ਅੱਜ
ਜਿਸ ਤਰੀਕੇ ਜਾਂ ਇੰਜ ਕਹਿ ਲਓ ਕਿ ਜਿਸ ਚਾਲ ਵਿੱਚ ਸਾਡਾ ਇਹ ਭਾਰਤੀ ਸਮਾਜ ਗਰੀਬੀ,
ਬੇਰੁਜ਼ਗਾਰੀ,
ਮਹਿੰਗਾਈ,
ਭ੍ਰਿਸ਼ਟਾਚਾਰੀ ਆਦਿ ਦੇ
ਪੱਖੋਂ ਉਨਤੀ ਕਰ ਰਿਹਾ ਹੈ ਜੇਕਰ ਅਸੀਂ ਮੰਗ ਅਤੇ ਸਪਲਾਈ ਦਾ ਪੱਖ ਲੈ ਕੇ ਗੱਲ
ਕਰੀਏ ਤਾਂ ਮੰਗ ਅਤੇ ਸਪਲਾਈ ਵਿੱਚ ਜ਼ਮੀਨ ਆਸ਼ਮਾਨ ਦਾ ਫਰਕ ਨਜ਼ਰ ਆਉਂਦਾ ਦਿਖਾਈ
ਦਿੰਦਾ ਹੈ। ਜੰਨ-ਸੰਖਿਆ ਦੇ ਲਿਹਾਜ਼ ਨਾਲ ਹਰ ਇੱਕ ਚੀਜ਼ ਹਰ ਇੱਕ ਨੂੰ ਨਹੀਂ
ਮਿਲਦੀ। ਜੇਕਰ ਅਸੀਂ ਆਜ਼ਾਦੀ ਦੇ ਸਮੇਂ ਦੀ ਗੱਲ ਕਰੀਏ ਤਾਂ ਸਾਡੀ ਜੰਨ-ਸੰਖਿਆ
ਭਾਰਤੀ ਸਮਾਜ ਵਿਚਲੇ ਤੇਤੀ ਕਰੋੜ ਦੇਵੀ-ਦੇਵਤਿਆਂ ਦੇ ਸਮਾਨ ਸੀ ਤੇ ਅੱਜ ਇਹ ਕਈ
ਗੁਣਾ ਵਧ ਗਈ ਹੈ। ਹੁਣ ਬੇਚਾਰੇ ਦੇਵਤੇ ਵੀ ਘਟ ਪੈ ਰਹੇ ਹਨ। ਇੱਥੇ ਤਾਂ ਔਰਤ ਤੇ
ਮਰਦ ਦੇ ਅਨੁਪਾਤ ਵਿੱਚ ਵੀ ਅੰਤਰ ਆਇਆ ਹੈ।
ਇਹ
ਦੇਖਿਆ ਜਾਂਦਾ ਹੈ ਕਿ ਸਾਡੇ ਸਮਾਜ ਵਿੱਚੋਂ ਸਮਾਨਤਾ,
ਭਾਈਚਾਰਾ ਆਦਿ ਜਿਹੀਆਂ
ਵਿਰਤੀਆਂ ਲਗਭਗ ਅਲੋਪ ਹੀ ਹੁੰਦੀਆਂ ਹੋਈਆਂ ਦਿਖਾਈ ਦੇ ਰਹੀਆਂ ਹਨ। ਹੁਣ ਸਮਾਂ
ਸਮਾਂ ਅਜਿਹਾ ਆ ਗਿਆ ਹੈ ਕਿ ਜਿਸ ਕੋਲ ਚਾਰ ਪੈਸੇ ਆ ਜਾਣ ਚਾਹੇ ਉਹ ਕਿਸੇ ਕਿਸਮ ਦੀ
ਚੋਰੀ ਦੇ ਕਿਉਂ ਨਾ ਹੋਣ ਉਹ ਆਪਣੇ ਆਪਨੂੰ ਦੂਸਰੇ ਦਾ ਮਾਲਕ ਜਾਂ ਮਸੀਹਾ ਕਹਾਉਣ
