WWW 5abi।com  ਪੰਨਿਆ ਵਿੱਚ ਸ਼ਬਦ ਭਾਲ (ਹਿੰਦਿਕ ਵਿਧੀ ਨਾਲ)

ਆਪੋ ਆਪਣਾ ਟੁੱਲ
ਜਨਮੇਜਾ ਸਿੰਘ ਜੌਹਲ

5_cccccc1.gif (41 bytes)

ਬਹੁਤ ਸਾਲ ਪਹਿਲੋਂ ਜਦੋਂ ਇਹ ਸ਼ਬਦ ਸੁਣਿਆ ਸੀ ਤਾਂ ਉਦੋਂ ਮੈਂ ਹਾਲੇ ਕਾਲਜ ਵਿੱਚ ਨਵਾਂ ਨਵਾਂ ਦਾਖਲ ਹੋਇਆ ਸੀ। ਮੇਰੇ ਇੱਕ ਜਮਾਤੀ ਨੇ ਦੂਸਰੇ ਨੂੰ ਕਿਹਾ ਸੀ, 'ਕਿਉਂ ਐਵੇਂ ਟੁੱਲ ਲਾਈ ਜਾਨਾ'। ਮੈਨੂੰ ਆਲੇ ਦੁਆਲੇ ਕੋਈ ਮੁੰਡਾ 'ਗੁੱਲੀ ਡੰਡਾ' ਖੇਲਦਾ ਨਜ਼ਰੀ ਨਹੀਂ ਪਿਆ ਸੀ ਤੇ ਨਾ ਹੀ ਉਸ ਜਮਾਤੀ ਕੋਲ 'ਡੰਡਾ ਜਾਂ ਗੁੱਲੀ' ਸੀ।

