WWW 5abi।com  ਪੰਨਿਆ ਵਿੱਚ ਸ਼ਬਦ ਭਾਲ (ਹਿੰਦਿਕ ਵਿਧੀ ਨਾਲ)
ਡੇਰਾਵਾਦ ਵਿਰੋਧੀ ਲਹਿਰ ਦੇ ਵਧਦੇ ਕਦਮ
ਡਾ ਗੁਰਮੀਤ ਸਿੰਘ “ਬਰਸਾਲ” (ਕੈਲੇਫੋਰਨੀਆਂ)

 

5_cccccc1.gif (41 bytes)

ਗੁਰੂ ਨਾਨਕ ਸਾਹਿਬ ਦੀ ਚਲਾਈ ਸਿੱਖ ਲਹਿਰ ਦੀ ਸਿਧਾਂਤਕ ਵਿਰੋਧਤਾ ਕਰਦੇ ਹੋਣ ਕਾਰਣ ਵੈਸੇ ਤਾਂ ਡੇਰੇਦਾਰ ਪ੍ਰਥਾ ਖਿਲਾਫ਼ ਹਮੇਸ਼ਾਂ ਹੀ ਕੁਝ ਨਾ ਕੁਝ ਜਾਗ੍ਰਿਤੀ ਲਹਿਰਾਂ ਚਲਦੀਆਂ ਰਹਿੰਦੀਆਂ ਹਨ ਪਰ ਜਿਓਂ ਹੀ ਸਮਾਜ ਵਿੱਚ ਇੰਟਰਨੈੱਟ ਦੀ ਵਰਤੋਂ ਵਧੀ ਹੈ, ਡੇਰੇਦਾਰਾਂ ਖਿਲਾਫ਼ ਮੁਹਿੰਮਾਂ ਵਿੱਚ ਅਚਾਨਕ ਤੇਜੀ ਆ ਗਈ ਹੈ ।ਇਸਤੋਂ ਇਹ ਸਾਫ਼ ਹੋ ਗਿਆ ਹੈ ਕਿ ਲੋਕਾਂ ਦੇ ਅੰਦਰ ਡੇਰੇਦਾਰਾਂ ਦੁਆਰਾ ਕਰੀ ਜਾ ਰਹੀ ਸਮਾਜਿਕ ,ਆਰਥਿਕ ਅਤੇ ਮਾਨਸਿਕ ਲੁੱਟ ਖਿਲਾਫ਼ ਰੋਹ ਤਾਂ ਸੀ ਪਰ ਪ੍ਰਗਟਾਉਣ ਦੇ ਵਧੀਆ ਸਾਧਨਾਂ ਦੀ ਘਾਟ ਕਾਰਣ ਲੋਕ ਗੁੱਸਾ ਪੀ ਕੇ ਹੀ ਰਹਿ ਜਾਂਦੇ ਸਨ ।ਸਾਡੇ ਸਮਾਜ ਦਾ ਕੁਝ ਮਹੌਲ ਹੀ ਇਸ ਤਰਾਂ ਹੁੰਦਾ ਹੈ ਕਿ ਧਾਰਮਿਕ ਮੇਕ-ਅੱਪ (ਧਾਰਮਿਕ ਦਿਖਾਉਣ ਲਈ ਵਰਤਿਆ ਪਹਿਰਾਵਾ) ਕਰਨ ਵਾਲਿਆਂ ਦਾ ਸਤਿਕਾਰ ਕਰਨਾਂ ਸੁੱਤੇ ਸਿੱਧ ਹੀ ਲਾਜਮੀ ਬਣਾ ਦਿੱਤਾ ਜਾਂਦਾ ਹੈ। ਬਚਪਨ ਵਿੱਚ ਹੀ ਬੱਚੇ ਦੇ ਪਾਲਣ ਪੋਸ਼ਣ ਤੋਂ ਹੀ ਇਹਨਾਂ ਡੇਰੇਦਾਰਾਂ ਦਾ ਪ੍ਰਭਾਵ ਇਸ ਤਰਾਂ ਸ਼ੁਰੂ ਹੋ ਜਾਂਦਾ ਹੈ ਕਿ ਪਰਿਵਾਰ ਅਤੇ ਸਮਾਜ ਵਿੱਚ ਸਹਿਜ ਸੁਭਾਵ ਜੀਅ ਰਹੇ ਬੱਚੇ ਨੂੰ ਪਤਾ ਹੀ ਨਹੀਂ ਚਲਦਾ ਕਿ ਕਦੋਂ ਉਸਨੂੰ ਇਸ ਡੇਰੇਦਾਰ ਪ੍ਰਥਾ ਦਾ ਚੇਲਾ ਬਣਾ ਦਿੱਤਾ ਜਾਂਦਾ ਹੈ ।ਜਦੋਂ ਬੱਚਾ ਆਲਾ ਦੁਆਲਾ ਨਿਹਾਰਨ ਲਗਦਾ ਹੈ ਤਾਂ ਚੁਫੇਰੇ ਅੰਧਵਿਸ਼ਵਾਸਾਂ ਅਤੇ ਖਿਆਲੀ ਕ੍ਰਿਸ਼ਮਿਆਂ ਵਾਲਾ ਮਾਹੌਲ ਹੀ ਨਜ਼ਰ ਆਉੰਦਾ ਹੈ ।ਜਦ ਨੂੰ ਬੱਚਾ ਜਵਾਨ ਹੁੰਦਾ ਹੈ ਤਾਂ ਕਈ ਵਾਰ ਮਜਬੂਰੀ ਵਸ ਕਈ ਵਾਰ ਦੇਖਾ-ਦੇਖੀ ਪਰਿਵਾਰਿਕ ਜਾਂ ਸਮਾਜਿਕ ਸਤਿਕਾਰ ਦੀ ਆੜ ਹੇਠ ਉਹ ,ਉਹ ਸਭ ਕੁਝ ਕਰਨ ਲਗ ਜਾਦਾ ਹੈ ਜਿਸ ਨੂੰ ਕਰਨ ਜਾਂ ਮੰਨਣ ਲਈ ਭਾਂਵੇ ਉਸਦਾ ਮਨ ਰਾਜੀ ਨਹੀਂ ਹੁੰਦਾ ।ਬਸ ਇਸੇ ਤਰਾਂ ਡੇਰਾਵਾਦ ਦਾ ਪਸਾਰਾ ਹੁੰਦਾ ਜਾਂਦਾ ਹੈ ।ਜਿਸ ਤਰਾਂ ਸੌ ਵਾਰ ਬੋਲੇ ਝੂਠ ਨੂੰ ਅਣਜਾਣ ਬੰਦਾ ਸੱਚ ਸਮਝ ਬੈਠਦਾ ਹੈ ਬਸ ਇਸੇ ਤਰਾਂ ਡੇਰੇਦਾਰੀ ਵਾਲੇ ਮਹੌਲ ਵਿੱਚ ਪਲ਼ ਰਹੇ ਲੋਕਾਂ ਨਾਲ ਇਸ ਪ੍ਰਥਾ ਦਾ ਬੋਲਬਾਲਾ ਵਧਦਾ ਰਹਿੰਦਾ ਹੈ ।

