WWW 5abi।com  ਪੰਨਿਆ ਵਿੱਚ ਸ਼ਬਦ ਭਾਲ (ਹਿੰਦਿਕ ਵਿਧੀ ਨਾਲ)
ਕਿਹਨਾਂ ਤਾਈਂ ਭਾਉਂਦੀਆਂ ਇਹ ਖ਼ੁਸ਼ੀਆਂ-ਦੀਵਾਲੀਆਂ
ਪਰਸ਼ੋਤਮ ਲਾਲ ਸਰੋਏ, ਜਲੰਧਰ

5_cccccc1.gif (41 bytes)

ਜ਼ਿੰਦਗੀ ਨਾਂਅ ਦਾ ਲਫ਼ਜ ਹਰ ਜੀਵ ਆਤਮਾਂ ਦੇ ਨਾਲ ਜੁੜਿਆ ਹੋਇਆ ਹੈ ਤੇ ਇਸ ਨਾਲ ਇਸ ਦਾ ਇਕ ਗੂੜਾ ਸਬੰਧ ਵੀ ਹੈ। ਹੁਣ ਜਦੋਂ ਅਸੀਂ ਜੀਵ ਆਤਮਾਂ ਦੀ ਗੱਲ ਕਰਦੇ ਹਾਂ ਤਾਂ ਕਿਹਾ ਜਾਂਦਾ ਹੈ ਕਿ ਇਹਨਾਂ ਦਾ ਇਕ ਜੀਵਨ ਹੁੰਦਾ ਹੈ ਇਕ ਜ਼ਿੰਦਗੀ ਹੁੰਦੀ ਹੈ। ਇਸ ਜ਼ਿੰਦਗੀ ਦਾ ਅਰਥ ਜੀਵਨ ਕਾਲ ਤੋਂ ਵੀ ਲਿਆ ਜਾ ਸਕਦਾ ਹੈ। ਇਹ ਜ਼ਿੰਦਗੀ ਚਾਹੇ ਕਿਸੇ ਪਸ਼ੂ, ਪੰਛੀ ਦੀ ਹੈ ਜਾਂ ਕਿਸੇ ਮਾਨਵ ਪ੍ਰਾਣੀ ਦੀ ਹੈ। ਇਹ ਜ਼ਿੰਦਗੀ ਸੰਘਰਸ਼ ਨਾਲ ਭਰੀ ਹੁੰਦੀ ਹੈ। ਜ਼ਿੰਦਗੀ ਦੇ ਸੰਘਰਸ਼ ਨੂੰ ਦੋ ਪਲਾਂ ਤੋਂ ਲੰਘਣਾ ਪੈਂਦਾ ਹੈ। ਜਿਸ ਵਿੱਚ ਇਕ ਸੁੱਖ ਦਾ ਪਲ ਆਉਂਦਾ ਹੈ ਤੇ ਦੂਜਾ ਦੁੱਖ ਦਾ।

ਜ਼ਿੰਦਗੀ ਵਿੱਚ ਕਈ ਕੁਝ ਖੋਇਆ ਜਾਂ ਖੁੱਸ ਜਾਂਦਾ ਹੈ ਤੇ ਪਾਇਆ ਜਾਂ ਪ੍ਰਾਪਤ ਕੀਤਾ ਜਾਂਦਾ ਹੈ। ਜਦ ਕਿਸੇ ਕੋਲੋ ਕੁਝ ਖੁੱਸ ਜਾਂਦਾ ਹੈ ਤਾਂ ਜ਼ਿੰਦਗੀ ਦਾ ਇਹ ਪਲ ਦੁੱਖਾਂ ਦਾ ਪਲ ਹੋ ਗੁਜ਼ਰਦਾ ਹੈ ਤੇ ਜਦ ਕੋਈ ਪ੍ਰਾਪਤੀ ਹੁੰਦੀ ਹੈ ਤਾਂ ਜ਼ਿੰਦਗੀ ਦਾ ਇਹ ਪਲ ਖ਼ੁਸ਼ੀਆਂ ਦਾ ਪਲ ਹੋ ਨਿਬੜਦਾ ਹੈ। ਕਿਹਾ ਜਾਂਦਾ ਹੈ ਕਿ ਸਾਰੇ ਦਿਨ ਇਕੋ ਜਿਹੇ ਵੀ ਨਹੀਂ ਰਹਿੰਦੇ। ਜੇਕਰ ਦਿਨ ਹੈ ਤਾਂ ਰਾਤ ਹੈ ਜੇਕਰ ਰਾਤ ਹੈ ਤਾਂ ਦਿਨ ਦਾ ਉਜ਼ਾਲਾ ਵੀ ਜ਼ਰੂਰ ਹੁੰਦਾ ਹੈ। ਏਥੇ ਰਾਤ ਜਾਂ ਹਨ੍ਹੇਰੇ ਤੋਂ ਭਾਵ ਦੁੱਖਾਂ ਤਕਲੀਫ਼ਾਂ ਦਾ ਸਮਾਂ ਵੀ ਲਿਆ ਜਾਂ ਸਕਦਾ ਹੈ ਤੇ ਰੌਸ਼ਨੀ ਤੋਂ ਭਾਵ ਖ਼ੁਸ਼ੀ ਦੇ ਪਲਾਂ ਨੂੰ ਲਿਆ ਜਾ ਸਕਦਾ ਹੈ।