ਜਿਸ ਦਿਨ ਮੈਨੂੰ ਇਹ ਗੱਲ ਸਮਝ ਲੱਗੀ, ਉਸ ਦਿਨ ਤੋਂ ਬਾਅਦ ਇਸ ਦੇ ਬਹੁ ਪਰਤੀ ਮਤਲਬ ਰੋਜ਼ ਹੀ ਸਮਝ ਆਉਂਦੇ ਗਏ। ਥਾਂ ਥਾਂ ਲੱਗਦੇ 'ਟੁੱਲ' ਦਿਸਣ ਲੱਗ ਪਏ ਤੇ ਲੱਗੇ ਹੋਏ 'ਟੁੱਲਾਂ' ਦੀਆਂ ਸੱਟਾਂ ਰਿੱਸਦੀਆਂ ਮਹਿਸੂਸ ਹੋਣ ਲੱਗ ਪਈਆਂ। ਕਈ ਵਾਰੀ ਕਿਸੇ ਦਾ ਲੱਗਾ 'ਟੁੱਲ' ਉਸਨੂੰ ਫਰਸ਼ੋਂ, ਅਰਸ਼ ਤੇ ਪਹੁੰਚਾ ਦੇਂਦਾ ਹੈ ਤੇ ਫੇਰ ਕਿਸੇ ਹੋਰ ਦੇ 'ਟੁੱਲ' ਨਾਲ ਉਹ ਕਿਸੇ ਥਾਂ ਜੋਗਾ ਨਹੀਂ ਰਹਿੰਦਾ। ਕਈ ਵਾਰੀ ਕਈ ਲੋਕ ਵੱਗਦੀ ਗੰਗਾ ਵਿੱਚੋਂ ਵੀ 'ਟੁੱਲ' ਲਾ ਜਾਂਦੇ ਹਨ। ਲੜਾਈ ਕਿਸੇ ਹੋਰ ਦੀ ਹੁੰਦੀ ਹੈ, ਸਮਝੌਤੇ ਦੀ ਆੜ ਹੇਠ ਮਾਂਜਾ ਦੋਨਾਂ ਧਿਰਾਂ ਨੂੰ ਫੇਰ ਜਾਂਦੇ ਹਨ। ਜਿਵੇਂ ਸਾਡੇ ਇੱਕ ਜਾਣਕਾਰ ਦੇ ਨਿਪਾਲੀ ਡਰਾਈਵਰ ਦੀ ਹਾਦਸੇ ਵਿਚ ਮੌਤ ਹੋ ਗਈ। ਉਸਨੇ ਇਨਸਾਨੀਅਤ ਦੇ ਨਾਤੇ 7 ਲੱਖ ਉਸਦੀ ਪਤਨੀ ਨੂੰ ਦੇਣ ਦਾ ਵਿਚਾਰ ਬਣਾ ਲਿਆ। ਪਰ ਵਿਚੇ ਹੀ ਘੜਮ ਚੌਧਰੀ ਆ ਵੜੇ, 'ਅਖੇ ਸਾਡੇ ਨਾਲ ਸਮਝੌਤਾ ਕਰੋ'। ਉਹ ਡਰ ਗਿਆ, ਪਰ ਫੇਰ ਵੀ ਵਫਾਦਾਰ ਕਿਰਤੀ ਖਾਤਰ ਮੰਨ ਗਿਆ ਤੇ ਸਮਝੌਤੇ ਲਈ ਰਾਜ਼ੀ ਹੋ ਗਿਆ। ਘੜਮ ਚੌਧਰੀਆਂ ਨੇ 2 ਲੱਖ ਦੀ ਮੰਗ ਰੱਖ ਦਿੱਤੀ। ਜਾਣਕਾਰ ਬੜਾ ਹੈਰਾਨ ਹੋਇਆ। ਬਾਅਦ ਵਿਚ ਪਤਾ ਲੱਗਾ ਕਿ ਸਸਕਾਰ 'ਤੇ ਹੋਰ ਪ੍ਰਬੰਧਾਂ ਲਈ ਉਹ ਕਿਰਤੀ ਦੀ ਪਤਨੀ ਤੋਂ ਲੱਖ ਰੁਪਿਆ ਤਾਂ ਉਦੋਂ ਹੀ ਲੈ ਗਏ। ਬਾਕੀ ਪੈਸੇ ਵੀ ਉਸ ਔਰਤ ਨੂੰ ਮਿਲੇ ਕਿ ਨਹੀਂ, ਇਹ ਤਾਂ 'ਟੁੱਲ' ਲਾਉਣ ਵਾਲੇ ਹੀ ਜਾਨਣ। ਕਈ ਲੋਕ ਤਾਂ 'ਟੁੱਲ' ਲਾਉਣ ਲਈ ਹਮੇਸ਼ਾਂ ਮੌਕੇ ਦੀ ਤਲਾਸ਼ ਵਿਚ ਰਹਿੰਦੇ ਹਨ। ਸਮਾਜਿਕ ਉੱਥਲ ਪੁੱਥਲ ਹੋਵੇ ਜਾਂ ਲਾਟਰੀ ਸ਼ਾਟਰੀ ਨਿਕਲ ਆਵੇ, ਇਹ ਮੌਕੇ ਦੇ ਰੰਗ ਅਨੁਸਾਰ ਪਰਨੇ ਪਾਕੇ ਕਿਤੇ ਨਾ ਕਿਤੇ 'ਟੁੱਲ' ਲਾ ਹੀ ਲੈਂਦੇ ਹਨ।

