ਮੇਲਿਆਂ
ਤੇ ਤਿਉਹਾਰ ਨਾਲ ਰਿਸ਼ਤਾ ਮਨੁੱਖ ਨਾਲ ਸਦੀਆਂ ਤੋਂ ਹੀ ਚਲਿਆ ਆ ਰਿਹਾ ਹੈ। ਇਸ
ਮੇਲੇ ਜਾਂ ਤਿਉਹਾਰ ਦਾ ਸਬੰਧ ਕਿਸੇ ਕਿਸਮ ਦੀ ਜਿੱਤ ਜਾਂ ਪ੍ਰਾਪਤੀ
ਦੀ ਖ਼ੁਸ਼ੀ ਜਾਂ ਜਸ਼ਨ ਮਨਾਉਣ ਲਈ ਤੇ ਉਹ ਜਿੱਤ ਜਾਂ ਪ੍ਰਾਪਤੀ ਸਾਰੇ
ਲੇਕਾਂ ਦੀ ਭਲਾਈ ਦੇ ਹਿੱਤ ਵਿੱਚ ਹੋਵੇ ਨਾਲ ਹੁੰਦਾ ਹੈ ਨਾ ਕਿ ਇੱਕ ਵਿਅਕਤੀ
ਵਿਸ਼ੇਸ਼ ਦੀ ਜਿੱਤ ਜਾਂ ਪ੍ਰਾਪਤੀ ਨਾਨ। ਜਦ ਕਦੇਂ ਵੀ ਸੱਚ ਦੀ ਜਿੱਤ ਹੁੰਦੀ ਹੈ
ਤਾਂ ਉਸਨੂੰ ਜਸ਼ਨ ਦੇ ਨਾਲ ਮੇਲੇ ਜਾਂ ਤਿਉਹਾਰ ਦੇ ਰੂਪ ਵਿੱਚ ਮਨਾਇਆ ਜਾਂਦਾ ਹੈ।
ਇੱਥੇ ਇਨ੍ਹਾਂ ਮੇਲਿਆਂ ਤੇ ਤਿਉਹਾਰਾਂ ਦਾ ਸਬੰਧ ਫਸਲਾਂ ਦੀ ਕਟਾਈ ਤੋਂ ਬਾਅਦ
ਹੋਣ ਵਾਲ ਮੁਨਾਫ਼ੇ ਜਾਂ ਲਾਭ ਤੋਂ ਵੀ ਲਿਆ ਜਾ ਸਕਦਾ ਹੈ। ਇਨ੍ਹਾਂ ਮੇਲਿਆਂ ਜਾਂ
ਤਿਉਹਾਰਾਂ ਵਿੱਚੋ. ਮਾਘੀ, ਲੋਹੜੀ, ਵਿਸਾਖੀ, ਆਦਿ ਮੁੱਖ ਹਨ। ਜਿਨ੍ਹਾਂ ਵਿੱਚੋਂ
ਦੀਵਾਲੀ ਦਾ ਤਿਉਹਾਰ ਦਾ ਇੱਕ ਆਪਣਾ ਵੱਖਰਾ ਹੀ ਮਹੱਤਵ ਹੈ। ਇਸ ਤਿਉਹਾਰ ਨੂੰ
ਦੀਪਾਵਲੀ ਅਰਥਾਤ ਦੀਵਿਆਂ ਤੇ ਰੌਸ਼ਨੀ ਦੇ ਤਿਉਹਾਰ ਤੋਂ ਵੀ ਲਿਆ ਜਾ ਸਕਦਾ ਹੈ।
ਇਸ ਤਿਉਹਾਰ ਦਾ ਸਬੰਧ ਹਿੰਦੂ ਧਰਮ ਨਾਲ ਵੀ ਹੈ। ਇਸ ਦਿਨ ਅਯੁਧਿਆ ਪਤੀ ਰਾਜਾ
ਰਾਮ ਚੰਦਰ 14 ਸਾਲ ਦਾ ਬਨਵਾਸ ਕੱਟ ਕੇ ਵਾਪਸ ਅਯੁਧਿਆ ਪਹੁੰਚੇ ਸਨ। ਇਸੇ ਦਿਨ
ਸਿੱਖਾਂ ਦੇ ਛੇਂਵੇਂ ਗੁਰੂ ਹਰਗੋਬਿੰਦ ਸਾਹਿਬ ਜੀ ਵੀ 5 ਰਾਜਿਆਂ ਸਮੇਤ ਗਵਾਲੀਅਰ