ਇਕ ਗੱਲ ਤਾਂ ਹੈ ਖ਼ੁਸ਼ੀਆਂ ਦੇ ਪਲ ਪ੍ਰਾਪਤ ਕਰਨ ਲਈ ਜੀਵਨ ਨੂੰ ਇਕ ਬਹੁਤ ਵੱਡੇ ਸੰਘਰਸ਼ 'ਚੋਂ ਵੀ ਲੰਘਣਾ ਪੈਂਦਾ ਹੈ। ਜਦ ਫਿਰ ਇਸ ਸੰਘਰਸ਼ ਰੂਪੀ ਜੀਵਨ ਵਿੱਚ ਦੁੱਖਾਂ ਤੇ ਮੁਸ਼ੀਬਤਾਂ ਦਾ ਸਾਹਮਣਾ ਕਰਦੇ ਹੋਏ ਕਿਸੇ ਕਿਸਮ ਦੀ ਪ੍ਰਾਪਤੀ ਹੁੰਦੀ ਹੈ ਤਾਂ ਇਸ ਪ੍ਰਾਪਤੀ ਦੀ ਖ਼ੁਸ਼ੀ ਨੂੰ ਮੇਲਿਆਂ ਤੇ ਤਿਉਹਾਰਾਂ ਦੇ ਰੂਪ ਵਿੱਚ ਮਨਾਇਆ ਜਾਂਦਾ ਹੈ ਤੇ ਖ਼ੁਸ਼ੀ ਨੂੰ ਸਾਂਝਾ ਕੀਤਾ ਜਾਂਦਾ ਹੈ। ਸਮਾਜ ਵਿਚ ਬਦੀ ਤੇ ਨੇਕੀ ਦੋ ਵਿਰਤੀਆਂ ਪਾਈਆਂ ਜਾਂਦੀਆਂ ਹਨ। ਇਨ੍ਹਾਂ ਦੋਨਾਂ ਵਿਰਤੀਆਂ ਵਿੱਚ ਘਮਸ਼ਾਨ ਯੁਧ ਵੀ ਛਿੜਦਾ ਹੈ। ਜ਼ਿਆਦਾਤਰ ਇਹ ਹੀ ਦੇਖਿਆ ਗਿਆ ਹੈ ਕਿ ਬਦੀ ਭਾਵੇਂ ਪਹਿਲੋ-ਪਹਿਲ ਹਾਵੀ ਹੁੰਦੀ ਦਿਖਾਈ ਦਿੰਦੀ ਹੈ ਪਰ ਆਖ਼ਿਰਕਾਰ ਜਿੱਤ ਨੇਕੀ ਅਥਵਾ ਸੱਚ ਦੀ ਹੁੰਦੀ ਹੈ। ਫਿਰ ਵੀ ਤਾਂ ਗੱਲ ਹੁੰਦੀ ਹੈ ਕਿ ਜੇਕਰ ਸੌ ਦਿਨ ਚੋਰ ਦਾ ਹੈ ਤਾਂ ਇਕ ਦਿਨ ਸਾਧ ਦਾ ਵੀ ਤਾਂ ਆਉਂਦਾ ਹੀ ਹੈ।

ਦੀਵਾਲੀ ਅਰਥਾਤ ਦੀਪਾਵਲੀ ਵੀ ਅਜਿਹੀਆਂ ਖ਼ੁਸ਼ੀਆਂ ਦੇ ਤਿਉਹਾਰ ਵਿੱਚੋਂ ਇਕ ਹੈ। ਇਸ ਤਿਉਹਾਰ ਨੂੰ ਮਨਾਉਣ ਪਿੱਛੇ ਇਤਿਹਾਸਕ ਪਿਛੋਕੜ ਕੀ ਹੈ। ਇਸ ਗੱਲ ਤੋਂ ਸਾਰੇ ਭਲੀ-ਭਾਂਤ ਜਾਣੂ ਹਨ। ਇਸ ਕਰਕੇ ਇਸ ਗੱਲ ਨੂੰ ਮੈਂ ਨਹੀਂ ਦੁਹਰਾ ਰਿਹਾ। ਬਸ ਇਹ ਹੀ ਮੰਨ ਕੇ ਚੱਲੀਏ ਕਿ ਇਹ ਖ਼ੁਸ਼ੀਆਂ ਦਾ ਤਿਉਹਾਰ ਹੈ। ਜਿਸ ਦਿਨ ਦੇ ਆਉਣ ਤੋਂ ਕੁਝ ਦਿਨ ਪਹਿਲਾਂ ਹੀ ਲੋਕ ਆਪਣੇ-ਆਪਣੇ ਘਰਾਂ ਤੇ ਦੁਕਾਨਾਂ ਆਦਿ ਦੀ ਸਾਫ਼-ਸਫ਼ਾਈ ਆਦਿ ਕਰ ਲੈਂਦੇ ਹਨ ਤੇ ਰੰਗ ਰੋਗਨ ਆਦਿ ਕਰਾ ਕਿ ਘਰਾਂ ਜਾਂ ਦੁਕਾਨਾਂ ਆਦਿ ਨੂੰ ਸਜਾ ਲਿਆ ਜਾਂਦਾ ਹੈ ਤਾਂ ਉਨ੍ਹਾਂ ਦਾ ਇਹ ਵੀ ਮੰਨਣਾ ਹੈ ਕਿ ਇਸ ਤਰ੍ਹਾਂ ਕਰਨ ਨਾਲ ਉਨ੍ਹਾਂ ਦੀ ਖ਼ੁਸ਼ੀ ਦੁਗਣੀ-ਚੌਗਣੀ ਹੋ ਜਾਂਦੀ ਹੈ।

ਦੀਵਾਲੀ ਦਾ ਦਿਨ ਆ ਜਾਂਦਾ ਹੈ ਤੇ ਲੋਕ ਆਪਣੇ ਘਰਾਂ ਵਿੱਚ ਦੀਵੇ, ਮੋਮਬੱਤੀਆਂ ਤੇ ਹੋਰ ਕਈ ਤਰ੍ਹਾਂ ਦੀ ਇਲੈੱਕਟ੍ਰਾਨਿਕ ਰੌਸ਼ਨੀ ਕਰ ਲਈ ਤਰ੍ਹਾਂ ਤਰ੍ਹਾਂ ਦੀਆਂ ਲਾਇਟਾਂ ਆਦਿ ਲਗਾ ਲੈਂਦੇ ਹਨ। ਅਜਿਹਾ ਹੀ ਨਹੀਂ ਇਹ ਦੀਵੇ ਜਾਂ ਮੋਮਬੱਤੀਆਂ ਆਦਿ ਉਨ੍ਹਾਂ ਨੂੰ ਦੀਆਂ ਜ਼ਗ੍ਹਾਵਾਂ 'ਤੇ ਵੀ ਰੱਖ ਜਾਂਦੇ ਹਨ ਜਿਨ੍ਹਾਂ ਨੂੰ ਕਿ ਮਰਨ ਤੋਂ ਪਹਿਲਾਂ ਤਾਂ ਬਾਤ ਤੱਕ ਨਹੀਂ ਪੁੱਛੀ ਹੁੰਦੀ ਬਲਕਿ ਮਰਨ ਤੋਂ ਬਾਅਦ ਉਨ੍ਹਾਂ ਨੂੰ ਖ਼ੁਸ਼ ਕਰਨ ਲਈ ਉਨ੍ਹਾਂ ਦੀਆਂ ਜ਼ਗ੍ਹਾਵਾਂ ਤੇ ਵੀ ਦੀਵਿਆਂ ਦੀ ਰੌਸ਼ਨੀ ਕੀਤੀ ਜਾਂਦੀ ਹੈ ਤੇ ਗੁਰੂਆਂ-ਪੀਰਾਂ ਦੀਆਂ ਜ਼ਗ੍ਹਾਵਾਂ, ਮੰਦਰਾਂ ਜਾਂ ਗੁਰਦੁਆਰਿਆਂ ਆਦਿ ਵਿੱਚ ਵੀ ਦੀਵੇ ਆਦਿ ਜਲਾਏ ਜਾਂਦੇ ਹਨ ਤੇ ਮਿਠੀਆਂ ਚੀਜ਼ਾਂ ਜਿਵੇਂ ਕਿ ਇਕ ਅੱਧ ਜ਼ਲੇਬੀ ਜਾਂ ਲੱਡੂ, ਰਸਗੁੱਲਾ ਜਾਂ ਫਿਰ ਬਰਫ਼ੀ ਆਦਿ ਦਾ ਇਕ ਅੱਧ ਪੀਸ ਵੀ ਰੱਖਿਆ ਜਾਂਦਾ ਹੈ ਨਾਲ ਆਪ ਵੀ ਮਠਿਆਈ ਖਾਧੀ ਜਾਂਦੀ ਹੈ ਤੇ ਪਟਾਖੇ ਆਦਿ ਵੀ ਚਲਾਏ ਜਾਂਦੇ ਹਨ।

