WWW 5abi।com  ਪੰਨਿਆ ਵਿੱਚ ਸ਼ਬਦ ਭਾਲ (ਹਿੰਦਿਕ ਵਿਧੀ ਨਾਲ)
ਫਿਰ ਦੇਖਿਆ ਕਸ਼ਮੀਰ
ਸੁਨੇਹਾ ਆਇਆ ਫੁੱਲਾਂ ਦਾ -
ਜਨਮੇਜਾ ਸਿੰਘ ਜੌਹਲ

ਸੁਨੇਹਾ ਆਇਆ ਫੁੱਲਾਂ ਦਾ -     

5_cccccc1.gif (41 bytes)

ਦੂਸਰੇ ਦਿਨ ਸਵਖਤੇ ਹੀ ਉੱਠ ਬੈਠੇ ਤੇ ਚਾਹ ਨੂੰ ਉਡੀਕਣ ਲੱਗ ਪਏ। ਤਾਕੀਆਂ ਵਿਚ ਦੀ ਦਿਨ ਚੜਦੇ ਦੀ ਰੋਸ਼ਨੀ ਆ ਰਹੀ ਸੀ। ਸਾਡੇ ’ਚੋਂ ਕਿਸੇ ਨੇ ਬਾਹਰ ਝਾਤੀ ਮਾਰੀ ਤੇ ਉਤਸੁਕਤ ਹੋਕੇ ਝੱਟ ਅਸੀਂ ਥੱਲੇ ਬਗੀਚੇ ਵਿਚ ਆ ਗਏ। ਇੱਥੇ ਵਿਚਕਾਰ ਇਕ ਗੋਲ ਦਾਇਰੇ ਵਿਚ ਟੂਲਿਪ ਦੇ 8–10 ਰੰਗਾਂ ਦੇ ਫੁੱਲ ਖਿੜੇ ਹੋਏ ਸਨ। ਇੰਨਾਂ ਵਿਚ ਚਿੱਟੇ ਰੰਗ ਦਾ ਟੂਲਿਪ ਵੀ ਸ਼ੋਖ ਲਗ ਰਿਹਾ ਸੀ। ਇਸ ਕਿਆਰੇ ਦੇ ਵਿਚਕਾਰ ਇਕ ਮੈਗਨੋਲੀਆਂ ਦਾ ਬੂਟਾ ਸੀ। ਜਿਸਦੇ ਜਾਮਣੀ ਫੁੱਲ ਲੱਗੇ ਹੋਏ ਸਨ। ਇਸਨੂੰ ਸਥਾਨਕ ਲੋਕ ਟੂਲਿਪ ਟ੍ਰੀ ਵੀ ਕਹਿੰਦੇ ਹਨ। ਜ਼ਰਾ ਆਲੇ ਦੁਆਲੇ ਦੇਖਿਆ ਤਾਂ ਨਜ਼ਾਰਾ ਹੋਰ ਵੀ ਖੂਬਸੂਰਤ ਸੀ। ਇਕ ਚਿੱਟੇ ਫੁੱਲਾਂ ਨਾਲ ਲੱਦਿਆ ਚਾਰ ਕੁ ਫੁੱਟ ਦਾ ਬੂਟਾ ਸੀ, ਫੁੱਲ ਇੰਝ ਲਗਦੇ ਸਨ ਜਿਵੇਂ ਮਖਾਣੇ ਲੱਗੇ ਹੋਏ ਹੋਣ। ਇਸਦੇ ਕੋਲ ਹੀ ਸਿਰ ਤੋਂ ਪੈਰਾਂ ਤੱਕ ਗੁਲਾਬੀ ਫੁੱਲਾਂ ਨਾਲ ਲੱਦਿਆ ਢਾਈ ਕੁ ਫੁੱਟ ਦਾ ਸਜਾਵਟੀ ਆੜੂਆਂ ਦਾ ਪੌਦਾ ਸੀ। ਇਹ ਸਭ ਨਿਹਾਰ ਹੀ ਰਹੇ ਸੀ ਕਿ ਸਾਨੂੰ ਬ੍ਰੇਕਫਾਸਟ ਦਾ ਸੱਦਾ ਆ ਗਿਆ। ਇਸ ਗੈਸਟ ਹਾਊਸ ਦਾ ਮਾਲਕ ਇਕ ਸਥਾਨਕ ਮੁਸਲਮਾਨ ਸੀ ਜਿਸਨੂੰ ਫੁੱਲਾਂ ਦਾ ਅਥਾਹ ਸ਼ੌਕ ਸੀ। ਉਸਨੇ ਸਾਨੂੰ ਸਾਰੇ ਫੁੱਲਾਂ ਬਾਰੇ ਵੀ ਦੱਸਿਆ ਤੇ ਕਿੱਥੋਂ ਕਿੱਥੋਂ ਉਸ ਨੇ ਇਹ ਦਰਜਨਾਂ ਕਿਸਮ ਦੇ ਪੌਦੇ ਲਿਆਂਦੇ ਹਨ, ਉਸ ਬਾਰੇ ਵੀ ਜਾਣਕਾਰੀ ਦਿੱਤੀ। ਆਲੂ ਗੋਭੀ ਦੇ ਦਹੀਂ ਨਾਲ ਪਰੌਂਠੇ ਖਾ ਕਿ ਅਸੀਂ ਗੱਡੀ ਕੱਢੀ ਤੇ ਸ੍ਰੀਨਗਰ ਦੀ ਡੱਲ ਝੀਲ ਵਲ ਤੋਰ ਲਈ।

