WWW 5abi।com  ਪੰਨਿਆ ਵਿੱਚ ਸ਼ਬਦ ਭਾਲ (ਹਿੰਦਿਕ ਵਿਧੀ ਨਾਲ)

ਵਿੱਚਲੀ ਗੱਲ
ਵੇਖਣ ਵਾਲੀ ਥਾਂ ਹੈ ਕੈਨੇਡਾ ਦੀ ਐਡਮਿੰਟਨ ਮਾਲ

ਬੀਰਿੰਦਰ ਸਿੰਘ ਢਿੱਲੋਂ, ਐਡਵੋਕੇਟ

5_cccccc1.gif (41 bytes)

ਕੈਨੇਡਾ ਦੇ ਅਲਬਰਟਾ ਰਾਜ, ਦੀ 140 ਏਕੜ ਵਿੱਚ ਫੈਲੀ, ਵੈੱਸਟ ਐਡਮਿੰਟਨ ਮਾਲ, ਉੱਤਰੀ ਅਮਰੀਕਾ ਦੀ ਸੱਭ ਤੋਂ ਵੱਡੀ ਮਾਲ ਹੈ। ਇਸ ਮਾਲ ਦਾ ਮੇਰਾ ਦੂਜਾ ਗੇੜਾ ਸੀ। ਤਿੰਨ ਸਾਲ ਪਹਿਲਾਂ ਮੈਂ ਇੱਕ ਮਿੱਤਰ ਨਾਲ ਇਕੱਲਾ ਆਇਆ ਸੀ ਤੇ ਉਸੇ ਸ਼ਾਂਮ ਨੂੰ ਰੇਡੀਓ ਤੇ ਮੇਰਾ ਟਾਕ ਸੋ਼ਅ  ਹੋਣ ਕਾਰਨ ਸਾਰੀ ਮਾਲ ਨਹੀਂ ਵੇਖ ਸਕਿਆ। ਇਸ ਵਾਰ ਮੈਂ ਪਤਨੀ ਅਤੇ ਬੇਟੀ ਨਾਲ ਆਇਆ ਸੀ ਤੇ ਸਾਰਾ ਦਿਨ ਦਾ ਘੁੰਮ ਕੇ ਮਾਲ ਵੇਖੀ। ਉਂਝ ਇਸ ਮਾਲ ਨੂੰ ਸਾਰੀ ਵੇਖਣ ਲਈ ਹਫਤਾ ਵੀ ਘੱਟ ਹੈ। ਬਚਪਣ ਵਿੱਚ ਮੈਂ ਪਿੰਡ ਘਰ ਕੋਲ ਰਾਂਮਲਾਲ/ਭਾਤੀ ਦੀ ਹੱਟ ਹੀ ਵੇਖੀ ਸੀ। ਜਿੱਥੋਂ ਗੋਲੀ ਵਾਲਾ ਬੱਤਾ ਅਤੇ ਬਰਫ ਮਿਲਣੀ ਹੀ ਵੱਡੀ ਗੱਲ ਹੁੰਦੀ ਸੀ। ਹੁਣ ਤਾਂ ਪੰਜਾਬ ਦੇ ਵੱਡੇ ਸ਼ਹਿਰਾਂ ਵਿੱਚ ਵੀ ਵੱਡੇ ਵੱਡੇ ਸਟੋਰ ਖੁੱਲ੍ਹ ਗਏ ਹਨ। ਲੁਧਿਆਣੇ ਅਤੇ ਚੰਡੀਗੜ੍ਹ ਵਿੱਚ ਮਾਲ ਵੀ ਖੁੱਲ੍ਹ ਗਈਆਂ ਹਨ। ਪਰ ਅਮਰੀਕਾ ਅਤੇ ਕਨੇਡਾ ਦੇ ਰੰਗ ਹੀ ਹੋਰ ਹਨ। ਇੱਥੋਂ ਦੀ ਹਰ ਚੀਜ ਹੀ ਅਨੋਖੀ ਹੈ। ਜਨਤਾ ਲਈ ਇਹ ਮਾਲ ਉਸ ਸਾਲ ਖੋਲ੍ਹੀ ਗਈ ਸੀ ਜਿਸ ਸਾਲ ਪੰਜਾਬ ਵਿੱਚ ਕਪੂਰੀ ਨਹਿਰ ਮੋਰਚਾ ਲਾਇਆ ਜਾ ਰਿਹਾ ਸੀ। ਉਸ ਪਿੱਛੋਂ ਵੀ ਇਸ ਦਾ ਵਿਸਥਾਰ ਹੁੰਦਾ ਰਿਹਾ ਹੈ, ਪਰ ਪੰਜਾਬ ਸੂੰਗੜ ਗਿਆ। ਇਸ ਮਾਲ ਦੀ ਕੀਮਤ ਇੱਕ ਅਰਬ ਡਾਲਰ ਤੋਂ ਵੱਧ ਹੈ। ਅਜਾਦੀ ਤੋਂ ਪਿੱਛੋਂ ਭ੍ਰਿਸ਼ਟ ਭਾਰਤੀਆਂ ਨੇ ਜਿੰਨਾ ਕਾਲਾ ਧਨ ਵਿਦੇਸ਼ੀ ਬੈਂਕਾਂ ਵਿੱਚ ਭੇਜਿਆ ਹੈ ਉਸ ਨਾਲ ਅਜਿਹੀਆਂ ਪੰਦਰਾਂ ਸੌ (ਦੇਸ਼ ਦੇ ਹਰ ਜਿਲ੍ਹੇ ਵਿੱਚ ਦੋ) ਮਾਲ ਬਣ ਸਕਦੀਆਂ ਸਨ।

