WWW 5abi।com  ਪੰਨਿਆ ਵਿੱਚ ਸ਼ਬਦ ਭਾਲ (ਹਿੰਦਿਕ ਵਿਧੀ ਨਾਲ)
ਮੇਜਰ ਮਾਂਗਟ ਨਾਲ ਇਕ ਮੁਲਾਕਾਤ
ਡਾ: ਅਮ੍ਰਿਤਪਾਲ ਕੌਰ

 

5_cccccc1.gif (41 bytes)

ਮੇਜਰ ਮਾਂਗਟ

? ਸਭ ਤੋਂ ਪਹਿਲਾਂ ਆਪਣੇ ਪਰਿਵਾਰਕ ਪਿਛੋਕੜ ਬਾਰੇ ਦੱਸੋ?

ਮੇਰਾ ਪਿੰਡ ਜਿਲ੍ਹਾ ਲੁਧਿਆਣਾ ਵਿੱਚ ‘ਕੁੱਬਾ’ਹੈ। ਅਸੀਂ ਤਿੰਨ ਭਰਾ ਹਾਂ ਤੇ ਮੈਂ ਸਭ ਤੋਂ ਵੱਡਾ ਹਾਂ। 1990 ਵਿੱਚ ਮੈਂ ਵਿਆਹ ਕਰਵਾਕੇ ਕੈਨੇਡਾ ਆ ਗਿਆ ਸੀ। ਮੇਰੀ ਪਤਨੀ ਦਾ ਨਾਂ ਰਸ਼ਪਿੰਦਰ ਹੈ ਅਤੇ ਤਿੰਨ ਬੱਚੇ ਹਨ। ਇੱਕ ਬੇਟਾ ਤੇ ਦੋ ਬੇਟੀਆਂ। ਮੇਰੇ ਦਾਦਾ ਜੀ ਸ: ਭਾਨ ਸਿੰਘ ਤੇ ਪਿਤਾ ਸ: ਸ਼ੇਰ ਸਿੰਘ ਆਰਮੀ ‘ਚ ਰਹੇ ਨੇ। ਤੇ ਬਾਅਦ ‘ਚ ਖੇਤੀ ਤੇ ਬਾਗਬਾਨੀ ਵੀ ਕਰਦੇ ਸੀ। ਪਿਤਾ ਦਾ ਨਾਂ ਸ਼ੇਰ ਸਿੰਘ ਤੇ ਮਾਤਾ ਦਾ ਨਾਂ ਹਰਭਜਨ ਕੌਰ ਹੈ।

? ਸਾਹਿਤਕ ਚਿਣਗ ਕਿਵੇਂ ਲੱਗੀ?

ਸਾਡੇ ਘਰ ਵਿੱਚ ਮੇਰੇ ਤੋਂ ਪਹਿਲਾ ਮੇਰੇ ਤਾਇਆ ਜੀ ਸ਼ਾਇਰ ਸਨ, ਜਿਨਾਂ ਦਾ 1947 ਦੇ ਦੰਗਿਆਂ ਵੇਲੇ ਕਤਲ ਹੋ ਗਿਆ ਸੀ। ਉਨ੍ਹਾਂ ਦੀ ਇੱਕੋ ਇੱਕ ਪੁਸਤਕ ‘ਸਰਹੰਦ ਕੰਢੇ’ ਮੇਰੇ ਦਾਦਾ ਜੀ ਹਮੇਸ਼ਾਂ ਨਾਲ ਰੱਖਦੇ ਸਨ। ਘਰ ਵਿੱਚ ਸਾਹਿਤਕਾਰਾਂ ਦਾ ਵੀ ਆਉਣਾ ਜਾਣਾ ਸੀ। ਪੰਜ ਮਾਰਚ ਨੂੰ ਤਾਇਆ ਮੋਹਣ ਸਿੰਘ ਦੀ ਯਾਦ ਮਨਾਈ ਜਾਂਦੀ ਤੇ ਸਾਹਿਤਕ ਸਮਾਗਮ ਹੁੰਦਾ ਜਿਸ ਵਿੱਚ ਮੈਂ ਵੀ ਕੋਈ ਗੀਤ ਜਾਂ ਕਵਿਤਾ ਪੜ੍ਹਦਾ। ਘਰੇ ਪੁਸਤਕਾਂ ਪੜ੍ਹਨ ਦਾ ਰੁਝਾਨ ਵੀ ਸੀ। ਇਸ ਸਭ ਕਾਸੇ ਤੋਂ ਇਲਾਵਾ ਮੈਂ ਬੇਹੱਦ ਸੰਗਾਊ ਅਤੇ ਅੰਤਰਮੁਖੀ ਹੋਣ ਕਰਕੇ ਦਿਲ ਦੀਆਂ ਗੱਲਾਂ ਦਿਲ ‘ਚ ਹੀ ਰੱਖਦਾ ਰਹਿੰਦਾ। ਮੈਂ ਸੋਚਦਾ ਤਾਂ ਰਹਿੰਦਾ ਪਰ ਬੋਲਦਾ ਬਹੁਤ ਘੱਟ। ਫੇਰ ਮੇਰਾ ਇਹ ਹੀ ਅਣਕਿਹਾ ਰਚਨਾਵਾਂ ਦੇ ਰੂਪ ਵਿੱਚ ਬਾਹਰ ਆਉਣ ਲੱਗਿਆ।

? ਪਰਦੇਸੀ ਧਰਤੀ ਤੇ ਆਉਣ ਦਾ ਸਬੱਬ ਕਿਵੇਂ ਬਣਿਆ?

15 ਨਵੰਬਰ 1989 ਨੂੰ ਮੇਰਾ ਕੈਨੇਡਾ ਰਹਿੰਦੀ ਰਸ਼ਪਿੰਦਰ ਨਾਲ ਵਿਆਹ ਹੋ ਗਿਆ। ਉਸ ਨੇ ਮੈਨੂੰ ਸਪੌਂਸਰ ਕੀਤਾ ਤੇ ਮੈਂ ਪੱਕੇ ਤੌਰ ਮਈ 1990 ਵਿੱਚ ਕੈਨੇਡਾ ਪਹੁੰਚ ਗਿਆ।

? ਸਾਹਿਤਕ ਕਿਰਤ ਲਈ ਕੀ ਵਿਸ਼ੇਸ਼ ਸਮੇਂ ਤੇ ਸਥਾਨ ਦੀ ਲੋੜ ਹੁੰਦੀ ਹੈ?

ਨਹੀਂ ਜੀ ਅਜਿਹੀ ਤਾਂ ਕੋਈ ਗੱਲ ਨਹੀਂ ਹੁੰਦੀ। ਹਾਂ ਇਹ ਜਰੂਰ ਹੈ ਕਿ ਲਿਖਣ ਲਈ ਤੁਹਾਡੇ ਕੋਲ ਸਮਾਂ ਹੋਵੇ। ਉਸ ਵਕਤ ਤੁਹਾਡਾ ਮਨ ਹੋਰ ਉਲਝਣਾਂ ਤੋਂ ਮੁਕਤ ਹੋਵੇ। ਅਜਿਹਾ ਕਰਨ ਲਈ ਸ਼ਾਂਤ ਮਹੌਲ ਵੀ ਹੋਣਾ ਚਾਹੀਦਾ ਹੈ। ਰੌਲੇ ਰੱਪੇ ਅਤੇ ਅਸ਼ਾਂਤ ਮਹੌਲ ਵਿੱਚ ਮਨ ਦੀ ਇਕਾਗਰਤਾ ਨਹੀਂ ਬਣਦੀ। ਬਾਕੀ ਜਗਾ ਤਾਂ ਕੋਈ ਵੀ ਹੋਵੇ, ਜਾਂ ਸਮਾਂ ਕੋਈ ਵੀ ਹੋਵੇ, ਇਸ ਨਾਲ ਕੋਈ ਫਰਕ ਨਹੀਂ ਪੈਂਦਾ। ਮੈਂ ਕੰਮ ਤੇ, ਬੱਸ ‘ਚ ਸਫਰ ਕਰਦਿਆਂ, ਸਵੇਰ ਨੂੰ ਅੱਧੀ ਰਾਤ ਨੂੰ ਕੰਪਿਊਟਰ ਤੇ ਪੇਪਰ ਤੇ, ਕਿਸੇ ਵੀ ਮਹੌਲ ‘ਚ ਲਿਖ ਸਕਦਾ ਹਾਂ ਬਸ਼ਰਤੇ ਕਿ ਸ਼ਾਂਤ ਮਹੌਲ ਹੋਵੇ, ਸਮਾਂ ਹੋਵੇ ਤੇ ਕਹਿਣ ਲਈ ਕੋਈ ਗੱਲ ਹੋਵੇ।

? ਤੁਸੀ ਸਾਹਿਤ ਦੇ ਕਈ ( ਗੀਤ, ਕਹਾਣੀ, ਨਾਟਕ ) ਰੂਪਾਂ ਤੇ ਕਲਾ ਅਜ਼ਮਾਈ ਹੈ। ਕਿਸ ਵਿਧਾ ਰਾਹੀਂ ਤੁਸੀਂ ਵਧੇਰੇ ਸਤੁਸ਼ਟੀ ਮਹਿਸੂਸ ਕਰਦੇ ਹੋ?

ਮੈਂ ਸ਼ੁਰੂਆਤ ਗੀਤਾਂ ਤੋਂ ਕੀਤੀ ਫੇਰ ਕਵਿਤਾਵਾਂ ਤੇ ਗ਼ਜ਼ਲਾਂ ਵੀ ਲਿਖੀਆ। ਬਾਅਦ ਵਿੱਚ ਮੇਰਾ ਰੁਝਾਨ ਕਹਾਣੀ ਵਲ ਹੋ ਗਿਆ। ਇਸਦੇ ਨਾਲ ਨਾਲ ਮੈਂ ਵਾਰਤਕ ਵੀ ਲਿਖੀ। ‘ਸੱਚ ਦੀ ਆਵਾਜ਼’ ਤੇ ‘ਦਰਿਆ ਚੋਂ ਦਿਸਦਾ ਚੰਨ’ ਮੇਰੀਆਂ ਕਾਵਿ ਪੁਸਤਕਾਂ ਹਨ। ਇੱਕ ਮੁਲਾਕਾਤਾਂ ਦੀ ਪੁਸਤਕ ‘ਆਹਮਣੇ ਸਾਹਮਣੇ’ ਵੀ ਹੈ। ਕੁੱਝ ਕੁ ਨਾਟਕ ਵੀ ਲਿਖੇ ਹਨ ਜਿਨਾਂ ਦਾ ਮੰਚਨ ਵੀ ਹੁੰਦਾ ਰਿਹਾ ਹੈ। ਇਸ ਦੇ ਨਾਲ ਨਾਲ ਹੋਰ ਵਿਸ਼ਿਆਂ ਤੇ ਲੇਖ ਜਾਂ ਸਫਰਨਾਮੇ ਦੇ ਅੰਸ਼ ਵੀ ਛਪਦੇ ਰਹਿੰਦੇ ਹਨ। ਪਰ ਮੇਰੀ ਪਛਾਣ ਇੱਕ ਕਹਾਣੀਕਾਰ ਦੇ ਤੌਰ ਤੇ ਵਧੇਰੇ ਹੈ। ਹੁਣ ਮੈਂ ਇੱਕ ਨਾਵਲ ਤੇ ਵੀ ਹੱਥ ਅਜ਼ਮਾਈ ਕਰ ਰਿਹਾ ਹਾਂ ਪਰ ਮੈਨੂੰ ਮਹਿਸੂਸ ਇਹ ਹੀ ਹੁੰਦਾ ਹੈ ਕਿ ਮੇਰ ਮਨ ਦੀ ਸਤੁਸ਼ਟੀ ਇੱਕ ਚੰਗੀ ਕਹਾਣੀ ਲਿਖ ਕੇ ਹੀ ਹੁੰਦੀ ਹੈ।

? ਸੁਲਗਦੇ ਰਿਸ਼ਤੇ ਅਤੇ ਪਛਤਾਵਾ ਤੁਸੀਂ ਦੋ ਫਿਲਮਾਂ ਦੀ ਸਕ੍ਰਿਪਟ ਵੀ ਲਿਖੀ ਹੈ ਕੀ ਇਹ ਸਾਹਿਤਕ ਸਿਰਜਣਾ ਨਾਲੋਂ ਵੱਖਰਾ ਧੁਰਾ ਨਹੀਂ ਹੈ?

