WWW 5abi।com  ਪੰਨਿਆ ਵਿੱਚ ਸ਼ਬਦ ਭਾਲ (ਹਿੰਦਿਕ ਵਿਧੀ ਨਾਲ)
ਭਾਰਤ ਮਹਾਨ ਵਿੱਚ ਦੰਗਾਕਾਰੀਆਂ ਨੂੰ ਸਜ਼ਾ ਦੇਣ ਵਾਲਾ ਕਾਨੂੰਨ ਹੀ ਨਹੀਂ ਹੈ
ਬੀ.ਐਸ. ਢਿੱਲੋਂ, ਐਡਵੋਕੇਟ, ਚੰਡੀਗੜ੍ਹ

5_cccccc1.gif (41 bytes)

ਅੱਜ ਪਹਿਲੀ ਨਵੰਬਰ ਹੈ। ਹਰ ਸਾਲ ਦੀ ਤਰ੍ਹਾਂ ਦਿੱਲੀ ਦੰਗਿਆਂ ਦੇ ਦੋਸ਼ੀਆਂ ਲਈ ਸਜ਼ਾਵਾਂ ਦੀ ਮੰਗ ਹੋ ਰਹੀ ਹੈ। ਸੰਸਦ ਦੇ ਦੋਵਾਂ ਸਦਨਾਂ ਨੂੰ ਸੰਬੋਧਨ ਕਰਦਿਆਂ ਸਾਬਕਾ ਰਾਸ਼ਟਰਪਤੀ ਡਾ. ਕਲਾਮ ਸਾਹਿਬ ਨੇ ਕਿਹਾ ਸੀ ਕਿ ਫਿਰਕੂ ਹਿੰਸਾ ਨਾਲ ਨਿਪਟਣ ਲਈ ਨਵਾਂ ਕਾਨੂੰਨ ਬਣਾਇਆ ਜਾਵੇਗਾ। ਪ੍ਰਧਾਨ ਮੰਤਰੀ ਵੀ ਅਜਿਹਾ ਕਾਨੂੰਨ ਬਣਾਉਣ ਬਾਰੇ ਕਹਿੰਦੇ ਆ ਰਹੇ ਹਨ। ਪਰ ਬਣੇਗਾ ਕਦੋਂ? ਇਹ ਰੱਬ ਹੀ ਜਾਣਦਾ ਹੈ। ਸਧਾਰਣ ਫੌਜਦਾਰੀ ਕਾਨੂੰਨਾਂ ਨਾਲ ਦੰਗਿਆਂ ਦੇ ਅਪਰਾਧੀਆਂ ਨੂੰ ਸਜ਼ਾ ਨਹੀਂ ਹੁੰਦੀ। ਦੋਸ਼ੀ ਅਦਾਲਤਾਂ ਵਿੱਚੋਂ 'ਸ਼ੱਕ ਦੀ ਬਿਨਾ' ’ਤੇ 'ਬਾਇੱਜ਼ਤ ਬਰੀ' ਹੋ ਜਾਂਦੇ ਹਨ। ਦਿਲਚਸਪ ਗੱਲ ਇਹ ਹੈ ਕਿ ਪਿਛਲੇ ਸੱਠ ਸਾਲਾਂ ਵਿੱਚ ਦੰਗਿਆਂ ਵਿੱਚ ਹਜਾਰਾਂ ਲੋਕ ਮਾਰੇ ਗਏ ਹਨ, ਸੈਂਕੜੇ ਔਰਤਾਂ ਦੇ ਬਲਾਤਕਾਰ ਹੋਏ ਤੇ ਕਰੋੜਾਂ ਰੁਪਏ ਦੀ ਜਾਇਦਾਦ ਤਬਾਹ ਹੋਈ ਤੇ ਕਦੀ ਕੋਈ ਦੰਗਾਕਾਰੀ ਫਾਂਸੀ ਲੱਗਦਾ ਨਹੀਂ ਵੇਖਿਆ। ਪੀੜਤ ਲੋਕ ਇਨਸਾਫ ਲਈ ਤਰਸਦੇ ਰਹੇ ਪਰ ਕਿਸੇ ਨੇ ਇਹ ਨਹੀਂ ਸੋਚਿਆ ਕਿ ਸਾਡੇ ਕੋਲ ਤਾਂ ਦੰਗਾਕਾਰੀਆਂ ਨੂੰ ਸਜ਼ਾ ਦਿਵਾਉਣ ਵਾਲਾ ਕਾਨੂੰਨ ਹੀ ਨਹੀਂ। ਕੁੱਝ ਮੌਕਾਪ੍ਰਸਤ ਲੋਕ ਅੱਜ ਤੱਕ ਦਿੱਲੀ ਦੰਗਿਆਂ ਦੇ ਨਾਂ ’ਤੇ ਸਿਆਸਤ ਕਰ ਰਹੇ ਹਨ। ਉਹ ਅਜੇ ਵੀ ਦਿੱਲੀ ਦੰਗਿਆਂ ਦੇ ਦੋਸ਼ੀਆਂ ਨੂੰ ਸਜ਼ਾ ਦਿਵਾਉਣ ਦੀ ਗੱਪ ਮਾਰ ਰਹੇ ਹਨ। ਪਰ ਇਹ ਨਹੀਂ ਦੱਸਦੇ ਕਿ ਉਨ੍ਹਾਂ ਹੁਣ ਤੱਕ ਕਿਸ ਦੋਸ਼ੀ ਨੂੰ ਸਜ਼ਾ ਦਿਵਾਈ ਹੈ?

ਇਹਨਾਂ ਲੋਕਾਂ ਨੇ ਪਹਿਲਾਂ ਪੀੜਤਾਂ ਦੇ ਹਮਦਰਦ ਬਣ ਕੇ ਉਨ੍ਹਾਂ ਦਾ ਵਿਸ਼ਵਾਸ ਜਿੱਤਿਆ ਤੇ ਫਿਰ ਉਨ੍ਹਾਂ ਦਾ ਸ਼ੋਸ਼ਣ ਕੀਤਾ। ਇਨ੍ਹਾਂ ਨੇ ਮੁਸੀਬਤਾਂ ਮਾਰੇ ਲੋਕਾਂ ਦੇ ਨਾਂ ’ਤੇ ਦੇਸ਼-ਵਿਦੇਸ਼ ਦੇ ਸਿੱਖਾਂ ਪਾਸੋਂ ਕਰੋੜਾਂ ਰੁਪਏ ਇਕੱਠੇ ਕੀਤੇ ਤੇ ਆਪਣੇ ਘਰ ਭਰ ਲਏ। ਟੁੱਟੀਆਂ ਮੋਟਰ-ਸਾਈਕਲਾਂ ਦੀਆਂ ਸਵਾਰੀਆਂ ਕਰਨ ਵਾਲੇ ਲਗ਼ਜ਼ਰੀ ਏ ਸੀ ਕਾਰਾਂ ਦੇ ਮਾਲਕ ਬਣ ਗਏl ਇਨ੍ਹਾਂ ਨੇ ਪੀੜਤਾਂ ਦੇ ਗੁਨਾਹਗਾਰਾਂ ਦੇ ਨਾਲ ਸੌਦੇ ਕਰਵਾ ਮੋਟੀਆਂ ਰਕਮਾਂ ਵੀ ਵਸੂਲੀਆਂ।

