WWW 5abi।com  ਪੰਨਿਆ ਵਿੱਚ ਸ਼ਬਦ ਭਾਲ (ਹਿੰਦਿਕ ਵਿਧੀ ਨਾਲ)

ਵਿਸਰਦਾ ਵਿਰਸਾ
ਚੌਂਕਾ
ਬਲਵਿੰਦਰ ਸਿੰਘ ਚਾਹਲ ‘ਮਾਧੋ ਝੰਡਾ’

5_cccccc1.gif (41 bytes)

ਜੇ ਚੋਂਕੇ ਦੀ ਗਲ ਕਰਦੇ ਹਾਂ ਤਾਂ ਆਪਣੇ ਆਪ ਹੀ ਧਿਆਨ ਪਿੱਛੇ ਨੂੰ ਮੁੜ ਜਾਂਦਾ ਹੈ ਜਦੋਂ ਨਿੱਕੇ ਨਿੱਕੇ ਹੁੰਦੇ ਚੌਂਕੇ ਵਿੱਚ ਚੁੱਲੇ ਮੂਹਰੇ ਬਹਿ ਕੇ ਰੋਟੀ ਖਾਇਆ ਕਰਦੇ ਸਾਂ। ਜਦੋਂ ਸਕੂਲੋਂ ਪੜ ਕੇ ਆਉਣਾ ਤਾਂ ਆਉਂਦੇ ਸਾਰ ਹੀ ਸਿੱਧੇ ਚੌਂਕੇ ਵਿੱਚ ਬਹਿ ਕੇ ਰੋਟੀ ਖਾਣੀ। ਸਿਆਲ ਮਹੀਨੇ ਤਾਂ ਚੁੱਲੇ ਮੂਹਰੇ ਬਹਿ ਕੇ ਰੋਟੀ ਖਾਣ ਦਾ ਆਪਣਾ ਹੀ ਸਵਾਦ ਹੁੰਦਾ ਸੀ। ਮਾਂ ਨੇ ਮੱਕੀ ਦੀ ਗਰਮ ਗਰਮ ਰੋਟੀ ਪਕਾਈ ਜਾਣੀ ਮੈਂ ਨਾਲ ਦੀ ਨਾਲ ਸਰੋਂ ਦੇ ਸਾਗ ਨਾਲ ਰੋਟੀ ਖਾਈ ਜਾਣੀ ।

ਚੁੱਲੇ ਮੂਹਰੇ ਬਹਿ ਕੇ ਤਾਂ ਲੂਣ ਲਾ ਕੇ ਖਾਧੀ ਰੋਟੀ ਵੀ ਆਪਣਾ ਇੱਕ ਅਨੋਖਾ ਹੀ ਸਵਾਦ ਰੱਖਦੀ ਸੀ।

ਕਈ ਵਾਰ ਅਚਾਰ ਗੰਢੇ ਨਾਲ ਖਾਧੀ ਰੋਟੀ ਵੀ ਇੰਝ ਲੱਗਿਆ ਕਰਦੀ ਸੀ ਕਿ ਜਿਵੇਂ ਛੱਤੀ ਪ੍ਰਕਾਰ ਦੇ ਖਾਣੇ ਖਾਧੇ ਹੋਣ ਤੇ ਅੱਜ ਜ਼ਿੰਦਗੀ ਇੰਨੀ ਜ਼ਿਆਦਾ ਰੁਝੇਵਿਆਂ ਨਾਲ ਭਰ ਗਈ ਹੈ ਕਿ ਬੇਸ਼ੱਕ ਤੁਸੀਂ ਕੁਰਸੀ ਟੇਬਲ ਤੇ ਬਹਿ ਕੇ ਵੱਖ ਵੱਖ ਤਰਾਂ ਦੇ ਖਾਣੇ ਖਾਉ ਪਰ ਤੁਹਾਡਾ ਮਨ ਸ਼ਾਂਤ ਨਹੀਂ ਹੋ ਸਕਦਾ । ਤੁਸੀਂ ਰੋਟੀ ਨਾਲ ਆਪਣਾ ਪੇਟ ਤਾਂ ਭਰ ਸਕਦੇ ਹੋ ਪਰ ਆਪਣੇ ਮਨ ਨੂੰ ਤਸੱਲੀ ਨੀ ਦੇ ਸਕਦੇ ਜੋ ਤਸੱਲੀ ਕਦੇ ਚੌਂਕੇ ਵਿੱਚ ਬਹਿ ਕੇ ਆਇਆ ਕਰਦੀ ਸੀ। ਪਹਿਲਾਂ ਸਮਾਂ ਹੁੰਦਾ ਸੀ ਘਰ ਦੇ ਜੀਆਂ ਕੋਲ ਬਹਿਣ ਦਾ ਪਰ ਹੁਣ ਕਿਸੇ ਕੋਲ ਸਮਾਂ ਹੀ ਨਹੀਂ ਹੈ ਤਾਂ ਕੋਈ ਬੈਠੇਗਾ ਕਿਵੇਂ । ਬੱਚਿਆਂ ਨੇ ਸਕੂਲ ਤੋਂ ਘਰੇ ਆਕੇ ਆਪਣੇ ਸਕੂਲ ਦੇ ਕੰਮ ਨੂੰ ਕਰਨ ਤੋਂ ਬਾਅਦ ਸਿੱਧਾ ਕੰਪਿਊਟਰ ਵਲ ਜਾਣਾ ਹੁੰਦਾ ਹੈ ਤੇ ਉੱਥੋਂ ਫਿਰ ਰਾਤ ਦੀ ਰੋਟੀ ਸਮੇਂ ਹੀ ਬੱਚੇ ਨਿੱਕਲਦੇ ਹਨ ਤੇ ਫਿਰ ਸਿੱਧੇ ਬਿਸਤਰੇ ਵੱਲ ਨੂੰ ਮੂੰਹ ਕਰਦੇ ਹਨ। ਨਾ ਮਾਂ ਬਾਪ ਕੋਲ ਬੱਚਿਆਂ ਲਈ ਸਮਾਂ ਹੈ ਤੇ ਨਾ ਹੀ ਬੱਚਿਆਂ ਕੋਲ ਮਾਂ ਬਾਪ ਲਈ । ਜਿੰਦਗੀ ਇੱਕ ਮਸ਼ੀਨ ਤੋਂ ਜਿਆਦਾ ਤੇਜ਼ ਹੈ।

