WWW 5abi।com  ਪੰਨਿਆ ਵਿੱਚ ਸ਼ਬਦ ਭਾਲ (ਹਿੰਦਿਕ ਵਿਧੀ ਨਾਲ)

3 ਅਕਤੂਬਰ, ਜਨਮ ਦਿਨ ਤੇ ਵਿਸ਼ੇਸ਼
ਸ਼ਰਾਫਤ, ਨੇਕਨੀਤੀ, ਇਨਸਾਨੀਅਤ, ਸਹਿਜਤਾ ਅਤੇ ਸਮਾਜ ਸੇਵਾ ਦੇ ਮੁੱਜਸਮਾ: ਮਹਾਰਾਣੀ ਪ੍ਰਨੀਤ ਕੌਰ - ਉਜਾਗਰ ਸਿੰਘ

5_cccccc1.gif (41 bytes)

ਮਹਾਰਾਣੀ ਪ੍ਰਨੀਤ ਕੌਰ ਸ਼ਰਾਫਤ, ਨੇਕਨੀਤੀ, ਇਨਸਾਨੀਅਤ, ਦਿਆਨਤਦਾਰੀ, ਸਹਿਜਤਾ ਅਤੇ ਸਮਾਜ ਸੇਵਾ ਦਾ ਮੁਜੱਸਮਾ ਹਨ। ਇਸ ਕਰਕੇ ਪਟਿਆਲਾ ਲੋਕ ਸਭਾ ਹਲਕੇ ਤੋਂ ਉਹਨਾਂ ਨੂੰ ਲਗਾਤਾਰ ਜਿੱਤ ਹਾਸਲ ਕਰਨ ਦਾ ਮਾਣ ਪ੍ਰਾਪਤ ਹੈ। ਉਹ ਪਟਿਆਲਾ ਲੋਕ ਸਭਾ ਹਲਕੇ ਦੇ ਲੋਕਾਂ ਦੇ ਦਿਲਾਂ ਤੇ ਰਾਜ ਕਰਦੇ ਹਨ। ਉਹਨਾਂ ਦਾ ਸਰਵਪੱਖੀ ਵਿਅਕਤਿਤਵ ਜਿਸ ਵਿਚ ਅਪਣਤ, ਸਲੀਕਾ, ਗਰੇਸ ਅਤੇ ਲੋਕਾਂ ਦੇ ਦਰਦ ਦੀ ਮਹਿਕ ਸ਼ਾਮਲ ਹੈ, ਲੋਕਾਂ ਵਿਚ ਉਹਨਾਂ ਦੀ ਹਰਮਨ ਪਿਆਰਤਾ ਦਾ ਮੁਖ ਕਾਰਨ ਹੈ। ਉਹ ਭਾਵੇ ਇਕ ਸਿਆਸਤਦਾਨ ਹਨ ਪ੍ਰੰਤੂ ਉਹਨਾਂ ਦਾ ਸਤਿਕਾਰ ਲੋਕਾਂ ਵਿਚ ਇਕ ਸੁਘੜ ਸਿਆਣੇ ਤੇ ਸੁਲਝੇ ਹੋਏ ਇਨਸਾਨ ਕਰਕੇ ਜਿਆਦਾ ਹੈ। ਪਟਿਆਲਾ ਲੋਕ ਸਭਾ ਹਲਕੇ ਦੇ ਲੋਕ ਉਹਨਾਂ ਨੂੰ ਪਾਰਟੀ ਪੱਧਰ ਤੋਂ ਉਪਰ ਉਠਕੇ ਸਤਿਕਾਰਦੇ ਹਨ। ਉਹਨਾਂ ਦੇ ਵੋਟਰ ਸਾਰੀਆਂ ਪਾਰਟੀਆਂ ਵਿਚ ਬੈਠੇ ਹਨ। ਲੋਕ ਉਹਨਾਂ ਦੇ ਵਿਅਕਤਿਤਵ ਦੇ ਕਰਿਸ਼ਮੇਂ ਕਰਕੇ ਹੀ ਉਹਨਾਂ ਨੂੰ ਪਾਰਟੀ ਪੱਧਰ ਤੋਂ ਉਪਰ ਉਠਕੇ ਵੋਟ ਪਾਉਂਦੇ ਹਨ। ਉਹ ਵੀ ਹਰ ਵੋਟਰ ਦੇ ਪਾਰਟੀ ਪੱਧਰ ਤੋਂ ਉਪਰ ਉਠਕੇ ਦੁਖ ਸੁਖ ਵਿਚ ਸ਼ਰੀਕ ਹੁੰਦੇ ਹਨ। ਪਟਿਆਲਾ ਲੋਕ ਸਭਾ ਹਲਕੇ ਦੇ ਲੋਕ ਵੀ ਉਹਨਾਂ ਦੀ ਆਮਦ ਨੂੰ ਆਪਣਾ ਮਾਣ ਮਹਿਸੂਸ ਕਰਦੇ ਹਨ। ਉਹ ਹਰ ਵੋਟਰ ਨਾਲ ਸਹਿਜਤਾ ਨਾਲ ਵਰਤਾਓ ਕਰਦੇ ਹਨ। ਸਿਆਸਤ ਵਿਚ ਹੁੰਦਿਆਂ ਵੀ ਉਹ ਵਿਰੋਧੀਆਂ ਬਾਰੇ ਕਦੇ ਵੀ ਗਲਤ ਟਿਪਣੀ ਨਹੀਂ ਕਰਦੇ। ਉਹਨਾਂ ਬਾਰੇ ਵਿਰੋਧੀਆਂ ਵਲੋਂ ਕੀਤੀਆਂ ਟਿਪਣੀਆਂ ਦਾ ਹਲਕੇ ਦੇ ਲੋਕ ਖੁਦ ਵੋਟਾਂ ਪਾ ਕੇ ਜਵਾਬ ਦਿੰਦੇ ਹਨ। ਉਹ ਆਪਣੇ ਬਹੁਤੇ ਵੋਟਰਾਂ ਨੂੰ ਨਿੱਜੀ ਤੌਰ ਤੇ ਜਾਣਦੇ ਹਨ ਤੇ ਹਮੇਸ਼ਾਂ ਉਹਨਾਂ ਨਾਲ ਨਿਜੀ ਸੰਪਰਕ ਰਖਦੇ ਹਨ। ਉਹਨਾਂ ਦੇ ਵਿਅਕਤਿਤਵ ਦੀ ਕਾਬਲੀਅਤ ਕਰਕੇ 28 ਮਈ 2009 ਵਿਚ ਉਹਨਾਂ ਨੂੰ ਕੇਂਦਰੀ ਮੰਤਰੀ ਮੰਡਲ ਵਿਚ ਬਹੁਤ ਹੀ ਮਹੱਤਵਪੂਰਣ ਮਹਿਕਮਾ ਵਿਦੇਸ਼ ਰਾਜ ਮੰਤਰੀ ਦੇ ਤੌਰ ਤੇ ਦਿਤਾ ਗਿਆ ਹੈ। ਇਸ ਵਿਭਾਗ ਦੀ ਮਹੱਤਵਤਾ ਕਰਕੇ ਭਾਂਵੇ ਉਹ ਬਹੁਤ ਮਸਰੂਫ ਰਹਿੰਦੇ ਹਨ ਪ੍ਰੰਤੂ ਉਹ ਆਪਣੇ ਵੋਟਰਾਂ ਤੇ ਸਪੋਰਟਰਾਂ ਨਾਲ ਵਿਦੇਸ਼ਾਂ ਵਿਚੋਂ ਵੀ ਤਾਲਮੇਲ ਰਖਦੇ ਹਨ। ਪਟਿਆਲਵੀ ਉਹਨਾਂ ਦੇ ਅੱਗੇ ਅੱਖਾਂ ਵਿਛਾਉਂਦੇ ਹਨ। ਲੋਕ ਉਹਨਾਂ ਨੂੰ ਸਤਿਕਾਰ ਵਜੋਂ ਮਹਾਰਾਣੀ ਸਾਹਿਬਾ ਕਹਿ ਕੇ ਹੀ ਪੁਕਾਰਦੇ ਹਨ। ਕੈਪਟਨ ਅਮਰਿੰਦਰ ਸਿੰਘ ਦੇ 2002 ਤੋਂ 2007 ਤੱਕ ਮੁੱਖ ਮੰਤਰੀ ਹੁੰਦਿਆਂ ਮਹਾਰਾਣੀ ਸਾਹਿਬਾਂ ਨੇ ਕੈਪਟਨ ਸਾਹਿਬ ਦੀ ਪ੍ਰਬੰਧਕੀ ਮਸਰੂਫੀਅਤ ਨੂੰ ਮਹਿਸੂਸ ਕਰਦਿਆਂ ਸਮੁਚੇ ਪੰਜਾਬ ਦੇ ਲੋਕਾਂ ਨਾਲ ਤਾਲਮੇਲ ਬਣਾਈ ਰੱਖਿਆ।

