WWW 5abi।com  ਪੰਨਿਆ ਵਿੱਚ ਸ਼ਬਦ ਭਾਲ (ਹਿੰਦਿਕ ਵਿਧੀ ਨਾਲ)
ਪੰਜਾਬੀ ਬੋਲੀ ਦੇ ਰਾਖੇ ਅਣਪੜ ਲੋਕ
ਗੁਰਚਰਨ ਪੱਖੋਕਲਾਂ, ਪੰਜਾਬ

 

5_cccccc1.gif (41 bytes)

ਅੱਜ ਕਲ ਮੀਡੀਆ ਅਤੇ ਸੈਮੀਨਾਰਾਂ ਰਾਂਹੀ ਪੰਜਾਬੀ ਬੋਲੀ ਨੂੰ ਜਿਉਂਦੇ ਰੱਖਣ ਦੇ ਹੋਕੇ ਮਾਰੇ ਜਾ ਰਹੇ ਹਨ। ਇਹ ਹੋਕੇ ਵੀ ਉਹਨਾਂ ਲੋਕਾਂ ਦੁਆਰਾ ਹੀ ਮਾਰੇ ਜਾ ਰਹੇ ਹਨ ਜਿੰਹਨਾਂ ਨੇ ਪੰਜਾਬੀ ਦੀ ਥਾਂ ਹੋਰ ਬੋਲੀਆਂ ਖਾਸ ਕਰ ਹਿੰਦੀ ਅਤੇ ਅੰਗਰੇਜੀ ਨੂੰ ਪਹਿਲ ਦਿੱਤੀ ਹੋਈ ਹੈ। ਸੋਚਣ ਵਾਲੀ ਗੱਲ ਇਹ ਹੈ ਕਿ ਪੰਜਾਬੀ ਬੋਲੀ ਅਤੇ ਭਾਸ਼ਾ ਵਿੱਚੋਂ ਖਤਰਾ ਕਿਸ ਨੂੰ ਹੈ ਅਤੇ ਕਿੰਹਨਾਂ ਤੋਂ ਹੈ। ਪੰਜਾਬੀ ਬੋਲੀ ਨੂੰ ਛੱਡਣ ਵਾਲੇ ਜਿਆਦਾਤਰ ਜਿਆਦਾ ਪੜਨ ਵਾਲੇ ਲੋਕ ਹਨ ਜੋ ਉਪਰਲੇ ਦਰਜੇ ਦੀ ਡਿਗਰੀਆਂ ਵਾਲੀ ਪੜਾਈ ਕਰਦੇ ਹਨ ਅਤੇ ਫਿਰ ਇਹਨਾਂ ਨੂੰ ਪੰਜਾਬ , ਪੰਜਾਬੀ ਅਤੇ ਪੰਜਾਬੀਅਤ ਵਿੱਚੋਂ ਬੋਅ ਆਉਣ ਲੱਗ ਜਾਂਦੀ ਹੈ। ਇਹਨਾਂ ਵਿੱਚ ਪੰਜਾਬ ਦੀ ਧਰਤੀ ਤੇ ਪੈਦਾ ਹੋਏ ਬਹੁਤ ਸਾਰੇ ਪੰਜਾਬੀ ਲੇਖਕ ਅਤੇ ਕਲਾਕਾਰ ਵੀ ਸਾਮਲ ਹਨ। ਥੋੜਾ ਵੱਡੇ ਹੋਣ ਤੇ ਪਹਿਲਾਂ ਪੰਜਾਬੀਅਤ ਦੀ ਰੂਹ ਪੰਜਾਬੀ ਪਿੰਡਾਂ ਨੂੰ ਇਹ ਛੱਡਦੇ ਹਨ ਅਤੇ ਉਸ ਤੋਂ ਬਾਅਦ ਪੰਜਾਬੀ ਬੋਲੀ ਦਾ ਤਿਆਗ ਕਰਦੇ ਹਨ । ਇਹਨਾਂ ਲੋਕਾਂ ਦੀ ਦੂਸਰੀ ਪੀਹੜੀ ਪੰਜਾਬੀ ਭਾਸ਼ਾ ਦਾ ਤਿਆਗ ਕਰਦੀ ਹੈ ਜੋ ਅਮੀਰ ਲੋਕਾਂ ਦੇ ਘਰਾਂ ਭਾਵ ਅਮੀਰ ਪੰਜਾਬੀ ਕਲਾਕਾਰ ,ਲੇਖਕ ਅਤੇ ਵਪਾਰੀ ਲੋਕ ਹੀ ਹਨ ਅਤੇ ਇਹ ਅਮੀਰ ਤਬਕਾ ਹੀ ਚੋਰ ਦੀ ਦਾੜੀ ਵਿੱਚ ਤਿਨਕਾ ਵਾਲੀ ਗੱਲ ਵਾਂਗ ਹੀ ਪੰਜਾਬੀ ਪੰਜਾਬੀ ਦਾ ਰੌਲਾ ਜਿਆਦਾ ਪਾਉਂਦਾਂ ਹੈ। ਇਸ ਦੇ ਉਲਟ ਆਮ ਗਰੀਬ ਅਤੇ ਅਣਪੜ ਲੋਕ ਜੋ ਹਮੇਸਾਂ ਪੰਜਾਬੀ ਬੋਲੀ ਹੀ ਬੋਲਦੇ ਰਹਿੰਦੇ ਹਨ ਅਤੇ ਆਪਣੀਆਂ ਆਉਣ ਵਾਲੀਆਂ ਨਸਲਾਂ ਨੂੰ ਪੰਜਾਬੀ ਭਾਸ਼ਾ ਅਤੇ ਬੋਲੀ ਹੀ ਸਿਖਾਉਂਦੇ ਹਨ ਕਦੇ ਵੀ ਅਮੀਰਾਂ ਵਾਂਗ ਪੰਜਾਬੀ ਪੰਜਾਬੀ ਦਾ ਰੌਲਾ ਨਹੀਂ ਪਾਉਂਦੇ।