ਦੰਗੇ ਸਧਾਰਣ ਕਤਲਾਂ ਨਾਲੋਂ ਵੱਖਰੇ ਹੁੰਦੇ ਹਨ। ਇਨ੍ਹਾਂ ਲਈ ਸਬੂਤ ਜਟਾਉਣੇ ਅਸਾਨ ਨਹੀਂ ਹੁੰਦੇ। ਖਾਸ ਤੌਰ ’ਤੇ ਜਦੋਂ ਸਬੰਧਤ ਸ਼ਹਿਰਾਂ ਵਿਚ ਸਰਕਾਰਾਂ ਹੀ ਦੰਗੇ ਕਰਵਾਉਣ ਵਾਲਿਆਂ ਦੀਆਂ ਹੋਣ। ਹੁਣ ਲੋੜ ਹੈ ਕਿ ਦੋਸ਼ੀ ਤੇ ਹੀ ਇਹ ਜਿੰਮੇਵਾਰੀ ਪਾਈ ਜਾਵੇ ਕਿ ਉਹ ਸਾਬਤ ਕਰੇ ਕਿ ਉਹ ਬੇਕਸੂਰ ਹੈ। ਹੁਣ ਤੱਕ ਦੇ ਸਾਰੇ ਦੋਸ਼ੀ ਦਿੱਲੀ ਦੰਗਿਆਂ ਵਿੱਚੋਂ ਬਰੀ ਹੋ ਚੁੱਕੇ ਹਨ। ਸਿਰਫ 13 ਵਿਅਕਤੀਆਂ ਨੂੰ ਮਾਮੂਲੀ ਜਿਹੀਆਂ ਸਜ਼ਾਵਾਂ ਹੋਈਆਂ। ਗੁਜਰਾਤ ਵਿੱਚ ਬੈਸਟ ਬੇਕਰੀ ਕੇਸ ਦੇ 21 ਦੰਗਾਕਾਰੀ ਬਰੀ ਹੋਣ ਤੇ ਦੇਸ਼ ਭਰ ਵਿੱਚ ਕੁਰਲਾਹਟ ਮੱਚ ਗਿਆ ਸੀ। ਪਹਿਲਾਂ 1947 ਵਿਚ ਵੀ ਲੱਖਾਂ ਲੋਕੀ ਮਾਰੇ ਗਏ ਪਰ ਕਿਸੇ ਦਾ ਕੁਝ ਨਹੀਂ ਵਿਗੜਿਆ। ਕਾਰਨ ਕੀ ਹੈ?

ਸਾਡੇ ਮੌਜੂਦਾ ਫੌਜਦਾਰੀ ਕਾਨੂੰਨਾਂ ਹੇਠ ਦੰਗਾਕਾਰੀਆਂ ਨੂੰ ਸਜ਼ਾ ਹੋਣੀ ਅਸੰਭਵ ਹੀ ਹੈ। ਜਿਨ੍ਹਾਂ ਲਈ 'ਰੱਤੀ ਭਰ ਵੀ ਸ਼ੱਕ ਦੀ ਗੁੰਜਾਇਸ਼ ਨਾ ਹੋਵੇ' ਵਾਲਾ ਫਾਰਮੂਲਾ ਨਹੀਂ ਲਾਗੂ ਹੋਣਾ ਚਾਹੀਦਾ। ਸਾਡਾ ਫੌਜਦਾਰੀ ਕਾਨੂੰਨ ਮੰਗ ਕਰਦਾ ਹੈ ਕਿ ਮੁਲਜ਼ਮਾਂ ਦੇ ਨਾਂ ਐਫ਼ .ਆਈ. ਆਰ. ਵਿਚ ਹੋਣੇ ਚਾਹੀਦੇ ਹਨ। ਕੀ ਇਹ ਸੰਭਵ ਹੈ ਕਿ ਦੰਗਾਕਾਰੀਆਂ ਦੀ ਭੀੜ ਦੀ ਕੋਈ ਗਵਾਹ ਪਹਿਚਾਣ ਕਰ ਕੇ ਉਨ੍ਹਾਂ ਦੇ ਨਾਂ ਪਰਚੇ ਵਿਚ ਦਰਜ ਕਰਵਾਏ? ਪਰ ਜੇ ਕੋਈ ਪਹਿਚਾਣ ਕਰ ਵੀ ਲਵੇ ਤਾਂ ਅੱਗੇ ਰਿਪੋਰਟ ਲਿਖਣਾ ਪੁਲਿਸ ਦਾ ਕੰਮ ਹੈ ਤੇ ਪੁਲਿਸ ਸਰਕਾਰੀ ਹੁਕਮਾਂ ਅਨੁਸਾਰ ਚੱਲਦੀ ਹੈ। ਦਿੱਲੀ ਤੇ ਗੁਜਰਾਤ ਵਿੱਚ ਪੁਲਿਸ ਸਰਕਾਰੀ ਸ਼ਹਿ ’ਤੇ ਜਾਂ ਤਾਂ ਖੁਦ ਭੀੜਾਂ ਨਾਲ ਰਲ ਗਈ ਜਾਂ ਪੀੜਤ ਵਿਅਕਤੀਆਂ ਦੀ ਕੋਈ ਮਦਦ ਨਹੀਂ ਕੀਤੀ। ਅਜਿਹੀ ਪੁਲਿਸ ਠੀਕ ਰਿਪੋਰਟ ਕਿਵੇਂ ਲਿਖੇਗੀ? ਸੋ ਮੁਲਜ਼ਮਾਂ ਦੇ ਨਾਂ ਐਫ਼ .ਆਈ. ਆਰ. ਵਿਚ ਨਾ ਹੋਣ ਕਾਰਨ ਅੱਧਾ ਕੇਸ ਤਾਂ ਇੱਥੇ ਹੀ ਉੱਡ ਗਿਆ। ਦੋਸ਼ੀ ਪਿੱਛੋਂ ਝੂਠੇ ਫਸਾਏ ਕਹਿ ਕੇ ਬਰੀ ਹੋ ਜਾਂਦੇ ਹਨ। ਅੱਜ ਕੱਲ੍ਹ ਤਾਂ ਅਜਿਹਾ ਅਨਸਰ ਮੂੰਹ ਢਕ ਕੇ ਕਾਰਾ ਕਰਦਾ ਹੈ। ਦੂਜਾ ਨੁਕਤਾ ਸਾਡਾ ਗਵਾਹੀ ਕਾਨੂੰਨ (1872) ਕਹਿੰਦਾ ਹੈ ਗਵਾਹ ਇਹ ਦੱਸੇ ਕਿ ਕਿਸ ਨੇ ਲਲਕਾਰਾ ਮਾਰਿਆ, ਕਿਸ ਨੇ ਟਾਇਰ ਗਲ਼ ਵਿਚ ਪਾਇਆ, ਕਿਸ ਨੇ ਤੇਲ ਪਾਇਆ ਤੇ ਕਿਸ ਨੇ ਤੀਲੀ ਲਾਈ, ਕਿਸ ਨੇ ਅੱਗ ਲਾਈ, ਕਿਸ ਨੇ ਛੁਰਾ ਮਾਰਿਆ? ਹਰ ਦੋਸ਼ੀ ਵੱਲੋਂ ਕੀਤਾ ਗਿਆ ਜੁਰਮ ਚਸ਼ਮਦੀਦ ਗਵਾਹ ਵੱਲੋਂ ਬਿਆਨ ਕੀਤਾ ਜਾਵੇ। ਇਕ ਵੀ ਗਲਤ ਬਿਆਨੀ ਨਾਲ ਦੋਸ਼ੀ 'ਸ਼ੱਕ ਦੀ ਬਿਨਾ' ’ਤੇ ਬਰੀ ਹੋ ਜਾਂਦੇ ਹਨ। ਫਿਰ ਅਗਾਂਹ ਗੱਲ ਤੁਰਦੀ ਹੈ ਕਿ ਕੀ ਪੋਸਟ ਮਾਰਟਮ ਹੋਇਆ ਸੀ? (ਦੰਗਿਆਂ ਦੇ ਪੋਸਟ ਮਾਰਟਮ ਕੌਣ ਕਰਾਉਂਦਾ ਹੈ?) ਜੇ ਨਹੀਂ ਹੋਇਆ ਤਾਂ ਮ੍ਰਿਤਕ ਦੀ ਮੌਤ ਸ਼ੱਕੀ ਹੈ। ਦੋਸ਼ੀ ਫਿਰ ਬਰੀ। ਅਗਾਂਹ ਕਹਾਣੀ ਤੁਰਦੀ ਹੈ ਕਿ ਕੀ ਡਾਕਟਰੀ ਰਿਪੋਰਟ ਤੇ ਗਵਾਹ ਦੀ ਗਵਾਹੀ ਮਿਲਦੀ ਹੈ? ਜੇ ਡਾਕਟਰੀ ਮੌਤ ਛੁਰਾ ਵੱਜਿਆ ਦੱਸਦੀ ਹੈ ਤੇ ਗਵਾਹ ਲਾਠੀਆਂ ਨਾਲ ਕੁੱਟ ਕੇ ਮਾਰਿਆ ਕਹਿੰਦੇ ਹਨ ਤਾਂ ਫਿਰ 'ਕਹਾਣੀ ਫਿਰ ਸ਼ੱਕੀ ਹੈ'। ਜੇ ਵਕੀਲ ਤੇ ਮੁਲਜ਼ਮ ਕੇਸ ਨੂੰ ਲਮਕਾਉਣ 'ਤੇ ਹੀ ਤੁਰ ਪੈਣ ਤਾਂ ਕੇਸ ਪੁਰਾਣਾ ਹੋਣ ਕਾਰਨ ਅਦਾਲਤ ਕਹਿੰਦੀ ਹੈ ਕਿ ਹੁਣ "ਇੰਨੇ ਸਾਲਾਂ ਬਾਅਦ ਦੋਸ਼ੀ ਨੂੰ ਜੇਲ੍ਹ ਭੇਜਣਾ" ਬੇਇਨਸਾਫੀ ਹੈ, ਰਹਿਮ ਕਰਨ ਦੀ ਲੋੜ ਹੈ। ਜੇ ਮੁਲਜ਼ਮ ਗੈਰਹਾਜ਼ਰ ਹੋ ਜਾਵੇ ਤਾਂ ਫਿਰ ਕੇਸ ਲਟਕ ਜਾਂਦਾ ਹੈ, ਕਿਉਂਕਿ ਮੁਲਜ਼ਮ ਦੀ ਹਾਜ਼ਰੀ ਜ਼ਰੂਰੀ ਹੈ। ਅਦਾਲਤ ਨੂੰ ਮੁਲਜ਼ਮ ਨੂੰ ਭਗੌੜਾ ਕਰਾਰ ਦਿੰਦਿਆਂ ਸਾਲਾਂ ਦੇ ਸਾਲ ਲੰਘ ਜਾਂਦੇ ਹਨ ਤੇ ਜਦੋਂ ਅਚਾਨਕ ਮੁਲਜ਼ਮ ਪ੍ਰਗਟ ਹੋ ਜਾਵੇ ਤਾਂ ਫਿਰ ਸਾਰੀ ਕਹਾਣੀ ਮੁੱਢੋਂ ਸ਼ੁਰੂ ਹੋਵੇਗੀ। ਉਦੋਂ ਤੱਕ ਪੇਸ਼ੀਆਂ ਭੁਗਤ ਚੁੱਕੇ ਗਵਾਹ ਤੇ ਮੁਦਈ ਖੁਦ ਹੀ ਥੱਕ ਕੇ ਘਰੇ ਬੈਠ ਜਾਂਦੇ ਹਨ। ਜੇ ਡਾਕਟਰ ਪੈਸੇ ਲੈ ਕੇ, ਗਵਾਹ ਪੈਸੇ ਲੈ ਕੇ ਜਾਂ ਮੁਦਈਆਂ ਦੀਆਂ ਧਮਕੀਆਂ ਤੋਂ ਡਰ ਕੇ ਅਤੇ ਕੋਈ ਵਕੀਲ 'ਬੇਈਮਾਨੀ' ਕਰ ਕੇ ਕੇਸ ਦਾ ਭੱਠਾ ਬਿਠਾ ਦੇਵੇ ਤਾਂ ਦੋਸ਼ੀ ਫਿਰ ਬਰੀ। ਜੇ ਗਵਾਹਾਂ ਨੇ ਦੋਸ਼ੀਆਂ ਦੀ ਸ਼ਨਾਖਤ ਠੀਕ ਸਮੇਂ ਨਹੀਂ ਕੀਤੀ (ਬਹੁਤੇ ਦੰਗਾਕਾਰੀਆਂ ਦੀ ਹੁੰਦੀ ਹੀ ਨਹੀਂ) ਤਾਂ ਵੀ ਦੋਸ਼ੀ ਬਰੀ। ਜੇ ਸੋਲਾਂ ਸਾਲ ਦੀ ਉਮਰ ਦਾ ਵਿਗੜਿਆ ਦੰਗਾਕਾਰੀ ਵੀਹ ਆਦਮੀਆਂ ਨੂੰ ਮਾਰ ਦੇਵੇ ਤਾਂ ਵੀ ਸਜ਼ਾ ਕੋਈ ਨਹੀਂ। ਉਸ ਨੂੰ ਸੁਧਾਰ ਘਰ ਭੇਜ ਕੇ ਚੰਗਾ ਮਨੁੱਖ ਬਣਨ ਦਾ ਮੌਕਾ ਦੇਣ ਦਾ ਕਾਨੂੰਨ ਹੈ। ਜੇ ਚਾਰ ਦੋਸ਼ੀਆਂ ਨੇ ਦੰਗਾ ਪੀੜਤ ਕੁੱਟ ਕੇ ਮਾਰ ਦਿੱਤਾ ਪਰ ਡਾਕਟਰੀ ਰਿਪੋਰਟ ਕਹਿੰਦੀ ਹੈ ਕਿ ਮੌਤ ਸਿਰਫ ਸਿਰ ਦੀ ਸੱਟ ਨਾਲ ਹੋਈ ਤੇ ਸਿਰ ਵਾਲੀ ਸੱਟ ਬਾਰੇ ਗਵਾਹਾਂ ਨੇ ਕਿਸੇ ਦੋਸ਼ੀ ਦੇ ਕੀਤੇ ਵਾਰ ਬਾਰੇ ਨਹੀਂ ਲਿਖਿਆ, ਇਸ ਕਾਰਨ 'ਸ਼ੱਕ ਦੀ ਬਿਨਾ' ’ਤੇ ਸਾਰੇ ਹੀ ਬਰੀ।