ਸਿਆਸਤ ਵਿਚ ਆਉਣ ਤੋਂ ਪਹਿਲਾਂ ਮਹਾਰਾਣੀ ਪ੍ਰਨੀਤ ਕੌਰ ਨੇ ਇਕ ਸਮਾਜ ਸੇਵਕ ਦੇ ਤੌਰ ਤੇ ਅਪਣਾ ਕੰਮ ਕਾਜ ਸ਼ੁਰੂ ਕੀਤਾ। ਉਹਨਾਂ ਦਾ ਜਨਮ ਸ੍ਰੀ ਗਿਆਨ ਸਿੰਘ ਕਾਹਲੋਂ ਅਤੇ ਮਾਤਾ ਸਤਿੰਦਰ ਕੌਰ ਦੇ ਘਰ 3 ਅਕਤੂਬਰ 1944 ਨੂੰ ਹੋਇਆ। ਆਪਜੀ ਦੇ ਪਿਤਾ ਪੰਜਾਬ ਸਰਕਾਰ ਦੇ ਮੁਖ ਸਕੱਤਰ ਸਨ। ਉਹਨਾਂ ਸ਼ਿਮਲਾ ਵਿਖੇ ਸੇਂਟ ਬੈਡਜ  ਵਿਖੇ ਦਾਖਲਾ ਲਿਆ ਅਤੇ ਜੀਨਸ ਅਤੇ ਮੇਰੀ ਕਾਨਵੈਂਟ ਕਾਲਜ ਤੋਂ ਗ੍ਰੈਜੂਏਸ਼ਨ ਕੀਤੀ।

