ਕਿਹਾ
ਜਾਂਦਾ ਹੈ ਕਿ ਹਿੰਮਤ ਅੱਗੇ ਲੱਛਮੀਂ ਤੇ ਪੱਖੇ ਅੱਗੇ ਪੌਣ। ਹਿੰਮਤ ਤੇ ਦਲੇਰੀ ਹੀ
ਇੱਕ ਆਦਮੀਂ ਦੀ ਪਹਿਚਾਣ ਬਣਦੀ ਹੈ। ਹਿੰਮਤ ਤੇ ਦਲੇਰੀ ਨਾਲ ਸਰ ਕੀਤੀ ਗਈ ਮੰਜ਼ਿਲ
ਹੀ ਇਨਸਾਨ ਦੀ ਅਸਲੀ ਪਹਿਚਾਣ ਹੈ ਤੇ ਜੇਕਰ ਬੰਦਾ ਕਿਸੇ ਮੰਜ਼ਿਲ 'ਤੇ ਪਹੁੰਚਣਾ
ਚਾਹੁੰਦਾ ਹੈ ਪਰ ਉਸ ਕੋਲ ਇਸ ਕੰਮ ਲਈ ਹਿੰਮਤ ਨਹੀਂ ਹੈ ਤਾਂ ਉਹ ਫਿਰ ਸਫ਼ਲਤਾ ਹਾਸਲ
ਨਹੀਂ ਕਰ ਸਕਦਾ ਜਾਂ ਫਿਰ ਇੰਜ ਕਹਿੰ ਲਓ ਕਿ ਉਸਨੂੰ ਸਫ਼ਲ ਇਨਸਾਨਾਂ ਵਿੱਚ ਨਹੀਂ
ਗਿਣਿਆ ਜਾ ਸਕਦਾ ਹੈ। ਹੁਣ ਜਿਸ ਆਦਮੀਂ ਦੀ ਹਿੰਮਤ ਜਾਂ ਦਲੇਰੀ ਮਰ ਚੁੱਕੀ ਹੈ
ਜਾਂ ਡਾਵਾਂ-ਡੋਲ ਹੁੰਦੀ ਹੋਈ ਨਜ਼ਰੀਂ ਪੈਂਦੀ ਹੈ ਤਾਂ ਉਸ ਨੂੰ ਜੀਵਿਤ ਆਦਮੀਂਆਂ
ਵਿੱਚ ਨਹੀਂ ਗਿਣਿਆ ਜਾ ਸਕਦਾ। ਅਰਥਾਤ ਉਸਨੂੰ ਮਰਦਾ ਘੋਸ਼ਿਤ ਕਰਨਾ ਵੀ ਕੋਈ ਅਪਰਾਧ
ਨਹੀਂ ਹੈ। ਮੇਰੇ ਕਹਿਣ ਦਾ ਭਾਵ ਹੈ ਕਿ ਜੇਕਰ ਆਪਣੇ ਜੀਵਿਤ ਹੋਣ ਦਾ ਸਬੂਤ ਦੇਣਾ
ਹੈ ਤਾਂ ਉੱਠ ਖੜ੍ਹਾ ਹੋ ਜਾ ਉਨ੍ਹਾਂ ਰਾਹਾਂ 'ਤੇ ਜੋ ਤੈਨੂੰ ਸ਼ੂਲਾਂ ਦੀ ਤਰ੍ਹਾਂ
ਲਹੂ-ਲੁਹਾਨ ਕਰਨ ਵਿੱਚ ਕੋਈ ਕਸਰ ਨਹੀਂ ਛੱਡਦੇ। ਦਿਖਾ ਦੇ ਉਨ੍ਹਾਂ ਨੂੰ ਕਿ ਤੇਰੀ
ਵੀ ਇਸ ਜਗਤ ਤੇ ਕੋਈ ਹੋਂਦ ਹੈ।
ਗੱਲ ਇਹ ਵੀ ਚੰਗੀ ਨਹੀਂ ਭਾਸਦੀ ਕਿ ਆਪਣੀ ਹਿੰਮਤ ਤੇ ਦਲੇਰੀ ਸਦਕਾ ਦੂਸਰਿਆਂ
