WWW 5abi।com  ਪੰਨਿਆ ਵਿੱਚ ਸ਼ਬਦ ਭਾਲ (ਹਿੰਦਿਕ ਵਿਧੀ ਨਾਲ)
ਪੱਤਰਕਾਰਤਾ ਜਿਹੇ ਪਵਿੱਤਰ ਪੇਸ਼ੇ ਦਾ ਮਜ਼ਾਕ ਉਡਾ ਰਹੇ ਨੇ ਜੁਗਾੜੂ ਪੱਤਰਕਾਰ
ਮਿੰਟੂ ਖੁਰਮੀਂ ਹਿੰਮਤਪੁਰਾ

 

5_cccccc1.gif (41 bytes)

ਪੱਤਰਕਾਰੀ ਦੇ ਇਤਿਹਾਸ 'ਤੇ ਸਰਸਰੀ ਜਿਹੀ ਨਜ਼ਰ ਵੀ ਮਾਰੀ ਜਾਵੇ ਤਾਂ ਪਤਾ ਚਲਦੈ ਕਿ ਕਿਸੇ ਸਵੱਛ ਸੋਚ ਨੂੰ ਮੁੱਖ ਰੱਖ ਕੇ ਕੀਤੀ ਪੱਤਰਕਾਰੀ ਯੁਗ ਪਲਟਾਊ ਸਾਬਤ ਹੋ ਸਕਦੀ ਹੈ ਪਰ ਜੇਕਰ ਉਸੇ ਪੱਤਰਕਾਰੀ ਨੂੰ ਜੁਗਾੜ ਲਾਉਣ ਲਈ ਵਰਤਿਆ ਜਾਵੇ ਤਾਂ ਉਹ ਲੋਕਾਂ ਲਈ ਤਾਂ ਘਾਤਕ ਹੋ ਹੀ ਨਿੱਬੜਦੀ ਹੈ ਸਗੋਂ ਲੋਕਤੰਤਰ ਦਾ ਚੌਥਾ ਥੰਮ੍ਹ ਜਾਣੀ ਜਾਂਦੀ ਪੱਤਰਕਾਰਤਾ ਦੇ ਨੀਂਹ 'ਚ ਵੀ ਰੇਹੀ ਦਾ ਕੰਮ ਕਰਦੀ ਨਜ਼ਰ ਆਉਂਦੀ ਹੈ। ਇਸ ਖੇਤਰ ਵਿੱਚ ਜਿੱਥੇ ਸੁਹਿਰਦ ਸੋਚ ਦੇ ਮਾਲਕ ਲੋਕਾਂ ਦੀ ਸ਼ਮੂਲੀਅਤ ਪੱਤਰਕਾਰਤਾ ਨੂੰ ਸ਼ਰਮਸ਼ਾਰ ਹੋਣ ਤੋਂ ਬਚਾਉਂਦੀ ਹੈ ਉੱਥੇ ਕੁਝ 'ਬੇ-ਸੋਚੇ' ਸਿਰਫ਼ ਪੈਸੇ ਦੇ ਪੁੱਤ ਬਣਕੇ ਪੱਤਰਕਾਰੀ ਜਿਹੀ ਪਾਕ ਪਵਿੱਤਰ ਸੇਵਾ ਨਾਲ ਧਰੋਹ ਕਮਾਉਂਦੇ ਲੋਕਾਂ ਕਾਰਨ ਇਸ ਕਿੱਤੇ ਨੂੰ ਜਗ੍ਹਾ ਜਗ੍ਹਾ ਸਰ਼ਮਿੰਦਗੀ ਦਾ ਸਾਹਮਣਾ ਵੀ ਕਰਨਾ ਪੈਂਦਾ ਹੈ। ਇਸ ਮਾਮਲੇ ਨੂੰ ਘੋਖਣ ਲਈ ਆਸੇ ਪਾਸੇ ਨਜ਼ਰ ਮਾਰਨੀ ਸ਼ੁਰੂ ਕੀਤੀ ਤਾਂ ਇਹ ਤੱਥ ਸਾਹਮਣੇ ਆਏ ਕਿ ਜਿਆਦਾਤਰ ਵੀਰ ਇਸ ਕਿੱਤੇ ਨਾਲ ਉਹ ਜੁੜੇ ਹੋਏ ਹਨ ਜਿਹਨਾਂ ਨੇ ਜਾਂ ਤਾਂ ਆਪਣੇ ਕਿੱਤੇ ਦਾ 'ਖੁਦ' ਪ੍ਰਚਾਰ ਕਰਨਾ ਹੈ ਜਾਂ ਸਰਕਾਰੇ ਦਰਬਾਰੇ ਧੌਂਸ ਜਮਾਉਣੀ ਹੁੰਦੀ ਹੈ। ਜਦੋਂਕਿ ਨਿਰਸਵਾਰਥ ਕੰਮ ਕਰਨ ਵਾਲੇ ਵੀਰ ਇਹਨਾਂ ਦੋਵੇਂ ਅਮਲਾਂ ਤੋਂ ਦੂਰ ਰਹਿੰਦੇ ਹਨ। ਅਜਿਹੇ ਵੀਰ ਵੀ ਪ੍ਰਕਾਸ਼ ਵਿੱਚ ਆਏ ਹਨ ਜਿਹਨਾਂ ਨੇ ਆਪਣੇ ਬਿਜਨਿਸਾਂ ਦੀ ਖਬਰਾਂ ਰਾਹੀਂ ਹੀ ਬੱਲੇ ਬੱਲੇ ਕਰਵਾਉਣ ਲਈ ਪੱਕੀ ਗੰਢ-ਸੰਢ ਕੀਤੀ ਹੋਈ ਜਾਪਦੀ ਹੈ। ਕਿਉਂਕਿ ਹਰ ਰੋਜ ਇਕੋ ਹੀ ਅਦਾਰੇ ਜਾਂ ਵਿਅਕਤੀ ਵਿਸ਼ੇਸ਼ ਦੀਆਂ 'ਪੰਪ-ਮਾਰੂ' ਖਬਰਾਂ ਕਾਰਨ ਲੋਕਾਂ ਵਿੱਚ ਆਮ ਹੀ ਚਰਚਾ ਬਣੀ ਹੋਈ ਹੈ ਕਿ ਉਕਤ ਪੱਤਰਕਾਰਾਂ ਨੂੰ ਹੋਰ ਖਬਰਾਂ ਹੀ ਨਜ਼ਰ ਕਿਉ ਨਹੀਂ ਆਉਂਦੀਆਂ? ਇੱਥੇ ਇਹ ਵੀ ਜਿਕਰਯੋਗ ਹੈ ਕਿ ਪੱਤਰਕਾਰੀ ਦਾ ਮਕਸਦ ਲੋਕ ਸਮੱਸਿਆਵਾਂ ਨੂੰ ਪ੍ਰਸ਼ਾਸ਼ਨਿਕ ਅਧਿਕਾਰੀਆਂ ਸਾਹਮਣੇ ਲਿਆਉਣਾ ਹੁੰਦਾ ਹੈ ਅਤੇ ਜੇਕਰ ਅਧਿਕਾਰੀ ਆਪਣੇ ਫਰਜਾਂ ਤੋਂ ਮੁਨਕਰ ਹੁੰਦਾ ਹੈ ਤਾਂ ਪੱਤਰਕਾਰ ਖਬਰ ਰਾਹੀਂ ਅਧਿਕਾਰੀਆਂ ਨੂੰ ਉਹਨਾਂ ਦੇ ਕਾਰਜਾਂ ਤੋਂ ਜਾਣੂੰ ਵੀ ਕਰਵਾਉਂਦਾ ਹੈ। ਅੱਜਕੱਲ੍ਹ ਅਜਿਹੇ ਪੱਤਰਕਾਰਾਂ ਦੀ ਵੀ ਭਰਮਾਰ ਹੈ ਜੋ ਸਿੱਧੇ ਜਾਂ ਅਸਿੱਧੇ ਢੰਗ ਨਾਲ ਅਧਿਕਾਰੀਆਂ ਸਿਰੋਂ ਪਲਦੇ ਹਨ। ਉਹਨਾਂ ਪੱਤਰਕਾਰਾਂ ਤੋਂ ਲੋਕ ਸਮੱਸਿਆਵਾਂ ਨਾਲ ਜੁੜੀਆਂ ਖਬਰਾਂ ਦੀ ਝਾਕ ਕਿੱਥੋਂ ਰੱਖੀ ਜਾ ਸਕਦੀ ਹੈ ਜੋ ਦਫਤਰਾਂ ਦੇ ਬਾਹਰ ਬੈਠੇ ਨਾਂ-ਬਦਲੀ, ਬੇਦਖਲੀ ਦੇ ਇਸ਼ਤਿਹਾਰਾਂ ਵੱਲ ਝਾਕੀ ਜਾਂਦੇ ਰਹਿੰਦੇ ਹਨ।

ਇਸ ਸਾਲ ਦੇ ਸ਼ੁਰੂ ਵਿੱਚ ਹੋਈਆਂ ਵਿਧਾਨ ਸਭਾ ਚੋਣਾਂ ਵਿੱਚ ਜੋ ਅਮਲ ਦੇਖਣ ਨੂੰ ਮਿਲਿਆ, ਉਹ ਆਪਣੇ ਆਪ ਵਿੱਚ ਹੈਰਾਨ ਕਰ ਦੇਣ ਵਾਲਾ ਸੀ।

ਜਿੱਥੇ ਅਖਬਾਰਾਂ ਵੱਲੋਂ ਰਾਜਨੀਤਕ ਪਾਰਟੀਆਂ ਨੂੰ ਇਸ਼ਤਿਹਾਰਾਂ ਨੂੰ ਖਬਰਾਂ ਦਾ ਰੂਪ ਦੇ ਕੇ ਥੁੱਕ ਲਾਉਣ ਦਾ ਮਾਮਲਾ ਚਰਚਾ 'ਚ ਰਿਹਾ ਉੱਥੇ ਉਹ ਪੱਤਰਕਾਰ ਵੀ ਚੰਗੀ ਖੱਟੀ ਖੱਟ ਗਏ ਜਿਹਨਾਂ ਨੇ ਆਪਣੇ ਜਾਂ ਪਰਿਵਾਰਕ ਮੈਂਬਰਾਂ ਦੇ ਨਾਵਾਂ 'ਤੇ ਵੀ ਵੱਖ ਵੱਖ ਅਖਬਾਰਾਂ ਦੇ ਸ਼ਨਾਖਤੀ ਕਾਰਡ ਲਏ ਹੋਏ ਸਨ। ਕਿਉਂਕਿ ਉਮੀਦਵਾਰਾਂ ਨੂੰ ਇੱਕੋ ਛੱਤ ਹੇਠ ਕਈ ਕਈ ਅਖ਼ਬਾਰਾਂ ਦੀਆਂ ਖ਼ਬਰਾਂ ਲਗਾਉਣ ਦਾ ਭਰੋਸਾ ਜੋ ਦਿਵਾਇਆ ਜਾਂਦਾ ਸੀ। ਇਸ ਤੋਂ ਇਲਾਵਾ ਇੱਕ ਵੀਰ ਨੇ ਚੋਣਾਂ ਨਾਲ ਰਲਵਾਂ ਮਿਲਵਾਂ ਨਾਂ ਰੱਖ ਕੇ ਬਣਾਈ ਆਪਣੀ ਨਿੱਜੀ ਵੈੱਬਸਾਈਟ ਰਾਹੀਂ ਇੱਕ ਪਾਰਟੀ ਦੇ ਉਮੀਦਵਾਰਾਂ ਨੂੰ ਭਾਰੀ ਬਹੁਮਤ ਨਾਲ ਵੀ ਜਿਤਾਇਆ ਦਿਖਾਇਆ ਗਿਆ ਸੀ ਅਤੇ ਉਮੀਦਵਾਰਾਂ ਨੂੰ ਚੰਗਾ ਥੁੱਕ ਲਾਇਆ ਸੀ। ਪਰ ਚੋਣਾਂ ਲੰਘੀਆਂ ਤਾਂ ਬਾਦ ਵਿੱਚ ਇਸ ਵੈੱਬਸਾਈਟ ਦੀਆਂ ਸਰਗਰਮੀਆਂ ਵੀ ਸ਼ਾਂਤ ਹੋ ਗਈਆਂ ਜਾਪਦੀਆਂ ਹਨ। ਹੁਣ ਇਸੇ ਅਮਲ ਦੀ ਲੜੀ ਤਹਿਤ ਲੋਕ ਸਭਾ ਚੋਣਾਂ ਸੰਬੰਧੀ ਵੀ ਪੱਤਰਕਾਰਤਾ ਦੇ ਖੇਤਰ ਵਿੱਚ ਏਕਾਧਿਕਾਰ ਬਨਾਉਣ ਲਈ ਸਰਗਰਮੀਆਂ ਸ਼ੁਰੂ ਹੋ ਗਈਆਂ ਹਨ ਤਾਂ ਜੋ ਆਪਣੀ 'ਮਰਜੀ' ਦੇ ਉਮੀਦਵਾਰ ਦੇ ਹੱਕ 'ਚ ਬੋਲਿਆ ਜਾ ਸਕੇ ਜਾਂ ਫਿਰ ਜਿਸਦਾ 'ਪੱਲੜਾ' ਭਾਰੀ ਹੋਵੇ ਤੇ ਜਾਂ ਜਿਸ ਵੱਲੋਂ ਵਧੇਰੇ "ਖਿੱਲਾਂ" ਪਾਈਆਂ ਜਾਣ। ਸ਼ਕਰ ਗੰਜ ਦੇ ਨਾਂ ਤੇ ਵਸਦੀ ਨਗਰੀ ‘ਚ ਤਾਂ ਇੱਕ ਅਜਿਹਾ ਸਰਕਾਰੀ ਪੱਤਰਕਾਰ ਵੀ ਅੰਤਾਂ ਦਾ ਸਰਗਰਮ ਹੈ ਜਿਸਨੇ ਆਪਣੇ ਨਾਮ ਨਾਲ ਹੂਬਹੂ ਰਲਵਾਂ ਮਿਲਵਾਂ ਨਾਮ ਹੋਣ ਕਰਕੇ ਆਪਣੀ ਪਤਨੀ ਦੇ ਨਾਂ ‘ਤੇ ਪੱਤਰਕਾਰੀ ਕਰ ਰਿਹਾ ਹੈ ਜਦੋਂਕਿ ਸ੍ਰੀਮਾਨ ਜੀ ਖੁਦ ਸਰਕਾਰੀ ਮੁਲਾਜਮ ਹਨ। ਪੱਤਰਕਾਰੀ ਜਿਹੀ ਸੁੱਚੀ ਸੱਚੀ ਸੇਵਾ ਦੇ ਨਾਂ ਨੂੰ ਕਲੰਕ ਲਾਉਂਦਾ ਇੱਕ ਅਜਿਹਾ ਪਰਿਵਾਰ ਵੀ ਪ੍ਰਕਾਸ਼ ‘ਚ ਆਇਆ ਹੈ ਜਿਸਦੇ ਔਰਤਾਂ ਸਮੇਤ ਪਰਿਵਾਰਕ ਮੈਂਬਰ ਹੀ ਅਖੌਤੀ ਪੱਤਰਕਾਰਤਾ ਦੀ ‘ਸੇਵਾ’ ਕਰ ਰਹੇ ਹਨ। ਕੋਈ ਹੋਰ ਕੰਮ ਕਿੱਤਾ ਨਾ ਕਰਦੇ ਹੋਏ ਪਰ ਸ਼ਾਹੀ ਜਿੰਦਗੀ ਬਤੀਤ ਕਰਦੇ ਪੱਤਰਕਾਰਾਂ ਦੇ ਕਮਾਈ ਸਾਧਨਾਂ ਦੀ ਇਮਾਨਦਾਰੀ ਨਾਲ ਜਾਂਚ ਹੋ ਜਾਵੇ ਤਾਂ ਸੱਚਾਈ ਸਾਹਮਣੇ ਆ ਸਕਦੀ ਹੈ ਕਿ “ਖਿੱਲਾਂ ਖਾਣ ਨੂੰ ਬਾਂਦਰੀ ਤੇ ਡੰਡੇ ਖਾਣ ਨੂੰ ਰਿੱਛ” ਦਾ ਮੁਹਾਵਰਾ ਅਸਲ ਵਿੱਚ ਕਿੰਨਾਂ ਉੱਪਰ ਠੀਕ ਲਗਦਾ ਹੈ। ਇਸ ਖੇਤਰ ਨਾਲ ਜੁੜੇ ਜੁਗਾੜੂ "ਕਾਲੇ ਪੀਲੀਏ" ਦੇ ਮਾਰੇ ਅਖੌਤੀ ਪੱਤਰਕਾਰਾਂ ਵਿੱਚ ਅਖ਼ਬਾਰਾਂ ਦੇ ਸ਼ਨਾਖਤੀ ਕਾਰਡ ਹਾਸਲ ਕਰਨ ਦੀ ਅਜਿਹੀ ਅੰਨ੍ਹੀ ਦੌੜ ਲੱਗੀ ਹੋਈ ਹੈ ਕਿ ਉਹ ਬੇਸ਼ਰਮੀ ਦੀਆਂ ਸਭ ਹੱਦਾਂ ਪਾਰ ਕਰਦੇ ਨਜ਼ਰ ਆ ਰਹੇ ਹਨ। ਇੱਕ ਭਾਈ ਸਾਹਿਬ ਜੋ ਕਿਸੇ ਸੰਪਰਦਾਇ ਨਾਲ ਸਬੰਧਤ ਉਹਨਾਂ ਮੁਤਾਬਿਕ ਕਹਿਣ ਨੂੰ ਅਖਬਾਰ ਦੇ ਅਖੌਤੀ ਪੱਤਰਕਾਰ ਸਾਹਿਬ ਹਨ , ਜਿੰਨ੍ਹਾਂ ਨੇ 2ਕੁ ਸਾਲ ਪਹਿਲਾਂ ਹੋਈਆਂ ਚੋਣਾਂ ਵਿੱਚ ਚੰਗਾ ਜੁਗਾੜ ਲਾ ਕੇ ਖੂਬ ਕਮਾਈ ਕੀਤੀ ਸੀ। ਅੱਜ ਕੱਲ ਫਿਰ ਤੋਂ ਆਪਣੇ ਕਿੱਤੇ ਨੂੰ ਵਿਸਥਾਰ ਦੇਣ ਲਈ ਅਤੇ ਆਪਣੇ ਸਾਮਰਾਜ ਵਿੱਚ ਹੋਰ ਇਲਾਕੇ ਸ਼ਮਿਲ ਕਰਕੇ ਪੈਸੇ ਕਮਾਉਣ ਲਈ ਆਪਣੀ ਪਤਨੀਂ ਅਤੇ ਆਪਣੇ ਯਾਰਾਂ ਦੋਸਤਾਂ ਦੇ ਨਾਂ ਤੇ ਚੋਣਾਂ ਤੋਂ ਸਾਲ ਪਹਿਲਾਂ ਹੀ ਵੱਖ ਵੱਖ ਸਟੇਸ਼ਨ ਆਪਣੇ ਏਕਾ ਅਧਿਕਾਰ ਵਿੱਚ ਕਰਨ ਤੇ ਲੱਗੇ ਹੋਏ ਹਨ। ਇਹਨਾਂ ਦੇ ਇਹਨਾਂ ਕਾਰਨਾਮਿਆਂ ਕਾਰਨ ਜਿੱਥੇ ਇਮਾਨਦਾਰ ਪੱਤਰਕਾਰੀ ਕਰਨ ਵਾਲੇ ਸੱਜਣਾਂ ਦਾ ਅਪਮਾਨ ਹੁੰਦਾ ਹੈ, ਉੱਥੇ ਇਹਨਾਂ ਅਖੌਤੀ ਪੱਤਰਕਾਰਾਂ ਦੇ ਗੰਦੇ ਮਨਸੂਬਿਆਂ ਨੂੰ ਜਾਣੇ ਅਣਜਾਣੇ ਅੰਜ਼ਾਮ ਦੇਣ ਵਾਲੇ ਅਖਬਾਰਾਂ ਦੀ ਵੀ ਮਿੱਟੀ ਪਲੀਤ ਹੁੰਦੀ ਨਜ਼ਰ ਆ ਰਹੀ ਹੈ। ਅਖੌਤੀ ਪੱਤਰਕਾਰਾਂ ਦੀ ਇਸ ਪਵਿੱਤਰ ਪੇਸ਼ੇ ਵਿੱਚੋਂ ਪੈਸੇ ਕਮਾਉਣ ਦੀ ਲੱਗੀ ਅੰਨੀਂ ਦੌੜ ਕਾਰਨ ਆਮ ਲੋਕ ਪਿੱਠ ਪਿੱਛੇ ਇਹਨਾਂ ਜੁਗਾੜੂ ਪੱਤਰਕਾਰਾਂ ਨੂੰ ਵੀ 'ਪੱਤਰ-ਸੈਕਲ' ਦੇ ਨਾਂ ਨਾਲ ਸੱਦਦੇ ਹਨ। ਬੇਸ਼ੱਕ ਇਹ ਅਮਲ ਕੋਈ ਨਵਾਂ ਨਹੀਂ ਹੈ ਪਰ ਚਿੰਤਾ ਦੀ ਗੱਲ ਇਹ ਹੈ ਕਿ ਉਕਤ ‘ਪੱਤਰ-ਸੈਕਲ’ ਸਾਇਕਲਾਂ ਤੋਂ ਸਫ਼ਰ ਤਹਿ ਕਰਦੇ ਹੋਏ ਕਾਰਾਂ ਤੇ ਚੜ੍ਹ ਕੇ ਭਵਿੱਖ ਵਿੱਚ ਲੋਕਤੰਤਰ ਦੇ ਚੌਥੇ ਥੰਮ ਦੇ ਅਖੌਤੀ ਸਵੱਛ ‘ਪੱਤਰ-ਕਾਰ’ ਬਣਦੇ ਹਨ। ਜਿੰਨਾਂ ਤੋਂ ਕੀ ਆਸ ਕੀਤੀ ਜਾ ਸਕਦੀ ਹੈ ਇਹ ਸਭ ਜਾਣਦੇ ਹੀ ਹਨ।

