WWW 5abi।com  ਪੰਨਿਆ ਵਿੱਚ ਸ਼ਬਦ ਭਾਲ (ਹਿੰਦਿਕ ਵਿਧੀ ਨਾਲ)
ਆ ਜਾ ਸੰਘੇ ਖ਼ਾਲਸਾ ਦੀ ਸੈਰ ਕਰਾਵਾਂ
ਡਾ: ਰਾਮ ਮੂਰਤੀ, ਜਲੰਧਰ

5_cccccc1.gif (41 bytes)

ਪਿੰਡ ਵੜਦਿਆਂ ਹੀ ਰੇਲਵੇ ਲਾਈਨ ਦੇ ਆਰ-ਪਾਰ ਇੰਟਰਲੌਕ ਟਾਇਲ ਲੱਗੀ ਹੋਵੇ, ਝੂਮਦੇ ਰੁੱਖਾਂ ਦੀ ਹਰਿਆਵਲ ਦੂਰੋਂ ਭਾ ਮਾਰਦੀ ਦਿਸੇ, ਚਿੱਕੜ ਅਤੇ ਗਾਰੇ ਦਾ ਨਾਂ-ਨਿਸ਼ਾਨ ਨਾ ਹੋਵੇ ਤੇ ਪਿੰਡ ਦੀਆਂ ਗਲੀਆਂ ਜਰਨੈਲੀ ਸੜਕਾਂ ਵਾਂਗ ਚਮਕ ਰਹੀਆਂ ਹੋਣ, ਉੱਚੀਆਂ-ਉੱਚੀਆਂ ਗੋਹੇ-ਕੂੜੇ ਦੀਆਂ ਰੂੜੀਆਂ ਤੁਹਾਡਾ ਸੁਆਗਤ ਨਾ ਕਰ ਰਹੀਆਂ ਹੋਣ, ਇਕ ਉੱਚੀ ਸਾਰੀ ਵੱਡੀ ਟੈਂਕੀ ਪਿੰਡ ਨੂੰ ਡੂੰਘਾ ਤੇ ਸਾਫ਼ ਪਾਣੀ ਮੁਹੱਈਆ ਕਰਵਾ ਰਹੀ ਹੋਵੇ, ਚਿੱਕੜ ਨਾਲ ਭਰੀ ਨਾਲ਼ੀ ਦੇਖਣ ਨੂੰ ਨਾ ਮਿਲੇ ਤੇ ਸੀਵਰੇਜ ਦਾ ਪਾਣੀ ਖੇਤਾਂ ਨੂੰ ਲੱਗ ਰਿਹਾ ਹੋਵੇ, ਪਿੰਡ ਦਾ ਸਰਕਾਰੀ ਪ੍ਰਮਾਇਰੀ ਸਕੂਲ ਮਾਡਲ ਸਕੂਲਾਂ ਦੇ ਬਰਾਬਰ ਦਾ ਹੋਵੇ ਤੇ ਉੱਥੇ ਅਧਿਆਪਕ ਲੋੜ ਮੁਤਾਬਕ ਪੂਰੇ ਹੋਣ, ਲੋਕ ਸਫ਼ਾਈ ਪਸੰਦ ਹੋਣ ਤੇ ਰਲ-ਮਿਲ ਕੇ ਪਿੰਡ ਦੀ ਹੋਰ ਬੇਹਤਰੀ ਲਈ ਇਕਜੁੱਟ ਹੰਭਲਾ ਮਾਰ ਰਹੇ ਹੋਣ, ਸਾਲ ਪਿੱਛੋਂ ਨਾਟਕ ਮੇਲਾ ਅਤੇ ਖੇਡ-ਮੇਲਾ ਕਰਵਾਇਆ ਜਾਂਦਾ ਹੋਵੇ, ਫ਼ਸਟ-ਸੈਕੰਡ ਆਉਣ ਵਾਲੇ ਇਲਾਕੇ ਭਰ ਦੇ ਸਰਕਾਰੀ ਸਕੂਲਾਂ ’ਚ ਪੜਦੇ ਬੱਚਿਆਂ ਨੂੰ ਇਨਾਮ ਦਿੱਤੇ ਜਾਂਦੇ ਹੋਣ, ਸਾਹਿਤ ਦੇ ਰਸਾਲੇ ਅਤੇ ਕਿਤਾਬਾਂ ਛਪਵਾ ਕੇ ਵੰਡੀਆਂ ਜਾਂਦੀਆਂ ਹੋਣ, ਉਸ ਪਿੰਡ ਬਾਰੇ ਤੁਸੀਂ ਜ਼ਰੂਰ ਪੁੱਛੋਗੇ ਕਿ ਇਹ ਪਿੰਡ ਕਿਹੜੇ ਮੁਲਕ ’ਚ ਪੈਂਦਾ ਬਈ? ਇੰਗਲੈਂਡ, ਫਰਾਂਸ ਕਿ ਅਮਰੀਕਾ ਵਿਚ? ਤਾਂ ਮੇਰਾ ਉੱਤਰ ਹੋਵੇਗਾ, ‘‘ਨਈਂ ਭੋਲਿਓ! ਇਹ ਪਿੰਡ ਮੇਰੇ ਪੰਜਾਬ ਦਾ ਈ ਇਕ ਪਿੰਡ ਐ।’’

ਫਿਰ ਤੁਸੀਂ ਕਹੋਗੇ, ‘‘ਅੱਛਾ ਅੱਛਾ! ਸੀਚੇਵਾਲ ਦੀ ਗੱਲ ਕਰਦੈਂ?’ ਨਈਂ ਬਈ ਨਈਂ ਮੈਂ ਸੀਚੇਵਾਲ ਦੀ ਗੱਲ ਨਈਂ ਕਰਦਾ। ਮੈਂ ਗੱਲ ਕਰਦਾਂ ਪਿੰਡ ਸੰਘੇ ਖ਼ਾਲਸਾ, ਤਹਿਸੀਲ ਫਿਲੌਰ, ਜ਼ਿਲਾ ਜਲੰਧਰ ਦੀ।