ਅੱਜ ਕਲ ਕਈ ਤਰਾਂ ਦੀ ਡੇਰੇਦਾਰੀ ਪ੍ਰਥਾ ਸਿੱਖੀ ਦੀਆਂ ਜੜਾਂ ਕੁਤਰਨ ਲੱਗੀ ਹੋਈ ਹੈ ।ਪਹਿਲੀ ਤਰਾਂ ਦੇ ਡੇਰੇਦਾਰ ਤਾਂ ਗੁਰੂ ਗ੍ਰੰਥ ਸਾਹਿਬ ਨੂੰ ਐਲਾਨਿਆਂ ਗੁਰੂ ਹੀ ਨਹੀਂ ਮੰਨਦੇ ਪਰ ਆਪਣੇ ਡੇਰਿਆਂ ਵਿੱਚ ਗੁਰਬਾਣੀ ਦੀ ਸਿਖਿਆ ਵਿੱਚੋਂ ਕੁਝ ਕੁ ਗੱਲਾਂ ਨੂੰ ਆਪਦੇ ਅਰਥ ਦੇਕੇ ਲੋਕਾਂ ਨੂੰ ਸੁਣਾਅ ਅਕਸਰ ਗੁੰਮਰਾਹ ਕਰਦੇ ਰਹਿੰਦੇ ਹਨ ।ਦੂਜੀ ਤਰਾਂ ਦੇ ਡੇਰੇਦਾਰ ਸਿੱਖਾਂ ਨੂੰ ਆਪਦੇ ਡੇਰੇ ਸੱਦਕੇ ਗੁੰਮਰਾਹ ਕਰਨ ਲਈ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਵੀ ਕਰਦੇ ਹਨ ਪਰ ਮੱਤ ਗੁਰੂ ਦੀ ਨਹੀਂ ਸਗੋਂ ਆਪਦੀ ਪ੍ਰਚਾਰਦੇ ਹਨ ।ਤੀਜੀ ਤਰਾਂ ਦੇ ਡੇਰੇਦਾਰ ਸਿੱਖਾਂ ਵਿੱਚ ਰਹਿਕੇ ਸਿੱਖਾਂ ਵਰਗੇ ਹੀ ਬਣ ਕੇ ਰਹਿੰਦੇ ਹਨ ਆਪਦੀ ਡੇਰੇਦਾਰੀ ਸੋਚ ਸਿੱਖਾਂ ਉੱਤੇ ਮੜ੍ਹਨ ਲਈ ਆਪਣੀ ਹੀ ਸੋਚ ਦੇ ਪੰਜ ਪਿਆਰੇ ਬਣਾਕੇ ਆਪਣੀ ਹੀ ਮਰਿਆਦਾ ਅਨੁਸਾਰ ਅੰਮ੍ਰਿਤ ਸੰਚਾਰ ਵੀ ਕਰਦੇ ਹਨ ।ਸਿੱਖਾਂ ਦੀ ਸਰਬਪ੍ਰਮਾਣਤ ਰਹਿਤ ਮਰਿਆਦਾ ਨਾਲੋਂ ਆਪਣੇ ਡੇਰੇ ਦੀ ਬਣਾਈ ਮਰਿਆਦਾ ਹੀ ਪ੍ਰਚਾਰਦੇ ਹਨ ।ਆਪਣੀ ਮਸ਼ਹੂਰੀ ਜਾਂ ਸੰਗਤਾਂ ਨੂੰ ਪ੍ਰਭਾਵਿਤ ਕਰਨ ਲਈ ਅਖਬਾਰਾਂ ਵਿੱਚ ਹਰ ਸਾਲ ਲੱਖਾਂ ਪ੍ਰਾਣੀਆਂ ਨੂੰ ਅੰਮ੍ਰਿਤਧਾਰੀ ਬਣਾਉਣ ਦੀਆਂ ਖਬਰਾਂ ਵੀ ਲਗਵਾਉਂਦੇ ਹਨ ।ਜੇਕਰ ਹਜਾਰਾਂ ਸਾਧਾਂ ਵਲੋਂ ਹਰ ਸਾਲ ਲੱਖਾਂ ਪ੍ਰਾਣੀਆਂ ਨੂੰ ਅੰਮ੍ਰਿਤਧਾਰੀ ਬਣਾਉਣ ਦੀਆਂ ਖਬਰਾਂ ਵਿੱਚ ਸੱਚਾਈ ਹੁੰਦੀ ਤਾਂ ਹੁਣ ਨੂੰ ਕਰੋੜਾਂ ਅਰਬਾਂ ਲੋਕ ਚੁਫੇਰੇ ਅੰਮ੍ਰਿਤਧਾਰੀ ਹੁੰਦੇ ਜਦ ਕਿ ਅਜਿਹਾ ਕਿਧਰੇ ਵੀ ਨਹੀਂ ਹੈ । ਕੁਝ ਡੇਰੇ ਸਿੱਖਾਂ ਵਿੱਚ ਇੰਨੀ ਘੁਸਪੈਠ ਕਰ ਚੁੱਕੇ ਹਨ ਕਿ ਅਣਜਾਣ ਜਾਂ ਮਜਬੂਰ ਸਿੱਖਾਂ ਨੇ ਉਹਨਾਂ ਨੂੰ ਡੇਰੇਦਾਰ ਕਹਿਣਾ ਛੱਡ ਆਪਦੀਆਂ ਸੰਪਰਦਾਵਾਂ ਕਹਿਣਾ ਸ਼ੁਰੂ ਕਰ ਦਿੱਤਾ ਹੈ ।ਅਜਿਹੇ ਡੇਰੇਦਾਰ ਸਿੱਖਾਂ ਦੇ ਪ੍ਰਮੁੱਖ ਅਦਾਰਿਆਂ ਦੇ ਮੋਢੀ ਬਣ ਚੁੱਕੇ ਹਨ ਅਤੇ ਕੁਝ ਬਣਨ ਲਈ ਜੱਦੋ-ਜਹਿਦ ਕਰ ਰਹੇ ਹਨ। ਇਹਨਾਂ ਦੇ ਬਾਣੇ ਤੋਂ ਕੋਈ ਵੀ ਸਿੱਖ ਧੋਖਾ ਖਾ ਸਕਦਾ ਹੈ ।ਸਮੇਂ ਦੀਆਂ ਸਰਕਾਰਾਂ ਵੱਲੋਂ ਵੀ ਅਖੌਤੀ ਮਜ਼ਹਬੀ ਅਤੇ ਰਾਜਨੀਤਕਾਂ ਦੇ ਗੱਠ-ਜੋੜ ਨਾਲ ਆਪਦੀ ਸਵਾਰਥ-ਸਿੱਧੀ ਲਈ ਹਰ ਤਰਾਂ ਦੀ ਡੇਰੇਦਾਰੀ ਪ੍ਰਥਾ ਨੂੰ ਬੜ੍ਹਾਵਾ ਹੀ ਦਿੱਤਾ ਜਾਂਦਾ ਹੈ ।