ਇਸ ਮਾਲ ਵਿੱਚ ਅੱਠ ਸੌ ਸਟੋਰ ਅਤੇ ਮਨੋਰੰਜਨ ਦੀਆਂ ਥਾਵਾਂ ਹਨ ਜਿੱਥੇ ਤੇਈ ਹਜਾਰ ਮੁਲਾਜਮ ਕੰਮ ਕਰਦੇ ਹਨ। ਇੱਥੇ ਵੀਹ ਹਜਾਰ ਗੱਡੀਆਂ ਦੇ ਖੜ੍ਹਣ ਲਈ ਪਾਰਕਿੰਗ ਹੈ। ਇੱਥੇ ਰੋਜਾਨਾ ਔਸਤਨ ਇੱਕ ਲੱਖ ਲੋਕੀਂ ਖਰੀਦ ਦਾਰੀ ਕਰਨ ਅਤੇ ਘੁੰਮਣ ਫਿਰਨ ਲਈ ਆਉਂਦੇ ਹਨ। ਅਕਸਰ ਲੋਕੀਂ ਹਫਤੇ ਦੇ ਅਖੀਰ ਤੇ ਬੱਚਿਆਂ ਸਮੇਤ ਝੁਲੇ ਝੂਟਣ ਲਈ ਆਉਂਦੇ ਹਨ। ਅਡਮਿੰਟਨ ਨਿਵਾਸੀ ਤਾਂ ਅਕਸਰ ਟਾਈਮ ਪਾਸ ਕਰਨ ਲਈ ਇੱਥੇ ਆ ਜਾਂਦੇ ਹਨ। ਮਾਲ ਦੇ ਉੱਤਰੀ ਹਿੱਸੇ ਵਿੱਚ ਗਲੈਕਸੀਲੈਂਡ ਨਾਂਮ ਦਾ ਅਮਰੀਕਾ ਦੇ ਡਿਜਨੀ ਲੈਂਡ ਵਰਗਾ ਇੱਕ ਖੂਬਸੂਰਤ ਮਨੋਰੰਜਨ ਪਾਰਕ ਹੈ। ਇਸ ਵਿੱਚ ਅਸਮਾਂਨੀ ਗਰਜ ਦੀ ਆਵਾਜ ਨਾਲ ਦੌੜਦੀਆਂ ਅਤੇ ਚੱਕਰਾਂ ਵਿੱਚ ਘੁੰਮਦੀਆਂ ਖਿਡੌਣਾ ਰੇਲ ਗੱਡੀਆਂ ਤੇ ਝੂਟੇ ਲੈਂਦੇ ਬੱਚੇ ਚੀਕਾਂ ਮਾਰ ਰਹੇ ਸਨ। ਇਹ ਜੋਖਮ ਭਰਿਆ ਖੇਲ ਹੈ। ਗਰਜ ਨਾਲ ਦੌੜਦੀਆਂ ਇਹ ਰੇਲਾਂ ਨੂੰ ਵੇਖਕੇ ਹੀ ਦਿਲ ਘਬਰਾ ਜਾਂਦਾ ਹੈ। 1986 ਵਿੱਚ ਇੱਥੇ ਵਲ ਵਲੇਵੇਂ ਖਾਂਦੀਆਂ ਤੇ ਉੱਪਰ ਥੱਲੇ ਆਉਂਦੀਆਂ ਤਿੰਨ ਰੇਲ ਕਾਰਾਂ ਟਕਰਾ ਗਈਆਂ ਸਨ ਜਿਸ ਹਾਦਸੇ ਵਿੱਚ ਤਿੰਨ ਵਿਅਕਤੀ ਮਾਰੇ ਗਏ ਸਨ। ਇਸ ਤੇ ਚੜ੍ਹਣ ਸਮੇਂ ਸੀਟ ਬੈਲਟ ਲਾ ਕੇ ਬੈਠਣਾ ਪੈਂਦਾ ਹੈ । ਮੋਢਿਆਂ ਉੱਪਰੋਂ ਵੀ ਬੈਲਟਾਂ ਲਾਈਆਂ ਜਾਂਦੀਆਂ ਹਨ ਤਾਂ ਜੋ ਜਹਾਜ ਦੀ ਸਪੀਡ ਨਾਲ, ਉੱਪਰ ਥੱਲੇ ਜਾਣ ਵੇਲੇ, ਸਵਾਰੀ ਸੀਟ ਵਿੱਚ ਕਸਕੇ ਬੱਝੀ ਰਹੇ। ਮੈਂ ਕੋਈ ਵੀ ਪੰਜਾਬੀ ਬੱਚਾ ਝੂਟੇ ਲੈਂਦਾ ਨਹੀਂ ਵੇਖਿਆ। ਮੈਂ ਖੁਦ ਚੰਡੋਲ ਤੇ ਨਹੀਂ ਚੜ੍ਹ ਸਕਦਾ। ਪਰ ਗੋਰੇ ਤਾਂ ਸਾਡੇ ਹਿਮਾਲਿਆ ਪਹਾੜ ਤੇ ਚੜ੍ਹ ਜਾਂਦੇ ਹਨ। ਇੰਜ ਦੌੜਦੀਆਂ ਵਲ ਖਾਂਦੀਆਂ ਰੇਲਾਂ ਇਨ੍ਹਾਂ ਲਈ ਕੁੱਝ ਵੀ ਨਹੀਂ ਸੀ। ਗੋਰੇ ਅਜਿਹੇ ਝੂਟਿਆਂ ਨੂੰ ਝਰਣਾਹਟ ਛੇੜਣ ਵਾਲੀਆਂ ਖੇਡਾਂ ਕਹਿਕੇ ਆਨੰਦ ਮਾਣਦੇ ਹਨ।ਸਾਡੇ ਬੱਚਿਆਂ ਨੂੰ ਮਾਵਾਂ ਕੋਠੇ ਤੇ ਪੌੜੀਆਂ ਚੜ੍ਹਦਿਆਂ ਨੂੰ ਡਰਾ ਦਿੰਦੀਆਂ ਨੇ ਕਿ ‘ਡਿੱਗ ਪਵੇਂਗਾ’। ਉਹ ਸਾਰੀ ਉਮਰ ਚੰਡੋਲ ਤੇ ਚੜ੍ਹਣ ਤੋਂ ਡਰਦੇ ਰਹਿੰਦੇ ਹਨ।