ਲੇਕਿਨ ਇਹ ਸਾਰਾ ਕੁਝ ਕਿਹਨਾਂ ਲੋਕਾਂ ਨੂੰ ਭਾਉਂਦਾ ਹੈ ਤੇ ਕਿਹੜੇ ਲੋਕ ਇਸ ਦੀਵਾਲੀ ਦੇ ਤਿਉਹਾਰ ਨੂੰ ਖ਼ੁਸ਼ੀਆਂ ਨਾਲ ਭਰਪੂਰ ਕਰ ਸਕਦੇ ਹਨ ਤੇ ਕਿਹਨਾਂ ਦੇ ਘਰਾਂ ਵਿੱਚ ਇਸ ਦਿਨ ਰਾਤ ਨੂੰ ਦਰਵਾਜ਼ੇ ਖੁੱਲ੍ਹੇ ਰੱਖਣ 'ਤੇ ਲੱਛਮੀਂ ਦਾ ਪ੍ਰਵੇਸ਼ ਹੁੰਦਾ ਹੈ? ਇਸ ਦਾ ਅੰਦਾਜ਼ਾ ਸ਼ਾਇਦ ਸਹਿਜੇ-ਸਹਿਜ ਲਗਾਇਆ ਜਾ ਸਕਦਾ ਹੈ। ਹੁਣ ਇਹ ਹੀ ਦੇਖ ਲਓ ਕਿ ਇਸ ਦੀਵਾਲੀ ਦੇ ਦਿਨ ਰੱਬ ਨਾ ਕਰੇ ਕਿਸੇ ਦੇ ਘਰ ਕੋਈ ਮਾਤਮ ਹੋ ਜਾਂਦਾ ਹੈ ਜਾਂ ਫਿਰ ਕੋਈ ਅਣ-ਹੋਣੀ ਦੁਰਘਟਨਾ ਹੋ ਜਾਂਦੀ ਹੈ ਕਿ ਉਨ੍ਹਾ ਲਈ ਦੀਵਾਲੀ ਦਾ ਇਹ ਰੰਗ ਖੁਸ਼ੀਆਂ ਵਾਲਾ ਰੰਗ ਹੋਵੇਗੇ? ਵੈਸੇ ਉਂਜ ਵੀ ਸ਼ਿਆਣਿਆਂ ਦੇ ਕਠਨ ਅਨੁਸਾਰ ਜਗ ਜਿਊਂਦਿਆਂ ਦੇ ਮੇਲੇ ਹੀ ਹੁੰਦੀ ਹੈ। ਪਰ ਦੇਖਿਆ ਜਾਵੇ ਤਾਂ ਅੱਜ ਇਸ ਸਮਾਜ ਵਿੱਚ ਤੁਹਾਨੂੰ ਕੋਈ ਜਿਊਂਦਾ ਮਨੁੱਖ ਨਜ਼ਰ ਨਹੀਂ ਆਵੇਗਾ। ਕਈ ਤਾਂ ਦੁੱਖਾਂ ਤਕਲੀਫ਼ਾਂ ਦੇ ਬੋਝ ਹੇਠ ਆ ਕੇ ਮੌਤ ਰੂਪੀ ਜੀਵਨ ਬਤੀਤ ਕਰ ਰਹੇ ਹਨ ਤੇ ਬਹੁਤ ਸਾਰੇ ਆਤਮਿਕ ਪੱਖੋਂ ਮੁੱਕ ਚੁੱਕੇ ਹਨ।

ਦੂਸਰੇ ਪਾਸੇ ਇਹ ਦੇਖ ਲਓ ਕਿ ਸਾਡਾ ਭਾਰਤੀ ਸਮਾਜ ਇਸ ਚਲ ਰਹੇ ਸਮੇਂ ਦੌਰਾੜ ਕਿਹੜੀਆਂ-ਕਿਹੜੀਆਂ ਕੁਦਰਤੀ ਤੇ ਮਾਨਵੀਂ ਮੁਸ਼ੀਬਤਾਂ ਨਾਲ ਘਿਰਿਆ ਹੋਇਆ ਹੈ। ਦੇਸ਼ ਵਿੱਚ ਗਰੀਬੀ, ਬੇਰੁਜ਼ਗਾਰੀ ਆਦਿ ਜਿਹੀਆਂ ਲਾਹਮਤਾਂ ਲੱਗੀਆਂ ਹੋਈਆਂ ਹਨ। ਸਮਾਜ ਵਿਚਲੇ ਬਹੁਤ ਸਾਰੇ ਪਰਿਵਾਰ ਐਸੇ ਹਨ ਜਿਹੜੇ ਇਨ੍ਹਾਂ ਲਾਹਮਤਾਂ ਦੀ ਮਾਰ ਝੱਲ ਕੇ ਦੁੱਖ ਤੇ ਮੁਸ਼ੀਬਤਾਂ ਦਾ ਜੀਵਨ ਝੱਲ ਰਹੇ ਨਜ਼ਰ ਆਉਂਦੇ ਹਨ। ਕਿ ਇਹ ਖ਼ਸ਼ੀ ਦਾ ਤਿਉਹਾਰ ਸੱਚਮੁੱਚ ਹੀ ਉਨ੍ਹਾਂ ਲਈ ਖ਼ੁਸ਼ੀਆਂ ਦਾ ਤਿਉਹਾਰ ਲੈ ਕੇ ਆਵੇਗਾ? ਕੀ ਉਹ ਵੀ ਆਪਣੇ ਘਰ ਵਿੱਚ ਦੀਪਮਾਲਾ ਕਰ ਸਕਣਗੇ? ਕੀ ਉਹ ਵੀ ਆਪਣੇ ਬੱਚਿਆਂ ਦੀ ਨਵੇਂ ਨਵੇਂ ਕੱਪੜਿਆਂ ਤੇ ਪਟਾਕਿਆ ਆਦਿ ਲੈ ਕੇ ਦੇ ਸਕਣ ਦੀ ਇੱਛਾ ਦੀ ਪੂਰਤੀ ਕਰ ਸਕਣਗੇ? ਕੀ ਇਨਸਾਨ ਹੋਣ ਦੇ ਨਾਤੇ ਉਨ੍ਹਾਂ ਦਾ ਕਿਸੇ ਖੁਸ਼ੀ 'ਤੇ ਅਧਿਕਾਰ ਹੈ? ਕੀ ਅਸੀਂ ਇਨ੍ਹਾਂ ਲੋਕਾਂ ਲਈ ਕੁਝ ਕਰ ਸਕਦੇ ਹਾਂ? ਇਨਸਾਨ ਹੋਣ ਦੇ ਨਾਤੇ ਕੀ ਇਹ ਗੱਲਾਂ ਸੋਚਣਾ ਸਾਡੇ ਸਾਰਿਆਂ ਦਾ ਫ਼ਰਜ਼ ਨਹੀਂ ਬਣਦਾ?