ਸੰਘੇ ਖ਼ਾਲਸਾ ਪਿੰਡ ਨਕੋਦਰ ਤੋਂ ਨੂਰਮਹਿਲ ਰੋਡ ’ਤੇ ਸੱਜੇ ਬੰਨੇ ਦੀ ਲਗਪਗ ਡੇਢ ਕਿਲੋਮੀਟਰ ਦੀ ਵਿੱਥ ਉੱਪਰ ਪੂਰਬ ਵਾਲੇ ਪਾਸੇ ਵਸਿਆ ਇਕ ਖੂਬਸੂਰਤ ਪਿੰਡ ਹੈ ਜਿੱਥੇ ਬੜੇ ਜ਼ਹੀਨ ਤੇ ਖੂਬਸੂਰਤ ਪੜੇ-ਲਿਖੇ ਸਿਆਣੇ ਤੇ ਸੂਝਵਾਨ ਲੋਕ ਵਸਦੇ ਹਨ। ਇਸ ਪਿੰਡ ਦੇ ਐਨ.ਆਰ.ਆਈ. ਵੀਰਾਂ ਨੇ ਰਲ਼ ਕੇ ਇਕ ‘ਸੰਘੇ ਖ਼ਾਲਸਾ ਵੈਲਫ਼ੇਅਰ ਓਵਰਸੀਜ਼ ਕਮੇਟੀ (ਰਜਿ:)’ ਬਣਾਈ ਹੋਈ ਹੈ। ਸਰਵ ਸ੍ਰੀ ਨਿਰਮਲ ਸਿੰਘ ਸੰਘਾ, ਸੰਤੋਖ ਸਿੰਘ ਸੰਘਾ, ਰਤਨ ਸਿੰਘ ਸੰਘਾ, ਸਵਰਗੀ ਸਤਨਾਮ ਸਿੰਘ ਰੰਧਾਵਾ ਤੇ ਉਸ ਦਾ ਪਰਿਵਾਰ, ਸਵਰਗੀ ਓਮਪਾਲ ਤੇ ਉਸ ਦਾ ਪਰਿਵਾਰ, ਪਿੰਡ ਦੀ ਮੌਜੂਦਾ ਪੰਚਾਇਤ ਤੇ ਹੋਰ ਬਹੁਤ ਸਾਰੇ ਪਤਵੰਤੇ ਸੱਜਣ ਇਸ ਕਮੇਟੀ ਦੇ ਸਤਿਕਾਰਤ ਮੈਂਬਰ ਹਨ ਜਿਨਾਂ ਨੇ ਪਿੰਡ ਦੇ ਕਾਇਆ ਕਲਪ ਦੀ ਜ਼ਿੰਮੇਵਾਰੀ ਚੁੱਕੀ ਹੋਈ ਹੈ। ਪਿੰਡ ’ਚ ਸਰਕਾਰੀ ਸਕੂਲ ਲਈ ਕੋਈ ਢੁੱਕਵੀਂ ਥਾਂ ਨਹੀਂ ਸੀ ਤਾਂ ਇਨਾਂ ਨੇ ਕੈਨੇਡਾ ਰਹਿੰਦੇ ਇਕ ਸਤਿਕਾਰਤ ਬਜ਼ੁਰਗ ਨੂੰ ਇਸ ਗੱਲ ਲਈ ਰਾਜ਼ੀ ਕਰ ਲਿਆ ਕਿ ਉਹ ਆਪਣਾ ਜੱਦੀ ਘਰ ਸਕੂਲ ਲਈ ਛੱਡ ਦੇਵੇਗਾ ਅਤੇ ਉਸ ਨੇ ਅਜਿਹਾ ਕੀਤਾ। ਅੱਜ ਉਸ ਦੇ ਜੱਦੀ ਘਰ ਵਿਚ ਬਣੇ ਸਕੂਲ ਵਿਚ ਬੱਚੇ ਸਿੱਖਿਆ ਹਾਸਲ ਕਰ ਰਹੇ ਹਨ। ਸਰਕਾਰੀ ਸਕੂਲ ਹੋਣ ਕਰਕੇ ਅਧਿਆਪਕਾਂ ਦੀ ਹਮੇਸ਼ਾ ਕਮੀ ਹੀ ਰਹਿੰਦੀ ਸੀ। ਇਸ ਕਮੀ ਨੂੰ ਪੂਰਾ ਕਰਨ ਲਈ ਕਮੇਟੀ ਨੇ ਅਧਿਆਪਕ ਆਪਣੇ ਖਰਚ ਉੱਤੇ ਰੱਖ ਦਿੱਤੇ ਤਾਂ ਜੋ ਬੱਚਿਆਂ ਦੀ ਮੁੱਢਲੀ ਸਿੱਖਿਆ ਦਾ ਹਰਜਾ ਨਾ ਹੋਵੇ। ਇਸ ਸਬੰਧੀ ਮੇਰੇ ਵੱਡੇ ਭਰਾ ਜਿਹੇ ਸਤਿਕਾਰਯੋਗ ਮਿੱਤਰ ਸ੍ਰੀ ਨਿਰਮਲ ਸਿੰਘ ਸੰਘਾ ਅਕਸਰ ਕਹਿੰਦੇ ਹਨ ਕਿ ਜਿਸ ਮਕਾਨ ਦੀ ਨੀਂਹ ਕੱਚੀ ਰਹਿ ਜਾਏ ਉਸ ਉਪਰ ਮਜ਼ਬੂਤ ਇਮਾਰਤ ਨਹੀਂ ਉਸਰਦੀ, ਇਸ ਲਈ ਬੱਚਿਆਂ ਦੀ ਮੁੱਢਲੀ ਵਿੱਦਿਆ ਚੰਗੀ ਤੇ ਸਿਹਤਮੰਦ ਹੋਣੀ ਚਾਹੀਦੀ ਹੈ।

ਸੰਘੇ ਖ਼ਾਲਸਾ ਓਵਰਸੀਜ਼ ਕਮੇਟੀ (ਰਜਿ:) ਦੇ ਸਾਰੇ ਮੈਂਬਰਾਨ ਨੇ ਮੁੱਖ ਜ਼ਿੰਮੇਵਾਰੀ ਸ. ਨਿਰਮਲ ਸਿੰਘ ਸੰਘਾ ਹੁਰਾਂ ਦੇ ਮੋਢਿਆਂ ਉੱਪਰ ਸੁੱਟੀ ਹੋਈ ਹੈ। ਸਾਬਕਾ ਸਰਪੰਚ ਸ. ਰਤਨ ਸਿੰਘ ਤੇ ਸਵਰਗੀ ਸਤਨਾਮ ਸਿੰਘ ਰੰਧਾਵਾ ਦਾ ਸਾਰਾ ਪਰਿਵਾਰ ਸ. ਨਿਰਮਲ ਸਿੰਘ ਹੁਰਾਂ ਦੇ ਹਮੇਸ਼ਾ ਅੰਗ-ਸੰਗ ਰਹਿੰਦਾ ਹੈ ਅਤੇ ਪਿੰਡ ਦੇ ਕਾਇਆ-ਕਲਪ ਲਈ ਇਥੇ ਹਰ ਮਹੀਨੇ, ਹਰ ਸਾਲ ਕੋਈ ਨਾ ਕੋਈ ਨਵੀਂ ਯੋਜਨਾ ਬਣਦੀ ਹੀ ਰਹਿੰਦੀ ਹੈ।

ਸਕੂਲ ਤੋਂ ਬਾਅਦ ਇਸ ਕਮੇਟੀ ਨੇ ਜਿਸ ਵੱਡੇ ਪ੍ਰਾਜੈਕਟ ਨੂੰ ਹੱਥ ਪਾਇਆ ਉਹ ਸੀਵਰੇਜ ਪੁਆਉਣ ਦਾ ਸੀ। ਇਸ ਪ੍ਰਾਜੈਕਟ ਨੂੰ ਸ਼ੁਰੂ ਕਰਨ ਵੇਲੇ ਇਸ ਕਮੇਟੀ ਨੂੰ ਪਿੰਡ ਦੇ ਹੀ ਕੁਝ ਭੋਲੇ ਲੋਕਾਂ ਦਾ ਵਿਰੋਧ ਦੀ ਸਹਾਰਨਾ ਪਿਆ। ਮੈਂ ਸਮਝਦਾ ਹਾਂ ਇਹ ਵਿਰੋਧ ਹਰ ਕਮੇਟੀ ਨੂੰ ਸਹਾਰਨਾ ਪੈਂਦਾ ਹੈ/ਪਵੇਗਾ ਜਿਹੜੀ ਕਮੇਟੀ ਗਲੀਆਂ-ਨਾਲੀਆਂ ਲਈ ਹਰ ਪੰਜ ਸਾਲ ਬਾਅਦ ਆਉਂਦੀ ਗ੍ਰਾਂਟ ਨੂੰ ਪੱਕੇ ਤੌਰ ’ਤੇ ਬੰਦ ਕਰ ਦੇਣ ਦਾ ਪ੍ਰਬੰਧ ਕਰੇਗੀ ਕਿਉਂਕਿ ਗਲੀਆਂ ਨਾਲੀਆਂ ਦੀ ਗ੍ਰਾਂਟ ਨਾਲ ਤਾਂ ਹਰ ਵਾਰ ਕਈ ਅਹੁਦੇਦਾਰਾਂ ਵੱਲੋਂ ਹੱਥ ਰੰਗੇ ਜਾਂਦੇ ਹਨ ਅਤੇ ਇਹ ਸਰਕਾਰੀ ਪੈਸਾ ਖਾਣ ਦਾ ਇਕ ਚੰਗਾ ਸਾਧਨ ਹੈ। ਕੁਝ ਇਸ ਕਿਸਮ ਦਾ ਵਿਰੋਧ ਸੰਘੇ ਖ਼ਾਲਸਾ ਕਮੇਟੀ ਨੂੰ ਵੀ ਝੱਲਣਾ ਪਿਆ ਪਰ ਇਸ ਕਮੇਟੀ ਦੇ ਥਾਪੇ ਹੋਏ ਨਿਡੱਰ ਸਿਪਾਹੀ ਆਪਣੀ ਹਾਥੀ ਵਾਲੀ ਮਸਤ ਚਾਲੇ ਚਲਦੇ ਗਏ ਤੇ ਸੀਵਰੇਜ ਮੁਕੰਮਲ ਹੋ ਗਿਆ।