ਮਾਲ ਵਿੱਚ ਪੰਜ ਏਕੜ ਵਿੱਚ ਬਣਿਆ ਵਿਸ਼ਵ ਦਾ ਸੱਭ ਤੋਂ ਵੱਡਾ ਪਾਣੀ ਦਾ ਛੱਤਿਆ ਹੋਇਆ ਤਲਾਅ ਹੈ। ਜਿਸ ਵਿੱਚ ਨੀਲਾ ਪਾਣੀ ਲਹਿਰਾਂ ਦੇ ਰੂਪ ਵਿੱਚ ਵਹਿੰਦਾ ਰਹਿੰਦਾ ਹੈ। ਰੇਲ ਗੱਡੀ ਦੇ ਡੀਜ਼ਲ ਇੰਜਨ ਜਿੰਨੀਆਂ ਦੋ ਸ਼ਕਤੀਸ਼ਾਲੀ ਮੋਟਰਾਂ, ਇਸ ਪਾਣੀ ਨੂੰ ਸਮੁੰਦਰ ਦੀ ਤਰਾਂ ਰਿੜਕ ਕੇ, 6-7 ਫੁੱਟ ਉੱਚੀਆਂ ਲਹਿਰਾਂ ਉੱਛਾਲਦੀਆਂ ਰਹਿੰਦੀਆਂ ਹਨ। ਹੇਠਾਂ ਕੱਚ ਵਰਗੀਆਂ ਟਾਇਲਾਂ ਦਾ ਫਰਸ਼ ਹੈ। ਇਸ ਮਾਲ ਵਿੱਚ ਖਾਰੇ ਪਾਣੀ ਦੀ ਇੱਕ ਛੋਟੀ ਜਿਹੀ ਝੀਲ ਹੈ। ਜਿਸ ਵਿੱਚ ਡਾਲਫਿਨ ਮੱਛੀਆਂ ਲਈ ਘਰ ਬਣਾਇਆ ਹੋਇਆ ਹੈ, ਜੋ ਪਾਣੀ ਵੱਚ ਛਲਾਂਗਾਂ ਲਗਾ ਕੇ ਦਰਸ਼ਕਾਂ ਦਾ ਮਨੋਰੰਜਨ ਕਰਦੀਆਂ ਹਨ। ਮੇਰੀ ਬੇਟੀ ਮੀਨੂੰ ਨੇ ਡਾਲਫਿਨ ਵੱਲ ਇੱਕ ਬਿਸਕੁਟ ਸੁੱਟਿਆ ਜੋ ਉਸਨੇ ਉੱਛਲ ਕੇ ਬੋਚ ਲਿਆ।ਇੱਕ ਗੋਰੀ ਕੁੜੀ ਉਨ੍ਹਾਂ ਮੱਛੀਆਂ ਤੋਂ ਸਰਕਸੀ ਕਰਤੱਬ ਕਰਵਾਉਂਦੀ ਹੈ। ਗੋਰੀ ਦੇ ਇਸ਼ਾਰਿਆਂ ਤੇ ਮੱਛੀ ਡਾਂਸ ਕਰਦੀ ਹੈ। ਜਿਵੇਂ ਸਾਡੇ ਮਦਾਰੀ ਦੇ ਇਸ਼ਾਰਿਆਂ ਤੇ ਰਿੱਛ ਨੱਚਦਾ ਹੈ। ਮਾਲ ਦੇ ਵਿਚਕਾਰ ਇੱਕ ਅਈਸ ਪੈਲੇਸ ਨਾਂ ਦਾ ਸਟੇਡੀਅਮ ਹੈ। ਜਿੱਥੇ ਹਾਕੀ ਅਤੇ ਸਕੇਟਿੰਗ ਦੀਆਂ ਖੇਡਾਂ ਹੁੰਦੀਆਂ ਰਹਿੰਦੀਆਂ ਹਨ। ਇਸ ਦਵਾਲੇ ਲੱਗੇ ਜੰਗਲੇ ਤੇ ਖੜ੍ਹਕੇ ਸੈਲਾਂਨੀ ਬੱਚਿਆਂ ਜਵਾਨਾਂ ਨੂੰ ਸਕੇਟਿੰਗ ਕਰਦੇ ਵੇਖ ਰਹੇ ਸਨ।

ਮਾਲ ਦੇ ਅੰਦਰ ਹੀ ਚਾਰ ਸਿਨੇਮਾ ਹਾਲ ਹਨ ।ਜਿੱਥੇ ਹਰ ਸਮੇਂ ਫਿਲਮਾਂ ਚੱਲਦੀਆਂ ਰਹਿੰਦੀਆਂ ਹਨ। ਇਸ ਤੋਂ ਇਲਾਵਾ ਇੱਥੋਂ ਚਾਰ ਰੇਡੀਓ ਸਟੇਸ਼ਨ ਵੀ ਚੱਲਦੇ ਹਨ।ਇੱਥੇ ਅਠਾਰਾਂ ਘੁੱਤੀਆਂ ਵਾਲਾ ਗੌਲਫ ਦਾ ਖੇਡ ਮੈਦਾਂਨ ਵੀ ਹੈ। ਵੈਸੇ ਤਾਂ ਸਾਰੀ ਮਾਲ ਹੀ ਮਨੋਰੰਜਨ ਦੀ ਥਾਂ ਹੈ। ਪਰ ਇਸ ਵਿੱਚ ਇੱਕ ਜਗਾਹ ਵਿਸ਼ੇਸ਼ ਮੇਲਾ ਲੱਗਾ ਰਹਿੰਦਾ ਹੈ। ਜਿੱਥੇ ਨੱਚਣ ਗਾਉਣ,ਖੇਡਾਂ ਅਤੇ ਝੂਲੇ ਆਦਿ ਲੱਗੇ ਹੋਏ ਹਨ। ਇਸ ਜਗਾਹ ਅਸੀਂ ਚਾਰ ਪੰਜ ਚਿੱਟੀਆਂ ਪੱਗਾਂ ਵਾਲੇ ਬਾਬੇ ਵੇਖੇ ਜੋ ਘਰੋਂ ਲਿਆਂਦੇ ਪਰੌਂਠੇ ਖਾ ਰਹੇ ਸਨ। ਪੰਜਾਬੀ ਘਰੋਂ ਹੀ ਆਪਣਾ ਰਾਸ਼ਨ ਪਾਣੀ ਲੈ ਕੇ ਚੱਲਦੇ ਹਨ। ਪਰ ਹੁਣ ਨਵੀਂ ਪੀਹੜੀ ਦਾ ਫਰਕ ਹੈ। ਗੋਰੇ ਜੰਕ ਫੂਡ  ਦੇ ਸ਼ੌਕੀਂਨ ਹਨ। ਦਸ -ਦਸ ਸਾਲ ਤੋਂ ਕਨੇਡਾ ਰਹਿੰਦੇ ਸਾਡੇ ਅਣਪੜ੍ਹ ਪੇਂਡੂ ਅਜੇ ਵੀ ਚਾਰ ਡਾਲਰ ਦਾ ਕੋਕ ਲੈ ਕੇ ਪੀਣ ਲੱਗੇ ਡਾਲਰਾਂ ਨੂੰ ਚਾਲੀ ਨਾਲ ਗੁਣਾ ਕਰਕੇ ਇੱਕ ਸੌ ਸੱਠ ਰੁਪਈਆ ਬਣਾ ਬਹਿੰਦੇ ਹਨ। ਹੁਣ ਇੱਕ ਸੌ ਸੱਠ ਰੁਪਈਆਂ ਦਾ ਬੱਤਾ ਕੌਣ ਪੀਵੇ। ਇੰਨੇ ਦੀ ਤਾਂ ਬੋਤਲ ਆ ਜਾਂਦੀ ਹੈ। ਇਸੇ ਕਰਕੇ ਪੰਜਾਬ ਵਿੱਚ ਸੈਰ ਸਪਾਟਾ ਵਿਕਸਤ ਨਹੀਂ ਹੋਇਆ। ਗੋਰੇ ਹਫਤੇ ਦੇ ਅਖੀਰ ਤੇ ਬਾਹਰ ਖਾਣਾ ਖਾਣ ਜਾਂਦੇ ਹਨ। ਅਸੀਂ ਜੇ ਘੁੰਮਣ ਫਿਰਨ ਵੀ ਜਾਣਾ ਹੋਵੇ ਤਾਂ ਧਾਰਮਿਕ ਯਾਤਰਾ ਤੇ ਜਾਂਦੇ ਹਾਂ। ਗੋਰੇ ਪਹਾੜਾਂ ਅਤੇ ਸਮੁੰਦਰਾਂ ਵੱਲ ਜਾਂਦੇ ਹਨ।

