ਸੱਚ, ਸੱਚ, ਸੱਚ ਦੀ ਦੁਹਾਈ ਚਾਰੇ ਪਾਸੇ ਪਾਈ ਗਈ ਹੈ ਪਰ ਕੀ ਕਦੇ ਕਿਸੇ ਨੇ ਸੱਚ
ਮਿਲਿਆ ਹੈ। ਉਸਦੇ ਦਰਸ਼ਨ ਹੋਏ ਕਿਹੋ ਜਿਹਾ ਹੈ ਸੱਚ, ਕਾਲਾ ਹੈ, ਗੋਰੇ ਰੰਗ ਦਾ
ਹੈ, ਨੀਲੇ ਜਾਂ ਭੂਸ਼ਲੇ ਰੰਗ ਦਾ ਹੈ ਜਾਂ ਫਿਰ ਸਫ਼ੇਦ ਰੰਗ ਦਾ ਹੈ। ਕਦੇ ਕਿਸੇ ਨੇ
ਇਹਨੂੰ ਦੇਖਿਆ ਹੈ। ਪਰ ਅਸਲ ਗੱਲ ਤਾਂ ਇਹ ਹੈ ਕਿ ਇੱਥੇ ਸੱਚ ਨੂੰ ਖੋਜ਼ਣ ਲਈ
ਉਪਰਾਲੇ ਵੀ ਹੋਏ ਹਨ ਪਰ ਅਸਲ ਗੱਲ ਤਾਂ ਇਹ ਹੈ ਕਿ ਇਸ ਸੱਚ ਨੂੰ ਖੋਜ਼ਣ ਦਾ ਕੰਮ
ਕਿਸੇ ਐਰੇ-ਗੈਰੇ ਜਾਂ ਨੱਥੂ ਖੈਰੇ ਦਾ ਨਹੀਂ ਹੈ।
ਅੱਜ
ਆਮ ਹੀ ਦੇਖਣ ਸੁਣਨ ਨੂੰ ਮਿਲਿਆ ਹੈ ਕਿ ਸੱਚ ਨੂੰ ਜਾਣਨ ਜਾਂ ਸਮਝਣ ਦਾ ਕੰਮ
ਕਿਸੇ ਦੇ ਵਸ ਦਾ ਨਹੀਂ ਰਿਹਾ ਹੈ ਅਤੇ ਨਾ ਹੀ ਕਿਸੇ ਵਿੱਚ ਇੰਨੀ ਹਿੰਮਤ ਹੈ ਕਿ
ਉਹ ਸੱਚ ਨੂੰ ਜਾਣ ਜਾਂ ਪਹਿਚਾਣ ਸਕੇ।ਸੱਚ ਦੇ ਰਾਸਤੇ ਤੇ ਚੱਲਣਾ ਬੜਾ ਹੀ ਮੁਸ਼ਕਲ
ਕੰਮ ਹੈ। ਹੁਣ ਅਸੀਂ ਉਦਾਹਰਨ ਇਸ ਗੱਲ ਦੀ ਲੈਂਦੇ ਹਾਂ ਕਿ ਇੱਕ ਮਾਸਟਰ ਨੂੰ
ਡੰਡਾ ਲੈ ਕੇ ਕੁੱਟ ਕੁੱਟ ਕੇ ਪੜ੍ਹਾ ਰਿਹਾ ਸੀ ਕਿ ਕਹਿ ਕਾਕਾ ਊੜਾ ਊਠ ਤੇ ਕਾਕੇ
ਦੇ ਮੂੰਹ ਚੋਂ ਊੜਾ ਬੋਤਾ ਸ਼ਬਦ ਹੀ ਨਿਕਲ ਰਿਹਾ ਸੀ। ਹੁਣ ਮਾਸਟਰ ਬੇਚਾਰਾ ਮਾਰ
