ਸ਼੍ਰਿਸ਼ਟੀ ਜਾਂ ਦੁਨੀਆਂ ਜਾਂ ਇੰਜ ਕਹਿ ਲਓ ਕਿ ਸਮਾਜ ਜਾਂ ਘਰ ਜਿਸ ਵਿੱਚ
ਅਸੀਂ ਰਹਿੰਦੇ ਹਾਂ ਦੀ ਉਤਪਤੀ ਹੋਈ ਹੈ ਤੇ ਇਸ ਵਿੱਚ ਅਲਗ-ਅਲਗ ਵਿਰਤੀਆਂ ਆਪਣਾ
ਘਰ ਕਰ ਬੈਠੀਆਂ ਹਨ ਜਾਂ ਇੰਜ ਕਹਿ ਲਓ ਕਿ ਇਨ੍ਹਾਂ ਵਿਰਤੀਆਂ ਨੇ ਡੇਰਾ ਜਮਾਂ
ਲਿਆ ਹੈ। ਇਨ੍ਹਾਂ ਵਿੱਚ ਜ਼ਿਆਦਾਤਰ ਤਾਂ ਇਹ ਦੇਖਣਾ ਹੀ ਮਿਲਦਾ ਹੈ ਕਿ 'ਮੈਂ
ਲੁੱਚਾ ਤੇ ਸਾਡਾ ਭਾਈਆ ਲੁੱਚਾ ਤੇ ਅਸੀਂ ਲੁੱਚਿਆਂ ਦੇ ਨਾਲ ਲਾਈ, ਸਦਕੇ ਜਾਵਾਂ
ਉਨ੍ਹਾਂ ਲੁੱਚਿਆਂ ਦੇ ਤੇ ਜਿਨ੍ਹਾਂ ਲੁੱਚਿਆਂ ਨਾਲ ਨਿਭਾਈ। ਮਾਫ਼ ਕਰਨਾ ਇਹ ਨਾ
ਕਹਿਣਾ ਇਹ ਇਤਰਾਜ਼ਯੋਗ ਲਾਇਨ ਹੈ ਲਾਇਨ ਹੈ ਇਸਤੋਂ ਪਹਿਲਾਂ ਅੱਜ ਦੇ ਸਮਾਜੀ
ਵਰਤਾਰੇ ਬਾਰੇ ਪਹਿਲਾਂ ਜ਼ਰੂਰ ਸੋਚ ਲੈਣਾ। ਅਰਥਾਤ ਜਿਸ ਕੋਲ ਚਾਰ ਪੈਸੇ ਆ ਜਾਂਦੇ
ਹਨ ਉਹ ਆਪਣੇ ਆਪ ਉੱਚਾ ਬਣ ਜਾਂਦਾ ਹੈ ਤੇ ਬਾਕੀ ਨੀਚ ਹੋ ਜਾਂਦੇ ਹਨ। ਇਨ੍ਹਾਂ
ਵਿਰਤੀਆਂ ਵਿੱਚ ਛੋਟਾ-ਵੱਡਾ, ਉੱਚਾ-ਨੀਵਾਂ, ਮਾਲਕ ਜਾਂ ਗ਼ੁਲਾਮ ਆਦਿ ਵਿਚਲਾ
ਪਾੜਾ ਜਾਂ ਵਖਰੇਵਾਂ ਦਿਨੋਂ ਦਿਨ ਵਧਦਾ ਹੋਇਆ ਚਲਾ ਆ ਰਿਹਾ ਹੈ। ਅਰਥਾਤ ਵਿਕਸਤ
ਹੋ ਰਿਹਾ ਹੈ।