ਦੇ ਕਿਲ੍ਹੇ ਤੋ ਰਿਹਾ ਹੋਏ ਸਨ। ਦੀਵਾਲੀ ਦਾ ਸਬੰਧ ਬੁੱਧ ਤੇ ਜੈਨ ਧਰਮ ਨਾਲ ਵੀ
ਮੰਨਿਆ ਜਾਂਦਾ ਹੈ। ਇਸੇ ਦਿਨ ਸਵਾਮੀ ਰਾਮਤੀਰਥ ਜੀ ਦਾ ਜਨਮ ਦਿਨ ਵੀ ਹੋਇਆ ਤੇ
ਇਸੇ ਦਿਨ ਹੀ ਸੁਨਿਹਰੀ ਮੰਦਿਰ ਦਾ ਨੀਂਹ ਪੱਥਰ ਵੀ ਰੱਖਿਆ ਗਿਆ ਮੰਨਿਆ ਜਾਂਦਾ
ਹੈ।
ਇਸ ਦੀਵਾਲੀ ਦੇ ਤਿਉਹਾਰ ਦਾ ਸਬੰਧ ਨਰਕਾਸੁਰ ਰਾਖ਼ਸ਼ਸ਼ ਦੇ ਬਧ ਨਾਲ ਵੀ ਹੈ ਤੇ ਇਹ
ਨਰਕਾਸ਼ੁਰ ਭੂ-ਦੇਵੀ ਦਾ ਪੁੱਤਰ ਸੀ। ਅੱਜ ਵੀ ਸਾਡੇ ਸਮਾਜ ਵਿੱਚ ਬਹੁਤ ਸਾਰੇ
ਰਾਖ਼ਸ਼ਸ਼ ਵਿਰਤੀ ਵਾਲੇ ਮਨੁੱਖ ਫਿਰ ਰਹੇ ਹਨ ਜਿਸ ਦਾ ਬਧ ਕਰਨ ਲਈ ਕੋਈ ਵੀ ਤਿਆਰ
ਨਹੀਂ ਹੁੰਦਾ ਸਗੋਂ ਇਨ੍ਹਾਂ ਨੂੰ ਬੜ੍ਹਾਵਾ ਦੇਣ ਨੂੰ ਤਿਆਰ ਹੋਣ ਵਾਲੇ ਹੀ ਪੈਦਾ
ਹੋ ਰਹੇ ਹਨ। ਇਹ ਵਿਰਤੀ ਸਮਾਜ ਵਿੱਚ ਦਿਨੋਂ ਦਿਨ ਵਧ ਫੁੱਲ ਰਹੀ ਹੈ।
ਇਸ ਤਿਉਹਾਰ ਦਾ ਸਬੰਧ ਲੱਛਮੀਂ ਅਰਥਾਤ ਧੰਨ ਦੇਵੀ ਦੀ ਪੂਜਾ ਨਾਲ ਵੀ ਹੈ। ਇਹ
ਧਾਰਨਾ ਜਾਂ ਵਿਚਾਰ ਬਣਿਆ ਹੋਇਆ ਹੈ ਕਿ ਜਿਹੜਾ ਇਸ ਦਿਨ ਲੱਛਮੀਂ ਪੂਜਾ ਕਰਦਾ ਹੈ
ਉਸ ਦੇ ਘਰ ਲੱਛਮੀਂ ਦਾ ਪ੍ਰੇਵੇਸ਼ ਹੋ ਜਾਦਾ ਹੈ। ਕੀ ਇਹ ਧਾਰਨਾ ਬਿਲਕੁਲ ਸੱਚ ਹੈ
ਕਿ ਲੱਛਮੀਂ ਪੂਜਾ ਕਰਨ ਨਾਲ ਹਰ ਆਦਮੀਂ ਦੇ ਘਰ ਲੱਛਮੀਂ ਪ੍ਰਵੇਸ਼ ਕਰ ਜਾਦੀ ਹੈ।
ਅੱਜ ਸਾਡੇ ਸਮਾਜ ਵਿੱਚ ਬਹੁਤ ਸਾਰੇ ਘਰ ਅਜਿਹੇ ਹਨ ਜਿਨ੍ਹਾਂ ਦੇ ਘਰਾ ਵਿੱਚ ਡੰਗ