ਹਾਂ ਜੀ ਹੈ ਤਾਂ ਸਈ। ਦਰਅਸਲ ਮੈਂ ਤਿੰਨ ਫਿਲਮਾਂ ਦੀਆਂ ਸਕ੍ਰਿਪਟਾਂ ਲਿਖੀਆਂ ਨੇ ਤੀਸਰੀ ਫਿਲਮ ਸੀ ‘ਦੌੜ’। ਇਹ ਹੈ ਤਾਂ ਸਾਹਿਤ ਨਾਲੋਂ ਵੱਖਰੀ ਵਿਧਾ, ਪਰ ਲੇਖਕ ਲਈ ਉਸ ਦੇ ਲਿਖਣ ਦਾ ਉਦੇਸ਼ ਤਾਂ ਉਹ ਹੀ ਹੁੰਦਾ ਹੈ। ਸਾਹਿਤ ਨਾਲੋਂ ਫਿਲਮ ਦਾ ਫਰਕ ਸਿਰਫ ਏਸ ਗੱਲ ਵਿੱਚ ਹੈ ਕਿ ਸਾਹਿਤਕ ਰਚਨਾ ਪੂਰਨ ਰੂਪ ਵਿੱਚ ਲੇਖਕ ਦੀ ਹੁੰਦੀ ਹੈ ਜਦ ਕਿ ਫਿਲਮ ਵਿੱਚ ਪ੍ਰੋਡਿਊਸਰ ਆਪਣੀ ਇੱਛਾ ਅਨੁਸਾਰ ਲਿਖਵਾਉਂਦਾ ਹੈ ਤੇ ਨਿਰਦੇਸ਼ਕ ਆਪਣੀ ਮਰਜ਼ੀ ਅਨੁਸਾਰ ਫੇਰ ਬਦਲ ਕਰਕੇ ਫਿਲਮਾਉਂਦਾ ਹੈ। ਅਦਾਕਾਰ ਵੀ ਆਪਣੀ ਬੌਡੀ ਲੈਂਗੂਏਜ਼ ਨਾਲ ਕਈ ਵਾਰ ਅਰਥਾਂ ਦਾ ਰੂਪ ਹੀ ਬਦਲ ਦਿੰਦੇ ਹਨ। ਸਕਰੀਨ ਤੱਕ ਪਹੁੰਚਦੀ ਲੇਖਕ ਦੀ ਲਿਖਤ ਆਪਣਾ ਕਾਫੀ ਰੂਪ ਬਦਲ ਚੁੱਕੀ ਹੁੰਦੀ ਹੈ। ਲੇਖਕ ਚਾਹੁੰਦਾ ਹੋਇਆ ਵੀ ਆਪਣੀ ਮੌਲਕਤਾ ਕਾਇਮ ਨਹੀਂ ਰੱਖ ਸਕਦਾ। ਇਸੇ ਕਰਕੇ ਇਹ ਸਹਿਤ ਨਾਲੋਂ ਵੱਖਰੀ ਗੱਲ ਹੈ।

? ਪਰਵਾਸੀ ਪੰਜਾਬੀ ਬਜ਼ੁਰਗ ਜੋੜੇ ਜਿਹੜੇ ਆਪਣੇ ਧੀਆਂ ਪੁੱਤਰਾਂ ਕੋਲ ਰਹਿ ਰਹੇ ਹਨ, ਇਕੱਲਤਾ ਦਾ ਸੰਤਾਪ ਭੋਗਦੇ ਹਨ। ਉਨ੍ਹਾਂ ਬਾਰੇ ਤੁਹਾਡਾ ਕੀ ਵਿਚਾਰ ਹੈ? ਕੀ ਅਜਿਹੇ ਜੋੜਿਆਂ ਨੂੰ ਵਾਪਿਸ ਆਪਣੀ ਧਰਤੀ ਤੇ ਚਲੇ ਜਾਣਾ ਚਾਹੀਦਾ ਹੈ ਜਾਂ ਫਿਰ ਪਰਵਾਸ ਧਾਰਨ ਕਰਨਾ ਹੀ ਨਹੀਂ ਚਾਹੀਦਾ?

ਪਰਵਾਸ ਭੋਗ ਰਹੇ ਬਜ਼ੁਰਗ ਪਰਵਾਸੀ ਜੋੜੇ, ਆਪਣਾ ਸਾਰਾ ਜੀਵਨ ਆਪਣੀ ਧਰਤੀ ਤੇ ਵਿਹਾ ਚੁੱਕੇ ਹੁੰਦੇ ਨੇ। ਉਹ ਮਹੌਲ, ਪਹਿਨਣ ਖਾਣ ਪੀਣ ਉਨ੍ਹਾਂ ਦੇ ਧੁਰ ਅੰਦਰ ਤੱਕ ਲਹਿ ਚੁੱਕਾ ਹੁੰਦਾ ਹੈ। ਉਹ ਕਿਸੇ ਮਜ਼ਬੂਰੀ ਵਸ ਆਪਣੇ ਬੱਚਿਆਂ ਕੋਲ ਆ ਤਾਂ ਜਾਂਦੇ ਹਨ ਪਰ ਨਵੇਂ ਮਹੌਲ ਵਿੱਚ ਸਮਾਂ ਨਹੀਂ ਸਕਦੇ। ਜਦੋਂ ਉਹ ਆਪਣੀ ਭੂਮੀ ਦਾ ਉਦਰੇਵਾਂ ਭੋਗਦੇ ਹਨ, ਤਾਂ ਉਨ੍ਹਾਂ ਨੂੰ ਆਪਣੀ ਹੋਂਦ ਖੁਰਦੀ ਜਾਪਦੀ ਹੈ। ਉਹ ਪਰਿਵਾਰਕ ਮੁਖੀ ਹੋਣ ਦਾ ਤਾਜ਼ ਗੁਆ ਕੇ ਧੀਆਂ ਪੁੱਤਰਾਂ ਤੇ ਨਿਰਭਰ ਬਣੇ ਸਿਰਫ ਬੱਚੇ ਸੰਭਾਲਕ ਬਣ ਕੇ ਰਹਿ ਜਾਂਦੇ ਹਨ। ਏਥੋਂ ਤੱਕ ਕੇ ਇਸ ਮਾਨਸਿਕ ਪੀੜ ਪ੍ਰਤੀ ਕੋਈ ਸ਼ਿਕਵਾ ਵੀ ਨਹੀਂ ਕਰ ਸਕਦੇ। ਬੱਸ ਝੂਰਦੇ ਰਹਿੰਦੇ ਹਨ। ਉਹ ਪਰਿਵਾਰ ਤੋਂ ਬਿਨਾ ਵੀ ਨਹੀਂ ਰਹਿ ਸਕਦੇ ਤੇ ਆਪਣੀ ਮਿੱਟੀ ਤੋਂ ਬਿਨਾ ਵੀ ਨਹੀਂ। ਮੈਂ ਇਹ ਤਾਂ ਨਹੀਂ ਕਹਾਂਗਾ ਕਿ ਉਨ੍ਹਾਂ ਨੂੰ ਪਰਵਾਸ ਨਹੀਂ ਧਾਰਨ ਕਰਨਾ ਚਾਹੀਦਾ ਹਾਂ ਉਨ੍ਹਾਂ ਨੂੰ ਆਪਣੇ ਵਿਚਾਰਾਂ ਵਿੱਚ ਤਬਦੀਲੀ ਲਿਆਂਉਦੇ ਹੋਏ ਨਵੀਆਂ ਸਥਿਤੀਆਂ ਦਾ ਮੁਕਾਬਲਾ ਕਰਨਾ ਵੀ ਸਿੱਖਣਾ ਪਵੇਗਾ। ਉਧਰ ਬੱਚਿਆਂ ਨੂੰ ਵੀ ਉਨ੍ਹਾਂ ਦੀ ਮਾਨਸਿਕ ਸਥਿਤੀ ਸਮਝਦੇ ਹੋਏ ਉਨ੍ਹਾਂ ਵਾਪਿਸ ਧਰਤੀ ਤੇ ਵਾਰ ਵਾਰ ਭੇਜਦੇ ਰਹਿਣਾ ਚਾਹੀਦਾ ਹੈ ਤਾਂ ਕਿ ਉਹ ਆਪਣੀ ਮਿੱਟੀ ਦਾ ਉਦਰੇਵਾਂ ਮਹਿਸੂਸ ਨਾ ਕਰਨ। ਪਰਵਾਸ ਤਾਂ ਮਨੁੱਖ ਆਦਿ ਕਾਲ ਤੋਂ ਹੀ ਕਰਦਾ ਆਇਆ ਹੈ। ਪੰਜਾਬ ਦੀ ਧਰਤੀ ਤੇ ਵੀ ਕਦੇ ਆਰੀਅਨ ਕਬੀਲੇ ਇਸੇ ਤਰ੍ਹਾਂ ਹੀ ਆਏ ਸਨ। ਜੇਕਰ ਮਨੁੱਖ ਪਰਵਾਸ ਨਹੀਂ ਕਰੇਗਾ ਤਾਂ ਜੀਵਨ ਦੀ ਗਤੀ ਹੀ ਰੁਕ ਜਾਵੇਗੀ। ਜਦ ਕਿ ਗਤੀਸ਼ੀਲ ਰਹਿਣਾ ਹੀ ਕੁਦਰਤ ਦਾ ਨਿਯਮ ਹੈ।

? ਪਰਵਾਸੀ ਪੰਜਾਬੀ ਦੰਪਤੀ ਜੋੜੇ ਤਿੜਕ ਰਹੇ ਹਨ, ਇਸ ਤਿੜਕਣ ਵਿੱਚ ਬੱਚਿਆਂ ਦਾ ਭਵਿੱਖ ਧੁਦਲਾ ਹੋ ਰਿਹਾ ਹੈ? ਰਿਸ਼ਤਿਆਂ ਦੇ ਤਿੜਕਣ ਨੂੰ ਕਿਵੇਂ ਠੱਲਿਆ ਜਾ ਸਕਦਾ ਹੈ?