ਮਾਰ ਕੇ ਥੱਕ ਗਿਆ ਪਰ ਬੱਚਾ ਆਪਣੀ ਊੜਾ ਬੋਤਾ ਵੀ ਕੁੰਡੀ ਤੋਂ ਟੱਸ ਦਾ ਮੱਸ
ਨਹੀਂ ਸੀ ਹੋ ਰਿਹਾ।
ਕੋਲੋਂ ਦੀ ਇੱਕ ਆਦਮੀਂ ਲੰਘਣ ਲੱਗਾ ਕਹਿਣ ਲੱਗਾ ਮਾਸਟਰ ਜੀ ਐਂਵੇਂ ਬੱਚੇ ਨੂੰ
ਕਾਹਤੋਂ ਮਾਰੀ ਜਾਂਦੇ ਓ। ਜ਼ਰਾ ਪੂਛ ਤਾਂ ਚੁੱਕ ਕੇ ਦੇਖ ਲਓ ਸ਼ਾਇਦ ਬੋਤਾ ਹੀ ਹੋਵੇ।
ਲੇਕਿਨ ਅਸਲ ਵਿੱਚ ਮਾਡਰਨ ਯੁੱਗ ਦੀ ਹਵਾ ਹੀ ਐਸੀ ਹੈ ਕਿ ਕਿਸੇ ਕੋਲ ਬੋਤੇ ਦੀ ਪੂਛ
ਚੁੱਕ ਕੇ ਸੱਚ ਦੇਖਣ ਦਾ ਸਮਾਂ ਜਾਂ ਵਿਹਲ ਨਹੀਂ ਹੈ ਤੇ ਜੇ ਵਿਹਲ ਹੈ ਵੀ ਤਾਂ ਉਸ
ਵਿੱਚ ਇੰਨੀ ਹਿੰਮਤ ਜਾਂ ਦਲੇਰੀ ਨਹੀਂ ਹੈ ਕਿ ਉਹ ਸੱਚ ਨੂੰ ਜਾਣ ਸਕੇ ਜਾਂ ਪਹਿਚਾਣ
ਸਕੇ।ਜੇ ਪੂਛ ਚੁੱਕ ਕੇ ਦੇਖੇਗਾ ਤਾਂ ਕੀ ਬੋਤੇ ਤੋਂ ਦੁਲੱਤੀ ਨਹੀਂ ਖਾਏਗਾ ?
ਸੋ ਮੇਰੇ ਕਹਿਣ ਦਾ ਮਤਲਬ ਇਹ ਕਿ ਸੱਚ ਦੀ ਭਾਲ ਕਰਨ ਜਾਂ ਸੱਚ ਨੂੰ ਖੋਜ਼ਣ ਲਈ
ਕਿਸੇ ਕੋਲ ਇੰਨਾ ਸਮਾਂ ਜਾਂ ਵਿਹਲ ਜਾਂ ਹਿੰਮਤ ਨਹੀਂ। ਦੁਨੀਆਂ ਉੱਤੇ ਬਹੁਤ ਸਾਰੇ
ਪੀਰ ਪੈਗੰਬਰ ਆਏ ਹਨ ਤੇ ਦੁਨੀਆਂ ਨੂੰ ਸੱਚ ਦਾ ਪੱਲਾ ਫੜ੍ਹਨ ਲਈ ਪ੍ਰੇਰਿਤ ਕੀਤਾ
ਹੈ। ਪਰ ਦੁਨੀਆਂ ਵਿੱਚ ਇੰਨੀ ਹਿੰਮਤ ਜਾਂ ਦਲੇਰੀ ਜਾ ਇੰਜ਼ ਕਹਿ ਲਓ ਕਿ ਸਮਝ ਨਹੀਂ
ਆਈ ਕਿ ਉਹ ਉਨ੍ਹਾਂ ਦੀ ਰਮਝ ਨੂੰ ਜਾਣ ਜਾਂ ਸਮਝ ਸਕਣ। ਭਾਵ ਨਿਆਣੇ ਦੇ ਨਿਆਣੇ ਹੀ
