ਮਨੁੱਖੀ
ਜੀਵਨ ਰੁੱਤਾਂ ਤੇ ਤਿਉਹਾਰਾਂ ਦਾ ਜੀਵਨ ਹੈ। ਰੁੱਤਾਂ ਤੇ ਤਿਉਹਾਰ ਮਨੁੱਖੀ ਜੀਵਨ
ਦਾ ਇੱਕ ਮਹੱਤਵਪੂਰਨ ਅੰਗ ਵੀ ਹਨ। ਇਹਨਾਂ ਰੁੱਤਾਂ ਤੇ ਤਿਉਹਾਰਾਂ ਦਾ ਸਮਾਜਿਕ,
ਧਾਰਮਿਕ ਤੇ ਮੌਸਮ ਦੇ ਪੱਖੋਂ ਵੀ ਬੜਾ ਹੀ ਮਹੱਤਵ ਹੈ। ਹਰ ਇੱਕ ਰੁੱਤ ਤੋਂ ਬਾਅਦ
ਜਦ ਦੂਸਰੀ ਰੁੱਤ ਆਉਂਦੀ ਹੈ ਤੇ ਇਹ ਆਪਣਾ ਮੌਸਮੀ ਰੁੱਤ ਦਾ ਸਮਾ ਖ਼ਤਮ ਹੋਣ ਤੇ
ਦੂਸਰੀ ਰੁੱਤ ਆ ਜਾਂਦੀ ਹੈ। ਇਹ ਹਰ ਮੌਸਮੀ ਰੁੱਤ ਇੱਕ ਨਵੀਂ ਆਈ ਹੋਈ ਤਬਦੀਲੀ ਦਾ
ਸੰਕੇਤ ਵੀ ਕਰਦੀ ਹੈ।
ਇਨ੍ਹਾਂ ਰੁੱਤਾਂ ਵਿੱਚ ਪਤਝੜ, ਸਾਵਣ, ਬਸੰਤ ਤੇ ਬਹਾਰ ਚਾਰ ਰੁੱਤਾਂ ਪਾਈਆਂ
ਜਾਂਦੀਆਂ ਹਨ। ਹਰ ਇੱਕ ਰੁੱਤ ਦਾ ਇੱਕ ਆਪਣਾ ਹੀ ਮਹੱਤਵ ਹੈ। ਬਸੰਤ ਰੁੱਤ ਵੀ
ਇਨ੍ਹਾਂ ਰੁੱਤਾਂ ਵਿੱਚੋਂ ਹੀ ਇੱਕ ਰੁੱਤ ਹੈ। ਇਹ ਰੁੱਤ ਆਮ ਕਰ ਕੇ ਫਰਵਰੀ ਵਿੱਚ
ਆਉਂਦੀ ਹੈ। ਇਸ ਨੂੰ ਬਸੰਤ ਪੰਚਮੀਂ ਜਾਂ ਸ਼੍ਰੀ ਪੰਚਮੀਂ ਵੀ ਕਿਹਾ ਜਾਂਦਾ ਹੈ। ਇਹ
ਰੁੱਤ ਇਸ ਗੱਲ ਦਾ ਸੰਕੇਤ ਕਰਦੀ ਹੈ ਲੋਕਾਂ ਨੇ ਹੁਣ ਕੜਾਕੇ ਦੀ ਸਰਦੀ ਤੋਂ ਹੁਣ
ਰਾਹਤ ਪਾ ਲੈਣੀ ਹੈ। ਪੰਜਾਬੀ ਭਾਸ਼ਾ ਵਿੱਚ ਠੰਢ ਨੂੰ ਪਾਲਾ ਕਹਿ ਕੇ ਵੀ ਸੰਬੋਧਨ
ਕੀਤਾ ਜਾਂਦਾ ਹੈ।
ਇਹ ਧਾਰਨਾ ਵੀ ਬਣੀ ਹੋਈ ਹੈ ਕਿ ''ਸਿਆਣਿਆਂ ਦਾ ਪਾਲਾ ਤੇ ਬੱਚਿਆਂ ਦਾ ਸ਼ਾਲਾ''