ਸਾਡਾ ਕਾਨੂੰਨ ਇਹ ਨਹੀਂ ਕਹਿੰਦਾ ਕਿ ਮਾਰਿਆ ਤਾਂ ਸਾਰਿਆਂ ਨੇ ਹੀ ਸੀ। ਵੀਹ ਸਾਲ ਲਟਕੇ ਕੇਸ ਵਿਚ ਜੇ ਸਾਰੇ ਗਵਾਹਾਂ ਨੇ ਇੰਨ ਬਿੰਨ ਇੱਕੋ ਜਿਹੀ ਕਹਾਣੀ ਨਹੀਂ ਦੱਸੀ ਤਾਂ ਗਵਾਹ ਸ਼ੱਕੀ ਹਨ। ਦੋਸ਼ੀ ਫੇਰ ਬਰੀ। ਜੇ ਦੰਗਾਕਾਰੀ ਦੋਸ਼ੀਆਂ ਨੂੰ ਵੱਖੋ ਵੱਖਰੇ ਜੁਰਮਾਂ ਲਈ ਦੋ, ਚਾਰ, ਛੇ, ਦਸ (ਕੁੱਲ ਬਾਈ) ਸਾਲ ਦੀ ਸਜ਼ਾ ਹੋ ਜਾਵੇ ਤਾਂ ਇਹ ਸਾਰੀਆਂ ਸਜ਼ਾਵਾਂ ਇਕੱਠੀਆਂ ਚੱਲਣ ਦਾ ਕਾਨੂੰਨ ਹੈ। ਯਾਨੀ ਵੱਡੀ ਸਜ਼ਾ ਦਸ ਸਾਲ। ਉਸ ਵਿੱਚੋਂ ਵੀ ਅੱਧੀ ਕੱਟਣੀ ਹੁੰਦੀ ਹੈ। ਉੱਪਰੋਂ ਨਵੀਂ ਸਰਕਾਰ ਬਣਨ ਦੀ ਖੁਸ਼ੀ ਵਿਚ, ਕਿਸੇ ਸਥਾਪਨਾ ਦਿਵਸ ਦੀ ਖੁਸ਼ੀ ਵਿਚ, ਆਜ਼ਾਦੀ ਦੀ ਵਰ੍ਹੇ ਗੰਢ ਜਾਂ ਜੁਬਲੀ ਦੀ ਖੁਸ਼ੀ ਵਿਚ ਸਾਲ ਦੋ ਸਾਲਾਂ ਦੀਆਂ ਮੁਆਫੀਆਂ ਮਿਲਦੀਆਂ ਹੀ ਰਹਿੰਦੀਆਂ ਹਨ। ਮਤਲਬ ਨਿਕਲਦਾ ਹੈ ਸਿਫਰ। ਕਿਸੇ ਭਲੇ ਵੇਲੇ ਗਵਾਹਾਂ ਦੀ ਝੂਠੀ ਗਵਾਹੀ ਤੇ ਜਾਅਲੀ ਤਿਆਰ ਕੀਤੇ ਸਬੂਤਾਂ ਕਾਰਨ ਕੋਈ ਬੇਗੁਨਾਹ ਫਾਂਸੀ ਚੜ੍ਹ ਗਿਆ ਸੀ। ਉਦੋਂ ਤੋਂ ਹੀ ਸਾਡੇ ਕਾਨੂੰਨ ਅਤੇ ਅਦਾਲਤਾਂ ਦੀ ਅੰਤਰ ਆਤਮਾ ਕੰਬ ਉੱਠੀ। ਨਿਆਂ ਸ਼ਾਸਤਰ ਦੀ ਇਹ ਫਿਲਾਸਫੀ ਬਣਾ ਲਈ ਗਈ ਕਿ ਕਿਸੇ ਬੇਗੁਨਾਹ ਨੂੰ ਛੱਡਣ ਲਈ ਸੌ ਗੁਨਾਹਗਾਰਾਂ ਨੂੰ ਬਰੀ ਕਰ ਦੇਵੋ। ਇਹੀ ਇਨਸਾਫ ਹੈ। ਕਿਉਂਕਿ ਬੇਗੁਨਾਹ ਨੂੰ ਸਜ਼ਾ ਦੇਣੀ ਘੋਰ ਪਾਪ ਹੈ। ਪਰ ਹੁਣ ਅਪਰਾਧ ਕਰਨ ਦੇ ਨਵੇਂ ਨਵੇਂ ਢੰਗ ਤਰੀਕੇ ਨਿੱਕਲ ਆਏ ਹਨ। ਖਾਸ ਤੌਰ ’ਤੇ ਦੰਗਾਕਾਰੀਆਂ ਨੂੰ ਉਕਸਾਉਣ ਵਾਲੇ ਸਿਆਸਤਦਾਨ ਬਹੁਤ ਚਲਾਕ ਅਤੇ ਬੇਈਮਾਨ ਲੋਕ ਹੁੰਦੇ ਹਨ। ਹੁਣ ਧਾਰਨਾ ਇਹ ਹੋਣੀ ਚਾਹੀਦੀ ਹੈ ਕਿ ਇਕ ਬੇਕਸੂਰ ਨੂੰ ਜੇ ਛੱਡਣਾ ਪਵੇ ਤਾਂ ਬੇਸ਼ੱਕ ਛੱਡ ਦਿਉ, ਪਰ ਸੌ ਗੁਨਾਹਗਾਰਾਂ ਨੂੰ ਵੀ ਨਾਲ ਹੀ ਛੱਡਣਾ ਮੁਦਈ ਧਿਰ ਨਾਲ ਸਰਾਸਰ ਬੇਇਨਸਾਫੀ ਹੋਵੇਗੀ।

ਸਧਾਰਣ ਕਤਲਾਂ ਨਾਲੋਂ ਦੰਗੇ ਫਸਾਦਾਂ ਵਿੱਚ ਮਾਰੇ ਗਏ ਲੋਕਾਂ ਲਈ ਸਾਦਾ ਫੌਜਦਾਰੀ ਕਾਨੂੰਨ ਨਿਰਾਰਥਕ ਹੈ। ਕੇਸ ਦੀ ਕਹਾਣੀ ਜੋ ਰਪਟ ਸਮੇਂ ਲਿਖੀ ਜਾਂਦੀ ਹੈ ਅਕਸਰ ਮਨਘੜਤ ਹੁੰਦੀ ਹੈ, ਕਿਉਂਕਿ ਕਾਨੂੰਨ ਦਾ ਢਿੱਡ ਭਰਨ ਲਈ ਸਬੂਤ ਘੜਨੇ ਪੈਂਦੇ ਹਨ। ਦੰਗਾਕਾਰੀਆਂ ਨਾਲ ਨਜਿੱਠਣ ਲਈ ਨਵਾਂ ਕਾਨੂੰਨ ਬਣਾਉਣ ਦੀ ਲੋੜ ਹੈ। ਵਰਨਾ ਦੰਗਾਕਾਰੀਆਂ ਦੇ ਇੰਝ ਹੀ ਬਰੀ ਹੁੰਦੇ ਰਹਿਣ ਤੋਂ ਜਨ ਸਧਾਰਣ ਦਾ ਕਾਨੂੰਨ ਅਤੇ ਨਿਆਂ ਪਾਲਿਕਾ ਵਿੱਚੋਂ ਵਿਸ਼ਵਾਸ ਉੱਠ ਜਾਵੇਗਾ ਅਤੇ ਅਜਿਹੀ ਸਥਿਤੀ ਕਾਨੂੰਨ ਨੂੰ ਆਪਣੇ ਹੱਥ ਵਿੱਚ ਲੈਣ ਲਈ ਮਜ਼ਬੂਰ ਕਰਦੀ ਹੈ ਅਤੇ ਬਦਲੇ ਦੀ ਭਾਵਨਾ ਨੂੰ ਜਨਮ ਦਿੰਦੀ ਹੈ। ਦਿੱਲੀ ਤੇ ਗੁਜਰਾਤ ਦੰਗਿਆਂ ਪਿੱਛੋਂ ਅਨੇਕਾਂ ਨੌਜਵਾਨ ਬਦਲੇ ਦੀ ਭਵਨਾ ਨਾਲ ਹੀ ਅੱਤਵਾਦੀ ਬਣੇ ਸਨ।