ਅੱਠ-ਦਸ ਫੁੱਟ ਡੂੰਘੇ ਛੱਪੜ ਵਿਚ ਭਰਤੀ ਪਾ ਕੇ ਉਥੇ ਇਕ ਪੱਧਰਾ ਮੈਦਾਨ ਬਣਾਇਆ ਗਿਆ ਜਿਸ ਵਿਚ ਵਾਟਰ ਵਰਕਸ ਅਤੇ ਉੱਚੀ ਪਾਣੀ ਦੀ ਟੈਂਕ ਬੜੀ ਸ਼ਾਨੋ-ਸ਼ੌਕਤ ਨਾਲ ਖੜੋਤੀ ਹੋਈ ਹੈ। ਪਿੰਡ ਦੀ ਨਵੀਂ ਉੱਠੀ ਨੌਜਵਾਨ ਪੀੜੀ ਨੇ ਪਿੰਡ ਨੂੰ ਹਰਿਆ-ਭਰਿਆ ਬਣਾਉਣ ਦਾ ਬੀੜਾ ਉਠਾਇਆ ਹੋਇਆ ਹੈ। ਨਵੇਂ ਰੁੱਖ ਲੱਗ ਰਹੇ ਹਨ ਅਤੇ ਪਾਲ਼ੇ ਜਾ ਰਹੇ ਹਨ। ਵਾਤਾਵਰਣ ਦੀ ਸ਼ੁੱਧਤਾ ਦਾ ਇਨਾਂ ਸੱਜਣਾ ਨੂੰ ਏਨਾ ਖਿਆਲ ਹੈ ਕਿ ਇਹ ਅਜਿਹੀਆਂ ਸਾਹਿਤਕ ਲਿਖਤਾਂ ਨੂੰ ਵੀ ਪ੍ਰਮੋਟ ਕਰਦੇ ਰਹਿੰਦੇ ਹਨ ਜੋ ਵਾਤਾਵਰਣ ਨੂੰ ਬਚਾਉਣ ਦੀ ਦੁਹਾਈ ਦਿੰਦੀਆਂ ਹੋਣ। ਪਿੱਛੇ ਜਿਹੇ ਛਪੀ ਪੁਸਤਕ ‘ਕਿੱਥੇ ਗਈ ਖ਼ੁਸ਼ਬੋ’ ਜੋ ਵਾਤਾਵਰਣੀ ਸਰੋਕਾਰਾ ਨਾਲ ਜੁੜੀ ਹੋਈ ਹੈ ਇਨਾਂ ਸੱਜਣਾਂ ਦੀ ਸਹਾਇਤਾ ਨਾਲ ਛਪੀ। ਆਵਾਮ ਦੀ ਤਰਕਸ਼ੀਲ, ਵਿਸ਼ਲੇਸ਼ਣੀ ਤੇ ਵਿਗਿਆਨਕ ਸੋਚ ਨੂੰ ਪਰਿਪੱਕ ਕਰਨ ਲਈ ਛਪਦੇ ਹਰ ਅਖ਼ਬਾਰ, ਮੈਗਜ਼ੀਨ ਅਤੇ ਪੁਸਤਕ ਦੀ ਛਪਾਈ ਲਈ ਮਾਇਕ ਸਹਾਇਤਾ ਕਰਨ ਲਈ ਇਹ ਸੱਜਣ ਤਿਆਰ-ਬਰ-ਤਿਆਰ ਰਹਿੰਦੇ ਹਨ।

ਲੜਕੀਆਂ ਦੀ ਸਿੱਖਿਆ ਨੂੰ ਪ੍ਰਮੋਟ ਕਰਨ ਲਈ ਇਸ ਕਮੇਟੀ ਨੇ ਇਕ ਫੰਡ ਤਿਆਰ ਸਥਾਪਤ ਕੀਤਾ ਹੈ ਜਿਸ ਵਿਚੋਂ ਹਰ ਵਰੇ ਉੱਚ ਸਿੱਖਿਆ ਦੀਆਂ ਚਾਹਵਾਨ ਗ਼ਰੀਬ ਪਰਿਵਾਰਾਂ ਦੀਆਂ ਲੜਕੀਆਂ ਦੀ ਆਰਥਿਕ ਸਹਾਇਤਾ ਕੀਤੀ ਜਾਂਦੀ ਹੈ। ਪਿੰਡ ਦੇ ਕਈ ਲਾਚਾਰ ਤੇ ਗ਼ਰੀਬ ਪਰਿਵਾਰਾਂ ਦੇ ਬਿਮਾਰ ਬੱਚਿਆਂ ਦੇ ਇਲਾਜ ਲਈ ਇਹ ਕਮੇਟੀ ਲੱਖਾਂ ਰੁਪਏ ਖਰਚ ਕਰ ਦਿੰਦੀ ਹੈ। ਅਗਾਂਹ ਹੋਰ ਪੜਨ ਦੀਆਂ ਚਾਹਵਾਨ ਲੜਕੀਆਂ ਨੂੰ ਤਾਂ ਇਨਾਂ ਨੇ ਕੰਪਿਊਟਰ ਤੱਕ ਵੀ ਖਰੀਦ ਕੇ ਦੇ ਦਿੱਤੇ ਹਨ। ਲੜਕੀਆਂ ਦੀ ਸਿੱਖਿਆ ਨੂੰ ਪ੍ਰਮੋਟ ਕਰਨ ਲਈ ਇਨਾਂ ਨੇ ਪਿੰਡ, ਇਲਾਕੇ ਆਦਿ ਦਾ ਕੋਈ ਦਾਇਰਾ ਨਹੀਂ ਰੱਖਿਆ। ਪੰਜਾਬ ਵਿਚ ਵਸਦੀ ਕੋਈ ਵੀ ਲੜਕੀ ਅਜਿਹੀ ਸਹਾਇਤਾ ਪ੍ਰਾਪਤ ਕਰ ਸਕਦੀ ਹੈ।

ਇਸ ਕਮੇਟੀ ਦੇ ਚੇਅਰਮੈਨ ਸ. ਨਿਰਮਲ ਸਿੰਘ ਸੰਘਾ ਬਜ਼ਾਤੇ ਖੁਦ ਇਕ ਨੇਕ, ਉੱਦਮੀ ਅਤੇ ਮਿਹਨਤੀ ਇਨਸਾਨ ਹਨ। ਉਹ ਹਮੇਸ਼ਾ ਹੀ ਆਪਣੇ ਲੋਕਾਂ ਦੀ ਜੂਨ ਸੁਧਾਰਨ ਦੇ ਉਪਰਾਲੇ ਕਰਦੇ ਰਹਿੰਦੇ ਹਨ। ਉਹ ਇਕ ਨਰਮ ਦਿਲ ਇਨਸਾਨ ਹਨ ਜੋ ਸਿੱਖਿਆ ਅਤੇ ਸਾਹਿਤ ਦੇ ਸਮਾਜਕ ਮਹੱਤਵ ਨੂੰ ਖ਼ੂਬ ਪਹਿਚਾਣਦੇ ਹਨ। ਬਹੁਤ ਘੱਟ ਲੋਕ ਜਾਣਦੇ ਹਨ ਕਿ ਉਹ ਇਕ ਵਧੀਆ ਕਿਸਮ ਦੇ ਸ਼ਾਇਰ ਵੀ ਹਨ ਅਤੇ ਬੜੀ ਖੂਬਸੂਰਤ ਕਵਿਤਾ ਵੀ ਲਿਖਦੇ ਹਨ। ਨਾਂ ਚਮਕਾਉਣ ਤੇ ਗਲ਼ਾਂ ’ਚ ਹਾਰ ਪਵਾਉਣ ਵਰਗੀਆਂ ਇਲਾਮਤਾਂ ਤੋਂ ਉਹ ਕੋਹਾਂ ਦੂਰ ਹਨ। ਲੋਕ-ਸੇਵਾ ਹਿੱਤ ਲੱਗਣ ਵਾਲੇ ਕਮੇਟੀ ਦੇ ਇਕ ਇਕ ਪੈਸੇ ਦਾ ਹਿਸਾਬ ਰੱਖਦੇ ਹਨ ਤੇ ਉਨਾਂ ਦੀ ਇਹੋ ਕੋਸ਼ਿਸ਼ ਹੁੰਦੀ ਹੈ ਕਿ ਕਮੇਟੀ ਦਾ ਇਕ ਇਕ ਪੈਸਾ ਥਾਂ ਸਿਰ ਤੇ ਲੋੜਵੰਦਾਂ ਤੱਕ ਸਿੱਧਾ ਪਹੁੰਚੇ। ਇਸ ਗੱਲ ਦਾ ਵਿਸ਼ੇਸ਼ ਧਿਆਨ ਰੱਖਿਆ ਜਾਂਦਾ ਹੈ ਕਿ ਉਨਾਂ ਤੋਂ ਕੋਈ ਅਯੋਗ ਤੇ ਗ਼ਲਤ ਕਿਸਮ ਦਾ ਬੰਦਾ ਝੂਠੇ ਰੋਣੇ ਰੋ ਕੇ ਲਾਭ ਨਾ ਉੱਠਾ ਜਾਵੇ। ਇਸ ਲਈ ਮਦਦ ਦੇ ਅਭਿਲਾਸ਼ੀ ਸਬੰਧੀ ਪਹਿਲਾਂ ਪੂਰੀ ਤਹਿਕੀਕਾਤ ਕੀਤੀ ਜਾਂਦੀ ਹੈ।