ਸੋ ਬਸੰਤ ਰੁੱਤ ਇਹ ਰਿਸ਼ਤੇਦਾਰੀ ਨੂੰ ਵੀ ਅੰਤਮ ਰੂਪ ਦੇਣ ਦਾ ਸੰਕੇਤ ਕਰ ਦਿੰਦੀ
ਹੈ। ਸਿਆਣਿਆਂ ਨੂੰ ਇਸ ਠਿਠੁਰਦੀ ਠੰਢ ਤੋਂ ਕੁਝ ਰਾਹਤ ਮਹਿਸੂਸ ਹੁੰਦੀ ਹੈ। ਫਿਰ
ਦੂਸਰੀਆਂ ਰੁੱਤਾਂ ਮਨੁੱਖੀ ਜੀਵਨ ਵਿੱਚ ਵਾਰੋ ਵਾਰ ਆਉਂਦੀਆਂ ਹਨ। ਫਿਰ ਇਹ
ਰਿਸਤਦਾਰੀ ਇੱਕ ਸਾਲ ਬਾਅਦ ਫਿਰ ਉਤਪੰਨ ਹੁੰਦੀ ਹੈ। ਜਦ ਇਹ ਬਸੰਤ ਪੰਚਮੀਂ ਰੁੱਤ
ਦੁਬਾਰਾ ਮਨੁੱਖੀ ਜੀਵਨ ਦਾ ਹਿੱਸਾ ਬਣ ਕੇ ਆਉਂਦੀ ਹੈ।
ਬਸੰਤ ਪੰਚਮੀਂ ਦਾ ਦਿਨ ਮਾਤਾ ਸ਼੍ਰਸ਼ਵਤੀ ਦੀ ਪੂਜਾ ਦੇ ਤੌਰ ਤੇ ਵੀ ਮਨਾਇਆ
ਜਾਂਦਾ ਹੈ। ਬੇਦ-ਪੁਰਾਣਾਂ ਅਨੁਸਾਰ ਇਸ ਦਿਨ ਬ੍ਰਹੱਮਾਂ ਜੀ ਨੇ ਮਾਤਾ ਸ਼੍ਰਸ਼ਵਤੀ
ਦੇਵੀ ਦੀ ਉਤਪਤੀ ਕੀਤੀ ਸੀ ਤਾਂ ਲੋਕਾਂ ਦੀ ਅਗਿਆਨਤਾ ਨੂੰ ਦੂਰ ਕਰ ਦਿੱਤਾ ਜਾਵੇ।
ਉਸ ਦੇ ਹੱਥ ਵਿੱਚ ਇੱਕ ਬੀਣਾ ਵੀ ਫੜ੍ਹਾਈ ਗਈ ਸੀ, ਇਸ ਕਰਕੇ ਹੀ ਉਸਨੂੰ ਬੀਣਾ
ਬਾਦਿਣੀ ਦਾ ਨਾਂ ਵੀ ਦਿੱਤਾ ਜਾਂਦਾ ਹੈ। ਨਾ ਸਿਰਫ ਆਮ ਆਦਮੀਆਂ ਤੇ ਔਰਤਾਂ ਨੇ ਹੀ
ਇਸ ਤੋਂ ਲਾਭ ਪ੍ਰਾਪਤ ਕੀਤਾ ਬਲਕਿ ਸੰਤਾਂ ਮਹਾ-ਪੁਰਖਾਂ ਨੇ ਵੀ ਇਸ ਦਾ ਫਾਇਦਾ
ਲਿਆ। ਇਸ ਨੇ ਚੰਗੇ ਅਤੇ ਮੰਦੇ ਦੀ ਪਹਿਚਾਣ ਕਰਾਉਣ ਵਿੱਚ ਬਹੁਤ ਹੀ ਮਹੱਤਵਪੂਰਨ
ਭੂਮਿਕਾ ਨਿਭਾਈ ਹੈ।
ਇਹ ਹੀ ਨਹੀਂ ਸ਼੍ਰੀ ਕ੍ਰਿਸ਼ਨ ਜੀ ਮਹਾਰਾਜ ਜੀ ਨੇ ਵੀ ਇਸ ਦਿਨ ਮਾਤਾ ਸ਼੍ਰਸ਼ਵਤੀ
ਦੇਵੀ ਦੀ ਪੂਜਾ ਅਰਾਧਨਾਂ ਕੀਤੀ ਤੇ 16 ਕਲਾਵਾਂ ਦੇ ਨਾਲ-ਨਾਲ ਹੋਰ ਵੀ ਕਈ ਕਲਾਵਾਂ
ਵਿੱਚ ਵੀ ਨਿਪੁੰਨਤਾ ਗ੍ਰਹਿਣ ਕੀਤੀ। ਜਿੱਥੇ ਇਸ ਦਿਨ ਸੰਤ-ਮਹਾਤਮਾਂ ਤੇ ਟੀਚਰ ਵੀ
ਆਪਣੇ ਬੱਚਿਆਂ ਨੂੰ ਇਸ ਦਿਨ ਸਿੱਖਿਅਤ ਸੰਸਥਾਵਾਂ ਵਿੱਚ ਦਾਖਲਾ ਦਿਲਵਾਉਂਦੇ ਸਨ।
ਅੱਜ ਵੀ ਬਹੁਤ ਸਾਰੇ ਇਲਾਕਿਆਂ ਜਿਵੇਂ ਕਿ ਬੰਗਾਲ ਆਦਿ ਵਿੱਚ ਇਸ ਦਿਨ ਲੋਕ ਆਪਣੇ
ਬੱਚਿਆਂ ਨੂੰ ਸਿੱਖਿਆ ਗ੍ਰਹਿਣ ਕਰਨ ਲਈ ਉਤਸ਼ਾਹਿਤ ਕਰਦੇ ਹਨ ਤਾਂ ਕਿ ਮਾਤਾ
ਸ਼੍ਰਸ਼ਵਤੀ ਦੀ ਕ੍ਰਿਪਾ ਉਨ੍ਹਾਂ ਦੇ ਬੱਚਿਆਂ ਉੱਤੇ ਬਣੀ ਰਹੇ।
ਇਸ
ਦਿਨ ਦਾ ਜੇ ਵਿਗਿਆਨ ਦੇ ਪੱਖੋਂ ਮਹੱਤਵ ਲਿਆ ਜਾਵੇ ਤਾਂ ਇਹ ਦਿਨ ਲੋਕਾਂ ਨੂੰ ਇਹ
ਸੰਕੇਤ ਕਰ ਦਿੰਦਾ ਹੈ ਕਿ ਹੁਣ ਉਨ੍ਹਾਂ ਦਾ ਕੱਪੜੇ ਅਤੇ ਭੋਜਨ ਦੀ ਤਬਦੀਲੀ ਦਾ ਸਮਾ
ਆ ਗਿਆ ਹੈ। ਕੁਝ ਆਯੁਰਵੈਦਿਕ ਤਾਂ ਇਹ ਤੱਕ ਸੁਝਾਅ ਦਿੰਦੇ ਵੀ ਨਜ਼ਰ ਆਉਂਦੇ ਹਨ ਹੁਣ
ਮਨੁੱਖ ਨੂੰ ਬਹੁਤਾ ਗਰਮ ਚੀਜ਼ਾਂ ਦਾ ਸੇਵਨ ਵੀ ਬੰਦ ਕਰ ਦੇਣਾ ਚਾਹੀਦਾ ਹੈ। ਇਹ ਵੀ
ਸੁਝਾਅ ਦਿੰਦੇ ਹਨ ਕਿ ਉਹ ਆਪਣੇ ਸਰੀਰ ਦੀ ਮਾਲਿਸ਼ ਅੰਬਾਂ ਦੇ ਰਸ ਨਾਲ ਕਰਨ ਨਾਲ
ਲਾਭ ਪ੍ਰਾਪਤ ਕਰਨਗੇ।
ਜਦ ਪੰਜਾਬ ਵਿੱਚ ਸਰ੍ਹੋਂ ਦੀ ਫ਼ਸਲ ਪੱਕ ਜਾਂਦੀ ਹੈ ਤਾਂ ਇਸ ਤਿਉਹਾਰ ਦੇ ਮੌਕੇ
ਲੋਕ ਪੀਲੇ ਰੰਗ ਦੇ ਕੱਪੜੇ ਪਹਿਨਦੇ ਹਨ ਤੇ ਪੀਲੇ ਰੰਗ ਦੇ ਹੀ ਚੌਲ ਵੀ ਬਣਾਏ