ਸਮਾਜ ਵਿੱਚ ਰਹਿੰਦਿਆਂ ਵਿਆਹੁਤਾ ਜੀਵਨ ਬਹੁਤ ਹੀ ਮਹੱਤਵ ਪੂਰਨ ਹੈ। ਪਰ ਅਫਸੋਸ ਅਸੀਂ ਇਸਦਾ ਵੀ ਵਿਉਪਾਰੀਕਰਨ ਕਰ ਲਿਆ। ਜੇ ਰਿਸ਼ਤਾ ਕੈਨੇਡਾ ਵਾਲਾ ਮਿਲਦਾ ਹੋਵੇ ਤਾਂ ਉਮਰ ਯੋਗਤਾ ਵਿਚਾਰਧਾਰਾ ਨੂੰ ਬਿਲਕੁੱਲ ਹੀ ਦੇਖਿਆ ਨਹੀਂ ਜਾਂਦਾ। ਮਕਸਦ ਤਾਂ ਸਿਰਫ ਕੈਨੇਡਾ ਨਿਕਲਣਾ ਹੁੰਦਾ ਹੈ। ਏਥੇ ਆਉਣ ਸਾਰ ਉਹ ਰਿਸ਼ਤੇ ਤਿੜਕ ਜਾਂਦੇ ਹਨ। ਦੂਸਰਾ ਕਾਰਨ ਹੈ ਔਰਤਾਂ ਦੀ ਆਜ਼ਾਦੀ। ਕਹਿਣ ਨੂੰ ਤਾਂ ਅਸੀਂ ਸਾਰੇ ਹੀ ਔਰਤਾਂ ਦੀ ਆਜ਼ਾਦੀ ਦੇ ਹੱਕ ਵਿੱ ਹਾਂ ਪਰ ਪ੍ਰੈਕਟੀਕਲੀ ਨਹੀਂ। ਕੈਨੇਡਾ ਵਿੱਚ ਔਰਤ ਮਰਦ ਦੇ ਬਰਾਬਰ ਕੰਮ ਕਰਦੀ ਹੈ, ਬੱਚੇ ਪਾਲਦੀ ਹੈ ਤੇ ਬਰਾਬਰ ਦੀ ਧਿਰ ਹੈ। ਪਰ ਜਦੋਂ ਉਹ ਬਰਾਬਰ ਦੇ ਹੱਕ ਮੰਗਦੀ ਹੈ ਤਾਂ ਫੇਰ ਲੜਾਈ ਸ਼ੁਰੂ ਹੋ ਕੇ ਕੁੱਟ ਮਾਰ ਤੱਕ ਤੇ ਪੁਲੀਸ ਤੱਕ ਹੁੰਦੀ ਹੋਈ ਤਲਾਕ ਤੱਕ ਜਾ ਪਹੁੰਚਦੀ ਹੈ। ਬੱਚੇ ਰੁਲ਼ ਜਾਂਦੇ ਹਨ। ਇਸਦਾ ਹੱਲ ਲਾਲਚ ਧੋਖੇ ਅਧੀਨ ਹੋ ਰਹੇ ਵਿਆਹਾਂ ਨੁੰ ਰੋਕਣਾ ਹੋਵੇਗਾ ਤੇ ਮਰਦਾ ਨੂੰ ਕੈਨੇਡਾ ਦਾ ਕਾਨੂੰਨ ਸਮਝਦੇ ਹੋਏ ਆਪਣੀ ਸੋਚ ਵੀ ਬਦਲਣੀ ਹੋਵੇਗੀ। ਇਸ ਵਿੱਚ ਮਾਪਿਆਂ ਨੂੰ ਆਪਣਾ ਫਰਜ਼ ਪਛਾਨਣਾ ਪਵੇਗਾ ਨਾ ਕਿ ਉਹ ਆਪਣੇ ਮੁੰਡੇ ਕੁੜੀਆਂ ਨੂੰ ਕੈਨੇਡਾ ਦੇ ਚੁਬਾਰੇ ਚੜ੍ਹਨ ਲਈ ਪੌੜੀਆਂ ਬਣਾ ਕੇ ਹੀ ਵਰਤਦੇ ਰਹਿਣ।

? ਪਰਵਾਸ ਧਾਰਨ ਕਰ ਚੁੱਕੀ ਤੀਜੀ ਪੀੜ੍ਹੀ ( ਉਥੋਂ ਦੀ ਜੰਮਪਲ਼ ) ਅੰਤਰਾਸ਼ਟਰੀ ਵਿਆਹ ਸਬੰਧਾਂ ਨੂੰ ਤਰਜ਼ੀਹ ਦੇ ਰਹੀ ਹੈ? ਇਸ ਬਾਰੇ ਤੁਹਾਡਾ ਕੀ ਵਿਚਾਰ ਹੈ?

ਮੈਨੂੰ ਤਾਂ ਇਸ ਵਿੱਚ ਕੋਈ ਮਾੜੀ ਗੱਲ ਨਹੀਂ ਜਾਪਦੀ। ਇਹ ਗਲੋਬਲਾਈਜੇਸ਼ਨ ਦਾ ਸਮਾਂ ਹੈ। ਤੁਸੀ ਮਨੁੱਖ ਨੂੰ ਜਾਤਾਂ ਪਾਤਾਂ ਧਰਮਾਂ ਦੇ ਜਾਂ ਦੇਸ਼ਾਂ ਦੇ ਆਧਾਰ ਤੇ ਵੰਡ ਕੇ ਨਹੀਂ ਦੇਖ ਸਕਦੇ। ਇਨਸਾਨ ਚੰਗੇ ਜਾਂ ਮਾੜੇ ਹੁੰਦੇ ਹਨ। ਦੂਸਰੀਆਂ ਕੌਮਾਂ ਵਿੱਚ ਵੀ ਵਥੇਰੇ ਚੰਗੇ ਇਨਸਾਨ ਹਨ। ਕੈਨੇਡਾ ਇੱਕ ਬਹੁਸਭਿਅਕ ਮੁਲਕ ਹੈ। ਇੱਕ ਕਲਾਸ ਵਿੱਚ ਪੂਰੇ ਸੰਸਾਰ ਨਾਲ ਸਬੰਧਤ ਕੌਮਾਂ ਦੇ ਵਿਦਿਆਰਥੀ ਹੁੰਦੇ ਹਨ ਜੇ ਤੁਹਾਡਾ ਬੱਚਾ ਕਿਸੇ ਸਾਥੀ ਨੂੰ ਬਹੁਤ ਪਸੰਦ ਕਰਦਾ ਹੈ, ਦੋਹਾਂ ਦੇ ਖਿਆਲ ਅਤੇ ਸ਼ੌਂਕ ਵੀ ਮਿਲਦੇ ਹਨ ਤਾਂ ਮਾਪਿਆਂ ਨੂੰ ਇਸ ਸ਼ਾਦੀ ਨੂੰ ਪ੍ਰਵਾਨ ਕਰ ਲੈਣਾ ਚਾਹੀਦਾ ਹੈ। ਏਹੋ ਆਉਣ ਵਾਲੇ ਸਮੇ ਦੀ ਮੰਗ ਹੈ। ਅਗਰ ਅਜਿਹਾ ਨਹੀਂ ਕਰਾਂਗੇ ਤਾਂ ਆਪਣੇ ਬੱਚੇ ਖੋਅ ਬੈਠਾਂਗੇ।

? ਪਰਵਾਸੀ ਪੰਜਾਬੀ ਨਸਲੀ ਵਿਤਕਰੇ ਦਾ ਸ਼ਿਕਾਰ ਹਨ? ਤੁਹਾਡੀਆਂ ਕਈ ਕਹਾਣੀਆਂ ਇਸ ਸਮੱਸਿਆ ਵਲ ਇਸ਼ਾਰਾ ਕਰਦੀਆਂ ਹਨ? ਇਸ ਸਮੱਸਿਆ ਤੋਂ ਨਿਜ਼ਾਤ ਪਾਉਣ ਲਈ ਪ੍ਰਦੇਸੀ ਧਰਤੀ ਤੇ ਕੀ ਉਪਰਾਲੇ ਕੀਤੇ ਜਾ ਰਹੇ ਹਨ?

ਡਾ: ਅਮ੍ਰਿਤਪਾਲ ਜੀ ਹੁਣ ਪਹਿਲਾਂ ਵਾਲੀਆਂ ਗੱਲਾਂ ਨਹੀਂ ਰਹੀਆਂ। ਨਸਲੀ ਵਿਤਕਰਾ ਜੇ ਹੈ ਵੀ ਤਾਂ ਹੁਣ ਬਹੁਤ ਲੁਕਵੇਂ ਰੂਪ ਵਿੱਚ ਹੈ। ਦਿਨੋ ਦਿਨ ਨਵੇਂ ਕਾਨੂੰਨ ਬਣ ਰਹੇ ਹਨ ਤੇ ਲੋਕ ਜਾਗ੍ਰਿਤ ਹੋ ਰਹੇ ਨੇ। ਜੇ ਫੇਰ ਵੀ ਕਿਤੇ ਅਜਿਹਾ ਹੋ ਜਾਵੇ ਤਾਂ ਲੇਬਰ ਕੋਰਟ ਹੈ ਤੇ ਦੂਸਰੀਆਂ ਅਦਾਲਤਾਂ ਹਨ। ਪਹਿਲਾਂ ਅਜਿਹਾ ਨਹੀਂ ਸੀ ਹੁੰਦਾ। ਪਰ ਹੁਣ ਤੁਸੀਂ ਪੰਜਾਬ ਵਿੱਚ ਦੇਖੋਂ … ਜਿਨਾਂ ਨਸਲੀ ਵਿਤਕਰਾ ਏਥੇ ਹੈ ਦੁਨੀਆਂ ‘ਚ ਹੋਰ ਕਿਤੇ ਨਹੀਂ। ਅਸੀਂ ਜਾਤਾ ਪਾਤਾਂ ਬਣਾ ਰੱਖੀਆਂ ਨੇ। ਨੀਵੀਂ ਜਾਤ ਨੂੰ ਬਰਾਬਰ ਤੱਕ ਨਹੀਂ ਬੈਠਣ ਦਿੰਦੇ। ਅੰਤਰਜਾਤੀ ਵਿਆਹ ਸ਼ਾਦੀ ਨਹੀਂ ਕਰ ਸਕਦੇ। ਸਾਡੇ ਤਾਂ ਅਜੇ ਫੇਰ ਮਿਹਨਤ ਮਜ਼ਦੂਰੀ ਕਰਨ ਗਏ ਲੋਕ ਮੈਂਬਰ ਪਾਰਲੀਮੈਂਟ ਜਾਂ ਪ੍ਰੀਮੀਅਰ ਬਣ ਜਾਂਦੇ ਹਨ ਪਰ ਬਿਹਾਰ ਤੋਂ ਮਜ਼ਦੂਰੀ ਕਰਨ ਆਇਆ ਭਈਆਂ ਪੰਜਾਬ ਦਾ ਪਿੰਡ ਦਾ ਅਜੇ ਵੀ ਸਰਪੰਚ ਨਹੀਂ ਬਣ ਸਕਦਾ। ਲੋਕਾਂ ਨੂੰ ਹੋਰ ਜਾਗ੍ਰਿਤ ਕਰਨ ਦੀ ਜਰੂਰਤ ਹੈ। ਅਸੀਂ ਸੰਘਰਸ਼ ਕਰਕੇ ਹੀ ਇਹ ਕਨੂੰਨ ਲਾਗੂ ਕਰਵਾਏ ਨੇ ਜੋ ਹਰ ਜਗਾ ਹੀ ਬਣਨੇ ਤੇ ਲਾਗੂ ਹੋਣੇ ਚਾਹੀਦੇ ਨੇ। ਅੱਜ ਅਸੀਂ ਵੀ ਉਨੇ ਹੀ ਕੈਨੇਡੀਅਨ ਹਾਂ ਜਿਨੇ ਦੂਸਰੇ ਗੋਰੇ ਲੋਕ। ਤੇ ਏਥੇ ਸਭ ਨੂੰ ਬਰਾਬਰ ਦੇ ਹੱਕ ਨੇ। ਜਿੱਥੇ ਅਜੇ ਵੀ ਕਿਤੇ ਫਰਕ ਹੈ ਤਾਂ ਉਹ ਹੱਕ ਅਸੀਂ ਸੰਘਰਸ਼ ਕਰਕੇ, ਲੈ ਕੇ ਰਹਾਂਗੇ।

