WWW 5abi।com  ਪੰਨਿਆ ਵਿੱਚ ਸ਼ਬਦ ਭਾਲ (ਹਿੰਦਿਕ ਵਿਧੀ ਨਾਲ)

ਲੀਡਰਾਂ ਨੂੰ ਚਿੰਬੜੀਆਂ ਜੋਕਾਂ
ਜਨਮੇਜਾ ਸਿੰਘ ਜੌਹਲ

5_cccccc1.gif (41 bytes)

ਜੋਕਾਂ ਮੂਲ ਰੂਪ ਵਿਚ ਪਾਣੀ ਵਿਚ ਵਿਚਰਦੇ ਪਸ਼ੂਆਂ ਨੂੰ ਚਿੰਬੜਦੀਆਂ ਹਨ ਤੇ ਉਹਨਾਂ ਦਾ ਲਹੂ ਚੂਸਦੀਆਂ ਹਨ। ਪਸ਼ੂ ਵਿਚਾਰਾ ਇੰਨਾਂ ਜੋਕਾਂ ਤੋਂ ਅਣਜਾਣ ਹੁੰਦਾ ਹੈ ਅਤੇ ਚੁਪ ਚਾਪ ਇੰਨਾਂ ਦਾ ਸ਼ਿਕਾਰ ਹੁੰਦਾ ਰਹਿੰਦਾ ਹੈ। ਜਦੋਂ ਜੋਕ ਪਸ਼ੂ ਦੇ ਨਾਲ ਹੀ ਪਾਣੀ ਤੋਂ ਬਾਹਰ ਆ ਜਾਂਦੀ ਹੈ ਤਾਂ ਤੱਤੇ ਚਿਮਟੇ ਨਾਲ ਲਾਹੀ ਜਾਂਦੀ ਹੈ। ਇਹ ਜੋਕਾਂ ਇਨਸਾਨਾਂ ਦੇ ਰੂਪ ਵਿਚ ਵੀ ਮਿਲਦੀਆਂ ਹਨ। ਇੰਨਾਂ ਦਾ ਸ਼ਿਕਾਰ ਵੀ ਇਨਸਾਨ ਹੀ ਹੁੰਦਾ ਹੈ। ਇੰਨਾਂ ਲਈ ਸਭ ਤੋਂ ਸੌਖਾ ਨਿਸ਼ਾਨਾ ਸਿਆਸੀ ਲੋਕ ਹੁੰਦੇ ਹਨ। ਇਹ ਵਿਚਾਰੇ ਹਮੇਸ਼ਾ ਸੱਤਾ ਲਈ ਭੁੱਖੇ ਰਹਿੰਦੇ ਹਨ। ਇਹ ਭੁੱਖ ਇੰਨਾਂ ਲਈ ਅਸਿਹ ਹੁੰਦੀ ਹੈ, ਇਸੇ ਲਈ ਇਹ ਕੁਝ ਵੀ ਕਰਨ ਨੂੰ ਤਿਆਰ ਹੋ ਜਾਂਦੇ ਹਨ ਤੇ ਇਸੇ ਲਈ ਅਸਾਨ ਨਿਸ਼ਾਨੇ ਬਣਦੇ ਹਨ। ਭੁੱਖ ਤਾਂ ਸ਼ੇਰ ਨੂੰ ਵੀ ਸਰਕਸ ਵਿਚ ਨੱਚਣ ਲਗਾ ਦੇਂਦੀ ਹੈ, ਉਹ ਵੀ ਵਾਰ ਵਾਰ।