ਡੇਰੇਦਾਰੀ ਪ੍ਰਥਾ ਦਾ ਮੁੱਖ ਮਕਸਦ ਲੋਕਾਂ ਨੂੰ ਹਰ ਤਰਾਂ ਦੇ ਗਿਆਨ ਤੋਂ ਦੂਰ ਰੱਖਕੇ ਅਖੌਤੀ ਕ੍ਰਿਸ਼ਮਿਆਂ ਨਾਲ ਉਹਨਾਂ ਦੀਆਂ ਹਰ ਲੋੜਾਂ ਨੂੰ ਪੂਰਿਆਂ ਕਰਨ ਦਾ ਝਾਂਸਾ ਦੇਕੇ ਅੰਧਵਿਸ਼ਵਾਸਾਂ ਅਤੇ ਕਰਮ-ਕਾਂਢਾਂ ਨਾਲ ਜੋੜਨਾ ਹੁੰਦਾ ਹੈ। ਇਹਨਾਂ ਡੇਰਿਆਂ ਵਿੱਚ ਸਾਧਾਂ ਦੀ ਸੇਵਾ ਕਰਦਿਆਂ ਆਪਣਾ ਆਪ ਨਿਛਾਵਰ ਕਰਨ ਦੀ ਹੀ ਸਿਖਿਆ ਦਿੱਤੀ ਜਾਂਦੀ ਹੈ । ਗੈਰ-ਕੁਦਰਤੀ ਤਰੀਕਿਆਂ ਰਾਹੀਂ ਲੋੜਾਂ ਪੂਰੀਆਂ ਹੋਣ ਦੀ ਲਾਲਸਾ ਵਿੱਚ ਫਸੇ ਲੋਕ ਆਪ ਭੁੱਖਿਆਂ ਰਹਿਕੇ ਵੀ ਆਪਣੀ ਹਰ ਤਰਾਂ ਦੀ ਕਿਰਤ ਕਮਾਈ ਇਹਨਾਂ ਪਾਖੰਡੀ ਡੇਰੇਦਾਰਾਂ ਅੱਗੇ ਚਾੜ੍ਹਦੇ ਆਪਣੇ ਧੰਨਭਾਗ ਸਮਝਣ ਲਗਦੇ ਹਨ ।ਇਸ ਤਰਾਂ ਇਹਨਾਂ ਵਿਹਲੜਾਂ ਦੀ ਐਸ਼ੋ-ਇਸ਼ਰਤ ਦਾ ਅਧਾਰ ਮਿਹਨਤ ਕਸ਼ ਲੋਕਾਂ ਦੀ ਸ਼ਰਾਫਤ ਅਤੇ ਅਗਿਆਨਤਾ ਹੀ ਬਣਦੀ ਆਈ ਹੈ ।

ਵੈਸੇ ਤਾਂ ਸਮੇਂ ਸਮੇਂ ਇਹਨਾਂ ਠੱਗਾਂ ਦੇ ਵਿਰੁੱਧ, ਕਿਤੇ ਥੋੜੀ ਕਿਤੇ ਜਿਆਦਾ ਆਵਾਜ ਉੱਠਦੀ ਹੀ ਆਈ ਹੈ ।ਕਦੇ ਸਿੰਘ ਸਭਾ ਲਹਿਰ ਰਾਹੀਂ, ਕਦੇ ਮਿਸ਼ਨਰੀ ਕਾਲਜਾਂ,ਸਟੱਡੀ ਸਰਕਲਾਂ ਅਤੇ ਇੰਟਰਨੈਸ਼ਨਲ ਸਿੰਘ ਸਭਾ ਲਹਿਰਾਂ ਰਾਹੀਂ। ਸੰਚਾਰ ਦੇ ਸਾਧਨਾਂ ਦੀ ਘਾਟ ਕਾਰਨ ਇਹ ਆਵਾਜਾਂ ਕਦੇ ਵੱਡੀ ਲਹਿਰ ਨਹੀਂ ਬਣ ਸਕੀਆਂ ਜਾਂ ਨਹੀਂ ਬਨਣ ਦਿੱਤੀਆਂ ਗਈਆਂ ।ਜਿਸ ਵੀ ਮੀਡੀਏ ਦੀ ਵਰਤੋਂ ਨਾਲ ਇਹਨਾਂ ਪਾਖੰਡੀਆਂ ਦੇ ਪਾਜ ਉਧੇੜਨੇ ਸਨ ਉਹੀ ਮੀਡੀਆ ਉਹਨਾਂ ਹੀ ਪਾਖੰਡੀਆਂ ਦੀ ਸਿਰਫ ਰਾਖੀ ਹੀ ਨਹੀਂ ਕਰਦਾ ਆਇਆ ਸਗੋਂ ਖੁਦ ਇਹਨਾਂ ਦਾ ਪ੍ਰਚਾਰ ਕਰਦਾ ਆਇਆ ਹੈ ।ਉਸੇ ਮੀਡੀਏ ਨੇ ਚੋਰਾਂ ਦੇ ਸੁੱਟੇ ਚਾਰ ਛਿਲੜਾਂ ਲਈ ਕਿਰਤੀ ਵਰਗ ਨਾਲ ਹਮੇਸ਼ਾਂ ਗਦਾਰੀ ਹੀ ਕੀਤੀ ਹੈ ।ਰੇਡੀਓ,ਟੀ ਵੀ,ਕੇਵਲ,ਅਖਬਾਰਾਂ,ਮੈਗਜੀਨ ਜਾਂ ਕੋਈ ਵੀ ਹੋਰ ਮੀਡੀਆ ਵੇਖ ਲਵੋ ।ਆਪਣੇ ਸਵਾਰਥ ਲਈ ਕਿਰਤੀ ਵਰਗ ਨੂੰ ਬੇਵਕੂਫ ਬਣਾਉਣ ਲਈ ਪਾਖੰਡੀਆਂ ਦੀਆਂ ਮਸ਼ਹੂਰੀਆਂ ਕਰ ਕਰ ਚੋਰਾਂ ਨੂੰ ਖੁਦ ਗਾਹਕ ਲੱਭਣ ਦਾ ਰੋਲ ਨਿਭਾਇਆ ਮਿਲਦਾ ਹੈ ।

