਼ੁਸ਼ੀ ਦਾ ਜ਼ਸ਼ਨ ਮਨਾਉਣ ਲਈ ਕਰਦੇ ਸਨ। ਉਹ ਲੋਕ
ਇਨਾਂ ਅਮਰਵੇਲਾਂ ਨੂੰ ਦੂਸਰੇ ਬੂਟਿਆਂ ਦਾ ਸਹਾਰਾ ਲੈ ਕੇ ਖੜੀਆਂ ਰਹਿਣ ਵਾਲੀਆਂ
ਵੇਲਾਂ ਮੰਨਦੇ ਹੋਏ ਇਨਾਂ ਦਾ ਪ੍ਰਯੋਗ ਆਪਣੇ ਘਰਾਂ ਦੀ ਸਜਾਵਟ ਕਰਨ ਲਈ ਕਰਦੇ ਸਨ।
ਉਨਾਂ ਦਾ ਵਿਚਾਰ ਸੀ ਕਿ ਇਨਾਂ ਅਮਰਵੇਲਾਂ ਵਿੱਚ ਅਲੌਕਿਕ ਸ਼ਕਤੀਆਂ ਹਨ ਜੋ ਕਿ ਉਨਾਂ
ਦੀ ਸਿਹਤ ਨੂੰ ਤੰਦਰੁਸਤ ਰੱਖਣ ਅਤੇ ਉਨਾਂ ਨੂੰ ਭੂਤਾਂ-ਪ੍ਰੇਤਾਂ ਤੋਂ ਸੁਰੱਖਿਅਤ
ਰੱਖ ਸਕਦੀਆਂ ਹਨ।
ਸਕਾਡੀਨਾਵੀਅਨ ਲੋਕ ਵੀ ਇਨਾਂ ਅਮਰਵੇਲਾਂ ਨੂੰ ਵਾਤਾਵਰਣ ਨੂੰ ਸ਼ਾਂਤਮਈ ਰੱਖਣ
ਅਤੇ ਉਸ ਵਿੱਚ ਇੱਕ ਖ਼ਾਸ ਤਰਾਂ ਦਾ ਸੁਰਮਈ ਸੰਗੀਤ ਭਰਨ ਦੇ ਚਿੰਨ ਦੇ ਤੌਰ ਤੇ
ਮੰਨਦੇ ਸਨ। ਉਹ ਲੋਕ ਇਨਾਂ ਅਮਰਵੇਲਾਂ ਨੂੰ ਆਪਣੀ ਸਨੇਹ ਦੀ ਦੇਵੀ ‘ਫਰਿਗਾ’ ਦੇ
ਤੌਰ ਤੇ ਵੀ ਮੰਨਦੇ ਸਨ। ਉਨਾਂ ਦੇ ਇਸ ਵਿਸ਼ਵਾਸ ਨੇ ਉਨਾਂ ਵਿੱਚ ਇਨਾਂ ਅਮਰਵੇਲਾਂ
ਹੇਠ ‘ਕਿਸਿੰਗ ਦੀ ਵਿਵਸਥਾ’ ਨੂੰ ਵੀ ਜਨਮ ਦਿੱਤਾ । ਇਹ ਵਿਵਸਥਾ ਚਰਚ ਦੇ ਨਿਯਮਾਂ
ਦੇ ਖ਼ਿਲਾਫ਼ ਸੀ। ਜਿਸ ਕਰਕੇ ਚਰਚ ਦੇ ਕਨੂੰਨਾਂ ਮੁਤਾਬਕ ਇਸ ਵਿਵਸਥਾ ਉੱਪਰ ਬੈਨ ਲਗਾ
ਦਿੱਤਾ ਗਿਆ ਸੀ। ਚਰਚ-ਫਾਦਰ ਨੇ ਇਸ ਪੁਰਬ ਨੂੰ ਮਨਾਉਣ ਲਈ ਕੁਝ ਇੱਕ ਪਵਿਤਰ ਰਸਮਾਂ
ਦਾ ਪ੍ਰਯੋਗ ਕਰਨ ਦਾ ਸੁਝਾਅ ਦਿੱਤਾ ।
