ਅੱਜ ਜਦੋਂ ਐੱਫ ਡੀ ਆਈ ਦੇ ਮੁੱਦੇ ‘ਤੇ ਕੇਂਦਰ ਸਰਕਾਰ ਦੀ ਸਥਿੱਤੀ
ਤੋਂ ਦੇਸ਼ ਵਿੱਚ ਮੱਧਕਾਲੀ ਚੋਣਾਂ ਹੋਣ ਦੇ ਚਰਚੇ ਹੋਣ ਲੱਗੇ ਹਨ ਤਾਂ ਮੈਨੂੰ ਇੱਕ
ਵਾਰ ਫਿਰ ਯਾਦ ਆ ਗਿਆ ਕਿ ਦੇਸ਼ ਵਿੱਚ ਇੰਨੀਆਂ ਚੋਣਾਂ ਹੁੰਦੀਆਂ ਹਨ ਕਿ ਲੋਕ ਜਾਂ
ਤਾਂ ਬਾਬਿਆਂ, ਡੇਰਿਆਂ ਤੇ ਗੁਰਦਵਾਰਿਆਂ ਦੀਆਂ ਗੱਲਾਂ ਕਰਦੇ ਹਨ ਜਾਂ ਫਿਰ ਚੋਣਾਂ
ਦੀਆਂ। ਉਹ ਅਕਸਰ ਚੋਣਾਂ ਉਡੀਕਦੇ ਰਹਿੰਦੇ ਹਨ। ਹੁਣੇ ਹੀ ਇਸੇ ਹਫਤੇ ਹਿਮਾਚਲ
ਪ੍ਰਦੇਸ਼ ਅਤੇ ਗੁਜਰਾਤ ਦੀਆਂ ਵਿਧਾਨ ਸਭਾਵਾਂ ਦੀਆਂ ਚੋਣਾ ਦਾ ਐਲਾਨ ਹੋ ਗਿਆ ਹੈ।
ਮੀਡਿਆ ਹੁਣੇ ਤੋਂ ਹੀ ਇਸ ਨੂ ਲੋਕ ਸਭਾ ਦੀਆਂ ਚੋਣਾ ਦੀ ਰੇਹਰ੍ਸਲ ਕਹਿਣ ਲੱਗੀਆਂ
ਹਨ । ਭਾਰਤ ਦੇ ਸਾਬਕਾ ਡਿਪਟੀ ਪ੍ਰਧਾਨ ਮੰਤਰੀ, ਲਾਲ ਕ੍ਰਿਸ਼ਨ ਅਡਵਾਨੀ ਆਪਣੇ ਰਾਜ
ਦੇ ਆਖਰੀ ਸਾਲਾਂ ਦੌਰਾਨ ਕਹਿੰਦੇ ਰਹੇ ਹਨ ਕਿ ਸੰਸਦ ਅਤੇ ਵਿਧਾਨ ਸਭਾਵਾਂ ਦੀਆਂ
ਚੋਣਾਂ ਇੱਕੋਂ ਸਮੇਂ ਹੀ ਹੋਣੀਆਂ ਚਾਹੀਦੀਆਂ ਹਨ। ਪਹਿਲਾਂ ਇਜ ਹੀ ਹੋਇਆ ਕਰਦੀਆਂ
ਸਨ । ਇਸ ਸਾਲ ਦੀ ਹੀ ਗੱਲ ਕਰੀਏ ਤਾਂ ਜਨਵਰੀ ਤੋਂ ਹੀ ਲੋਕ ਸਭਾ ਦੀਆਂ ਚੋਣਾਂ ਦਾ
ਸ਼ੋਰ ਪੈਣਾ ਸ਼ੁਰੂ ਹੋ ਗਿਆ ਸੀ। ਅਜੇ ਰਾਜ ਸਭਾ ਦੀਆਂ ਖਾਲੀ ਹੋਈਆਂ ਸੀਟਾਂ ਲਈ
ਵੋਟਾਂ ਪੈ ਕੇ ਹਟੀਆਂ ਹਨ । ਲੋਕ ਸਭਾ ਦੀ ਧੂੜ ਅਜੇ ਬੈਠੀ ਨਹੀਂ ਸੀ ਕਿ ਪੰਜਾਬ ‘ਚ
ਵਿਧਾਂਨ ਸਭਾ ਦੀਆਂ ਵੋਟਾਂ ਆ ਗਈਆਂ ਸਨ। ਦਿਲਚਸਪ ਪਹਿਲੂ ਇਹ ਹੈ ਕਿ ਇੱਥੇ ਹਰ
ਤੀਜਾ ਪਾਰਟੀ ਵਰਕਰ ਕਿਸੇ ਨਾ ਕਿਸੇ ਪਾਰਟੀ ਤੋਂ ਟਿਕਟ ਲੈਣੀ ਚਾਹੰਦਾ ਹੈ। ਆਮ
ਵਰਕਰ ਤਾਂ ਕਾਂਰਾਂ ਦੇ ਕਾਫਲਿਆਂ ਨਾਲ ਧੂੜ ਹੀ ਫੱਕਦਾ ਹੈ ਤੇ ਟਿਕਟ ਕਿਸੇ ਇੱਕ
ਨੁਂ ਹੀ ਮਿਲਣੀ ਹੁੰਦੀ ਹੈ। ਹਰ ਸਿਆਸੀ ਪਾਰਟੀ ਦੇ ਵੱਡੇ ਲੀਡਰਾਂ ਨੇ ਹਰ ਹਲਕੇ
ਵਿੱਚ ਦੋ ਤਿਂਨ ਵਰਕਰਾਂ ਦੇ ਕੰਨ ‘ਚ ਟਿਕਟ ਦੇਣ ਦੀ ਫੂਕ ਮਾਰੀ ਹੁਂਦੀ ਹੈ
ਤੇ ਉਹ ਹਰ ਸਮੇਂ ਹਲਕੇ ਵਿੱਚ ਲੋਕਾਂ ਨੂੰ ਚੋਣਾਂ ਦੀ ਬੰਸਰੀ ਹੀ
ਸੁਣਾਉਂਦੇ ਰਹਿੰਦੇ ਹਨ। ਚੋਣਾਂ ਲੜਣਾ ਜਾਂ ਪੈਸੇ ਵਾਲਿਆਂ ਦਾ ਸ਼ੁਗਲ ਹੈ ਜਾਂ ਫਿਰ
ਜਿਸ ਨੂੰ ਪਿੱਛੇ ਦਾ ਕੋਈ ਫਿਕਰ ਨਾ ਹੋਵੇ ਤੇ ਪੈਸੇ ‘ਕਿਸੇ ਹੋਰ‘ ਦੇ ਲੱਗ ਰਹੇ
ਹੋਣ। ‘ਹਰ ਸ਼ਾਖ ਪੇ ਉੱਲੂ ਬੈਠਾ ਹੈ,
ਅੰਜਾਮੇਂ ਗੁਲਸਤਾਂ ਕਿਆ ਹੋਗਾ? ਇਸ ਵਾਰ
ਦੀਆਂ ਵਿਧਾਂਨ ਸਭਾ ਚੋਣਾਂ ਨੇ ਤਾਂ ਅੱਗੋਂ ਲਈ ਆਂਮ ਵਿਅਕਤੀ ਲਈ ਚੋਣਾਂ ਲੜਣ ਦੇ
ਦਰਵਾਜੇ ਹੀ ਬੰਦ ਕਰ ਦਿੱਤੇ ਹਨ । ਇਸ ਵਾਰ ਇਕ ਕਰੋੜ ਤੋਂ ਲੈ ਕੇ ਦਸ ਕਰੋੜ ਤਕ
ਲਗਿਆ ਹੈ । ਗਿਣਤੀ ਦੇ ਅਮੀਰਾਂ ਨੂੰ ਛਡਕੇ, ਬਾਕੀਆਂ ‘ਚੋਂ ਕਿਸੇ ਨੇ ਜਮੀਨ ਵੇਚੀ
ਹੈ ਤੇ ਕਿਸੇ ਨੇ ਪਲਾਟ ਜੇਹੜੇ ਵਜੀਰ ਜਾਂ ਪਾਰਲੀਮਾਂਟਰੀ ਸੈਕਟਰੀ ਬਣ ਗੇ ,ਓਹ ਤਾਂ
ਪੂਰੇ ਕਰ ਲੈਣਗੇ ਬਾਕੀ ਨਾਲ ਤਾਂ ਠਗੀ ਹੋਈ ਹੈ । ਪੰਜ ਸਾਲ ਦੀ ਤਨਖਾਹ ਜੇ ਸਾਰੀ
ਵੀ ਬਚੇ ਤਾਂ ਵੀ 75 ਲਖ ਹੀ ਬਣਦੇ ਹਨ । ਬਾਕੀ ਘਾਟਾ ਕਿਥੋਂ ਪੂਰਾ ਹੋਵੇਗਾ ?