ਜਦੋਂ ਦਾ ਇੰਟਰਨੈੱਟ ਰਾਹੀਂ ਫੇਸਬੁੱਕ ਵਰਗਾ ਸੋਸ਼ਲ ਮੀਡੀਆ ਹੋਂਦ ਵਿੱਚ ਆਇਆ ਹੈ ਉਦੋਂ ਦਾ ਹਰ ਮਨੁੱਖ ਨੂੰ ਆਜਾਦਾਨਾ ਤੌਰ ਤੇ ਆਪਣੇ ਵਿਚਾਰ ਬਾਕੀਆਂ ਨਾਲ ਬਿਨਾ ਕਿਸੇ ਡਰ-ਲਾਲਚ ਦੇ ,ਸਾਂਝੇ ਕਰਨ ਦੇ ਮੌਕੇ ਮਿਲਣ ਲੱਗੇ ਹਨ । ਆਪਣੇ ਹਮਖਿਆਲੀਆਂ ਨਾਲ ਮਿਲਕੇ ਬਹੁਤ ਸਾਰੇ ਵੀਰਾਂ-ਭੈਣਾਂ ਨੇ ਫੇਸਬੁਕ ਗਰੁੱਪ ਬਣਾ ਲਏ ਹਨ ਜਿੱਥੇ ਸਾਰਾ ਸਾਰਾ ਦਿਨ ਵੱਖ ਵੱਖ ਵਿਸ਼ਿਆਂ ਤੇ ਵਿਚਾਰਾਂ ਦਾ ਅਦਾਨ ਪ੍ਰਦਾਨ ਹੁੰਦਾ ਰਹਿੰਦਾ ਹੈ ।ਥੋੜੇ ਜਿਹੇ ਫਰਕਾਂ ਦੇ ਵਾਵਜੂਦ ਸਿੱਖ ਮਾਰਗ,ਖਾਲਸਾ ਨਿਊਜ,ਸਿੰਘ ਸਭਾ ਯੂ ਐਸ ਏ,ਸਿੰਘ ਸਭਾ ਕਨੇਡਾ, ਗੁਰੂ ਪੰਥ, ਦੀ ਸਿੱਖ ਅਫੇਅਰਜ਼,ਤੱਤ ਗੁਰਮਤਿ ਪ੍ਰੀਵਾਰ ਵਰਗੀਆਂ ਬਹੁਤ ਸਾਰੀਆਂ ਵੈੱਬ ਸਾਈਟਾਂ ਉਪਰ ਤੱਤ ਗੁਰਮਤਿ ਦੇ ਵਿਦਵਾਨਾਂ ਦੇ ਲਿਖੇ ਆਰਟੀਕਲਾਂ ਦੀ ਮਦਦ ਨਾਲ ਵਿਚਾਰ ਵਟਾਂਦਰੇ ਕੇਵਲ ਤੇ ਕੇਵਲ ਗੁਰੂ ਗ੍ਰੰਥ ਸਾਹਿਬ ਦੁਆਲੇ ਕੇਂਦਰਤ ਹੋਣ ਲੱਗੇ ਹਨ ਜਿਸ ਨਾਲ ਬਾਬੇ ਨਾਨਕ ਦੇ ਦਿੱਤੇ ਇੱਕ(੧) ਦੇ ਫ਼ਲਸਫੇ ਵਲ ਪੁਲਾਂਘਾਂ ਪੁੱਟੀਆਂ ਜਾ ਰਹੀਆਂ ਹਨ । ਕਈ ਫੇਸਬੁਕ ਗਰੁੱਪਾਂ ਨੇ ਜਮੀਨੀ ਪੱਧਰ ਤੇ ਇਕੱਠੇ ਹੋਕੇ ਕੰਮ ਕਰਨਾਂ ਸ਼ੁਰੂ ਕਰ ਦਿੱਤਾ ਹੈ ।“ਅਖੌਤੀ ਸੰਤਾਂ ਦੇ ਕੌਤਕ” ਫੇਸਬੁਕ ਗਰੁੱਪ,”ਬਚਿਤਰ ਨਾਟਕ ਇੱਕ ਸਾਜਿਸ਼” ਫੇਸਬੁਕ ਗਰੁੱਪ,”ਇੰਟਰ ਨੈਸ਼ਨਲ ਸਿੱਖ ਅਵੇਅਰਨੈਸ ਸੋਸਾਇਟੀ” ,”ਸਿੰਘ ਸਭਾ ਇੰਟਰਨੈਸ਼ਨਲ” ਅਤੇ ਗੁਰੂ ਗ੍ਰੰਥ ਪ੍ਰਚਾਰ ਮਿਸ਼ਨ ਵਰਗੇ ਗਰੁੱਪਾਂ ਨੇ ਇੰਟਰਨੈੱਟ ਦੇ ਨਾਲ ਨਾਲ ਧਰਾਤਲ ਤੇ ਸਰਗਰਮੀਆਂ ਤੇਜ ਕਰ ਦਿੱਤੀਆਂ ਹਨ। ਬਹੁਤ ਸਾਰੇ ਫੇਸਬੁਕ ਵਿਚਾਰਕ ਗਰੁੱਪਾਂ ਨੇ ਗੁਰਬਾਣੀ ਦੇ ਅਰਥਾਂ ਨੂੰ ਵੈਦਿਕ ਅਤੇ ਪੁਰਾਣਿਕ (ਬ੍ਰਾਹਮਣਵਾਦੀ) ਰੀਤੀ ਤੋਂ ਉੱਪਰ ਉੱਠ ਕੇ ਗੁਰਬਾਣੀ ਦੇ ਫ਼ਲਸਫੇ ਅਨੁਸਾਰ ਹੀ ਅਰਥ ਕਰ ਵਿਚਾਰਨਾਂ ਸ਼ੁਰੂ ਕਰ ਦਿੱਤਾ ਹੈ ਜਿਸ ਕਾਰਣ ਆਮ ਸ਼ਰਧਾਲੂਆਂ ਵਿੱਚ ਭੂਤ-ਪ੍ਰੇਤ,ਅਵਾਗਵਣ ,ਚਿਤਰ-ਗੁਪਤ, ਧਰਮਰਾਜ, ਜਮਦੂਤ, ਯਮਰਾਜ, ਨਰਕ-ਸਵਰਗ ਵਰਗੇ ਪਾਏ ਗਏ ਡਰ ਖਤਮ ਹੋਣ ਲਗ ਪਏ ਹਨ । ਡੇਰਾਵਾਦ ਵਲੋਂ ਕਿਰਤੀ ਲੋਕਾਂ ਨੂੰ ਸਥਾਈ ਤੌਰ ਤੇ ਗੁਲਾਮ ਬਣਾਕੇ ਰੱਖਣ ਲਈ , ਮਾਨਸਿਕ ਤੌਰ ਤੇ ਗੁਲਾਮ ਬਣਾਉਣ ਦੀਆਂ ਲੋੜੀਂਦੀਆਂ ਚਾਲਾਂ ਨੰਗੀਆਂ ਹੋਣ ਲਗ ਗਈਆਂ ਹਨ ।ਜਿਸ ਨਾਲ ਲੋਕਾਂ ਵਿੱਚ ਜਾਗਰੂਕਤਾ ਦੇ ਆਸਾਰ ਵਧ ਗਏ ਹਨ ।ਫੇਸਬੁਕ ਰਾਹੀਂ ਕੰਮ ਕਰ ਰਹੇ ਗਰੁੱਪਾਂ ਵਿੱਚੋਂ ਜਿਸ ਗਰੁੱਪ ਨੇ ਜਮੀਨੀ ਪੱਧਰ ਤੇ ਸਭ ਤੋਂ ਜਿਆਦਾ ਕੰਮ ਕਰਨਾਂ ਸ਼ੁਰੂ ਕੀਤਾ ਹੈ ਉਹ ਹੈ “ਅਖੌਤੀ ਸੰਤਾਂ ਦੇ ਕੌਤਕ” ਨਾਮੀ ਗਰੁੱਪ ਜਿਸ ਨੇ ਕੁਝ ਸਹਿਯੋਗੀ ਗਰੁਪਾਂ ਨਾਲ ਰਲਕੇ ਵਿਸ਼ਵ ਵਿਆਪੀ “ਵਰਡ ਸਿੱਖ ਫੈਡਰੇਸ਼ਨ”ਨਾਮੀ ਸੰਸਥਾ ਹੋਂਦ ਵਿੱਚ ਲਿਆਂਦੀ ਹੈ ਜੋ ਧਰਾਤਲ ਤੇ ਅੱਗੇ ਹੋਕੇ ਸੰਗਤਾਂ ਨੂੰ ਡੇਰੇਵਾਦ ਤੋਂ ਜਾਗਰੂਕ ਕਰਨ ਦਾ ਕੰਮ ਕਰ ਰਹੀ ਹੈ ।ਇਸ ਗਰੁੱਪ ਨੇ ਖਾਲਸਾ ਵਰਡ ਡੌਟ ਨੈੱਟ ਨਾਮ ਦੀ ਵੈਬ ਸਾਈਟ ਵੀ ਬਣਾਈ ਹੋਈ ਹੈ ।