ਆਮ ਪੰਜਾਬੀ ਘਰਾਂ ਵਿੱਚ ਚੁੱਲਾ ਚੌਂਕਾ ਸਾਂਭਣ ਦਾ ਕੰਮ ਔਰਤਾਂ ਕਰਿਆ ਕਰਦੀਆਂ ਸਨ ਤੇ ਮਰਦ ਬਾਹਰ ਖੇਤਾਂ ਦਾ ਕੰਮ ਕਰਿਆ ਕਰਦੇ ਸਨ ਇਸੇ ਕਰਕੇ ਇਹ ਕਹਾਵਤ ਵੀ ਬੜੀ ਮਸ਼ਹੂਰ ਹੁੰਦੀ ਸੀ ਕਿ ‘ਬਾਹਰ ਬੰਦਿਆ ਨਾਲ ਤੇ ਘਰ ਬੁੜੀਆਂ ਨਾਲ’। ਹੁਣ ਤਾਂ ਗੈਸ ਸਿਲੰਡਰ ਆਉਣ ਕਰਕੇ ਚੁੱਲੇ ਵੀ ਗੈਸ ਵਾਲੇ ਆ ਗਏ ਤੇ ਚੌਂਕਾ ਚੁੱਲਾ ਪੰਜਾਬੀ ਜੀਵਨ ਵਿੱਚੋਂ ਇੱਕ ਤਰਾਂ ਨਾਲ ਗਾਇਬ ਹੀ ਹੋ ਗਿਆ ਹੈ । ਪਰ ਕਦੇ ਹਰ ਘਰ ਵਿੱਚ ਘਰ ਦੀ ਨੁੱਕਰੇ ਇੱਕ ਸਵਾਤ ਹੁੰਦੀ ਸੀ ਉਸਦੇ ਮੂਹਰੇ ਇੱਕ ਚੌਂਕਾ ਬਣਿਆ ਹੁੰਦਾ ਸੀ। ਜਿਸ ਦੀਆਂ ਕੰਧਾਂ ਮਿੱਟੀ ਦੀਆਂ ਹੁੰਦੀਆਂ ਸਨ ਅਤੇ ਕੰਧਾਂ ਵਿੱਚ ਮੋਰੀਆਂ ਕੱਢੀਆਂ ਹੁੰਦੀਆਂ ਸਨ ਤੇ ਕਈ ਪ੍ਰਕਾਰ ਦੇ ਵੇਲ ਬੂਟੇ ਵੀ ਪਾਏ ਹੁੰਦੇ ਸਨ। ਸੁਆਣੀਆਂ ਚੌਂਕੇ ਨੂੰ ਬੜੀ ਰੀਝ ਨਾਲ ਲਿੱਪ ਪੋਚ ਕੇ ਸਿ਼ੰਗਾਰ ਕੇ ਰੱਖਿਆ ਕਰਦੀਆਂ ਸਨ। ਕਿਸੇ ਸੁਆਣੀ ਦੇ ਸੁਚੱਜੇ ਪਣ ਦਾ ਉਸਦੇ ਚੌਂਕੇ ਵਿੱਚ ਵੀ ਹਿਸਾਬ ਲਗਾਇਆ ਜਾ ਸਕਦਾ ਸੀ। ਸਵੇਰ ਨੂੰ ਸਾਜਰੇ ਹੀ ਸੁਆਣੀਆਂ ਦੁੱਧ ‘ਚ ਮਧਾਣੀ ਪਾ ਕੇ ਚੌਂਕੇ ਵਿੱਚ ਰਿੜਕਿਆ ਕਰਦੀਆਂ ਸਨ ਤੇ ਨਾਲ ਨਾਲ ਮਿੱਠੀ ਗੁਰਬਾਣੀ ਦਾ ਪਾਠ ਵੀ ਕਰਿਆ ਕਰਦੀਆਂ ਸਨ। ਜਦ ਸਜ ਵਿਆਹੀਆਂ ਸਹੁਰੇ ਘਰ ਚੌਂਕੇ ਵਿੱਚ ਬਹਿ ਕੇ ਦੁੱਧ ਰਿੜਕਿਆ ਕਰਦੀਆਂ ਸਨ ਤਾਂ ਵੰਗਾਂ ਦੀ ਛਣ ਛਣ ਨੇੜਲੇ ਸਾਰੇ ਘਰਾਂ ਵਿੱਚ ਸੁਣੀ ਜਾ ਸਕਦੀ ਸੀ।

ਚੌਂਕੇ ਵਿੱਚ ਇੱਕ ਪਾਸੇ ਮਿੱਟੀ ਦਾ ਚੁੱਲਾ ਬਣਿਆ ਹੁੰਦਾ ਸੀ ਨਾਲ ਹੀ ਲੋਹ ਹੁੰਦੀ ਸੀ ਜਿਸ ਤੇ ਰੋਟੀਆਂ ਪਕਾਈਆਂ ਜਾਂਦੀਆਂ ਸਨ। ਚੌਂਕੇ ਦੀ ਕੰਧ ਦੇ ਇੱਕ ਪਾਸੇ ਸਿਰੇ ਤੇ ਭੜੋਲੀ (ਖਾਰਾ) ਹੁੰਦੀ ਸੀ ਜਿਸ ਵਿੱਚ ਦੁੱਧ ਕਾੜ੍ਹਿਆ ਜਾਂਦਾ ਸੀ। ਚੁੱਲੇ ਤੇ ਸੁਆਣੀਆਂ ਦਾਲ ਸਬਜ਼ੀ ਜਾਂ ਦੁੱਧ ਆਦਿ ਗਰਮ ਕੀਤਾ ਜਾਂਦਾ ਸੀ। ਹੋਰ ਵੀ ਕਈ ਕੁਝ ਚੁੱਲੇ ਤੇ ਪਕਾਇਆ ਜਾਂਦਾ ਸੀ। ਇਨਾਂ ਮਿੱਟੀ ਦੇ ਚੁੱਲਿਆਂ ਨੂੰ ਸੁਆਣੀਆਂ ਚੀਕਣੀ ਮਿੱਟੀ ਦੇ ਪੋਚੇ ਨਾਲ ਲਿੱਪ ਕੇ ਅਤੇ ਇਸ ਉੱਤੇ ਰੰਗਦਾਰ ਬੂਟੇ ਪਾਇਆ ਕਰਦੀਆਂ ਸਨ। ਚੁੱਲੇ ਵਿੱਚ ਸੁਆਣੀਆਂ ਜਿੱਥੇ ਲੱਕੜ ਡਾਹ ਕੇ ਅੱਗ ਬਾਲਿਆ ਕਰਦੀਆਂ ਸਨ ਇਸ ਨਾਲ ਗੋਹੇ ਦੀਆਂ ਪਾਥੀਆਂ ਵੀ ਬਾਲਿਆ ਕਰਦੀਆਂ ਸਨ। ਪਾਥੀਆਂ ਦੀ ਰੇਣੀ ਲਾ ਕੇ ਮੱਠੀ ਮੱਠੀ ਅੱਗ ਨਾਲ ਚੁੱਲੇ ਉੱਤੇ ਸੁਆਣੀਆਂ ਮੋਠਾਂ ਦੀ ਦਾਲ ਜਾਂ ਸਾਗ ਆਦਿ ਬਣਾਇਆ ਕਰਦੀਆਂ ਸਨ। ਚੁੱਲੇ ਦਾ ਪੰਜਾਬੀ ਲੋਕ ਜੀਵਨ ਨਾਲ ਵੀ ਬੜਾ ਨੇੜਲਾ ਰਿਸ਼ਤਾ ਰਿਹਾ ਹੈ ਜਿਵੇਂ ਕਿਸੇ ਔਰਤਾਂ ਵਾਲੇ ਘਰ ਦੀ ਗੱਲ ਕੋਈ ਛੜਾ ਬੰਦਾ ਇੰਝ ਕਰਦਾ ਹੈ ਕਿ ਛੜਾ ਬੰਦਾ ਵਿਚਾਰਾ ਚੁੱਲੇ ਅੱਗ ਬਾਲਣ ਵੇਲੇ ਵੀ ਫੂਕਾਂ ਮਾਰ ਮਾਰ ਕੇ ਧੂੰਏ ਨਾਲ ਆਪਣੀਆਂ ਅੱਖਾਂ ਚੁੰਦਿਆ ਲੈਂਦਾ ਸੀ ਤੇ ਵਿਆਹੇ ਵਰੇ ਬੰਦੇ ਟੌਹਰ ਨਾਲ ਬਹਿ ਕੇ ਪੱਕੀ ਪਕਾਈ ਰੋਟੀ ਖਾਇਆ ਕਰਦੇ ਸਨ।