ਹੁਣ ਜਾ ਕੇ ਪੁੱਛੋ ਉਨ੍ਹਾਂ ਲੋਕਾਂ ਨੂੰ ਜਿਨ੍ਹਾਂ ਦੇ ਘਰ-ਬਾਰ ਤੱਕ ਕੁਦਰਤੀ ਤਬਾਹੀ ਆਦਿ ਤੱਕ ਨੇ ਬਰਬਾਦ ਕਰ ਕੇ ਰੱਖ ਦਿੱਤੇ ਹਨ। ਇਸ ਦੀ ਉਦਾਹਰਨ ਹੁਣੇ ਹੁਣੇ ਸੈਂਡੀ ਨਾਲ ਹੋਈ ਤਬਾਹ ਤੋਂ ਵੀ ਮਿਲ ਸਕਦੀ ਹੈ ਕਿ ਇਨ੍ਹਾਂ ਲੋਕਾਂ ਲਈ ਦੀਵਾਲੀ ਦਾ ਕੀ ਮਾਇਨਾ ਹੈ। ਹੁਣ ਸੋਚ ਕੇ ਦੇਖੋ ਕਿ ਇਸ ਦੀਵਾਲੀ ਦੇ ਮੌਕੇ 'ਤੇ ਅਸੀਂ ਕਿੰਨਾਂ ਕੁ ਮਨੁੱਖੀ ਲਾਹਮਣਾਂ ਜਿਵੇਂ ਗਰੀਬੀ, ਮਹਿੰਗਾਈ ਤੇ ਬੇਰੁਜ਼ਗਾਰੀ ਆਦਿ ਨੂੰ ਦੂਰ ਕਰਨ ਲਈ ਯਤਨ ਕਰ ਸਕੇ ਹਾਂ ਕੀ ਅਸੀਂ ਸਿਖਿਆਂ ਆਦਿ ਨੂੰ ਬੜ੍ਹਾਵਾ ਦਿੱਤਾ ਹੈ? ਕੀ ਸਮਾਜ ਦੀਆਂ ਖ਼ੁਸ਼ੀਆਂ 'ਤੇ ਕੁਝ ਕੁ ਲੋਕਾਂ ਦਾ ਹੀ ਕਬਜ਼ਾ ਹੈ? ਆਓ ਸਾਰੇ ਰਲ ਕੇ ਯਤਨ ਕਰੀਏ ਕਿ ਕੋਈ ਵੀ ਖ਼ੁਸ਼ੀਆਂ ਦਾ ਤਿਉਹਾਰ ਹਰ ਇਕ ਲਈ ਬਰਾਬਰ ਖ਼ੁਸ਼ੀ ਦਾ ਤਿਉਹਾਰ ਸ਼ਾਬਿਤ ਹੋਵੇ ਤੇ ਆਉਣ ਵਾਲਾ ਤਿਉਹਾਰ ਹਰ ਇਕ ਲਈ ਖੁਸ਼ੀ ਦਾ ਤਿਉਹਾਰ ਹੋ ਨਿਬੜੇ।