ਇੱਥੇ ਪੰਜ ਏਕੜ ਵਿੱਚ ਬਣਿਆ ਵਰਲਡ ਵਾਟਰ ਪਾਰਕ ਨਾਂ ਦਾ ਖੂਬਸੂਰਤ ਪਾਣੀ ਦਾ ਤਲਾਅ ਹੈ। ਇਸ ਵਿੱਚ ਸੈਂਕੜੇ ਲੋਕ ਤੈਰ ਰਹੇ ਸਨ। ਗੋਰੇ ਤੈਰਾਕੀ ਦੇ ਸ਼ੌਕੀਂਨ ਹਨ। ਤਲਾਅ ਵਿੱਚ ਉੱਚੇ ਪਾਸੇ ਫੁੱਟ ਕੁ ਡੂੰਘੇ ਪਾਣੀ ਵਿੱਚ ਗੋਰੇ ਗੋਰੀਆਂ ਕੁਰਸੀਆਂ ਡਾਹੀ ਬੈਠੇ ਬੀਅਰਾਂ ਪੀਅ ਰਹੇ ਸਨ। ਪਾਣੀ ਦੀਆਂ ਛੱਲਾਂ ਉਨ੍ਹਾਂ ਦੀਆਂ ਲੱਤਾਂ ਚੁੰਮ ਕੇ ਮੁੜ ਰਹੀਆਂ ਸਨ। ਮੈਂ ਸੋਚਿਆ ਮਨਾਂ ਜੇ ਕੱਲਾ ਆਇਆ ਹੁੰਦਾ ਤਾਂ ਇਹ ਨਜਾਰਾ ਵੀ ਵੇਖਣਾ ਸੀ। ਛੋਟੇ ਛੋਟੇ ਬੱਚੇ ਵੀਹ ਵੀਹ ਫੁੱਟ ਤੋਂ ਛਾਲਾਂ ਮਾਰ ਰਹੇ ਸਨ। ਮੈਨੂੰ ਬਚਪਣ ਵਿੱਚ ਛੱਪੜਾਂ, ਸੂਇਆਂ ਦੇ ਗੰਧਲੇ ਪਾਣੀ ਵਿੱਚ ਸਿੱਖੀ ਤੈਰਾਕੀ ਯਾਦ ਆ ਗਈ। ਉਹ ਵੀ ਘਰ ਦਿਆਂ ਤੋਂ ਚੋਰੀ ਜਾਂਦੇ ਸਾਂ। ਜਿੰਨ੍ਹਾਂ ਨੂੰ ਬਚਪਣ ‘ਚ ਛੱਪੜ ‘ਚ ਵੜਣ ਤੋਂ ਡਰਾਇਆ ਗਿਆ ਹੋਵੇ ਉਹ ਸਮੁੰਦਰਾਂ ਦੇ ਤੈਰਾਕ ਨਹੀਂ ਬਣ ਸਕਦੇ। ਗੋਰੇ ਆਪਣੇ ਬੱਚਿਆਂ ਨੂੰ ਬਚਪਣ ‘ਚ ਹੀ ਪਾਣੀ ਦੀਆਂ ਖੇਡਾਂ ਸਿਖਾਉਂਦੇ ਹਨ। ਮਾਲ ਤੇ ਮੁੰਡੇ ਕੁੜੀਆਂ ਬੀਅਰ ਦੇ ਕੇਂਨ ਪੀਂਦੇ ਜੱਫੀਆਂ ਪਾਈ ਘੁੰਮਦੇ ਚਹਿ ਚਹਾ ਰਹੇ ਸਨ। ਗੋਰਿਆਂ ਦੇ ਸੱਭਿਆਚਾਰ ਵਿੱਚ ਇੰਜ ਘੁੰਮ ਰਹੇ ਜੋੜਿਆਂ ਵੱਲ ਵੇਖਣਾ ਅਸੱਭਿਆ ਸਮਝਿਆ ਜਾਂਦਾ ਹੈ। ਪਰ ਸਾਡੇ ਪੰਜਾਬੀ ਚੋਰ ਅੱਖ ਨਾਲ ਉਨ੍ਹਾਂ ਦਾ ਐਕਸਰੇ ਕਰਨੋ ਨਹੀਂ ਹਟਦੇ। ਕਨੇਡਾ ਵਿੱਚ ਸ਼ੁਰੂ ਵਿੱਚ, ਮੈਨੂੰ ਮੇਰੇ ਪਿੰਡ ਕੋਟਫੱਤੇ ਦੇ ਸ਼ਰੀਕੇ ‘ਚੋਂ ਭਰਾ ਲੱਗਦੇ, ਸੁੱਖੀ ਢਿੱਲੋਂ ਨੇ ਤੇ ਫਿਰ ਕਈ ਹੋਰ ਲੋਕਾਂ ਨੇ ਵੀ ਦੱਸਿਆ ਸੀ ,ਕਿ ਪੰਜਾਬ ਦੇ ਪਿੰਡਾਂ ਤੋਂ ਆਏ ਅਣਪੜ੍ਹ ਬੁੱਢੇ ਮੇਮਾਂ ਦੀਆਂ ਨੰਗੀਆਂ ਪਿੰਜਨੀਆਂ ਵੱਲ ਵੇਖਣੋਂ ਨਹੀਂ ਹਟਦੇ। ਜੱਟ, ਚੋਰ ਤੇ ਚੁਗਲ ਦੀ ਜੀਭ ਵਾਂਗੂ ਗੁੱਝੇ ਰਹਿਣ ਨਾ ਦੀਦੜੇ ਯਾਰ ਦੇ ਜੀ। ਇਸ ਤਰਾਂ ਘੂਰਦੀਆਂ ਅੱਖਾਂ ਨਾਲ ਵੇਖਣ ਦਾ, ਗੋਰੇ ਲੋਕੀਂ ਬੁਰਾ ਮਨਾਉਂਦੇ ਹਨ।