? ਪੀੜ੍ਹੀ ਪਾੜਾ ਭਾਵੇਂ ਹਰੇਕ ਸਮਾਜ-ਸੱਭਿਆਚਾਰ ਵਿੱਚ ਉਭਰਦਾ ਹੈ ਪਰੰਤੂ ਪਰਵਾਸੀ ਪੰਜਾਬੀ ਇਸ ਨੂੰ ਵੱਡੇ ਪੱਧਰ ਤੇ ਆਪਣੀ ਮਾਨਸਿਕਤਾ ਤੇ ਹੰਢਾ ਰਹੇ ਹਨ? ਇਹ ਪਾੜਾ ਦਿਨ-ਬ-ਦਿਨ ਵਧ ਰਿਹਾ ਹੈ। ਜੇਕਰ ਇਸ ਪੀੜ੍ਹੀ ਪਾੜੇ ਨੂੰ ਠੱਲ ਨਾ ਪਾਈ ਤਾਂ ਬਿਦੇਸ਼ਾਂ ਵਿੱਚ ਪੰਜਾਬੀ ਸੱਭਿਆਚਾਰ ਦੀ ਹੋਂਦ ਨੂੰ ਖਤਰਾ ਹੈ। ਇਸ ਖਤਰੇ ਤੋਂ ਬਚਣ ਲਈ ਕੀ ਉਪਰਾਲੇ ਕਰਨ ਦੀ ਲੋੜ ਹੈ?

ਪੀੜ੍ਹੀ ਪਾੜਾ ਹੋਣਾ ਇੱਕ ਕੁਦਰਤੀ ਗੱਲ ਹੈ। ਪਿਤਾ ਪੁੱਤਰ ਦੀ ਸੋਚ ਵਿੱਚ ਹਮੇਸ਼ਾਂ ਫਰਕ ਬਣਿਆ ਰਹਿੰਦਾ ਹੈ। ਤੇ ਹਰ ਵੀਹ ਸਾਲ ਬਾਅਦ ਪੁਰਾਣੀ ਸੋਚ ਨੂੰ ਨਕਾਰਿਆ ਜਾਣ ਲੱਗ ਪੈਂਦਾ ਹੈ। ਇਹ ਮਨੁੱਖੀ ਸੋਚ ਦੇ ਵਿਕਾਸ ਦੀ ਨਿਸ਼ਾਨੀ ਵੀ ਹੈ। ਅਜਿਹਾ ਕੇਵਲ ਕੈਨੇਡਾ ਵਿੱਚ ਹੀ ਨਹੀਂ ਭਾਰਤ ਵਿੱਚ ਵੀ ਹੈ। ਕੈਨੇਡਾ ਵਿੱਚ ਜੋ ਸਮੱਸਿਆਂ ਹੈ ਪੀੜ੍ਹੀ ਪਾੜੇ ਨਾਲੋਂ ਵਧੇਰ ਸੱਭਿਆਚਾਰਕ ਟਕਰਾ ਦੀ ਹੈ। ਭਾਰਤ ਤੋਂ ਆਏ ਮਾਪੇ ਜਾਂ ਦਾਦੇ ਦਾਦੀਆਂ ਆਪਣਾਂ ਵਤਨੀ ਸੱਭਿਆਚਾਰ ਨਾਲ ਲੈ ਕੇ ਆਂਉਦੇ ਹਨ, ਪਰ ਏਥੇ ਜੰਮੀ ਪਲ਼ੀ ਤੇ ਪ੍ਰਵਾਨ ਚੜ੍ਹੀ ਪੀੜੀ ਜੋ ਕੇ ਕੈਨੇਡੀਅਨ ਹੈ ਪੱਛਮੀਂ ਸੱਭਿਆਚਾਰ ਨੂੰ ਹੀ ਆਪਣਾ ਸੱਭਿਆਚਾਰ ਸਮਝਦੀ ਹੈ ਇਸ ਨੂੰ ਓਸੇ ਰੂਪ ਵਿੱਚ ਅਪਨਾਉਣ ਲਈ ਤਿਆਰ ਨਹੀਂ। ਪਹਿਲੀ ਪੀੜੀ ਸਰੀਰਕ ਤੌਰ ਤੇ ਭਾਵੇਂ ਕੈਨੇਡਾ ਰਹਿੰਦੀ ਹੈ, ਸੁੱਖ ਸਹੂਲਤਾਂ ਵੀ ਏਥੋਂ ਦੀਆਂ ਮਾਣਦੀ ਹੈ ਪਰ ਸੋਚਦੀ ਹਮੇਸ਼ਾਂ ਭਾਰਤੀ ਸੱਭਿਆਚਾਰ ਅਨੁਸਾਰ ਹੀ ਹੈ। ਜਦੋਂ ਅਸੀਂ ਕਿਸੇ ਦੇਸ਼ ਦੀ ਨਾਗਰਿਕਤਾ ਛੱਡ ਕੇ ਕਿਸੇ ਦੂਸਰੇ ਮੁਲਕ ਨੂੰ ਅਪਣਾ ਲੈਂਦੇ ਹਾਂ ਤਾਂ ਇਹ ਕੁਦਰਤੀ ਹੈ ਕਿ ਤੀਸਰੀ ਪੀੜ੍ਹੀ ਤੱਕ ਪਹੁੰਚਦਿਆਂ ਅਸੀਂ ਸਭ ਕੁੱਝ ਗੁਆ ਕੇ, ਉਸ ਮੁਲਕ ਨੂੰ ਪੂਰਨ ਤੌਰ ਤੇ ਅਪਣਾ ਚੁੱਕੇ ਹੁੰਦੇ ਹਾਂ। ਇਹ ਪ੍ਰਕਿਰਿਆ ਕੁਦਰਤੀ ਹੈ ਇਸ ਨੂੰ ਰੋਕਿਆ ਨਹੀਂ ਜਾ ਸਕਦਾ ।ਸਾਨੂੰ ਮੁਲਕ ਛੱਡਣ ਲੱਗਿਆਂ ਇਸ ਸਾਰੇ ਪੱਖ ਸੋਚਣੇ ਚਾਹੀਦੇ ਹਨ। ਬਾਕੀ ਮੈਂ ਮਹਿਸੂਸ ਕਰਦਾ ਹੈ ਕਿ ਪੰਜਾਬੀ ਸੱਭਿਆਚਾਰ ਨੂੰ ਕੈਨੇਡਾ ਨਾਲੋਂ ਵੱਧ ਅੱਜ ਕੱਲ ਪੰਜਾਬ ਵਿੱਚ ਵਧੇਰੇ ਖਤਰਾ ਹੈ ਜਿੱਥੇ ਪਹਿਰਾਵਾ, ਭਾਸ਼ਾ, ਕਦਰਾਂ ਕੀਮਤਾਂ ਸਾਰਾ ਕੁੱਝ ਤਾਂ ਹੀ ਗੁਆਚਦਾ ਜਾ ਰਿਹਾ ਹੈ। ਕੈਨੇਡਾ ਦੇ ਬੱਚੇ ਤਾਂ ਪੰਜਾਬੀ ਸਕੂਲਾਂ ਵਿੱਚ ਜਾ ਰਹੇ ਹਨ ਪਰ ਪੰਜਾਬੀਆਂ ਦੇ ਬੱਚੇ ਹੁਣ ਅੰਗਰੇਜ਼ੀ ਸਕੂਲਾਂ ਚ ਜਾਣ ਨੂੰ ਮਾਣ ਸਮਝਦੇ ਨੇ। ਇਸ ਸਬੰਧੀ ਸਾਨੂੰ ਬਹੁਤ ਸਾਰੇ ਉਪਰਾਲੇ ਕਰਨ ਦੀ ਜਰੂਰਤ ਹੈ।

? ਤੁਹਾਡੀਆਂ ਕਹਾਣੀਆਂ ਵਿੱਚ ਲੈਸਬੀਅਨ ਸਬੰਧ ਵੀ ਦਿਖਾਈ ਦਿੰਦੇ ਹਨ? ਕੀ ਇਹ ਯੁਰਪੀਅਨ ਸੋਚ ਦੀ ਦੇਣ ਨਹੀਂ? ਕੀ ਇਹ ਸੰਸਕ੍ਰਿਤੀ ਦੇ ਖਿਲਾਫ ਜਾਣ ਵਾਲੀ ਸੋਚ ਨਹੀਂ ਜਾਂ ਤੁਸੀਂ ਸੋਚਦੇ ਹੋ ਕਿ ਔਰਤ ਵਿਚਲਾ ਮਰਦ ਕਦੇ ਕਦੇ ਡੌਮੀਨੇਟਿੰਗ ਹੋ ਕੇ ਉੱਤਰ ਆਉਂਦਾ ਹੈ। ਮੈਨੂੰ ਤਾਂ ਅਜਿਹੇ ਸਬੰਧ ਹੀਣ ਭਾਵਨਾ ਨਾਲ ਜੁੜੇ ਪ੍ਰਤੀਤ ਹੁੰਦੇ ਹਨ।