ਸਿਆਸੀ ਲੋਕ ਪਹਿਲੇ ਦਿਨ ਤੋਂ ਹੀ ਸ਼ਿਕਾਰ ਬਣਦੇ ਹਨ। ਛੋਟੀ ਛੋਟੀ ਖਬਰ ਪੈਸੇ ਦੇ ਕੇ ਲਗਵਾਉਂਦੇ ਹਨ। ਹਰ ਸਮਾਗਮ ਵਿਚ ਫੋਟੋ ਖਿਚਵਾਂਦੇ ਹਨ ਤੇ ਫੋਟੋਗਰਾਫਰ ਦਾ ਪੂਰਾ ਬਿੱਲ ਹੀ ਭਰ ਦੇਂਦੇ ਹਨ। ਛੋਟੀ ਜਿਹੀ ਪ੍ਰਧਾਨਗੀ ਲਈ ਵੀ ਹਜ਼ਾਰ ਹਜ਼ਾਰ ਦੇ ਕਈ ਨਵੇਂ ਨਵੇਂ ਨੋਟ ਦੇਣੇ ਪੈਂਦੇ ਹਨ। ਗੱਡੀ 'ਚ ਤੇਲ ਪੁਆ ਕਿ ਦੇਣਾ ਤਾਂ ਆਮ ਜਿਹੀ ਗੱਲ ਹੈ। ਵੱਡੇ ਲੀਡਰ ਦੀ ਆਮਦ ਤੇ ਝੰਡੇ ਸਣੇ ਡੰਡੇ, ਸਵਾਗਤੀ ਬੈਨਰ ਤੇ ਦੁਪਹਿਰ ਜਾਂ ਸ਼ਾਮ ਦੀ ਰੋਟੀ ਸਣੈ ਠੰਡਾ ਤੱਤਾ ਪਾਣੀ ਧਾਣੀ ਦਾ ਖਰਚਾ ਤਾਂ ਕਰਨਾ ਹੀ ਪੈਂਦਾ ਹੈ। ਜੇ ਮਿਹਰ ਹੋ ਜਾਵੇ ਤਾਂ ਮਾੜੀ ਮੋਟੀ ਅਹੁਦੇਦਾਰੀ ਵੀ ਲੱਖਾਂ ਦੇ ਨੇੜੇ ਪੈ ਜਾਂਦੀ ਹੈ ਕਿਉਂਕਿ ਇਸੇ ਨਾਲ ਹੀ ਥਾਣੇ ਜਾਂ ਸਰਕਾਰੀ ਦਫਤਰਾਂ ਵਿਚ ਪਹੁੰਚ ਬਣਦੀ ਹੈ ਤੇ ਨੋਟਾਂ ਦਾ ਆਉਣਾ ਸ਼ੁਰੂ ਹੋ ਜਾਂਦਾ ਹੈ। ਇੱਥੇ ਹੀ ਕਈ ਜੋਕਾਂ ਸਲਾਹਕਾਰ ਦੇ ਰੂਪ ਵਿਚ ਜੁੜਨੀਆਂ ਸ਼ੁਰੂ ਹੋ ਜਾਂਦੀਆਂ ਹਨ। ਪ੍ਰਛਾਵੇਂ ਵਾਂਗ ਨਾਲ ਰਹਿੰਦੇ ਹਨ। ਲੀਡਰ ਤੋਂ ਫੋਨ ਰੀਚਾਰਜ ਕਰਵਾਉਂਦੇ ਹਨ ਤੇ ਮੀਡੀਏ ਨੂੰ ਕਾਲਾਂ ਕਰਦੇ ਹਨ। ਪ੍ਰੈਸ ਨੋਟ ਸਣੇ ਫੋਟੋ ਰੋਜ਼ ਭੇਜਦੇ ਹਨ। ਵੇਲੇ ਕੁਵੇਲੇ ਆਪਣੀ ਮਾਤਾ ਨੂੰ ਬਿਮਾਰ ਦੱਸ ਕੇ ਲੀਡਰ ਤੋਂ ਕੁਝ ਨਾ ਕੁਝ ਨਾ ਮੋੜਨਯੋਗ ਉਧਾਰ ਮੰਗ ਲੈਂਦੇ ਹਨ। ਕਈ ਤਾਂ ਇਸ ਤੋਂ ਬਾਅਦ ਰੱਜੀ ਜੋਕ ਵਾਂਗ ਗੁੰਮ ਹੋ ਜਾਂਦੇ ਹਨ ਤੇ ਕਈ ਹਾਲੇ ਵੀ ਦੂਰ ਦ੍ਰਿਸ਼ਟੀ ਕਰਕੇ ਨਾਲ ਲੱਗੇ ਰਹਿੰਦੇ ਹਨ।

