WWW 5abi।com  ਪੰਨਿਆ ਵਿੱਚ ਸ਼ਬਦ ਭਾਲ (ਹਿੰਦਿਕ ਵਿਧੀ ਨਾਲ)

ਵਿਸਰਦਾ ਵਿਰਸਾ
ਖੱਦਰ
ਬਲਵਿੰਦਰ ਸਿੰਘ ਚਾਹਲ ‘ਮਾਧੋ ਝੰਡਾ’

5_cccccc1.gif (41 bytes)

ਅੱਜ ਅਸੀਂ ਮਾਰਕਿਟ ਚੋਂ ਬਣੇ ਹੋਏ ਹਰ ਪ੍ਰਕਾਰ ਦੇ ਕੱਪੜੇ ਖਰੀਦ ਲੈਂਦੇ ਹਾਂ ਪਰ ਕਿਸੇ ਵੇਲੇ ਨਿਰੋਲ ਖੱਦਰ ਦੇ ਖੇਸ, ਚਾਦਰਾਂ ਅਤੇ ਬਾਕੀ ਬਹੁਤ ਸਾਰੀਆਂ ਤਨ ਢਕਣ ਦੀਆਂ ਲੋੜਾਂ ਘਰ ਦੇ ਸੂਤ ਨਾਲ ਹੀ ਪੂਰੀਆਂ ਕਰਿਆ ਕਰਦੇ ਸਾਂ। ਸਾਡੇ ਪਿੰਡਾਂ ਵਿੱਚ ਰੰਗ ਬਰੰਗੀਆਂ ਦਰੀਆਂ ਅਤੇ ਡੱਬ ਖੜੱਬੇ ਖੇਸ ਚਾਦਰਾਂ ਨਾਲ ਕਿਸੇ ਸਮੇਂ ਆਮ ਹੀ ਘਰਾਂ ਦੇ ਸੰਦੂਖ ਭਰੇ ਹੋਇਆ ਕਰਦੇ ਸਨ। ਘਰ ਦੀ ਸੁਆਣੀਆਂ ਆਪਣੇ ਕੰਮ ਧੰਦੇ ਤੋਂ ਵਿਹਲੀਆਂ ਹੋ ਕੇ ਸੂਤ ਕੱਤਣ ਬੈਠਿਆ ਕਰਦੀਆਂ ਸਨ ਅਤੇ ਇਸ ਕੱਤੇ ਹੋਏ ਸੂਤ ਨਾਲ ਖੇਸ, ਚਾਦਰਾਂ, ਦਰੀਆਂ ਅਤੇ ਤਨ ਢਕਣ ਲਈ ਖੱਦਰ ਬਣਾਇਆ ਜਾਂਦਾ ਸੀ। ਪੇਡੂੰ ਜੀਵਨ ਦਾ ਮੁੱਖ ਅਧਾਰ ਹੀ ਘਰ ਦਾ ਬਣਿਆ ਸਮਾਨ ਹੋਇਆ ਕਰਦਾ ਸੀ । ਘਰ ਦਾ ਕਮਾਦ ਗੁੜ, ਘਰ ਦਾ ਦੁੱਧ ਦਹੀਂ, ਮੱਖਣ ਤੇ ਲੱਸੀ, ਘਰ ਦੀਆਂ ਦਾਲਾਂ ਸਬਜੀਆਂ ਮੱਕੀ ਬਾਜਰੇ ਦੀ ਰੋਟੀ ਤੇ ਸਰੋਂ ਦਾ ਸਾਗ, ਘਰ ਦੀ ਕਪਾਹ ਤੇ ਸੂਤ ਆਦਿ ਇਨਾਂ ਚੀਜ਼ਾਂ ਨਾਲ ਪੇਂਡੂ ਜੀਵਨ ਦਾ ਨਿਰਬਾਹ ਬੜਾ ਸੁਖਾਲਾ ਹੋ ਜਾਂਦਾ ਸੀ।