ਹਾਂ ਜੀ ਮੇਰੀਆਂ ਇੱਕ ਦੋ ਕਹਾਣੀਆਂ ਵਿੱਚ ਸਮਲਿੰਗੀ ਸਬੰਧਾਂ ਦੀ ਗੱਲ ਆਈ ਹੈ। ਸਾਹਿਤ ਸਮਾਜ ਦਾ ਸ਼ੀਸ਼ਾ ਹੁੰਦਾ ਹੈ ਲੇਖਕ ਨੇ ਉਹ ਤੱਥ ਵੀ ਉਭਾਰਨੇ ਹੁੰਦੇ ਨੇ ਜਿਨਾਂ ਕਰਕੇ ਇਹ ਗੈਰ-ਸਮਾਜਿਕ ਵਰਤਾਰਾ ਪੈਦਾ ਹੁੰਦਾ ਹੈ। ਇਹ ਪੱਛਮੀ ਸੋਚ ਦੀ ਦੇਣ ਨਹੀਂ ਬਲਕਿ ਭਾਰਤ ਵਿੱਚ ਵੀ ਸਮਲਿੰਗੀ ਰਿਸ਼ਤੇ ਪੈਦਾ ਹੁੰਦੇ ਰਹੇ ਨੇ ਪਰ ਅਸੀਂ ਪਰਵਾਨ ਨਹੀਂ ਕਰਦੇ ਤੇ ਇਹ ਲੁਕਵੇਂ ਰੂਪ ਵਿੱਚ ਹੀ ਰਹਿੰਦੇ ਨੇ। ਅਜਿਹਾ ਤਾਂ ਵੀ ਹੁੰਦਾ ਹੈ ਕਿ ਜਦੋਂ ਰੁੱਤ ਸਿਰ ਸਰੀਰਕ ਜਰੂਰਤ ਪੂਰੀ ਨਹੀਂ ਹੁੰਦੀ ਜਾਂ ਮਰਦ ਔਰਤ ਵਿਆਹ ਸਬੰਧ ਏਸ ਪੱਧਰ ਤੱਕ ਨਿੱਘਰ ਜਾਣ ਕਿ ਵਿਰੋਧੀ ਲਿੰਗ ਤੋਂ ਹੀ ਭੈਅ ਆਉਣ ਲੱਗ ਜਾਵੇ। ਬਾਕੀ ਡਾਕਟਰੀ ਕਥਨ ਅਨੁਸਾਰ ਇਹ ਤੁਹਾਡੇ ਹਾਰਮੋਨਜ਼ ਵਿੱਚ ਵਿਗਾੜ ਪੈਦਾ ਹੋਣ ਨਾਲ ਵੀ ਹੁੰਦਾ ਹੈ। ਸਾਡੇ ਟੋਰਾਂਟੋ ਵਿੱਚ ਗੇਅ ਲੈਸਬੀਅਨ ਪਰੇਡਾਂ ਵਿੱਚ ਅਜਿਹੇ ਲੱਖਾਂ ਜੋੜੇ ਹਰ ਸਾਲ ਸਾਮਲ ਹੁੰਦੇ ਹਨ ਤੇ ਇਹ ਗਿਣਤੀ ਵਧਦੀ ਹੀ ਜਾ ਰਹੀ ਹੈ। ਸਰਕਾਰ ਨੂੰ ਸਮਲਿੰਗੀ ਜੋੜਿਆਂ ਨੂੰ ਕਨੂੰਨੀ ਵਿਆਹ ਦਾ ਹੱਕ ਵੀ ਦੇਣਾ ਪਿਆ। ਹੁਣ ਇਹਨਾਂ ਕੋਲ ਦੰਪਤੀ ਜੋੜਿਆਂ ਵਾਂਗ ਸਾਰੇ ਅਧਿਕਾਰ ਹੀ ਹਨ। ਇਹ ਮਹਾਂਮਾਰੀ ਕਦੇ ਭਾਰਤ ਵਿੱਚ ਵੀ ਫੈਲ ਸਕਦੀ ਹੈ। ਇੱਕ ਲੇਖਕ ਹੋਣ ਦੇ ਨਾਤੇ ਸਾਡਾ ਫਰਜ਼ ਹੈ ਕਿ ਉਨ੍ਹਾਂ ਵਰਤਾਰਿਆਂ ਨੂੰ ਉਭਾਰੀਏ ਜਿਨਾਂ ਕਰਕੇ ਇਹ ਹਾਲਾਤ ਪੈਦਾ ਹੋ ਰਹੇ ਨੇ। ਕੀ ਸਾਡੀ ਵਿਆਹ ਸੰਸਥਾ ਫੇਲ ਹੋ ਚੁੱਕੀ ਹੈ? ਅਜਿਹੇ ਲੋਕਾਂ ਵਿੱਚ ਭਾਵੇਂ ਹੀਣ ਭਾਵਨਾ ਹੀ ਹੋਵੇ ਪਰ ਉਨ੍ਹਾਂ ਦੀ ਮਾਨਸਿਕਤਾ ਨੂੰ ਜਾਨਣਾ ਵੀ ਬਹੁਤ ਜਰੂਰੀ ਹੈ। ਮੈਂ ਇਸ ਨੂੰ ਭਾਂਵੇ ਗੈਰ-ਕੁਦਰਤੀ ਵਰਤਾਰਾ ਸਮਝਦਾ ਹਾਂ ਪਰ ਜੇ ਡਾਕਟਰ ਕਿਸੇ ਬਿਮਾਰੀ ਨੂੰ ਹੱਥ ਹੀ ਨਾ ਪਾਵੇ ਤਾਂ ਉਸਦਾ ਇਲਾਜ ਵੀ ਸੰਭਵ ਨਹੀਂ।

? ‘ਤਾਂਡਵ’ ਕਹਾਣੀ ਤੁਹਾਡੀ ਕਹਾਣੀ ਕਲਾ ਦੀ ਸ਼ਿਖਰ ਆਖੀ ਜਾ ਸਕਦੀ ਹੈ। ਇਸ ਕਹਾਣੀ ਦੇ ਪਾਤਰਾਂ ਨੂੰ ਤੁਸੀਂ ਕਦੇ ਮਿਲੇ ਹੋਂ ਜਾਂ ਫਿਰ…?

ਤੁਹਾਡਾ ਧਨਵਾਦ ਅਮ੍ਰਿਤਪਾਲ ਜੀ ਕਿ ਤੁਸੀਂ ‘ਤਾਂਡਵ’ ਕਹਾਣੀ ਨੂੰ ਚੰਗੀ ਕਹਾਣੀ ਮੰਨਿਆ ਤੇ ਮੇਰੀ ਕਹਾਣੀ ਕਲਾ ਦੀ ਸ਼ਿਖਰ ਆਖਿਆ। ਇਹ ਮਾਨਸਿਕ ਗੁੰਝਲਾਂ ਦੀ ਕਹਾਣੀ ਹੈ। ਹਰ ਇਨਸਾਨ ਦੇ ਮਨ ਵਿੱਚ ਇੱਕ ਅਜਿਹਾ ਕੋਨਾ ਵੀ ਹੁੰਦਾ ਹੈ ਜੋ ਉਸ ਤੋਂ ਬਗੈਰ ਹੋਰ ਕੋਈ ਵੀ ਨਹੀਂ ਜਾਣਦਾ ਹੁੰਦਾ। ਪਰ ਲੇਖਕ ਜਦੋਂ ਇਨ੍ਹਾਂ ਪਾਤਰਾਂ ਨੂੰ ਮਿਲਦਾ ਤਾਂ ਅਜਿਹੀਆਂ ਵਿਰਲਾਂ ਵੀ ਲੱਭਦਾ ਹੈ ਜਿਨਾਂ ਰਾਹੀ ਉੱਤਰ ਕੇ ਪਾਤਰ ਦੇ ਮਨ ਦੀ ਉਸ ਅਵਸਥਾ ਨੂੰ ਜਾਣਿਆ ਜਾ ਸਕੇ। ਅਪਰਾਧੀ ਸਮਝੇ ਜਾਣ ਵਾਲੇ ਲੋਕਾਂ ਦੀ ਇਹ ਮਾਨਸਿਕਤਾ ਕਿਵੇਂ ਬਣਦੀ ਹੈ, ਇਸ ਮਨੋਵਿਗਿਆਨ ਨੂੰ ਪ੍ਰਗਟਾਉਣ ਲਈ ਉਨਾਂ ਪਾਤਰਾਂ ਨੂੰ ਮਿਲਣਾ ਤੇ ਧੁਰ ਅੰਦਰ ਸਮਝ ਕੇ ਫੇਰ ਉਸ ਗੱਲਬਾਤ ਨੂੰ ਕਲਾ ਜਾ ਜਾਮਾ ਪਹਨਿਾਉਣਾ ਹੁੰਦਾ ਹੈ।ਇਹ ਕਹਾਣੀ ਲਿਖਣ ਵੇਲੇ ਵੀ ਇਸੇ ਤਰ੍ਹਾਂ ਹੋਇਆ।ਜਿਸ ਵਿੱਚ ਯਤਾਰਿਥ, ਇੱਛਤ ਯਥਾਰਿਥ ਤੇ ਕਲਪਣਾ ਦਾ ਸੁਮੇਲ ਵੀ ਹੈ ਤਾਂ ਕਿ ਉਸ ਘਟਨਾ ਨੂੰ ਇੱਕ ਸਾਹਿਤਕ ਕਲਾ ਕ੍ਰਿਤੀ ਵਿੱਚ ਬਦਲਿਆ ਜਾ ਸਕੇ।

? ਇੱਕ ਲੇਖਕ ਲਈ ਪਾਠਕ ਅਤੇ ਅਲੋਚਕ ਦਾ ਮਹੱਤਵ ਬਹੁਤ ਹੁੰਦਾ ਹੈ? ਤੁਸੀਂ ਇਸ ਬਾਰੇ ਕੀ ਕਹੋਂਗੇ?