ਦੰਗਾਕਾਰੀਆਂ ਲਈ ਵੱਖਰਾ ਕਾਨੂੰਨ ਬਣਾੳਣ ਦੀ ਲੋੜ ਹੈ ਤਾਂ ਜੋ ਪੀੜਤ ਵਿਅਕਤੀਆਂ ਨੂੰ ਇਨਸਾਫ ਮਿਲ ਸਕੇ। ਮੌਜੂਦਾ ਫੌਜਦਾਰੀ ਕਾਨੂੰਨਾਂ ਨਾਲ ਦੋਸ਼ੀਆਂ ਨੂੰ ਸਜ਼ਾ ਦਿਵਾਉਣੀ ਲੱਗਭੱਗ ਅਸੰਭਵ ਹੀ ਹੈ।

ਬੀ.ਐਸ.ਢਿੱਲੋਂ, ਐਡਵੋਕੇਟ
# 146, ਸੈਕਟਰ 49-ਏ.
ਚੰਡੀਗੜ੍ਹ – 160047
ਮੋਬਾਇਲ : 9988091463
dhillonak@yahoo.com

02/11/2012


ਭਾਰਤ ਮਹਾਨ ਵਿੱਚ ਦੰਗਾਕਾਰੀਆਂ ਨੂੰ ਸਜ਼ਾ ਦੇਣ ਵਾਲਾ ਕਾਨੂੰਨ ਹੀ ਨਹੀਂ ਹੈ
ਬੀ.ਐਸ. ਢਿੱਲੋਂ, ਐਡਵੋਕੇਟ, ਚੰਡੀਗੜ੍ਹ
ਆਰਥਿਕ ਸੁਧਾਰਾਂ ਤੋਂ ਵੀ ਵੱਧ ਜਰੂਰੀ ਹਨ, ਰਾਜਨੀਤਕ ਸੁਧਾਰ
ਬੀ.ਐਸ. ਢਿੱਲੋਂ, ਐਡਵੋਕੇਟ, ਚੰਡੀਗੜ੍ਹ
ਹੁਣ ਪਿੰਕੀਆਂ ਤਿਆਰ ਹੋ ਜਾਣ ਮੁਫ਼ਤ ਦੀ ‘ਮਸ਼ਹੂਰੀ’ ਲਈ।
ਮਨਦੀਪ ਖੁਰਮੀ ਹਿੰਮਤਪੁਰਾ, ਇੰਗਲੈਂਡ
18 ਅਕਤੂਬਰ ਬਰਸੀ ’ਤੇ
ਬੇ-ਆਸਰਿਆਂ ਦਾ ਆਸਰਾ;ਸੰਤ ਬਾਬਾ ਮੋਹਨ ਸਿੰਘ ਜੀ
ਰਣਜੀਤ ਸਿੰਘ ਪ੍ਰੀਤ, ਬਠਿੰਡਾ
ਭੂਤ ਪ੍ਰੇਤ – ਮਨੋਵਿਗਿਆਨ ਦੀ ਨਜ਼ਰ ‘ਤੋਂ
ਰਿਸ਼ੀ ਗੁਲਾਟੀ, ਆਸਟ੍ਰੇਲੀਆ
ਵਿਦਿਆ ਬੇਚਾਰੀ, ਪਰ-ਉਪਕਾਰੀ
ਪਰਸ਼ੋਤਮ ਲਾਲ ਸਰੋਏ, ਜਲੰਧਰ
ਅੰਧੀ ਸ਼ਰਧਾ ਗਿਆਨ ਵਿਹੂਣੀ
ਗਿਆਨੀ ਅਮਰੀਕ ਸਿੰਘ, ਕੁਰੂਕਸ਼ੇਤਰ
ਗੋਲੇ ਕਬੂਤਰਾਂ ਦਾ ਪਰਵਾਸ
ਬੀ.ਐੱਸ. ਢਿੱਲੋਂ ਐਡਵੋਕੇਟ
ਸਾਉਣ ਦੇ ਛਰਾਟੇ ਵਾਂਗੂੰ ਆਜਾ ਪ੍ਰਦੇਸੀਆ ਵੇ ਤਾਰਿਆਂ ਦੀ ਨਿੰਮੀ ਨਿੰਮੀ ਲੋਅ
ਭਵਨਦੀਪ ਸਿੰਘ ਪੁਰਬਾ
ਭਾਰਤ ਦੀ ਮੁੱਖ ਸਮੱਸਿਆ ਹੈ ਵਧ ਰਹੀ ਆਬਾਦੀ
ਬੀ.ਐੱਸ. ਢਿੱਲੋਂ ਐਡਵੋਕੇਟ
ਵਿਗਿਆਨ ਦੀ ਪੜਾਈ, ਪੰਜਾਬੀ ਅਤੇ ਅੰਗਰੇਜ਼ੀ
ਡਾ. ਜੋਗਾ ਸਿੰਘ, ਪੰਜਾਬੀ ਯੂਨੀਵਰਸਿਟੀ, ਪਟਿਆਲਾ
ਦੁਨੀਆਂ ਵਿੱਚ ਅੰਗਰੇਜ਼ੀ ਦੀ ਸਥਿਤੀ
ਡਾ. ਜੋਗਾ ਸਿੰਘ, ਪੰਜਾਬੀ ਯੂਨੀਵਰਸਿਟੀ, ਪਟਿਆਲਾ
ਸਫ਼ਲ ਸਿੱਖਿਆ ਦੀ ਭਾਸ਼ਾ
ਡਾ. ਜੋਗਾ ਸਿੰਘ, ਪੰਜਾਬੀ ਯੂਨੀਵਰਸਿਟੀ, ਪਟਿਆਲਾ
ਪੈਰ ਵਾਲ਼ੇ ਹਾਹੇ ਦੀ ਅਯੋਗ ਵਰਤੋਂ
ਗਿਆਨੀ ਸੰਤੋਖ ਸਿੰਘ, ਆਸਟ੍ਰੇਲੀਆ
ਦੁਨੀਆਂ ਵਿਚ ਅੰਗਰੇਜ਼ੀ ਦਾ ਗ਼ਲਬਾ
ਸੁਖਵੰਤ ਹੁੰਦਲ
ਗਊ ਹੱਤਿਆ ਬਨਾਮ ਨਿਰਦੋਸ਼ ਹੱਤਿਆ
ਰਿਸ਼ੀ ਗੁਲਾਟੀ, ਐਡੀਲੇਡ
ਲੱਚਰ ਗਾਇਕੀ ਲਈ ਜਿੰਮੇਵਾਰ ਲੋਕ
ਰਾਜੂ ਹਠੂਰੀਆ
ਪੰਜਾਬੀ ਲੈਂਗੂਏਜ ਐਜੂਕੇਸ਼ਨ ਐਸੋਸੀਏਸ਼ਨ
ਸਾਧੂ ਬਿਨਿੰਗ
ਸੁਨੇਹਾ ਆਇਆ ਫੁੱਲਾਂ ਦਾ - ੨
ਜਨਮੇਜਾ ਸਿੰਘ ਜੌਹਲ
ਮੇਜਰ ਮਾਂਗਟ ਨਾਲ ਇਕ ਮੁਲਾਕਾਤ
ਡਾ: ਅਮ੍ਰਿਤਪਾਲ ਕੌਰ
ਡੇਰਾਵਾਦ ਵਿਰੋਧੀ ਲਹਿਰ ਦੇ ਵਧਦੇ ਕਦਮ
ਡਾ ਗੁਰਮੀਤ ਸਿੰਘ “ਬਰਸਾਲ”, ਕੈਲੇਫੋਰਨੀਆਂ
ਫਿਰ ਦੇਖਿਆ ਕਸ਼ਮੀਰ
ਸੁਨੇਹਾ ਆਇਆ ਫੁੱਲਾਂ ਦਾ
ਜਨਮੇਜਾ ਸਿੰਘ ਜੌਹਲ
ਕੌਣ, ਕਿਸ ਦਾ ਖਾਂਦਾ
ਪਰਸ਼ੋਤਮ ਲਾਲ ਸਰੋਏ
ਆਨਲਾਈਨ ਵਿਸਾਖੀ ਫਿਲਮ ਮੇਲਾ
ਸੁਖਵੰਤ ਹੁੰਦਲ
ਮੁਕ ਜਾ ਪੂਣੀਏ, ਅਸੀਂ ਜਾਣਾ ਗੁਰਾਂ ਦੇ ਡੇਰੇ
ਹਰਬੀਰ ਸਿੰਘ ਭੰਵਰ
ਹਿੰਮਤ ਤੇ ਦਲੇਰੀ ਮਨੁੱਖੀ ਜੀਵਨ ਦਾ ਅਸਲੀ ਗਹਿਣਾ ਹੈ
ਪਰਸ਼ੋਤਮ ਲਾਲ ਸਰੋਏ
ਵਿੱਚਲੀ ਗੱਲ
ਵਿਆਹਾਂ ਨੂੰ ਵੀ ਉਜੱਡਾਂ ਦੀ ਭੀੜ ਬਣਾ ਦਿੱਤਾ ਹੈ ਪੰਜਾਬੀਆਂ ਨੇ
ਬੀ.ਐੱਸ. ਢਿੱਲੋਂ, ਐਡਵੋਕੇਟ
ਕਾਂਗਰਸ ਨੂੰ ਉਸ ਦਾ ਹੱਦੋਂ ਵੱਧ ਜਿੱਤ ਦਾ ਆਤਮ ਵਿਸ਼ਵਾਸ ਹੀ ਲੈ ਡੁੱਬਿਆ
ਸਰਵਨ ਸਿੰਘ ਰੰਧਾਵਾ
ਓਲੰਪੀਅਨ ਪਰਗਟ ਸਿੰਘ ਨੇ ਹੁਣ ਕੀਤਾ ਸਿਆਸੀ ਗੋਲ
ਰਣਜੀਤ ਸਿੰਘ ਪ੍ਰੀਤ
ਪੰਜਾਬੀ ਦੇ ਮਿਆਰ ਨੂੰ ਨੀਵਾਂ ਕਰਨ ਵਾਲੇ ਇਹ ਲੇਖਕ
ਰਵਿੰਦਰ ਸਿੰਘ ਕੁੰਦਰਾ, ਬੀ ਬੀ ਸੀ ਏਸ਼ੀਅਨ ਨੈੱਟਵਰਕ ਰੇਡੀਓ ਪੇਸ਼ਕਾਰ
ਦਰਦ ਦੇਖ ਦੁੱਖ ਆਉਂਦਾ
ਪਰਸ਼ੋਤਮ ਲਾਲ ਸਰੋਏ
ਆਈ ਬਸੰਤ ਤੇ ਪਾਲਾ ਭਗੰਤ
ਪਰਸ਼ੋਤਮ ਲਾਲ ਸਰੋਏ