ਧੰਨਵਾਦ ਸਹਿਤ।
ਪਰਸ਼ੋਤਮ ਲਾਲ ਸਰੋਏ, ਮੋਬਾਇਲ ਨੰ: 92175-44348

08/11/2012


  ਕਿਹਨਾਂ ਤਾਈਂ ਭਾਉਂਦੀਆਂ ਇਹ ਖ਼ੁਸ਼ੀਆਂ-ਦੀਵਾਲੀਆਂ
ਪਰਸ਼ੋਤਮ ਲਾਲ ਸਰੋਏ, ਜਲੰਧਰ
ਭਾਰਤ ਮਹਾਨ ਵਿੱਚ ਦੰਗਾਕਾਰੀਆਂ ਨੂੰ ਸਜ਼ਾ ਦੇਣ ਵਾਲਾ ਕਾਨੂੰਨ ਹੀ ਨਹੀਂ ਹੈ
ਬੀ.ਐਸ. ਢਿੱਲੋਂ, ਐਡਵੋਕੇਟ, ਚੰਡੀਗੜ੍ਹ
ਆਰਥਿਕ ਸੁਧਾਰਾਂ ਤੋਂ ਵੀ ਵੱਧ ਜਰੂਰੀ ਹਨ, ਰਾਜਨੀਤਕ ਸੁਧਾਰ
ਬੀ.ਐਸ. ਢਿੱਲੋਂ, ਐਡਵੋਕੇਟ, ਚੰਡੀਗੜ੍ਹ
ਹੁਣ ਪਿੰਕੀਆਂ ਤਿਆਰ ਹੋ ਜਾਣ ਮੁਫ਼ਤ ਦੀ ‘ਮਸ਼ਹੂਰੀ’ ਲਈ।
ਮਨਦੀਪ ਖੁਰਮੀ ਹਿੰਮਤਪੁਰਾ, ਇੰਗਲੈਂਡ
18 ਅਕਤੂਬਰ ਬਰਸੀ ’ਤੇ
ਬੇ-ਆਸਰਿਆਂ ਦਾ ਆਸਰਾ;ਸੰਤ ਬਾਬਾ ਮੋਹਨ ਸਿੰਘ ਜੀ
ਰਣਜੀਤ ਸਿੰਘ ਪ੍ਰੀਤ, ਬਠਿੰਡਾ
ਭੂਤ ਪ੍ਰੇਤ – ਮਨੋਵਿਗਿਆਨ ਦੀ ਨਜ਼ਰ ‘ਤੋਂ
ਰਿਸ਼ੀ ਗੁਲਾਟੀ, ਆਸਟ੍ਰੇਲੀਆ
ਵਿਦਿਆ ਬੇਚਾਰੀ, ਪਰ-ਉਪਕਾਰੀ
ਪਰਸ਼ੋਤਮ ਲਾਲ ਸਰੋਏ, ਜਲੰਧਰ
ਅੰਧੀ ਸ਼ਰਧਾ ਗਿਆਨ ਵਿਹੂਣੀ
ਗਿਆਨੀ ਅਮਰੀਕ ਸਿੰਘ, ਕੁਰੂਕਸ਼ੇਤਰ
ਗੋਲੇ ਕਬੂਤਰਾਂ ਦਾ ਪਰਵਾਸ
ਬੀ.ਐੱਸ. ਢਿੱਲੋਂ ਐਡਵੋਕੇਟ
ਸਾਉਣ ਦੇ ਛਰਾਟੇ ਵਾਂਗੂੰ ਆਜਾ ਪ੍ਰਦੇਸੀਆ ਵੇ ਤਾਰਿਆਂ ਦੀ ਨਿੰਮੀ ਨਿੰਮੀ ਲੋਅ
ਭਵਨਦੀਪ ਸਿੰਘ ਪੁਰਬਾ
ਭਾਰਤ ਦੀ ਮੁੱਖ ਸਮੱਸਿਆ ਹੈ ਵਧ ਰਹੀ ਆਬਾਦੀ
ਬੀ.ਐੱਸ. ਢਿੱਲੋਂ ਐਡਵੋਕੇਟ
ਵਿਗਿਆਨ ਦੀ ਪੜਾਈ, ਪੰਜਾਬੀ ਅਤੇ ਅੰਗਰੇਜ਼ੀ
ਡਾ. ਜੋਗਾ ਸਿੰਘ, ਪੰਜਾਬੀ ਯੂਨੀਵਰਸਿਟੀ, ਪਟਿਆਲਾ
ਦੁਨੀਆਂ ਵਿੱਚ ਅੰਗਰੇਜ਼ੀ ਦੀ ਸਥਿਤੀ
ਡਾ. ਜੋਗਾ ਸਿੰਘ, ਪੰਜਾਬੀ ਯੂਨੀਵਰਸਿਟੀ, ਪਟਿਆਲਾ
ਸਫ਼ਲ ਸਿੱਖਿਆ ਦੀ ਭਾਸ਼ਾ
ਡਾ. ਜੋਗਾ ਸਿੰਘ, ਪੰਜਾਬੀ ਯੂਨੀਵਰਸਿਟੀ, ਪਟਿਆਲਾ