ਗ੍ਰਾਂਟਾਂ ਖਾਣੀਆਂ ਵੀ ਹੁਣ ਸੋਖੀਆਂ ਨਹੀਂ ਰਹੀਆਂ। ਆਰ ਟੀ ਆਈ ਐਕਟ ਅਤੇ
ਮੀਡਿਆ ਤੇਜ ਹੋਣ ਕਰਕੇ ਛੇਤੀ ਹੀ ਰੋਲਾ ਪੈ ਜਾਂਦਾ ਹੈ ਤੇ ਕੇਸ ਬਣ ਜਾਂਦੇ ਹਨ। ਇਸ
ਸਿਆਸਤ ਦੇ ਚਸਕੇ ਨੇ ਇਸ ਵਾਰ ਦੋ ਸੋ ਦੇ ਕਰੀਬ ਘਰ ਪੱਟੇ ਹਨ । ਮੈਨੂੰ ਐਮ ਐਲ ਏ
ਹੋਸਟਲ ਮੁਹਮਦ ਸਦੀਕ ਸਾਬ ਮਿਲ ਗੇ ਸਨ । ਕਹਿੰਦੇ “ਖਾੜੇ ਲਵਾਂਗਾ । ਟਬਰ ਵੀ ਤਾਂ
ਪਾਲਣਾ ਹੈ ।” ਕੀ ਤੁਸੀਂ ਅਜੇ ਵੀ ਭਰਿਸ਼ਟਾਚਾਰ ਰਹਿਤ ਸਮਾਜ ਦੀ ਆਸ ਰਖਦੇ ਹੋ ?