ਪੰਜਾਬ ਸਰਕਾਰ ਨੇ ਜਦੋਂ ਗ਼ਰੀਬ ਲੜਕੀਆਂ ਦੇ ਵਿਆਹਾਂ ਲਈ ਸ਼ਗਨ ਸਕੀਮ ਸ਼ੁਰੂ ਕੀਤੀ ਤਾਂ ਪਿੰਡ ਦੇ ਲੋਕ ਕਚਹਿਰੀਆਂ-ਦਫ਼ਤਰਾਂ ਵਿਚ ਸ਼ਗਨ ਲੈਣ ਲਈ ਖੱਜਲ ਖੁਆਰ ਹੋਣ ਲੱਗੇ। ਮਹੀਨਿਆਂ ਬੱਧੀ ਧੱਕੇ ਖਾ ਕੇ, ਸੈਂਕੜੇ ਰੁਪਏ ਖਰਚਣ ਤੋਂ ਬਾਅਦ ਜਾ ਕੇ ਕਿਤੇ ਸ਼ਗਨ ਸਕੀਮ ਦੀ ਰਕਮ ਮਿਲਦੀ। ਪਰ ਸੰਘੇ ਖ਼ਾਲਸਾ ਓਵਰਸੀਜ਼ ਕਮੇਟੀ ਦਾ ਕਮਾਲ ਦੇਖੋ। ਇਨਾਂ ਨੇ ਲੋਕਾਂ ਨੂੰ ਖੱਜਲ-ਖੁਆਰੀ ਤੋਂ ਰੋਕਣ ਲਈ ਆਪਣੀ ਸ਼ਗਨ ਸਕੀਮ ਚਲਾ ਦਿੱਤੀ। ਅੱਜ ਸੰਘੇ ਖਾਲਸਾ ਦੀ ਹਰ ਗ਼ਰੀਬ ਲੜਕੀ ਦੇ ਵਿਆਹ ਵਾਲੇ ਦਿਨ ਤੋਂ ਦਸ ਦਿਨ ਪਹਿਲਾਂ ਹੀ ਸ਼ਗਨ ਦੀ ਰਕਮ ਜੋ ਕਿ ਪੰਜ ਹਜ਼ਾਰ ਰੁਪਏ ਰੱਖੀ ਗਈ ਹੈ, ਲੜਕੀ ਦੇ ਘਰ ਪਹੁੰਚ ਜਾਂਦੀ ਹੈ।

ਕੁਝ ਚਿੰਤਕਾਂ ਦਾ ਵਿਚਾਰ ਹੈ ਕਿ ਪਿੰਡਾਂ ਵਿਚ ਸੀਵਰੇਜ ਪਾਉਣੇ, ਪਾਣੀਆਂ ਦੀ ਟੈਂਕੀਆਂ ਬਣਾਉਣੀਆਂ, ਸਕੂਲ ਬਣਾਉਣੇ ਆਦਿ ਕੰਮ ਤਾਂ ਸਰਕਾਰਾਂ ਦੇ ਹਨ। ਕੀ ਇਸ ਤਰਾਂ ਸਰਕਾਰਾਂ ਲੋਕ-ਸਰੋਕਾਰਾਂ ਵੱਲੋਂ ਹੋਰ ਅਵੇਸਲੀਆਂ ਨਹੀਂ ਹੋ ਜਾਣਗੀਆਂ? ਇਹ ਨੁਕਤਾ ਉਹ ਸੱਜਣ ਉਠਾਉਂਦੇ ਹਨ ਜਿਹੜੇ ਇਸ ਕਮੇਟੀ ਦੀ ਕਾਰਜ ਸ਼ੈਲੀ ਬਾਰੇ ਪੂਰਾ ਨਹੀਂ ਜਾਣਦੇ। ਅਸਲ ਵਿਚ ਇਸ ਕਮੇਟੀ ਦਾ ਕੰਮ ਕਰਨ ਦਾ ਢੰਗ ਨਿਰਾਲਾ ਹੈ। ਇਹ ਪਿੰਡ ਵਿਚ ਹੋਣ ਵਾਲੇ ਹਰ ਕੰਮ ਵਿਚ ਸਰਕਾਰਾਂ ਨੂੰ ਵੀ ਭੱਜ-ਦੌੜ ਕਰਕੇ ਖਿੱਚ ਲਿਆਉਂਦੇ ਹਨ। ਇਸ ਪਿੰਡ ਵਿਚ ਹੋਣ ਵਾਲੇ ਹਰ ਕੰਮ ਵਿਚ ਸਰਕਾਰੀ ਗ੍ਰਾਂਟਾਂ ਤੋਂ ਮਿਲਣ ਵਾਲਾ ਪੈਸਾ ਵੀ ਲੱਗਾ ਹੈ ਅਤੇ ਲੱਗ ਰਿਹਾ ਹੈ। ਸਾਡੀ ਭ੍ਰਿਸ਼ਟ ਕਿਸਮ ਦੀ ਸਰਕਾਰੀ ਮਸ਼ੀਨਰੀ ਵਿਚੋਂ ਪੈਸਾ ਕਢਵਾਉਣਾ ਸ਼ੇਰ ਦੇ ਮੂੰਹ ’ਚੋਂ ਮਾਸ ਖਿੱਚਣ ਬਰਾਬਰ ਹੈ। ਪਰ ਸ਼ਾਬਾਸ਼ੇ ਇਨਾਂ ਸੱਜਣਾਂ ਦੇ, ਇਹ ਸਰਕਾਰੀ ਦਫਤਰਾਂ ਦੇ ਗੇੜੇ ਮਾਰਦੇ ਨਾ ਤਾਂ ਥੱਕਦੇ ਹਨ ਅਤੇ ਨਾ ਹੀ ਅੱਕਦੇ ਹਨ। ਜਾਗਦੀ ਸੁਰਤ ਵਾਲੇ ਇਨਾਂ ਨਿਰਸੁਆਰਥ ਸੱਜਣਾਂ ਕੋਲੋਂ ਕੋਈ ਪੈਸਾ ਕਿਸ ਮੂੰਹ ਨਾਲ ਮੰਗੇ? ਇਨਾਂ ਦੀ ਸੇਵਾ ਭਾਵਨਾ ਵੱਲ ਵੇਖ ਕੇ ਸਰਕਾਰੀ ਅਫਸਰਾਂ ਨੂੰ ਗੱਦੀਦਾਰ ਕੁਰਸੀਆਂ ਛੱਡ ਕੇ ਪਿੰਡ ਸੰਘੇ ਖ਼ਾਲਸਾ ਦੇ ਸਰਵੇ ਕਰਨੇ ਪੈਂਦੇ ਹਨ। ਚਾਹੁੰਦੇ ਨਾ ਚਾਹੁੰਦੇ ਇਨਾਂ ਦਾ ਸਾਥ ਦੇਣ ਹੀ ਪੈਂਦਾ ਹੈ।