ਜੇ ਰੱਬ ਨਾ ਕਰੇ, ਲੀਡਰ ਨੂੰ ਟਿੱਕਟ ਮਿਲ ਜਾਵੇ ਤਾਂ ਸਮਝੋ ਇੰਨਾਂ ਦੀਆਂ 'ਪੌਂ ਬਾਰਾਂ'। ਲੀਡਰ ਵਿਚਾਰਾ ਅਣਗਿਣਤ ਮਾਇਆ ਲੁਟਾ ਕਿ ਮਸੀਂ ਟਿਕਟ ਲੈਕੇ ਆਇਆ ਹੁੰਦਾ ਹੈ, ਇਸ ਲਈ ਉਸ ਅੰਦਰ ਆਪਣੇ ਵੋਟਰਾਂ ਪ੍ਰਤੀ ਬੇ–ਵਿਸ਼ਵਾਸ਼ੀ ਹੁੰਦੀ ਹੈ। ਇੱਕ ਡਰ ਹੁੰਦਾ ਹੈ, ਇਸੇ ਲਈ ਕੋਈ ਮੌਕਾ ਨਹੀਂ ਖੁੰਝਾਉਣਾ ਚਾਹੁੰਦਾ। ਇਹ ਸਮਾਂ ਜੋਕਾਂ ਲਈ ਬਹੁਤ ਅਨੁਕੂਲ ਹੁੰਦਾ ਹੈ। 'ਬਸ ਜੀ ਆਪਾਂ ਤਾਂ ਜਿੱਤੇ ਪਏ ਆਂ' ਆਦਿ ਆਮ ਫਿਕਰੇ ਸ਼ੁਰੂਆਤੀ ਹੁੰਦੇ ਹਨ। ਪਰ 'ਜੇ ਫਲਾਣੈ ਨੂੰ ਕੁਝ ਕਰ ਦਈਏ ਤਾਂ ਗੱਲ ਪੱਕੀ' ਤੇ ਨਾਲ ਹੀ ਲੀਡਰ ਦੀ ਜੇਬ ਹਲਕੀ ਕਰਵਾ ਲੈਂਦੇ ਹਨ। ਆਪ ਇਹ ਕਦੇ ਅੱਗੇ ਨਹੀਂ ਆਉਂਦੇ, ਸਿਰਫ 'ਜੋਕਾਂ' ਵਾਂਗ ਲੀਡਰ ਨੂੰ ਪੁੜਿਆਂ ਤੋਂ ਚੂਸਦੇ ਹਨ।

ਅੱਜ ਦੇ ਸਿਆਸੀ ਗੰਧਲ ਵਿਚ ਵਕਤੀ ਜੋਕਾਂ ਵੀ ਪੈਦਾ ਹੋ ਗਈਆਂ ਹਨ। ਇਹ ਕਿਸੇ ਮੁਹੱਲੇ, ਪਿੰਡ, ਫਿਰਕੇ ਜਾਂ ਕਿਸੇ ਡੇਰੇ ਦੇ ਸ਼ਰਧਾਲੂਆਂ ਦੇ ਲੀਡਰ ਅਖਵਾਉਂਦੇ ਹਨ। ਇਹ 200 ਤੋਂ 5000 ਵੋਟਰਾਂ ਨੂੰ ਆਪਣੀਆਂ ਪਾਲੀਆਂ ਹੋਈਆਂ ਭੇਡਾਂ ਦੱਸਦੇ ਹਨ। ਬੜੀ ਆਕੜ ਨਾਲ ਲੀਡਰ ਤੋਂ ਲੱਖਾਂ ਮੰਗਦੇ ਹਨ। ਕਮਜ਼ੋਰ ਦਿਲ ਲੀਡਰ ਇੰਨਾਂ ਤੋਂ ਡਰ ਜਾਂਦੇ ਹਨ ਤੇ ਆਪਣੀ ਸਿਆਸੀ ਭੁੱਖ ਖਾਤਰ ਜੇਬਾਂ ਢਿੱਲੀਆਂ ਕਰ ਦੇਂਦੇ ਹਨ। ਪਰ ਜ਼ਰਾ ਸੂਝਵਾਨ ਤੇ ਹੰਢੇ ਲੀਡਰ ਇੰਨਾਂ ਨਾਲ ਸੌਦਾ ਘੱਟ ਵਧ ਵੀ ਕਰ ਲੈਂਦੇ ਹਨ ਤੇ ਲੱਖਾਂ ਮੰਗਣ ਵਾਲੇ, ਦੋ ਬੋਤਲਾਂ ਤੋਂ ਲੈਕੇ 500 ਰੁਪਏ ਤੱਕ ਵੀ ਥੱਲੇ ਆ ਜਾਂਦੇ ਹਨ। ਆਪਣੀਆਂ ਭੇਡਾਂ ਦਾ ਮੁੱਲ ਕੁਝ ਨਿੱਕੇ ਪੈਸੇ ਪ੍ਰਤੀ ਭੇਡ ਲੈਕੇ ਖੁਸ਼ ਹੋ ਜਾਂਦੇ ਹਨ। ਜੇਕਰ ਕੋਈ ਲੀਡਰ ਇੰਨਾਂ ਝੂਠੀਆਂ ਜੋਕਾਂ ਨੂੰ ਸਮਝ ਜਾਵੇ ਤਾਂ ਇਹ ਦੂਸਰੀ ਪਾਰਟੀ ਵਿਚ ਚਲੇ ਜਾਣ ਤਾਂ ਡਰਾਵਾ ਦੇ ਦੇਂਦੇ ਹਨ ਪਰ ਲੀਡਰ ਦੇ ਗਰਮ ਚਿਮਟੇ ਅੱਗੇ ਇਹ ਲਿੱਥ ਕਿ ਡਿੱਗ ਪੈਂਦੇ ਹਨ ਤੇ ਬਿੰਨ ਪਾਣੀਓਂ ਮਰੀਆਂ ਜੋਕਾਂ ਦੇ ਸਮਾਨ ਹੋ ਜਾਂਦੇ ਹਨ।


  ਲੀਡਰਾਂ ਨੂੰ ਚਿੰਬੜੀਆਂ ਜੋਕਾਂ
ਜਨਮੇਜਾ ਸਿੰਘ ਜੌਹਲ
ਬੇਗੈਰਤ ਕਿੱਥੇ ਵਸਦਾ ਏ ?
ਯੁੱਧਵੀਰ ਸਿੰਘ ਆਸਟਰੇਲੀਆ
ਅਮਨ, ਨਿੱਘ ਅਤੇ ਸਾਂਝਾਂ ਦੀ ਪ੍ਰਤੀਕ : ਲੋਹੜੀ
ਰਣਜੀਤ ਸਿੰਘ ਪ੍ਰੀਤ
ਕੁਝ ਇੱਕ ਲਈ ਰੱਬ,ਰੱਬ ਤੇ ਬਾਕੀਆਂ ਲਈ ਉਹੀ ਰੱਬ ਜੱਭ
ਪਰਸ਼ੋਤਮ ਲਾਲ ਸਰੋਏ
ਨਵਾਂ ਸਾਲ, ਨਵਾਂ ਅਹਿਦ
ਕੁਲਜੀਤ ਸਿੰਘ ਜੰਜੂਆ, ਕਨੇਡਾ
ਇਕ ਅਨਾਰ ਸੌ ਬੀਮਾਰ
ਪਰਸ਼ੋਤਮ ਲਾਲ ਸਰੋਏ
ਇਨਸਾਨ ਬਣਨ ਦੀ ਬਜਾਏ 'ਸਿਆਸੀ ਪਿਆਦੇ' ਬਣਿਆਂ ਲਈ ਇੱਕ ਬੇਨਤੀ.....!
