ਲੋਕਤੰਤਰ
ਰਾਜ ਕਾਇਮ ਕਰਨ ਦੀ ਧਾਰਨਾ ਜਦੋਂ ਦੀ ਹੋਂਦ ਵਿੱਚ ਆਈ ਉਦੋਂ ਤੋਂ ਹੀ ਇਹ
ਰੌਲਾ-ਰੱਪਾ ਪੈਂਦਾ ਸੁਣਿਆ ਗਿਆ ਹੈ ਕਿ ਇਹ ਰਾਜ ਜਾਂ ਦੇਸ਼ ਦੀ ਸਰਕਾਰ ਲੋਕਾਂ ਦੀ,
ਲੋਕਾਂ ਦੁਆਰਾ ਤੇ ਲੋਕਾਂ ਵਾਸਤੇ ਹੀ ਬਣਾਈ ਗਈ ਹੈ। ਕੀ ਇਹ ਧਾਰਨਾ ਅੱਜ ਸੱਚ-ਮੁੱਚ
ਲਾਗੂ ਹੁੰਦੀ ਨਜ਼ਰ ਆ ਰਹੀ ਹੈ ਜਾ ਇਸ ਧਾਰਨਾ ਦੇ ਰੂਪ ਵਿੱਚ ਇੱਕ ਸ਼ੋਛਾ ਹੀ ਛੱਡਿਆ
ਗਿਆ ਹੈ। ਇਸ ਗੱਲ ’ਤੇ ਗਹੁ ਨਾਲ ਸੋਚ ਵਿਚਾਰ ਕਰਨ ਦੀ ਲੋੜ ਹੈ।
ਸਾਡੀ ਪੜਾਈ ਦੇ ਸਾਲਾਂ ਦੌਰਾਨ ਇੱਕ
ਵਿਸ਼ਾ ਜਿਸ ਨੂੰ ਰਾਜਨੀਤੀ ਸ਼ਾਸ਼ਤਰ ਦਾ ਨਾਂ ਦਿੱਤਾ ਜਾਂਦਾ ਹੈ ਪੜਾਇਆ ਜਾਂਦਾ ਹੈ ।
ਜਿਸ ਵਿੱਚ ਇੱਕ ਆਮ ਆਦਮੀਂ ਦੇ ਅਧਿਕਾਰਾਂ ਤੇ ਕਰਤਵਾਂ ਆਦਿ ਦੀ ਗੱਲ ਕੀਤੀ ਜਾਂਦੀ
ਹੈ। ਸਾਡੇ ਭਾਰਤ ਵਿੱਚ ਜਦੋਂ ਇੱਕ ਇਨਸਾਨ ਚਾਹੇ ਉਹ ਮੁੰਡਾ ਹੈ ਜਾਂ ਕੁੜੀ ਹੈ ਦੀ
ਉਮਰ 18 ਸਾਲ ਹੋ ਜਾਂਦੀ ਹੈ, ਉਸ ਦੀ ਇੱਕ ਵੋਟ ਬਣਾਈ ਜਾਂਦੀ ਹੈ ਅਰਥਾਤ ਉਸਨੂੰ
ਵੋਟ ਪਾਉਣ ਦਾ ਹੱਕ ਪ੍ਰਾਪਤ ਹੋ ਜਾਂਦਾ ਹੈ।
ਇਸ ਸਾਰੇ ਤੋਂ ਇਹ ਪਤਾ ਲਗਦਾ ਹੈ
ਕਿ ਕੋਈ ਵੀ ਸਰਕਾਰ ਲੋਕਾਂ ਦੁਆਰਾ ਚੁਣੀ ਜਾਣੀ ਹੈ। ਫਿਰ ਜੇਕਰ ਸਰਕਾਰ ਲੋਕਾਂ
ਦੁਆਰਾ ਚੁਣੀ ਜਾਣੀ ਹੈ ਤਾਂ ਕਿ ਇਹ ਆਮ ਲੋਕਾਂ ਦੇ ਹੱਕ ਵਿੱਚ ਨਹੀਂ ਹੋਣੀ
ਚਾਹੀਦੀ? ਪਰ ਇੱਥੇ ਸਾਡੇ ਮੁਲਕ ਵਿੱਚ ਇਸ ਧਾਰਨਾ ਦੇ ਉਲਟ ਗੱਲ ਹੋ ਰਹੀ ਹੈ। ਇਹ
ਜਿਹੜਾ ਧੰਨ ਜਿਸ ਨੂੰ ਕਾਲਾ ਧੰਨ ਜਾਂ ਅੰਗਰੇਜ਼ੀ ਭਾਸ਼ਾ ਵਿੱਚ ਬਲੇਕ ਮਨੀ ਕਿਹਾ ਜਾ
ਸਕਦਾ ਹੈ ਜੋ ਕਿ ਬਹੁਤ ਵੱਡੀ ਮਾਤਰਾ ਵਿੱਚ ਵਿਦੇਸ਼ੀ ਬੈਂਕਾਂ ਵਿੱਚ ਜਮਾਂ ਹੋਈ ਪਈ
ਹੈ ਉਹ ਕਿਸ ਦੀ ਹੈ? ਸਰਕਾਰ ਦੀ ਜਾਂ ਜਨਤਾ ਦੀ ?