ਪੰਜਾਬੀ ਦੀ ਅਸਲ ਰੱਖਿਆ ਕਰਨ ਦੇ ਅਲੰਬਰਦਾਰ ਗਰੀਬ ਅਤੇ ਅਣਪੜ ਲੋਕ ਹੀ ਹਨ।

ਪੰਜਾਬੀ ਲਿਪੀ ਨੂੰ ਜਰੂਰ ਖਤਰਾ ਹੈ ਪੰਜਾਬੀ ਭਾਵ ਗੁਰਮੁਖੀ ਲਿਪੀ ਸਰਕਾਰਾਂ ਦੀ ਪੁਸਤ ਪਨਾਹੀ ਨਾਲ ਹੀ ਬਚ ਸਕਦੀ ਹੈ ਜਿਸ ਦੇ ਲਈ ਪੰਜਾਬ ਦੇ ਵਿੱਚ ਸਰਕਾਰਾਂ ਬਣਾਉਣ ਵਾਲੇ ਪੰਜਾਬੀ ਰਾਜਨੀਤਕ ਕਦੇ ਵੀ ਗੰਭੀਰ ਨਹੀਂ ਹੋਏ। ਦਿੱਲੀ ਦੀਆਂ ਸਰਕਾਰਾਂ ਨੂੰ ਗੁਰਮੁਖੀ ਲਿਪੀ ਨੂੰ ਜਿਉਂਦਾਂ ਰੱਖਣ ਵਿੱਚ ਕੋਈ ਮੁਨਾਫਾ ਨਹੀਂ ਨਜਰ ਆਉਂਦਾਂ ਸੋ ਉਹਨਾਂ ਨੂੰ ਤੋਂ ਕੋਈ ਯਤਨ ਕਰਨ ਦੀ ਆਸ ਰੱਖਣਾਂ ਹੀ ਫਜੂਲ ਹੈ। ਆਈ ਏ ਐੱਸ ਲਾਬੀ ਜੋ ਪੰਜਾਬ ਦਾ ਪਰਬੰਧ ਚਲਾਉਂਦੀ ਹੈ ਪਹਿਲਾਂ ਹੀ ਪੰਜਾਬੀ ਨੂੰ ਛੱਡ ਚੁੱਕੀ ਹੈ ਸੋ ਉਹ ਕਿਉਂ ਸਰਕਾਰ ਨੂੰ ਕੋਈ ਨੀਤੀ ਬਣਾ ਕੇ ਦੇਵੇਗੀ। ਕਿਸੇ ਪੰਜਾਬੀ ਰਾਜਨੀਤਕ ਵਿੱਚ ਤਾਂ ਪੰਜਾਬੀ ਦੇ ਵਿਕਾਸ ਕਰਨ ਦੀ ਸੋਚ ਵੀ ਨਹੀਂ ਹੈ । ਹਾਂ ਕਦੇ ਕਦੇ ਰਾਜਨੀਤੀ ਅਧੀਨ ਬਿਆਨ ਦੇ ਦੇਣਾਂ ਜਾਂ ਕਿਸੇ ਕਨੂੰਨ ਬਣਾ ਦੇਣ ਦਾ ਡਰਾਮਾ ਕਰਨਾਂ ਜਰੂਰ ਹੁੰਦਾਂ ਰਹਿੰਦਾਂ ਹੈ। ਲੱਗਭੱਗ ਹਰ ਮੁੱਖ ਮੰਤਰੀ ਕੋਈ ਨਾਂ ਕੋਈ ਕਨੂੰਨ ਬਣਾਉਣ ਦਾ ਡਰਾਮਾ ਜਰੂਰ ਖੇਡਦਾ ਹੈ ਪਰ ਅਮਲ ਕਦੇ ਕਿਸੇ ਨੇ ਵੀ ਨਹੀਂ ਕਰਵਾਇਆ।