ਪੈਰ ਵਾਲ਼ੇ ਹਾਹੇ ਦੀ ਅਯੋਗ ਵਰਤੋਂ
ਗਿਆਨੀ ਸੰਤੋਖ ਸਿੰਘ, ਆਸਟ੍ਰੇਲੀਆ
ਦੁਨੀਆਂ ਵਿਚ ਅੰਗਰੇਜ਼ੀ ਦਾ ਗ਼ਲਬਾ
ਸੁਖਵੰਤ ਹੁੰਦਲ
ਗਊ ਹੱਤਿਆ ਬਨਾਮ ਨਿਰਦੋਸ਼ ਹੱਤਿਆ
ਰਿਸ਼ੀ ਗੁਲਾਟੀ, ਐਡੀਲੇਡ
ਲੱਚਰ ਗਾਇਕੀ ਲਈ ਜਿੰਮੇਵਾਰ ਲੋਕ
ਰਾਜੂ ਹਠੂਰੀਆ
ਪੰਜਾਬੀ ਲੈਂਗੂਏਜ ਐਜੂਕੇਸ਼ਨ ਐਸੋਸੀਏਸ਼ਨ
ਸਾਧੂ ਬਿਨਿੰਗ
ਸੁਨੇਹਾ ਆਇਆ ਫੁੱਲਾਂ ਦਾ - ੨
ਜਨਮੇਜਾ ਸਿੰਘ ਜੌਹਲ
ਮੇਜਰ ਮਾਂਗਟ ਨਾਲ ਇਕ ਮੁਲਾਕਾਤ
ਡਾ: ਅਮ੍ਰਿਤਪਾਲ ਕੌਰ
ਡੇਰਾਵਾਦ ਵਿਰੋਧੀ ਲਹਿਰ ਦੇ ਵਧਦੇ ਕਦਮ
ਡਾ ਗੁਰਮੀਤ ਸਿੰਘ “ਬਰਸਾਲ”, ਕੈਲੇਫੋਰਨੀਆਂ
ਫਿਰ ਦੇਖਿਆ ਕਸ਼ਮੀਰ
ਸੁਨੇਹਾ ਆਇਆ ਫੁੱਲਾਂ ਦਾ
ਜਨਮੇਜਾ ਸਿੰਘ ਜੌਹਲ
ਕੌਣ, ਕਿਸ ਦਾ ਖਾਂਦਾ
ਪਰਸ਼ੋਤਮ ਲਾਲ ਸਰੋਏ
ਆਨਲਾਈਨ ਵਿਸਾਖੀ ਫਿਲਮ ਮੇਲਾ
ਸੁਖਵੰਤ ਹੁੰਦਲ
ਮੁਕ ਜਾ ਪੂਣੀਏ, ਅਸੀਂ ਜਾਣਾ ਗੁਰਾਂ ਦੇ ਡੇਰੇ
ਹਰਬੀਰ ਸਿੰਘ ਭੰਵਰ
ਹਿੰਮਤ ਤੇ ਦਲੇਰੀ ਮਨੁੱਖੀ ਜੀਵਨ ਦਾ ਅਸਲੀ ਗਹਿਣਾ ਹੈ
ਪਰਸ਼ੋਤਮ ਲਾਲ ਸਰੋਏ
ਵਿੱਚਲੀ ਗੱਲ
ਵਿਆਹਾਂ ਨੂੰ ਵੀ ਉਜੱਡਾਂ ਦੀ ਭੀੜ ਬਣਾ ਦਿੱਤਾ ਹੈ ਪੰਜਾਬੀਆਂ ਨੇ
ਬੀ.ਐੱਸ. ਢਿੱਲੋਂ, ਐਡਵੋਕੇਟ
ਕਾਂਗਰਸ ਨੂੰ ਉਸ ਦਾ ਹੱਦੋਂ ਵੱਧ ਜਿੱਤ ਦਾ ਆਤਮ ਵਿਸ਼ਵਾਸ ਹੀ ਲੈ ਡੁੱਬਿਆ
ਸਰਵਨ ਸਿੰਘ ਰੰਧਾਵਾ
ਓਲੰਪੀਅਨ ਪਰਗਟ ਸਿੰਘ ਨੇ ਹੁਣ ਕੀਤਾ ਸਿਆਸੀ ਗੋਲ
ਰਣਜੀਤ ਸਿੰਘ ਪ੍ਰੀਤ
ਪੰਜਾਬੀ ਦੇ ਮਿਆਰ ਨੂੰ ਨੀਵਾਂ ਕਰਨ ਵਾਲੇ ਇਹ ਲੇਖਕ
ਰਵਿੰਦਰ ਸਿੰਘ ਕੁੰਦਰਾ, ਬੀ ਬੀ ਸੀ ਏਸ਼ੀਅਨ ਨੈੱਟਵਰਕ ਰੇਡੀਓ ਪੇਸ਼ਕਾਰ
ਦਰਦ ਦੇਖ ਦੁੱਖ ਆਉਂਦਾ
ਪਰਸ਼ੋਤਮ ਲਾਲ ਸਰੋਏ
ਆਈ ਬਸੰਤ ਤੇ ਪਾਲਾ ਭਗੰਤ
ਪਰਸ਼ੋਤਮ ਲਾਲ ਸਰੋਏ

