ਭਾਰਤੀ
ਹਾਕੀ ਦੀ ਜਿਵੇਂ ਜਿਵੇਂ ਗੱਲ ਤੁਰਦੀ ਰਹੇਗੀ ,ਉਵੇਂ ਉਵੇਂ ਹੀ ਖੇਡ ਮੈਦਾਨ ਦੇ
ਖਿਡਾਰੀ ਪਰਗਟ ਸਿੰਘ ਦੇ ਰਾਜਨੀਤੀ ਵਿੱਚ ਪ੍ਰਗਟ ਹੋਣ ਦੀ ਗੱਲ ਵੀ ਚਲਦੀ ਰਹੇਗੀ ।
ਉਹ ਪਹਿਲਾ ਓਲੰਪੀਅਨ ਹੈ ਜਿਸ ਨੇ ਸਿਆਸਤ ਵਿੱਚ ਵੀ ਪਨੈਲਟੀ ਕਾਰਨਰ ਤੋਂ ਗੋਲ ਕਰ
ਵਿਖਾਇਆ ਹੈ । ਖੇਡ ਢਾਂਚੇ ਨੂੰ ਵਿਕਾਸ ਲੀਹਾਂ ਉੱਤੇ ਤੋਰਨ,ਅਤੇ ਵਿਸ਼ਵ ਕਬੱਡੀ
ਕੱਪ ਸਫ਼ਲਤਾ ਸਹਿਤ ਨੇਪਰੇ ਚਾੜ੍ਹਨ ਨਾਲ ਉਹ ਉਪ-ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ
ਦੇ ਕਰੀਬ ਆ ਗਏ ਸਨ । ਜਿਸ ਦਾ ਨਤੀਜਾ ਸਭ ਦੇ ਸਾਹਮਣੇ ਹੈ। 168 ਮੈਚਾਂ ਵਿੱਚ
ਭਾਰਤੀ ਹਾਕੀ ਟੀਮ ਦੀ ਕਪਤਾਨੀ ਕਰਨ ਵਾਲੇ,313 ਕੌਮਾਂਤਰੀ ਮੈਚਾਂ ਵਿੱਚ ਚੀਨ ਦੀ
ਦੀਵਾਰ ਬਣਨ ਵਾਲੇ, 5 ਫੁੱਟ 7 ਇੰਚ ਕੱਦ ਦੇ ਪਰਗਟ ਸਿੰਘ ਦਾ ਜਨਮ ਜਲੰਧਰ ਦੇ ਨੇੜੇ
ਪਿੰਡ ਮਿੱਠਾਪੁਰ ਵਿੱਚ 5 ਮਾਰਚ 1965 ਨੂੰ ਹੋਇਆ । ਮੁਢਲੀ ਪੜ੍ਹਾਈ ਪਿੰਡ ਤੋਂ
ਅਤੇ ਬੀ ਏ ਲਾਇਲਪੁਰ ਖ਼ਾਲਸਾ ਕਾਲਜ ਜਲੰਧਰ ਤੋਂ ਕੀਤੀ । ਉਹਨਾਂ ਦਾ ਵਿਆਹ
ਬਰਿੰਦਰਜੀਤ ਨਾਲ ਹੋਇਆ ਅਤੇ ਬੇਟੇ ਹਰਤਾਸ ,ਬੇਟੀ ਹਰਨੂਰ ਦੇ ਪਿਤਾ ਬਣੇ । ਇਸ ਸਮੇ
ਹੀ ਉਸ ਨੇ 18 ਸਾਲ ਦੀ ਉਮਰ ਵਿਚ ਕੈਨੇਡਾ ਵਿਖੇ ਜੂਨੀਅਰ ਵਿਸ਼ਵ ਕੱਪ ਖੇਡਿਆ।
ਪਰਗਟ ਸਿੰਘ ਬਤੌਰ ਫੁੱਲਬੈਕ ਜੂਨੀਅਰ ਅਤੇ ਸੀਨੀਅਰ ਟੀਮ ਦਾ ਅਹਿਮ ਹਿੱਸਾ ਬਣੇ ਰਹੇ