ਜਿਵੇਂ ਅੱਜਕਲ੍ਹ ਚੋਣਾਂ ਦਾ ਸਮਾਂ ਹੈ। ਇਹੋ ਜਿਹੇ ਮੌਕੇ ਪੱਤਰਕਾਰਾਂ ਨੂੰ ਵੀ 'ਟੁੱਲ' ਲਗਾਉਣੇ ਅਨੁਕੂਲ ਲੱਗਦੇ ਹਨ। ਪੇਡ ਖਬਰਾਂ ਇਸੇ 'ਟੁੱਲ' ਦਾ ਭਾਗ ਹਨ। ਪਿਛਲੇ ਦਿਨੀਂ ਇੱਕ ਮਾਲਕੀ ਵਾਲੀ ਅਖਬਾਰ ਦੇ ਇੱਕ ਸਫੇ 'ਤੇ ਇੱਕੋ ਵਿਧਾਨ ਸਭਾ ਹਲਕੇ ਦੇ ਦੋ ਉਮੀਦਵਾਰਾਂ ਦੀ ਉੱਤੇ ਥੱਲੇ ਖਬਰ ਵੀ ਇੱਕੋ ਜਿਹੀ ਛਪੀ ਕਿ 'ਬਾਜ਼ੀ ਜਿੱਤ ਲਈ'। ਹੁਣ ਦੱਸੋ ਦੋ ਜਣਿਆਂ ਨੂੰ ਇੱਕ ਪੱਤਰਕਾਰ, ਇੱਕੋ ਸਮੇਂ ਇੱਕੋ ਥਾਂ ਤੋਂ ਕਿਵੇਂ ਜਿਤਾ ਸਕਦਾ ਹੈ। ਬਸ ਇੱਕੋ ਗੱਲ ਹੋ ਸਕਦੀ ਹੈ, ਉਸਦਾ ਦੋਵੇਂ ਉਮੀਦਵਾਰਾਂ 'ਤੇ 'ਟੁੱਲ' ਲਗ ਗਿਆ ਹੋਣਾ। ਸ਼ਾਇਦ ਇਸੇ ਲਈ 'ਪੀਲੀ ਪੱਤਰਕਾਰੀ' ਹੁਣ 'ਟੁੱਲ ਪੱਤਰਕਾਰੀ' ਦਾ ਨਾਮ ਲੈ ਲਵੇ। ਹੋਰ ਤਾਂ ਹੋਰ ਇੱਕ ਸੰਤ ਜੋ ਆਪਣੇ ਆਪ ਨੂੰ ਵਾਤਾਵਰਣ ਪ੍ਰੇਮੀ ਅਖਵਾਉਂਦਾ ਹੈ, ਆਪਣਾ ਹੀ 'ਟੁੱਲ' ਲਾਈ ਜਾ ਰਿਹਾ ਹੈ, 'ਅਖੇ ਸਾਰੇ ਉਮੀਦਵਾਰ ਵਾਤਾਵਰਣ ਦੀ ਸੰਭਾਲ ਲਈ ਸੌਂਹਾਂ ਖਾਣ'। ਉਸਨੂੰ ਇਹ ਨਹੀਂ ਪਤਾ ਕਿ ਇਹ ਝੂਠੀਆਂ ਸੌਂਹਾਂ ਖਾਣ ਦੇ ਆਦੀ ਸਿਆਸੀ ਲੋਕ ਸਿਰਫ ਇਸੇ ਲਈ ਫੋਟੋ ਖਿਚਵਾਉਂਦੇ ਹਨ ਤਾਂ ਕਿ ਬਾਬੇ ਦੇ ਬਹਾਨੇ ਉਹਨਾਂ ਦੀ ਫੋਟੋ ਅਖਬਾਰ ਵਿਚ ਛਪਣ ਦਾ 'ਟੁੱਲ' ਲਗ ਜਾਵੇ।

ਜੇ ਗੱਲ ਨੂੰ ਅੱਗੇ ਤੋਰਨਾ ਹੋਵੇ ਤਾਂ ਸੈਂਕੜੇ ਉਦਾਹਰਣਾ ਦਿੱਤੀਆਂ ਜਾ ਸਕਦੀਆਂ ਹਨ ਪਰ ਮੈਨੂੰ ਲੱਗਦਾ ਹੈ ਕਿ ਮੇਰਾ ਏਨਾ ਕੁ 'ਟੁੱਲ' ਹੀ ਕਾਫੀ ਹੈ।