ਦਾ ਚੁੱਲ੍ਹਾ ਤੱਕ ਬਾਲਣ ਲਈ ਸਾਧਨ ਜੁਟਾਉਣਾ ਵੀ ਮੁਸ਼ਕਿਲ ਹੋ ਰਿਹਾ ਹੈ।
ਹੁਣ
ਸਵਾਲ ਇਹ ਪੈਦਾ ਹੁੰਦਾ ਹੈ ਕਿ ਕੀ ਉਹ ਲੋਕ ਸਚਮੁੱਚ ਹੀ ਲੱਛਮੀਂ ਪੂਜਾ ਕਰ ਕੇ
ਆਪਣੇ ਘਰ ਲੱਛਮੀਂ ਦਾ ਪ੍ਰਵੇਸ਼ ਕਰਾ ਲੈਂਦੇ ਹਨ ਤੇ ਆਪਣਾ ਜੀਵਨ ਖ਼ੁ਼ਸ਼ੀਆਂ ਭਰਪੂਰ
ਬਣਾ ਲੈਂਦੇ ਹਨ? ਕਈ ਵਾਰ ਐਸਾ ਹੁੰਦਾ ਹੈ ਕਿ ਰੱਬ ਨਾ ਕਰੇ ਦੀਵਾਲੀ ਵਾਲੇ ਦਿਨ
ਕਿਸੇ ਦੇ ਘਰ ਕਿਸੇ ਕਿਸਮ ਦਾ ਸੋਗ ਪੈ ਜਾਂਦਾ ਹੈ ਤੇ ਕੀ ਉਹ ਦੀਵਾਲੀ ਨੂੰ
ਖ਼ੁਸ਼ੀਆ ਭਰਪੂਰ ਬਣਾ ਸਕਣਗੇ? ਇਸ ਦਿਨ ਆਪਣੇ ਉਨ੍ਹਾਂ ਵੱਡੇ ਵਡੇਰਿਆਂ ਦੀਆਂ
ਕਬਰਾਂ ਤੇ ਦੀਵੇ ਜਲਾਏ ਜਾਂਦੇ ਹਨ ਜਿਨ੍ਹਾਂ ਦੀ ਜੀਊਦਿਆਂ ਜੀਅ ਤਾਂ ਬਾਤ ਤੱਕ
ਨਹੀਂ ਪੁੱਛੀ ਜਾਂਦੀ।
ਹੁਣ ਸਾਡੀ ਦੁਨੀਆਂ ਦਾ ਜਿਸ ਤਰ੍ਹਾਂ ਦਾ ਮਾਹੌਲ ਬਣਿਆ ਹੋਇਆ ਹੈ ਦੀਵਾਲੀ ਦੀ ਆੜ
ਲੈ ਕੇ ਬਹੁਤ ਸਾਰੀਆਂ ਥਾਵਾਂ ਉੱਤੇ ਬੰਬ ਧਮਾਕੇ ਕੀਤੇ ਜਾਂਦੇ ਹਨ ਤੇ ਜਾਂ ਫਿਰ
ਅੱਤਵਾਦੀ ਜਥੇਬੰਦੀਆਂ ਵਲੋਂ ਬੰਬ ਧਮਾਕੇ ਕਰਨ ਦੀਆਂ ਧਮਕੀਆਂ ਦਿੱਤੀਆਂ ਜਾਂਦੀਆਂ
ਹਨ। ਕੀ ਇਸ ਸਭ ਕੁਝ ਨਾਲ ਸੱਚ ਮੁੱਚ ਹੀ ਮਨੁੱਖ ਦੀ ਜਿੰਦਗੀ ਵਿੱਚ ਰੌਸ਼ਨੀ ਆ
ਸਕੇਗੀ? ਜ਼ਰਾ ਸੋਚ ਤੇ ਵਿਚਾਰ ਕਰਨ ਦੀ ਲੋੜ ਹੈ।
ਕਈ ਵਾਰ ਐਸਾ ਵੀ ਹੁੰਦਾ ਹੈ ਕਿ ਵੱਡਿਆ ਦੀ ਅਣ-ਗਹਿਲੀ ਕਾਰਨ ਛੋਟੇ ਆਪਣੇ ਹੱਥਾ
ਵਿੱਚ ਹੀ ਪਟਾਕੇ ਚਲਾ ਲੈਂਦੇ ਹਨ ਤੇ ਆਪਣੀਆਂ ਅੱਖਾਂ ਗਵਾ ਲੈਂਦੇ ਹਨ ਤੇ ਜਾਂ
ਫਿਰ ਆਪਣੀ ਜਾਨ ਤੋਂ ਵੀ ਹੱਥ ਧੋ ਬੈਠਦੇ ਹਨ। ਇਸ ਤਰ੍ਹਾਂ ਹੋਣ ਨਾਲ ਕੀ
ਸੱਚ-ਮੁੱਚ ਹੀ ਉਸ ਘਰ ਜਾਂ ਪਰਿਵਾਰ ਤੇ ਖ਼ੁ਼ਸੀਆਂ ਮੇਹਰਬਾਨ ਹੋਣਗੀਆਂ। ਅੱਜ
ਸਾਡੇ ਸਮਾਜ ਵਿੱਚ ਇੰਨੀਆਂ ਕੁਰੀਤੀਆਂ ਤੇ ਬੁਰਾਈਆਂ ਨੇ ਜਨਮ ਲਿਆ ਹੋਇਆ ਹੈ ਕਿ
ਜਿਨ੍ਹਾਂ ਦਾ ਦੀਵਾ ਬਾਲਣਾ ਅੱਜ ਸਾਡਾ ਸਾਰਿਆਂ ਦਾ ਹੀ ਫ਼ਰਜ਼ ਨਹੀਂ ਬਣਦਾ?
ਕਿਹਾ ਜਾਂਦਾ ਹੈ ਕਿ ਅੱਜ ਇੱਕ ਕੁੱਤਾ ਜਿਹੜਾ ਕਿ ਇੱਕ ਜਾਨਵਰ ਹੈ ਉਹ ਮਨੁੱਖ
ਨਾਲੋਂ ਜ਼ਿਆਦਾ ਸਮਝਦਾਰ ਹੋ ਗਿਆ ਹੈ। ਉਹ ਜਿੱਥੇ ਵੀ ਬੈਠਦਾ ਹੈ ਉਸ ਜਗ੍ਹਾ ਨੂੰ
ਪੂਛ ਝਾੜ ਕੇ ਹੀ ਬੈਠਦਾ ਹੈ ਤੇ ਮਨੁੱਖ ਜਿਸ ਥਾਂ ਬੈਠਦਾ ਹੈ ਉਸ ਥਾਂ ਤੇ ਗੰਦ
ਹੀ ਬਿਖੇਰਦਾ ਹੋਇਆ ਨਜ਼ਰ ਆਇਆ ਹੈ। ਕਿਸੇ ਨਾਲ ਧੋਖਾ, ਠੱਗੀ ਕਰਨਾ ਤੇ ਪਸ਼ੂਆਂ
ਵਾਲੀਆਂ ਹਰਕਤਾਂ ਕਰਨਾ ਕੀ ਇਹ ਗੰਦ ਬਿਖੇਰਨਾ ਨਹੀਂ?
ਇਸ ਮਾਮਲੇ ਵਿੱਚ ਕੁੱਤਾ ਇਨਸਾਨ ਨਾਲੋਂ ਅੱਗੇ ਨਿਕਲ ਗਿਆ ਹੈ।
ਕਈ ਵਾਰ ਅਜਿਹਾ ਹੁੰਦਾ ਹੈ ਕਿ ਦੀਵਾਲੀ ਦੇ ਪਟਾਕਿਆਂ ਦੀ ਹੋੜ ਵਿੱਚ ਬੰਬ ਧਮਾਕੇ
ਹੋਣ ਦੀਆਂ ਖ਼ਬਰਾਂ ਵੀ ਮਿਲਦੀਆਂ ਹਨ। ਫਿਰ ਉਹ ਪਰਿਵਾਰ ਜਿਹੜੇ ਇਸਦੀ ਮਾਰ ਹੇਠ ਆ
ਜਾਦੇ ਹਨ ਉਨ੍ਹਾਂ ਲਈ ਇਹ ਦੀਪਮਾਲਾ ਦਾ ਤਿਉਹਾਰ ਕਿਸ ਕੰਮ ਦਾ ਰਿਹਾ ਭਲਾ? ਹਾਂ
ਜੇ ਤੁਸੀਂ ਖ਼ੁਸ਼ੀ ਮਨਾਉਣਾ ਚਾਹੁੰਦੇ ਹੋ ਤਾਂ ਤੁਹਾਨੂੰ ਦੂਜਿਆ ਦੀ ਖੁਸ਼ੀ ਖੋਹਣ
ਦਾ ਹੱਕ ਕਿਸ ਭੜੂਏ ਨੇ ਦਿੱਤਾ ਭਲਾ?
