ਅੱਤਵਾਦ
ਦੇ ਸਭ ਤੋਂ ਵੱਡੇ ਸੰਗਠਨ ਅਲਕਾਇਦਾ ਦਾ ਮੁੱਖੀ ਉਸਾਮਾ-ਬਿਨ-ਲਾਦੇਨ ਪਾਕਿਸਤਾਨ ਦੇ
ਐਬਟਾਬਾਦ ਵਿਚ ਮਾਰਿਆ ਗਿਆ। 2 ਮਈ 2011 ਨੂੰ ਸਵੇਰੇ 1 ਵਜ ਕੇ 22-23 ਮਿੰਟ ਤੇ
ਕਰੀਬ 40 ਮਿੰਟ ਦੇ ਇਸ ਅਪਰੇਸ਼ਨ ਵਿਚ ਅਮਰੀਕਨ ਸੈਨਿਕਾਂ ਦੇ ਦੋ ਹੈਲੀਕਾਪਟਰਾਂ
ਰਾਹੀਂ 40 ਸੈਨਿਕਾਂ ਦੁਆਰਾ ਲਾਦੇਨ ਨੂੰ ਆ ਦਬੋਚਿਆ ਗਿਆ। ਅਮਰੀਕਾ ਦੇ ਸੈਨਿਕਾਂ
ਦੀ ਖਾਸ ਟੁਕੜੀ ਨੇ ਲਾਦੇਨ ਦੀ ਹਵੇਲੀ ਤੇ ਹਮਲਾ ਕੀਤਾ। ਲਾਦੇਨ ਦੇ ਆਦਮੀਆਂ ਨੇ
ਜਵਾਬ ਵਿਚ ਹਮਲਾ ਕੀਤਾ ਪਰ ਇਸ ਵਾਰ ਅਮਰੀਕਾ ਦੀ ਇਹ ਸੈਨਿਕ ਟੁਕੜੀ ਪੂਰੀ ਤਿਆਰੀ
ਵਿਚ ਲੈਸ ਹੋ ਕੇ ਆਈ ਸੀ। ਉਸ ਨੇ ਲਾਦੇਨ ਦੇ ਆਦਮੀਆਂ ਦਾ ਸਫ਼ਾਇਆ ਕਰ ਦਿੱਤਾ ਅਤੇ
ਲਾਦੇਨ ਨੂੰ ਆਤਮ ਸਮਰਪਣ (ਸਲੈਂਡਰ) ਕਰਨ ਲਈ ਕਿਹਾ। ਲਾਦੇਨ ਦੇ ਮਨਾਂ ਕਰਨ ਤੇ
ਸੈਨਿਕਾਂ ਨੇ ਗੋਲੀਬਾਰੀ ਕੀਤੀ। ਗੋਲੀ ਲਾਦੇਨ ਦੇ ਸਿਰ ਤੇ ਲੱਗ ਗਈ। ਬਾਅਦ ਵਿਚ
ਲਾਦੇਨ ਨੂੰ ਪੂਰੀ ਤਰਾਂ ਚਿੱਤ ਕਰ ਦਿੱਤਾ ਗਿਆ। ਇਸ 40 ਮਿੰਟ ਦੇ ਅਪਰੇਸ਼ਨ ਵਿਚ
ਲਾਦੇਨ ਦਾ ਅੰਤ ਕਰਨ ਤੋਂ ਬਾਅਦ ਅਮਰੀਕਾ ਏਜੰਸੀਆਂ ਨੇ ਪਾਕਿਸਤਾਨ ਏਜੰਸੀਆਂ ਨੂੰ
ਸੂਚਿਤ ਕੀਤਾ। ਲਾਦੇਨ ਪਿਛਲੇ 5 ਸਾਲ ਤੋਂ ਪਾਕਿਸਤਾਨ ਦੇ ਏਬਟਾਬਾਦ ਵਿਚ ਬਣੀ 10
ਲੱਖ ਡਾਲਰ ਦੀ ਇਸ ਹਵੇਲੀ ਵਿਚ ਰਹਿ ਰਿਹਾ ਸੀ। ਇਹ ਸਫੈਦ ਹਵੇਲੀ 6 ਸਾਲ ਤੋਂ ਇਥੇ
