WWW 5abi।com  ਪੰਨਿਆ ਵਿੱਚ ਸ਼ਬਦ ਭਾਲ (ਹਿੰਦਿਕ ਵਿਧੀ ਨਾਲ)

ਜੱਜੇ ਦੀਆਂ ਲੱਤਾਂ ਵਿਚ ਆ ਅੜੀ ਬੇਲੋੜੀ ਬਿੰਦੀ
ਗਿ. ਸੰਤੋਖ ਸਿੰਘ

5_cccccc1.gif (41 bytes)

ਏਥੇ ਮੈ ਹਿੰਦੁਸਤਾਨੀ ਬੀਬੀਆਂ ਦੇ ਮੱਥੇ ਉਪਰ ਚਿਪਕਾਈ ਜਾਣ ਵਾਲ਼ੀ ਬਿੰਦੀ ਦਾ ਜ਼ਿਕਰ ਨਹੀ ਕਰਨ ਲੱਗਾ। ਉਹ ਬਿੰਦੀ ਤਾਂ ਸ਼ਾਇਦ ਭਾਰਤੀ ਇਸਤਰੀ ਦੇ ਮੇਕਅਪ ਦਾ ਹਿੱਸਾ ਬਣ ਕੇ, ਕਿਸੇ ਬੀਬੀ ਦੇ ਸੁਹੱਪਣ ਵਿਚ ਵਾਧਾ ਕਰਦੀ ਹੋਵੇਗੀ ਜਾਂ ਘਟੋ ਘਟ ਅਜਿਹਾ ਸਮਝਿਆ ਜਾਂਦਾ ਹੈ ਕਿ ਉਹ ਕਰਦੀ ਹੈ। ਇਹ ਤਾਂ ਮੰਨਣਾ ਹੀ ਪਵੇਗਾ ਕਿ ਜੇਹੜੀ ਵਸਤੂ ਸਦੀਆਂ ਤੋਂ ਨਹੀ ਬਲਕਿ ਦਹਿ ਸਦੀਆਂ ਤੋਂ ਇਸਤਰੀ ਦੇ ਸ਼ਿੰਗਾਰ ਦਾ ਹਿੱਸਾ ਚੱਲੀ ਆ ਰਹੀ ਹੈ ਤੇ ਕਿਸੇ ਨੇ ਇਸ ਨੂੰ ਹਟਾਉਣ ਦਾ ਯਤਨ ਨਹੀ ਕੀਤਾ ਤਾਂ ਨਿਸਚੇ ਹੀ ਇਹ ਸੁੰਦਰਤਾ ਵਿਚ ਵਾਧਾ ਕਰਦੀ ਹੀ ਹੋਵੇਗੀ! ਪਰ ਮੈ ਤਾਂ ਉਸ ਬਿੰਦੀ ਦਾ ਜ਼ਿਕਰ ਕਰਨ ਲੱਗਾ ਹਾਂ ਜੋ ਗੁਰਮੁਖੀ ਲਿਖਤ ਦੇ ਤੇਰਵੇਂ ਅੱਖਰ, ਦੇ ਪੈਰ ਵਿਚ ਅੜ ਕੇ, ਪੰਜਾਬੀ ਲਿਖਤ ਦੀ ਖ਼ੂਬਸੂਰਤੀ ਵਿਚ ਵਾਧਾ ਕਰਨ ਦੀ ਥਾਂ, ਇਸ ਦੀ ਬਦਸੂਰਤੀ ਵਿਚ ਘਨੇਰਾ ਯੋਗਦਾਨ ਪਾ ਰਹੀ ਹੈ।

ਪਹਿਲਾਂ ਪਹਿਲ ਗੁਰਮੁਖੀ ਦੇ ਪੈਂਤੀ ਅੱਖਰ ਹੀ ਹੁੰਦੇ ਸਨ ਤੇ ਪੰਜਾਬੀ ਉਚਾਰਣ ਅਨੁਸਾਰ ਇਹਨਾਂ ਨਾਲ ਸਰ ਜਾਂਦਾ ਸੀ; ਇਸ ਲਈ ਇਸ ਵਰਣਮਾਲ਼ਾ ਦਾ ਨਾਂ ਵੀ ‘ਪੈਂਤੀ’ ਹੀ ਸੀ ਤੇ ਹੈ। ਫਿਰ ਫ਼ਾਰਸੀ ਦੇ ਸ਼ਬਦਾਂ ਦਾ, ਸਮੇ ਅਨੁਸਾਰ ਪੰਜਾਬੀ ਵਿਚ ਪ੍ਰਵੇਸ਼ ਕਰ ਜਾਣ ਕਰਕੇ, ਉਹਨਾਂ ਦਾ ਸਹੀ ਉਚਾਰਨ ਕਰਨ ਵਾਸਤੇ ਕੁਝ ਹੋਰ ਅੱਖਰਾਂ ਦੀ ਲੋੜ ਪਈ ਤਾਂ ਵਿਦਵਾਨਾਂ ਨੇ ਪੰਜ ਅੱਖਰ ਪਹਿਲਿਆਂ ਦੇ ਪੈਰੀਂ ਬਿੰਦੀਆਂ ਲਾ ਕੇ, ਹੋਰ ਵਧਾ ਲਏ ਤੇ ਇਸ ਤਰ੍ਹਾਂ ਇਸ ਨਵੀ ਸਮੱਸਿਆ ਦਾ ਹੱਲ ਕੱਢ ਕੇ ਕਾਰਜ ਸਾਰ ਲਿਆ; ਜਿਵੇਂ:

ਸ਼ ਖ਼ ਗ਼ ਜ਼ ਫ਼

ਲੱਲੇ ਦੇ ਪੈਰ ਵਿਚ ਬਿੰਦੀ ਲਾ ਕੇ, ਬਣਾ ਕੇ, ਇਸ ਦਾ ਤਾਲ਼ਵੀ ਉਚਾਰਨ ਕਰਨ ਦਾ ਪ੍ਰਸੰਗ, ਇਹਨਾਂ ਪੰਜ ਅੱਖਰਾਂ ਤੋਂ ਵੱਖਰਾ ਹੈ। ਇਸ ਬਾਰੇ ਵੀ ਕੁਝ ਵਿਦਵਾਨ ਬੇਲੋੜਾ ਭੰਬਲ਼ਭੂਸਾ ਜਿਹਾ ਪੈਦਾ ਕਰਨ ਲਈ, ਲ਼ ਦੀ ਥਾਂ ਲ੍ਹ, ਅਰਥਾਤ, ਲੱਲੇ ਦੇ ਪੈਰ ਵਿਚ ਬਿੰਦੀ ਦੀ ਥਾਂ ਹਾਹਾ  ਪਾ ਕੇ ਲਿਖਣ ਦੀ ਗ਼ਲਤ ਜਿਦ ਕਰਦੇ ਹਨ।

ਕਿਉਂਕਿ ਪੰਜਾਬੀ ਉਚਾਰਨ ਵਿਚ ਪਹਿਲਾਂ ਇਹਨਾਂ ਆਵਾਜ਼ਾਂ ਦੀ ਮੌਜੂਦਗੀ ਨਾ ਹੋਣ ਕਰਕੇ, ਇਹਨਾਂ ਨੂੰ ਦਰਸਾਉਣ ਲਈ ਵੱਖਰੇ ਅੱਖਰਾਂ ਦੀ ਲੋੜ ਨਹੀ ਸੀ। ਜਦੋਂ ਫ਼ਾਰਸੀ ਵਿਚੋਂ ਆਏ ਲਫ਼ਜ਼ਾਂ ਨੂੰ ਗੁਰਮੁਖੀ ਲਿਖਤ ਵਿਚ ਲਿਆਉਣ ਦੀ ਲੋੜ ਪਈ, ਤਾਂ ਪੰਜਾਂ ਅੱਖਰਾਂ ਦੇ ਪੈਰੀਂ ਬਿੰਦੀਆਂ ਲਾ ਕੇ ਕੰਮ ਸਾਰ ਲਿਆ ਗਿਆ ਪਰ ਹੁਣ ਤਾਂ ਜਿਵੇਂ ਬੇਲੋੜੀ ਬਿੰਦੀ ਹਰ ਥਾਂ ਲਾਉਣ ਦਾ ਇਹ ਰਿਵਾਜ਼ ਜਿਹਾ ਹੀ ਪੈ ਗਿਆ ਹੈ। ਮੁਢਲੇ ਪੰਜਾਬੀ ਸ਼ਬਦਾਂ ਦੇ ਉਚਾਰਨ ਲਈ ਇਹਨਾਂ ਦੀ ਲੋੜ ਨਹੀ ਸੀ। ਸੋ ਜੇ ਇਹ ਬਿੰਦੀ ਕਿਤੇ ਵਰਤਣੋ ਰਹਿ ਵੀ ਜਾਵੇ ਤਾਂ ਪੰਜਾਬੀ ਦੇ ਉਚਾਰਨ ਵਿਚ ਕੋਈ ਦੋਸ਼ ਨਹੀ। ਹਾਂ, ਜੇ ਇਹ ਬੇਲੋੜੀ ਲਾਈ ਜਾਵੇ ਤਾਂ ਪੂਰੀ ਦੀ ਪੂਰੀ ਹੀ ਗ਼ਲਤ ਹੈ।

ਪੰਜਾਬੀ ਦੇ ਨਵੇਂ ਲਿਖਾਰੀ ਸ਼ਾਇਦ ਇਕ ਦੂਜੇ ਤੋਂ ਅੱਗੇ ਲੰਘਣ ਲਈ, ਵਧ ਤੋਂ ਵਧ ਬਿੰਦੀਆਂ ਲਾ ਕੇ ਹੀ ਆਪਣੀ ਵਿਦਿਅਕ ਦੌੜ ਦੀ ਪਰਾਪਤੀ ਦਾ ਪ੍ਰਗਟਾਵਾ ਕਰਨਾ ਚਾਹੁੰਦੇ ਹੋਣ ਤੇ ਇਸ ‘ਮਹਾਨ ਕਾਰਜ’ ਵਿਚ ਦੂਜਿਆਂ ਨੂੰ ਪਛਾੜਨ ਦਾ ਇਹ, ਆਪਣੀਆਂ ਲਿਖਤਾਂ ਵਿਚ ਬਿੰਦੀਆਂ ਦੇ ਵਾਧੇ ਵਾਲ਼ਾ, ਸਭ ਤੋਂ ਸੌਖਾ ਢੰਗ ਉਹਨਾਂ ਨੇ ਅਪਣਾ ਲਿਆ ਹੋਵੇ! ਏਥੋਂ ਤੱਕ ਕਿ ਪੰਜਾਬੀ ਦੇ ਟੀਚਰ  ਵੀ ਇਸ ਦੌੜ ਵਿਚ ਨਵੇਂ ਲਿਖਾਰੀਆਂ ਤੋਂ ਪਿੱਛੇ ਨਹੀ ਰਹਿੰਦੇ। ਠੀਕ ਵੀ ਹੈ:

ਤਾਏ ਧੀ ਚੱਲੀ ਤੇ ਮੈਂ ਕਿਉਂ ਰਹਾਂ ‘ਕੱਲੀ।

ਦੱਸੋ ਭਈ:

ਤਰਜ਼ੀਹ, ਕਾਰਜ਼, ਪੰਜ਼ਾਬ, ਬੈਲਜ਼ੀਅਮ, ਮਜ਼ਬੂਰ, ਬਰਿਜ਼, ਫਰਿਜ਼, ਲੈਂਗੁਵੇਜ਼, ਕਾਲਜ਼, ਜ਼ਾਰੀ, ਫੌਜ਼, ਜ਼ੋ, ਬਿਜ਼ਲੀ, ਹਜ਼ਮ, ਜ਼ਾਂਦਾ, ਗੁਜ਼ਰਾਤ, ਵਜ਼ਦ, ਪੇਜ਼, ਏਜ਼, ਮੈਰਿਜ਼, ਹਾਜ਼ਮਾ, ਅਪਾਹਜ਼, ਤਰਜ਼ਮਾਨ, ਜ਼ਨਾਨੀ, ਜ਼ਲਵਾ, ਰਿਫ਼ਿਊਜ਼ੀ, ਜ਼ੁਰਅਤ, ਜ਼ਬਤ, ਤਵੱਜ਼ੋਂ, ਰੰਜ਼ਸ਼, ਜ਼ਾਮਨ, ਤਜ਼ਰਬਾ, ਬਾਵਜ਼ੂਦ, ਜ਼ਬਰ, ਜ਼ੋੜ, ਹੇਜ਼, ਸਟੇਜ਼, ਹਾਜ਼ਰੀ, ਅਜ਼ੇ, ਮੌਜ਼ੂਦ, ਬਜ਼ਟ, ਬੀਜ਼, ਅੰਜ਼ਾਮ, ਹਿਜ਼ਰਤ, ਇਨਚਾਰਜ਼, ਸਮਾਜ਼, ਰਾਜ਼ੀ, ਪ੍ਰੈਸਟੀਜ਼, ਪਾਜ਼, ਮੈਸਿਜ਼, ਖੱਜ਼ਲ, ਦਰਜ਼, ਭਤੀਜ਼ਾ, ਮੌਜ਼, ਸੰਜ਼ੀਦਾ, ਕਾਰਜ਼, ਮੈਨਜ਼ਿੰਗ, ਸੋਲਜ਼ਰ ਆਦਿ .

ਵਾਲ਼ੇ ਚੰਗੇ ਭਲੇ ਜ ਦੀਆਂ ਲੱਤਾਂ ਵਿਚ ਬੇਲੋੜੀ ਬਿੰਦੀ ਫਸਾ ਕੇ, ਪੰਜਾਬੀ ਉਚਾਰਨ ਦੀ ਯੱਖਣਾ ਪੁੱਟਣ ਦਾ ‘ਸ਼ੁਭ ਕਾਰਜ’ ਕਰਕੇ, ਅਸੀਂ ਕੀ ਕੱਦੂ ਵਿਚ ਤੀਰ ਮਾਰ ਰਹੇ ਹਾਂ! ਇਹ ਮੰਨਣ ਵਿਚ ਨਹੀ ਆਉਂਦਾ ਕਿ ਡਾ. ਮਹੀਪ ਸਿੰਘ ਵਰਗਾ ਚਾਰ ਜ਼ਬਾਨਾਂ ਦਾ ਵਿਦਵਾਨ, ਤਰਜੀਹ ਨੂੰ ਤਰਜ਼ੀਹ ਲਿਖਦਾ ਹੋਵੇ। ਇਹ ਮੰਨਣਾ ਵੀ ਬੜਾ ਹੀ ਔਖਾ ਲੱਗਦਾ ਹੈ ਕਿ ਪੋਸਟ ਗਰੈਜੂਏਟ ਕਾਲਜ ਦੇ ਪੰਜਾਬੀ ਵਿਭਾਗ ਦਾ ਮੁਖੀ, ਸੁਰਿੰਦਰ ਮੰਡ, ਅਜੇ ਨੂੰ ਅਜ਼ੇ ਲਿਖਣ ਦੀ ਗ਼ਲਤੀ ਕਰਦਾ ਹੋਵੇ! ਫਿਰ ਇਹ ਗ਼ਲਤੀ ਹੈ ਕਿਥੇ! ਕਿਤੇ ਇਹ ਤਾਂ ਨਹੀ ਕਿ ਕੰਪਿਊਟਰ ਵਿਚ ਫ਼ੌਂਟ ਦੀ ਬਦਲੀ ਕਰਨ ਸਮੇ ਅਜਿਹੀਆਂ ਗ਼ਲਤੀਆਂ ਸਹਿਵਨ ਹੀ ਹੋ ਜਾਂਦੀਆਂ ਹੋਣ ਤੇ ਜੋ ਪਰੂਫ਼ ਰੀਡਰ ਠੀਕ ਕਰਨ ਵੱਲੋਂ ਅਣਗਹਿਲੀ ਕਰ ਜਾਂਦੇ ਹੋਣ! ਅਜਿਹਾ ਕੁਝ ਮੇਰੇ ਲੇਖਾਂ ਨਾਲ਼ ਵੀ ਹੋ ਜਾਂਦਾ ਹੈ।

ਮੈ ਕੁਝ ਅਤੇ ਸਭ ਦੇ ਉਤੇ ਅਧਕ ਲਾਉਣ ਦੇ ਹੱਕ ਵਿਚ ਨਹੀ ਤੇ ਕਦੀ ਵੀ ਨਹੀ ਲਾਉਂਦਾ ਪਰ ਮੇਰੇ ਹਰ ਲੇਖ ਵਿਚ, ਛਪਣ ਸਮੇ ਕੁਝ ਅਤੇ ਸਭ ਉਪਰ ਇਹ ਅਧਕ ਬਦੋ ਬਦੀ ਥੱਪਿਆ ਹੋਇਆ ਹੁੰਦਾ ਹੈ, ਜੋ ਮੈਨੂੰ ਬੜਾ ਹੀ ਚੁਭਦਾ ਹੈ ਪਰ ਸੰਪਾਦਕ ਕਿਤੇ ਨਾਰਾਜ਼ ਨਾ ਹੋ ਜਾਵੇ, ਸੋਚ ਕੇ ਮੈ ਚੁੱਪ ਰਹਿੰਦਾ ਹਾਂ। ਇਕ ਸੰਪਾਦਕ ਜੀ ਨੇ ਇਸ ਗੱਲ ਦਾ ਵਾਹਵਾ ਗੁੱਸਾ ਕਰ ਲਿਆ ਸੀ। ਇਸ ਦੇ ਬਾਵਜੂਦ ਵੀ ਉਹ ਮੇਰੇ ਹਰੇਕ ਲੇਖ ਵਿਚਲੇ ਕੁਝ ਅਤੇ ਸਭ ਉਪਰ ਅਧਕ ਲਾਉਂਦਾ ਹੈ। ਮੈ ਫਿਰ ਏਹੀ ਸਮਝਿਆ ਕਿ ਫ਼ੌਂਟ ਦੀ ਬਦਲੀ ਸਮੇ ਇਹ ਅਧਕ ਮੇਰੇ ਕੁਝ ਅਤੇ ਸਭ ਉਪਰ ਸਵਾਰ ਹੋ ਕੇ, ਇਹਨਾਂ ਨੂੰ ਕੁੱਝ ਅਤੇ ਸੱਭ ਬਣਾ ਧਰਦਾ ਹੈ, ਜੋ ਕਿ ਕਤਈ ਗ਼ਲਤ ਹੈ। ਇਹ ਸ਼ਾਇਦ ਫ਼ੌਂਟ ਬਦਲੀ ਕਾਰਨ ਹੀ ਹੁੰਦਾ ਹੈ; ਸੰਪਾਦਕ ਦਾ ਇਸ ਵਿਚ ਕੋਈ ਕਸੂਰ ਨਹੀ।