ਮਨਦੀਪ ਖੁਰਮੀ ਹਿੰਮਤਪੁਰਾ (ਲੰਡਨ)
ਉੱਚਾ-ਨੀਵਾਂ, ਛੋਟਾ ਵੱਡਾ, ਮਾਲਕ ਹੈ ਜਾਂ ਗ਼ੁਲਾਮ
ਪਰਸ਼ੋਤਮ ਲਾਲ ਸਰੋਏ
ਪ੍ਰਵਾਸੀ ਪੰਜਾਬੀਆਂ ਦੇ ਰਿਸ਼ਤਿਆਂ ਵਿੱਚ ਟੁੱਟ-ਭੱਜ
ਉਜਾਗਰ ਸਿੰਘ
ਚੌਂਕਾ
ਬਲਵਿੰਦਰ ਸਿੰਘ ਚਾਹਲ ‘ਮਾਧੋ ਝੰਡਾ’
ਕੁਦਰਤੀ ਸੋਮਿਆਂ ਦੀ ਅੰਨੇਵਾਹ ਵਰਤੋਂ ਤੋਂ ਗੁਰੇਜ ਕਰਨਾ ਚਾਹੀਦਾ ਹੈ
ਉਜਾਗਰ ਸਿੰਘ
ਵਿਹੜਾ
ਬਲਵਿੰਦਰ ਸਿੰਘ ਚਾਹਲ ‘ਮਾਧੋ ਝੰਡਾ’
ਫੁਲਕਾਰੀ ਤੇ ਬਾਗ
ਬਲਵਿੰਦਰ ਸਿੰਘ ਚਾਹਲ ‘ਮਾਧੋ ਝੰਡਾ’
ਕੀ ਦੀਵਾਲੀ ਦਾ ਤਿਉਹਾਰ ਅੱਜ ਸੱਚ-ਮੁੱਚ ਖ਼ੁਸ਼ੀਆਂ ਦਾ ਤਿਉਹਾਰ ਹੈ ਪਰਸ਼ੋਤਮ ਲਾਲ ਸਰੋਏ ਚਾਰ ਬੰਦੇ ਰੱਖ ਲੈ ਤੂੰ ਕੰਧਾ ਦੇਣ ਨੂੰ
ਪਰਸ਼ੋਤਮ ਲਾਲ ਸਰੋਏ
ਖੱਦਰ
ਬਲਵਿੰਦਰ ਸਿੰਘ ਚਾਹਲ ‘ਮਾਧੋ ਝੰਡਾ’
ਦੁਸਹਿਰਾ ਵਿਸ਼ੇਸ਼ ਇੱਕ ਲੇਖ
ਰਾਵਣ ਅਜੇ ਸੜਿਆ ਕਿੱਥੇ ਹੈ!
ਪਰਸ਼ੋਤਮ ਲਾਲ ਸਰੇਏ
ਵੇਖਣ ਵਾਲੀ ਥਾਂ ਹੈ ਕੈਨੇਡਾ ਦੀ ਐਡਮਿੰਟਨ ਮਾਲ
ਬੀਰਿੰਦਰ ਸਿੰਘ ਢਿੱਲੋਂ, ਐਡਵੋਕੇਟ
3 ਅਕਤੂਬਰ, ਜਨਮ ਦਿਨ ਤੇ ਵਿਸ਼ੇਸ਼
ਸ਼ਰਾਫਤ, ਨੇਕਨੀਤੀ, ਇਨਸਾਨੀਅਤ, ਸਹਿਜਤਾ ਅਤੇ ਸਮਾਜ ਸੇਵਾ ਦੇ ਮੁੱਜਸਮਾ: ਮਹਾਰਾਣੀ ਪ੍ਰਨੀਤ ਕੌਰ
- ਉਜਾਗਰ ਸਿੰਘ
ਕੰਜ਼ਿਊਮਰਿਜ਼ਮ ਅਤੇ ਵਾਤਾਵਰਨ ਦਾ ਨੁਕਸਾਨ
ਸੁਖਵੰਤ ਹੁੰਦਲ
ਮੰਜਾ ਤੇ ਨਵਾਰੀ ਪਲੰਘ
ਬਲਵਿੰਦਰ ਸਿੰਘ ਚਾਹਲ “ਮਾਧੋ ਝੰਡਾ”
ਪੱਖੀ
ਬਲਵਿੰਦਰ ਸਿੰਘ ਚਾਹਲ “ਮਾਧੋ ਝੰਡਾ”
ਕੀ ਸ੍ਰੋਮਣੀ ਕਮੇਟੀ ਅਤੇ ਬਾਕੀ ਗੁਰਦੁਆਰਿਆਂ ਵਿੱਚ ਫੈਲਿਆ ਭ੍ਰਿਸ਼ਟਾਚਾਰ ਰੋਕਣ ਲਈ ਵੀ ਕੋਈ ਅੱਨਾ ਹਜਾਰੇ ਉੱਠੇਗਾ?
