ਵਿਦਿਆ ਤੋਂ ਭਾਵ ਕੁਝ ਪੜ੍ਹਨ-ਲਿਖਣ, ਦੇਖਣ , ਕੁਝ ਸਮਝਣ ਜਾਂ ਗਿਆਨ ਹਾਸਲ ਕਰਨ
ਲਈ ਮਨ ਬਣਾਉਣ ਤੋਂ ਹੈ। ਇਸ ਨੂੰ ਅੰਗਰੇਜ਼ੀ ਭਾਸ਼ਾ ਵਿੱਚ ”ਸਟੱਡੀ” ਜਾਂ ਅਧਿਅਨ ਵੀ
ਕਿਹਾ ਜਾ ਸਕਦਾ ਹੈ। ਵਿਦਿਆ ਮਨੁੱਖੀ ਜੀਵਨ ਵਿੱਚ ਬਹੁਤ ਹੀ ਮਹੱਤਵ ਰੱਖਦੀ ਹੈ।
ਵਿਦਿਆ ਨੂੰ ਮਨੁੱਖ ਦਾ ‘ਤੀਜਾ ਨੇਤਰ’ ਮੰਨਿਆ ਜਾਂਦਾ ਹੈ। ਲੇਕਿਨ ਜੇਕਰ ਵਿਦਿਆ
ਪ੍ਰਾਪਤ ਤੋਂ ਬਾਅਦ ਵੀ ਅਸੀਂ ਅਗਿਆਨੀ ਪੁਰਖਾਂ ਦੀ ਤਰ੍ਹਾਂ ਦਾ ਵਿਹਾਰ ਰੱਖਦੇ
ਹਾਂ। ਇਸ ਤਰ੍ਹਾਂ ਦੀ ਵਿਦਿਆ ਦੀ ਪ੍ਰਾਪਤੀ ਕੋਈ ਵੀ ਮਾਇਨੇ ਨਹੀਂ ਰੱਖਦੀ।
ਹੁਣ ਇੰਜ ਵੀ ਕਿਹਾ ਜਾ ਸਕਦਾ ਹੈ ਕਿ ਵਿਦਿਆ ਦੀ ਪ੍ਰਾਪਤੀ ਤੋਂ ਬਗੈਰ ਮਨੁੱਖੀ
ਜੀਵਨ ਬੇ-ਅਰਥ ਹੈ। ਵਿਦਿਆ ਦੀ ਬਦੌਲਤ ਹੀ ਅੱਜ ਦਾ ਇਹ ਮਨੁੱਖ ਚੰਨ ‘ਤੇ ਵੀ
ਪਹੁੰਚਣ ਦੇ ਯੋਗ ਹੋ ਸਕਿਆ ਹੈ। ਵਿਦਿਆ ਹਾਸਲ ਕਰ ਕੇ ਹੀ ਮਨੁੱਖੀ ਜੀਵ ਸਾਇੰਸਦਾਨ,
ਨਿਆ-ਧੀਸ, ਲੈਕਚਰਾਰ ਤੇ ਡਾਕਟਰ ਆਦਿ ਵਰਗੀਆਂ
ਪਦਵੀਆਂ ਹਾਸਲ ਕਰਨ ਦੇ ਯੋਗ ਹੋ ਸਕਿਆ ਹੈ।
ਵਿਦਿਆ ਦੀ ਬਦੌਲਤ ਹੀ ਮਨੁੱਖ ਨੇ ਵਿਗਿਆਨਕ ਖੇਤਰ ਵਿੱਚ ਵੀ ਕਾਫ਼ੀ ਮੱਲ੍ਹਾਂ
ਮਾਰੀਆਂ ਹਨ। ਇਸ ਨੇ ਮਨੁੱਖ ਨੂੰ ਮਨੁੱਖ ਦੇ ਨਜ਼ਦੀਕ ਲੈ ਆਂਦਾ ਹੈ। ਅੱਜ ਦੀ ਇਹ
ਵਿਦਿਆ ਦਾ ਢੰਗ ਤੇ ਤਰੀਕਾ ਪ੍ਰੰਪ੍ਰਾਗਤ ਢੰਗ ਤੇ ਤਰੀਕੇ ਤੋਂ ਬਿਲਕੁਲ ਉਲਟ ਹੈ।