ਆਪਜੀ ਦਾ ਵਿਆਹ 31 ਅਕਤੂਬਰ 1964 ਨੂੰ ਕੈਪਟਨ ਅਮਰਿੰਦਰ ਸਿੰਘ ਨਾਲ ਹੋਇਆ। ਸ਼ਾਹੀ ਪਰਿਵਾਰ ਵਿਚ ਆਉਣ ਤੋਂ ਬਾਅਦ ਆਪਜੀ ਨੂੰ ਸਮਾਜ ਸੇਵਾ ਦੀ ਚੇਟਕ ਲਗ ਗਈ ਕਿਉਂਕਿ ਇਸ ਪਰਿਵਾਰ ਵਿਚ ਮਹਾਰਾਜਾ ਯਾਦਵਿੰਦਰ ਸਿੰਘ ਅਤੇ ਮਹਾਰਾਣੀ ਮਹਿੰਦਰ ਕੌਰ ਦੋਵੇਂ ਸਿਆਸਤ ਵਿਚ ਵਿਚਰ ਰਹੇ ਸਨ। ਮਹਾਰਾਣੀ ਪ੍ਰਨੀਤ ਕੌਰ ਨੇ ਸਮਾਜ ਵਿਚ ਵਿਚਰਦਿਆਂ ਗਰੀਬਾਂ, ਦਲਿਤਾਂ ਅਤੇ ਸਮਾਜ ਦੇ ਪਛੜੇ ਵਰਗਾਂ ਦੇ ਲੋਕਾਂ ਦੀਆਂ ਦੁਖ ਤਕਲੀਫਾਂ ਅਤੇ ਉਹਨਾਂ ਨੂੰ ਰੋਜਮਰਾ ਦੀ ਜਿੰਦਗੀ ਵਿਚ ਆ ਰਹੀਆਂ ਸਮੱਸਿਆਵਾਂ ਨੂੰ ਨੇੜਿਉਂ ਹੋ ਕੇ ਵੇਖਿਆ। ਉਹਨਾਂ ਦੇ ਮਨ ਤੇ ਸਮਾਜਕ ਨਾ ਬਰਾਬਰੀ ਅਤੇ ਅਨਿਆਂ ਨੇ ਗਹਿਰਾ ਅਸਰ ਪਾਇਆ, ਇਸ ਲਈ ਉਹਨਾਂ ਆਪਣੇ ਵਿਆਹ ਤੋਂ ਬਾਅਦ ਹੀ ਰੈਡ ਕਰਾਸ  ਦੇ ਸਹਿਯੋਗ ਨਾਲ ਖੂਨਦਾਨ ਦੀ ਸੇਵਾ ਲਈ ਕੰਮ ਕਰਨਾ ਸ਼ੁਰੂ ਕਰ ਦਿਤਾ। ਸ਼ਾਹੀ ਪਰਿਵਾਰ ਵਿਚ ਜੀਵਨ ਦੇ ਸਾਰੇ ਸੁਖ ਪ੍ਰਾਪਤ ਸਨ ਪ੍ਰੰਤੂ ਫਿਰ ਵੀ ਉਹਨਾਂ ਸਮਾਜ ਸੇਵਾ ਦੇ ਖੇਤਰ ਨੂੰ ਚੁਣਕੇ ਲੋਕਾਂ ਦੀ ਸੇਵਾ ਕਰਨੀ ਸ਼ੁਰੂ ਕਰ ਦਿਤੀ। ਘਰ ਵਿਚ ਰਾਜਸੀ ਮਾਹੌਲ ਹੋਣ ਕਰਕੇ ਉਹਨਾਂ ਰਾਜਨੀਤਕ ਸਰਗਰਮੀਆਂ ਨੂੰ ਵੀ ਨੇੜੇ ਤੋਂ ਵਾਚਿਆ ਇਸ ਕਰਕੇ ਉਹਨਾਂ ਦੀ ਰਾਜਨੀਤੀ ਵਿਚ ਦਿਲਚਸਪੀ ਵਧ ਗਈ। ਉਹਨਾਂ ਦੀ ਸੱਸ ਮਹਾਰਾਣੀ ਮਹਿੰਦਰ ਕੌਰ ਰਾਜ ਸਭਾ ਅਤੇ ਲੋਕ ਸਭਾ ਦੀ ਮੈਂਬਰ ਰਹੀ। ਮਹਾਰਾਜਾ ਭੁਪਿੰਦਰ ਸਿੰਘ ਵੀ ਐਮ.ਐਲ.ਏ ਅਤੇ ਹਾਈ ਕਮਿਸ਼ਨਰ ਰਹੇ।