ਅਵਤਾਰ ਸਿੰਘ ਮਿਸ਼ਨਰੀ
ਸਾਂਝੇ ਪੰਜਾਬ ਦਾ, ਪੰਜਾਬੀ ਦਾ ਅਣਖੀਲਾ ਲੋਕ ਕਵੀ: ਚਿਰਾਗ ਦੀਨ ਦਾਮਨ
ਉਜਾਗਰ ਸਿੰਘ
ਰਾਜ ਵਿੱਚ ਲੋਕਾਂ ਦੀ, ਲੋਕਾਂ ਦੁਆਰਾ, ਲੋਕਾਂ ਲਈ ਸਰਕਾਰ ਦੀ ਧਾਰਨਾ ਕਿੱਥੋਂ ਤੱਕ ਸਹੀ ਸਾਬਤ ਹੋ ਰਹੀ ਹੈ? - ਪਰਸ਼ੋਤਮ ਲਾਲ ਸਰੋਏ
ਚਲ ਜਨਮੇਜੇ ਕਸ਼ਮੀਰ ਵਿਖਾ-3
ਜਨਮੇਜਾ ਸਿੰਘ ਜੌਹਲ
ਆਤੰਕ ਦਾ ਅੰਤ
ਪਾਕਿਸਤਾਨ ਨੇ ਅਮਰੀਕਾ ਦੀ ਮੱਦਦ ਕੀਤੀ ਜਾਂ ਲਾਦੇਨ ਦੀ?

ਭਵਨਦੀਪ ਸਿੰਘ ਪੁਰਬਾ (ਚੀਫ਼ ਐਡੀਟਰ ‘ਮਹਿਕ ਵਤਨ ਦੀ’)
ਕੁਦਰਤੀ ਆਫਤਾਂ, ਭੂਚਾਲ, ਵਿਗਿਆਨ ਅਤੇ ਠੱਗ
ਅਵਤਾਰ ਸਿੰਘ ਮਿਸ਼ਨਰੀ
ਹੋਲੀ ਤੇ ਵਿਸ਼ੇਸ਼ ਸੇਲ
ਸੰਜੀਵ ਸ਼ਰਮਾ, ਫਿਰੋਜਪੁਰ
ਮਿਤੀ: ੨੦/੦੩/੨੦੧੧
ਹਲ਼
ਬਲਵਿੰਦਰ ਸਿੰਘ ਚਾਹਲ “ਮਾਧੋ ਝੰਡਾ”
ਨਿਬੰਧ :
ਅਜਮੇਰ ਰੋਡੇ : ਸ਼ੁਭਚਿੰਤਨ ਦਾ ਵੇਲਾ
ਸੁਖਿੰਦਰ
ਜੱਜੇ ਦੀਆਂ ਲੱਤਾਂ ਵਿਚ ਆ ਅੜੀ ਬੇਲੋੜੀ ਬਿੰਦੀ
ਗਿ। ਸੰਤੋਖ ਸਿੰਘ
ਬਦੇਸ਼ਾਂ ‘ਚ ਕਰੂਪ ਹੋ ਰਹੀ ਪੰਜਾਬੀ ਬੋਲੀ: ਜ਼ਿੰਮੇਵਾਰ ਕੌਣ?