ਆਪੋ ਆਪਣਾ ਟੁੱਲ
ਜਨਮੇਜਾ ਸਿੰਘ ਜੌਹਲ

ਉਹ ਫਿਰੇ ਨੱਥ ਕੜ੍ਹਾਉਣ ਨੂੰ, ਤੇ ਦੂਜਾ ਫਿਰੇ ਨੱਕ ਵਢਾਉਣ ਨੂੰ
ਪਰਸ਼ੋਤਮ ਲਾਲ ਸਰੋਏ
...ਭਰੂਣ ਹੱਤਿਆ ਹੁੰਦੀ ਰਹੇਗੀ !
ਸ਼ਿਵਚਰਨ ਜੱਗੀ ਕੁੱਸਾ
ਲੀਡਰਾਂ ਨੂੰ ਚਿੰਬੜੀਆਂ ਜੋਕਾਂ
ਜਨਮੇਜਾ ਸਿੰਘ ਜੌਹਲ
ਬੇਗੈਰਤ ਕਿੱਥੇ ਵਸਦਾ ਏ ?
ਯੁੱਧਵੀਰ ਸਿੰਘ ਆਸਟਰੇਲੀਆ
ਅਮਨ, ਨਿੱਘ ਅਤੇ ਸਾਂਝਾਂ ਦੀ ਪ੍ਰਤੀਕ : ਲੋਹੜੀ
ਰਣਜੀਤ ਸਿੰਘ ਪ੍ਰੀਤ
ਕੁਝ ਇੱਕ ਲਈ ਰੱਬ,ਰੱਬ ਤੇ ਬਾਕੀਆਂ ਲਈ ਉਹੀ ਰੱਬ ਜੱਭ
ਪਰਸ਼ੋਤਮ ਲਾਲ ਸਰੋਏ
ਨਵਾਂ ਸਾਲ, ਨਵਾਂ ਅਹਿਦ
ਕੁਲਜੀਤ ਸਿੰਘ ਜੰਜੂਆ, ਕਨੇਡਾ
ਇਕ ਅਨਾਰ ਸੌ ਬੀਮਾਰ
ਪਰਸ਼ੋਤਮ ਲਾਲ ਸਰੋਏ
ਇਨਸਾਨ ਬਣਨ ਦੀ ਬਜਾਏ 'ਸਿਆਸੀ ਪਿਆਦੇ' ਬਣਿਆਂ ਲਈ ਇੱਕ ਬੇਨਤੀ.....!
ਮਨਦੀਪ ਖੁਰਮੀ ਹਿੰਮਤਪੁਰਾ (ਲੰਡਨ)
ਉੱਚਾ-ਨੀਵਾਂ, ਛੋਟਾ ਵੱਡਾ, ਮਾਲਕ ਹੈ ਜਾਂ ਗ਼ੁਲਾਮ
ਪਰਸ਼ੋਤਮ ਲਾਲ ਸਰੋਏ
ਪ੍ਰਵਾਸੀ ਪੰਜਾਬੀਆਂ ਦੇ ਰਿਸ਼ਤਿਆਂ ਵਿੱਚ ਟੁੱਟ-ਭੱਜ
ਉਜਾਗਰ ਸਿੰਘ
ਚੌਂਕਾ
ਬਲਵਿੰਦਰ ਸਿੰਘ ਚਾਹਲ ‘ਮਾਧੋ ਝੰਡਾ’
ਕੁਦਰਤੀ ਸੋਮਿਆਂ ਦੀ ਅੰਨੇਵਾਹ ਵਰਤੋਂ ਤੋਂ ਗੁਰੇਜ ਕਰਨਾ ਚਾਹੀਦਾ ਹੈ
ਉਜਾਗਰ ਸਿੰਘ
ਵਿਹੜਾ
ਬਲਵਿੰਦਰ ਸਿੰਘ ਚਾਹਲ ‘ਮਾਧੋ ਝੰਡਾ’
ਫੁਲਕਾਰੀ ਤੇ ਬਾਗ
ਬਲਵਿੰਦਰ ਸਿੰਘ ਚਾਹਲ ‘ਮਾਧੋ ਝੰਡਾ’
ਕੀ ਦੀਵਾਲੀ ਦਾ ਤਿਉਹਾਰ ਅੱਜ ਸੱਚ-ਮੁੱਚ ਖ਼ੁਸ਼ੀਆਂ ਦਾ ਤਿਉਹਾਰ ਹੈ ਪਰਸ਼ੋਤਮ ਲਾਲ ਸਰੋਏ ਚਾਰ ਬੰਦੇ ਰੱਖ ਲੈ ਤੂੰ ਕੰਧਾ ਦੇਣ ਨੂੰ