ਆਪਜੀ ਦੇ ਇਕ ਸਪੁਤਰ ਯੁਵਰਾਜ ਰਣਇੰਦਰ ਸਿੰਘ ਅਤੇ ਸਪੁਤਰੀ ਬੀਬਾ ਜੈਇੰਦਰ ਕੌਰ ਹਨ। ਪਰਿਵਾਰਕ ਜਿੰਮੇਵਾਰੀਆਂ ਤੋਂ ਥੋੜੀ, ਫੁਰਸਤ ਮਿਲਣ ਤੋਂ ਬਾਅਦ ਆਪਜੀ ਨੇ ਸਿਆਸਤ ਵਿਚ ਸਰਗਰਮੀ ਨਾਲ ਹਿਸਾ ਲੈਣਾ ਸ਼ੁਰੂ ਕਰ ਦਿਤਾ। ਆਪਜੀ ਦੇ ਪਤੀ ਮਹਾਰਾਜਾ ਅਮਰਿੰਦਰ ਸਿੰਘ ਲੋਕ ਸਭਾ ਅਤੇ ਵਿਧਾਨ ਸਭਾ ਦੇ ਮੈਂਬਰ ਰਹੇ। ਸਾਲ 2002 ਤੋਂ 2007 ਤੱਕ ਕੈਪਟਨ ਅਮਰਿੰਦਰ ਸਿੰਘ ਪੰਜਾਬ ਦੇ ਮੁੱਖ ਮੰਤਰੀ ਰਹੇ। ਮਹਾਰਾਣੀ ਪ੍ਰਨੀਤ ਕੌਰ ਨੇ ਬਹੁਤ ਸਾਰੀਆਂ ਐਨ.ਜੀ.ਓਜ ਵਿਚ ਕੰਮ ਕਰਨਾ ਸ਼ੁਰੂ ਕਰ ਦਿਤਾ। ਉਹ ਪਟਿਆਲਾ ਸਿਟੀਜਨ ਕੌਂਸਲ ਦੇ ਚੇਅਰਪਰਸਨ ਸਨ। ਉਹਨਾਂ ਸਪੈਸ਼ਲ ਬੱਚਿਆ ਲਈ ਸਥਾਪਤ ਕੀਤੀ ਗਈ ਸੰਸਥਾ ਸੰਜੀਵਨੀ ਅਤੇ ਜਗਦੀਸ਼ ਆਸ਼ਰਮ ਅਤੇ ਗੁੰਗੇ ਤੇ ਬੋਲੇ ਬਚਿਆਂ ਦੀ ਸੰਸਥਾ ਨਾਲ ਵੀ ਕੰਮ ਕੀਤਾ। ਉਹ ਪਟਿਆਲਾ ਹੈਰੀਟੇਜ ਸੋਸਾਇਟੀ ਦੇ ਚੇਅਰਪਰਸਨ ਰਹੇ ਅਤੇ 4 ਸਾਲ ਲਗਾਤਾਰ ਪਟਿਆਲਾ ਵਿਖੇ ਹੈਰੀਟੇਜ ਫੈਸਟੀਵਲ ਤੇ ਕਰਾਫਟ ਮੇਲਾ ਕਰਵਾਕੇ ਉਹਨਾਂ ਪਟਿਆਲਾ ਨੂੰ ਅੰਤਰ ਰਾਸ਼ਟਰੀ ਪੱਧਰ ਤੇ ਮਾਣਤਾ ਦਿਵਾਈ।