ਜਿਨੀ ਦੇਰ ਚੋਣ ਸੁਧਾਰਾਂ ਨਾਲ ਵੋਟ ਤੰਤਰ ਨੂੰ ਫਿਰ ਤੋਂ ਲੋਕਤੰਤਰ ਵਿੱਚ ਨਹੀਂ
ਬਦਲਿਆ ਜਾਂਦਾ, ਭ੍ਰਿਸ਼ਟਾਚਾਰ ਖਤਮ ਹੋਣਾ ਮੁਸ਼ਕਿਲ ਹੈ। ਘਰ ਫੂਕ ਕੇ ਤਮਾਸ਼ਾ ਵੇਖਣ
ਪਿਛੋਂ ਸਮਾਜ ਸੇਵਾ ਨਹੀਂ ਹੋ ਸਕਦੀ ।
ਜਿ਼ਮਨੀ ਚੋਣਾਂ ਦਾ ਦੌਰ ਵੀ ਚੱਲਦਾ ਹੀ ਰਹਿੰਦਾ ਹੈ। ਕਿਉਂਕੇ ਵਿਧਾਨ ਸਭਾਵਾਂ
ਵਿੱਚ ਤੇ ਕਦੀ ਕਦੀ ਲੋਕ ਸਭਾ ਲਈ ਜੇਤੂ ਉਮੀਦਵਾਰਾ ‘ਚੋਂ ਕਈਆਂ ਨੇ ਦੋ ਹਲਕਿਆਂ
ਤੋਂ ਚੋਣਾਂ ਜਿੱਤੀਆਂ ਹਨ। ਉਹ ਇੱਕ ਸੀਟ ਖਾਲੀ ਕਰਨਗੇ ਤੇ ਕਈ ਵਿਧਾਨ ਸਭਾਵਾਂ ਦੇ
ਮੈਂਬਰ ਲੋਕ ਸਭਾ ਜਾ ਰਾਜ ਸਭਾ ਲਈ ਚੁਨੇ ਜਾਂਦੇ ਹਨ । ਜਾ ਲੋਕ ਸਭਾ ਤੇ ਰਾਜ ਸਭਾ
ਦੇ ਮੈਂਬਰ ਵਿਧਾਨ ਸਭਾ ਲੈ ਚੁਨੇ ਜਾਂਦੇ ਹਨ। ਇੰਜ ਓਹਨਾ ਦੀ ਪਹਿਲੀ ਸੀਟ ਖਾਲੀ ਹੋ
ਜਾਂਦੀ ਹੈ । ਜਾਂ ਕੋਈ ਉਮੀਦਵਾਰ ਮਰ ਜਾਂਦਾ ਹੈ ਇੰਜ ਓਹਨਾ ਦੀ ਪਹਿਲੀ ਸੀਟ ਖਾਲੀ
ਹੋ ਜਾਂਦੀ ਹੈ। ਇੰਜ ਖਾਲੀ ਹੋਈਆਂ ਸੀਟਾਂ ਤੇ ਜਿਮਨੀ ਚੋਣ ਹੁੰਦੀ ਰਹੰਦੀ ਹੈ। ਪੰਜ
ਸਾਲਾਂ ਵਿੱਚ ਸਾਲ ਕੁ ਤਾਂ ਚੋਣ ਜ਼ਾਬਤੇ ਵਿੱਚ ਹੀ ਲੰਘ ਜਾਂਦਾ ਹੈ । ਇੱਕ ਐੱਮ
ਐੱਲ ਏ ਜਾ ਐੱਮ ਪੀ ਨੂੰ ਹੋਰ ਚੋਣ ਲੜਨ ਦੀ ਇਜਾਜਤ ਨਹੀਂ ਸੀ
ਹੋਣੀ ਚਾਹੀਦੀ ।ਇਹ ਸਵਿਧਾਨਿਕ ਨੁਕਸ ਰਹਿ ਗਿਆ ਹੈ । ਇਸ ਨਾਲ ਪਰਿਵਾਰ ਵਾਦ ਵੀ
ਫੈਲਦਾ ਹੈ। ਜਿਮਨੀ ਚੋਣ ਵੀ ਪੈਸਾ ਅਤੇ ਸਮੇਂ ਦੀ ਬਰਬਾਦੀ ਹੈ। ਕਿਉਕੇ ਜਿਤਨਾਂ
ਤਾਂ ਪਹਿਲਾਂ ਚੋਣ ਲੜ ਚੁੱਕੇ ਉਮੀਦਵਾਰਾਂ ਦੇ ਪਰਿਵਰਕ ਮੈਂਬਰਾਂ ਨੇ ਹੀ ਹੁੰਦਾ ਹੈ
। ਸੱਤਾ ਧਾਰੀ ਪਾਰਟੀ ਪੋਲਿਸ ਤੇ ਪੈਸੇ ਦੇ ਜੋਰ ਨਾਲ ਹੋਰ ਕਿਸੇ ਨੂੰ ਜਿੱਤਣ ਵੀ
ਨਹੀਂ ਦਿੰਦੀ । ਇਸਦਾ ਕੋਈ ਹੱਲ ਲੱਭਿਆ ਜਾ ਸਕਦਾ ਹੈ । ਜਿਸ ਉਮੀਦਵਰ ਨੇਂ ਸੀਟ
ਖਾਲੀ ਕੀਤੀ ਹੈ ਉਸਦੇ ਪਿਛਲੀ ਵਾਰੀ ਕਵਰਿੰਗ ਉਮੀਦਵਰ ਬਣੇ ਜਾਂ ਉਸਤੋਂ
ਦੂਜੇ ਨੰਬਰ ਤੇ ਘੱਟ ਵੋਟਾਂ ਲਿਜਾਣ ਵਲਿਆਂ ਨੂੰ ਬਾਕੀ ਰਹਿੰਦੇ ਸਮੇਂ ਲਈ ਵਿਧਾਨ
ਸਭਾ ਵੱਲੋਂ ਨਾਮਜ਼ਦ ਕੀਤਾ ਜਾਵੇ। ਹੁਣ ਵੀ ਇਹੀ ਕੁਝ ਹੁੰਦਾ ਹੈ ਪਰ ਹੁੰਦਾ ਦੋ
ਤਿੰਨ ਮਹੀਨੇ ਬਰਬਾਦ ਕਰਕੇ ਹੈ। ਇਸੇ ਸਾਲ ਦਸੂਹੇ ਹਲਕੇ ਤੋਂ ਹੋਈ ਜਿ਼ਮਨੀ ਚੋਣ
ਵਿੱਚ ਮਿਰਤਕ ਉਮੀਦਵਾਰ ਦੀ ਪਤਨੀਂ ਵਿਧਾਇਕ ਬਣ ਗਈ। ਉਸ ਨੂੰ ਵੈਸੇ ਵੀ ਨਾਂਮਜ਼ਦ
ਕੀਤਾ ਜਾ ਸਕਦਾ ਸੀ। ਪੰਜਾਬ ਵਿੱਚ ਕਦੀ ਕੋਈ ਸਭਾ ਸੁਸਾਇਟੀ, ਕਦੀ ਬੈਂਕਾਂ ਦੀ
ਡਾਇਰੈਕਟਰੀ, ਕਦੀ ਮਿਲਕਫੈੱਡ ਤੇ ਕਦੀ ਮਾਰਕਫੈੱਡ, ਕਦੀ ਪੰਚਾਇਤ ਚੋਣਾਂ, ਕਦੀ
ਬਲਾਕ ਸੰਮਤੀ ਤੇ ਕਦੀ ਜਿ਼ਲਾ ਪ੍ਰੀਸ਼ਦ, ਕੋਈ ਨਾ ਕੋਈ ਚੋਣ ਆਈ ਹੀ ਰਹਿੰਦੀ ਹੈ।