ਉਂਜ ''ਏਕ ਪਿਤਾ ਏਕਸ ਦੇ ਹਮ ਬਾਰਸ'' ਦੀ ਧਾਰਨਾ ਅਨੁਸਾਰ ਸਾਡੇ ਸਾਰਿਆਂ ਦਾ
ਇੱਕ ਹੀ ਪਿਤਾ ਹੈ ਤੇ ਉਸ ਇੱਕ ਪਿਤਾ ਦੀ ਹੀ ਅਸੀਂ ਸੰਤਾਨ ਹਾਂ ਫਿਰ ਇਹ
ਉੱਚਾ-ਨੀਵਾਂ, ਛੋਟਾ-ਵੱਡਾ ਆਦਿ ਕਿਉਂ? ਸਾਡੇ ਜਿੰਨੇ ਵੀ ਰਹਿਬਰ ਇਸ ਦੁਨੀਆਂ
'ਤੇ ਆਏ ਨੇ ਉਨ੍ਹਾਂ ਨੇ ਸਾਰਿਆਂ ਨੂੰ ਏਕਤਾ ਤੇ ਸਮਾਨਤਾ ਦਾ ਉਪਦੇਸ਼ ਹੀ ਦਿੱਤਾ
ਹੈ। ਅਰਥਾਤ ਸਾਡੇ ਰਹਿਬਰਾਂ ਨੇ ਜੀਅ-ਜ਼ਾਨ ਲਾ ਕੇ ਇਸ ਪਾੜੇ ਨੂੰ ਖ਼ਤਮ ਕਰਨ ਦੀ
ਵਾਹ ਲਾਈ ਹੈ ਪਰ ਇਹ ਦੁਨੀਆਂ ਉਨ੍ਹਾਂ ਦੀ ਰਮਝ ਨੂੰ ਸਮਝ ਨਹੀਂ ਸਕੀ। ਅਰਥਾਤ ਇਹ
ਪਾੜਾ ਖ਼ਤਮ ਨਹੀਂ ਹੋ ਸਕਿਆ।
ਹੁਣ ਸਮਾਂ ਇਸ ਤਰ੍ਹਾਂ ਦਾ ਆ ਗਿਆ ਹੈ ਕਿ ਜਿਉਂ ਜਿਉਂ ਸਮਾਂ ਬਦਲਦਾ ਚਲਾ ਆ
ਰਿਹਾ ਹੈ ਇਹ ਪਾੜਾ ਵੀ ਦਿਨੀ ਦਿਨ ਵਧਦਾ ਚਲਾ ਆ ਰਿਹਾ ਹੈ। ਇਸਦਾ ਇੱਕੋ ਇੱਕ
ਕਾਰਨ ਹੈ ਸਮਝ ਹੁੰਦੇ ਹੋਏ ਹੀ ਨਾ-ਸਮਝ ਬਣ ਜਾਣਾ ਜਾਂ ਫਿਰ ਤਿੰਨ ਬਾਂਦਰਾਂ ਦਾ
ਰੂਪ ਇਖ਼ਤਿਆਰ ਕਰਨਾ ਜਿਸ ਵਿੱਚ ਬੁਰਾਈ ਦੇਖ ਕੇ ਵੀ ਅਣਦੇਖੀ ਕਰਨਾ, ਸੁਣ ਕੇ ਵੀ
ਅਣ-ਸੁਣੀ ਕਰ ਦੇਣਾ ਜਾਂ ਇਹ ਬੁਰਾਈ ਬਾਰੇ ਕੁਝ ਵੀ ਨਾ ਕਹਿਣਾ ਸਿਰਫ਼ ਇਸ ਗੱਲ