ਜਾਂਦੇ ਹਨ। ਇਸ ਦਿਨ ਜਿਹੜਾ ਸਭ ਤੋਂ ਮਹੱਤਵਪੂਰਨ ਡਾਨਸ ਹੁੰਦਾ ਹੈ ਉਹ ਹੈ ਭੰਗੜਾ।
ਇਸ ਰੁੱਤ ਦੀ ਆਮਦ ਦੀ ਖ਼ੁਸ਼ੀ ਵਿੱਚ ਜ਼ਵਾਨਾ ਤੇ ਮੁਟਿਆਰਾਂ ਵਲੋਂ ਭੰਗੜਾ ਪਾਇਆ
ਜਾਂਦਾ ਹੈ ਤੇ ਬੋਲੀਆਂ ਆਦਿ ਪਾ ਕੇ ਇਸ ਨੂੰ ਇੱਕ ਜ਼ਸ਼ਨ ਦੇ ਤੌਰ ਤੇ ਮਨਾਇਆ ਜਾਂਦਾ
ਹੈ।
ਬੱਚਿਆਂ
ਦੀ ਖ਼ੁਸ਼ੀ ਦਾ ਤਾਂ ਕੋਈ ਅੰਤ ਹੀ ਨਹੀਂ ਪਾਇਆ ਜਾਂਦਾ ਉਹ ਖ਼ੁਸ਼ੀ ਦੇ ਲੈਅ ਵਿੱਚ ਆ ਕੇ
ਗੁੱਡੀਆਂ-ਪਤੰਗ ਵੀ ਉਡਾਉਂਦੇ ਹਨ। ਫਿਰ ਇਹ ਹੀ ਨਹੀਂ ਇੱਕ ਦੂਜੇ ਨਾਲ
ਗੁੱਡੀਆਂ-ਪਤੰਗਾਂ ਦੇ ਪੇਚੇ ਲਾਉਂਦੇ ਹਨ। ਜਦ ਇੱਕ ਵਲੋ ਦੂਜੇ ਦਾ ਗੁੱਡੀ-ਪਤੰਗ
ਕੱਟਿਆ ਜਾਂਦਾ ਹੈ ਤਾਂ ਇਹ ਲਫ਼ਜ਼ '' ਆਈ ਬੋਅ., ਆਈ. ਬੋਅ.'' ਕਹਿ ਕੇ ਬੜਾ ਹੀ ਖ਼ੁਸ਼
ਹੁੰਦੇ ਹਨ।
ਇੰਨਾ ਹੀ ਨਹੀਂ ਲੋਕਾਂ ਨੇ ਇਸ ਰੁੱਤ ਦੇ ਮੌਸਮੀ ਤਿਉਹਾਰ ਨੂੰ ਹੋਰ ਮਜ਼ੇਦਾਰ
ਬਣਾਉਣ ਲਈ ਬਹੁਤ ਤਰ੍ਹਾਂ ਦੇ ਲਤੀਫੇ, ਜ਼ੋਕਸ ਤੇ ਮੈਸਿਜ ਵੀ ਘੜ੍ਹ ਲਏ ਹਨ। ਇਹ
ਮੌਸਮੀ ਤਿਉਹਾਰ ਨਾਲ ਸਬੰਧਿਤ ਕਾਰਡ ਵੀ ਤਿਉਹਾਰ ਕੀਤੇ ਜਾਂਦੇ ਹਨ ਜੋ ਕਿ ਇਸ
ਤਿਉਹਾਰ ਦੀ ਖ਼ੁਸ਼ੀ ਦੀ ਲੈਅ 'ਚ ਆ ਕੇ ਆਪਣੇ ਦੋਸਤਾਂ-ਮਿੱਤਰਾਂ ਤੇ ਰਿਸਤੇਦਾਰਾਂ
ਆਦਿ ਨੂੰ ਦਿੱਤੇ ਜਾਂਦੇ ਹਨ। ਇਹ ਬਸੰਤ ਪੰਚਮੀਂ ਦਾ ਤਿਉਹਾਰ ਕਿਸੇ ਇੱਕ ਜਾਤ ਜਾਂ
ਧਰਮ ਦਾ ਤਿਉਹਾਰ ਨਹੀਂ ਮੰਨਿਆ ਜਾ ਸਕਦਾ ਬਲਕਿ ਇਹ ਤਿਉਹਾਰ ਰੂਪੀ ਮੌਸ਼ਮੀ ਰੁੱਤ