ਨੂੰ ਨੁਕਸਾਨ ਪਹੁੰਚਾਇਆ ਜਾਵੇ। ਇਸ ਤਰ੍ਹਾਂ ਦੀ ਹਿੰਮਤ ਜਾਂ ਦਲੇਰੀ ਦੇ ਤਾਂ ਫਿਰ
ਲਾਹਨਤਾਂ ਹੀ ਪੈਂਦੀਆਂ ਹੋਈਆਂ ਨਜ਼ਰ ਆਉਣਗੀਆਂ। ਅਜਿਹਾ ਇਨਸਾਨ ਫਿਰ ਅਸਲੀ ਇਨਸਾਨ
ਕਹਾਉਣ ਦਾ ਵੀ ਹੱਕਦਾਰ ਨਹੀਂ ਹੈ। ਅਸਲ ਹਿੰਮਤੀ ਤੇ ਦਲੇਰ ਉਹ ਹੀ ਪੁਰਸ਼ ਮੰਨੇ ਜਾ
ਸਕਦੇ ਹਨ ਜਿਹੜੇ ਕਿ ਆਪਣੀ ਦਲੇਰੀ ਸਦਕਾ ਦੁਨੀਆਂ 'ਤੇ ਕੋਈ ਮਿਸਾਲ ਪੈਦਾ ਕਰ ਸਕਦੇ
ਹਨ। ਜਿਸ ਦੀ ਉਦਾਹਰਨ ਸ਼ਹੀਦ ਭਗਤ ਸਿੰਘ, ਰਾਜਗੁਰੂ, ਸੁਖਦੇਵ, ਬਾਬਾ ਸਹਿਬ
ਡਾ.ਬੀ.ਆਰ ਅੰਬੇਦਕਰ ਅਤੇ ਅਜਿਹੇ ਹੋਰ ਬਹੁਤ ਸਾਰੇ ਹਿੰਮਤੀ ਤੇ ਦਲੇਰ ਸ਼ੂਰਮੇਂ ਹੋਏ
ਹਨ ਜਿਹਨਾਂ ਬਾਰੇ ਅਸੀਂ ਭਲੀ-ਭਾਂਤ ਜਾਣਦੇ ਹਾਂ।
ਉਹ ਬੰਦਾ ਹਿੰਮਤ ਜਾਂ ਦਲੇਰ ਕਦੇ ਵੀ ਨਹੀਂ ਬਣ ਸਕਦਾ ਜਿਹੜਾ ਦੂਜੇ ਦੀਆਂ
ਉਂਗਲਾਂ 'ਤੇ ਨੱਚੇ ਤੇ ਲਾਈ ਲੱਗ ਬਣ ਕੇ ਕੰਮ ਕਰੇ ਤੇ ਦੂਜੇ ਦੇ ਕਹੇ ਤੇ ਕਿ ਤੂੰ
ਖੂਹ 'ਚ ਛਾਲ ਮਾਰ ਦੇ ਤਾਂ ਉਹ ਖੂਹ 'ਚ ਹੀ ਛਾਲ ਮਾਰਨ ਨੂੰ ਤਿਆਰ ਹੋ ਜਾਵੇ।
ਅਜਿਹਾ ਇਨਸਾਨ ਤਾਂ ਹਿੰਮਤੀ ਬਣਨ ਦਾ ਸੁਪਨਾ ਵੀ ਨਹੀਂ ਲੈ ਸਕਦਾ ਕਿਉਂਕਿ ਉਹ ਤਾਂ
ਸਿਰਫ਼ ਗ਼ੁਲਾਮ ਬਣ ਕੇ ਰਹਿਣਾ ਹੀ ਪਸੰਦ ਕਰਦਾ ਹੈ ਤੇ ਉਸ ਦੀ ਸੋਚ ਸ਼ਕਤੀ ਵੀ ਉਸਦਾ
ਸਾਥ ਨਹੀਂ ਦੇ ਸਕਦੀ। ਅਸਲ ਵਿੱਚ ਹਿੰਮਤੀ ਲੋਕ ਦੂਜੇ ਦਾ ਵੀ ਭਲਾ ਕਰ ਜਾਂਦੇ ਹਨ।