ਇਕਬਾਲ ਰਾਮੂਵਾਲੀਆ, ਕੈਨਡਾ
ਸੰਪਾਦਨਾ ਬਨਾਮ ਵਿਆਕਰਣਿਕ ਦਰੁੱਸਤੀਆਂ
ਡਾ।ਗੁਰਮੀਤ ਸਿੰਘ ਬਰਸਾਲ ਕੈਲੇਫੋਰਨੀਆਂ
ਚਰਨ ਸਿੰਘ : ਦਾਰਸ਼ਨਿਕ ਸੁਭਾਅ ਦੀ ਕਵਿਤਾ
ਸੁਖਿੰਦਰ
ਉਂਕਾਰਪ੍ਰੀਤ : ਜ਼ਿੰਦਗੀ ਦੀਆਂ ਹਕੀਕਤਾਂ ਦਾ ਲੇਖਾ-ਜੋਖਾ ਕਰਦੀ ਕਵਿਤਾ
ਸੁਖਿੰਦਰ
ਵਿਦਵਾਨਾਂ ਨੇ ਸਮੇ ਦੀ ਵੰਡ ਕਿਵੇਂ ਕੀਤੀ? ਅਤੇ ਨਵਾਂ ਸਾਲ
ਅਵਤਾਰ ਸਿੰਘ ਮਿਸ਼ਨਰੀ
ਸੁਰਜੀਤ ਕਲਸੀ : ਔਰਤ ਦੇ ਸਰੋਕਾਰਾਂ ਦੀ ਕਥਾ
ਸੁਖਿੰਦਰ
ਪਹਿਲੀ ਮੁਲਾਕਾਤ
ਜਨਮੇਜਾ ਸਿੰਘ ਜੌਹਲ
ਮਰਦ ਨੂੰ ਸਮਾਜ ਦਾ ਪ੍ਰਧਾਨ, ਕਰਤਾ, ਧਰਤਾ ਸਿਰਜਨਹਾਰ ਸਮਝਇਆਂ ਜਾਂਦਾ ਹੈ
ਸਤਵਿੰਦਰ ਕੌਰ ਸੱਤੀ (ਕੈਲਗਰੀ)
ਕਿ–ਕ–ਕੇ
ਜਨਮੇਜਾ ਸਿੰਘ ਜੌਹਲ
ਬੱਸ ਸਟਾਪ ਦੀ ਤਲਾਸ਼
ਜਨਮੇਜਾ ਸਿੰਘ ਜੌਹਲ
ਦੇਸ ਦਾ ਅੰਨਦਾਤਾ ਪੰਜਾਬ ਦਾ ਕਿਸਾਨ ਖੁਦਕੁਸੀਆਂ ਦੇ ਰਾਹ ਕਿਉਂ ?
ਰਘਵੀਰ ਸਿੰਘ ਚੰਗਾਲ
ਕਲਮਾਂ ਦਾ ਕਲਮਾਂ ਨਾਲ ਟਕਰਾਅ, ਪੰਜਾਬੀ ਸਾਹਿਤ ਲਈ ਵਿਕਾਸਕਾਰੀ ਜਾਂ ਵਿਨਾਸ਼ਕਾਰੀ ?
ਜਰਨੈਲ ਘੁਮਾਣ
ਹਉਮੈਂ ਕਿਥੌਂ ਉਪਜੇ ਕਿਤ ਸੰਜਮ ਇਹ ਜਾਇ॥
ਡਾ: ਮਹਾਂਬੀਰ ਸਿੰਘ
ਇਕ ਯਮਲਾ ਜੱਟ ਸੀ।।।!