ਅਖੌਤੀ ਸੰਤਾਂ ਦੇ ਕੌਤਕ ਫੇਸਬੁਕ ਗਰੁੱਪ ਵਲੋਂ ਵੱਖ ਵੱਖ ਸਟਾਲਾਂ ਰਾਹੀਂ ਡੇਰਾਵਾਦ ਖਿਲਾਫ ਪ੍ਰਚਾਰ ਤੇਜ ਕਰ ਦਿੱਤਾ ਗਿਆ ਹੈ ।ਅਮਰੀਕਾ,ਕਨੇਡਾ ,ਯੌਰਪ ਅਤੇ ਹੋਰ ਮੁਲਕਾਂ ਵਿੱਚ ਨਗਰ ਕੀਰਤਨਾਂ ਦੇ ਮੌਕੇ ਤੇ ਇਸ ਫੇਸਬੁਕ ਗਰੁੱਪ ਵਲੋਂ ਆਪਣੀਆਂ ਸਟਾਲਾਂ ਤੇ ਜਾਗਰੂਕ ਪ੍ਰਚਾਰਕਾਂ ਅਤੇ ਵਿਦਵਾਨਾ ਜਿਵੇਂ ਕਿ ਪ੍ਰੋ ਦਰਸ਼ਣ ਸਿੰਘ,ਪ੍ਰੋ ਸਰਬਜੀਤ ਸਿੰਘ ਧੂੰਦਾ,ਭਾਈ ਪੰਥ ਪਰੀਤ ਸਿੰਘ,ਪ੍ਰਿੰਸੀਪਲ ਗੁਰਬਚਨ ਸਿੰਘ ਪੰਨਵਾਂ,ਭਾਈ ਅਮਰੀਕ ਸਿੰਘ ਜੀ ਚੰਡੀਗੜ,ਮਰਹੂਮ ਹਰਭਜਨ ਸਿੰਘ ਨਿਊਯਾਰਕ, ਭਾਈ ਹਰਜਿੰਦਰ ਸਿੰਘ ਸਭਰਾ, ਭਾਈ ਸੁਖਵਿੰਦਰ ਸਿੰਘ ਦਦੇਹਰ, ਭਾਈ ਸ਼ਿਵਤੇਗ ਸਿੰਘ ਆਦਿ ਪ੍ਰਚਾਰਕਾਂ ਦੀਆਂ ਸੀਡੀਆਂ ਅਤੇ ਡੀ ਵੀ ਡੀਆਂ ਦੇ ਨਾਲ ਨਾਲ ਨਾਨਕਸ਼ਾਹੀ ਕੈਲੰਡਰ,ਅਕਾਲ ਤਖਤ ਵਲੋਂ ਪ੍ਰਮਾਣਿਤ ਸਿੱਖ ਰਹਿਤ ਮਰਿਆਦਾ ਅਤੇ ਗੁਰਦਵਾਰਾ ਬੰਗਲਾ ਸਾਹਿਬ ਤੋਂ ਪ੍ਰਸਾਰਣ ਹੁੰਦੀ ਕਥਾ ਦੀਆਂ ਸੀਡੀਆਂ ਵੀ ਵੱਡੇ ਪੱਧਰ ਤੇ ਮੁਫ਼ਤ ਵੰਡੀਆਂ ਜਾ ਰਹੀਆਂ ਹਨ। ਨਵੀਨਤਮ ਟੈਕਨੌਲੋਜੀ ਦੀ ਵਰਤੋਂ ਕਰਣ ਵਾਲੇ ਇਸ ਗਰੁੱਪ ਦੇ ਮੈਂਬਰਾਂ ਦੇ ਕੰਮ ਕਰਨ ਦੇ ਤਰੀਕੇ ਵੀ ਨਵੀਨ ਹਨ ।ਡੇਰਾਵਾਦ ਵਿਰੋਧੀ ਬੈਨਰਾਂ ਨਾਲ ਸਜਾਏ ਗਏ ਇਹ ਸਟਾਲ ਸੰਗਤਾਂ ਦੀ ਖਿੱਚ ਦਾ ਕਾਰਣ ਤਾਂ ਹੁੰਦੇ ਹੀ ਹਨ ਪਰ ਸਟਾਲ ਤੇ ਵੱਡੇ ਐੱਚ ਡੀ ਟੀ ਵੀ ਤੇ ਸੰਗਤਾਂ ਨੂੰ ਡੇਰੇਦਾਰਾਂ ਦੀਆਂ ਗੁਰਮਤਿ ਵਿਰੋਧੀ ਕਾਰਵਾਈਆਂ ਦੇ ਵੀਡੀਓ ਕਲਿੱਪ ਅਤੇ ਕਾਲੇ ਚਿੱਠੇ ਵੀ ਵਧੀਆ ਤਰੀਕੇ ਨਾਲ ਫਿਲਮਾਕੇ ਦਿਖਾਏ ਜਾਂਦੇ ਹਨ ।ਕੁਝ ਨਗਰ ਕੀਰਤਨਾਂ ਵਿੱਚ ਇਸ ਲਹਿਰ ਨੇ ਟਰੱਕਾਂ ਉੱਤੇ ਫਲੋਟ ਸਜਾਕੇ ਵੀ ਸੰਗਤਾਂ ਨੂੰ ਜਾਗ੍ਰਿਤ ਕੀਤਾ ਹੈ ।ਇਸ ਲਹਿਰ ਨਾਲ ਜੁੜੇ ਹੋਏ ਤਕਰੀਬਨ ਸਾਰੇ ਮੈਂਬਰ ਹੀ ਕਿਰਤੀ ਹਨ ਅਤੇ ਉਹ ਆਪਣੀ ਹੱਡ ਭੰਨਵੀਂ ਮਿਹਨਤ ਦੇ ਦਸਵੰਧ ਨਾਲ ਇਸ ਲਹਿਰ ਨੂੰ ਚਲਾ ਰਹੇ ਹਨ ।ਫੇਸਬੁਕ ਵਿਚਲੇ ਅਖਾਉਤੀ ਸੰਤਾਂ ਦੇ ਕੌਤਕ ਗਰੁੱਪ ਵਲੋਂ ,ਜਿਸ ਦੀ ਗਿਣਤੀ 65,000 ਤੋਂ ਵੀ ਵਧ ਚੁੱਕੀ ਹੈ ਆਪਣੇ ਇੰਟਰਨੈੱਟ ਗਰੁੱਪ ਰਾਹੀਂ ਸੰਗਤ ਨੂੰ ਹਰ ਰੋਜ ਪਖੰਡੀ ਸਾਧਾਂ ਤੋਂ ਸੁਚੇਤ ਕਰਦਿਆਂ ਸੈਂਕੜੇ ਪੋਸਟਾਂ ਪਾਕੇ ਕੁਮੈਂਟ ਕੀਤੇ ਜਾਂਦੇ ਹਨ ।ਇਹਨਾਂ ਕੁਮੈਂਟਾਂ ਦਾ ਅਸਲ ਮਨੋਰਥ ਅਖਾਉਤੀ ਸਾਧਾਂ ਦੇ ਅਖਾਉਤੀ ਗੈਰ ਕੁਦਰਤੀ ਡਰਾਮਿਆਂ ਰਾਹੀਂ ਕਿਰਤੀਆਂ ਦੀ ਲੁੱਟ ਦਾ ਸੱਚ ਜਾਣ ਸੰਗਤਾਂ ਵਿੱਚ ਵਿਰੋਧ ਕਰਨ ਲਈ ਹੌਸਲਾ ਭਰਨਾ ਹੈ ।

ਲੌਸਏਂਜ਼ਲਸ, ਕਰੱਦਰਜ਼, ਸੈਲਮਾਂ, ਸਟੌਕਟਨ, ਨਿਊ ਯਾਰਕ, ਡੈਲਸ ਆਦਿ ਸ਼ਹਿਰਾਂ ਵਿੱਚ ਸਟਾਲ ਲਗਾਕੇ ਹਜਾਰਾਂ ਸੀਡੀਆਂ ਪਿਛਲੇ ਦਿਨੀ ਵਿਸਾਖੀ ਦੇ ਸਬੰਧ ਵਿੱਚ ਹੋਏ ਨਗਰ ਕੀਰਤਨਾਂ ਤੇ ਇਸੇ ਗਰੁੱਪ ਵਲੋਂ ਸੰਗਤਾਂ ਨੂੰ ਫਰੀ ਵੰਡੀਆਂ ਗਈਆਂ। ਸਰੀ ਵਿੱਚ ਵੀ ਇੰਟਰਨੈਸ਼ਨਲ ਸਿੱਖ ਅਵੇਅਰਨੈੱਸ ਸੋਸਾੲਟੀ ਨੇ ਨਗਰ ਕੀਰਤਨ ਵਿੱਚ ਇਸ ਜਾਗਰੂਕਤਾ ਮੁਹਿੰਮ ਦੀ ਹਾਜਰੀ ਲਗਵਾਈ । ਜਲਦੀ ਹੀ ਸਿਆਟਲ ਅਤੇ ਹੋਰ ਸ਼ਹਿਰਾਂ ਵਿੱਚ ਵੀ ਇਸੇ ਲਹਿਰ ਦੇ ਪੈਰ ਪਸਰਨ ਵਾਲੇ ਹਨ । ਇਸ ਲਹਿਰ ਦੇ ਸੇਵਾਦਾਰਾਂ ਦੀ ਨਿਰਸਵਾਰਥ ਭਾਵਨਾਂ ਅਤੇ ਸੇਵਾ ਕਰਨ ਦੇ ਮਾਡਰਨ ਢੰਗ ਤਰੀਕਿਆਂ ਨੂੰ ਦੇਖਦੇ ਹੋਏ ਇਸ ਲਹਿਰ ਦੇ ਭਵਿੱਖ ਵਿੱਚ ਹੋਰ ਚੜ੍ਹਦੀਕਲਾ ਵੱਲ ਜਾਣਦੇ ਸੰਕੇਤ ਹਨ ।