ਮਿੰਟੂ ਖੁਰਮੀਂ ਹਿੰਮਤਪੁਰਾ
ਮੋਬਾਇਲ ਨੰ: 91-98885-15785

20/11/2012


ਪੱਤਰਕਾਰਤਾ ਜਿਹੇ ਪਵਿੱਤਰ ਪੇਸ਼ੇ ਦਾ ਮਜ਼ਾਕ ਉਡਾ ਰਹੇ ਨੇ ਜੁਗਾੜੂ ਪੱਤਰਕਾਰ
ਮਿੰਟੂ ਖੁਰਮੀਂ ਹਿੰਮਤਪੁਰਾ
ਪੰਜਾਬੀ ਬੋਲੀ ਤੇ ਕਨੇਡਾ ਦੀ 2011 ਦੀ ਮਰਦਮ ਸ਼ੁਮਾਰੀ
ਸਾਧੂ ਬਿਨਿੰਗ, ਕਨੇਡਾ
ਪੰਜਾਬੀ ਬੋਲੀ ਦੇ ਰਾਖੇ ਅਣਪੜ ਲੋਕ
ਗੁਰਚਰਨ ਪੱਖੋਕਲਾਂ, ਪੰਜਾਬ
ਕਿਹਨਾਂ ਤਾਈਂ ਭਾਉਂਦੀਆਂ ਇਹ ਖ਼ੁਸ਼ੀਆਂ-ਦੀਵਾਲੀਆਂ
ਪਰਸ਼ੋਤਮ ਲਾਲ ਸਰੋਏ, ਜਲੰਧਰ
ਭਾਰਤ ਮਹਾਨ ਵਿੱਚ ਦੰਗਾਕਾਰੀਆਂ ਨੂੰ ਸਜ਼ਾ ਦੇਣ ਵਾਲਾ ਕਾਨੂੰਨ ਹੀ ਨਹੀਂ ਹੈ
ਬੀ.ਐਸ. ਢਿੱਲੋਂ, ਐਡਵੋਕੇਟ, ਚੰਡੀਗੜ੍ਹ
ਆਰਥਿਕ ਸੁਧਾਰਾਂ ਤੋਂ ਵੀ ਵੱਧ ਜਰੂਰੀ ਹਨ, ਰਾਜਨੀਤਕ ਸੁਧਾਰ
ਬੀ.ਐਸ. ਢਿੱਲੋਂ, ਐਡਵੋਕੇਟ, ਚੰਡੀਗੜ੍ਹ
ਹੁਣ ਪਿੰਕੀਆਂ ਤਿਆਰ ਹੋ ਜਾਣ ਮੁਫ਼ਤ ਦੀ ‘ਮਸ਼ਹੂਰੀ’ ਲਈ।
ਮਨਦੀਪ ਖੁਰਮੀ ਹਿੰਮਤਪੁਰਾ, ਇੰਗਲੈਂਡ
18 ਅਕਤੂਬਰ ਬਰਸੀ ’ਤੇ
ਬੇ-ਆਸਰਿਆਂ ਦਾ ਆਸਰਾ;ਸੰਤ ਬਾਬਾ ਮੋਹਨ ਸਿੰਘ ਜੀ
ਰਣਜੀਤ ਸਿੰਘ ਪ੍ਰੀਤ, ਬਠਿੰਡਾ
ਭੂਤ ਪ੍ਰੇਤ – ਮਨੋਵਿਗਿਆਨ ਦੀ ਨਜ਼ਰ ‘ਤੋਂ
ਰਿਸ਼ੀ ਗੁਲਾਟੀ, ਆਸਟ੍ਰੇਲੀਆ
ਵਿਦਿਆ ਬੇਚਾਰੀ, ਪਰ-ਉਪਕਾਰੀ
ਪਰਸ਼ੋਤਮ ਲਾਲ ਸਰੋਏ, ਜਲੰਧਰ
ਅੰਧੀ ਸ਼ਰਧਾ ਗਿਆਨ ਵਿਹੂਣੀ
ਗਿਆਨੀ ਅਮਰੀਕ ਸਿੰਘ, ਕੁਰੂਕਸ਼ੇਤਰ
ਗੋਲੇ ਕਬੂਤਰਾਂ ਦਾ ਪਰਵਾਸ
ਬੀ.ਐੱਸ. ਢਿੱਲੋਂ ਐਡਵੋਕੇਟ
ਸਾਉਣ ਦੇ ਛਰਾਟੇ ਵਾਂਗੂੰ ਆਜਾ ਪ੍ਰਦੇਸੀਆ ਵੇ ਤਾਰਿਆਂ ਦੀ ਨਿੰਮੀ ਨਿੰਮੀ ਲੋਅ
ਭਵਨਦੀਪ ਸਿੰਘ ਪੁਰਬਾ
ਭਾਰਤ ਦੀ ਮੁੱਖ ਸਮੱਸਿਆ ਹੈ ਵਧ ਰਹੀ ਆਬਾਦੀ
ਬੀ.ਐੱਸ. ਢਿੱਲੋਂ ਐਡਵੋਕੇਟ
ਵਿਗਿਆਨ ਦੀ ਪੜਾਈ, ਪੰਜਾਬੀ ਅਤੇ ਅੰਗਰੇਜ਼ੀ
ਡਾ. ਜੋਗਾ ਸਿੰਘ, ਪੰਜਾਬੀ ਯੂਨੀਵਰਸਿਟੀ, ਪਟਿਆਲਾ
ਦੁਨੀਆਂ ਵਿੱਚ ਅੰਗਰੇਜ਼ੀ ਦੀ ਸਥਿਤੀ