ਪਰ ਹੁਣ ਹਰ ਚੀਜ਼ ਮਾਰਕਿਟ ਵਿੱਚੋਂ ਖਰੀਦੀ ਜਾਂਦੀ ਹੈ।

ਸਾਡੀਆਂ ਬਹੁਤ ਸਾਰੀਆਂ ਵਿਰਾਸਤੀ ਚੀਜਾਂ ਦਾ ਇਨਾਂ ਬਜਾਰੂ ਚੀਜਾਂ ਨੇ ਗਲਾ ਘੁੱਟ ਕੇ ਰੱਖ ਦਿੱਤਾ ਹੈ। ਅਸੀਂ ਲੋਕ ਖੱਦਰ ਤੇ ਪੂਰੀ ਤਰਾਂ ਨਿਰਭਰ ਸਾਂ। ਖੱਦਰ ਬਣਾਉਣਾ ਵੀ ਜਿੱਥੇ ਇਕ ਕਲਾ ਹੈ ਉੱਥੇ ਇਹ ਇੱਕ ਧੰਦਾ ਵੀ ਹੈ। ਇਸ ਨਾਲ ਹੀ ਕੰਮ ਕਰਕੇ ਜੁਲਾਹੇ ਆਪਣੀ ਰੋਟੀ ਦਾ ਜੁਗਾੜ ਕਰਿਆ ਕਰਦੇ ਸਨ। ਖੱਦਰ ਨੂੰ ਤਿਆਰ ਕਰਨ ਤੱਕ ਬੜੀ ਮਿਹਨਤ ਵਿੱਚੋਂ ਲੰਘ ਕੇ ਇਸ ਨੁੰ ਵਰਤਣ ਯੋਗ ਬਣਾਇਆ ਜਾਂਦਾ ਸੀ। ਕਪਾਹ ਦੇ ਖੇਤਾਂ ਵਿੱਚੋਂ ਕਪਾਹ ਦੇ ਫੁੱਟ ਚੁਗ ਕੇ ਲਿਆਉਣੇ ਤੇ ਕਪਾਹ ਨੂੰ ਫਿਰ ਸਾਫ ਕਰਨਾ ਤੇ ਇਸ ਨੂੰ ਪਿੰਜਣ ਲਈ ਲੈ ਕੇ ਜਾਣਾ ਜਿੱਥੇ ਕਿ ਰੂੰ ਦਾ ਘੱਟਾ ਵੀ ਬਹੁਤ ਚੜਦਾ ਹੁੰਦਾ ਸੀ । ਰੂੰ ਨੂੰ ਪਿੰਜ ਕੇ ਇਸ ਦੀਆਂ ਪੂਣੀਆਂ ਵੱਟਣੀਆਂ ਤੇ ਪੂਣੀਆਂ ਨੂੰ ਚਰਖੇ ਤੇ ਸੂਤ ਤਿਆਰ ਕਰਨਾ ਤਾਂ ਕਿਤੇ ਜਾ ਕੇ ਖੱਦਰ ਦਾ ਧਾਗਾ ਬਣਦਾ ਸੀ। ਧਾਗਾ ਤਿਆਰ ਕਰਨ ਤੋਂ ਬਾਅਦ ਇਸ ਨੂੰ ਖੱਡੀ ਤੇ ਚੜਾ ਕੇ ਇਸ ਦਾ ਲੋੜ ਮੁਤਾਬਿਕ ਕੱਪੜਾ ਤਿਆਰ ਕੀਤਾ ਜਾਂਦਾ ਸੀ।

ਆਮ ਕਰਕੇ ਖੱਦਰ ਤੋਂ ਬਣਿਆ ਹੋਇਆ ਕੱਪੜਾ ਹੀ ਪਹਿਨਿਆ ਜਾਂਦਾ ਸੀ, ਜੋ ਸਸਤਾ ਵੀ ਅਤੇ ਵਧੀਆ ਵੀ ਹੁੰਦਾ ਸੀ। ਹੋਰ ਮਹਿੰਗੇ ਕਿਸਮ ਦੇ ਕੱਪੜੇ ਤਾਂ ਅਮੀਰ ਲੋਕ ਹੀ ਪਹਿਨਦੇ ਸਨ। ਘਰ ਦੀਆਂ ਸੁਆਣੀਆਂ ਹੱਥੀਂ ਤਿਆਰ ਕੀਤੇ ਖੱਦਰ ਨੂੰ ਪਸੰਦੀਦਾ ਰੰਗ ਚਾੜ ਕੇ ਆਪਣੇ ਸੂਟ ਤਿਆਰ ਕਰ ਲੈਂਦੀਆਂ ਸਨ ਤੇ ਮਰਦਾਂ ਲਈ ਚਿੱਟੇ ਸੂਤੀ ਖੱਦਰ ਦੇ ਹੀ ਕੱਪੜੇ ਬਣਾ ਲਏ ਜਾਂਦੇ ਸਨ। ਹੁਣ ਰਜਾੲਆਂ ਦੇ ਰੇਸ਼ਮੀ ਅਮਰੇ ( ਰਜਾਈ ਤਿਆਰ ਕਰਨ ਵਾਲਾ ਕਵਰ) ਹਨ ਪਰ ਕਿਸੇ ਵੇਲੇ ਖੱਦਰ ਦੇ ਹੀ ਅਮਰੇ ਹੋਇਆ ਕਰਦੇ ਸਨ। ਅੱਜ ਕੱਲ ਬਿਸਤਰੇ ਦੀ ਚਾਦਰ ਬਜਾਰੋਂ ਮਰਜ਼ੀ ਮੁਤਾਬਿਕ ਲੈ ਲਈ ਜਾਂਦੀ ਹੈ ਪਰ ਕਿਸੇ ਵੇਲੇ ਹੱਥੀਂ ਬਣਾਈ ਚਾਦਰ ਤੇ ਕਢਾਈ ਕਰਕੇ ਬਿਸਤਰੇ ਦੀ ਚਾਦਰ ਬਣਾਈ ਜਾਂਦੀ ਸੀ। ਇਹ ਕਢਾਈ ਵੀ ਕਈ ਤਰਾਂ ਦੀ ਹੁੰਦੀ ਸੀ ਜਿਵੇਂ ਸਿੰਧੀ ਦੀ ਕਢਾਈ, ਪੋਲੀ ਤੇ ਦਸੂਤੀ ਕਢਾਈ ਆਦਿ ਮੁੱਖ ਸਨ। ਚਾਦਰਾਂ ਨੂੰ ਬਣਾ ਕੇ ਇਨਾਂ ਨੂੰ ਰੰਗਾ ਵੀ ਲਿਆ ਜਾਂਦਾ ਸੀ ਤੇ ਵਿਚਕਾਰੋਂ ਹੱਥ ਨਾਲ ਸਿਉਂ ਕੇ ਨਵਾਰੀ ਪਲੰਘਾਂ ਤੇ ਵਿਛਾਇਆ ਜਾਂਦਾ ਸੀ। ਇੱਥੋ ਤੱਕ ਕੇ ਸੁਆਣੀਆਂ ਰੋਟੀ ਨੂੰ ਸਾਂਭਣ ਲਈ ਖੱਦਰ ਦੇ ਪੋਣੇ ਵਰਤਿਆ ਕਰਦੀਆਂ ਸਨ। ਕਿਸੇ ਵਿਆਹ ਸ਼ਾਦੀ ਦੇ ਮੌਕੇ ਸੂਟ ਦੀ ਮਨੌਤ ਦੇ ਨਾਲ ਵੀ ਖੱਦਰ ਦੇ ‘ਤੇਰ’ ਦਿੱਤੇ ਜਾਦੇ ਸਨ ਜਿਸ ਦੀ ਜਗ੍ਹਾ ਅੱਜ ਕੱਲ ਪੱਗ ਜਾਂ ਕੰਬਲ ਦਿੱਤਾ ਜਾਂਦਾ ਹੈ। ਮੁੱਖ ਗੱਲ ਇਹ ਹੈ ਕਿ ਤਨ ਢਕਣ ਲਈ ਖੱਦਰ ਇੱਕ ਮੁੱਖ ਚੀਜ਼ ਹੋਇਆ ਕਰਦਾ ਸੀ ਜਿਸਦੀ ਥਾਂ ਅੱਜ ਹੋਰ ਕਈ ਪ੍ਰਕਾਰ ਦੇ ਕੱਪੜਿਆਂ ਨੇ ਲੈ ਲਈ ਹੈ ।