ਇਹ ਤਾਂ ਸ਼ਾਇਦ ਸੁਝਵਾਨ ਲਿਖਾਰੀਆਂ ਨੂੰ ਦੱਸਣ ਦੀ ਲੋੜ ਨਾ ਹੀ ਹੋਵੇ ਕਿ ਜਿਥੇ ਅੰਗ੍ਰੇਜ਼ੀ ਦੇ ਅੱਖਰ ge, dge, j ਹੋਣ, ਉਹਨਾਂ ਵਾਲ਼ੇ ਸ਼ਬਦਾਂ ਨੂੰ ਗੁਰਮੁਖੀ ਅੱਖਰਾਂ ਵਿਚ ਲਿਖਣ ਸਮੇ, ਅੰਤ ਵਿਚ ਹੁੰਦਾ ਹੈ ਨਾ ਕਿ । ਜਿਥੇ ਸ਼ਬਦ ਦੇ ਅੰਤ ਵਿਚ ਜਾਂ ਹੋਵੇ ਓਥੇ ਹੀ ਦੇ ਪੈਰ ਵਿਚ ਬਿੰਦੀ ਲਾ ਕੇ ਬਣਾਉਣ ਦੀ ਲੋੜ ਪੈਂਦੀ ਹੈ। ਐਵੇਂ ਨਹੀ ਅੰਨ੍ਹੇ ਵਾਹ ਸਾਰੇ ਥਾਂਵਾਂ ਤੇ ਹੀ ਦੇ ਪੈਰ ਵਿਚ ਬਿੰਦੀ ਜੜ ਦੇਣੀ ਚਾਹੀਦੀ। ਅਜਿਹਾ ਕਰਨਾ ਕਤਈ ਗ਼ਲਤ ਹੈ। ਮੇਰੇ ਪੌਣੇ ਕੁ ਚਾਰ ਦਹਾਕੇ ਪਹਿਲਾਂ ਦੇਸ ਛੱਡਣ ਉਪ੍ਰੰਤ, ਇਸ ਵਾਲ਼ੀ ਬਿੰਦੀ ਦਾ, ਪੰਜਾਬ ਵਿਚਲੇ ਪੜ੍ਹੇ ਲਿਖੇ ਵਿਅਕਤੀ ਏਨਾ ਦੁਰਉਪਯੋਗ ਕਰਨ ਲੱਗ ਪਏ ਹਨ ਕਿ ਕਦੀ ਕਦੀ ਮੈਨੂੰ ਸ਼ੱਕ ਪੈਣ ਲੱਗ ਜਾਂਦਾ ਹੈ ਕਿ ਕਿਤੇ ਮੈ ਹੀ ਗ਼ਲਤ ਨਾ ਹੋਵਾਂ! ਜਦੋਂ ਏਨੇ ਲੋਕ ਕਿਸੇ ਗੱਲ ਨੂੰ ਕਰਨ ਤਾਂ ਸ਼ੱਕ ਪੈਦਾ ਹੋ ਜਾਣਾ ਕੋਈ ਬਹੁਤੀ ਅਣਹੋਣੀ ਗੱਲ ਨਹੀ ਹੁੰਦੀ। ਅਜਿਹਾ ਵੀ ਹੁੰਦਾ ਹੈ ਕਿ ਬਹੁਤੇ ਵਿਅਕਤੀਆਂ ਵੱਲੋਂ ਕਿਸੇ ਗ਼ਲਤੀ ਨੂੰ ਮੁੜ ਮੁੜ ਕਰਨ ਨਾਲ਼ ਉਹ ਦਰੁਸਤ ਹੀ ਮੰਨੀ ਜਾਣ ਲੱਗ ਪੈਂਦੀ ਹੈ। ਮਿਸਾਲ ਵਜੋਂ ਛੇ ਕੁ ਦਹਾਕੇ ਪਹਿਲਾਂ, ਗਿ. ਹੀਰਾ ਸਿੰਘ ਦਰਦ ਵੱਲੋਂ ਕਿਤੇ ਉਰਦੂ ਦੇ ਲਫ਼ਜ਼ ਜਜ਼ਬਾਤ ਨੂੰ ਜਜ਼ਬਾਤਾਂ ਲਿਖਿਆ ਗਿਆ। ਅੱਜ ਬਹੁਤ ਸਾਰੇ ਲਿਖਾਰੀ ਇਉਂ ਹੀ ਲਿਖੀ ਜਾ ਰਹੇ ਹਨ, ਬਿਨਾ ਇਹ ਵਿਚਾਰੇ ਦੇ ਕਿ ਉਰਦੂ ਦੇ ਇਕ ਵਚਨ ਜਜ਼ਬਾ  ਨੂੰ ਬਹੁ ਵਚਨ ਬਣਾਉਣ ਲਈ ਜਜ਼ਬਾਤਾਂ ਲਿਖਣਾ ਗ਼ਲਤ ਹੈ। ਇਸ ਨੂੰ ਜਜ਼ਬਾਤ ਲਿਖਣਾ ਸਹੀ ਹੈ।