ਡਾ. ਜੋਗਾ ਸਿੰਘ, ਪੰਜਾਬੀ ਯੂਨੀਵਰਸਿਟੀ, ਪਟਿਆਲਾ
ਸਫ਼ਲ ਸਿੱਖਿਆ ਦੀ ਭਾਸ਼ਾ
ਡਾ. ਜੋਗਾ ਸਿੰਘ, ਪੰਜਾਬੀ ਯੂਨੀਵਰਸਿਟੀ, ਪਟਿਆਲਾ
ਪੈਰ ਵਾਲ਼ੇ ਹਾਹੇ ਦੀ ਅਯੋਗ ਵਰਤੋਂ
ਗਿਆਨੀ ਸੰਤੋਖ ਸਿੰਘ, ਆਸਟ੍ਰੇਲੀਆ
ਦੁਨੀਆਂ ਵਿਚ ਅੰਗਰੇਜ਼ੀ ਦਾ ਗ਼ਲਬਾ
ਸੁਖਵੰਤ ਹੁੰਦਲ
ਗਊ ਹੱਤਿਆ ਬਨਾਮ ਨਿਰਦੋਸ਼ ਹੱਤਿਆ
ਰਿਸ਼ੀ ਗੁਲਾਟੀ, ਐਡੀਲੇਡ
ਲੱਚਰ ਗਾਇਕੀ ਲਈ ਜਿੰਮੇਵਾਰ ਲੋਕ
ਰਾਜੂ ਹਠੂਰੀਆ
ਪੰਜਾਬੀ ਲੈਂਗੂਏਜ ਐਜੂਕੇਸ਼ਨ ਐਸੋਸੀਏਸ਼ਨ
ਸਾਧੂ ਬਿਨਿੰਗ
ਸੁਨੇਹਾ ਆਇਆ ਫੁੱਲਾਂ ਦਾ - ੨
ਜਨਮੇਜਾ ਸਿੰਘ ਜੌਹਲ
ਮੇਜਰ ਮਾਂਗਟ ਨਾਲ ਇਕ ਮੁਲਾਕਾਤ
ਡਾ: ਅਮ੍ਰਿਤਪਾਲ ਕੌਰ
ਡੇਰਾਵਾਦ ਵਿਰੋਧੀ ਲਹਿਰ ਦੇ ਵਧਦੇ ਕਦਮ
ਡਾ ਗੁਰਮੀਤ ਸਿੰਘ “ਬਰਸਾਲ”, ਕੈਲੇਫੋਰਨੀਆਂ
ਫਿਰ ਦੇਖਿਆ ਕਸ਼ਮੀਰ
ਸੁਨੇਹਾ ਆਇਆ ਫੁੱਲਾਂ ਦਾ
ਜਨਮੇਜਾ ਸਿੰਘ ਜੌਹਲ
ਕੌਣ, ਕਿਸ ਦਾ ਖਾਂਦਾ
ਪਰਸ਼ੋਤਮ ਲਾਲ ਸਰੋਏ
ਆਨਲਾਈਨ ਵਿਸਾਖੀ ਫਿਲਮ ਮੇਲਾ
ਸੁਖਵੰਤ ਹੁੰਦਲ
ਮੁਕ ਜਾ ਪੂਣੀਏ, ਅਸੀਂ ਜਾਣਾ ਗੁਰਾਂ ਦੇ ਡੇਰੇ
ਹਰਬੀਰ ਸਿੰਘ ਭੰਵਰ
ਹਿੰਮਤ ਤੇ ਦਲੇਰੀ ਮਨੁੱਖੀ ਜੀਵਨ ਦਾ ਅਸਲੀ ਗਹਿਣਾ ਹੈ
ਪਰਸ਼ੋਤਮ ਲਾਲ ਸਰੋਏ
ਵਿੱਚਲੀ ਗੱਲ
ਵਿਆਹਾਂ ਨੂੰ ਵੀ ਉਜੱਡਾਂ ਦੀ ਭੀੜ ਬਣਾ ਦਿੱਤਾ ਹੈ ਪੰਜਾਬੀਆਂ ਨੇ
ਬੀ.ਐੱਸ. ਢਿੱਲੋਂ, ਐਡਵੋਕੇਟ
ਕਾਂਗਰਸ ਨੂੰ ਉਸ ਦਾ ਹੱਦੋਂ ਵੱਧ ਜਿੱਤ ਦਾ ਆਤਮ ਵਿਸ਼ਵਾਸ ਹੀ ਲੈ ਡੁੱਬਿਆ
ਸਰਵਨ ਸਿੰਘ ਰੰਧਾਵਾ
ਓਲੰਪੀਅਨ ਪਰਗਟ ਸਿੰਘ ਨੇ ਹੁਣ ਕੀਤਾ ਸਿਆਸੀ ਗੋਲ
ਰਣਜੀਤ ਸਿੰਘ ਪ੍ਰੀਤ
ਪੰਜਾਬੀ ਦੇ ਮਿਆਰ ਨੂੰ ਨੀਵਾਂ ਕਰਨ ਵਾਲੇ ਇਹ ਲੇਖਕ
ਰਵਿੰਦਰ ਸਿੰਘ ਕੁੰਦਰਾ, ਬੀ ਬੀ ਸੀ ਏਸ਼ੀਅਨ ਨੈੱਟਵਰਕ ਰੇਡੀਓ ਪੇਸ਼ਕਾਰ
ਦਰਦ ਦੇਖ ਦੁੱਖ ਆਉਂਦਾ
ਪਰਸ਼ੋਤਮ ਲਾਲ ਸਰੋਏ
ਆਈ ਬਸੰਤ ਤੇ ਪਾਲਾ ਭਗੰਤ
ਪਰਸ਼ੋਤਮ ਲਾਲ ਸਰੋਏ