। ਉਹਨਾਂ ਨੇ 1992 (ਬਾਰਸਿਲੋਨਾ) ਅਤੇ 1996 (ਅਟਲਾਂਟਾ) ਓਲੰਪਿਕ ਸਮੇ ਦੋ ਵਾਰੀ
ਓਲੰਪਿਕ ਕਪਤਾਨ ਬਣਨ ਦਾ ਰਿਕਾਰਡ ਬਣਾਇਆ । ਐਟਲਾਂਟਾ ਓਲੰਪਿਕ ਸਮੇ ਖੇਡ ਦਲ ਦੇ
ਮੁਹਰੀ ਵਜੋਂ ਭਾਰਤੀ ਝੰਡਾ ਲੈ ਕੇ ਤੁਰਨ ਦਾ ਮਾਣ ਵੀ ਹਾਸਲ ਕੀਤਾ ।
ਸੁਰਜੀਤ ਸਿੰਘ ਯਾਦਗਾਰੀ ਟੂਰਨਾਮੈਟ ਸੁਸਾਇਟੀ ਜਲੰਧਰ ਦੇ ਮੀਤ ਪ੍ਰਧਾਨ,ਦੁਨੀਆਂ ਦੇ
ਧੜੱਲੇਦਾਰ ਫੁੱਲਬੈਕ ਪਰਗਟ ਸਿੰਘ ਨੇ ਪਰਥ ਚੈਂਪੀਅਨਜ਼ ਟਰਾਫ਼ੀ 1985 ਦੌਰਾਂਨ
ਜਰਮਨੀ ਵਿਰੁੱਧ ਭਾਰਤੀ ਟੀਮ ਦੇ 1-5 ਨਾਲ ਪਛੜਨ’ਤੇ ਵੀ ਅਜਿਹਾ ਕਾਰਨਾਮਾ ਕਰ
ਵਿਖਾਇਆ ਕਿ ਮੈਚ ਦੇ ਅਖੀਰਲੇ 6 ਮਿੰਟਾਂ ਵਿੱਚ 4 ਵਾਰੀ ਗੋਲ ਫੱਟਾ ਖੜਕਿਆ ਅਤੇ
ਮੈਚ 5-5 ਗੋਲਾਂ ਨਾਲ ਬਰਾਬਰ ਤੇ ਖ਼ਤਮ ਹੋਇਆ । ਇਹੀ ਕਾਰਨਾਮਾ 1986 ਦੀ ਕਰਾਚੀ
ਟਰਾਫ਼ੀ ਸਮੇ ਹਾਲੈਂਡ ਨੂੰ 3-2 ਨਾਲ ਮਾਤ ਦਿੰਦਿਆਂ ਦੁਹਰਾਇਆ।
ਪਰਗਟ
ਸਿੰਘ ਨੂੰ ਚੰਡੀਗੜ੍ਹ ਸਪੋਰਟਸ ਜਰਨਲਿਸਟ ਐਸੋਸੀਏਸ਼ਨ ਵੱਲੋਂ 1985 ਵਿੱਚ, ਅਰਜੁਨਾ
ਐਵਾਰਡ ਅਤੇ ਦਿੱਲੀ ਸਪੋਰਟਸ ਜਰਨਲਿਸਟ ਐਸੋਸੀਏਸ਼ਨ ਵੱਲੋਂ 1989 ਵਿੱਚ,ਰਾਜੀਵ
ਗਾਂਧੀ ਖੇਲ ਰਤਨ ਐਵਾਰਡ 1996 ਵਿੱਚ,ਪਦਮ ਸ਼੍ਰੀ ਐਵਾਰਡ 1998 ਵਿੱਚ,ਅਤੇ
ਮਹਾਰਾਜਾ ਰਣਜੀਤ ਸਿੰਘ ਐਵਾਰਡ 2006 ਵਿੱਚ ਮਿਲੇ ਹਨ । ਖੇਡ ਖੇਤਰ ਵਿੱਚ ਉਹ 1983
ਤੋਂ 1997 ਤੱਕ ਲਗਾਤਾਰ ਹਾਕੀ ਦੇ ਨਾਮੀ ਖਿਡਾਰੀ ਬਣੇ ਰਹੇ । ਉਹਨਾਂ ਨੇ ਓਲੰਪਿਕ