ਪਹਿਲਾਂ ਨਾਲ਼ੋਂ ਹੁਣ ਵਧ ਪੰਜਾਬੀ ਦੇ ਸ਼ਬਦ ਜੋੜਾਂ ਵਿਚ ਗ਼ਲਤੀਆਂ ਹੋਣ ਦੇ ਕੁਝ ਕਾਰਨਾਂ ਵਿਚੋਂ ਇਕ ਇਹ ਵੀ ਹੈ ਕਿ ਹਰੇਕ ਲਿਖਾਰੀ ਆਪਣੀ ਸਮਝ ਅਨੁਸਾਰ ਲਿਖਦਾ ਹੈ ਤੇ ਇੰਟਰਨੈਟ ਉਪਰ ਪ੍ਰਕਾਸ਼ਨਾਵਾਂ ਛਪਣ ਕਰਕੇ, ਜੋ ਵੀ ਲੇਖਕ ਲਿਖਦਾ ਹੈ ਓਸੇ ਰੂਪ ਵਿਚ ਛਪ ਜਾਂਦਾ ਹੈ। ਸੰਪਾਦਕਾਂ ਪਾਸ ਨਾ ਸਮਾ ਹੁੰਦਾ ਹੈ ਆਈ ਲਿਖਤ ਨੂੰ ਸੋਧਣ ਦਾ ਤੇ ਨਾ ਹੀ ਉਹ ਇਸ ਦੀ ਲੋੜ ਸਮਝਦੇ ਹਨ। ਇਸ ਲਈ ਇਹਨੀਂ ਦਿਨੀਂ ਇਸ ਪੱਖ ਤੋਂ ਘੀਚਮਚੋਲ਼ਾ ਪਹਿਲਾਂ ਨਾਲ਼ੋਂ ਕਿਤੇ ਵਧ ਹੈ। ਅੰਗ੍ਰੇਜ਼ੀ ਵਾਂਗ ਅਸੀਂ ਸ਼ਬਦ ਜੋੜਾਂ ਦੇ ਸਹੀਪਣ ਨੂੰ ਕਾਇਮ ਰੱਖਣਾ ਜਰੂਰੀ ਨਹੀ ਸਮਝਦੇ। ਫਿਰ ਪੰਜਾਬੀ ਦੇ ਸ਼ਬਦ ਜੋੜਾਂ ਦੀ ਇਕਸਾਰਤਾ ਦਾ ਮਸਲਾ ਅਜੇ ਤੱਕ ਕੋਈ ਸੰਸਥਾ ਸੁਲਝਾ ਨਹੀ ਸਕੀ। ਪੰਜਾਬੀ ਯੂਨੀਵਰਸਿਟੀ ਪਟਿਆਲਾ ਨੇ ਇਸ ਪਾਸੇ ਉਦਮ ਕੀਤਾ ਸੀ ਤੇ 159 ਵਿਦਵਾਨਾਂ ਦੀ ਰਾਇ ਲੈ ਕੇ, ਉਹਨਾਂ ਨੇ ਇਸ ਮਸਲੇ ਬਾਰੇ ਇਕ ‘ਪੰਜਾਬੀ ਸ਼ਬਦ-ਰੂਪ ਅਤੇ ਸ਼ਬਦ-ਜੋੜ ਕੋਸ਼’ ਨਾਮੀ, ਵੱਡਾ ਗ੍ਰੰਥ ਵੀ ਰਚਿਆ ਸੀ ਪਰ ਉਸ ਵਿਚ ਮਿਥੇ ਗਏ ਨਿਯਮਾਂ ਉਪਰ ਵੀ, ਉਸ ਸਮੇ ਸਾਰੇ ਵਿਦਵਾਨਾਂ ਦੀ ਸੰਮਤੀ ਨਹੀ ਸੀ ਹੋ ਸਕੀ। ਇਸ ਤੋਂ ਇਲਾਵਾ ਖ਼ੁਦ ਯੂਨੀਵਰਸਿਟੀ ਆਪਣੀਆਂ ਪ੍ਰਕਾਸ਼ਨਾਵਾਂ ਵਿਚ ਵੀ, ਆਪਣੇ ਬਣਾਏ ਹੋਏ ਨਿਯਮਾਂ ਉਪਰ ਅਮਲ ਨਹੀ ਕਰਦੀ। ਇਸ ਗੱਲ ਦਾ ਕੁਝ ਕੁ ਅਹਿਸਾਸ ਮੈਨੂੰ ਪਹਿਲਾਂ ਇਸ ਗ੍ਰੰਥ ਦੀ ਭੂਮਿਕਾ ਪੜ੍ਹ ਕੇ ਹੋਇਆ ਸੀ। ਮੇਰੀ ਪਿਛਲੀ ਪਟਿਆਲਾ ਫੇਰੀ ਦੌਰਾਨ ਮੈਨੂੰ ਯੂਨੀਵਰਸਿਟੀ ਦੇ ਵਿਦਵਾਨ ਪ੍ਰੋਫੈਸਰਾਂ ਵੱਲੋਂ ਕੁਝ ਗ੍ਰੰਥ ਤੋਹਫ਼ੇ ਵਜੋਂ ਬਖਸ਼ੇ ਗਏ। ਉਹਨਾਂ ਵਿਚੋਂ ਇਕ ਗ੍ਰੰਥ ‘ਸਿੱਖ ਇਤਿਹਾਸ ਦੇ ਚੋਣਵੇਂ ਮੂਲ ਸਰੋਤ’, ਲਿਖਤ ਡਾ. ਗੁਰਬਚਨ ਸਿੰਘ ਨਈਅਰ, ਮੈ ਆਪਣੇ ਨਾਲ਼ ਏਥੇ ਸਿਡਨੀ ਵਿਚ ਵੀ ਲੈ ਆਇਆ। ਹੁਣ ਜਦੋਂ ਮੈ ਇਸ ਕਿਤਾਬ ਨੂੰ ਪੜ੍ਹ ਰਿਹਾ ਹਾਂ ਤਾਂ ਪਤਾ ਲੱਗਿਆ ਕਿ ਜਿੰਨੀ ਯੱਖਣਾ ਪੰਜਾਬੀ ਦੇ ਸ਼ਬਦ ਜੋੜਾਂ ਦੀ ਇਸ ਕਿਤਾਬ ਵਿਚ ਪੁੱਟੀ ਗਈ ਹੈ, ਇਸ ਤੋਂ ਵਧ ਮੈ ਹੋਰ ਕਿਤੇ ਨਹੀ ਵੇਖੀ। ਲੱਗਦਾ ਹੈ ਕਿ ਜਿਵੇਂ ਜੋ ਇਸ ਕਿਤਾਬ ਦੇ ਲੇਖਕ ਨੇ, ਕਾਹਲ਼ੀ ਵਿਚ ਲਿਖ ਦਿਤਾ, ਉਸ ਦੀ ਪਰੂਫ਼ ਰੀਡਿੰਗ ਕਰਕੇ, ਸ਼ਬਦ ਜੋੜਾਂ ਨੂੰ ਸੋਧਣ ਦੀ ਲੋੜ ਹੀ ਨਹੀ ਸਮਝੀ ਗਈ। ਇਹ ਉਸ ਸੰਸਥਾ ਦਾ ਹਾਲ਼ ਹੈ ਜੋ ਕੇਵਲ ਤੇ ਕੇਵਲ ਪੰਜਾਬੀ ਭਾਸ਼ਾ ਦੀ ਸਰਬਪੱਖੀ ਉਨਤੀ ਵਾਸਤੇ ਹੀ ਹੋਂਦ ਵਿਚ ਲਿਆਂਦੀ ਗਈ ਸੀ। ਬਾਕੀ ਅਦਾਰਿਆਂ ਦਾ ਤਾਂ ਫਿਰ ਰੱਬ ਹੀ ਰਾਖਾ ਹੋ ਸਕਦਾ ਹੈ!