ਆਪੋ ਆਪਣਾ ਟੁੱਲ
ਜਨਮੇਜਾ ਸਿੰਘ ਜੌਹਲ

ਉਹ ਫਿਰੇ ਨੱਥ ਕੜ੍ਹਾਉਣ ਨੂੰ, ਤੇ ਦੂਜਾ ਫਿਰੇ ਨੱਕ ਵਢਾਉਣ ਨੂੰ
ਪਰਸ਼ੋਤਮ ਲਾਲ ਸਰੋਏ
...ਭਰੂਣ ਹੱਤਿਆ ਹੁੰਦੀ ਰਹੇਗੀ !
ਸ਼ਿਵਚਰਨ ਜੱਗੀ ਕੁੱਸਾ
ਲੀਡਰਾਂ ਨੂੰ ਚਿੰਬੜੀਆਂ ਜੋਕਾਂ
ਜਨਮੇਜਾ ਸਿੰਘ ਜੌਹਲ
ਬੇਗੈਰਤ ਕਿੱਥੇ ਵਸਦਾ ਏ ?
ਯੁੱਧਵੀਰ ਸਿੰਘ ਆਸਟਰੇਲੀਆ
ਅਮਨ, ਨਿੱਘ ਅਤੇ ਸਾਂਝਾਂ ਦੀ ਪ੍ਰਤੀਕ : ਲੋਹੜੀ
ਰਣਜੀਤ ਸਿੰਘ ਪ੍ਰੀਤ
ਕੁਝ ਇੱਕ ਲਈ ਰੱਬ,ਰੱਬ ਤੇ ਬਾਕੀਆਂ ਲਈ ਉਹੀ ਰੱਬ ਜੱਭ
ਪਰਸ਼ੋਤਮ ਲਾਲ ਸਰੋਏ
ਨਵਾਂ ਸਾਲ, ਨਵਾਂ ਅਹਿਦ
ਕੁਲਜੀਤ ਸਿੰਘ ਜੰਜੂਆ, ਕਨੇਡਾ
ਇਕ ਅਨਾਰ ਸੌ ਬੀਮਾਰ
ਪਰਸ਼ੋਤਮ ਲਾਲ ਸਰੋਏ
ਇਨਸਾਨ ਬਣਨ ਦੀ ਬਜਾਏ 'ਸਿਆਸੀ ਪਿਆਦੇ' ਬਣਿਆਂ ਲਈ ਇੱਕ ਬੇਨਤੀ.....!
ਮਨਦੀਪ ਖੁਰਮੀ ਹਿੰਮਤਪੁਰਾ (ਲੰਡਨ)
ਉੱਚਾ-ਨੀਵਾਂ, ਛੋਟਾ ਵੱਡਾ, ਮਾਲਕ ਹੈ ਜਾਂ ਗ਼ੁਲਾਮ
ਪਰਸ਼ੋਤਮ ਲਾਲ ਸਰੋਏ
ਪ੍ਰਵਾਸੀ ਪੰਜਾਬੀਆਂ ਦੇ ਰਿਸ਼ਤਿਆਂ ਵਿੱਚ ਟੁੱਟ-ਭੱਜ
ਉਜਾਗਰ ਸਿੰਘ
ਚੌਂਕਾ
ਬਲਵਿੰਦਰ ਸਿੰਘ ਚਾਹਲ ‘ਮਾਧੋ ਝੰਡਾ’
ਕੁਦਰਤੀ ਸੋਮਿਆਂ ਦੀ ਅੰਨੇਵਾਹ ਵਰਤੋਂ ਤੋਂ ਗੁਰੇਜ ਕਰਨਾ ਚਾਹੀਦਾ ਹੈ
ਉਜਾਗਰ ਸਿੰਘ
ਵਿਹੜਾ
ਬਲਵਿੰਦਰ ਸਿੰਘ ਚਾਹਲ ‘ਮਾਧੋ ਝੰਡਾ’
ਫੁਲਕਾਰੀ ਤੇ ਬਾਗ
ਬਲਵਿੰਦਰ ਸਿੰਘ ਚਾਹਲ ‘ਮਾਧੋ ਝੰਡਾ’
ਕੀ ਦੀਵਾਲੀ ਦਾ ਤਿਉਹਾਰ ਅੱਜ ਸੱਚ-ਮੁੱਚ ਖ਼ੁਸ਼ੀਆਂ ਦਾ ਤਿਉਹਾਰ ਹੈ ਪਰਸ਼ੋਤਮ ਲਾਲ ਸਰੋਏ ਚਾਰ ਬੰਦੇ ਰੱਖ ਲੈ ਤੂੰ ਕੰਧਾ ਦੇਣ ਨੂੰ
ਪਰਸ਼ੋਤਮ ਲਾਲ ਸਰੋਏ
ਖੱਦਰ
ਬਲਵਿੰਦਰ ਸਿੰਘ ਚਾਹਲ ‘ਮਾਧੋ ਝੰਡਾ’
ਦੁਸਹਿਰਾ ਵਿਸ਼ੇਸ਼ ਇੱਕ ਲੇਖ
ਰਾਵਣ ਅਜੇ ਸੜਿਆ ਕਿੱਥੇ ਹੈ!
ਪਰਸ਼ੋਤਮ ਲਾਲ ਸਰੇਏ
ਵੇਖਣ ਵਾਲੀ ਥਾਂ ਹੈ ਕੈਨੇਡਾ ਦੀ ਐਡਮਿੰਟਨ ਮਾਲ
ਬੀਰਿੰਦਰ ਸਿੰਘ ਢਿੱਲੋਂ, ਐਡਵੋਕੇਟ
3 ਅਕਤੂਬਰ, ਜਨਮ ਦਿਨ ਤੇ ਵਿਸ਼ੇਸ਼
ਸ਼ਰਾਫਤ, ਨੇਕਨੀਤੀ, ਇਨਸਾਨੀਅਤ, ਸਹਿਜਤਾ ਅਤੇ ਸਮਾਜ ਸੇਵਾ ਦੇ ਮੁੱਜਸਮਾ: ਮਹਾਰਾਣੀ ਪ੍ਰਨੀਤ ਕੌਰ
- ਉਜਾਗਰ ਸਿੰਘ
ਕੰਜ਼ਿਊਮਰਿਜ਼ਮ ਅਤੇ ਵਾਤਾਵਰਨ ਦਾ ਨੁਕਸਾਨ
ਸੁਖਵੰਤ ਹੁੰਦਲ
ਮੰਜਾ ਤੇ ਨਵਾਰੀ ਪਲੰਘ
ਬਲਵਿੰਦਰ ਸਿੰਘ ਚਾਹਲ “ਮਾਧੋ ਝੰਡਾ”
ਪੱਖੀ
ਬਲਵਿੰਦਰ ਸਿੰਘ ਚਾਹਲ “ਮਾਧੋ ਝੰਡਾ”
ਕੀ ਸ੍ਰੋਮਣੀ ਕਮੇਟੀ ਅਤੇ ਬਾਕੀ ਗੁਰਦੁਆਰਿਆਂ ਵਿੱਚ ਫੈਲਿਆ ਭ੍ਰਿਸ਼ਟਾਚਾਰ ਰੋਕਣ ਲਈ ਵੀ ਕੋਈ ਅੱਨਾ ਹਜਾਰੇ ਉੱਠੇਗਾ?
ਅਵਤਾਰ ਸਿੰਘ ਮਿਸ਼ਨਰੀ
ਸਾਂਝੇ ਪੰਜਾਬ ਦਾ, ਪੰਜਾਬੀ ਦਾ ਅਣਖੀਲਾ ਲੋਕ ਕਵੀ: ਚਿਰਾਗ ਦੀਨ ਦਾਮਨ
ਉਜਾਗਰ ਸਿੰਘ
ਰਾਜ ਵਿੱਚ ਲੋਕਾਂ ਦੀ, ਲੋਕਾਂ ਦੁਆਰਾ, ਲੋਕਾਂ ਲਈ ਸਰਕਾਰ ਦੀ ਧਾਰਨਾ ਕਿੱਥੋਂ ਤੱਕ ਸਹੀ ਸਾਬਤ ਹੋ ਰਹੀ ਹੈ? - ਪਰਸ਼ੋਤਮ ਲਾਲ ਸਰੋਏ
ਚਲ ਜਨਮੇਜੇ ਕਸ਼ਮੀਰ ਵਿਖਾ-3
ਜਨਮੇਜਾ ਸਿੰਘ ਜੌਹਲ
ਆਤੰਕ ਦਾ ਅੰਤ
ਪਾਕਿਸਤਾਨ ਨੇ ਅਮਰੀਕਾ ਦੀ ਮੱਦਦ ਕੀਤੀ ਜਾਂ ਲਾਦੇਨ ਦੀ?