ਆਪੋ ਆਪਣਾ ਟੁੱਲ
ਜਨਮੇਜਾ ਸਿੰਘ ਜੌਹਲ

ਉਹ ਫਿਰੇ ਨੱਥ ਕੜ੍ਹਾਉਣ ਨੂੰ, ਤੇ ਦੂਜਾ ਫਿਰੇ ਨੱਕ ਵਢਾਉਣ ਨੂੰ
ਪਰਸ਼ੋਤਮ ਲਾਲ ਸਰੋਏ
...ਭਰੂਣ ਹੱਤਿਆ ਹੁੰਦੀ ਰਹੇਗੀ !
ਸ਼ਿਵਚਰਨ ਜੱਗੀ ਕੁੱਸਾ
ਲੀਡਰਾਂ ਨੂੰ ਚਿੰਬੜੀਆਂ ਜੋਕਾਂ
ਜਨਮੇਜਾ ਸਿੰਘ ਜੌਹਲ
ਬੇਗੈਰਤ ਕਿੱਥੇ ਵਸਦਾ ਏ ?
ਯੁੱਧਵੀਰ ਸਿੰਘ ਆਸਟਰੇਲੀਆ
ਅਮਨ, ਨਿੱਘ ਅਤੇ ਸਾਂਝਾਂ ਦੀ ਪ੍ਰਤੀਕ : ਲੋਹੜੀ
ਰਣਜੀਤ ਸਿੰਘ ਪ੍ਰੀਤ
ਕੁਝ ਇੱਕ ਲਈ ਰੱਬ,ਰੱਬ ਤੇ ਬਾਕੀਆਂ ਲਈ ਉਹੀ ਰੱਬ ਜੱਭ
ਪਰਸ਼ੋਤਮ ਲਾਲ ਸਰੋਏ
ਨਵਾਂ ਸਾਲ, ਨਵਾਂ ਅਹਿਦ
ਕੁਲਜੀਤ ਸਿੰਘ ਜੰਜੂਆ, ਕਨੇਡਾ
ਇਕ ਅਨਾਰ ਸੌ ਬੀਮਾਰ
ਪਰਸ਼ੋਤਮ ਲਾਲ ਸਰੋਏ
ਇਨਸਾਨ ਬਣਨ ਦੀ ਬਜਾਏ 'ਸਿਆਸੀ ਪਿਆਦੇ' ਬਣਿਆਂ ਲਈ ਇੱਕ ਬੇਨਤੀ.....!
ਮਨਦੀਪ ਖੁਰਮੀ ਹਿੰਮਤਪੁਰਾ (ਲੰਡਨ)
ਉੱਚਾ-ਨੀਵਾਂ, ਛੋਟਾ ਵੱਡਾ, ਮਾਲਕ ਹੈ ਜਾਂ ਗ਼ੁਲਾਮ
ਪਰਸ਼ੋਤਮ ਲਾਲ ਸਰੋਏ
ਪ੍ਰਵਾਸੀ ਪੰਜਾਬੀਆਂ ਦੇ ਰਿਸ਼ਤਿਆਂ ਵਿੱਚ ਟੁੱਟ-ਭੱਜ
ਉਜਾਗਰ ਸਿੰਘ
ਚੌਂਕਾ
ਬਲਵਿੰਦਰ ਸਿੰਘ ਚਾਹਲ ‘ਮਾਧੋ ਝੰਡਾ’
ਕੁਦਰਤੀ ਸੋਮਿਆਂ ਦੀ ਅੰਨੇਵਾਹ ਵਰਤੋਂ ਤੋਂ ਗੁਰੇਜ ਕਰਨਾ ਚਾਹੀਦਾ ਹੈ
ਉਜਾਗਰ ਸਿੰਘ
ਵਿਹੜਾ
ਬਲਵਿੰਦਰ ਸਿੰਘ ਚਾਹਲ ‘ਮਾਧੋ ਝੰਡਾ’
ਫੁਲਕਾਰੀ ਤੇ ਬਾਗ
ਬਲਵਿੰਦਰ ਸਿੰਘ ਚਾਹਲ ‘ਮਾਧੋ ਝੰਡਾ’
ਕੀ ਦੀਵਾਲੀ ਦਾ ਤਿਉਹਾਰ ਅੱਜ ਸੱਚ-ਮੁੱਚ ਖ਼ੁਸ਼ੀਆਂ ਦਾ ਤਿਉਹਾਰ ਹੈ ਪਰਸ਼ੋਤਮ ਲਾਲ ਸਰੋਏ ਚਾਰ ਬੰਦੇ ਰੱਖ ਲੈ ਤੂੰ ਕੰਧਾ ਦੇਣ ਨੂੰ
ਪਰਸ਼ੋਤਮ ਲਾਲ ਸਰੋਏ
ਖੱਦਰ
ਬਲਵਿੰਦਰ ਸਿੰਘ ਚਾਹਲ ‘ਮਾਧੋ ਝੰਡਾ’
ਦੁਸਹਿਰਾ ਵਿਸ਼ੇਸ਼ ਇੱਕ ਲੇਖ
ਰਾਵਣ ਅਜੇ ਸੜਿਆ ਕਿੱਥੇ ਹੈ!
ਪਰਸ਼ੋਤਮ ਲਾਲ ਸਰੇਏ
ਵੇਖਣ ਵਾਲੀ ਥਾਂ ਹੈ ਕੈਨੇਡਾ ਦੀ ਐਡਮਿੰਟਨ ਮਾਲ
ਬੀਰਿੰਦਰ ਸਿੰਘ ਢਿੱਲੋਂ, ਐਡਵੋਕੇਟ
3 ਅਕਤੂਬਰ, ਜਨਮ ਦਿਨ ਤੇ ਵਿਸ਼ੇਸ਼
ਸ਼ਰਾਫਤ, ਨੇਕਨੀਤੀ, ਇਨਸਾਨੀਅਤ, ਸਹਿਜਤਾ ਅਤੇ ਸਮਾਜ ਸੇਵਾ ਦੇ ਮੁੱਜਸਮਾ: ਮਹਾਰਾਣੀ ਪ੍ਰਨੀਤ ਕੌਰ
- ਉਜਾਗਰ ਸਿੰਘ
ਕੰਜ਼ਿਊਮਰਿਜ਼ਮ ਅਤੇ ਵਾਤਾਵਰਨ ਦਾ ਨੁਕਸਾਨ
ਸੁਖਵੰਤ ਹੁੰਦਲ
ਮੰਜਾ ਤੇ ਨਵਾਰੀ ਪਲੰਘ
ਬਲਵਿੰਦਰ ਸਿੰਘ ਚਾਹਲ “ਮਾਧੋ ਝੰਡਾ”
ਪੱਖੀ
ਬਲਵਿੰਦਰ ਸਿੰਘ ਚਾਹਲ “ਮਾਧੋ ਝੰਡਾ”
ਕੀ ਸ੍ਰੋਮਣੀ ਕਮੇਟੀ ਅਤੇ ਬਾਕੀ ਗੁਰਦੁਆਰਿਆਂ ਵਿੱਚ ਫੈਲਿਆ ਭ੍ਰਿਸ਼ਟਾਚਾਰ ਰੋਕਣ ਲਈ ਵੀ ਕੋਈ ਅੱਨਾ ਹਜਾਰੇ ਉੱਠੇਗਾ?
ਅਵਤਾਰ ਸਿੰਘ ਮਿਸ਼ਨਰੀ
ਸਾਂਝੇ ਪੰਜਾਬ ਦਾ, ਪੰਜਾਬੀ ਦਾ ਅਣਖੀਲਾ ਲੋਕ ਕਵੀ: ਚਿਰਾਗ ਦੀਨ ਦਾਮਨ
ਉਜਾਗਰ ਸਿੰਘ
ਰਾਜ ਵਿੱਚ ਲੋਕਾਂ ਦੀ, ਲੋਕਾਂ ਦੁਆਰਾ, ਲੋਕਾਂ ਲਈ ਸਰਕਾਰ ਦੀ ਧਾਰਨਾ ਕਿੱਥੋਂ ਤੱਕ ਸਹੀ ਸਾਬਤ ਹੋ ਰਹੀ ਹੈ? - ਪਰਸ਼ੋਤਮ ਲਾਲ ਸਰੋਏ
ਚਲ ਜਨਮੇਜੇ ਕਸ਼ਮੀਰ ਵਿਖਾ-3
ਜਨਮੇਜਾ ਸਿੰਘ ਜੌਹਲ
ਆਤੰਕ ਦਾ ਅੰਤ
ਪਾਕਿਸਤਾਨ ਨੇ ਅਮਰੀਕਾ ਦੀ ਮੱਦਦ ਕੀਤੀ ਜਾਂ ਲਾਦੇਨ ਦੀ?