ਮਾਲ ਵਿੱਚ ਏਸ਼ੀਅਨ ਸੱਭਿਆਚਾਰ ਨੂੰ ਦਰਸਾਉਂਦਾ ਚਾਇਨਾ ਟਾਊਨ ਹੈ। ਜਿਸ ਦੀ ਅੰਦਰਲੀ ਚਮਕ ਵੇਖ ਕੇ ਅੱਖਾਂ ਚੁੰਧਿਆ ਜਾਂਦੀਆਂ ਹਨ। ਇੱਥੇ ਚਾਇਨਜ਼  ਅਤੇ ਭਾਰਤੀ ਖਾਣੇ ਮਿਲਦੇ ਹਨ। ਮੁਰਗਾ, ਮੱਛੀ, ਸਮੁੰਦਰੀ ਕੇਕੜੇ, ਸੂਰ ਅਤੇ ਪਨੀਰ ਆਦਿ ਨਾਲ ਖਾਣੇ ਦੇ ਮੇਜ ਭਰੇ ਪਏ ਸਨ, ਇੱਥੇ ਅਸੀਂ ਬਾਰਾਂ ਡਾਲਰ ਦੀ ਇੱਕ ਥਾਲੀ ਖਾਣ ਲਈ ਖਰੀਦੀ ਜਿਸ ਵਿੱਚ ਅਪਣੀ ਮਰਜੀ ਦੇ ਕਿਸੇ ਵੀ ਤਰਾਂ ਦੇ ਅਤੇ ਕਿੰਨੇ ਵੀ ਭੋਜਨ, ਖੁਦ ਮੇਜ ਤੇ ਜਾ ਕੇ ਪਾਏ ਜਾਂਦੇ ਹਨ। ਪਰ ਬਾਰਬਿਊਕ ਚਿਕਨ  ਛੇ ਡਾਲਰ ਦਾ ਵੱਖਰਾ ਦਿੰਦੇ ਸਨ। ਨਿਊਯਾਰਕ ਵਿੱਚ ਇੱਕ ਵਾਰ ਮੈਂ ਕਈ ਦਿਨ ‘ਅਮਰੀਕੀ ਬਰਗਰ’ ਤੇ ਪੀਜਾ ਖਾਂਦਾ ਰਿਹਾ ਸੀ। ਜੋ ਬੇਹੱਦ ਸਵਾਦ ਸੀ। ਪਰ ਮੈਂਨੂੰ ਹਫਤੇ ਬਾਅਦ ਪਤਾ ਲੱਗਾ ਕਿ ਮੈਂ ਗਾਂ, ਸੂਰ ਅਤੇ ਮੁਰਗੇ ਦਾ ਮੀਟ ਇਕੱਠੇ ਖਾਂਦਾ ਰਿਹਾ ਸੀ। ਇੰਨੀ ਦੇਰ ਬਾਅਦ ਤਾਂ ਉਲਟੀ ਵੀ ਨਹੀਂ ਹੋ ਸਕਦੀ ਸੀ। ਬਰਗਰ ਤਿਆਰ ਕਰਾਉਣ ਵੇਲੇ ਮੇਰਾ ਅਮਰੀਕਨ ਦੋਸਤ ਕਹਿ ਕਿ ਤਿੰਨੇ ਮੀਟ ਹੀ ਇਕੱਠੇ ਪੁਆ ਲੈਂਦਾ ਸੀ। ਇੱਕ ਦਿਨ ਮੈਂ ਉਸ ਨੂੰ ਕਾਊਂਟਰ ਤੇ ਖੜ੍ਹ ਕੇ ਬਰਗਰ ਤਿਅਰ ਕਰਾਉਣ ਸਮੇਂ “ਬੀਫ, ਹੈੱਮ, ਥੋੜਾਂ ਟਰਕੀ” ਕਹਿੰਦੇ ਨੂੰ ਸੁਣ ਲਿਆ ਤਾਂ ਜਾ ਕੇ ਪਤਾ ਲੱਗਿਆ। ਜੇ ਭਾਰਤ ਵਿੱਚ ਕੋਈ ਇੰਜ ਤਿੰਨੇ ਮੀਟ ਇਕੱਠੇ ਇੱਕੋ ਥਾਲੀ ਵਿੱਚ ਪ੍ਰੋਸ ਦੇਵੇ ਤਾਂ ਸੈਂਕੜੇ ਮਨੁੱਖ ਦੰਗੇ ਫਸਾਦ ਵਿੱਚ ਮਰ ਜਾਣ। ਅਜੀਬ ਦੇਸ਼ ਹੈ ਸਾਡਾ, ਜਿੱਥੇ ਮਨੁੱਖ ਜਾਨਵਰਾਂ ਤੋਂ ਸਸਤੇ ਹਨ।