ਖੇਡਾਂ,ਵਿਸ਼ਵ ਕੱਪ,ਚੈਂਪੀਅਨਜ਼ ਟਰਾਫ਼ੀ, ਏਸ਼ੀਆਈ ਖੇਡਾਂ, ਸੈਫ਼ਖੇਡਾਂ, ਏਸ਼ੀਆ
ਕੱਪ, ਪਾਕਿਸਤਾਨ,ਇਟਲੀ,ਕੀਨੀਆਂ ਵਿਰੁੱਧ ਟੈਸਟ ਸੀਰੀਜ਼,ਇੰਦਰਾ ਗਾਂਧੀ ਗੋਲਡ
ਕੱਪ,ਤੋਂ ਇਲਾਵਾ 1987 ਵਿੱਚ ਏਸ਼ੀਅਨ ਆਲ ਸਟਾਰਜ਼ ਇਲੈਵਨ ਦਾ ਕਪਤਾਨ ਬਣਕੇ
ਅਫ਼ਰੀਕਾ ਦਾ ਦੌਰਾ ਕੀਤਾ ਅਤੇ ਇੰਟਰ-ਕਾਂਟੀਨੈਂਟਲ ਕੱਪ ਵੀ ਖੇਡਿਆ। ਬਹੁਤ ਹੀ
ਅਹਿਮ ਹਾਕੀ ਮੁਕਾਬਲਿਆਂ ਵਿੱਚ ਟੀਮ ਦੀ ਕਪਤਾਨੀ ਵੀ ਕੀਤੀ ।
ਇਸ ਦ੍ਰਿੜ ਇਰਾਦੇ ਵਾਲੇ ਖਿਡਾਰੀ ਨੇ ਪਹਿਲਾਂ ਰੇਲ ਕੋਚ ਫੈਕਟਰੀ ਵਿਚ ਫਿਰ
ਅਲਕਲੀਜ਼ ਦੀ ਟੀਮ ਵਿਚ ਅਤੇ ਪੰਜਾਬ ਪੁਲੀਸ ਵਿੱਚ ਡੀ. ਐੱਸ. ਪੀ. ਬਣਨ ਮਗਰੋਂ 2005
ਵਿੱਚ ਪੰਜਾਬ ਖੇਡ ਵਿਭਾਗ ਦੇ ਡਾਇਰੈਕਟਰ ਵਜੋਂ ਅਹੁਦਾ ਸੰਭਾਲਿਆ । ਹਾਕੀ ਤੋਂ
ਰਿਟਾਇਰ ਹੋ ਕੇ ਹਾਕੀ ਸਬੰਧੀ ਮੈਗਜ਼ੀਨ ਵੀ ਕੱਢਿਆ । ਹਾਕੀ ਦੀ ਬਿਹਤਰੀ ਲਈ ਮਹਿਲਾ
ਹਾਕੀ ਦੀ ਪ੍ਰਧਾਨਗੀ ਵਾਲੀ ਚੋਣ ਵੀ ਵਿਦਿਆ ਸਟੋਕਸ ਵਿਰੁੱਧ 41-21 ਵੋਟਾਂ ਪੈਣ
ਕਰਕੇ 20 ਵੋਟਾਂ ਦੇ ਫ਼ਰਕ ਨਾਲ ਹਾਰ ਗਏ । ਇਹ ਪਰਿਵਾਰ ਰਾਜਨੀਤੀ ਨਾਲ ਬਾਵਸਤਾ
ਨਹੀਂ । ਸਿਰਫ਼ ਪਰਗਟ ਸਿੰਘ ਦੇ ਸਹੁਰਾ ਸਾਹਿਬ ਸ ਦਰਬਾਰਾ ਸਿੰਘ ਸ਼੍ਰੋਮਣੀ ਅਕਾਲੀ
ਦਲ ਵੱਲੋਂ ਚੋਣ ਜਿੱਤੇ ਸਨ ਅਤੇ ਫਿਰ ਰਾਜਸਥਾਨ ਦੇ ਰਾਜਪਾਲ ਰਹਿੰਦਿਆਂ ਦਿਲ ਦਾ
ਦੌਰਾ ਪੈਣ ਕਾਰਣ ਅਕਾਲ ਚਲਾਣਾ ਕਰ ਗਏ ਸਨ । ਪਰ ਹੁਣ ਹੋਈਆਂ ਪੰਜਾਬ ਵਿਧਾਨ ਸਭਾ