ਸਾਰੇ ਐਨ.ਆਰ.ਆਈ. ਵੀਰਾਂ ਨੂੰ ਪਿੰਡ ਸੰਘੇ ਖਾਲਸਾ ਦੇ ਇਨਾਂ ਸੁਹਿਰਦ ਸੱਜਣਾਂ ਤੋਂ ਬੜਾ ਕੁਝ ਸਿੱਖਣ ਦੀ ਲੋੜ ਹੈ। ਇਨਾਂ ਤੋਂ ਪ੍ਰੇਰਣਾ ਲੈ ਕੇ ਜੇਕਰ ਐਨ.ਆਰ.ਆਈ. ਵੀਰ ਕੋਠੀਆਂ ਦੀ ਉਸਾਰੀ ਤੋਂ ਧਿਆਨ ਹਟਾ ਕੇ ਸਮਾਜਕ ਭਲੇ ਲਈ ਕਾਰਜਸ਼ੀਲ ਹੋਣ ਤਾਂ ਪੰਜਾਬ ਦਾ ਹਰ ਪਿੰਡ, ਪਿੰਡ ਸੰਘੇ ਖ਼ਾਲਸਾ ਬਣ ਸਕਦਾ ਹੈ। ਇਹ ਪਿੰਡ ਪੰਜਾਬ ਦਾ ਇਕ ਮਾਡਲ ਗ੍ਰਾਮ ਹੈ ਜੋ ਕਿਸੇ ਸਰਕਾਰ ਨੇ ਨਹੀਂ ਬਣਾਇਆ, ਲੋਕਾਂ ਖੁਦ ਬਣਾਇਆ ਹੈ।

23/11/2012


ਆ ਜਾ ਸੰਘੇ ਖ਼ਾਲਸਾ ਦੀ ਸੈਰ ਕਰਾਵਾਂ
ਡਾ: ਰਾਮ ਮੂਰਤੀ, ਜਲੰਧਰ
“ਤਲਖੀਆਂ” - ਸੰਦਰਭ ਪੰਜਾਬੀ ਭਾਸ਼ਾ ਤੇ ਸਾਹਿਤ-ਸੱਭਿਆਚਾਰ
ਲਾਲ ਸਿੰਘ ਦਸੂਹਾ
ਪੱਤਰਕਾਰਤਾ ਜਿਹੇ ਪਵਿੱਤਰ ਪੇਸ਼ੇ ਦਾ ਮਜ਼ਾਕ ਉਡਾ ਰਹੇ ਨੇ ਜੁਗਾੜੂ ਪੱਤਰਕਾਰ
ਮਿੰਟੂ ਖੁਰਮੀਂ ਹਿੰਮਤਪੁਰਾ
ਪੰਜਾਬੀ ਬੋਲੀ ਤੇ ਕਨੇਡਾ ਦੀ 2011 ਦੀ ਮਰਦਮ ਸ਼ੁਮਾਰੀ
ਸਾਧੂ ਬਿਨਿੰਗ, ਕਨੇਡਾ
ਪੰਜਾਬੀ ਬੋਲੀ ਦੇ ਰਾਖੇ ਅਣਪੜ ਲੋਕ
ਗੁਰਚਰਨ ਪੱਖੋਕਲਾਂ, ਪੰਜਾਬ
ਕਿਹਨਾਂ ਤਾਈਂ ਭਾਉਂਦੀਆਂ ਇਹ ਖ਼ੁਸ਼ੀਆਂ-ਦੀਵਾਲੀਆਂ
ਪਰਸ਼ੋਤਮ ਲਾਲ ਸਰੋਏ, ਜਲੰਧਰ
ਭਾਰਤ ਮਹਾਨ ਵਿੱਚ ਦੰਗਾਕਾਰੀਆਂ ਨੂੰ ਸਜ਼ਾ ਦੇਣ ਵਾਲਾ ਕਾਨੂੰਨ ਹੀ ਨਹੀਂ ਹੈ
ਬੀ.ਐਸ. ਢਿੱਲੋਂ, ਐਡਵੋਕੇਟ, ਚੰਡੀਗੜ੍ਹ
ਆਰਥਿਕ ਸੁਧਾਰਾਂ ਤੋਂ ਵੀ ਵੱਧ ਜਰੂਰੀ ਹਨ, ਰਾਜਨੀਤਕ ਸੁਧਾਰ
ਬੀ.ਐਸ. ਢਿੱਲੋਂ, ਐਡਵੋਕੇਟ, ਚੰਡੀਗੜ੍ਹ
ਹੁਣ ਪਿੰਕੀਆਂ ਤਿਆਰ ਹੋ ਜਾਣ ਮੁਫ਼ਤ ਦੀ ‘ਮਸ਼ਹੂਰੀ’ ਲਈ।
ਮਨਦੀਪ ਖੁਰਮੀ ਹਿੰਮਤਪੁਰਾ, ਇੰਗਲੈਂਡ
18 ਅਕਤੂਬਰ ਬਰਸੀ ’ਤੇ
ਬੇ-ਆਸਰਿਆਂ ਦਾ ਆਸਰਾ;ਸੰਤ ਬਾਬਾ ਮੋਹਨ ਸਿੰਘ ਜੀ
ਰਣਜੀਤ ਸਿੰਘ ਪ੍ਰੀਤ, ਬਠਿੰਡਾ
ਭੂਤ ਪ੍ਰੇਤ – ਮਨੋਵਿਗਿਆਨ ਦੀ ਨਜ਼ਰ ‘ਤੋਂ
ਰਿਸ਼ੀ ਗੁਲਾਟੀ, ਆਸਟ੍ਰੇਲੀਆ
ਵਿਦਿਆ ਬੇਚਾਰੀ, ਪਰ-ਉਪਕਾਰੀ
ਪਰਸ਼ੋਤਮ ਲਾਲ ਸਰੋਏ, ਜਲੰਧਰ
ਅੰਧੀ ਸ਼ਰਧਾ ਗਿਆਨ ਵਿਹੂਣੀ
ਗਿਆਨੀ ਅਮਰੀਕ ਸਿੰਘ, ਕੁਰੂਕਸ਼ੇਤਰ
ਗੋਲੇ ਕਬੂਤਰਾਂ ਦਾ ਪਰਵਾਸ
ਬੀ.ਐੱਸ. ਢਿੱਲੋਂ ਐਡਵੋਕੇਟ
ਸਾਉਣ ਦੇ ਛਰਾਟੇ ਵਾਂਗੂੰ ਆਜਾ ਪ੍ਰਦੇਸੀਆ ਵੇ ਤਾਰਿਆਂ ਦੀ ਨਿੰਮੀ ਨਿੰਮੀ ਲੋਅ