ਇਸ ਮਾਲ ਵਿੱਚ ਜੂਆ ਖੇਲਣ ਦੀਆਂ ਸੱਤ ਸੌ ਮਸ਼ੀਨਾਂ ਅਤੇ ਵੀਹ ਮੇਜ਼ ਹਨ। ਮਸੀਨਾਂ ਬਿਜਲੀ ਨਾਲ ਚੱਲਦੀਆਂ ਹਨ।ਮੇਜਾਂ ਉੱਤੇ ਲੋਕ ਤਾਸ਼ ਨਾਲ ਜੂਆ ਖੇਡਦੇ ਹਨ। ਇਸ ਜੂਆ ਘਰ ਵਿੱਚ ਜੂਆ ਖਿਲ੍ਹਾ ਰਹੀਆਂ ਗੋਰੀਆਂ ਨੇ ਸਵਿੰਮਿੰਗ ਪੂਲ ਵਾਲੇ ਕੱਪੜੇ ਹੀ ਪਹਿਣੇ ਹੋਏ ਸਨ। ਤੇਜ ਰੌਸ਼ਨੀਆਂ ਦੀ ਚਮਕ ਵਿੱਚ ਉਨ੍ਹਾਂ ਦੇ ਅੱਧ ਨੰਗੇ ਗੋਰੇ ਜਿਸਮ ਸੁਨਹਿਰੀ ਭਾਅ ਮਾਰਦੇ ਸਨ। ਜੂਆ ਘਰ ਵੱਲ ਘੁੰਮਣ ਸਮੇਂ ਮੇਰੀ ਪਤਨੀਂ ਦੀ ਨਿਗਾਹ ਜੂਆ ਖੇਲ੍ਹ ਰਹੇ ਲੋਕਾਂ ਵੱਲ਼ ਘੱਟ ਤੇ ਮੇਰੇ ਮੂੰਹ ਤੇ ਜਿਆਦਾ ਰਹੀ। ਕਿਤੇ ਮੈਂ ਮੇਮਾਂ ਤਾਂ ਨਹੀਂ ਵੇਖ ਰਿਹਾ।ਪਰ ਉਹ ਮੇਰਾ ਮਨ ਤਾਂ ਨਹੀਂ ਸੀ ਵੇਖ ਸਕਦੀ। ਜਿੱਥੇ ਮੈਂ ਰੱਬ ਨੂੰ ਕੋਸ ਰਿਹਾ ਸੀ ਕਿ ਜੇ ਮਨੁਖਾ ਜਨਮ ਚੌਰਾਸੀ ਲੱਖ ਜੂੰਨਾਂ ਪਿੱਛੋਂ ਹੀ ਮਿਲਿਆ ਸੀ ਤਾਂ ਬਠਿੰਡੇ ਦੇ ਟਿੱਬਿਆਂ ‘ਚ ਕਿਉਂ ਜਾ ਸੁੱਟਿਆ, ਇੱਥੇ ਪੈਦਾ ਕਰ ਦਿੰਦਾ। ਫਿਰ ਡੇਢ ਸੌ ਸਾਲ ਨਹੀਂ ਸਾਂ ਮਰਦਾ। ਰੱਬ ਨੂੰ ਵੀ ਬੰਦੇ ਕੁਬੰਦੇ ਦੀ ਪਹਿਚਾਣ ਨਹੀਂ ਹੈ। ਦਿਨ ਅਜੇ ਛਿਪ ਨਹੀਂ ਰਿਹਾ ਸੀ। ਪਰ ਅਸੀਂ ਥੱਕ ਗਏ ਸੀ। ਅਜੇਂ ਚਾਰ ਘੰਟੇ ਦਾ ਸਫਰ ਕਰਕੇ ਕੈਲਗਰੀ ਪਹੁੰਚਣਾ ਸੀ। ਜਿੱਥੇ ਕੈਲਗਰੀ ਲਿਖਾਰੀ ਸਭਾ ਦੇ ਮਹਿੰਦਰ ਪਾਲ ਮੈਨੂੰ ਉਡੀਕ ਰਹੇ ਸਨ। ਸਾਰਾ ਦਿਨ ਘੁੰਮਕੇ ਜਦੋਂ ਅਸੀ ਮਾਲ ਤੋਂ ਚੌਥੇ ਗੇਟ ਰਾਹੀਂ ਬਾਹਰ ਨਿੱਕਲੇ ਤਾਂ ਬਾਹਰ ਕੰਧ ਨਾਲ ਲੱਗੇ ਬੈਂਚ ਤੇ ਢੋਅ ਲਾਕੇ ਬੈਠੀਆਂ ਦੋ ਗੋਰੀਆਂ ਸਿਗਰਟਾਂ ਪੀਅ ਰਹੀਆਂ ਸਨ। ਮਾਲ ਵਿੱਚ ਸਿਗਰਟ ਪੀਣੀਂ ਮਨ੍ਹਾਂ ਹੈ। ਮਈ ਦੇ ਮਹੀਨੇ ਅਸਮਾਂਨ ਵਿੱਚ ਬੱਦਲ ਅਤੇ ਹਵਾ ਵਿੱਚ ਠੰਡ ਸੀ।