ਮੈਂਬਰ ਲੋਕ ਸਭਾ ਹੋਣ ਕਰਕੇ ਲੋਕ ਸਭਾ ਦੀਆਂ ਉਹ ਬਹੁਤ ਸਾਰੀਆਂ ਮਹੱਤਵਪੂਰਨ ਕਮੇਟੀਆਂ ਦੇ ਮੈਂਬਰ ਰਹੇ। ਪਟਿਆਲਾ ਸ਼ਹਿਰ ਅਤੇ ਲੋਕ ਸਭਾ ਹਲਕੇ ਨੂੰ ਹੜਾਂ ਦੀ ਮਾਰ ਤੋਂ ਬਚਾਉਣ ਅਤੇ ਇਸਦੇ ਵਿਕਾਸ ਤੇ ਬਾਰਾਂਦਰੀ ਬਾਗ ਦੀ ਸੁੰਦਰਤਾ ਨੂੰ ਚਾਰ ਚੰਨ ਲਗਾਉਣ ਵਿਚ ਮਹੱਤਵਪੂਰਣ ਰੋਲ ਅਦਾ ਕੀਤਾ। ਕੇਂਦਰੀ ਵਿਦੇਸ਼ ਰਾਜ ਮੰਤਰੀ ਬਣਨ ਤੋਂ ਬਾਅਦ ਭਾਰਤੀਆਂ ਖਾਸ ਤੌਰ ਤੇ ਪੰਜਾਬੀਆਂ ਨੂੰ ਵਿਦੇਸ਼ਾਂ ਵਿਚ ਆ ਰਹੀਆਂ ਅਨੇਕਾਂ ਮੁਸ਼ਕਲਾਂ ਦਾ ਹਲ ਇਹਨਾਂ ਨਿਜੀ ਦਖਲ ਦੇ ਕੇ ਕਰਵਾਇਆ। ਉਦਾਹਰਣ ਦੇ ਤੌਰ ਤੇ ਵਿਦੇਸ਼ਾਂ ਵਿਚ ਜਿਵੇਂ ਕਿ ਫਰਾਂਸ ਆਦਿ ਵਿਚ ਜਦੋਂ ਪਗੜੀ ਦਾ ਮਸਲਾ ਪੈਦਾ ਹੋਇਆ ਤਾਂ ਇਹਨਾਂ ਆਪਣਾ ਅਸਰ ਰਸੂਖ ਵਰਤਕੇ ਹਲ ਕਰਾਉਂਣ ਦੀ ਕੋਸ਼ਿਸ਼ ਕੀਤੀ। ਬਹੁਤ ਸਾਰੇ ਪੰਜਾਬੀ ਬੜੀ ਦੇਰ ਤੋਂ ਕੇਂਦਰ ਦੀ ਬਲੈਕ ਲਿਸਟ ਵਿਚ ਹੋਣ ਕਰਕੇ ਭਾਰਤ ਨਹੀਂ ਆ ਸਕਦੇ ਸਨ ਤਾਂ ਇਹਨਾਂ ਨਿਜੀ ਦਿਲਚਸਪੀ ਲੈ ਕੇ ਗ੍ਰਹਿ ਅਤੇ ਵਿਦੇਸ਼ ਮੰਤਰਾਲਿਆਂ ਦਾ ਤਾਲਮੇਲ ਕਰਾਕੇ ਉਹਨਾਂ ਵਿਚੋਂ ਬਹੁਤ ਸਾਰਿਆਂ ਨੂੰ ਉਸ ਲਿਸਟ ਵਿਚੋਂ ਕਢਵਾਇਆ ਜਿਹੜੇ ਬਾਕੀ ਰਹਿ ਗਏ ਹਨ ਉਹਨਾਂ ਦੀ ਵੀ ਪੈਰਵੀ ਕਰ ਰਹੇ ਹਨ। ਜਿਹੜੇ ਪ੍ਰਵਾਸੀ ਭਾਰਤੀ ਵਦੇਸ਼ਾਂ ਵਿਚ ਸ਼ਰਨ ਲੈ ਕੇ ਰਹਿ ਰਹੇ ਹਨ ਉਹਨਾਂ ਦੇ ਬੱਚਿਆਂ ਨੂੰ ਭਾਰਤ ਆਉਣ ਲਈ ਵੀਜਾ ਦੇਣ ਦੀ ਪ੍ਰਵਾਨਗੀ ਦਿਵਾਈ। ਵਿਦੇਸ਼ਾਂ ਵਿਚ ਖਾਸ ਤੌਰ ਤੇ ਆਸਟਰੇਲੀਆ ਵਿਚ ਜਦੋਂ ਨਸਲੀ ਵਿਤਕਰਿਆਂ ਦੀ ਚਰਚਾ ਹੋਈ ਤਾਂ ਮਹਾਰਾਣੀ ਸਾਹਿਬਾ ਨਿਜੀ ਤੌਰ ਤੇ ਆਸਟਰੇਲੀਆ ਜਾ ਕੇ ਉਥੇ ਦੀ ਸਰਕਾਰ ਨਾਲ ਗਲਬਾਤ ਕਰਕੇ ਆਏ। ਏਸੇ ਤਰਾਂ ਜਦੋਂ ਕੁਝ ਯੂਨੀਵਰਸਿਟੀਆਂ ਆਸਟਰੇਲੀਆ ਵਿਚ ਉਥੋਂ ਦੀ ਸਰਕਾਰ ਨੇ ਡੀਰਿਕੋਸਨਾਵੀਜ ਕਰ ਦਿਤੀਆਂ ਤਾਂ ਮਹਾਰਾਣੀ ਸਾਹਿਬਾ ਨੇ ਨਿਜੀ ਦਖਲ ਦੇ ਕੇ 150 ਭਾਰਤੀ ਵਿਦਿਆਰਥੀਆਂ ਨੂੰ ਉਥੋਂ ਦੀ ਸਰਕਾਰ ਤੋਂ ਹੋਰ ਯੂਨੀਵਰਸਿਟੀਆਂ ਵਿਚ ਦਾਖਲੇ ਦਾ ਪ੍ਰਬੰਧ ਕਰਵਾਕੇ ਉਹਨਾਂ ਦਾ ਭਵਿਖ ਬਚਾਇਆ। ਇਸੇ ਤਰਾਂ ਮਰਾਕੋ ਵਿਚੋਂ ਤਾਂ ਪੰਜਾਬੀਆਂ ਨੂੰ ਜੇਲਾਂ ਵਿਚੋਂ ਲਭਕੇ ਵਾਪਸ ਭਾਰਤ ਆਉਣ ਦਾ ਪ੍ਰਬੰਧ ਕੀਤਾ।