ਬਾਬਾ ਫਰੀਦ ਜੀ ਤੋਂ ਲੈਕੇ ਗੁਰੂਆਂ ਦੇ ਕਾਲ ਤੱਕ ਗੁਰਮੁੱਖੀ ਨੂੰ ਜੋ ਸਤਿਕਾਰ ਅਤੇ ਪਿਆਰ ਮਿਲਿਆ ਇਹ ਸਿਰਫ ਮਹਾਨ ਲੋਕਾਂ ਵੱਲੋਂ ਜੋ ਮਹਾਨ ਧਾਰਮਿਕ ਸਾਹਿੱਤ ਰਚਿਆ ਅਤੇ ਪੰਜਾਬੀ ਬੋਲੀ ਵਿੱਚ ਬੋਲਿਆ ਗਿਆ ਅਤੇ ਜਿਸਨੂੰ ਲਿਖਿਆ ਵੀ ਗੁਰਮੁੱਖੀ ਵਿੱਚ ਗਿਆ। ਇਹ ਹੀ ਪੰਜਾਬੀ ਲਿਪੀ ਦਾ ਸਤਿਕਾਰ ਸੀ ਜਿਸ ਕਾਰਨ ਪੰਜਾਬੀ ਅੱਜ ਤੱਕ ਵਿਕਾਸ ਕਰਦੀ ਆਈ ਹੈ। ਅੰਗਰੇਜ ਰਾਜ ਦੇ ਸਮੇਂ ਵੀ ਪੰਜਾਬੀ ਦੀ ਚੜਤ ਰਹੀ । ਅੰਗਰੇਜਾਂ ਦੀਆਂ ਗੁਪਤ ਨੀਤੀਆਂ ਅਧੀਨ ਪੰਜਾਬੀ ਦਾ ਸਤਿਕਾਰ ਬਣਾਈ ਰੱਖਿਆ ਗਿਆਂ । ਪਰ ਦੇਸ ਅਜਾਦ ਹੋਣ ਤੋਂ ਬਾਅਦ ਦੇਸ ਦੇ ਰਾਜ ਕਰਦੀ ਰਾਜਸੱਤਾਵਾਂ ਵੱਲੋਂ ਧਾਰਮਿਕ ਘੱਟ ਗਿਣਤੀਆਂ ਨੂੰ ਨਫਰਤ ਕਰਨ ਦੀ ਅੰਤਰ ਭਾਵਨਾਂ ਤਹਿਤ ਘੱਟ ਗਿਣਤੀਆਂ ਦੀਆਂ ਭਾਸ਼ਾਵਾਂ ਦਾ ਵੀ ਦਮਨ ਕੀਤਾ ਗਿਆ ਹੈ ਜਿਸ ਦਾ ਸ਼ਿਕਾਰ ਪੰਜਾਬੀ ਨੂੰ ਹੋਣਾਂ ਪਿਆ। ਪੰਜਾਬੀ ਦੇ ਦਾਅਵੇਦਾਰ ਪੰਜਾਬੀ ਨੇਤਾ ਵੀ ਆਪਣੀਆਂ ਰਾਜਸੀ ਲਾਲਸਾਵਾਂ ਕਾਰਨ ਗੁਰਮੁੱਖੀ ਦਾ ਨਿਰਾਦਰ ਕਰਵਾਉਣ ਦੇ ਜੁੰਮੇਵਾਰ ਬਣੇ । ਇਹਨਾਂ ਨੇਤਾਵਾਂ ਨੈ ਆਪਣੀ ਕੁਰਸੀ ਪੱਕੀ ਕਰਨ ਲਈ ਪੰਜਾਬ ਨੂੰ ਟੋਟੇ ਕਰਵਾ ਦਿੱਤਾ । ਪੰਜਾਬ ਤੋਂ ਜਨਮ ਲੈਣ ਵਾਲੀਆ ਸਟੇਟਾਂ ਨੇ ਹਿੰਦੀ ਨੂੰ ਅਪਣਾ ਲਿਆ ਜਿਸ ਨਾਲ ਪੰਜਾਬੀ ਜਾਂ ਗੁਰਮੁੱਖੀ ਦਾ ਘੇਰਾਂ ਸੁੰਗੜ ਗਿਆ । ਇਹੋ ਕੁੱਝ ਪਾਕਿਸਤਾਨ ਬਣਨ ਸਮੇਂ ਹੋਇਆ ਸੀ ਜਿਸ ਨਾਲ ਪਾਕਿਸਤਾਨ ਸਰਕਾਰ ਨੇ ਗੁਰਮੁੱਖੀ ਦੀ ਥਾਂ ਉਰਦੂ ਲਿਪੀ ਦੀ ਵਰਤੋਂ ਪੰਜਾਬੀ ਬੋਲੀ ਦੇ ਲਿਖਣ ਲਈ ਵਰਤੀ । ਰਾਜਸੱਤਾ ਤੋਂ ਬਿਨਾਂ ਭਾਸ਼ਾ ਜਾਂ ਲਿਪੀ ਦਾ ਵਿਕਾਸ ਹੋ ਹੀ ਨਹੀਂ ਸਕਦਾ ਕੀ ਪੰਜਾਬੀ ਨੇਤਾ ਇਸ ਗੱਲ ਨੂੰ ਸਮਝ ਪਾਉਣਗੇ ? ਜਿੰਨਾਂ ਚਿਰ ਪੰਜਾਬੀ ਰਾਜਨੀਤਕ ਪੰਜਾਬੀ ਦਾ ਮਹੱਤਵ ਨਹੀਂ ਸਮਝਣਗੇ ਇਹ ਪਿਛੜਦੀ ਚਲੀ ਜਾਵੇਗੀ ਪਰ ਪੰਜਾਬੀ ਬੋਲੀ ਅਣਪੜ ਲੋਕਾਂ ਦੁਆਰਾ ਸਦਾ ਜਿਉਂਦੀ ਰੱਖੀ ਜਾਵੇਗੀ । ਰਾਜਨੀਤੀ ਅਤੇ ਹਾਊਮੈਂ ਨੂੰ ਪੱਠੇ ਪਾਉਣ ਦੀ ਨੀਯਤ ਵਾਲਾ ਵਰਗ ਪੰਜਾਬੀ ਦੇ ਨਾਂ ਤੇ ਵਪਾਰ ਚਲਾਉਂਦਾਂ ਰਹੇਗਾ ਅਤੇ ਪੰਜਾਬੀ ਨੂੰ ਛੱਡਦਾ ਵੀ ਜਾਵੇਗਾ । ਅਮੀਰ ਵਰਗ ਨਾਂ ਭਾਸ਼ਾ ਦਾ ਸਤਿਕਾਰ ਕਰਦਾ ਹੈ ਨਾਂ ਬੋਲੀ ਦਾ ਉਸ ਲਈ ਤਾਂ ਪੰਜਾਬੀ ਦਾ ਖੇਤਰ ਹੀ ਘੱਟ ਹੈ ਕਹਿ ਦੇਣਾਂ ਮੁੱਖ ਬਣ ਗਿਆ ਹੈ । ਇਹਨਾਂ ਲੋਕਾਂ ਦੇ ਬੱਚੇ ਬਿਗਾਨੀਆਂ ਭਾਸ਼ਾਵਾਂ ਵਾਲੇ ਸਕੂਲਾਂ ਵਿੱਚ ਪੜਦੇ ਹਨ ਅਤੇ ਹਿੰਦੀ ਅੰਗਰੇਜੀ ਬੋਲਣਾਂ ਹੀ ਮੁੱਖ ਰੱਖਦੇ ਹਨ। ਆਮ ਲੋਕਾਂ ਦੇ ਬੱਬਰ ਸ਼ੇਰ ਬੱਚੇ ਦੁਨਿਆਵੀ ਪਰਾਪਤੀਆਂ ਨੂੰ ਠੋਕਰ ਮਾਰਕੇ ਪੰਜਾਬੀ ਭਸ਼ਾ ਸਿੱਖਦੇ ਰਹਿੰਦੇ ਹਨ ਅਤੇ ਠੇਠ ਪੰਜਾਬੀ ਬੋਲੀ ਬੋਲਦੇ ਹਨ। ਅਮੀਰਾਂ ਦੀਆਂ ਸੱਭਿਅਕ ਅਖਵਾਉਣ ਵਾਲੀਆਂ ਬਿਗਾਨੀਆਂ ਭਾਸ਼ਾਵਾਂ ਨਾਲੋ ਅਣਪੜ ਲੋਕਾਂ ਦੁਆਰਾ ਠੇਠ ਪੰਜਾਬੀ ਵਿੱਚ ਕੱਢੀਆਂ ਗਾਲਾਂ ਵੀ ਮਹਾਨ ਹਨ ਜਿੰਹਨਾਂ ਵਿੱਚ ਹੀ ਪੰਜਾਬੀ ਬੋਲੀ ਦੀ ਜਿੰਦ ਜਾਨ ਹੈ ।