ਜੇਕਰ
ਇਹ ਸਰਕਾਰ ਦੀ ਹੈ ਤਾਂ ਇਹ ਕਿੱਥੋਂ ਆਈ ਹੈ? ਇਹ ਸੋਚਿਆ ਹੈ? ਪਰ ਸਾਡੀ ਬਹੁਤਾਤ
ਜਨਤਾ ਅਨਪੜ ਤੇ ਗਰੀਬ ਹੈ ਜਿਸ ਕੋਲ ਸੋਚ ਸ਼ਕਤੀ ਨਹੀਂ ਹੈ। ਜੇਕਰ ਸੋਚ ਸ਼ਕਤੀ ਹੈ
ਤਾਂ ਉਨਾਂ ਦੀ ਗਰੀਬੀ ਜਾਂ ਲਾਚਾਰੀ ਉਨਾਂ ਨੂੰ ਕੁਝ ਕਰਨ ਨਹੀਂ ਦਿੰਦੀ। ਉਹ ਬੇਵੱਸ
ਹਨ। ਫਿਰ ਇਹ ਕਾਲਾ ਧੰਨ ਕਿਉੱ ਬਣਿਆ । ਕਿਸਨੇ ਬਣਾਇਆ ਹੈ? ਇਹ ਤਾਂ ਉਹ ਗੱਲ
ਢੁਕਦੀ ਹੋਈ ਨਜ਼ਰ ਆਉਂਦੀ ਹੈ ਕਿ ਆਪੇ ਮੈਂ ਵਿਆਹੀ ਗਈ ਆਪੇ ਮੇਰੇ ਸੌ ਨਿਆਣੇ।
ਅਰਥਾਤ ਵੋਟ ਦੇਣ ਲਈ ਜਨਤਾ ਤੇ ਐਸ਼ ਕਰਨ ਨੂੰ ਇਹ ਲੀਡਰ।
ਇਹ ਸੋਚਣ ਵਾਲੀ ਗੱਲ ਹੈ ਕਿ
‘‘ਖਿੱਲਾਂ ਖ੍ਯਾਣ ਨੂੰ ਬਾਂਦਰੀ ਤੇ ਡੰਡੇ ਖਾਣ ਨੂੰ ਰਿੱਛ ’’ ਵਾਲੀ ਕਹਾਵਤ ਸਾਬਤ
ਨਹੀ ਹੋ ਰਹੀ ਭਲਾ? ਜਨਤਾ ਦੇ ਟੁੱਕੜ ’ਤੇ ਪਲਣ ਵਾਲੇ ਇਹ ਲੀਡਰ ਆਪਣਾ ਆਪ ਹੀ ਆਪਣੇ
ਆਪ ਨੂੰ ਜਨਤਾ ਦੇ ਮਾਲਕ ਦੱਸਣ ਦਾ ਸੰਗੀਨ ਅਪਰਾਧ ਕਰ ਰਹੇ ਹਨ। ਕੀ ਜਨਤਾ ਇਸ ਤਰਾਂ
ਦੀ ਇਨਾਂ ਬਾਂਦਰੀਆਂ ਨੂੰ ਖਿੱਲਾਂ ਪਾਉਂਦੀ ਰਹੇਗੀ? ਇਹ ਤੁਹਾਡੀਆਂ ਖਿੱਲਾਂ ਖਾਣ
ਦੇ ਨਾਲ ਨਾਲ ਤੁਹਾਨੂੰ ਹੀ ਖਾਈ ਜਾ ਰਹੇ ਹਨ।
ਇਸ ਗੱਲ ’ਤੇ ਗੌਰ ਕਰਕੇ ਦੇਖਿਆ ਹੈ
ਕਿ ਇਹ ਬਾਂਦਰੀਆਂ ਬਣ ਕੇ ਤੁਹਾਡੀਆਂ ਖਿੱਲਾਂ ਖਾਣ ਵਾਲੇ ਦਿਨ ਦਿਨ ਕਿਵੇਂ