ਭਵਨਦੀਪ ਸਿੰਘ ਪੁਰਬਾ
ਭਾਰਤ ਦੀ ਮੁੱਖ ਸਮੱਸਿਆ ਹੈ ਵਧ ਰਹੀ ਆਬਾਦੀ
ਬੀ.ਐੱਸ. ਢਿੱਲੋਂ ਐਡਵੋਕੇਟ
ਵਿਗਿਆਨ ਦੀ ਪੜਾਈ, ਪੰਜਾਬੀ ਅਤੇ ਅੰਗਰੇਜ਼ੀ
ਡਾ. ਜੋਗਾ ਸਿੰਘ, ਪੰਜਾਬੀ ਯੂਨੀਵਰਸਿਟੀ, ਪਟਿਆਲਾ
ਦੁਨੀਆਂ ਵਿੱਚ ਅੰਗਰੇਜ਼ੀ ਦੀ ਸਥਿਤੀ
ਡਾ. ਜੋਗਾ ਸਿੰਘ, ਪੰਜਾਬੀ ਯੂਨੀਵਰਸਿਟੀ, ਪਟਿਆਲਾ
ਸਫ਼ਲ ਸਿੱਖਿਆ ਦੀ ਭਾਸ਼ਾ
ਡਾ. ਜੋਗਾ ਸਿੰਘ, ਪੰਜਾਬੀ ਯੂਨੀਵਰਸਿਟੀ, ਪਟਿਆਲਾ
ਪੈਰ ਵਾਲ਼ੇ ਹਾਹੇ ਦੀ ਅਯੋਗ ਵਰਤੋਂ
ਗਿਆਨੀ ਸੰਤੋਖ ਸਿੰਘ, ਆਸਟ੍ਰੇਲੀਆ
ਦੁਨੀਆਂ ਵਿਚ ਅੰਗਰੇਜ਼ੀ ਦਾ ਗ਼ਲਬਾ
ਸੁਖਵੰਤ ਹੁੰਦਲ
ਗਊ ਹੱਤਿਆ ਬਨਾਮ ਨਿਰਦੋਸ਼ ਹੱਤਿਆ
ਰਿਸ਼ੀ ਗੁਲਾਟੀ, ਐਡੀਲੇਡ
ਲੱਚਰ ਗਾਇਕੀ ਲਈ ਜਿੰਮੇਵਾਰ ਲੋਕ
ਰਾਜੂ ਹਠੂਰੀਆ
ਪੰਜਾਬੀ ਲੈਂਗੂਏਜ ਐਜੂਕੇਸ਼ਨ ਐਸੋਸੀਏਸ਼ਨ
ਸਾਧੂ ਬਿਨਿੰਗ
ਸੁਨੇਹਾ ਆਇਆ ਫੁੱਲਾਂ ਦਾ - ੨
ਜਨਮੇਜਾ ਸਿੰਘ ਜੌਹਲ
ਮੇਜਰ ਮਾਂਗਟ ਨਾਲ ਇਕ ਮੁਲਾਕਾਤ
ਡਾ: ਅਮ੍ਰਿਤਪਾਲ ਕੌਰ
ਡੇਰਾਵਾਦ ਵਿਰੋਧੀ ਲਹਿਰ ਦੇ ਵਧਦੇ ਕਦਮ
ਡਾ ਗੁਰਮੀਤ ਸਿੰਘ “ਬਰਸਾਲ”, ਕੈਲੇਫੋਰਨੀਆਂ
ਫਿਰ ਦੇਖਿਆ ਕਸ਼ਮੀਰ
ਸੁਨੇਹਾ ਆਇਆ ਫੁੱਲਾਂ ਦਾ
ਜਨਮੇਜਾ ਸਿੰਘ ਜੌਹਲ
ਕੌਣ, ਕਿਸ ਦਾ ਖਾਂਦਾ
ਪਰਸ਼ੋਤਮ ਲਾਲ ਸਰੋਏ
ਆਨਲਾਈਨ ਵਿਸਾਖੀ ਫਿਲਮ ਮੇਲਾ
ਸੁਖਵੰਤ ਹੁੰਦਲ
ਮੁਕ ਜਾ ਪੂਣੀਏ, ਅਸੀਂ ਜਾਣਾ ਗੁਰਾਂ ਦੇ ਡੇਰੇ
ਹਰਬੀਰ ਸਿੰਘ ਭੰਵਰ
ਹਿੰਮਤ ਤੇ ਦਲੇਰੀ ਮਨੁੱਖੀ ਜੀਵਨ ਦਾ ਅਸਲੀ ਗਹਿਣਾ ਹੈ
ਪਰਸ਼ੋਤਮ ਲਾਲ ਸਰੋਏ
ਵਿੱਚਲੀ ਗੱਲ
ਵਿਆਹਾਂ ਨੂੰ ਵੀ ਉਜੱਡਾਂ ਦੀ ਭੀੜ ਬਣਾ ਦਿੱਤਾ ਹੈ ਪੰਜਾਬੀਆਂ ਨੇ
ਬੀ.ਐੱਸ. ਢਿੱਲੋਂ, ਐਡਵੋਕੇਟ
ਕਾਂਗਰਸ ਨੂੰ ਉਸ ਦਾ ਹੱਦੋਂ ਵੱਧ ਜਿੱਤ ਦਾ ਆਤਮ ਵਿਸ਼ਵਾਸ ਹੀ ਲੈ ਡੁੱਬਿਆ
ਸਰਵਨ ਸਿੰਘ ਰੰਧਾਵਾ
ਓਲੰਪੀਅਨ ਪਰਗਟ ਸਿੰਘ ਨੇ ਹੁਣ ਕੀਤਾ ਸਿਆਸੀ ਗੋਲ
ਰਣਜੀਤ ਸਿੰਘ ਪ੍ਰੀਤ
ਪੰਜਾਬੀ ਦੇ ਮਿਆਰ ਨੂੰ ਨੀਵਾਂ ਕਰਨ ਵਾਲੇ ਇਹ ਲੇਖਕ
ਰਵਿੰਦਰ ਸਿੰਘ ਕੁੰਦਰਾ, ਬੀ ਬੀ ਸੀ ਏਸ਼ੀਅਨ ਨੈੱਟਵਰਕ ਰੇਡੀਓ ਪੇਸ਼ਕਾਰ
ਦਰਦ ਦੇਖ ਦੁੱਖ ਆਉਂਦਾ
ਪਰਸ਼ੋਤਮ ਲਾਲ ਸਰੋਏ
ਆਈ ਬਸੰਤ ਤੇ ਪਾਲਾ ਭਗੰਤ
ਪਰਸ਼ੋਤਮ ਲਾਲ ਸਰੋਏ