ਸਭ ਤੋਂ ਪਹਿਲੋਂ ਅਸੀਂ ਚਾਹੁੰਦੇ ਸੀ ਕਿ ਟੂਲਿਪ ਫੁੱਲਾਂ ਦੇ ਮੇਲੇ ਤੇ ਜਾਇਆ ਜਾਵੇ ਇਸ ਲਈ ਅਸੀਂ ਪਹਿਲਾਂ ਉੱਥੇ ਗਏ। ਪਰ ਤੋਬਾ, ਉੱਥੇ ਰਸ਼ ਹੀ ਇੰਨਾਂ ਜ਼ਿਆਦਾ ਸੀ ਕਿ ਗੱਡੀ ਖੜੀ ਕਰਨ ਲਈ ਕੋਈ ਥਾਂ ਨਹੀਂ ਸੀ। ਪੈਦਲ ਆ ਰਹੇ ਲੋਕਾਂ ਦੀ ਭੀੜ ਕਿਸੇ ਜਨ ਸਮੁੰਦਰ ਦਾ ਭੁਲੇਖਾ ਪਾ ਰਹੀ ਸੀ। ਅਸੀਂ ਫੈਸਲਾ ਕੀਤਾ ਕਿ ਇੱਥੇ ਥੋੜਾ ਠਹਿਰ ਕਿ ਆਉਂਦੇ ਹਾਂ। ਇੱਥੋਂ ਅਸੀਂ ਸਿੱਧੇ ਚਸ਼ਮਾ ਸ਼ਾਹੀ ਚਲੇ ਗਏ। ਭਾਰਤ ਦੇ ਦੂਜੇ ਸੈਲਾਨੀ ਥਾਵਾਂ ਵਾਂਗ ਇੱਥੇ ਵੀ ਸੈਲਾਨੀਆਂ ਦੀ ਲੁੱਟ ਸੀ। ਮੋਟੀ ਫੀਸ ਤੇ ਸਹੂਲਤ ਕੁਝ ਵੀ ਨਹੀਂ। ਕਸ਼ਮੀਰ ਤੋਂ ਬਾਹਰ ਦੀ ਗੱਡੀ ਦੇਖਕੇ, ਪਾਰਕਿੰਗ ਫੀਸ ਵੀ ਦੁਗਣੀ ਕਰ ਦਿੱਤੀ। ਖੈਰ ਜਿੱਥੇ ਹੋਰ ਏਨਾ ਖਰਚ ਖੇਚਲ ਕੀਤਾ, ਇਹ ਖਰਚਾ ਵੀ ਕਰ ਦਿੱਤਾ। ਚਸ਼ਮਾ ਸ਼ਾਹੀ ਵਿਖੇ ਵੀ ਮੈਗਨੋਲੀਆ ਦੇ ਤੇ ਇਕ ਹੋਰ ਕਿਸਮ ਦੇ ਪੀਲੇ ਫੁੱਲਾਂ ਨਾਲ ਦਰਖਤ ਲੱਦੇ ਪਏ ਸਨ। ਪਰ ਇੱਥੇ ਟੂਲਿਪ ਨਹੀਂ ਸਨ। ਚਸ਼ਮੇ ’ਚੋਂ ਨਿਕਲੇ ਪਾਣੀ ਨੂੰ ਵੀ ਆਸਥਾਵਾਂ ਨਾਲ ਜੋੜ ਦਿੱਤਾ ਗਿਆ ਹੈ। ਲੋਕ ਪਾਣੀ ਵਿਚ ਪੈਸੇ ਸੁੱਟੀ ਜਾਂਦੇ ਹਨ। ਬੀਮਾਰ ਮਾਨਸਿਕਤਾ ਦੇ ਇੱਥੇ ਵੀ ਦਰਸ਼ਨ ਹੋਏ। ਇੱਥੇ ਕੁਝ ਸਮਾਂ ਲਾਕੇ ਅਸੀਂ ‘ਪਰੀ ਮਹਿਲ’ ਤੇ ਚਲੇ ਗਏ। ਉਹੋ ਬੇਲੋੜੀ ਟਿਕਟ ਤੇ ਪਾਰਕਿੰਗ ਫੀਸ ਫਿਰ ਦਿੱਤੀ ਤੇ ਅੰਦਰ ਚਲੇ ਗਏ। ਇੱਥੋਂ ਡੱਲ ਝੀਲ ਦਾ ਪੂਰਾ ਦ੍ਰਿਸ਼ ਦਿਸਦਾ ਹੈ। ਡੱਲ ਝੀਲ ਦੀ ਵਿਸ਼ਾਲਤਾ ਇੱਥੋਂ ਹੀ ਪਤਾ ਚਲਦੀ ਹੈ। ਇਸ ਪੱਥਰਾਂ ਨਾਲ ਚਾਰ ਤਹਿ ’ਚ ਬਣੇ ਪੌੜੀ ਨੁਮਾ ਅਜੂਬੇ ਦੀ ਮੁਰੰਮਤ ਚਲ ਰਹੀ ਸੀ। ਇੱਥੇ ਇਕ ਸਜਾਵਟੀ ਬਦਾਮ ਦੇ ਬੂਟੇ ਦੀ ਖੂਬਸੂਰਤੀ ਪਹਾੜਾਂ ਦੇ ਪਿਛੋਕੜ ਕਰਕੇ ਬਹੁਤ ਮਿਸਾਲੀ ਲਗ ਰਹੀ ਸੀ। ਮੌਸਮ ਵੀ ਸੋਹਣਾ ਸੀ। ਇੱਥੋਂ ਸਾਨੂੰ ਟੂਲਿਪ ਬਾਗ ਦਾ ਹਵਾਈ ਦ੍ਰਿਸ਼ ਵੀ ਦੇਖਣ ਨੂੰ ਮਿਲਿਆ। ਕੈਮਰੇ ਨਾਲ 120 ਗੁਣਾਂ ਜੂਮ ਕਰਕੇ ਇਸ ਖਿੜੇ ਹੋਏ ਬਾਗ ਦੇ ਅਸੀਂ ਪਹਿਲੇ ਦਰਸ਼ਨ ਕੀਤੇ।

