WWW 5abi।com  ਪੰਨਿਆ ਵਿੱਚ ਸ਼ਬਦ ਭਾਲ (ਹਿੰਦਿਕ ਵਿਧੀ ਨਾਲ)
ਹੁਣ ਪਿੰਕੀਆਂ ਤਿਆਰ ਹੋ ਜਾਣ ਮੁਫ਼ਤ ਦੀ ‘ਮਸ਼ਹੂਰੀ’ ਲਈ।
ਮਨਦੀਪ ਖੁਰਮੀ ਹਿੰਮਤਪੁਰਾ, ਇੰਗਲੈਂਡ

5_cccccc1.gif (41 bytes)

ਅਜੋਕੀ ਪੰਜਾਬੀ ਗਾਇਕੀ ਗੀਤਕਾਰੀ 'ਤੇ ਪੰਛੀ ਝਾਤ ਜਿਹੀ ਮਾਰੀ ਜਾਵੇ ਤਾਂ ਜਿਆਦਾਤਰ ਗੀਤ ਸਿਰਫ ਤੇ ਸਿਰਫ ਕੁੜੀ ਨੂੰ ਆਧਾਰ ਬਣਾ ਕੇ ਹੀ ਲਿਖੇ ਜਾਂ ਗਾਏ ਜਾ ਰਹੇ ਹਨ। ਕਿਸੇ ਕੈਸੇਟ ਦਾ ਮੈਟਰ ਇਕੱਠਾ ਕਰਨ ਲੱਗਿਆਂ ਇਹਨਾਂ ਗੱਲਾਂ ਦਾ ਧਿਆਨ ਰੱਖਿਆ ਜਾਂਦਾ ਹੈ ਕਿ ਇੱਕ ਦੋ ਗੀਤ ਕੁੜੀ ਦੀ ਬੇਵਫਾਈ ਬਾਰੇ ਹੋਣ, ਇੱਕ ਦੋ ਗੀਤ ਨਵੀਂ 'ਮੁੰਡੀਰ' ਦੇ ਲਾਚੜਪੁਣੇ ਨੂੰ ਪੇਸ਼ ਕਰਦੇ ਹੋਣ ਮਤਲਬ ਕਿ ਹਥਿਆਰਾਂ, ਡਾਂਗਾਂ, ਸੋਟਿਆਂ ਦੀ ਗੱਲ ਹੋਵੇ। ਸੱਭਿਆਚਾਰ ਦੀ ਸੇਵਾ ਦੇ ਨਾਂਅ 'ਤੇ ਤੁੱਥ ਮੁੱਥ ਕਰਕੇ ਇੱਕ ਕੈਸੇਟ ਮਾਰਕੀਟ ਵਿੱਚ ਪਰੋਸ ਦਿੱਤੀ ਜਾਂਦੀ ਹੈ। ਫਿਰ ਟੀ. ਵੀ. ਚੈੱਨਲਾਂ 'ਤੇ ਚੱਲ ਪੈਂਦਾ ਗੀਤਾਂ ਦੀਆਂ ਵੀਡੀਓਜ਼ ਦਾ ਰੌਲਾ ਗੌਲਾ। ਗੀਤਾਂ ਦੀਆਂ ਵੀਡੀਓਜ਼ ਵੀ ਇੰਨੇ ਹਲਕੇ ਪੱਧਰ ਦੀਆਂ ਕਿ ਗੀਤ ਪੰਜਾਬਣ ਕੁੜੀ ਦੀ ਗੱਲ ਕਰਦਾ ਹੁੰਦੈ ਤੇ ਕੁੜੀ ਦੇ ਤਨ ਦੇ ਕੱਪੜੇ ਨਾ ਮਾਤਰ ਹੀ ਦਿਖਾਈ ਦਿੰਦੇ ਹੁੰਦੇ ਹਨ। ਇਸ ਤੋਂ ਬਾਦ ਅੱਜ ਕੱਲ੍ਹ ਪੰਜਾਬੀ ਸਿਨੇਮੇ ਨੂੰ ਪੁਨਰ ਸੁਰਜੀਤ ਕਰਨ ਲਈ ਗਾਇਕ ਵੀਰਾਂ ਨੇ ਬੀੜਾ ਚੁੱਕ ਲਿਐ। ਕੋਈ ਮਾੜੇ ਕਰਮਾਂ ਵਾਲਾ ਗਾਇਕ ਹੀ ਬਚਿਆ ਹੋਵੇਗਾ ਜਿਸਨੇ ਇੱਕ ਹੀਰੋ ਵਜੋਂ ਕਿਸਮਤ ਅਜਮਾਈ ਨਾ ਕੀਤੀ ਹੋਵੇ। ਪੰਜਾਬੀ ਗਾਇਕੀ ਵਿੱਚ ‘ਜੌਹਰ’ ਦਿਖਾਉਣ ਤੋਂ ਬਾਦ ਹੁਣ ਪੰਜਾਬੀ ਸਿਨੇਮੇ ਦੀ ਵਾਗਡੋਰ ਵੀ ਆਪਣੇ ਹੱਥ ਲੈ ਲਈ ਲਗਦੀ ਹੈ ਗਾਇਕ ਵੀਰਾਂ ਨੇ। ਗਾਇਕੀ ਰਾਹੀਂ ਪੰਜਾਬ ਦੀਆਂ ਸਕੂਲ ਪੜ੍ਹਦੀਆਂ ਕੁੜੀਆਂ ਨੂੰ ਵੀ ‘ਬੇਪਰਦ’ ਕਰਨ ਵਰਗੀਆਂ ਕਰਤੂਤਾਂ ਕਰਨ ਵਾਲੇ ਅਤੇ ਲੋਕਾਂ ਦੀਆਂ ਧੀਆਂ ਨੂੰ ਇਸ਼ਕ-ਮਿਜਾਜੀ ਲਈ ਨੀਂਦ ਵਾਲੀਆਂ ਗੋਲੀਆਂ ਦਾ ਸਟਾਕ ਜਮ੍ਹਾਂ ਰੱਖਣ ਦੀਆਂ ਮੱਤਾਂ ਦੇਣ ਵਾਲੇ ਗਾਇਕ ਵੀਰਾਂ ਦੀ ਆਮਦ ਕਾਰਨ ਚਿੰਤਕ ਲੋਕ ਇਸ ਤਰ੍ਹਾਂ ਦੀਆਂ ਚਰਚਾਵਾਂ ਵੀ ਕਰ ਰਹੇ ਹਨ ਕਿ ਇਹਨਾਂ ਗਾਇਕ ਵੀਰਾਂ ਨੂੰ ਗੰਦ ਪਾਉਣ ਲਈ ਗੀਤ ਦੇ ਪੰਜ ਛੇ ਮਿੰਟ ਥੋੜ੍ਹੇ ਲੱਗ ਰਹੇ ਸਨ ਇਸ ਕਰਕੇ ਦੋ ਘੰਟੇ ਦੀ ਫਿਲਮ ਰਾਹੀਂ ਰਹਿੰਦੀ ਕਸਰ ਕੱਢਣ ਲਈ ਇਸ ਖੇਤਰ ‘ਚ ਆਏ ਹਨ। ਬੇਸ਼ੱਕ ਇਹ ਦਲੀਲ ‘ਵਾਰਿਸ਼ ਸ਼ਾਹ’, ‘ਸ਼ਹੀਦੇ ਮੁਹੱਬਤ’, ‘ਦੇਸ ਹੋਇਆ ਪਰਦੇਸ’ ਫਿਲਮ ਦੇ ਨਾਇਕ ਗਾਇਕ ਗੁਰਦਾਸ ਮਾਨ ਜਾਂ ਫਿਰ ਸ੍ਰੋਮਣੀ ਕਵੀਸ਼ਰ ਕਰਨੈਲ ਸਿੰਘ ਪਾਰਸ ਰਾਮੂਵਾਲੀਆ ਦੇ ਸ਼ਾਗਿਰਦ ਹਰਭਜਨ ਮਾਨ ਦੀਆਂ ਹੁਣ ਕੁ ਤੱਕ ਆਈਆਂ ਫਿਲਮਾਂ ‘ਤੇ ਲਾਗੂ ਹੁੰਦੀ ਨਹੀਂ ਦਿਸਦੀ। ਸ਼ਾਇਦ ਉਹ ਵੀ ਇਸੇ ਕਰਕੇ ਕਿ ਉਹਨਾਂ ਨੂੰ ਸਮਾਜ ਦੇ ਜਿੰਮੇਵਾਰ ਗਾਇਕ ਵਜੋਂ ਵਿਚਰਨ ਦਾ ਵੱਲ ਹੈ।

ਇੱਕ ਪੰਜਾਬੀ ਫਿਲਮ ਆਈ ਤਾਂ ਉਸ ਦੇ ਅਦਾਕਾਰ ਦੇ ਮੂੰਹੋਂ ਨਿਕਲੇ ਬੋਲ 'ਪਿੰਕੀ ਮੋਗੇ ਵਾਲੀ' ਐਨਾ ਕੁ ਨਵੇਂ ਮੁੰਡਿਆਂ ਦੀ ਜ਼ੁਬਾਨ 'ਤੇ ਚੜ੍ਹ ਗਿਆ ਕਿ ਚਾਰੇ ਪਾਸੇ ਪਿੰਕੀ ਪਿੰਕੀ ਹੋ ਗਈ। ਇਸੇ ਭੇਡ ਚਾਲ ਦਾ ਦੂਜਾ ਕਦਮ ਇਹ ਸੀ ਕਿ ਹਿੰਦੀ ਕੋਲਾਵਰੀ ਗੀਤ ਦੀ ਤਰਜ਼ 'ਤੇ ਪੰਜਾਬੀ ਮੁੰਡਿਆਂ ਨੇ 'ਪਿੰਕੀ ਮੋਗੇ ਵਾਲੀ' ਗੀਤ ਗਾ ਧਰਿਆ। ਹੁਣ ਉਸੇ ਭੇਡ ਚਾਲ ਦਾ ਹੀ ਤੀਜਾ ਕਦਮ ਕਿ ਇੱਕ ਪੰਜਾਬੀ ਫਿਲਮ ਬਣ ਰਹੀ ਹੈ, ਉਸਦਾ ਨਾਮ ਵੀ ਕੁਝ ਇਸ ਤਰ੍ਹਾਂ ਦਾ ਹੀ ਹੈ। ਇਹਨਾਂ ਸਤਰਾਂ ਦੇ ਲੇਖਕ ਦਾ ਇਸ ਫਿਲਮ ਨਾਲ ਜਾਂ ਇਸ ਫਿਲਮ ਰਾਹੀਂ ਪੰਜਾਬੀਅਤ ਦੀ ‘ਸੇਵਾ’ ਕਰਨ ਜਾ ਰਹੇ ਸਿਆਣੇ ਕਲਾਕਾਰਾਂ ਨਾਲ ਕੋਈ ਵਾਹ-ਵਾਸਤਾ ਨਹੀਂ ਹੈ। ਨਾ ਹੀ ਕੋਈ ਰੰਜਿਸ਼ ਹੈ ਤੇ ਨਾ ਹੀ ਕੋਈ ਨੇੜਤਾ। ਜਾਂ ਸਿੱਧੇ ਜਿਹੇ ਲਫ਼ਜ਼ਾਂ ‘ਚ ਕਹਿ ਲਓ ਕਿ ਨਾ ਤਾਂ ਆਪਣੇ ਉਹਨਾਂ ਨਾਲ ਲੇਲੇ ਸਾਂਝੇ ਹਨ ਤੇ ਨਾ ਹੀ ਉਹਨਾਂ ਦੀਆਂ ਆਪਣੇ ਨਾਲ ਬੱਤਖਾਂ। ਜਿਵੇਂ ਕਿ ਅਮਲ ਹੀ ਚੱਲਿਆ ਹੋਇਆ ਹੈ ਕਿ ਪੰਜਾਬੀਆਂ ਨੂੰ ਜਿੰਨਾ ਕੁ ਬੁੱਧੂ ਬਣਾਇਆ ਜਾਵੇ ਇਹ ਓਨੀਆਂ ਹੀ ਹੱਸ ਹੱਸ ਕੇ ਜਿਆਦਾ ਪੁੱਠੀਆਂ ਛਾਲਾਂ ਮਾਰਦੇ ਹਨ। ਦੂਰ-ਅੰਦੇਸ਼ੀ ਸ਼ਾਇਦ ਸਾਡੇ ਸੁਭਾਅ ਦਾ ਅੰਗ ਨਹੀਂ ਬਣ ਸਕੀ। ਇਸ ਕਰਕੇ ਹੀ ਸਾਨੂੰ ਦਿਖਾਇਆ ਖਰਬੂਜਾ ਜਾ ਰਿਹਾ ਹੈ ਅਤੇ ਦਿੱਤਾ ਕੌੜਤੁੰਮਾ ਜਾ ਰਿਹਾ ਹੈ, ਉਹ ਵੀ ਲਾਲ ਮਿਰਚਾਂ ਭੁੱਕ ਕੇ। ਅਸੀਂ ਸਭ ਕੁਝ ਝੂਮ ਝੂਮ ਕੇ ਸੁਣ ਲੈਂਦੇ ਹਾਂ ਅਤੇ ਭੁੱਲ ਜਾਂਦੇ ਹਾਂ ਕਿ ਗਾਇਕ ਜਾਂ ਵੀਡੀਓਜ਼ ਰਾਹੀਂ ਕਿਵੇਂ ਸਾਡੀਆਂ ਕੁੜੀਆਂ ਨੂੰ ਸਿੱਖਿਆ ਦਿੱਤੀ ਜਾਂਦੀ ਹੈ ਕਿ ਤੁਸੀਂ ਮਾਪਿਆਂ ਨੂੰ ਦੁੱਧ ‘ਚ ਨੀਂਦ ਵਾਲੀਆਂ ਗੋਲੀਆਂ ਕਿਵੇਂ ਪਾਉਣੀਆਂ ਹਨ? ਆਪਣੇ ਪ੍ਰੇਮੀ ਨੂੰ ਸੇਫ ਜਗ੍ਹਾ ਕਮਾਦ ਕਿਵੇਂ ਮਿਲਣ ਆਉਣੈ? ਅਸੀਂ ਭੁੱਲ ਜਾਦੇ ਹਾਂ ਕਿ ਜਿਸ 15 ਸਾਲ ਦੀ ਕੁੜੀ ਨੂੰ ‘ਇਸ਼ਕੇ ਦੀ ਸੱਟ’ ਬਾਰੇ ਗਾਇਕ ਸੁਚੇਤ ਕਰ ਰਿਹੈ, ਉਹ ਸਾਡੀ ਆਪਣੀ ਵੀ ਹੋ ਸਕਦੀ ਹੈ। ਅਸੀਂ ਭੁੱਲ ਜਾਂਦੇ ਹਾਂ ਕਿ ਸਾਡੀਆਂ ਦਿੱਤੀਆਂ ਹੱਲਾਸ਼ੇਰੀਆਂ ਦੀ ਬਦੌਲਤ ਹੀ ਇਹ ਕਲਾਕਾਰ ਸਾਡੇ ਘਰਾਂ ਅੰਦਰ ਵੜ ਗਏ ਹਨ ਤਾਂ ਹੀ ਤਾਂ ਹੁਣ ਇੱਕ ਬਦਮਗਜ਼ ਕਲਾਕਾਰ 8ਵੀਂ ਕਲਾਸ ‘ਚ ਪੜ੍ਹਦੀ ਕੁੜੀ ਨੂੰ ਕਹਿ ਰਿਹਾ ਹੈ ਕਿ “ਤੂੰ ਕਿੱਦਾਂ ਯਾਰ ਸੰਭਾਲੇਂਗੀ?”

ਬੀਤੇ ਦਿਨੀਂ ਇੱਕ ਖ਼ਬਰ ਸੁਣੀ ਸੀ ਕਿ ਹਿੰਦੀ ਫਿਲਮ ਦੇ ਗਾਣੇ “ਸ਼ੀਲਾ ਕੀ ਜਵਾਨੀ” ਕਾਰਨ ਇੱਕ ਕੁੜੀ ਨੂੰ ਆਪਣੀ ਨੌਕਰੀ ਇਸ ਕਰਕੇ ਛੱਡਣੀ ਪਈ ਕਿ ਉਸ ਨੂੰ ਉਸਦੇ ਕਾਮੇ ਮਰਦ ਸਾਥੀ ਇਸ ਗਾਣੇ ਨਾਲ ਚਿੜਾਉਂਦੇ ਰਹਿੰਦੇ ਸਨ। ਉਸ ਖ਼ਬਰ ਤੋਂ ਬਾਦ ਅਚਾਨਕ ਹੀ ਇਹ ਗੱਲ ਘੁੰਮਣ ਲੱਗ ਗਈ ਕਿ ਹੁਣ ਇਸ ਫਿਲਮ ਦੇ ਆਉਣ ਤੋਂ ਬਾਦ ਪਿੰਕੀ ਨਾਮ ਦੀਆਂ ਕੁੜੀਆਂ ਨਾਲ ਕੀ ਬੀਤੇਗੀ? ਖਾਸ ਕਰਕੇ ਉਹਨਾਂ ਨਾਲ ਜਿਹੜੀਆਂ ਇਤਫਾਕਨ ਮੋਗੇ ਨਾਲ ਵੀ ਸੰਬੰਧ ਰੱਖਦੀਆਂ ਹੋਣਗੀਆਂ? ਸਿਰਫ ਤੇ ਸਿਰਫ ਆਪਣੀਆਂ ਸਕੀਆਂ ਭੈਣਾਂ ਅੱਗੇ ਸਰੀਫ ਬਣ ਕੇ ਦਿਖਾਉਣ ਵਾਲੇ ਮਨਚਲੇ ਵੀਰ ਜਿਉਣਾ ਦੁੱਭਰ ਨਹੀਂ ਕਰ ਦੇਣਗੇ ਉਹਨਾਂ ਦਾ? ਅਸੀਂ ਸਾਰੇ ਇਹ ਭੁੱਲ ਕੇ ਅਜਿਹੇ ਅਮਲ ਨੂੰ ਵੀ ਸਾ਼ਬਾਸ਼ ਦਿੰਦੇ ਹੋਏ ਸਿਨੇਮਾ ਘਰਾਂ ‘ਚੋਂ ਬਾਹਰ ਤਾੜੀਆਂ ਮਾਰਦੇ ਹੋਏ ਨਿੱਕਲਾਂਗੇ ਅਤੇ ਫਿਲਮ ਦੇ ਡਾਇਲਾਗਾਂ ਨੂੰ ਦੂਜਿਆਂ ਦੀਆਂ ਪਿੰਕੀਆਂ ਉੱਪਰ ਦਾਗਣ ਲਈ ਵੀ ਕੋਈ ਕਸਰ ਨਹੀਂ ਛੱਡਾਂਗੇ ਇਹ ਭੁੱਲ ਕੇ ਕਿ ਕੱਲ੍ਹ ਨੂੰ ਕਿਸੇ ਫਿਲਮ ਦਾ ਨਾਂ ਤੁਹਾਡੀ ਭੈਣ, ਧੀ ਦੇ ਨਾਂ ਵਾਲਾ ਵੀ ਹੋ ਸਕਦਾ ਹੈ। ਬਥੇਰੇ ਪਾਠਕ ਵੀਰ ਅਜਿਹੇ ਵੀ ਹੋਣਗੇ ਜੋ ਇਸ ਗੱਲ ਨਾਲ ਸਹਿਮਤ ਵੀ ਨਹੀਂ ਹੋਣਗੇ ਕਿ ਫੇਰ ਕੀ ਹੋਇਆ ਜੇ ਨਾਂ ਰੱਖ ਲਿਆ? ਪਰ ਮਿੱਤਰੋ, ਇਹ ਫਿਲਮਾਂ ਪੰਜਾਬ, ਪੰਜਾਬੀ ਜਾ ਪੰਜਾਬੀਅਤ ਦਾ ਨਾਂ ਉੱਚਾ ਕਰਨ ਲਈ ਨਹੀਂ ਸਗੋਂ ਠਰਕ ਭੋਰਨ ਲਈ ਬਣ ਰਹੀਆਂ ਹਨ। ਜੇ ਪੰਜਾਬ ਦੀ ਨੌਜਵਾਨੀ ਨੂੰ ਕਿਸੇ ਰਾਹ ਪਾਉਣਾ ਹੀ ਹੈ ਤਾਂ ਗਲਤ ਰਾਹ ਦੀ ਬਜਾਏ ਇੱਕ ਰਾਹ ਸਿੱਧਾ ਵੀ ਹੈ। ਉਹਨਾਂ ਨੂੰ ਕਿਉਂ ਨਹੀਂ ਦਿਖਾਇਆ ਜਾ ਰਿਹਾ ਕਿ ਜੇ ਅਸੀਂ ਲੋਕਾਂ ਦੀਆਂ ਧੀਆਂ, ਭੈਣਾਂ ਜਾਂ ਮਾਵਾਂ ਦੀ ਇੱਜ਼ਤ ਕਰਾਂਗੇ ਤਾਂ ਲੋਕ ਫੇਰ ਹੀ ਸਾਡੀਆਂ ਦੀ ਇੱਜ਼ਤ ਕਰਨਗੇ? ਕਿਉਂ ਨਹੀਂ ਇਹ ਮੱਤ ਦਿੱਤੀ ਜਾ ਰਹੀ ਕਿ ਮਨ ਲਾ ਕੇ ਪੜ੍ਹਿਆ ਕਰੋ? ਕਿਉਂ ਨਹੀਂ ਦਿਖਾਇਆ ਜਾ ਰਿਹਾ ਕਿ ਮਾਪਿਆਂ ਦੀ ਇੱਜ਼ਤ ਕਰਿਆ ਕਰੋ? ਕਿਉਂ ਨਹੀਂ ਦਿਖਾਇਆ ਜਾ ਰਿਹਾ ਕਿ ਉਹਨਾਂ ਨੂੰ ਆਪਣੇ ਸੁਨਹਿਰੇ ਭਵਿੱਖ ਨੌਕਰੀ ਦੀ ਲੋੜ ਹੈ ਨਾ ਕਿ ਮਾਪਿਆਂ ਦੀ ਸੰਘੀ ‘ਤੇ ਅੰਗੂਠਾ ਰੱਖ ਕੇ ਲਏ ਬੁਲਟ ਨੇ? ਇਸ ਦਾ ਜਵਾਬ ਇਹੀ ਮਿਲੇਗਾ ਕਿ “ਲੋਕ ਇਹੀ ਪਸੰਦ ਕਰਦੇ ਹਨ।” ਪੰਜਾਬੀਓ! ਕੀ ਤੁਸੀਂ ਇਹੀ ਪਸੰਦ ਕਰਦੇ ਹੋ? ਕਿ ਕੱਲ੍ਹ ਨੂੰ ਇਹਨਾਂ ਫਿਲਮਾਂ ਦੇ ਨਾਂ ਇਸ ਤਰ੍ਹਾਂ ਦੇ ਹੋਣ ਕਿ “ਫਲਾਣਾ ਸਿਉਂ ਦੀ ਕੁੜੀ ਫਲਾਣੀ” “ਫਲਾਣਿਆਂ ਦਾ ਪਟੋਲਾ” “ਫਲਾਣਿਆਂ ਦਾ ਬੰਬ” ਆਦਿ। ਉਹ ਦਿਨ ਵੀ ਦੂਰ ਨਹੀਂ ਸਾਡੀ ਇਹ ਖਾਹਿਸ਼ ਵੀ ਬਹੁਤ ਜਲਦ ਪੂਰੀ ਹੋ ਜਾਵੇਗੀ ਜਦ ਪਿਉ ਅਤੇ ਧੀ ਦੇ ਨਾਮ ਹੇਠ ਵੀ ਫਿਲਮਾਂ ਬਣਨਗੀਆਂ ਜੇ ਗੱਲ ਅਗਾਂਹ ਚਲੀ ਗਈ ਤਾਂ ਪਿਉ, ਧੀ ਦੇ ਨਾਮ ਦੇ ਨਾਲ ਪਿੰਡ ਦਾ ਨਾਮ ਵੀ ਜਰੂਰ ਆਵੇਗਾ। ਫਿਲਹਾਲ ਸਾਡੀ ਚੁੱਪ ਦਾ ਨਤੀਜ਼ਾ ਮੋਗੇ ਦੀਆਂ ਪਿੰਕੀਆਂ ਭੁਗਤਣ ਲਈ ਤਿਆਰ ਹੋ ਜਾਣ ਕਿਉਂਕਿ ਤੁਹਾਡਾ ਨਾਂ, ਪੰਜਾਬੀ ਮਾਂ ਬੋਲੀ ਤੇ ਪੰਜਾਬੀਅਤ ਨੂੰ ਰੌਸ਼ਨ ਕਰਨ ਆ ਰਹੀ ਐ ਫਿਲਮ..... ।

26/10/2012


ਹੁਣ ਪਿੰਕੀਆਂ ਤਿਆਰ ਹੋ ਜਾਣ ਮੁਫ਼ਤ ਦੀ ‘ਮਸ਼ਹੂਰੀ’ ਲਈ।
ਮਨਦੀਪ ਖੁਰਮੀ ਹਿੰਮਤਪੁਰਾ, ਇੰਗਲੈਂਡ
18 ਅਕਤੂਬਰ ਬਰਸੀ ’ਤੇ
ਬੇ-ਆਸਰਿਆਂ ਦਾ ਆਸਰਾ;ਸੰਤ ਬਾਬਾ ਮੋਹਨ ਸਿੰਘ ਜੀ
ਰਣਜੀਤ ਸਿੰਘ ਪ੍ਰੀਤ, ਬਠਿੰਡਾ
ਭੂਤ ਪ੍ਰੇਤ – ਮਨੋਵਿਗਿਆਨ ਦੀ ਨਜ਼ਰ ‘ਤੋਂ
ਰਿਸ਼ੀ ਗੁਲਾਟੀ, ਆਸਟ੍ਰੇਲੀਆ
ਵਿਦਿਆ ਬੇਚਾਰੀ, ਪਰ-ਉਪਕਾਰੀ
ਪਰਸ਼ੋਤਮ ਲਾਲ ਸਰੋਏ, ਜਲੰਧਰ
ਅੰਧੀ ਸ਼ਰਧਾ ਗਿਆਨ ਵਿਹੂਣੀ
ਗਿਆਨੀ ਅਮਰੀਕ ਸਿੰਘ, ਕੁਰੂਕਸ਼ੇਤਰ
ਗੋਲੇ ਕਬੂਤਰਾਂ ਦਾ ਪਰਵਾਸ
ਬੀ.ਐੱਸ. ਢਿੱਲੋਂ ਐਡਵੋਕੇਟ
ਸਾਉਣ ਦੇ ਛਰਾਟੇ ਵਾਂਗੂੰ ਆਜਾ ਪ੍ਰਦੇਸੀਆ ਵੇ ਤਾਰਿਆਂ ਦੀ ਨਿੰਮੀ ਨਿੰਮੀ ਲੋਅ
ਭਵਨਦੀਪ ਸਿੰਘ ਪੁਰਬਾ
ਭਾਰਤ ਦੀ ਮੁੱਖ ਸਮੱਸਿਆ ਹੈ ਵਧ ਰਹੀ ਆਬਾਦੀ