ਆਪੋ ਆਪਣਾ ਟੁੱਲ
ਜਨਮੇਜਾ ਸਿੰਘ ਜੌਹਲ

ਉਹ ਫਿਰੇ ਨੱਥ ਕੜ੍ਹਾਉਣ ਨੂੰ, ਤੇ ਦੂਜਾ ਫਿਰੇ ਨੱਕ ਵਢਾਉਣ ਨੂੰ
ਪਰਸ਼ੋਤਮ ਲਾਲ ਸਰੋਏ
...ਭਰੂਣ ਹੱਤਿਆ ਹੁੰਦੀ ਰਹੇਗੀ !
ਸ਼ਿਵਚਰਨ ਜੱਗੀ ਕੁੱਸਾ
ਲੀਡਰਾਂ ਨੂੰ ਚਿੰਬੜੀਆਂ ਜੋਕਾਂ
ਜਨਮੇਜਾ ਸਿੰਘ ਜੌਹਲ
ਬੇਗੈਰਤ ਕਿੱਥੇ ਵਸਦਾ ਏ ?
ਯੁੱਧਵੀਰ ਸਿੰਘ ਆਸਟਰੇਲੀਆ
ਅਮਨ, ਨਿੱਘ ਅਤੇ ਸਾਂਝਾਂ ਦੀ ਪ੍ਰਤੀਕ : ਲੋਹੜੀ
ਰਣਜੀਤ ਸਿੰਘ ਪ੍ਰੀਤ
ਕੁਝ ਇੱਕ ਲਈ ਰੱਬ,ਰੱਬ ਤੇ ਬਾਕੀਆਂ ਲਈ ਉਹੀ ਰੱਬ ਜੱਭ
ਪਰਸ਼ੋਤਮ ਲਾਲ ਸਰੋਏ
ਨਵਾਂ ਸਾਲ, ਨਵਾਂ ਅਹਿਦ
ਕੁਲਜੀਤ ਸਿੰਘ ਜੰਜੂਆ, ਕਨੇਡਾ
ਇਕ ਅਨਾਰ ਸੌ ਬੀਮਾਰ
ਪਰਸ਼ੋਤਮ ਲਾਲ ਸਰੋਏ
ਇਨਸਾਨ ਬਣਨ ਦੀ ਬਜਾਏ 'ਸਿਆਸੀ ਪਿਆਦੇ' ਬਣਿਆਂ ਲਈ ਇੱਕ ਬੇਨਤੀ.....!
ਮਨਦੀਪ ਖੁਰਮੀ ਹਿੰਮਤਪੁਰਾ (ਲੰਡਨ)
ਉੱਚਾ-ਨੀਵਾਂ, ਛੋਟਾ ਵੱਡਾ, ਮਾਲਕ ਹੈ ਜਾਂ ਗ਼ੁਲਾਮ
ਪਰਸ਼ੋਤਮ ਲਾਲ ਸਰੋਏ
ਪ੍ਰਵਾਸੀ ਪੰਜਾਬੀਆਂ ਦੇ ਰਿਸ਼ਤਿਆਂ ਵਿੱਚ ਟੁੱਟ-ਭੱਜ
ਉਜਾਗਰ ਸਿੰਘ
ਚੌਂਕਾ
ਬਲਵਿੰਦਰ ਸਿੰਘ ਚਾਹਲ ‘ਮਾਧੋ ਝੰਡਾ’
ਕੁਦਰਤੀ ਸੋਮਿਆਂ ਦੀ ਅੰਨੇਵਾਹ ਵਰਤੋਂ ਤੋਂ ਗੁਰੇਜ ਕਰਨਾ ਚਾਹੀਦਾ ਹੈ
ਉਜਾਗਰ ਸਿੰਘ
ਵਿਹੜਾ
ਬਲਵਿੰਦਰ ਸਿੰਘ ਚਾਹਲ ‘ਮਾਧੋ ਝੰਡਾ’
ਫੁਲਕਾਰੀ ਤੇ ਬਾਗ
ਬਲਵਿੰਦਰ ਸਿੰਘ ਚਾਹਲ ‘ਮਾਧੋ ਝੰਡਾ’
ਕੀ ਦੀਵਾਲੀ ਦਾ ਤਿਉਹਾਰ ਅੱਜ ਸੱਚ-ਮੁੱਚ ਖ਼ੁਸ਼ੀਆਂ ਦਾ ਤਿਉਹਾਰ ਹੈ ਪਰਸ਼ੋਤਮ ਲਾਲ ਸਰੋਏ ਚਾਰ ਬੰਦੇ ਰੱਖ ਲੈ ਤੂੰ ਕੰਧਾ ਦੇਣ ਨੂੰ
ਪਰਸ਼ੋਤਮ ਲਾਲ ਸਰੋਏ
ਖੱਦਰ
ਬਲਵਿੰਦਰ ਸਿੰਘ ਚਾਹਲ ‘ਮਾਧੋ ਝੰਡਾ’
ਦੁਸਹਿਰਾ ਵਿਸ਼ੇਸ਼ ਇੱਕ ਲੇਖ
ਰਾਵਣ ਅਜੇ ਸੜਿਆ ਕਿੱਥੇ ਹੈ!
ਪਰਸ਼ੋਤਮ ਲਾਲ ਸਰੇਏ
ਵੇਖਣ ਵਾਲੀ ਥਾਂ ਹੈ ਕੈਨੇਡਾ ਦੀ ਐਡਮਿੰਟਨ ਮਾਲ
ਬੀਰਿੰਦਰ ਸਿੰਘ ਢਿੱਲੋਂ, ਐਡਵੋਕੇਟ
3 ਅਕਤੂਬਰ, ਜਨਮ ਦਿਨ ਤੇ ਵਿਸ਼ੇਸ਼
ਸ਼ਰਾਫਤ, ਨੇਕਨੀਤੀ, ਇਨਸਾਨੀਅਤ, ਸਹਿਜਤਾ ਅਤੇ ਸਮਾਜ ਸੇਵਾ ਦੇ ਮੁੱਜਸਮਾ: ਮਹਾਰਾਣੀ ਪ੍ਰਨੀਤ ਕੌਰ
- ਉਜਾਗਰ ਸਿੰਘ
ਕੰਜ਼ਿਊਮਰਿਜ਼ਮ ਅਤੇ ਵਾਤਾਵਰਨ ਦਾ ਨੁਕਸਾਨ
ਸੁਖਵੰਤ ਹੁੰਦਲ
ਮੰਜਾ ਤੇ ਨਵਾਰੀ ਪਲੰਘ
ਬਲਵਿੰਦਰ ਸਿੰਘ ਚਾਹਲ “ਮਾਧੋ ਝੰਡਾ”
ਪੱਖੀ
ਬਲਵਿੰਦਰ ਸਿੰਘ ਚਾਹਲ “ਮਾਧੋ ਝੰਡਾ”
ਕੀ ਸ੍ਰੋਮਣੀ ਕਮੇਟੀ ਅਤੇ ਬਾਕੀ ਗੁਰਦੁਆਰਿਆਂ ਵਿੱਚ ਫੈਲਿਆ ਭ੍ਰਿਸ਼ਟਾਚਾਰ ਰੋਕਣ ਲਈ ਵੀ ਕੋਈ ਅੱਨਾ ਹਜਾਰੇ ਉੱਠੇਗਾ?
ਅਵਤਾਰ ਸਿੰਘ ਮਿਸ਼ਨਰੀ
ਸਾਂਝੇ ਪੰਜਾਬ ਦਾ, ਪੰਜਾਬੀ ਦਾ ਅਣਖੀਲਾ ਲੋਕ ਕਵੀ: ਚਿਰਾਗ ਦੀਨ ਦਾਮਨ
ਉਜਾਗਰ ਸਿੰਘ
ਰਾਜ ਵਿੱਚ ਲੋਕਾਂ ਦੀ, ਲੋਕਾਂ ਦੁਆਰਾ, ਲੋਕਾਂ ਲਈ ਸਰਕਾਰ ਦੀ ਧਾਰਨਾ ਕਿੱਥੋਂ ਤੱਕ ਸਹੀ ਸਾਬਤ ਹੋ ਰਹੀ ਹੈ? - ਪਰਸ਼ੋਤਮ ਲਾਲ ਸਰੋਏ
ਚਲ ਜਨਮੇਜੇ ਕਸ਼ਮੀਰ ਵਿਖਾ-3
ਜਨਮੇਜਾ ਸਿੰਘ ਜੌਹਲ
ਆਤੰਕ ਦਾ ਅੰਤ
ਪਾਕਿਸਤਾਨ ਨੇ ਅਮਰੀਕਾ ਦੀ ਮੱਦਦ ਕੀਤੀ ਜਾਂ ਲਾਦੇਨ ਦੀ?