ਚਾਲੀ ਸਾਲ ਪਹਿਲੋਂ ਅਸੀਂ ਇੱਥੇ ਤੁਰ ਕਿ ਪਹੁੰਚੇ ਸੀ। ਉਦੋਂ ਇੱਥੇ ਇਕ ਲੋਕਲ ਬਸ ਵੀ ਆਉਂਦੀ ਸੀ। ਪਰ ਹੁਣ ਪੈਸੇ ਦੇ ਯੁੱਗ ਵਿਚ ਸਭ ਬਦਲ ਗਿਆ ਹੈ। ਨਿੱਕੀ ਨਿੱਕੀ ਗੱਲ ਤੇ ਸੈਲਾਨੀਆਂ ਦੀਆਂ ਜੇਬਾਂ ਕੱਟੀਆਂ ਜਾਂਦੀਆਂ ਹਨ। ਸਭ ਤੋਂ ਮਾੜੀ ਗੱਲ ਇਹ ਹੈ ਕਿ ਇੱਥੇ ਕੁਝ ਵੀ ਚੱਜ ਦਾ ਖਾਣ ਪੀਣ ਵਾਲਾ ਨਹੀਂ ਸੀ। ਪਿਛਲੀ ਵਾਰੀ ਅਸੀਂ ਇੱਥੋਂ ਦੇ ਇਕ ਟੂਰਿਸਟ ਰੈਸਟੋਰੈਂਟ ਵਿਚ ਜਾ ਵੜੇ। ਪਲੇਟਾਂ ਇੰਨੀਆਂ ਗੰਦੀਆਂ ਕਿ ਕਹਿ ਕਿ ਸਾਫ ਕਰਵਾਉਣ ਦੇ ਬਾਵਜੂਦ ਵੀ ਸਾਫ਼ ਨਾ ਹੋਈਆਂ। ਤੇ ਖਾਣ ਪੀਣ ਦੀਆਂ ਚੀਜ਼ਾਂ ਦੇ ਰੇਟ 5 ਸਟਾਰ ਹੋਟਲਾਂ ਵਾਲੇ। ਲਗਦਾ ਹੈ ਆਉਣ ਵਾਲੇ ਸਮੇਂ ਵਿਚ ਕਸ਼ਮੀਰ ਦੇ ਟੂਰਿਜ਼ਮ ਤੇ ਇਸਦਾ ਮਾੜਾ ਅਸਰ ਪਵੇਗਾ। ਇਸ ਵਾਰ ਅਸੀਂ ਆਪਣਾ ਖਾਣ ਪੀਣ ਦਾ ਸਮਾਨ ਆਪਣੇ ਕੋਲ ਰੱਖਿਆ ਹੋਇਆ ਸੀ। ਪਰ ਫੇਰ ਵੀ ਕੁਝ ਨਾ ਕੁਝ ਜਿਵੇਂ ਚਾਹ ਜਾਂ ਕੌਫ਼ੀ ਤਾਂ ਲੈਣੀ ਹੀ ਹੁੰਦੀ ਹੈ। ਇੱਥੋਂ ਅਸੀਂ ਦੁਪਹਿਰ ਤੋਂ ਬਾਅਦ ਥੱਲੇ ਆ ਗਏ। ਜਦ ਤਕ ਟੂਲਿਪ ਬਾਗ ਵਿਚ ਵੀ ਕੁਝ ਠੱਲ ਪੈ ਚੁੱਕੀ ਸੀ। ਅਸੀਂ ਗੱਡੀ ਹੌਲੀ ਹੌਲੀ ਗੇਟ ਦੇ ਕੋਲ ਜਿਹੇ ਲੈ ਗਏ। ਇੱਥੇ ਸਾਨੂੰ ਇਕ ਖਾਲੀ ਥਾਂ ਮਿਲ ਗਈ ਤੇ ਮੈਂ ਗੱਡੀ ਪਾਰਕ ਕਰ ਦਿੱਤੀ। 50 ਰੁਪਏ ਪ੍ਰਤੀ ਵਿਅਕਤੀ ਦੀਆਂ ਟਿਕਟਾਂ ਲੈਕੇ ਅਸੀਂ ਬਾਗ ਦੇ ਵਿਚ ਜਾ ਵੜੇ।