ਪਰਸ਼ੋਤਮ ਲਾਲ ਸਰੋਏ
ਖੱਦਰ
ਬਲਵਿੰਦਰ ਸਿੰਘ ਚਾਹਲ ‘ਮਾਧੋ ਝੰਡਾ’
ਦੁਸਹਿਰਾ ਵਿਸ਼ੇਸ਼ ਇੱਕ ਲੇਖ
ਰਾਵਣ ਅਜੇ ਸੜਿਆ ਕਿੱਥੇ ਹੈ!
ਪਰਸ਼ੋਤਮ ਲਾਲ ਸਰੇਏ
ਵੇਖਣ ਵਾਲੀ ਥਾਂ ਹੈ ਕੈਨੇਡਾ ਦੀ ਐਡਮਿੰਟਨ ਮਾਲ
ਬੀਰਿੰਦਰ ਸਿੰਘ ਢਿੱਲੋਂ, ਐਡਵੋਕੇਟ
3 ਅਕਤੂਬਰ, ਜਨਮ ਦਿਨ ਤੇ ਵਿਸ਼ੇਸ਼
ਸ਼ਰਾਫਤ, ਨੇਕਨੀਤੀ, ਇਨਸਾਨੀਅਤ, ਸਹਿਜਤਾ ਅਤੇ ਸਮਾਜ ਸੇਵਾ ਦੇ ਮੁੱਜਸਮਾ: ਮਹਾਰਾਣੀ ਪ੍ਰਨੀਤ ਕੌਰ
- ਉਜਾਗਰ ਸਿੰਘ
ਕੰਜ਼ਿਊਮਰਿਜ਼ਮ ਅਤੇ ਵਾਤਾਵਰਨ ਦਾ ਨੁਕਸਾਨ
ਸੁਖਵੰਤ ਹੁੰਦਲ
ਮੰਜਾ ਤੇ ਨਵਾਰੀ ਪਲੰਘ
ਬਲਵਿੰਦਰ ਸਿੰਘ ਚਾਹਲ “ਮਾਧੋ ਝੰਡਾ”
ਪੱਖੀ
ਬਲਵਿੰਦਰ ਸਿੰਘ ਚਾਹਲ “ਮਾਧੋ ਝੰਡਾ”
ਕੀ ਸ੍ਰੋਮਣੀ ਕਮੇਟੀ ਅਤੇ ਬਾਕੀ ਗੁਰਦੁਆਰਿਆਂ ਵਿੱਚ ਫੈਲਿਆ ਭ੍ਰਿਸ਼ਟਾਚਾਰ ਰੋਕਣ ਲਈ ਵੀ ਕੋਈ ਅੱਨਾ ਹਜਾਰੇ ਉੱਠੇਗਾ?
ਅਵਤਾਰ ਸਿੰਘ ਮਿਸ਼ਨਰੀ
ਸਾਂਝੇ ਪੰਜਾਬ ਦਾ, ਪੰਜਾਬੀ ਦਾ ਅਣਖੀਲਾ ਲੋਕ ਕਵੀ: ਚਿਰਾਗ ਦੀਨ ਦਾਮਨ
ਉਜਾਗਰ ਸਿੰਘ
ਰਾਜ ਵਿੱਚ ਲੋਕਾਂ ਦੀ, ਲੋਕਾਂ ਦੁਆਰਾ, ਲੋਕਾਂ ਲਈ ਸਰਕਾਰ ਦੀ ਧਾਰਨਾ ਕਿੱਥੋਂ ਤੱਕ ਸਹੀ ਸਾਬਤ ਹੋ ਰਹੀ ਹੈ? - ਪਰਸ਼ੋਤਮ ਲਾਲ ਸਰੋਏ
ਚਲ ਜਨਮੇਜੇ ਕਸ਼ਮੀਰ ਵਿਖਾ-3
ਜਨਮੇਜਾ ਸਿੰਘ ਜੌਹਲ
ਆਤੰਕ ਦਾ ਅੰਤ
ਪਾਕਿਸਤਾਨ ਨੇ ਅਮਰੀਕਾ ਦੀ ਮੱਦਦ ਕੀਤੀ ਜਾਂ ਲਾਦੇਨ ਦੀ?