ਸੀ। ਇਸ ਹਵੇਲੀ ਦੇ ਚਾਰੇ ਪਾਸੇ 10-12 ਫੁੱਟ ਉਚੀਆਂ ਦੀਵਾਰਾਂ ਸਨ। ਮੇਨ ਗੇਟ ਵਿਚ
ਸਕਿਉਰਿਟੀ ਕੈਮਰੇ ਲੱਗੇ ਹੋਏ ਸਨ। ਇਸ ਹਵੇਲੀ ਵਿਚ ਕੋਈ ਵੀ ਇੰਟਰਨੈਟ, ਫ਼ੋਨ ਜਾਂ
ਟੀ.ਵੀ. ਆਦਿ ਕੋਈ ਵੀ ਅਜਿਹੀ ਚੀਜ਼ ਨਹੀਂ ਸੀ ਜੋ ਕਿਸੇ ਰਡਾਰ ਵਿਚ ਆ ਸਕੇ। ਇਸ
ਹਵੇਲੀ ਸੰਬੰਧੀ ਉਥੋਂ ਦੇ ਲੋਕਾਂ ਦਾ ਕਹਿਣਾ ਹੈ ਕਿ ਇਸ ਹਵੇਲੀ ਦਾ ਕਿਸੇ ਬਾਹਰਲੇ
ਆਦਮੀ ਨਾਲ ਕੋਈ ਸੰਬੰਧ ਨਹੀਂ ਸੀ। ਕਦੇ-ਕਦੇ ਦੋ ਗੱਡੀਆਂ ਆਉਂਦੀਆਂ ਸਨ। ਮੇਨ ਗੇਟ
ਤੇ ਰੁੱਕ ਕੇ ਚੈਕਅੱਪ ਹੋਣ ਤੋਂ ਬਾਅਦ ਅੰਦਰ ਜਾਂਦੀਆਂ ਸਨ। ਹਵੇਲੀ ਵਿਚੋਂ ਹਰ ਰੋਜ਼
ਜੋ ਕਚਰਾ ਨਿਕਲਦਾ ਸੀ ਉਸ ਨੂੰ ਮਚਾ ਦਿੱਤਾ ਜਾਂਦਾ ਸੀ। ਇਸ ਹਵੇਲੀ ਤੋਂ ਤਕਰੀਬਨ
700 ਮੀਟਰ ਦੀ ਦੂਰੀ ਤੇ ਪਾਕਿਸਤਾਨ ਮਿਲਟਰੀ ਦੀ ਮੇਨ ਅਕੈਡਮੀ ਹੈ।
ਸੋਚਣ
ਵਾਲੀ ਗੱਲ ਤਾਂ ਇਹ ਹੈ ਕਿ ਪਾਕਿਸਤਾਨ ਨੇ ਇਸ ਅਪਰੇਸ਼ਨ ਵਿਚ ਅਮਰੀਕਾ ਦਾ ਸਾਥ
ਦਿੱਤਾ ਹੈ ਜਾਂ ਉਹ ਲਾਦੇਨ ਦਾ ਸਾਥ ਦੇ ਰਿਹਾ ਸੀ। ਪਾਕਿਸਤਾਨ ਕਾਫੀ ਸਮੇਂ ਤੋਂ
ਆਖਦਾ ਆ ਰਿਹਾ ਹੈ ਕਿ ਉਹ ਖੁਦ ਅੱਤਵਾਦੀ ਸੰਗਠਨਾਂ ਦੇ ਉਲਟ ਹੈ। ਮੁਸ਼ਰਫ ਸਾਹਿਬ ਇਹ
‘ਲਾਦੇਨ ਅਪਰੇਸ਼ਨ’ ਬਾਰੇ ਕਹਿ ਰਹੇ ਹਨ ਕਿ ਉਹ ਬਹੁਤ ਖੁਸ਼ ਹਨ ਕਿ ਅੱਤਵਾਦ ਸੰਗਠਨ
ਅਲਕਾਇਦਾ ਦੇ ਮੁੱਖੀ ਲਾਦੇਨ ਦਾ ਅੰਤ ਹੋ ਗਿਆ। ਪਰ ਕੀ ਉਹ ਅਸਲ ਵਿਚ ਖੁਸ਼ ਹਨ?