ਗੁਰਚਰਨ ਪੱਖੋਕਲਾਂ
ਫੋਨ 9417727245
ਪਿੰਡ ਪੱਖੋਕਲਾਂ (ਬਰਨਾਲਾ)
EMAIL-
GSPKHO@GMAIL.COM

14/11/2012


ਪੰਜਾਬੀ ਬੋਲੀ ਦੇ ਰਾਖੇ ਅਣਪੜ ਲੋਕ
ਗੁਰਚਰਨ ਪੱਖੋਕਲਾਂ, ਪੰਜਾਬ
ਕਿਹਨਾਂ ਤਾਈਂ ਭਾਉਂਦੀਆਂ ਇਹ ਖ਼ੁਸ਼ੀਆਂ-ਦੀਵਾਲੀਆਂ
ਪਰਸ਼ੋਤਮ ਲਾਲ ਸਰੋਏ, ਜਲੰਧਰ
ਭਾਰਤ ਮਹਾਨ ਵਿੱਚ ਦੰਗਾਕਾਰੀਆਂ ਨੂੰ ਸਜ਼ਾ ਦੇਣ ਵਾਲਾ ਕਾਨੂੰਨ ਹੀ ਨਹੀਂ ਹੈ
ਬੀ.ਐਸ. ਢਿੱਲੋਂ, ਐਡਵੋਕੇਟ, ਚੰਡੀਗੜ੍ਹ
ਆਰਥਿਕ ਸੁਧਾਰਾਂ ਤੋਂ ਵੀ ਵੱਧ ਜਰੂਰੀ ਹਨ, ਰਾਜਨੀਤਕ ਸੁਧਾਰ
ਬੀ.ਐਸ. ਢਿੱਲੋਂ, ਐਡਵੋਕੇਟ, ਚੰਡੀਗੜ੍ਹ
ਹੁਣ ਪਿੰਕੀਆਂ ਤਿਆਰ ਹੋ ਜਾਣ ਮੁਫ਼ਤ ਦੀ ‘ਮਸ਼ਹੂਰੀ’ ਲਈ।
ਮਨਦੀਪ ਖੁਰਮੀ ਹਿੰਮਤਪੁਰਾ, ਇੰਗਲੈਂਡ
18 ਅਕਤੂਬਰ ਬਰਸੀ ’ਤੇ
ਬੇ-ਆਸਰਿਆਂ ਦਾ ਆਸਰਾ;ਸੰਤ ਬਾਬਾ ਮੋਹਨ ਸਿੰਘ ਜੀ
ਰਣਜੀਤ ਸਿੰਘ ਪ੍ਰੀਤ, ਬਠਿੰਡਾ
ਭੂਤ ਪ੍ਰੇਤ – ਮਨੋਵਿਗਿਆਨ ਦੀ ਨਜ਼ਰ ‘ਤੋਂ
ਰਿਸ਼ੀ ਗੁਲਾਟੀ, ਆਸਟ੍ਰੇਲੀਆ
ਵਿਦਿਆ ਬੇਚਾਰੀ, ਪਰ-ਉਪਕਾਰੀ
ਪਰਸ਼ੋਤਮ ਲਾਲ ਸਰੋਏ, ਜਲੰਧਰ
ਅੰਧੀ ਸ਼ਰਧਾ ਗਿਆਨ ਵਿਹੂਣੀ
ਗਿਆਨੀ ਅਮਰੀਕ ਸਿੰਘ, ਕੁਰੂਕਸ਼ੇਤਰ
ਗੋਲੇ ਕਬੂਤਰਾਂ ਦਾ ਪਰਵਾਸ
ਬੀ.ਐੱਸ. ਢਿੱਲੋਂ ਐਡਵੋਕੇਟ
ਸਾਉਣ ਦੇ ਛਰਾਟੇ ਵਾਂਗੂੰ ਆਜਾ ਪ੍ਰਦੇਸੀਆ ਵੇ ਤਾਰਿਆਂ ਦੀ ਨਿੰਮੀ ਨਿੰਮੀ ਲੋਅ
ਭਵਨਦੀਪ ਸਿੰਘ ਪੁਰਬਾ
ਭਾਰਤ ਦੀ ਮੁੱਖ ਸਮੱਸਿਆ ਹੈ ਵਧ ਰਹੀ ਆਬਾਦੀ
ਬੀ.ਐੱਸ. ਢਿੱਲੋਂ ਐਡਵੋਕੇਟ
ਵਿਗਿਆਨ ਦੀ ਪੜਾਈ, ਪੰਜਾਬੀ ਅਤੇ ਅੰਗਰੇਜ਼ੀ
ਡਾ. ਜੋਗਾ ਸਿੰਘ, ਪੰਜਾਬੀ ਯੂਨੀਵਰਸਿਟੀ, ਪਟਿਆਲਾ
ਦੁਨੀਆਂ ਵਿੱਚ ਅੰਗਰੇਜ਼ੀ ਦੀ ਸਥਿਤੀ
ਡਾ. ਜੋਗਾ ਸਿੰਘ, ਪੰਜਾਬੀ ਯੂਨੀਵਰਸਿਟੀ, ਪਟਿਆਲਾ
ਸਫ਼ਲ ਸਿੱਖਿਆ ਦੀ ਭਾਸ਼ਾ