ਲਗਦਾ ਹੈ। ਹਰ ਕੋਈ ਆਪਣੇ ਆਪ ਹੀ ਮਾਲਕ ਹੋਣਾ ਲੋਚਦਾ ਹੈ।
ਹੁਣ ਆਹ ਗੁਰਬੰਤੇ ਦੇ ਕਾਕੇ (ਚੂਚਕ) ਦੀ ਗੱਲ ਈ ਲੈ ਲਓ ਇਹ ਜਿਨ੍ਹਾਂ ਲੋਕਾਂ
ਕੋਲੋਂ ਖਾਧਾ ਹੈ ਤੇ ਜਿਨ੍ਹਾਂ ਨੂੰ ਲੁੱਟਿਆ ਹੈ ਤੇ ਜਿਨ੍ਹਾਂ ਗਰੀਬ ਲੋਕਾਂ ਦੀ
ਬਦੌਲਤ ਇਸ ਮੁਕਾਮ ਤੇ ਪਹੁੰਚਿਆਂ ਹੈ ਉਨ੍ਹਾਂ ਨੂੰ ਹੀ ਇਹ ਆਪਣੀ ਜੁੱਤੀ ਵਿੱਚ
ਦੱਸਦਾ ਹੋਇਆ ਸੁਣਿਆ ਜਾਂਦਾ ਹੈ। ਅਰਥਾਤ ਜੁੱਤੀ ਪਾਉਣੀ ਸਿਖਾਉਣ ਵਾਲੇ ਇਹਦੀ
ਜੁੱਤੀ ਵਿੱਚ ਹਨ। ਉਂਜ ਭਾਵੇਂ ਇਹ ਅੱਗ ਲੈਣ ਆਈ ਘਰ ਵਾਲੀ ਬਣਨ ਦੀ ਗੱਲ ਹੀ ਕੀਤੀ
ਹੈ ਪਰ ਫਿਰ ਵੀ ਆਪਣੇ ਆਪ ਨੂੰ ਉਨ੍ਹਾਂ ਦਾ ਮਸ਼ੀਹਾ ਦੱਸ ਰਿਹਾ ਹੈ। ਫਿਰ ਮਸੀਹਾ
ਤਾਂ ਕਿਸੇ ਨੂੰ ਕੁਝ ਨਾ ਕੁਝ ਦੇ ਜਾਂਦੇ ਹਨ ਤੇ ਫਿਰ ਤੇ ਇਹ ਮਸੀਹਾ ਪੰਜ ਸਾਲ
ਬਾਅਦ ਲੋਕਾਂ ਦੇ ਦਰਾਂ ਤੇ ਕੁਝ ਲੈਣ ਜਾਂਦਾ ਹੈ। ਜਾਂ ਫਿਰ ਜਾ ਫਲਾਣਿਆ ਜਾ ਕੇ
ਫਲੈਣੇ ਨੂੰ ਕਹਿ ਦੇਣਾ ਕਿ ਵੋਟ ਦੀ ਭੀਖ ਰੂਪੀ ਖ਼ੈਰ ਵੀ ਮੇਰੇ ਦਰ ਤੇ ਆ ਕੇ ਪਾ
ਦੇ। ਕੀ ਲੋਕਾਂ ਨੂੰ ਲੁੱਟ ਕੇ ਖਾਣ ਵਾਲੇ ਨੂੰ ਲੋਕਾਂ ਦਾ ਮਸੀਹਾ ਕਿਹਾ ਜਾ ਸਕਦਾ
ਹੈ? ਇਸ ਤਰ੍ਹਾਂ
ਮਹਿਸੂਸ ਹੋ ਰਿਹਾ ਹੈ ਕਿ ਲੋਕਾਂ ਨੇ ਖੁਦ ਹੀ ਇਸ ਦੀ ਬੀਮਾਰੀ ਵਿੱਚ ਇਸ ਨੂੰ ਅਨਾਰ