ਚੋਣਾਂ ਵਿੱਚ ਜਲੰਧਰ ਛਾਉਣੀ ਤੋਂ ਪਰਗਟ ਸਿੰਘ ਵਿਧਾਇਕ ਬਣ ਗਏ ਹਨ । ਪੰਜਾਬ ਵਿਧਾਨ
ਸਭਾ ਦੇ ਇਤਿਹਾਸ ਵਿੱਚ ਅਪੜਕੇ ਸਹੁੰ ਚੁੱਕਣ ਵਾਲੇ ਉਹ ਪਹਿਲੇ ਓਲੰਪੀਅਨ ਬਣ ਗਏ ਹਨ
। ਇਸ ਸਿਆਸੀ ਰਿਕਾਰਡ ਨਾਲ ਉਹਨਾਂ ਇੱਕ ਵਾਰ ਫਿਰ ਗੋਲ ਕਰਦਿਆਂ ਸਿਆਸੀ ਗੋਲ ਫ਼ੱਟਾ
ਖੜਕਾਉਂਣ ਵਿੱਚ ਸਫ਼ਲਤਾ ਹਾਸਲ ਕੀਤੀ ਹੈ । ਹੁਣ ਉਹਨਾਂ ਕੋਲ ਖੇਡਾਂ ਨੂੰ ਪੂਰਾ
ਪਰਫੁਲਤ ਕਰਨ ਦਾ ਸੁਨਹਿਰੀ ਮੌਕਾ ਵੀ ਆ ਗਿਆ ਹੈ । ਪਰ ਇਹ ਸਾਰਾ ਕੁੱਝ ਅਜੇ ਸਮੇ
ਦੀ ਬੁੱਕਲ਼ ਵਿੱਚ ਹੈ । ਊਠ ਕਿਸ ਕਰਵਟ ਬਹਿੰਦਾ ਏ ,ਇਸ ਦਾ ਪਤਾ ਤਾਂ ਸਮਾਂ ਆਉਣ
‘ਤੇ ਹੀ ਲੱਗ ਸਕੇਗਾ ?
ਰਣਜੀਤ ਸਿੰਘ ਪ੍ਰੀਤ
ਭਗਤਾ-151206 (ਬਠਿੰਡਾ)
ਮੁਬਾਇਲ ਸੰਪਰਕ:98157-07232 |
ਓਲੰਪੀਅਨ
ਪਰਗਟ ਸਿੰਘ ਨੇ ਹੁਣ ਕੀਤਾ ਸਿਆਸੀ ਗੋਲ
ਰਣਜੀਤ ਸਿੰਘ ਪ੍ਰੀਤ |
ਪੰਜਾਬੀ ਦੇ ਮਿਆਰ ਨੂੰ
ਨੀਵਾਂ ਕਰਨ ਵਾਲੇ ਇਹ ਲੇਖਕ
ਰਵਿੰਦਰ ਸਿੰਘ ਕੁੰਦਰਾ,
ਬੀ ਬੀ ਸੀ ਏਸ਼ੀਅਨ ਨੈੱਟਵਰਕ ਰੇਡੀਓ ਪੇਸ਼ਕਾਰ |
ਦਰਦ ਦੇਖ ਦੁੱਖ ਆਉਂਦਾ
ਪਰਸ਼ੋਤਮ ਲਾਲ ਸਰੋਏ |
ਆਈ ਬਸੰਤ ਤੇ ਪਾਲਾ ਭਗੰਤ
ਪਰਸ਼ੋਤਮ ਲਾਲ ਸਰੋਏ |
|
ਉਹ ਫਿਰੇ ਨੱਥ ਕੜ੍ਹਾਉਣ ਨੂੰ,
ਤੇ ਦੂਜਾ ਫਿਰੇ ਨੱਕ ਵਢਾਉਣ ਨੂੰ
ਪਰਸ਼ੋਤਮ ਲਾਲ ਸਰੋਏ |
...ਭਰੂਣ ਹੱਤਿਆ
ਹੁੰਦੀ ਰਹੇਗੀ !
ਸ਼ਿਵਚਰਨ ਜੱਗੀ ਕੁੱਸਾ |
ਲੀਡਰਾਂ ਨੂੰ
ਚਿੰਬੜੀਆਂ ਜੋਕਾਂ
ਜਨਮੇਜਾ ਸਿੰਘ ਜੌਹਲ |
ਬੇਗੈਰਤ ਕਿੱਥੇ ਵਸਦਾ ਏ ?