'ਤੇ ਯਕੀਨ ਕਰਨਾ ਕਿ ਰੱਬ ਜੋ ਵੀ ਕਰਦਾ ਹੈ ਠੀਕ ਕਰਦਾ ਹੈ ਕਿਸ ਹੱਦ ਤੱਕ ਸਹੀ
ਹੈ।
ਇਹ ਬਿਰਤੀ ਇਨਸਾਨਾਂ ਤੱਕ ਹੀ ਸੀਮਿਤ ਨਹੀਂ ਰਹਿ ਗਈ ਸਗੋਂ ਇਹ ਵਿਰਤੀ
ਜ਼ਾਨਵਰਾ ਆਦਿ ਵਿੱਚ ਵੀ ਪਾਈ ਜਾਂਦੀ ਹੈ। ਇੱਕ ਉੱਚਾ ਜਾਂ ਤਾਕਤਵਾਰ ਜ਼ਾਨਵਰ ਬਾਕੀ
ਨੀਵੇਂ ਜ਼ਾਨਵਰਾਂ ਨੂੰ ਆਪਣਾ ਸ਼ਿਕਾਰ ਬਣਾ ਲੈਂਦਾ ਹੈ ਜਾਂ ਇੰਜ ਕਹਿ ਲਓ ਕਿ ਨਿਗਲ
ਲੈਂਦਾ ਹੈ ਇਹੋ ਵਿਰਤੀ ਸਾਡੇ ਇਸ ਸਮਾਜ ਵਿੱਚ ਵੀ ਹੈ ਜੋ ਕਿ ਇਨ੍ਹਾਂ ਅਰਬਾਂ
ਕਰੋੜਾਂ ਆਦਿ ਜਿਹੇ ਘਪਲਿਆਂ ਤੋਂ ਸਾਹਮਣੇ ਆ ਰਿਹਾ ਹੈ ਕੁਝ ਇੱਕ ਗਿਣੇ-ਚੁਣੇ
ਬਾਕੀਆਂ ਦਾ ਮਾਲ ਆਪ ਹੀ ਹੜਪ ਕਰੀ ਜਾ ਰਹੇ ਹਨ ਜਾਂ ਇੰਜ ਕਹਿ ਲਓ ਕਿ ਉਹ
ਬਾਕੀਆਂ ਨੂੰ ਨਿਗਲ ਰਹੇ ਹਨ।
ਇਸ
ਸਾਰੇ ਤੋਂ ਇਹ ਹੀ ਖ਼ਮਿਆਦਾ ਲਗਾਇਆ ਜਾ ਸਕਦਾ ਹੈ ਕਿ ਜ਼ਾਨਵਰਾਂ ਤੇ ਇਨਸਾਨਾਂ
ਵਿਚਲਾ ਭੇਦ ਵੀ ਸਾਡੇ ਇਸ ਸਮਾਜ ਵਿੱਚੋਂ ਤਕਰੀਬਨ-ਤਕਰੀਬਨ ਖ਼ਤਮ ਹੁੰਦਾ ਚਲਾ ਜਾ
ਰਿਹਾ ਹੈ। ਫਿਰ ਏਥੇ ਸੋਚਣ ਵਾਲੀ ਗੱਲ ਤਾਂ ਇਹ ਬਣਦੀ ਹੈ ਕਿ ਇਹ ਸਾਡੇ ਸਮਾਜ
ਵਿੱਚ ਪਨਪ ਰਹੀਆਂ ਵਿਰਤੀਆਂ ਜ਼ਾਨਵਰਾਂ ਨੇ ਇਨਸਾਨ ਤੋਂ ਲਈਆਂ ਜਾਂ ਇਨਸਾਨਾਂ ਨੇ