ਉਨਾਂ ਨੇ ਅਮਰੀਕਾ ਦੀ ਮੱਦਦ ਕੀਤੀ ਹੈ ਜਾਂ ਲਾਦੇਨ ਦੀ? ਮੁਸ਼ਰਫ ਸਾਹਿਬ ਆਖ ਰਹੇ ਹਨ
ਕਿ ਉਨਾਂ ਨੂੰ ਇਸ ਅਪਰੇਸ਼ਨ ਬਾਰੇ ਕੁਝ ਪਤਾ ਨਹੀਂ। ਅਮਰੀਕਾ ਦੇ ਸੈਨਿਕਾਂ ਨੇ
ਇਕੱਲਿਆਂ ਹੀ ਇਸ ਅਪਰੇਸ਼ਨ ਨੂੰ ਸਫ਼ਲ ਬਣਾਇਆ ਹੈ। ਬਹੁਤ ਖੁਸ਼ੀ ਹੁੰਦੀ ਜੇਕਰ
ਪਾਕਿਸਤਾਨ ਸੈਨਿਕਾਂ ਦੁਆਰਾ ਇਹ ਅਪਰੇਸ਼ਨ ਸਫ਼ਲ ਹੁੰਦਾ। ਪਰ ਸੋਚਣ ਵਾਲੀ ਗੱਲ ਹੈ ਕਿ
ਲਾਦੇਨ ਦੀ ਹਵੇਲੀ ਦੇ 700 ਮੀਟਰ ਦੀ ਦੂਰੀ ਤੇ ਇਕ ਆਲੀਸ਼ਾਨ ਹਵੇਲੀ ਹੈ ਜਿਸ ਦੀਆਂ
10-12 ਫੁੱਟ ਉਚੀਆਂ ਦੀਵਾਰਾਂ ਹਨ। ਜਿਥੇ ਕੋਰੀਅਰ ਆਉਂਦੇ ਜਾਂਦੇ ਹਨ। ਇਸ ਹਵੇਲੀ
ਬਾਰੇ ਮਿਲਟਰੀ ਅਕੈਡਮੀ ਨੂੰ ਕੁਝ ਪਤਾ ਹੀ ਨਹੀਂ। ਕਿੰਨੀ ਹਾਸੋਹੀਣੀ ਗੱਲ ਹੈ।
ਦੂਸਰਾ ਅਮਰੀਕਾ ਦੇ ਹੈਲੀਕਾਪਟਰ ਇਸ ‘ਲਾਦੇਨ ਅਪਰੇਸ਼ਨ’ ਲਈ ਪਾਕਿਸਤਾਨ ਵਿਚ ਆਏ ਤਾਂ
ਪਾਕਿਸਤਾਨ ਦੇ ਰਡਾਰਾ ਦੁਆਰਾ ਉਨਾਂ ਦਾ ਪਾਕਿਸਤਾਨ ਨੂੰ ਪਤਾ ਨਹੀਂ ਲੱਗਾ।
ਪਾਕਿਸਤਾਨ ਆਜ਼ਾਦ ਮੁਲਕ ਹੈ ਉਸ ਦੀ ਸਹਿਮਤੀ ਤੋਂ ਬਿਨਾਂ ਅਮਰੀਕਾ ਉਸ ਦੇਸ਼ ਵਿਚ ਜਾ
ਕੇ ਹਮਲਾ ਕਿਵੇਂ ਕਰ ਸਕਦਾ ਹੈ? ਚੈਨਲਾਂ ਦੁਆਰਾ ਤਾਂ ਕਿਹਾ ਜਾ ਰਿਹਾ ਹੈ ਕਿ
ਹੈਲੀਕਾਪਟਰ ਪਾਕਿਸਤਾਨ ਵਿਚੋਂ ਹੀ ਜਲਾਲਾਬਾਦ ਤੋਂ ਆਏ ਸਨ? ਕੀ ਪਾਕਿਸਤਾਨ ਦੀਆਂ