ਡੇਰਾਵਾਦ ਵਿਰੋਧੀ ਲਹਿਰ ਦੇ ਵਧਦੇ ਕਦਮ
ਡਾ ਗੁਰਮੀਤ ਸਿੰਘ “ਬਰਸਾਲ”, ਕੈਲੇਫੋਰਨੀਆਂ
ਫਿਰ ਦੇਖਿਆ ਕਸ਼ਮੀਰ
ਸੁਨੇਹਾ ਆਇਆ ਫੁੱਲਾਂ ਦਾ
ਜਨਮੇਜਾ ਸਿੰਘ ਜੌਹਲ
ਕੌਣ, ਕਿਸ ਦਾ ਖਾਂਦਾ
ਪਰਸ਼ੋਤਮ ਲਾਲ ਸਰੋਏ
ਆਨਲਾਈਨ ਵਿਸਾਖੀ ਫਿਲਮ ਮੇਲਾ
ਸੁਖਵੰਤ ਹੁੰਦਲ
ਮੁਕ ਜਾ ਪੂਣੀਏ, ਅਸੀਂ ਜਾਣਾ ਗੁਰਾਂ ਦੇ ਡੇਰੇ
ਹਰਬੀਰ ਸਿੰਘ ਭੰਵਰ
ਹਿੰਮਤ ਤੇ ਦਲੇਰੀ ਮਨੁੱਖੀ ਜੀਵਨ ਦਾ ਅਸਲੀ ਗਹਿਣਾ ਹੈ
ਪਰਸ਼ੋਤਮ ਲਾਲ ਸਰੋਏ
ਵਿੱਚਲੀ ਗੱਲ
ਵਿਆਹਾਂ ਨੂੰ ਵੀ ਉਜੱਡਾਂ ਦੀ ਭੀੜ ਬਣਾ ਦਿੱਤਾ ਹੈ ਪੰਜਾਬੀਆਂ ਨੇ
ਬੀ.ਐੱਸ. ਢਿੱਲੋਂ, ਐਡਵੋਕੇਟ
ਕਾਂਗਰਸ ਨੂੰ ਉਸ ਦਾ ਹੱਦੋਂ ਵੱਧ ਜਿੱਤ ਦਾ ਆਤਮ ਵਿਸ਼ਵਾਸ ਹੀ ਲੈ ਡੁੱਬਿਆ
ਸਰਵਨ ਸਿੰਘ ਰੰਧਾਵਾ
ਓਲੰਪੀਅਨ ਪਰਗਟ ਸਿੰਘ ਨੇ ਹੁਣ ਕੀਤਾ ਸਿਆਸੀ ਗੋਲ
ਰਣਜੀਤ ਸਿੰਘ ਪ੍ਰੀਤ
ਪੰਜਾਬੀ ਦੇ ਮਿਆਰ ਨੂੰ ਨੀਵਾਂ ਕਰਨ ਵਾਲੇ ਇਹ ਲੇਖਕ
ਰਵਿੰਦਰ ਸਿੰਘ ਕੁੰਦਰਾ, ਬੀ ਬੀ ਸੀ ਏਸ਼ੀਅਨ ਨੈੱਟਵਰਕ ਰੇਡੀਓ ਪੇਸ਼ਕਾਰ
ਦਰਦ ਦੇਖ ਦੁੱਖ ਆਉਂਦਾ
ਪਰਸ਼ੋਤਮ ਲਾਲ ਸਰੋਏ
ਆਈ ਬਸੰਤ ਤੇ ਪਾਲਾ ਭਗੰਤ
ਪਰਸ਼ੋਤਮ ਲਾਲ ਸਰੋਏ