ਤੁਹਾਨੂੰ ਨਿਗਲੀ ਜਾ ਰਹੇ ਹਨ। ਇਸ ਦਾ ਸ਼ਬੂਤ ਵਿਦੇਸ਼ੀ ਬੈਂਕਾਂ ਵਿੱਚ ਪਿਆ ਹੋਇਆ
ਕਾਲਾ ਧੰਨ ਤੇ ਸਿਟੀ ਸਕੈਂਡਲ ਜਿਹਾ ਘਪਲਾ ਚੀਖ ਚੀਖ ਕੇ ਦੇ ਰਿਹਾ ਹੈ। ਲੇਕਿਨ ਇਸ
ਸਭ ਕਾਸ਼ੇ ਦੇ ਦੋਸ਼ੀ ਸ਼ਰੇਆਮ ਘੁੰਮ ਰਹੇ ਹਨ। ਇਹ ਕਿਸ ਦੀ ਗ਼ਲਤੀ ਹੈ ਦੋਸ਼ੀਆਂ ਦੀ ਜਾਂ
ਜਨਤਾ ਦੀ?
ਕੁਝ ਇੱਕ ਮੁੱਠੀ ਭਰ ਲੋਕ ਸਾਰੀ
ਦੁਨੀਆਂ ਨੂੰ ਕਿਵੇਂ ਮੂਰਖ ਬਣਾ ਕੇ ਆਪਣਾ ਉੱਲੂ ਸਿੱਧਾ ਕਰੀ ਜਾ ਰਹੇ ਹਨ। ਕਦੀ
ਕਿਸੇ ਨੇ ਇਸ ਬਾਬਤ ਸੋਚਿਆ ਹੈ। ਫਿਰ ਇਸ ਜਗਜੀਤ ਜਿਹੜਾ ਕਿ ਆਪਣੇ ਆਪ ਨੂੰ ਚੌਧਰੀ
ਕਹਾਉਦਾ ਹੈ ਇਹ ਆਪਣੇ ਆਪ ਹੀ ਪਿੰਡਾਂ ਦੇ ਗ਼ਲੀਆਂ ਮੇੜਾਂ ’ਤੇ ਆਪਣੇ ਆਪ ਹੀ
ਗੁਰਬੰਤਾ ਨਾਂ ਦੇ ਬੋਰਡ ਲਗਾ ਕੇ ਕੀ ਸਾਬਤ ਕਰ ਰਿਹਾ ਹੈ? ਕੀ ਗੁਰਬੰਤਾ ਇੰਨੀ
ਲੋਕਾਂ ਦਾ ਵਫ਼ਾਦਾਰ ਸੀ ਉਹ ਲੋਕਾਂ ਨੂੰ ਸੜਕਾਂ ਬਣਾ ਕੇ ਦੇ ਗਿਆ।
ਹੁਣ ਧਿਆਨ ਨਾਲ ਸੋਚ ਕੇ ਦੇਖੋ
ਜਿਹੜੇ ਸਿਰਾਂ ’ਤੇ ਟੋਕਰੀਆਂ ਢੋਂਦੇ ਸਨ ਉਹ ਮੂਰਖ ਸਨ? ਕੀ ਗੁਰਬੰਤਾ ਕਹੀ ਚੱਕ ਕੇ
ਜਾਂ ਸਿਰ ਉੱਤੇ ਇੱਟਾਂ ਵੱਟੇ ਚੁੱਕ ਕੇ ਦਿਹਾੜੀ ਕਰਦਾ ਸੀ? ਗੁਰਬੰਤੇ ਦਾ ਇਹ
ਲਾਡਲਾ ਬੱਚਾ ਜਿਹੜਾ ਗੁਰਬੰਤੇ ਦੇ ਨਾਂ ਦਾ ਨਜ਼ਾਇਜ਼ ਫਾਇਦਾ ਲੈ ਰਿਹਾ ਹੈ। ਉਸਦੇ
ਜੀਊਂਦੇ ਜੀਅ ਤਾਂ ਸਿਨਮਿਆਂ ’ਚ ਬੜਿਆ ਸਿਨੇਮਾਂ ਦੇਖਦਾ ਸੀ ਤੇ ਮਰੇ ਹੋਏ ਤੇ .…..