ਖੇਸ

‘ਛੰਦ ਪਰਾਗੇ ਆਈਏ ਜਾਈਏ, ਛੰਦ ਪਰਾਗੇ ਖੇਸ
ਛੰਦ ਅੱਗੋਂ ਤਾਂ ਸੁਨਾਵਾਂ ਜੇ ਦੇਵੇ ਪੰਜ ਮਲੇਸ਼।

ਖੱਦਰ ਤੋਂ ਬਣੀਆਂ ਹੋਈਆਂ ਚੀਜਾਂ ਵਿੱਚ ਖੇਸ ਦਾ ਨਾਂ ਸਭ ਤੋਂ ਮੂਹਰੇ ਆਉਂਦਾ ਹੈ। ਕਿਉਂਕਿ ਖੇਸ ਅੱਜ ਵੀ ਖੱਦਰ ਦੇ ਹੀ ਬਣਦੇ ਹਨ ਬੇਸ਼ੱਕ ਇਨਾਂ ਦਾ ਬੋਲਬਾਲਾ ਬਹੁਤ ਹੱਦ ਤੱਕ ਘੱਟ ਗਿਆ ਤੇ ਅੱਜ ਦੀ ਤਰੀਕ ਵਿੱਚ ਖੇਸ ਆਪਣੇ ਆਖਰੀ ਸਾਹ ਲੈ ਰਿਹਾ ਹੈ। ਕੋਈ ਸਮਾਂ ਸੀ ਧਾਰੀਦਾਰ, ਡੱਬੀਆਂ ਵਾਲਾ ਅਤੇ ਸਫੈਦ ਖੇਸ ਹਰ ਘਰ ਦੇ ਮੰਜੇ ਤੇ ਪਿਆ ਮਿਲ ਸਕਦਾ ਸੀ। ਗਰਮੀ ਦੇ ਦਿਨਾਂ ਵਿੱਚ ਘਰੇ ਆਏ ਪ੍ਰਾਹੁਣੇ ਨੂੰ ਨਵੀਂ ਦਰੀ ਤੇ ਚਾਦਰ ਨਾਲ ਡੱਬੀਦਾਰ ਖੇਸ ਵਾਲਾ ਬਿਸਤਰਾ ਦਿੱਤਾ ਜਾਂਦਾ ਸੀ। ਅੱਜ ਬਣੇ ਬਣਾਏ ਬੈੱਡ ਹਨ ਤੇ ਉੱਥੇ ਤਿਆਰ ਬਰ ਤਿਆਰ ਗੱਦਿਆਂ ਵਾਲਾ ਬਿਸਤਰਾ ਤੇ ਉੱਪਰ ਲੈਣ ਲਈ ਕੋਰੀਆਈ ਕੰਬਲ ਮਤਲਬ ਕਿ ਪੰਜਾਬੀ ਸਭਿਆਚਾਰ ਵਿਚਾਰਾ ਕਿਸੇ ਗਰੀਬ ਗੁਰਬੇ ਦੇ ਘਰ ਪਿਆ ਆਪਣੇ ਹੀ ਹਾਲ ਤੇ ਹੰਝੂ ਵਹਾਉਂਦਾ ਨਜ਼ਰ ਆਉਂਦਾ ਹੈ ।