ਖੁਫੀਆਂ ਏਜੰਸੀਆਂ ਏਨੀਆਂ ਲਾਪ੍ਰਵਾਹ ਹਨ ਜਿਨਾਂ ਨੂੰ ਏਨੀ ਆਲੀਸ਼ਾਨ ਹਵੇਲੀ ਅਤੇ ਇਸ
ਵਿਚ ਹੋ ਰਹੀਆਂ ਗਤੀਵਿਧੀਆਂ ਦੀ ਭਿਨਕ ਨਹੀਂ ਪਈ ਜਾਂ ਉਹ ਜਾਣਬੁੱਝ ਕੇ ਚੁੱਪ ਸਨ।
ਇਨਾਂ ਕਾਰਨਾਂ ਤੋਂ ਲੱਗਦਾ ਹੈ ਕਿ ਪਾਕਿਸਤਾਨ ਜਾਣ ਬੁੱਝ ਕੇ ਚੁੱਪ ਸੀ। ਜੇਕਰ
ਪਾਕਿਸਤਾਨ ਨੇ ਅਮਰੀਕਾ ਦੀ ਮੱਦਦ ਕੀਤੀ ਹੈ ਤਾਂ ਉਹ ਇਹ ਗੱਲ ਡਕਲੇਅਰ ਕਿਉਂ ਨਹੀਂ
ਕਰ ਰਿਹਾ। ਫਿਰ ਉਸ ਨੇ ਏਨਾ ਚਿਰ ਲਾਦੇਨ ਨੂੰ ਪਨਾਹ ਕਿਉਂ ਦਿੱਤੀ ਸੀ? ਇਹ ਤਾਂ
ਨਹੀਂ ਹੋ ਸਕਦਾ ਸੀ ਕਿ ਲਾਦੇਨ ਪਾਕਿਸਤਾਨ ਦੀ ਸ਼ਹਿ ਤੋਂ ਬਿਨਾਂ ਏਨਾ ਸਮਾਂ
ਪਾਕਿਸਤਾਨ ਵਿਚ ਟਿਕ ਸਕਦਾ। ਇਹ ਵੀ ਮੰਨਿਆ ਨਹੀਂ ਜਾ ਸਕਦਾ ਕਿ ਅਮਰੀਕਾ ਨੇ
ਪਾਕਿਸਤਾਨ ਦੀ ਮੱਦਦ ਤੋਂ ਬਗੈਰ ਲਾਦੇਨ ਨੂੰ ਦਬੋਚ ਲਿਆ ਹੋਵੇ।
ਖੈਰ! ਪਾਕਿਸਤਾਨ ਦਾ ਨਜ਼ਰੀਆ ਕੋਈ ਵੀ ਹੋਵੇ, ਅਮਰੀਕਾ ਨੇ 11-9-2001 ਨੂੰ
ਵਰਲਡ ਟਰੇਡ ’ਤੇ ਹੋਏ ਹਮਲੇ ਦਾ ਬਦਲਾ ਲੈ ਲਿਆ ਪਰ ਕੀ ਲਾਦੇਨ ਨੂੰ ਮਾਰ ਦੇਣ ਨਾਲ
ਅਲਕਾਇਦਾ ਦਾ ਅੰਤ ਹੋ ਜਾਵੇਗਾ? ਲਾਦੇਨ ਦੇ ਅੰਤ ਕਰ ਦੇਣ ਨਾਲ ਅਲਕਾਇਦਾ ਦਾ ਮੁੱਖੀ
ਹੁਣ ਲਾਦੇਨ ਦੀ ਥਾਂ ’ਤੇ ਕੋਈ ਹੋਰ ਬਣ ਜਾਵੇਗਾ ਪਰ ਕੀ ਅੱਤਵਾਦ ਦਾ ਕਦੇ ਅੰਤ ਹੋ
ਸਕੇਗਾ ? ਸ਼ਾਇਦ ਕਦੇ ਵੀ ਨਹੀਂ । |