ਰੰਨਾਂ ਵਾਲਿਆਂ ਦੇ ਪੱਕਦੇ ਪਰਾਉਂਠੇ
ਛੜਿਆਂ ਦੀ ਅੱਗ ਨਾ ਬਲੇ

ਚੁੱਲੇ ਤੇ ਕੁਝ ਬੁਝਾਰਤਾਂ ਵੀ ਪਾਈਆਂ ਜਾਂਦੀਆਂ ਸਨ ਜੋ ਚੁੱਲੇ ਦੀ ਭੂਮਿਕਾ ਨੂੰ ਦਰਸਾਉਂਦੀਆਂ ਹਨ ਕਿ ਚੁੱਲਾ ਪੰਜਾਬੀ ਜੀਵਨ ਦੇ ਬਹੁਤ ਨੇੜੇ ਹੁੰਦਾ ਸੀ ਤਾਂਹੀ ਤਾਂ ਰਾਤ ਵੇਲੇ ਬੱਚੇ ਆਪਣੇ ਦਾਦੀ ਦਾਦੇ ਕੋਲੋਂ ਬਾਤਾਂ ਤੇ ਬੁਝਾਰਤਾਂ ਸੁਣਿਆ ਕਰਦੇ ਸਨ

ਚੁੱਲ੍ਹੇ, ਭੇਡ ਫੁੱਲੇ

(ਚੁੱਲਾ)
ਮਿੱਟੀ ਦਾ ਘੋੜਾ ਲੋਹੇ ਦੀ ਲਗਾਮ
ਉੱਤੇ ਬੈਠਾ ਗੁਦਗੁਦਾ ਪਠਾਣ

ਜਾਂ

ਮਿੱਟੀ ਦਾ ਘੋੜਾ, ਲੋਹੇ ਦੀ ਕਾਠੀ
ਉੱਤੇ ਚੜ ਬੈਠੀ ਮੇਰੀ ਕਾਕੋ ਮੋਟੀ
(ਚੁੱਲਾ, ਤਵਾ, ਰੋਟੀ)

ਦੁੱਧ ਕਾੜਨ ਵਾਲਾ ਹਾਰਾ ਜਿਸ ਨੂੰ ਦੁਆਬੇ ਕੁਝ ਇਲਾਕੇ ਵਿੱਚ ਭੜੋਲੀ ਵੀ ਕਿਹਾ ਜਾਂਦਾ ਹੈ ਜਦੋਂ ਕਿ ਪਿਛਲੇ ਸਮੇਂ ਵਿੱਚ ਕਣਕ ਪਾਉਣ ਵਾਲੇ ਢੋਲ ਨੂੰ ਵੀ ਭੜੋਲਾ ਕਿਹਾ ਜਾਂਦਾ ਸੀ। ਸੋ ਇਹ ਹਾਰਾ ਆਮ ਕਰਕੇ ਚੌਂਕੇ ਦੇ ਇੱਕ ਖੂੰਜੇ ਵਿੱਚ ਕੰਧ ਨਾਲ ਜੋੜ ਕੇ ਬਣਾਇਆ ਜਾਂਦਾ ਸੀ। ਇਸ ਵਿੱਚ ਪਾਥੀਆਂ ਨਾਲ ਅੱਗ ਧੁਖਾਈ ਜਾਂਦੀ ਸੀ ਤੇ ਉੱਪਰ ਕੱਚਾ ਦੁੱਧ ਕਾੜਨੇ ਵਿੱਚ ਪਾਕੇ ਕੜਨ ਲਈ ਰੱਖਿਆ ਜਾਂਦਾ ਸੀ ਜੋ ਕਈ ਘੰਟੇ ਕੜਦਾ ਰਹਿੰਦਾ ਸੀ ਤੇ ਇਸ ਕਾੜੇ ਹੋਏ ਦੁੱਧ ਦੀ ਮਲਾਈ ਖਾਣ ਦਾ ਵੀ ਆਪਣਾ ਹੀ ਸਵਾਦ ਹੋਇਆ ਕਰਦਾ ਸੀ। ਇਸੇ ਹੀ ਕੜ੍ਹੇ ਹੋਏ ਦੁੱਧ ਨੂੰ ਸਵੇਰ ਵੇਲੇ ਰਿੜਕਣ ਲਈ ਵਰਤਿਆ ਜਾਂਦਾ ਸੀ। ਹੁਣ ਤਾਂ ਕੜ੍ਹਿਆ ਕੀ ਕੱਚਾ ਦੁੱਧ ਵੀ ਘਰਾਂ ਵਿੱਚੋਂ ਮਿਲਣਾ ਔਖਾ ਹੋ ਗਿਆ। ਕਿਉਂਕਿ ਪਹਿਲੀ ਗੱਲ ਤਾਂ ਦੁੱਧ ਵਾਲੇ ਪਸ਼ੂ ਲੋਕਾਂ ਨੇ ਰੱਖਣੇ ਬੰਦ ਕਰ ਦਿੱਤੇ ਹਨ ਤੇ ਜੇ ਕਿਸੇ ਨੇ ਰੱਖੇ ਹਨ ਤਾਂ ਦੁੱਧ ਸਾਰਾ ਵੇਚ ਦਿੱਤਾ ਹੈ ਤੇ ਕਾੜਨੇ ਵਿਚਾਰੇ ਦੇ ਹਿੱਸੇ ਕੁਝ ਨੀ ਆਉਂਦਾ ਇਸੇ ਕਰਕੇ ਹੀ ਤਾਂ ਅੱਜ ਕਾੜ੍ਹਨਾ ਜਾਂ ਖਾਰਿਆਂ ਦਾ ਵੇਲਾ ਲੰਘ ਚੁੱਕਾ ਹੈ । ਤਾਂਹੀ ਕਿਸੇ ਸ਼ਾਇਰ ਨੇ ਹੇਠ ਲਿਖੀਆਂ ਲਾਈਨਾਂ ਲਿਖੀਆਂ ਹਨ,