ਭਵਨਦੀਪ ਸਿੰਘ ਪੁਰਬਾ (ਚੀਫ਼ ਐਡੀਟਰ ‘ਮਹਿਕ ਵਤਨ ਦੀ’)
ਕੁਦਰਤੀ ਆਫਤਾਂ, ਭੂਚਾਲ, ਵਿਗਿਆਨ ਅਤੇ ਠੱਗ
ਅਵਤਾਰ ਸਿੰਘ ਮਿਸ਼ਨਰੀ
ਹੋਲੀ ਤੇ ਵਿਸ਼ੇਸ਼ ਸੇਲ
ਸੰਜੀਵ ਸ਼ਰਮਾ, ਫਿਰੋਜਪੁਰ
ਮਿਤੀ: ੨੦/੦੩/੨੦੧੧
ਹਲ਼
ਬਲਵਿੰਦਰ ਸਿੰਘ ਚਾਹਲ “ਮਾਧੋ ਝੰਡਾ”
ਨਿਬੰਧ :
ਅਜਮੇਰ ਰੋਡੇ : ਸ਼ੁਭਚਿੰਤਨ ਦਾ ਵੇਲਾ
ਸੁਖਿੰਦਰ
ਜੱਜੇ ਦੀਆਂ ਲੱਤਾਂ ਵਿਚ ਆ ਅੜੀ ਬੇਲੋੜੀ ਬਿੰਦੀ
ਗਿ। ਸੰਤੋਖ ਸਿੰਘ
ਬਦੇਸ਼ਾਂ ‘ਚ ਕਰੂਪ ਹੋ ਰਹੀ ਪੰਜਾਬੀ ਬੋਲੀ: ਜ਼ਿੰਮੇਵਾਰ ਕੌਣ?
ਇਕਬਾਲ ਰਾਮੂਵਾਲੀਆ, ਕੈਨਡਾ
ਸੰਪਾਦਨਾ ਬਨਾਮ ਵਿਆਕਰਣਿਕ ਦਰੁੱਸਤੀਆਂ
ਡਾ।ਗੁਰਮੀਤ ਸਿੰਘ ਬਰਸਾਲ ਕੈਲੇਫੋਰਨੀਆਂ
ਚਰਨ ਸਿੰਘ : ਦਾਰਸ਼ਨਿਕ ਸੁਭਾਅ ਦੀ ਕਵਿਤਾ
ਸੁਖਿੰਦਰ
ਉਂਕਾਰਪ੍ਰੀਤ : ਜ਼ਿੰਦਗੀ ਦੀਆਂ ਹਕੀਕਤਾਂ ਦਾ ਲੇਖਾ-ਜੋਖਾ ਕਰਦੀ ਕਵਿਤਾ
ਸੁਖਿੰਦਰ
ਵਿਦਵਾਨਾਂ ਨੇ ਸਮੇ ਦੀ ਵੰਡ ਕਿਵੇਂ ਕੀਤੀ? ਅਤੇ ਨਵਾਂ ਸਾਲ
ਅਵਤਾਰ ਸਿੰਘ ਮਿਸ਼ਨਰੀ
ਸੁਰਜੀਤ ਕਲਸੀ : ਔਰਤ ਦੇ ਸਰੋਕਾਰਾਂ ਦੀ ਕਥਾ
ਸੁਖਿੰਦਰ
ਪਹਿਲੀ ਮੁਲਾਕਾਤ
ਜਨਮੇਜਾ ਸਿੰਘ ਜੌਹਲ
ਮਰਦ ਨੂੰ ਸਮਾਜ ਦਾ ਪ੍ਰਧਾਨ, ਕਰਤਾ, ਧਰਤਾ ਸਿਰਜਨਹਾਰ ਸਮਝਇਆਂ ਜਾਂਦਾ ਹੈ
ਸਤਵਿੰਦਰ ਕੌਰ ਸੱਤੀ (ਕੈਲਗਰੀ)
ਕਿ–ਕ–ਕੇ
ਜਨਮੇਜਾ ਸਿੰਘ ਜੌਹਲ
ਬੱਸ ਸਟਾਪ ਦੀ ਤਲਾਸ਼
ਜਨਮੇਜਾ ਸਿੰਘ ਜੌਹਲ
ਦੇਸ ਦਾ ਅੰਨਦਾਤਾ ਪੰਜਾਬ ਦਾ ਕਿਸਾਨ ਖੁਦਕੁਸੀਆਂ ਦੇ ਰਾਹ ਕਿਉਂ ?
ਰਘਵੀਰ ਸਿੰਘ ਚੰਗਾਲ
ਕਲਮਾਂ ਦਾ ਕਲਮਾਂ ਨਾਲ ਟਕਰਾਅ, ਪੰਜਾਬੀ ਸਾਹਿਤ ਲਈ ਵਿਕਾਸਕਾਰੀ ਜਾਂ ਵਿਨਾਸ਼ਕਾਰੀ ?
ਜਰਨੈਲ ਘੁਮਾਣ
ਹਉਮੈਂ ਕਿਥੌਂ ਉਪਜੇ ਕਿਤ ਸੰਜਮ ਇਹ ਜਾਇ॥
ਡਾ: ਮਹਾਂਬੀਰ ਸਿੰਘ
ਇਕ ਯਮਲਾ ਜੱਟ ਸੀ।।।!