ਬੀ.ਐੱਸ. ਢਿੱਲੋਂ ਐਡਵੋਕੇਟ
ਵਿਗਿਆਨ ਦੀ ਪੜਾਈ, ਪੰਜਾਬੀ ਅਤੇ ਅੰਗਰੇਜ਼ੀ
ਡਾ. ਜੋਗਾ ਸਿੰਘ, ਪੰਜਾਬੀ ਯੂਨੀਵਰਸਿਟੀ, ਪਟਿਆਲਾ
ਦੁਨੀਆਂ ਵਿੱਚ ਅੰਗਰੇਜ਼ੀ ਦੀ ਸਥਿਤੀ
ਡਾ. ਜੋਗਾ ਸਿੰਘ, ਪੰਜਾਬੀ ਯੂਨੀਵਰਸਿਟੀ, ਪਟਿਆਲਾ
ਸਫ਼ਲ ਸਿੱਖਿਆ ਦੀ ਭਾਸ਼ਾ
ਡਾ. ਜੋਗਾ ਸਿੰਘ, ਪੰਜਾਬੀ ਯੂਨੀਵਰਸਿਟੀ, ਪਟਿਆਲਾ
ਪੈਰ ਵਾਲ਼ੇ ਹਾਹੇ ਦੀ ਅਯੋਗ ਵਰਤੋਂ
ਗਿਆਨੀ ਸੰਤੋਖ ਸਿੰਘ, ਆਸਟ੍ਰੇਲੀਆ
ਦੁਨੀਆਂ ਵਿਚ ਅੰਗਰੇਜ਼ੀ ਦਾ ਗ਼ਲਬਾ
ਸੁਖਵੰਤ ਹੁੰਦਲ
ਗਊ ਹੱਤਿਆ ਬਨਾਮ ਨਿਰਦੋਸ਼ ਹੱਤਿਆ
ਰਿਸ਼ੀ ਗੁਲਾਟੀ, ਐਡੀਲੇਡ
ਲੱਚਰ ਗਾਇਕੀ ਲਈ ਜਿੰਮੇਵਾਰ ਲੋਕ
ਰਾਜੂ ਹਠੂਰੀਆ
ਪੰਜਾਬੀ ਲੈਂਗੂਏਜ ਐਜੂਕੇਸ਼ਨ ਐਸੋਸੀਏਸ਼ਨ
ਸਾਧੂ ਬਿਨਿੰਗ
ਸੁਨੇਹਾ ਆਇਆ ਫੁੱਲਾਂ ਦਾ - ੨
ਜਨਮੇਜਾ ਸਿੰਘ ਜੌਹਲ
ਮੇਜਰ ਮਾਂਗਟ ਨਾਲ ਇਕ ਮੁਲਾਕਾਤ
ਡਾ: ਅਮ੍ਰਿਤਪਾਲ ਕੌਰ
ਡੇਰਾਵਾਦ ਵਿਰੋਧੀ ਲਹਿਰ ਦੇ ਵਧਦੇ ਕਦਮ
ਡਾ ਗੁਰਮੀਤ ਸਿੰਘ “ਬਰਸਾਲ”, ਕੈਲੇਫੋਰਨੀਆਂ
ਫਿਰ ਦੇਖਿਆ ਕਸ਼ਮੀਰ
ਸੁਨੇਹਾ ਆਇਆ ਫੁੱਲਾਂ ਦਾ
ਜਨਮੇਜਾ ਸਿੰਘ ਜੌਹਲ
ਕੌਣ, ਕਿਸ ਦਾ ਖਾਂਦਾ
ਪਰਸ਼ੋਤਮ ਲਾਲ ਸਰੋਏ
ਆਨਲਾਈਨ ਵਿਸਾਖੀ ਫਿਲਮ ਮੇਲਾ
ਸੁਖਵੰਤ ਹੁੰਦਲ
ਮੁਕ ਜਾ ਪੂਣੀਏ, ਅਸੀਂ ਜਾਣਾ ਗੁਰਾਂ ਦੇ ਡੇਰੇ
ਹਰਬੀਰ ਸਿੰਘ ਭੰਵਰ
ਹਿੰਮਤ ਤੇ ਦਲੇਰੀ ਮਨੁੱਖੀ ਜੀਵਨ ਦਾ ਅਸਲੀ ਗਹਿਣਾ ਹੈ
ਪਰਸ਼ੋਤਮ ਲਾਲ ਸਰੋਏ
ਵਿੱਚਲੀ ਗੱਲ
ਵਿਆਹਾਂ ਨੂੰ ਵੀ ਉਜੱਡਾਂ ਦੀ ਭੀੜ ਬਣਾ ਦਿੱਤਾ ਹੈ ਪੰਜਾਬੀਆਂ ਨੇ
ਬੀ.ਐੱਸ. ਢਿੱਲੋਂ, ਐਡਵੋਕੇਟ
ਕਾਂਗਰਸ ਨੂੰ ਉਸ ਦਾ ਹੱਦੋਂ ਵੱਧ ਜਿੱਤ ਦਾ ਆਤਮ ਵਿਸ਼ਵਾਸ ਹੀ ਲੈ ਡੁੱਬਿਆ
ਸਰਵਨ ਸਿੰਘ ਰੰਧਾਵਾ
ਓਲੰਪੀਅਨ ਪਰਗਟ ਸਿੰਘ ਨੇ ਹੁਣ ਕੀਤਾ ਸਿਆਸੀ ਗੋਲ
ਰਣਜੀਤ ਸਿੰਘ ਪ੍ਰੀਤ
ਪੰਜਾਬੀ ਦੇ ਮਿਆਰ ਨੂੰ ਨੀਵਾਂ ਕਰਨ ਵਾਲੇ ਇਹ ਲੇਖਕ
ਰਵਿੰਦਰ ਸਿੰਘ ਕੁੰਦਰਾ, ਬੀ ਬੀ ਸੀ ਏਸ਼ੀਅਨ ਨੈੱਟਵਰਕ ਰੇਡੀਓ ਪੇਸ਼ਕਾਰ
ਦਰਦ ਦੇਖ ਦੁੱਖ ਆਉਂਦਾ
ਪਰਸ਼ੋਤਮ ਲਾਲ ਸਰੋਏ
ਆਈ ਬਸੰਤ ਤੇ ਪਾਲਾ ਭਗੰਤ
ਪਰਸ਼ੋਤਮ ਲਾਲ ਸਰੋਏ

ਆਪੋ ਆਪਣਾ ਟੁੱਲ
ਜਨਮੇਜਾ ਸਿੰਘ ਜੌਹਲ

ਉਹ ਫਿਰੇ ਨੱਥ ਕੜ੍ਹਾਉਣ ਨੂੰ, ਤੇ ਦੂਜਾ ਫਿਰੇ ਨੱਕ ਵਢਾਉਣ ਨੂੰ
ਪਰਸ਼ੋਤਮ ਲਾਲ ਸਰੋਏ
...ਭਰੂਣ ਹੱਤਿਆ ਹੁੰਦੀ ਰਹੇਗੀ !