ਭਵਨਦੀਪ ਸਿੰਘ ਪੁਰਬਾ (ਚੀਫ਼ ਐਡੀਟਰ ‘ਮਹਿਕ ਵਤਨ ਦੀ’)
ਕੁਦਰਤੀ ਆਫਤਾਂ, ਭੂਚਾਲ, ਵਿਗਿਆਨ ਅਤੇ ਠੱਗ
ਅਵਤਾਰ ਸਿੰਘ ਮਿਸ਼ਨਰੀ
ਹੋਲੀ ਤੇ ਵਿਸ਼ੇਸ਼ ਸੇਲ
ਸੰਜੀਵ ਸ਼ਰਮਾ, ਫਿਰੋਜਪੁਰ
ਮਿਤੀ: ੨੦/੦੩/੨੦੧੧
ਹਲ਼
ਬਲਵਿੰਦਰ ਸਿੰਘ ਚਾਹਲ “ਮਾਧੋ ਝੰਡਾ”
ਨਿਬੰਧ :
ਅਜਮੇਰ ਰੋਡੇ : ਸ਼ੁਭਚਿੰਤਨ ਦਾ ਵੇਲਾ
ਸੁਖਿੰਦਰ
ਜੱਜੇ ਦੀਆਂ ਲੱਤਾਂ ਵਿਚ ਆ ਅੜੀ ਬੇਲੋੜੀ ਬਿੰਦੀ
ਗਿ। ਸੰਤੋਖ ਸਿੰਘ
ਬਦੇਸ਼ਾਂ ‘ਚ ਕਰੂਪ ਹੋ ਰਹੀ ਪੰਜਾਬੀ ਬੋਲੀ: ਜ਼ਿੰਮੇਵਾਰ ਕੌਣ?
ਇਕਬਾਲ ਰਾਮੂਵਾਲੀਆ, ਕੈਨਡਾ
ਸੰਪਾਦਨਾ ਬਨਾਮ ਵਿਆਕਰਣਿਕ ਦਰੁੱਸਤੀਆਂ
ਡਾ।ਗੁਰਮੀਤ ਸਿੰਘ ਬਰਸਾਲ ਕੈਲੇਫੋਰਨੀਆਂ
ਚਰਨ ਸਿੰਘ : ਦਾਰਸ਼ਨਿਕ ਸੁਭਾਅ ਦੀ ਕਵਿਤਾ
ਸੁਖਿੰਦਰ
ਉਂਕਾਰਪ੍ਰੀਤ : ਜ਼ਿੰਦਗੀ ਦੀਆਂ ਹਕੀਕਤਾਂ ਦਾ ਲੇਖਾ-ਜੋਖਾ ਕਰਦੀ ਕਵਿਤਾ
ਸੁਖਿੰਦਰ
ਵਿਦਵਾਨਾਂ ਨੇ ਸਮੇ ਦੀ ਵੰਡ ਕਿਵੇਂ ਕੀਤੀ? ਅਤੇ ਨਵਾਂ ਸਾਲ
ਅਵਤਾਰ ਸਿੰਘ ਮਿਸ਼ਨਰੀ
ਸੁਰਜੀਤ ਕਲਸੀ : ਔਰਤ ਦੇ ਸਰੋਕਾਰਾਂ ਦੀ ਕਥਾ
ਸੁਖਿੰਦਰ
ਪਹਿਲੀ ਮੁਲਾਕਾਤ
ਜਨਮੇਜਾ ਸਿੰਘ ਜੌਹਲ
ਮਰਦ ਨੂੰ ਸਮਾਜ ਦਾ ਪ੍ਰਧਾਨ, ਕਰਤਾ, ਧਰਤਾ ਸਿਰਜਨਹਾਰ ਸਮਝਇਆਂ ਜਾਂਦਾ ਹੈ
ਸਤਵਿੰਦਰ ਕੌਰ ਸੱਤੀ (ਕੈਲਗਰੀ)
ਕਿ–ਕ–ਕੇ
ਜਨਮੇਜਾ ਸਿੰਘ ਜੌਹਲ
ਬੱਸ ਸਟਾਪ ਦੀ ਤਲਾਸ਼
ਜਨਮੇਜਾ ਸਿੰਘ ਜੌਹਲ
ਦੇਸ ਦਾ ਅੰਨਦਾਤਾ ਪੰਜਾਬ ਦਾ ਕਿਸਾਨ ਖੁਦਕੁਸੀਆਂ ਦੇ ਰਾਹ ਕਿਉਂ ?
ਰਘਵੀਰ ਸਿੰਘ ਚੰਗਾਲ
ਕਲਮਾਂ ਦਾ ਕਲਮਾਂ ਨਾਲ ਟਕਰਾਅ, ਪੰਜਾਬੀ ਸਾਹਿਤ ਲਈ ਵਿਕਾਸਕਾਰੀ ਜਾਂ ਵਿਨਾਸ਼ਕਾਰੀ ?
ਜਰਨੈਲ ਘੁਮਾਣ
ਹਉਮੈਂ ਕਿਥੌਂ ਉਪਜੇ ਕਿਤ ਸੰਜਮ ਇਹ ਜਾਇ॥
ਡਾ: ਮਹਾਂਬੀਰ ਸਿੰਘ
ਇਕ ਯਮਲਾ ਜੱਟ ਸੀ।।।!