ਪਹਿਲਾਂ ਸਮਿਆਂ ਵਿੱਚ ਵਿਦਿਆ ਦੇਣ ਵਾਲੇ ਨੂੰ ਰੱਬ ਜਾਂ ਭਗਵਾਨ ਦਾ ਦੂਜਾ ਰੂਪ
ਮੰਨਿਆਂ ਜਾਦਾ ਸੀ। ਪਰ ਅੱਜ ਇਸ ਦੇ ਬਿਲਕੁਲ ਉਲਟ ਹੈ। ਇਹ ਇੱਕ ਕਹਾਵਟ ਵੀ ਪ੍ਰਚਲਤ
ਹੈ:
”ਗੁਰੂ ਬਿਨੁ ਗਤਿ ਨਹੀ, ਸਾਹ ਬਿਨਾਂ ਪਤ ਨਹੀਂ। ”
ਪਰ ਅੱਜ ਜੋ ਗੁਰੂਆਂ ਭਾਵ ਟੀਚਰਾਂ ਦੀ ਜੋ ਬੇ-ਅੱਦਬੀ ਹੋ ਰਹੀ ਹੈ, ਉਸ ਤੋਂ
ਤਾਂ ਸਾਰੇ ਭਲੀ-ਭਾਂਤੀ ਵਾਕਿਫ਼ ਹੀ ਹਨ। ਟੀਚਰਾਂ ਉੱਪਰ ਹੀ ਲਾਠੀਆਂ ਦਾ ਮੀਂਹ
ਵਰਾਇਆ ਜਾਂਦਾ ਹੈ। ਜਿੱਥੇ ਪੁਰਾਣੇ ਸਮਿਆਂ ਵਿੱਚ ਅਸ਼ਤਰ-ਸ਼ਸ਼ਤਰ ਵਿਦਿਆ ਦੇ ਨਾਲ ਨਾਲ
ਨੈਤਿਕ ਗੁਣਾਂ ਦੀ ਵਿਦਿਆ ਵੀ ਦਿੱਤੀ ਜਾਂਦੀ ਸੀ। ਅੱਜ ਅਜਿਹਾ ਨਹੀਂ ਹੈ। ਅੱਜ ਦੀ
ਵਿਦਿਆ ਤੇ ਪ੍ਰੰਪਾਗਤ ਵਿਦਿਆ ਵਿੱਚ ਜ਼ਮੀਨ-ਆਸਮਾਨ ਦਾ ਫ਼ਰਕ ਦੇਖਣ ਨੂੰ ਮਿਲਦਾ ਹੈ।
ਟੀਚਰ ਭਾਵ ਗੁਰੂ ਨੂੰ ਹੀ ਧਮਕੀਆਂ ਮਿਲਣ ਲੱਗ ਪਈਆਂ ਹਨ।
ਕਈ ਕਈ ਸਾਲਾਂ ਦੀ ਮੇਹਨਤ ਕਰਨ ਦੇ ਬਾਵਜ਼ੂਦ ਇਹ ਪੜਿਆ-ਲਿਖਿਆ ਤੇ ਵਿਦਿਆ
ਪ੍ਰਾਪਤ ਇਨਸ਼ਾਨ ਬੇਕਾਰੀ ਦੀ ਜੀਵਨ ਬਤੀਤ ਕਰਦਾ ਹੋਇਆ ਨਜ਼ਰ ਆਉਂਦਾ ਹੈ। ਇੱਕ
ਅਨਪੜ੍ਹ ਦੀ ਪੂਛ ਫੜ੍ਹ ਕੇ ਤਾਂ ਉਸ ਨੂੰ ਸੜਕ ਪਾਰ ਕਰਾਉਣ ਲਈ ਵੀ ਰਾਜ਼ੀ ਹੋ ਜਾਂਦੇ
ਹਾਂ। ਪੜ੍ਹ ਇੱਕ ਵਿਦਿਆ ਪ੍ਰਾਪਤ ਇਨਸਾਨ ਨੂੰ ਅਸੀਂ ਗੱਡੀ ਥੱਲੇ ਧਕੇਲਨ ਤੋਂ ਵੀ