ਦਾ ਦਰਜਾ ਦੇ ਕੇ ਇੰਨਾਂ ਵਾਧਾ ਕਰ ਦਿੱਤਾ ਹੈ ਕਿ ਇੱਕ ਬੇਚਾਰਾ ਮਨੋ-ਚਕਿੱਤਸ਼ਕ ਵੀ
ਕੋਈ ਉਪਰਾਲਾ ਨਹੀਂ ਕਰ ਸਕਦਾ।
ਤਦ ਹੀ ਤਾਂ ਸ਼ਾਇਦ
ਬਹੁਤ ਲੋਕ ਇਹੋ ਜਿਹਾ ਮਸੀਹਾਪਨ ਹਾਸ਼ਲ ਕਰ ਦੀ ਹੋੜ ਵਿੱਚ ਲੱਗੇ ਹੋਏ ਹਨ।
ਹੁਣ ਚੋਣਾ ਵੱਲ ਜਾਂਦੇ ਹਾਂ ਕਿਵੇਂ ਕੁਰਸੀ ਹਥਿਆਉਣ ਦੇ ਚੱਕਰ ਵਿੱਚ ਇਹ ਲੀਡਰ ਲੋਕ
ਇੱਕ ਦੂਜੇ ਨਾਲ ਗਾਲੀ-ਗਲੋਚ ਕਰਦੇ ਹੋਏ ਨਜ਼ਰ ਆਉਂਦੇ ਹਨ ਤੇ ਕੁੱਤਾ-ਬਿੱਲਾ,
ਬਾਂਦਰ,
ਬਲੁੰਗੜਾ ਆਦਿ ਜਿਹੇ ਸ਼ਬਦ
ਦੁਹਰਾ ਕੇ ਆਪਣੇ ਇਨਸਾਨ ਹੋਣ ਦਾ ਸਬੂਤ ਦਿੱਤਾ ਜਾਂਦਾ ਹੈ। ਉਂਜ ਦੇਖਿਆ ਜਾਵੇ ਤਾਂ
ਸਾਡੇ ਦੇਸ਼ ਵਿੱਚ ਕਾਣੀ ਵੰਡ ਪ੍ਰਧਾਨ ਹੁੰਦੀ ਹੋਈ ਨਜ਼ਰੀਂ ਪੈਂਦੀ ਹੈ ਤੇ ਗੁੰਡੇ ਤੇ
ਮਵਾਲੀ ਕਿਸਮ ਦੇ ਲੋਕ ਆਪਣੇ ਆਪ ਨੂੰ ਜਨਤਾ ਦਾ ਮੋਹਰੀ ਮੰਨ ਕੇ ਪ੍ਰਧਾਨ ਬਣੀ ਜਾ
ਰਹੇ ਹਨ ਤੇ ਕੁਦਰਤੀ ਸਾਧਨਾਂ ਤੇ ਵੀ ਆਪਣਾ ਹੱਕ ਜਤਾਉਂਦੇ ਹੋਏ ਨਜ਼ਰ ਆ ਰਹੇ ਹਨ ਤੇ
ਇਨ੍ਹਾਂ ਦੇ ਗੇਟਾਂ ਤੇ ਬੰਨੇ ਹੋਏ ਵੀ ਜਨਤਾ ਨੂੰ ਇਹ ਦਰਸਾਉਂਦੇ ਹਨ ਕਿ ਉਨ੍ਹਾਂ
ਦੀ ਬਦੌਲਤ ਉਹ ਹਰ ਸਹੂਲਤ ਪ੍ਰਾਪਤ ਕਰ ਰਹੇ ਹਨ ਤੇ ਇਨ੍ਹਾਂ ਗਵਾਰ ਲੋਕਾਂ ਦੇ
ਬਾਪ-ਦਾਦੇ ਵੀ ਕਦੇ ਸਕੂਲ ਦੇ ਮਗਰੋਂ ਦੀ ਕੱਟਾ ਲੈ ਕੇ ਨਹੀਂ ਗਏ ਹੁੰਦੇ। ਇਹ ਲੂਬੜ
ਚਾਲਾਂ ਕਿਸ ਲਈ?