ਜਦੋਂ ਇਟਲੀ ਸਰਕਾਰ ਨੇ ਅਮਨੈਸਿਟੀ ਸਕੀਮ ਰਾਹੀਂ ਪ੍ਰਵਾਸੀ ਨਾਗਿਰਕਾਂ ਨੂੰ ਰੈਗੂਲਰ ਕਰਨ ਦਾ ਫੈਸਲਾ ਕੀਤਾ ਤਾਂ ਉਹਨਾਂ ਤੁਰੰਤ ਹਜਾਰਾਂ ਭਾਰਤੀਆਂ ਦਾ ਭਵਿਖ ਬਚਾਉਣ ਲਈ ਵਿਦੇਸ਼ ਮੰਤਰਾਲੇ ਦੇ ਆਫੀਸਰ ਤੇ ਸਟਾਫ ਇਟਲੀ ਭੇਜਕੇ ਉਹਨਾਂ ਦੇ ਕਾਗਜਾਤ ਪੂਰੇ ਕਰਵਾਏ ਤੇ ਉਹਨਾਂ ਦੀ ਨੈਸ਼ਨਿਲਟੀ ਕੰਨਫਰਮ ਕਰਵਾਈ। ਇਹ ਸਾਰੇ ਪ੍ਰਬੰਧ ਅਨਪ੍ਰੈਸੀਡੈਂਟ ਸਨ, ਅਜਿਹਾ ਪਹਿਲਾਂ ਕਦੀ ਨਹੀਂ ਹੋਇਆ। ਇਸੇ ਤਰਾਂ ਲਿਬੀਆ ਵਿਚ ਫਸੇ 62 ਭਾਰਤੀਆਂ ਨੂੰ ਵਾਪਸ ਲਿਆਉਣ ਦਾ ਪ੍ਰਬੰਧ ਕੀਤਾ। ਕਦੇ ਵੀ ਪ੍ਰਵਾਸੀ ਭਾਰਤੀਆਂ ਨੂੰ ਵਿਦੇਸ਼ਾਂ ਵਿਚ ਕੋਈ ਸਮੱਸਿਆ ਪੈਦਾ ਹੋਈ ਤਾਂ ਮਹਾਰਾਣੀ ਸਾਹਿਬਾ ਨੇ ਵਿਦੇਸ਼ ਮੰਤਰਾਲੇ ਵਲੋਂ ਪੂਰੀ ਮਦਦ ਕੀਤੀ। ਵਿਦੇਸ਼ੀ ਪ੍ਰਵਾਸੀ ਭਾਰਤੀਆਂ ਅਤੇ ਸਿੱਖਾਂ ਲਈ ਉਹਨਾਂ ਵਲੋਂ ਕੀਤੇ ਉਦਮਾਂ ਕਰਕੇ ਉਹਨਾਂ ਨੂੰ 26 ਨਵੰਬਰ 2009 ਨੂੰ ਇੰਟਰਨੈਸ਼ਨਲ ਸਿਖ ਫੋਰਮ ਵਲੋਂ ਲੰਡਨ ਵਿਚ ਸਰਵੋਤਮ ਸਿੱਖ ਆਫ ਦਾ ਯੀਅਰ ਅਵਾਰਡ ਦੇ ਕੇ ਸਨਮਾਨਤ ਕੀਤਾ ਗਿਆ। ਥਾਪਰ ਡੀਮਡ ਯੂਨੀਵਰਸਿਟੀ ਨੇ ਵੀ ਉਹਨਾਂ ਦੀਆਂ ਸਮਾਜ ਪ੍ਰਤੀ ਸੇਵਾਵਾਂ ਬਦਲੇ ਆਨਰੇਰੀ ਡਾਕਟਰੇਟ ਦੀ ਡਿਗਰੀ ਪ੍ਰਦਾਨ ਕੀਤੀ। ਵਿਦੇਸ਼ ਰਾਜ ਮੰਤਰੀ ਹੋਣ ਦੇ ਨਾਤੇ ਉਹਨਾਂ ਵਿਦੇਸ਼ਾਂ ਤੇ ਯੂ.ਐਨ.ਓ ਵਿਚ ਭਾਰਤੀ ਡੈਲੀਗੇਸ਼ਨ ਦੀ ਅਗਵਾਈ ਕੀਤੀ।

ਅਸੀਂ ਉਹਨਾਂ ਨੂੰ ਉਹਨਾਂ ਦੇ 67 ਵੇਂ ਜਨਮ ਦਿਨ ਤੇ ਮੁਬਾਰਕ ਕਹਿੰਦੇ ਹਾਂ ਤੇ ਲੰਮੀ ਉਮਰ ਦੀ ਕਾਮਨਾ ਕਰਦੇ ਹਾਂ ਤਾਂ ਜੋ ਉਹ ਦੇਸ਼ ਅਤੇ ਸਮਾਜ ਦੀ ਹੋਰ ਸੇਵਾ ਕਰ ਸਕਣ।

ਉਜਾਗਰ ਸਿੰਘ
ਸਾਬਕਾ ਜਿਲਾ ਲੋਕ ਸੰਪਰਕ ਅਫਸਰ
#3078, ਫੇਜ-2 ਅਰਬਨ ਅਸਟੈਟ, ਪਟਿਆਲਾ
94178-13072


  3 ਅਕਤੂਬਰ, ਜਨਮ ਦਿਨ ਤੇ ਵਿਸ਼ੇਸ਼
ਸ਼ਰਾਫਤ, ਨੇਕਨੀਤੀ, ਇਨਸਾਨੀਅਤ, ਸਹਿਜਤਾ ਅਤੇ ਸਮਾਜ ਸੇਵਾ ਦੇ ਮੁੱਜਸਮਾ: ਮਹਾਰਾਣੀ ਪ੍ਰਨੀਤ ਕੌਰ
- ਉਜਾਗਰ ਸਿੰਘ
ਕੰਜ਼ਿਊਮਰਿਜ਼ਮ ਅਤੇ ਵਾਤਾਵਰਨ ਦਾ ਨੁਕਸਾਨ
ਸੁਖਵੰਤ ਹੁੰਦਲ
ਮੰਜਾ ਤੇ ਨਵਾਰੀ ਪਲੰਘ
ਬਲਵਿੰਦਰ ਸਿੰਘ ਚਾਹਲ “ਮਾਧੋ ਝੰਡਾ”
ਪੱਖੀ
ਬਲਵਿੰਦਰ ਸਿੰਘ ਚਾਹਲ “ਮਾਧੋ ਝੰਡਾ”
ਕੀ ਸ੍ਰੋਮਣੀ ਕਮੇਟੀ ਅਤੇ ਬਾਕੀ ਗੁਰਦੁਆਰਿਆਂ ਵਿੱਚ ਫੈਲਿਆ ਭ੍ਰਿਸ਼ਟਾਚਾਰ ਰੋਕਣ ਲਈ ਵੀ ਕੋਈ ਅੱਨਾ ਹਜਾਰੇ ਉੱਠੇਗਾ?
ਅਵਤਾਰ ਸਿੰਘ ਮਿਸ਼ਨਰੀ
ਸਾਂਝੇ ਪੰਜਾਬ ਦਾ, ਪੰਜਾਬੀ ਦਾ ਅਣਖੀਲਾ ਲੋਕ ਕਵੀ: ਚਿਰਾਗ ਦੀਨ ਦਾਮਨ
ਉਜਾਗਰ ਸਿੰਘ
ਰਾਜ ਵਿੱਚ ਲੋਕਾਂ ਦੀ, ਲੋਕਾਂ ਦੁਆਰਾ, ਲੋਕਾਂ ਲਈ ਸਰਕਾਰ ਦੀ ਧਾਰਨਾ ਕਿੱਥੋਂ ਤੱਕ ਸਹੀ ਸਾਬਤ ਹੋ ਰਹੀ ਹੈ? - ਪਰਸ਼ੋਤਮ ਲਾਲ ਸਰੋਏ
ਚਲ ਜਨਮੇਜੇ ਕਸ਼ਮੀਰ ਵਿਖਾ-3
ਜਨਮੇਜਾ ਸਿੰਘ ਜੌਹਲ
ਆਤੰਕ ਦਾ ਅੰਤ
ਪਾਕਿਸਤਾਨ ਨੇ ਅਮਰੀਕਾ ਦੀ ਮੱਦਦ ਕੀਤੀ ਜਾਂ ਲਾਦੇਨ ਦੀ?