ਖੇਸ ਦਾ ਰਿਸ਼ਤਾ ਪੰਜਾਬੀ ਦੇ ਹਰ ਵਰਗ ਨਾਲ ਬੜਾ ਗੂੜਾ ਹੋਇਆ ਕਰਦਾ ਸੀ। ਆਪਣੀ ਹੈਸੀਅਤ ਮੁਤਾਬਿਕ ਹਰ ਕੋਈ ਖੇਸ ਖਰੀਦ ਕੇ ਆਪਣੀ ਲੋੜ ਪੂਰੀ ਕਰਦਾ ਸੀ। ਘਰ ਦੇ ਕੱਤੇ ਹੋਏ ਸੂਤ ਨਾਲ ਖੇਸ ਬਣਾਉਣੇ ਜਾਂ ਜੁਲਾਹਿਆਂ ਨੂੰ ਸੂਤ ਕੱਤ ਕੇ ਖੇਸ ਬਣਾਉਣ ਲਈ ਦਿੱਤਾ ਜਾਂਦਾ ਸੀ। ਜੋ ਕਿ ਖੇਸ ਬਣਾਉਣ ਬਦਲੇ ਕਣਕ ਦੇ ਦਾਣੇ ਜਾਂ ਪੈਸੇ ਲਿਆ ਕਰਦੇ ਸਨ। ਹੁਣ ਬਹੁਤ ਸਾਰੇ ਲੋਕ ਮਸ਼ੀਨਾਂ ਦੇ ਬਣੇ ਹੋਏ ਖੇਸਾਂ ਨੂੰ ਆਮ ਹੀ ਪਿੰਡਾਂ ਵਿੱਚ ਵੇਚਦੇ ਨਜ਼ਰ ਆਉਂਦੇ ਹਨ । ਨਾ ਕਿਸੇ ਨੂੰ ਕਪਾਹ ਬੀਜਣ ਦੀ ਲੋੜ ਹੈ ਨਾ ਕਿਸੇ ਨੂੰ ਰੂੰ ਪਿੰਜਣ ਦੀ ਲੋੜ ਹੈ ਤੇ ਨਾ ਹੀ ਰੂੰ ਕੱਤ ਕੇ ਖੇਸ ਜਾਂ ਹੋਰ ਸਮਾਨ ਬਣਾਉਣ ਦੀ ਲੋੜ ਹੈ ਜੇ ਲੋੜ ਹੈ ਤਾਂ ਬੱਸ ‘ਪੈਸਾ ਫੈਂਕ ਤਮਾਸ਼ਾ ਦੇਖ’ ਵਾਲੀ ਗੱਲ ਅਨੁਸਾਰ ਜੋ ਚਾਹੋ ਖਰੀਦ ਲਉ। ਖੇਸ ਦਾ ਰੇਟ ਵੀ ਖੇਸ ਦੇ ਡਿਜ਼ਾਇਨ ਜਾਂ ਸੂਤ ਦੇ ਆਧਾਰ ਤੇ ਹੁੰਦਾ ਸੀ ਜਾਂ ਅੱਜ ਵੀ ਹੈ। ਖੇਸ ਨੂੰ ਖੱਡੀ ਤੇ ਬੁਣ ਕੇ ਫਿਰ ਇਸ ਦੇ ਦੋ ਹਿੱਸਿਆਂ ਨੂੰ ਗੰਦੂਈ (ਮੋਟੇ ਮੂੰਹ ਵਾਲੀ ਸੂਈ) ਨਾਲ ਸੀਤਾ ਜਾਂਦਾ ਹੈ। ਖੇਸ ਦੇ ਸਿਰਿਆਂ ਤੇ ਇਸ ਦੀ ਸੁੰਦਰਤਾ ਲਈ ਬੰਬਲ ਵੱਟੇ ਜਾਂਦੇ ਹਨ ਜੋ ਕਿ ਖੇਸ ਦਾ ਰੂਪ ਕਈ ਗੁਣਾ ਵਧਾ ਦਿੰਦੇ ਹਨ। ਬੰਬਲਾਂ ਨੂੰ ਖੇਸ ਤਿਆਰ ਕਰਨ ਤੋਂ ਬਾਅਦ ਹੀ ਛੱਡੇ ਹੋਏ ਧਾਗਿਆਂ ਨਾਲ ਵੱਟਿਆ ਜਾਂਦਾ ਹੈ। ਕਈ ਵਾਰ ਸੁਆਣੀਆਂ ਇਹਨਾਂ ਬੰਬਲਾਂ ਦੀ ਜੰਜੀਰੀ ਵੀ ਬਣਾ ਲੈਂਦੀਆਂ ਸਨ ਜੋ ਕਿ ਮਿਹਨਤ ਦੀ ਜਿ਼ਆਦਾ ਮੰਗ ਕਰਦੇ ਹਨ। ਖੇਸ ਦੇ ਮੁੱਖ ਰੰਗਾਂ ਵਿੱਚ ਸਫੈਦ, ਨੀਲਾ, ਹਰਾ ਜਾਂ ਭੂਰਾ ਡੱਬੀਦਾਰ ਰੰਗ ਹੋਇਆ ਕਰਦੇ ਸਨ। ਕਦੇ ਕਦੇ ਕੋਈ ਸੁਆਣੀ ਹੋਰ ਰੰਗਾਂ ਵਾਲਾ ਖੇਸ ਵੀ ਬਣਾ ਲਿਆ ਕਰਦੀ ਸੀ।