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਪ੍ਰਕਾਸ਼ਨਾਵਾਂ ਵਿਚ, ਚਾਰ ਕੁ ਦਹਾਕੇ ਪਹਿਲਾਂ, ਬਾਕੀਆਂ ਨਾਲ਼ੋਂ ਸ਼ਬਦ ਜੋੜਾਂ ਦੀ ਸ਼ੁਧਤਾ ਤੇ ਸਰਲਤਾ ਵਧੇਰੇ ਹੋਇਆ ਕਰਦੀ ਸੀ ਪਰ ਹੁਣ ਓਥੇ ਵੀ ਥੋਹੜੇ ਜਿਹੇ ਘਾਟੇ ਨਾਲ਼, ਇਹੋ ਹਾਲ ਹੋ ਗਿਆ ਹੈ।

ਇਸ ਤੋਂ ਇਲਵਾ ਕੁਝ ਸ਼ਬਦ ਪੰਜਾਬੀ ਵਿਚ ਅਜਿਹੇ ਵੀ ਵਰਤੇ ਜਾਂਦੇ ਹਨ ਜਿਨ੍ਹਾਂ ਵਿਚ ਬਿੰਦੀ ਲਾਉਣ ਨਾਲ਼ ਜਾਂ ਨਾ ਲਾਉਣ ਨਾਲ਼, ਉਹਨਾਂ ਦੇ ਅਰਥਾਂ ਵਿਚ ਫਰਕ ਪੈ ਜਾਂਦਾ ਹੈ। ਉਹਨਾਂ ਵਿਚੋਂ ਕੁਝ ਇਸ ਪ੍ਰਕਾਰ ਹਨ:

ਰਾਜ਼ (ਭੇਤ) ਤੇ ਰਾਜ (ਰਿਆਸਤ),
ਜਾਤ (ਜਾਤੀ) ਤੇ ਜ਼ਾਤ (ਨਿਜ),
ਜਨ (ਵਿਅਕਤੀ) ਤੇ ਜ਼ਨ (ਔਰਤ)

ਇਹਨਾਂ ਨੂੰ ਲਿਖਣ ਛਾਪਣ ਵੇਲ਼ੇ, ਅਸੀਂ ਇਹਨਾਂ ਦੇ ਅਰਥਾਂ ਵਿਚ ਕੋਈ ਫਰਕ ਨਹੀ ਸਮਝਦੇ।

ਜੇ ਅਸੀਂ ਇਸ ਗੱਲ ਨੂੰ ਯਾਦ ਰੱਖ ਲਈਏ ਤਾਂ ਬੇਲੋੜੀ ਬਿੰਦੀ ਤੋਂ ਕਿਸੇ ਹੱਦ ਤੱਕ, ਬਲਕਿ ਵਾਹਵਾ ਹੀ, ਸਾਡਾ ਛੁਟਕਾਰਾ ਹੋ ਸਕਦਾ ਹੈ। ਗੱਲ ਇਉਂ ਹੈ ਕਿ ਬੇਲੋੜੇ ਅਧਕ ਵਾਂਗ ਹੀ, ਜਿਥੇ ਸੌ ਫ਼ੀ ਸਦੀ ਸਾਨੂੰ ਯਕੀਨ ਨਾ ਹੋਵੇ ਓਥੇ ਬਿੰਦੀ ਲਾਉਣ ਦੀ ਜ਼ਹਿਮਤ ਅਸੀਂ ਨਾ ਉਠਾਈਏ। ਇਸ ਤੋਂ ਬਿਨਾ ਵੀ ਸਰ ਸਕਦਾ ਹੈ। ਜੇਕਰ ਕਿਤੇ ਬਹੁਤ ਹੀ ਥੋਹੜੇ ਥਾਂਵਾਂ ਉਪਰ ਬਿੰਦੀ ਲਾਉਣੋ ਅਸੀਂ ਉਕ ਵੀ ਗਏ ਤਾਂ ਸਿਆਣਾ ਪਾਠਕ ਖ਼ੁਦ ਹੀ ਇਸ ਦਾ ਸਹੀ ਉਚਾਰਨ ਕਰ ਲਵੇਗਾ। ਜੇ ਬੇਲੋੜੀਆਂ ਫਾਲਤੂ ਬਿੰਦੀਆਂ ਸਾਡੀਆਂ ਲਿਖਤਾਂ ਵਿਚ ਹੋਣ ਦੇ ਬਾਵਜੂਦ ਵੀ ਪਾਠਕ ਇਹਨਾਂ ਲਿਖਤਾਂ ਨੂੰ ਪੜ੍ਹ ਕੇ ਸਮਝ ਲੈਂਦੇ ਹਨ ਤਾਂ ਕਿਤੇ ਰਹਿ ਗਈ ਬਿੰਦੀ ਤੋਂ ਬਿਨਾ ਵੀ ਉਹ ਸਾਰ ਹੀ ਲੈਣਗੇ; ਇਸ ਬਾਰੇ ਸਾਨੂੰ ਬੇਲੋੜੇ ਫਿਕਰ ਦੀ ਲੋੜ ਨਹੀ।