ਨਿਸ਼ਾਨ ਰਾਠੌਰ ‘ਮਲਿਕਪੁਰੀ’
ਆਪਣੇ ਬੱਚੇ ਨੂੰ ਆਤਮ-ਵਿਸ਼ਵਾਸੀ ਬਣਾਓ
ਨਿਸ਼ਾਨ ਰਾਠੌਰ ‘ਮਲਿਕਪੁਰੀ’
ਚਲ ਭਗਤਾ ਹੋ ਜਾ ਵਲੈਤੀਆ
ਜਨਮੇਜਾ ਸਿੰਘ ਜੌਹਲ
ਪੜਿਆ-ਲਿਖਿਆ ਤਬਕਾ ਬਨਾਮ ਅੰਧਵਿਸ਼ਵਾਸ
ਨਿਸ਼ਾਨ ਰਾਠੌਰ ‘ਮਲਿਕਪੁਰੀ’
ਦੋਸਤੀਆਂ ਦਾ ਮੇਰਾ ਅਨੁਭਵ
ਜਤਿੰਦਰ ਸਿੰਘ ਔਲ਼ਖ
ਮੇਰੀ ਕੈਨੇਡਾ ਫ਼ੇਰੀ - ਕਿਸ਼ਤ 1
ਸ਼ਿਵਚਰਨ ਜੱਗੀ ਕੁੱਸਾ
ਮੇਰੀ ਕੈਨੇਡਾ ਫ਼ੇਰੀ - ਕਿਸ਼ਤ 2
ਸ਼ਿਵਚਰਨ ਜੱਗੀ ਕੁੱਸਾ
ਮੇਰੀ ਕੈਨੇਡਾ ਫ਼ੇਰੀ - ਕਿਸ਼ਤ 3
ਸ਼ਿਵਚਰਨ ਜੱਗੀ ਕੁੱਸਾ
ਮੇਰੀ ਕੈਨੇਡਾ ਫ਼ੇਰੀ - ਕਿਸ਼ਤ 4
ਸ਼ਿਵਚਰਨ ਜੱਗੀ ਕੁੱਸਾ
ਮੰਗਣ ਨਾਲੋਂ ਮਰਨਾ ਚੰਗਾ ਨਿਸ਼ਾਨ
ਰਾਠੌਰ ‘ਮਲਿਕਪੁਰੀ’
ਜੱਜੇ ਦੇ ਪੈਰ ’ਚ ਬਿੰਦੀ
ਰਵਿੰਦਰ ਸਿੰਘ ਕੁੰਦਰਾ
ਕਿੱਥੇ ਉਡ ਗਈ ਮੇਰੇ ਵਤਨ ਦੀ ਉਹ ਸੋਨੇ ਦੀ ਚਿੜ੍ਹੀ
ਰਵੀ ਸਚਦੇਵਾ
ਕਰਮਾਂ ਵਾਲੀਆਂ ਮਾਂਵਾਂ
ਨਿਸ਼ਾਨ ਰਾਠੌਰ ‘ਮਲਿਕਪੁਰੀ’
…ਜਦੋਂ ਮੈਂ ਪਹਿਲੀ ਵਾਰ ਦਿੱਲੀ ਗਿਆ
ਨਿਸ਼ਾਨ ਰਾਠੌਰ ‘ਮਲਿਕਪੁਰੀ’
ਆਜ਼ਾਦ ਦੇਸ਼ ਦੇ ‘ਗ਼ੁਲਾਮ’
ਹਰਪ੍ਰੀਤ ਲਾਲ ‘ਹੈਰੀ’
ਇੰਝ ਰਿਹਾ ਮੇਰਾ ਜਹਾਜ਼ ਦਾ ਪਹਿਲਾ 'ਹੂਟਾ'.... !
ਮਨਦੀਪ ਖੁਰਮੀ ਹਿੰਮਤਪੁਰਾ(ਇੰਗਲੈਂਡ)

hore-arrow1gif.gif (1195 bytes)


Terms and Conditions
Privacy Policy
© 1999-2012, 5abi।com

www।5abi।com
[ ਸਾਡਾ ਮਨੋਰਥ ][ ਈਮੇਲ ][ ਹੋਰ ਸੰਪਰਕ ][ ਅਨੰਦ ਕਰਮਨ ][ ਮਾਨਵ ਚੇਤਨਾ ][ ਵਿਗਿਆਨ ]
[
ਕਲਾ/ਕਲਾਕਾਰ ][ ਫਿਲਮਾਂ ][ ਖੇਡਾਂ ][ ਪੁਸਤਕਾਂ ][ ਇਤਿਹਾਸ ][ ਜਾਣਕਾਰੀ ]

darya1.gif (3186 bytes)
©1999-2012, 5abi।com