ਭਵਨਦੀਪ ਸਿੰਘ ਪੁਰਬਾ (ਚੀਫ਼ ਐਡੀਟਰ ‘ਮਹਿਕ ਵਤਨ ਦੀ’)
ਕੁਦਰਤੀ ਆਫਤਾਂ, ਭੂਚਾਲ, ਵਿਗਿਆਨ ਅਤੇ ਠੱਗ
ਅਵਤਾਰ ਸਿੰਘ ਮਿਸ਼ਨਰੀ
ਹੋਲੀ ਤੇ ਵਿਸ਼ੇਸ਼ ਸੇਲ
ਸੰਜੀਵ ਸ਼ਰਮਾ, ਫਿਰੋਜਪੁਰ
ਮਿਤੀ: ੨੦/੦੩/੨੦੧੧
ਹਲ਼
ਬਲਵਿੰਦਰ ਸਿੰਘ ਚਾਹਲ “ਮਾਧੋ ਝੰਡਾ”
ਨਿਬੰਧ :
ਅਜਮੇਰ ਰੋਡੇ : ਸ਼ੁਭਚਿੰਤਨ ਦਾ ਵੇਲਾ
ਸੁਖਿੰਦਰ
ਜੱਜੇ ਦੀਆਂ ਲੱਤਾਂ ਵਿਚ ਆ ਅੜੀ ਬੇਲੋੜੀ ਬਿੰਦੀ
ਗਿ। ਸੰਤੋਖ ਸਿੰਘ
ਬਦੇਸ਼ਾਂ ‘ਚ ਕਰੂਪ ਹੋ ਰਹੀ ਪੰਜਾਬੀ ਬੋਲੀ: ਜ਼ਿੰਮੇਵਾਰ ਕੌਣ?
ਇਕਬਾਲ ਰਾਮੂਵਾਲੀਆ, ਕੈਨਡਾ
ਸੰਪਾਦਨਾ ਬਨਾਮ ਵਿਆਕਰਣਿਕ ਦਰੁੱਸਤੀਆਂ
ਡਾ।ਗੁਰਮੀਤ ਸਿੰਘ ਬਰਸਾਲ ਕੈਲੇਫੋਰਨੀਆਂ
ਚਰਨ ਸਿੰਘ : ਦਾਰਸ਼ਨਿਕ ਸੁਭਾਅ ਦੀ ਕਵਿਤਾ
ਸੁਖਿੰਦਰ
ਉਂਕਾਰਪ੍ਰੀਤ : ਜ਼ਿੰਦਗੀ ਦੀਆਂ ਹਕੀਕਤਾਂ ਦਾ ਲੇਖਾ-ਜੋਖਾ ਕਰਦੀ ਕਵਿਤਾ
ਸੁਖਿੰਦਰ
ਵਿਦਵਾਨਾਂ ਨੇ ਸਮੇ ਦੀ ਵੰਡ ਕਿਵੇਂ ਕੀਤੀ? ਅਤੇ ਨਵਾਂ ਸਾਲ
ਅਵਤਾਰ ਸਿੰਘ ਮਿਸ਼ਨਰੀ
ਸੁਰਜੀਤ ਕਲਸੀ : ਔਰਤ ਦੇ ਸਰੋਕਾਰਾਂ ਦੀ ਕਥਾ
ਸੁਖਿੰਦਰ
ਪਹਿਲੀ ਮੁਲਾਕਾਤ
ਜਨਮੇਜਾ ਸਿੰਘ ਜੌਹਲ
ਮਰਦ ਨੂੰ ਸਮਾਜ ਦਾ ਪ੍ਰਧਾਨ, ਕਰਤਾ, ਧਰਤਾ ਸਿਰਜਨਹਾਰ ਸਮਝਇਆਂ ਜਾਂਦਾ ਹੈ
ਸਤਵਿੰਦਰ ਕੌਰ ਸੱਤੀ (ਕੈਲਗਰੀ)
ਕਿ–ਕ–ਕੇ
ਜਨਮੇਜਾ ਸਿੰਘ ਜੌਹਲ
ਬੱਸ ਸਟਾਪ ਦੀ ਤਲਾਸ਼
ਜਨਮੇਜਾ ਸਿੰਘ ਜੌਹਲ
ਦੇਸ ਦਾ ਅੰਨਦਾਤਾ ਪੰਜਾਬ ਦਾ ਕਿਸਾਨ ਖੁਦਕੁਸੀਆਂ ਦੇ ਰਾਹ ਕਿਉਂ ?
ਰਘਵੀਰ ਸਿੰਘ ਚੰਗਾਲ
ਕਲਮਾਂ ਦਾ ਕਲਮਾਂ ਨਾਲ ਟਕਰਾਅ, ਪੰਜਾਬੀ ਸਾਹਿਤ ਲਈ ਵਿਕਾਸਕਾਰੀ ਜਾਂ ਵਿਨਾਸ਼ਕਾਰੀ ?
ਜਰਨੈਲ ਘੁਮਾਣ
ਹਉਮੈਂ ਕਿਥੌਂ ਉਪਜੇ ਕਿਤ ਸੰਜਮ ਇਹ ਜਾਇ॥
ਡਾ: ਮਹਾਂਬੀਰ ਸਿੰਘ
ਇਕ ਯਮਲਾ ਜੱਟ ਸੀ।।।!
ਨਿਸ਼ਾਨ ਰਾਠੌਰ ‘ਮਲਿਕਪੁਰੀ’
ਆਪਣੇ ਬੱਚੇ ਨੂੰ ਆਤਮ-ਵਿਸ਼ਵਾਸੀ ਬਣਾਓ
ਨਿਸ਼ਾਨ ਰਾਠੌਰ ‘ਮਲਿਕਪੁਰੀ’
ਚਲ ਭਗਤਾ ਹੋ ਜਾ ਵਲੈਤੀਆ
ਜਨਮੇਜਾ ਸਿੰਘ ਜੌਹਲ
ਪੜਿਆ-ਲਿਖਿਆ ਤਬਕਾ ਬਨਾਮ ਅੰਧਵਿਸ਼ਵਾਸ
ਨਿਸ਼ਾਨ ਰਾਠੌਰ ‘ਮਲਿਕਪੁਰੀ’
ਦੋਸਤੀਆਂ ਦਾ ਮੇਰਾ ਅਨੁਭਵ
ਜਤਿੰਦਰ ਸਿੰਘ ਔਲ਼ਖ
ਮੇਰੀ ਕੈਨੇਡਾ ਫ਼ੇਰੀ - ਕਿਸ਼ਤ 1
ਸ਼ਿਵਚਰਨ ਜੱਗੀ ਕੁੱਸਾ
ਮੇਰੀ ਕੈਨੇਡਾ ਫ਼ੇਰੀ - ਕਿਸ਼ਤ 2
ਸ਼ਿਵਚਰਨ ਜੱਗੀ ਕੁੱਸਾ
ਮੇਰੀ ਕੈਨੇਡਾ ਫ਼ੇਰੀ - ਕਿਸ਼ਤ 3
ਸ਼ਿਵਚਰਨ ਜੱਗੀ ਕੁੱਸਾ
ਮੇਰੀ ਕੈਨੇਡਾ ਫ਼ੇਰੀ - ਕਿਸ਼ਤ 4
ਸ਼ਿਵਚਰਨ ਜੱਗੀ ਕੁੱਸਾ
ਮੰਗਣ ਨਾਲੋਂ ਮਰਨਾ ਚੰਗਾ ਨਿਸ਼ਾਨ
ਰਾਠੌਰ ‘ਮਲਿਕਪੁਰੀ’
ਜੱਜੇ ਦੇ ਪੈਰ ’ਚ ਬਿੰਦੀ
ਰਵਿੰਦਰ ਸਿੰਘ ਕੁੰਦਰਾ
ਕਿੱਥੇ ਉਡ ਗਈ ਮੇਰੇ ਵਤਨ ਦੀ ਉਹ ਸੋਨੇ ਦੀ ਚਿੜ੍ਹੀ
ਰਵੀ ਸਚਦੇਵਾ
ਕਰਮਾਂ ਵਾਲੀਆਂ ਮਾਂਵਾਂ
ਨਿਸ਼ਾਨ ਰਾਠੌਰ ‘ਮਲਿਕਪੁਰੀ’
…ਜਦੋਂ ਮੈਂ ਪਹਿਲੀ ਵਾਰ ਦਿੱਲੀ ਗਿਆ
ਨਿਸ਼ਾਨ ਰਾਠੌਰ ‘ਮਲਿਕਪੁਰੀ’
ਆਜ਼ਾਦ ਦੇਸ਼ ਦੇ ‘ਗ਼ੁਲਾਮ’
ਹਰਪ੍ਰੀਤ ਲਾਲ ‘ਹੈਰੀ’
ਇੰਝ ਰਿਹਾ ਮੇਰਾ ਜਹਾਜ਼ ਦਾ ਪਹਿਲਾ 'ਹੂਟਾ'.... !
ਮਨਦੀਪ ਖੁਰਮੀ ਹਿੰਮਤਪੁਰਾ(ਇੰਗਲੈਂਡ)

hore-arrow1gif.gif (1195 bytes)


Terms and Conditions
Privacy Policy
© 1999-2012, 5abi।com

www।5abi।com
[ ਸਾਡਾ ਮਨੋਰਥ ][ ਈਮੇਲ ][ ਹੋਰ ਸੰਪਰਕ ][ ਅਨੰਦ ਕਰਮਨ ][ ਮਾਨਵ ਚੇਤਨਾ ][ ਵਿਗਿਆਨ ]
[
ਕਲਾ/ਕਲਾਕਾਰ ][ ਫਿਲਮਾਂ ][ ਖੇਡਾਂ ][ ਪੁਸਤਕਾਂ ][ ਇਤਿਹਾਸ ][ ਜਾਣਕਾਰੀ ]

darya1.gif (3186 bytes)
©1999-2012, 5abi।com