ਹਾਂ ਜੀ ਇਹ ਬਿਲਕੁੱਲ ਸੱਚ ਹੈ। ਪਾਠਕ ਹੀ ਇੱਕ ਲੇਖਕ ਨੂੰ ਬੁਲੰਦੀਆਂ ਤੇ ਪਹੰਚਾਂਦੇ ਹਨ ਤੇ ਜਦੋਂ ਉਹ ਚੰਗਾ ਨਹੀਂ ਲਿਖਦਾ ਤਾਂ ਅਰਸ਼ ਤੋਂ ਫਰਸ਼ ਤੇ ਵੀ ਉਤਾਰ ਦਿੰਦੇ ਹਨ। ਇੱਕ ਲੇਖਕ ਲਈ ਪਾਠਕਾਂ ਦੀ ਨਜ਼ਰ ਵਿੱਚ ਪ੍ਰਵਾਨ ਚੜਨਾਂ ਬਹੁਤ ਵੱਡੀ ਗੱਲ ਹੁੰਦੀ ਹੈ। ਅਸਲ ਵਿੱਚ ਲੇਖਕ ਲਿਖਦਾ ਵੀ ਆਪਣੇ ਪਾਠਕਾਂ ਲਈ ਹੀ ਹੁੰਦਾ ਹੈ। ਜਿੱਥੋਂ ਤੱਕ ਅਲੋਚਨਾ ਦਾ ਸਬੰਧ ਹੈ ਇਹ ਤਾਂ ਦੋ ਧਾਰੀ ਤਲਵਾਰ ਹੈ। ਕਈ ਅਲੋਚਕਾਂ ਕੋਲ ਸ਼ਬਦ ਜਾਲ਼ ਦਾ ਹੁੰਦਾ ਹੀ ਹੈ ਜਿਸ ਨਾਲ ਗਧੇ ਨੂੰ ਘੋੜਾ ਤੇ ਘੋੜੇ ਨੂੰ ਗਧਾ ਬਣਾ ਕੇ ਵੀ ਪੇਸ਼ ਕੀਤਾ ਜਾਂਦਾ ਹੈ। ਨਿਰਪੱਖ ਅਲੋਚਨਾ ਜੋ ਰਚਨਾ ਨੂੰ ਮੁੱਖ ਰੱਖ ਕੇ, ਬਗੈਰ ਕਿਸੇ ਗੁੱਟਬੰਦੀ ਦਾ ਖਿਆਲ ਰੱਖਿਆਂ ਕੀਤੀ ਜਾਵੇ, ਜਿਸ ਦਾ ਮਕਸਦ ਲੇਖਕ ਨੂੰ ਲਿਖਣੋ ਹਟਾਉਣ ਦੀ ਬਜਾਏ ਚੰਗਾ ਲਿਖਣ ਵਲ ਪ੍ਰੇਰਤ ਕਰਨਾ ਹੋਵੇ, ਉਸ ਦੀ ਵਾਕਿਆ ਹੀ ਬਹੁਤ ਮਹੱਤਤਾ ਹੈ।

? ਕੀ ਤੁਸੀਂ ਆਪਣੀਆਂ ਰਚਨਾਵਾਂ ਸਬੰਧੀ ਅਲੋਚਨਾਂ ਤੋਂ ਸਤੁੰਸ਼ਟ ਹੋ?

ਨਹੀਂ ਜੀ ਬਿਲਕੁੱਲ ਨਹੀਂ। ਮੁੱਖ ਧਾਰਾ ਦੇ ਕਿਸੇ ਵੀ ਅਲੋਚਕ ਨੇ ਸ਼ਾਇਦ ਹੀ ਮੇਰੇ ਸਾਰੇ ਕਹਾਣੀ ਸੰਗ੍ਰਹਿ ਪੜ੍ਹੇ ਹੋਣ। ਬਹੁਤਿਆਂ ਨੇ ਤਾਂ ਮੈਨੂੰ ਬਿਲਕੁੱਲ ਨਹੀਂ ਪੜ੍ਹਿਆ। ਉਹ ਜਦੋਂ ਪਰਵਾਸੀ ਕਹਾਣੀ ਦੀ ਗੱਲ ਕਰਦੇ ਹਨ ਤਾਂ ਮੈਗਜ਼ੀਨਾਂ ਵਿੱਚ ਛਪੇ ਆਰਟੀਕਲ ਪੜ੍ਹ ਕੇ ਚਾਰ ਪੰਜ ਨਾਵਾਂ ਨੂੰ ਹੀ ਰਿਪੀਟ ਕਰਦੇ ਰਹਿੰਦੇ ਹਨ, ਹਾਂ ਕਦੇ ਕਦੇ ਡਾ: ਬਲਦੇਵ ਧਾਲੀਵਾਲ ਜਰੂਰ ਕਿਸੇ ਪਰਚੇ ‘ਚ ਛਪੀ ਕਹਾਣੀ ਦੀ ਗੱਲ ਇੱਕ ਅੱਧ ਸਤਰ ਵਿੱਚ ਜਰੂਰ ਕਰ ਦਿੰਦੇ ਹਨ।ਬਹੁਤੇ ਅਲੋਚਕਾਂ ਲਈ ਤਾਂ ਅਸੀਂ ਅਜੇ ਅਛੂਤ ਹੀ ਹਾਂ।ਸ਼ਾਇਦ ਉਹ ਸੋਚਦੇ ਨੇ ਕਿ ਬਾਹਰਲੇ ਬੰਦੇ ਡਾਲਰਾਂ ਪੌਂਡਾ ਦੇ ਜ਼ੋਰ ਨਾਲ ਹੀ ਛਪੇ ਹੋਣੇ ਨੇ ਕਾਹਨੂੰ ਪੜ੍ਹਨੇ ਨੇ। ਜਾਂ ਉਹ ਸ਼ਾਇਦ ਸਿਰਫ ਉਨ੍ਹਾਂ ਲੋਕਾਂ ਦਾ ਹੀ ਜ਼ਿਕਰ ਕਰਦੇ ਹੋਣ ਜਿਨਾਂ ਦੀ ਅਲੋਚਕਾਂ ਤੱਕ ਪਹੁੰਚ ਹੈ। ਜਾਂ ਹੋ ਸਕਦਾ ਹੈ ਮੇਰੀਆਂ ਕਹਾਣੀਆ ਉਨ੍ਹਾਂ ਦੇ ਪੜ੍ਹਨ ਯੋਗ ਹੀ ਨਾ ਹੋਣ। ਕੋਈ ਤਾਂ ਕਾਰਨ ਹੋਵੇਗਾ ਹੀ ਜਿਸ ਕਰਕੇ ਮੇਰੇ ਕੀਤੇ ਹੋਏ ਕੰਮ ਨੂੰ ਅੱਖੋਂ ਪਰੋਖੇ ਕੀਤਾ ਜਾਂਦਾ ਰਿਹਾ ਹੈ।

? ਪੰਜਾਬੀ ਪਾਠਕਾਂ ਲਈ ਕੋਈ ਸਨੇਹਾ?

ਮੈਨੂੰ ਅਲੋਚਕਾਂ ਦੀ ਕੋਈ ਬਹੁਤੀ ਪਰਵਾਹ ਨਹੀਂ। ਪਰ ਪਾਠਕਾਂ ਵਲੋਂ ਮੈਨੂੰ ਭਰਪੂਰ ਹੁੰਗਾਰਾ ਅਤੇ ਪਿਆਰ ਮਿਲਿਆ ਹੈ। ਹਰ ਰੋਜ਼ ਉਨ੍ਹਾਂ ਦੀਆਂ ਰਾਵਾਂ ਤੇ ਚਿੱਠੀਆਂ ਮਿਲਦੀਆਂ ਹਨ। ਆਪਣੇ ਇਨ੍ਹਾਂ ਸਧਾਰਨ ਲੋਕਾਂ ਲਈ ਹੀ ਤਾਂ ਮੈਂ ਲਿਖਦਾ ਹਾਂ। ਮੇਰਾ ਮਕਸਦ ਕੋਈ ਇਨਾਮ ਲੈਣਾ, ਸਿਲੇਬਸ ਵਿੱਚ ਲੱਗਣਾ, ਸ਼ੋਹਰਤ ਹਾਸਲ ਕਰਨਾ ਬਿਲਕੁੱਲ ਨਹੀਂ ਹੈ। ਜੋ ਲੇਖਕ ਜੁਗਾੜਬੰਦੀ ਕਰਕੇ ਸਭ ਕਾਸੇ ਲਈ ਤਰਲੋ ਮੱਛੀ ਹੁੰਦੇ ਨੇ ਜਾਂ ਪਾਠਕਾਂ ਨੂੰ ਪਿੱਛੇ ਰੱਖਕੇ ਅਲੋਚਕਾਂ, ਜਾਂ ਵੱਡੇ ਮਹਾਰਥੀਆਂ ਨੂੰ ਖੁਸ਼ ਕਰਨ ਲਈ ਹੀ ਲਿਖਦੇ ਨੇ ਉਨ੍ਹਾਂ ਨੂੰ ਪਛਾਨਣਾ ਚਾਹੀਦਾ ਹੈ। ਚੰਗਾ ਸਾਹਿਤ ਪੜ੍ਹ ਕੇ ਉਸਦੀ ਪ੍ਰਸੰਸਾਂ ਕਰਨੀ ਚਾਹੀਦੀ ਹੈ। ਘਟੀਆ ਲਿਖਣ ਵਾਲਿਆਂ ਨੂੰ ਨਿਕਾਰਨਾ ਚਾਹੀਦਾ ਹੈ। ਪਾਠਕਾਂ ਕੋਲ ਬਹੁਤ ਵੱਡੀ ਤਾਕਤ ਹੁੰਦੀ ਹੈ ਜੋ ਸਦੀਆਂ ਦਰ ਸਦੀਆਂ ਕਿਸੇ ਲੇਖਕ ਨੂੰ ਜਿੰਦਾ ਰੱਖ ਸਕਦੇ ਹਨ।

? ਭਵਿੱਖ ਸਬੰਧੀ ਕੋਈ ਯੋਜਨਾ?

ਯੋਜਨਾਵਾਂ ਤਾਂ ਜੀ ਬਹੁਤ ਨੇ ਪਰ ਐਨਾ ਵਕਤ ਨਹੀਂ ਹੈ। ਮੇਰੇ ਕੋਲ ਕਹਿਣ ਨੂੰ ਬਹੁਤ ਕੁੱਝ ਹੈ ਕਦੇ ਕਦੇ ਤਾਂ ਜੀ ਕਰਦਾ ਹੈ ਕਿ ਕੁੱਲ ਵਕਤੀ ਲੇਖਕ ਬਣ ਜਾਵਾਂ ਪਰ …। ਇੱਕ ਨਾਵਲ ਤੇ ਕੰਮ ਕਰ ਰਿਹਾ ਹਾਂ ਜੋ ਅਗਲੇ ਸਾਲ ਤੱਕ ਆ ਜਾਵੇਗਾ। ਕੁੱਝ ਨਵੀਆਂ ਕਹਾਣੀਆਂ ਵੀ ਲਿਖੀਆਂ ਹਨ। ਬਾਕੀ ਇਲੈਕਟ੍ਰੌਨਿਕ ਮੀਡੀਏ ਵਿੱਚ ਕੰਮ ਕਰਦੇ ਰਹਿਣ ਦੀ ਮੇਰੀ ਬਹੁਤ ਤਮੰਨਾ ਹੈ। ਅੱਗੇ ਦੇਖੋ ਵਕਤ ਕਿਨਾ ਕੁ ਸਾਥ ਦਿੰਦਾ ਹੈ।

ਅੰਤ ਤੇ ਡਾ: ਅਮ੍ਰਿਤਪਾਲ ਕੌਰ ਜੀ ਮੈਂ ਤੁਹਾਡਾ ਬਹੁਤ ਧੰਨਵਾਦ ਕਰਦਾ ਹਾਂ ਕਿ ਤੁਸੀਂ ਮੈਨੂੰ ਪਾਠਕਾਂ ਨਾਲ ਸਾਂਝ ਪਵਾਉਣ ਲਈ ਇਸ ਗੱਲਬਾਤ ਦੇ ਯੋਗ ਸਮਝਿਆ ਤੇ ਇਹ ਸਵਾਲ ਪੁੱਛੇ।