.।
ਇਹ ਉਹ ਗੱਲ ਨਹੀਂ ਹੋਈ ਕਿ ਆਪੇ
ਮੈਂ ਸ਼ਿਆਣੀ ਤੇ ਆਪੇ ਮੇਰੇ ਸਾਬਸੇ । ਲੋਕ ਕਿੰਨੀ ਦੇਰ ਗੁਮਰਾਹ ਹੋ ਕੇ ਮੂਰਖ ਬਣਦੇ
ਰਹਿਣਗੇ। ਇਹ ਸਾਡੇ ਦੇਸ਼ ’ਚ ਕਿਸੇ ਇੱਕ ਦੀ ਗੱਲ ਹੀ ਨਹੀਂ ਹੈ ਸਾਡੇ ਦੇਸ਼ ਦਾ ਢਾਚਾ
ਹੀ ਸਾਰਾ ਖਰਾਬ ਹੋਇਆ ਪਿਆ ਹੈ। ਫਿਰ ਇੱਕ ਕਹਾਵਤ ਇਹ ਵੀ ਹੈ ਕਿ ਜਿਸ ਦੀ ਕੋਠੀ
ਦਾਣੇ ਉਸ ਦੇ ਕਮਲੇ ਵੀ ਸ਼ਿਆਣੇ । ਫਿਰ ਇਹੋ ਜਿਹੇ ਕਮਲਿਆਂ ਦੀ ਕੋਠੀ ਵਿੱਚ ਦਾਣੇ
ਪਾਉਣ ਵਾਲਾ ਕੌਣ ਹੈ?
ਇੱਥੇ ਵਿਦਿਆ ਪੜਾਈ ਤੱਕ ਦਾ ਵੀ
ਅਪਮਾਨ ਕੀਤਾ ਜਾ ਰਿਹਾ ਹੈ ਇਹ ਸਾਰੀ ਰਾਜਨੀਤਿਕ ਖੇਡ ਹੀ ਹੈ। ਗੁਰੂ ਨੂੰ ਪੁਰਾਣਿਆ
ਸਮਿਆਂ ਵਿੱਚ ਤਖ਼ਤ ਤੇ ਬਿਠਾ ਕੇ ਮਾਣ ਸਤਿਕਾਰ ਕੀਤਾ ਜਾਂਦਾ ਸੀ ਤੇ ਅੱਜ ਗੁਰੂ ’ਤੇ
ਪਬਲਿਕ ਜਗਾਵਾਂ ’ਤੇ ਸ਼ਰੇਆਮ ਤਸ਼ੱਦਦ ਢਾਏ ਜਾਂਦੇ ਹਨ। ਅਰਥਾਤ ਜਨਤਾ ਦੀ ਜੁੱਤੀ
ਜਨਤਾ ਦੇ ਸਿਰ ‘ਤੇ ਹੀ ਮਾਰੀ ਜਾ ਰਹੀ ਹੈ ਤੇ ਜਨਤਾ ਚੁੱਖ ਚਾਪ ਖਾ ਵੀ ਰਹੀ ਹੈ।
ਇੱਕ ਇਨਸਾਨ ਚਾਹੇ ਉਹ ਕੁੜੀ ਹੈ
ਜਾਂ ਮੁੰਡਾ ਹੈ ਉਹ ਮੇਹਨਤ ਤੇ ਲਗ਼ਨ ਸਦਕਾ ਉੱਚ ਡਿਗਰੀਆਂ ਹਾਸ਼ਲ ਕਰਦਾ ਹੈ ਤੇ ਪੱਲੇ
ਕੀ ਪੈਂਦਾ ਹੈ। ਉਹੀ ਕਿ ਜਾ ਕੇ ਅਨਪੜ ਲੀਡਰਾਂ ਦੀ ਮੁੱਠੀ ਚਾਪੀ ਕੀਤੀ ਜਾਵੇ ਜਾਂ
ਇਨਾਂ ਨੂੰ ਰਿਸ਼ਬਤ ਦਿੱਤੀ ਜਾਏ। ਜਾਂ ਫਿਰ ਪੜੀਆਂ ਲਿਖੀਆਂ ਕੁੜੀਆਂ ਨੂੰ ਨੌਕਰੀ
ਹਾਸ਼ਲ ਕਰਨ ਦੀ ਇਵਜ਼ ਵਿੱਚ ਇਨਾਂ ਦੀਆਂ ਭੈੜੀਆਂ ਨਜ਼ਰਾਂ ਦਾ ਸ਼ਿਕਾਰ ਹੋਣਾ ਪਵੇ?