ਅੱਜ ਬਾਬਾ ਸਹਿਬ ਬੀ.ਆਰ.ਅੰਬੇਦਕਰ ਦੀ ਉਦਾਹਰਨ ਲੈ ਕੇ ਚਲੀਏ ਤਾਂ ਉਨ੍ਹਾਂ ਦੀ
ਹਿੰਮਤ ਦੀ ਬਦੌਲਤ ਅੱਜ ਲੱਖਾਂ ਹੀ ਨਹੀਂ ਬਲਕਿ ਕਰੋੜਾਂ ਲੋਕਾਂ ਨੂੰ ਜੀਣ ਦਾ
ਅਧਿਕਾਰ ਪ੍ਰਾਪਤ ਹੋਇਆ ਹੈ । ਸੰਵਿਧਾਨ ਦੀ ਸਥਾਪਨਾ ਹੋਈ ਹੈ ਤੇ ਆਮ ਲੋਕਾਈ ਦੇ
ਹੱਕਾਂ ਦੀ ਰਾਖੀ ਹੋਈ ਹੈ। ਅੱਜ ਵੀ ਬਹੁਤ ਸਾਰੇ ਜ਼ਲੀਲ ਲੋਕ ਇਸ ਦੁਨੀਆਂ 'ਤੇ ਹਨ
ਜੋ ਦੂਜਿਆਂ ਦਿਆਂ ਹੱਕਾਂ 'ਤੇ ਡਾਕਾ ਮਾਰ ਕੇ ਆਪਣੇ ਆਪ ਨੂੰ ਉੱਚਾ ਮੰਨਣ ਦੀ
ਕੋਸ਼ਿਸ਼ ਕਰ ਰਹੇ ਹਨ। ਕਰਨ ਵਾਲਾ ਹੋਰ ਹੁੰਦਾ ਹੈ ਤੇ ਉਸ ਦਾ ਕਰੈਡਿਟ ਲੈਣ
ਵਾਲਾ ਕੋਈ ਹੋਰ ਹੀ ਪੈਦਾ ਹੋ ਜਾਂਦਾ ਹੈ।
ਇੱਥੇ ਮੈਨੂੰ ਗੁਰਬੰਤੇ ਦੇ ਕਾਕੇ-ਲਾਟੂ ਚੌ. ਜਗਜੀਤ ਸਿੰਘ ਨਾਂ ਦੇ ਮੂਰਖ ਦੀ
ਗੱਲ ਯਾਦ ਆ ਰਹੀ ਹੈ ਤੇ ਇੱਕ ਹਾਸਾ ਵੀ ਆ ਰਿਹਾ ਹੈ ਕਿ ਲੋਕਾਂ ਦਾ ਕੀਤਾ ਹੋਇਆ
ਆਪਣੇ ਸਿਰ ਕਰੈਡਿਟ ਲੈ ਲਿਆ ਹੈ ਤੇ ਆਪਣੇ ਆਪ ਨੂੰ ਦੁਨੀਆਂ ਦਾ ਮਾਲਕ ਸਮਝਣ ਦੀ
ਭੁੱਲ ਕਰ ਰਿਹਾ ਹੈ। ਭਾਈ ਆਪਣੇ ਮੂੰਹੋਂ ਕਹਿੰਦਾ ਸੁਣਿਆ ਗਿਆ ਕਿ ਸੜਕਾਂ ਮੈਂ
ਬਣਾਈਆਂ, ਹਸਪਤਾਲ ਮੈਂ ਬਣਾਏ, ਕਲੋਨੀਆਂ ਮੈਂ ਬਣਾਈਆਂ। ਅਸਲ ਗੱਲ ਤਾਂ ਇਹ ਹੈ ਕਿ
ਇਸ ਨੇ ਕਦੇ ਮੇਹਨਤ ਤੱਕ ਵੀ ਕਰ ਕੇ ਨਹੀਂ ਦੇਖੀ ਤੇ ਨਾ ਹੀ ਇਸ ਨੇ ਸਿਰ ਤੇ ਕੋਈ
ਮਲਵਾ ਹੀ ਢੋਹ ਕੇ ਦੇਖਿਆ ਹੈ। ਫਿਰ ਅਜਿਹੀ ਕਿਹੜੀ ਦੈਵੀ ਸ਼ਕਤੀ ਇਸ ਕੋਲ ਆ ਗਈ ਕਿ