ਸ਼ਿਵਚਰਨ ਜੱਗੀ ਕੁੱਸਾ
ਲੀਡਰਾਂ ਨੂੰ ਚਿੰਬੜੀਆਂ ਜੋਕਾਂ
ਜਨਮੇਜਾ ਸਿੰਘ ਜੌਹਲ
ਬੇਗੈਰਤ ਕਿੱਥੇ ਵਸਦਾ ਏ ?
ਯੁੱਧਵੀਰ ਸਿੰਘ ਆਸਟਰੇਲੀਆ
ਅਮਨ, ਨਿੱਘ ਅਤੇ ਸਾਂਝਾਂ ਦੀ ਪ੍ਰਤੀਕ : ਲੋਹੜੀ
ਰਣਜੀਤ ਸਿੰਘ ਪ੍ਰੀਤ
ਕੁਝ ਇੱਕ ਲਈ ਰੱਬ,ਰੱਬ ਤੇ ਬਾਕੀਆਂ ਲਈ ਉਹੀ ਰੱਬ ਜੱਭ
ਪਰਸ਼ੋਤਮ ਲਾਲ ਸਰੋਏ
ਨਵਾਂ ਸਾਲ, ਨਵਾਂ ਅਹਿਦ
ਕੁਲਜੀਤ ਸਿੰਘ ਜੰਜੂਆ, ਕਨੇਡਾ
ਇਕ ਅਨਾਰ ਸੌ ਬੀਮਾਰ
ਪਰਸ਼ੋਤਮ ਲਾਲ ਸਰੋਏ
ਇਨਸਾਨ ਬਣਨ ਦੀ ਬਜਾਏ 'ਸਿਆਸੀ ਪਿਆਦੇ' ਬਣਿਆਂ ਲਈ ਇੱਕ ਬੇਨਤੀ.....!
ਮਨਦੀਪ ਖੁਰਮੀ ਹਿੰਮਤਪੁਰਾ (ਲੰਡਨ)
ਉੱਚਾ-ਨੀਵਾਂ, ਛੋਟਾ ਵੱਡਾ, ਮਾਲਕ ਹੈ ਜਾਂ ਗ਼ੁਲਾਮ
ਪਰਸ਼ੋਤਮ ਲਾਲ ਸਰੋਏ
ਪ੍ਰਵਾਸੀ ਪੰਜਾਬੀਆਂ ਦੇ ਰਿਸ਼ਤਿਆਂ ਵਿੱਚ ਟੁੱਟ-ਭੱਜ
ਉਜਾਗਰ ਸਿੰਘ
ਚੌਂਕਾ
ਬਲਵਿੰਦਰ ਸਿੰਘ ਚਾਹਲ ‘ਮਾਧੋ ਝੰਡਾ’
ਕੁਦਰਤੀ ਸੋਮਿਆਂ ਦੀ ਅੰਨੇਵਾਹ ਵਰਤੋਂ ਤੋਂ ਗੁਰੇਜ ਕਰਨਾ ਚਾਹੀਦਾ ਹੈ
ਉਜਾਗਰ ਸਿੰਘ
ਵਿਹੜਾ
ਬਲਵਿੰਦਰ ਸਿੰਘ ਚਾਹਲ ‘ਮਾਧੋ ਝੰਡਾ’
ਫੁਲਕਾਰੀ ਤੇ ਬਾਗ
ਬਲਵਿੰਦਰ ਸਿੰਘ ਚਾਹਲ ‘ਮਾਧੋ ਝੰਡਾ’
ਕੀ ਦੀਵਾਲੀ ਦਾ ਤਿਉਹਾਰ ਅੱਜ ਸੱਚ-ਮੁੱਚ ਖ਼ੁਸ਼ੀਆਂ ਦਾ ਤਿਉਹਾਰ ਹੈ ਪਰਸ਼ੋਤਮ ਲਾਲ ਸਰੋਏ ਚਾਰ ਬੰਦੇ ਰੱਖ ਲੈ ਤੂੰ ਕੰਧਾ ਦੇਣ ਨੂੰ
ਪਰਸ਼ੋਤਮ ਲਾਲ ਸਰੋਏ
ਖੱਦਰ
ਬਲਵਿੰਦਰ ਸਿੰਘ ਚਾਹਲ ‘ਮਾਧੋ ਝੰਡਾ’
ਦੁਸਹਿਰਾ ਵਿਸ਼ੇਸ਼ ਇੱਕ ਲੇਖ
ਰਾਵਣ ਅਜੇ ਸੜਿਆ ਕਿੱਥੇ ਹੈ!