ਡਾ. ਜੋਗਾ ਸਿੰਘ, ਪੰਜਾਬੀ ਯੂਨੀਵਰਸਿਟੀ, ਪਟਿਆਲਾ
ਪੈਰ ਵਾਲ਼ੇ ਹਾਹੇ ਦੀ ਅਯੋਗ ਵਰਤੋਂ
ਗਿਆਨੀ ਸੰਤੋਖ ਸਿੰਘ, ਆਸਟ੍ਰੇਲੀਆ
ਦੁਨੀਆਂ ਵਿਚ ਅੰਗਰੇਜ਼ੀ ਦਾ ਗ਼ਲਬਾ
ਸੁਖਵੰਤ ਹੁੰਦਲ
ਗਊ ਹੱਤਿਆ ਬਨਾਮ ਨਿਰਦੋਸ਼ ਹੱਤਿਆ
ਰਿਸ਼ੀ ਗੁਲਾਟੀ, ਐਡੀਲੇਡ
ਲੱਚਰ ਗਾਇਕੀ ਲਈ ਜਿੰਮੇਵਾਰ ਲੋਕ
ਰਾਜੂ ਹਠੂਰੀਆ
ਪੰਜਾਬੀ ਲੈਂਗੂਏਜ ਐਜੂਕੇਸ਼ਨ ਐਸੋਸੀਏਸ਼ਨ
ਸਾਧੂ ਬਿਨਿੰਗ
ਸੁਨੇਹਾ ਆਇਆ ਫੁੱਲਾਂ ਦਾ - ੨
ਜਨਮੇਜਾ ਸਿੰਘ ਜੌਹਲ
ਮੇਜਰ ਮਾਂਗਟ ਨਾਲ ਇਕ ਮੁਲਾਕਾਤ
ਡਾ: ਅਮ੍ਰਿਤਪਾਲ ਕੌਰ
ਡੇਰਾਵਾਦ ਵਿਰੋਧੀ ਲਹਿਰ ਦੇ ਵਧਦੇ ਕਦਮ
ਡਾ ਗੁਰਮੀਤ ਸਿੰਘ “ਬਰਸਾਲ”, ਕੈਲੇਫੋਰਨੀਆਂ
ਫਿਰ ਦੇਖਿਆ ਕਸ਼ਮੀਰ
ਸੁਨੇਹਾ ਆਇਆ ਫੁੱਲਾਂ ਦਾ
ਜਨਮੇਜਾ ਸਿੰਘ ਜੌਹਲ
ਕੌਣ, ਕਿਸ ਦਾ ਖਾਂਦਾ
ਪਰਸ਼ੋਤਮ ਲਾਲ ਸਰੋਏ
ਆਨਲਾਈਨ ਵਿਸਾਖੀ ਫਿਲਮ ਮੇਲਾ
ਸੁਖਵੰਤ ਹੁੰਦਲ
ਮੁਕ ਜਾ ਪੂਣੀਏ, ਅਸੀਂ ਜਾਣਾ ਗੁਰਾਂ ਦੇ ਡੇਰੇ
ਹਰਬੀਰ ਸਿੰਘ ਭੰਵਰ
ਹਿੰਮਤ ਤੇ ਦਲੇਰੀ ਮਨੁੱਖੀ ਜੀਵਨ ਦਾ ਅਸਲੀ ਗਹਿਣਾ ਹੈ
ਪਰਸ਼ੋਤਮ ਲਾਲ ਸਰੋਏ
ਵਿੱਚਲੀ ਗੱਲ
ਵਿਆਹਾਂ ਨੂੰ ਵੀ ਉਜੱਡਾਂ ਦੀ ਭੀੜ ਬਣਾ ਦਿੱਤਾ ਹੈ ਪੰਜਾਬੀਆਂ ਨੇ
ਬੀ.ਐੱਸ. ਢਿੱਲੋਂ, ਐਡਵੋਕੇਟ
ਕਾਂਗਰਸ ਨੂੰ ਉਸ ਦਾ ਹੱਦੋਂ ਵੱਧ ਜਿੱਤ ਦਾ ਆਤਮ ਵਿਸ਼ਵਾਸ ਹੀ ਲੈ ਡੁੱਬਿਆ
ਸਰਵਨ ਸਿੰਘ ਰੰਧਾਵਾ
ਓਲੰਪੀਅਨ ਪਰਗਟ ਸਿੰਘ ਨੇ ਹੁਣ ਕੀਤਾ ਸਿਆਸੀ ਗੋਲ
ਰਣਜੀਤ ਸਿੰਘ ਪ੍ਰੀਤ
ਪੰਜਾਬੀ ਦੇ ਮਿਆਰ ਨੂੰ ਨੀਵਾਂ ਕਰਨ ਵਾਲੇ ਇਹ ਲੇਖਕ
ਰਵਿੰਦਰ ਸਿੰਘ ਕੁੰਦਰਾ, ਬੀ ਬੀ ਸੀ ਏਸ਼ੀਅਨ ਨੈੱਟਵਰਕ ਰੇਡੀਓ ਪੇਸ਼ਕਾਰ
ਦਰਦ ਦੇਖ ਦੁੱਖ ਆਉਂਦਾ
ਪਰਸ਼ੋਤਮ ਲਾਲ ਸਰੋਏ
ਆਈ ਬਸੰਤ ਤੇ ਪਾਲਾ ਭਗੰਤ
ਪਰਸ਼ੋਤਮ ਲਾਲ ਸਰੋਏ