ਨਿਸ਼ਾਨ ਰਾਠੌਰ ‘ਮਲਿਕਪੁਰੀ’
ਆਪਣੇ ਬੱਚੇ ਨੂੰ ਆਤਮ-ਵਿਸ਼ਵਾਸੀ ਬਣਾਓ
ਨਿਸ਼ਾਨ ਰਾਠੌਰ ‘ਮਲਿਕਪੁਰੀ’
ਚਲ ਭਗਤਾ ਹੋ ਜਾ ਵਲੈਤੀਆ
ਜਨਮੇਜਾ ਸਿੰਘ ਜੌਹਲ
ਪੜਿਆ-ਲਿਖਿਆ ਤਬਕਾ ਬਨਾਮ ਅੰਧਵਿਸ਼ਵਾਸ
ਨਿਸ਼ਾਨ ਰਾਠੌਰ ‘ਮਲਿਕਪੁਰੀ’
ਦੋਸਤੀਆਂ ਦਾ ਮੇਰਾ ਅਨੁਭਵ
ਜਤਿੰਦਰ ਸਿੰਘ ਔਲ਼ਖ
ਮੇਰੀ ਕੈਨੇਡਾ ਫ਼ੇਰੀ - ਕਿਸ਼ਤ 1
ਸ਼ਿਵਚਰਨ ਜੱਗੀ ਕੁੱਸਾ
ਮੇਰੀ ਕੈਨੇਡਾ ਫ਼ੇਰੀ - ਕਿਸ਼ਤ 2
ਸ਼ਿਵਚਰਨ ਜੱਗੀ ਕੁੱਸਾ
ਮੇਰੀ ਕੈਨੇਡਾ ਫ਼ੇਰੀ - ਕਿਸ਼ਤ 3
ਸ਼ਿਵਚਰਨ ਜੱਗੀ ਕੁੱਸਾ
ਮੇਰੀ ਕੈਨੇਡਾ ਫ਼ੇਰੀ - ਕਿਸ਼ਤ 4
ਸ਼ਿਵਚਰਨ ਜੱਗੀ ਕੁੱਸਾ
ਮੰਗਣ ਨਾਲੋਂ ਮਰਨਾ ਚੰਗਾ ਨਿਸ਼ਾਨ
ਰਾਠੌਰ ‘ਮਲਿਕਪੁਰੀ’
ਜੱਜੇ ਦੇ ਪੈਰ ’ਚ ਬਿੰਦੀ
ਰਵਿੰਦਰ ਸਿੰਘ ਕੁੰਦਰਾ
ਕਿੱਥੇ ਉਡ ਗਈ ਮੇਰੇ ਵਤਨ ਦੀ ਉਹ ਸੋਨੇ ਦੀ ਚਿੜ੍ਹੀ
ਰਵੀ ਸਚਦੇਵਾ
ਕਰਮਾਂ ਵਾਲੀਆਂ ਮਾਂਵਾਂ
ਨਿਸ਼ਾਨ ਰਾਠੌਰ ‘ਮਲਿਕਪੁਰੀ’
…ਜਦੋਂ ਮੈਂ ਪਹਿਲੀ ਵਾਰ ਦਿੱਲੀ ਗਿਆ
ਨਿਸ਼ਾਨ ਰਾਠੌਰ ‘ਮਲਿਕਪੁਰੀ’
ਆਜ਼ਾਦ ਦੇਸ਼ ਦੇ ‘ਗ਼ੁਲਾਮ’
ਹਰਪ੍ਰੀਤ ਲਾਲ ‘ਹੈਰੀ’
ਇੰਝ ਰਿਹਾ ਮੇਰਾ ਜਹਾਜ਼ ਦਾ ਪਹਿਲਾ 'ਹੂਟਾ'.... !
ਮਨਦੀਪ ਖੁਰਮੀ ਹਿੰਮਤਪੁਰਾ(ਇੰਗਲੈਂਡ)

hore-arrow1gif.gif (1195 bytes)


Terms and Conditions
Privacy Policy
© 1999-2012, 5abi।com

www।5abi।com
[ ਸਾਡਾ ਮਨੋਰਥ ][ ਈਮੇਲ ][ ਹੋਰ ਸੰਪਰਕ ][ ਅਨੰਦ ਕਰਮਨ ][ ਮਾਨਵ ਚੇਤਨਾ ][ ਵਿਗਿਆਨ ]
[
ਕਲਾ/ਕਲਾਕਾਰ ][ ਫਿਲਮਾਂ ][ ਖੇਡਾਂ ][ ਪੁਸਤਕਾਂ ][ ਇਤਿਹਾਸ ][ ਜਾਣਕਾਰੀ ]

darya1.gif (3186 bytes)
©1999-2012, 5abi।com