ਆਪੋ ਆਪਣਾ ਟੁੱਲ
ਜਨਮੇਜਾ ਸਿੰਘ ਜੌਹਲ

ਉਹ ਫਿਰੇ ਨੱਥ ਕੜ੍ਹਾਉਣ ਨੂੰ, ਤੇ ਦੂਜਾ ਫਿਰੇ ਨੱਕ ਵਢਾਉਣ ਨੂੰ
ਪਰਸ਼ੋਤਮ ਲਾਲ ਸਰੋਏ
...ਭਰੂਣ ਹੱਤਿਆ ਹੁੰਦੀ ਰਹੇਗੀ !
ਸ਼ਿਵਚਰਨ ਜੱਗੀ ਕੁੱਸਾ
ਲੀਡਰਾਂ ਨੂੰ ਚਿੰਬੜੀਆਂ ਜੋਕਾਂ
ਜਨਮੇਜਾ ਸਿੰਘ ਜੌਹਲ
ਬੇਗੈਰਤ ਕਿੱਥੇ ਵਸਦਾ ਏ ?
ਯੁੱਧਵੀਰ ਸਿੰਘ ਆਸਟਰੇਲੀਆ
ਅਮਨ, ਨਿੱਘ ਅਤੇ ਸਾਂਝਾਂ ਦੀ ਪ੍ਰਤੀਕ : ਲੋਹੜੀ
ਰਣਜੀਤ ਸਿੰਘ ਪ੍ਰੀਤ
ਕੁਝ ਇੱਕ ਲਈ ਰੱਬ,ਰੱਬ ਤੇ ਬਾਕੀਆਂ ਲਈ ਉਹੀ ਰੱਬ ਜੱਭ
ਪਰਸ਼ੋਤਮ ਲਾਲ ਸਰੋਏ
ਨਵਾਂ ਸਾਲ, ਨਵਾਂ ਅਹਿਦ
ਕੁਲਜੀਤ ਸਿੰਘ ਜੰਜੂਆ, ਕਨੇਡਾ
ਇਕ ਅਨਾਰ ਸੌ ਬੀਮਾਰ
ਪਰਸ਼ੋਤਮ ਲਾਲ ਸਰੋਏ
ਇਨਸਾਨ ਬਣਨ ਦੀ ਬਜਾਏ 'ਸਿਆਸੀ ਪਿਆਦੇ' ਬਣਿਆਂ ਲਈ ਇੱਕ ਬੇਨਤੀ.....!
ਮਨਦੀਪ ਖੁਰਮੀ ਹਿੰਮਤਪੁਰਾ (ਲੰਡਨ)
ਉੱਚਾ-ਨੀਵਾਂ, ਛੋਟਾ ਵੱਡਾ, ਮਾਲਕ ਹੈ ਜਾਂ ਗ਼ੁਲਾਮ
ਪਰਸ਼ੋਤਮ ਲਾਲ ਸਰੋਏ
ਪ੍ਰਵਾਸੀ ਪੰਜਾਬੀਆਂ ਦੇ ਰਿਸ਼ਤਿਆਂ ਵਿੱਚ ਟੁੱਟ-ਭੱਜ
ਉਜਾਗਰ ਸਿੰਘ
ਚੌਂਕਾ
ਬਲਵਿੰਦਰ ਸਿੰਘ ਚਾਹਲ ‘ਮਾਧੋ ਝੰਡਾ’
ਕੁਦਰਤੀ ਸੋਮਿਆਂ ਦੀ ਅੰਨੇਵਾਹ ਵਰਤੋਂ ਤੋਂ ਗੁਰੇਜ ਕਰਨਾ ਚਾਹੀਦਾ ਹੈ
ਉਜਾਗਰ ਸਿੰਘ
ਵਿਹੜਾ
ਬਲਵਿੰਦਰ ਸਿੰਘ ਚਾਹਲ ‘ਮਾਧੋ ਝੰਡਾ’
ਫੁਲਕਾਰੀ ਤੇ ਬਾਗ
ਬਲਵਿੰਦਰ ਸਿੰਘ ਚਾਹਲ ‘ਮਾਧੋ ਝੰਡਾ’
ਕੀ ਦੀਵਾਲੀ ਦਾ ਤਿਉਹਾਰ ਅੱਜ ਸੱਚ-ਮੁੱਚ ਖ਼ੁਸ਼ੀਆਂ ਦਾ ਤਿਉਹਾਰ ਹੈ ਪਰਸ਼ੋਤਮ ਲਾਲ ਸਰੋਏ ਚਾਰ ਬੰਦੇ ਰੱਖ ਲੈ ਤੂੰ ਕੰਧਾ ਦੇਣ ਨੂੰ
ਪਰਸ਼ੋਤਮ ਲਾਲ ਸਰੋਏ
ਖੱਦਰ
ਬਲਵਿੰਦਰ ਸਿੰਘ ਚਾਹਲ ‘ਮਾਧੋ ਝੰਡਾ’
ਦੁਸਹਿਰਾ ਵਿਸ਼ੇਸ਼ ਇੱਕ ਲੇਖ
ਰਾਵਣ ਅਜੇ ਸੜਿਆ ਕਿੱਥੇ ਹੈ!
ਪਰਸ਼ੋਤਮ ਲਾਲ ਸਰੇਏ
ਵੇਖਣ ਵਾਲੀ ਥਾਂ ਹੈ ਕੈਨੇਡਾ ਦੀ ਐਡਮਿੰਟਨ ਮਾਲ
ਬੀਰਿੰਦਰ ਸਿੰਘ ਢਿੱਲੋਂ, ਐਡਵੋਕੇਟ
3 ਅਕਤੂਬਰ, ਜਨਮ ਦਿਨ ਤੇ ਵਿਸ਼ੇਸ਼
ਸ਼ਰਾਫਤ, ਨੇਕਨੀਤੀ, ਇਨਸਾਨੀਅਤ, ਸਹਿਜਤਾ ਅਤੇ ਸਮਾਜ ਸੇਵਾ ਦੇ ਮੁੱਜਸਮਾ: ਮਹਾਰਾਣੀ ਪ੍ਰਨੀਤ ਕੌਰ
- ਉਜਾਗਰ ਸਿੰਘ
ਕੰਜ਼ਿਊਮਰਿਜ਼ਮ ਅਤੇ ਵਾਤਾਵਰਨ ਦਾ ਨੁਕਸਾਨ
ਸੁਖਵੰਤ ਹੁੰਦਲ
ਮੰਜਾ ਤੇ ਨਵਾਰੀ ਪਲੰਘ
ਬਲਵਿੰਦਰ ਸਿੰਘ ਚਾਹਲ “ਮਾਧੋ ਝੰਡਾ”
ਪੱਖੀ
ਬਲਵਿੰਦਰ ਸਿੰਘ ਚਾਹਲ “ਮਾਧੋ ਝੰਡਾ”
ਕੀ ਸ੍ਰੋਮਣੀ ਕਮੇਟੀ ਅਤੇ ਬਾਕੀ ਗੁਰਦੁਆਰਿਆਂ ਵਿੱਚ ਫੈਲਿਆ ਭ੍ਰਿਸ਼ਟਾਚਾਰ ਰੋਕਣ ਲਈ ਵੀ ਕੋਈ ਅੱਨਾ ਹਜਾਰੇ ਉੱਠੇਗਾ?
ਅਵਤਾਰ ਸਿੰਘ ਮਿਸ਼ਨਰੀ
ਸਾਂਝੇ ਪੰਜਾਬ ਦਾ, ਪੰਜਾਬੀ ਦਾ ਅਣਖੀਲਾ ਲੋਕ ਕਵੀ: ਚਿਰਾਗ ਦੀਨ ਦਾਮਨ
ਉਜਾਗਰ ਸਿੰਘ
ਰਾਜ ਵਿੱਚ ਲੋਕਾਂ ਦੀ, ਲੋਕਾਂ ਦੁਆਰਾ, ਲੋਕਾਂ ਲਈ ਸਰਕਾਰ ਦੀ ਧਾਰਨਾ ਕਿੱਥੋਂ ਤੱਕ ਸਹੀ ਸਾਬਤ ਹੋ ਰਹੀ ਹੈ? - ਪਰਸ਼ੋਤਮ ਲਾਲ ਸਰੋਏ
ਚਲ ਜਨਮੇਜੇ ਕਸ਼ਮੀਰ ਵਿਖਾ-3
ਜਨਮੇਜਾ ਸਿੰਘ ਜੌਹਲ
ਆਤੰਕ ਦਾ ਅੰਤ
ਪਾਕਿਸਤਾਨ ਨੇ ਅਮਰੀਕਾ ਦੀ ਮੱਦਦ ਕੀਤੀ ਜਾਂ ਲਾਦੇਨ ਦੀ?