ਜ਼ਾਨਵਰਾਂ ਤੋਂ ਉਧਾਰ ਲੈ ਲਈਆਂ ਹਨ। ਅਸਲ ਵਿੱਚ ਦੇਖਣ ਨੂੰ ਤਾਂ ਇਹ ਹੀ ਨਜ਼ਰ ਆ
ਰਿਹਾ ਹੈ ਕਿ ਜ਼ਾਨਵਰ ਇਨਸਾਨਾਂ ਨਾਲੋਂ ਜ਼ਿਆਦਾ ਸਮਝ ਰੱਖਣ ਲੱਗ ਗਿਆ ਹੈ ਤੇ
ਇਨਸਾਨ ਨਾ-ਸਮਝ ਹੁੰਦਾ ਚਲਾ ਆ ਰਿਹਾ ਹੈ।
ਇਹ ਵਰਤਾਰਾ ਤਾਂ ਆਪੇ ਹੋਣਾ ਹੋਇਆ ਕਿਉਂਕਿ ਸਾਡੀ ਆਪਣੀ ਸਮਝ ਜਾਂ ਸੋਚ ਨੂੰ
ਸ਼ੈਤਾਨੀ ਸੋਚ ਨੇ ਘੁਣ ਵਾਂਗ ਨਿਗਲ ਲਿਆ ਜਾਪ ਰਿਹਾ ਹੈ ਜਾਂ ਫਿਰ ਇਸਨੂੰ ਜੰਗ
ਲੱਗ ਚੁੱਕਾ ਹੈ। ਜਾਂ ਫਿਰ ਅਸੀਂ ਮਜ਼ਬੂਰੀਆਂ ਦੇ ਬੋਝ ਹੇਠ ਦੱਬੇ-ਕੁਚਲੇ ਬਣ ਕੇ
ਰਹਿਣ ਲਈ ਮਜ਼ਬੂਰ ਹੋਏ ਬੈਠੇ ਹਾਂ ਤੇ ਕੁਝ ਵੀ ਬੋਲਣ ਦਾ ਜ਼ੇਰਾ ਨਹੀਂ ਕਰ
ਪਾਉਂਦੇ। ਕਹਿਣ ਨੂੰ ਤਾਂ ਅਸੀਂ ਇੱਕ ਪਿਤਾ ਦੇ ਪੁੱਤਰ ਹਾਂ ਫਿਰ ਇਨ੍ਹਾਂ
ਵਿਰਤੀਆਂ ਨੂੰ ਪੈਦਾ ਕਰ ਕੇ ਜਾਂ ਇਨ੍ਹਾਂ ਨੂੰ ਪੈਦਾ ਕਰਨ ਵਾਲਿਆਂ ਦਾ ਸਾਥ ਦੇ
ਕੇ ਕੀ ਅਸੀਂ ਆਪਣੇ ਉਸ ਪਿਤਾ ਨੂੰ ਗ਼ਾਲ ਤਾਂ ਨਹੀਂ ਦੇ ਰਹੇ? ਜੇਕਰ ਪਿਤਾ ਇੱਕ
ਹੈ ਤਾਂ ਪੁੱਤਰ ਉੱਚਾਂ-ਨੀਵਾਂ, ਛੋਟਾ-ਜਾਂ ਵੱਤਾ, ਮਾਲਕ ਜਾਂ ਗ਼ੁਲਾਮ ਕਿਵੇਂ
ਹੋਇਆ ਭਲਾ? ਸਾਰੇ ਬਰਾਬਰ ਕਿਉਂ ਨਹੀਂ ਹਨ ?