ਯੁੱਧਵੀਰ ਸਿੰਘ ਆਸਟਰੇਲੀਆ |
ਅਮਨ,
ਨਿੱਘ ਅਤੇ ਸਾਂਝਾਂ ਦੀ
ਪ੍ਰਤੀਕ : ਲੋਹੜੀ
ਰਣਜੀਤ ਸਿੰਘ ਪ੍ਰੀਤ
|
ਕੁਝ ਇੱਕ ਲਈ ਰੱਬ,ਰੱਬ ਤੇ
ਬਾਕੀਆਂ ਲਈ ਉਹੀ ਰੱਬ ਜੱਭ
ਪਰਸ਼ੋਤਮ ਲਾਲ ਸਰੋਏ |
ਨਵਾਂ
ਸਾਲ, ਨਵਾਂ ਅਹਿਦ
ਕੁਲਜੀਤ ਸਿੰਘ ਜੰਜੂਆ, ਕਨੇਡਾ |
ਇਕ ਅਨਾਰ ਸੌ ਬੀਮਾਰ
ਪਰਸ਼ੋਤਮ ਲਾਲ ਸਰੋਏ |
ਇਨਸਾਨ ਬਣਨ ਦੀ
ਬਜਾਏ 'ਸਿਆਸੀ ਪਿਆਦੇ' ਬਣਿਆਂ ਲਈ ਇੱਕ ਬੇਨਤੀ.....!
ਮਨਦੀਪ ਖੁਰਮੀ ਹਿੰਮਤਪੁਰਾ (ਲੰਡਨ) |
ਉੱਚਾ-ਨੀਵਾਂ, ਛੋਟਾ ਵੱਡਾ, ਮਾਲਕ ਹੈ ਜਾਂ ਗ਼ੁਲਾਮ
ਪਰਸ਼ੋਤਮ ਲਾਲ ਸਰੋਏ
|
ਪ੍ਰਵਾਸੀ ਪੰਜਾਬੀਆਂ ਦੇ ਰਿਸ਼ਤਿਆਂ ਵਿੱਚ ਟੁੱਟ-ਭੱਜ
ਉਜਾਗਰ ਸਿੰਘ |
ਚੌਂਕਾ
ਬਲਵਿੰਦਰ ਸਿੰਘ ਚਾਹਲ ‘ਮਾਧੋ ਝੰਡਾ’ |
ਕੁਦਰਤੀ
ਸੋਮਿਆਂ ਦੀ ਅੰਨੇਵਾਹ ਵਰਤੋਂ ਤੋਂ ਗੁਰੇਜ ਕਰਨਾ ਚਾਹੀਦਾ ਹੈ
ਉਜਾਗਰ ਸਿੰਘ |
ਵਿਹੜਾ
ਬਲਵਿੰਦਰ ਸਿੰਘ ਚਾਹਲ ‘ਮਾਧੋ ਝੰਡਾ’ |
ਫੁਲਕਾਰੀ ਤੇ ਬਾਗ
ਬਲਵਿੰਦਰ ਸਿੰਘ ਚਾਹਲ ‘ਮਾਧੋ ਝੰਡਾ’ |
ਕੀ ਦੀਵਾਲੀ ਦਾ ਤਿਉਹਾਰ ਅੱਜ
ਸੱਚ-ਮੁੱਚ ਖ਼ੁਸ਼ੀਆਂ ਦਾ ਤਿਉਹਾਰ ਹੈ ਪਰਸ਼ੋਤਮ ਲਾਲ
ਸਰੋਏ |
ਚਾਰ ਬੰਦੇ ਰੱਖ ਲੈ ਤੂੰ ਕੰਧਾ
ਦੇਣ ਨੂੰ
ਪਰਸ਼ੋਤਮ ਲਾਲ ਸਰੋਏ |
ਖੱਦਰ
ਬਲਵਿੰਦਰ ਸਿੰਘ ਚਾਹਲ ‘ਮਾਧੋ ਝੰਡਾ’ |
ਦੁਸਹਿਰਾ ਵਿਸ਼ੇਸ਼ ਇੱਕ ਲੇਖ
ਰਾਵਣ ਅਜੇ
ਸੜਿਆ ਕਿੱਥੇ ਹੈ!