ਸਾਡੇ ਸੁਪਨਿਆਂ ਦਾ ਸੰਸਾਰ, ਜਿਸਨੇ ਸਾਨੂੰ 600 ਮੀਲ ਤੱਕ ਸੁਗੰਧ ਭੇਜੀ, ਜਿਸਦੇ ਰੰਗਾਂ ਦਾ ਜਲੋਅ ਸਾਨੂੰ ਵਾਜਾਂ ਮਾਰਦਾ ਸੀ, ਸਾਡੇ ਬਿਲਕੁਲ ਪੈਰਾਂ ਹੇਠ ਸੀ। ਸਮਝ ਨਹੀਂ ਸੀ ਲਗ ਰਹੀ ਕਿ ਕਿਧਰੋਂ ਸ਼ੁਰੂ ਕਰੀਏ। ਪੀਲੇ, ਚਿੱਟੇ, ਲਾਲ, ਗੁਲਾਬੀ ਤੇ ਜਾਮਣੀ ਆਦਿ ਰੰਗਾਂ ਦੇ ਟੂਲਿਪ ਦੇ ਫੁੱਲ, ਵੱਡੇ ਵੱਡੇ ਕਿਆਰੇ, ਤੇ ਰੰਗਾਂ ਦੀਆਂ ਲੱਸਰਾਂ ਵੇਖਦੇ ਵੇਖਦੇ ਪਤਾ ਹੀ ਨਾ ਲੱਗਾ ਕਦੋਂ ਸਾਡੇ ਪੈਰ ਤੇ ਲੱਤਾਂ ਦੁਖਣ ਲੱਗ ਪਈਆਂ। ਕਿਸੇ ਦੇ ਕੈਮਰੇ ਦੀ ਬੈਟਰੀ ਮੁੱਕ ਗਈ ਤੇ ਕਿਸੇ ਦੀ ਕੈਮਰਾ ਮੈਮੋਰੀ ਭਰ ਗਈ। ਪਰ ਮੈਨੂੰ ਤਜ਼ਰਬਾ ਹੋਣ ਕਰਕੇ ਮੈਂ ਨਿਸਚਿੰਤ ਸਾਂ। ਇਹੋ ਜਿਹੇ ਮੌਕੇ ਫਲੈਸ਼ ਦੀ ਵਰਤੋਂ ਕਰਨੀ ਪੈਂਦੀ ਹੈ ਤੇ ਇਹੋ ਫਲੈਸ਼, ਕੈਮਰਾ ਬੈਟਰੀ ਦਾ ਘਾਣ ਕਰਦੀ ਹੈ। ਇਸ ਲਈ ਇਸ ਦੀ ਵਰਤੋਂ ਬੜੀ ਸੰਭਲ ਕਿ ਕਰਨੀ ਚਾਹੀਦੀ ਹੈ। ਦੁਸਰਾ ਭਾਵਕੁਤਾ ਤੋਂ ਬਚਣਾ ਚਾਹੀਦਾ ਹੈ। ਮਨ ਤਾਂ ਕਰਦਾ ਹੈ ਕਿ ਹਰੇਕ ਫੁੱਲ ਦੀ ਫੋਟੋ ਖਿੱਚੀ ਜਾਵੇ। ਪਰ ਬਾਅਦ ਵਿਚ ਇਹ ਸਭ ਦੁਹਰਾਓ ਹੀ ਲਗਦਾ ਹੈ। ਜੋ ਆਨੰਦ ਜ਼ਿੰਦਾ ਫੁੱਲ ਦੇਖ ਕਿ ਮਿਲਦਾ ਹੈ, ਉਹ ਫੋਟੋ ਕਦੇ ਨਹੀਂ ਦੇ ਸਕਦੀ, ਨਾਲੇ ਤਦ ਤੱਕ ਮਾਹੌਲ ਦਾ ਵੀ ਫਰਕ ਪੈ ਚੁੱਕਾ ਹੁੰਦਾ ਹੈ। ਇਸ ਕਰਕੇ ਸੈਲਾਨੀਆਂ ਨੂੰ ਸੰਜਮ ਤੇ ਸੂਝ ਤੋਂ ਕੰਮ ਲੈਣ ਦੀ ਲੋੜ ਹੁੰਦੀ ਹੈ ਕਿਉਂਕਿ, ਥੋੜੇ ਥੋੜੇ ਸਮੇਂ ਬਾਅਦ ਮਿਲਣ ਵਾਲੇ ਮੌਕਿਆਂ ਸਮੇਂ ਸਾਡੇ ਕੋਲ ਮਸਾਲਾ ਹੀ ਨਹੀਂ ਬਚਦਾ ਫੋਟੋਆਂ ਖਿਚਣ ਵਾਸਤੇ। ਇਸ ਖੂਬਸੂਰਤ ਫੁੱਲਾਂ ਦੇ ਮੇਲੇ ਨੂੰ ਅਲਵਿਦਾ ਆਖ ਅਸੀਂ ਬਾਹਰ ਆ ਗਏ। ਦਿਨ ਹਾਲੇ ਰਹਿੰਦਾ ਸੀ। ਇੱਥੋਂ ਅਸੀਂ ਭੀੜ ’ਚੋਂ ਨਿਕਲ ਨਿਸ਼ਾਂਤ ਬਾਗ ਪਹੁੰਚ ਗਏ। ਇੱਥੇ ਹੀ ਉਹੋ ਟਿਕਟ ਤੇ ਪਾਰਕਿੰਗ। ਪਰ ਇੱਥੇ ਇੱਕ ਬੰਦੇ ਨੇ ਸਾਥੋਂ ਵੀਹ ਰੁਪਏ ਮੰਗੇ ਕਿ ਉਹ ਸਾਡੇ ਵਾਪਸ ਆਉਣ ਤੱਕ ਸਾਡੀ ਗੱਡੀ ਚੰਗੀ ਤਰਾਂ ਧੋ ਦੇਵੇਗਾ। ਸਾਨੂੰ ਉਸਦੀ ਗੱਲ ਚੰਗੀ ਲੱਗੀ ਤੇ ਇਹ ਹੋਰ ਵੀ ਚੰਗਾ ਲੱਗਿਆ ਕਿ ਮੰਗਤਿਆਂ ਵਾਂਗ ਨਹੀਂ ਸਗੋਂ ਉਹ ਮਿਹਨਤ ਕਰਕਿ ਪੈਸੇ ਲੈਂਦਾ ਹੈ। (ਨਿਸ਼ਾਤ ਬਾਗ ਤੋਂ ਜਦੋ ਅਸੀਂ ਬਾਹਰ ਆਏ ਤਾਂ ਉਸਨੂੰ ਵੀਹ ਦੀ ਥਾਂ 50 ਰੁਪਏ ਦਿੱਤੇ, ਉਸਨੇ ਕੰਮ ਵੀ ਬਹੁਤ ਇਮਾਨਦਾਰੀ ਤੇ ਮਿਹਨਤ ਨਾਲ ਕੀਤਾ ਸੀ।) ਨਿਸ਼ਾਤ ਬਾਗ ਵੀ ਬਹੁ ਪੜਾਵੀ ਹੈ। ਇੱਥੇ ਵੀ ਫੁੱਲਾਂ ਦੀ ਬਹਾਰ ਸੀ। ਉੱਚੇ ਚਿਨਾਰ ਦੇ ਦਰਖਤ ਘਾਹ ਉੱਤੇ ਪਰਛਾਵਿਆਂ ਨਾਲ ਪੇਂਟਿੰਗ ਕਰ ਰਹੇ ਜਾਪਦੇ ਸਨ। ਤੇ ਨਿੱਕੇ ਨਿੱਕੇ ਚਿੱਟੇ ਫੁੱਲ ਦਾ ਸਮੂਹ, ਘਾਹ ਉੱਤੇ ਟਾਪੂਆਂ ਦਾ ਭੁਲੇਖਾ ਪਾਉਂਦੇ ਸਨ। ਇੱਥੇ ਕਾਫ਼ੀ ਸ਼ਾਂਤੀ ਸੀ। ਗੈਰ ਕਸ਼ਮੀਰੀ ਲੋਕ ਕਿਰਾਏ ਤੇ ਕਸ਼ਮੀਰੀ ਡਰੈਸਾਂ ਲੈਕੇ, ਪਾਕੇ ਫੋਟੋਆਂ ਖਿਚਵਾ ਰਹੇ ਸਨ। ਬਿਲਕੁਲ ਉੱਤਲੇ ਪੜਾਅ ਉੱਤੇ ਇਕ ਕਾਫ਼ੀ ਸ਼ਾਮ ਸੀ। ਸੋਹਣਾ ਮੌਸਮ ਸੀ ਤੇ ਸੁਆਦੀ ਕੌਫ਼ੀ ਤੇ ਸਿੰਘਪੁਰੇ ਪਿੰਡ ਤੋਂ ਫੋਨ ਦੀ ਘੰਟੀ ਕਿ ‘ਪਿੰਡ ਕਦੋਂ ਆ ਰਹੇ ਹੋ’ ਨੇ ਸਾਨੂੰ ਦੂਸਰੇ ਦਿਨ ਦੀ ਯੋਜਨਾ ਕਰਨ ਲਾ ਦਿੱਤਾ। ਬਾਗ ’ਚੋਂ ਬਾਹਰ ਨਿੱਕਲ ਝੀਲ ਦੇ ਕਿਨਾਰੇ ਕਿਨਾਰੇ ਲੇਹ ਲਦਾਖ ਨੂੰ ਫੁੱਟਦੀ ਸੜਕ ਤੱਕ ਜਾਕੇ ਕੁਦਰਤ ਦੇ ਨਜ਼ਾਰੇ ਦੇਖੇ। ਇੱਧਰ ਸੈਲਾਨੀ ਘੱਟ ਹੀ ਜਾਂਦੇ ਹਨ, ਲੋਕਲ ਲੋਕ ਹਨ ਤੇ ਆਮ ਜਿਹੀਆਂ ਦੁਕਾਨਾਂ।