ਇਸਨੇ ਬੈਠੇ ਬਠਾਏ ਸਭ ਕੁਝ ਕਰ ਦਿੱਤਾ।
ਚਲੋ ਠੀਕ ਹੈ ਭਾਈ ਕਿਸੇ ਟੁੱਟੀ ਹੋਈ ਸੜਕ ਤੇ ਇਸਨੂੰ ਲੈ ਕੇ ਜਾਇਆ ਜਾਏ ਤੇ
ਸਿਰ 'ਤੇ ਬਜਰੀ ਦਾ ਟੋਕਰਾ ਹੋਵੇ ਤੇ ਕਿਹਾ ਜਾਵੇ ਭਾਈ ਇਸ ਥਾਂ ਤੋਂ ਸੜਕ ਟੁਟੀ ਹੈ
ਇਸ ਜਗ੍ਹਾ ਤੇ ਬਜਰੀ ਪਾ ਕੇ ਆ ਜਾਂ ਇਸ ਲੁੱਕ ਨੂੰ ਇਸ ਜਗ੍ਹਾ ਤੋਂ ਇਸ ਜਗ੍ਹਾ ਤੱਕ
ਇਕੱਲਾ ਹੀ ਵਿਛਾ ਕੇ ਦਿਖਾ। ਫਿਰ ਦੇਖਦੇ ਹਾਂ ਕਿ ਇਹ ਜੋ ਕੁਝ ਲੋਕਾਂ ਨੂੰ ਮੂਰਖ
ਬਣਾਉਣ ਲਈ ਬੋਲ ਰਿਹਾ ਹੈ ਇਹ ਸੱਚ ਹੈ ਜਾਂ ਕੁਝ ਹੋਰ। ਜਿਸ ਪਿੰਡ ਵਿੱਚ ਇਸ ਸਮੇਂ
ਰਹਿ ਰਿਹਾ ਹੈ ਉਸ ਪਿੰਡ ਦਾ ਨਿਵਾਸੀ ਵੀ ਨਹੀਂ ਹੈ, ਇਹਦਾ ਪਿੰਡ ਜੈਤੋਵਾਲ ਹੈ।
ਫਿਰ ਇਹ ਵੀ ਤਾਂ ਹੋ ਸਕਦਾ ਹੈ ਕਿ ਇਸ ਨੂੰ ਸਾਢੇ ਤਿੰਨ ਹੱਥ ਧਰਤੀ ਵੀ ਨਾ ਨਸੀਬ
ਹੋਵੇ। ਕਿਸੇ ਨੇ ਇਹਦੀ ਇਸ ਮੂਰਖਤਾ ਦਾ ਅਹਿਸਾਸ ਦੁਆਉਣ ਦੀ ਵੀ ਹਿੰਮਤ ਜਾਂ ਦਲੇਰੀ
ਨਹੀਂ ਦਿਖਾਈ।
ਕਈ ਵਾਰ ਅਜਿਹਾ ਵੀ ਹੁੰਦਾ ਹੈ ਕਿ ਮੰਨ ਲਓ ਇੱਕ ਆਦਮੀਂ ਜਿਸ ਰਾਸਤੇ ਜਾਂ
ਮੰਜ਼ਿਲ ਵੱਲ ਜਾਣਾ ਚਾਹੁੰਦਾ ਹੈ ਤਾਂ ਉਸ ਦੀ ਹਿੰਮਤ ਜਾਂ ਦਲੇਰੀ ਜਵਾਬ ਦੇ ਜਾਂਦੀ
ਹੈ ਤੇ ਜਾਂ ਤਾਂ ਉਹ ਅੱਧ ਵਿਚਕਾਰੋਂ ਹੀ ਵਾਪਸ ਮੁੜਨ ਦੀ ਸੋਚਣ ਲਗਦਾ ਹੈ ਤੇ ਜਾਂ
ਫਿਰ ਉਸ ਰਾਸਤੇ ਵੱਲ ਕਦਮ ਹੀ ਨਹੀਂ ਪੁੱਟਦਾ ਤਾਂ ਉਹ ਕਦੀ ਵੀ ਸਫ਼ਲ ਇਨਸਾਨ ਨਹੀਂ