ਭਵਨਦੀਪ ਸਿੰਘ ਪੁਰਬਾ (ਚੀਫ਼ ਐਡੀਟਰ ‘ਮਹਿਕ ਵਤਨ ਦੀ’)
ਕੁਦਰਤੀ ਆਫਤਾਂ, ਭੂਚਾਲ, ਵਿਗਿਆਨ ਅਤੇ ਠੱਗ
ਅਵਤਾਰ ਸਿੰਘ ਮਿਸ਼ਨਰੀ
ਹੋਲੀ ਤੇ ਵਿਸ਼ੇਸ਼ ਸੇਲ
ਸੰਜੀਵ ਸ਼ਰਮਾ, ਫਿਰੋਜਪੁਰ
ਮਿਤੀ: ੨੦/੦੩/੨੦੧੧
ਹਲ਼
ਬਲਵਿੰਦਰ ਸਿੰਘ ਚਾਹਲ “ਮਾਧੋ ਝੰਡਾ”
ਨਿਬੰਧ :
ਅਜਮੇਰ ਰੋਡੇ : ਸ਼ੁਭਚਿੰਤਨ ਦਾ ਵੇਲਾ
ਸੁਖਿੰਦਰ
ਜੱਜੇ ਦੀਆਂ ਲੱਤਾਂ ਵਿਚ ਆ ਅੜੀ ਬੇਲੋੜੀ ਬਿੰਦੀ
ਗਿ। ਸੰਤੋਖ ਸਿੰਘ
ਬਦੇਸ਼ਾਂ ‘ਚ ਕਰੂਪ ਹੋ ਰਹੀ ਪੰਜਾਬੀ ਬੋਲੀ: ਜ਼ਿੰਮੇਵਾਰ ਕੌਣ?
ਇਕਬਾਲ ਰਾਮੂਵਾਲੀਆ, ਕੈਨਡਾ
ਸੰਪਾਦਨਾ ਬਨਾਮ ਵਿਆਕਰਣਿਕ ਦਰੁੱਸਤੀਆਂ
ਡਾ।ਗੁਰਮੀਤ ਸਿੰਘ ਬਰਸਾਲ ਕੈਲੇਫੋਰਨੀਆਂ
ਚਰਨ ਸਿੰਘ : ਦਾਰਸ਼ਨਿਕ ਸੁਭਾਅ ਦੀ ਕਵਿਤਾ
ਸੁਖਿੰਦਰ
ਉਂਕਾਰਪ੍ਰੀਤ : ਜ਼ਿੰਦਗੀ ਦੀਆਂ ਹਕੀਕਤਾਂ ਦਾ ਲੇਖਾ-ਜੋਖਾ ਕਰਦੀ ਕਵਿਤਾ
ਸੁਖਿੰਦਰ
ਵਿਦਵਾਨਾਂ ਨੇ ਸਮੇ ਦੀ ਵੰਡ ਕਿਵੇਂ ਕੀਤੀ? ਅਤੇ ਨਵਾਂ ਸਾਲ
ਅਵਤਾਰ ਸਿੰਘ ਮਿਸ਼ਨਰੀ
ਸੁਰਜੀਤ ਕਲਸੀ : ਔਰਤ ਦੇ ਸਰੋਕਾਰਾਂ ਦੀ ਕਥਾ
ਸੁਖਿੰਦਰ
ਪਹਿਲੀ ਮੁਲਾਕਾਤ
ਜਨਮੇਜਾ ਸਿੰਘ ਜੌਹਲ
ਮਰਦ ਨੂੰ ਸਮਾਜ ਦਾ ਪ੍ਰਧਾਨ, ਕਰਤਾ, ਧਰਤਾ ਸਿਰਜਨਹਾਰ ਸਮਝਇਆਂ ਜਾਂਦਾ ਹੈ
ਸਤਵਿੰਦਰ ਕੌਰ ਸੱਤੀ (ਕੈਲਗਰੀ)
ਕਿ–ਕ–ਕੇ
ਜਨਮੇਜਾ ਸਿੰਘ ਜੌਹਲ
ਬੱਸ ਸਟਾਪ ਦੀ ਤਲਾਸ਼
ਜਨਮੇਜਾ ਸਿੰਘ ਜੌਹਲ
ਦੇਸ ਦਾ ਅੰਨਦਾਤਾ ਪੰਜਾਬ ਦਾ ਕਿਸਾਨ ਖੁਦਕੁਸੀਆਂ ਦੇ ਰਾਹ ਕਿਉਂ ?
ਰਘਵੀਰ ਸਿੰਘ ਚੰਗਾਲ
ਕਲਮਾਂ ਦਾ ਕਲਮਾਂ ਨਾਲ ਟਕਰਾਅ, ਪੰਜਾਬੀ ਸਾਹਿਤ ਲਈ ਵਿਕਾਸਕਾਰੀ ਜਾਂ ਵਿਨਾਸ਼ਕਾਰੀ ?
ਜਰਨੈਲ ਘੁਮਾਣ
ਹਉਮੈਂ ਕਿਥੌਂ ਉਪਜੇ ਕਿਤ ਸੰਜਮ ਇਹ ਜਾਇ॥
ਡਾ: ਮਹਾਂਬੀਰ ਸਿੰਘ
ਇਕ ਯਮਲਾ ਜੱਟ ਸੀ।।।!