ਇਕਬਾਲ ਰਾਮੂਵਾਲੀਆ, ਕਨੇਡਾ (੨੭/੦੨/੨੦੧੧)

ਕੰਦੋਲਾ ਜੀ: ਗਿਆਨੀ ਸੰਤੋਖ ਸਿੰਘ ਦੇ ਲੇਖ ਦਾ ਮੈਂ ਸਵਾਗਤ ਕਰਦਾ ਹਾਂ: ਉਨ੍ਹਾਂ ਨੇ ਪੰਜਾਬੀ ਉਚਾਰਣ ਅਤੇ ਸ਼ਬਦਜੋੜਾਂ ਬਾਰੇ ਅਹਿਮ ਮੁੱਦਾ ਉਠਾਲਿਆ ਹੈ। ਪੰਤੂ ਕੁਝ ਕੁ ਲਫ਼ਜ਼ਾਂ ਬਾਰੇ ਉਹ ਵੀ ਭੁਲੇਖਾ ਖਾ ਗਏ ਹਨ। ਕਿਰਪਾ ਕਰ ਕੇ ਉਨ੍ਹਾਂ ਨੂੰ ਮੇਰਾ ਇਹ ਖ਼ਤ ਪਹੁੰਚਾਅ ਦੇਣਾ:

ਸਹੀ: ਜ਼ਨਾਨੀ ਸਹੀ ਲਫ਼ਜ਼ ਹੈ। ਹਾਜ਼ਰੀ ਤੇ ਰਾਜ਼ੀ ਵੀ ਸਹੀ ਹਨ। ਰਿਵਾਜ਼ ਗ਼ਲਤ ਹੈ, ਇਹ ਰਿਵਾਜ ਹੁੰਦਾ ਹੈ।
ਵ ਨੂੰ ਬ ਦੀ ਅਵਾਜ਼ ਵਿੱਚ ਉਚਾਰਿਆ ਜਾ ਰਿਹਾ ਹੈ, ਯ ਨੂੰ ਜ ਬਣਾ ਦਿੱਤਾ ਗਿਆ ਹੈ। ਛ ਨੂੰ ਸ਼

ਆਮ ਲੋਕ ਵੈਨ ਨੂੰ ਬੈਨ, ਵੈਸਟ ਨੂੰ ਬੈਸਟ, ਯਾਰ ਨੂੰ ਜਾਰ, ਬਿਜ਼ਨਸ ਨੂੰ ਬਿਯਨਸ, ਮਜ਼ਾ ਨੂੰ ਮਯਾ, ਹਜ਼ਾਰ ਨੂੰ ਹਯਾਰ, ਜ਼ੀਰੋ ਨੂੰ ਜੀਰੋ, ਛੇ ਨੂੰ ਸ਼ੇ, ਵੱਛੀ ਨੂੰ ਵਸ਼ੀ, ਛਕ ਲੋ ਨੂੰ ਸ਼ਕ ਲੋ