ਪਰਸ਼ੋਤਮ ਲਾਲ ਸਰੇਏ |
ਵੇਖਣ
ਵਾਲੀ ਥਾਂ ਹੈ ਕੈਨੇਡਾ ਦੀ ਐਡਮਿੰਟਨ ਮਾਲ
ਬੀਰਿੰਦਰ ਸਿੰਘ ਢਿੱਲੋਂ, ਐਡਵੋਕੇਟ |
3 ਅਕਤੂਬਰ, ਜਨਮ ਦਿਨ ਤੇ ਵਿਸ਼ੇਸ਼
ਸ਼ਰਾਫਤ,
ਨੇਕਨੀਤੀ, ਇਨਸਾਨੀਅਤ, ਸਹਿਜਤਾ ਅਤੇ ਸਮਾਜ ਸੇਵਾ ਦੇ ਮੁੱਜਸਮਾ: ਮਹਾਰਾਣੀ
ਪ੍ਰਨੀਤ ਕੌਰ
-
ਉਜਾਗਰ ਸਿੰਘ |
ਕੰਜ਼ਿਊਮਰਿਜ਼ਮ ਅਤੇ ਵਾਤਾਵਰਨ ਦਾ ਨੁਕਸਾਨ
ਸੁਖਵੰਤ ਹੁੰਦਲ |
ਮੰਜਾ ਤੇ ਨਵਾਰੀ
ਪਲੰਘ
ਬਲਵਿੰਦਰ ਸਿੰਘ ਚਾਹਲ “ਮਾਧੋ ਝੰਡਾ” |
ਪੱਖੀ
ਬਲਵਿੰਦਰ ਸਿੰਘ ਚਾਹਲ “ਮਾਧੋ ਝੰਡਾ” |
ਕੀ
ਸ੍ਰੋਮਣੀ ਕਮੇਟੀ ਅਤੇ ਬਾਕੀ ਗੁਰਦੁਆਰਿਆਂ ਵਿੱਚ ਫੈਲਿਆ ਭ੍ਰਿਸ਼ਟਾਚਾਰ ਰੋਕਣ
ਲਈ ਵੀ ਕੋਈ ਅੱਨਾ ਹਜਾਰੇ ਉੱਠੇਗਾ?
ਅਵਤਾਰ ਸਿੰਘ ਮਿਸ਼ਨਰੀ |
ਸਾਂਝੇ ਪੰਜਾਬ ਦਾ,
ਪੰਜਾਬੀ ਦਾ ਅਣਖੀਲਾ ਲੋਕ ਕਵੀ: ਚਿਰਾਗ ਦੀਨ ਦਾਮਨ
ਉਜਾਗਰ ਸਿੰਘ |
ਰਾਜ ਵਿੱਚ ਲੋਕਾਂ ਦੀ, ਲੋਕਾਂ ਦੁਆਰਾ, ਲੋਕਾਂ ਲਈ ਸਰਕਾਰ ਦੀ ਧਾਰਨਾ ਕਿੱਥੋਂ
ਤੱਕ ਸਹੀ ਸਾਬਤ ਹੋ ਰਹੀ ਹੈ?
-
ਪਰਸ਼ੋਤਮ ਲਾਲ ਸਰੋਏ |
ਚਲ ਜਨਮੇਜੇ ਕਸ਼ਮੀਰ ਵਿਖਾ-3
ਜਨਮੇਜਾ ਸਿੰਘ ਜੌਹਲ |
ਆਤੰਕ ਦਾ ਅੰਤ
ਪਾਕਿਸਤਾਨ ਨੇ ਅਮਰੀਕਾ ਦੀ ਮੱਦਦ ਕੀਤੀ ਜਾਂ ਲਾਦੇਨ ਦੀ?