ਏਥੇ ਮੇਰੇ ਮਨ ਵਿੱਚ ਇੱਕ ਗੱਲ ਯਾਦ ਆ ਰਹੀ ਹੈ ਕਿ ਇੱਕ ਪਿੰਡ ਵਿੱਚ ਗੁਰੂ
ਰਵਿਦਾਸ ਜੀ ਮਹਾਰਾਜ ਜੀ ਦਾ ਗੁਰ-ਪੁਰਬ ਮਨਾਇਆ ਜਾ ਰਿਹਾ ਸੀ ਕਿ ਤੇ ਭੋਗ ਪੈਣ
ਤੇ ਕੜਾਹ ਪ੍ਰਸ਼ਾਦਿ ਵੰਡਣ ਉਪਰੰਤ ਸਟੇਜ਼ ਸੈਕਟਰੀ ਨੇ ਅਨਾਉਂਸਮੈਂਟ ਕੀਤੀ ਕਿ
ਚੌਧਰੀ ਜਗਜੀਤ ਸਿੰਘ ਆਪਣੇ ਚੰਦ ਸਿਆਣਪ ਦੇ ਸ਼ਬਦ ਸੰਗਤਾਂ ਦੇ ਰੂਬਰੂ ਕਰਨਗੇ ਖ਼ੈਰ
ਮਾਨਯੋਗ ਜਾਂ ਸਾਹਿਬ ਆਦਿ ਵੀ ਕਹਿ ਦਿੱਤਾ ਹੋਣੈ। ਇਸਦੇ ਉਹ ਸ਼ਿਆਣਪ ਦੇ ਸ਼ਬਦ ਕੀ
ਸਨ-
ਕੁਝ ਬਜ਼ੁਰਗਾਂ ਦਾ ਨਾਂ ਲੈ ਕੇ ਜਿਹਨਾਂ ਨੇ ਇਹਦੇ ਬਾਪ ਨੂੰ ਤੇ ਇਹਨੂੰ
ਵੋਟਾਂ ਆਦਿ ਦੇ ਨਾਲ ਸਮਰਥਨ ਦੇ ਕੇ ਅੱਗੇ ਕੀਤਾ ਹੋਇਆ ਸੀ ਉਨ੍ਹਾਂ ਨੂੰ ਕਹਿਣ
ਲੱਗਾ ਕਿ ਇਹ ਬਜ਼ੁਰਗ ਜਿਨ੍ਹਾਂ ਵਿੱਚੋਂ ਕੁਝ ਇੱਕ ਤਾਂ ਗਰੀਬੀ ਦੀ ਹਾਲਤ ਵਿੱਚ
ਹੀ ਇਸ ਦੁਨੀਆਂ ਤੋਂ ਚਲੇ ਗਏ ਹਨ ਤੇ ਕੁਝ ਇੱਕ ਗਰੀਬ ਦੀ ਹਾਲਤ ਵਿੱਚ ਇਥੇ ਹੀ
ਬੈਠੇ ਹੋਏ ਹਨ। ਇਸ ਦਾ ਕਾਰਨ ਇਹ ਸੀ ਕਿ ਇਹ ਇੱਕ ਭਜ਼ਨ ਗਾਇਆ ਕਰਦੇ ਸਨ ਕਿ -
''ਕੀ ਲੈਣੈ ਵੱਡਿਆਂ ਬਣ ਕੇ ਗਰੀਬੀ ਚੰਗੀ ਹੁੰਦੀ ਐ। ''
ਉਸਦੇ ਇਨ੍ਹਾਂ ਚੰਦ ਸਬਦਾਂ ਨੇ ਹੀ ਮੇਰੇ ਮਨ ਵਿੱਚ ਇਹ ਗੱਲ ਲੈ ਆਂਦੀ ਕਿ ਇਹ
ਸੱਚ-ਮੁੱਚ ਹੀ ਬਹੁਤ ਵੱਡਾ ਗਿਆ ਹੈ। ਨਾਲ ਹੀ ਇਸ ਨੇ ਹੋਰ ਗੱਲ ਕੀਤੀ ਕਿ ਮੈਂ
ਸੜਕਾਂ ਦਾ ਨਿਰਮਾਣ ਕੀਤਾ ਆਦਿ ਲੇਕਿਨ ਜੇਕਰ ਇਸ ਦੇ ਸਿਰ 'ਤੇ ਬਜ਼ਰੀ ਆਦਿ ਦੇ