ਬੀ.ਐਸ.ਢਿੱਲੋਂ,ਐਡਵੋਕੇਟ
ਫੋਨ: 9988091463


ਵੇਖਣ ਵਾਲੀ ਥਾਂ ਹੈ ਕੈਨੇਡਾ ਦੀ ਐਡਮਿੰਟਨ ਮਾਲ
ਬੀਰਿੰਦਰ ਸਿੰਘ ਢਿੱਲੋਂ, ਐਡਵੋਕੇਟ
3 ਅਕਤੂਬਰ, ਜਨਮ ਦਿਨ ਤੇ ਵਿਸ਼ੇਸ਼
ਸ਼ਰਾਫਤ, ਨੇਕਨੀਤੀ, ਇਨਸਾਨੀਅਤ, ਸਹਿਜਤਾ ਅਤੇ ਸਮਾਜ ਸੇਵਾ ਦੇ ਮੁੱਜਸਮਾ: ਮਹਾਰਾਣੀ ਪ੍ਰਨੀਤ ਕੌਰ
- ਉਜਾਗਰ ਸਿੰਘ
ਕੰਜ਼ਿਊਮਰਿਜ਼ਮ ਅਤੇ ਵਾਤਾਵਰਨ ਦਾ ਨੁਕਸਾਨ
ਸੁਖਵੰਤ ਹੁੰਦਲ
ਮੰਜਾ ਤੇ ਨਵਾਰੀ ਪਲੰਘ
ਬਲਵਿੰਦਰ ਸਿੰਘ ਚਾਹਲ “ਮਾਧੋ ਝੰਡਾ”
ਪੱਖੀ
ਬਲਵਿੰਦਰ ਸਿੰਘ ਚਾਹਲ “ਮਾਧੋ ਝੰਡਾ”
ਕੀ ਸ੍ਰੋਮਣੀ ਕਮੇਟੀ ਅਤੇ ਬਾਕੀ ਗੁਰਦੁਆਰਿਆਂ ਵਿੱਚ ਫੈਲਿਆ ਭ੍ਰਿਸ਼ਟਾਚਾਰ ਰੋਕਣ ਲਈ ਵੀ ਕੋਈ ਅੱਨਾ ਹਜਾਰੇ ਉੱਠੇਗਾ?
ਅਵਤਾਰ ਸਿੰਘ ਮਿਸ਼ਨਰੀ
ਸਾਂਝੇ ਪੰਜਾਬ ਦਾ, ਪੰਜਾਬੀ ਦਾ ਅਣਖੀਲਾ ਲੋਕ ਕਵੀ: ਚਿਰਾਗ ਦੀਨ ਦਾਮਨ
ਉਜਾਗਰ ਸਿੰਘ
ਰਾਜ ਵਿੱਚ ਲੋਕਾਂ ਦੀ, ਲੋਕਾਂ ਦੁਆਰਾ, ਲੋਕਾਂ ਲਈ ਸਰਕਾਰ ਦੀ ਧਾਰਨਾ ਕਿੱਥੋਂ ਤੱਕ ਸਹੀ ਸਾਬਤ ਹੋ ਰਹੀ ਹੈ? - ਪਰਸ਼ੋਤਮ ਲਾਲ ਸਰੋਏ
ਚਲ ਜਨਮੇਜੇ ਕਸ਼ਮੀਰ ਵਿਖਾ-3
ਜਨਮੇਜਾ ਸਿੰਘ ਜੌਹਲ
ਆਤੰਕ ਦਾ ਅੰਤ
ਪਾਕਿਸਤਾਨ ਨੇ ਅਮਰੀਕਾ ਦੀ ਮੱਦਦ ਕੀਤੀ ਜਾਂ ਲਾਦੇਨ ਦੀ?