ਇਸ ਰੁਝਾਨ ਬਾਰੇ ਜਾਗਰੂਕ ਹੋਣ ਤੇ ਕਰਨ ਦੀ "ਯਰੂਰਤ" ਹੈ

Iqbal
Brampton, Ont, Canada


ਜੱਜੇ ਦੀਆਂ ਲੱਤਾਂ ਵਿਚ ਆ ਅੜੀ ਬੇਲੋੜੀ ਬਿੰਦੀ
ਗਿ. ਸੰਤੋਖ ਸਿੰਘ
ਬਦੇਸ਼ਾਂ ‘ਚ ਕਰੂਪ ਹੋ ਰਹੀ ਪੰਜਾਬੀ ਬੋਲੀ: ਜ਼ਿੰਮੇਵਾਰ ਕੌਣ?
ਇਕਬਾਲ ਰਾਮੂਵਾਲੀਆ, ਕੈਨਡਾ
ਸੰਪਾਦਨਾ ਬਨਾਮ ਵਿਆਕਰਣਿਕ ਦਰੁੱਸਤੀਆਂ
ਡਾ.ਗੁਰਮੀਤ ਸਿੰਘ ਬਰਸਾਲ ਕੈਲੇਫੋਰਨੀਆਂ
ਚਰਨ ਸਿੰਘ : ਦਾਰਸ਼ਨਿਕ ਸੁਭਾਅ ਦੀ ਕਵਿਤਾ
ਸੁਖਿੰਦਰ
ਉਂਕਾਰਪ੍ਰੀਤ : ਜ਼ਿੰਦਗੀ ਦੀਆਂ ਹਕੀਕਤਾਂ ਦਾ ਲੇਖਾ-ਜੋਖਾ ਕਰਦੀ ਕਵਿਤਾ
ਸੁਖਿੰਦਰ
ਵਿਦਵਾਨਾਂ ਨੇ ਸਮੇ ਦੀ ਵੰਡ ਕਿਵੇਂ ਕੀਤੀ? ਅਤੇ ਨਵਾਂ ਸਾਲ
ਅਵਤਾਰ ਸਿੰਘ ਮਿਸ਼ਨਰੀ
ਸੁਰਜੀਤ ਕਲਸੀ : ਔਰਤ ਦੇ ਸਰੋਕਾਰਾਂ ਦੀ ਕਥਾ
ਸੁਖਿੰਦਰ
ਪਹਿਲੀ ਮੁਲਾਕਾਤ
ਜਨਮੇਜਾ ਸਿੰਘ ਜੌਹਲ
ਮਰਦ ਨੂੰ ਸਮਾਜ ਦਾ ਪ੍ਰਧਾਨ, ਕਰਤਾ, ਧਰਤਾ ਸਿਰਜਨਹਾਰ ਸਮਝਇਆਂ ਜਾਂਦਾ ਹੈ
ਸਤਵਿੰਦਰ ਕੌਰ ਸੱਤੀ (ਕੈਲਗਰੀ)
ਕਿ–ਕ–ਕੇ
ਜਨਮੇਜਾ ਸਿੰਘ ਜੌਹਲ
ਬੱਸ ਸਟਾਪ ਦੀ ਤਲਾਸ਼
ਜਨਮੇਜਾ ਸਿੰਘ ਜੌਹਲ
ਦੇਸ ਦਾ ਅੰਨਦਾਤਾ ਪੰਜਾਬ ਦਾ ਕਿਸਾਨ ਖੁਦਕੁਸੀਆਂ ਦੇ ਰਾਹ ਕਿਉਂ ?
ਰਘਵੀਰ ਸਿੰਘ ਚੰਗਾਲ
ਕਲਮਾਂ ਦਾ ਕਲਮਾਂ ਨਾਲ ਟਕਰਾਅ, ਪੰਜਾਬੀ ਸਾਹਿਤ ਲਈ ਵਿਕਾਸਕਾਰੀ ਜਾਂ ਵਿਨਾਸ਼ਕਾਰੀ ?
ਜਰਨੈਲ ਘੁਮਾਣ
ਹਉਮੈਂ ਕਿਥੌਂ ਉਪਜੇ ਕਿਤ ਸੰਜਮ ਇਹ ਜਾਇ॥
ਡਾ: ਮਹਾਂਬੀਰ ਸਿੰਘ
ਇਕ ਯਮਲਾ ਜੱਟ ਸੀ...!
ਨਿਸ਼ਾਨ ਰਾਠੌਰ ‘ਮਲਿਕਪੁਰੀ’
ਆਪਣੇ ਬੱਚੇ ਨੂੰ ਆਤਮ-ਵਿਸ਼ਵਾਸੀ ਬਣਾਓ
ਨਿਸ਼ਾਨ ਰਾਠੌਰ ‘ਮਲਿਕਪੁਰੀ’
ਚਲ ਭਗਤਾ ਹੋ ਜਾ ਵਲੈਤੀਆ
ਜਨਮੇਜਾ ਸਿੰਘ ਜੌਹਲ
ਪੜਿਆ-ਲਿਖਿਆ ਤਬਕਾ ਬਨਾਮ ਅੰਧਵਿਸ਼ਵਾਸ
ਨਿਸ਼ਾਨ ਰਾਠੌਰ ‘ਮਲਿਕਪੁਰੀ’
ਦੋਸਤੀਆਂ ਦਾ ਮੇਰਾ ਅਨੁਭਵ
ਜਤਿੰਦਰ ਸਿੰਘ ਔਲ਼ਖ
ਮੇਰੀ ਕੈਨੇਡਾ ਫ਼ੇਰੀ - ਕਿਸ਼ਤ 1
ਸ਼ਿਵਚਰਨ ਜੱਗੀ ਕੁੱਸਾ
ਮੇਰੀ ਕੈਨੇਡਾ ਫ਼ੇਰੀ - ਕਿਸ਼ਤ 2
ਸ਼ਿਵਚਰਨ ਜੱਗੀ ਕੁੱਸਾ
ਮੇਰੀ ਕੈਨੇਡਾ ਫ਼ੇਰੀ - ਕਿਸ਼ਤ 3
ਸ਼ਿਵਚਰਨ ਜੱਗੀ ਕੁੱਸਾ
ਮੇਰੀ ਕੈਨੇਡਾ ਫ਼ੇਰੀ - ਕਿਸ਼ਤ 4
ਸ਼ਿਵਚਰਨ ਜੱਗੀ ਕੁੱਸਾ
ਮੰਗਣ ਨਾਲੋਂ ਮਰਨਾ ਚੰਗਾ ਨਿਸ਼ਾਨ
ਰਾਠੌਰ ‘ਮਲਿਕਪੁਰੀ’
ਜੱਜੇ ਦੇ ਪੈਰ ’ਚ ਬਿੰਦੀ
ਰਵਿੰਦਰ ਸਿੰਘ ਕੁੰਦਰਾ
ਕਿੱਥੇ ਉਡ ਗਈ ਮੇਰੇ ਵਤਨ ਦੀ ਉਹ ਸੋਨੇ ਦੀ ਚਿੜ੍ਹੀ
ਰਵੀ ਸਚਦੇਵਾ
ਕਰਮਾਂ ਵਾਲੀਆਂ ਮਾਂਵਾਂ
ਨਿਸ਼ਾਨ ਰਾਠੌਰ ‘ਮਲਿਕਪੁਰੀ’
…ਜਦੋਂ ਮੈਂ ਪਹਿਲੀ ਵਾਰ ਦਿੱਲੀ ਗਿਆ
ਨਿਸ਼ਾਨ ਰਾਠੌਰ ‘ਮਲਿਕਪੁਰੀ’
ਆਜ਼ਾਦ ਦੇਸ਼ ਦੇ ‘ਗ਼ੁਲਾਮ’
ਹਰਪ੍ਰੀਤ ਲਾਲ ‘ਹੈਰੀ’
ਇੰਝ ਰਿਹਾ ਮੇਰਾ ਜਹਾਜ਼ ਦਾ ਪਹਿਲਾ 'ਹੂਟਾ'....... !
ਮਨਦੀਪ ਖੁਰਮੀ ਹਿੰਮਤਪੁਰਾ(ਇੰਗਲੈਂਡ)

hore-arrow1gif.gif (1195 bytes)


Terms and Conditions
Privacy Policy
© 1999-2011, 5abi।com

www।5abi।com
[ ਸਾਡਾ ਮਨੋਰਥ ][ ਈਮੇਲ ][ ਹੋਰ ਸੰਪਰਕ ][ ਅਨੰਦ ਕਰਮਨ ][ ਮਾਨਵ ਚੇਤਨਾ ][ ਵਿਗਿਆਨ ]
[
ਕਲਾ/ਕਲਾਕਾਰ ][ ਫਿਲਮਾਂ ][ ਖੇਡਾਂ ][ ਪੁਸਤਕਾਂ ][ ਇਤਿਹਾਸ ][ ਜਾਣਕਾਰੀ ]

darya1.gif (3186 bytes)
©1999-2011, 5abi।com