ਆਪੋ ਆਪਣਾ ਟੁੱਲ
ਜਨਮੇਜਾ ਸਿੰਘ ਜੌਹਲ

ਉਹ ਫਿਰੇ ਨੱਥ ਕੜ੍ਹਾਉਣ ਨੂੰ, ਤੇ ਦੂਜਾ ਫਿਰੇ ਨੱਕ ਵਢਾਉਣ ਨੂੰ
ਪਰਸ਼ੋਤਮ ਲਾਲ ਸਰੋਏ
...ਭਰੂਣ ਹੱਤਿਆ ਹੁੰਦੀ ਰਹੇਗੀ !
ਸ਼ਿਵਚਰਨ ਜੱਗੀ ਕੁੱਸਾ
ਲੀਡਰਾਂ ਨੂੰ ਚਿੰਬੜੀਆਂ ਜੋਕਾਂ
ਜਨਮੇਜਾ ਸਿੰਘ ਜੌਹਲ
ਬੇਗੈਰਤ ਕਿੱਥੇ ਵਸਦਾ ਏ ?
ਯੁੱਧਵੀਰ ਸਿੰਘ ਆਸਟਰੇਲੀਆ
ਅਮਨ, ਨਿੱਘ ਅਤੇ ਸਾਂਝਾਂ ਦੀ ਪ੍ਰਤੀਕ : ਲੋਹੜੀ
ਰਣਜੀਤ ਸਿੰਘ ਪ੍ਰੀਤ
ਕੁਝ ਇੱਕ ਲਈ ਰੱਬ,ਰੱਬ ਤੇ ਬਾਕੀਆਂ ਲਈ ਉਹੀ ਰੱਬ ਜੱਭ
ਪਰਸ਼ੋਤਮ ਲਾਲ ਸਰੋਏ
ਨਵਾਂ ਸਾਲ, ਨਵਾਂ ਅਹਿਦ
ਕੁਲਜੀਤ ਸਿੰਘ ਜੰਜੂਆ, ਕਨੇਡਾ
ਇਕ ਅਨਾਰ ਸੌ ਬੀਮਾਰ
ਪਰਸ਼ੋਤਮ ਲਾਲ ਸਰੋਏ
ਇਨਸਾਨ ਬਣਨ ਦੀ ਬਜਾਏ 'ਸਿਆਸੀ ਪਿਆਦੇ' ਬਣਿਆਂ ਲਈ ਇੱਕ ਬੇਨਤੀ.....!
ਮਨਦੀਪ ਖੁਰਮੀ ਹਿੰਮਤਪੁਰਾ (ਲੰਡਨ)
ਉੱਚਾ-ਨੀਵਾਂ, ਛੋਟਾ ਵੱਡਾ, ਮਾਲਕ ਹੈ ਜਾਂ ਗ਼ੁਲਾਮ
ਪਰਸ਼ੋਤਮ ਲਾਲ ਸਰੋਏ
ਪ੍ਰਵਾਸੀ ਪੰਜਾਬੀਆਂ ਦੇ ਰਿਸ਼ਤਿਆਂ ਵਿੱਚ ਟੁੱਟ-ਭੱਜ
ਉਜਾਗਰ ਸਿੰਘ
ਚੌਂਕਾ
ਬਲਵਿੰਦਰ ਸਿੰਘ ਚਾਹਲ ‘ਮਾਧੋ ਝੰਡਾ’
ਕੁਦਰਤੀ ਸੋਮਿਆਂ ਦੀ ਅੰਨੇਵਾਹ ਵਰਤੋਂ ਤੋਂ ਗੁਰੇਜ ਕਰਨਾ ਚਾਹੀਦਾ ਹੈ
ਉਜਾਗਰ ਸਿੰਘ
ਵਿਹੜਾ
ਬਲਵਿੰਦਰ ਸਿੰਘ ਚਾਹਲ ‘ਮਾਧੋ ਝੰਡਾ’
ਫੁਲਕਾਰੀ ਤੇ ਬਾਗ
ਬਲਵਿੰਦਰ ਸਿੰਘ ਚਾਹਲ ‘ਮਾਧੋ ਝੰਡਾ’
ਕੀ ਦੀਵਾਲੀ ਦਾ ਤਿਉਹਾਰ ਅੱਜ ਸੱਚ-ਮੁੱਚ ਖ਼ੁਸ਼ੀਆਂ ਦਾ ਤਿਉਹਾਰ ਹੈ ਪਰਸ਼ੋਤਮ ਲਾਲ ਸਰੋਏ ਚਾਰ ਬੰਦੇ ਰੱਖ ਲੈ ਤੂੰ ਕੰਧਾ ਦੇਣ ਨੂੰ
ਪਰਸ਼ੋਤਮ ਲਾਲ ਸਰੋਏ
ਖੱਦਰ
ਬਲਵਿੰਦਰ ਸਿੰਘ ਚਾਹਲ ‘ਮਾਧੋ ਝੰਡਾ’
ਦੁਸਹਿਰਾ ਵਿਸ਼ੇਸ਼ ਇੱਕ ਲੇਖ
ਰਾਵਣ ਅਜੇ ਸੜਿਆ ਕਿੱਥੇ ਹੈ!
ਪਰਸ਼ੋਤਮ ਲਾਲ ਸਰੇਏ
ਵੇਖਣ ਵਾਲੀ ਥਾਂ ਹੈ ਕੈਨੇਡਾ ਦੀ ਐਡਮਿੰਟਨ ਮਾਲ
ਬੀਰਿੰਦਰ ਸਿੰਘ ਢਿੱਲੋਂ, ਐਡਵੋਕੇਟ
3 ਅਕਤੂਬਰ, ਜਨਮ ਦਿਨ ਤੇ ਵਿਸ਼ੇਸ਼
ਸ਼ਰਾਫਤ, ਨੇਕਨੀਤੀ, ਇਨਸਾਨੀਅਤ, ਸਹਿਜਤਾ ਅਤੇ ਸਮਾਜ ਸੇਵਾ ਦੇ ਮੁੱਜਸਮਾ: ਮਹਾਰਾਣੀ ਪ੍ਰਨੀਤ ਕੌਰ
- ਉਜਾਗਰ ਸਿੰਘ
ਕੰਜ਼ਿਊਮਰਿਜ਼ਮ ਅਤੇ ਵਾਤਾਵਰਨ ਦਾ ਨੁਕਸਾਨ
ਸੁਖਵੰਤ ਹੁੰਦਲ
ਮੰਜਾ ਤੇ ਨਵਾਰੀ ਪਲੰਘ
ਬਲਵਿੰਦਰ ਸਿੰਘ ਚਾਹਲ “ਮਾਧੋ ਝੰਡਾ”
ਪੱਖੀ
ਬਲਵਿੰਦਰ ਸਿੰਘ ਚਾਹਲ “ਮਾਧੋ ਝੰਡਾ”
ਕੀ ਸ੍ਰੋਮਣੀ ਕਮੇਟੀ ਅਤੇ ਬਾਕੀ ਗੁਰਦੁਆਰਿਆਂ ਵਿੱਚ ਫੈਲਿਆ ਭ੍ਰਿਸ਼ਟਾਚਾਰ ਰੋਕਣ ਲਈ ਵੀ ਕੋਈ ਅੱਨਾ ਹਜਾਰੇ ਉੱਠੇਗਾ?
ਅਵਤਾਰ ਸਿੰਘ ਮਿਸ਼ਨਰੀ
ਸਾਂਝੇ ਪੰਜਾਬ ਦਾ, ਪੰਜਾਬੀ ਦਾ ਅਣਖੀਲਾ ਲੋਕ ਕਵੀ: ਚਿਰਾਗ ਦੀਨ ਦਾਮਨ
ਉਜਾਗਰ ਸਿੰਘ
ਰਾਜ ਵਿੱਚ ਲੋਕਾਂ ਦੀ, ਲੋਕਾਂ ਦੁਆਰਾ, ਲੋਕਾਂ ਲਈ ਸਰਕਾਰ ਦੀ ਧਾਰਨਾ ਕਿੱਥੋਂ ਤੱਕ ਸਹੀ ਸਾਬਤ ਹੋ ਰਹੀ ਹੈ? - ਪਰਸ਼ੋਤਮ ਲਾਲ ਸਰੋਏ
ਚਲ ਜਨਮੇਜੇ ਕਸ਼ਮੀਰ ਵਿਖਾ-3
ਜਨਮੇਜਾ ਸਿੰਘ ਜੌਹਲ
ਆਤੰਕ ਦਾ ਅੰਤ
ਪਾਕਿਸਤਾਨ ਨੇ ਅਮਰੀਕਾ ਦੀ ਮੱਦਦ ਕੀਤੀ ਜਾਂ ਲਾਦੇਨ ਦੀ?