ਕਹਾ ਸਕਦਾ ਤੇ ਨਾ ਹੀ ਸਫ਼ਲਤਾ ਉਸ ਆਦਮੀਂ ਦੇ ਕਦਮ ਹੀ ਚੁੰਮਦੀ ਹੈ।
ਹੁਣ
ਮੰਨ ਲਓ ਕਿ ਇੱਕ ਆਦਮੀਂ ਹਿੰਮਤ ਤੇ ਦਲੇਰੀ ਸਦਕਾ ਉਸ ਮੰਜ਼ਿਲ 'ਤੇ ਚੱਲ ਪਿਆ ਹੈ
ਜਿਸ ਦਾ ਰਾਸਤਾ ਤਾਂ ਕਠਿਨ ਹੈ ਤੇ ਉਹ ਦੂਸਰਿਆਂ ਦੀ ਭਲਾਈ ਲਈ ਉਹ ਰਾਸਤਾ ਜਾਂ
ਮੰਜ਼ਿਲ ਸਹੀ ਵੀ ਹੈ ਤੇ ਬੰਦੇ ਦਾ ਆਪਣਾ ਜ਼ਮੀਰ ਵੀ ਬੰਦੇ ਨੂੰ ਉਸ ਮੰਜ਼ਿਲ ਵੱਲ ਜਾਣ
ਲਈ ਹੱਲਾਸ਼ੇਰੀ ਦਿੰਦਾ ਹੈ ਤਾਂ ਉਸ ਆਦਮੀਂ ਜਾਂ ਇਨਸਾਨ ਨੂੰ ਉਸ ਮੰਜ਼ਿਲ ਵੱਲ ਵਧਦੇ
ਜਾਣਾ ਚਾਹੀਦਾ ਹੈ। ਹੁਣ ਜੇਕਰ ਗੁਰੂ ਰਵਿਦਾਸ ਜੀ ਮਹਾਰਾਜ, ਗੁਰੂ ਨਾਨਕ ਸਹਿਬ,
ਗੁਰੂ ਗੋਬਿੰਦ ਸਿੰਘ ਜੀ ਕੌਣ ਕੀ ਕਹੇਗਾ ਸੋਚਦੇ ਤਾਂ ਇਸ ਦੁਨੀਆਂ ਦਾ ਕਦੀ ਵੀ ਭਲਾ
ਨਹੀਂ ਸੀ ਹੋ ਸਦਕਾ। ਆਪਣੇ ਘਰ ਵਿੱਚ ਹੀ ਰਹਿ ਕੇ ਆਪਣੇ ਘਰ ਦਾ ਗੰਦ ਵੀ ਨਾ ਚੱਕਿਆ
ਜਾਵੇ ਤਾਂ ਸਮਾਜ ਦਾ ਗੰਦ ਕਿਸ ਤਰੀਕੇ ਨਾਲ ਦੂਰ ਕੀਤਾ ਜਾ ਸਕਦਾ ਹੈ। ਕੌਣ ਕੀ
ਕਹੇਗਾ ਇਹ ਨਾ ਸੋਚੋ ਬਲਕਿ ਆਪਣੀ ਮੰਜ਼ਿਲ ਵੱਲ ਵਧਦੇ ਜਾਓ।
ਜੇਕਰ ਤੁਸੀਂ ਦੂਸਰਿਆਂ ਦੇ ਕਹਿਣ 'ਤੇ ਆਪਣੀ ਮੰਜ਼ਿਲ ਦਾ ਤਿਆਗ ਕਰ ਦਿੰਦੇ ਹੋ
ਤਾਂ ਇਸ ਵਿੱਚ ਤੁਹਾਡੀ ਸਮਝਦਾਰੀ ਨਹੀਂ ਹੈ ਬਲਕਿ ਤੁਸੀਂ ਮੂਰਖ ਇਨਸਾਨਾਂ ਵਿੱਚ
ਗਿਣੇ ਜਾਓਗੇ। ਹਿੰਮਤ ਕਰਕੇ ਚੰਗੇ ਪਾਸੇ ਜਾਂਦੇ ਨੂੰ ਤਾਂ ਹਰ ਕੋਈ ਰੋਕੇਗਾ ਪਰ ਜਦ