  ਮੇਜਰ ਮਾਂਗਟ ਨਾਲ ਇਕ ਮੁਲਾਕਾਤ
ਡਾ: ਅਮ੍ਰਿਤਪਾਲ ਕੌਰ
ਡੇਰਾਵਾਦ ਵਿਰੋਧੀ ਲਹਿਰ ਦੇ ਵਧਦੇ ਕਦਮ
ਡਾ ਗੁਰਮੀਤ ਸਿੰਘ “ਬਰਸਾਲ”, ਕੈਲੇਫੋਰਨੀਆਂ
ਫਿਰ ਦੇਖਿਆ ਕਸ਼ਮੀਰ
ਸੁਨੇਹਾ ਆਇਆ ਫੁੱਲਾਂ ਦਾ
ਜਨਮੇਜਾ ਸਿੰਘ ਜੌਹਲ
ਕੌਣ, ਕਿਸ ਦਾ ਖਾਂਦਾ
ਪਰਸ਼ੋਤਮ ਲਾਲ ਸਰੋਏ
ਆਨਲਾਈਨ ਵਿਸਾਖੀ ਫਿਲਮ ਮੇਲਾ
ਸੁਖਵੰਤ ਹੁੰਦਲ
ਮੁਕ ਜਾ ਪੂਣੀਏ, ਅਸੀਂ ਜਾਣਾ ਗੁਰਾਂ ਦੇ ਡੇਰੇ
ਹਰਬੀਰ ਸਿੰਘ ਭੰਵਰ
ਹਿੰਮਤ ਤੇ ਦਲੇਰੀ ਮਨੁੱਖੀ ਜੀਵਨ ਦਾ ਅਸਲੀ ਗਹਿਣਾ ਹੈ
ਪਰਸ਼ੋਤਮ ਲਾਲ ਸਰੋਏ
ਵਿੱਚਲੀ ਗੱਲ
ਵਿਆਹਾਂ ਨੂੰ ਵੀ ਉਜੱਡਾਂ ਦੀ ਭੀੜ ਬਣਾ ਦਿੱਤਾ ਹੈ ਪੰਜਾਬੀਆਂ ਨੇ
ਬੀ.ਐੱਸ. ਢਿੱਲੋਂ, ਐਡਵੋਕੇਟ
ਕਾਂਗਰਸ ਨੂੰ ਉਸ ਦਾ ਹੱਦੋਂ ਵੱਧ ਜਿੱਤ ਦਾ ਆਤਮ ਵਿਸ਼ਵਾਸ ਹੀ ਲੈ ਡੁੱਬਿਆ
ਸਰਵਨ ਸਿੰਘ ਰੰਧਾਵਾ
ਓਲੰਪੀਅਨ ਪਰਗਟ ਸਿੰਘ ਨੇ ਹੁਣ ਕੀਤਾ ਸਿਆਸੀ ਗੋਲ
ਰਣਜੀਤ ਸਿੰਘ ਪ੍ਰੀਤ
ਪੰਜਾਬੀ ਦੇ ਮਿਆਰ ਨੂੰ ਨੀਵਾਂ ਕਰਨ ਵਾਲੇ ਇਹ ਲੇਖਕ
ਰਵਿੰਦਰ ਸਿੰਘ ਕੁੰਦਰਾ, ਬੀ ਬੀ ਸੀ ਏਸ਼ੀਅਨ ਨੈੱਟਵਰਕ ਰੇਡੀਓ ਪੇਸ਼ਕਾਰ
ਦਰਦ ਦੇਖ ਦੁੱਖ ਆਉਂਦਾ
ਪਰਸ਼ੋਤਮ ਲਾਲ ਸਰੋਏ
ਆਈ ਬਸੰਤ ਤੇ ਪਾਲਾ ਭਗੰਤ
ਪਰਸ਼ੋਤਮ ਲਾਲ ਸਰੋਏ

ਆਪੋ ਆਪਣਾ ਟੁੱਲ
ਜਨਮੇਜਾ ਸਿੰਘ ਜੌਹਲ

ਉਹ ਫਿਰੇ ਨੱਥ ਕੜ੍ਹਾਉਣ ਨੂੰ, ਤੇ ਦੂਜਾ ਫਿਰੇ ਨੱਕ ਵਢਾਉਣ ਨੂੰ
ਪਰਸ਼ੋਤਮ ਲਾਲ ਸਰੋਏ
...ਭਰੂਣ ਹੱਤਿਆ ਹੁੰਦੀ ਰਹੇਗੀ !
ਸ਼ਿਵਚਰਨ ਜੱਗੀ ਕੁੱਸਾ
ਲੀਡਰਾਂ ਨੂੰ ਚਿੰਬੜੀਆਂ ਜੋਕਾਂ
ਜਨਮੇਜਾ ਸਿੰਘ ਜੌਹਲ
ਬੇਗੈਰਤ ਕਿੱਥੇ ਵਸਦਾ ਏ ?
ਯੁੱਧਵੀਰ ਸਿੰਘ ਆਸਟਰੇਲੀਆ
ਅਮਨ, ਨਿੱਘ ਅਤੇ ਸਾਂਝਾਂ ਦੀ ਪ੍ਰਤੀਕ : ਲੋਹੜੀ
ਰਣਜੀਤ ਸਿੰਘ ਪ੍ਰੀਤ
ਕੁਝ ਇੱਕ ਲਈ ਰੱਬ,ਰੱਬ ਤੇ ਬਾਕੀਆਂ ਲਈ ਉਹੀ ਰੱਬ ਜੱਭ
ਪਰਸ਼ੋਤਮ ਲਾਲ ਸਰੋਏ
ਨਵਾਂ ਸਾਲ, ਨਵਾਂ ਅਹਿਦ
ਕੁਲਜੀਤ ਸਿੰਘ ਜੰਜੂਆ, ਕਨੇਡਾ
ਇਕ ਅਨਾਰ ਸੌ ਬੀਮਾਰ
ਪਰਸ਼ੋਤਮ ਲਾਲ ਸਰੋਏ
ਇਨਸਾਨ ਬਣਨ ਦੀ ਬਜਾਏ 'ਸਿਆਸੀ ਪਿਆਦੇ' ਬਣਿਆਂ ਲਈ ਇੱਕ ਬੇਨਤੀ.....!
ਮਨਦੀਪ ਖੁਰਮੀ ਹਿੰਮਤਪੁਰਾ (ਲੰਡਨ)
ਉੱਚਾ-ਨੀਵਾਂ, ਛੋਟਾ ਵੱਡਾ, ਮਾਲਕ ਹੈ ਜਾਂ ਗ਼ੁਲਾਮ
ਪਰਸ਼ੋਤਮ ਲਾਲ ਸਰੋਏ
ਪ੍ਰਵਾਸੀ ਪੰਜਾਬੀਆਂ ਦੇ ਰਿਸ਼ਤਿਆਂ ਵਿੱਚ ਟੁੱਟ-ਭੱਜ
ਉਜਾਗਰ ਸਿੰਘ
ਚੌਂਕਾ
ਬਲਵਿੰਦਰ ਸਿੰਘ ਚਾਹਲ ‘ਮਾਧੋ ਝੰਡਾ’
ਕੁਦਰਤੀ ਸੋਮਿਆਂ ਦੀ ਅੰਨੇਵਾਹ ਵਰਤੋਂ ਤੋਂ ਗੁਰੇਜ ਕਰਨਾ ਚਾਹੀਦਾ ਹੈ
ਉਜਾਗਰ ਸਿੰਘ
ਵਿਹੜਾ
ਬਲਵਿੰਦਰ ਸਿੰਘ ਚਾਹਲ ‘ਮਾਧੋ ਝੰਡਾ’
ਫੁਲਕਾਰੀ ਤੇ ਬਾਗ
ਬਲਵਿੰਦਰ ਸਿੰਘ ਚਾਹਲ ‘ਮਾਧੋ ਝੰਡਾ’
ਕੀ ਦੀਵਾਲੀ ਦਾ ਤਿਉਹਾਰ ਅੱਜ ਸੱਚ-ਮੁੱਚ ਖ਼ੁਸ਼ੀਆਂ ਦਾ ਤਿਉਹਾਰ ਹੈ ਪਰਸ਼ੋਤਮ ਲਾਲ ਸਰੋਏ ਚਾਰ ਬੰਦੇ ਰੱਖ ਲੈ ਤੂੰ ਕੰਧਾ ਦੇਣ ਨੂੰ
ਪਰਸ਼ੋਤਮ ਲਾਲ ਸਰੋਏ
ਖੱਦਰ
ਬਲਵਿੰਦਰ ਸਿੰਘ ਚਾਹਲ ‘ਮਾਧੋ ਝੰਡਾ’
ਦੁਸਹਿਰਾ ਵਿਸ਼ੇਸ਼ ਇੱਕ ਲੇਖ
ਰਾਵਣ ਅਜੇ ਸੜਿਆ ਕਿੱਥੇ ਹੈ!
ਪਰਸ਼ੋਤਮ ਲਾਲ ਸਰੇਏ
ਵੇਖਣ ਵਾਲੀ ਥਾਂ ਹੈ ਕੈਨੇਡਾ ਦੀ ਐਡਮਿੰਟਨ ਮਾਲ
ਬੀਰਿੰਦਰ ਸਿੰਘ ਢਿੱਲੋਂ, ਐਡਵੋਕੇਟ
3 ਅਕਤੂਬਰ, ਜਨਮ ਦਿਨ ਤੇ ਵਿਸ਼ੇਸ਼
ਸ਼ਰਾਫਤ, ਨੇਕਨੀਤੀ, ਇਨਸਾਨੀਅਤ, ਸਹਿਜਤਾ ਅਤੇ ਸਮਾਜ ਸੇਵਾ ਦੇ ਮੁੱਜਸਮਾ: ਮਹਾਰਾਣੀ ਪ੍ਰਨੀਤ ਕੌਰ
- ਉਜਾਗਰ ਸਿੰਘ
ਕੰਜ਼ਿਊਮਰਿਜ਼ਮ ਅਤੇ ਵਾਤਾਵਰਨ ਦਾ ਨੁਕਸਾਨ
ਸੁਖਵੰਤ ਹੁੰਦਲ
ਮੰਜਾ ਤੇ ਨਵਾਰੀ ਪਲੰਘ
ਬਲਵਿੰਦਰ ਸਿੰਘ ਚਾਹਲ “ਮਾਧੋ ਝੰਡਾ”
ਪੱਖੀ
ਬਲਵਿੰਦਰ ਸਿੰਘ ਚਾਹਲ “ਮਾਧੋ ਝੰਡਾ”
ਕੀ ਸ੍ਰੋਮਣੀ ਕਮੇਟੀ ਅਤੇ ਬਾਕੀ ਗੁਰਦੁਆਰਿਆਂ ਵਿੱਚ ਫੈਲਿਆ ਭ੍ਰਿਸ਼ਟਾਚਾਰ ਰੋਕਣ ਲਈ ਵੀ ਕੋਈ ਅੱਨਾ ਹਜਾਰੇ ਉੱਠੇਗਾ?
ਅਵਤਾਰ ਸਿੰਘ ਮਿਸ਼ਨਰੀ
ਸਾਂਝੇ ਪੰਜਾਬ ਦਾ, ਪੰਜਾਬੀ ਦਾ ਅਣਖੀਲਾ ਲੋਕ ਕਵੀ: ਚਿਰਾਗ ਦੀਨ ਦਾਮਨ
ਉਜਾਗਰ ਸਿੰਘ
ਰਾਜ ਵਿੱਚ ਲੋਕਾਂ ਦੀ, ਲੋਕਾਂ ਦੁਆਰਾ, ਲੋਕਾਂ ਲਈ ਸਰਕਾਰ ਦੀ ਧਾਰਨਾ ਕਿੱਥੋਂ ਤੱਕ ਸਹੀ ਸਾਬਤ ਹੋ ਰਹੀ ਹੈ? - ਪਰਸ਼ੋਤਮ ਲਾਲ ਸਰੋਏ
ਚਲ ਜਨਮੇਜੇ ਕਸ਼ਮੀਰ ਵਿਖਾ-3
ਜਨਮੇਜਾ ਸਿੰਘ ਜੌਹਲ
ਆਤੰਕ ਦਾ ਅੰਤ
ਪਾਕਿਸਤਾਨ ਨੇ ਅਮਰੀਕਾ ਦੀ ਮੱਦਦ ਕੀਤੀ ਜਾਂ ਲਾਦੇਨ ਦੀ?