ਨਿਸ਼ਾਨ ਰਾਠੌਰ ‘ਮਲਿਕਪੁਰੀ’
ਆਪਣੇ ਬੱਚੇ ਨੂੰ ਆਤਮ-ਵਿਸ਼ਵਾਸੀ ਬਣਾਓ
ਨਿਸ਼ਾਨ ਰਾਠੌਰ ‘ਮਲਿਕਪੁਰੀ’
ਚਲ ਭਗਤਾ ਹੋ ਜਾ ਵਲੈਤੀਆ
ਜਨਮੇਜਾ ਸਿੰਘ ਜੌਹਲ
ਪੜਿਆ-ਲਿਖਿਆ ਤਬਕਾ ਬਨਾਮ ਅੰਧਵਿਸ਼ਵਾਸ
ਨਿਸ਼ਾਨ ਰਾਠੌਰ ‘ਮਲਿਕਪੁਰੀ’
ਦੋਸਤੀਆਂ ਦਾ ਮੇਰਾ ਅਨੁਭਵ
ਜਤਿੰਦਰ ਸਿੰਘ ਔਲ਼ਖ
ਮੇਰੀ ਕੈਨੇਡਾ ਫ਼ੇਰੀ - ਕਿਸ਼ਤ 1
ਸ਼ਿਵਚਰਨ ਜੱਗੀ ਕੁੱਸਾ
ਮੇਰੀ ਕੈਨੇਡਾ ਫ਼ੇਰੀ - ਕਿਸ਼ਤ 2
ਸ਼ਿਵਚਰਨ ਜੱਗੀ ਕੁੱਸਾ
ਮੇਰੀ ਕੈਨੇਡਾ ਫ਼ੇਰੀ - ਕਿਸ਼ਤ 3
ਸ਼ਿਵਚਰਨ ਜੱਗੀ ਕੁੱਸਾ
ਮੇਰੀ ਕੈਨੇਡਾ ਫ਼ੇਰੀ - ਕਿਸ਼ਤ 4
ਸ਼ਿਵਚਰਨ ਜੱਗੀ ਕੁੱਸਾ
ਮੰਗਣ ਨਾਲੋਂ ਮਰਨਾ ਚੰਗਾ ਨਿਸ਼ਾਨ
ਰਾਠੌਰ ‘ਮਲਿਕਪੁਰੀ’
ਜੱਜੇ ਦੇ ਪੈਰ ’ਚ ਬਿੰਦੀ
ਰਵਿੰਦਰ ਸਿੰਘ ਕੁੰਦਰਾ
ਕਿੱਥੇ ਉਡ ਗਈ ਮੇਰੇ ਵਤਨ ਦੀ ਉਹ ਸੋਨੇ ਦੀ ਚਿੜ੍ਹੀ
ਰਵੀ ਸਚਦੇਵਾ
ਕਰਮਾਂ ਵਾਲੀਆਂ ਮਾਂਵਾਂ
ਨਿਸ਼ਾਨ ਰਾਠੌਰ ‘ਮਲਿਕਪੁਰੀ’
…ਜਦੋਂ ਮੈਂ ਪਹਿਲੀ ਵਾਰ ਦਿੱਲੀ ਗਿਆ
ਨਿਸ਼ਾਨ ਰਾਠੌਰ ‘ਮਲਿਕਪੁਰੀ’
ਆਜ਼ਾਦ ਦੇਸ਼ ਦੇ ‘ਗ਼ੁਲਾਮ’
ਹਰਪ੍ਰੀਤ ਲਾਲ ‘ਹੈਰੀ’
ਇੰਝ ਰਿਹਾ ਮੇਰਾ ਜਹਾਜ਼ ਦਾ ਪਹਿਲਾ 'ਹੂਟਾ'.... !
ਮਨਦੀਪ ਖੁਰਮੀ ਹਿੰਮਤਪੁਰਾ(ਇੰਗਲੈਂਡ)

hore-arrow1gif.gif (1195 bytes)


Terms and Conditions
Privacy Policy
© 1999-2011, 5abi।com

www।5abi।com
[ ਸਾਡਾ ਮਨੋਰਥ ][ ਈਮੇਲ ][ ਹੋਰ ਸੰਪਰਕ ][ ਅਨੰਦ ਕਰਮਨ ][ ਮਾਨਵ ਚੇਤਨਾ ][ ਵਿਗਿਆਨ ]
[
ਕਲਾ/ਕਲਾਕਾਰ ][ ਫਿਲਮਾਂ ][ ਖੇਡਾਂ ][ ਪੁਸਤਕਾਂ ][ ਇਤਿਹਾਸ ][ ਜਾਣਕਾਰੀ ]

darya1.gif (3186 bytes)
©1999-2011, 5abi।com