ਖੇਸ ਬਣਾਉਣ ਦਾ ਕੰਮ ਕਾਫੀ ਬਾਰੀਕੀ ਨਾਲ ਕੀਤਾ ਜਾਣ ਵਾਲਾ ਕੰਮ ਹੈ। ਇਸ ਕੰਮ ਵਿੱਚ ਜਿੱਥੇ ਸਬਰ ਦੀ ਬੜੀ ਜ਼ਰੂਰਤ ਹੈ ਉੱਥੇ ਨਿਗ੍ਹਾ ਦਾ ਬਹੁਤ ਕੰਮ ਹੈ। ਖੇਸ ਜਿੱਥੇ ਬਿਸਤਰੇ ਦੇ ਕੰਮ ਆਉਂਦਾ ਹੈ ਉੱਥੇ ਇਹ ਸਿਆਲ ਵਿੱਚ ਬੁੱਕਲ ਮਾਰਨ ਦੇ ਕੰਮ ਵੀ ਆਉਂਦਾ ਹੈ। ਬਿਲਕੁੱਲ ਖੇਸ ਵਾਂਗ ਹੀ ਬਣਾਏ ਹੋਏ ਥੋੜਾ ਹਲਕੇ ਕੱਪੜੇ ਨੂੰ ਚਾਦਰ ਜਾਂ ਖੇਸੀ ਕਿਹਾ ਜਾਂਦਾ ਹੈ। ਇਸ ਵਿੱਚ ਫਰਕ ਸਿਰਫ਼ ਇੰਨਾ ਹੈ ਕਿ ਇਹ ਖੇਸ ਨਾਲੋਂ ਭਾਰ ਵਿੱਚ ਹਲਕੀ ਅਤੇ ਪਤਲੀ ਹੁੰਦੀ ਹੈ। ਬਾਕੀ ਬਣਤਰ ਸਾਰੀ ਇੱਕੋ ਜਿਹੀ ਹੁੰਦੀ ਹੈ। ਅੱਜ ਕੱਲ ਵਿਆਹਾਂ ਵਿੱਚ ਮਿਲਣੀ ਮੌਕੇ ਕੰਬਲ ਦਿੱਤੇ ਜਾਂਦੇ ਹਨ ਪਰ ਕਿਸੇ ਕੰਬਲਾਂ ਦੀ ਥਾਂ ਤੇ ਖੇਸ ਦਿੱਤੇ ਜਾਂਦੇ ਸਨ। ਅੱਜ ਦੇ ਸਮੇਂ ਵਿੱਚ ਨਾ ਤਾਂ ਜੁਲਾਹੇ ਖੇਸ ਬਣਾ ਕੇ ਗੁਜ਼ਾਰਾ ਕਰਦੇ ਹਨ ਤੇ ਨਾ ਹੀ ਲੋਕ ਜੁਲਾਹਿਆਂ ਨੂੰ ਖੇਸ ਬਣਾਉਣ ਲਈ ਆਖਦੇ ਹਨ। ਸਾਰਾ ਕੁਝ ਮਸ਼ੀਨੀ ਹੋਣ ਕਰਕੇ ਹਸਤ ਕਲਾ ਆਪਣਾ ਵਜੂਦ ਪੂਰੀ ਤਰਾਂ ਗੁਆ ਚੁੱਕੀ ਹੈ। ਜਿਸ ਕਾਰਨ ਇਹ ਵੀ ਹੈ ਕਿ ਹਰ ਕੋਈ ਆਪਣੇ ਗੁਜ਼ਾਰੇ ਲਈ ਇਨਾਂ ਘਰੇਲੂ ਕੰਮਾਂ ਤੇ ਨਿਰਭਰ ਰਹਿ ਕੇ ਆਪਣਾ ਪਰਿਵਾਰ ਨਹੀਂ ਪਾਲ ਸਕਦਾ। ਇਸੇ ਕਰਕੇ ਲੋਕਾਂ ਨੇ ਸਮੇਂ ਦੇ ਨਾਲ ਨਾਲ ਆਪਣੇ ਕੰਮਾਂ ਕਾਰਾਂ ਵਿੱਚ ਵੀ ਤਬਦੀਲੀ ਕਰ ਲਈ ਹੈ।