ਰਹੇ। ਸੱਚ ਨੂੰ ਜਾਣ ਜਾਂ ਪਹਿਚਾਣ ਨਹੀਂ ਸਕੇ।
ਹੁਣ ਇੱਥੇ ਗੱਲ ਇਹ ਵੀ ਆਉਂਦੀ ਹੈ ਕਿ ਇੱਕ ਆਦਮੀਂ ਕੁੱਤਾ ਲਈ ਜਾ ਰਿਹਾ ਸੀ ਤੇ
ਰਸ਼ਤੇ ਵਿੱਚ ਜਿਹੜਾ ਵੀ ਉਨ੍ਹਾਂ ਮਿਲਿਆ ਉਸਨੇ ਟਿੱਚਰ ਕਰਦਿਆਂ ਕਿਹਾ ਅਖੇ ਭਾਨ
ਸਿਆਂ! ਇਹ ਕੁੱਤਾ ਕਿਧਰੇ ਬੰਨ੍ਹੀ ਲਿਜ਼ਾ ਰਿਹਾ ਏ। ਉਸਨੇ ਸੋਚਿਆ ਕਿ ਸ਼ਾਇਦ ਕੁੱਤਾ
ਈ ਹੋਵੇ। ਮੇਰੇ ਕਹਿਣ ਦਾ ਭਾਵ ਕਿ ਆਪਣੇ ਇਸ ਸਮਾਜ ਵਿੱਚ ਵਿਚਰ ਰਹੇ ਕੁੱਤਿਆ ਦੀ
ਪਹਿਚਾਣ ਵੀ ਸਾਡੇ ਕੋਲ ਨਹੀਂ ਰਹੀ ਤੇ ਉਹੀ ਕੁੱਤੇ ਆਪਣੀ ਗ਼ਲਤ ਫਹਿਮੀਂ ਦਾ ਸਿ਼ਕਾਰ
ਹੋ ਕੇ। ਆਪਣੇ ਆਪ ਨੂੰ ਸ਼ੇਰ ਦਾ ਦਰਜ਼ਾ ਦੇਣਾ ਸ਼ੁਰੂ ਕਰ ਦਿੰਦੇ ਹਨ।
ਇਹ ਗੱਲ ਕਰਨ ਤੋਂ ਮੇਰਾ ਭਾਵ ਹੈ। ਕਿ ਇੱਥੇ ਲੁੱਚਾ ਲੰਡਾ ਚੌਧਰੀ ਬਣਿਆ ਬੈਠਾ
ਹੈ। ਤੇ ਗੁੰਡੀ ਰੰਨ ਨੂੰ ਇੱਕ ਪ੍ਰਧਾਨ ਦਾ ਦਰਜ਼ਾ ਦੇ ਸਤਿਕਾਰਿਤ ਕੀਤਾ ਜਾ ਰਿਹਾ
ਹੈ। ਗੱਲ ਕੀ ਕਿ ਚਲਾਕਾਂ ਦਾ ਛੱਤੀ ਵੀਹਾਂ ਸੌ ਹੈ। ਨਾਲੇ ਇਹ ਵੀ ਤਾਂ ਹੈ। ਕਿ
ਜਿਹਦੀ ਕੋਠੀ ਦਾਣੇ ਉਹਦੇ ਕਮਲੇ ਵੀ ਸਿ਼ਆਣੇ। ਫਿਰ ਦਾਣੇ ਚਾਹੇ ਕਿਸੇ ਨਾਲ ਚੋਰੀ
ਚਕਾਰੀ ਜਾਂ ਕਿਸੇ ਨਾਲ ਠੱਗੀ ਕਰ ਕੇ ਹੀ ਹਾਸਲ ਕਿਉਂ ਨਾ ਕੀਤੇ ਗਏ ਹੋਣ।