ਕਿਸੇ ਨਾ ਕਿਸੇ ਉਮੀਦਵਾਰ ਦੇ ਮਰਨ ਤੇ ਕੋਈ ਨਾ ਕੋਈ ਜਿ਼ਮਨੀ ਚੋਣ ਹੁੰਦੀ ਹੀ
ਰਹੇਗੀ। ਪੜ੍ਹਾਈ ਦੀ ਥਾਂ ਵਿਦਿਆਰਥੀ ਯੂਨੀਅਨਾਂ ਦੀਆਂ ਚੋਣਾਂ ਲੜਦੇ ਹਨ।
ਕਲੱਬਾਂਚੋਣਾਂ, ਮਿਉਂਸਿਪਲਕਮੇਟੀਆਂ, ਮਿਉਂਸਿਪਲ ਕਰਪੋਰੇਸ਼ਨਾਂ, ਮੁਲਾਜਮਾਂ,
ਲੇਖਕਾਂ, ਵਕੀਲਾਂ, ਡਾਕਟਰਾਂ ਦੀਆਂ ਯੂਨੀਅਨਾਂ ਦੀਆਂ ਚੋਣਾਂ ਆਦਿ । ਭਾਰਤ ਵਿੱਚ
ਹਰ ਸਮੇਂ ਕੋਈ ਨਾ ਕੋਈ ਚੋਣ ਹੁੰਦੀ ਰਹਿੰਦੀ ਹੈ। ਲੋਕਾਂ ਦੀ ਅੱਧੀ ਮੱਤ ਤਾਂ
ਚੋਣਾਂ ਹੀ ਮਾਰੀ ਰੱਖਦੀਆਂ ਹਨ। ਲੋਕ ਹੋਰ ਕੁਝ ਸੋਚ ਹੀ ਨਹੀਂ ਸਕਦੇ।ਕਿਸੇ ਵੀ
ਲੋਕਾਂ ਦੇ ਇਕੱਠ ‘ਚ ਜਾ ਕੇ ਵੇਖ ਲਉ ਸਿਰਫ ਵੋਟਾਂ ਦੀਆਂ ਹੀ ਗੱਲਾਂ ਹੋ ਰਹੀਆਂ
ਹੁੰਦੀਆਂ ਹਨ । ਜਿਵੇਂ ਹਰ ਮਸਲੇ ਦਾ ਹੱਲ ਚੋਣਾਂ ਹੀ ਹੋਣ। ਤੇ ਚੋਣਾਂ ਦੌਰਾਨ ਕੋਈ
ਬੇਮਤਲਬ ਦਾ ਮੁੱਦਾ ਕਈ ਮਹੀਨੇ ਗੂੰਜਦਾ ਰਹਿੰਦਾ ਹੈ। ਲੋਕਾਂ ਦੀਆਂ ਰੋਜ ਮਰਹਾ
ਦੀਆਂ ਸਮੱਸਿਆਵਾਂ ਧੂੜ ‘ਚ ਗੁੰਮ ਜਾਂਦੀਆਂ ਹਨ। ਲੋਕਾਂ ਦਾ ਸਮਾਂ ਵੀ ਬਰਬਾਦ
ਹੁੰਦਾ ਹੈ ਤੇ ਪੈਸਾ ਵੀ। ਉਪਰੋਂ ਕੰਮ ਵੀ ਰੁਕ ਜਾਂਦੇ ਹਨ। ਪੰਜਾਬ ‘ਚੋਂ ਕੰਮ
ਸੱਭਿਆਚਾਰ ਪਹਿਲਾਂ ਹੀ ਖਤਮ ਹੋ ਚੁੱਕਾ ਹੈ ਤੇ ਫਿਰ ਹਰ ਚੋਣ ਪਿੱਛੋਂ ਸਿ਼ਕਾਇਤਾਂ,
ਅਰਜ਼ੀਆਂ ਤੇ ਚੋਣ ਪਟੀਸ਼ਨਾਂ ਦਾ ਸਿਲਸਿਲਾ ਚਲਦਾ ਰਹਿੰਦਾ। ਬਦਕਿਸਮਤੀ ਨੂੰ ਵੋਟਾਂ
ਵੀ ਕਦੀ ਮੈਨੀਫੈਸਟੋ ਵੇਖ ਕੇ ਨਹੀਂ ਪੈਂਦੀਆਂ।
ਦਿੱਲੀ ਤੋਂ ਹੋਈਆਂ ਲੋਕ ਸਭਾ ਚੋਣਾ ਵਿੱਚ ਡਾਕਟਰ ਮਨਮੋਹਨ ਸਿੰਘ ਹਰ ਗਾਏ ਸੀ
ਤੇ ਸਾਬਕਾ ਡਾਕੂ ਫੁਲਨ ਦੇਵੀ ਜਿੱਤ ਗਈ ਸੀ । ਲੋਕਾਂ ਨੇ ਡਾ ਸਾਹਿਬ ਡਾ
ਮੈਨੀਫੇਸਟੋ ਨਹੀਂ ਵੇਖਿਆ । ਯਕੀਨਨ ਹੀ ਫੁਲਨ ਦੇਵੀ ਨਾਲੋਂ ਤਾਂ ਚੰਗਾ ਹੀ ਹੋਵੇਗਾ
। ਵੋਟਤੰਤਰ ਤੇ ਨੋਟਤੰਤਰ ਭਾਰੂ ਹੋ ਚੱਕਾ ਹੈ। ਯਾਨੀ ਭੁੱਕੀ, ਸ਼ਰਾਬ, ਪੈਸੇ,
ਜਾਤ, ਧਰਮ, ਬਰਾਦਰੀ ਨਾਲ ਵੋਟਾਂ ਪੈਂਦੀਆਂ ਹਨ। ਅਤੇ ਉਮੀਦਵਾਰ ਟਿਕਟਾਂ ਵੀ ਕਿਸੇ
ਵਿਚਾਰਧਾਰਾ ਲਈ ਨਹੀਂ ਮੰਗਦੇ। ਉਂਗਲਾਂ ਤੇ ਗਿਨਣ ਵਾਲਿਆਂ ਨੂੰ ਛੱਡਕੇ ਬਾਕੀ ਸੱਭ
ਦਾ ਮਕਸਦ ਲੋਕ ਸੇਵਾ ਨਹੀ, ਠੱਗੀ ਠੋਰੀ ਜਾਂ ਹਉਮੈਂ ਦੀ ਸੰਤੁਸ਼ਟੀ ਹੁੰਦਾ ਹੈ।
‘ਇਸ ਸਾਦਗੀ ਪੇ ਕੌਣ ਨਾ ਮਰ ਜਾਏ ਐ ਖੁਦਾ, ਲੜਤੇ ਹੈਂ, ਔਰ ਹਾਥ ਮੇਂ ਤਲਵਾਰ ਭੀ
ਨਹੀਂ। ਲੋਕਰਾਜ ਯਕੀਨਣ ਹੀ ਡਿਕਟੇਟਰਸਿ਼ਪ, ਰਾਜਾ ਸ਼ਾਹੀ, ਬਾਦਸ਼ਾਹੀਆਂ
ਵਰਗੀਆਂ ਰਾਜਸੀ ਵਿਵਸਥਾਵਾਂ ਤੋਂ ਸੱਭ ਤੋਂ ਵੱਧ ਉੱਤਮ ਵਿਵਸਥਾ ਹੈ। ਪਰ ਸਾਡੇ
ਵਰਗਾ ਲੋਕਰਾਜ ਨਹੀਂ। ਇੱਥੇ ਤਾਂ ਹਰ ਸਮੇਂ ਕੋਈ ਨਾ ਕੋਈ ਚੋਣ ਹੁੰਦੀ ਰਹਿੰਦੀ ਹੈ।
ਬਾਕੀ ਸੱਭ ਸੰਸਥਾਵਾਂ, ਅਦਾਰਿਆਂ ਜਥੇਬੰਦੀਆਂ ਦੇ ਪ੍ਰਬੰਧ ਲਈ ਆਪਸੀ ਸਹਿਮਤੀ ਨਾਲ