ਪਰਸ਼ੋਤਮ ਲਾਲ ਸਰੇਏ
ਵੇਖਣ ਵਾਲੀ ਥਾਂ ਹੈ ਕੈਨੇਡਾ ਦੀ ਐਡਮਿੰਟਨ ਮਾਲ
ਬੀਰਿੰਦਰ ਸਿੰਘ ਢਿੱਲੋਂ, ਐਡਵੋਕੇਟ
3 ਅਕਤੂਬਰ, ਜਨਮ ਦਿਨ ਤੇ ਵਿਸ਼ੇਸ਼
ਸ਼ਰਾਫਤ, ਨੇਕਨੀਤੀ, ਇਨਸਾਨੀਅਤ, ਸਹਿਜਤਾ ਅਤੇ ਸਮਾਜ ਸੇਵਾ ਦੇ ਮੁੱਜਸਮਾ: ਮਹਾਰਾਣੀ ਪ੍ਰਨੀਤ ਕੌਰ
- ਉਜਾਗਰ ਸਿੰਘ
ਕੰਜ਼ਿਊਮਰਿਜ਼ਮ ਅਤੇ ਵਾਤਾਵਰਨ ਦਾ ਨੁਕਸਾਨ
ਸੁਖਵੰਤ ਹੁੰਦਲ
ਮੰਜਾ ਤੇ ਨਵਾਰੀ ਪਲੰਘ
ਬਲਵਿੰਦਰ ਸਿੰਘ ਚਾਹਲ “ਮਾਧੋ ਝੰਡਾ”
ਪੱਖੀ
ਬਲਵਿੰਦਰ ਸਿੰਘ ਚਾਹਲ “ਮਾਧੋ ਝੰਡਾ”
ਕੀ ਸ੍ਰੋਮਣੀ ਕਮੇਟੀ ਅਤੇ ਬਾਕੀ ਗੁਰਦੁਆਰਿਆਂ ਵਿੱਚ ਫੈਲਿਆ ਭ੍ਰਿਸ਼ਟਾਚਾਰ ਰੋਕਣ ਲਈ ਵੀ ਕੋਈ ਅੱਨਾ ਹਜਾਰੇ ਉੱਠੇਗਾ?
ਅਵਤਾਰ ਸਿੰਘ ਮਿਸ਼ਨਰੀ
ਸਾਂਝੇ ਪੰਜਾਬ ਦਾ, ਪੰਜਾਬੀ ਦਾ ਅਣਖੀਲਾ ਲੋਕ ਕਵੀ: ਚਿਰਾਗ ਦੀਨ ਦਾਮਨ
ਉਜਾਗਰ ਸਿੰਘ
ਰਾਜ ਵਿੱਚ ਲੋਕਾਂ ਦੀ, ਲੋਕਾਂ ਦੁਆਰਾ, ਲੋਕਾਂ ਲਈ ਸਰਕਾਰ ਦੀ ਧਾਰਨਾ ਕਿੱਥੋਂ ਤੱਕ ਸਹੀ ਸਾਬਤ ਹੋ ਰਹੀ ਹੈ? - ਪਰਸ਼ੋਤਮ ਲਾਲ ਸਰੋਏ
ਚਲ ਜਨਮੇਜੇ ਕਸ਼ਮੀਰ ਵਿਖਾ-3
ਜਨਮੇਜਾ ਸਿੰਘ ਜੌਹਲ
ਆਤੰਕ ਦਾ ਅੰਤ
ਪਾਕਿਸਤਾਨ ਨੇ ਅਮਰੀਕਾ ਦੀ ਮੱਦਦ ਕੀਤੀ ਜਾਂ ਲਾਦੇਨ ਦੀ?

ਭਵਨਦੀਪ ਸਿੰਘ ਪੁਰਬਾ (ਚੀਫ਼ ਐਡੀਟਰ ‘ਮਹਿਕ ਵਤਨ ਦੀ’)
ਕੁਦਰਤੀ ਆਫਤਾਂ, ਭੂਚਾਲ, ਵਿਗਿਆਨ ਅਤੇ ਠੱਗ
ਅਵਤਾਰ ਸਿੰਘ ਮਿਸ਼ਨਰੀ
ਹੋਲੀ ਤੇ ਵਿਸ਼ੇਸ਼ ਸੇਲ
ਸੰਜੀਵ ਸ਼ਰਮਾ, ਫਿਰੋਜਪੁਰ
ਮਿਤੀ: ੨੦/੦੩/੨੦੧੧
ਹਲ਼
ਬਲਵਿੰਦਰ ਸਿੰਘ ਚਾਹਲ “ਮਾਧੋ ਝੰਡਾ”
ਨਿਬੰਧ :
ਅਜਮੇਰ ਰੋਡੇ : ਸ਼ੁਭਚਿੰਤਨ ਦਾ ਵੇਲਾ
ਸੁਖਿੰਦਰ
ਜੱਜੇ ਦੀਆਂ ਲੱਤਾਂ ਵਿਚ ਆ ਅੜੀ ਬੇਲੋੜੀ ਬਿੰਦੀ
ਗਿ। ਸੰਤੋਖ ਸਿੰਘ
ਬਦੇਸ਼ਾਂ ‘ਚ ਕਰੂਪ ਹੋ ਰਹੀ ਪੰਜਾਬੀ ਬੋਲੀ: ਜ਼ਿੰਮੇਵਾਰ ਕੌਣ?
ਇਕਬਾਲ ਰਾਮੂਵਾਲੀਆ, ਕੈਨਡਾ
ਸੰਪਾਦਨਾ ਬਨਾਮ ਵਿਆਕਰਣਿਕ ਦਰੁੱਸਤੀਆਂ
ਡਾ।ਗੁਰਮੀਤ ਸਿੰਘ ਬਰਸਾਲ ਕੈਲੇਫੋਰਨੀਆਂ
ਚਰਨ ਸਿੰਘ : ਦਾਰਸ਼ਨਿਕ ਸੁਭਾਅ ਦੀ ਕਵਿਤਾ
ਸੁਖਿੰਦਰ
ਉਂਕਾਰਪ੍ਰੀਤ : ਜ਼ਿੰਦਗੀ ਦੀਆਂ ਹਕੀਕਤਾਂ ਦਾ ਲੇਖਾ-ਜੋਖਾ ਕਰਦੀ ਕਵਿਤਾ
ਸੁਖਿੰਦਰ
ਵਿਦਵਾਨਾਂ ਨੇ ਸਮੇ ਦੀ ਵੰਡ ਕਿਵੇਂ ਕੀਤੀ? ਅਤੇ ਨਵਾਂ ਸਾਲ
ਅਵਤਾਰ ਸਿੰਘ ਮਿਸ਼ਨਰੀ
ਸੁਰਜੀਤ ਕਲਸੀ : ਔਰਤ ਦੇ ਸਰੋਕਾਰਾਂ ਦੀ ਕਥਾ
ਸੁਖਿੰਦਰ
ਪਹਿਲੀ ਮੁਲਾਕਾਤ
ਜਨਮੇਜਾ ਸਿੰਘ ਜੌਹਲ
ਮਰਦ ਨੂੰ ਸਮਾਜ ਦਾ ਪ੍ਰਧਾਨ, ਕਰਤਾ, ਧਰਤਾ ਸਿਰਜਨਹਾਰ ਸਮਝਇਆਂ ਜਾਂਦਾ ਹੈ
ਸਤਵਿੰਦਰ ਕੌਰ ਸੱਤੀ (ਕੈਲਗਰੀ)
ਕਿ–ਕ–ਕੇ
ਜਨਮੇਜਾ ਸਿੰਘ ਜੌਹਲ
ਬੱਸ ਸਟਾਪ ਦੀ ਤਲਾਸ਼
ਜਨਮੇਜਾ ਸਿੰਘ ਜੌਹਲ
ਦੇਸ ਦਾ ਅੰਨਦਾਤਾ ਪੰਜਾਬ ਦਾ ਕਿਸਾਨ ਖੁਦਕੁਸੀਆਂ ਦੇ ਰਾਹ ਕਿਉਂ ?