ਭਵਨਦੀਪ ਸਿੰਘ ਪੁਰਬਾ (ਚੀਫ਼ ਐਡੀਟਰ ‘ਮਹਿਕ ਵਤਨ ਦੀ’)
ਕੁਦਰਤੀ ਆਫਤਾਂ, ਭੂਚਾਲ, ਵਿਗਿਆਨ ਅਤੇ ਠੱਗ
ਅਵਤਾਰ ਸਿੰਘ ਮਿਸ਼ਨਰੀ
ਹੋਲੀ ਤੇ ਵਿਸ਼ੇਸ਼ ਸੇਲ
ਸੰਜੀਵ ਸ਼ਰਮਾ, ਫਿਰੋਜਪੁਰ
ਮਿਤੀ: ੨੦/੦੩/੨੦੧੧
ਹਲ਼
ਬਲਵਿੰਦਰ ਸਿੰਘ ਚਾਹਲ “ਮਾਧੋ ਝੰਡਾ”
ਨਿਬੰਧ :
ਅਜਮੇਰ ਰੋਡੇ : ਸ਼ੁਭਚਿੰਤਨ ਦਾ ਵੇਲਾ
ਸੁਖਿੰਦਰ
ਜੱਜੇ ਦੀਆਂ ਲੱਤਾਂ ਵਿਚ ਆ ਅੜੀ ਬੇਲੋੜੀ ਬਿੰਦੀ
ਗਿ। ਸੰਤੋਖ ਸਿੰਘ
ਬਦੇਸ਼ਾਂ ‘ਚ ਕਰੂਪ ਹੋ ਰਹੀ ਪੰਜਾਬੀ ਬੋਲੀ: ਜ਼ਿੰਮੇਵਾਰ ਕੌਣ?
ਇਕਬਾਲ ਰਾਮੂਵਾਲੀਆ, ਕੈਨਡਾ
ਸੰਪਾਦਨਾ ਬਨਾਮ ਵਿਆਕਰਣਿਕ ਦਰੁੱਸਤੀਆਂ
ਡਾ।ਗੁਰਮੀਤ ਸਿੰਘ ਬਰਸਾਲ ਕੈਲੇਫੋਰਨੀਆਂ
ਚਰਨ ਸਿੰਘ : ਦਾਰਸ਼ਨਿਕ ਸੁਭਾਅ ਦੀ ਕਵਿਤਾ
ਸੁਖਿੰਦਰ
ਉਂਕਾਰਪ੍ਰੀਤ : ਜ਼ਿੰਦਗੀ ਦੀਆਂ ਹਕੀਕਤਾਂ ਦਾ ਲੇਖਾ-ਜੋਖਾ ਕਰਦੀ ਕਵਿਤਾ
ਸੁਖਿੰਦਰ
ਵਿਦਵਾਨਾਂ ਨੇ ਸਮੇ ਦੀ ਵੰਡ ਕਿਵੇਂ ਕੀਤੀ? ਅਤੇ ਨਵਾਂ ਸਾਲ
ਅਵਤਾਰ ਸਿੰਘ ਮਿਸ਼ਨਰੀ
ਸੁਰਜੀਤ ਕਲਸੀ : ਔਰਤ ਦੇ ਸਰੋਕਾਰਾਂ ਦੀ ਕਥਾ
ਸੁਖਿੰਦਰ
ਪਹਿਲੀ ਮੁਲਾਕਾਤ
ਜਨਮੇਜਾ ਸਿੰਘ ਜੌਹਲ
ਮਰਦ ਨੂੰ ਸਮਾਜ ਦਾ ਪ੍ਰਧਾਨ, ਕਰਤਾ, ਧਰਤਾ ਸਿਰਜਨਹਾਰ ਸਮਝਇਆਂ ਜਾਂਦਾ ਹੈ
ਸਤਵਿੰਦਰ ਕੌਰ ਸੱਤੀ (ਕੈਲਗਰੀ)
ਕਿ–ਕ–ਕੇ
ਜਨਮੇਜਾ ਸਿੰਘ ਜੌਹਲ
ਬੱਸ ਸਟਾਪ ਦੀ ਤਲਾਸ਼
ਜਨਮੇਜਾ ਸਿੰਘ ਜੌਹਲ
ਦੇਸ ਦਾ ਅੰਨਦਾਤਾ ਪੰਜਾਬ ਦਾ ਕਿਸਾਨ ਖੁਦਕੁਸੀਆਂ ਦੇ ਰਾਹ ਕਿਉਂ ?
ਰਘਵੀਰ ਸਿੰਘ ਚੰਗਾਲ
ਕਲਮਾਂ ਦਾ ਕਲਮਾਂ ਨਾਲ ਟਕਰਾਅ, ਪੰਜਾਬੀ ਸਾਹਿਤ ਲਈ ਵਿਕਾਸਕਾਰੀ ਜਾਂ ਵਿਨਾਸ਼ਕਾਰੀ ?
ਜਰਨੈਲ ਘੁਮਾਣ
ਹਉਮੈਂ ਕਿਥੌਂ ਉਪਜੇ ਕਿਤ ਸੰਜਮ ਇਹ ਜਾਇ॥
ਡਾ: ਮਹਾਂਬੀਰ ਸਿੰਘ
ਇਕ ਯਮਲਾ ਜੱਟ ਸੀ।।।!
ਨਿਸ਼ਾਨ ਰਾਠੌਰ ‘ਮਲਿਕਪੁਰੀ’
ਆਪਣੇ ਬੱਚੇ ਨੂੰ ਆਤਮ-ਵਿਸ਼ਵਾਸੀ ਬਣਾਓ
ਨਿਸ਼ਾਨ ਰਾਠੌਰ ‘ਮਲਿਕਪੁਰੀ’
ਚਲ ਭਗਤਾ ਹੋ ਜਾ ਵਲੈਤੀਆ
ਜਨਮੇਜਾ ਸਿੰਘ ਜੌਹਲ
ਪੜਿਆ-ਲਿਖਿਆ ਤਬਕਾ ਬਨਾਮ ਅੰਧਵਿਸ਼ਵਾਸ
ਨਿਸ਼ਾਨ ਰਾਠੌਰ ‘ਮਲਿਕਪੁਰੀ’
ਦੋਸਤੀਆਂ ਦਾ ਮੇਰਾ ਅਨੁਭਵ
ਜਤਿੰਦਰ ਸਿੰਘ ਔਲ਼ਖ
ਮੇਰੀ ਕੈਨੇਡਾ ਫ਼ੇਰੀ - ਕਿਸ਼ਤ 1
ਸ਼ਿਵਚਰਨ ਜੱਗੀ ਕੁੱਸਾ
ਮੇਰੀ ਕੈਨੇਡਾ ਫ਼ੇਰੀ - ਕਿਸ਼ਤ 2
ਸ਼ਿਵਚਰਨ ਜੱਗੀ ਕੁੱਸਾ
ਮੇਰੀ ਕੈਨੇਡਾ ਫ਼ੇਰੀ - ਕਿਸ਼ਤ 3
ਸ਼ਿਵਚਰਨ ਜੱਗੀ ਕੁੱਸਾ
ਮੇਰੀ ਕੈਨੇਡਾ ਫ਼ੇਰੀ - ਕਿਸ਼ਤ 4
ਸ਼ਿਵਚਰਨ ਜੱਗੀ ਕੁੱਸਾ
ਮੰਗਣ ਨਾਲੋਂ ਮਰਨਾ ਚੰਗਾ ਨਿਸ਼ਾਨ
ਰਾਠੌਰ ‘ਮਲਿਕਪੁਰੀ’
ਜੱਜੇ ਦੇ ਪੈਰ ’ਚ ਬਿੰਦੀ
ਰਵਿੰਦਰ ਸਿੰਘ ਕੁੰਦਰਾ
ਕਿੱਥੇ ਉਡ ਗਈ ਮੇਰੇ ਵਤਨ ਦੀ ਉਹ ਸੋਨੇ ਦੀ ਚਿੜ੍ਹੀ
ਰਵੀ ਸਚਦੇਵਾ
ਕਰਮਾਂ ਵਾਲੀਆਂ ਮਾਂਵਾਂ
ਨਿਸ਼ਾਨ ਰਾਠੌਰ ‘ਮਲਿਕਪੁਰੀ’
…ਜਦੋਂ ਮੈਂ ਪਹਿਲੀ ਵਾਰ ਦਿੱਲੀ ਗਿਆ
ਨਿਸ਼ਾਨ ਰਾਠੌਰ ‘ਮਲਿਕਪੁਰੀ’
ਆਜ਼ਾਦ ਦੇਸ਼ ਦੇ ‘ਗ਼ੁਲਾਮ’
ਹਰਪ੍ਰੀਤ ਲਾਲ ‘ਹੈਰੀ’
ਇੰਝ ਰਿਹਾ ਮੇਰਾ ਜਹਾਜ਼ ਦਾ ਪਹਿਲਾ 'ਹੂਟਾ'.... !
ਮਨਦੀਪ ਖੁਰਮੀ ਹਿੰਮਤਪੁਰਾ(ਇੰਗਲੈਂਡ)

hore-arrow1gif.gif (1195 bytes)


Terms and Conditions
Privacy Policy
© 1999-2011, 5abi।com

www।5abi।com
[ ਸਾਡਾ ਮਨੋਰਥ ][ ਈਮੇਲ ][ ਹੋਰ ਸੰਪਰਕ ][ ਅਨੰਦ ਕਰਮਨ ][ ਮਾਨਵ ਚੇਤਨਾ ][ ਵਿਗਿਆਨ ]
[
ਕਲਾ/ਕਲਾਕਾਰ ][ ਫਿਲਮਾਂ ][ ਖੇਡਾਂ ][ ਪੁਸਤਕਾਂ ][ ਇਤਿਹਾਸ ][ ਜਾਣਕਾਰੀ ]

darya1.gif (3186 bytes)
©1999-2011, 5abi।com