ਭਵਨਦੀਪ ਸਿੰਘ ਪੁਰਬਾ (ਚੀਫ਼ ਐਡੀਟਰ ‘ਮਹਿਕ ਵਤਨ ਦੀ’)
ਕੁਦਰਤੀ ਆਫਤਾਂ, ਭੂਚਾਲ, ਵਿਗਿਆਨ ਅਤੇ ਠੱਗ
ਅਵਤਾਰ ਸਿੰਘ ਮਿਸ਼ਨਰੀ
ਹੋਲੀ ਤੇ ਵਿਸ਼ੇਸ਼ ਸੇਲ
ਸੰਜੀਵ ਸ਼ਰਮਾ, ਫਿਰੋਜਪੁਰ
ਮਿਤੀ: ੨੦/੦੩/੨੦੧੧
ਹਲ਼
ਬਲਵਿੰਦਰ ਸਿੰਘ ਚਾਹਲ “ਮਾਧੋ ਝੰਡਾ”
ਨਿਬੰਧ :
ਅਜਮੇਰ ਰੋਡੇ : ਸ਼ੁਭਚਿੰਤਨ ਦਾ ਵੇਲਾ
ਸੁਖਿੰਦਰ
ਜੱਜੇ ਦੀਆਂ ਲੱਤਾਂ ਵਿਚ ਆ ਅੜੀ ਬੇਲੋੜੀ ਬਿੰਦੀ
ਗਿ। ਸੰਤੋਖ ਸਿੰਘ
ਬਦੇਸ਼ਾਂ ‘ਚ ਕਰੂਪ ਹੋ ਰਹੀ ਪੰਜਾਬੀ ਬੋਲੀ: ਜ਼ਿੰਮੇਵਾਰ ਕੌਣ?
ਇਕਬਾਲ ਰਾਮੂਵਾਲੀਆ, ਕੈਨਡਾ
ਸੰਪਾਦਨਾ ਬਨਾਮ ਵਿਆਕਰਣਿਕ ਦਰੁੱਸਤੀਆਂ
ਡਾ।ਗੁਰਮੀਤ ਸਿੰਘ ਬਰਸਾਲ ਕੈਲੇਫੋਰਨੀਆਂ
ਚਰਨ ਸਿੰਘ : ਦਾਰਸ਼ਨਿਕ ਸੁਭਾਅ ਦੀ ਕਵਿਤਾ
ਸੁਖਿੰਦਰ
ਉਂਕਾਰਪ੍ਰੀਤ : ਜ਼ਿੰਦਗੀ ਦੀਆਂ ਹਕੀਕਤਾਂ ਦਾ ਲੇਖਾ-ਜੋਖਾ ਕਰਦੀ ਕਵਿਤਾ
ਸੁਖਿੰਦਰ
ਵਿਦਵਾਨਾਂ ਨੇ ਸਮੇ ਦੀ ਵੰਡ ਕਿਵੇਂ ਕੀਤੀ? ਅਤੇ ਨਵਾਂ ਸਾਲ
ਅਵਤਾਰ ਸਿੰਘ ਮਿਸ਼ਨਰੀ
ਸੁਰਜੀਤ ਕਲਸੀ : ਔਰਤ ਦੇ ਸਰੋਕਾਰਾਂ ਦੀ ਕਥਾ
ਸੁਖਿੰਦਰ
ਪਹਿਲੀ ਮੁਲਾਕਾਤ
ਜਨਮੇਜਾ ਸਿੰਘ ਜੌਹਲ
ਮਰਦ ਨੂੰ ਸਮਾਜ ਦਾ ਪ੍ਰਧਾਨ, ਕਰਤਾ, ਧਰਤਾ ਸਿਰਜਨਹਾਰ ਸਮਝਇਆਂ ਜਾਂਦਾ ਹੈ
ਸਤਵਿੰਦਰ ਕੌਰ ਸੱਤੀ (ਕੈਲਗਰੀ)
ਕਿ–ਕ–ਕੇ
ਜਨਮੇਜਾ ਸਿੰਘ ਜੌਹਲ
ਬੱਸ ਸਟਾਪ ਦੀ ਤਲਾਸ਼
ਜਨਮੇਜਾ ਸਿੰਘ ਜੌਹਲ
ਦੇਸ ਦਾ ਅੰਨਦਾਤਾ ਪੰਜਾਬ ਦਾ ਕਿਸਾਨ ਖੁਦਕੁਸੀਆਂ ਦੇ ਰਾਹ ਕਿਉਂ ?
ਰਘਵੀਰ ਸਿੰਘ ਚੰਗਾਲ
ਕਲਮਾਂ ਦਾ ਕਲਮਾਂ ਨਾਲ ਟਕਰਾਅ, ਪੰਜਾਬੀ ਸਾਹਿਤ ਲਈ ਵਿਕਾਸਕਾਰੀ ਜਾਂ ਵਿਨਾਸ਼ਕਾਰੀ ?
ਜਰਨੈਲ ਘੁਮਾਣ
ਹਉਮੈਂ ਕਿਥੌਂ ਉਪਜੇ ਕਿਤ ਸੰਜਮ ਇਹ ਜਾਇ॥
ਡਾ: ਮਹਾਂਬੀਰ ਸਿੰਘ
ਇਕ ਯਮਲਾ ਜੱਟ ਸੀ।।।!
ਨਿਸ਼ਾਨ ਰਾਠੌਰ ‘ਮਲਿਕਪੁਰੀ’
ਆਪਣੇ ਬੱਚੇ ਨੂੰ ਆਤਮ-ਵਿਸ਼ਵਾਸੀ ਬਣਾਓ
ਨਿਸ਼ਾਨ ਰਾਠੌਰ ‘ਮਲਿਕਪੁਰੀ’
ਚਲ ਭਗਤਾ ਹੋ ਜਾ ਵਲੈਤੀਆ
ਜਨਮੇਜਾ ਸਿੰਘ ਜੌਹਲ
ਪੜਿਆ-ਲਿਖਿਆ ਤਬਕਾ ਬਨਾਮ ਅੰਧਵਿਸ਼ਵਾਸ
ਨਿਸ਼ਾਨ ਰਾਠੌਰ ‘ਮਲਿਕਪੁਰੀ’
ਦੋਸਤੀਆਂ ਦਾ ਮੇਰਾ ਅਨੁਭਵ
ਜਤਿੰਦਰ ਸਿੰਘ ਔਲ਼ਖ
ਮੇਰੀ ਕੈਨੇਡਾ ਫ਼ੇਰੀ - ਕਿਸ਼ਤ 1
ਸ਼ਿਵਚਰਨ ਜੱਗੀ ਕੁੱਸਾ
ਮੇਰੀ ਕੈਨੇਡਾ ਫ਼ੇਰੀ - ਕਿਸ਼ਤ 2
ਸ਼ਿਵਚਰਨ ਜੱਗੀ ਕੁੱਸਾ
ਮੇਰੀ ਕੈਨੇਡਾ ਫ਼ੇਰੀ - ਕਿਸ਼ਤ 3
ਸ਼ਿਵਚਰਨ ਜੱਗੀ ਕੁੱਸਾ
ਮੇਰੀ ਕੈਨੇਡਾ ਫ਼ੇਰੀ - ਕਿਸ਼ਤ 4
ਸ਼ਿਵਚਰਨ ਜੱਗੀ ਕੁੱਸਾ
ਮੰਗਣ ਨਾਲੋਂ ਮਰਨਾ ਚੰਗਾ ਨਿਸ਼ਾਨ
ਰਾਠੌਰ ‘ਮਲਿਕਪੁਰੀ’
ਜੱਜੇ ਦੇ ਪੈਰ ’ਚ ਬਿੰਦੀ
ਰਵਿੰਦਰ ਸਿੰਘ ਕੁੰਦਰਾ
ਕਿੱਥੇ ਉਡ ਗਈ ਮੇਰੇ ਵਤਨ ਦੀ ਉਹ ਸੋਨੇ ਦੀ ਚਿੜ੍ਹੀ
ਰਵੀ ਸਚਦੇਵਾ
ਕਰਮਾਂ ਵਾਲੀਆਂ ਮਾਂਵਾਂ
ਨਿਸ਼ਾਨ ਰਾਠੌਰ ‘ਮਲਿਕਪੁਰੀ’
…ਜਦੋਂ ਮੈਂ ਪਹਿਲੀ ਵਾਰ ਦਿੱਲੀ ਗਿਆ
ਨਿਸ਼ਾਨ ਰਾਠੌਰ ‘ਮਲਿਕਪੁਰੀ’
ਆਜ਼ਾਦ ਦੇਸ਼ ਦੇ ‘ਗ਼ੁਲਾਮ’
ਹਰਪ੍ਰੀਤ ਲਾਲ ‘ਹੈਰੀ’
ਇੰਝ ਰਿਹਾ ਮੇਰਾ ਜਹਾਜ਼ ਦਾ ਪਹਿਲਾ 'ਹੂਟਾ'.... !
ਮਨਦੀਪ ਖੁਰਮੀ ਹਿੰਮਤਪੁਰਾ(ਇੰਗਲੈਂਡ)

hore-arrow1gif.gif (1195 bytes)


Terms and Conditions
Privacy Policy
© 1999-2012, 5abi।com

www।5abi।com
[ ਸਾਡਾ ਮਨੋਰਥ ][ ਈਮੇਲ ][ ਹੋਰ ਸੰਪਰਕ ][ ਅਨੰਦ ਕਰਮਨ ][ ਮਾਨਵ ਚੇਤਨਾ ][ ਵਿਗਿਆਨ ]
[
ਕਲਾ/ਕਲਾਕਾਰ ][ ਫਿਲਮਾਂ ][ ਖੇਡਾਂ ][ ਪੁਸਤਕਾਂ ][ ਇਤਿਹਾਸ ][ ਜਾਣਕਾਰੀ ]

darya1.gif (3186 bytes)
©1999-2012, 5abi।com