ਭਵਨਦੀਪ ਸਿੰਘ ਪੁਰਬਾ (ਚੀਫ਼ ਐਡੀਟਰ ‘ਮਹਿਕ ਵਤਨ ਦੀ’)
ਕੁਦਰਤੀ ਆਫਤਾਂ, ਭੂਚਾਲ, ਵਿਗਿਆਨ ਅਤੇ ਠੱਗ
ਅਵਤਾਰ ਸਿੰਘ ਮਿਸ਼ਨਰੀ
ਹੋਲੀ ਤੇ ਵਿਸ਼ੇਸ਼ ਸੇਲ
ਸੰਜੀਵ ਸ਼ਰਮਾ, ਫਿਰੋਜਪੁਰ
ਮਿਤੀ: ੨੦/੦੩/੨੦੧੧
ਹਲ਼
ਬਲਵਿੰਦਰ ਸਿੰਘ ਚਾਹਲ “ਮਾਧੋ ਝੰਡਾ”
ਨਿਬੰਧ :
ਅਜਮੇਰ ਰੋਡੇ : ਸ਼ੁਭਚਿੰਤਨ ਦਾ ਵੇਲਾ
ਸੁਖਿੰਦਰ
ਜੱਜੇ ਦੀਆਂ ਲੱਤਾਂ ਵਿਚ ਆ ਅੜੀ ਬੇਲੋੜੀ ਬਿੰਦੀ
ਗਿ। ਸੰਤੋਖ ਸਿੰਘ
ਬਦੇਸ਼ਾਂ ‘ਚ ਕਰੂਪ ਹੋ ਰਹੀ ਪੰਜਾਬੀ ਬੋਲੀ: ਜ਼ਿੰਮੇਵਾਰ ਕੌਣ?
ਇਕਬਾਲ ਰਾਮੂਵਾਲੀਆ, ਕੈਨਡਾ
ਸੰਪਾਦਨਾ ਬਨਾਮ ਵਿਆਕਰਣਿਕ ਦਰੁੱਸਤੀਆਂ
ਡਾ।ਗੁਰਮੀਤ ਸਿੰਘ ਬਰਸਾਲ ਕੈਲੇਫੋਰਨੀਆਂ
ਚਰਨ ਸਿੰਘ : ਦਾਰਸ਼ਨਿਕ ਸੁਭਾਅ ਦੀ ਕਵਿਤਾ
ਸੁਖਿੰਦਰ
ਉਂਕਾਰਪ੍ਰੀਤ : ਜ਼ਿੰਦਗੀ ਦੀਆਂ ਹਕੀਕਤਾਂ ਦਾ ਲੇਖਾ-ਜੋਖਾ ਕਰਦੀ ਕਵਿਤਾ
ਸੁਖਿੰਦਰ
ਵਿਦਵਾਨਾਂ ਨੇ ਸਮੇ ਦੀ ਵੰਡ ਕਿਵੇਂ ਕੀਤੀ? ਅਤੇ ਨਵਾਂ ਸਾਲ
ਅਵਤਾਰ ਸਿੰਘ ਮਿਸ਼ਨਰੀ
ਸੁਰਜੀਤ ਕਲਸੀ : ਔਰਤ ਦੇ ਸਰੋਕਾਰਾਂ ਦੀ ਕਥਾ
ਸੁਖਿੰਦਰ
ਪਹਿਲੀ ਮੁਲਾਕਾਤ
ਜਨਮੇਜਾ ਸਿੰਘ ਜੌਹਲ
ਮਰਦ ਨੂੰ ਸਮਾਜ ਦਾ ਪ੍ਰਧਾਨ, ਕਰਤਾ, ਧਰਤਾ ਸਿਰਜਨਹਾਰ ਸਮਝਇਆਂ ਜਾਂਦਾ ਹੈ
ਸਤਵਿੰਦਰ ਕੌਰ ਸੱਤੀ (ਕੈਲਗਰੀ)
ਕਿ–ਕ–ਕੇ
ਜਨਮੇਜਾ ਸਿੰਘ ਜੌਹਲ
ਬੱਸ ਸਟਾਪ ਦੀ ਤਲਾਸ਼
ਜਨਮੇਜਾ ਸਿੰਘ ਜੌਹਲ
ਦੇਸ ਦਾ ਅੰਨਦਾਤਾ ਪੰਜਾਬ ਦਾ ਕਿਸਾਨ ਖੁਦਕੁਸੀਆਂ ਦੇ ਰਾਹ ਕਿਉਂ ?
ਰਘਵੀਰ ਸਿੰਘ ਚੰਗਾਲ
ਕਲਮਾਂ ਦਾ ਕਲਮਾਂ ਨਾਲ ਟਕਰਾਅ, ਪੰਜਾਬੀ ਸਾਹਿਤ ਲਈ ਵਿਕਾਸਕਾਰੀ ਜਾਂ ਵਿਨਾਸ਼ਕਾਰੀ ?
ਜਰਨੈਲ ਘੁਮਾਣ
ਹਉਮੈਂ ਕਿਥੌਂ ਉਪਜੇ ਕਿਤ ਸੰਜਮ ਇਹ ਜਾਇ॥
ਡਾ: ਮਹਾਂਬੀਰ ਸਿੰਘ
ਇਕ ਯਮਲਾ ਜੱਟ ਸੀ।।।!