ਨਾਮਜਦਗੀਆਂ ਹੀ ਕੀਤੀਆਂ ਜਾਣ। ਜਿਸ ਤਰ੍ਹਾਂ ਗਵਰਨਰਾਂ,ਕੇਂਦਰੀ ਤੇ ਸੂਬਾਈ ਪਬਲਿਕ
ਸਰਵਿਸ ਕਮਿਸ਼ਨਾਂ ਦੇ ਚੇਅਰਮੈਨਾਂ,ਮੈਂਬਰਾਂ ਅਤੇ ਵੱਡੇ ਵੱਡੇ ਜਨਤਕ
ਅਦਾਰਿਆਂ,ਬੋਰਡਾਂ ਦੇ ਚੇਅਰਮੈਨਾਂ ਦੀਆਂ ਨਾਮਜ਼ਦਗੀਆਂ ਹੁੰਦੀਆਂ ਹਨ।ਹੁਣ ਸਰਕਾਰ
ਪਬਲਿਕ ਸਰਵਿਸ ਕਮਿਸ਼ਨ,ਮੰਡੀ ਬੋਰਡ,ਬਿਜਲੀ ਬੋਰਡ ਆਦਿ ਅਰਬਾਂ ਦੇ ਬੱਜਟ ਵਾਲੇ
ਅਦਾਰਿਆਂ ਦੇ ਚੇਅਰਮੈਨਾਂ ਦੀਆਂ ਨਾਮਜ਼ਦਗੀਆਂ ਕਰਦੀ ਹੈ ਪਰ ਪਿੰਡ ਦੀ ਸਹਿਕਾਰੀ
ਸਭਾ ਅਤੇ ਮਿਲਕ ਸੋਸਾਇਟੀ ਦੀਆਂ ਚੋਣਾਂ ਲਈ ਲੋਕ ਲੜ ਲੜ ਮਰਦੇ ਹਨ। ਤਿੰਨ ਪੜਾਵੀ
ਲੋਕਤੰਤਰ ਲਈ ਸਿਰਫ ਪਾਰਲੀਮੈਂਟ, ਅਸੈਂਬਲੀ ਅਤੇ ਪੰਚਾਇਤਾਂ,ਮਿਉਂਸਿਪਲ ਕਮੇਟੀਆਂ
ਦੀਆਂ ਚੋਣਾਂ ਹੀ ਹੋਣ। ਉਹ ਵੀ ਪੰਜਾਂ ਸਾਲਾਂ ਵਿੱਚ ਇੱਕ ਵਾਰ ਤੇ ਹੋਇਆ ਵੀ ਇੱਕੋ
ਮਹੀਨੇ ‘ਚ ਹੀ ਕਰਨ। ਇਸ ਤਰ੍ਹਾਂ ਪੰਜਾਂ ਸਾਲਾਂ ਲਈ ਸੱਤਾਧਾਰੀ ਪਾਰਟੀ ਜਾਂ
ਗੱਠਜੋੜ ਨੂੰ ਵਿਕਾਸ ਕਰਨ ਲਈ ਪੂਰਾ ਸਮਾਂ ਮਿਲੇਗਾ ਤੇ ਲੋਕ ਵੀ ਅਪਣੇ ਕੰਮ ਲੱਗ
ਜਾਣਗੇ।
‘ਗੈਰਮੁਮਕਿਨ ਹੈ ਕਿ ਹਾਲਾਤ ਕੀ ਗੁੱਥੀ ਸੁਲਝੇ,
ਅਹਿਲੇ-ਦਾਨਿਸ਼ ਨੇ ਬਹੁਤ ਸੋਚ ਕਰ ਉਲਝਾਈ ਹੈ।
ਬੀ.ਐਸ.ਢਿੱਲੋਂ, ਐਡਵੋਕੇਟ
# 146, ਸੈਕਟਰ 49-ਏ.
ਚੰਡੀਗੜ੍ਹ – 160047
ਮੋਬਾਇਲ : 9988091463
dhillonak@yahoo.com |
|
ਆਰਥਿਕ ਸੁਧਾਰਾਂ
ਤੋਂ ਵੀ ਵੱਧ ਜਰੂਰੀ ਹਨ, ਰਾਜਨੀਤਕ ਸੁਧਾਰ
ਬੀ.ਐਸ. ਢਿੱਲੋਂ, ਐਡਵੋਕੇਟ, ਚੰਡੀਗੜ੍ਹ |
ਹੁਣ ਪਿੰਕੀਆਂ ਤਿਆਰ ਹੋ
ਜਾਣ ਮੁਫ਼ਤ ਦੀ ‘ਮਸ਼ਹੂਰੀ’ ਲਈ।
ਮਨਦੀਪ ਖੁਰਮੀ ਹਿੰਮਤਪੁਰਾ, ਇੰਗਲੈਂਡ |
18 ਅਕਤੂਬਰ ਬਰਸੀ ’ਤੇ
ਬੇ-ਆਸਰਿਆਂ ਦਾ ਆਸਰਾ;ਸੰਤ
ਬਾਬਾ ਮੋਹਨ ਸਿੰਘ ਜੀ
ਰਣਜੀਤ ਸਿੰਘ ਪ੍ਰੀਤ, ਬਠਿੰਡਾ |
ਭੂਤ ਪ੍ਰੇਤ –
ਮਨੋਵਿਗਿਆਨ ਦੀ ਨਜ਼ਰ ‘ਤੋਂ
ਰਿਸ਼ੀ ਗੁਲਾਟੀ, ਆਸਟ੍ਰੇਲੀਆ |
ਵਿਦਿਆ ਬੇਚਾਰੀ, ਪਰ-ਉਪਕਾਰੀ
ਪਰਸ਼ੋਤਮ ਲਾਲ ਸਰੋਏ, ਜਲੰਧਰ |
ਅੰਧੀ ਸ਼ਰਧਾ ਗਿਆਨ
ਵਿਹੂਣੀ
ਗਿਆਨੀ ਅਮਰੀਕ ਸਿੰਘ, ਕੁਰੂਕਸ਼ੇਤਰ |
ਗੋਲੇ
ਕਬੂਤਰਾਂ ਦਾ ਪਰਵਾਸ
ਬੀ.ਐੱਸ. ਢਿੱਲੋਂ ਐਡਵੋਕੇਟ |
ਸਾਉਣ ਦੇ ਛਰਾਟੇ
ਵਾਂਗੂੰ ਆਜਾ ਪ੍ਰਦੇਸੀਆ ਵੇ ਤਾਰਿਆਂ ਦੀ ਨਿੰਮੀ ਨਿੰਮੀ ਲੋਅ
ਭਵਨਦੀਪ ਸਿੰਘ ਪੁਰਬਾ |
ਭਾਰਤ ਦੀ ਮੁੱਖ ਸਮੱਸਿਆ ਹੈ ਵਧ
ਰਹੀ ਆਬਾਦੀ
ਬੀ.ਐੱਸ. ਢਿੱਲੋਂ ਐਡਵੋਕੇਟ |
ਵਿਗਿਆਨ ਦੀ ਪੜਾਈ, ਪੰਜਾਬੀ ਅਤੇ ਅੰਗਰੇਜ਼ੀ
ਡਾ. ਜੋਗਾ ਸਿੰਘ, ਪੰਜਾਬੀ ਯੂਨੀਵਰਸਿਟੀ, ਪਟਿਆਲਾ |
ਦੁਨੀਆਂ
ਵਿੱਚ ਅੰਗਰੇਜ਼ੀ ਦੀ ਸਥਿਤੀ
ਡਾ. ਜੋਗਾ ਸਿੰਘ, ਪੰਜਾਬੀ ਯੂਨੀਵਰਸਿਟੀ, ਪਟਿਆਲਾ |
ਸਫ਼ਲ ਸਿੱਖਿਆ