ਲੋਕ ਤਰ੍ਹਾਂ ਤਰ੍ਹਾਂ ਦੇ ਡਰਾਮੇਂ ਰਚਾ ਰਹੇ ਹਨ। ਮੰਦਿਰਾਂ, ਗੁਰੂਦੁਆਰਿਆਂ
ਆਦਿ ਵਿੱਚ ਜਾਂਦੇ ਹਨ ਕਿ ਸ਼ਾਇਦ ਉੱਥੋਂ ਹੀ ਸੱਚ ਦੀ ਭਾਲ ਹੋ ਜਾਵੇ ਪਰ ਉੱਥੇ
ਦੂਸਰੇ ਦੀ ਨਿੰਦਿਆ, ਚੁਗਲੀ ਆਦਿ ਹੁੰਦੀ ਹੈ। ਜਾਂ ਫਿਰ ਰਾਜਨੀਤੀ ਬੜੀ ਹੁੰਦੀ ਹੈ।
ਫਿਰ ਇੱਕ ਨੇਤਾ ਉੱਲੂ ਦਾ ਪੱਠਾ ਜਾਵੇ ਤਾਂ ਬੜੀਆਂ ਅਨਾਉਂਸ਼ਮੈਂਟਾਂ ਹੁੰਦੀਆਂ ਹਨ।
ਸਾਡੇ ਚੌਧਰੀ ਘਸੀਟਾ ਮਲ ਜੀ ਬੜੀ ਮੁਸ਼ਕਲ ਨਾਲ ਟਾਇਮ ਕੱਢ ਕੇ ਸਾਡੇ ਵਿੱਚ ਆਏ ਨੇ।
ਜਿਵੇਂ ਉਹ ਗਧਾ ਬਣ ਕੇ ਠੇਲ੍ਹਾ ਜਾਂ ਰੇੜ੍ਹਾ ਖਿੱਚ ਕੇ ਆਇਆ ਹੋਵੇ। ਜਾਂਦੇ ਰੱਬ
ਦੇ ਰਾਹ ਹੁੰਦੇ ਨੇ ਉੱਥੇ ਜਾ ਕੇ ਅੱਖਾਂ ਤੱਤੀਆਂ ਕੀਤੀਆਂ ਜਾਂਦੀਆਂ ਹਨ। ਇਹ
ਝੁਕਾਅ ਨੌਜ਼ਵਾਨ ਪੀੜੀ ਦੇ ਨਾਲ ਨਾਲ ਪੁਰਾਣੀ ਪੀੜੀ ਚ ਵੀ ਪਾਇਆ ਜਾਂਦਾ ਹੈ। ਸ਼ਾਇਦ
ਉਨ੍ਹਾਂ ਵਾਸਤੇ ਇਹੀ ਸਭ ਕੁਝ ਹੀ ਸੱਚ ਹੈ। ਯਾਰ ਮਾਲ ਦੇਖ ਕਿੰਨਾ ਵਧੀਆ ਹੈ।
।ਦੂਸਰੇ ਦੀ ਧੀ ਮਾਲ ਤੇ। ਆਪਣੀ----। ਹੁਣ ਇੱਥੇ ਇਹ ਗੱਲ ਢੁਕਦੀ ਹੋਈ ਨਜ਼ਰ ਆਉਂਦੀ
ਹੈ ਅਖੇ- ਨ੍ਹਾਵਣ ਚੱਲੇ ਤੀਰਥੀਂ, ਤਨ ਖੋਟਾ, ਮਨ ਚੋਰ।
ਫਿਰ ਜਿਸ ਨੇ ਆਪਣੇ ਮਾਂ-ਪਿਓ ਨੂੰ ਤਾਂ ਪਾਣੀ ਤੱਕ ਨਹੀਂ ਪੁਛਿਆ ਹੁੰਦਾ ਉਹ