ਕੀ ਸਾਰਾ ਕੁਝ ਹਾਲ ਦੇਖਣ, ਸੁਣਨ
ਤੇ ਪੜਨ ਤੋਂ ਬਾਅਦ ਵੀ ਤੁਸੀਂ ਇਹ ਹੀ ਕਿਆਫ਼ਾ ਲਾਓਗੇ ਕਿ ਸਰਕਾਰ ਲੋਕਾਂ ਦੁਆਰਾ,
ਲੋਕਾਂ ਦੀ ਤੇ ਲੋਕਾਂ ਲਈ ਹੀ ਹੈ? ਜੇ ਇਹ ਤਰਾਂ ਹੈ ਤਾਂ ਮੈਂ ਨਹੀਂ ਸਮਝਦਾ ਕਿ
ਸਾਡਾ ਦੇਸ਼ ਜਿਹੜਾ ਸਾਡਾ ਆਪਣਾ ਘਰ ਹੈ ਉਸ ਨੂੰ ਸ਼ਿਆਣਪ ਦਾ ਘਰ ਕਿਹਾ ਜਾ ਸਕੇ। ਕੀ
ਇੱਥੇ ਲੁੱਚਾ ਲੰਡਾ ਚੌਧਰੀ ਤੇ ਗੁੰਦੀ ਰੰਨ ਪ੍ਰਧਾਨ ਵਾਲੀ ਕਹਾਵਤ ਸੱਚ ਨਹੀਂ ਹੋ
ਰਹੀ।
ਇੱਥੇ ਆਪਣੇ ਹੀ ਦੇਸ਼ ਜਾਂ ਰਾਜ ਦੇ
ਲੋਕ ਆਪਣੇ ਹੀ ਦੇਸ਼ ਰਾਜ ਵਿੱਚ ਕੁਝ ਮੁੱਠੀ ਭਰ ਸ਼ੈਤਾਨਾਂ ਦੀ ਗ਼ੁਲਾਮੀ ਸਹਿਣ ਲਈ
ਮਜ਼ਬੂਰ ਹੋ ਰਹੇ ਹਨ। ਕੀ ਇਸਨੂੰ ਹੀ ਲੋਕਤੰਤਰ ਕਹਿੰਦੇ ਹਨ? ਇੱਥੇ ਸ਼ਰਾਬ ਦੇ ਨਸ਼ੇ
ਤੇ , ਨੋਟਾਂ ਦੇ ਲਾਲਚ ਜਾਂ ਫਿਰ ਕਿਸੇ ਹੋਰ ਲਾਚਲ ਵਿੱਚ ਵੋਟਾਂ ਵਿਕ ਰਹੀਆਂ ਹਨ।
ਹਰ ਕੋਈ ਤਾਂ ਵਿਕਾਊ ਬਣਨ ਲਈ ਤਿਆਰ ਹੈ। ਫਿਰ ਲੋਕਤੰਤਰ ਹੈ, ਵੋਟਤੰਤਰ ਹੈ ਜਾਂ
ਫਿਰ ਨੋਟ ਤੰਤਰ?
ਪਰਸ਼ੋਤਮ ਲਾਲ ਸਰੋਏ,
ਜਲੰਧਰ- 144002
|