ਦੀ ਭਾਸ਼ਾ
ਡਾ. ਜੋਗਾ ਸਿੰਘ, ਪੰਜਾਬੀ ਯੂਨੀਵਰਸਿਟੀ, ਪਟਿਆਲਾ |
ਪੈਰ ਵਾਲ਼ੇ ਹਾਹੇ ਦੀ ਅਯੋਗ
ਵਰਤੋਂ
ਗਿਆਨੀ ਸੰਤੋਖ ਸਿੰਘ, ਆਸਟ੍ਰੇਲੀਆ |
ਦੁਨੀਆਂ ਵਿਚ
ਅੰਗਰੇਜ਼ੀ ਦਾ ਗ਼ਲਬਾ
ਸੁਖਵੰਤ ਹੁੰਦਲ |
ਗਊ ਹੱਤਿਆ ਬਨਾਮ ਨਿਰਦੋਸ਼
ਹੱਤਿਆ
ਰਿਸ਼ੀ ਗੁਲਾਟੀ, ਐਡੀਲੇਡ |
ਲੱਚਰ ਗਾਇਕੀ ਲਈ
ਜਿੰਮੇਵਾਰ ਲੋਕ
ਰਾਜੂ ਹਠੂਰੀਆ |
ਪੰਜਾਬੀ ਲੈਂਗੂਏਜ
ਐਜੂਕੇਸ਼ਨ ਐਸੋਸੀਏਸ਼ਨ
ਸਾਧੂ ਬਿਨਿੰਗ |
ਸੁਨੇਹਾ ਆਇਆ
ਫੁੱਲਾਂ ਦਾ - ੨
ਜਨਮੇਜਾ ਸਿੰਘ ਜੌਹਲ |
ਮੇਜਰ ਮਾਂਗਟ ਨਾਲ ਇਕ
ਮੁਲਾਕਾਤ
ਡਾ: ਅਮ੍ਰਿਤਪਾਲ ਕੌਰ |
ਡੇਰਾਵਾਦ ਵਿਰੋਧੀ ਲਹਿਰ ਦੇ
ਵਧਦੇ ਕਦਮ
ਡਾ ਗੁਰਮੀਤ ਸਿੰਘ “ਬਰਸਾਲ”,
ਕੈਲੇਫੋਰਨੀਆਂ |
ਫਿਰ ਦੇਖਿਆ ਕਸ਼ਮੀਰ
ਸੁਨੇਹਾ ਆਇਆ ਫੁੱਲਾਂ ਦਾ
ਜਨਮੇਜਾ ਸਿੰਘ ਜੌਹਲ |
ਕੌਣ, ਕਿਸ ਦਾ ਖਾਂਦਾ
ਪਰਸ਼ੋਤਮ ਲਾਲ ਸਰੋਏ |
ਆਨਲਾਈਨ ਵਿਸਾਖੀ ਫਿਲਮ ਮੇਲਾ
ਸੁਖਵੰਤ ਹੁੰਦਲ |
ਮੁਕ ਜਾ ਪੂਣੀਏ,
ਅਸੀਂ ਜਾਣਾ ਗੁਰਾਂ ਦੇ ਡੇਰੇ
ਹਰਬੀਰ ਸਿੰਘ ਭੰਵਰ |
ਹਿੰਮਤ ਤੇ ਦਲੇਰੀ ਮਨੁੱਖੀ ਜੀਵਨ
ਦਾ ਅਸਲੀ ਗਹਿਣਾ ਹੈ
ਪਰਸ਼ੋਤਮ ਲਾਲ ਸਰੋਏ |
ਵਿੱਚਲੀ ਗੱਲ
ਵਿਆਹਾਂ ਨੂੰ ਵੀ
ਉਜੱਡਾਂ ਦੀ ਭੀੜ ਬਣਾ ਦਿੱਤਾ ਹੈ ਪੰਜਾਬੀਆਂ ਨੇ
ਬੀ.ਐੱਸ. ਢਿੱਲੋਂ, ਐਡਵੋਕੇਟ |
ਕਾਂਗਰਸ ਨੂੰ ਉਸ ਦਾ
ਹੱਦੋਂ ਵੱਧ ਜਿੱਤ ਦਾ ਆਤਮ ਵਿਸ਼ਵਾਸ ਹੀ ਲੈ ਡੁੱਬਿਆ
ਸਰਵਨ ਸਿੰਘ ਰੰਧਾਵਾ |
ਓਲੰਪੀਅਨ
ਪਰਗਟ ਸਿੰਘ ਨੇ ਹੁਣ ਕੀਤਾ ਸਿਆਸੀ ਗੋਲ
ਰਣਜੀਤ ਸਿੰਘ ਪ੍ਰੀਤ |
ਪੰਜਾਬੀ ਦੇ ਮਿਆਰ ਨੂੰ
ਨੀਵਾਂ ਕਰਨ ਵਾਲੇ ਇਹ ਲੇਖਕ
ਰਵਿੰਦਰ ਸਿੰਘ ਕੁੰਦਰਾ,
ਬੀ ਬੀ ਸੀ ਏਸ਼ੀਅਨ ਨੈੱਟਵਰਕ ਰੇਡੀਓ ਪੇਸ਼ਕਾਰ |
ਦਰਦ ਦੇਖ ਦੁੱਖ ਆਉਂਦਾ
ਪਰਸ਼ੋਤਮ ਲਾਲ ਸਰੋਏ |
ਆਈ ਬਸੰਤ ਤੇ ਪਾਲਾ ਭਗੰਤ
ਪਰਸ਼ੋਤਮ ਲਾਲ ਸਰੋਏ |
|
ਉਹ ਫਿਰੇ ਨੱਥ ਕੜ੍ਹਾਉਣ ਨੂੰ,
ਤੇ ਦੂਜਾ ਫਿਰੇ ਨੱਕ ਵਢਾਉਣ ਨੂੰ
ਪਰਸ਼ੋਤਮ ਲਾਲ ਸਰੋਏ |
...ਭਰੂਣ ਹੱਤਿਆ
ਹੁੰਦੀ ਰਹੇਗੀ !
ਸ਼ਿਵਚਰਨ ਜੱਗੀ ਕੁੱਸਾ |
ਲੀਡਰਾਂ ਨੂੰ
ਚਿੰਬੜੀਆਂ ਜੋਕਾਂ
ਜਨਮੇਜਾ ਸਿੰਘ ਜੌਹਲ |
ਬੇਗੈਰਤ ਕਿੱਥੇ ਵਸਦਾ ਏ ?
ਯੁੱਧਵੀਰ ਸਿੰਘ ਆਸਟਰੇਲੀਆ |
ਅਮਨ,
ਨਿੱਘ ਅਤੇ ਸਾਂਝਾਂ ਦੀ
ਪ੍ਰਤੀਕ : ਲੋਹੜੀ
ਰਣਜੀਤ ਸਿੰਘ ਪ੍ਰੀਤ
|
ਕੁਝ ਇੱਕ ਲਈ ਰੱਬ,ਰੱਬ ਤੇ
ਬਾਕੀਆਂ ਲਈ ਉਹੀ ਰੱਬ ਜੱਭ
ਪਰਸ਼ੋਤਮ ਲਾਲ ਸਰੋਏ |
ਨਵਾਂ
ਸਾਲ, ਨਵਾਂ ਅਹਿਦ
ਕੁਲਜੀਤ ਸਿੰਘ ਜੰਜੂਆ, ਕਨੇਡਾ |
ਇਕ ਅਨਾਰ ਸੌ ਬੀਮਾਰ
ਪਰਸ਼ੋਤਮ ਲਾਲ ਸਰੋਏ |
ਇਨਸਾਨ ਬਣਨ ਦੀ
ਬਜਾਏ 'ਸਿਆਸੀ ਪਿਆਦੇ' ਬਣਿਆਂ ਲਈ ਇੱਕ ਬੇਨਤੀ.....!