ਬਲਵਿੰਦਰ ਸਿੰਘ ਚਾਹਲ ‘ਮਾਧੋ ਝੰਡਾ’
email
chahal_italy@yahoo.com
         
bindachahal@gamil.com
Tel    0039 320 2176490


ਖੱਦਰ
ਬਲਵਿੰਦਰ ਸਿੰਘ ਚਾਹਲ ‘ਮਾਧੋ ਝੰਡਾ’
ਦੁਸਹਿਰਾ ਵਿਸ਼ੇਸ਼ ਇੱਕ ਲੇਖ
ਰਾਵਣ ਅਜੇ ਸੜਿਆ ਕਿੱਥੇ ਹੈ!
ਪਰਸ਼ੋਤਮ ਲਾਲ ਸਰੇਏ
ਵੇਖਣ ਵਾਲੀ ਥਾਂ ਹੈ ਕੈਨੇਡਾ ਦੀ ਐਡਮਿੰਟਨ ਮਾਲ
ਬੀਰਿੰਦਰ ਸਿੰਘ ਢਿੱਲੋਂ, ਐਡਵੋਕੇਟ
3 ਅਕਤੂਬਰ, ਜਨਮ ਦਿਨ ਤੇ ਵਿਸ਼ੇਸ਼
ਸ਼ਰਾਫਤ, ਨੇਕਨੀਤੀ, ਇਨਸਾਨੀਅਤ, ਸਹਿਜਤਾ ਅਤੇ ਸਮਾਜ ਸੇਵਾ ਦੇ ਮੁੱਜਸਮਾ: ਮਹਾਰਾਣੀ ਪ੍ਰਨੀਤ ਕੌਰ
- ਉਜਾਗਰ ਸਿੰਘ
ਕੰਜ਼ਿਊਮਰਿਜ਼ਮ ਅਤੇ ਵਾਤਾਵਰਨ ਦਾ ਨੁਕਸਾਨ
ਸੁਖਵੰਤ ਹੁੰਦਲ
ਮੰਜਾ ਤੇ ਨਵਾਰੀ ਪਲੰਘ
ਬਲਵਿੰਦਰ ਸਿੰਘ ਚਾਹਲ “ਮਾਧੋ ਝੰਡਾ”
ਪੱਖੀ
ਬਲਵਿੰਦਰ ਸਿੰਘ ਚਾਹਲ “ਮਾਧੋ ਝੰਡਾ”
ਕੀ ਸ੍ਰੋਮਣੀ ਕਮੇਟੀ ਅਤੇ ਬਾਕੀ ਗੁਰਦੁਆਰਿਆਂ ਵਿੱਚ ਫੈਲਿਆ ਭ੍ਰਿਸ਼ਟਾਚਾਰ ਰੋਕਣ ਲਈ ਵੀ ਕੋਈ ਅੱਨਾ ਹਜਾਰੇ ਉੱਠੇਗਾ?
ਅਵਤਾਰ ਸਿੰਘ ਮਿਸ਼ਨਰੀ
ਸਾਂਝੇ ਪੰਜਾਬ ਦਾ, ਪੰਜਾਬੀ ਦਾ ਅਣਖੀਲਾ ਲੋਕ ਕਵੀ: ਚਿਰਾਗ ਦੀਨ ਦਾਮਨ
ਉਜਾਗਰ ਸਿੰਘ
ਰਾਜ ਵਿੱਚ ਲੋਕਾਂ ਦੀ, ਲੋਕਾਂ ਦੁਆਰਾ, ਲੋਕਾਂ ਲਈ ਸਰਕਾਰ ਦੀ ਧਾਰਨਾ ਕਿੱਥੋਂ ਤੱਕ ਸਹੀ ਸਾਬਤ ਹੋ ਰਹੀ ਹੈ? - ਪਰਸ਼ੋਤਮ ਲਾਲ ਸਰੋਏ
ਚਲ ਜਨਮੇਜੇ ਕਸ਼ਮੀਰ ਵਿਖਾ-3
ਜਨਮੇਜਾ ਸਿੰਘ ਜੌਹਲ
ਆਤੰਕ ਦਾ ਅੰਤ
ਪਾਕਿਸਤਾਨ ਨੇ ਅਮਰੀਕਾ ਦੀ ਮੱਦਦ ਕੀਤੀ ਜਾਂ ਲਾਦੇਨ ਦੀ?