ਢੋਂਗੀ ਬਾਬਿਆਂ ਦੇ ਪੈਰ ਧੋ ਧੋ ਕੇ ਪੀਂਦਾ ਏ। ਬਾਬਾ ਫਲਾਣਿਆਂ ਦੀ ਧੀ ਸੈੱਟ ਕਰਨੀ
ਐ। ਕੋਈ ਗੱਲ ਨਹੀਂ ਬੱਚਾ। ਹੁਣ ਜੇ ਬੱਚੇ ਦਾ ਸ਼ੂਤ ਲੱਗ ਗਿਆ ਤਾਂ ਵੀ ਠੀਕ ਨਹੀਂ
ਤਾਂ ਬਾਬਾ ਜੀ ਤਾਂ ਸ਼ੂਤ ਲਾ ਹੀ ਲੈਂਦੇ ਨੇ। ਚਲੋ ਕੋਈ ਗੱਲ ਨਹੀਂ ਬਾਬਿਆਂ ਦਾ ਵੀ
ਘਰ ਵਸ ਜਾਦਾ ਹੈ। ਫਿਰ ਬਾਬਿਆਂ ਦਾ ਇੱਕ ਘਰ ਨਹੀਂ ਵਸਦਾ। ਕਈ ਕਈ ਘਰ ਵਸ ਜਾਂਦੇ
ਹਨ।
ਅੱਜ ਕੱਲ੍ਹ ਜਿਸ ਹਿਸਾਬ ਨਾਲ ਬਾਬਿਆਂ ਦੀ ਇੰਨੀ ਚੜ੍ਹਤ ਹੈ। ਲੋਕਾਂ ਨੇ ਤਾਂ
ਰਿਸ਼ਤਿਆਂ ਵਿੱਚ ਵੀ ਬਾਬੇ ਈ ਲੱਭਣ ਲੱਗ ਜਾਣਾਂ ਹੈ।ਜਿੱਥੇ ਐਨ ਆਰ ਆਈ ਦੀ ਭਾਲ
ਜ਼ੋਰਾਂ ਸ਼ੋਰਾਂ ਤੇ ਹੁੰਦੀ ਜਿਹਨਾ ਵਿੱਚੋ਼ ਬਹੁਤ ਸਾਰੇ ਲਾਲਚ ਵਿੱਚ ਫਸ ਕੇ ਐਨ ਆਰ
ਆਈ ਬਣਨ ਦੀ ਆਪਣੀਆਂ ਜ਼ਾਇਦਾਦਾਂ ਵੀ ਗਹਿਣੇ ਰੱਖ ਗਏ ਤੇ ਜਾਂ ਕਰਜ਼ੇ ਆਦਿ ਚੁੱਕ ਕੇ
ਵਿਦੇਸ਼ੀ ਜ਼ੇਲ੍ਹਾਂ ਚ ਜਾ ਸੜਨ ਲੱਗੇ।
ਅੱਜ ਇਨ੍ਹਾ ਬਾਬਿਆਂ ਦੀ ਇੰਨੀ ਚੜ੍ਹਾਈ ਦੇਖ ਕੇ ਲੋਕਾਂ ਰਿਸਤੇ ਵੀ ਇਹ ਲਿਖਾ
ਕੇ ਕਰਨੇ ਨੇ ਲੜਕਾ ਉਹ ਚਾਹੀਦਾ,ਜਿਸ ਕੋਲ ਵੱਡੀ ਤਾਦਾਦ ਵਿੱਚ ਸੰਗਤ ਫੇਰਾ ਪਾਉਂਦੀ
ਹੋਵੇ ਤੇ ਬਾਬੇ ਦੇ ਨਾਲ ਹੀ ਉਨ੍ਹਾਂ ਦੇ ਦੇ ਵੀ ਸ਼ੰਗਤ ਦਰਸ਼ਨ ਹੋ ਜਾਣਗੇ।ਸਾਰੀ
ਦੁਨੀਆਂ ਤੇਪਾਪ ਦਾ ਪਸਾਰਾ ਇੰਨਾਂ ਵਧ ਚੁਕਾ ਹੈ ਕਿ ਇਸ ਨੂੰ ਠੱਲ੍ਹ ਪਾਉਣਾਂ