ਮਨਦੀਪ ਖੁਰਮੀ ਹਿੰਮਤਪੁਰਾ (ਲੰਡਨ) |
ਉੱਚਾ-ਨੀਵਾਂ, ਛੋਟਾ ਵੱਡਾ, ਮਾਲਕ ਹੈ ਜਾਂ ਗ਼ੁਲਾਮ
ਪਰਸ਼ੋਤਮ ਲਾਲ ਸਰੋਏ
|
ਪ੍ਰਵਾਸੀ ਪੰਜਾਬੀਆਂ ਦੇ ਰਿਸ਼ਤਿਆਂ ਵਿੱਚ ਟੁੱਟ-ਭੱਜ
ਉਜਾਗਰ ਸਿੰਘ |
ਚੌਂਕਾ
ਬਲਵਿੰਦਰ ਸਿੰਘ ਚਾਹਲ ‘ਮਾਧੋ ਝੰਡਾ’ |
ਕੁਦਰਤੀ
ਸੋਮਿਆਂ ਦੀ ਅੰਨੇਵਾਹ ਵਰਤੋਂ ਤੋਂ ਗੁਰੇਜ ਕਰਨਾ ਚਾਹੀਦਾ ਹੈ
ਉਜਾਗਰ ਸਿੰਘ |
ਵਿਹੜਾ
ਬਲਵਿੰਦਰ ਸਿੰਘ ਚਾਹਲ ‘ਮਾਧੋ ਝੰਡਾ’ |
ਫੁਲਕਾਰੀ ਤੇ ਬਾਗ
ਬਲਵਿੰਦਰ ਸਿੰਘ ਚਾਹਲ ‘ਮਾਧੋ ਝੰਡਾ’ |
ਕੀ ਦੀਵਾਲੀ ਦਾ ਤਿਉਹਾਰ ਅੱਜ
ਸੱਚ-ਮੁੱਚ ਖ਼ੁਸ਼ੀਆਂ ਦਾ ਤਿਉਹਾਰ ਹੈ ਪਰਸ਼ੋਤਮ ਲਾਲ
ਸਰੋਏ |
ਚਾਰ ਬੰਦੇ ਰੱਖ ਲੈ ਤੂੰ ਕੰਧਾ
ਦੇਣ ਨੂੰ
ਪਰਸ਼ੋਤਮ ਲਾਲ ਸਰੋਏ |
ਖੱਦਰ
ਬਲਵਿੰਦਰ ਸਿੰਘ ਚਾਹਲ ‘ਮਾਧੋ ਝੰਡਾ’ |
ਦੁਸਹਿਰਾ ਵਿਸ਼ੇਸ਼ ਇੱਕ ਲੇਖ
ਰਾਵਣ ਅਜੇ
ਸੜਿਆ ਕਿੱਥੇ ਹੈ!
ਪਰਸ਼ੋਤਮ ਲਾਲ ਸਰੇਏ |
ਵੇਖਣ
ਵਾਲੀ ਥਾਂ ਹੈ ਕੈਨੇਡਾ ਦੀ ਐਡਮਿੰਟਨ ਮਾਲ
ਬੀਰਿੰਦਰ ਸਿੰਘ ਢਿੱਲੋਂ, ਐਡਵੋਕੇਟ |
3 ਅਕਤੂਬਰ, ਜਨਮ ਦਿਨ ਤੇ ਵਿਸ਼ੇਸ਼
ਸ਼ਰਾਫਤ,
ਨੇਕਨੀਤੀ, ਇਨਸਾਨੀਅਤ, ਸਹਿਜਤਾ ਅਤੇ ਸਮਾਜ ਸੇਵਾ ਦੇ ਮੁੱਜਸਮਾ: ਮਹਾਰਾਣੀ
ਪ੍ਰਨੀਤ ਕੌਰ
-
ਉਜਾਗਰ ਸਿੰਘ |
ਕੰਜ਼ਿਊਮਰਿਜ਼ਮ ਅਤੇ ਵਾਤਾਵਰਨ ਦਾ ਨੁਕਸਾਨ
ਸੁਖਵੰਤ ਹੁੰਦਲ |
ਮੰਜਾ ਤੇ ਨਵਾਰੀ
ਪਲੰਘ
ਬਲਵਿੰਦਰ ਸਿੰਘ ਚਾਹਲ “ਮਾਧੋ ਝੰਡਾ” |
ਪੱਖੀ
ਬਲਵਿੰਦਰ ਸਿੰਘ ਚਾਹਲ “ਮਾਧੋ ਝੰਡਾ” |
ਕੀ
ਸ੍ਰੋਮਣੀ ਕਮੇਟੀ ਅਤੇ ਬਾਕੀ ਗੁਰਦੁਆਰਿਆਂ ਵਿੱਚ ਫੈਲਿਆ ਭ੍ਰਿਸ਼ਟਾਚਾਰ ਰੋਕਣ
ਲਈ ਵੀ ਕੋਈ ਅੱਨਾ ਹਜਾਰੇ ਉੱਠੇਗਾ?
ਅਵਤਾਰ ਸਿੰਘ ਮਿਸ਼ਨਰੀ |
ਸਾਂਝੇ ਪੰਜਾਬ ਦਾ,
ਪੰਜਾਬੀ ਦਾ ਅਣਖੀਲਾ ਲੋਕ ਕਵੀ: ਚਿਰਾਗ ਦੀਨ ਦਾਮਨ
ਉਜਾਗਰ ਸਿੰਘ |
ਰਾਜ ਵਿੱਚ ਲੋਕਾਂ ਦੀ, ਲੋਕਾਂ ਦੁਆਰਾ, ਲੋਕਾਂ ਲਈ ਸਰਕਾਰ ਦੀ ਧਾਰਨਾ ਕਿੱਥੋਂ
ਤੱਕ ਸਹੀ ਸਾਬਤ ਹੋ ਰਹੀ ਹੈ?
-
ਪਰਸ਼ੋਤਮ ਲਾਲ ਸਰੋਏ |
ਚਲ ਜਨਮੇਜੇ ਕਸ਼ਮੀਰ ਵਿਖਾ-3
ਜਨਮੇਜਾ ਸਿੰਘ ਜੌਹਲ |
ਆਤੰਕ ਦਾ ਅੰਤ
ਪਾਕਿਸਤਾਨ ਨੇ ਅਮਰੀਕਾ ਦੀ ਮੱਦਦ ਕੀਤੀ ਜਾਂ ਲਾਦੇਨ ਦੀ?
ਭਵਨਦੀਪ ਸਿੰਘ ਪੁਰਬਾ (ਚੀਫ਼ ਐਡੀਟਰ ‘ਮਹਿਕ ਵਤਨ ਦੀ’)
|
ਕੁਦਰਤੀ ਆਫਤਾਂ,
ਭੂਚਾਲ, ਵਿਗਿਆਨ ਅਤੇ ਠੱਗ
ਅਵਤਾਰ ਸਿੰਘ ਮਿਸ਼ਨਰੀ |
ਹੋਲੀ ਤੇ ਵਿਸ਼ੇਸ਼ ਸੇਲ
ਸੰਜੀਵ ਸ਼ਰਮਾ, ਫਿਰੋਜਪੁਰ
ਮਿਤੀ: ੨੦/੦੩/੨੦੧੧ |
ਹਲ਼
ਬਲਵਿੰਦਰ ਸਿੰਘ ਚਾਹਲ “ਮਾਧੋ ਝੰਡਾ” |
ਨਿਬੰਧ :
ਅਜਮੇਰ ਰੋਡੇ : ਸ਼ੁਭਚਿੰਤਨ ਦਾ ਵੇਲਾ
ਸੁਖਿੰਦਰ |
ਜੱਜੇ ਦੀਆਂ ਲੱਤਾਂ ਵਿਚ ਆ ਅੜੀ ਬੇਲੋੜੀ ਬਿੰਦੀ
ਗਿ। ਸੰਤੋਖ ਸਿੰਘ |
ਬਦੇਸ਼ਾਂ ‘ਚ ਕਰੂਪ ਹੋ ਰਹੀ ਪੰਜਾਬੀ ਬੋਲੀ: ਜ਼ਿੰਮੇਵਾਰ ਕੌਣ?