ਭਵਨਦੀਪ ਸਿੰਘ ਪੁਰਬਾ (ਚੀਫ਼ ਐਡੀਟਰ ‘ਮਹਿਕ ਵਤਨ ਦੀ’)
ਕੁਦਰਤੀ ਆਫਤਾਂ, ਭੂਚਾਲ, ਵਿਗਿਆਨ ਅਤੇ ਠੱਗ
ਅਵਤਾਰ ਸਿੰਘ ਮਿਸ਼ਨਰੀ
ਹੋਲੀ ਤੇ ਵਿਸ਼ੇਸ਼ ਸੇਲ
ਸੰਜੀਵ ਸ਼ਰਮਾ, ਫਿਰੋਜਪੁਰ
ਮਿਤੀ: ੨੦/੦੩/੨੦੧੧
ਹਲ਼
ਬਲਵਿੰਦਰ ਸਿੰਘ ਚਾਹਲ “ਮਾਧੋ ਝੰਡਾ”
ਨਿਬੰਧ :
ਅਜਮੇਰ ਰੋਡੇ : ਸ਼ੁਭਚਿੰਤਨ ਦਾ ਵੇਲਾ
ਸੁਖਿੰਦਰ
ਜੱਜੇ ਦੀਆਂ ਲੱਤਾਂ ਵਿਚ ਆ ਅੜੀ ਬੇਲੋੜੀ ਬਿੰਦੀ
ਗਿ। ਸੰਤੋਖ ਸਿੰਘ
ਬਦੇਸ਼ਾਂ ‘ਚ ਕਰੂਪ ਹੋ ਰਹੀ ਪੰਜਾਬੀ ਬੋਲੀ: ਜ਼ਿੰਮੇਵਾਰ ਕੌਣ?
ਇਕਬਾਲ ਰਾਮੂਵਾਲੀਆ, ਕੈਨਡਾ
ਸੰਪਾਦਨਾ ਬਨਾਮ ਵਿਆਕਰਣਿਕ ਦਰੁੱਸਤੀਆਂ
ਡਾ।ਗੁਰਮੀਤ ਸਿੰਘ ਬਰਸਾਲ ਕੈਲੇਫੋਰਨੀਆਂ
ਚਰਨ ਸਿੰਘ : ਦਾਰਸ਼ਨਿਕ ਸੁਭਾਅ ਦੀ ਕਵਿਤਾ
ਸੁਖਿੰਦਰ
ਉਂਕਾਰਪ੍ਰੀਤ : ਜ਼ਿੰਦਗੀ ਦੀਆਂ ਹਕੀਕਤਾਂ ਦਾ ਲੇਖਾ-ਜੋਖਾ ਕਰਦੀ ਕਵਿਤਾ
ਸੁਖਿੰਦਰ
ਵਿਦਵਾਨਾਂ ਨੇ ਸਮੇ ਦੀ ਵੰਡ ਕਿਵੇਂ ਕੀਤੀ? ਅਤੇ ਨਵਾਂ ਸਾਲ
ਅਵਤਾਰ ਸਿੰਘ ਮਿਸ਼ਨਰੀ
ਸੁਰਜੀਤ ਕਲਸੀ : ਔਰਤ ਦੇ ਸਰੋਕਾਰਾਂ ਦੀ ਕਥਾ
ਸੁਖਿੰਦਰ
ਪਹਿਲੀ ਮੁਲਾਕਾਤ
ਜਨਮੇਜਾ ਸਿੰਘ ਜੌਹਲ
ਮਰਦ ਨੂੰ ਸਮਾਜ ਦਾ ਪ੍ਰਧਾਨ, ਕਰਤਾ, ਧਰਤਾ ਸਿਰਜਨਹਾਰ ਸਮਝਇਆਂ ਜਾਂਦਾ ਹੈ
ਸਤਵਿੰਦਰ ਕੌਰ ਸੱਤੀ (ਕੈਲਗਰੀ)
ਕਿ–ਕ–ਕੇ
ਜਨਮੇਜਾ ਸਿੰਘ ਜੌਹਲ
ਬੱਸ ਸਟਾਪ ਦੀ ਤਲਾਸ਼
ਜਨਮੇਜਾ ਸਿੰਘ ਜੌਹਲ
ਦੇਸ ਦਾ ਅੰਨਦਾਤਾ ਪੰਜਾਬ ਦਾ ਕਿਸਾਨ ਖੁਦਕੁਸੀਆਂ ਦੇ ਰਾਹ ਕਿਉਂ ?
ਰਘਵੀਰ ਸਿੰਘ ਚੰਗਾਲ
ਕਲਮਾਂ ਦਾ ਕਲਮਾਂ ਨਾਲ ਟਕਰਾਅ, ਪੰਜਾਬੀ ਸਾਹਿਤ ਲਈ ਵਿਕਾਸਕਾਰੀ ਜਾਂ ਵਿਨਾਸ਼ਕਾਰੀ ?
ਜਰਨੈਲ ਘੁਮਾਣ
ਹਉਮੈਂ ਕਿਥੌਂ ਉਪਜੇ ਕਿਤ ਸੰਜਮ ਇਹ ਜਾਇ॥
ਡਾ: ਮਹਾਂਬੀਰ ਸਿੰਘ
ਇਕ ਯਮਲਾ ਜੱਟ ਸੀ।।।!