ਨਿਸ਼ਾਨ ਰਾਠੌਰ ‘ਮਲਿਕਪੁਰੀ’
ਆਪਣੇ ਬੱਚੇ ਨੂੰ ਆਤਮ-ਵਿਸ਼ਵਾਸੀ ਬਣਾਓ
ਨਿਸ਼ਾਨ ਰਾਠੌਰ ‘ਮਲਿਕਪੁਰੀ’
ਚਲ ਭਗਤਾ ਹੋ ਜਾ ਵਲੈਤੀਆ
ਜਨਮੇਜਾ ਸਿੰਘ ਜੌਹਲ
ਪੜਿਆ-ਲਿਖਿਆ ਤਬਕਾ ਬਨਾਮ ਅੰਧਵਿਸ਼ਵਾਸ
ਨਿਸ਼ਾਨ ਰਾਠੌਰ ‘ਮਲਿਕਪੁਰੀ’
ਦੋਸਤੀਆਂ ਦਾ ਮੇਰਾ ਅਨੁਭਵ
ਜਤਿੰਦਰ ਸਿੰਘ ਔਲ਼ਖ
ਮੇਰੀ ਕੈਨੇਡਾ ਫ਼ੇਰੀ - ਕਿਸ਼ਤ 1
ਸ਼ਿਵਚਰਨ ਜੱਗੀ ਕੁੱਸਾ
ਮੇਰੀ ਕੈਨੇਡਾ ਫ਼ੇਰੀ - ਕਿਸ਼ਤ 2
ਸ਼ਿਵਚਰਨ ਜੱਗੀ ਕੁੱਸਾ
ਮੇਰੀ ਕੈਨੇਡਾ ਫ਼ੇਰੀ - ਕਿਸ਼ਤ 3
ਸ਼ਿਵਚਰਨ ਜੱਗੀ ਕੁੱਸਾ
ਮੇਰੀ ਕੈਨੇਡਾ ਫ਼ੇਰੀ - ਕਿਸ਼ਤ 4
ਸ਼ਿਵਚਰਨ ਜੱਗੀ ਕੁੱਸਾ
ਮੰਗਣ ਨਾਲੋਂ ਮਰਨਾ ਚੰਗਾ ਨਿਸ਼ਾਨ
ਰਾਠੌਰ ‘ਮਲਿਕਪੁਰੀ’
ਜੱਜੇ ਦੇ ਪੈਰ ’ਚ ਬਿੰਦੀ
ਰਵਿੰਦਰ ਸਿੰਘ ਕੁੰਦਰਾ
ਕਿੱਥੇ ਉਡ ਗਈ ਮੇਰੇ ਵਤਨ ਦੀ ਉਹ ਸੋਨੇ ਦੀ ਚਿੜ੍ਹੀ
ਰਵੀ ਸਚਦੇਵਾ
ਕਰਮਾਂ ਵਾਲੀਆਂ ਮਾਂਵਾਂ
ਨਿਸ਼ਾਨ ਰਾਠੌਰ ‘ਮਲਿਕਪੁਰੀ’
…ਜਦੋਂ ਮੈਂ ਪਹਿਲੀ ਵਾਰ ਦਿੱਲੀ ਗਿਆ
ਨਿਸ਼ਾਨ ਰਾਠੌਰ ‘ਮਲਿਕਪੁਰੀ’
ਆਜ਼ਾਦ ਦੇਸ਼ ਦੇ ‘ਗ਼ੁਲਾਮ’
ਹਰਪ੍ਰੀਤ ਲਾਲ ‘ਹੈਰੀ’
ਇੰਝ ਰਿਹਾ ਮੇਰਾ ਜਹਾਜ਼ ਦਾ ਪਹਿਲਾ 'ਹੂਟਾ'.... !
ਮਨਦੀਪ ਖੁਰਮੀ ਹਿੰਮਤਪੁਰਾ(ਇੰਗਲੈਂਡ)

hore-arrow1gif.gif (1195 bytes)


Terms and Conditions
Privacy Policy
© 1999-2012, 5abi।com

www।5abi।com
[ ਸਾਡਾ ਮਨੋਰਥ ][ ਈਮੇਲ ][ ਹੋਰ ਸੰਪਰਕ ][ ਅਨੰਦ ਕਰਮਨ ][ ਮਾਨਵ ਚੇਤਨਾ ][ ਵਿਗਿਆਨ ]
[
ਕਲਾ/ਕਲਾਕਾਰ ][ ਫਿਲਮਾਂ ][ ਖੇਡਾਂ ][ ਪੁਸਤਕਾਂ ][ ਇਤਿਹਾਸ ][ ਜਾਣਕਾਰੀ ]

darya1.gif (3186 bytes)
©1999-2012, 5abi।com