ਹਨੇਰਾ ਵੀ ਪਸਰ ਰਿਹਾ ਸੀ ਤੇ ਰਾਤ ਦੀ ਰੋਟੀ ਦੀ ਤੀਬਰਤਾ ਵੀ ਵੱਧਦੀ ਜਾ ਰਹੀ ਸੀ। ਗੱਡੀ ਸਾਨੂੰ ਹੌਲੀ ਹੌਲੀ ਦੂਸਰੇ ਦਿਨ ਦੇ ਪੜਾਅ ਤੇ ਲੈ ਪਹੁੰਚੀ।

ਜਨਮੇਜਾ ਸਿੰਘ ਜੌਹਲ–98159–45018

06/06/2012

ਸੁਨੇਹਾ ਆਇਆ ਫੁੱਲਾਂ ਦਾ -     


ਸੁਨੇਹਾ ਆਇਆ ਫੁੱਲਾਂ ਦਾ - ੨
ਜਨਮੇਜਾ ਸਿੰਘ ਜੌਹਲ
ਮੇਜਰ ਮਾਂਗਟ ਨਾਲ ਇਕ ਮੁਲਾਕਾਤ
ਡਾ: ਅਮ੍ਰਿਤਪਾਲ ਕੌਰ
ਡੇਰਾਵਾਦ ਵਿਰੋਧੀ ਲਹਿਰ ਦੇ ਵਧਦੇ ਕਦਮ
ਡਾ ਗੁਰਮੀਤ ਸਿੰਘ “ਬਰਸਾਲ”, ਕੈਲੇਫੋਰਨੀਆਂ
ਫਿਰ ਦੇਖਿਆ ਕਸ਼ਮੀਰ
ਸੁਨੇਹਾ ਆਇਆ ਫੁੱਲਾਂ ਦਾ
ਜਨਮੇਜਾ ਸਿੰਘ ਜੌਹਲ
ਕੌਣ, ਕਿਸ ਦਾ ਖਾਂਦਾ
ਪਰਸ਼ੋਤਮ ਲਾਲ ਸਰੋਏ
ਆਨਲਾਈਨ ਵਿਸਾਖੀ ਫਿਲਮ ਮੇਲਾ
ਸੁਖਵੰਤ ਹੁੰਦਲ
ਮੁਕ ਜਾ ਪੂਣੀਏ, ਅਸੀਂ ਜਾਣਾ ਗੁਰਾਂ ਦੇ ਡੇਰੇ
ਹਰਬੀਰ ਸਿੰਘ ਭੰਵਰ
ਹਿੰਮਤ ਤੇ ਦਲੇਰੀ ਮਨੁੱਖੀ ਜੀਵਨ ਦਾ ਅਸਲੀ ਗਹਿਣਾ ਹੈ
ਪਰਸ਼ੋਤਮ ਲਾਲ ਸਰੋਏ
ਵਿੱਚਲੀ ਗੱਲ
ਵਿਆਹਾਂ ਨੂੰ ਵੀ ਉਜੱਡਾਂ ਦੀ ਭੀੜ ਬਣਾ ਦਿੱਤਾ ਹੈ ਪੰਜਾਬੀਆਂ ਨੇ
ਬੀ.ਐੱਸ. ਢਿੱਲੋਂ, ਐਡਵੋਕੇਟ
ਕਾਂਗਰਸ ਨੂੰ ਉਸ ਦਾ ਹੱਦੋਂ ਵੱਧ ਜਿੱਤ ਦਾ ਆਤਮ ਵਿਸ਼ਵਾਸ ਹੀ ਲੈ ਡੁੱਬਿਆ
ਸਰਵਨ ਸਿੰਘ ਰੰਧਾਵਾ
ਓਲੰਪੀਅਨ ਪਰਗਟ ਸਿੰਘ ਨੇ ਹੁਣ ਕੀਤਾ ਸਿਆਸੀ ਗੋਲ
ਰਣਜੀਤ ਸਿੰਘ ਪ੍ਰੀਤ
ਪੰਜਾਬੀ ਦੇ ਮਿਆਰ ਨੂੰ ਨੀਵਾਂ ਕਰਨ ਵਾਲੇ ਇਹ ਲੇਖਕ
ਰਵਿੰਦਰ ਸਿੰਘ ਕੁੰਦਰਾ, ਬੀ ਬੀ ਸੀ ਏਸ਼ੀਅਨ ਨੈੱਟਵਰਕ ਰੇਡੀਓ ਪੇਸ਼ਕਾਰ
ਦਰਦ ਦੇਖ ਦੁੱਖ ਆਉਂਦਾ
ਪਰਸ਼ੋਤਮ ਲਾਲ ਸਰੋਏ
ਆਈ ਬਸੰਤ ਤੇ ਪਾਲਾ ਭਗੰਤ
ਪਰਸ਼ੋਤਮ ਲਾਲ ਸਰੋਏ