ਗੁਰੇਜ਼ ਨਹੀਂ ਕਰਦੇ।
ਹੁਣ ਅਫ਼ਸੋਸ ਵਾਲੀ ਗੱਲ ਤਾਂ ਇਹ ਹੈ ਕਿ ਜਿੱਥੇ ਵਿਦਿਆ ਦੀ ਮਨੁੱਖੀ ਜੀਵਨ ਨੂੰ
ਜੋ ਦੇਣ ਹੈ, ਉਸ ਦੇ ਮੁਕਾਬਲੇ ਅੱਜ ਦਾ ਇਹ ਮਨੁੱਖ ਇਸ ਵਿਦਿਆ ਨੂੰ ਕੀ ਦੇ ਰਿਹਾ
ਹੈ। ਅਸੀਂ ਵਿਦਿਆ ਨੂੰ ਉਤਸ਼ਾਹਿਤ ਕਰਨ ਦੀ ਬਜ਼ਾਇ ਉਸਨੂੰ ਨਿਰ-ਉਤਸ਼ਾਹਿਤ ਕੀਤਾ ਜਾ
ਰਿਹਾ ਹੈ। ਵਿਦਿਆ ਦੀ ਨਿਰਾਦਰੀ ਕਰਨ ਦਾ ਝੁਕਾਅ ਸਾਡੇ ਇਸ ਅਧੁਨਿਕ ਸਮਾਜ ਵਿੱਚ
ਦੇਖਣ ਨੂੰ ਮਿਲਦਾ ਹੈ। ਅੱਜ ਦੇ ਸਮੇਂ ਵਿੱਚ ਵਿਦਿਆ ਇੰਨੀ ਪਰ-ਉਪਕਾਰੀ ਹੋਣ ਦੇ
ਬਾਵਜ਼ੂਦ ਬੇਚਾਰੀ ਬਣ ਕੇ ਰਹਿ ਗਈ ਹੈ।
ਜੇਕਰ ਅਸੀਂ ਤਨਖ਼ਾਹ ਦੇ ਪੱਖ ਤੋਂ ਹੀ ਲਈਆ ਤਾਂ ਇਹ ਦੇਖਣ ਨੂੰ ਮਿਲਦਾ ਹੈ ਕਿ
ਜ਼ਿਆਦਾ ਪੜ੍ਹੇ ਲਿਖੇ ਦਾ ਤਨਖ਼ਾਹ ਗਰੇਡ ਘੱਟ ਪੜ੍ਹੇ-ਲਿਖੇ ਤੋਂ ਘੱਟ ਹੀ ਹੁੰਦਾ ਹੈ।
ਇਹ ਵਿਦਿਆ ਪ੍ਰਾਪਤ ਮਨੁੱਖ ਅਨ-ਪੜ੍ਹ ਦੇ ਮੁਕਾਬਲੇ ਇੱਕ ਬੇਚਾਰਾ ਬਣ ਕੇ ਰਹਿ
ਜਾਂਦੇ ਹੈ। ਇੱਥੇ ਫਿਰ ਇਹ ਗੱਲ ਕਰਨੀ ਢੁਕਦੀ ਹੈ:
” ਜੋ ਸੁੱਖ ਸੱਜੂ ਦੇ ਚੁਬਾਰੇ, ਸੋ ਬਲਖ਼ ਨਾ ਬੁਖ਼ਾਰੇ। ”
ਇਹ ਹੀ ਦੇਖ ਲਓ ਕਿ ਰੁਜ਼ਗਾਰ ਦੇ ਮਾਮਲੇ ਵਿੱਚ ਵੀ ਵਿਦਿਆ ਦੇ ਮੁਕਾਬਲੇ ਪੈਸਾ
ਜਾਂ ਫਿਰ ਕਿਸੇ ਅਨਪੜ੍ਹ ਰਾਜਨੇਤਾ ਦੀ ਸਿਫ਼ਾਰਸ ਦੀ ਲੋੜ ਦੀ ਜ਼ਰੂਰਤ ਮਹਿਸੂਸ ਹੋ
ਰਹੀ ਹੈ। ਇਸ ਤਰ੍ਹਾਂ ਕਰ ਕੇ ਅਸੀਂ ਵਿਦਿਆ ‘ਤੇ ਕੀ ਉਪਕਾਰ ਕਰ ਰਹੇ ਹਾਂ। ਮਨੁੱਖ