ਰਘਵੀਰ ਸਿੰਘ ਚੰਗਾਲ
ਕਲਮਾਂ ਦਾ ਕਲਮਾਂ ਨਾਲ ਟਕਰਾਅ, ਪੰਜਾਬੀ ਸਾਹਿਤ ਲਈ ਵਿਕਾਸਕਾਰੀ ਜਾਂ ਵਿਨਾਸ਼ਕਾਰੀ ?
ਜਰਨੈਲ ਘੁਮਾਣ
ਹਉਮੈਂ ਕਿਥੌਂ ਉਪਜੇ ਕਿਤ ਸੰਜਮ ਇਹ ਜਾਇ॥
ਡਾ: ਮਹਾਂਬੀਰ ਸਿੰਘ
ਇਕ ਯਮਲਾ ਜੱਟ ਸੀ।।।!
ਨਿਸ਼ਾਨ ਰਾਠੌਰ ‘ਮਲਿਕਪੁਰੀ’
ਆਪਣੇ ਬੱਚੇ ਨੂੰ ਆਤਮ-ਵਿਸ਼ਵਾਸੀ ਬਣਾਓ
ਨਿਸ਼ਾਨ ਰਾਠੌਰ ‘ਮਲਿਕਪੁਰੀ’
ਚਲ ਭਗਤਾ ਹੋ ਜਾ ਵਲੈਤੀਆ
ਜਨਮੇਜਾ ਸਿੰਘ ਜੌਹਲ
ਪੜਿਆ-ਲਿਖਿਆ ਤਬਕਾ ਬਨਾਮ ਅੰਧਵਿਸ਼ਵਾਸ
ਨਿਸ਼ਾਨ ਰਾਠੌਰ ‘ਮਲਿਕਪੁਰੀ’
ਦੋਸਤੀਆਂ ਦਾ ਮੇਰਾ ਅਨੁਭਵ
ਜਤਿੰਦਰ ਸਿੰਘ ਔਲ਼ਖ
ਮੇਰੀ ਕੈਨੇਡਾ ਫ਼ੇਰੀ - ਕਿਸ਼ਤ 1
ਸ਼ਿਵਚਰਨ ਜੱਗੀ ਕੁੱਸਾ
ਮੇਰੀ ਕੈਨੇਡਾ ਫ਼ੇਰੀ - ਕਿਸ਼ਤ 2
ਸ਼ਿਵਚਰਨ ਜੱਗੀ ਕੁੱਸਾ
ਮੇਰੀ ਕੈਨੇਡਾ ਫ਼ੇਰੀ - ਕਿਸ਼ਤ 3
ਸ਼ਿਵਚਰਨ ਜੱਗੀ ਕੁੱਸਾ
ਮੇਰੀ ਕੈਨੇਡਾ ਫ਼ੇਰੀ - ਕਿਸ਼ਤ 4
ਸ਼ਿਵਚਰਨ ਜੱਗੀ ਕੁੱਸਾ
ਮੰਗਣ ਨਾਲੋਂ ਮਰਨਾ ਚੰਗਾ ਨਿਸ਼ਾਨ
ਰਾਠੌਰ ‘ਮਲਿਕਪੁਰੀ’
ਜੱਜੇ ਦੇ ਪੈਰ ’ਚ ਬਿੰਦੀ
ਰਵਿੰਦਰ ਸਿੰਘ ਕੁੰਦਰਾ
ਕਿੱਥੇ ਉਡ ਗਈ ਮੇਰੇ ਵਤਨ ਦੀ ਉਹ ਸੋਨੇ ਦੀ ਚਿੜ੍ਹੀ
ਰਵੀ ਸਚਦੇਵਾ
ਕਰਮਾਂ ਵਾਲੀਆਂ ਮਾਂਵਾਂ
ਨਿਸ਼ਾਨ ਰਾਠੌਰ ‘ਮਲਿਕਪੁਰੀ’
…ਜਦੋਂ ਮੈਂ ਪਹਿਲੀ ਵਾਰ ਦਿੱਲੀ ਗਿਆ
ਨਿਸ਼ਾਨ ਰਾਠੌਰ ‘ਮਲਿਕਪੁਰੀ’
ਆਜ਼ਾਦ ਦੇਸ਼ ਦੇ ‘ਗ਼ੁਲਾਮ’
ਹਰਪ੍ਰੀਤ ਲਾਲ ‘ਹੈਰੀ’
ਇੰਝ ਰਿਹਾ ਮੇਰਾ ਜਹਾਜ਼ ਦਾ ਪਹਿਲਾ 'ਹੂਟਾ'.... !
ਮਨਦੀਪ ਖੁਰਮੀ ਹਿੰਮਤਪੁਰਾ(ਇੰਗਲੈਂਡ)

hore-arrow1gif.gif (1195 bytes)


Terms and Conditions
Privacy Policy
© 1999-2012, 5abi।com

www।5abi।com
[ ਸਾਡਾ ਮਨੋਰਥ ][ ਈਮੇਲ ][ ਹੋਰ ਸੰਪਰਕ ][ ਅਨੰਦ ਕਰਮਨ ][ ਮਾਨਵ ਚੇਤਨਾ ][ ਵਿਗਿਆਨ ]
[
ਕਲਾ/ਕਲਾਕਾਰ ][ ਫਿਲਮਾਂ ][ ਖੇਡਾਂ ][ ਪੁਸਤਕਾਂ ][ ਇਤਿਹਾਸ ][ ਜਾਣਕਾਰੀ ]

darya1.gif (3186 bytes)
©1999-2012, 5abi।com