ਸਾਨੂੰ ਇਹ ਸਮਝ ਨਹੀਂ ਆਉਂਦੀ ਕਿ ਸਹੂਲਤਾਂ ਦੇ ਬੀਜ਼ ਇਨ੍ਹਾਂ ਦੇ ਘਰ ਵਿੱਚ ਕਿਹੜੀ
ਐਸੀ ਨਾ ਦਿਖਾਉਣ ਵਾਲੀ ਜਗ੍ਹਾ ਤੇ ਰੱਖੇ ਜਾਂਦੇ ਹਨ ਜਿਸ ਨੂੰ ਦਿਖਾਉਣਾ ਸਾਇਦ ਇਹ
ਖ਼ੁਦ ਵੀ ਸ਼ਰਮ ਮਹਿਸੂਸ ਕਰਦੇ ਹੋਣ।
ਇਹ
ਹੀ ਦੇਖ ਲਓ ਅੱਜ-ਕਲ੍ਹ ਇਲੈੱਕਸ਼ਨ ਦਾ ਰੌਲਾ ਕਿਵੇਂ ਜ਼ੋਰਾਂ-ਸ਼ੋਰਾਂ ਤੇ ਚਲ ਰਿਹਾ
ਹੈ। ਏਥੇ ਤੱਕ ਕਿ ਰਾਜਨੀਤਿਕ ਲੀਡਰ ਇੱਕ ਦੂਜੇ ਨੂੰ ਗਾਲੀ ਗਲੋਚ ਵੀ ਹੁੰਦੇ ਹੋਏ
ਨਜ਼ਰ ਆ ਰਹੇ ਹਨ। ਇਹ ਸੱਪ ਅਤੇ ਨਿਓਲੇ ਦੀ ਲੜਾਈ ਲੜੀ ਜਾ ਰਹੀ ਹੈ। ਹਾਲਾਂਕਿ
ਜਿੱਤਣ ਤੋਂ ਬਾਅਦ ਦੋਹਾਂ ਨੇ ਹੀ ਵੋਟਰਾਂ ਨੂੰ ਡੰਗ ਮਾਰਨ ਦਾ ਹੀ ਕੰਮ ਕਰਨਾ ਹੈ।
ਫਿਰ ਇਹ ਹੀ ਲੀਡਰ ਇਲੈਕਸ਼ਨ ਤੋਂ ਬਾਅਦ ਪੰਜ ਸਾਲ ਮੂੰਹ ਦਿਖਾਉਣੋਂ ਵੀ ਜਾਣੇ ਹਨ ਤੇ
ਵੋਟਰ ਇਹ ਗੀਤ - ਪ੍ਰਦੇਸ਼ ਜਾ ਕੇ ਪ੍ਰਦੇਸ਼ੀਆ ਭੂਲ ਨਾ ਜਾਣਾ ਵੀਰਾ- ਦੇ ਗੀਤ
ਗਾਉਂਦੇ ਹੋਏ ਨਜ਼ਰ ਆਉਣਗੇ। ਫਿਰ ਪੰਜਾਂ ਸਾਲਾਂ ਲਈ ਅਲੋਪ ਹੋ ਜਾਣਗੇ ਤੇ ਵੋਟਰ -
ਪਾ ਦੇ ਖ਼ੈਰ ਮੰਗਤੇ ਨੂੰ- ਵਾਲੀ ਕਵਾਲੀ ਗਾਉਂਦੇ ਹੋਏ ਨਜ਼ਰ ਆਉਣਗੇ। ਇਸਤੋਂ ਬਾਅਦ
ਇਹ ਪ੍ਰਦੇਸ਼ੀ ਹੋਏ ਲੀਡਰ ਵੀਰ ਪੰਜ ਸਾਲ ਆਪਣੇ ਵਤਨੀ ਫੇਰਾ ਪਾ ਕੇ ਆਪਣਾ ਮਤਲਬ ਕੱਢ
ਕੇ ਫਿਰ ਪ੍ਰਦੇਸ਼ੀ ਹੋ ਜਾਣਗੇ।
ਅੱਜ ਇਸ ਗੱਲ ਦੀ ਭੱਜ-ਨੱਸ ਹੈ ਕਿ ਹਰ ਇੱਕ ਚੀਜ਼ ਮੈਨੂੰ ਮਿਲ ਜਾਏ ਮੈਂ ਕਿਤੇ
ਪਿੱਛੇ ਨਾ ਰਹਿ ਜਾਵਾਂ। ਹੁਣ ਜਿਹੜਾ ਚੋਣਾਂ ਦਾ ਦੌਰ ਚੱਲ ਰਿਹਾ ਹੈ ਇਹ ਅੰਦਾਜ਼ਾ