ਭਵਨਦੀਪ ਸਿੰਘ ਪੁਰਬਾ (ਚੀਫ਼ ਐਡੀਟਰ ‘ਮਹਿਕ ਵਤਨ ਦੀ’)
ਕੁਦਰਤੀ ਆਫਤਾਂ, ਭੂਚਾਲ, ਵਿਗਿਆਨ ਅਤੇ ਠੱਗ
ਅਵਤਾਰ ਸਿੰਘ ਮਿਸ਼ਨਰੀ
ਹੋਲੀ ਤੇ ਵਿਸ਼ੇਸ਼ ਸੇਲ
ਸੰਜੀਵ ਸ਼ਰਮਾ, ਫਿਰੋਜਪੁਰ
ਮਿਤੀ: ੨੦/੦੩/੨੦੧੧
ਹਲ਼
ਬਲਵਿੰਦਰ ਸਿੰਘ ਚਾਹਲ “ਮਾਧੋ ਝੰਡਾ”
ਨਿਬੰਧ :
ਅਜਮੇਰ ਰੋਡੇ : ਸ਼ੁਭਚਿੰਤਨ ਦਾ ਵੇਲਾ
ਸੁਖਿੰਦਰ
ਜੱਜੇ ਦੀਆਂ ਲੱਤਾਂ ਵਿਚ ਆ ਅੜੀ ਬੇਲੋੜੀ ਬਿੰਦੀ
ਗਿ। ਸੰਤੋਖ ਸਿੰਘ
ਬਦੇਸ਼ਾਂ ‘ਚ ਕਰੂਪ ਹੋ ਰਹੀ ਪੰਜਾਬੀ ਬੋਲੀ: ਜ਼ਿੰਮੇਵਾਰ ਕੌਣ?
ਇਕਬਾਲ ਰਾਮੂਵਾਲੀਆ, ਕੈਨਡਾ
ਸੰਪਾਦਨਾ ਬਨਾਮ ਵਿਆਕਰਣਿਕ ਦਰੁੱਸਤੀਆਂ
ਡਾ।ਗੁਰਮੀਤ ਸਿੰਘ ਬਰਸਾਲ ਕੈਲੇਫੋਰਨੀਆਂ
ਚਰਨ ਸਿੰਘ : ਦਾਰਸ਼ਨਿਕ ਸੁਭਾਅ ਦੀ ਕਵਿਤਾ
ਸੁਖਿੰਦਰ
ਉਂਕਾਰਪ੍ਰੀਤ : ਜ਼ਿੰਦਗੀ ਦੀਆਂ ਹਕੀਕਤਾਂ ਦਾ ਲੇਖਾ-ਜੋਖਾ ਕਰਦੀ ਕਵਿਤਾ
ਸੁਖਿੰਦਰ
ਵਿਦਵਾਨਾਂ ਨੇ ਸਮੇ ਦੀ ਵੰਡ ਕਿਵੇਂ ਕੀਤੀ? ਅਤੇ ਨਵਾਂ ਸਾਲ
ਅਵਤਾਰ ਸਿੰਘ ਮਿਸ਼ਨਰੀ
ਸੁਰਜੀਤ ਕਲਸੀ : ਔਰਤ ਦੇ ਸਰੋਕਾਰਾਂ ਦੀ ਕਥਾ
ਸੁਖਿੰਦਰ
ਪਹਿਲੀ ਮੁਲਾਕਾਤ
ਜਨਮੇਜਾ ਸਿੰਘ ਜੌਹਲ
ਮਰਦ ਨੂੰ ਸਮਾਜ ਦਾ ਪ੍ਰਧਾਨ, ਕਰਤਾ, ਧਰਤਾ ਸਿਰਜਨਹਾਰ ਸਮਝਇਆਂ ਜਾਂਦਾ ਹੈ
ਸਤਵਿੰਦਰ ਕੌਰ ਸੱਤੀ (ਕੈਲਗਰੀ)
ਕਿ–ਕ–ਕੇ
ਜਨਮੇਜਾ ਸਿੰਘ ਜੌਹਲ
ਬੱਸ ਸਟਾਪ ਦੀ ਤਲਾਸ਼
ਜਨਮੇਜਾ ਸਿੰਘ ਜੌਹਲ
ਦੇਸ ਦਾ ਅੰਨਦਾਤਾ ਪੰਜਾਬ ਦਾ ਕਿਸਾਨ ਖੁਦਕੁਸੀਆਂ ਦੇ ਰਾਹ ਕਿਉਂ ?
ਰਘਵੀਰ ਸਿੰਘ ਚੰਗਾਲ
ਕਲਮਾਂ ਦਾ ਕਲਮਾਂ ਨਾਲ ਟਕਰਾਅ, ਪੰਜਾਬੀ ਸਾਹਿਤ ਲਈ ਵਿਕਾਸਕਾਰੀ ਜਾਂ ਵਿਨਾਸ਼ਕਾਰੀ ?
ਜਰਨੈਲ ਘੁਮਾਣ
ਹਉਮੈਂ ਕਿਥੌਂ ਉਪਜੇ ਕਿਤ ਸੰਜਮ ਇਹ ਜਾਇ॥
ਡਾ: ਮਹਾਂਬੀਰ ਸਿੰਘ
ਇਕ ਯਮਲਾ ਜੱਟ ਸੀ।।।!
ਨਿਸ਼ਾਨ ਰਾਠੌਰ ‘ਮਲਿਕਪੁਰੀ’
ਆਪਣੇ ਬੱਚੇ ਨੂੰ ਆਤਮ-ਵਿਸ਼ਵਾਸੀ ਬਣਾਓ
ਨਿਸ਼ਾਨ ਰਾਠੌਰ ‘ਮਲਿਕਪੁਰੀ’
ਚਲ ਭਗਤਾ ਹੋ ਜਾ ਵਲੈਤੀਆ
ਜਨਮੇਜਾ ਸਿੰਘ ਜੌਹਲ
ਪੜਿਆ-ਲਿਖਿਆ ਤਬਕਾ ਬਨਾਮ ਅੰਧਵਿਸ਼ਵਾਸ
ਨਿਸ਼ਾਨ ਰਾਠੌਰ ‘ਮਲਿਕਪੁਰੀ’
ਦੋਸਤੀਆਂ ਦਾ ਮੇਰਾ ਅਨੁਭਵ
ਜਤਿੰਦਰ ਸਿੰਘ ਔਲ਼ਖ
ਮੇਰੀ ਕੈਨੇਡਾ ਫ਼ੇਰੀ - ਕਿਸ਼ਤ 1
ਸ਼ਿਵਚਰਨ ਜੱਗੀ ਕੁੱਸਾ
ਮੇਰੀ ਕੈਨੇਡਾ ਫ਼ੇਰੀ - ਕਿਸ਼ਤ 2
ਸ਼ਿਵਚਰਨ ਜੱਗੀ ਕੁੱਸਾ
ਮੇਰੀ ਕੈਨੇਡਾ ਫ਼ੇਰੀ - ਕਿਸ਼ਤ 3
ਸ਼ਿਵਚਰਨ ਜੱਗੀ ਕੁੱਸਾ
ਮੇਰੀ ਕੈਨੇਡਾ ਫ਼ੇਰੀ - ਕਿਸ਼ਤ 4
ਸ਼ਿਵਚਰਨ ਜੱਗੀ ਕੁੱਸਾ
ਮੰਗਣ ਨਾਲੋਂ ਮਰਨਾ ਚੰਗਾ ਨਿਸ਼ਾਨ
ਰਾਠੌਰ ‘ਮਲਿਕਪੁਰੀ’
ਜੱਜੇ ਦੇ ਪੈਰ ’ਚ ਬਿੰਦੀ
ਰਵਿੰਦਰ ਸਿੰਘ ਕੁੰਦਰਾ
ਕਿੱਥੇ ਉਡ ਗਈ ਮੇਰੇ ਵਤਨ ਦੀ ਉਹ ਸੋਨੇ ਦੀ ਚਿੜ੍ਹੀ
ਰਵੀ ਸਚਦੇਵਾ
ਕਰਮਾਂ ਵਾਲੀਆਂ ਮਾਂਵਾਂ
ਨਿਸ਼ਾਨ ਰਾਠੌਰ ‘ਮਲਿਕਪੁਰੀ’
…ਜਦੋਂ ਮੈਂ ਪਹਿਲੀ ਵਾਰ ਦਿੱਲੀ ਗਿਆ
ਨਿਸ਼ਾਨ ਰਾਠੌਰ ‘ਮਲਿਕਪੁਰੀ’
ਆਜ਼ਾਦ ਦੇਸ਼ ਦੇ ‘ਗ਼ੁਲਾਮ’
ਹਰਪ੍ਰੀਤ ਲਾਲ ‘ਹੈਰੀ’
ਇੰਝ ਰਿਹਾ ਮੇਰਾ ਜਹਾਜ਼ ਦਾ ਪਹਿਲਾ 'ਹੂਟਾ'.... !
ਮਨਦੀਪ ਖੁਰਮੀ ਹਿੰਮਤਪੁਰਾ(ਇੰਗਲੈਂਡ)

hore-arrow1gif.gif (1195 bytes)


Terms and Conditions
Privacy Policy
© 1999-2012, 5abi।com

www।5abi।com
[ ਸਾਡਾ ਮਨੋਰਥ ][ ਈਮੇਲ ][ ਹੋਰ ਸੰਪਰਕ ][ ਅਨੰਦ ਕਰਮਨ ][ ਮਾਨਵ ਚੇਤਨਾ ][ ਵਿਗਿਆਨ ]
[
ਕਲਾ/ਕਲਾਕਾਰ ][ ਫਿਲਮਾਂ ][ ਖੇਡਾਂ ][ ਪੁਸਤਕਾਂ ][ ਇਤਿਹਾਸ ][ ਜਾਣਕਾਰੀ ]

darya1.gif (3186 bytes)
©1999-2012, 5abi।com