ਆਪੋ ਆਪਣਾ ਟੁੱਲ
ਜਨਮੇਜਾ ਸਿੰਘ ਜੌਹਲ

ਉਹ ਫਿਰੇ ਨੱਥ ਕੜ੍ਹਾਉਣ ਨੂੰ, ਤੇ ਦੂਜਾ ਫਿਰੇ ਨੱਕ ਵਢਾਉਣ ਨੂੰ
ਪਰਸ਼ੋਤਮ ਲਾਲ ਸਰੋਏ
...ਭਰੂਣ ਹੱਤਿਆ ਹੁੰਦੀ ਰਹੇਗੀ !
ਸ਼ਿਵਚਰਨ ਜੱਗੀ ਕੁੱਸਾ
ਲੀਡਰਾਂ ਨੂੰ ਚਿੰਬੜੀਆਂ ਜੋਕਾਂ
ਜਨਮੇਜਾ ਸਿੰਘ ਜੌਹਲ
ਬੇਗੈਰਤ ਕਿੱਥੇ ਵਸਦਾ ਏ ?
ਯੁੱਧਵੀਰ ਸਿੰਘ ਆਸਟਰੇਲੀਆ
ਅਮਨ, ਨਿੱਘ ਅਤੇ ਸਾਂਝਾਂ ਦੀ ਪ੍ਰਤੀਕ : ਲੋਹੜੀ
ਰਣਜੀਤ ਸਿੰਘ ਪ੍ਰੀਤ
ਕੁਝ ਇੱਕ ਲਈ ਰੱਬ,ਰੱਬ ਤੇ ਬਾਕੀਆਂ ਲਈ ਉਹੀ ਰੱਬ ਜੱਭ
ਪਰਸ਼ੋਤਮ ਲਾਲ ਸਰੋਏ
ਨਵਾਂ ਸਾਲ, ਨਵਾਂ ਅਹਿਦ
ਕੁਲਜੀਤ ਸਿੰਘ ਜੰਜੂਆ, ਕਨੇਡਾ
ਇਕ ਅਨਾਰ ਸੌ ਬੀਮਾਰ
ਪਰਸ਼ੋਤਮ ਲਾਲ ਸਰੋਏ
ਇਨਸਾਨ ਬਣਨ ਦੀ ਬਜਾਏ 'ਸਿਆਸੀ ਪਿਆਦੇ' ਬਣਿਆਂ ਲਈ ਇੱਕ ਬੇਨਤੀ.....!
ਮਨਦੀਪ ਖੁਰਮੀ ਹਿੰਮਤਪੁਰਾ (ਲੰਡਨ)
ਉੱਚਾ-ਨੀਵਾਂ, ਛੋਟਾ ਵੱਡਾ, ਮਾਲਕ ਹੈ ਜਾਂ ਗ਼ੁਲਾਮ
ਪਰਸ਼ੋਤਮ ਲਾਲ ਸਰੋਏ
ਪ੍ਰਵਾਸੀ ਪੰਜਾਬੀਆਂ ਦੇ ਰਿਸ਼ਤਿਆਂ ਵਿੱਚ ਟੁੱਟ-ਭੱਜ
ਉਜਾਗਰ ਸਿੰਘ
ਚੌਂਕਾ
ਬਲਵਿੰਦਰ ਸਿੰਘ ਚਾਹਲ ‘ਮਾਧੋ ਝੰਡਾ’
ਕੁਦਰਤੀ ਸੋਮਿਆਂ ਦੀ ਅੰਨੇਵਾਹ ਵਰਤੋਂ ਤੋਂ ਗੁਰੇਜ ਕਰਨਾ ਚਾਹੀਦਾ ਹੈ
ਉਜਾਗਰ ਸਿੰਘ
ਵਿਹੜਾ
ਬਲਵਿੰਦਰ ਸਿੰਘ ਚਾਹਲ ‘ਮਾਧੋ ਝੰਡਾ’
ਫੁਲਕਾਰੀ ਤੇ ਬਾਗ
ਬਲਵਿੰਦਰ ਸਿੰਘ ਚਾਹਲ ‘ਮਾਧੋ ਝੰਡਾ’
ਕੀ ਦੀਵਾਲੀ ਦਾ ਤਿਉਹਾਰ ਅੱਜ ਸੱਚ-ਮੁੱਚ ਖ਼ੁਸ਼ੀਆਂ ਦਾ ਤਿਉਹਾਰ ਹੈ ਪਰਸ਼ੋਤਮ ਲਾਲ ਸਰੋਏ ਚਾਰ ਬੰਦੇ ਰੱਖ ਲੈ ਤੂੰ ਕੰਧਾ ਦੇਣ ਨੂੰ
ਪਰਸ਼ੋਤਮ ਲਾਲ ਸਰੋਏ
ਖੱਦਰ
ਬਲਵਿੰਦਰ ਸਿੰਘ ਚਾਹਲ ‘ਮਾਧੋ ਝੰਡਾ’
ਦੁਸਹਿਰਾ ਵਿਸ਼ੇਸ਼ ਇੱਕ ਲੇਖ
ਰਾਵਣ ਅਜੇ ਸੜਿਆ ਕਿੱਥੇ ਹੈ!
ਪਰਸ਼ੋਤਮ ਲਾਲ ਸਰੇਏ
ਵੇਖਣ ਵਾਲੀ ਥਾਂ ਹੈ ਕੈਨੇਡਾ ਦੀ ਐਡਮਿੰਟਨ ਮਾਲ
ਬੀਰਿੰਦਰ ਸਿੰਘ ਢਿੱਲੋਂ, ਐਡਵੋਕੇਟ
3 ਅਕਤੂਬਰ, ਜਨਮ ਦਿਨ ਤੇ ਵਿਸ਼ੇਸ਼
ਸ਼ਰਾਫਤ, ਨੇਕਨੀਤੀ, ਇਨਸਾਨੀਅਤ, ਸਹਿਜਤਾ ਅਤੇ ਸਮਾਜ ਸੇਵਾ ਦੇ ਮੁੱਜਸਮਾ: ਮਹਾਰਾਣੀ ਪ੍ਰਨੀਤ ਕੌਰ
- ਉਜਾਗਰ ਸਿੰਘ
ਕੰਜ਼ਿਊਮਰਿਜ਼ਮ ਅਤੇ ਵਾਤਾਵਰਨ ਦਾ ਨੁਕਸਾਨ
ਸੁਖਵੰਤ ਹੁੰਦਲ
ਮੰਜਾ ਤੇ ਨਵਾਰੀ ਪਲੰਘ
ਬਲਵਿੰਦਰ ਸਿੰਘ ਚਾਹਲ “ਮਾਧੋ ਝੰਡਾ”
ਪੱਖੀ
ਬਲਵਿੰਦਰ ਸਿੰਘ ਚਾਹਲ “ਮਾਧੋ ਝੰਡਾ”
ਕੀ ਸ੍ਰੋਮਣੀ ਕਮੇਟੀ ਅਤੇ ਬਾਕੀ ਗੁਰਦੁਆਰਿਆਂ ਵਿੱਚ ਫੈਲਿਆ ਭ੍ਰਿਸ਼ਟਾਚਾਰ ਰੋਕਣ ਲਈ ਵੀ ਕੋਈ ਅੱਨਾ ਹਜਾਰੇ ਉੱਠੇਗਾ?
ਅਵਤਾਰ ਸਿੰਘ ਮਿਸ਼ਨਰੀ
ਸਾਂਝੇ ਪੰਜਾਬ ਦਾ, ਪੰਜਾਬੀ ਦਾ ਅਣਖੀਲਾ ਲੋਕ ਕਵੀ: ਚਿਰਾਗ ਦੀਨ ਦਾਮਨ
ਉਜਾਗਰ ਸਿੰਘ
ਰਾਜ ਵਿੱਚ ਲੋਕਾਂ ਦੀ, ਲੋਕਾਂ ਦੁਆਰਾ, ਲੋਕਾਂ ਲਈ ਸਰਕਾਰ ਦੀ ਧਾਰਨਾ ਕਿੱਥੋਂ ਤੱਕ ਸਹੀ ਸਾਬਤ ਹੋ ਰਹੀ ਹੈ? - ਪਰਸ਼ੋਤਮ ਲਾਲ ਸਰੋਏ
ਚਲ ਜਨਮੇਜੇ ਕਸ਼ਮੀਰ ਵਿਖਾ-3
ਜਨਮੇਜਾ ਸਿੰਘ ਜੌਹਲ
ਆਤੰਕ ਦਾ ਅੰਤ
ਪਾਕਿਸਤਾਨ ਨੇ ਅਮਰੀਕਾ ਦੀ ਮੱਦਦ ਕੀਤੀ ਜਾਂ ਲਾਦੇਨ ਦੀ?