ਪੌਂਨਸਿਟਾ ਮੈਕਸੀਕੋ ਦੇ ਨਿਵਾਸੀ ਸਨ। ਉਨਾਂ ਨੂੰ ਇਹ ਜਾਤੀ ਨਾਮ ਅਮਰੀਕਾ ਦੇ
ਮੈਕਸੀਕੋ ਨੂੰ ਪਹਿਲੇ ਐਂਬੈਸੇਡਰ ਜੋਇਲ ਪੋਨਸਿਟ ਤੋਂ ਮਿਲਿਆ ਸੀ। ਉਹ ਇਨਾਂ
ਅਮਰਵੇਲਾਂ ਨੂੰ 1928 ਵਿੱਚ ਅਮਰੀਕਾਂ ਤੋਂ ਲੈ ਕੇ ਆਇਆ ਸੀ। ਇਸ ਤਰਾਂ ਪੌਂਨਸਿਟਾ
ਦੇ ਬੂਟੇ ਕ੍ਰਿਸਮਸ ਦੇ ਸੀਜਨ ਨਾਲ ਸਬੰਧਤ ਹੇਏ। ਪੌਨਸਿਟਾ ਦਾ ਅਸਲ ਫੁੱਲ ਛੋਟਾ
ਅਤੇ ਪੀਲੇ ਰੰਗ ਦਾ ਹੁੰਦਾ ਹੈ। ਪਰ ਇਹਦਾ ਘੇਰਾ ਗੂੜੇ ਲਾਲ ਰੰਗ ਦੇ ਪੱਤਿਆ ਕਰ ਕੇ
ਵੱਡਾ ਦਿਖਾਈ ਦਿੰਦਾ ਹੈ ਅਤੇ ਦੇਖਣ ਨੂੰ ਬੜਾ ਸੁਹਾਵਣਾ ਲੱਗਦਾ ਹੈ।
ਕ੍ਰਿਸਮਸ ਦੇ ਬੂਟੇ ਦਾ ਅਰੰਭ 16ਵੀਂ ਸਦੀ ਵਿੱਚ ਜਰਮਨ ਵਿੱਚ ਹੋਇਆ ਸੀ। ਇਹ
ਜਰਮਨ ਦੇ ਲੋਕਾਂ ਦੇ ਲਈ ਇੱਕ ਆਮ ਜਹੀ ਗੱਲ ਬਣ ਗਈ ਹੈ ਕਿ ਇਹ ਲੋਕ ਕ੍ਰਿਸਮਸ ਦੇ
ਬੂਟੇ ਨੂੰ ਅੰਦਰੋਂ ਅਤੇ ਬਾਹਰੋਂ ਫੁੱਲਾਂ ਨਾਲ ਸਜਾ ਲੈਂਦੇ ਹਨ। ਇਹ ਵਿਸ਼ਵਾਸ ਕੀਤਾ
ਜਾਂਦਾ ਹੈ ਕਿ ਮਾਰਟਿਨ ਲੂਥਰ ਨੇ ਸੱਭ ਤੋਂ ਪਹਿਲਾਂ ਇਨਾਂ ਕ੍ਰਿਸਮਸ ਦੇ ਬੂਟਿਆਂ
ਨੂੰ ਮੋਮਬੱਤੀਆਂ ਦੀ ਰੌਸ਼ਨੀ ਨਾਲ ਰੌਸ਼ਨ ਕੀਤਾ ਸੀ।
ਇਸ ਦਿਨ ਨੂੰ ਇੱਕ ਵੱਡੇ ਦਿਨ ਦੇ ਤੌਰ ਤੇ ਵੀ ਮਨਾਇਆ ਜਾਂਦਾ ਹੈ। ਇਸ ਦਿਨ
ਸਾਂਤਾ-ਕਲਾਜ਼ ਆਉਂਦਾ ਹੈ ਅਤੇ ਬੱਚਿਆਂ ਵਿੱਚ ਢੇਰ ਸਾਰਾ ਪਿਆਰ ਅਤੇ ਤੋਅਫੇ ਵੰਡਦਾ
ਹੈ। ਅਸਲ ਸਾਂਤਾ-ਕਲਾਜ਼