ਤੁਸੀਂ ਹਿੰਮਤ ਤੇ ਦਲੇਰੀ ਸਦਕਾ ਆਪਣੀ ਮੰਜ਼ਿਲ ਪਾ ਲਓਗੇ ਤਾਂ ਵਿਰੋਧੀ ਵੀ ਤੁਹਾਡੀ
ਅਧੀਨਤਾ ਸਵੀਕਾਰ ਕਰਨ ਵਿੱਚ ਪਿੱਛੇ ਨਹੀਂ ਰਹੇਗਾ। ਉਂਜ ਭਾਂਵੇਂ ਆਲਸੀ ਤੇ ਨਾ-ਸਮਝ
ਲੋਕ ਤੁਹਾਡੇ ਰਾਹ 'ਤੇ ਰੁਕਾਵਟਾਂ ਪਾਉਂਦੇ ਹੋਏ ਨਜ਼ਰ ਆਉਣਗੇ ਤੇ ਸਮਾਂ ਪਾ ਕੇ ਉਹੀ
ਤੁਹਾਡੀ ਜੀ-ਹਜ਼ੂਰੀ ਕਬੂਲ ਲੈਂਦੇ ਹਨ ਤੇ ਆਪਣੇ ਆਪ ਨਵੀਂਆਂ-ਨਵੀਂਆਂ
ਰਿਸ਼ਤੇਦਾਰੀਆਂ ਕੱਢਣ ਦੀ ਕੋਸ਼ਿਸ਼ ਕਰਦੇ ਹਨ ਤੇ ਇੱਥੋਂ ਤੱਕ ਕਿ ਤੁਹਾਡੇ ਕੀਤੇ ਹੋਏ
ਦਾ ਕਰੈਡਿਟ ਵੀ ਆਪਣੇ ਸਿਰ ਲੈਂਦੇ ਹੋਏ ਨਜ਼ਰ ਆਉਂਦੇ ਹਨ।
ਹੁਣ ਤੱਕ ਜਿਹੜੀ ਵਿਗਿਆਨਿਕ ਤਰੱਕੀ ਵੀ ਹੋਈ ਹੈ ਜਾਂ ਮਨੁੱਖ ਨੇ ਚੰਨ 'ਤੇ
ਪਹੁੰਚਣ ਦਾ ਉਪਰਾਲਾ ਕੀਤਾ ਹੈ ਇਹ ਹਿੰਮਤ ਤੇ ਦਲੇਰੀ ਸਦਕਾ ਹੀ ਤਾਂ ਸੰਭਵ ਹੋਇਆ
ਹੈ। ਫਿਰ ਹਿੰਮਤ ਤੇ ਦਲੇਰੀ ਨਾਲ ਹਾਸਲ ਕੀਤੀ ਹੋਈ ਮੰਜ਼ਿਲ ਖ਼ੁਸ਼ੀ ਵੀ ਪ੍ਰਦਾਨ ਕਰਦੀ
ਹੈ ਤੇ ਆਪਣੇ-ਆਪ ਆਪਣੇ ਸਕੇ-ਸਬੰਧੀ ਵੀ ਉਤਪੰਨ ਹੁੰਦੇ ਹੋਏ ਨਜ਼ਰੀ ਪੈਂਦੇ ਹਨ। ਫਿਰ
ਇਹ ਸਤਰਾਂ ਬਣਦੀਆਂ ਹੋਈਆਂ ਨਜ਼ਰੀਂ ਪੈਂਦੀਆਂ ਹਨ-
ਰਾਸਤੇ ਦੇ ਵਿੱਚ ਵਿਛਦੇ ਸੀ ਜੋ ਕੰਢਿਆਂ ਦੀਆਂ ਵਾੜਾਂ ਦੇ ਵਾਂਗ,
ਅੱਜ ਉਹੀ ਆ ਕੇ ਮਿਲਦੇ ਬੀਮਾਰਾਂ ਦੇ ਵਾਂਗ।
ਧੰਨਵਾਦ।
ਪਰਸ਼ੋਤਮ ਲਾਲ ਸਰੋਏ, ਮੋਬਾਇਲ ਨੰ:- 91-92175-44348 |