ਟੋਕਰੇ ਰੱਖ ਕੇ ਸੜਕ 'ਤੇ ਪਾਉਣ ਨੂੰ ਕਿਹਾ ਜਾਵੇ ਤਾਂ ਅਸਲੀਅਤ ਸਾਹਮਣੇ ਆ ਜਾਣੀ
ਹੈ। ਹੁਣ ਜਿਹੜਾ ਬਜ਼ੁਰਗ ਭਜਨ ਕੀਰਤਨ ਵਿੱਚ ਜਿਹੜਾ ਸ਼ਬਦ ਲਾਇਆ ਕਰਦੇ ਸਨ ਉਨ੍ਹਾਂ
ਦਾ ਗਰੀਬੀ ਤੋਂ ਮਤਲਬ ਨਿਮਰਤਾ ਸੀ। ਕਿਉਂਕਿ ਉਨ੍ਹਾਂ ਨੂੰ ''ਮਿਠਤੁ ਨੀਵੀਂ
ਨਾਨਕਾ, ਗੁਣ ਚੰਗਿਆਈਆਂ ਤਤ'' ਦੀ ਸੋਝੀ ਹੁੰਦੀ ਸੀ। ਬਾਕੀ ਗਰੀਬੀ ਤੋਂ ਉਨ੍ਹਾਂ
ਦਾ ਮਤਲਬ ਆਰਥਿਕ ਜਾਂ ਮਾਨਸਿਕ ਤੌਰ 'ਤੇ ਗਰੀਬ ਹੋਣਾ ਨਹੀਂ ਸੀ।
ਪਹਿਲੇ ਸਮਿਆਂ ਵਿੱਚ ਇਹ ਸੀ ਕਿ ਲੋਕਾਂ ਵਿੱਚ ਏਕਤਾ ਤੇ ਭਰਾਤਰੀ ਭਾਵ ਹੁੰਦਾ
ਸੀ। ਇੱਕ ਦੂਜੇ ਲਈ ਦਰਦ ਹੁੰਦਾ ਸੀ ਇੱਕ ਦੂਜੇ ਨਾਲ ਦਿਲਾਂ ਦੀ ਸਾਂਝ ਹੁੰਦੀ
ਸੀ। ਜਿਸ ਸਾਰੇ ਨੂੰ ਸਮੇਂ ਦੀ ਬਦਲਦੀ ਹੋਈ ਰਫ਼ਤਾਰ ਨੇ ਖ਼ਤਮ ਕਰ ਦਿੱਤਾ ਹੈ। ਅਸਲ
ਵਿੱਚ ਗਹੁ ਨਾਲ ਪਰਖ ਕੇ ਦੇਖਿਆ ਜਾਵੇ ਤਾਂ ਇਹ ਹੀ ਗੱਲ ਨਜ਼ਰ ਆਵੇਗੀ ਕਿ ਇੱਕ
ਇਨਸਾਨ ਤੋਂ ਘਰ ਬਣਦਾ ਹੈ, ਘਰ ਤੋਂ ਮੁਹੱਲੇ, ਪਿੰਡ, ਸ਼ਹਿਰ ਤੇ ਇਨ੍ਹਾਂ ਤੋਂ ਹੀ
ਇੱਕ ਦੇਸ਼ ਬਣਦਾ ਹੈ ਤੇ ਦੇਸ਼ਾਂ ਨੂੰ ਮਿਲਾ ਕੇ ਇੱਕ ਦੁਨੀਆਂ ਬਣਦੀ ਹੈ। ਇਸ
ਤਰ੍ਹਾਂ ਅਸੀਂ ਇਂਕ ਦੂਜੇ ਤੋਂ ਉੱਚੇ-ਨੀਵੇਂ, ਛੋਟੇ-ਵੱਡੇ, ਮਾਲਕ ਜਾਂ ਗ਼ੁਲਾਮ
ਕਿਵੇਂ ਹੋਏ ਭਲਾ ?
ਪਰਸ਼ੋਤਮ ਲਾਲ ਸਰੋਏ, ਮੋਬਾਇਲ-92175-44348
ਪਿੰਡ-ਧਾਲੀਵਾਲ-ਕਾਦੀਆਂ,
ਡਾਕਘਰ-ਬਸ਼ਤੀ-ਗੁਜ਼ਾਂ-
ਜਲੰਧਰ-144002