‘ਸੇਂਟ ਨਿਕਲਸ’ ਦਾ ਜਨਮ ਤੁਰਕੀ ਵਿੱਚ ਚੌਥੀ ਸਦੀ ਵਿੱਚ ਹੋਇਆ ਮੰਨਿਆ ਜਾਂਦਾ
ਹੈ। ਉਸ ਨੂੰ ਜ਼ਿਆਦਾਤਰ ਗਰੀਬਾਂ ਦਾ ਹਮਦਰਦ ਹੋਣ ਕਰਕੇ ਜਾਣਿਆਂ ਜਾਂਦਾ ਹੈ। ਪਰ
ਰੋਮਨ ਲੋਕਾਂ ਨੇ ਉਸ ਅਸਲ ਸਾਂਤਾ-ਕਲਾਜ਼ ਨੂੰ ਫੜ ਕੇ ਜ਼ੇਲ ’ਚ ਬੰਦ ਕਰ ਦਿੱਤਾ ਸੀ,
ਅਤੇ ਕਾਫੀ ਤਸੀਹੇ ਦਿੱਤੇ ।
ਕਾਨਸਟੇਂਟਾਇਨ ਰੋਮ ਦਾ ਸ਼ਹਿਨਸ਼ਾਹ ਬਣਿਆ ਤਾਂ ਉਸ ਨੇ ਸ਼ਾਂਤਾ-ਕਲਾਜ਼ ਨੂੰ ਆਜ਼ਾਦ
ਕਰ ਦਿੱਤਾ। ੳਹ ਆਪ ਵੀ ਕ੍ਰਿਸ਼ਚਨ ਬਣ ਚੁੱਕਾ ਸੀ। 325 ਵਿੱਚ ਨਿਕਾਇਆ ਨਾਂ ਦੀ
ਕੌਨਸਿਲ ਦਾ ਨਿਰਮਾਣ ਕੀਤਾ ਗਿਆ ਅਤੇ ਸੇਂਟ ਨਿਕਲਸ ਨੂੰ ਇਸ ਦਾ ਪ੍ਰਤੀਨਿਧੀ
ਨਿਯੁਕਤ ਕੀਤਾ ਗਿਆ। ਉਸ ਦੇ ਦਿਲ ਵਿੱਚ ਬੱਚਿਆਂ ਵਾਸਤੇ ਢੇਰ ਸਾਰਾ ਪਿਆਰ ਅਤੇ
ਸਹਾਨੁਭੂਤੀ ਸੀ।
ਸੀ.ਮੋਰੇ ਨੇ ਉਸ ਉੱਤੇ ਇੱਕ ਬਹੁਤ ਪ੍ਰਸਿੱਧ ਕਵਿਤਾ ‘ਏ ਵਿਜ਼ਿਟ ਫਾਰ ਸੇਂਟ
ਨਿਕਲਸ ਲਿਖੀ ’ , ਜੋ ਕਿ ਬਾਅਦ ਵਿੱਚ ‘ਦ ਨਾਇਟ ਬਿਫੋਰ ਕ੍ਰਿਸਮਸ’ ਦੇ ਸਿਰਲੇਖ
ਹੇਠ ਪ੍ਰਕਾਸ਼ਿਤ ਹੋਈ ਜਿਸ ਦਾ ਕ੍ਰੈਡਿਟ ਵੀ ਸੀ.ਮੋਰੇ ਨੂੰ ਹੀ ਜਾਂਦਾ ਹੈ। ਜਿਸ
ਵਿੱਚ ਸੀ.ਮੋਰੇ ਨੇ ‘ਜ਼ੌਲੀ ਫੈਟ ਮੈਨ ਇੰਨ ਰੈੱਡ ਕੋਟ’ ਦੀ ਇੱਕ ਨਵੀਂ ਤਸਵੀਰ
ਪ੍ਰਦਾਨ ਕੀਤੀ। ਹਰ ਸਾਲ ਇਸ ਦਿਨ ਨੂੰ 400 ਲੱਖ ਤੋਂ ਵੀ ਜ਼ਿਆਦਾ ਲੋਕ ਇੱਕ ਧਾਰਮਿਕ
ਅਤੇ ਵਪਾਰਕ ਤਿੳਹਾਰ ਦੇ ਤੌਰ ਤੇ ਮਨਾਉਂਦੇ ਹਨ।