ਭੜੋਲੀ ਨਾ ਹੁਣ ਦਿਸਦੀ ਕਿਧਰੇ, ਨਾ ਸਾਗ ਦੀ ਤੌੜੀ
ਕੂੰਡੇ ਕਾੜਨੀ, ਛਾਬੇ, ਛਿੱਕੇ, ਘਰ ਨਾ ਕੋਈ ਲਿਆਵੇ
ਨਾ ਹੁਣ ਕਿਧਰੇ ਦਿਸਣ ਸਬਾਤਾਂ, ਚੌਂਕੇ ਦੇ ਵਿੱਚ ਚੁੱਲੇ,
ਤੰਦੂਰ ਤੇ ਲੋਹਾਂ ਉੱਤੇ ਲੋਕੀਂ, ਰੋਟੀ ਲਾਹੁਣੀ ਭੁੱਲੇ

ਕਈ ਘਰਾਂ ਵਿੱਚ ਆਮ ਹੀ ਦੇਖਣ ਨੂੰ ਮਿਲਦਾ ਹੁੰਦਾ ਸੀ ਕਿ ਖਾਰਾ ਚੌਂਕੇ ਉੱਪਰ ਬਣਾ ਕੇ ਇਸ ਨੂੰ ਇੱਕ ਕੋਠੜੀ ਜਿਹੀ ਦੇ ਰੂਪ ਵਿੱਚ ਛੱਤਿਆ ਹੁੰਦਾ ਸੀ ਅਤੇ ਇਸਨੂੰ ਇੱਕ ਦਰਵਾਜਾ ਨੁਮਾ ਖਿੜਕੀ ਲਾਈ ਹੁੰਦੀ ਸੀ ਤੇ ਇਸ ਵਿੱਚ ਮੋਰੀਆਂ ਕੱਢੀਆਂ ਹੁੰਦੀਆਂ ਸਨ ਜਿਨ੍ਹਾਂ ਰਾਹੀਂ ਧੁਖਦੀ ਅੱਗ ਦਾ ਧੂੰਆਂ ਬਾਹਰ ਨਿਕਲਦਾ ਹੁੰਦਾ ਸੀ। ਇਹ ਇਸ ਕਰਕੇ ਬਣਾਇਆ ਹੁੰਦਾ ਸੀ ਤਾਂ ਕਿ ਬਿੱਲੀਆਂ ਕਾੜਨੇ ਵਿੱਚੋਂ ਦੁੱਧ ਨਾ ਪੀ ਸਕਣ ।

ਹੁਣ ਪਿੰਡਾਂ ਦੇ ਸਾਰੇ ਘਰਾਂ ਵਿੱਚ ਨਾ ਤਾਂ ਚੌਂਕੇ ਰਹੇ ਹਨ ਤੇ ਨਾ ਹੀ ਚੌਂਕਿਆਂ ਨੂੰ ਚਾਰ ਚੰਦ ਲਾਉਣ ਵਾਲੇ ਚੁੱਲੇ, ਲੋਹਾਂ ਜਾਂ ਭੜੋਲੀਆਂ ਰਹੀਆਂ ਹਨ। ਪੰਜਾਬੀ ਜੀਵਨ ਦੀ ਨੁਹਾਰ ਹੀ ਬਦਲ ਗਈ ਹੈ ਇਸ ਬਦਲੀ ਹੋਈ ਨੁਹਾਰ ਨਾਲ ਜੀਵਨ ਜੀਣ ਦੀ ਜਾਚ ਵੀ ਬਦਲ ਗਈ ਹੈ। ਲੋਕਾਂ ਦਾ ਰਹਿਣ ਸਹਿਣ ਬੜੀ ਤੇਜੀ ਨਾਲ ਬਦਲ ਗਿਆ ਹੈ। ਜਿੱਥੇ ਲੋਕ ਪਹਿਲਾਂ ਆਪਣੇ ਆਪ ਤੇ ਨਿਰਭਰ ਹੁੰਦੇ ਸਨ ਹੁਣ ਮਸ਼ੀਨੀ ਜਿੰਦਗੀ ਅਤੇ ਬਣੀਆਂ ਬਣਾਈਆਂ ਚੀਜ਼ਾਂ ਤੇ ਨਿਰਭਰ ਹੋ ਚੁੱਕੇ ਹਨ ਤੇ ਇਸੇ ਕਰਕੇ ਹੀ ਸਾਡੇ ਪੰਜਾਬੀ ਸਭਿਆਚਾਰ ਦੀਆਂ ਅਣਮੁੱਲੀਆਂ ਚੀਜ਼ਾਂ ਦੀ ਘਾਟ ਪਈ ਜਾ ਰਹੀ ਹੈ ।