ਬਸੰਤ ਪੰਚਮੀਂ ਹਰ ਇੱਕ ਲਈ ਸਾਂਝੀ ਆਉਂਦੀ ਹੈ।
ਇਸ ਦਿਨ ਕੁਝ ਸੁਆਣੇ ਲੋਕ ਵਿਦਿਆ ਦੀ ਦੇਵੀ ਮਾਤਾ ਸ਼੍ਰਸ਼ਵਤੀ ਅੱਗੇ ਇਹ ਅਰਦਾਸ
ਕਰਦੇ ਹਨ ਕਿ ''ਹੇ ਵਿਦਿਆ ਦੀ ਦੇਵੀ ਮੇਰਾ ਦਿਲ ਤੇ ਦਿਮਾਗ ਚੰਗੀਆਂ ਗੱਲਾਂ ਤੇ
ਵਧੀਆਂ ਵਧੀਆਂ ਜਾਣਕਾਰੀ ਨਾਲ ਭਰ ਦੇ। ਮੇਰੇ ਵਿੱਚ ਕੁਝ ਐਸੇ ਅਦਰਸ਼ ਭਰ ਦੇ ਜਿਸ
ਨਾਲ ਮੈਂ ਦੂਜਿਆਂ ਦੇ ਕੰਮ ਆਵਾਂ ਤੇ ਦੂਸਰੇ ਦਾ ਭਲਾ ਕਰ ਸਕਾ।'' ਮੈਂ ਇਹ ਅਰਦਾਸ
ਕਰਦਾ ਹਾਂ ਇਹ ਆਉਣ ਵਾਲੀ ਬਸੰਤ ਪੰਚਮੀਂ ਖ਼ੁਸ਼ੀਆਂ ਖੇੜੇ ਲੈ ਕੇ ਆਵੇ।
ਬਾਕੀ
ਅੰਤ ਵਿੱਚ ਇਹ ਹੀ ਕਿਹਾ ਜਾ ਸਕਦਾ ਹੈ ਕਿ ਬਸੰਤ ਰੁੱਤ ਆਉਣ ਨਾਲ ਠਿਠੁਰਦੀ ਠੰਢ ਦਾ
ਪ੍ਰਕੋਪ ਸਿਆਣੇ ਤੇ ਬਜ਼ੁਰਗ ਲੋਕਾਂ ਤੋਂ ਹਟ ਜਾਂਦਾ ਹੈ। ਕਿਉਂਕਿ ਠੰਢ ਭਾਵ ਪਾਲਾ
ਤਾਂ ਸ਼ਿਆਣੇ ਤੇ ਬਜ਼ੁਰਗ ਲੋਕਾਂ ਲਈ ਬੜਾ ਮੁਸ਼ੀਬਤ ਵਾਲਾ ਹੁੰਦਾ ਹੈ। ਬੱਚੇ ਇਸ ਦੀ
ਕੋਈ ਬਹੁਤਾ ਪ੍ਰਵਾਹ ਵੀ ਨਹੀਂ ਕਰਦੇ ਤਦੇ ਹੀ ਅਕਸਰ ਗੱਲ ਗੱਲ ਵਿੱਚ ਇਹ ਵੀ ਕਹਿ
ਦਿੱਤਾ ਜਾਂਦਾ ਹੈ-ਸਿਆਣਿਆਂ ਦਾ ਪਾਲਾ ਤੇ ਬੱਚਿਆਂ ਦਾ ਸ਼ਾਲਾ'' ।
ਗੱਲ ਤਾਂ ਇੱਥੇ ਆ ਕੇ ਮੁੱਕਦੀ ਹੈ - ਆਈ ਬਸੰਤ ਤੇ ਪਾਲਾ ਭਗੰਤ।
ਪਰਸ਼ੋਤਮ ਲਾਲ ਸਰੋਏ
ਪਿੰਡ- ਧਾਲੀਵਾਲ-ਕਾਦੀਆਂ,
ਡਾਕਘਰ- ਬਸਤੀ-ਗੁਜ਼ਾਂ,
ਜਲੰਧਰ-144002
ਮੋਬਾਇਲ ਨੰਬਰ- 92175-44348 |