ਲਾਲ ਰੰਗ ਦੀ ਧਾਰੀਆਂ ਵਾਲੀ ਬੈਂਤ ਦਾ ਵੀ ਕ੍ਰਿਸਮਸ ਤਿਉਹਾਰ ਵਿੱਚ ਬਹੁਤ
ਮਹੱਤਵ ਦਰਸਾਇਆ ਗਿਆ ਹੈ। ਇਸ ਤਿਉਹਾਰ ਦੇ ਜਿਹੜੇ ਕ੍ਰਿਸਮਸ-ਕਾਰਡਾਂ ਤਿਆਰ ਕੀਤੇ
ਜਾਂਦੇ ਹਨ, ਉਹ ਵੀ ਲੋਕਾਂ ਦੇ ਮਨਾ ਨੂੰ ਖੁਸ਼ੀ ਪ੍ਰਦਾਨ ਕਰਨ ਵਾਲੇ ਹੁੰਦੇ ਹਨ।
ਇਨਾਂ ਕ੍ਰਿਸਮਸ ਕਾਰਡਾਂ ਦਾ ਆਰੰਭ ਸੱਭ ਤੋਂ ਪਹਿਲਾਂ ਇੰਗਲੈਂਡ ਵਿੱਚ ਹੋਇਆ ਸੀ।
ਇਹ ਕਾਰਡ ਤੋਅਫੇ ਦੇ ਤੌਰ ਤੇ ਵਰਤੇ ਜਾਂਦੇ ਹਨ।
ਕ੍ਰਿਸਮਸ ਦੇ ਕਾਰਡ ਨੂੰ ਭਾਵੇਂ ਕਿ ਸਭ ਤੋਂ ਪਹਿਲਾਂ ਇੱਕ ਬੱਚੇ ਨੇ ਆਪਣੇ
ਹੱਥਾਂ ਦੀ ਪੇਂਟਿੰਗ ਨਾਲ ਆਪਣੇ ਮਾਤਾ ਪਿਤਾ ਨੂੰ ਬਣਾ ਕੇ ਦਿੱਤਾ ਸੀ। ਪਰ ਇਸ
ਤਰਾਂ ਦੇ ਅਸਲ ਕਾਰਡ ਨੂੰ ਬਣਾਉਣ ਦਾ ਕ੍ਰੈਡਿਟ ‘ਸਰ ਹੈਨਰੀ ਕੋਲ’ ਨੂੰ ਜਾਂਦਾ ਹੈ।
ਇਸ ਤਰਾਂ ਦੇ ਕ੍ਰਿਸਮਸ ਦੇ ਤਿੳਹਾਰ ਅੱਜ ਵੀ ਇਸ ਤਿਉਹਾਰ ਨੂੰ ਚਾਰ ਚੰਨ ਲਾ ਦਿੰਦੇ
ਹਨ। ਇਸ ਦਿਨ ਨੂੰ ਕਾਫੀ ਸਮਾਂ ਬੀਤ ਜਾਣ ਦੇ ਬਾਅਦ ਵੀ ਬੜੀ ਸ਼ਰਧਾ-ਪੂਰਵਕ ਬੜੇ
ਉਤਸ਼ਾਹ ਨਾਲ ਮਨਾਇਆ ਜਾਂਦਾ ਹੈ। ਰੱਬ ਕਰੇ ਇਹ ਆਉਣ ਵਾਲਾ ਕ੍ਰਿਸਮਸ ਦਾ ਤਿਉਹਾਰ ਸਭ
ਲਈ ਢੇਰ ਸਾਰੀ ਖੁਸ਼ੀਆਂ ਲੈ ਕੇ ਆਵੇ ਤੇ ਇਕ ਲੋਕਾਂ ਦੇ ਦਿਲਾਂ ਇਕ ਦੂਜੇ ਲਈ ਪ੍ਰੇਮ
ਤੇ ਸ਼ਰਧਾ ਭਾਵਨਾ ਦਾ ਪ੍ਰਤੀਕ ਹੋ ਗੁਜਰੇ।
ਪਰਸ਼ੋਤਮ ਲਾਲ ਸਰੋਏ
ਮੋਬਾ.- 92175-44348
|