ਭਵਨਦੀਪ ਸਿੰਘ ਪੁਰਬਾ (ਚੀਫ਼ ਐਡੀਟਰ ‘ਮਹਿਕ ਵਤਨ ਦੀ’)
|
ਕੁਦਰਤੀ ਆਫਤਾਂ,
ਭੂਚਾਲ, ਵਿਗਿਆਨ ਅਤੇ ਠੱਗ
ਅਵਤਾਰ ਸਿੰਘ ਮਿਸ਼ਨਰੀ |
ਹੋਲੀ ਤੇ ਵਿਸ਼ੇਸ਼ ਸੇਲ
ਸੰਜੀਵ ਸ਼ਰਮਾ, ਫਿਰੋਜਪੁਰ
ਮਿਤੀ: ੨੦/੦੩/੨੦੧੧ |
ਹਲ਼
ਬਲਵਿੰਦਰ ਸਿੰਘ ਚਾਹਲ “ਮਾਧੋ ਝੰਡਾ” |
ਨਿਬੰਧ :
ਅਜਮੇਰ ਰੋਡੇ : ਸ਼ੁਭਚਿੰਤਨ ਦਾ ਵੇਲਾ
ਸੁਖਿੰਦਰ |
ਜੱਜੇ ਦੀਆਂ ਲੱਤਾਂ ਵਿਚ ਆ ਅੜੀ ਬੇਲੋੜੀ ਬਿੰਦੀ
ਗਿ। ਸੰਤੋਖ ਸਿੰਘ |
ਬਦੇਸ਼ਾਂ ‘ਚ ਕਰੂਪ ਹੋ ਰਹੀ ਪੰਜਾਬੀ ਬੋਲੀ: ਜ਼ਿੰਮੇਵਾਰ ਕੌਣ?
ਇਕਬਾਲ ਰਾਮੂਵਾਲੀਆ, ਕੈਨਡਾ |
ਸੰਪਾਦਨਾ ਬਨਾਮ ਵਿਆਕਰਣਿਕ ਦਰੁੱਸਤੀਆਂ
ਡਾ।ਗੁਰਮੀਤ ਸਿੰਘ ਬਰਸਾਲ ਕੈਲੇਫੋਰਨੀਆਂ |
ਚਰਨ ਸਿੰਘ :
ਦਾਰਸ਼ਨਿਕ ਸੁਭਾਅ ਦੀ ਕਵਿਤਾ
ਸੁਖਿੰਦਰ |
ਉਂਕਾਰਪ੍ਰੀਤ : ਜ਼ਿੰਦਗੀ ਦੀਆਂ ਹਕੀਕਤਾਂ ਦਾ ਲੇਖਾ-ਜੋਖਾ ਕਰਦੀ ਕਵਿਤਾ
ਸੁਖਿੰਦਰ |
ਵਿਦਵਾਨਾਂ ਨੇ ਸਮੇ ਦੀ ਵੰਡ ਕਿਵੇਂ ਕੀਤੀ? ਅਤੇ ਨਵਾਂ ਸਾਲ
ਅਵਤਾਰ ਸਿੰਘ ਮਿਸ਼ਨਰੀ |
ਸੁਰਜੀਤ ਕਲਸੀ :
ਔਰਤ ਦੇ ਸਰੋਕਾਰਾਂ ਦੀ ਕਥਾ
ਸੁਖਿੰਦਰ |
ਪਹਿਲੀ ਮੁਲਾਕਾਤ
ਜਨਮੇਜਾ ਸਿੰਘ ਜੌਹਲ |
ਮਰਦ ਨੂੰ ਸਮਾਜ ਦਾ
ਪ੍ਰਧਾਨ, ਕਰਤਾ, ਧਰਤਾ ਸਿਰਜਨਹਾਰ ਸਮਝਇਆਂ ਜਾਂਦਾ ਹੈ
ਸਤਵਿੰਦਰ ਕੌਰ ਸੱਤੀ (ਕੈਲਗਰੀ) |
ਕਿ–ਕ–ਕੇ
ਜਨਮੇਜਾ ਸਿੰਘ ਜੌਹਲ |
ਬੱਸ
ਸਟਾਪ ਦੀ ਤਲਾਸ਼
ਜਨਮੇਜਾ ਸਿੰਘ ਜੌਹਲ |
ਦੇਸ ਦਾ
ਅੰਨਦਾਤਾ ਪੰਜਾਬ ਦਾ ਕਿਸਾਨ ਖੁਦਕੁਸੀਆਂ ਦੇ ਰਾਹ ਕਿਉਂ ?
ਰਘਵੀਰ ਸਿੰਘ ਚੰਗਾਲ |
ਕਲਮਾਂ ਦਾ ਕਲਮਾਂ ਨਾਲ ਟਕਰਾਅ, ਪੰਜਾਬੀ ਸਾਹਿਤ ਲਈ ਵਿਕਾਸਕਾਰੀ ਜਾਂ
ਵਿਨਾਸ਼ਕਾਰੀ ?