ਬਲਵਿੰਦਰ ਸਿੰਘ ਚਾਹਲ ‘ਮਾਧੋ ਝੰਡਾ’
email. Chahal_italy@yahoo.com
          
bindachahal@gmail.com
tel.      0039 320 217 6490


ਚੌਂਕਾ
ਬਲਵਿੰਦਰ ਸਿੰਘ ਚਾਹਲ ‘ਮਾਧੋ ਝੰਡਾ’
ਕੁਦਰਤੀ ਸੋਮਿਆਂ ਦੀ ਅੰਨੇਵਾਹ ਵਰਤੋਂ ਤੋਂ ਗੁਰੇਜ ਕਰਨਾ ਚਾਹੀਦਾ ਹੈ
ਉਜਾਗਰ ਸਿੰਘ
ਵਿਹੜਾ
ਬਲਵਿੰਦਰ ਸਿੰਘ ਚਾਹਲ ‘ਮਾਧੋ ਝੰਡਾ’
ਫੁਲਕਾਰੀ ਤੇ ਬਾਗ
ਬਲਵਿੰਦਰ ਸਿੰਘ ਚਾਹਲ ‘ਮਾਧੋ ਝੰਡਾ’
ਕੀ ਦੀਵਾਲੀ ਦਾ ਤਿਉਹਾਰ ਅੱਜ ਸੱਚ-ਮੁੱਚ ਖ਼ੁਸ਼ੀਆਂ ਦਾ ਤਿਉਹਾਰ ਹੈ ਪਰਸ਼ੋਤਮ ਲਾਲ ਸਰੋਏ ਚਾਰ ਬੰਦੇ ਰੱਖ ਲੈ ਤੂੰ ਕੰਧਾ ਦੇਣ ਨੂੰ
ਪਰਸ਼ੋਤਮ ਲਾਲ ਸਰੋਏ
ਖੱਦਰ
ਬਲਵਿੰਦਰ ਸਿੰਘ ਚਾਹਲ ‘ਮਾਧੋ ਝੰਡਾ’
ਦੁਸਹਿਰਾ ਵਿਸ਼ੇਸ਼ ਇੱਕ ਲੇਖ
ਰਾਵਣ ਅਜੇ ਸੜਿਆ ਕਿੱਥੇ ਹੈ!
ਪਰਸ਼ੋਤਮ ਲਾਲ ਸਰੇਏ
ਵੇਖਣ ਵਾਲੀ ਥਾਂ ਹੈ ਕੈਨੇਡਾ ਦੀ ਐਡਮਿੰਟਨ ਮਾਲ
ਬੀਰਿੰਦਰ ਸਿੰਘ ਢਿੱਲੋਂ, ਐਡਵੋਕੇਟ
3 ਅਕਤੂਬਰ, ਜਨਮ ਦਿਨ ਤੇ ਵਿਸ਼ੇਸ਼
ਸ਼ਰਾਫਤ, ਨੇਕਨੀਤੀ, ਇਨਸਾਨੀਅਤ, ਸਹਿਜਤਾ ਅਤੇ ਸਮਾਜ ਸੇਵਾ ਦੇ ਮੁੱਜਸਮਾ: ਮਹਾਰਾਣੀ ਪ੍ਰਨੀਤ ਕੌਰ
- ਉਜਾਗਰ ਸਿੰਘ
ਕੰਜ਼ਿਊਮਰਿਜ਼ਮ ਅਤੇ ਵਾਤਾਵਰਨ ਦਾ ਨੁਕਸਾਨ
ਸੁਖਵੰਤ ਹੁੰਦਲ
ਮੰਜਾ ਤੇ ਨਵਾਰੀ ਪਲੰਘ
ਬਲਵਿੰਦਰ ਸਿੰਘ ਚਾਹਲ “ਮਾਧੋ ਝੰਡਾ”
ਪੱਖੀ
ਬਲਵਿੰਦਰ ਸਿੰਘ ਚਾਹਲ “ਮਾਧੋ ਝੰਡਾ”
ਕੀ ਸ੍ਰੋਮਣੀ ਕਮੇਟੀ ਅਤੇ ਬਾਕੀ ਗੁਰਦੁਆਰਿਆਂ ਵਿੱਚ ਫੈਲਿਆ ਭ੍ਰਿਸ਼ਟਾਚਾਰ ਰੋਕਣ ਲਈ ਵੀ ਕੋਈ ਅੱਨਾ ਹਜਾਰੇ ਉੱਠੇਗਾ?
ਅਵਤਾਰ ਸਿੰਘ ਮਿਸ਼ਨਰੀ
ਸਾਂਝੇ ਪੰਜਾਬ ਦਾ, ਪੰਜਾਬੀ ਦਾ ਅਣਖੀਲਾ ਲੋਕ ਕਵੀ: ਚਿਰਾਗ ਦੀਨ ਦਾਮਨ
ਉਜਾਗਰ ਸਿੰਘ
ਰਾਜ ਵਿੱਚ ਲੋਕਾਂ ਦੀ, ਲੋਕਾਂ ਦੁਆਰਾ, ਲੋਕਾਂ ਲਈ ਸਰਕਾਰ ਦੀ ਧਾਰਨਾ ਕਿੱਥੋਂ ਤੱਕ ਸਹੀ ਸਾਬਤ ਹੋ ਰਹੀ ਹੈ? - ਪਰਸ਼ੋਤਮ ਲਾਲ ਸਰੋਏ
ਚਲ ਜਨਮੇਜੇ ਕਸ਼ਮੀਰ ਵਿਖਾ-3
ਜਨਮੇਜਾ ਸਿੰਘ ਜੌਹਲ
ਆਤੰਕ ਦਾ ਅੰਤ
ਪਾਕਿਸਤਾਨ ਨੇ ਅਮਰੀਕਾ ਦੀ ਮੱਦਦ ਕੀਤੀ ਜਾਂ ਲਾਦੇਨ ਦੀ?