ਭਵਨਦੀਪ ਸਿੰਘ ਪੁਰਬਾ (ਚੀਫ਼ ਐਡੀਟਰ ‘ਮਹਿਕ ਵਤਨ ਦੀ’)
ਕੁਦਰਤੀ ਆਫਤਾਂ, ਭੂਚਾਲ, ਵਿਗਿਆਨ ਅਤੇ ਠੱਗ
ਅਵਤਾਰ ਸਿੰਘ ਮਿਸ਼ਨਰੀ
ਹੋਲੀ ਤੇ ਵਿਸ਼ੇਸ਼ ਸੇਲ
ਸੰਜੀਵ ਸ਼ਰਮਾ, ਫਿਰੋਜਪੁਰ
ਮਿਤੀ: ੨੦/੦੩/੨੦੧੧
ਹਲ਼
ਬਲਵਿੰਦਰ ਸਿੰਘ ਚਾਹਲ “ਮਾਧੋ ਝੰਡਾ”
ਨਿਬੰਧ :
ਅਜਮੇਰ ਰੋਡੇ : ਸ਼ੁਭਚਿੰਤਨ ਦਾ ਵੇਲਾ
ਸੁਖਿੰਦਰ
ਜੱਜੇ ਦੀਆਂ ਲੱਤਾਂ ਵਿਚ ਆ ਅੜੀ ਬੇਲੋੜੀ ਬਿੰਦੀ
ਗਿ। ਸੰਤੋਖ ਸਿੰਘ
ਬਦੇਸ਼ਾਂ ‘ਚ ਕਰੂਪ ਹੋ ਰਹੀ ਪੰਜਾਬੀ ਬੋਲੀ: ਜ਼ਿੰਮੇਵਾਰ ਕੌਣ?
ਇਕਬਾਲ ਰਾਮੂਵਾਲੀਆ, ਕੈਨਡਾ
ਸੰਪਾਦਨਾ ਬਨਾਮ ਵਿਆਕਰਣਿਕ ਦਰੁੱਸਤੀਆਂ
ਡਾ।ਗੁਰਮੀਤ ਸਿੰਘ ਬਰਸਾਲ ਕੈਲੇਫੋਰਨੀਆਂ
ਚਰਨ ਸਿੰਘ : ਦਾਰਸ਼ਨਿਕ ਸੁਭਾਅ ਦੀ ਕਵਿਤਾ
ਸੁਖਿੰਦਰ
ਉਂਕਾਰਪ੍ਰੀਤ : ਜ਼ਿੰਦਗੀ ਦੀਆਂ ਹਕੀਕਤਾਂ ਦਾ ਲੇਖਾ-ਜੋਖਾ ਕਰਦੀ ਕਵਿਤਾ
ਸੁਖਿੰਦਰ
ਵਿਦਵਾਨਾਂ ਨੇ ਸਮੇ ਦੀ ਵੰਡ ਕਿਵੇਂ ਕੀਤੀ? ਅਤੇ ਨਵਾਂ ਸਾਲ
ਅਵਤਾਰ ਸਿੰਘ ਮਿਸ਼ਨਰੀ
ਸੁਰਜੀਤ ਕਲਸੀ : ਔਰਤ ਦੇ ਸਰੋਕਾਰਾਂ ਦੀ ਕਥਾ
ਸੁਖਿੰਦਰ
ਪਹਿਲੀ ਮੁਲਾਕਾਤ
ਜਨਮੇਜਾ ਸਿੰਘ ਜੌਹਲ
ਮਰਦ ਨੂੰ ਸਮਾਜ ਦਾ ਪ੍ਰਧਾਨ, ਕਰਤਾ, ਧਰਤਾ ਸਿਰਜਨਹਾਰ ਸਮਝਇਆਂ ਜਾਂਦਾ ਹੈ
ਸਤਵਿੰਦਰ ਕੌਰ ਸੱਤੀ (ਕੈਲਗਰੀ)
ਕਿ–ਕ–ਕੇ
ਜਨਮੇਜਾ ਸਿੰਘ ਜੌਹਲ
ਬੱਸ ਸਟਾਪ ਦੀ ਤਲਾਸ਼
ਜਨਮੇਜਾ ਸਿੰਘ ਜੌਹਲ
ਦੇਸ ਦਾ ਅੰਨਦਾਤਾ ਪੰਜਾਬ ਦਾ ਕਿਸਾਨ ਖੁਦਕੁਸੀਆਂ ਦੇ ਰਾਹ ਕਿਉਂ ?
ਰਘਵੀਰ ਸਿੰਘ ਚੰਗਾਲ
ਕਲਮਾਂ ਦਾ ਕਲਮਾਂ ਨਾਲ ਟਕਰਾਅ, ਪੰਜਾਬੀ ਸਾਹਿਤ ਲਈ ਵਿਕਾਸਕਾਰੀ ਜਾਂ ਵਿਨਾਸ਼ਕਾਰੀ ?
ਜਰਨੈਲ ਘੁਮਾਣ
ਹਉਮੈਂ ਕਿਥੌਂ ਉਪਜੇ ਕਿਤ ਸੰਜਮ ਇਹ ਜਾਇ॥
ਡਾ: ਮਹਾਂਬੀਰ ਸਿੰਘ
ਇਕ ਯਮਲਾ ਜੱਟ ਸੀ।।।!
ਨਿਸ਼ਾਨ ਰਾਠੌਰ ‘ਮਲਿਕਪੁਰੀ’
ਆਪਣੇ ਬੱਚੇ ਨੂੰ ਆਤਮ-ਵਿਸ਼ਵਾਸੀ ਬਣਾਓ
ਨਿਸ਼ਾਨ ਰਾਠੌਰ ‘ਮਲਿਕਪੁਰੀ’
ਚਲ ਭਗਤਾ ਹੋ ਜਾ ਵਲੈਤੀਆ
ਜਨਮੇਜਾ ਸਿੰਘ ਜੌਹਲ
ਪੜਿਆ-ਲਿਖਿਆ ਤਬਕਾ ਬਨਾਮ ਅੰਧਵਿਸ਼ਵਾਸ
ਨਿਸ਼ਾਨ ਰਾਠੌਰ ‘ਮਲਿਕਪੁਰੀ’
ਦੋਸਤੀਆਂ ਦਾ ਮੇਰਾ ਅਨੁਭਵ
ਜਤਿੰਦਰ ਸਿੰਘ ਔਲ਼ਖ
ਮੇਰੀ ਕੈਨੇਡਾ ਫ਼ੇਰੀ - ਕਿਸ਼ਤ 1
ਸ਼ਿਵਚਰਨ ਜੱਗੀ ਕੁੱਸਾ
ਮੇਰੀ ਕੈਨੇਡਾ ਫ਼ੇਰੀ - ਕਿਸ਼ਤ 2
ਸ਼ਿਵਚਰਨ ਜੱਗੀ ਕੁੱਸਾ
ਮੇਰੀ ਕੈਨੇਡਾ ਫ਼ੇਰੀ - ਕਿਸ਼ਤ 3
ਸ਼ਿਵਚਰਨ ਜੱਗੀ ਕੁੱਸਾ
ਮੇਰੀ ਕੈਨੇਡਾ ਫ਼ੇਰੀ - ਕਿਸ਼ਤ 4
ਸ਼ਿਵਚਰਨ ਜੱਗੀ ਕੁੱਸਾ
ਮੰਗਣ ਨਾਲੋਂ ਮਰਨਾ ਚੰਗਾ ਨਿਸ਼ਾਨ
ਰਾਠੌਰ ‘ਮਲਿਕਪੁਰੀ’
ਜੱਜੇ ਦੇ ਪੈਰ ’ਚ ਬਿੰਦੀ
ਰਵਿੰਦਰ ਸਿੰਘ ਕੁੰਦਰਾ
ਕਿੱਥੇ ਉਡ ਗਈ ਮੇਰੇ ਵਤਨ ਦੀ ਉਹ ਸੋਨੇ ਦੀ ਚਿੜ੍ਹੀ
ਰਵੀ ਸਚਦੇਵਾ
ਕਰਮਾਂ ਵਾਲੀਆਂ ਮਾਂਵਾਂ
ਨਿਸ਼ਾਨ ਰਾਠੌਰ ‘ਮਲਿਕਪੁਰੀ’
…ਜਦੋਂ ਮੈਂ ਪਹਿਲੀ ਵਾਰ ਦਿੱਲੀ ਗਿਆ
ਨਿਸ਼ਾਨ ਰਾਠੌਰ ‘ਮਲਿਕਪੁਰੀ’
ਆਜ਼ਾਦ ਦੇਸ਼ ਦੇ ‘ਗ਼ੁਲਾਮ’
ਹਰਪ੍ਰੀਤ ਲਾਲ ‘ਹੈਰੀ’
ਇੰਝ ਰਿਹਾ ਮੇਰਾ ਜਹਾਜ਼ ਦਾ ਪਹਿਲਾ 'ਹੂਟਾ'.... !
ਮਨਦੀਪ ਖੁਰਮੀ ਹਿੰਮਤਪੁਰਾ(ਇੰਗਲੈਂਡ)

hore-arrow1gif.gif (1195 bytes)


Terms and Conditions
Privacy Policy
© 1999-2012, 5abi।com

www।5abi।com
[ ਸਾਡਾ ਮਨੋਰਥ ][ ਈਮੇਲ ][ ਹੋਰ ਸੰਪਰਕ ][ ਅਨੰਦ ਕਰਮਨ ][ ਮਾਨਵ ਚੇਤਨਾ ][ ਵਿਗਿਆਨ ]
[
ਕਲਾ/ਕਲਾਕਾਰ ][ ਫਿਲਮਾਂ ][ ਖੇਡਾਂ ][ ਪੁਸਤਕਾਂ ][ ਇਤਿਹਾਸ ][ ਜਾਣਕਾਰੀ ]

darya1.gif (3186 bytes)
©1999-2012, 5abi।com