ਜਰਨੈਲ ਘੁਮਾਣ |
ਹਉਮੈਂ
ਕਿਥੌਂ ਉਪਜੇ ਕਿਤ ਸੰਜਮ ਇਹ ਜਾਇ॥
ਡਾ: ਮਹਾਂਬੀਰ ਸਿੰਘ |
ਇਕ ਯਮਲਾ
ਜੱਟ ਸੀ।।।!
ਨਿਸ਼ਾਨ ਰਾਠੌਰ ‘ਮਲਿਕਪੁਰੀ’ |
ਆਪਣੇ ਬੱਚੇ ਨੂੰ ਆਤਮ-ਵਿਸ਼ਵਾਸੀ ਬਣਾਓ
ਨਿਸ਼ਾਨ ਰਾਠੌਰ ‘ਮਲਿਕਪੁਰੀ’ |
ਚਲ
ਭਗਤਾ ਹੋ ਜਾ ਵਲੈਤੀਆ
ਜਨਮੇਜਾ ਸਿੰਘ ਜੌਹਲ |
ਪੜਿਆ-ਲਿਖਿਆ ਤਬਕਾ ਬਨਾਮ ਅੰਧਵਿਸ਼ਵਾਸ
ਨਿਸ਼ਾਨ ਰਾਠੌਰ ‘ਮਲਿਕਪੁਰੀ’ |
ਦੋਸਤੀਆਂ
ਦਾ ਮੇਰਾ ਅਨੁਭਵ
ਜਤਿੰਦਰ ਸਿੰਘ ਔਲ਼ਖ |
ਮੇਰੀ ਕੈਨੇਡਾ
ਫ਼ੇਰੀ -
ਕਿਸ਼ਤ 1
ਸ਼ਿਵਚਰਨ ਜੱਗੀ ਕੁੱਸਾ |
ਮੇਰੀ ਕੈਨੇਡਾ
ਫ਼ੇਰੀ -
ਕਿਸ਼ਤ 2
ਸ਼ਿਵਚਰਨ ਜੱਗੀ ਕੁੱਸਾ |
ਮੇਰੀ ਕੈਨੇਡਾ
ਫ਼ੇਰੀ -
ਕਿਸ਼ਤ 3
ਸ਼ਿਵਚਰਨ ਜੱਗੀ ਕੁੱਸਾ |
ਮੇਰੀ ਕੈਨੇਡਾ
ਫ਼ੇਰੀ -
ਕਿਸ਼ਤ 4
ਸ਼ਿਵਚਰਨ ਜੱਗੀ ਕੁੱਸਾ |
ਮੰਗਣ ਨਾਲੋਂ ਮਰਨਾ ਚੰਗਾ ਨਿਸ਼ਾਨ
ਰਾਠੌਰ ‘ਮਲਿਕਪੁਰੀ’ |
ਜੱਜੇ ਦੇ ਪੈਰ ’ਚ ਬਿੰਦੀ
ਰਵਿੰਦਰ ਸਿੰਘ ਕੁੰਦਰਾ |
ਕਿੱਥੇ
ਉਡ ਗਈ ਮੇਰੇ ਵਤਨ ਦੀ ਉਹ ਸੋਨੇ ਦੀ ਚਿੜ੍ਹੀ
ਰਵੀ ਸਚਦੇਵਾ |
ਕਰਮਾਂ ਵਾਲੀਆਂ
ਮਾਂਵਾਂ
ਨਿਸ਼ਾਨ ਰਾਠੌਰ ‘ਮਲਿਕਪੁਰੀ’ |
…ਜਦੋਂ ਮੈਂ ਪਹਿਲੀ ਵਾਰ ਦਿੱਲੀ ਗਿਆ
ਨਿਸ਼ਾਨ ਰਾਠੌਰ ‘ਮਲਿਕਪੁਰੀ’ |
ਆਜ਼ਾਦ ਦੇਸ਼ ਦੇ ‘ਗ਼ੁਲਾਮ’
ਹਰਪ੍ਰੀਤ ਲਾਲ ‘ਹੈਰੀ’ |
ਇੰਝ
ਰਿਹਾ ਮੇਰਾ ਜਹਾਜ਼ ਦਾ ਪਹਿਲਾ 'ਹੂਟਾ'.... !
ਮਨਦੀਪ ਖੁਰਮੀ ਹਿੰਮਤਪੁਰਾ(ਇੰਗਲੈਂਡ)
|
|