ਭਵਨਦੀਪ ਸਿੰਘ ਪੁਰਬਾ (ਚੀਫ਼ ਐਡੀਟਰ ‘ਮਹਿਕ ਵਤਨ ਦੀ’)
ਕੁਦਰਤੀ ਆਫਤਾਂ, ਭੂਚਾਲ, ਵਿਗਿਆਨ ਅਤੇ ਠੱਗ
ਅਵਤਾਰ ਸਿੰਘ ਮਿਸ਼ਨਰੀ
ਹੋਲੀ ਤੇ ਵਿਸ਼ੇਸ਼ ਸੇਲ
ਸੰਜੀਵ ਸ਼ਰਮਾ, ਫਿਰੋਜਪੁਰ
ਮਿਤੀ: ੨੦/੦੩/੨੦੧੧
ਹਲ਼
ਬਲਵਿੰਦਰ ਸਿੰਘ ਚਾਹਲ “ਮਾਧੋ ਝੰਡਾ”
ਨਿਬੰਧ :
ਅਜਮੇਰ ਰੋਡੇ : ਸ਼ੁਭਚਿੰਤਨ ਦਾ ਵੇਲਾ
ਸੁਖਿੰਦਰ
ਜੱਜੇ ਦੀਆਂ ਲੱਤਾਂ ਵਿਚ ਆ ਅੜੀ ਬੇਲੋੜੀ ਬਿੰਦੀ
ਗਿ। ਸੰਤੋਖ ਸਿੰਘ
ਬਦੇਸ਼ਾਂ ‘ਚ ਕਰੂਪ ਹੋ ਰਹੀ ਪੰਜਾਬੀ ਬੋਲੀ: ਜ਼ਿੰਮੇਵਾਰ ਕੌਣ?
ਇਕਬਾਲ ਰਾਮੂਵਾਲੀਆ, ਕੈਨਡਾ
ਸੰਪਾਦਨਾ ਬਨਾਮ ਵਿਆਕਰਣਿਕ ਦਰੁੱਸਤੀਆਂ
ਡਾ।ਗੁਰਮੀਤ ਸਿੰਘ ਬਰਸਾਲ ਕੈਲੇਫੋਰਨੀਆਂ
ਚਰਨ ਸਿੰਘ : ਦਾਰਸ਼ਨਿਕ ਸੁਭਾਅ ਦੀ ਕਵਿਤਾ
ਸੁਖਿੰਦਰ
ਉਂਕਾਰਪ੍ਰੀਤ : ਜ਼ਿੰਦਗੀ ਦੀਆਂ ਹਕੀਕਤਾਂ ਦਾ ਲੇਖਾ-ਜੋਖਾ ਕਰਦੀ ਕਵਿਤਾ
ਸੁਖਿੰਦਰ
ਵਿਦਵਾਨਾਂ ਨੇ ਸਮੇ ਦੀ ਵੰਡ ਕਿਵੇਂ ਕੀਤੀ? ਅਤੇ ਨਵਾਂ ਸਾਲ
ਅਵਤਾਰ ਸਿੰਘ ਮਿਸ਼ਨਰੀ
ਸੁਰਜੀਤ ਕਲਸੀ : ਔਰਤ ਦੇ ਸਰੋਕਾਰਾਂ ਦੀ ਕਥਾ
ਸੁਖਿੰਦਰ
ਪਹਿਲੀ ਮੁਲਾਕਾਤ
ਜਨਮੇਜਾ ਸਿੰਘ ਜੌਹਲ
ਮਰਦ ਨੂੰ ਸਮਾਜ ਦਾ ਪ੍ਰਧਾਨ, ਕਰਤਾ, ਧਰਤਾ ਸਿਰਜਨਹਾਰ ਸਮਝਇਆਂ ਜਾਂਦਾ ਹੈ
ਸਤਵਿੰਦਰ ਕੌਰ ਸੱਤੀ (ਕੈਲਗਰੀ)
ਕਿ–ਕ–ਕੇ
ਜਨਮੇਜਾ ਸਿੰਘ ਜੌਹਲ
ਬੱਸ ਸਟਾਪ ਦੀ ਤਲਾਸ਼
ਜਨਮੇਜਾ ਸਿੰਘ ਜੌਹਲ
ਦੇਸ ਦਾ ਅੰਨਦਾਤਾ ਪੰਜਾਬ ਦਾ ਕਿਸਾਨ ਖੁਦਕੁਸੀਆਂ ਦੇ ਰਾਹ ਕਿਉਂ ?
ਰਘਵੀਰ ਸਿੰਘ ਚੰਗਾਲ
ਕਲਮਾਂ ਦਾ ਕਲਮਾਂ ਨਾਲ ਟਕਰਾਅ, ਪੰਜਾਬੀ ਸਾਹਿਤ ਲਈ ਵਿਕਾਸਕਾਰੀ ਜਾਂ ਵਿਨਾਸ਼ਕਾਰੀ ?
ਜਰਨੈਲ ਘੁਮਾਣ
ਹਉਮੈਂ ਕਿਥੌਂ ਉਪਜੇ ਕਿਤ ਸੰਜਮ ਇਹ ਜਾਇ॥
ਡਾ: ਮਹਾਂਬੀਰ ਸਿੰਘ
ਇਕ ਯਮਲਾ ਜੱਟ ਸੀ।।।!
ਨਿਸ਼ਾਨ ਰਾਠੌਰ ‘ਮਲਿਕਪੁਰੀ’
ਆਪਣੇ ਬੱਚੇ ਨੂੰ ਆਤਮ-ਵਿਸ਼ਵਾਸੀ ਬਣਾਓ
ਨਿਸ਼ਾਨ ਰਾਠੌਰ ‘ਮਲਿਕਪੁਰੀ’
ਚਲ ਭਗਤਾ ਹੋ ਜਾ ਵਲੈਤੀਆ
ਜਨਮੇਜਾ ਸਿੰਘ ਜੌਹਲ
ਪੜਿਆ-ਲਿਖਿਆ ਤਬਕਾ ਬਨਾਮ ਅੰਧਵਿਸ਼ਵਾਸ
ਨਿਸ਼ਾਨ ਰਾਠੌਰ ‘ਮਲਿਕਪੁਰੀ’
ਦੋਸਤੀਆਂ ਦਾ ਮੇਰਾ ਅਨੁਭਵ
ਜਤਿੰਦਰ ਸਿੰਘ ਔਲ਼ਖ
ਮੇਰੀ ਕੈਨੇਡਾ ਫ਼ੇਰੀ - ਕਿਸ਼ਤ 1
ਸ਼ਿਵਚਰਨ ਜੱਗੀ ਕੁੱਸਾ
ਮੇਰੀ ਕੈਨੇਡਾ ਫ਼ੇਰੀ - ਕਿਸ਼ਤ 2
ਸ਼ਿਵਚਰਨ ਜੱਗੀ ਕੁੱਸਾ
ਮੇਰੀ ਕੈਨੇਡਾ ਫ਼ੇਰੀ - ਕਿਸ਼ਤ 3
ਸ਼ਿਵਚਰਨ ਜੱਗੀ ਕੁੱਸਾ
ਮੇਰੀ ਕੈਨੇਡਾ ਫ਼ੇਰੀ - ਕਿਸ਼ਤ 4
ਸ਼ਿਵਚਰਨ ਜੱਗੀ ਕੁੱਸਾ
ਮੰਗਣ ਨਾਲੋਂ ਮਰਨਾ ਚੰਗਾ ਨਿਸ਼ਾਨ
ਰਾਠੌਰ ‘ਮਲਿਕਪੁਰੀ’
ਜੱਜੇ ਦੇ ਪੈਰ ’ਚ ਬਿੰਦੀ
ਰਵਿੰਦਰ ਸਿੰਘ ਕੁੰਦਰਾ
ਕਿੱਥੇ ਉਡ ਗਈ ਮੇਰੇ ਵਤਨ ਦੀ ਉਹ ਸੋਨੇ ਦੀ ਚਿੜ੍ਹੀ
ਰਵੀ ਸਚਦੇਵਾ
ਕਰਮਾਂ ਵਾਲੀਆਂ ਮਾਂਵਾਂ
ਨਿਸ਼ਾਨ ਰਾਠੌਰ ‘ਮਲਿਕਪੁਰੀ’
…ਜਦੋਂ ਮੈਂ ਪਹਿਲੀ ਵਾਰ ਦਿੱਲੀ ਗਿਆ
ਨਿਸ਼ਾਨ ਰਾਠੌਰ ‘ਮਲਿਕਪੁਰੀ’
ਆਜ਼ਾਦ ਦੇਸ਼ ਦੇ ‘ਗ਼ੁਲਾਮ’
ਹਰਪ੍ਰੀਤ ਲਾਲ ‘ਹੈਰੀ’
ਇੰਝ ਰਿਹਾ ਮੇਰਾ ਜਹਾਜ਼ ਦਾ ਪਹਿਲਾ 'ਹੂਟਾ'.... !
ਮਨਦੀਪ ਖੁਰਮੀ ਹਿੰਮਤਪੁਰਾ(ਇੰਗਲੈਂਡ)

hore-arrow1gif.gif (1195 bytes)


Terms and Conditions
Privacy Policy
© 1999-2012, 5abi।com

www।5abi।com
[ ਸਾਡਾ ਮਨੋਰਥ ][ ਈਮੇਲ ][ ਹੋਰ ਸੰਪਰਕ ][ ਅਨੰਦ ਕਰਮਨ ][ ਮਾਨਵ ਚੇਤਨਾ ][ ਵਿਗਿਆਨ ]
[
ਕਲਾ/ਕਲਾਕਾਰ ][ ਫਿਲਮਾਂ ][ ਖੇਡਾਂ ][ ਪੁਸਤਕਾਂ ][ ਇਤਿਹਾਸ ][ ਜਾਣਕਾਰੀ ]

darya1.gif (3186 bytes)
©1999-2012, 5abi।com