ਨਿਸ਼ਾਨ ਰਾਠੌਰ ‘ਮਲਿਕਪੁਰੀ’
ਆਪਣੇ ਬੱਚੇ ਨੂੰ ਆਤਮ-ਵਿਸ਼ਵਾਸੀ ਬਣਾਓ
ਨਿਸ਼ਾਨ ਰਾਠੌਰ ‘ਮਲਿਕਪੁਰੀ’
ਚਲ ਭਗਤਾ ਹੋ ਜਾ ਵਲੈਤੀਆ
ਜਨਮੇਜਾ ਸਿੰਘ ਜੌਹਲ
ਪੜਿਆ-ਲਿਖਿਆ ਤਬਕਾ ਬਨਾਮ ਅੰਧਵਿਸ਼ਵਾਸ
ਨਿਸ਼ਾਨ ਰਾਠੌਰ ‘ਮਲਿਕਪੁਰੀ’
ਦੋਸਤੀਆਂ ਦਾ ਮੇਰਾ ਅਨੁਭਵ
ਜਤਿੰਦਰ ਸਿੰਘ ਔਲ਼ਖ
ਮੇਰੀ ਕੈਨੇਡਾ ਫ਼ੇਰੀ - ਕਿਸ਼ਤ 1
ਸ਼ਿਵਚਰਨ ਜੱਗੀ ਕੁੱਸਾ
ਮੇਰੀ ਕੈਨੇਡਾ ਫ਼ੇਰੀ - ਕਿਸ਼ਤ 2
ਸ਼ਿਵਚਰਨ ਜੱਗੀ ਕੁੱਸਾ
ਮੇਰੀ ਕੈਨੇਡਾ ਫ਼ੇਰੀ - ਕਿਸ਼ਤ 3
ਸ਼ਿਵਚਰਨ ਜੱਗੀ ਕੁੱਸਾ
ਮੇਰੀ ਕੈਨੇਡਾ ਫ਼ੇਰੀ - ਕਿਸ਼ਤ 4
ਸ਼ਿਵਚਰਨ ਜੱਗੀ ਕੁੱਸਾ
ਮੰਗਣ ਨਾਲੋਂ ਮਰਨਾ ਚੰਗਾ ਨਿਸ਼ਾਨ
ਰਾਠੌਰ ‘ਮਲਿਕਪੁਰੀ’
ਜੱਜੇ ਦੇ ਪੈਰ ’ਚ ਬਿੰਦੀ
ਰਵਿੰਦਰ ਸਿੰਘ ਕੁੰਦਰਾ
ਕਿੱਥੇ ਉਡ ਗਈ ਮੇਰੇ ਵਤਨ ਦੀ ਉਹ ਸੋਨੇ ਦੀ ਚਿੜ੍ਹੀ
ਰਵੀ ਸਚਦੇਵਾ
ਕਰਮਾਂ ਵਾਲੀਆਂ ਮਾਂਵਾਂ
ਨਿਸ਼ਾਨ ਰਾਠੌਰ ‘ਮਲਿਕਪੁਰੀ’
…ਜਦੋਂ ਮੈਂ ਪਹਿਲੀ ਵਾਰ ਦਿੱਲੀ ਗਿਆ
ਨਿਸ਼ਾਨ ਰਾਠੌਰ ‘ਮਲਿਕਪੁਰੀ’
ਆਜ਼ਾਦ ਦੇਸ਼ ਦੇ ‘ਗ਼ੁਲਾਮ’
ਹਰਪ੍ਰੀਤ ਲਾਲ ‘ਹੈਰੀ’
ਇੰਝ ਰਿਹਾ ਮੇਰਾ ਜਹਾਜ਼ ਦਾ ਪਹਿਲਾ 'ਹੂਟਾ'.... !
ਮਨਦੀਪ ਖੁਰਮੀ ਹਿੰਮਤਪੁਰਾ(ਇੰਗਲੈਂਡ)

hore-arrow1gif.gif (1195 bytes)


Terms and Conditions
Privacy Policy
© 1999-2011, 5abi।com

www।5abi।com
[ ਸਾਡਾ ਮਨੋਰਥ ][ ਈਮੇਲ ][ ਹੋਰ ਸੰਪਰਕ ][ ਅਨੰਦ ਕਰਮਨ ][ ਮਾਨਵ ਚੇਤਨਾ ][ ਵਿਗਿਆਨ ]
[
ਕਲਾ/ਕਲਾਕਾਰ ][ ਫਿਲਮਾਂ ][ ਖੇਡਾਂ ][ ਪੁਸਤਕਾਂ ][ ਇਤਿਹਾਸ ][ ਜਾਣਕਾਰੀ ]

darya1.gif (3186 bytes)
©1999-2011, 5abi।com