ਨਿਸ਼ਾਨ ਰਾਠੌਰ ‘ਮਲਿਕਪੁਰੀ’
ਆਪਣੇ ਬੱਚੇ ਨੂੰ ਆਤਮ-ਵਿਸ਼ਵਾਸੀ ਬਣਾਓ
ਨਿਸ਼ਾਨ ਰਾਠੌਰ ‘ਮਲਿਕਪੁਰੀ’
ਚਲ ਭਗਤਾ ਹੋ ਜਾ ਵਲੈਤੀਆ
ਜਨਮੇਜਾ ਸਿੰਘ ਜੌਹਲ
ਪੜਿਆ-ਲਿਖਿਆ ਤਬਕਾ ਬਨਾਮ ਅੰਧਵਿਸ਼ਵਾਸ
ਨਿਸ਼ਾਨ ਰਾਠੌਰ ‘ਮਲਿਕਪੁਰੀ’
ਦੋਸਤੀਆਂ ਦਾ ਮੇਰਾ ਅਨੁਭਵ
ਜਤਿੰਦਰ ਸਿੰਘ ਔਲ਼ਖ
ਮੇਰੀ ਕੈਨੇਡਾ ਫ਼ੇਰੀ - ਕਿਸ਼ਤ 1
ਸ਼ਿਵਚਰਨ ਜੱਗੀ ਕੁੱਸਾ
ਮੇਰੀ ਕੈਨੇਡਾ ਫ਼ੇਰੀ - ਕਿਸ਼ਤ 2
ਸ਼ਿਵਚਰਨ ਜੱਗੀ ਕੁੱਸਾ
ਮੇਰੀ ਕੈਨੇਡਾ ਫ਼ੇਰੀ - ਕਿਸ਼ਤ 3
ਸ਼ਿਵਚਰਨ ਜੱਗੀ ਕੁੱਸਾ
ਮੇਰੀ ਕੈਨੇਡਾ ਫ਼ੇਰੀ - ਕਿਸ਼ਤ 4
ਸ਼ਿਵਚਰਨ ਜੱਗੀ ਕੁੱਸਾ
ਮੰਗਣ ਨਾਲੋਂ ਮਰਨਾ ਚੰਗਾ ਨਿਸ਼ਾਨ
ਰਾਠੌਰ ‘ਮਲਿਕਪੁਰੀ’
ਜੱਜੇ ਦੇ ਪੈਰ ’ਚ ਬਿੰਦੀ
ਰਵਿੰਦਰ ਸਿੰਘ ਕੁੰਦਰਾ
ਕਿੱਥੇ ਉਡ ਗਈ ਮੇਰੇ ਵਤਨ ਦੀ ਉਹ ਸੋਨੇ ਦੀ ਚਿੜ੍ਹੀ
ਰਵੀ ਸਚਦੇਵਾ
ਕਰਮਾਂ ਵਾਲੀਆਂ ਮਾਂਵਾਂ
ਨਿਸ਼ਾਨ ਰਾਠੌਰ ‘ਮਲਿਕਪੁਰੀ’
…ਜਦੋਂ ਮੈਂ ਪਹਿਲੀ ਵਾਰ ਦਿੱਲੀ ਗਿਆ
ਨਿਸ਼ਾਨ ਰਾਠੌਰ ‘ਮਲਿਕਪੁਰੀ’
ਆਜ਼ਾਦ ਦੇਸ਼ ਦੇ ‘ਗ਼ੁਲਾਮ’
ਹਰਪ੍ਰੀਤ ਲਾਲ ‘ਹੈਰੀ’
ਇੰਝ ਰਿਹਾ ਮੇਰਾ ਜਹਾਜ਼ ਦਾ ਪਹਿਲਾ 'ਹੂਟਾ'.... !
ਮਨਦੀਪ ਖੁਰਮੀ ਹਿੰਮਤਪੁਰਾ(ਇੰਗਲੈਂਡ)

hore-arrow1gif.gif (1195 bytes)


Terms and Conditions
Privacy Policy
© 1999-2012, 5abi।com

www।5abi।com
[ ਸਾਡਾ ਮਨੋਰਥ ][ ਈਮੇਲ ][ ਹੋਰ ਸੰਪਰਕ ][ ਅਨੰਦ ਕਰਮਨ ][ ਮਾਨਵ ਚੇਤਨਾ ][ ਵਿਗਿਆਨ ]
[
ਕਲਾ/ਕਲਾਕਾਰ ][ ਫਿਲਮਾਂ ][ ਖੇਡਾਂ ][ ਪੁਸਤਕਾਂ ][ ਇਤਿਹਾਸ ][ ਜਾਣਕਾਰੀ ]

darya1.gif (3186 bytes)
©1999-2012, 5abi।com