ਇਕਬਾਲ ਰਾਮੂਵਾਲੀਆ, ਕੈਨਡਾ |
ਸੰਪਾਦਨਾ ਬਨਾਮ ਵਿਆਕਰਣਿਕ ਦਰੁੱਸਤੀਆਂ
ਡਾ।ਗੁਰਮੀਤ ਸਿੰਘ ਬਰਸਾਲ ਕੈਲੇਫੋਰਨੀਆਂ |
ਚਰਨ ਸਿੰਘ :
ਦਾਰਸ਼ਨਿਕ ਸੁਭਾਅ ਦੀ ਕਵਿਤਾ
ਸੁਖਿੰਦਰ |
ਉਂਕਾਰਪ੍ਰੀਤ : ਜ਼ਿੰਦਗੀ ਦੀਆਂ ਹਕੀਕਤਾਂ ਦਾ ਲੇਖਾ-ਜੋਖਾ ਕਰਦੀ ਕਵਿਤਾ
ਸੁਖਿੰਦਰ |
ਵਿਦਵਾਨਾਂ ਨੇ ਸਮੇ ਦੀ ਵੰਡ ਕਿਵੇਂ ਕੀਤੀ? ਅਤੇ ਨਵਾਂ ਸਾਲ
ਅਵਤਾਰ ਸਿੰਘ ਮਿਸ਼ਨਰੀ |
ਸੁਰਜੀਤ ਕਲਸੀ :
ਔਰਤ ਦੇ ਸਰੋਕਾਰਾਂ ਦੀ ਕਥਾ
ਸੁਖਿੰਦਰ |
ਪਹਿਲੀ ਮੁਲਾਕਾਤ
ਜਨਮੇਜਾ ਸਿੰਘ ਜੌਹਲ |
ਮਰਦ ਨੂੰ ਸਮਾਜ ਦਾ
ਪ੍ਰਧਾਨ, ਕਰਤਾ, ਧਰਤਾ ਸਿਰਜਨਹਾਰ ਸਮਝਇਆਂ ਜਾਂਦਾ ਹੈ
ਸਤਵਿੰਦਰ ਕੌਰ ਸੱਤੀ (ਕੈਲਗਰੀ) |
ਕਿ–ਕ–ਕੇ
ਜਨਮੇਜਾ ਸਿੰਘ ਜੌਹਲ |
ਬੱਸ
ਸਟਾਪ ਦੀ ਤਲਾਸ਼
ਜਨਮੇਜਾ ਸਿੰਘ ਜੌਹਲ |
ਦੇਸ ਦਾ
ਅੰਨਦਾਤਾ ਪੰਜਾਬ ਦਾ ਕਿਸਾਨ ਖੁਦਕੁਸੀਆਂ ਦੇ ਰਾਹ ਕਿਉਂ ?
ਰਘਵੀਰ ਸਿੰਘ ਚੰਗਾਲ |
ਕਲਮਾਂ ਦਾ ਕਲਮਾਂ ਨਾਲ ਟਕਰਾਅ, ਪੰਜਾਬੀ ਸਾਹਿਤ ਲਈ ਵਿਕਾਸਕਾਰੀ ਜਾਂ
ਵਿਨਾਸ਼ਕਾਰੀ ?
ਜਰਨੈਲ ਘੁਮਾਣ |
ਹਉਮੈਂ
ਕਿਥੌਂ ਉਪਜੇ ਕਿਤ ਸੰਜਮ ਇਹ ਜਾਇ॥
ਡਾ: ਮਹਾਂਬੀਰ ਸਿੰਘ |
ਇਕ ਯਮਲਾ
ਜੱਟ ਸੀ।।।!
ਨਿਸ਼ਾਨ ਰਾਠੌਰ ‘ਮਲਿਕਪੁਰੀ’ |
ਆਪਣੇ ਬੱਚੇ ਨੂੰ ਆਤਮ-ਵਿਸ਼ਵਾਸੀ ਬਣਾਓ
ਨਿਸ਼ਾਨ ਰਾਠੌਰ ‘ਮਲਿਕਪੁਰੀ’ |
ਚਲ
ਭਗਤਾ ਹੋ ਜਾ ਵਲੈਤੀਆ
ਜਨਮੇਜਾ ਸਿੰਘ ਜੌਹਲ |
ਪੜਿਆ-ਲਿਖਿਆ ਤਬਕਾ ਬਨਾਮ ਅੰਧਵਿਸ਼ਵਾਸ
ਨਿਸ਼ਾਨ ਰਾਠੌਰ ‘ਮਲਿਕਪੁਰੀ’ |
ਦੋਸਤੀਆਂ
ਦਾ ਮੇਰਾ ਅਨੁਭਵ
ਜਤਿੰਦਰ ਸਿੰਘ ਔਲ਼ਖ |
ਮੇਰੀ ਕੈਨੇਡਾ
ਫ਼ੇਰੀ -
ਕਿਸ਼ਤ 1
ਸ਼ਿਵਚਰਨ ਜੱਗੀ ਕੁੱਸਾ |
ਮੇਰੀ ਕੈਨੇਡਾ
ਫ਼ੇਰੀ -
ਕਿਸ਼ਤ 2
ਸ਼ਿਵਚਰਨ ਜੱਗੀ ਕੁੱਸਾ |
ਮੇਰੀ ਕੈਨੇਡਾ
ਫ਼ੇਰੀ -
ਕਿਸ਼ਤ 3
ਸ਼ਿਵਚਰਨ ਜੱਗੀ ਕੁੱਸਾ |
ਮੇਰੀ ਕੈਨੇਡਾ
ਫ਼ੇਰੀ -
ਕਿਸ਼ਤ 4
ਸ਼ਿਵਚਰਨ ਜੱਗੀ ਕੁੱਸਾ |
ਮੰਗਣ ਨਾਲੋਂ ਮਰਨਾ ਚੰਗਾ ਨਿਸ਼ਾਨ
ਰਾਠੌਰ ‘ਮਲਿਕਪੁਰੀ’ |
ਜੱਜੇ ਦੇ ਪੈਰ ’ਚ ਬਿੰਦੀ
ਰਵਿੰਦਰ ਸਿੰਘ ਕੁੰਦਰਾ |
ਕਿੱਥੇ
ਉਡ ਗਈ ਮੇਰੇ ਵਤਨ ਦੀ ਉਹ ਸੋਨੇ ਦੀ ਚਿੜ੍ਹੀ
ਰਵੀ ਸਚਦੇਵਾ |
ਕਰਮਾਂ ਵਾਲੀਆਂ
ਮਾਂਵਾਂ
ਨਿਸ਼ਾਨ ਰਾਠੌਰ ‘ਮਲਿਕਪੁਰੀ’ |
…ਜਦੋਂ ਮੈਂ ਪਹਿਲੀ ਵਾਰ ਦਿੱਲੀ ਗਿਆ
ਨਿਸ਼ਾਨ ਰਾਠੌਰ ‘ਮਲਿਕਪੁਰੀ’ |
ਆਜ਼ਾਦ ਦੇਸ਼ ਦੇ ‘ਗ਼ੁਲਾਮ’
ਹਰਪ੍ਰੀਤ ਲਾਲ ‘ਹੈਰੀ’ |
ਇੰਝ
ਰਿਹਾ ਮੇਰਾ ਜਹਾਜ਼ ਦਾ ਪਹਿਲਾ 'ਹੂਟਾ'.... !
ਮਨਦੀਪ ਖੁਰਮੀ ਹਿੰਮਤਪੁਰਾ(ਇੰਗਲੈਂਡ)
|
|