ਆਪੋ ਆਪਣਾ ਟੁੱਲ
ਜਨਮੇਜਾ ਸਿੰਘ ਜੌਹਲ

ਉਹ ਫਿਰੇ ਨੱਥ ਕੜ੍ਹਾਉਣ ਨੂੰ, ਤੇ ਦੂਜਾ ਫਿਰੇ ਨੱਕ ਵਢਾਉਣ ਨੂੰ
ਪਰਸ਼ੋਤਮ ਲਾਲ ਸਰੋਏ
...ਭਰੂਣ ਹੱਤਿਆ ਹੁੰਦੀ ਰਹੇਗੀ !
ਸ਼ਿਵਚਰਨ ਜੱਗੀ ਕੁੱਸਾ
ਲੀਡਰਾਂ ਨੂੰ ਚਿੰਬੜੀਆਂ ਜੋਕਾਂ
ਜਨਮੇਜਾ ਸਿੰਘ ਜੌਹਲ
ਬੇਗੈਰਤ ਕਿੱਥੇ ਵਸਦਾ ਏ ?
ਯੁੱਧਵੀਰ ਸਿੰਘ ਆਸਟਰੇਲੀਆ
ਅਮਨ, ਨਿੱਘ ਅਤੇ ਸਾਂਝਾਂ ਦੀ ਪ੍ਰਤੀਕ : ਲੋਹੜੀ
ਰਣਜੀਤ ਸਿੰਘ ਪ੍ਰੀਤ
ਕੁਝ ਇੱਕ ਲਈ ਰੱਬ,ਰੱਬ ਤੇ ਬਾਕੀਆਂ ਲਈ ਉਹੀ ਰੱਬ ਜੱਭ
ਪਰਸ਼ੋਤਮ ਲਾਲ ਸਰੋਏ
ਨਵਾਂ ਸਾਲ, ਨਵਾਂ ਅਹਿਦ
ਕੁਲਜੀਤ ਸਿੰਘ ਜੰਜੂਆ, ਕਨੇਡਾ
ਇਕ ਅਨਾਰ ਸੌ ਬੀਮਾਰ
ਪਰਸ਼ੋਤਮ ਲਾਲ ਸਰੋਏ
ਇਨਸਾਨ ਬਣਨ ਦੀ ਬਜਾਏ 'ਸਿਆਸੀ ਪਿਆਦੇ' ਬਣਿਆਂ ਲਈ ਇੱਕ ਬੇਨਤੀ.....!
ਮਨਦੀਪ ਖੁਰਮੀ ਹਿੰਮਤਪੁਰਾ (ਲੰਡਨ)
ਉੱਚਾ-ਨੀਵਾਂ, ਛੋਟਾ ਵੱਡਾ, ਮਾਲਕ ਹੈ ਜਾਂ ਗ਼ੁਲਾਮ
ਪਰਸ਼ੋਤਮ ਲਾਲ ਸਰੋਏ
ਪ੍ਰਵਾਸੀ ਪੰਜਾਬੀਆਂ ਦੇ ਰਿਸ਼ਤਿਆਂ ਵਿੱਚ ਟੁੱਟ-ਭੱਜ
ਉਜਾਗਰ ਸਿੰਘ
ਚੌਂਕਾ
ਬਲਵਿੰਦਰ ਸਿੰਘ ਚਾਹਲ ‘ਮਾਧੋ ਝੰਡਾ’
ਕੁਦਰਤੀ ਸੋਮਿਆਂ ਦੀ ਅੰਨੇਵਾਹ ਵਰਤੋਂ ਤੋਂ ਗੁਰੇਜ ਕਰਨਾ ਚਾਹੀਦਾ ਹੈ
ਉਜਾਗਰ ਸਿੰਘ
ਵਿਹੜਾ
ਬਲਵਿੰਦਰ ਸਿੰਘ ਚਾਹਲ ‘ਮਾਧੋ ਝੰਡਾ’
ਫੁਲਕਾਰੀ ਤੇ ਬਾਗ
ਬਲਵਿੰਦਰ ਸਿੰਘ ਚਾਹਲ ‘ਮਾਧੋ ਝੰਡਾ’
ਕੀ ਦੀਵਾਲੀ ਦਾ ਤਿਉਹਾਰ ਅੱਜ ਸੱਚ-ਮੁੱਚ ਖ਼ੁਸ਼ੀਆਂ ਦਾ ਤਿਉਹਾਰ ਹੈ ਪਰਸ਼ੋਤਮ ਲਾਲ ਸਰੋਏ ਚਾਰ ਬੰਦੇ ਰੱਖ ਲੈ ਤੂੰ ਕੰਧਾ ਦੇਣ ਨੂੰ
ਪਰਸ਼ੋਤਮ ਲਾਲ ਸਰੋਏ
ਖੱਦਰ
ਬਲਵਿੰਦਰ ਸਿੰਘ ਚਾਹਲ ‘ਮਾਧੋ ਝੰਡਾ’
ਦੁਸਹਿਰਾ ਵਿਸ਼ੇਸ਼ ਇੱਕ ਲੇਖ
ਰਾਵਣ ਅਜੇ ਸੜਿਆ ਕਿੱਥੇ ਹੈ!
ਪਰਸ਼ੋਤਮ ਲਾਲ ਸਰੇਏ
ਵੇਖਣ ਵਾਲੀ ਥਾਂ ਹੈ ਕੈਨੇਡਾ ਦੀ ਐਡਮਿੰਟਨ ਮਾਲ
ਬੀਰਿੰਦਰ ਸਿੰਘ ਢਿੱਲੋਂ, ਐਡਵੋਕੇਟ
3 ਅਕਤੂਬਰ, ਜਨਮ ਦਿਨ ਤੇ ਵਿਸ਼ੇਸ਼
ਸ਼ਰਾਫਤ, ਨੇਕਨੀਤੀ, ਇਨਸਾਨੀਅਤ, ਸਹਿਜਤਾ ਅਤੇ ਸਮਾਜ ਸੇਵਾ ਦੇ ਮੁੱਜਸਮਾ: ਮਹਾਰਾਣੀ ਪ੍ਰਨੀਤ ਕੌਰ
- ਉਜਾਗਰ ਸਿੰਘ
ਕੰਜ਼ਿਊਮਰਿਜ਼ਮ ਅਤੇ ਵਾਤਾਵਰਨ ਦਾ ਨੁਕਸਾਨ
ਸੁਖਵੰਤ ਹੁੰਦਲ
ਮੰਜਾ ਤੇ ਨਵਾਰੀ ਪਲੰਘ
ਬਲਵਿੰਦਰ ਸਿੰਘ ਚਾਹਲ “ਮਾਧੋ ਝੰਡਾ”
ਪੱਖੀ
ਬਲਵਿੰਦਰ ਸਿੰਘ ਚਾਹਲ “ਮਾਧੋ ਝੰਡਾ”
ਕੀ ਸ੍ਰੋਮਣੀ ਕਮੇਟੀ ਅਤੇ ਬਾਕੀ ਗੁਰਦੁਆਰਿਆਂ ਵਿੱਚ ਫੈਲਿਆ ਭ੍ਰਿਸ਼ਟਾਚਾਰ ਰੋਕਣ ਲਈ ਵੀ ਕੋਈ ਅੱਨਾ ਹਜਾਰੇ ਉੱਠੇਗਾ?
ਅਵਤਾਰ ਸਿੰਘ ਮਿਸ਼ਨਰੀ
ਸਾਂਝੇ ਪੰਜਾਬ ਦਾ, ਪੰਜਾਬੀ ਦਾ ਅਣਖੀਲਾ ਲੋਕ ਕਵੀ: ਚਿਰਾਗ ਦੀਨ ਦਾਮਨ
ਉਜਾਗਰ ਸਿੰਘ
ਰਾਜ ਵਿੱਚ ਲੋਕਾਂ ਦੀ, ਲੋਕਾਂ ਦੁਆਰਾ, ਲੋਕਾਂ ਲਈ ਸਰਕਾਰ ਦੀ ਧਾਰਨਾ ਕਿੱਥੋਂ ਤੱਕ ਸਹੀ ਸਾਬਤ ਹੋ ਰਹੀ ਹੈ? - ਪਰਸ਼ੋਤਮ ਲਾਲ ਸਰੋਏ
ਚਲ ਜਨਮੇਜੇ ਕਸ਼ਮੀਰ ਵਿਖਾ-3
ਜਨਮੇਜਾ ਸਿੰਘ ਜੌਹਲ
ਆਤੰਕ ਦਾ ਅੰਤ
ਪਾਕਿਸਤਾਨ ਨੇ ਅਮਰੀਕਾ ਦੀ ਮੱਦਦ ਕੀਤੀ ਜਾਂ ਲਾਦੇਨ ਦੀ?