ਸਹਿਜੇ ਹੀ ਇਸ ਗੱਲ ਤੋਂ ਲਗਾਇਆ ਜਾ ਰਿਹਾ ਹੈ ਕਿ ਚੁਨਾਵੀ ਸੀਟਾਂ ਦੀ ਗਿਣਤੀ
117 ਹੈ ਤੇ ਇਸਦੇ
ਹੱਕ ਜ਼ਤਾਉਣ ਵਾਲੇ ਮੈਂਬਰਾਂ ਦੀ ਗਿਣਤੀ 1500
ਦੇ ਕਰੀਬ ਹੈ। ਇਸ ਤਰੀਕੇ ਨਾਲ ਇਹ -ਇੱਕ ਅਨਾਰ ਸੌ ਬੀਮਾਰ- ਵਾਲੀ ਗੱਲ ਹੁੰਦੀ
ਹੋਈ ਜਾਪ ਰਹੀ ਹੈ। ਹੁਣ ਇਨ੍ਹਾਂ ਵਿੱਚੋ ਜਿਸ ਉਮੀਦਵਾਰ ਦੀ ਉਮੀਦਵਾਰੀ ਉੱਪਰ
ਵੋਟਰਾਂ ਦੀ ਮੋਹਰ ਲੱਗ ਗਈ ਉਹ ਪੰਜ ਸਾਲ ਉਸ ਕੁਰਸੀ ਨਾਲ ਪੰਜ ਸਾਲ ਲਈ ਇਸ ਤਰ੍ਹਾਂ
ਚਿਪਕ ਜਾਏਗਾ ਜਿਵੇਂ ਕਿ ਇਹ ਕਹਿ ਰਿਹਾ ਹੋਵੇ ਕਿ - ਯੇਹ ਫੈਵੀਕੋਲ ਕਾ ਮਜ਼ਬੂਤ ਜੋੜ
ਹੈ ਟੂਟੇਗਾ ਨਹੀ। ਫਿਰ ਆਪਣੇ ਸਕੇ ਪਿਓ ਨੂੰ ਵੀ ਕਹਿਣ ਦਾ ਮੌਕਾ ਮਿਲ ਜਾਂਦਾ ਹੈ
ਕਿ ਤੂੰ ਕੌਣ! ਮੈਂ ਤੈਨੂੰ ਪਹਿਲੀ ਵਾਰ ਦੇਖਿਆ ਹੈ ਜਾਂ ਮੈਂ ਤੈਨੂੰ ਜਾਣਦਾ ਈ
ਨਹੀ। ਇਥੇ ਮੇਰਾ ਸਕੇ ਪਿਓ ਤੋਂ ਭਾਵ ਵੋਟਰਾਂ ਤੋਂ ਹੈ। ਬਸ ਇੱਕ ਵਾਰੀ ਕੁਰਸੀ ਹੱਥ
ਲੱਗ ਜਾਵੇ ਸਹੀ।
ਹੁਣ ਨੌਕਰੀਆਂ ਦੇ ਮਾਮਲੇ ਵਿੱਚ ਹੀ ਲੈ ਲਓ ਚਾਹੇ ਕਿਸੇ ਵੀ ਮਹਿਕਮੇਂ ਵਿੱਚ ਹੋਵੇ
ਉੱਥੇ ਹਜ਼ਾਰਾਂ ਦੀ ਗਿਣਤੀ ਵਿੱਚ ਉਮੀਦਵਾਰ ਹੁੰਦੇ ਹਨ । ਇੱਥੇ ਮੈਨੂੰ ਇੱਕ ਗੀਤ ਇਹ
ਕਿ ਕੁੜੀ ਰਿਕਸ਼ੇ 'ਤੇ
ਜਾਂਦੀ ਸੀ ਪਿੱਛੇ ਲਾ ਲੈਂਦੇ ਸੀ ਕਾਰਾਂ- ਵੀ ਯਾਦ ਆ ਰਿਹਾ ਹੈ ਅਰਥਾਤ ਇੱਥੇ ਵੀ
ਇੱਕ ਫਿਰ ਉਹੀ ਗੱਲ। ਫਿਰ ਹੋਈ ਨਾ ਹਰ ਪਾਸੇ ਇੱਕ ਅਨਾਰ ਸੌ ਬੀਮਾਰ ਵਾਲੀ ਗੱਲ।
ਪਰਸ਼ੋਤਮ ਲਾਲ ਸਰੋਏ,
ਮੋਬਾ: ਨੰ:- 92175-44348
ਪਿੰਡ-ਧਾਲੀਵਾਲ-ਕਾਦੀਆਂ,
ਜਲੰਧਰ-144002
|