ਭਵਨਦੀਪ ਸਿੰਘ ਪੁਰਬਾ (ਚੀਫ਼ ਐਡੀਟਰ ‘ਮਹਿਕ ਵਤਨ ਦੀ’)
ਕੁਦਰਤੀ ਆਫਤਾਂ, ਭੂਚਾਲ, ਵਿਗਿਆਨ ਅਤੇ ਠੱਗ
ਅਵਤਾਰ ਸਿੰਘ ਮਿਸ਼ਨਰੀ
ਹੋਲੀ ਤੇ ਵਿਸ਼ੇਸ਼ ਸੇਲ
ਸੰਜੀਵ ਸ਼ਰਮਾ, ਫਿਰੋਜਪੁਰ
ਮਿਤੀ: ੨੦/੦੩/੨੦੧੧
ਹਲ਼
ਬਲਵਿੰਦਰ ਸਿੰਘ ਚਾਹਲ “ਮਾਧੋ ਝੰਡਾ”
ਨਿਬੰਧ :
ਅਜਮੇਰ ਰੋਡੇ : ਸ਼ੁਭਚਿੰਤਨ ਦਾ ਵੇਲਾ
ਸੁਖਿੰਦਰ
ਜੱਜੇ ਦੀਆਂ ਲੱਤਾਂ ਵਿਚ ਆ ਅੜੀ ਬੇਲੋੜੀ ਬਿੰਦੀ
ਗਿ। ਸੰਤੋਖ ਸਿੰਘ
ਬਦੇਸ਼ਾਂ ‘ਚ ਕਰੂਪ ਹੋ ਰਹੀ ਪੰਜਾਬੀ ਬੋਲੀ: ਜ਼ਿੰਮੇਵਾਰ ਕੌਣ?
ਇਕਬਾਲ ਰਾਮੂਵਾਲੀਆ, ਕੈਨਡਾ
ਸੰਪਾਦਨਾ ਬਨਾਮ ਵਿਆਕਰਣਿਕ ਦਰੁੱਸਤੀਆਂ
ਡਾ।ਗੁਰਮੀਤ ਸਿੰਘ ਬਰਸਾਲ ਕੈਲੇਫੋਰਨੀਆਂ
ਚਰਨ ਸਿੰਘ : ਦਾਰਸ਼ਨਿਕ ਸੁਭਾਅ ਦੀ ਕਵਿਤਾ
ਸੁਖਿੰਦਰ
ਉਂਕਾਰਪ੍ਰੀਤ : ਜ਼ਿੰਦਗੀ ਦੀਆਂ ਹਕੀਕਤਾਂ ਦਾ ਲੇਖਾ-ਜੋਖਾ ਕਰਦੀ ਕਵਿਤਾ
ਸੁਖਿੰਦਰ
ਵਿਦਵਾਨਾਂ ਨੇ ਸਮੇ ਦੀ ਵੰਡ ਕਿਵੇਂ ਕੀਤੀ? ਅਤੇ ਨਵਾਂ ਸਾਲ
ਅਵਤਾਰ ਸਿੰਘ ਮਿਸ਼ਨਰੀ
ਸੁਰਜੀਤ ਕਲਸੀ : ਔਰਤ ਦੇ ਸਰੋਕਾਰਾਂ ਦੀ ਕਥਾ
ਸੁਖਿੰਦਰ
ਪਹਿਲੀ ਮੁਲਾਕਾਤ
ਜਨਮੇਜਾ ਸਿੰਘ ਜੌਹਲ
ਮਰਦ ਨੂੰ ਸਮਾਜ ਦਾ ਪ੍ਰਧਾਨ, ਕਰਤਾ, ਧਰਤਾ ਸਿਰਜਨਹਾਰ ਸਮਝਇਆਂ ਜਾਂਦਾ ਹੈ
ਸਤਵਿੰਦਰ ਕੌਰ ਸੱਤੀ (ਕੈਲਗਰੀ)
ਕਿ–ਕ–ਕੇ
ਜਨਮੇਜਾ ਸਿੰਘ ਜੌਹਲ
ਬੱਸ ਸਟਾਪ ਦੀ ਤਲਾਸ਼
ਜਨਮੇਜਾ ਸਿੰਘ ਜੌਹਲ
ਦੇਸ ਦਾ ਅੰਨਦਾਤਾ ਪੰਜਾਬ ਦਾ ਕਿਸਾਨ ਖੁਦਕੁਸੀਆਂ ਦੇ ਰਾਹ ਕਿਉਂ ?
ਰਘਵੀਰ ਸਿੰਘ ਚੰਗਾਲ
ਕਲਮਾਂ ਦਾ ਕਲਮਾਂ ਨਾਲ ਟਕਰਾਅ, ਪੰਜਾਬੀ ਸਾਹਿਤ ਲਈ ਵਿਕਾਸਕਾਰੀ ਜਾਂ ਵਿਨਾਸ਼ਕਾਰੀ ?
ਜਰਨੈਲ ਘੁਮਾਣ
ਹਉਮੈਂ ਕਿਥੌਂ ਉਪਜੇ ਕਿਤ ਸੰਜਮ ਇਹ ਜਾਇ॥
ਡਾ: ਮਹਾਂਬੀਰ ਸਿੰਘ
ਇਕ ਯਮਲਾ ਜੱਟ ਸੀ।।।!