ਮੁਸ਼ਕਿਲ ਹੀ ਨਹੀਂ ਨਾ-ਮੁਮਕਿੰਨ ਵੀ ਪ੍ਰਤੀਤ ਹੋ ਰਿਹਾ ਹੈ।
ਇੱਥੇ ਮੈਨੂੰ ਹੰਸਰਾਜ ਦਾ ਉਹ ਗੀਤ ਯਾਦ ਆ ਰਿਹਾ ਹੈ। ਕੁਝ ਕਿਹਾ ਤਾਂ ਹਨ੍ਹਰਾ
ਜ਼ਰੇਗਾ ਕਿਵੇਂ ਚੁੱਪ ਰਿਹਾ ਤਾਂ ਸ਼ਮਾਦਾਨ ਕੀ ਕਹਿਣਗੇ। ਅਰਥਾਤ ਜੇ ਸੱਚ ਬੋਲਿਆ ਤਾਂ
ਉਸ ਝੂਠ ਰੂਪੀ ਹਨ੍ਹੇਰੇ ਤੋਂ ਜ਼ਰ ਨਹੀਂ ਹੋਣਾ ਤੇ ਜੇਕਰ ਚੁੱਪ ਵੀ ਰਿਹਾ ਤਾਂ ਇਹ
ਅੱਗ ਲਗਾਉਣ ਵਾਲੇ ਭਾਵ ਪਾਪੀ ਤਾਂ ਤਦ ਵੀ ਜਿ਼ਉਣ ਦੇਣਗੇ। ਅਰਥਾਤ ਸਾਰੀ ਦੁਨੀਆਂ
ਦਾ ਵਰਤਾਰਾ ਸੱਪ ਦੇ ਮੂੰਹ ਵਿੱਚ ਕੋਹੜ ਕਿਰਲੀ ਵਾਲਾ ਹੇ ਜੇਕਰ ਛੱਡੇ ਤਾਂ ਕੋਹੜੀ
ਨਹੀਂ ਤਾ ਕਲੰਕੀ।
ਇਸ ਦੁਨੀਆਂ ਦੇ ਬਦਲ ਚੁੱਕ ਤਾਣੇ-ਬਾਣੇ ਨੂੰ ਬਦਲਣ ਲਈ ਬਹੁਤ ਸਾਰੇ ਰਿਸ਼ੀ-ਮੁਨੀ
ਤੇ ਪੀਰ ਪੈਗੰਬਰ ਆਏ ਉਨ੍ਹਾਂ ਯਤਨ ਕੀਤੀ ਪਰ ਦੁਨੀਆਂ ਦੀ ਉਲਝੀ ਹੋਈ ਤਾਣੀ ਸਿੱਧੀ
ਨਹੀਂ ਹੋ ਸਕੀ। ਅਰਥਾਤ ਕੁੱਤੇ ਵੀ ਪੂਛ ਵਿੰਗੀ ਦੀ ਵਿੰਗੀ ਹੀ ਰਹੀ। ਚਲੋ ਇੰਨਾ
ਸੱਚ ਵੀ ਨਹੀਂ ਬੋਲਣਾਂ ਕਿਉਂਕਿ ਇਹ ਗੱਲ ਵੀ ਤਾਂ ਹੈ-
ਐਨਾ ਸੱਚ ਨਾ ਬੋਲ ਕਿ ਤੂੰ ਕੱਲ੍ਹਾ ਰਹਿ ਜਾਵੇਂ, ਚਾਰ ਮੋਢੇ ਰੱਖ ਲੈ ਤੂੰ
ਕੰਧਾ ਦੇਣ ਨੂੰ।
ਪਰਸ਼ੋਤਮ ਲਾਲ ਸਰੋਏ,
ਮੋਬਾਇਲ ਨੰਬਰ- 91-92175-44348
|