ਦੀ ਵਿਦਿਅਕ ਯੋਗਤਾ ਦੇਖਣ ਦੀ ਬਜਾਇ ਉਸ ਦੀ ਕਿਸੇ ਰਾਜਨੇਤਾ ਨਾਲ ਵਾਕਫ਼ੀਅਤ ਨੂੰ
ਪਹਿਲੇ ਦੇ ਆਧਾਰ ਤੇ ਲਿਆ ਗਿਆ ਹੈ।
ਏਥੇ ਤਾਂ ”ਗਧਾ ਘੋੜਾ, ਇੱਕ ਬਰਾਬਰ” ਵਾਲੀ ਗੱਲ ਢੁਕਦੀ ਨਜ਼ਰ ਆਉਂਦੀ ਹੈ।
ਪੜ੍ਹ-ਲਿਖ ਕੇ ਕਈ ਵਾਰ ਕਿਤੇ ਪਾਸੇ ਨੌਕਰੀਪੇਸ਼ਾ ਵਾਲੇ ਬੰਦਿਆਂ ਨੂੰ ਬੱਸਾਂ
ਗੱਡੀਆਂ ਆਦਿ ਦੇ ਧੱਕਿਆਂ ਦਾ ਸ਼ੁਆਦ ਵੀ ਚਖਣਾ ਪੈਂਦਾ ਹੈ। ਬੱਸਾਂ ਦੇ
ਡਰਾਇਵਰਾਂ-ਕੰਡਕਟਰਾਂ ਦੇ ਦੁਰ-ਵਿਵਹਾਰ ਤੱਕ ਨੂੰ ਵੀ ਸਹਿਣ ਕਰਨਾ ਹੈ। ਇੱਕ ਅੱਠ
ਦਸ ਪੜ੍ਹਿਆ ਹੋਇਆ ਬੀ.ਏ. ਐਮ. ਏ. ਨਾਲੋਂ ਜ਼ਿਆਦਾ ਤਨਖ਼ਾਹ ਭੱਤਾ ਪ੍ਰਾਪਤ ਕਰ ਰਿਹਾ
ਹੈ। ਇਸ ਤਰ੍ਹਾਂ ਨਾਲ ਸਾਡੇ ਇਸ ਸਮਾਜ ਵਿੱਚ ”ਉਲਟੀ ਗੰਗਾ ਵਹਿਣ” ਵਾਲੀ ਗੱਲ ਹੋ
ਰਹੀ ਹੈ।
ਇਹ ਗੱਲ ਤਾਂ ਇਹ ਸਾਬਤ ਕਰਦੀ ਹੈ ਕਿ ਵਿਦਿਅਕ ਸੰਸਥਾਵਾਂ ਬੰਦ ਕਰ ਕੇ
ਰਾਜਨੇਤਾਵਾਂ ਦੇ ਘਰਾਂ ‘ਚ ਜਾ ਕੇ ਡੇਰੇ ਲਾ ਲਏ ਜਾਣ। ਹੁਣ ਵਿਦਿਅਕ ਥਾਵਾਂ ਤੋਂ
ਕਈ ਕਈ ਸਾਲ ਬਰਬਾਦ ਕਰ ਕੇ ਤੇ ਵਿਦਿਆ-ਪੜ੍ਹਾਈ ‘ਤੇ ਖ਼ਰਚ ਕਰਨ ਤੋਂ ਬਾਅਦ ਮਨੁੱਖ
ਦੇ ਹੱਥ ਕੀ ਲਗਦਾ ਹੈ? ਉਹੀ ਮਜ਼ਬੂਰੀ ਤੇ ਲਾਚਾਰੀ। ਸਾਡੇ ਇੰਡੀਆਂ ਦਾ ਇਹ ਇੱਕ
ਬਹੁਤ ਵੱਡਾ ਦੁਖਾਂਤ ਹੈ ਕਿ ਵਿਦਿਆ ਬੇਚਾਰੀ , ਸੱਚ-ਮੁੱਚ ਦੀ ਬੇਚਾਰੀ ਬਣ ਕੇ ਰਹਿ
ਗਈ ਹੈ। |