ਨਿਸ਼ਾਨ ਰਾਠੌਰ ‘ਮਲਿਕਪੁਰੀ’
ਆਪਣੇ ਬੱਚੇ ਨੂੰ ਆਤਮ-ਵਿਸ਼ਵਾਸੀ ਬਣਾਓ
ਨਿਸ਼ਾਨ ਰਾਠੌਰ ‘ਮਲਿਕਪੁਰੀ’
ਚਲ ਭਗਤਾ ਹੋ ਜਾ ਵਲੈਤੀਆ
ਜਨਮੇਜਾ ਸਿੰਘ ਜੌਹਲ
ਪੜਿਆ-ਲਿਖਿਆ ਤਬਕਾ ਬਨਾਮ ਅੰਧਵਿਸ਼ਵਾਸ
ਨਿਸ਼ਾਨ ਰਾਠੌਰ ‘ਮਲਿਕਪੁਰੀ’
ਦੋਸਤੀਆਂ ਦਾ ਮੇਰਾ ਅਨੁਭਵ
ਜਤਿੰਦਰ ਸਿੰਘ ਔਲ਼ਖ
ਮੇਰੀ ਕੈਨੇਡਾ ਫ਼ੇਰੀ - ਕਿਸ਼ਤ 1
ਸ਼ਿਵਚਰਨ ਜੱਗੀ ਕੁੱਸਾ
ਮੇਰੀ ਕੈਨੇਡਾ ਫ਼ੇਰੀ - ਕਿਸ਼ਤ 2
ਸ਼ਿਵਚਰਨ ਜੱਗੀ ਕੁੱਸਾ
ਮੇਰੀ ਕੈਨੇਡਾ ਫ਼ੇਰੀ - ਕਿਸ਼ਤ 3
ਸ਼ਿਵਚਰਨ ਜੱਗੀ ਕੁੱਸਾ
ਮੇਰੀ ਕੈਨੇਡਾ ਫ਼ੇਰੀ - ਕਿਸ਼ਤ 4
ਸ਼ਿਵਚਰਨ ਜੱਗੀ ਕੁੱਸਾ
ਮੰਗਣ ਨਾਲੋਂ ਮਰਨਾ ਚੰਗਾ ਨਿਸ਼ਾਨ
ਰਾਠੌਰ ‘ਮਲਿਕਪੁਰੀ’
ਜੱਜੇ ਦੇ ਪੈਰ ’ਚ ਬਿੰਦੀ
ਰਵਿੰਦਰ ਸਿੰਘ ਕੁੰਦਰਾ
ਕਿੱਥੇ ਉਡ ਗਈ ਮੇਰੇ ਵਤਨ ਦੀ ਉਹ ਸੋਨੇ ਦੀ ਚਿੜ੍ਹੀ
ਰਵੀ ਸਚਦੇਵਾ
ਕਰਮਾਂ ਵਾਲੀਆਂ ਮਾਂਵਾਂ
ਨਿਸ਼ਾਨ ਰਾਠੌਰ ‘ਮਲਿਕਪੁਰੀ’
…ਜਦੋਂ ਮੈਂ ਪਹਿਲੀ ਵਾਰ ਦਿੱਲੀ ਗਿਆ
ਨਿਸ਼ਾਨ ਰਾਠੌਰ ‘ਮਲਿਕਪੁਰੀ’
ਆਜ਼ਾਦ ਦੇਸ਼ ਦੇ ‘ਗ਼ੁਲਾਮ’
ਹਰਪ੍ਰੀਤ ਲਾਲ ‘ਹੈਰੀ’
ਇੰਝ ਰਿਹਾ ਮੇਰਾ ਜਹਾਜ਼ ਦਾ ਪਹਿਲਾ 'ਹੂਟਾ'.... !
ਮਨਦੀਪ ਖੁਰਮੀ ਹਿੰਮਤਪੁਰਾ(ਇੰਗਲੈਂਡ)

hore-arrow1gif.gif (1195 bytes)


Terms and Conditions
Privacy Policy
© 1999-2011, 5abi।com

www।5abi।com
[ ਸਾਡਾ ਮਨੋਰਥ ][ ਈਮੇਲ ][ ਹੋਰ ਸੰਪਰਕ ][ ਅਨੰਦ ਕਰਮਨ ][ ਮਾਨਵ ਚੇਤਨਾ ][ ਵਿਗਿਆਨ ]
[
ਕਲਾ/ਕਲਾਕਾਰ ][ ਫਿਲਮਾਂ ][ ਖੇਡਾਂ ][ ਪੁਸਤਕਾਂ ][ ਇਤਿਹਾਸ ][ ਜਾਣਕਾਰੀ ]

darya1.gif (3186 bytes)
©1999-2011, 5abi।com