ਭਵਨਦੀਪ ਸਿੰਘ ਪੁਰਬਾ (ਚੀਫ਼ ਐਡੀਟਰ ‘ਮਹਿਕ ਵਤਨ ਦੀ’)
ਕੁਦਰਤੀ ਆਫਤਾਂ, ਭੂਚਾਲ, ਵਿਗਿਆਨ ਅਤੇ ਠੱਗ
ਅਵਤਾਰ ਸਿੰਘ ਮਿਸ਼ਨਰੀ
ਹੋਲੀ ਤੇ ਵਿਸ਼ੇਸ਼ ਸੇਲ
ਸੰਜੀਵ ਸ਼ਰਮਾ, ਫਿਰੋਜਪੁਰ
ਮਿਤੀ: ੨੦/੦੩/੨੦੧੧
ਹਲ਼
ਬਲਵਿੰਦਰ ਸਿੰਘ ਚਾਹਲ “ਮਾਧੋ ਝੰਡਾ”
ਨਿਬੰਧ :
ਅਜਮੇਰ ਰੋਡੇ : ਸ਼ੁਭਚਿੰਤਨ ਦਾ ਵੇਲਾ
ਸੁਖਿੰਦਰ
ਜੱਜੇ ਦੀਆਂ ਲੱਤਾਂ ਵਿਚ ਆ ਅੜੀ ਬੇਲੋੜੀ ਬਿੰਦੀ
ਗਿ। ਸੰਤੋਖ ਸਿੰਘ
ਬਦੇਸ਼ਾਂ ‘ਚ ਕਰੂਪ ਹੋ ਰਹੀ ਪੰਜਾਬੀ ਬੋਲੀ: ਜ਼ਿੰਮੇਵਾਰ ਕੌਣ?
ਇਕਬਾਲ ਰਾਮੂਵਾਲੀਆ, ਕੈਨਡਾ
ਸੰਪਾਦਨਾ ਬਨਾਮ ਵਿਆਕਰਣਿਕ ਦਰੁੱਸਤੀਆਂ
ਡਾ।ਗੁਰਮੀਤ ਸਿੰਘ ਬਰਸਾਲ ਕੈਲੇਫੋਰਨੀਆਂ
ਚਰਨ ਸਿੰਘ : ਦਾਰਸ਼ਨਿਕ ਸੁਭਾਅ ਦੀ ਕਵਿਤਾ
ਸੁਖਿੰਦਰ
ਉਂਕਾਰਪ੍ਰੀਤ : ਜ਼ਿੰਦਗੀ ਦੀਆਂ ਹਕੀਕਤਾਂ ਦਾ ਲੇਖਾ-ਜੋਖਾ ਕਰਦੀ ਕਵਿਤਾ
ਸੁਖਿੰਦਰ
ਵਿਦਵਾਨਾਂ ਨੇ ਸਮੇ ਦੀ ਵੰਡ ਕਿਵੇਂ ਕੀਤੀ? ਅਤੇ ਨਵਾਂ ਸਾਲ
ਅਵਤਾਰ ਸਿੰਘ ਮਿਸ਼ਨਰੀ
ਸੁਰਜੀਤ ਕਲਸੀ : ਔਰਤ ਦੇ ਸਰੋਕਾਰਾਂ ਦੀ ਕਥਾ
ਸੁਖਿੰਦਰ
ਪਹਿਲੀ ਮੁਲਾਕਾਤ
ਜਨਮੇਜਾ ਸਿੰਘ ਜੌਹਲ
ਮਰਦ ਨੂੰ ਸਮਾਜ ਦਾ ਪ੍ਰਧਾਨ, ਕਰਤਾ, ਧਰਤਾ ਸਿਰਜਨਹਾਰ ਸਮਝਇਆਂ ਜਾਂਦਾ ਹੈ
ਸਤਵਿੰਦਰ ਕੌਰ ਸੱਤੀ (ਕੈਲਗਰੀ)
ਕਿ–ਕ–ਕੇ
ਜਨਮੇਜਾ ਸਿੰਘ ਜੌਹਲ
ਬੱਸ ਸਟਾਪ ਦੀ ਤਲਾਸ਼
ਜਨਮੇਜਾ ਸਿੰਘ ਜੌਹਲ
ਦੇਸ ਦਾ ਅੰਨਦਾਤਾ ਪੰਜਾਬ ਦਾ ਕਿਸਾਨ ਖੁਦਕੁਸੀਆਂ ਦੇ ਰਾਹ ਕਿਉਂ ?
ਰਘਵੀਰ ਸਿੰਘ ਚੰਗਾਲ
ਕਲਮਾਂ ਦਾ ਕਲਮਾਂ ਨਾਲ ਟਕਰਾਅ, ਪੰਜਾਬੀ ਸਾਹਿਤ ਲਈ ਵਿਕਾਸਕਾਰੀ ਜਾਂ ਵਿਨਾਸ਼ਕਾਰੀ ?
ਜਰਨੈਲ ਘੁਮਾਣ
ਹਉਮੈਂ ਕਿਥੌਂ ਉਪਜੇ ਕਿਤ ਸੰਜਮ ਇਹ ਜਾਇ॥
ਡਾ: ਮਹਾਂਬੀਰ ਸਿੰਘ
ਇਕ ਯਮਲਾ ਜੱਟ ਸੀ।।।!
ਨਿਸ਼ਾਨ ਰਾਠੌਰ ‘ਮਲਿਕਪੁਰੀ’
ਆਪਣੇ ਬੱਚੇ ਨੂੰ ਆਤਮ-ਵਿਸ਼ਵਾਸੀ ਬਣਾਓ
ਨਿਸ਼ਾਨ ਰਾਠੌਰ ‘ਮਲਿਕਪੁਰੀ’
ਚਲ ਭਗਤਾ ਹੋ ਜਾ ਵਲੈਤੀਆ
ਜਨਮੇਜਾ ਸਿੰਘ ਜੌਹਲ
ਪੜਿਆ-ਲਿਖਿਆ ਤਬਕਾ ਬਨਾਮ ਅੰਧਵਿਸ਼ਵਾਸ
ਨਿਸ਼ਾਨ ਰਾਠੌਰ ‘ਮਲਿਕਪੁਰੀ’
ਦੋਸਤੀਆਂ ਦਾ ਮੇਰਾ ਅਨੁਭਵ
ਜਤਿੰਦਰ ਸਿੰਘ ਔਲ਼ਖ
ਮੇਰੀ ਕੈਨੇਡਾ ਫ਼ੇਰੀ - ਕਿਸ਼ਤ 1
ਸ਼ਿਵਚਰਨ ਜੱਗੀ ਕੁੱਸਾ
ਮੇਰੀ ਕੈਨੇਡਾ ਫ਼ੇਰੀ - ਕਿਸ਼ਤ 2
ਸ਼ਿਵਚਰਨ ਜੱਗੀ ਕੁੱਸਾ
ਮੇਰੀ ਕੈਨੇਡਾ ਫ਼ੇਰੀ - ਕਿਸ਼ਤ 3
ਸ਼ਿਵਚਰਨ ਜੱਗੀ ਕੁੱਸਾ
ਮੇਰੀ ਕੈਨੇਡਾ ਫ਼ੇਰੀ - ਕਿਸ਼ਤ 4
ਸ਼ਿਵਚਰਨ ਜੱਗੀ ਕੁੱਸਾ
ਮੰਗਣ ਨਾਲੋਂ ਮਰਨਾ ਚੰਗਾ ਨਿਸ਼ਾਨ
ਰਾਠੌਰ ‘ਮਲਿਕਪੁਰੀ’
ਜੱਜੇ ਦੇ ਪੈਰ ’ਚ ਬਿੰਦੀ
ਰਵਿੰਦਰ ਸਿੰਘ ਕੁੰਦਰਾ
ਕਿੱਥੇ ਉਡ ਗਈ ਮੇਰੇ ਵਤਨ ਦੀ ਉਹ ਸੋਨੇ ਦੀ ਚਿੜ੍ਹੀ
ਰਵੀ ਸਚਦੇਵਾ
ਕਰਮਾਂ ਵਾਲੀਆਂ ਮਾਂਵਾਂ
ਨਿਸ਼ਾਨ ਰਾਠੌਰ ‘ਮਲਿਕਪੁਰੀ’
…ਜਦੋਂ ਮੈਂ ਪਹਿਲੀ ਵਾਰ ਦਿੱਲੀ ਗਿਆ
ਨਿਸ਼ਾਨ ਰਾਠੌਰ ‘ਮਲਿਕਪੁਰੀ’
ਆਜ਼ਾਦ ਦੇਸ਼ ਦੇ ‘ਗ਼ੁਲਾਮ’
ਹਰਪ੍ਰੀਤ ਲਾਲ ‘ਹੈਰੀ’
ਇੰਝ ਰਿਹਾ ਮੇਰਾ ਜਹਾਜ਼ ਦਾ ਪਹਿਲਾ 'ਹੂਟਾ'.... !
ਮਨਦੀਪ ਖੁਰਮੀ ਹਿੰਮਤਪੁਰਾ(ਇੰਗਲੈਂਡ)

hore-arrow1gif.gif (1195 bytes)


Terms and Conditions
Privacy Policy
© 1999-2012, 5abi।com

www।5abi।com
[ ਸਾਡਾ ਮਨੋਰਥ ][ ਈਮੇਲ ][ ਹੋਰ ਸੰਪਰਕ ][ ਅਨੰਦ ਕਰਮਨ ][ ਮਾਨਵ ਚੇਤਨਾ ][ ਵਿਗਿਆਨ ]
[
ਕਲਾ/ਕਲਾਕਾਰ ][ ਫਿਲਮਾਂ ][ ਖੇਡਾਂ ][ ਪੁਸਤਕਾਂ ][ ਇਤਿਹਾਸ ][ ਜਾਣਕਾਰੀ ]

darya1.gif (3186 bytes)
©1999-2012, 5abi।com