ਅਸਲ ਵਿੱਚ ਘੋਖ ਪਰਖ ਕੇ ਦੇਖਿਆ ਜਾਵੇ ਤਾਂ ਦੀਵਾਲੀ ਦਾ ਤਿਉਹਾਰ ਅੰਧੇਰੇ
ਵਿੱਚੋਂ ਨਿਕਲ ਕੇ ਰੌਸ਼ਨੀ ਵਾਲੇ ਪਾਸੇ ਵੱਲ ਜਾਣ ਨੂੰ ਸੰਕੇਤ ਕਰਦਾ ਹੈ।
ਪਰ ਅੱਜ ਸਮਾਂ ਇਸਦੇ ਬਿਲਕੁਲ ਉਲਟ ਚੱਲ ਰਿਹਾ ਹੈ। ਇਨਸਾਨ ਅੰਧੇਰੇ ਵਿੱਚੋਂ
ਨਿਕਲਣ ਦੀ ਬਜਾਇ ਉਸ ਵਿੱਚ ਜ਼ਿਆਦਾ ਗਰੱਸਿਆ ਜਾ ਰਿਹਾ ਹੈ। ਅੱਜ ਬਹੁਤ ਸਾਰੀਆਂ
ਬੁਰਾਈਆਂ ਰੂਪੀ ਅੰਧੇਰੇ ਨੇ ਮਨੁੱਖ ਨੂੰ ਆਪਣੇ ਵਿੱਚ ਇਸ ਕਦਰ ਗਰੱਸਿਆ ਹੋਇਆ ਹੈ
ਕਿ ਜਿਸ ਵਿੱਚੋਂ ਨਿਕਲਣਾਂ ਉਸਨੂੰ ਮੁਸਕਿਲ ਹੀ ਨਹੀਂ ਨਾ-ਮੁਮਕਿਨ ਵੀ ਲੱਗ ਰਿਹਾ
ਹੈ। ਫਿਰ ਕੀ ਇਹ ਸੱਚ ਮੁੱਚ ਸਾਡੇ ਜੀਵਨ ਨੂੰ ਰੌਸ਼ਨ ਕਰ ਰਿਹਾ ਹੈ?
ਆਓ ਸਾਰੇ ਰਲ ਕੇ ਪਰਣ ਕਰ ਲਈਏ ਕਿ ਇਸ ਦੀਵਾਲੀ ਦੇ ਤਿਉਹਾਰ ਨੂੰ ਖੁਸ਼ੀ ਦੇ
ਦੀਵਿਆਂ ਦੀ ਰੌਸ਼ਨੀ ਦਾ ਤਿਉਹਾਰ ਹੀ ਬਣਿਆਂ ਰਹਿਣ ਦੇਈਏ ਨਾ ਕਿ ਮੌਤ ਤੇ ਗ਼ਮੀ ਦਾ
ਤਿਉਹਾਰ ਬਣਨ ਦੇਈਏ। ਸਾਰੇ ਰਲ ਕੇ ਜੀਓ ਤੇ ਜਿਊਣ ਦੇਈਏ ਦੀ ਧਾਰਨਾ ਨੂੰ ਮਨ ਚ
ਬਿਠਾਈਏ ਇਹ ਤਿਉਹਾਰ ਅਸਲ ਵਿੱਚ ਤਦ ਹੀ ਰੌਸ਼ਨੀ ਦੇ ਦੀਵਿਆ ਦਾ ਤਿਉਹਾਰ ਹੋਵੇਗਾ।
ਕਿਸੇ ਦੇ ਜੀਵਨ ਵਿੱਚ ਅੰਧੇਰ ਕਰਨ ਨਾਲ ਇਹ ਤਿਉਹਾਰ ਕਤੇਈ ਖੁ਼ਸ਼ੀ ਦੀ ਰੋਸ਼ਨੀ ਦੇ
ਦੀਵਿਆਂ ਦਾ ਤਿਉਹਾਰ ਨਹੀਂ ਹੋਵੇਗਾ।
ਪਰਸ਼ੋਤਮ ਲਾਲ ਸਰੋਏ,
ਮੋਬਾਇਲ ਨੰਬਰ- 91-92175-44348
|